17.08.25 Avyakt Bapdada Punjabi Murli
16.11.2006 Om Shanti Madhuban
” ਆਪਣੇ ਸਵਮਾਣ ਦੀ ਸ਼ਾਨ
ਵਿੱਚ ਰਹੋ ਅਤੇ ਸਮੇਂ ਦੇ ਮਹੱਤਵ ਨੂੰ ਜਾਣ ਅਵਰੈਡੀ ਬਣੋ ”
ਅੱਜ ਬਾਪਦਾਦਾ ਚਾਰੋਂ
ਪਾਸੇ ਦੇ ਆਪਣੇ ਪਰਮਾਤਮ ਪਿਆਰ ਦੇ ਪਾਤਰ ਸਵਮਾਣ ਦੀ ਸੀਟ ਤੇ ਸੈਟ ਬੱਚਿਆਂ ਨੂੰ ਵੇਖ ਰਹੇ ਹਨ। ਸੀਟ
ਤੇ ਸੈਟ ਤੇ ਸਭ ਬੱਚੇ ਹਨ ਲੇਕਿਨ ਕਈ ਬੱਚੇ ਇਕਾਗ੍ਰ ਸਥਿਤੀ ਵਿਚ ਸੈਟ ਹਨ ਅਤੇ ਕਈ ਬੱਚੇ ਸੰਕਲਪ ਵਿਚ
ਥੋੜ੍ਹਾ - ਥੋੜ੍ਹਾ ਅਪਸੈਟ ਹਨ। ਬਾਪਦਾਦਾ ਵਰਤਮਾਨ ਸਮੇਂ ਦੇ ਪ੍ਰਮਾਣ ਹਰ ਬੱਚੇ ਨੂੰ ਇਕਾਗ੍ਰਤਾ ਦੇ
ਰੂਪ ਵਿਚ ਸਵਮਾਣਧਾਰੀ ਸਵਰੂਪ ਵਿਚ ਸਦਾ ਵੇਖਣਾ ਚਾਹੁੰਦੇ ਹਨ। ਸਾਰੇ ਬੱਚੇ ਵੀ ਇਕਾਗ੍ਰਤਾ ਦੀ ਸਥਿਤੀ
ਵਿਚ ਸਥਿਤ ਹੋਣਾ ਚਾਹੁੰਦੇ ਹਨ। ਆਪਣੇ ਵੱਖ - ਵੱਖ ਤਰ੍ਹਾਂ ਦੇ ਸਵਮਾਣ ਜਾਣਦੇ ਵੀ ਹਨ, ਸੋਚਦੇ ਵੀ
ਹਨ ਲੇਕਿਨ ਇਕਾਗ੍ਰਤਾ ਨੂੰ ਹਲਚਲ ਵਿਚ ਲੈ ਆਉਂਦੀ ਹੈ। ਸਦਾ ਇਕਰਸ ਸਥਿਤੀ ਘੱਟ ਰਹਿੰਦੀ ਹੈ। ਅਨੁਭਵ
ਹੁੰਦਾ ਹੈ ਅਤੇ ਇਹ ਸਥਿਤੀ ਚਾਹੁੰਦੇ ਵੀ ਹਨ ਲੇਕਿਨ ਕਦੇ - ਕਦੇ ਕਿਉਂ ਹੁੰਦੀ ਹੈ, ਕਾਰਣ! ਸਦਾ
ਅਟੈਂਸ਼ਨ ਦੀ ਕਮੀ। ਜੇਕਰ ਸਵਮਾਣ ਦੀ ਲਿਸਟ ਕੱਢੋ ਤਾਂ ਕਿੰਨੀ ਵੱਡੀ ਹੈ। ਸਭ ਤੋਂ ਪਹਿਲਾ ਸਵਮਾਣ ਹੈ
- ਜਿਸ ਬਾਪ ਨੂੰ ਯਾਦ ਕਰਦੇ ਰਹੇ, ਉਨ੍ਹਾਂ ਦੇ ਡਾਇਰੈਕਟ ਬੱਚੇ ਬਣੇ ਹੋ, ਨੰਬਰਵਨ ਸੰਤਾਨ ਹੋ।
ਬਾਪਦਾਦਾ ਨੇ ਤੁਸੀਂ ਕੋਟਾਂ ਵਿੱਚੋ ਕੋਈ ਬੱਚਿਆਂ ਨੂੰ ਕਿਥੋਂ - ਕਿੱਥੋਂ ਚੁਣਕੇ ਆਪਣਾ ਬਣਾ ਲਿਆ। 5
ਖੰਡਾਂ ਵਿੱਚੋ ਡਾਇਰੈਕਟ ਬਾਪ ਨੇ ਆਪਣੇ ਬੱਚਿਆਂ ਨੂੰ ਆਪਣਾ ਬਣਾ ਲਿਆ। ਕਿੰਨਾਂ ਵੱਡਾ ਸਵਮਾਣ ਹੈ।
ਸ੍ਰਿਸ਼ਟੀ ਰਚਤਾ ਦੀ ਪਹਿਲੀ ਰਚਨਾ ਤੁਸੀਂ ਹੋ। ਕਿੰਨਾ ਵੱਡਾ ਸਵਮਾਨ ਹੈ। ਸ਼੍ਰਿਸ਼ਟੀ ਦੀ ਪਹਿਲੀ ਰਚਨਾ
ਤੁਸੀਂ ਹੋ। ਜਾਣਦੇ ਹੋ ਨਾ ਇਸ ਸਵਮਾਨ ਨੂੰ! ਬਾਪਦਾਦਾ ਨੇ ਆਪਣੇ ਨਾਲ-ਨਾਲ ਤੁਸੀਂ ਬੱਚਿਆਂ ਨੂੰ ਸਾਰੇ
ਵਿਸ਼ਵ ਦੀ ਆਤਮਾਵਾਂ ਦਾ ਪੁਰਵਜ਼ ਬਣਾਇਆ ਹੈ। ਵਿਸ਼ਵ ਦੇ ਪੁਰਵਜ਼ ਹੋ,ਪੂਜਯ ਹੋ। ਬਾਪਦਾਦਾ ਨੇ ਹਰ ਬੱਚੇ
ਨੂੰ ਵਿਸ਼ਵ ਦੇ ਅਧਾਰਮੂਰਤ, ਉਦਾਹਰਣਮੂਰਤ ਬਣਾਇਆ ਹੈ। ਨਸ਼ਾ ਹੈ? ਥੋੜਾ - ਥੋੜਾ ਕਦੀ ਘੱਟ ਹੋ ਜਾਂਦਾ
ਹੈ। ਸੋਚੋ, ਸਭਤੋਂ ਅਮੁਲ ਜੋ ਸਾਰੇ ਕਲਪ ਵਿੱਚ ਅਜਿਹਾ ਅਮੁਲ ਤਖ਼ਤ ਕਿਸੇਨੂੰ ਨਹੀਂ ਪ੍ਰਾਪਤ ਹੁੰਦਾ।
ਉਹ ਪਰਮਾਤਮ ਤਖ਼ਤ, ਲਾਇਟ ਦਾ ਤਖ਼ਤ, ਲਾਇਟ ਦਾ ਤਾਜ, ਸਮ੍ਰਿਤੀ ਦਾ ਤਿਲਕ ਦਿੱਤਾ। ਸਮ੍ਰਿਤੀ ਆ ਰਹੀ ਹੈ
ਨਾ - ਮੈਂ ਕੌਣ! ਮੇਰਾ ਸਵਮਾਨ ਕੀ! ਨਸ਼ਾ ਚੜ੍ਹ ਰਿਹਾ ਹੈ ਨਾ! ਕਿੰਨਾ ਵੀ ਸਾਰੇ ਕਲਪ ਵਿੱਚ ਸਤਿਯੁਗੀ
ਅਮੁਲ ਤਖ਼ਤ ਹੈ ਪਰ ਪ੍ਰਮਾਤਮ ਦਿਲਤਖ਼ਤ ਤੁਸੀਂ ਬੱਚਿਆਂ ਨੂੰ ਹੀ ਪ੍ਰਾਪਤ ਹੁੰਦਾ ਹੈ।
ਬਾਪਦਾਦਾ ਸਦਾ ਲਾਸ੍ਟ ਨੰਬਰ ਬੱਚੇ ਨੂੰ ਵੀ ਫਰਿਸ਼ਤਾ ਸੋ ਦੇਵਤਾ ਸਵਰੂਪ ਵਿੱਚ ਦੇਖਦੇ ਹਨ। ਹਾਲੇ -
ਹਾਲੇ ਬ੍ਰਾਹਮਣ ਹਨ, ਬ੍ਰਾਹਮਣਾ ਸੋ ਫਰਿਸ਼ਤਾ, ਫਰਿਸ਼ਤਾ ਸੋ ਦੇਵਤਾ ਬਣਨਾ ਹੀ ਹੈ। ਜਾਣਦੇ ਹੋ ਆਪਣੇ
ਸਵਮਾਨ ਨੂੰ? ਕਿਉਂਕਿ ਬਾਪਦਾਦਾ ਜਾਣਦੇ ਹਨ ਕਿ ਸਵਮਾਨ ਨੂੰ ਭੁਲਣ ਦੇ ਕਾਰਨ ਹੀ ਦੇਹ ਭਾਨ, ਦੇਹ -ਅਭਿਮਾਨ
ਆਉਂਦਾ ਹੈ। ਪ੍ਰੇਸ਼ਾਨ ਵੀ ਹੁੰਦੇ ਹਨ, ਜਦੋਂ ਬਾਪਦਾਦਾ ਦੇਖਦੇ ਹਨ ਦੇਹ - ਅਭਿਮਾਨ ਜਾਂ ਦੇਹਭਾਨ
ਆਉਂਦਾ ਹੈ ਤਾਂ ਕਿੰਨੇ ਪਰੇਸ਼ਾਨ ਹੁੰਦੇ ਹਨ। ਸਭ ਅਨੁਭਵੀ ਹਨ ਨਾ! ਸਵਮਾਨ ਦੀ ਸ਼ਾਨ ਵਿੱਚ ਰਹਿਣਾ ਅਤੇ
ਇਸ ਸ਼ਾਨ ਤੋਂ ਪਰੇ ਰਹਿਣਾ, ਦੋਵਾਂ ਨੂੰ ਜਾਣਦੇ ਹੋ। ਬਾਪਦਾਦਾ ਦੇਖਦੇ ਹਨ ਕਿ ਸਭ ਬੱਚੇ ਮੈਜੋਰਿਟੀ
ਨਾਲੇਜ਼ਫੁੱਲ ਤਾਂ ਚੰਗੇ ਬਣੇ ਹਨ, ਪਰ ਪਾਵਰ ਵਿੱਚ ਫੁੱਲ, ਪਾਵਰਫੁੱਲ ਨਹੀਂ ਹਨ। ਪਰਸੇਂਟਜ਼ ਵਿੱਚ ਹਨ।
ਬਾਪਦਾਦਾ ਨੇ ਹਰ ਇੱਕ ਬੱਚੇ ਨੂੰ ਆਪਣੇ ਸਰਵ ਖਜ਼ਾਨਿਆਂ ਦੇ ਬਾਲਕ ਸੋ ਮਾਲਿਕ ਬਣਿਆ, ਸਭ ਨੂੰ ਸਰਵ
ਖਜ਼ਾਨੇ ਦਿੱਤੇ ਹਨ, ਘੱਟ ਜ਼ਿਆਦਾ ਨਹੀਂ ਦਿੱਤੇ ਹਨ ਕਿਉਂਕਿ ਅਨਗਿਣਤ ਖਜ਼ਾਨਾ ਹੈ, ਬੇਹੱਦ ਖਜ਼ਾਨਾ ਹੈ
ਇਸਲਈ ਹਰ ਬੱਚੇ ਨੂੰ ਬੇਹੱਦ ਦਾ ਬਾਲਕ ਸੋ ਮਾਲਿਕ ਬਣਿਆ ਹੈ। ਬੇਹੱਦ ਦਾ ਬਾਪ ਹੈ, ਬੇਹੱਦ ਦਾ ਖਜ਼ਾਨਾ
ਹੈ, ਤਾਂ ਹੁਣ ਆਪਣੇ ਆਪਨੂੰ ਚੈਕ ਕਰੋ ਕਿ ਤੁਹਾਡੇ ਕੋਲ ਵੇ ਬੇਹੱਦ ਹੈ? ਸਦਾ ਹੈ ਕਦੀ - ਕਦੀ ਕੁਝ
ਚੋਰੀ ਹੋ ਜਾਂਦਾ ਹੈ? ਗੁੰਮ ਹੋ ਜਾਂਦਾ ਹੈ? ਬਾਬਾ ਕਿਉਂ ਅਟੇੰਸ਼ਨ ਦਵਾ ਰਹੇ ਹਨ? ਪ੍ਰੇਸ਼ਾਨ ਨਾ ਹੋ,
ਸਵਮਾਨ ਦੀ ਸੀਟ ਤੇ ਸੈੱਟ ਰਹੋ, ਅਪਸੈੱਟ ਨਹੀਂ। 63 ਜਨਮ ਤਾਂ ਅਪਸੈੱਟ ਦਾ ਅਨੁਭਵ ਕਰ ਲਿਆ ਨਾ! ਹਾਲੇ
