16.08.25 Punjabi Morning Murli Om Shanti BapDada Madhuban
ਮਿੱਠੇ ਬੱਚੇ:- ਤੁਹਾਡੀ
ਏਮ ਅਬਜੈਕਟ ਵੰਡਰਫੁੱਲ ਰੰਗ - ਬਿਰੰਗੀ ਦੁਨੀਆਂ ( ਸ੍ਵਰਗ ) ਦਾ ਮਾਲਿਕ ਬਣਨਾ , ਤਾਂ ਸਦਾ ਇਸੇ ਖੁਸ਼ੀ
ਵਿੱਚ ਖੁਸ਼ ਰਹੋ , ਮੁਰਝਾਏ ਹੋਏ ਨਹੀਂ "
ਪ੍ਰਸ਼ਨ:-
ਤਕਦੀਰਵਾਨ
ਬੱਚਿਆਂ ਨੂੰ ਕਿਹੜਾ ਉਮੰਗ ਸਦਾ ਬਣਿਆ ਰਹੇਗਾ।?
ਉੱਤਰ:-
ਸਾਨੂੰ ਬੇਹੱਦ
ਬਾਪ ਨਵੀਂ ਦੁਨੀਆਂ ਦਾ ਪ੍ਰਿੰਸ ਬਣਾਉਣ ਲਈ ਪੜ੍ਹਾ ਰਹੇ ਹਨ। ਤੁਸੀਂ ਇਸੇ ਉਮੰਗ ਨਾਲ ਸਭ ਨੂੰ ਸਮਝਾ
ਸਕਦੇ ਹੋ ਕਿ ਇਸ ਲੜਾਈ ਵਿੱਚ ਸ੍ਵਰਗ ਸਮਾਇਆ ਹੋਇਆ ਹੈ। ਇਸ ਲੜਾਈ ਤੋਂ ਬਾਦ ਸ੍ਵਰਗ ਦੇ ਦਰਵਾਜੇ
ਖੁਲ੍ਹਣੇ ਹਨ -ਇਸੇ ਖੁਸ਼ੀ ਵਿੱਚ ਰਹਿਣਾ ਹੈ ਅਤੇ ਖੁਸ਼ੀ -ਖੁਸ਼ੀ ਨਾਲ ਦੂਜਿਆਂ ਨੂੰ ਵੀ ਸਮਝਾਉਣਾ ਹੈ।
ਗੀਤ:-
ਦੁਨੀਆਂ ਰੰਗ
ਰੰਗੀਲੀ ਬਾਬਾ...
ਓਮ ਸ਼ਾਂਤੀ
ਇਹ ਕਿਸਨੇ ਕਿਹਾ ਬਾਬਾ ਨੂੰ, ਕਿ ਦੁਨੀਆਂ ਰੰਗ - ਬਿਰੰਗੀ ਹੈ? ਹੁਣ ਇਸ ਦਾ ਮਤਲਬ ਦੂਜਾ ਕੋਈ ਸਮਝ
ਨਹੀਂ ਸਕਦਾ। ਬਾਪ ਨੇ ਸਮਝਾਇਆ ਹੈ ਇਹ ਖੇਲ੍ਹ ਰੰਗ - ਰੰਗੀਲਾ ਹੈ। ਕੋਈ ਵੀ ਬਾਈਸਕੋਪ ਆਦਿ ਹੁੰਦਾ
ਹੈ ਤਾਂ ਬਹੁਤ ਰੰਗ - ਬਿਰੰਗੀ ਸੀਨ - ਸੀਨਰੀਆਂ ਆਦਿ ਹੁੰਦੀਆਂ ਹਨ ਨਾ। ਹੁਣ ਇਸ ਬੇਹੱਦ ਦੀ ਦੁਨੀਆਂ
ਨੂੰ ਕੋਈ ਜਾਣਦੇ ਨਹੀਂ। ਤੁਹਾਡੇ ਵਿੱਚ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਸਾਰੇ ਵਿਸ਼ਵ ਦੇ ਆਦਿ - ਮੱਧ
- ਅੰਤ ਦਾ ਗਿਆਨ ਹੈ। ਤੁਸੀਂ ਸਮਝਦੇ ਹੋ ਸ੍ਵਰਗ ਕਿੰਨਾ ਰੰਗ - ਬਿਰੰਗਾ ਹੈ, ਖੂਬਸੂਰਤ ਹੈ। ਜਿਸ
ਨੂੰ ਕੋਈ ਵੀ ਜਾਣਦੇ ਨਹੀਂ। ਕਿਸੇ ਦੀ ਬੁੱਧੀ ਵਿੱਚ ਨਹੀਂ ਹੈ, ਉਹ ਹੈ ਵੰਡਰਫੁਲ ਰੰਗ - ਬਿਰੰਗੀ
ਦੁਨੀਆਂ। ਗਾਇਆ ਵੀ ਜਾਂਦਾ ਹੈ ਵੰਡਰ ਆਫ਼ ਦੀ ਵਰਲਡ -ਇਸਨੂੰ ਸਿਰ੍ਫ ਤੁਸੀਂ ਜਾਣਦੇ ਹੋ। ਤੁਸੀਂ ਹੀ
ਵੰਡਰ ਆਫ਼ ਵਰਲਡ ਦੇ ਲਈ ਆਪਣੀ - ਆਪਣੀ ਤਕਦੀਰ ਅਨੁਸਾਰ ਪੁਰਸ਼ਾਰਥ ਕਰ ਰਹੇ ਹੋ। ਏਮ ਅਬਜੈਕਟ ਤਾਂ ਹੈ।
ਉਹ ਹੈ ਵੰਡਰ ਆਫ਼ ਵਰਲਡ, ਬਹੁਤ ਰੰਗ - ਬਿਰੰਗੀ ਦੁਨੀਆਂ ਹੈ, ਜਿੱਥੇ ਹੀਰੇ - ਜਵਾਹਰਤਾਂ ਦੇ ਮਹਿਲ
ਹੁੰਦੇ ਹਨ। ਤੁਸੀਂ ਇੱਕ ਸੈਕਿੰਡ ਵਿੱਚ ਵੰਡਰਫੁਲ ਬੈਕੁੰਠ ਵਿੱਚ ਚਲੇ ਜਾਂਦੇ ਹੋ। ਖੇਡਦੇ ਹੋ, ਰਾਸ-
ਵਿਲਾਸ ਆਦਿ ਕਰਦੇ ਹੋ। ਬਰੋਬਰ ਵੰਡਰਫੁਲ ਦੁਨੀਆਂ ਹੈ ਨਾ। ਇਥੇ ਹੈ ਮਾਇਆ ਦਾ ਰਾਜ। ਇਹ ਵੀ ਕਿੰਨਾ
