16.11.25 Avyakt Bapdada Punjabi Murli
15.12.2007 Om Shanti Madhuban
“ ਸਮੇਂ ਦੇ ਮਹੱਤਵ ਨੂੰ
ਜਾਣ , ਕਰਮਾਂ ਦੀ ਗੁਹੀਏ ਗਤੀ ਦਾ ਅਟੈਂਸ਼ਨ ਰੱਖੋ , ਨਸ਼ਟੋਮੋਹਾ , ਐਵਰਡੀ ਬਣੋ
ਅੱਜ ਸਰਵ ਖਜ਼ਾਨਿਆਂ ਦੇ
ਦਾਤਾ, ਗਿਆਨ ਦਾ ਖਜ਼ਾਨਾ, ਸ਼ਕਤੀਆਂ ਦਾ ਖਜ਼ਾਨਾ, ਸਰਵ ਗੁਣਾਂ ਦਾ ਖਜ਼ਾਨਾ, ਸ਼੍ਰੇਸ਼ਠ ਸੰਕਲਪਾਂ ਦਾ ਖਜ਼ਾਨਾ
ਦੇਣ ਵਾਲਾ ਬਾਪਦਾਦਾ ਆਪਣੇ ਚਾਰੋਂ ਪਾਸੇ ਦੇ ਖਜ਼ਾਨਿਆਂ ਦੇ ਬਾਲਕ ਸੋ ਮਾਲਿਕ ਅਧਿਕਾਰੀ ਬੱਚਿਆਂ ਨੂੰ
ਦੇਖ ਰਹੇ ਹਨ। ਅਖੰਡ ਖਜ਼ਾਨਿਆਂ ਦੇ ਮਾਲਿਕ ਬਾਪ ਸਭ ਬੱਚਿਆਂ ਨੂੰ ਸਰਵ ਖਜ਼ਾਨਿਆਂ ਨਾਲ ਸੰਪੰਨ ਕਰ ਰਹੇ
ਹਨ । ਹਰ ਇੱਕ ਨੂੰ ਸਰਵ ਖਜ਼ਾਨੇ ਦਿੰਦੇ ਹਨ , ਕਿਸੇਨੂੰ ਘੱਟ, ਕਿਸੇ ਨੂੰ ਜ਼ਿਆਦਾ ਨਹੀਂ ਦਿੰਦੇ
ਕਿਉਂਕਿ ਅਖੰਡ ਖਜ਼ਾਨਾ ਹੈ। ਚਾਰੋਂ ਪਾਸੇ ਦੇ ਬੱਚਿਆਂ ਦੇ ਨੈਣਾ ਵਿੱਚ ਸਮਾਏ ਹੋਏ ਹਨ। ਸਭ ਖਜ਼ਾਨਿਆਂ
ਤੋਂ ਭਰਭੂਰ ਹਰਸ਼ਿਤ ਹੋ ਰਹੇ ਹਨ।
ਅੱਜ ਦੇ ਸਮੇਂ ਪ੍ਰਮਾਣ
ਸਭਤੋਂ ਅਮੁਲ ਸ਼੍ਰੇਸ਼ਠ ਖਜ਼ਾਨਾ ਹੈ -ਪੁਰਸ਼ੋਤਮ ਸੰਗਮ ਦਾ ਸਮੇਂ ਕਿਉਕਿ ਇਸ ਸੰਗਮ ਤੇ ਹੀ ਸਾਰੇ ਕਲਪ ਦੀ
ਪ੍ਰਾਲਬੱਧ ਬਣਾ ਸਕਦੇ ਹੋ। ਇਸ ਛੋਟੇ ਜਿਹੇ ਯੁਗ ਦੀ ਪ੍ਰਾਪਤੀਆਂ ਅਤੇ ਪ੍ਰਾਲਬੱਧ ਦੇ ਪ੍ਰਮਾਣ ਇੱਕ
ਸੈਕਿੰਡ ਦੀ ਵੈਲਿਊ ਇੱਕ ਵਰ੍ਹੇ ਦੇ ਸਮਾਨ ਹੈ। ਐਨਾ ਇਹ ਅਮੁਲ ਸਮੇਂ ਹੈ। ਇਸ ਸਮੇਂ ਦੇ ਲਈ ਹੀ ਗਾਇਨ
ਹੈ - “ਹੁਣ ਨਹੀਂ ਤਾਂ ਕਦੀ ਨਹੀਂ” ਕਿਉਂਕਿ ਇਸ ਸਮੇਂ ਹੀ ਪਰਮਾਤਮ ਪਾਰ੍ਟ ਨੂੰਧਿਆ ਹੋਇਆ ਹੈ ਇਸਲਈ
ਇਸ ਸਮੇਂ ਨੂੰ ਹੀਰੇ ਵਰਗਾ ਕਿਹਾ ਜਾਂਦਾ ਹੈ। ਸਤਿਯੁਗ ਨੂੰ ਗੋਲਡਨ ਏਜ ਕਿਹਾ ਜਾਂਦਾ ਹੈ। ਪਰ ਇਸ ਸਮੇਂ,
ਸਮੇਂ ਵੀ ਹੀਰੇ ਵਰਗਾ ਹੈ ਅਤੇ ਤੁਸੀਂ ਸਭ ਬੱਚੇ ਵੀ ਹੀਰੇ ਵਾਂਗੂ ਜੀਵਨ ਦੇ ਅਨੁਭਵੀ ਆਤਮਾਵਾਂ ਹੋ।
ਇਸ ਸਮੇਂ ਹੀ ਬਹੁਤਕਾਲ ਦੀ ਬਿਛੜੀ ਹੋਈ ਆਤਮਾਵਾਂ ਪਰਮਾਤਮ ਮਿਲਣ, ਪਰਮਾਤਮ ਪਿਆਰ, ਪਰਮਾਤਮ ਨਾਲੇਜ਼,
ਪਰਮਾਤਮ ਖਜ਼ਾਨਿਆਂ ਦੇ ਪ੍ਰਾਪਤੀ ਦੇ ਅਧਿਕਾਰੀ ਬਣਦੇ ਹਨ। ਸਾਰੇ ਕਲਪ ਵਿੱਚ ਦੇਵ ਆਤਮਾਵਾਂ ਮਹਾਨ
ਆਤਮਾਵਾਂ ਹਨ ਪਰ ਇਸ ਸਮੇਂ ਪਰਮਾਤਮ ਈਸ਼ਵਰੀ ਪਰਿਵਾਰ ਹੈ ਇਸਲਈ ਜਿਨਾਂ ਇਸ ਵਰਤਮਾਨ ਸਮੇਂ ਦਾ ਮਹੱਤਵ
