16.01.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਤੁਸੀਂ
ਜੋ ਵੀ ਕਰਮ ਕਰਦੇ ਹੋ ਉਸ ਦਾ ਫਲ ਜਰੂਰ ਮਿਲਦਾ ਹੈ , ਨਿਸ਼ਕਾਮ ਸੇਵਾ ਤਾਂ ਸਿਰਫ ਇੱਕ ਬਾਪ ਹੀ ਕਰਦੇ
ਹਨ ”
ਪ੍ਰਸ਼ਨ:-
ਇਹ ਕਲਾਸ ਬਹੁਤ
ਵੰਡਰਫੁਲ ਹੈ ਕਿਵੇਂ? ਇੱਥੇ ਮੁੱਖ ਮਿਹਨਤ ਕਿਹੜੀ ਕਰਨੀ ਹੁੰਦੀ ਹੈ?
ਉੱਤਰ:-
ਇਹ ਹੀ ਇੱਕ
ਕਲਾਸ ਹੈ ਜਿਸ ਵਿੱਚ ਛੋਟੇ ਬੱਚੇ ਵੀ ਬੈਠੇ ਹਨ ਤੇ ਬੁੱਢੇ ਵੀ ਬੈਠੇ ਹਨ। ਇਹ ਕਲਾਸ ਅਜਿਹੀ ਵੰਡਰਫੁਲ
ਹੈ ਜੋ ਇਸ ਵਿੱਚ ਅਹਿਲਿਆਵਾਂ, ਕੁਬਜਾਵਾਂ, ਸਾਧੂ ਵੀ ਆਕੇ ਇੱਕ ਦਿਨ ਇੱਥੇ ਬੈਠਣਗੇ। ਇੱਥੇ ਹੈ ਹੀ
ਮੁੱਖ ਯਾਦ ਦੀ ਮਿਹਨਤ। ਯਾਦ ਨਾਲ ਹੀ ਆਤਮਾ ਅਤੇ ਸ਼ਰੀਰ ਦੀ ਨੇਚਰਕਿਓਰ ਹੁੰਦੀ ਹੈ ਪਰ ਯਾਦ ਦੇ ਲਈ ਵੀ
ਗਿਆਨ ਚਾਹੀਦਾ ਹੈ।
ਗੀਤ:-
ਰਾਤ ਦੇ ਰਾਹੀ…
ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਨੇ ਗੀਤ ਸੁਣਿਆ। ਰੂਹਾਨੀ ਬਾਪ ਬੱਚਿਆਂ ਨੂੰ ਇਸ ਦਾ ਅਰਥ ਵੀ
ਸਮਝਾਉਂਦੇ ਹਨ। ਵੰਡਰ ਤਾਂ ਇਹ ਹੈ ਗੀਤਾ ਅਥਵਾ ਸ਼ਾਸਤਰ ਆਦਿ ਬਣਾਉਣ ਵਾਲੇ ਇਨ੍ਹਾਂ ਦਾ ਅਰਥ ਨਹੀਂ
ਜਾਣਦੇ। ਹਰ ਇੱਕ ਗੱਲ ਦਾ ਅਨਰਥ ਹੀ ਕੱਢਦੇ ਹਨ। ਰੂਹਾਨੀ ਬਾਪ ਜੋ ਗਿਆਨ ਦਾ ਸਾਗਰ ਪਤਿਤ - ਪਾਵਨ
ਹੈ, ਉਹ ਬੈਠ ਇਨ੍ਹਾਂ ਦਾ ਅਰਥ ਦੱਸਦੇ ਹਨ। ਰਾਜਯੋਗ ਵੀ ਬਾਪ ਹੀ ਸਿਖਾਉਂਦੇ ਹਨ। ਤੁਸੀਂ ਬੱਚੇ ਜਾਣਦੇ
ਹੋ - ਹੁਣ ਫਿਰ ਤੋਂ ਰਾਜਿਆਂ ਦਾ ਰਾਜਾ ਬਣ ਰਹੇ ਹਾਂ ਅਤੇ ਸਕੂਲਾਂ ਵਿੱਚ ਇਵੇਂ ਕੋਈ ਥੋੜੀ ਨਾ
ਕਹਿਣਗੇ ਕਿ ਅਸੀਂ ਫਿਰ ਤੋਂ ਬੈਰਿਸਟਰ ਬਣਦੇ ਹਾਂ। ਫਿਰ ਤੋਂ, ਇਹ ਅੱਖਰ ਕਿਸੇ ਨੂੰ ਕਹਿਣਾ ਨਹੀਂ
ਆਏਗਾ। ਤੁਸੀਂ ਕਹਿੰਦੇ ਹੋ ਅਸੀਂ 5 ਹਜ਼ਾਰ ਵਰ੍ਹੇ ਪਹਿਲਾਂ ਮਿਸਲ ਫਿਰ ਤੋਂ ਬੇਹੱਦ ਦੇ ਬਾਪ ਤੋਂ
ਪੜ੍ਹਦੇ ਹਾਂ। ਇਹ ਵਿਨਾਸ਼ ਵੀ ਫਿਰ ਤੋਂ ਹੋਣਾ ਹੈ ਜਰੂਰ । ਕਿੰਨੇ ਵੱਡੇ - ਵੱਡੇ ਬੰਬਸ ਰਹਿੰਦੇ ਹਨ।
ਬਹੁਤ ਪਾਵਰਫੁਲ ਬਣਾਉਂਦੇ ਹਨ। ਰੱਖਣ ਲਈ ਤਾਂ ਨਹੀਂ ਬਣਾਉਂਦੇ ਹਨ ਨਾ। ਇਹ ਵਿਨਾਸ਼ ਵੀ ਸ਼ੁਭ ਕੰਮ ਦੇ
ਲਈ ਹੈ ਨਾ। ਤੁਸੀਂ ਬੱਚਿਆਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ। ਇਹ ਹੈ ਕਲਿਆਣਕਾਰੀ ਲੜਾਈ। ਬਾਪ
