16.08.26 Avyakt Bapdada Punjabi Murli
16.03.2011 Om Shanti Madhuban
“ ਮਨਸਾ ਦ੍ਵਾਰਾ
ਪ੍ਰਾਕ੍ਰਿਤੀ ਨੂੰ ਸਤੋਗੁਣੀ ਬਨਾਉਣ ਦੀ ਸੇਵਾ ਕਰੋ , ਸ਼ੁਭ ਭਾਵਨਾ , ਸ਼ੁਭ ਕਾਮਨਾ ਰੱਖ ਸੰਸਕਾਰ
ਮਿਲਣ ਦੀ ਰਾਸ ਕਰੋ।
ਅੱਜ ਹੌਲੀਏਸਟ ਬਾਪ ਆਪਣੇ
ਬੱਚਿਆਂ ਨਾਲ ਹੋਲੀ ਮਨਾਉਣ ਆਏ ਹਨ। ਤੁਸੀ ਸਾਰੇ ਵੀ ਹੋਲੀ ਮਨਾਉਣ ਆਏ ਹੋ। ਚਾਰੋਂ ਪਾਸੇ ਦੇ ਦੂਰ
ਬੈਠੇ ਬੱਚੇ ਵੀ ਦੂਰ ਬੈਠੇ ਵੀ ਹੋਲੀ ਮਨਾਉਣ ਬੈਠੇ ਹਨ। ਤੁਸੀਂ ਸਾਰੇ ਕਿਹੜੇ ਰੰਗ ਦੀ ਹੋਲੀ ਮਨਾਉਣ
ਆਏ ਹੋ! ਜਾਣਦੇ ਹੋ ਸਭ ਤੋਂ ਸ੍ਰੇਸ਼ਠ ਰੰਗ ਹੈ ਪ੍ਰਮਾਤਮ ਸੰਗ ਦਾ ਰੰਗ। ਇਹ ਰੰਗ ਸਦਾ ਸ੍ਰੇਸ਼ਠ ਤੋਂ
ਸ੍ਰੇਸ਼ਠ ਬਣਾਉਣ ਵਾਲਾ ਹੈ। ਜਿਵੇਂ ਬਾਪ ਉੱਚੇ ਤੋਂ ਉੱਚਾ ਹੈ ਇਵੇਂ ਇਹ ਪਰਮਾਤਮ ਸੰਗ ਉੱਚੇ ਤੋਂ
ਉੱਚਾ ਬਨਾਉਣ ਵਾਲਾ ਹੈ। ਹਰ ਇੱਕ ਦੇ ਮਸਤੱਕ ਵਿਚ ਚਮਕਦਾ ਹੋਇਆ ਭਾਗ ਦਾ ਸਿਤਾਰਾ ਵੇਖ ਰਹੇ ਹਨ। ਇਹ
ਭਾਗ ਦਾ ਸਿਤਾਰਾ ਸਾਰੇ ਕਲਪ ਵਿਚ ਤੁਸੀ ਭਾਗਸ਼ਾਲੀ ਬੱਚਿਆਂ ਦੇ ਸਿਵਾਏ ਹੋਰ ਕੋਈ ਪ੍ਰਾਪਤ ਨਹੀਂ ਕਰ
ਸਕਦਾ। ਉਹ ਸ੍ਰੇਸ਼ਠ ਭਾਗ ਹੈ ਕਿ ਤੁਸੀ ਬੱਚੇ ਹੀ ਡਬਲ ਪਵਿੱਤਰ ਮਤਲਬ ਹੋਲੀ ਬਣਦੇ ਹੋ। ਉਵੇਂ ਧਰਮ
ਆਤਮਾਵਾਂ ਵੀ ਹਨ ਲੇਕਿਨ ਉਹ ਸ਼ਰੀਰ ਤੋਂ ਪਵਿੱਤਰ ਨਹੀਂ ਬਣਦੇ ਹਨ। ਤੁਸੀ ਬ੍ਰਾਹਮਣ ਆਤਮਾਵਾਂ ਦੀ
ਭਵਿੱਖ ਵਿਚ ਆਤਮਾ ਵੀ ਪਵਿੱਤਰ ਬਣਦੀ ਅਤੇ ਸ਼ਰੀਰ ਵੀ ਪਵਿੱਤਰ ਬਣਦਾ ਹੈ। ਇਸ ਦੀ ਨਿਸ਼ਾਨੀ ਡਬਲ
ਪਵਿੱਤਰ ਤਾਂ ਡਬਲ ਤਾਜ ਪ੍ਰਾਪਤ ਹੁੰਦਾ ਹੈ। ਸਾਰੇ ਕਲਪ ਵਿਚ ਤੁਸੀ ਸੰਗਮਯੁੱਗ ਤੇ ਬਾਪ ਦੇ ਸੰਗ ਦੇ
ਰੰਗ ਨਾਲ ਡਬਲ ਪਵਿਤ੍ਰ ਡਬਲ ਤਾਜਧਾਰੀ ਬਣਦੇ ਹੋ। ਸੰਗਮਯੁੱਗ ਦਾ ਪਰਮਾਤਮ ਸੰਗ ਡਬਲ ਪਵਿਤ੍ਰ ਬਣਾ
ਦਿੰਦਾ ਹੈ। ਤਾਂ ਤੁਸੀਂ ਹੌਲੀ ਬਾਪ ਦੇ ਸੰਗ ਰਹਿਣ ਨਾਲ, ਬਾਪ ਨੂੰ ਕੰਮਬਾਇੰਡ ਬਨਾਉਣ ਨਾਲ ਡਬਲ
ਪਵਿਤ੍ਰ ਬਣ ਜਾਂਦੇ ਹੋ। ਸਦਾ ਦਿਲ ਵਿਚ ਬਾਪ ਦਾ ਸੰਗ ਰਹਿੰਦਾ ਹੈ,ਇਹ ਸੰਗ ਕਿੰਨਾਂ ਸ੍ਰੇਸ਼ਠ ਹੈ ਜੋ
ਇਨਾਂ ਸ੍ਰੇਸ਼ਠ ਬਣਾ ਦਿੰਦਾ ਹੈ। ਲੋਕੀ ਤਾਂ ਸਥੂਲ ਰੰਗ ਨਾਲ ਹੌਲੀ ਮਨਾਉਂਦੇ ਹਨ ਲੇਕਿਨ ਤੁਸੀ ਬਾਪ
ਦੇ ਸੰਗ ਦੇ ਰੰਗ ਨਾਲ ਹੌਲੀ ਬਣ ਜਾਂਦੇ ਹੋ। ਉਹ ਵੀ ਡਬਲ ਹੌਲੀ। ਤਾਂ ਤੁਹਾਡੀ ਹੋਲੀ ਦੁਨੀਆਂ ਤੋਂ
ਨਿਆਰੀ ਪ੍ਰਮਤਮਾ ਦੀ ਪਿਆਰੀ ਹੈ। ਤਾਂ ਨਸ਼ਾ ਰਹਿੰਦਾ ਹੈ ਨਾ ਸਾਡੀ ਹੋਲੀ ਪ੍ਰਭੂ ਸੰਗ ਦੇ ਰੰਗ ਦੇ
ਕਾਰਣ ਅਧਾਕਲਪ ਅਜਿਹਾ ਪਵਿੱਤਰ ਬਣਾਉਂਦੀ ਹੈ ਜੋ ਹੁਣ ਤੱਕ ਵੀ ਤੁਹਾਡੇ ਚਿੱਤਰ ਕਾਇਦੇ ਪ੍ਰਮਾਣ ਪੂਜੇ
ਜਾਂਦੇ ਹਨ ਹੋਰ ਕਿਸੇ ਦੇ ਵੀ ਚਿੱਤਰ ਇਵੇਂ ਪ੍ਰੇਮ ਪੂਰਵਕ ਪੂਜੇ ਨਹੀਂ ਜਾਂਦੇ ਹਨ। ਹੁਣ ਖੁਦ ਆਪਣੇ