ਵੰਡਰਫੁਲ ਹੈ। ਮਨੁੱਖ ਕੀ - ਕੀ ਕਰਦੇ ਰਹਿੰਦੇ ਹਨ। ਦੁਨੀਆਂ ਵਿੱਚ ਇਹ ਕੋਈ ਵੀ ਨਹੀਂ ਸਮਝਦੇ ਕਿ ਅਸੀਂ
ਨਾਟਕ ਵਿੱਚ ਖੇਡ ਕਰ ਰਹੇ ਹਾਂ। ਨਾਟਕ ਜੇਕਰ ਸਮਝਣ ਤਾਂ ਨਾਟਕ ਦੇ ਆਦਿ - ਮੱਧ - ਅੰਤ ਦਾ ਵੀ ਗਿਆਨ
ਹੋਵੇ। ਤੁਸੀਂ ਬੱਚੇ ਜਾਣਦੇ ਹੋ ਬਾਪ ਵੀ ਕਿੰਨਾ ਸਧਾਰਨ ਹੈ। ਮਾਇਆ ਬਿਲਕੁਲ ਹੀ ਭੁੱਲਾ ਦਿੰਦੀ ਹੈ।
ਨੱਕ ਤੋਂ ਫੜਿਆ, ਇਹ ਭੁਲਾਇਆ। ਹੁਣੇ - ਹੁਣੇ ਯਾਦ ਵਿੱਚ ਹੈ, ਬਹੁਤ ਖੁਸ਼ ਰਹਿੰਦੇ ਹਨ। ਔਹੋ! ਅਸੀਂ
ਵੰਡਰ ਆਫ ਵਰਲਡ ਦੇ ਮਾਲਿਕ ਬਣ ਰਹੇ ਹਾਂ, ਫਿਰ ਭੁੱਲ ਜਾਂਦੇ ਹਨ ਤਾਂ ਮੁਰਝਾ ਪੈਂਦੇ ਹਨ। ਅਜਿਹਾ
ਮੁਰਝਾਉਂਦੇ ਹਨ ਜੋ ਭੀਲ ਵੀ ਅਜਿਹਾ ਮੁਰਝਾਇਆ ਹੋਇਆ ਨਾ ਹੋਵੇ। ਜ਼ਰਾ ਵੀ ਜਿਵੇਂ ਕਿ ਸਮਝਦੇ ਹੀ ਨਹੀਂ
ਕਿ ਅਸੀਂ ਸਵਰਗ ਵਿੱਚ ਜਾਣ ਵਾਲੇ ਹਾਂ। ਸਾਨੂੰ ਬੇਹੱਦ ਦਾ ਬਾਪ ਪੜ੍ਹਾ ਰਹੇ ਹਨ। ਜਿਵੇਂ ਇੱਕਦਮ
ਮੁਰਦਾ ਬਣ ਜਾਂਦੇ ਹਨ। ਉਹ ਖੁਸ਼ੀ, ਨਸ਼ਾ ਨਹੀਂ ਰਹਿੰਦਾ। ਹੁਣ ਵੰਡਰ ਆਫ ਵਰਲਡ ਦੀ ਸਥਾਪਨਾ ਹੋ ਰਹੀ
ਹੈ। ਵੰਡਰ ਆਫ਼ ਵਰਲਡ ਦਾ ਸ਼੍ਰੀਕ੍ਰਿਸ਼ਨ ਹੈ ਪ੍ਰਿੰਸ। ਇਹ ਵੀ ਤੁਸੀਂ ਜਾਣਦੇ ਹੋ। ਕ੍ਰਿਸ਼ਨ ਜਨਮਅਸ਼ਟਮੀ
ਤੇ ਵੀ ਜੋ ਗਿਆਨ ਵਿਚ ਹੁਸ਼ਿਆਰ ਹਨ ਉਹ ਸਮਝਾਉਂਦੇ ਹੋਣਗੇ। ਸ਼੍ਰੀਕ੍ਰਿਸ਼ਨ ਵੰਡਰ ਆਫ ਵਰਲਡ ਦਾ ਪ੍ਰਿੰਸ
ਸੀ। ਉਹ ਸਤਿਯੁਗ ਫਿਰ ਕਿੱਥੇ ਗਿਆ! ਸਤਿਯੁਗ ਤੋਂ ਲੈਕੇ ਪੌੜ੍ਹੀ ਕਿਵੇਂ ਉਤਰੇ। ਸਤਿਯੁਗ ਤੋਂ ਕਲਯੁਗ
ਕਿਵੇਂ ਹੋਇਆ? ਉਤਰਦੀ ਕਲਾ ਕਿਵੇਂ ਹੋਈ? ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੀ ਆਵੇਗਾ। ਉਸ ਖੁਸ਼ੀ
ਨਾਲ ਸਮਝਾਉਣਾ ਚਾਹੀਦਾ ਹੈ। ਸ਼੍ਰੀਕ੍ਰਿਸ਼ਨ ਆ ਰਹੇ ਹਨ। ਕ੍ਰਿਸ਼ਨ ਦਾ ਰਾਜ ਫਿਰ ਸਥਾਪਨ ਹੋ ਰਿਹਾ ਹੈ।
ਇਹ ਸੁਣ ਕੇ ਭਾਰਤਵਾਸੀਆਂ ਨੂੰ ਵੀ ਖੁਸ਼ੀ ਹੋਣੀ ਚਾਹੀਦੀ ਹੈ। ਲੇਕਿਨ ਇਹ ਉਮੰਗ ਉਨ੍ਹਾਂ ਨੂੰ ਆਵੇਗਾ
ਜੋ ਤਕਦੀਰਵਾਨ ਹੋਣਗੇ। ਦੁਨੀਆਂ ਦੇ ਮਨੁੱਖ ਤਾਂ ਰਤਨਾਂ ਨੂੰ ਵੀ ਪੱਥਰ ਸਮਝਕੇ ਸੁੱਟ ਦਿੰਦੇ ਹਨ। ਇਹ
ਅਵਿਨਾਸ਼ੀ ਗਿਆਨ ਰਤਨ ਹਨ ਨਾ। ਇਨ੍ਹਾਂ ਗਿਆਨ ਰਤਨਾਂ ਦਾ ਸਾਗਰ ਹੈ ਬਾਪ। ਇਨਾਂ ਰਤਨਾਂ ਦੀ ਬਹੁਤ
ਕੀਮਤ ਹੈ। ਇਹ ਗਿਆਨ ਰਤਨ ਧਾਰਨ ਕਰਨੇ ਹਨ। ਹੁਣ ਤੁਸੀਂ ਗਿਆਨ ਸਾਗਰ ਤੋਂ ਡਾਇਰੈਕਟ ਸੁਣਦੇ ਹੋ ਤਾਂ
ਫਿਰ ਕੁਝ ਵੀ ਹੋਰ ਸੁਣਨ ਦੀ ਲੋੜ ਹੀ ਨਹੀਂ। ਸਤਿਯੁਗ ਵਿੱਚ ਇਹ ਹੁੰਦੇ ਨਹੀਂ। ਨਾ ਉੱਥੇ ਐਲ. ਐਲ.