ਆਉਂਦੇ ਹੀ ਹਨ ਕਲਿਆਣ ਦੇ ਲਈ। ਕਹਿੰਦੇ ਵੀ ਹਨ ਬਾਪ ਆਕੇ ਬ੍ਰਹਮਾ ਦਵਾਰਾ ਸਥਾਪਨਾ, ਸ਼ੰਕਰ ਦਵਾਰਾ
ਵਿਨਾਸ਼ ਦਾ ਕਰ੍ਤਵ੍ਯ ਕਰਾਉਂਦੇ ਹਨ। ਸੋ ਇਹ ਬੰਬਸ ਆਦਿ ਹਨ ਹੀ ਵਿਨਾਸ਼ ਦੇ ਲਈ। ਇਨ੍ਹਾਂ ਤੋਂ ਜ਼ਿਆਦਾ
ਹੋਰ ਤਾਂ ਕੋਈ ਚੀਜ਼ ਹੈ ਨਹੀਂ। ਨਾਲ - ਨਾਲ ਨੈਚਰੁਲ ਕਲੇਮਿਟੀਜ਼ ਵੀ ਹੁੰਦੀ ਹੈ। ਉਨ੍ਹਾਂਨੂੰ ਕੋਈ
ਈਸ਼ਵਰੀਏ ਕਲੈਮਿਟੀਜ਼ ਨਹੀਂ ਕਹਾਂਗੇ। ਇਹ ਕੁਦਰਤੀ ਆਪਦਾਵਾਂ ਡਰਾਮਾ ਵਿੱਚ ਨੂੰਧ ਹਨ। ਇਹ ਕੋਈ ਨਵੀਂ
ਗੱਲ ਨਹੀਂ। ਕਿੰਨੇ ਵੱਡੇ - ਵੱਡੇ ਬੰਬਸ ਬਣਾਉਂਦੇ ਰਹਿੰਦੇ ਹਨ। ਕਹਿੰਦੇ ਹਨ ਅਸੀਂ ਸ਼ਹਿਰਾਂ ਦੇ
ਸ਼ਹਿਰ ਖਤਮ ਕਰ ਦੇਵਾਂਗੇ। ਹੁਣ ਜੋ ਜਾਪਾਨ ਦੀ ਲੜਾਈ ਵਿੱਚ ਬੰਬਸ ਚਲਾਏ - ਇਹ ਤਾਂ ਬਹੁਤ ਛੋਟੇ ਸੀ।
ਹੁਣ ਤਾਂ ਵੱਡੇ - ਵੱਡੇ ਬੰਬਸ ਬਣਾਏ ਹਨ। ਜਦੋਂ ਜਾਸਤੀ ਮੁਸੀਬਤ ਵਿੱਚ ਪੈਂਦੇ ਹਨ, ਸਹਿਣ ਨਹੀਂ ਕਰ
ਸਕਦੇ ਤਾਂ ਫਿਰ ਬੰਬਸ ਸ਼ੁਰੂ ਕਰ ਲੈਂਦੇ ਹਨ। ਕਿੰਨਾ ਨੁਕਸਾਨ ਹੋਵੇਗਾ। ਉਹ ਵੀ ਟ੍ਰਾਇਲ ਕਰ ਵੇਖ ਰਹੇ
ਹਨ। ਅਰਬਾਂ ਰੁਪਇਆ ਖਰਚਾ ਕਰਦੇ ਹਨ। ਇਨ੍ਹਾਂ ਬਣਾਉਣ ਵਾਲਿਆਂ ਦੀਆਂ ਤਨਖਾਹਾਂ ਵੀ ਬਹੁਤੀਆਂ ਹੁੰਦੀਆਂ
ਹਨ। ਤਾਂ ਤੁਸੀਂ ਬੱਚਿਆਂ ਨੂੰ ਖੁਸ਼ੀ ਹੋਣੀ ਚਾਹੀਦੀ ਹੈ। ਪੁਰਾਣੀ ਦੁਨੀਆਂ ਦਾ ਹੀ ਵਿਨਾਸ਼ ਹੋਣਾ ਹੈ।
ਤੁਸੀਂ ਬੱਚੇ ਨਵੀਂ ਦੁਨੀਆਂ ਦੇ ਲਈ ਪੁਰਸ਼ਾਰਥ ਕਰ ਰਹੇ ਹੋ। ਵਿਵੇਕ ਵੀ ਕਹਿੰਦਾ ਹੈ ਪੁਰਾਣੀ ਦੁਨੀਆਂ
ਖਤਮ ਹੋਣੀ ਹੈ ਜਰੂਰ। ਬੱਚੇ ਸਮਝਦੇ ਹਨ ਕਲਯੁਗ ਵਿੱਚ ਕੀ ਹੈ, ਸਤਿਯੁਗ ਵਿੱਚ ਕੀ ਹੋਵੇਗਾ। ਤੁਸੀਂ
ਹੁਣ ਸੰਗਮ ਤੇ ਖੜੇ ਹੋ। ਜਾਣਦੇ ਹੋ ਸਤਿਯੁਗ ਵਿੱਚ ਇੰਨੇ ਮਨੁੱਖ ਨਹੀਂ ਹੋਣਗੇ, ਤਾਂ ਇਨ੍ਹਾਂ ਸਭ ਦਾ
ਵਿਨਾਸ਼ ਹੋਵੇਗਾ। ਇਹ ਕੁਦਰਤੀ ਆਪਦਾਵਾਂ ਕਲਪ ਪਹਿਲੇ ਵੀ ਹੋਈਆਂ ਸਨ। ਪੁਰਾਣੀ ਦੁਨੀਆਂ ਖਤਮ ਹੋਣੀ ਹੀ
ਹੈ। ਕਲੈਮਿਟੀਜ ਤਾਂ ਅਜਿਹੀਆਂ ਬਹੁਤ ਹੁੰਦੀਆਂ ਆਈਆਂ ਹਨ। ਪਰ ਉਹ ਹੁੰਦੀਆਂ ਹਨ ਥੋੜੀ ਅੰਦਾਜ਼ ਵਿੱਚ।
ਹੁਣ ਤਾਂ ਇਹ ਪੁਰਾਣੀ ਦੁਨੀਆਂ ਸਾਰੀ ਖਤਮ ਹੋਣੀ ਹੈ। ਤੁਸੀਂ ਬੱਚਿਆਂ ਨੂੰ ਤਾਂ ਬਹੁਤ ਖੁਸ਼ੀ ਹੋਣੀ
ਚਾਹੀਦੀ ਹੈ। ਅਸੀਂ ਰੂਹਾਨੀ ਬੱਚਿਆਂ ਨੂੰ ਪਰਮਪਿਤਾ ਪਰਮਾਤਮਾ ਬਾਪ ਬੈਠ ਸਮਝਾਉਂਦੇ ਹਨ, ਇਹ ਵਿਨਾਸ਼