ਹੈ, ਇਸ ਮਹੱਤਵ ਨੂੰ ਜਾਣ, ਜਿਨ੍ਹਾਂ ਆਪਣੇ ਨੂੰ ਸ਼੍ਰੇਸ਼ਠ ਬਣਾਉਣਾ ਚਾਹੋ ਓਨਾ ਬਣਾ ਸਕਦੇ ਹਨ। ਤੁਸੀਂ
ਸਭ ਵੀ ਇਸ ਮਹਾਨ ਯੁਗ ਦੇ ਪਰਮਾਤਮ ਭਾਗ ਨੂੰ ਪ੍ਰਾਪਤ ਕਰਨ ਵਾਲੇ ਪਦਮਾਪਦਮ ਭਾਗਵਾਨ ਹੋ ਨਾ! ਅਜਿਹੇ
ਆਪਣੇ ਸ਼੍ਰੇਸ਼ਠ ਭਾਗ ਦੇ ਰੂਹਾਨੀ ਨਸ਼ੇ ਅਤੇ ਭਾਗ ਨੂੰ ਜਾਣਦੇ, ਅਨੁਭਵ ਕਰ ਰਹੇ ਹੋ ਨਾ! ਦਿਲ ਵਿੱਚ ਕੀ
ਗੀਤ ਗਾਉਦੇ ਹੋ? ਵਾਹ ਮੇਰਾ ਭਾਗ ਵਾਹ! ਕਿਉਂਕਿ ਇਸ ਸਮੇਂ ਦੇ ਸ਼੍ਰੇਸ਼ਠ ਭਾਗ ਦੇ ਅੱਗੇ ਹੋਰ ਕੋਈ ਵੀ
ਯੁਗ ਵਿੱਚ ਅਜਿਹਾ ਸ਼੍ਰੇਸ਼ਠ ਭਾਗ ਪ੍ਰਾਪਤ ਹੋ ਨਹੀਂ ਸਕਦਾ।
ਤਾਂ ਬੋਲੋ, ਸਦਾ ਆਪਣੇ
ਭਾਗ ਨੂੰ ਸਮ੍ਰਿਤੀ ਵਿੱਚ ਰੱਖਦੇ ਹਰਸ਼ਿਤ ਹੁੰਦੇ ਹੋ ਨਾ! ਜੋ ਸਮਝਦੇ ਹਨ ਕਿ ਸਦਾ ਹਰਸ਼ਿਤ ਹੁੰਦੇ ਹਨ,
ਕਦੀ -ਕਦੀ ਵਾਲੇ ਨਹੀਂ, ਜੋ ਸਦਾ ਹਰਸ਼ਿਤ ਰਹਿੰਦੇ ਹਨ ਉਹ ਹੱਥ ਉਠਾਓ। ਸਦਾ, ਸਦਾ …। ਅੰਡਰਲਾਇਨ ਕਰਨਾ
ਸਦਾ। ਹੁਣ ਟੀ. ਵੀ. ਵਿੱਚ ਤੁਹਾਡਾ ਫੋਟੋ ਆ ਰਿਹਾ ਹੈ। “ਸਦਾ” ਵਾਲਿਆਂ ਦਾ ਫੋਟੋ ਆ ਰਿਹਾ ਹੈ।
ਮੁਬਾਰਕ ਹੋਵੇ। ਮਾਤਾਵਾਂ ਹੱਥ ਉਠਾਓ, ਸ਼ਕਤੀਆਂ ਉਠਾਓ, ਡਬਲ ਫਾਰੇਨਰਸ। …। ਕਿ ਸ਼ਬਦ ਯਾਦ ਰੱਖਣਗੇ?
ਸਦਾ। ਕਦੀ -ਕਦੀ ਵਾਲੇ ਤਾਂ ਪਿਛੇ ਆਉਣ ਵਾਲੇ ਹਨ।
ਬਾਪਦਾਦਾ ਨੇ ਪਹਿਲੇ ਵੀ
ਸੁਣਾਇਆ ਹੈ ਕਿ ਸਮੇਂ ਦੀ ਰਫ਼ਤਾਰ ਬਹੁਤ ਤੀਵਰ ਗਤੀ ਨਾਲ ਅੱਗੇ ਵੱਧ ਰਹੀ ਹੈ। ਸਮੇਂ ਦੀ ਗਤੀ ਨੂੰ
ਜਾਨਣ ਵਾਲੇ ਆਪਣੇ ਨੂੰ ਚੈਕ ਕਰੋ ਕਿ ਮਾਸਟਰ ਸਰਵਸ਼ਕਤੀਵਾਨ ਸਾਡੀ ਗਤੀ ਤੀਵਰ ਹੈ? ਪੁਰਸ਼ਾਰਥ ਤੇ ਸਭ
ਕਰ ਰਹੇ ਹਨ ਪਰ ਬਾਪਦਾਦਾ ਕੀ ਦੇਖਣਾ ਚਾਹੁੰਦੇ? ਹਰ ਬੱਚਾ ਤੀਵਰ ਪੁਰਸ਼ਾਰਥੀ, ਹਰ ਸਬਜੈਕਟ ਵਿੱਚ ਪਾਸ
ਵਿਦ ਆਨਰ ਹੈ ਜਾਂ ਸਿਰਫ਼ ਪਾਸ ਹੈ? ਤੀਵਰ ਪੁਰਸਾਥੀ ਦੇ ਲਕਸ਼ਨ ਵਿਸ਼ੇਸ਼ ਦੋ ਹਨ - ਇਕ - ਨਸ਼ਟੋਮੋਹਾ,
ਦੂਸਰਾ - ਏਵਰਰੇਡੀ। ਸਭਤੋਂ ਪਹਿਲੇ ਨਸ਼ਟੋਮੋਹਾ, ਇਸ ਦੇਹਭਾਨ, ਦੇਹ -ਅਭਿਮਾਨ ਨਾਲ ਹੈ ਤਾਂ ਹੋਰ ਗੱਲਾਂ
ਵਿੱਚ ਨਸ਼ਟੋਮੋਹਾ ਹੋਣਾ ਕੋਈ ਮੁਸ਼ਕਿਲ ਨਹੀਂ ਹੈ। ਦੇਹ ਅਭਿਮਾਨ ਦੀ ਨਿਸ਼ਾਨੀ ਹੈ ਵੇਸਟ, ਵਿਅਰਥ ਸੰਕਲਪ,
ਵਿਅਰਥ ਸਮੇਂ, ਇਹ ਚੈਕਿੰਗ ਖੁਦ ਹੀ ਚੰਗੀ ਤਰ੍ਹਾਂ ਨਾਲ ਕਰ ਸਕਦੇ ਹੋ। ਸਾਧਾਰਨ ਸਮੇਂ ਉਹ ਵੀ