ਚਿੱਤਰਾਂ ਨੂੰ ਵੇਖ ਰਹੇ ਹੋ। ਹੋਰ ਵੀ ਪੂਜੇ ਜਾਂਦੇ ਹਨ ਲੇਕਿਨ ਇਨਾਂ ਸਮੇਂ ਅਤੇ ਇਵੇਂ ਵਿਧੀਪੂਰਵਕ
ਪੂਜਾ ਨਹੀ ਹੁੰਦੀ ਹੈ। ਤੁਸੀਂ ਸਦਾ ਉਮੰਗ ਅਤੇ ਉਤਸਾਹ ਵਿਚ ਰਹਿੰਦੇ ਹੋ। ਰਹਿੰਦੇ ਹੋ ਨਾ! ਉਮੰਗ
ਉਤਸਾਹ ਵਿਚ ਰਹਿੰਦੇ ਹੋ? ਹੱਥ ਉਠਾਓ। ਰਹਿੰਦੇ ਹੋ, ਕਦੇ - ਕਦੇ ਜਾਂ ਸਦਾ? ਜੋ ਕਹਿੰਦੇ ਹਨ ਅਸੀਂ
ਸਦਾ ਉਮੰਗ - ਉਤਸਾਹ ਵਿਚ ਰਹਿੰਦੇ ਵੀ ਹਾਂ ਅਤੇ ਦੂਜਿਆਂ ਨੂੰ ਵੀ ਉਮੰਗ - ਉਤਸਾਹ ਦਵਾਉਂਦੇ ਹਾਂ,
ਉਹ ਹੱਥ ਉਠਾਓ। ਕਦੇ - ਕਦੇ ਨਹੀਂ, ਸਦਾ। ਸਦਾ ਸ਼ਬਦ ਨੂੰ ਅੰਡਰਲਾਈਨ ਕਰਦੇ ਹੋ ਨਾ! ਲੇਕਿਨ ਤੁਹਾਡਾ
ਯਾਦਗਰ, ਜੋ ਵੀ ਤੁਹਾਡੀ ਸਥਿਤੀ ਰਹੀ ਹੈ ਉਸ ਦਾ ਯਾਦਗਰ ਤੁਹਾਡੇ ਭਗਤ ਉਤਸਵ ਦੇ ਰੂਪ ਵਿਚ ਮਨਾਉਂਦੇ
ਹਨ। ਤੁਸੀਂ ਪ੍ਰਭੂ ਦੇ ਸੰਗ ਦਾ ਰੰਗ ਲਗਾਇਆ ਤਾਂ ਉਹ ਵੀ ਰੰਗ ਲਗਾਉਂਦੇ ਹਨ ਲੇਕਿਨ ਬਾਡੀ ਕਾਂਸ਼ੀਅਸ
ਹਨ ਨਾ ਤਾਂ ਸਥੂਲ ਰੰਗ ਲਗਾ ਦਿੰਦੇ ਹਨ। ਜਿਸ ਰਾਹ ਵਿਚ ਖਰਚਾ ਵੀ ਬਹੁਤ ਅਤੇ ਰਿਜਲਟ ਵੀ ਕੁਝ ਚੰਗੀ
ਕੁਝ ਨਹੀਂ ਚੰਗੀ, ਇਵੇਂ ਮਨਾਉਂਦੇ ਹਨ। ਲੇਕਿਨ ਤੁਹਾਡੇ ਉਤਸਾਹ ਦਾ ਯਾਦਗਰ ਉਤਸਵ ਜਰੂਰ ਮਨਾਇਆ ਹੈ।
ਤੁਸੀ ਪਰਮਾਤਮਾ ਦਾ ਬਣਨ ਦੇ ਲਈ ਪਹਿਲੇ ਆਪਣੇ ਪੁਰਾਣੇ ਸੰਸਕਾਰਾਂ ਨੂੰ ਸਾੜਦੇ ਹੋ ਅਤੇ ਫਿਰ ਪ੍ਰਭੂ
ਦੇ ਸੰਗ ਦਾ ਰੰਗ ਲੱਗਣ ਨਾਲ ਸਦਾ ਮਨਾਉਂਦੇ ਰਹਿੰਦੇ ਹੋ। ਉਹ ਪਹਿਲੇ ਜਲਾਉਂਦੇ ਹਨ ਫਿਰ ਮਨਾਉਂਦੇ ਹਨ
ਲੇਕਿਨ ਤੁਹਾਡਾ ਮਨਾਉਣਾ ਅਤੇ ਉਨ੍ਹਾਂ ਦੇ ਮਨਾਉਣ ਵਿਚ ਰਾਤ ਦਿਨ ਦਾ ਫਰਕ ਹੈ। ਉਹ ਬਾਡੀਕਾਂਸ਼ੀਅਸ
ਤੁਸੀ ਆਤਮ ਅਭਿਮਾਨੀ। ਉਹ ਦੇਹ ਭਾਨ ਵਿਚ ਤੁਸੀ ਆਤਮਿਕ ਭਾਨ ਵਿਚ।
ਤੁਹਾਨੂੰ ਬਾਪਦਾਦਾ ਦਾ
ਡਾਇਰੈਕਸ਼ਨ ਹੈ ਹੋਲੀ ਮਤਲਬ ਬੀਤੀ ਸੋ ਬੀਤੀ। ਇਹ ਵੀ ਕਹਿੰਦੇ ਹਨ ਹੋ ਲੀ ਲੇਕਿਨ ਅਰਥ ਨੂੰ
ਪ੍ਰੈਕਟਿਕਲ ਵਿਚ ਨਹੀਂ ਲਿਆ ਸਕਦੇ। ਤੁਸੀਂ ਸਭ ਹੌ ਲੀ ਮਤਲਬ ਬੀਤੀ ਸੋ ਬੀਤੀ ਕਰਦੇ ਹੋ। ਕਰਦੇ ਹੋ
ਨਾ! ਕੀ ਕਦੇ - ਕਦੇ ਕਰਦੇ ਹੋ? ਕਿਉਂਕਿ ਬੀਤੀ ਨੂੰ ਯਾਦ ਕਰਨ ਤੇ ਵਿਅਰਥ ਸੰਕਲਪ ਬਹੁਤ ਚਲਦੇ ਹਨ।
ਸਮੇਂ ਵੀ ਵਿਅਰਥ ਜਾਂਦਾ ਹੈ। ਜੋ ਬਹੁਤ ਸਮੇਂ ਦੇ ਸੰਸਕਾਰ ਹਨ ਉਹ ਨਾ ਚਾਹੁੰਦੇ ਵੀ ਜਦੋਂ ਚਲਦੇ ਹਨ
ਤਾਂ ਇਸ ਸੰਗਮਯੁੱਗ ਦਾ ਇੱਕ - ਇੱਕ ਮਿੰਟ ਜੋ ਇੱਕ ਜਨਮ ਵਿਚ 21 ਜਨਮ ਦੀ ਪ੍ਰਾਲਬਧ ਬਣਾਉਂਦਾ ਹੈ,
ਉਹ ਇੱਕ - ਇੱਕ ਸੰਕਲਪ ਇੱਕ - ਇੱਕ ਮਿੰਟ ਕਿੰਨਾਂ ਵੈਲਿਯੂਏਬਲ ਹੈ। ਇੱਕ ਸੈਕਿੰਡ ਨਹੀਂ ਗਿਆ ਅਨੇਕ
ਜਨਮ ਦੀ ਪ੍ਰਾਲਬਧ ਵਿਚ ਫਰਕ ਪੈ ਜਾਂਦਾ ਹੈ। ਬਾਪਦਾਦਾ ਨੇ ਪਹਿਲੇ ਵੀ ਕਿਹਾ ਹੈ ਸੰਗਮ ਸਮੇਂ ਦਾ ਸਮੇਂ