ਤੁਹਾਡੇ ਲਈ ਹੋ ਰਿਹਾ ਹੈ। ਇਹ ਵੀ ਗਾਇਨ ਹੈ ਰੁਦ੍ਰ ਗਿਆਨ ਯਗ ਨਾਲ ਵਿਨਾਸ਼ ਜਵਾਲਾ ਪ੍ਰਜਵਲਿਤ ਹੋਈ।
ਕਈ ਗੱਲਾਂ ਗੀਤਾ ਵਿੱਚ ਹਨ ਜਿਨ੍ਹਾਂ ਦਾ ਅਰਥ ਬਹੁਤ ਚੰਗਾ ਹੈ, ਪਰ ਕੋਈ ਸਮਝਦੇ ਥੋੜੀ ਹੀ ਹਨ। ਉਹ
ਸ਼ਾਂਤੀ ਮੰਗਦੇ ਰਹਿੰਦੇ ਹਨ। ਤੁਸੀਂ ਕਹਿੰਦੇ ਹੋ ਜਲਦੀ ਵਿਨਾਸ਼ ਹੋਵੇ ਤਾਂ ਅਸੀਂ ਜਾਕੇ ਸੁੱਖੀ ਹੋਈਏ।
ਬਾਪ ਕਹਿੰਦੇ ਹਨ ਸੁਖੀ ਉਦੋਂ ਹੋਵੋਗੇ ਜਦੋਂ ਸਤੋਪ੍ਰਧਾਨ ਹੋਵੋਗੇ। ਬਾਪ ਕਈ ਤਰ੍ਹਾਂ ਦੀ ਪੁਆਇੰਟਸ
ਦਿੰਦੇ ਹਨ ਫਿਰ ਕਿਸੇ ਦੀ ਬੁੱਧੀ ਵਿੱਚ ਚੰਗੀ ਰੀਤੀ ਬੈਠਦੀ ਹੈ, ਕਿਸੇ ਦੀ ਬੁੱਧੀ ਵਿੱਚ ਘੱਟ। ਬੁੱਧੀ
ਸਮਝਦੀ ਹੈ ਸ਼ਿਵਬਾਬਾ ਨੂੰ ਯਾਦ ਕਰਨਾ ਹੈ ਬਸ। ਉਨ੍ਹਾਂ ਦੇ ਲਈ ਸਮਝਾਇਆ ਜਾਂਦਾ ਹੈ - ਆਪਣੇ ਨੂੰ ਆਤਮਾ
ਸਮਝ ਬਾਪ ਨੂੰ ਯਾਦ ਕਰੋ। ਫਿਰ ਵੀ ਵਰਸਾ ਤਾਂ ਪਾ ਲੈਂਦੇ ਹਨ। ਪ੍ਰਦਰਸ਼ਨੀ ਵਿੱਚ ਸਭ ਆਉਣਗੇ। ਅਜਾਮਿਲ
ਵਰਗੀਆਂ ਪਾਪ ਆਤਮਾਵਾਂ, ਗਨਿਕਾਵਾਂ ਆਦਿ ਸਭ ਦਾ ਉੱਧਾਰ ਹੋਣ ਦਾ ਹੈ। ਮਿਹਤਰ ਵੀ ਚੰਗੇ ਕਪੜੇ ਪਹਿਨ
ਕੇ ਆ ਜਾਂਦੇ ਹਨ। ਗਾਂਧੀ ਜੀ ਨੇ ਅਛੂਤਾਂ ਨੂੰ ਫ੍ਰੀ ਕਰ ਦਿੱਤਾ। ਉਨ੍ਹਾਂ ਨਾਲ ਬੈਠ ਖਾਂਦੇ ਵੀ ਹਨ।
ਬਾਪ ਤਾਂ ਹੋਰ ਵੀ ਮਨਾ ਨਹੀਂ ਕਰਦੇ ਹਨ। ਸਮਝਦੇ ਹਨ ਇਨ੍ਹਾਂ ਦਾ ਵੀ ਉੱਧਾਰ ਕਰਨਾ ਹੀ ਹੈ। ਕਾਮ ਨਾਲ
ਕੋਈ ਕਨੈਕਸ਼ਨ ਨਹੀਂ ਹੈ। ਇਸ ਵਿੱਚ ਸਾਰਾ ਮਦਾਰ ਹੈ ਬਾਪ ਦੇ ਨਾਲ ਬੁੱਧੀਯੋਗ ਲਗਾਉਣ ਦਾ। ਬਾਪ ਨੂੰ
ਯਾਦ ਕਰਨਾ ਹੈ। ਆਤਮਾ ਕਹਿੰਦੀ ਹੈ ਮੈ ਅਛੂਤ ਹਾਂ। ਹੁਣ ਅਸੀਂ ਸਮਝਦੇ ਹਾਂ ਅਸੀਂ ਸਤੋਪ੍ਰਧਾਨ ਦੇਵੀ
- ਦੇਵਤਾ ਸੀ। ਫਿਰ ਪੁਨਰਜਨਮ ਲੈਂਦੇ - ਲੈਂਦੇ ਅੰਤ ਵਿੱਚ ਆਕੇ ਪਤਿਤ ਬਣੇ ਹਾਂ। ਹੁਣ ਫਿਰ ਮੈਨੂੰ
ਆਤਮਾ ਨੂੰ ਪਾਵਨ ਬਣਨਾ ਹੈ। ਤੁਹਾਨੂੰ ਪਤਾ ਹੈ - ਸਿੰਧ ਵਿੱਚ ਇੱਕ ਭੀਲਣੀ ਆਉਂਦੀ ਸੀ, ਧਿਆਨ ਵਿੱਚ
ਜਾਂਦੀ ਸੀ। ਦੌੜਕੇ ਆ ਮਿਲਦੀ ਸੀ। ਸਮਝਾਇਆ ਜਾਂਦਾ ਸੀ - ਇਨ੍ਹਾਂ ਵਿੱਚ ਵੀ ਆਤਮਾ ਤਾਂ ਹੈ ਨਾ। ਆਤਮਾ
ਦਾ ਹੱਕ ਹੈ, ਆਪਣੇ ਬਾਪ ਤੋਂ ਵਰਸਾ ਲੈਣਾ। ਕਈ ਘਰ ਵਾਲਿਆਂ ਨੂੰ ਕਿਹਾ ਗਿਆ - ਇਨ੍ਹਾਂ ਨੂੰ ਗਿਆਨ
ਲੈਣ ਦੇਵੋ। ਬੋਲੇ ਸਾਡੀ ਬਿਰਾਦਰੀ ਵਿੱਚ ਹੰਗਾਮਾ ਹੋਵੇਗਾ। ਡਰ ਦੇ ਮਾਰੇ ਉਨ੍ਹਾਂ ਨੂੰ ਲੈ ਗਏ। ਤਾਂ