ਨਸ਼ਟੋਮੋਹਾ ਹੋਣ ਨਹੀਂ ਦਿੰਦਾ। ਤਾਂ ਚੈਕ ਕਰੋ ਹਰ ਸੈਕਿੰਡ, ਹਰ ਸੰਕਲਪ,ਹਰ ਕਰਮ, ਸਫਲ ਹੋਇਆ? ਕਿਉਂਕਿ
ਸੰਗਮਯੁਗ ਤੇ ਵਿਸ਼ੇਸ ਬਾਪ ਦਾ ਵਰਦਾਨ ਹੈ, ਸਫ਼ਲਤਾ ਤੁਹਾਡਾ ਜਨਮ ਸਿੱਧ ਅਧਿਕਾਰ ਹੈ। ਤਾਂ ਅਧਿਕਾਰ
ਸਹਿਜ ਅਨੁਭੂਤੀ ਕਰਾਉਂਦਾ ਹੈ। ਅਤੇ ਏਵਰਰੇਡੀ, ਏਵਰਰੇਡੀ ਦਾ ਅਰਥ ਹੈ -ਮਨ-ਵਚਨ- ਕਰਮ, ਸੰਬੰਧ -ਸੰਪਰਕ
ਵਿੱਚ ਸਮੇਂ ਦਾ ਆਡਰ ਹੋਵੇ ਅਚਾਨਕ ਤਾਂ ਏਵਰਰੇਡੀ, ਅਤੇ ਅਚਾਨਕ ਹੀ ਹੋਣਾ ਹੈ। ਜਿਵੇਂ ਤੁਹਾਡੀ ਦਾਦੀ
ਨੂੰ ਦੇਖਿਆ ਅਚਾਨਕ ਏਵਰਰੇਡੀ। ਹਰ ਸੁਭਾਵ ਵਿੱਚ, ਹਰ ਕੰਮ ਵਿੱਚ ਇਜ਼ੀ ਰਹੀ, ਸੰਪਰਕ ਵਿੱਚ ਇਜ਼ੀ,
ਸੁਭਾਵ ਵਿੱਚ ਇਜ਼ੀ, ਸੇਵਾ ਵਿੱਚ ਇਜ਼ੀ, ਸੰਤੁਸ਼ਟ ਕਰਨ ਵਿੱਚ ਇਜ਼ੀ, ਸੰਤੁਸ਼ਟ ਰਹਿਣ ਵਿੱਚ ਇਜ਼ੀ ਇਸਲਈ
ਬਾਪਦਾਦਾ ਸਮੇਂ ਦੀ ਸਮੀਪਤਾ ਦਾ ਬਾਰ -ਬਾਰ ਇਸ਼ਾਰਾ ਦੇ ਰਿਹਾ ਹੈ। ਖੁਦ ਪੁਰਸ਼ਾਰਥ ਦਾ ਸਮੇਂ ਬਹੁਤ
ਥੋੜਾ ਹੈ, ਇਸਲਈ ਆਪਣੇ ਜਮਾਂ ਦੇ ਖਾਤੇ ਨੂੰ ਚੈਕ ਕਰੋ। ਤਿੰਨ ਵਿਧੀਆਂ ਖਜ਼ਾਨਿਆਂ ਨੂੰ ਜਮਾਂ ਕਰਨ ਦੀ
ਪਹਿਲੇ ਵੀ ਦਸੀ ਹੈ, ਫਿਰ ਤੋਂ ਸੁਣਾ ਰਹੇ ਹਨ। ਉਹਨਾਂ ਤਿੰਨ ਵਿਧੀਆਂ ਨੂੰ ਖੁਦ ਚੈਕ ਕਰੋ। ਇਕ ਹੈ -
ਖੁਦ ਦੇ ਪੁਰਸ਼ਾਰਥ ਨਾਲ ਪ੍ਰਾਲਬੱਧ ਦਾ ਖਜ਼ਾਨਾ ਜਮਾਂ ਕਰਨਾ। ਪ੍ਰਾਪਤੀਆਂ ਦਾ ਖਜ਼ਾਨਾ ਜਮਾਂ ਕਰਨਾ।
ਦੂਸਰਾ ਹੈ - ਸੰਤੁਸ਼ਟ ਰਹਿਣਾ, ਇਸ ਵਿੱਚ ਸਦਾ ਸ਼ਬਦ ਐਂਡ ਕਰੋ ਅਤੇ ਸਰਵ ਨੂੰ ਸੰਤੁਸ਼ਟ ਕਰਨਾ, ਇਸਨਾਲ
ਪੁੰਨ ਦਾ ਖਾਤਾ ਜਮਾਂ ਹੁੰਦਾ ਹੈ। ਅਤੇ ਇਹ ਪੁੰਨ ਦਾ ਖਾਤਾ ਅਨੇਕ ਜਨਮਾਂ ਦੀ ਪ੍ਰਾਲਬੱਧ ਦਾ ਅਧਾਰ
ਰਹਿੰਦਾ ਹੈ। ਤੀਸਰਾ ਹੈ - ਸਦਾ ਸੇਵਾ ਵਿੱਚ ਅਥੱਕ, ਨਿ ਸਵਾਰਥ ਅਤੇ ਵੱਡੀ ਦਿਲ ਨਾਲ ਸੇਵਾ ਕਰਨਾ,
ਇਸਨਾਲ ਜਿਸਦੀ ਸੇਵਾ ਕਰਦੇ ਹਨ ਉਸਨਾਲ ਖੁਦ ਹੀ ਦੁਆਵਾਂ ਮਿਲਦੀਆਂ ਹਨ। ਇਹ ਤਿੰਨ ਵਿਧੀਆਂ ਹਨ, ਖੁਦ
ਦਾ ਪੁਰਸ਼ਾਰਥ, ਪੁੰਨ ਅਤੇ ਦੁਆ। ਇਹ ਖ਼ਾਤੇ ਜਮਾਂ ਹਨ? ਤਾਂ ਚੈਕ ਕਰੋ ਕਿ ਅਚਾਨਕ ਜੇਕਰ ਕੋਈ ਵੀ ਪੇਪਰ
ਆ ਜਾਏ ਤਾਂ ਆਸ ਵਿਦ ਆਨਰ ਹੋ ਸਕੋਂਗੇ? ਕਿਉਕਿ ਅੱਜਕਲ ਦੇ ਸਮੇਂ ਅਨੁਸਾਰ ਪ੍ਰਕ੍ਰਿਤੀ ਦੇ ਹਲਚਲ ਦੀ
ਛੋਟੀ -ਛੋਟੀ ਗੱਲਾਂ ਕਦੀ ਵੀ ਆ ਸਕਦੀ ਹੈ ਇਸਲਈ ਕਰਮਾਂ ਦੀ ਗਤੀ ਦੀ ਨਾਲੇਜ਼ ਵਿਸ਼ੇਸ਼ ਅਟੇੰਸ਼ਨ ਵਿੱਚ
ਰਹੇ। ਕਰਮਾਂ ਦੀ ਗਤੀ ਬੜੀ ਗੁਹੇ ਹੈ। ਜਿਵੇਂ ਡਰਾਮਾ ਦਾ ਅਟੇੰਸ਼ਨ ਰਹਿੰਦਾ, ਆਤਮਿਕ ਸਵਰੂਪ ਦਾ
ਅਟੇੰਸ਼ਨ ਰਹਿੰਦਾ, ਧਾਰਨਾਵਾਂ ਦਾ ਅਟੇੰਸ਼ਨ ਰਹਿੰਦਾ, ਇਵੇਂ ਹੀ ਕਰਮਾਂ ਦੀ ਗੁਹੇ ਗਤੀ ਦਾ ਵੀ ਅਟੇੰਸ਼ਨ
ਜ਼ਰੂਰੀ ਹੈ। ਸਾਧਾਰਨ ਕਰਮ, ਸਾਧਾਰਨ ਸਮੇਂ, ਸਾਧਾਰਨ ਸੰਕਲਪ ਇਸਨਾਲ ਪ੍ਰਾਲਬੱਧ ਵਿੱਚ ਫ਼ਰਕ ਪੈ ਜਾਂਦਾ
ਹੈ। ਇਸ ਸਮੇਂ ਤੁਸੀਂ ਜੋ ਪੁਰਸਾਥੀ ਹੋ ਉਹ ਸ਼੍ਰੇਸ਼ਠ ਵਿਸ਼ੇਸ਼ ਆਤਮਾਵਾਂ ਹਨ, ਸਾਧਾਰਨ ਆਤਮਾਵਾਂ ਨਹੀਂ
ਹੋ। ਵਿਸ਼ਵ ਕਲਿਆਣ ਦੇ ਨਿਮਿਤ, ਵਿਸ਼ਵ ਪਰਿਵਰਤਨ ਦੇ ਨਿਮਿਤ ਬਣੀ ਹੋਈ ਆਤਮਾਵਾਂ ਹੋ। ਸਿਰਫ਼ ਆਪਣੇ ਨੂੰ
ਪਰਿਵਰਤਨ ਕਰਨ ਵਾਲੇ ਨਹੀਂ ਹੋ, ਵਿਸ਼ਵ ਨੂੰ ਪਰਿਵਰਤਨ ਦੇ ਵਿਸ਼ੇਸ਼ ਜੁੰਮੇਵਾਰ ਹੋ ਇਸਲਈ ਆਪਣੇ ਸ਼੍ਰੇਸ਼ਠ
ਸਵਮਾਨ ਦੇ ਸਮ੍ਰਿਤੀ ਸਵਰੂਪ ਬਣਨਾ ਹੀ ਹੈ।
ਬਾਪਦਾਦਾ ਨੇ ਦੇਖਿਆ, ਸਭ
ਦਾ ਬਾਪਦਾਦਾ ਅਤੇ ਸੇਵਾ ਨਾਲ ਚੰਗਾ ਪਿਆਰ ਹੈ। ਸੇਵਾ ਦਾ ਵਾਤਾਵਰਨ ਚਾਰੋਂ ਪਾਸੇ ਕੋਈ ਨਾ ਕੋਈ ਪਲੈਨ
ਚਲ ਰਿਹਾ ਹੈ। ਨਾਲ -ਨਾਲ ਹੁਣ ਸਮੇਂ ਦੇ ਪ੍ਰਮਾਣ ਵਿਸ਼ਵ ਦੀਆਂ ਆਤਮਾਵਾਂ ਜੋ ਦੁੱਖੀ, ਅਸ਼ਾਂਤ ਹੋ ਰਹੀ
ਹੈ ਉਹਨਾਂ ਆਤਮਾਵਾਂ ਨੂੰ ਦੁੱਖ ਅਸ਼ਾਂਤੀ ਤੋਂ ਛੁਡਾਉਣ ਦੇ ਲਈ ਸ਼ਕਤੀਆਂ ਦਵਾਰਾ ਸਾਕਸ਼ ਦਵੋ। ਜਿਵੇਂ
ਪ੍ਰਕ੍ਰਿਤੀ ਦਾ ਸੂਰਜ ਸਾਕਸ਼ ਨਾਲ ਹਨ੍ਹੇਰਾ ਨੂੰ ਦੂਰ ਕਰ ਰੋਸ਼ਨੀ ਲਿਆਉਦਾ। ਆਪਣੀ ਕਿਰਨਾਂ ਦੇ ਬਲ
ਨਾਲ ਕੋਈ ਚੀਜ਼ ਨੂੰ ਪਰਿਵਰਤਨ ਕਰਦਾ। ਇਵੇਂ ਹੀ ਮਾਸਟਰ ਗਿਆਨ ਸੂਰਜ ਆਪਣੇ ਪ੍ਰਾਪਤ ਹੋਏ ਸੁਖ ਸ਼ਾਂਤੀ
ਦੀ ਕਿਰਨਾਂ ਨਾਲ, ਸਾਕਸ਼ ਨਾਲ ਦੁੱਖ- ਅਸ਼ਾਂਤੀ ਤੋਂ ਮੁਕਤੀ ਕਰੋ। ਮਨਸਾ ਸੇਵਾ ਨਾਲ,ਸ਼ਕਤੀਸ਼ਾਲੀ ਵ੍ਰਿਤੀ
ਨਾਲ ਵਾਯੂਮੰਡਲ ਨੂੰ ਪਰਿਵਰਤਨ ਕਰੋ। ਤਾਂ ਹੁਣ ਮਨਸਾ ਸੇਵਾ ਕਰੋ। ਜਿਵੇਂ ਵਾਚਾ ਸੇਵਾ ਦਾ ਵਿਸਤਾਰ
ਕੀਤਾ ਹੈ, ਉਵੇ ਮਨਸਾ ਸਾਕਸ਼ ਦਵਾਰਾ ਆਤਮਾਵਾਂ ਵਿੱਚ ਹੈਪੀ ਅਤੇ ਹੋਪ ਦੀ ਟਾਪਿਕ ਰੱਖੀ ਹੈ ਉਸੀ
ਪ੍ਰਮਾਣ ਹਿੰਮਤ ਦਵਾਓ, ਉਮੰਗ -ਉਤਸ਼ਾਹ ਦਵਾਓ। ਬਾਪ ਦਾ ਵਰਸਾ ਦੁੱਖ ਅਸ਼ਾਂਤੀ ਤੋਂ ਮੁਕਤ ਦਵਾਓ। ਹੁਣ
ਜ਼ਰੂਰਤ ਸਾਕਸ਼ ਦੇਣ ਦੀ ਜ਼ਿਆਦਾ ਹੈ। ਇਸ ਸੇਵਾ ਵਿੱਚ ਮਨ ਨੂੰ ਬਿਜ਼ੀ ਰੱਖੋ ਤਾਂ ਮਾਇਆਜਿੱਤ ਵਿਜੇਈ ਆਤਮਾ