ਅਤੇ ਸੰਕਲਪ ਕਦੇ ਵੀ ਵਿਅਰਥ ਨਹੀਂ ਗਵਾਉਣਾ ਹੈ। ਜੇਕਰ ਸਦਾ ਪ੍ਰਭੂ ਰੰਗ ਵਿਚ ਰੰਗੇ ਹੋਏ ਹੋ ਮਤਲਬ
ਬਾਪ ਨੂੰ ਸਦਾ ਦਾ ਸਾਥੀ ਬਣਾਕੇ ਰਹਿੰਦੇ ਹੋ ਤਾਂ ਸੰਗਮਯੁੱਗ ਦਾ ਇੱਕ - ਇੱਕ ਸੰਕਲਪ ਅਤੇ ਸਮੇਂ ਮਾਨਾ
ਇੱਕ - ਇੱਕ ਮਿੰਟ ਨੂੰ ਸਫਲ ਕਰ ਸਕਦੇ ਹੋ। ਤਾਂ ਚੈਕ ਕਰੋ ਆਪਣੇ ਨੂੰ ਇੱਕ - ਇੱਕ ਮਿੰਟ, ਇੱਕ -
ਇੱਕ ਸੰਕਲਪ ਸਫ਼ਲ ਹੁੰਦਾ ਹੈ? ਜਾਂ ਵਿਅਰਥ ਵੀ ਜਾਂਦਾ ਹੈ? ਕਿਉਂਕਿ ਇੱਕ ਮਿੰਟ ਨਹੀਂ 21 ਜਨਮ ਦਾ
ਕੁਨੈਕਸ਼ਨ ਹਰ ਮਿੰਟ ਅਤੇ ਹਰ ਸੰਕਲਪ ਦਾ ਹੈ। ਇਤਨੀ ਵੈਲਯੁ ਹੈ। ਤਾਂ ਆਪਣੇ ਦਿਲ ਵਿਚ ਸੋਚੋ ਇੰਨੀ
ਵੈਲਿਯੂ ਸਦਾ ਰਹਿੰਦੀ ਹੈ! ਇਸ ਸੰਗਮ ਦੇ ਸਮੇਂ ਦੇ ਲਈ ਕਿ ਹੋਇਆ ਹੈ - “ਹੁਣ ਨਹੀਂ ਤਾਂ ਕਦੇ ਨਹੀਂ
” ਇੰਨੀ ਵਾਲਿਉ ਸਦਾ ਸਮ੍ਰਿਤੀ ਵਿਚ ਰਹੇ। ਤਾਂ ਤੁਸੀਂ ਸਾਰਿਆਂ ਨੇ ਅੱਜ ਹੋਲੀ ਮਨਾਈ ਮਤਲਬ ਸਦਾ ਬਾਪ
ਦੇ ਸੰਗ ਦਾ ਰੰਗ ਲਗਾਇਆ। ਤਾਂ ਸਾਰਾ ਦਿਨ ਚੈਕ ਕੀਤਾ ਕਿ ਬਾਪ ਦਾ ਰੰਗ ਲੱਗਿਆ ਹੋਇਆ ਰਿਹਾ? ਪਰਮਾਤਮ
ਸੰਗ ਵਿਚ ਰਹੇ ਜਾਂ ਹੋਰ ਵੀ ਕਿਧਰੇ ਸਮੇਂ ਜਾਂ ਸੰਕਲਪ ਗਿਆ? ਚੈਕ ਕੀਤਾ? ਕਾਂਧ ਹਿਲਾਓ, ਹੱਥ ਨਹੀਂ,
ਇਵੇਂ ਕਰੋ।
ਬਾਪਦਾਦਾ ਸਦਾ ਹੀ ਇਸ਼ਾਰਾ
ਦਿੰਦੇ ਹਨ ਕਿ ਆਪਣੇ ਮਨ ਦੇ ਸ਼ੁਭ ਸਤੋਗੁਣੀ ਸੰਕਲਪ ਦ੍ਵਾਰਾ ਪ੍ਰਾਕ੍ਰਿਤੀ ਨੂੰ ਵੀ ਸਤੋਗੁਣੀ
ਬਣਾਉਂਦੇ ਰਹੋ। ਤਾਂ ਉਹ ਮਨਸਾ ਸੇਵਾ ਯਾਦ ਰਹਿੰਦੀ ਹੈ? ਕਿਉਂਕਿ ਪ੍ਰਾਕ੍ਰਿਤੀ ਵੱਡੇ ਰੂਪ ਵਿਚ ਆਪਣਾ
ਕੰਮ ਕਰਨ ਵਾਲੀ ਹੈ। ਇਹ ਤੇ ਛੋਟੀ ਜਿਹੀ ਗੱਲ ਹੈ ਲੇਕਿਨ ਪ੍ਰਾਕ੍ਰਿਤੀ ਨੂੰ ਮਨੁੱਖ ਆਤਮਾਵਾਂ ਤੰਗ
ਕਰਦੀਆਂ ਹਨ ਤਾਂ ਉਹ ਵੀ ਤੰਗ ਕਰਨਾ ਸ਼ੁਰੂ ਕਰਦੀ ਹੈ ਇਸਲਈ ਬਾਪ ਕਹਿੰਦੇ ਹਨ ਜਿਵੇਂ ਮਾਇਆ ਜਿੱਤ
ਬਣਨ ਦਾ ਅਟੈਂਸ਼ਨ ਰੱਖਦੇ ਹੋ। ਰੱਖਦੇ ਹੋ ਨਾ! ਮਾਇਆ ਨਾਲ ਵਾਇਦਾ ਹੈ ਤੁਹਾਡਾ ਕੰਮ ਹੈ ਆਉਣਾ ਅਤੇ
ਸਾਡਾ ਕੰਮ ਹੈ ਵਿਜੇ ਪ੍ਰਾਪਤ ਕਰਨਾ। ਕੀਤਾ ਹੈ ਨਾ ਵਾਇਦਾ ਸਾਰਿਆਂ ਨੇ? ਕੀਤਾ ਹੈ? ਮਾਇਆ ਜਿੱਤ ਬਣਨਾ
ਹੈ ਨਾ! ਇਵੇਂ ਹੀ ਪ੍ਰਾਕ੍ਰਿਤੀ ਜਿੱਤ ਵੀ ਬਣਨਾ ਹੈ ਕਿਉਂਕਿ ਤੁਸੀਂ ਰਾਜ ਕਰਨਾ ਹੈ ਨਾ। ਤੁਹਾਡਾ
ਰਾਜ ਆ ਰਿਹਾ ਹੈ ਨਾ! ਨਸ਼ਾ ਹੈ ਨਾ! ਲੋਕੀ ਤਾਂ ਵਿਚਾਰੇ ਸੋਚਦੇ ਹਨ ਕੀ ਹੋਵੇਗਾ, ਡਰਦੇ ਹਨ। ਲੇਕਿਨ
ਤੁਹਾਨੂੰ ਪਤਾ ਹੈ ਹੁਣ ਸੰਗਮਯੁੱਗ ਅੰਮ੍ਰਿਤਵੇਲਾ ਚਲ ਰਿਹਾ ਹੈ। ਤਾਂ ਅੰਮ੍ਰਿਤਵੇਲੇ ਦੇ ਬਾਅਦ ਕੀ
ਆਉਂਦਾ ਹੈ? ਸਵੇਰਾ। ਉਸ ਸਵੇਰੇ ਵਿਚ ਹੀ ਸਾਡਾ ਰਾਜ ਆਉਣਾ ਹੈ। ਹੈ ਨਾ ਨਸ਼ਾ! ਸਾਡਾ ਰਾਜ ਹੈ ਜਾਂ
ਸਿਰਫ ਮਹਾਰਥੀਆਂ ਦੇ ਲਈ ਰਾਜ ਹੈ? ਤੁਹਾਡਾ ਸਭ ਦਾ ਰਾਜ ਹੈ। ਤੁਹਾਨੂੰ ਚਿੰਤਾ ਨਹੀਂ ਕੀ ਹੋਵੇਗਾ!