ਹੋਰ ਕਰਨਾ ਚਾਹੁੰਦੇ ਹੋ? ਥੱਕ ਨਹੀਂ ਗਏ ਹੋ? ਹਾਲੇ ਸਵਮਾਨ ਵਿੱਚ ਰਹਿਣਾ ਮਤਲਬ ਆਪਣੇ ਉੱਚੇ ਤੋਂ
ਉੱਚੇ ਸ਼ਾਨ ਵਿੱਚ ਰਹਿਣਾ। ਕਿਉਂ? ਕਿੰਨਾ ਸਮੇਂ ਬੀਤ ਗਿਆ। 70 ਸਾਲ ਮਨਾ ਰਹੇ ਹੋ ਨਾ! ਤਾਂ ਖੁਦ ਦੀ
ਪਹਿਚਾਣ ਮਤਲਬ ਸਵਮਾਨ ਦੀ ਪਹਿਚਾਣ, ਸਵਮਾਨ ਵਿੱਚ ਸਥਿਤ ਰਹਿਣਾ। ਸਮੇਂ ਅਨੁਸਾਰ ਹਾਲੇ ਸਦਾ ਸ਼ਬਦ ਨੂੰ
ਪ੍ਰੈਕਟੀਕਲ ਲਾਈਫ ਵਿੱਚ ਲਿਆਉਣਾ, ਸ਼ਬਦ ਨੂੰ ਅੰਡਰਲਾਇਨ ਨਹੀਂ ਕਰਨਾ ਪਰ ਪ੍ਰੈਕਟੀਕਲ ਲਾਈਫ ਵਿੱਚ
ਅੰਡਰਲਾਇਨ ਕਰੋ। ਰਹਿਣਾ ਹੈ, ਰਹਿਣਗੇ , ਕਰ ਤਾਂ ਰਹੇ ਹੈਂ, ਕਰ ਲਵਾਂਗੇ …। ਇਹ ਬੇਹੱਦ ਦੇ ਬਾਲਕ
ਅਤੇ ਮਾਲਿਕ ਦੇ ਬੋਲ ਨਹੀਂ ਹਨ। ਹਾਲੇ ਤਾਂ ਹਰ ਇੱਕ ਦੇ ਦਿਲ ਤੋਂ ਇਹ ਸ਼ਬਦ ਨਿਕਲੇ, ਪਾਣਾ ਥਾ ਸੋ ਪਾ
ਲਿਆ। ਪਾ ਰਹੇ ਹਨ …ਇਹ ਬੇਹੱਦ ਖਜ਼ਾਨੇ ਦੇ ਬੇਹੱਦ ਬਾਪ ਦੇ ਬੱਚੇ ਨਹੀਂ ਬੋਲ ਸਕਦੇ। ਪਾ ਲਿਆ, ਜਦੋਂ
ਬਾਪਦਾਦਾ ਨੂੰ ਪਾ ਲਿਆ, ਮੇਰਾ ਬਾਬਾ ਕਹਿ ਦਿੱਤਾ, ਮਨ ਲਿਆ, ਜਾਣ ਵੀ ਲਿਆ, ਮਾਨ ਵੀ ਲਿਆ, ਤਾਂ ਇਹ
ਅਨਹਦ ਸ਼ਬਦ ਪਾ ਲਿਆ … ਕਿਉਕਿ ਬਾਪਦਾਦਾ ਜਾਣਦੇ ਹਨ ਕਿ ਬੱਚੇ ਸਵਮਾਨ ਵਿੱਚ ਕਦੀ - ਕਦੀ ਹੋਣ ਦੇ
ਕਾਰਨ ਸਮੇਂ ਦੇ ਮਹੱਤਵ ਨੂੰ ਵੀ ਸਮ੍ਰਿਤੀ ਵਿੱਚ ਘੱਟ ਰੱਖਦੇ ਹਨ। ਇੱਕ ਹੈ ਖੁਦ ਦਾ ਸਵਮਾਨ, ਦੂਸਰਾ
ਹੈ ਸਮੇਂ ਦਾ ਮਹੱਤਵ। ਤੁਸੀਂ ਸਾਧਾਰਨ ਨਹੀਂ ਹੋ, ਪੁਰਵਜ਼ ਹੋ, ਤੁਸੀਂ ਇੱਕ - ਇੱਕ ਦੇ ਪਿੱਛੇ ਵਿਸ਼ਵ