ਤੁਹਾਡੇ ਕੋਲ ਆਉਂਦੇ ਹਨ, ਤੁਸੀਂ ਕਿਸ ਨੂੰ ਮਨਾ ਨਹੀਂ ਸਕਦੇ ਹੋ। ਗਾਇਆ ਹੋਇਆ ਹੈ ਆਬਲਾਵਾਂ,
ਗਨਿਕਾਵਾਂ, ਭਿਲਣੀਆਂ, ਸਾਧੂ ਆਦਿ ਸਭ ਦਾ ਉੱਧਾਰ ਕਰਦੇ ਹਨ। ਸਾਧੂ ਲੋਕਾਂ ਤੋਂ ਲੈਕੇ ਭੀਲਣੀ ਤੱਕ।
ਤੁਸੀਂ ਬੱਚੇ ਹੁਣ ਯਗ ਦੀ
ਸਰਵਿਸ ਕਰਦੇ ਹੋ ਤਾਂ ਇਸ ਸਰਵਿਸ ਤੋਂ ਬਹੁਤ ਪ੍ਰਾਪਤੀ ਹੁੰਦੀ ਹੈ। ਬਹੁਤਿਆਂ ਦਾ ਕਲਿਆਣ ਹੋ ਜਾਂਦਾ
ਹੈ। ਦਿਨ - ਪ੍ਰਤੀਦਿਨ ਪ੍ਰਦਰਸ਼ਨੀ ਸਰਵਿਸ ਦੀ ਬਹੁਤ ਵ੍ਰਿਧੀ ਹੋਵੇਗੀ। ਬਾਬਾ ਬੈਜਸ ਵੀ ਬਣਵਾਉਂਦੇ
ਰਹਿੰਦੇ ਹਨ। ਕਿੱਥੇ ਵੀ ਜਾਓ ਤਾਂ ਇਸ ਤੇ ਸਮਝਾਉਣਾ ਹੈ। ਇਹ ਬਾਪ, ਇਹ ਦਾਦਾ, ਇਹ ਬਾਪ ਦਾ ਵਰਸਾ।
ਹੁਣ ਬਾਪ ਕਹਿੰਦੇ ਹਨ - ਮੈਨੂੰ ਯਾਦ ਕਰੋ ਤਾਂ ਤੁਸੀਂ ਪਾਵਨ ਬਣ ਜਾਓਗੇ। ਗੀਤਾ ਵਿੱਚ ਵੀ ਹੈ -
ਮਾਮੇਕਮ ਯਾਦ ਕਰੋ। ਸਿਰਫ ਉਨ੍ਹਾਂ ਵਿੱਚ ਮੇਰਾ ਨਾਮ ਉਡਾਏ ਬੱਚੇ ਦਾ ਨਾਮ ਦੇ ਦਿੱਤਾ ਹੈ।
ਭਾਰਤਵਾਸੀਆਂ ਨੂੰ ਵੀ ਇਹ ਪਤਾ ਨਹੀਂ ਹੈ ਕਿ ਰਾਧੇ - ਕ੍ਰਿਸ਼ਨ ਦਾ ਆਪਸ ਵਿੱਚ ਕੀ ਸੰਬੰਧ ਹੈ। ਉਨ੍ਹਾਂ
ਦੇ ਸ਼ਾਦੀ ਆਦਿ ਦੀ ਹਿਸਟਰੀ ਕੁਝ ਵੀ ਨਹੀਂ ਦੱਸਦੇ ਹਨ। ਦੋਨੋਂ ਵੱਖ - ਵੱਖ ਰਾਜਧਾਨੀ ਦੇ ਹਨ। ਇਹ
ਗੱਲਾਂ ਬਾਪ ਬੈਠ ਸਮਝਾਉਂਦੇ ਹਨ। ਇਹ ਜੇਕਰ ਸਮਝ ਜਾਏ ਅਤੇ ਕਹਿਣ ਸ਼ਿਵ ਭਗਵਾਨੁਵਾਚ, ਤਾਂ ਸਭ ਉਨ੍ਹਾਂ
ਨੂੰ ਭਜਾ ਦੇਣ। ਕਹਿਣ ਤੁਸੀਂ ਇਹ ਫਿਰ ਕਿਥੋਂ ਸਿੱਖੇ ਹੋ? ਉਹ ਕਿਹੜਾ ਗੁਰੂ ਹੈ? ਕਹਿਣ ਬੀ. ਕੇ. ਹੈ
ਤਾਂ ਸਭ ਵਿਗੜ ਜਾਣ। ਇਨ੍ਹਾਂ ਗੁਰੂਆਂ ਦੀ ਰਾਜਾਈ ਹੀ ਚੱਟ ਹੋ ਜਾਏ । ਇਵੇਂ ਬਹੁਤ ਆਉਂਦੇ ਹਨ। ਲਿਖਕੇ
ਵੀ ਦਿੰਦੇ ਹਨ, ਫਿਰ ਗੁੰਮ ਹੋ ਜਾਂਦੇ ਹਨ।
ਬਾਪ ਬੱਚਿਆਂ ਨੂੰ ਕੋਈ
ਵੀ ਤਕਲੀਫ ਨਹੀਂ ਦਿੰਦੇ ਹਨ। ਬਹੁਤ ਸਹਿਜ ਯੁਕਤੀ ਦੱਸਦੇ ਹਨ। ਕਿਸੇ ਨੂੰ ਬੱਚਾ ਨਹੀਂ ਹੁੰਦਾ ਹੈ
ਤਾਂ ਭਗਵਾਨ ਨੂੰ ਕਹਿੰਦੇ ਹਨ ਬੱਚਾ ਦੋ। ਫਿਰ ਮਿਲਦਾ ਹੈ ਤਾਂ ਉਨ੍ਹਾਂ ਦੀ ਬਹੁਤ ਚੰਗੀ ਪਰਵਰਿਸ਼ ਕਰਦੇ
ਹਨ। ਪੜ੍ਹਾਉਂਦੇ ਹਨ। ਫਿਰ ਜਦੋਂ ਵੱਡਾ ਹੋਵੇਗਾ ਤਾਂ ਕਹਿਣਗੇ ਹੁਣ ਆਪਣਾ ਧੰਧਾ ਕਰੋ। ਬਾਪ ਬੱਚੇ
ਨੂੰ ਪਰਵਰਿਸ਼ ਕਰ ਉਨ੍ਹਾਂ ਨੂੰ ਲਾਇਕ ਬਣਾਉਂਦੇ ਹਨ ਤਾਂ ਬੱਚਿਆਂ ਦਾ ਸਰਵੈਂਟ ਠਹਿਰਿਆ ਨਾ। ਇਹ ਬਾਪ
ਤਾਂ ਬੱਚਿਆਂ ਦੀ ਸੇਵਾ ਕਰ ਨਾਲ ਲੈ ਜਾਂਦੇ ਹਨ। ਉਹ ਲੌਕਿਕ ਬਾਪ ਸਮਝੇਗਾ ਬੱਚਾ ਵੱਡਾ ਹੋਵੇ ਆਪਣੇ
ਧੰਧੇ ਵਿੱਚ ਲੱਗ ਜਾਵੇ ਫਿਰ ਅਸੀਂ ਬੁੱਢੇ ਹੋਵਾਂਗੇ ਤਾਂ ਸਾਡੀ ਸੇਵਾ ਕਰੇਗਾ। ਇਹ ਬਾਪ ਤਾਂ ਸੇਵਾ
ਨਹੀਂ ਮੰਗਦੇ ਹਨ। ਇਹ ਹਨ ਹੀ ਨਿਸ਼ਕਾਮ। ਲੌਕਿਕ ਬਾਪ ਸਮਝਾਉਂਦੇ ਹਨ - ਜਦੋਂ ਤੱਕ ਜਿਉਂਦਾ ਹਾਂ ਉਂਦੋਂ
ਤੱਕ ਬੱਚਿਆਂ ਦਾ ਫਰਜ ਹੈ ਸਾਡੀ ਸੰਭਾਲ ਕਰਨਾ। ਇਹ ਕਾਮਨਾ ਰੱਖਦੇ ਹਨ। ਇਹ ਬਾਪ ਤਾਂ ਕਹਿੰਦੇ ਹਨ
ਮੈਂ ਨਿਸ਼ਕਾਮ ਸੇਵਾ ਕਰਦਾ ਹਾਂ। ਮੈਂ ਰਾਜਾਈ ਨਹੀਂ ਕਰਦਾਂ ਹਾਂ। ਮੈਂ ਕਿੰਨਾ ਨਿਸ਼ਕਾਮ ਹਾਂ। ਹੋਰ ਜੋ
ਕੁਝ ਵੀ ਕਰਦੇ ਹਨ ਤਾਂ ਉਸ ਦਾ ਫਲ ਉਨ੍ਹਾਂ ਨੂੰ ਜਰੂਰ ਮਿਲਦਾ ਹੈ। ਇਹ ਤਾਂ ਹੈ ਸਭ ਦਾ ਬਾਪ। ਕਹਿੰਦੇ
ਹਨ ਮੈਂ ਤੁਸੀਂ ਬੱਚਿਆਂ ਨੂੰ ਸ੍ਵਰਗ ਦੀ ਰਜਾਈ ਦਿੰਦਾ ਹਾਂ। ਤੁਸੀਂ ਕਿੰਨਾ ਉੱਚ ਪਦ ਪ੍ਰਾਪਤ ਕਰਦੇ
ਹੋ। ਮੈ ਤਾਂ ਸਿਰਫ ਬ੍ਰਹਮਾਂਡ ਦਾ ਮਾਲਿਕ ਹਾਂ, ਸੋ ਤਾਂ ਤੁਸੀਂ ਵੀ ਹੋ ਪਰ ਤੁਸੀਂ ਰਾਜਾਈ ਲੈਂਦੇ
ਹੋ ਅਤੇ ਗਵਾਉਂਦੇ ਹੋ। ਅਸੀਂ ਰਜਾਈ ਨਹੀਂ ਲੈਂਦੇ ਹਾਂ, ਨਾ ਗਵਾਉਂਦੇ ਹਾਂ। ਸਾਡਾ ਡਰਾਮਾ ਵਿੱਚ ਇਹ
ਪਾਰ੍ਟ ਹੈ। ਤੁਸੀਂ ਬੱਚੇ ਸੁਖ ਦਾ ਵਰਸਾ ਪਾਉਣ ਦਾ ਪੁਰਸ਼ਾਰਥ ਕਰਦੇ ਹੋ। ਬਾਕੀ ਸਭ ਸਿਰਫ ਸ਼ਾਂਤੀ
ਮੰਗਦੇ ਹਨ। ਉਹ ਗੁਰੂ ਲੋਕ ਕਹਿੰਦੇ ਹਨ ਸੁੱਖ ਕਾਗ ਵਿਸ਼ਟਾ ਸਮਾਨ ਹੈ ਇਸਲਈ ਉਹ ਸ਼ਾਂਤੀ ਹੀ ਚਾਹੁੰਦੇ
ਹਨ। ਉਹ ਇਹ ਨਾਲੇਜ ਉਠਾ ਨਾ ਸਕੇ। ਉਨ੍ਹਾਂ ਨੂੰ ਸੁੱਖ ਦਾ ਪਤਾ ਹੀ ਨਹੀਂ ਹੈ। ਬਾਪ ਸਮਝਾਉਂਦੇ ਹਨ
ਸ਼ਾਂਤੀ ਅਤੇ ਸੁੱਖ ਦਾ ਵਰਸਾ ਦੇਣ ਵਾਲਾ ਇੱਕ ਮੈਂ ਹੀ ਹਾਂ। ਸਤਿਯੁਗ - ਤ੍ਰੇਤਾ ਵਿੱਚ ਗੁਰੂ ਹੁੰਦਾ
ਨਹੀਂ, ਉੱਥੇ ਰਾਵਣ ਹੀ ਨਹੀਂ। ਉਹ ਹੈ ਹੀ ਈਸ਼ਵਰੀ ਰਾਜ। ਇਹ ਡਰਾਮਾ ਬਣਿਆ ਹੋਇਆ ਹੈ। ਇਹ ਗੱਲਾਂ ਹੋਰ
ਕਿਸੇ ਦੀ ਬੁੱਧੀ ਵਿੱਚ ਬੈਠਣਗੀਆਂ ਨਹੀਂ। ਤਾਂ ਬੱਚਿਆਂ ਨੂੰ ਚੰਗੀ ਤਰੀਕੇ ਧਾਰਨ ਕਰ ਹੋਰ ਉੱਚ ਪਦਵੀ
ਪਾਉਣੀ ਹੈ ਹੁਣ ਤੁਸੀਂ ਹੋ ਸੰਗਮ ਤੇ। ਜਾਣਦੇ ਹੋ ਨਵੀਂ ਦੁਨੀਆਂ ਦੀ ਰਾਜਧਾਨੀ ਸਥਾਪਨ ਹੋ ਰਹੀ ਹੈ।
ਤਾਂ ਤੁਸੀਂ ਹੋ ਹੀ ਸੰਗਮਯੁਗ ਤੇ। ਬਾਕੀ ਸਭ ਹੈ ਕਲਯੁਗ ਵਿੱਚ। ਉਹ ਤਾਂ ਕਲਪ ਦੀ ਉਮਰ ਹੀ ਲੱਖਾਂ
ਵਰ੍ਹੇ ਕਹਿ ਦਿੰਦੇ ਹਨ। ਘੋਰ ਹਨ੍ਹੇਰੇ ਵਿੱਚ ਹਨ ਨਾ। ਗਾਇਆ ਵੀ ਹੋਇਆ ਹੈ ਕੁੰਭਕਰਨ ਦੀ ਨੀਂਦ ਵਿੱਚ
ਸੋਏ ਪਏ ਹਨ। ਵਿਜੇ ਤਾਂ ਪਾਂਡਵਾਂ ਦੀ ਗਾਈ ਹੋਈ ਹੈ।
ਤੁਸੀਂ ਹੋ ਬ੍ਰਾਹਮਣ। ਯਗ
ਬ੍ਰਾਹਮਣ ਹੀ ਰਚਦੇ ਹਨ। ਇਹ ਤਾਂ ਹੈ ਸਭ ਤੋਂ ਵੱਡਾ ਬੇਹੱਦ ਦਾ ਭਾਰੀ ਈਸ਼ਵਰੀ ਰੁਦ੍ਰ ਯਗ। ਉਹ ਹੱਦ
ਦੇ ਯਗ ਕਈ ਪ੍ਰਕਾਰ ਦੇ ਹੁੰਦੇ ਹਨ। ਇਹ ਰੁਦ੍ਰ ਯਗਿਆ ਇੱਕ ਹੀ ਵਾਰ ਹੁੰਦਾ ਹੈ। ਸਤਿਯੁਗ - ਤ੍ਰੇਤਾ
ਵਿੱਚ ਫਿਰ ਕੋਈ ਯਗ ਹੁੰਦਾ ਨਹੀਂ ਕਿਓਂਕਿ ਉੱਥੇ ਕੋਈ ਆਪਦਾ ਆਦਿ ਦੀ ਗੱਲ ਨਹੀ। ਉਹ ਹੈ ਸਭ ਹੱਦ ਦੇ
ਯਗ। ਇਹ ਹੈ ਬੇਹੱਦ ਦਾ। ਇਹ ਬੇਹੱਦ ਬਾਪ ਦਾ ਰਚਿਆ ਹੋਇਆ ਯਗ ਹੈ, ਜਿਸ ਵਿੱਚ ਬੇਹੱਦ ਦੀ ਅਹੁਤੀ ਪੈਣੀ
ਹੈ। ਫਿਰ ਅੱਧਾਕਲਪ ਕੋਈ ਯਗ ਨਹੀਂ ਹੋਵੇਗਾ। ਉੱਥੇ ਰਾਵਣ ਰਾਜ ਹੀ ਨਹੀ। ਰਾਵਣ ਰਾਜ ਸ਼ੁਰੂ ਹੋਣ ਤੇ
ਫਿਰ ਇਹ ਸਭ ਸ਼ੁਰੂ ਹੁੰਦੇ ਹਨ। ਬੇਹੱਦ ਦਾ ਯਗ ਇੱਕ ਹੀ ਵਾਰ ਹੁੰਦਾ ਹੈ, ਇਨ੍ਹਾਂ ਵਿੱਚ ਇਹ ਸਾਰੀ
ਪੁਰਾਣੀ ਸ੍ਰਿਸ਼ਟੀ ਸਵਾਹਾ ਹੋ ਜਾਂਦੀ ਹੈ। ਇਹ ਹੈ ਬੇਹੱਦ ਦਾ ਰੁਦ੍ਰ ਗਿਆਨ ਯਗ। ਇਸ ਵਿੱਚ ਮੁੱਖ ਹੈ
ਗਿਆਨ ਅਤੇ ਯੋਗ ਦੀ ਗੱਲ। ਯੋਗ ਮਤਲਬ ਯਾਦ। ਯਾਦ ਅੱਖਰ ਬਹੁਤ ਮਿੱਠਾ ਹੈ। ਯੋਗ ਅੱਖਰ ਕਾਮਨ ਹੋ ਗਿਆ
ਹੈ। ਯੋਗ ਦਾ ਅਰਥ ਕੋਈ ਨਹੀਂ ਸਮਝਦੇ ਹਨ। ਤੁਸੀਂ ਸਮਝਾ ਸਕਦੇ ਹੋ - ਯੋਗ ਮਤਲਬ ਬਾਪ ਨੂੰ ਯਾਦ ਕਰਨਾ
ਹੈ। ਬਾਬਾ ਤੁਸੀਂ ਤਾਂ ਸਾਨੂੰ ਵਰਸਾ ਦਿੰਦੇ ਹੋ ਬੇਹੱਦ ਦਾ। ਆਤਮਾ ਗੱਲ ਕਰਦੀ ਹੈ - ਬਾਬਾ, ਤੁਸੀਂ
ਫਿਰ ਤੋਂ ਆਏ ਹੋ। ਅਸੀਂ ਤਾਂ ਤੁਹਾਨੂੰ ਭੁੱਲ ਗਏ ਸੀ। ਤੁਸੀਂ ਸਾਨੂੰ ਬਾਦਸ਼ਾਹੀ ਦਿੱਤੀ ਸੀ। ਹੁਣ
ਫਿਰ ਆਕੇ ਮਿਲੇ ਹੋ। ਤੁਹਾਡੀ ਸ਼੍ਰੀਮਤ ਤੇ ਅਸੀਂ ਜਰੂਰ ਚਲਾਂਗੇ। ਇਵੇਂ - ਇਵੇਂ ਅੰਦਰ ਵਿੱਚ ਆਪਣੇ
ਨਾਲ ਗੱਲਾਂ ਕਰਨੀਆਂ ਹੁੰਦੀਆਂ ਹਨ। ਬਾਬਾ, ਤੁਸੀਂ ਤਾਂ ਸਾਨੂੰ ਬਹੁਤ ਚੰਗਾ ਰਸਤਾ ਦੱਸਦੇ ਹੋ। ਅਸੀਂ
ਕਲਪ - ਕਲਪ ਭੁੱਲ ਜਾਂਦੇ ਹਾਂ। ਹੁਣ ਬਾਪ ਫਿਰ ਅਭੁੱਲ ਬਣਾਉਂਦੇ ਹਨ ਇਸਲਈ ਹੁਣ ਬਾਪ ਨੂੰ ਹੀ ਯਾਦ
ਕਰਨਾ ਹੈ। ਯਾਦ ਨਾਲ ਹੀ ਵਰਸਾ ਮਿਲੇਗਾ। ਮੈ ਜਦੋਂ ਸਮੁੱਖ ਆਉਂਦਾ ਹਾਂ ਉਦੋਂ ਤੁਹਾਨੂੰ ਸਮਝਾਉਂਦਾ
ਹਾਂ। ਉਦੋਂ ਤੱਕ ਗਾਉਂਦੇ ਰਹਿੰਦੇ ਹਨ - ਤੁਸੀਂ ਦੁਖਹਰਤਾ ਸੁਖਕਰਤਾ ਹੋ। ਮਹਿਮਾ ਗਾਉਂਦੇ ਹਨ ਪਰ ਨਾ