ਖੁਦ ਹੀ ਬਣ ਜਾਓਗੇ। ਬਾਕੀ ਛੋਟੀ -ਛੋਟੀ ਗੱਲਾਂ ਤਾਂ ਸਾਈਡਸੀਨ ਹੈ, ਸਾਈਡਸੀਨ ਵਿੱਚ ਕੁਝ ਚੰਗਾ ਵੀ
ਆਉਂਦਾ ਹੈ, ਕੁਝ ਬੁਰੀਆਂ ਚੀਜ਼ਾਂ ਵੀ ਆਉਦੀਆ ਹਨ। ਤਾਂ ਸਾਈਡਸੀਨ ਨੂੰ ਕਰਾਸ ਕਰ ਮੰਜ਼ਿਲ ਤੇ ਪਹੁੰਚਣਾ
ਹੁੰਦਾ ਹੈ। ਸਾਈਡਸੀਨ ਦੇਖਣ ਦੇ ਲਈ ਸਾਕਸ਼ੀਦ੍ਰਿਸ਼ਟਾ ਦੀ ਸੀਟ ਤੇ ਸੈੱਟ ਰਹੋ, ਬਸ। ਤਾਂ ਸਾਈਡਸੀਨ
ਮਨੋਰਜਨ ਹੋ ਜਾਏਗੀ। ਤਾਂ ਏਵਰਰੇਡੀ ਹੋ ਨਾ? ਕਲ ਵੀ ਕੁਝ ਹੋ ਜਾਏ, ਏਵਰਰੇਡੀ ਹੈ? ਪਹਿਲੀ ਲਾਇਨ
ਏਵਰਰੇਡੀ ਹੈ? ਕਲ ਵੀ ਹੋ ਜਾਈ ਤਾਂ? ਟੀਚਰਸ ਤਿਆਰ ਹੈ ਤਾਂ ਚੰਗਾ। ਇਹ ਵਰਗ ਵਾਲੇ ਤਿਆਰ ਹਨ। ਜਿੰਨੇ
ਵੀ ਵਰਗ ਆਏ ਹੋ, ਏਵਰਰੇਡੀ। ਸੋਚਣਾ। ਦੇਖਣਾ ਦਾਦੀਆਂ, ਦੇਖ ਰਹੀ ਹੋ ਸਭ ਹੱਥ ਹਿਲਾ ਰਹੇ ਹਨ। ਚੰਗਾ
ਹੈ, ਮੁਬਾਰਕ ਹੋਵੇ। ਜੇਕਰ ਨਹੀਂ ਵੀ ਹਨ ਨਾ ਤਾਂ ਅੱਜ ਦੀ ਰਾਤ ਤੱਕ ਹੋ ਜਾਣਾ ਕਿਉਂਕਿ ਸਮੇਂ ਤੁਹਾਡਾ
ਇੰਤਜ਼ਾਰ ਕਰ ਰਿਹਾ ਹੈ। ਬਾਪਦਾਦਾ ਮੁਕਤੀ ਦਾ ਗੇਟ ਖੋਲਣ ਕਰ ਰਿਹਾ ਹੈ। ਐਡਵਾਂਸ ਪਾਰਟੀ ਤੁਹਾਡਾ
ਆਹਵਾਹਨ ਕਰ ਰਹੀ ਹੈ। ਕੀ ਨਹੀਂ ਕਰ ਸਕਦੇ ਹੋ … ਮਾਸਟਰ ਸਰਵਸ਼ਕਤੀਵਾਨ ਤਾਂ ਹੋ ਹੀ। ਦ੍ਰਿੜ੍ਹ ਸੰਕਲਪ
ਕਰੋ ਇਹ ਕਰਨਾ ਹੈ, ਇਹ ਨਹੀਂ ਕਰਨਾ ਹੈ, ਬਸ। ਨਹੀਂ ਕਰਨਾ ਹੈ, ਤਾਂ ਦ੍ਰਿੜ੍ਹ ਸੰਕਲਪ ਨਾਲ ‘ਨਹੀਂ’
ਨੂੰ ‘ਨਹੀਂ’ ਕਰਕੇ ਦਿਖਾਓ। ਮਾਸਟਰ ਤਾਂ ਹੋ ਹੀ ਨਾ! ਅੱਛਾ।
ਹੁਣ ਪਹਿਲੀ ਵਾਰੀ ਕੌਣ
ਆਏ ਹਨ? ਜੋ ਪਹਿਲੀ ਵਾਰ ਆਏ ਹਨ, ਉਹ ਹੱਥ ਉਠਾਓ। ਉੱਚਾ ਹੱਥ ਉਠਾਓ, ਹਿਲਾਓ। ਐਨੇ ਆਏ ਹਨ। ਚੰਗਾ
ਹੈ। ਜੋ ਵੀ ਪਹਿਲੀ ਵਾਰੀ ਆਏ ਹਨ ਉਹਨਾਂ ਨੂੰ ਪਦਮਗੁਣਾਂ ਮੁਬਾਰਕ ਹੈ, ਮੁਬਾਰਕ ਹੈ। ਬਾਪਦਾਦਾ ਖੁਸ਼
ਹੁੰਦਾ ਹਨ, ਕਿ ਕਲਪ ਪਹਿਲੇ ਵਾਲੇ ਬੱਚੇ ਫਿਰ ਤੋਂ ਆਪਣੇ ਪਰਿਵਾਰ ਵਿੱਚ ਪਹੁੰਚ ਗਏ ਇਸਲਈ ਹੁਣ ਪਿੱਛੇ
ਆਉਣ ਵਾਲੇ ਕਮਾਲ ਕਰਕੇ ਦਿਖਾਉਣਾ। ਪਿੱਛੇ ਰਹਿਣਾ ਨਹੀਂ, ਪਿੱਛੇ ਆਏ ਹੋ ਪਰ ਪਿੱਛੇ ਨਹੀਂ ਰਹਿਣਾ।
ਅਗੇ ਤੋਂ ਅਗੇ ਰਹਿਣਾ। ਇਸਦੇ ਲਈ ਤੀਵਰ ਪੁਰਸ਼ਾਰਥ ਕਰਨਾ ਪਵੇਗਾ। ਹਿੰਮਤ ਹੈ ਨਾ! ਹਿੰਮਤ ਹੈ?ਅੱਛਾ
ਹੈ। ਹਿਮਤੇ ਬੱਚੇ ਮੱਦਦੇ ਬਾਪਦਾਦਾ ਅਤੇ ਪਰਿਵਾਰ ਹੈ। ਅੱਛਾ ਹੈ ਕਿਉਂਕਿ ਬੱਚੇ ਘਰ ਦਾ ਸ਼ਿੰਗਾਰ ਹੋ।
ਤਾਂ ਜੋ ਵੀ ਆਏ ਹਨ ਉਹ ਮਧੂਬਨ ਦਾ ਸ਼ਿੰਗਾਰ ਹਨ। ਅੱਛਾ।