ਦੀਆਂ ਆਤਮਾਵਾਂ ਦਾ ਅਧਾਰ ਹੈ। ਸੋਚੋ, ਜੇਕਰ ਤੁਸੀਂ ਹਲਚਲ ਵਿੱਚ ਆਓਗੇ ਤਾਂ ਵਿਸ਼ਵ ਦੀਆ ਆਤਮਾਵਾਂ ਦਾ
ਕੀ ਹਾਲ ਹੋਵੇਗਾ! ਇਵੇਂ ਨਹੀਂ ਸਮਝੋਂ ਕਿ ਜੋ ਮਹਾਰਥੀ ਕਹਾਏ ਜਾਂਦੇ ਹਨ, ਉਹਨਾਂ ਦੇ ਪਿੱਛੇ ਹੀ
ਵਿਸ਼ਵ ਦਾ ਅਧਾਰ ਹੈ, ਜੇਕਰ ਨਵੇਂ -ਨਵੇਂ ਵੀ ਹਨ, ਕਿਉਂਕਿ ਅੱਜ ਨਵੇਂ ਵੀ ਬਹੁਤ ਆਏ ਹੋਣਗੇ। (ਪਹਿਲੀ
ਵਾਰ ਆਉਣ ਵਾਲਿਆਂ ਨੇ ਹੱਥ ਉਠਾਇਆ) ਨਵੇਂ ਹਨ, ਜਿਸਨੇ ਦਿਲ ਤੋਂ ਮਨਿਆ “ਮੇਰਾ ਬਾਬਾ” । ਮਨ ਲਿਆ
ਹੈ? ਜੋ ਨਵੇਂ - ਨਵੇਂ ਆਏ ਹਨ ਉਹ ਮੰਨਦੇ ਹਨ? ਜਾਣਦੇ ਹਨ ਨਹੀਂ, ਮੰਨਦੇ ਹਨ ”ਮੇਰਾ ਬਾਬਾ”, ਉਹ
ਹੱਥ ਉਠਾਓ। ਲੰਬਾ ਉਠਾਓ। ਨਵੇਂ ਨਵੇਂ ਹੱਥ ਉਠਾ ਰਹੇ ਹਨ। ਪੁਰਾਣੇ ਤੇ ਪੱਕੇ ਹੀ ਹਨ ਨਾ, ਜਿਸਨੇ
ਦਿਲ ਤੋਂ ਮੰਨਿਆ ਮੇਰਾ ਬਾਬਾ ਅਤੇ ਬਾਪ ਨੇ ਵੀ ਮੰਨਿਆ ਮੇਰਾ ਬੱਚਾ, ਉਹ ਸਭ ਜਿੰਮੇਵਾਰ ਹਨ। ਕਿਉਂ?
ਜਦੋਂ ਤੋਂ ਤੁਸੀਂ ਕਹਿੰਦੇ ਹੋ ਮੈਂ ਬ੍ਰਹਮਾਕੁਮਾਰ, ਬ੍ਰਹਮਾਕੁਮਾਰੀ ਹਾਂ, ਬ੍ਰਹਮਾਕੁਮਾਰ ਅਤੇ
ਕੁਮਾਰੀ ਹੋ ਜਾਂ ਸ਼ਿਵਕੁਮਾਰ ਸ਼ਿਵਕੁਮਾਰੀ ਹੋ, ਜਾਂ ਦੋਵਾਂ ਦੇ ਹੋ? ਫਿਰ ਤਾਂ ਬੰਧ ਗਏ। ਜ਼ਿਮੇਵਾਰੀ
ਦਾ ਤਾਜ਼ ਪੈ ਗਿਆ। ਪੈ ਗਿਆ ਹੈ ਨਾ? ਪਾਂਡਵ ਦਸੋ ਜ਼ਿਮੇਵਾਰੀ ਦਾ ਤਾਜ਼ ਪਿਆ ਹੈ? ਭਾਰੀ ਤਾਂ ਨਹੀਂ ਲੱਗ
ਰਿਹਾ ਹੈ? ਹਲਕਾ ਹੈ ਨਾ! ਹੈ ਹੀ ਲਾਇਟ ਦਾ। ਤਾਂ ਲਾਇਟ ਕਿੰਨੀ ਹਲਕੀ ਹੁੰਦੀ ਹੈ। ਤਾਂ ਸਮੇਂ ਦਾ ਵੀ
ਮਹੱਤਵ ਅਟੇੰਸ਼ਨ ਵਿੱਚ ਰੱਖੋ। ਸਮੇਂ ਪੁੱਛ ਕੇ ਨਹੀਂ ਆਉਣਾ ਹੈ। ਕਈ ਬੱਚੇ ਹਾਲੇ ਵੀ ਕਹਿੰਦੇ ਹਨ,