ਆਤਮਾ ਨੂੰ, ਨਾ ਪਰਮਾਤਮਾ ਨੂੰ ਜਾਣਦੇ ਹਨ। ਹੁਣ ਤੁਸੀਂ ਸਮਝਦੇ ਹੋ - ਇੰਨੀ ਛੋਟੀ ਬਿੰਦੀ ਵਿੱਚ
ਅਵਿਨਾਸ਼ੀ ਪਾਰ੍ਟ ਨੂੰਦਿਆ ਹੋਇਆ ਹੈ। ਇਹ ਵੀ ਬਾਪ ਸਮਝਾਉਂਦੇ ਹਨ। ਉਨ੍ਹਾਂ ਨੂੰ ਕਿਹਾ ਜਾਂਦਾ ਹੈ
ਪਰਮਪਿਤਾ ਪਰਮਾਤਮਾ ਮਤਲਬ ਪਰਮ ਆਤਮਾ। ਬਾਕੀ ਕੋਈ ਵੱਡਾ ਹਜ਼ਾਰਾਂ ਸੂਰਜ ਮਿਸਲ ਨਹੀਂ ਹਾਂ। ਅਸੀਂ ਤਾਂ
ਟੀਚਰ ਮਿਸਲ ਪੜ੍ਹਾਉਂਦੇ ਰਹਿੰਦੇ ਹਾਂ। ਕਿੰਨੇ ਢੇਰ ਬੱਚੇ ਹਨ। ਇਹ ਕਲਾਸ ਤਾਂ ਵੇਖੋ ਕਿੰਨਾ
ਵੰਡਰਫੁਲ ਹੈ? ਕਿਹੜਾ - ਕਿਹੜਾ ਇਸ ਵਿੱਚ ਪੜ੍ਹਦੇ ਹਨ? ਅਬਲਾਵਾਂ, ਕੁਬਜਾਵਾਂ, ਸਾਧੂ ਵੀ ਇੱਕ ਦਿਨ
ਆਕੇ ਬੈਠਣਗੇ। ਬੁੱਢੇ, ਛੋਟੇ ਬੱਚੇ ਆਦਿ ਸਭ ਬੈਠੇ ਹਨ। ਅਜਿਹਾ ਸਕੂਲ ਕਦੀ ਵੇਖਿਆ। ਇੱਥੇ ਹੈ ਯਾਦ
ਦੀ ਮਿਹਨਤ। ਇਹ ਯਾਦ ਹੀ ਟਾਈਮ ਲੈਂਦੀ ਹੈ। ਯਾਦ ਦਾ ਪੁਰਸ਼ਾਰਥ ਕਰਨਾ ਇਹ ਵੀ ਗਿਆਨ ਹੈ ਨਾ। ਯਾਦ ਦੇ
ਲਈ ਵੀ ਗਿਆਨ। ਚੱਕਰ ਸਮਝਾਉਣ ਦੇ ਲਈ ਵੀ ਗਿਆਨ। ਨੈਚੁਰਲ ਸੱਚਾ - ਸੱਚਾ ਨੇਚਰਕਿਓਰ ਇਸ ਨੂੰ ਕਿਹਾ
ਜਾਂਦਾ ਹੈ। ਤੁਹਾਡੀ ਆਤਮਾ ਬਿਲਕੁਲ ਪਿਓਰ ਹੋ ਜਾਂਦੀ ਹੈ। ਉਹ ਹੁੰਦੀ ਹੈ ਸ਼ਰੀਰ ਦੀ ਕੇਅਰ। ਇਹ ਹੈ
ਆਤਮਾ ਦੀ ਕੇਅਰ। ਆਤਮਾ ਵਿੱਚ ਹੀ ਖਾਦ ਪੈਂਦੀ ਹੈ। ਸੱਚੇ ਸੋਨੇ ਦਾ ਜੇਵਰ ਹੁੰਦਾ ਹੈ। ਹੁਣ ਇੱਥੇ
ਬੱਚੇ ਜਾਣਦੇ ਹਨ ਸ਼ਿਵਬਾਬਾ ਸਮੁੱਖ ਆਇਆ ਹੋਇਆ ਹੈ। ਬੱਚਿਆਂ ਨੇ ਬਾਪ ਨੂੰ ਜਰੂਰ ਯਾਦ ਕਰਨਾ ਹੈ। ਸਾਨੂੰ
ਹੁਣ ਵਾਪਿਸ ਜਾਣਾ ਹੈ। ਇਸ ਪਾਰ ਤੋਂ ਉਸ ਪਾਰ ਜਾਣਾ ਹੈ। ਬਾਪ ਨੂੰ, ਵਰਸੇ ਨੂੰ ਅਤੇ ਘਰ ਨੂੰ ਵੀ
ਯਾਦ ਕਰੋ। ਉਹ ਹੈ ਸਵੀਟ ਸਾਈਂਲੈਂਸ ਹੋਮ। ਦੁੱਖ ਹੁੰਦਾ ਹੈ ਅਸ਼ਾਂਤੀ ਨਾਲ, ਸੁੱਖ ਹੁੰਦਾ ਹੈ ਸ਼ਾਂਤੀ
ਨਾਲ। ਸਤਿਯੁਗ ਵਿੱਚ ਸੁੱਖ ਸ਼ਾਂਤੀ - ਸੰਪਤੀ ਸਭ ਕੁਝ ਹੈ। ਉੱਥੇ ਲੜਾਈ - ਝਗੜੇ ਦੀ ਗੱਲ ਹੀ ਨਹੀਂ।
ਬੱਚਿਆਂ ਨੂੰ ਇਹ ਹੀ ਫੁਰਨਾ ਹੋਣਾ ਚਾਹੀਦਾ - ਸਾਨੂੰ ਸਤੋਪ੍ਰਧਾਨ, ਸੱਚਾ ਸੋਨਾ ਬਣਨਾ ਹੈ ਉਦੋਂ ਹੀ
ਉੱਚ ਪਦਵੀ ਪਾਵੋਗੇ। ਇਹ ਰੂਹਾਨੀ ਭੋਜਨ ਮਿਲਦਾ ਹੈ, ਉਸਨੂੰ ਫਿਰ ਉਗਾਰਨਾ ਚਾਹੀਦਾ ਹੈ। ਅੱਜ ਕਿਹੜੀ,
ਕਿਹੜੀ ਮੁੱਖ ਪੁਆਇੰਟਸ ਸੁਣੀ! ਇਹ ਵੀ ਸਮਝਾਇਆ ਯਾਤਰਾਵਾਂ ਦੋ ਹੁੰਦੀਆਂ ਹਨ - ਰੂਹਾਨੀ ਅਤੇ ਜਿਸਮਾਨੀ।
ਇਹ ਰੂਹਾਨੀ ਯਾਤਰਾ ਹੀ ਕੰਮ ਆਵੇਗੀ। ਭਗਵਾਨੁਵਾਚ - ਮਨਮਨਾਭਵ। ਅੱਛਾ!
