16.09.26        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਆਪਸ ਵਿੱਚ ਇੱਕ ਦੋ ਨੂੰ ਬਾਪ ਦੀ ਯਾਦ ਵਿੱਚ ਰਹਿਣ ਦਾ ਇਸ਼ਾਰਾ ਦਿੰਦੇ , ਸਾਵਧਾਨ ਕਰਦੇ ਉੱਨਤੀ ਨੂੰ ਪਾਉਂਦੇ ਰਹੋ”

ਪ੍ਰਸ਼ਨ:-
ਬਾਪ ਸਮਾਨ ਨਾਲੇਜਫੁਲ ਬਣਨ ਵਾਲੇ ਬੱਚਿਆਂ ਦੇ ਜੀਵਨ ਦੀ ਮੁੱਖ ਧਾਰਨਾ ਸੁਣਾਓ?

ਉੱਤਰ:-
ਉਹ ਸਦਾ ਮੁਸਕਰਾਉਂਦੇ ਰਹਿੰਦੇ, ਕਦੀ ਵੀ ਕਿਸੇ ਗੱਲ ਵਿੱਚ ਉਨ੍ਹਾਂ ਨੂੰ ਰੋਣਾ ਨਹੀਂ ਆ ਸਕਦਾ। ਕੁਝ ਵੀ ਹੁੰਦਾ ਹੈ ਨਥਿੰਗ ਨਿਊ। ਅਜਿਹੇ ਜੋ ਹੁਣ ਨਾਲੇਜਫੁਲ ਮਤਲਬ ਰੋਣਾ ਪ੍ਰੂਫ਼ ਬਣਦੇ ਹਨ, ਕਦੇ ਕਿਸੀ ਗੱਲ ਵਿੱਚ ਅਸ਼ਾਂਤ ਨਹੀਂ ਹੁੰਦੇ, ਉਨ੍ਹਾਂ ਨੂੰ ਹੀ ਸ੍ਵਰਗ ਦੀ ਬਾਦਸ਼ਾਹੀ ਮਿਲਦੀ ਹੈ। ਜਿਨ ਰੋਇਆ ਤਿਨ ਖੋਇਆ, ਰੋਣ ਵਾਲੇ ਆਪਣੀ ਪਦਵੀ ਗੁਆਉਂਦੇ ਹਨ।

ਗੀਤ:-
ਤੁਮੇ ਪਾਕੇ ਅਸੀਂ...

ਓਮ ਸ਼ਾਂਤੀ
ਮਿੱਠੇ - ਮਿੱਠੇ ਬੱਚਿਆਂ ਨੇ ਆਪਣਾ ਹੀ ਗਾਇਆ ਹੋਇਆ ਗੀਤ ਸੁਣਿਆ। ਬੱਚੇ ਜਾਣਦੇ ਹਨ ਅਸੀਂ ਬੇਹੱਦ ਦੇ ਬਾਪ ਦੇ ਸਾਹਮਣੇ ਬੈਠੇ ਹਾਂ, ਤਾਂ ਬੱਚੇ ਕਹਿੰਦੇ ਹਨ ਬਾਬਾ ਤੁਹਾਡੇ ਤੋਂ ਜੋ ਵਿਸ਼ਵ ਦੀ ਬਾਦਸ਼ਾਹੀ ਪਾਈ ਸੀ, ਉਹ ਹੁਣ ਫਿਰ ਤੋਂ ਪਾ ਰਹੇ ਹਾਂ। ਸਤਿਯੁਗ ਵਿੱਚ ਤਾਂ ਇਵੇਂ ਨਹੀਂ ਗਾਉਣਗੇ। ਇਹ ਸੰਗਮਯੁਗ ਤੇ ਹੀ ਤੁਸੀਂ ਗਾ ਸਕਦੇ ਹੋ। ਘਰ ਵਿੱਚ ਬੈਠੇ ਅਤੇ ਨੌਕਰੀ ਕਰਦੇ ਹੋਏ ਤੁਸੀਂ ਜਾਣਦੇ ਹੋ ਅਸੀਂ ਬੇਹੱਦ ਦੇ ਬਾਪ ਤੋਂ ਬੇਹੱਦ ਦਾ ਵਰਸਾ ਫਿਰ ਤੋਂ ਲੈ ਰਹੇ ਹਾਂ। ਸੈਂਟਰਜ਼ ਤੇ ਵੀ ਸਾਵਧਾਨੀ ਮਿਲਦੀ ਹੈ ਕਿ ਬਾਪ ਨੂੰ ਯਾਦ ਕਰੋ ਅਤੇ ਅਸੀਂ ਵਿਸ਼ਵ ਦੇ ਮਾਲਿਕ ਬਣ ਰਹੇ ਹਾਂ, ਇਹ ਯਾਦ ਰੱਖੋ। ਕੋਈ ਨਵੀਂ ਗੱਲ ਨਹੀਂ ਹੈ। ਅਸੀਂ ਕਲਪ - ਕਲਪ ਬਾਪ ਤੋਂ ਵਿਸ਼ਵ ਦੀ ਬਾਦਸ਼ਾਹੀ ਲੈਂਦੇ ਹਾਂ। ਨਵਾਂ ਕੋਈ ਸੁਣੇਗਾ ਤਾਂ ਸਮਝੇਗਾ ਇਹ ਇਨ੍ਹਾਂ ਨੂੰ (ਬ੍ਰਹਮਾ ਨੂੰ) ਸ਼ਿਵਬਾਬਾ ਕਹਿੰਦੇ ਹਨ। ਹੁਣ ਉਹ ਤਾਂ ਹੈ ਨਿਰਾਕਾਰ ਆਤਮਾਵਾਂ ਦਾ ਬਾਪ। ਆਤਮਾ ਨਿਰਾਕਾਰ ਹੈ ਤਾਂ ਪਰਮਾਤਮਾ ਬਾਪ ਵੀ ਨਿਰਾਕਾਰ ਹੈ। ਆਤਮਾ ਨੂੰ ਨਿਰਾਕਾਰ ਉਦੋਂ ਤੱਕ ਕਹਾਂਗੇ ਜਦੋਂ ਤੱਕ ਸਾਕਾਰੀ ਰੂਪ ਨਹੀਂ ਲਿੱਤਾ ਹੈ। ਤਾਂ ਬੱਚੇ ਜਾਣ ਗਏ ਹਨ ਕਿ ਅਸੀਂ ਬੇਹੱਦ ਦੇ ਬਾਪ ਤੋਂ ਇਹ ਨਾਲੇਜ ਸੁਣ ਰਹੇ ਹਾਂ। ਰੂਹਾਨੀ ਟੀਚਰ ਪੜ੍ਹਾ ਰਹੇ ਹਨ, ਇੱਕ ਦੋ ਨੂੰ ਸਾਵਧਾਨੀ ਦੇਣ ਦੇ ਲਈ। ਪਹਿਲੇ ਇਹ ਰੂਹਾਨੀ ਸਾਵਧਾਨੀ ਮਿਲਦੀ ਹੈ। ਬੇਹੱਦ ਦੇ ਬਾਪ ਦੀ ਯਾਦ ਵਿੱਚ ਹੀ ਸਭ ਰਹਿੰਦੇ ਹਨ ਤੇ ਇਸ਼ਾਰਾ ਦਿੰਦੇ ਹਨ - ਬਾਪ ਦੀ ਯਾਦ ਵਿੱਚ ਰਹੋ ਹੋਰ ਕਿਧਰੇ ਬੁੱਧੀ ਨਹੀਂ ਜਾਣੀ ਚਾਹੀਦੀ ਇਸਲਈ ਕਿਹਾ ਜਾਂਦਾ ਹੈ - ਆਤਮ - ਅਭਿਮਾਨੀ ਭਵ ਅਤੇ ਬਾਪ ਨੂੰ ਯਾਦ ਕਰੋ। ਉਹ ਹੈ ਪਤਿਤ - ਪਾਵਨ ਬਾਪ। ਹੁਣ ਉਹ ਸਮੁੱਖ ਬੈਠ ਕਹਿੰਦੇ ਹਨ ਮੈਨੂੰ ਯਾਦ ਕਰੋ। ਕਿੰਨੀ ਸਹਿਜ ਯੁਕਤੀ ਹੈ - ਮਨਮਨਾਭਵ ਅੱਖਰ ਵੀ ਹੈ, ਪਰ ਜੱਦ ਕੋਈ ਸਮਝੇ। ਯਾਦ ਦੀ ਯਾਤਰਾ ਸਿਖਾਉਣ ਵਾਲਾ ਇੱਕ ਹੀ ਬਾਪ ਹੈ। ਤੁਸੀਂ ਬੱਚੇ ਹੀ ਜਾਣਦੇ ਹੋ ਅਸੀਂ ਰੂਹਾਨੀ ਯਾਤਰਾ ਤੇ ਹਾਂ। ਉਹ ਹੈ ਜਿਸਮਾਨੀ ਯਾਤਰਾ, ਹੁਣ ਅਸੀਂ ਜਿਸਮਾਨੀ ਯਾਤਰੀ ਨਹੀਂ ਹਾਂ। ਅਸੀਂ ਹਾਂ ਰੂਹਾਨੀ ਯਾਤਰੀ। ਇਸ ਯਾਦ ਨਾਲ ਹੀ ਵਿਕਰਮ ਵਿਨਾਸ਼ ਹੋਣਗੇ। ਤੁਸੀਂ ਵਿਕਰਮਾਜੀਤ ਬਣ ਜਾਵੋਗੇ। ਹੋਰ ਕੋਈ ਉਪਾਏ ਨਹੀਂ ਹੈ ਜੋ ਤੁਸੀਂ ਵਿਕਰਮਾਜੀਤ ਬਣੋ। ਇੱਕ ਹੈ ਵਿਕਰਮਾਜੀਤ ਸੰਵਤ, ਦੂਜਾ ਹੈ ਵਿਕ੍ਰਮ ਸੰਵਤ, ਫਿਰ ਵਿਕਰਮ ਸ਼ੁਰੂ ਹੁੰਦੇ ਹਨ। ਰਾਵਣ ਰਾਜ ਸ਼ੁਰੂ ਹੋਇਆ ਅਤੇ ਵਿਕਾਰ ਸ਼ੁਰੂ ਹੋਏ। ਹੁਣ ਤੁਸੀਂ ਵਿਕਰਮਾਜੀਤ ਬਣਨ ਦਾ ਪੁਰਸ਼ਾਰਥ ਕਰ ਰਹੇ ਹੋ। ਉੱਥੇ ਕੋਈ ਵਿਕ੍ਰਮ ਹੁੰਦਾ ਨਹੀਂ, ਉੱਥੇ ਰਾਵਣ ਹੀ ਨਹੀਂ। ਦੁਨੀਆਂ ਵਿੱਚ ਇਹ ਕੋਈ ਨਹੀਂ ਜਾਣਦੇ। ਤੁਸੀਂ ਬਾਪ ਦਵਾਰਾ ਸਭ ਕੁਝ ਜਾਣ ਗਏ ਹੋ। ਬਾਪ ਨੂੰ ਹੀ ਨਾਲੇਜਫੁਲ ਕਿਹਾ ਜਾਂਦਾ ਹੈ ਤਾਂ ਬੱਚਿਆਂ ਨੂੰ ਹੀ ਨਾਲੇਜ ਦੇਣਗੇ ਨਾ। ਗੌਡ ਫਾਦਰ ਦਾ ਨਾਮ ਵੀ ਚਾਹੀਦਾ ਹੈ। ਨਾਮ ਰੂਪ ਤੋਂ ਨਿਆਰਾ ਥੋੜੀ ਹੀ ਹੈ। ਪੂਜਾ ਕਰਦੇ ਹਨ, ਉਨ੍ਹਾਂ ਦਾ ਨਾਮ ਹੈ ਸ਼ਿਵ। ਉਹ ਹੀ ਪਤਿਤ - ਪਾਵਨ, ਗਿਆਨ ਦਾ ਸਾਗਰ ਹੈ। ਆਤਮਾ ਯਾਦ ਕਰਦੀ ਹੈ, ਉਸ ਪਰਮਪਿਤਾ ਪ੍ਰਮਾਤਮਾ ਬਾਪ ਨੂੰ। ਆਤਮਾ ਬਾਪ ਦੀ ਮਹਿਮਾ ਕਰਦੀ ਹੈ। ਉਹ ਸੁਖ - ਸ਼ਾਂਤੀ ਦਾ ਸਾਗਰ ਹੈ। ਬਾਪ ਤਾਂ ਜਰੂਰ ਵਰਸਾ ਹੀ ਦੇਣਗੇ ਬੱਚਿਆਂ ਨੂੰ। ਜੋ ਹੋ ਕੇ ਜਾਂਦੇ ਹਨ, ਉਨ੍ਹਾਂ ਦਾ ਯਾਦਗਾਰ ਬਣਾਉਂਦੇ ਹਨ। ਇੱਕ ਸ਼ਿਵਾਬਾਬਾ ਹੀ ਹੈ ਜਿਨ੍ਹਾਂ ਦਾ ਗਾਇਨ ਵੀ ਹੁੰਦਾ ਹੈ ਅਤੇ ਪੂਜਾ ਵੀ ਹੁੰਦੀ ਹੈ। ਜਰੂਰ ਉਹ ਸ਼ਰੀਰ ਦਵਾਰਾ ਕਰ੍ਤਵ੍ਯ ਕਰਦੇ ਹਨ ਤਾਂ ਹੀ ਉਨ੍ਹਾਂ ਦਾ ਗਾਇਨ ਹੈ। ਉਹ ਐਵਰ - ਪਿਓਰ ਹਨ। ਬਾਪ ਕਦੇ ਪੁਜਾਰੀ ਬਣਦੇ ਨਹੀਂ, ਉਹ ਹਮੇਸ਼ਾ ਪੂਜੀਯ ਹਨ। ਬਾਪ ਕਹਿੰਦੇ ਹਨ ਮੈਂ ਕਦੀ ਪੁਜਾਰੀ ਨਹੀਂ ਬਣਦਾ। ਮੈਂ ਪੂਜਿਆ ਜਾਂਦਾ ਹਾਂ। ਪੁਜਾਰੀ ਲੋਕ ਮੇਰੀ ਪੂਜਾ ਕਰਦੇ ਹਨ। ਸਤਿਯੁਗ ਵਿੱਚ ਤਾਂ ਮੇਰੀ ਪੂਜਾ ਨਹੀਂ ਕਰਦੇ ਹੋ। ਭਗਤੀ ਮਾਰਗ ਵਿੱਚ ਮੈਨੂੰ ਪਤਿਤ - ਪਾਵਨ ਬਾਪ ਨੂੰ ਯਾਦ ਕਰਦੇ ਹੋ। ਪਹਿਲੇ - ਪਹਿਲੇ ਅਵਿੱਅਭਚਾਰੀ ਭਗਤੀ ਉਸ ਇੱਕ ਦੀ ਹੀ ਹੁੰਦੀ ਹੈ ਫਿਰ ਵਿਭਚਾਰੀ ਭਗਤੀ ਹੋ ਜਾਂਦੀ ਹੈ। ਬ੍ਰਹਮਾ ਸਰਸਵਤੀ ਨੂੰ ਵੀ ਉਹ ਸ਼ਿਵਬਾਬਾ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਭਗਤੀ ਦਾ ਕਿੰਨਾ ਵਿਸਤਾਰ ਹੈ। ਬੀਜ ਦਾ ਕੋਈ ਵਿਸਤਾਰ ਨਹੀਂ ਹੈ।

ਬਾਪ ਕਹਿੰਦੇ ਹਨ - ਮੈਨੂੰ ਯਾਦ ਕਰੋ ਅਤੇ ਵਰਸੇ ਨੂੰ ਯਾਦ ਕਰੋ। ਬਸ, ਜਿਵੇਂ ਝਾੜ ਦਾ ਵਿਸਤਾਰ ਹੁੰਦਾ ਹੈ ਉਵੇਂ ਭਗਤੀ ਦਾ ਵੀ ਬਹੁਤ ਵਿਸਤਾਰ ਹੈ। ਗਿਆਨ ਹੈ ਬੀਜ। ਜੱਦ ਤੁਹਾਨੂੰ ਗਿਆਨ ਮਿਲਦਾ ਹੈ ਤਾਂ ਸਦਗਤੀ ਨੂੰ ਪਾਉਂਦੇ ਹੋ। ਤੁਹਾਨੂੰ ਕੋਈ ਮੱਥਾ ਨਹੀਂ ਮਾਰਨਾ ਪੈਂਦਾ। ਗਿਆਨ ਅਤੇ ਭਗਤੀ ਹੈ ਨਾ। ਸਤਿਯੁਗ ਤ੍ਰੇਤਾ ਵਿੱਚ ਭਗਤੀ ਦਾ ਝਾੜ ਹੁੰਦਾ ਨਹੀਂ। ਅੱਧਾਕਲਪ ਇਹ ਭਗਤੀ ਦਾ ਝਾੜ ਚਲਦਾ ਹੈ। ਸਭ ਧਰਮ ਵਾਲਿਆਂ ਦੀ ਆਪਣੀ - ਆਪਣੀ ਰਸਮ - ਰਿਵਾਜ ਹੈ। ਭਗਤੀ ਤਾਂ ਕਿੰਨੀ ਵੱਡੀ ਹੈ। ਗਿਆਨ ਤਾਂ ਸਭ ਦੇ ਲਈ ਇੱਕ ਹੈ - ਬਸ ਮਨਮਨਾਭਵ। ਅਲਫ਼ ਬਾਪ ਨੂੰ ਯਾਦ ਕਰੋ। ਬਾਪ ਨੂੰ ਯਾਦ ਕਰਨਗੇ ਤਾਂ ਵਰਸਾ ਜਰੂਰ ਯਾਦ ਆਵੇਗਾ। ਵਰਸੇ ਦਾ ਵਿਸਤਾਰ ਹੋ ਜਾਂਦਾ ਹੈ ਨਾ। ਉਹ ਹੁੰਦੀ ਹੈ ਹੱਦ ਦੀ ਜਾਇਦਾਦ। ਇੱਥੇ ਤੁਹਾਨੂੰ ਬੇਹੱਦ ਦੀ ਜਾਇਦਾਦ ਯਾਦ ਪੈਂਦੀ ਹੈ। ਬੇਹੱਦ ਦਾ ਬਾਪ ਆਕੇ ਬੇਹੱਦ ਦਾ ਵਰਸਾ ਭਾਰਤਵਾਸੀਆਂ ਨੂੰ ਦਿੰਦੇ ਹਨ। ਜਨਮ ਵੀ ਉਨ੍ਹਾਂ ਦਾ ਇੱਥੇ ਹੀ ਗਾਇਆ ਜਾਂਦਾ ਹੈ। ਇਹ ਇਸ ਡਰਾਮਾ ਵਿੱਚ ਅਨਾਦਿ ਨੂੰਧ ਹੈ। ਜਿਵੇਂ ਭਗਵਾਨ ਉੱਚ ਤੇ ਉੱਚ ਹੈ, ਉਵੇਂ ਭਾਰਤ ਖੰਡ ਵੀ ਉੱਚ ਤੇ ਉੱਚ ਹੈ, ਜਿੱਥੇ ਬਾਪ ਆਕੇ ਸਾਰੀ ਦੁਨੀਆਂ ਦੀ ਸਦਗਤੀ ਕਰਦੇ ਹਨ। ਤਾਂ ਸਭ ਤੋਂ ਵੱਡਾ ਤੀਰਥ ਹੋਇਆ ਨਾ। ਕਹਿੰਦੇ ਹਨ ਹੇ ਗੌਡ ਫਾਦਰ ਸਾਨੂੰ ਆਪਣੇ ਘਰ ਲੈ ਚੱਲੋ। ਭਾਰਤ ਦੇ ਉੱਪਰ ਸਭ ਦਾ ਲਵ ਹੈ। ਬਾਪ ਵੀ ਭਾਰਤ ਵਿੱਚ ਹੀ ਆਉਂਦੇ ਹਨ। ਹੁਣ ਤੁਸੀਂ ਮਿਹਨਤ ਕਰ ਰਹੇ ਹੋ। ਗੋਪੀ - ਵੱਲਭ ਦੇ ਗੋਪੀ ਗੋਪੀਆਂ ਤੁਸੀਂ ਹੋ। ਸਤਿਯੁਗ ਵਿੱਚ ਗੋਪੀ ਗੋਪੀਆਂ ਦੀ ਗੱਲ ਨਹੀਂ ਰਹਿੰਦੀ। ਉੱਥੇ ਤਾਂ ਕਾਇਦੇ ਅਨੁਸਾਰ ਰਜਾਈ ਚਲਦੀ ਹੈ। ਚਰਿਤ੍ਰ ਕ੍ਰਿਸ਼ਨ ਦੇ ਹੈ ਨਹੀਂ, ਚਰਿਤ੍ਰ ਇੱਕ ਬਾਪ ਦੇ ਹੈ। ਉਨ੍ਹਾਂ ਦਾ ਚਰਿਤ੍ਰ ਕਿੰਨਾ ਵੱਡਾ ਹੈ। ਸਾਰੀ ਪਤਿਤ ਸ੍ਰਿਸ਼ਟੀ ਨੂੰ ਪਾਵਨ ਬਣਾਉਂਦੇ ਹਨ। ਇਹ ਕਿੰਨੀ ਚਤੁਰਾਈ ਹੈ। ਇਸ ਸਮੇਂ ਸਭ ਮਨੁੱਖ ਮਾਤਰ ਅਜਾਮਿਲ ਜਿਹੇ ਪਾਪੀ ਹਨ। ਮਨੁੱਖ ਸਮਝਦੇ ਹਨ ਇਹ ਸਾਧੂ ਆਦਿ ਸ਼੍ਰੇਸ਼ਠਾਚਾਰੀ ਹਨ। ਬਾਪ ਕਹਿੰਦੇ ਹਨ ਇਨ੍ਹਾਂ ਦਾ ਵੀ ਉੱਧਾਰ ਮੈਨੂੰ ਕਰਨਾ ਹੈ। ਜਿਵੇਂ ਤੁਸੀਂ ਐਕਟਰਸ ਹੋ, ਬਾਪ ਵੀ ਐਕਟਰ ਹੈ ਨਾ। ਤੁਸੀਂ 84 ਜਨਮ ਲੈ ਪਾਰ੍ਟ ਵਜਾਉਂਦੇ ਹੋ। ਉਹ ਵੀ ਕ੍ਰੀਏਟਰ, ਡਾਇਰੈਕਟਰ ਮੁੱਖ ਐਕਟਰ ਹੈ, ਕਰਨਕਰਾਵਨਹਾਰ ਹੈ ਨਾ। ਕੀ ਕਰਦੇ ਹਨ? ਪਤਿਤਾਂ ਨੂੰ ਪਾਵਨ ਬਣਾਉਂਦੇ ਹਨ। ਬਾਪ ਕਹਿੰਦੇ ਹਨ - ਤੁਸੀਂ ਮੈਨੂੰ ਬੁਲਾਉਂਦੇ ਹੋ ਆ ਕਰਕੇ ਸਾਨੂੰ ਪਾਵਨ ਬਣਾਓ। ਮੈਂ ਵੀ ਇਸ ਪਾਰ੍ਟ ਵਿੱਚ ਬੰਨਿਆ ਹੋਇਆ ਹਾਂ। ਇਵੇਂ ਕੋਈ ਕਹਿ ਨਾ ਸਕੇ। ਇਹ ਕਿਓਂ ਬਣਿਆ? ਕੱਦ ਬਣਿਆ? ਇਹ ਤਾਂ ਅਨਾਦਿ ਬਣਿਆ ਬਣਾਇਆ ਡਰਾਮਾ ਹੈ। ਇਨ੍ਹਾਂ ਦਾ ਆਦਿ - ਮੱਧ - ਅੰਤ ਹੈ ਨਹੀਂ, ਪ੍ਰਲ੍ਯ ਹੁੰਦੀ ਨਹੀਂ। ਆਤਮਾ ਅਵਿਨਾਸ਼ੀ ਹੈ, ਕਦੀ ਵਿਨਾਸ਼ ਨਹੀਂ ਹੋ ਸਕਦੀ। ਇਨ੍ਹਾਂ ਨੂੰ ਪਾਰ੍ਟ ਵੀ ਅਵਿਨਾਸ਼ੀ ਮਿਲਿਆ ਹੋਇਆ ਹੈ। ਇਹ ਬੇਹੱਦ ਦਾ ਡਰਾਮਾ ਹੈ ਨਾ। ਨਟਸ਼ੈਲ ਵਿੱਚ ਬਾਪ ਬੈਠ ਸਮਝਾਉਂਦੇ ਹਨ, ਇਹ ਡਰਾਮਾ ਦਾ ਪਾਰ੍ਟ ਕਿਵੇਂ ਚਲਦਾ ਹੈ। ਬਾਕੀ ਇਵੇਂ ਨਹੀਂ ਪਰਮਾਤਮਾ ਹੈ ਤਾਂ ਮੁਰਦੇ ਨੂੰ ਜ਼ਿੰਦਾ ਕਰ ਸਕਦੇ ਹਨ। ਇਹ ਅੰਧਸ਼ਰਧਾ ਦੀ, ਰਿੱਧੀ - ਸਿੱਧੀ ਦੀਆਂ ਗੱਲਾਂ ਇੱਥੇ ਨਹੀਂ ਹਨ। ਮੈਨੂੰ ਤਾਂ ਪੁਕਾਰਦੇ ਹੀ ਹਨ ਹੇ ਪਤਿਤ - ਪਾਵਨ ਆਓ। ਆਕੇ ਸਾਨੂੰ ਪਤਿਤ ਤੋਂ ਪਾਵਨ ਬਣਾਓ ਸੋ ਤਾਂ ਬਰੋਬਰ ਆਉਂਦੇ ਹਨ। ਗੀਤਾ ਸ੍ਰਵਸ਼ਾਸ੍ਤਰਮਯੀ ਸ਼ਿਰੋਮਣੀ ਹੈ। ਭਗਵਾਨ ਨੇ ਹੀ ਗੀਤਾ ਸੁਣਾਈ ਹੈ। ਅੱਛਾ ਸਹਿਜ ਰਾਜਯੋਗ ਕੱਦ ਸਿਖਾਇਆ? ਇਹ ਵੀ ਤੁਸੀਂ ਜਾਣਦੇ ਹੋ। ਬਾਪ ਆਉਂਦੇ ਹੀ ਹਨ ਕਲਪ ਦੇ ਸੰਗਮਯੁਗ ਤੇ। ਜੱਦਕਿ ਆਕੇ ਪਾਵਨ ਦੁਨੀਆਂ ਨਵੀਂ ਰਾਜਧਾਨੀ ਸਥਾਪਨ ਕਰਦੇ ਹਨ। ਸਤਿਯੁਗ ਵਿੱਚ ਤਾਂ ਨਹੀਂ ਸਥਾਪਨ ਕਰਣਗੇ ਨਾ! ਉੱਥੇ ਤਾਂ ਹੈ ਹੀ ਪਾਵਨ ਦੁਨੀਆਂ। ਕਲਪ ਦੇ ਸੰਗਮਯੁਗ ਵਿੱਚ ਹੀ ਕੁੰਭ ਦਾ ਮੇਲਾ ਲੱਗਦਾ ਹੈ। ਉਹ ਕੁੰਭ ਦਾ ਮੇਲਾ 12 ਵਰ੍ਹੇ ਬਾਦ ਲਗਦਾ ਹੈ। ਇਹ ਵੱਡਾ ਕੁੰਭ ਦਾ ਮੇਲਾ 5 ਹਜਾਰ ਵਰ੍ਹੇ ਬਾਦ ਲਗਦਾ ਹੈ। ਇਹ ਹੈ ਆਤਮਾਵਾਂ ਅਤੇ ਪਰਮਾਤਮਾ ਦਾ ਮੇਲਾ। ਜੱਦ ਕਿ ਪਰਮਪਿਤਾ ਪਰਮਾਤਮਾ ਆਕੇ ਸਭ ਆਤਮਾਵਾਂ ਨੂੰ ਪਾਵਨ ਬਣਾਕੇ ਲੈ ਜਾਂਦੇ ਹਨ। ਕਲਪ ਦੀ ਉਮਰ ਲੰਬੀ ਕਰਨ ਨਾਲ ਹੀ ਮਨੁੱਖ ਮੂੰਝ ਗਏ ਹਨ। ਹੁਣ ਤੁਸੀਂ ਸਮਝਦੇ ਹੋ। ਤੁਹਾਡੀ ਮੈਗਜੀਨ ਜੋ ਨਿਕਲਦੀ ਹੈ ਉਨ੍ਹਾਂ ਨੂੰ ਵੀ ਤੁਸੀਂ ਬੱਚੇ ਸਮਝ ਸਕੋਗੇ ਹੋਰ ਕੋਈ ਸਮਝ ਨਹੀਂ ਸਕਣਗੇ। ਬਾਪ ਨੇ ਕਿਹਾ ਲਿਖ ਦਵੋ ਜੋ ਕੁਝ ਹੋਇਆ 5 ਹਜਾਰ ਵਰ੍ਹੇ ਪਹਿਲੇ ਮਿਸਲ, ਨਥਿੰਗ ਨਿਊ। ਜੋ 5 ਹਜਾਰ ਵਰ੍ਹੇ ਪਹਿਲੇ ਹੋਇਆ ਸੀ ਉਹ ਹੀ ਹੁਣ ਰਿਪੀਟ ਹੁੰਦਾ ਹੈ। ਕਿਸੇ ਨੂੰ ਵੀ ਇਹ ਸਮਝਣਾ ਹੋਵੇ ਤਾਂ ਆਕੇ ਸਮਝੋ। ਇਵੇਂ - ਇਵੇਂ ਯੁਕਤੀਆਂ ਰੱਖਣੀ ਚਾਹੀਦੀਆ ਹਨ। ਅਸੀਂ ਅਖਬਾਰਾਂ ਵਿੱਚ ਕੀ ਪਾਈਏ! ਇਹ ਵੀ ਤੁਸੀਂ ਲਿਖ ਸਕਦੇ ਹੋ - ਇਹ ਮਹਾਭਾਰਤ ਲੜਾਈ ਕਿਵੇਂ ਪਾਵਨ ਦੁਨੀਆਂ ਦਾ ਗੇਟ ਖੋਲ੍ਹਦੀ ਹੈ। ਸਤਿਯੁਗ ਦੀ ਸਥਾਪਨਾ ਕਲਪ ਪਹਿਲੇ ਮਿਸਲ ਕਿਵੇਂ ਹੁੰਦੀ ਹੈ, ਕਿਵੇਂ ਦੇਵੀ - ਦੇਵਤਾਵਾਂ ਦੀ ਰਾਜਧਾਨੀ ਸਥਾਪਨ ਹੋ ਰਹੀ ਹੈ, ਆਕੇ ਸਮਝੋ। ਗੌਡ ਫਾਦਰ ਤੋਂ ਬਰਥ ਰਾਈਟ ਲੈਣਾ ਹੋਵੇ ਤਾਂ ਆ ਕਰਕੇ ਲਵੋ। ਇਵੇਂ - ਇਵੇਂ ਵਿਚਾਰ ਸਾਗਰ ਮੰਥਨ ਕਰਨਾ ਚਾਹੀਦਾ ਹੈ। ਉਹ ਲੋਕ ਸਟੋਰੀ ਆਦਿ ਬਣਾਉਂਦੇ ਹਨ ਉਹ ਵੀ ਡਰਾਮਾ ਵਿੱਚ ਨੂੰਧ ਹੈ, ਜੋ ਪਾਰ੍ਟ ਵਜਾਉਂਦੇ ਹਨ। ਵਿਆਸ ਨੇ ਵੀ ਡਰਾਮਾ ਪਲਾਨ ਅਨੁਸਾਰ ਸ਼ਾਸਤਰ ਆਦਿ ਬਣਾਏ ਹਨ। ਪਾਰ੍ਟ ਹੀ ਇਵੇਂ ਮਿਲਿਆ ਹੋਇਆ ਹੈ। ਹੁਣ ਤੁਸੀਂ ਡ੍ਰਾਮਾ ਨੂੰ ਸਮਝ ਗਏ ਹੋ ਫਿਰ ਉਹ ਹੀ ਡਰਾਮਾ ਰਿਪੀਟ ਹੋਵੇਗਾ। ਹੁਣ ਤੁਸੀਂ ਆਏ ਹੋ ਫਿਰ ਤੋਂ ਗਿਆਨ ਸੁਣਦੇ ਹੋ। ਤੁਸੀਂ ਜਾਣਦੇ ਹੋ ਫਿਰ ਤੋਂ ਇਹ ਲਕਸ਼ਮੀ - ਨਾਰਾਇਣ ਦਾ ਰਾਜ ਹੋਵੇਗਾ। ਬਾਕੀ ਸਭ ਧਰਮ ਖਲਾਸ ਹੋ ਜਾਣਗੇ। ਹੁਣ ਤੁਸੀਂ ਨਾਲੇਜਫੁਲ ਬਣ ਰਹੇ ਹੋ। ਬਾਬਾ ਤੁਹਾਨੂੰ ਆਪ ਸਮਾਨ ਨਾਲੇਜਫੁਲ ਬਣਾਉਂਦੇ ਹਨ। ਤੁਸੀਂ ਜਾਣਦੇ ਹੋ ਅੱਧਾਕਲਪ ਅਸੀਂ ਪੀਸਫੁਲ ਰਹਾਂਗੇ। ਕਿਸੇ ਤਰ੍ਹਾਂ ਦੀ ਅਸ਼ਾਂਤੀ ਨਹੀਂ ਰਹੇਗੀ। ਉੱਥੇ ਬੱਚੇ ਆਦਿ ਕਦੀ ਰੋਂਦੇ ਨਹੀਂ, ਹਮੇਸ਼ਾ ਮੁਸਕਰਾਉਂਦੇ ਰਹਿਣਗੇ। ਇੱਥੇ ਵੀ ਤੁਹਾਨੂੰ ਰੋਣਾ ਨਹੀਂ ਹੈ। ਗਾਇਨ ਵੀ ਹੈ ਅੰਮਾ ਮਰੇ ਤਾਂ ਵੀ ਹਲਵਾ ਖਾਓ… ਜਿਨ ਰੋਇਆ ਤਿਨ ਖੋਇਆ। ਪਦਵੀ ਵੀ ਭ੍ਰਿਸ਼ਟ ਹੋ ਜਾਵੇਗੀ। ਤੁਹਾਨੂੰ ਪਤੀਆਂ ਦਾ ਪਤੀ ਮਿਲਿਆ ਹੈ ਜੋ ਸ੍ਵਰਗ ਦੀ ਬਾਦਸ਼ਾਹੀ ਦਿੰਦੇ ਹਨ। ਉਹ ਤਾਂ ਕਦੀ ਮਰਦਾ ਵੀ ਨਹੀਂ, ਫਿਰ ਰੋਣ ਦੀ ਕੀ ਲੋੜ ਹੈ, ਜੋ ਰੋਣੇ ਪਰੂਫ ਬਣਦੇ ਹਨ ਉਹ ਹੀ ਬਾਦਸ਼ਾਹੀ ਲੈਂਦੇ ਹਨ। ਬਾਕੀ ਤਾਂ ਪ੍ਰਜਾ ਵਿੱਚ ਚਲੇ ਜਾਣਗੇ। ਬਾਬਾ ਤੋਂ ਜੇਕਰ ਕੋਈ ਪੁੱਛੇ ਇਸ ਹਾਲਤ ਵਿੱਚ ਅਸੀਂ ਕੀ ਬਣਾਂਗੇ? ਤਾਂ ਬਾਬਾ ਦੱਸ ਦੇਣਗੇ। ਬੱਚਿਆਂ ਨੂੰ ਪਿਛਾੜੀ ਵਿੱਚ ਸਭ ਸਾਖਸਤਕਾਰ ਹੋਵੇਗਾ। ਜਿਵੇੰ ਸਕੂਲ ਵਿੱਚ ਸਭਨੂੰ ਪਤਾ ਪੈ ਜਾਂਦਾ ਹੈ ਨਾ। ਰੂਦ੍ਰ ਮਾਲਾ ਕਿਹੜੀ ਬਣਦੀ ਹੈ - ਉਹ ਪਿਛਾੜੀ ਵਿੱਚ ਤੁਹਾਨੂੰ ਪਤਾ ਪੈ ਜਾਵੇਗਾ। ਜੱਦ ਪਿਛਾੜੀ ਦੇ ਦਿਨ ਹੁੰਦੇ ਹਨ ਤਾਂ ਬਹੁਤ ਪੁਰਸ਼ਾਰਥ ਕਰਦੇ ਹਨ। ਸਮਝਦੇ ਹਨ ਅਸੀਂ ਫਲਾਣੀ ਸਬਜੈਕਟ ਵਿੱਚ ਨਾਪਾਸ ਹੋਵਾਂਗੇ। ਤੁਹਾਨੂੰ ਵੀ ਮਾਲੂਮ ਪੈ ਜਾਵੇਗਾ। ਬਹੁਤ ਕਹਿੰਦੇ ਹਨ ਸਾਡਾ ਬੱਚਿਆਂ ਵਿੱਚ ਮੋਹ ਹੈ। ਉਹ ਤਾਂ ਕੱਢਣਾ ਹੀ ਹੋਵੇਗਾ। ਮੋਹ ਰੱਖਣਾ ਹੈ ਇੱਕ ਵਿੱਚ, ਬਾਕੀ ਟ੍ਰਸਟੀ ਹੋਕੇ ਸੰਭਾਲਣਾ ਹੈ। ਕਹਿੰਦੇ ਵੀ ਹਨ ਨਾ - ਇਹ ਸਭ ਕੁਝ ਬਾਪ ਨੇ ਦਿੱਤਾ ਹੈ ਤਾਂ ਫਿਰ ਟ੍ਰਸਟੀ ਹੋਕੇ ਚੱਲੋ। ਮਮਤਵ ਕੱਢ ਦਵੋ। ਬਾਪ ਆਪ ਆਕੇ ਕਹਿੰਦੇ ਹਨ ਇਨ੍ਹਾਂ ਤੋਂ ਮਮਤਵ ਕੱਢ ਦੋ। ਸਮਝੋ ਇਹ ਸਭ ਉਨ੍ਹਾਂ ਦਾ ਹੈ, ਉਨ੍ਹਾਂ ਦੀ ਮੱਤ ਤੇ ਹੀ ਚੱਲੋ। ਉਨ੍ਹਾਂ ਦੇ ਕੰਮ ਵਿੱਚ ਹੀ ਲੱਗ ਜਾਓ। ਅਵਿਨਾਸ਼ੀ ਗਿਆਨ ਰਤਨ ਦਾ ਦਾਨ ਕਰਦੇ ਰਹੋ। ਇੱਥੇ ਕੰਨਿਆਵਾਂ ਦੇ ਲਈ ਬਾਪ ਦੇ ਕੋਲ ਸਭ ਤੋਂ ਜਿਆਦਾ ਰਿਗਾਰ੍ਡ ਹੈ। ਕੰਨਿਆ ਕਰਮਬੰਧਨ ਤੋਂ ਫਰੀ ਰਹਿੰਦੀਆਂ ਹਨ। ਬੱਚਿਆਂ ਨੂੰ ਤਾਂ ਲੌਕਿਕ ਬਾਪ ਤੋਂ ਵਰਸੇ ਦਾ ਨਸ਼ਾ ਰਹਿੰਦਾ ਹੈ। ਕੰਨਿਆ ਲੌਕਿਕ ਬਾਪ ਦਾ ਵਰਸਾ ਨਹੀਂ ਪਾਉਂਦੀ ਹੈ। ਇੱਥੇ ਇਸ ਬਾਪ ਦੇ ਕੋਲ ਮੇਲ - ਫੀਮੇਲ ਦਾ ਭੇਦ ਨਹੀਂ। ਬਾਪ ਆਤਮਾਵਾਂ ਨੂੰ ਬੈਠ ਸਮਝਾਉਂਦੇ ਹਨ। ਤੁਸੀਂ ਜਾਣਦੇ ਹੋ ਅਸੀਂ ਸਭ ਬ੍ਰਦਰ੍ਸ ਹਾਂ, ਬਾਪ ਤੋਂ ਵਰਸਾ ਲੈ ਰਹੇ ਹਾਂ। ਆਤਮਾ ਪੜ੍ਹਦੀ ਹੈ, ਬਾਪ ਤੋਂ ਵਰਸਾ ਲੈਂਦੀ ਹੈ। ਜਿੰਨਾ ਜਿਆਦਾ ਵਰਸਾ ਲੈਣਗੇ ਉਨ੍ਹਾਂ ਉੱਚ ਪਦਵੀ ਪਾਉਣਗੇ। ਬਾਬਾ ਆਕੇ ਸਭ ਗੱਲਾਂ ਸਮਝਾਉਂਦੇ ਹਨ। ਸ਼ਿਵਬਾਬਾ ਹੈ ਨਿਰਾਕਾਰ, ਉਨ੍ਹਾਂ ਦੀ ਪੂਜਾ ਵੀ ਕਰਦੇ ਹਨ। ਸੋਮਨਾਥ ਦਾ ਮੰਦਿਰ ਬਣਾਇਆ ਹੈ। ਇਹ ਹੁਣ ਤੁਸੀਂ ਜਾਣਦੇ ਹੋ ਸ਼ਿਵਬਾਬਾ ਨੇ ਆਕੇ ਕੀ ਕੀਤਾ! ਕਿਓਂ ਉਨ੍ਹਾਂ ਦਾ ਯਾਦਗਾਰ ਮੰਦਿਰ ਬਣਾਇਆ ਹੈ? ਇਹ ਵੀ ਤੁਸੀਂ ਸਮਝਦੇ ਹੋ। ਕਲਪ - ਕਲਪ ਇਵੇਂ ਹੀ ਹੋਵੇਗਾ। ਡਰਾਮਾ ਵਿੱਚ ਨੂੰਦ ਹੈ, ਸੋ ਰਿਪੀਟ ਹੋ ਰਿਹਾ ਹੈ। ਬਾਪ ਨੂੰ ਆਉਣਾ ਹੀ ਹੈ। ਪੁਰਾਣੀ ਦੁਨੀਆਂ ਦਾ ਵਿਨਾਸ਼ ਹੋਣਾ ਹੈ। ਕੋਈ ਅਫਸੋਸ ਦੀ ਗੱਲ ਨਹੀਂ। ਇਹ ਖੁਨੈ ਨਾਹੇਕ ਖੇਡ ਹੈ। ਨਾਹੇਕ ਸਭ ਦਾ ਖੂਨ ਹੋਵੇਗਾ। ਨਹੀਂ ਤਾਂ ਕੋਈ ਕਿਸ ਦਾ ਖੂਨ ਕਰੇ ਤਾਂ ਉਨ੍ਹਾਂ ਨੂੰ ਫਾਂਸੀ ਦੀ ਸਜਾ ਮਿਲ ਜਾਵੇ। ਹੁਣ ਕਿਸ ਨੂੰ ਫੜ੍ਹੀਏ। ਇਹ ਤਾਂ ਨੈਚੁਰਲ ਕਾਲੇਮਿਟੀਜ਼ ਆਉਣੀ ਹੀ ਹੈ। ਵਿਨਾਸ਼ ਤਾਂ ਹੋਣਾ ਹੀ ਹੈ। ਅਮਰਲੋਕ, ਮ੍ਰਿਤੂਲੋਕ ਦੇ ਅਰਥ ਨੂੰ ਵੀ ਕੋਈ ਨਹੀਂ ਜਾਣਦੇ ਹਨ। ਤੁਸੀਂ ਜਾਣਦੇ ਹੋ ਅੱਜ ਅਸੀਂ ਮ੍ਰਿਤੂਲੋਕ ਵਿੱਚ ਹਾਂ, ਕਲ ਅਸੀਂ ਅਮਰਲੋਕ ਵਿੱਚ ਹੋਵਾਂਗੇ, ਇਸਲਈ ਅਸੀਂ ਪੜ੍ਹਦੇ ਹਾਂ। ਮਨੁੱਖ ਤਾਂ ਘੋਰ ਹਨ੍ਹੇਰੇ ਵਿੱਚ ਹਨ। ਤੁਸੀਂ ਗਿਆਨ ਅੰਮ੍ਰਿਤ ਪਿਲਾਉਂਦੇ ਹੋ, ਹਾਂ - ਹਾਂ ਕਰ ਫਿਰ ਸੋ ਜਾਂਦੇ ਹਨ ਨੀਂਦ ਵਿੱਚ। ਸੁਣਦੇ ਵੀ ਹਨ ਬੇਹੱਦ ਦਾ ਬਾਪ ਵਰਸਾ ਦੇ ਰਹੇ ਹਨ। ਇਹ ਉਹ ਹੀ ਮਹਾਭਾਰਤ ਦੀ ਲੜਾਈ ਹੈ ਜਿਸ ਨਾਲ ਸ੍ਵਰਗ ਦੇ ਗੇਟ ਖੁਲਦੇ ਹਨ। ਲਿਖਦੇ ਵੀ ਹਨ ਬਹੁਤ ਚੰਗਾ ਹੈ, ਇਹ ਗਿਆਨ ਕੋਈ ਦੇ ਨਹੀਂ ਸਕਦੇ। ਅਸੀਂ ਮੰਨਦੇ ਹਾਂ, ਬਸ। ਖੁਦ ਕੁਝ ਵੀ ਗਿਆਨ ਉਠਾਉਂਦੇ ਨਹੀਂ ਫਿਰ ਸੋ ਜਾਂਦੇ ਹਨ, ਇਸ ਨੂੰ ਕਿਹਾ ਜਾਂਦਾ ਹੈ ਕੁੰਭਕਰਨ। ਤੁਸੀਂ ਕਹਿ ਸਕਦੇ ਹੋ ਕਿ ਲਿਖਕੇ ਤਾਂ ਦਿੰਦੇ ਹੋ ਪਰ ਇਵੇਂ ਨਹੀਂ ਫਿਰ ਜਾਓ ਤਾਂ ਘਰ ਵਿੱਚ ਜਾਕੇ ਸੋ ਜਾਓ। ਕੁੰਭਕਰਨ ਦੇ ਚਿੱਤਰ ਦੇ ਅੱਗੇ ਲੈ ਜਾਣਾ ਚਾਹੀਦਾ ਹੈ, ਇਸ ਮੁਅਫਿਕ ਸੋ ਨਾ ਜਾਣਾ। ਸਮਝਾਉਣ ਦੀ ਬੜੀ ਯੁਕਤੀ ਚਾਹੀਦੀ ਹੈ ਨਾ।

ਬਾਬਾ ਕਹਿੰਦੇ ਹਨ ਬੱਚੇ, ਆਪਣੀ ਦੁਕਾਨਾਂ ਵਿੱਚ ਮੁੱਖ - ਮੁੱਖ ਚਿੱਤਰ ਰੱਖੋ। ਜੋ ਕੋਈ ਆਏ ਉਸ ਤੇ ਸਮਝਾਓ। ਉਹ ਵੀ ਸੌਦਾ ਕਰਵਾਓ, ਇਹ ਵੀ ਸੱਚਾ ਸੌਦਾ ਹੈ। ਇਸ ਨਾਲ ਤੁਸੀਂ ਬਹੁਤਿਆਂ ਦਾ ਕਲਿਆਣ ਕਰ ਸਕਦੇ ਹੋ। ਇਸ ਵਿੱਚ ਲੱਜਾ ਦੀ ਤਾਂ ਕੋਈ ਗੱਲ ਹੀ ਨਹੀਂ। ਕੋਈ ਕਹਿੰਦੇ ਹਨ ਬੀ. ਕੇ. ਬਣੇ ਹੋ। ਬੋਲੋ, ਅਰੇ ਪ੍ਰਜਾਪਿਤਾ ਬ੍ਰਹਮਾ ਦੇ ਕੁਮਾਰ - ਕੁਮਾਰੀ ਤਾਂ ਤੁਸੀਂ ਵੀ ਹੋ ਨਾ। ਬਾਪ ਨਵੀਂ ਸ੍ਰਿਸ਼ਟੀ ਰਚ ਰਹੇ ਹਨ। ਪੁਰਾਣੀ ਨੂੰ ਅੱਗ ਲੱਗ ਰਹੀ ਹੈ। ਤੁਸੀਂ ਵੀ ਜੱਦ ਤੱਕ ਬੀ. ਕੇ. ਨਾ ਬਣੋ ਤੱਦ ਤਕ ਸ੍ਵਰਗ ਵਿੱਚ ਜਾ ਨਾ ਸਕੋ। ਇਵੇਂ - ਇਵੇਂ ਦੁਕਾਨਾਂ ਵਿੱਚ ਸਰਵਿਸ ਕਰੋ ਤਾਂ ਕਿੰਨੀ ਬੇਹੱਦ ਦੀ ਸਰਵਿਸ ਹੋ ਜਾਵੇਗੀ। ਆਪਸ ਵਿੱਚ ਰਾਏ ਕਰੋ, ਦੁਕਾਨ ਛੋਟਾ ਹੈ ਤਾਂ ਵੀ ਦੀਵਾਰ ਉੱਤੇ ਚਿੱਤਰ ਲਗਾ ਸਕਦੇ ਹੋ। ਚੈਰਿਟੀ ਬਿੰਗਨਸ ਐਟ ਹੋਮ। ਪਹਿਲੇ - ਪਹਿਲੇ ਉਨ੍ਹਾਂ ਦਾ ਕਲਿਆਣ ਕਰਨਾ ਹੈ। ਬਾਪ ਕਹਿੰਦੇ ਹਨ- ਹੁਣ ਕੋਈ ਦੇਹਧਾਰੀ ਨੂੰ ਯਾਦ ਨਹੀਂ ਕਰੋ। ਸ਼ਿਵਬਾਬਾ ਨੂੰ ਯਾਦ ਕਰੋ, ਜਿਸ ਨਾਲ ਵਰਸਾ ਮਿਲਦਾ ਹੈ। ਮਨੁੱਖ ਤਾਂ ਵਿਚਾਰੇ ਮੁੰਝੇ ਹੋਏ ਹਨ। ਦੱਸਣਾ ਹੈ - ਡੀ.