ਚੰਗੇ ਤੋਂ ਚੰਗਾ ਹੋਵੇਗਾ। ਤੁਹਾਡੇ ਰਾਜ ਵਿਚ ਪ੍ਰਾਕ੍ਰਿਤੀ ਵੀ ਸਤੋਪ੍ਰਧਾਨ ਹੋਣੀ ਹੈ। ਤਾਂ
ਪ੍ਰਾਕ੍ਰਿਤੀ ਨੂੰ ਤਮੋਗੁਣੀ ਤੋਂ ਸਤੋਗੁਣੀ ਕੌਣ ਬਣਾਵੇਗਾ? ਕਿ ਪ੍ਰਾਕ੍ਰਿਤੀ ਜਿਵੇਂ ਦੀ ਵੀ ਹੋਵੇ
ਚੱਲੇਗੀ? ਤੁਹਾਡੇ ਰਾਜ ਵਿਚ ਚੱਲੇਗਾ? ਚੱਲੇਗਾ? ਹਾਂ ਕਰੋ ਜਾਂ ਨਾ ਕਰੋ। ਨਹੀਂ ਚੱਲੇਗਾ? ਤਾਂ
ਪ੍ਰਾਕ੍ਰਿਤੀ ਨੂੰ ਸਤੋਗੁਣੀ ਕੌਣ ਬਣਾਵੇਗਾ? ਤੁਸੀ ਹੀ ਬਣਾਵੋਗੇ ਨਾ! ਇਸਲਈ ਹੁਣ ਅਚਾਨਕ ਦਾ ਪਹਿਲੇ
ਦ੍ਰਿਸ਼, ਛੋਟਾ ਹੈ ਇਹ, ਸ਼ੂਰੁ ਹੋਇਆ ਹੈ। ਹਾਲੇ ਤੇ ਵੱਡੇ - ਵੱਡੇ ਆਉਣੇ ਹਨ ਤੇ ਅਚਾਨਕ ਹੀ ਆਉਣੇ
ਹਨ। ਜੋ ਸੋਚ ਵਿਚ ਨਹੀਂ ਹੋਵੇਗਾ ਉਹ ਹੀ ਹੋਣਾ ਹੈ।
ਬਾਪਦਾਦਾ ਨੇ ਤਾਂ ਬਹੁਤ
ਸਮੇਂ ਤੋਂ ਅਚਾਨਕ ਦਾ ਪਾਠ ਪੜਾਇਆ ਹੈ। ਲੇਕਿਨ ਹੁਣ ਪ੍ਰਤੱਖ ਰੂਪ ਵਿਚ ਦੇਖ ਕਰਕੇ ਹੁਣ ਆਪਣਾ ਕੰਮ
ਸ਼ੁਰੂ ਕਰੋ। ਘਬਰਾਓ ਨਹੀਂ। ਕਹਾਣੀ ਸੁਣਾਉਂਦੇ ਹਨ ਨਾ - ਚਾਰੋਂ ਪਾਸੇ ਅੱਗ ਲੱਗੀ ਲੇਕਿਨ ਪਰਮਾਤਮਾ
ਦੇ ਬੱਚੇ ਸੇਫ ਰਹੇ। ਤਾਂ ਹੁਣ ਵੀ ਬੱਚੇ ਤੇ ਸੇਫ ਹਨ ਨਾ! ਪੇਪਰ ਤੇ ਆਉਣੇ ਹੀ ਹਨ ਲੇਕਿਨ ਤੁਹਾਡਾ
ਡਬਲ ਕੰਮ ਹੈ। ਇੱਕ ਤੇ ਨਿਰਭਉ ਹੋਕੇ ਸਾਮਨਾ ਕਰੋ, ਦੂਸਰਾ ਆਪਣੇ ਭਗਤ ਅਤੇ ਆਪਣੇ ਦੁਖੀ ਭਾਈ - ਭੈਣਾਂ
ਦੀ ਸੇਵਾ ਵੀ ਕੌਣ ਕਰੇਗਾ? ਤੁਸੀ ਪ੍ਰਭੂ ਦੇ ਸੰਗ ਦਾ ਰੰਗ ਲੱਗੇ ਹੋਏ ਹੋ, ਤਾਂ ਜੋ ਪਰਮਾਤਮਾ ਦੇ
ਸੰਗ ਦੇ ਰੰਗ ਵਿਚ ਪ੍ਰਾਪਤ ਕੀਤਾ ਹੈ ਉਹ ਆਪਣੇ ਭਾਈ - ਭੈਣਾਂ ਨੂੰ, ਭਗਤਾਂ ਨੂੰ ਖੂਬ ਪਿਆਰ ਨਾਲ
ਦਿਲ ਨਾਲ ਵੰਡੋ। ਦੁੱਖ ਦੇ ਵੇਲੇ ਕੌਣ ਯਾਦ ਆਉਂਦਾ ਹੈ? ਫਿਰ ਵੀ ਪਰਮਾਤਮਾ ਭਾਵੇਂ ਸਮਝੋ ਭਾਵੇਂ ਨਹੀਂ
ਸਮਝੋ, ਲੇਕਿਨ ਮਜਬੂਰੀ ਨਾਲ ਵੀ ਹੇ ਬਾਪ, ਹੇ ਪਰਮਾਤਮ ਕਹਿਣਗੇ ਜਰੂਰ। ਤਾਂ ਤੁਸੀਂ ਪਰਮਾਤਮ ਬੱਚਿਆਂ
ਨੂੰ ਹੁਣ ਦੁਖੀਆਂ ਦਾ ਸਹਾਰਾ ਬਣਨਾ ਹੈ। ਉਨ੍ਹਾਂ ਨੂੰ ਸ਼ੁਭ ਭਾਵਨਾ, ਸ਼ੁਭ ਕਾਮਨਾ ਦ੍ਵਾਰਾ, ਬਾਪ
ਦ੍ਵਾਰਾ ਪ੍ਰਾਪਤ ਹੋਈਆਂ ਕਿਰਨਾਂ ਦ੍ਵਾਰਾ ਸਹਾਰਾ ਬਣੋ। ਫਿਰ ਵੀ ਤੁਹਾਡਾ ਪਰਿਵਾਰ ਹੈ ਨਾ! ਤਾਂ
ਪਰਿਵਾਰ ਵਿਚ ਇਕ ਦੂਜੇ ਨੂੰ ਸਹਿਯੋਗ ਦਿੰਦੇ ਹਨ ਨਾ! ਤਾਂ ਨਾਮ ਹੀ ਹੈ ਸਹਿ ਯੋਗ, ਸ੍ਰੇਸ਼ਠ ਯੋਗ।
ਉਹ ਹੀ ਸਾਧਨ ਹੈ ਸਹਾਰਾ ਦੇਣ ਦਾ। ਸੁਨੇਹਾ ਵੀ ਭੇਜਿਆ ਸੀ ਕਿ ਸਮੇਂ ਫਿਕਸ ਕਰੋ। ਇਵੇਂ ਨਹੀਂ ਹੋ
ਜਾਵੇਗਾ, ਜਿਵੇਂ ਟਰੈਫਿਕ ਕੰਟਰੋਲ, ਅੰਮ੍ਰਿਤਵੇਲਾ ਨਿਸ਼ਚਿਤ ਹੈ ਤਾਂ ਕਰਦੇ ਹੋ ਨਾ। ਇਵੇਂ ਆਪਣੇ
ਕੰਮ ਪ੍ਰਮਾਣ ਇਹ ਮਨਸਾ ਸੇਵਾ ਵੀ ਹੁਣ ਦੇ ਸਮੇਂ ਪ੍ਰਮਾਣ ਅਤੀ ਜਰੂਰੀ ਹੈ। ਤਾਂ ਸਮੇਂ ਨਿਕਾਲੋ,