ਮਿੱਠੇ ਸਿੱਕੀਲਧੇ ਬੱਚਿਆਂ
ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ
ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਇਹ ਵਿਨਾਸ਼
ਵੀ ਸ਼ੁਭ ਕੰਮ ਦੇ ਲਈ ਹੈ ਇਸਲਈ ਡਰਨਾ ਨਹੀਂ ਹੈ, ਕਲਿਆਣਕਾਰੀ ਬਾਪ ਹਮੇਸ਼ਾ ਕਲਿਆਣ ਦਾ ਹੀ ਕੰਮ
ਕਰਾਉਂਦੇ ਹਨ, ਇਸ ਸਮ੍ਰਿਤੀ ਨਾਲ ਹਮੇਸ਼ਾ ਖੁਸ਼ੀ ਵਿੱਚ ਰਹਿਣਾ ਹੈ।
2. ਹਮੇਸ਼ਾ ਇੱਕ ਹੀ ਫੁਰਨਾ
ਰੱਖਣਾ ਹੈ ਕਿ ਸਤੋਪ੍ਰਧਾਨ ਸੱਚਾ ਸੋਨਾ ਬਣ ਉੱਚ ਪਦਵੀ ਪਾਉਣੀ ਹੈ। ਜੋ ਰੂਹਾਨੀ ਭੋਜਨ ਮਿਲਦਾ ਹੈ ਉਸ
ਨੂੰ ਉਗਾਰਨਾ ਹੈ।
ਵਰਦਾਨ:-
ਖੁਦ ਨੂੰ ਜਿੰਮੇਵਾਰ ਸਮਝ ਕੇ ਹਰ ਕਰਮ ਠੀਕ ਵਿਧੀ ਨਾਲ ਕਰਨ ਵਾਲੇ ਸੰਪੂਰਨ ਸਿੱਧੀ ਸਵਰੂਪ ਭਵ।
ਇਸ ਵੇਲੇ ਤੁਸੀ ਸੰਗਮਯੂਗੀ
ਸ੍ਰੇਸ਼ਠ ਆਤਮਾਵਾਂ ਦਾ ਹਰ ਸ੍ਰੇਸ਼ਠ ਕਰਮ ਸਾਰੇ ਕਲਪ ਦੇ ਲਈ ਵਿਧਾਨ ਬਣ ਰਿਹਾ ਹੈ। ਤਾਂ ਖੁਦ ਨੂੰ
ਵਿਧਾਨ ਦੇ ਰਚਿਯਤਾ ਸਮਝਕੇ ਹਰ ਕਰਮ ਕਰੋ, ਇਸ ਨਾਲ ਅਲਬੇਲਾਪਨ ਖੁਦ ਹੀ ਖਤਮ ਹੋ ਜਾਵੇਗਾ। ਸੰਗਮਯੁਗ
ਤੇ ਅਸੀ ਵਿਧਾਨ ਦੇ ਰਚਿਯਤਾ, ਜਿੰਮੇਵਾਰ ਆਤਮਾ ਹਾਂ - ਇਸ ਨਿਸ਼ਚੇ ਨਾਲ ਹਰ ਕਰਮ ਕਰੋ ਤਾਂ ਅਸਲ ਵਿਧੀ
ਨਾਲ ਕੀਤੇ ਹੋਏ ਕਰਮ ਦੀ ਸੰਪੂਰਨ ਸਿੱਧੀ ਜਰੂਰ ਪ੍ਰਾਪਤ ਹੋਵੇਗੀ।
ਸਲੋਗਨ:-
ਸਰਵਸ਼ਕਤੀਮਾਨ
ਬਾਪ ਨਾਲ ਹੋਵੇ ਤਾਂ ਮਾਇਆ ਪੇਪਰ - ਟਾਈਗਰ ਬਣ ਜਾਵੇਗੀ
ਅਵਿੱਅਕਤ ਇਸ਼ਾਰੇ - ਇਸ
ਅਵਿੱਅਕਤ ਮਹੀਨੇ ਵਿੱਚ ਬੰਧਨਮੁਕਤ ਰਹਿ ਜੀਵਨਮੁਕਤ ਸਥਿਤੀ ਦਾ ਅਨੁਭਵ ਕਰੋ।
ਸਦਾ ਜੀਵਨ - ਮੁਕਤ ਰਹਿਣ
ਦਾ ਸਹਿਜ ਸਾਧਨ ਹੈ - ‘ ਮੈਂ ‘ਅਤੇ ‘ਮੇਰਾ ਬਾਬਾ! ਕਿਉਂਕਿ ਮੇਰੇ - ਮੇਰੇ ਦਾ ਹੀ ਬੰਧਨ ਹੈ। ਮੇਰਾ
ਬਾਬਾ ਹੋ ਗਿਆ ਤਾਂ ਸਭ ਮੇਰਾ ਖਤਮ। ਜਦ ‘ਇੱਕ ਮੇਰਾ’ ਵਿਚ ‘ ਸਭ ਮੇਰ - ਮੇਰਾ’ ਖਤਮ ਹੋ ਗਿਆ, ਤਾਂ
ਬੰਧਨ - ਮੁਕਤ ਹੋ ਗਏ। ਤਾਂ ਇਹ ਹੀ ਯਾਦ ਰੱਖਣਾ ਕਿ ਅਸੀਂ ਬ੍ਰਾਹਮਣ ਜੀਵਨ - ਮੁਕਤ ਆਤਮਾ ਹਾਂ।