ਟੀ ਵਰਲਡ ਸਾਵਰਨਟੀ ਪਾਉਣਾ ਹੈ, ਨਰ ਤੋਂ ਨਾਰਾਇਣ ਬਣਨਾ ਹੈ ਤਾਂ ਆਕੇ ਬਣੋ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇੱਕ ਬਾਪ ਵਿੱਚ ਹੀ ਸ਼ੁੱਧ ਸੱਚਾ ਮੋਹ ਰੱਖਣਾ ਹੈ, ਉਸ ਨੂੰ ਹੀ ਯਾਦ ਕਰਨਾ ਹੈ। ਦੇਹਧਾਰੀਆਂ ਤੋਂ ਮਮਤਵ ਕੱਢ ਦੇਣਾ ਹੈ। ਟ੍ਰਸਟੀ ਹੋਕੇ ਸੰਭਾਲਣਾ ਹੈ।

2. ਵਿਕ੍ਰਮਾਂਜੀਤ ਬਣਨਾ ਹੈ ਇਸਲਈ ਕਰਮਇੰਦਰੀਆਂ ਤੋਂ ਕੋਈ ਵੀ ਵਿਕਰਮ ਨਾ ਹੋਵੇ, ਇਸ ਦਾ ਬਹੁਤ - ਬਹੁਤ ਧਿਆਨ ਰੱਖਣਾ ਹੈ।

ਵਰਦਾਨ:-
ਆਪਣੇ ਸ੍ਰੇਸ਼ਠ ਸਵਰੂਪ ਅਤੇ ਸ੍ਰੇਸ਼ਠ ਨਸ਼ੇ ਵਿਚ ਸਥਿਤ ਰਹਿਕੇ ਅਲੌਕਿਕਤਾ ਦਾ ਅਨੁਭਵ ਕਰਵਾਉਣ ਵਾਲੇ ਅੰਤਰਮੁਖੀ ਭਵ।

ਜਿਵੇਂ ਸਿਤਾਰਿਆਂ ਦੇ ਸੰਗਠਨ ਵਿਚ ਵਿਸ਼ੇਸ਼ ਸਿਤਾਰਿਆਂ ਦੀ ਚਮਕ ਦੂਰ ਤੋਂ ਹੀ ਨਿਆਰੀ ਪਿਆਰੀ ਲਗਦੀ ਹੈ, ਇਵੇਂ ਤੁਸੀ ਸਿਤਾਰੇ ਸਧਾਰਨ ਆਤਮਾਵਾਂ ਦੇ ਵਿਚ ਇੱਕ ਵਿਸ਼ੇਸ਼ ਆਤਮਾ ਵਿਖਾਈ ਦਵੋ। ਸਧਾਰਣ ਰੂਪ ਵਿਚ ਹੁੰਦੇ ਅਸਧਾਰਣ ਅਤੇ ਅਲੌਕਿਕ ਸਥਿਤੀ ਹੋਵੇ ਤਾਂ ਸੰਗਠਨ ਦੇ ਵਿਚ ਵੀ ਅੱਲਾਹ ਲੋਕ ਵਿਖਾਈ ਪੈਣਗੇ। ਇਸ ਦੇ ਲਈ ਅੰਤਰਮੁਖੀ ਬਣਕੇ ਫਿਰ ਬਾਹਰਮੁਖਤਾ ਵਿਚ ਆਉਣ ਦਾ ਅਭਿਆਸ ਹੋਵੇ। ਸਦਾ ਆਪਣੇ ਸ੍ਰੇਸ਼ਠ ਸਵਰੂਪ ਅਤੇ ਨਸ਼ੇ ਵਿਚ ਸਥਿਤ ਹੋਕੇ, ਨਾਲੇਜਫੁੱਲ ਦੇ ਨਾਲ ਪਾਵਰਫੁੱਲ ਬਣ ਕੇ ਨਾਲੇਜ ਦਵੋ ਤਾਂ ਅਨੇਕ ਆਤਮਾਵਾਂ ਨੂੰ ਅਨੁਭਵੀ ਬਣਾ ਸਕੋਂਗੇ।

ਸਲੋਗਨ:-
ਰਾਵਣ ਦੀ ਜਾਇਦਾਦ ਨਾਲ ਵਿਚ ਰੱਖ ਲਈ ਤਾਂ ਦਿਲ ਵਿਚ ਦਿਲਾਰਾਮ ਠਹਿਰ ਨਹੀਂ ਸਕਦਾ।

ਇਹ ਅਵਿਅਕਤ ਇਸ਼ਾਰੇ - ਹੁਣ ਆਪਣੇ ਦਾਤਾ ਸਵਰੂਪ ਨੂੰ ਪ੍ਰਤੱਖਸ਼ ਕਰੋ।

ਤੁਸੀ ਦਾਤਾ ਦੇ ਬੱਚੇ ਸਭ ਨੂੰ ਦੇਣ ਵਾਲੇ ਮਾਸਟਰ ਦਾਤਾ ਹੋ। ਤੁਸੀ ਆਪਣੀ ਇੱਕ ਸੈਕਿੰਡ ਦੀ ਦ੍ਰਿਸ਼ਟੀ ਨਾਲ, ਅਮੁੱਲ ਬੋਲ ਨਾਲ ਪਿਆਸੀ ਆਤਮਾਵਾਂ ਦੀ ਪਿਆਸ ਬੁਝਾਓ। ਕੋਈ ਵੀ ਦਰ ਤੇ ਆਈ ਭੁੱਖੀ ਆਤਮਾ ਖਾਲੀ ਹੱਥ ਨਾ ਜਾਵੇ। ਜਿਵੇਂ ਸਾਕਾਰ ਵਿਚ ਕਰਕੇ ਵਿਖਾਇਆ, ਕੋਈ ਵੀ ਆਤਮਾ ਅਸੰਤੁਸ਼ਟ ਹੋਕੇ ਨਹੀਂ ਗਈ। ਤਾਂ ਭਾਵੇਂ ਕੋਈ ਕਿਵੇਂ ਦੀ ਵੀ ਆਤਮਾ ਹੋਵੇ ਲੇਕਿਨ ਸੰਤੁਸ਼ਟ ਹੋਕੇ ਜਾਵੇ।