ਬੀ. , ਨਾ ਸਰਜਨ ਆਦਿ ਬਣਨਾ ਹੁੰਦਾ ਹੈ। ਉੱਥੇ ਇਹ ਨਾਲੇਜ਼ ਹੀ ਨਹੀ। ਉੱਥੇ ਤਾਂ ਤੁਸੀਂ ਪ੍ਰਾਲਬੱਧ
ਭੋਗਦੇ ਹੋ। ਤਾਂ ਜਨਮਅਸ਼ਟਮੀ ਤੇ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝਾਉਣਾ ਹੈ। ਅਨੇਕ ਵਾਰੀ ਮੁਰਲੀ ਵੀ
ਚੱਲੀ ਹੋਈ ਹੈ। ਬੱਚਿਆਂ ਨੂੰ ਵਿਚਾਰ - ਸਗਰ ਮੰਥਨ ਕਰਨਾ ਹੈ, ਤਾਂ ਹੀ ਪੁਆਇੰਟਸ ਨਿਕਲਣਗੇ। ਭਾਸ਼ਣ
ਕਰਨਾ ਹੈ ਤਾਂ ਸਵੇਰੇ ਉੱਠ ਕੇ ਲਿਖਣਾ ਚਾਹੀਦਾ ਹੈ, ਫਿਰ ਪੜ੍ਹਨਾ ਚਾਹੀਦਾ ਹੈ। ਭੂਲੇ ਹੋਏ ਪੁਆਇੰਟਸ
ਫਿਰ ਐਡ ਕਰਨੇ ਚਾਹੀਦੇ ਹਨ। ਇਸ ਨਾਲ ਧਾਰਨਾ ਚੰਗੀ ਹੋਵੇਗੀ ਫਿਰ ਵੀ ਲਿਖਤ ਮੁਆਫ਼ਿਕ ਸਭ ਨਹੀ ਬੋਲ
ਸਕਣਗੇ। ਕੁਝ ਨਾ ਕੁਝ ਪੁਆਇੰਟਸ ਭੁੱਲ ਜਾਣਗੇ। ਤਾਂ ਸਮਝਾਉਣਾ ਹੁੰਦਾ ਹੈ, ਕ੍ਰਿਸ਼ਨ ਕੌਣ ਹੈ, ਇਹ
ਤਾਂ ਵੰਡਰ ਆਫ਼ ਵਰਲਡ ਦਾ ਮਾਲਿਕ ਸੀ। ਭਾਰਤ ਹੀ ਪੈਰਾਡਾਇਜ਼ ਸੀ। ਉਸ ਪੈਰਾਡਾਇਜ ਦਾ ਮਾਲਿਕ
ਸ਼੍ਰੀਕ੍ਰਿਸ਼ਨ ਸੀ। ਅਸੀਂ ਤੁਹਾਨੂੰ ਸੰਦੇਸ਼ ਸੁਣਾਉਂਦੇ ਹਾਂ ਕਿ ਸ਼੍ਰੀਕ੍ਰਿਸ਼ਨ ਆ ਰਹੇ ਹਨ। ਰਾਜਯੋਗ
ਭਗਵਾਨ ਨੇ ਹੀ ਸਿਖਾਇਆ ਹੈ। ਹੁਣ ਵੀ ਸਿਖਾ ਰਹੇ ਹਨ। ਪਵਿੱਤਰਤਾ ਦੇ ਲਈ ਵੀ ਪੁਰਸ਼ਾਰਥ ਕਰਵਾ ਰਹੇ ਹਨ,
ਡਬਲ ਸਿਰਤਾਜ ਦੇਵਤਾ ਬਣਾਉਣ ਦੇ ਲਈ। ਇਹ ਸਭ ਬੱਚਿਆਂ ਨੂੰ ਸਮ੍ਰਿਤੀ ਵਿੱਚ ਆਉਣਾ ਚਾਹੀਦਾ ਹੈ।
ਜਿਨ੍ਹਾਂ ਦੀ ਪ੍ਰੈਕਟਿਸ ਹੋਵੇਗੀ ਉਹ ਚੰਗੀ ਤਰ੍ਹਾਂ ਸਮਝਾ ਸਕਣਗੇ। ਕ੍ਰਿਸ਼ਨ ਦੇ ਚਿੱਤਰ ਵਿੱਚ ਵੀ
ਲਿਖਤ ਬੜੀ ਫਸਟਕਲਾਸ ਹੈ। ਇਸ ਲੜਾਈ ਦੇ ਬਾਦ ਸ੍ਵਰਗ ਦੇ ਦਵਾਰ ਖੁਲ੍ਹਣੇ ਹਨ। ਇਸ ਲੜਾਈ ਵਿੱਚ ਜਿਵੇਂ
ਸਵਰਗ ਸਮਾਇਆ ਹੋਇਆ ਹੈ। ਬੱਚਿਆਂ ਨੂੰ ਵੀ ਬਹੁਤ ਖੁਸ਼ੀ ਵਿੱਚ ਰਹਿਣਾ ਚਾਹੀਦਾ ਹੈ, ਜਨਮਅਸ਼ਟਮੀ ਤੇ
ਮਨੁੱਖ ਕਪੜੇ ਆਦਿ ਨਵੇਂ ਪਾਉਂਦੇ ਹਨ। ਪਰ ਤੁਸੀਂ ਜਾਣਦੇ ਹੋ ਕਿ ਹੁਣ ਅਸੀਂ ਇਹ ਪੁਰਾਣਾ ਸ਼ਰੀਰ ਛੱਡ
ਨਵਾਂ ਕੰਚਨ ਸ਼ਰੀਰ ਲਵਾਂਗੇ। ਕੰਚਨ ਕਾਇਆ ਕਹਿੰਦੇ ਹਨ ਨਾ ਮਤਲਬ ਸੋਨੇ ਦੀ ਕਾਇਆ। ਆਤਮਾ ਵੀ ਪਵਿੱਤਰ,
ਸ਼ਰੀਰ ਵੀ ਪਵਿੱਤਰ। ਹੁਣ ਕੰਚਨ ਨਹੀਂ ਹੋ। ਨੰਬਰਵਾਰ ਬਣ ਰਹੇ ਹਨ। ਕੰਚਨ ਬਣੋਗੇ ਹੀ ਯਾਦ ਦੀ ਯਾਤਰਾ
ਨਾਲ। ਬਾਬਾ ਜਾਣਦੇ ਹਨ ਬਹੁਤ ਹਨ ਜਿਨ੍ਹਾਂ ਨੂੰ ਯਾਦ ਕਰਨ ਦਾ ਵੀ ਅਕਲ ਨਹੀਂ ਹੈ। ਯਾਦ ਦੀ ਜਦੋਂ
ਮਿਹਨਤ ਕਰਨਗੇ ਤਾਂ ਹੀ ਵਾਣੀ ਜੋਹਰਦਾਰ ਹੋਵੇਗੀ। ਹਾਲੇ ਉਹ ਤਾਕਤ ਕਿੱਥੇ ਹੈ। ਯੋਗ ਹੈ ਨਹੀਂ। ਲਕਸ਼ਮੀ
- ਨਾਰਾਇਣ ਬਣਨ ਦੀ ਸ਼ਕਲ ਵੀ ਚਾਹੀਦੀ ਹੈ ਨਾ। ਪੜ੍ਹਾਈ ਚਾਹੀਦੀ। ਕ੍ਰਿਸ਼ਨ ਜਨਮ ਅਸ਼ਟਮੀ ਤੇ ਸਮਝਾਉਣਾ
ਬਹੁਤ ਸਹਿਜ ਹੈ। ਕ੍ਰਿਸ਼ਨ ਦੇ ਲਈ ਕਹਿੰਦੇ ਹਨ ਸ਼ਾਮ - ਸੁੰਦਰ। ਕ੍ਰਿਸ਼ਨ ਨੂੰ ਵੀ ਕਾਲਾ, ਨਾਰਾਇਣ ਨੂੰ
ਵੀ ਕਾਲਾ, ਰਾਮ ਨੂੰ ਵੀ ਕਾਲਾ ਬਣਾਇਆ ਹੈ। ਬਾਪ ਖੁਦ ਕਹਿੰਦੇ ਹਨ, ਮੇਰੇ ਬੱਚੇ ਜੋ ਪਹਿਲਾਂ ਗਿਆਨ
ਚਿਤਾ ਤੇ ਬੈਠ ਸ੍ਵਰਗ ਦੇ ਮਾਲਿਕ ਬਣੇ ਫਿਰ ਕਿੱਥੇ ਚਲੇ ਗਏ। ਕਾਮ ਚਿਤਾ ਤੇ ਬੈਠ ਨੰਬਰਵਾਰ ਡਿਗੱਦੇ
ਚਲੇ ਆਏ। ਸ੍ਰਿਸ਼ਟੀ ਵੀ ਸਤੋਪ੍ਰਧਾਨ, ਸਤੋ, ਰਜੋ, ਤਮੋ ਬਣਦੀ ਹੈ। ਤਾਂ ਮਨੁੱਖਾਂ ਦੀ ਅਵਸਥਾ ਵੀ
ਅਜਿਹੀ ਹੁੰਦੀ ਹੈ। ਕਾਮ ਚਿਤਾ ਤੇ ਬੈਠ ਸਭ ਸ਼ਾਮ ਮਤਲਬ ਕਾਲੇ ਬਣ ਗਏ ਹਨ। ਹੁਣ ਮੈਂ ਆਇਆ ਹਾਂ ਸੁੰਦਰ
ਬਣਾਉਣ। ਆਤਮਾ ਨੂੰ ਸੁੰਦਰ ਬਣਾਇਆ ਜਾਂਦਾ ਹੈ। ਬਾਬਾ ਹਰੇਕ ਦੀ ਚਲਣ ਤੋਂ ਸਮਝ ਜਾਂਦੇ ਹਨ - ਮਨਸਾ,
ਵਾਚਾ, ਕਰਮਣਾ ਕਿਵੇਂ ਚਲਦੇ ਹਨ। ਕਰਮ ਕਿਵੇਂ ਕਰਦੇ ਹਨ, ਉਸ ਤੋਂ ਪਤਾ ਲੱਗ ਜਾਂਦਾ ਹੈ। ਬੱਚਿਆਂ ਦੀ
ਚਲਣ ਤੇ ਬਹੁਤ ਫਸਟਕਲਾਸ ਹੋਣੀ ਚਾਹੀਦੀ ਹੈ। ਮੂੰਹ ਤੋਂ ਸਦਾ ਰਤਨ ਕੱਢਣੇ ਚਾਹੀਦੇ। ਕ੍ਰਿਸ਼ਨ ਜਯੰਤੀ
ਤੇ ਸਮਝਾਉਣ ਦਾ ਬਹੁਤ ਚੰਗਾ ਹੈ। ਸ਼ਾਮ ਤੇ ਸੁੰਦਰ ਦੀ ਟਾਪਿਕ ਹੋਵੇ। ਕ੍ਰਿਸ਼ਨ ਨੂੰ ਵੀ ਕਾਲਾ ਤਾਂ
ਨਾਰਾਇਣ ਨੂੰ ਫਿਰ ਰਾਧੇ ਨੂੰ ਵੀ ਕਾਲਾ ਕਿਉਂ ਬਣਾਉਂਦੇ ਹਨ? ਸ਼ਿਵਲਿੰਗ ਵੀ ਕਾਲਾ ਪੱਥਰ ਰੱਖਦੇ ਹਨ।
ਹੁਣ ਉਹ ਕੋਈ ਕਾਲਾ ਥੋੜ੍ਹੀ ਨਾ ਹੈ। ਸ਼ਿਵ ਹੈ ਕੀ, ਅਤੇ ਚੀਜ਼ ਕੀ ਬਣਾਉਂਦੇ ਹਨ। ਇਨਾਂ ਗੱਲਾਂ ਨੂੰ
ਤੁਸੀਂ ਜਾਣਦੇ ਹੋ। ਕਾਲਾ ਕਿਉਂ ਬਣਾਉਂਦੇ ਹਨ - ਤੁਸੀਂ ਇਸ ਤੇ ਸਮਝਾ ਸਕੋਗੇ। ਹੁਣ ਵੇਖਾਂਗੇ ਬੱਚੇ
ਕੀ ਸਰਵਿਸ ਕਰਦੇ ਹਨ। ਬਾਪ ਤਾਂ ਕਹਿੰਦੇ ਹਨ - ਇਹ ਗਿਆਨ ਸਾਰੇ ਧਰਮ ਵਾਲਿਆਂ ਲਈ ਹੈ। ਉਨ੍ਹਾਂ ਨੂੰ
ਵੀ ਕਹਿਣਾ ਹੈ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਹਾਡੇ ਜਨਮ - ਜਨਮਾਂਤ੍ਰ ਦੇ ਪਾਪ ਕੱਟ
ਜਾਣਗੇ। ਪਵਿੱਤਰ ਬਣਨਾ ਹੈ। ਕਿਸੇ ਨੂੰ ਵੀ ਤੁਸੀਂ ਰੱਖੜੀ ਬਣ ਸਕਦੇ ਹੋ। ਯੂਰੋਪਿਅਨ ਨੂੰ ਵੀ ਬਣ
ਸਕਦੇ ਹੋ। ਕੋਈ ਵੀ ਹੋਵੇ ਉਸਨੂੰ ਕਹਿਣਾ ਹੈ - ਭਗਵਾਨੁਵਾਚ, ਜਰੂਰ ਕੋਈ ਤਨ ਨਾਲ ਕਹਿਣਗੇ ਨਾ।