ਸੇਵਾ ਦਾ ਟਰਨ ਭੋਪਾਲ
ਜ਼ੋਨ ਦਾ ਹੈ:-
ਅੱਛਾ, ਬਹੁਤ ਆਏ ਹਨ। (ਝੰਡਿਆਂ ਹਿਲਾ ਰਹੇ ਹਨ) ਅੱਛਾ ਹੈ ਗੋਲਡਨ ਚਾਂਸ ਤੇ ਮਿਲਿਆ ਹੈ ਨਾ। ਅੱਛਾ
ਜੋ ਵੀ ਸੇਵਾ ਦੇ ਨਿਮਿਤ ਆਏ ਹੋਏ ਹਨ ਇਸਵਿੱਚ ਵੀ ਸਭ ਨੇ ਸੇਵਾ ਦਾ ਜੋ ਬਲ ਹੈ, ਫਲ ਹੈ -ਅੰਤਿਇੰਦਰੀਆਂ
ਸੁਖ ਦੀ ਅਨੁਭੂਤੀ ਦਾ, ਉਹ ਅਨੁਭਵ ਕੀਤਾ? ਕੀਤਾ? ਹੁਣ ਭਾਵੇਂ ਹਾਂ ਦੇ ਲਈ ਝੰਡੀ ਹਿਲਾਓ, ਜਿਸਨੇ
ਕੀਤਾ ਹੋਵੇ। ਅੱਛਾ ਹੁਣ ਤਾਂ ਅਤਿਇੰਦਰੀਆਂ ਸੁਖ ਦਾ ਅਨੁਭਵ ਕੀਤਾ, ਇਹ ਸਦਾ ਰਹੇਗਾ? ਜਾਂ ਥੋੜਾ ਸਮੇਂ
ਰਹੇਗਾ? ਜੋ ਦਿਲ ਨਾਲ ਪ੍ਰੋਮਿਸ ਕਰਦਾ ਹੈ, ਦੇਖਾ ਦੇਖੀ ਹੱਥ ਨਹੀਂ ਉਠਾਉਣਾ, ਜੋ ਦਿਲ ਨਾਲ ਸਮਝਦਾ
ਹੈ ਕਿ ਮੈਂ ਇਸ ਪ੍ਰਾਪਤੀ ਨੂੰ ਸਦਾ ਕਾਇਮ ਰੱਖਾਂਗਾ, ਵਿਗਣ -ਵਿਨਾਸ਼ਕ ਬਣਾਂਗਾ। ਉਹ ਝੰਡੀ ਹਿਲਾਓ ਭਲੇ।
ਅੱਛਾ। ਦੇਖੋ, ਤੁਸੀਂ ਟੀ.ਵੀ. ਵਿੱਚ ਆ ਰਹੇ ਹੋ ਫਿਰ ਇਹ ਟੀ. ਵੀ. ਦਾ ਫੋਟੋ ਭੇਜਾਗੇ। ਅੱਛਾ। ਇਹ
ਚਾਂਸ ਜੋ ਰਖਿਆ ਹੈ ਉਹ ਬਹੁਤ ਵਧੀਆ ਹੈ। ਚਾਂਸ ਲੈਂਦੇ ਵੀ ਖੁਸ਼ੀ ਨਾਲ ਹਨ ਅਤੇ ਟਰਨ ਬਾਈ ਟਰਨ ਸਭ
ਨੂੰ ਖੁਲੀ ਦਿਲ ਨਾਲ ਛੁੱਟੀ ਵੀ ਮਿਲ ਜਾਂਦੀ ਹੈ ਆਉਣ ਦੀ। ਅੱਛਾ, ਹੁਣ ਕਮਾਲ ਕੀ ਕਰਗੇ? (2008
ਵਿੱਚ ਤੁਹਾਨੂੰ ਪ੍ਰਤੱਖ ਕਰਕੇ ਦਿਖਾਣਗੇ) ਅੱਛਾ ਹੈ, ਇੱਕ ਦੋ ਨੂੰ ਸਹਿਯੋਗ ਦੇਕੇ ਇਸ ਵਾਇਦੇ ਨੂੰ
ਪੂਰਾ ਕਰਨਾ। ਜ਼ਰੂਰ ਕਰੇਗੇ। ਮਾਸਟਰ ਸਰਵਸ਼ਕਤੀਮਾਨ ਦੇ ਲਈ ਕੋਈ ਵੀ ਵਾਇਦਾ ਨਿਭਾਉਣਾ, ਕੋਈ ਵੱਡੀ ਗੱਲ
ਨਹੀਂ ਹੈ। ਸਿਰਫ਼ ਦ੍ਰਿੜ੍ਹਤਾ ਨੂੰ ਸਾਥੀ ਬਣਾ ਕੇ ਰੱਖਣਾ। ਦ੍ਰਿੜ੍ਹਤਾ ਨੂੰ ਨਹੀਂ ਛੱਡਣਾ ਕਿਉਂਕਿ
ਦ੍ਰਿੜ੍ਹਤਾ ਸਫ਼ਲਤਾ ਦੀ ਚਾਬੀ ਹੈ। ਜੋ ਜਿੱਥੇ ਦ੍ਰਿੜ੍ਹਤਾ ਹੋਵੇਗੀ ਉੱਥੇ ਸਫਲਤਾ ਹੈ ਹੀ ਹੈ। ਇਵੇਂ
ਹੈ ਨਾ! ਕਰਕੇ ਦਿਖਾਉਣਗੇ। ਬਾਪਦਾਦਾ ਨੂੰ ਵੀ ਖੁਸ਼ੀ ਹੈ, ਅੱਛਾ ਹੈ। ਦੇਖੋ ਕਿੰਨੀਆਂ ਨੂੰ ਚਾਂਸ
ਮਿਲਦਾ ਹੈ। ਅੱਧਾ ਕਲਾਸ ਤੇ ਸੇਵਾ ਕਰਨ ਵਾਲਿਆਂ ਦੇ ਵਲ ਹੁੰਦਾ ਹੈ। ਅੱਛਾ ਹੈ। ਦੇਖੋ, ਸਾਕਾਰ ਬਾਬਾ
ਦੇ ਹੁੰਦੇ ਹੋਏ ਬਹੁਤ ਵਧੀਆ ਪਾਰ੍ਟ ਵਜਾਇਆ ਹੈ, ਪਹਿਲਾ -ਪਹਿਲਾ ਮਿਊਜ਼ੀਅਮ ਇਸਨੇ (ਮਹੇਂਦਰ ਭਾਈ ਨੇ)
ਤਿਆਰ ਕੀਤਾ ਸੀ। ਤਾਂ ਦੇਖੋ, ਸਾਕਾਰ ਬਾਪ ਦੀਆਂ ਦੁਆਵਾਂ ਸਾਰੇ ਜ਼ੋਨ ਨੂੰ ਹੈ। ਹੁਣ ਕੋਈ ਨਵੀਨਤਾ