ਸੋਚਦੇ ਹਨ, ਕਿ ਥੋੜ੍ਹਾ ਜਿਹਾ ਅੰਦਾਜ਼ ਪਤਾ ਹੋਣਾ ਚਾਹੀਦਾ ਹੈ। ਚਲੋ 20 ਸਾਲ ਹਨ, 10 ਸਾਲ ਹਨ,
ਥੋੜ੍ਹਾ ਪਤਾ ਹੋਵੇ। ਪਰ ਬਾਪਦਾਦਾ ਕਹਿੰਦੇ ਹਨ ਸਮੇਂ ਦਾ, ਫਾਈਨਲ ਵਿਨਾਸ਼ ਦਾ ਛੱਡੋ, ਤੁਹਾਨੂੰ ਆਪਣੇ
ਸ਼ਰੀਰ ਦੇ ਵਿਨਾਸ਼ ਦਾ ਪਤਾ ਹੈ? ਕੋਈ ਹੈ ਜਿਸਨੂੰ ਪਤਾ ਹੈ ਕਿ ਮੈਂ ਫਲਾਣੇ ਤਾਰੀਖ਼ ਵਿੱਚ ਸ਼ਰੀਰ
ਛੱਡਾਂਗਾ, ਹੈ ਪਤਾ? ਅਤੇ ਅੱਜਕਲ ਤਾਂ ਬ੍ਰਾਹਮਣਾਂ ਦੇ ਜਾਣ ਦੇ ਭੋਗ ਬਹੁਤ ਲਗਾਉਂਦੇ ਹੋ। ਕੋਈ ਭਰੋਸਾ
ਨਹੀਂ ਇਸਲਈ ਸਮੇਂ ਦੇ ਮਹੱਤਵ ਨੂੰ ਜਾਣੋ। ਇਹ ਛੋਟਾ ਜਿਹਾ ਯੁਗ ਉੱਮਰ ਵਿੱਚ ਬਹੁਤ ਛੋਟਾ ਹੈ, ਪਰ
ਵੱਡੀ ਤੋਂ ਵੱਡੀ ਪ੍ਰਾਪਤੀ ਦਾ ਯੁੱਗ ਹੈ ਕਿਉਂਕਿ ਵੱਡੇ ਤੋਂ ਵੱਡਾ ਬਾਪ ਇਸ ਛੋਟੇ ਜਿਹੇ ਯੁਗ ਵਿੱਚ
ਹੀ ਆਉਂਦਾ ਹੈ ਅਤੇ ਵੱਡੇ ਯੁਗਾਂ ਵਿੱਚ ਨਹੀਂ ਆਉਂਦਾ। ਇਹ ਹੀ ਛੋਟਾ ਜਿਹਾ ਯੁਗ ਹੈ ਜਿਸਵਿੱਚ ਸਾਰੇ
ਕਲਪ ਦੀ ਪ੍ਰਾਪਤੀ ਦਾ ਬੀਜ਼ ਪਾਉਣ ਦਾ ਸਮੇਂ ਹੈ। ਭਾਵੇਂ ਵਿਸ਼ਵ ਦਾ ਰਾਜ ਪ੍ਰਾਪਤ ਕਰੋ, ਭਾਵੇਂ ਪੂਜਯ
ਬਣੋ, ਸਾਰੇ ਕਲਪ ਦੇ ਬੀਜ਼ ਪਾਉਣ ਦਾ ਸਮੇਂ ਇਹ ਹੈ ਅਤੇ ਡਬਲ ਫਲ ਪ੍ਰਾਪਤ ਕਰਨ ਦਾ ਸਮਾਂ ਹੈ। ਭਗਤੀ
ਦਾ ਫਲ ਵੀ ਹਾਲੇ ਮਿਲਦਾ ਅਤੇ ਪ੍ਰਤੱਖਫਲ ਵੀ ਹਾਲੇ ਮਿਲਦਾ ਹੈ। ਹੁਣੇ -ਹੁਣੇ ਕੀਤਾ, ਹੁਣੇ -ਹੁਣੇ
ਪ੍ਰਤੱਖ ਫਲ ਮਿਲਦਾ ਹੈ ਅਤੇ ਭਵਿੱਖ ਵੀ ਬਣਦਾ ਹੈ। ਸਾਰੇ ਕਲਪ ਵਿੱਚ ਦੇਖੋ, ਇਵੇਂ ਦਾ ਕੋਈ ਯੁਗ ਹੈ?