ਰਹਿਮਦਿਲ ਬਣੋ। ਕਲਿਆਣਕਾਰੀ ਬਣੋ। ਤੁਹਾਡਾ ਸਵਮਾਨ ਕੀ ਹੈ? ਵਿਸ਼ਵ ਕਲਿਆਣਕਾਰੀ। ਤਾਂ ਰਹਿਮ ਆਉਂਦਾ
ਹੈ ਕਿ ਹੋ ਜਾਵੇਗਾ? ਅਲਬੇਲੇ ਨਹੀਂ ਬਣਨਾ ਕਿਉਂਕਿ ਜਿਨ੍ਹਾਂ ਨੂੰ ਤੁਸੀਂ ਸਾਕਾਸ਼ ਦੇਵੋਗੇ ਤੁਹਾਡੇ
ਭਗਤ ਬਣਨਗੇ ਇਸਲਈ ਕੀ ਕਰਨਾ ਹੈ? ਹੈ ਅਟੈਂਸ਼ਨ ਹੈ? ਜੋ ਸਮਝਦੇ ਹਨ ਸਾਡਾ ਅਟੈਂਸ਼ਨ ਹੈ ਹੋਰ ਵਧੇਗਾ
ਉਹ ਹੱਥ ਉਠਾਓ। ਹੇਠਾਂ ਉਪਰ ਕਰ ਰਹੇ ਹਨ। ਇਹ ਵੇਖਣ ਵਿਚ ਆ ਰਹੇ ਹਨ ( ਟੀ. ਵੀ. ਵਿੱਚ) ਜੇਕਰ ਇੰਨੇ
ਸਭ ਨੇ ਸਵਮਾਣ ਨੂੰ ਪ੍ਰੈਕਟਿਕਲ ਵਿਚ ਲਿਆਉਂਦਾ ਤਾਂ ਆਤਮਾਵਾਂ ਹੁਣ ਵੀ ਸੰਗਮ ਤੇ ਤੁਹਾਡੇ ਦਿਲ ਨਾਲ
ਗੀਤ ਗਾਉਣਗੀਆਂ ਵਾਹ ਪਰਮਾਤਮ ਬੱਚੇ ਵਾਹ! ਸਾਨੂੰ ਸਹਾਰਾ ਦਿੱਤਾ। ਹੁਣ ਦਾ ਸਹਾਰਾ ਅੱਧਾਕਲਪ ਤੁਹਾਡੇ
ਗੀਤ ਗਾਉਂਦੇ ਰਹਿਣਗੇ। ਤੁਸੀ ਉਨ੍ਹਾਂ ਦੇ ਪੂਰਵਜ ਹੋ ਜਾਵੋਗੇ। ਪੂਰਵਜ ਹੋ। ਝਾੜ ਵਿਚ ਕਿੱਥੇ ਬੈਠੇ
ਹਨ ਬ੍ਰਾਹਮਣ! ਹੇਠਾਂ ਬੈਠੇ ਹਨ ਨਾ! ਤਾਂ ਪੂਰਵਜ ਹੋ ਨਾ! ਆਵਾਜ ਸੁਨਣ ਵਿੱਚ ਆਉਂਦਾ ਹੈ ਭਗਤਾਂ ਦਾ?
ਥੋੜ੍ਹਾ ਆਪਣੇ ਨੂੰ ਸਾਵਧਾਨ ਕਰੋ, ਦੁਖੀਆਂ ਦਾ ਸਹਾਰਾ ਬਣਨਾ ਹੀ ਹੈ ਤਾਂ ਆਵਾਜ ਸੁਨਣ ਵਿੱਚ ਆਵੇਗੀ।
ਤਾਂ ਸਭ ਨੇ ਹੋਲੀ ਤੇ
ਮਨਾਈ, ਤੁਹਾਡੀ ਤੇ ਸਾਰਾ ਸੰਗਮ ਹੀ ਹੌਲੀ ਹੈ। ਪਰਮਾਤਮਾ ਦੇ ਸੰਗ ਵਿਚ ਹੀ ਰਹਿੰਦੇ ਹੋ। ਯਾਦਗਰ
ਮਨਾਉਂਦੇ ਹਨ ਇੱਕ - ਦੋ ਦਿਨ, ਲੇਕਿਨ ਤੁਸੀ ਤੇ ਸਾਰਾ ਸੰਗਮ ਹੀ ਪ੍ਰਭੂ ਦੇ ਸੰਗ ਰਹਿਣ ਵਾਲੇ ਹੋ।
ਨਸ਼ਾ ਹੈ ਨਾ! ਲੋਕੀ ਵਿਚਾਰੇ ਮੰਗਦੇ ਰਹਿੰਦੇ ਹਨ, ਹੇ ਪ੍ਰਭੂ ਇਹ ਕਰ ਦਵੋ ਲੇਕਿਨ ਤੁਹਾਨੂੰ 21 ਜਨਮ
ਦੀ ਗਰੰਟੀ ਮਿਲੀ ਹੈ, ਕਦੇ ਦੁੱਖ ਦਾ ਸੁਪਨੇ ਵਿਚ ਵੀ ਕੋਈ ਦ੍ਰਿਸ਼ ਨਹੀਂ ਆਵੇਗਾ। ਸੰਕਲਪ ਵਿਚ ਵੀ
ਦੁੱਖ ਦੀ ਲਹਿਰ ਨਹੀਂ ਆਵੇਗੀ। ਤਾਂ ਸਦਾ ਹਰ ਇੱਕ ਨੂੰ ਜੇਕਰ ਰਾਜ ਲੈਣਾ ਹੈ ਤਾਂ ਹੁਣ ਆਪਣੇ ਪਰਿਵਾਰ
ਸਤਿਯੁਗ ਦੇ ਸਾਥੀ ਅਤੇ ਰਾਇਲ ਪ੍ਰਜਾ, ਸਧਾਰਨ ਪ੍ਰਜਾ ਨਹੀਂ ਸਭ ਹੁਣੇ ਬਣਾ ਸਕਦੇ ਹੋ। 21 ਜਨਮ ਦੀ
ਗਰੰਟੀ ਹੈ। ਥੋੜੀ ਜਿਹੀ ਸੇਵਾ ਕਰੋ, ਸਮੇਂ ਕੱਢੋ ਕਿਉਂਕਿ ਤੁਹਾਡੇ ਕੋਲ ਸੰਕਲਪ ਸ਼ਕਤੀ ਤੇ ਹੈ ਹੀ।
ਸਿਰਫ ਜੋ ਬਾਪ ਤੋਂ ਮਿਲਿਆ ਹੈ ਉਹ ਆਪਣੇ ਭਾਈ - ਭੈਣਾਂ ਨੂੰ ਵੀ ਦਵੋ।
ਬਾਪਦਾਦਾ ਨੇ ਪਹਿਲੇ ਵੀ
ਕਿਹਾ ਸੀ ਕਿ ਸਦਾ ਇਹ ਚੈਕ ਕਰੋ ਕਿ ਮੈਨੂੰ ਬ੍ਰਾਹਮਣ ਪਰਿਵਾਰ ਦੇ ਵਿਚ ਸੰਸਕਾਰ ਮਿਲਣ ਦੀ ਰਾਸ ਕਰਨਾ
ਆਉਂਦਾ ਹੈ? ਬਾਪਦਾਦਾ ਨੇ ਕਿਹਾ ਸੀ ਉਹ ਰਾਸ ਕਦੋਂ ਕਰੋਗੇ ਉਸ ਦੀ ਡੇਟ ਵੀ ਫੋਕਸ ਕਰੋ। ਫਿਕਸ ਹੋ