ਕਹਿੰਦੇ ਹਨ ਮਾਮੇਕਮ ਯਾਦ ਕਰੋ। ਦੇਹ ਦੇ ਸਭ ਧਰਮ ਛੱਡ ਆਪਣੇ ਨੂੰ ਆਤਮਾ ਸਮਝੋ। ਬਾਬਾ ਕਿੰਨਾ
ਸਮਝਾਉਂਦੇ ਹਨ, ਫਿਰ ਵੀ ਨਹੀਂ ਸਮਝਦੇ ਹਨ ਤਾਂ ਬਾਪ ਸਮਝ ਜਾਂਦੇ ਹਨ ਇਨ੍ਹਾਂ ਦੀ ਤਕਦੀਰ ਵਿੱਚ ਨਹੀਂ
ਹੈ। ਇਹ ਤਾਂ ਸਮਝਦੇ ਹੋਣਗੇ ਸ਼ਿਵਬਾਬਾ ਪੜ੍ਹਾਉਂਦੇ ਹਨ। ਰਥ ਬਿਨਾਂ ਤਾਂ ਪੜ੍ਹਾ ਨਹੀਂ ਸਕਦੇ, ਇਸ਼ਾਰਾ
ਦੇਣਾ ਹੀ ਬਸ ਹੈ। ਕਿਸੇ - ਕਿਸੇ ਬੱਚੇ ਨੂੰ ਸਮਝਾਉਣ ਦੀ ਪ੍ਰੈਕਟਿਸ ਚੰਗੀ ਹੈ। ਬਾਬਾ - ਮੰਮਾ ਦੇ
ਲਈ ਤਾਂ ਸਮਝਦੇ ਹੋ ਇਹ ਉੱਚ ਪਦਵੀ ਪਾਉਣ ਵਾਲੇ ਹਨ। ਮੰਮਾ ਵੀ ਸਰਵਿਸ ਕਰਦੀ ਸੀ ਨਾ। ਇਨਾਂ ਗੱਲਾਂ
ਨੂੰ ਵੀ ਸਮਝਾਉਣਾ ਹੁੰਦਾ ਹੈ। ਮਾਇਆ ਦੇ ਵੀ ਕਈ ਤਰ੍ਹਾਂ ਦੇ ਰੂਪ ਹੁੰਦੇ ਹਨ। ਬਹੁਤ ਕਹਿੰਦੇ ਹਨ
ਸਾਡੇ ਵਿੱਚ ਮੰਮਾ ਆਉਂਦੀ ਹੈ, ਸ਼ਿਵਬਾਬਾ ਆਉਂਦੇ ਹਨ ਪ੍ਰੰਤੂ ਨਵੇਂ - ਨਵੇਂ ਪੁਆਇੰਟਸ ਤੇ ਮੁਕਰਰ
ਸ਼ਰੀਰ ਦਵਾਰਾ ਹੀ ਸੁਣਾਉਣਗੇ ਕਿ ਦੂਜੇ ਕਿਸੇ ਦਵਾਰਾ ਸੁਣਾਉਣਗੇ। ਇਹ ਹੋ ਨਹੀਂ ਸਕਦਾ। ਇਵੇਂ ਤਾਂ
ਬੱਚੀਆਂ ਵੀ ਬਹੁਤ ਤਰ੍ਹਾਂ ਦੇ ਪੁਆਇੰਟਸ ਆਪਣੇ ਵੀ ਸੁਣਾਉਂਦੀਆਂ ਹਨ। ਮੈਗਜ਼ੀਨ ਵਿੱਚ ਕਿੰਨੀਆਂ ਗੱਲਾਂ
ਆਉਂਦੀਆਂ ਹਨ। ਇਵੇਂ ਨਹੀਂ ਕੀ ਮੰਮਾ - ਬਾਬਾ ਉਨ੍ਹਾਂ ਵਿੱਚ ਆਉਂਦੇ ਹਨ, ਉਹ ਲਿਖਵਾਉਂਦੇ ਹਨ, ਨਹੀਂ,
ਬਾਪ ਤੇ ਇੱਥੇ ਡਾਇਰੈਕਟ ਆਉਂਦੇ ਹਨ, ਤਾਂ ਹੀ ਤੇ ਇਥੇ ਸੁਣਨ ਲਈ ਆਉਂਦੇ ਹੋ। ਜੇਕਰ ਮੰਮਾ - ਬਾਬਾ
ਕਿਸੇ ਵਿੱਚ ਆਉਂਦੇ ਹਨ ਤਾਂ ਫਿਰ ਉੱਥੇ ਹੀ ਬੈਠ ਉਨ੍ਹਾਂ ਤੋਂ ਪੜ੍ਹਨ। ਨਹੀਂ, ਇਥੇ ਆਉਣ ਦੀ ਸਭ ਨੂੰ
ਕਸ਼ਿਸ਼ ਹੁੰਦੀ ਹੈ। ਦੂਰ ਰਹਿਣ ਵਾਲਿਆਂ ਨੂੰ ਹੋਰ ਵੀ ਜ਼ਿਆਦਾ ਕਸ਼ਿਸ਼ ਹੁੰਦੀ ਹੈ। ਤਾਂ ਬੱਚੇ ਜਨਮ ਅਸ਼ਟਮੀ
ਤੇ ਵੀ ਬਹੁਤ ਸਰਵਿਸ ਕਰ ਸਕਦੇ ਹਨ। ਕ੍ਰਿਸ਼ਨ ਦਾ ਜਨਮ ਕਦੋਂ ਹੋਇਆ, ਇਹ ਵੀ ਕਿਸੇ ਨੂੰ ਪਤਾ ਨਹੀਂ
ਹੈ। ਤੁਹਾਡੀ ਹੁਣ ਝੋਲੀ ਭਰ ਰਹੀ ਹੈ ਤਾਂ ਖੁਸ਼ੀ ਰਹਿਣੀ ਚਾਹੀਦੀ ਹੈ। ਪਰੰਤੂ ਬਾਬਾ ਵੇਖਦੇ ਹਨ ਖੁਸ਼ੀ
ਕਿਸੇ - ਕਿਸੇ ਵਿੱਚ ਬਿਲਕੁਲ ਹੈ ਨਹੀਂ। ਸ਼੍ਰੀਮਤ ਤੇ ਨਾਂ ਚਲਣ ਦਾ ਤੇ ਜਿਵੇਂ ਕਸਮ ਚੁੱਕ ਲਿਆ ਹੈ।
ਸਰਵਿਸੇਬਲ ਬੱਚਿਆਂ ਨੂੰ ਤਾਂ ਜਿਵੇਂ ਸਰਵਿਸ ਹੀ ਸਰਵਿਸ ਸੁਝਦੀ ਰਹੇਗੀ। ਸਮਝਦੇ ਹਨ ਬਾਬਾ ਦੀ ਸਰਵਿਸ
ਨਹੀਂ ਕੀਤੀ, ਕਿਸੇ ਨੂੰ ਰਸਤਾ ਨਹੀਂ ਦੱਸਿਆ ਤਾਂ ਗੋਇਆ ਅਸੀਂ ਅੰਨ੍ਹੇ ਰਹੇ। ਇਹ ਸਮਝਣ ਦੀ ਗੱਲ ਹੈ