ਕਿਉਂਕਿ ਇਸ ਸਮੇਂ ਹੀ ਬਾਪ ਨੇ ਹਰ ਬੱਚੇ ਦੀ ਹਥੇਲੀ ਤੇ ਵੱਡੇ ਤੇ ਵੱਡੀ ਸੌਗਾਤ ਦਿੱਤੀ ਹੈ, ਤੁਹਾਡੀ
ਸੌਗਾਤ ਯਾਦ ਹੈ? ਸਵਰਗ ਦਾ ਰਾਜ -ਭਾਗ। ਨਵੀਂ ਦੁਨੀਆਂ ਦੀ ਹਥੇਲੀ ਤੇ ਵੱਡੇ ਤੇ ਵੱਡੀ ਸੌਗਾਤ ਦਿੱਤੀ
ਹੈ, ਤੁਹਾਨੂੰ ਸੌਗਾਤ ਯਾਦ ਹੈ? ਸਵਰਗ ਦਾ ਰਾਜ -ਭਾਗ। ਨਵੀਂ ਦੁਨੀਆਂ ਸਵਰਗ ਦੀ ਗਿਫ਼੍ਟ, ਹਰ ਬੱਚੇ
ਦੀ ਹਥੇਲੀ ਵਿੱਚ ਦਿੱਤੀ ਹੈ। ਐਨੀ ਵੱਡੀ ਗਿਫ਼੍ਟ ਕੋਈ ਨਹੀਂ ਦਿੰਦਾ ਅਤੇ ਕਦੀ ਨਹੀਂ ਦੇ ਸਕਦਾ। ਹਾਲੇ
ਮਿਲਦੀ ਹੈ। ਹੁਣੇ ਤੁਸੀਂ ਮਾਸਟਰ ਸਰਵਸ਼ਕਤੀਮਾਨ ਬਣਦੇ ਹੋ ਅਤੇ ਕਿਸੇ ਯੁਗ ਵਿੱਚ ਮਾਸਟਰ ਸਰਵਸ਼ਕਤੀਵਾਨ
ਦਾ ਮਰਤਬਾ ਨਹੀਂ ਮਿਲਦਾ ਹੈ। ਤਾਂ ਖੁਦ ਦੇ ਸਵਮਾਨ ਵਿੱਚ ਵੀ ਇਕਾਗਰ ਰਹੋ ਅਤੇ ਸਮੇਂ ਦੇ ਮਹੱਤਵ ਨੂੰ
ਵੀ ਜਾਣੋ। ਖੁਦ ਅਤੇ ਸਮੇਂ, ਖੁਦ ਦਾ ਸਵਮਾਨ ਹੈ, ਸਮੇਂ ਦਾ ਮਹੱਤਵ ਹੈ। ਅਲਬੇਲਾ ਨਹੀਂ ਬਣਨਾ। 70
ਸਾਲ ਬੀਤ ਚੁਕੇ ਹਨ, ਹਾਲੇ ਜੇਕਰ ਅਲਬੇਲੇ ਬਣੇ ਤਾਂ ਬਹੁਤ ਕੁਝ ਆਪਣੀ ਪ੍ਰਾਪਤੀ ਘੱਟ ਕਰ ਦੇਣਗੇ
ਕਿਉਂਕਿ ਜਿਨਾਂ ਅੱਗੇ ਵੱਧਦੇ ਹਨ ਨਾ ਓਨਾ ਇੱਕ ਅਲਬੇਲਾਪਨ ਆਉਂਦਾ ਹੈ, ਬਹੁਤ ਚੰਗੇ ਹਨ, ਬਹੁਤ ਚੰਗੇ
ਚਲ ਰਹੇ ਹਨ, ਪਹੁੰਚ ਜਾਣਗੇ, ਦੇਖਣਾ ਪਿੱਛੇ ਨਹੀਂ ਰਹਿਣਗੇ, ਹੋ ਜਾਏਗਾ … ਇਹ ਅਲਬੇਲਾਪਨ ਅਤੇ ਦੂਸਰਾ