ਸਕਦੀ ਹੈ? ਹੋ ਸਕਦੀ ਹੈ? ਪਹਿਲੀ ਲਾਈਨ ਦੱਸੋ। ਹੱਥ ਉਠਾਓ। ਹੋ ਸਕਦੀ ਹੈ? ਪਾਂਡਵ ਵੀ ਉਠਾਓ। ਪਾਂਡਵਾਂ
ਦੇ ਬਿਨਾਂ ਗਤੀ ਨਹੀਂ ਹੈ। ਅੱਛਾ। ਤਾਂ ਹੁਣ ਲਾਸ੍ਟ ਟਰਨ ਹੈ, ਇੱਕ ਟਰਨ ਰਿਹਾ ਹੋਇਆ ਹੈ। ਉਸ ਵਿੱਚ
ਹਰ ਇੱਕ ਆਪਣੇ ਲਈ ਕੀ ਦ੍ਰਿੜ ਸੰਕਲਪ ਹੈ, ਉਹ ਫ਼ਿਕਸ ਕਰਕੇ ਲਿਖਣਾ। ਕਿੰਨਾਂ ਸਮਾਂ ਲੱਗੇਗਾ, ਜੋ
ਬ੍ਰਾਹਮਣ ਪਰਿਵਾਰ ਵਿਚ ਕਿਤੇ ਵੀ, ਕਦੇ ਵੀ ਸੰਸਕਾਰ ਆਪਣਾ ਕੰਮ ਨਹੀਂ ਕਰਨ। ਭਾਵੇਂ ਮੇਰਾ ਸੰਸਕਾਰ,
ਭਾਵੇਂ ਦੂਜੇ ਦਾ ਸੰਸਕਾਰ ਵੀ, ਮੇਰੇ ਤੇ ਪ੍ਰਭਾਵ ਨਹੀਂ ਪਾਵੇ। ਇਹ ਡੇਟ ਫਿਕਸ ਹੋ ਸਕਦੀ ਹੈ? ਹੋ
ਸਕਦੀ ਹੈ? ਹੱਥ ਉਠਾਓ। ਅੱਛਾ, ਸਭ ਦਾ ਫੋਟੋ ਕੱਢਿਆ! ਕਿਉਂਕਿ ਜਿਵੇਂ ਇਹ ਅਚਾਨਕ ਸੀਨ ਵੇਖੀ ਨਾ (
ਜਾਪਾਨ ਵਿਚ ਭੁਕਂਮ ਅਤੇ ਸੁਨਾਮੀ ਆਈ ਹੈ ਜਿਸ ਵਿਚ ਬਹੁਤ ਨੁਕਸਾਨ ਹੋਇਆ ਹੈ ) ਇਵੇਂ ਸਭ ਅਚਾਨਕ ਹੀ
ਹੋਣਾ ਹੈ ਇਸਲਈ ਬਾਪਦਾਦਾ ਤਿਆਰੀ ਤੇ ਵੇਖਣਗੇ ਨਾ! ਜਦੋਂ ਦੁਨੀਆਂ ਨੂੰ ਸ਼ੁਭ ਭਾਵਨਾ, ਸ਼ੁਭ ਕਾਮਨਾ
ਦਿੰਦੇ ਹੋ, ਬਾਪਦਾਦਾ ਨੇ ਵੇਖਿਆ ਇਹ ਦੂਜਿਆਂ ਦੀ ਸੇਵਾ ਦਾ ਪ੍ਰੋਗਾਰਮ ਵੀ ਬਣਾਇਆ ਸੀ ਤਾਂ ਜੇਕਰ ਹਰ
ਆਤਮਾ ਦੇ ਪ੍ਰਤੀ ਸਦਾ ਸ਼ੁਭ ਭਾਵਨਾ ਅਤੇ ਸ਼ੁਭ ਕਾਮਨਾ ਰੱਖੋ, ਨੰਬਰਵਾਰ ਤੇ ਹੋਣਾ ਹੀ ਹੈ। ਤੁਹਾਡੀ
ਯਾਦਗਰ ਮਾਲਾ ਵਿਚ ਸਭ ਇੱਕ ਨੰਬਰ ਹਨ ਕੀ? ਨੰਬਰਵਾਰ ਹਨ ਲੇਕਿਨ ਮਾਲਾ ਵਿਚ ਤੇ ਪਿਰੋਏ ਹਨ ਨਾ! ਨੰਬਰ
ਕਿਉਂ ਮਿਲਿਆ? ਵੱਖ - ਵੱਖ ਸੰਸਕਾਰ ਹਨ ਲੇਕਿਨ ਸਾਨੂੰ ਸੰਸਕਾਰ ਵੇਖਣ ਦੀ ਬਜਾਏ ਸ਼ੁਭ ਭਾਵਨਾ, ਸ਼ੁਭ
ਕਾਮਨਾ ਰੱਖਣੀ ਹੈ। ਆਖਿਰ ਵੀ ਬ੍ਰਾਹਮਣ ਪਰਿਵਾਰ ਹੈ ਨਾ। ਕਿਵੇਂ ਦਾ ਵੀ ਹੈ, ਪਰਿਵਾਰ ਤੇ ਮੇਰਾ ਹੈ
ਨਾ! ਜਿਵੇਂ ਮੇਰਾ ਬਾਬਾ ਕਹਿੰਦੇ ਹੋ, ਉਵੇਂ ਮੇਰਾ ਪਰਿਵਾਰ ਵੀ ਹੈ। ਤਾਂ ਚੰਗਾ ਹੈ ਮਿਜੋਰਟੀ ਨੇ
ਹੱਥ ਉਠਾਇਆ ਹੈ। ਤਾਂ ਸਭ ਦਾ ਉਮੰਗ - ਉਤਸਾਹ ਹੈ ਤਾਂ ਹੀ ਤੇ ਹੱਥ ਉਠਾਇਆ ਹੈ ਨਾ! ਤਾਂ ਇੱਕ - ਦੂਜੇ
ਦੇ ਸਹਿਯੋਗੀ ਬਣ ਸ਼ੁਭ ਭਾਵਨਾ, ਸ਼ੁਭ ਕਾਮਨਾ ਦੀ ਦ੍ਰਿਸ਼ਟੀ ਵ੍ਰਿਤੀ ਸਮ੍ਰਿਤੀ ਰੱਖਣ ਨਾਲ ਇਹ ਰਾਸ
ਹੋਣਾ ਕੋਈ ਵੱਡੀ ਗੱਲ ਨਹੀਂ ਹੈ। ਇਸ ਤੇ ਜੋ ਬਹੁਤ ਚੰਗਾ ਨੰਬਰ ਲਵੇਗਾ, ਡੇਟ ਤੇ ਪ੍ਰੈਕਟਿਕਲ ਕਰਕੇ
ਵਿਖਾਏਗਾ ਉਨ੍ਹਾਂ ਨੂੰ ਨਿਆਰਾ ਅਤੇ ਪਿਆਰਾ ਇਨਾਮ ਮਿਲੇਗਾ। ਇਨਾਮ ਹਾਲੇ ਨਹੀਂ ਦੱਸਾਂਗੇ ਲੇਕਿਨ
ਬਾਪਦਾਦਾ ਇਨਾਮ ਦੇਣਗੇ। ਕਿਉਂ? ਸੇਵਾ ਕਰਨ ਦਾ ਸਮਾਂ ਨਿਕਾਲਣਾ ਹੈ ਨਾ। ਤਾਂ ਇਹ ਸੰਸਕਾਰ ਦੀ
ਖਿਟਪਿਟ ਸਮੇਂ ਆਪਣੇ ਵਲ ਖਿੱਚ ਲੈਂਦੀ ਹੈ ਇਸਲਈ ਸਮੇਂ ਦੀ ਹੁਣ ਜਰੂਰਤ ਹੈ। ਠੀਕ ਹੈ ਨਾ!