ਕਰਕੇ ਦਿਖਣਗੇ। ਹੁਣ ਬਹੁਤ ਸਮੇਂ ਹੋ ਗਿਆ ਹੈ, ਕੋਈ ਨਹੀਂ ਇਨਵੇਂਸ਼ਨ ਨਹੀਂ ਨਿਕੱਲੀ ਹੈ। ਵਰਗੀਕਰਨ
ਵੀ ਹੁਣ ਪੁਰਾਣਾ ਹੋ ਗਿਆ ਹੈ। ਪ੍ਰਦਰਸ਼ਨੀਆਂ, ਮੇਲਾ, ਕਾਂਨਫਰੇਂਸ, ਸਨੇਹ ਮਿਲਣ ਇਹ ਸਭ ਹੋ ਗਏ ਹਨ।
ਹੁਣ ਕੋਈ ਨਹੀਂ ਗੱਲ ਕੱਢੋ। ਸ਼ਾਰਟ ਅਤੇ ਸਵੀਟ, ਖ਼ਰਚਾ ਘੱਟ ਅਤੇ ਸੇਵਾ ਜ਼ਿਆਦਾ। ਰਾਏਬਹਾਦੁਰ ਹੋ ਨਾ!
ਤਾਂ ਰਾਏਬਹਾਦਰ ਨਵੀਂ ਰਾਏ ਕੱਢੋ। ਜਿਵੇਂ ਪ੍ਰਦਰਸ਼ਨੀ ਨਿਕਲੀ, ਫਿਰ ਮੇਲਾ ਨਿਕਲਿਆ, ਫਿਰ ਵਰਗੀਕਰਨ
ਨਿਕਲਿਆ, ਇਵੇਂ ਕੋਈ ਨਵੀਂ ਇਨਵੇਂਸ਼ਨ ਕੱਢੋ। ਦੇਖਣਗੇ ਕੌਣ ਨਿਮਿਤ ਬਣਦਾ ਹੈ, ਹਿੰਮਤ ਵਾਲੇ ਹਨ ਇਸਲਈ
ਬਾਪਦਾਦਾ ਹਿੰਮਤ ਰੱਖਣ ਵਾਲਿਆਂ ਨੂੰ ਸਦਾ ਐਡਵਾਂਸ ਵਿੱਚ ਮਦਦ ਦੀ ਮੁਬਾਰਕ ਦੇ ਰਹੇ ਹਨ। ਅੱਛਾ।
ਹੁਣ ਇੱਕ ਸੈਕਿੰਡ ਵਿੱਚ
ਸਭ ਬਹੁਤ ਮਿੱਠੀ -ਮਿੱਠੀ ਸਵੀਟ ਸਾਈਲੈਂਸ ਦੀ ਸਟੇਜ ਨੂੰ ਅਨੁਭਵ ਵਿੱਚ ਖੋ ਜਾਓ। (ਬਾਪਦਾਦਾ ਨੇ
ਡ੍ਰਿਲ ਕਰਾਈ) ਅੱਛਾ।
ਚਾਰੋਂ ਪਾਸੇ ਦੇ ਸਰਵ
ਪੁਰਸ਼ਾਰਥੀ, ਸਦਾ ਦ੍ਰਿੜ੍ਹ ਸੰਕਲਪ ਦਵਾਰਾ ਸਫ਼ਲਤਾ ਨੂੰ ਪ੍ਰਾਪਤ ਕਰਨ ਵਾਲੇ, ਸਦਾ ਵਿਜੇਈ ਦੇ
ਤਿਲਕਧਾਰੀ, ਬਾਪਦਾਦਾ ਦੇ ਦਿਲ ਤਖ਼ਤਨਸ਼ੀਨ, ਡਬਲ ਤਾਜਧਾਰੀ, ਵਿਸ਼ਵ ਕਲਿਆਣਕਾਰੀ, ਸਦਾ ਲਕਸ਼ ਅਤੇ ਲਕਸ਼ਨ
ਨੂੰ ਸਮਾਨ ਕਰਨ ਵਾਲੇ ਪਰਮਾਤਮ ਪਿਆਰ ਵਿੱਚ ਪਲਣ ਵਾਲੇ ਇਵੇ ਸਰਵ ਸ਼੍ਰੇਸ਼ਠ ਬੱਚਿਆਂ ਨੂੰ ਬਾਪਦਾਦਾ ਦਾ
ਯਾਦਪਿਆਰ , ਦਿਲ ਦੀਆਂ ਦੁਆਵਾਂ ਅਤੇ ਨਮਸਤੇ।
ਦਾਦੀਆਂ ਨਾਲ :-
ਬੱਚੇ ਹਾਜ਼ੀਰ ਹਨ, ਤਾਂ ਬਾਪ ਤਾਂ ਹਾਜ਼ੀਰ ਹੈ ਹੀ। ਨਾ ਬਾਪ ਬੱਚਿਆਂ ਤੋਂ ਦੂਰ ਹੋ ਸਕਦਾ , ਨਾ ਬੱਚੇ
ਬਾਪ ਤੋਂ ਦੂਰ ਹੋ ਸਕਦੇ। ਵਾਇਦਾ ਹੈ - ਨਾਲ ਹੈ, ਨਾਲ ਚਲੇਂਗੇ, ਅੱਧਾਕਲਪ ਬ੍ਰਹਮਾ ਬਾਪ ਦੇ ਨਾਲ
ਰਹਿਣਗੇ। (ਦਾਦੀ ਜਾਨਕੀ ਜੀ ਨੇ ਕਿਹਾ, ਉਹ ਵੀ (ਸ਼ਿਵਬਾਬਾ ਵੀ) ਤਾਂ ਸਮਾਇਆ ਹੋਇਆ ਸਾਥ ਮੇਂ ਹੈ)
ਤੁਹਾਡੀ ਇਹ ਅਨੁਭੂਤੀ ਠੀਕ ਹੈ। ਹੁਣ ਤੇ ਗਰੰਟੀ ਹੈ ਪਰ ਜਦੋਂ ਰਾਜ ਕਰਨਗੇ ਤਾਂ ਨਹੀਂ ਆਉਣਗੇ। ਕੋਈ
ਦੇਖਣ ਵਾਲਾ ਵੀ ਚਾਹੀਦਾ ਹੈ ਨਾ। (ਉੱਪਰ ਮਨ ਕਿਵੇਂ ਲਗੇਗਾ) ਡਰਾਮਾ ਵਿੱਚ ਪਾਰ੍ਟ ਹੈ। ਬ੍ਰਹਮਾ ਬਾਪ
ਤਾਂ ਸਾਥ ਹੈ ਨਾ । ਦੇਖੋ, ਡਰਾਮਾ ਕੀ ਕਰਦਾ ਹੈ?