ਨਾ। ਬੈਜ ਵਿੱਚ ਵੀ ਕ੍ਰਿਸ਼ਨ ਦਾ ਚਿੱਤਰ ਹੈ, ਇਸ ਤੇ ਵੀ ਤੁਸੀਂ ਸਮਝਾ ਸਕਦੇ ਹੋ। ਕਿਸੇ ਨੂੰ ਵੀ
ਪੁੱਛੋਂ ਇਨ੍ਹਾਂ ਨੂੰ ਕਾਲਾ ਕਿਉਂ ਵਿਖਾਇਆ ਹੈ, ਦੱਸ ਨਹੀ ਸਕਣਗੇ। ਸ਼ਾਸਤਰਾਂ ਵਿੱਚ ਲਿਖ ਦਿੱਤਾ ਹੈ
ਰਾਮ ਦੀ ਇਸਤ੍ਰੀ ਚੁਰਾਈ ਗਈ। ਪਰੰਤੂ ਅਜਿਹੀ ਕੋਈ ਗੱਲ ਉੱਥੇ ਹੁੰਦੀ ਨਹੀਂ।
ਤੁਸੀਂ ਭਾਰਤਵਾਸੀ ਹੀ
ਪਰੀਸਤਾਨੀ ਸੀ, ਹੁਣ ਕਬਰੀਸਤਾਨੀ ਬਣੇ ਹੋ ਫਿਰ ਗਿਆਨ ਚਿਤਾ ਤੇ ਬੈਠ ਦੇਵੀਗੁਣ ਧਾਰਨ ਕਰ ਪਰੀਸਤਾਨੀ
ਬਣਦੇ ਹੋ। ਸਰਵਿਸ ਤਾਂ ਬੱਚਿਆਂ ਨੇ ਕਰਨੀ ਹੈ। ਸਭਨੂੰ ਪੈਗਾਮ ਦੇਣਾ ਹੈ। ਇਸ ਵਿੱਚ ਬੜੀ ਸਮਝ ਚਾਹੀਦੀ
ਹੈ। ਇਨਾਂ ਨਸ਼ਾ ਚਾਹੀਦਾ - ਸਾਨੂੰ ਭਗਵਾਨ ਪੜ੍ਹਾ ਰਹੇ ਹਨ। ਭਗਵਾਨ ਦੇ ਨਾਲ ਰਹਿੰਦੇ ਹਾਂ। ਭਗਵਾਨ
ਦੇ ਬੱਚੇ ਵੀ ਹਾਂ ਤਾਂ ਫਿਰ ਅਸੀਂ ਪੜ੍ਹਦੇ ਵੀ ਹਾਂ। ਬੋਰਡਿੰਗ ਵਿੱਚ ਰਹਿੰਦੇ ਹਾਂ ਤਾਂ ਫਿਰ ਬਾਹਰ
ਦਾ ਸੰਗ ਨਹੀਂ ਲੱਗੇਗਾ। ਇੱਥੇ ਵੀ ਸਕੂਲ ਹੈ ਨਾ। ਕ੍ਰਿਸ਼ਚਨਾਂ ਵਿੱਚ ਫਿਰ ਵੀ ਮੈਨਰਜ ਹੁੰਦੇ ਹਨ ਹੁਣ
ਤਾਂ ਬਿਲਕੁਲ ਨੋ ਮੈਨਰਜ, ਤਮੋਪ੍ਰਧਾਨ ਪਤਿਤ ਹਨ। ਦੇਵਤਿਆਂ ਦੇ ਅੱਗੇ ਜਾਕੇ ਮੱਥਾ ਟੇਕਦੇ ਹਨ। ਕਿੰਨੀ
ਉਨ੍ਹਾਂ ਦੀ ਮਹਿਮਾ ਹੈ। ਸਤਿਯੁਗ ਵਿੱਚ ਸਭਦੇ ਦੈਵੀ ਕਰੈਕਟਰ ਸਨ, ਹੁਣ ਆਸੁਰੀ ਕਰੈਕਟਰ ਹਨ। ਇਵੇਂ -ਇਵੇਂ
ਤੁਸੀਂ ਭਾਸ਼ਣ ਕਰੋ ਤਾਂ ਸੁਣ ਕੇ ਬਹੁਤ ਖੁਸ਼ ਹੋ ਜਾਣ। ਮੂੰਹ ਛੋਟਾ ਵੱਡੀ ਗੱਲ - ਇਹ ਕ੍ਰਿਸ਼ਨ ਦੇ ਲਈ
ਕਹਿੰਦੇ ਹਨ। ਹੁਣ ਤੁਸੀਂ ਕਿੰਨੀਆਂ ਵੱਡੀਆਂ ਗੱਲਾਂ ਸੁਣਦੇ ਹੋ, ਇਨਾਂ ਵੱਡਾ ਬਣਨ ਦੇ ਲਈ। ਤੁਸੀਂ
ਰੱਖੜੀ ਕਿਸੇ ਨੂੰ ਵੀ ਬਣ ਸਕਦੇ ਹੋ। ਇਹ ਬਾਪ ਦਾ ਪੈਗਾਮ ਤਾਂ ਸਭਨੂੰ ਦੇਣਾ ਹੈ। ਇਹ ਲੜਾਈ ਸਵਰਗ ਦਾ
ਦਵਾਰ ਖੋਲ੍ਹਦੀ ਹੈ। ਹੁਣ ਪਤਿਤ ਤੋਂ ਪਾਵਨ ਬਣਨਾ ਹੈ। ਬਾਪ ਨੂੰ ਯਾਦ ਕਰਨਾ ਹੈ। ਦੇਹਧਾਰੀ ਨੂੰ ਨਹੀਂ
ਯਾਦ ਕਰਨਾ ਹੈ। ਇੱਕ ਹੀ ਬਾਪ ਸਭ ਦੀ ਸਦਗਤੀ ਕਰਦੇ ਹਨ। ਇਹ ਹੈ ਹੀ ਆਇਰਨ ਏਜ਼ਡ ਵਰਲਡ। ਤੁਹਾਡੀ
ਬੱਚਿਆਂ ਦੀ ਬੁੱਧੀ ਵਿੱਚ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਧਾਰਨਾ ਹੁੰਦੀ ਹੈ, ਸਕੂਲ ਵਿੱਚ ਵੀ
ਸਕਾਲਰਸ਼ਿਪ ਲੈਣ ਦੇ ਲਈ ਬਹੁਤ ਮਿਹਨਤ ਕਰਦੇ ਹਨ। ਇਥੇ ਵੀ ਕਿੰਨੀ ਵੱਡੀ ਸਕਾਲਰਸ਼ਿਪ ਹੈ। ਸਰਵਿਸ ਬਹੁਤ