ਇਹ ਸਭ ਮਧੂਬਨ ਵਾਲੇ ਹਨ
ਨਾ! ( ਅੱਗੇ ਵਾਲਿਆਂ ਨੂੰ ਵੇਖਕੇ ਬਾਬਾ ਬੋਲੇ) ਪਸੰਦ ਹੈ ਨਾ! ਕਿਉਂਕਿ ਮਧੂਬਨ ਵਾਸੀ ਵਿਸ਼ੇਸ਼ ਹਨ।
ਬਾਪਦਾਦਾ ਦਾ ਵੀ ਮਧੂਬਨ ਨਿਵਾਸੀਆਂ ਦੇ ਨਾਲ ਦਿਲ ਦਾ ਪਿਆਰ ਹੈ। ਅਤੇ ਮਧੂਬਨ ਵਾਲਿਆਂ ਨੂੰ ਵੀ ਹੈ।
ਇਹ ਵੀ ਬਾਬਾ ਕਹਿੰਦੇ, ਬਾਪ ਨਾਲ ਪਿਆਰ ਹੈ ਅਤੇ ਰਹੇਗਾ। ਮਿਟ ਨਹੀਂ ਸਕਦਾ ਹੈ। ਅਮਰ ਹਨ ਇਸ ਵਿੱਚ।
ਤਾਂ ਤੇ ਮਧੂਬਨ ਵਾਸੀ ਬਣੇ ਹੋ ਨਾ! ਕਿਤੇ ਵੀ ਮਧੂਬਨ ਵਾਸੀ ਜਾਂਦੇ ਹਨ ਤਾਂ ਕਿਸ ਰਿਗਾਰਡ ਨਾਲ ਵੇਖਦੇ
ਹਨ? ਮਧੂਬਨ ਦਾ ਹੈ, ਮਧੂਬਨ ਦਾ ਹੈ। ਇਸਲਈ ਇਹ ਅਟੈਂਸ਼ਨ ਰੱਖਣਾ ਲਾਸ੍ਟ ਟਰਨ ਤੋਂ ਪਹਿਲਾਂ ਸਾਰੇ
ਮਧੂਬਨ ਵਿਚ ਕੋਈ ਸਥਾਨ ਮੁਕਰਰ ਕਰਨਾ ਜਿੱਥੇ ਆਪਣੀ ਚਿਟਕੀ ਪਾਵੋ। ਲੇਕਿਨ ਲਾਸ੍ਟ ਟਰਨ ਤੋਂ ਪਹਿਲਾਂ।
ਸਭ ਨੇ ਹੋਲੀ ਮਨਾਈ?
ਤੁਹਾਡੀ ਤੇ ਰੋਜ ਹੌਲੀ ਹੈ। ਹੁਣ ਵੀ ਇਹ ਤੇ ਬਾਹਰ ਦਾ ਥੋੜ੍ਹਾ ਮਨਾਉਣਾ ਹੁੰਦਾ ਹੈ। ਕਿੱਥੇ ਮਨਾਉਣ
ਜਾਣ, ਇੱਥੇ ਹੀ ਤੇ ਮਨਾਉਣਗੇ। ਲੇਕਿਨ ਉਹ ਹੋਈ ਰੀਤੀ ਰਸਮ। ਤਾਂ ਸਾਰੇ ਚਾਰੋਂ ਪਾਸੇ ਦੇ ਬਾਪਦਾਦਾ
ਦੇ ਅਤਿ ਸਨੇਹੀ, ਅਤਿ ਪਿਆਰੇ, ਲਾਡਲੇ, ਸਿਕੀਲਧੇ, ਸਵਮਾਨਧਾਰੀ, ਹਰ ਬੱਚੇ ਨੂੰ ਬਾਪਦਾਦਾ ਪਦਮਗੁਣਾਂ
ਯਾਦਪਿਆਰ ਵੀ ਦੇ ਰਹੇ ਹਨ ਅਤੇ ਦਿਲ ਦਾ ਦੁਲਾਰ ਵੀ ਦੇ ਰਹੇ ਹਨ। ਬਾਪਦਾਦਾ ਵੇਖ ਰਹੇ ਹਨ ਚਾਰੋਂ ਪਾਸੇ
ਸਭ ਸੁਣਕੇ ਵੇਖਕੇ ਹਰਸ਼ਿਤ ਹੋ ਰਹੇ ਹਨ।
ਅੱਛਾ, ਅੱਜ ਪਹਿਲੀ ਵਾਰੀ
ਕੌਣ ਆਏ ਹਨ? ਉੱਠੋ। ਇਹ ਸਾਰੇ ਪਹਿਲੀ ਵਾਰੀ ਆਏ ਹਨ। ਅੱਛਾ, ਪਹਿਲੀ ਵਾਰੀ ਮਧੂਬਨ ਨਿਵਾਸੀ ਬਣਨ ਦਾ
ਭਾਗ ਪ੍ਰਾਪਤ ਹੋਇਆ ਹੈ। ਸਾਰੇ ਤੁਹਾਡੇ ਭਾਈ - ਭੈਣ ਅਤੇ ਬਾਪਦਾਦਾ ਵੀ ਤੁਹਾਨੂੰ ਸਭ ਨੂੰ ਪਹਿਲੀ
ਵਾਰੀ ਆਉਣ ਦੀ ਮੁਬਾਰਕ ਦੇ ਰਹੇ ਹਨ। ਹੁਣ ਬਾਪਦਾਦਾ ਵੇਖਣਗੇ ਕਿਉਂਕਿ ਚਾਂਸ ਹੈ ਕਿ ਥੋੜ੍ਹੀ ਦੇਰੀ
ਨਾਲ ਆਏ ਹਨ ਲੇਕਿਨ ਜੋ ਚਾਉਣ ਉਹ ਹੁਣ ਵੀ ਲਾਸ੍ਟ ਸੋ ਫਾਸਟ ਜਾਕੇ ਫਸਟ ਨੰਬਰ ਲੈਕੇ ਫਸਟ ਡਵੀਜ਼ਨ
ਵਿਚ ਆ ਸਕਦੇ ਹਨ। ਇਹ ਬਾਪਦਾਦਾ ਦਾ ਜੋ ਵੀ ਅੱਜ ਆਏ ਹਨ ਉਨ੍ਹਾਂ ਸਭ ਨੂੰ ਵਰਦਾਨ ਹੈ। ਸਿਰਫ ਜੋ ਬਾਪ
ਦੇ ਮਹਾਵਾਕਿਆ ਹਨ ਉਸ ਸ਼੍ਰੀਮਤ ਤੇ ਚਲਦੇ ਰਹਿਣਗੇ ਤਾਂ ਸ਼੍ਰੀਮਤ ਤੁਹਾਨੂੰ ਸ੍ਰੇਸ਼ਠ ਡਵੀਜ਼ਨ ਵਿਚ
ਲਿਆ ਸਕਦੀ ਹੈ, ਲਿਆਵੇਗੀ। ਇਤਨੇ ਸਾਰੇ ਪਰਿਵਾਰ ਦ੍ਵਾਰਾ ਤੁਹਾਨੂੰ ਸਭ ਨੂੰ, ਵਰਦਾਨ ਤੇ ਬਾਪ ਦਾ