ਵਰਦਾਨ:-
ਰਿਅਲਟੀ ਦਵਾਰਾ
ਹਰ ਕਰਮ ਅਤੇ ਬੋਲ ਵਿੱਚ ਰੌਇਲਟੀ ਦਿਖਾਉਣ ਵਾਲੇ ਫਸਟ ਡਿਵਿਸਨ ਦੇ ਅਧਿਕਾਰੀ ਭਵ
ਰਿਅਲਟੀ ਮਤਲਬ ਆਪਣੇ ਅਸਲੀ
ਸਵਰੂਪ ਨੂੰ ਸਦਾ ਸਮ੍ਰਿਤੀ, ਜਿਸਨਾਲ ਸਥੂਲ ਸੂਰਤ ਵਿੱਚ ਵੀ ਰਾਇਲਟੀ ਨਜ਼ਰ ਆਏਗੀ। ਰਿਅਲਟੀ ਮਤਲਬ ਇੱਕ
ਬਾਪ ਦੂਸਰਾ ਨਾ ਕੋਈ। ਇਸ ਸਮ੍ਰਿਤੀ ਨਾਲ ਹਰ ਕਰਮ ਅਤੇ ਬੋਲ ਵਿੱਚ ਰੌਇਲਟੀ ਦਿਖਾਈ ਦਵੇਗੀ। ਜੋ ਵੀ
ਸੰਪਰਕ ਵਿੱਚ ਆਏਗਾ ਉਹਨਾਂ ਹਰ ਕਰਮ ਵਿੱਚ ਬਾਪ ਸਮਾਨ ਚਰਿੱਤਰ ਅਨੁਭਵ ਹੋਣਗੇ, ਹਰ ਬੋਲ ਵਿੱਚ ਬਾਪ
ਸਮਾਨ ਅਥਾਰਿਟੀ ਅਤੇ ਪ੍ਰਾਪਤੀ ਦੀ ਅਨੁਭੂਤੀ ਹੋਵੇਗੀ। ਉਹਨਾਂ ਦਾ ਸੰਗ ਰੀਅਲ ਹੋਣ ਦੇ ਕਾਰਨ ਪਾਰਸ
ਦਾ ਕੰਮ ਕਰੇਗਾ। ਇਵੇਂ ਰਿਅਲਟੀ ਵਾਲੀ ਰਾਇਲ ਆਤਮਾਵਾਂ ਹੀ ਫਸਟ ਡਿਵਿਸਨ ਦੇ ਅਧਿਕਾਰੀ ਬਣਦੀ ਹੈ।
ਸਲੋਗਨ:-
ਸ਼੍ਰੇਸ਼ਠ ਕਰਮਾਂ
ਦਾ ਖਾਤਾ ਵਧਾਓ ਤਾਂ ਵਿਕ੍ਰਮਾਂ ਦਾ ਖਾਤਾ ਖ਼ਤਮ ਹੋ ਜਾਏਗਾ।
ਅਵਿਅਕਤ ਇਸ਼ਾਰੇ : -
ਅਸ਼ਰੀਰੀ ਅਤੇ ਵਿਦੇਹੀ ਸਥਿਤੀ ਦਾ ਅਭਿਆਸ ਵਧਾਓ। ਚਾਰੋਂ ਪਾਸੇ ਹਲਚਲ ਹੈ, ਵਿਅਕਤੀਆਂ ਦੀ,
ਪ੍ਰਕ੍ਰਿਤੀ ਦੀ ਹਲਚਲ ਵਧਣੀ ਹੀ ਹੈ, ਅਜਿਹੇ ਸਮੇਂ ਤੇ ਸੇਫ਼ਟੀ ਦਾ ਸਾਧਨ ਹੈ ਸੈਕਿੰਡ ਵਿੱਚ ਆਪਣੇ
ਨੂੰ ਵਿਦੇਹੀ, ਅਸ਼ਰੀਰੀ ਅਤੇ ਆਤਮ -ਅਭਿਮਾਨੀ ਬਣਾ ਲੈਣਾ। ਤਾਂ ਵਿੱਚ -ਵਿੱਚ ਟ੍ਰਾਇਲ ਕਰੋ ਇੱਕ
ਸੈਕਿੰਡ ਵਿੱਚ ਮਨ -ਬੁੱਧੀ ਨੂੰ ਜਿੱਥੇ ਚਾਹੋਂ ਉੱਥੇ ਸਥਿਰ ਕਰ ਸਕਦੇ ਹਨ। ਇਸਨੂੰ ਹੀ ਸਾਧਨਾ ਕਿਹਾ
ਜਾਂਦਾ ਹੈ। ਸੂਚਨਾ :- ਅੱਜ ਮਾਸ ਦਾ ਤੀਸਰਾ ਰਵਿਵਾਰ ਹੈ, ਸਭ ਰਾਜਯੋਗੀ ਤੱਪਸਵੀ ਸ਼ਾਮ 6 :30 ਤੋਂ
7:30 ਵਾਜੇ ਤੱਕ, ਵਿਸ਼ੇਸ਼ ਯੋਗ ਅਭਿਆਸ ਦੇ ਸਮੇਂ ਆਪਣੀ ਸ਼ੁਭ ਭਾਵਨਾਵਾਂ ਦੀ ਸ਼੍ਰੇਸ਼ਠ ਵ੍ਰਿਤੀ ਦਵਾਰਾ
ਮਨਸਾ ਮਹਾਦਾਨੀ ਬਣ ਸਭਨੂੰ ਨਿਰਭੈਤਾ ਦਾ ਵਰਦਾਨ ਦੇਣ ਦੀ ਸੇਵਾ ਕਰੋ।