ਹੈ। ਮਾਤਾਵਾਂ ਵੀ ਬਹੁਤ ਸਰਵਿਸ ਕਰ ਸਕਦੀਆਂ ਹਨ, ਚਿੱਤਰ ਵੀ ਸਾਰੇ ਉਠਾਓ। ਕ੍ਰਿਸ਼ਨ ਦਾ ਕਾਲਾ,
ਨਾਰਾਇਣ ਦਾ ਕਾਲਾ, ਰਾਮਚੰਦਰ ਦਾ ਵੀ ਕਾਲਾ ਚਿੱਤਰ ਉਠਾਓ, ਸ਼ਿਵ ਦਾ ਵੀ ਕਾਲਾ… ਫਿਰ ਬੈਠ ਸਮਝਾਓ।
ਦੇਵਤਿਆਂ ਨੂੰ ਕਾਲਾ ਕਿਉਂ ਕੀਤਾ ਹੈ? ਸ਼ਾਮ ਸੁੰਦਰ। ਸ਼੍ਰੀ ਨਾਥ ਦਵਾਰੇ ਜਾਵੋ ਤਾਂ ਬਿਲਕੁਲ ਕਾਲਾ
ਚਿੱਤਰ ਹੈ। ਤਾਂ ਅਜਿਹੇ ਚਿੱਤਰ ਇਕੱਠੇ ਕਰਨੇ ਚਾਹੀਦੇ ਹਨ। ਆਪਣਾ ਵੀ ਵਿਖਾਉਣਾ ਚਾਹੀਦਾ ਹੈ। ਸ਼ਾਮ -ਸੁੰਦਰ
ਦਾ ਅਰਥ ਸਮਝਾ ਕੇ ਕਹੋ ਕਿ ਤੁਸੀਂ ਵੀ ਹੁਣ ਰਾਖੀ ਬੰਨ੍ਹ, ਕਾਮ ਚਿਤਾ ਤੋਂ ਉਤਰ ਗਿਆਨ ਚਿਤਾ ਤੇ
ਬੈਠੋਗੇ ਤਾਂ ਗੋਰੇ ਬਣ ਜਾਵੋਗੇ। ਇੱਥੇ ਵੀ ਤੁਸੀਂ ਸਰਵਿਸ ਕਰ ਸਕਦੇ ਹੋ। ਭਾਸ਼ਣ ਬਹੁਤ ਚੰਗੀ ਤਰ੍ਹਾਂ
ਲਿਖ ਸਕਦੇ ਹੋ ਕਿ ਇਨ੍ਹਾਂ ਨੂੰ ਕਾਲਾ ਕਿਉਂ ਕੀਤਾ ਹੈ! ਸ਼ਿਵਲਿੰਗ ਨੂੰ ਵੀ ਕਾਲਾ ਕਿਉਂ ਕੀਤਾ ਹੈ!
ਸੁੰਦਰ ਅਤੇ ਸ਼ਾਮ ਕਿਉਂ ਕਹਿੰਦੇ ਹਨ, ਅਸੀਂ ਸਮਝਾਈਏ। ਇਸ ਵਿੱਚ ਕੋਈ ਨਾਰਾਜ਼ ਨਹੀਂ ਹੋਵੇਗਾ। ਸਰਵਿਸ
ਤਾਂ ਬਹੁਤ ਸਹਿਜ ਹੈ। ਬਾਪ ਤਾਂ ਸਮਝਾਉਂਦੇ ਰਹਿੰਦੇ ਹਨ - ਬੱਚੇ, ਚੰਗੇ ਗੁਣ ਧਾਰਨ ਕਰੋ, ਕੁਲ ਦਾ
ਨਾਮ ਬਾਲਾ ਕਰੋ। ਤੁਸੀਂ ਜਾਣਦੇ ਹੋ ਹੁਣ ਅਸੀਂ ਉੱਚ ਤੋਂ ਉੱਚ ਬ੍ਰਾਹਮਣ ਕੁਲ ਦੇ ਹਾਂ। ਫਿਰ ਰੱਖੜੀ
ਦਾ ਅਰਥ ਕਿਸੇ ਨੂੰ ਵੀ ਸਮਝਾ ਸਕਦੇ ਹੋ। ਵੈਸ਼ਿਆਵਾਂ ਨੂੰ ਵੀ ਸਮਝਾ ਕੇ ਰੱਖੜੀ ਬਣ ਸਕਦੇ ਹੋ। ਚਿੱਤਰ
ਵੀ ਨਾਲ ਹੋਵੇ। ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ - ਇਹ ਫਰਮਾਨ ਮੰਨਣ ਨਾਲ ਤੁਸੀਂ ਗੋਰੇ ਬਣ
ਜਾਵੋਗੇ। ਬਹੁਤ ਯੁਕਤੀਆਂ ਹਨ। ਕੋਈ ਵੀ ਨਾਰਾਜ਼ ਨਹੀਂ ਹੋਵੇਗਾ। ਕੋਈ ਵੀ ਮਨੁੱਖ ਮਾਤਰ ਕਿਸੇ ਦੀ
ਸਦਗਤੀ ਕਰ ਨਹੀਂ ਸਕਦੇ ਸਿਵਾਏ ਇੱਕ ਦੇ। ਭਾਵੇਂ ਰੱਖੜੀ ਦਾ ਦਿਨ ਨਾ ਹੋਵੇ, ਕਦੇ ਵੀ ਰੱਖੜੀ ਬਣ ਸਕਦੇ
ਹੋ। ਇਹ ਤਾਂ ਅਰਥ ਸਮਝਨਾ ਹੈ। ਰਾਖੀ ਜਦੋਂ ਚਾਹੋ ਬੰਨੀ ਜਾ ਸਕਦੀ ਹੈ। ਤੁਹਾਡਾ ਧੰਧਾ ਹੀ ਇਹ ਹੈ।
ਬੋਲੋ, ਬਾਪ ਨਾਲ ਪ੍ਰਤਿੱਗਿਆ ਕਰੋ। ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ ਤਾਂ ਪਵਿੱਤਰ ਬਣ ਜਾਵੋਗੇ।
ਮਸਜਿਦ ਵਿੱਚ ਵੀ ਜਾਕੇ ਤੁਸੀਂ ਉਨ੍ਹਾਂਨੂੰ ਸਮਝਾ ਸਕਦੇ ਹੋ। ਅਸੀਂ ਰੱਖੜੀ ਬੰਨਣ ਦੇ ਲਈ ਆਏ ਹਾਂ।