ਹੁੰਦਾ ਹੈ, ਲੇਕਿਨ ਸ਼ੁਭ ਭਾਵਨਾ, ਸ਼ੁਭ ਕਾਮਨਾ ਹੈ ਕਿ ਤੁਸੀਂ ਜਿਨਾਂ ਅੱਗੇ ਵਧਣਾ ਚਾਹੋ ਉਤਨਾ ਵਧ
ਸਕਦੇ ਹੋ। ਸਭ ਤੁਹਾਨੂੰ ਦਿਲ ਤੋਂ ਦੁਆਵਾਂ ਦੇਣਗੇ। ਜਿੱਥੇ ਵੀ ਕਲਾਸ ਵਿਚ ਆਉਂਦੇ ਹੋ, ਉੱਥੇ ਤੁਹਾਨੂੰ
ਦੁਆਵਾਂ ਮਿਲਦੀਆਂ ਰਹਿਣਗੀਆਂ ਅਤੇ ਉਹ ਦੁਆਵਾਂ ਤੁਹਾਨੂੰ ਤੀਵ੍ਰ ਪੁਰਸ਼ਾਰਥੀ ਬਣਾਕੇ ਅੱਗੇ
ਵਧਾਉਣਗੀਆਂ, ਇਹ ਨਿਸ਼ਚੇ ਰੱਖੋ। ਅੱਛਾ। ਹੁਣ ਬਾਪਦਾਦਾ ਸਭ ਨੂੰ ਬਹੁਤ ਵਧੀਆ ਸੁੰਦਰ ਗੁੱਡ ਨਾਈਟ ਕਰ
ਰਹੇ ਹਨ। ਅੱਛਾ।
ਵਰਦਾਨ:-
ਹਰ ਸੰਕਲਪ ਅਤੇ
ਕਰਮ ਵਿਚ ਸਿੱਧੀ ਮਤਲਬ ਸਫਲਤਾ ਪ੍ਰਾਪਤ ਕਰਨ ਵਾਲੇ ਸੰਪੂਰਨ ਮੂਰਤ ਭਵ।
ਸੰਕਲਪਾਂ ਦੀ ਸਿੱਧੀ ਉਦੋਂ
ਪ੍ਰਾਪਤ ਹੋਵੇਗੀ ਜਦੋਂ ਸਮਰਥ ਸੰਕਲਪਾਂ ਦੀ ਰਚਨਾ ਕਰੋਗੇ। ਜੋ ਜਿਆਦਾ ਸੰਕਲਪਾਂ ਦੀ ਰਚਨਾ ਕਰਦੇ ਹਨ
ਉਹ ਉਨ੍ਹਾਂ ਦੀ ਪਾਲਣਾ ਨਹੀਂ ਕਰ ਪਾਉਂਦੇ ਇਸਲਈ ਜਿੰਨੀ ਰਚਨਾ ਜਿਆਦਾ ਉਣੀ ਸ਼ਕਤੀਹੀਣ ਹੁੰਦੀ ਹੈ।
ਤਾਂ ਪਹਿਲੇ ਵਿਅਰਥ ਰਚਨਾ ਬੰਦ ਕਰੋ ਤਾਂ ਸਫਲਤਾ ਪ੍ਰਾਪਤ ਹੋਵੇਗੀ ਅਤੇ ਕਰਮਾਂ ਵਿਚ ਸਫਲਤਾ ਪ੍ਰਾਪਤ
ਕਰਨ ਦੀ ਯੁਕਤੀ ਹੈ - ਕਰਮ ਕਰਨ ਤੋਂ ਪਹਿਲੇ ਆਦਿ - ਮੱਧ - ਅੰਤ ਨੂੰ ਜਾਣਕੇ ਫਿਰ ਕਰਮ ਕਰੋ। ਇਸ
ਨਾਲ ਹੀ ਸੰਪੂਰਨ ਮੂਰਤ ਬਣ ਜਾਵੋਗੇ।
ਸਲੋਗਨ:-
ਸਮੇਂ ਤੇ ਦੁੱਖ
ਅਤੇ ਧੋਖੇ ਤੋਂ ਬਚਕੇ ਸਫਲ ਹੋਣ ਵਾਲੇ ਹੀ ਗਿਆਨੀ ( ਸਮਝਦਾਰ ) ਹਨ।
ਇਹ ਅਵਿਅਕਤ ਇਸ਼ਾਰੇ -
ਅਪਵਿੱਤਰਤਾ ਦੇ ਬੀਜ ਨੂੰ ਵੀ ਸਮਾਪਤ ਕਰ ਸੰਪੂਰਨ ਸਵੱਛ ( ਪਵਿੱਤਰ) ਬਣੋ। ਤੁਸੀਂ ਹੌਲੀ ਹੰਸ ਬੱਚਿਆਂ
ਦਾ ਆਹਾਰ ਵੀ ਸ਼ੁੱਧ, ਵਿਵਹਾਰ ਵੀ ਸ਼ੁੱਧ, ਅਸ਼ੁੱਧੀ ਦਾ ਨਾਮ ਨਿਸ਼ਾਨ ਵੀ ਨਾ ਹੋਵੇ ਕਿਉਂਕਿ ਸ਼ੁੱਧ
ਦੁਨੀਆ ਵਿਚ ਜਾ ਰਹੇ ਹੋ ਜਿੱਥੇ ਅਪਵਿੱਤਰਤਾ ਅਤੇ ਅਸ਼ੁੱਧੀ ਦਾ ਨਾਮ ਨਿਸ਼ਾਨ ਨਹੀਂ ਹੈ। ਜਦੋਂ ਅਜਿਹੇ
ਹੌਲੀ ਹੰਸ ਬਣਦੇ ਹੋ ਤਾਂ ਭਵਿੱਖ ਵਿਚ ਹਿਜ਼ ਹੌਲੀਨੈਸ ਕਹਾਉਂਦੇ ਹੋ। ਵਿਸ਼ੇਸ਼ ਸੂਚਨਾ :- ਮਹੀਨੇ
ਦੇ ਤੀਜੇ ਐਤਵਾਰ ਦਾ ਯੋਗ ਅਭਿਆਸ। ਅੱਜ ਮਹੀਨੇ ਦਾ ਤੀਜਾ ਐਤਵਾਰ ਹੈ, ਸਾਰੇ ਭਾਈ - ਭੈਣ ਸੰਗਠਿਤ
ਰੂਪ ਵਿਚ ਇੱਕਠੇ ਹੋਕੇ ਸ਼ਾਮ 6. 30 ਤੋਂ 7. 30 ਵਜੇ ਤੱਕ ਆਪਣੇ ਪਰਮ ਪਵਿੱਤਰ ਸਵਰੂਪ ਵਿਚ ਸਥਿਤ
ਹੋਕੇ, ਪਵਿੱਤਰਤਾ ਦੀਆਂ ਦਿਵਿਯ ਕਿਰਨਾਂ ਫੈਲਾਉਂਦੇ ਹੋਏ ਸਰਵ ਆਤਮਾਵਾਂ ਨੂੰ “ ਪਵਿੱਤਰ ਬਣੋ - ਯੋਗੀ
ਬਣੋ “ ਦੀਆਂ ਸ਼ੁਭ ਪ੍ਰੇਰਨਾਵਾਂ ਸਕਾਸ਼ ਰੂਪ ਵਿਚ ਦੇਣ ਦੀ ਸੇਵਾ ਕਰਨ।