ਇਹ ਗੱਲ ਤੁਹਾਨੂੰ ਵੀ ਸਮਝਣ ਦਾ ਹੱਕ ਹੈ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਪਾਪ ਕੱਟ ਜਾਣਗੇ,
ਪਾਵਨ ਬਣ ਪਾਵਨ ਦੁਨੀਆਂ ਦਾ ਮਾਲਿਕ ਬਣ ਜਾਵੋਗੇ। ਹਾਲੇ ਤੇ ਪਤਿਤ ਦੁਨੀਆਂ ਹੈ ਨਾ। ਗੋਲਡਨ ਏਜ਼ ਸੀ
ਜਰੂਰ, ਹੁਣ ਆਇਰਨ ਏਜ਼ ਹੈ। ਤੁਹਾਨੂੰ ਗੋਲਡਨ ਏਜ਼ ਵਿੱਚ ਖੁਦਾ ਦੇ ਕੋਲ ਨਹੀਂ ਜਾਣਾ ਹੈ? ਇਵੇਂ ਸੁਣਾਓ
ਤਾਂ ਝੱਟ ਆਕੇ ਚਰਨਾਂ ਵਿੱਚ ਪੈਣਗੇ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਗਿਆਨ ਰਤਨਾਂ
ਦੇ ਸਾਗਰ ਤੋਂ ਜੋ ਅਵਿਨਾਸ਼ੀ ਗਿਆਨ ਰਤਨ ਮਿਲ ਰਹੇ ਹਨ, ਉਨ੍ਹਾਂ ਦੀ ਵੇਲਯੂ ਰੱਖਣੀ ਹੈ। ਵਿਚਾਰ ਸਾਗਰ
ਮੰਥਨ ਕਰ ਆਪਣੇ ਵਿੱਚ ਗਿਆਨ ਰਤਨ ਧਾਰਨ ਕਰਨੇ ਹਨ। ਮੂੰਹ ਤੋਂ ਸਦਾ ਰਤਨ ਨਿਕਾਲਣੇ ਹਨ।
2 ਯਾਦ ਦੀ ਯਾਤ੍ਰਾ ਵਿੱਚ
ਰਹਿ ਕੇ ਵਾਣੀ ਨੂੰ ਜੋਹਰਦਾਰ ਬਣਾਉਣਾ ਹੈ। ਯਾਦ ਨਾਲ ਹੀ ਆਤਮਾ ਕੰਚਨ ਬਣੇਂਗੀ। ਇਸਲਈ ਯਾਦ ਕਰਨ ਦਾ
ਅਕਲ ਸਿਖਾਉਣਾ ਹੈ।
ਵਰਦਾਨ:-
ਮੇਰੇਪਨ ਦਾ ਸੂਖਸ਼ਮ ਸਵਰੂਪ ਦਾ ਵੀ ਤਿਆਗ ਕਰਨ ਵਾਲੇ ਸਦਾ ਨਿਰਭੇ , ਬੇਫ਼ਿਕਰ ਬਾਦਸ਼ਾਹ ਭਵ
ਅੱਜ ਦੀ ਦੁਨੀਆਂ ਵਿੱਚ
ਧਨ ਵੀ ਹੈ ਅਤੇ ਡਰ ਵੀ ਹੈ। ਜਿਨਾਂ ਧਨ ਓਨਾ ਹੀ ਡਰ ਵਿੱਚ ਹੀ ਖਾਂਦੇ, ਡਰ ਨਾਲ ਹੀ ਸੋਂਦੇ ਹਨ।
ਜਿੱਥੇ ਮੇਰਾਪਨ ਹੈ ਉੱਥੇ ਡਰ ਜਰੂਰ ਹੋਵੇਗਾ। ਕੋਈ ਸੋਨਾ ਹਿਰਨ ਵੀ ਜੇਕਰ ਮੇਰਾ ਹੈ ਤਾਂ ਡਰ ਹੈ। ਪਰ
ਜੇਕਰ ਮੇਰਾ ਇੱਕ ਸ਼ਿਵਬਾਬਾ ਹੈ ਤਾਂ ਨਿਰਭੈ ਬਣ ਜਾਣਗੇ। ਤਾਂ ਸੂਕ੍ਸ਼੍ਮ ਰੂਪ ਤੋਂ ਵੀ ਮੇਰੇ -ਮੇਰੇ
ਨੂੰ ਚੈਕ ਕਰਕੇ ਉਸਦਾ ਤਿਆਗ ਕਰੋ ਤਾਂ ਨਿਰਭੈ, ਬੇਫ਼ਿਕਰ ਬਾਦਸ਼ਹ ਰਹਿਣ ਦਾ ਵਰਦਾਨ ਮਿਲ ਜਾਏਗਾ।
ਸਲੋਗਨ:-
ਦੂਸਰੇ ਦੇ
ਵਿਚਾਰਾਂ ਨੂੰ ਸੱਮਾਨ ਦਵੋ - ਤਾਂ ਤੁਹਾਨੂੰ ਵੀ ਸੱਮਾਨ ਖੁਦ ਹੀ ਪ੍ਰਾਪਤ ਹੋਵੇਗਾ।
ਅਵਿਅਕਤ ਇਸ਼ਾਰੇ :- ਇਕ
ਪਾਸੇ ਬੇਹੱਦ ਦਾ ਵੈਰਾਗ ਹੋਵੇ, ਦੂਸਰੇ ਪਾਸੇ ਬਾਪ ਦੇ ਸਮਾਨ ਬਾਪ ਦੇ ਲਵ ਵਿੱਚ ਲਵਲੀਨ ਰਹੋ, ਇਕ
ਸੈਕਿੰਡ ਅਤੇ ਇੱਕ ਸੰਕਲਪ ਵੀ ਇਸ ਲਵਲੀਨ ਅਵਸਥਾ ਤੋਂ ਥਲੇ ਨਹੀਂ ਜਾਓ। ਇਵੇਂ ਲਵਲੀਨ ਬੱਚਿਆਂ ਦਾ
ਸੰਗਠਨ ਹੀ ਬਾਪ ਨੂੰ ਪ੍ਰਤੱਖ ਕਰੇਗਾ। ਤੁਸੀਂ ਨਿਮਿਤ ਆਤਮਾਵਾਂ ਪਵਿੱਤਰ ਪ੍ਰੇਮ ਅਤੇ ਆਪਣੀ ਪ੍ਰਪਤੀਆਂ
ਦਵਾਰਾ ਸਭ ਨੂੰ ਸ਼੍ਰੇਸ਼ਠ ਪਾਲਣਾ ਦਵੋ, ਯੋਗ ਬਣਾਓ ਮਤਲਬ ਯੋਗੀ ਬਣਾਓ।