ਰਾਇਲ ਆਲਸ ਆਉਂਦਾ ਹੈ। ਅਲਬੇਲਾਪਨ ਅਤੇ ਆਲਸ। ਕਬ ਸ਼ਬਦ ਹੈ ਆਲਸ, ਅਬ ਸ਼ਬਦ ਹੈ ਤੁਰੰਤ ਦਾਨ ਮਹਾਪੁੱਨ।
ਹਾਲੇ ਅੱਜ ਪਹਿਲਾ ਟਰਨ ਹੈ ਨਾ! ਤਾਂ ਬਾਪਦਾਦਾ ਅਟੇੰਸ਼ਨ ਖਿੱਚਵਾ ਰਿਹਾ ਹੈ। ਇਸ ਸੀਜ਼ਨ ਵਿੱਚ ਨਾ
ਸਵਮਾਨ ਤੋਂ ਉਤਰਨਾ ਹੈ, ਨਾ ਸਮੇਂ ਦੇ ਮਹੱਤਵ ਨੂੰ ਭੁਲਣਾ ਹੈ। ਅਲਰਟ, ਹੋਸ਼ਿਆਰ, ਖ਼ਬਰਦਾਰ। ਪਿਆਰੇ
ਹਨ ਨਾ! ਜਿਸਨਾਲ ਪਿਆਰ ਹੁੰਦਾ ਹੈ ਨਾ ਉਸਦੀ ਜ਼ਰਾ ਵੀ ਕਮਜ਼ੋਰੀ -ਕਮੀ ਦੇਖੀ ਨਹੀਂ ਜਾਂਦੀ ਹੈ।
ਸੁਣਾਇਆ ਨਾ ਕਿ ਬਾਪਦਾਦਾ ਦਾ ਲਾਸ੍ਟ ਬੱਚਾ ਵੀ ਹੈ ਤਾਂ ਉਸਨਾਲ ਵੀ ਅਤਿ ਪਿਆਰ ਹੈ। ਬੱਚਾ ਤੇ ਹੈ
ਨਾ। ਤਾਂ ਹੁਣ ਇਸ ਚੱਲਦੀ ਹੋਈ ਸੀਜ਼ਨ ਵਿੱਚ, ਸੀਜ਼ਨ ਭਲੇ ਇੰਡੀਆ ਵਾਲਿਆਂ ਦੀ ਹੈ ਪਰ ਡਬਲ ਵਿਦੇਸ਼ੀ ਵੀ
ਘਟ ਨਹੀਂ ਹਨ, ਬਾਪਦਾਦਾ ਨੇ ਦੇਖਿਆ ਹੈ, ਕੋਈ ਵੀ ਟਰਨ ਇਵੇਂ ਨਹੀਂ ਹੁੰਦਾ ਜਿਸਵਿੱਚ ਡਬਲ ਵਿਦੇਸ਼ੀ
ਨਹੀਂ ਹੋਣ। ਇਹ ਉਹਨਾਂ ਦੀ ਕਮਾਲ ਹੈ। ਹਾਲੇ ਹੱਥ ਉਠਾਓ ਡਬਲ ਵਿਦੇਸ਼ੀ। ਦੇਖੋ ਕਿੰਨੇ ਹਨ! ਸਪੈਸ਼ਲ
ਸੀਜ਼ਨ ਬੀਤ ਗਈ, ਫਿਰ ਵੀ ਦੇਖੋ ਕਿੰਨੇ ਹਨ! ਮੁਬਾਰਕ ਹੈ। ਭਲੇ ਪਧਾਰੇ, ਬਹੁਤ -ਬਹੁਤ ਮੁਬਾਰਕ ਹੈ।
ਤਾਂ ਸੁਣਿਆ ਹੁਣ ਕੀ ਕਰਨਾ ਹੈ? ਇਸ ਸੀਜ਼ਨ ਵਿੱਚ ਕੀ -ਕੀ ਕਰਨਾ ਹੈ, ਉਹ ਹੋਵਰਕ ਦੇ ਦਿਤਾ। ਖੁਦ ਨੂੰ
ਰਿਅਲਾਇਜ ਕਰੋ, ਖੁਦ ਨੂੰ ਹੀ ਕਰੋ, ਦੂਸਰੇ ਨੂੰ ਨਹੀਂ ਅਤੇ ਰਿਅਲ ਗੋਲ੍ਡ ਬਣੋ ਕਿਉਕੀ ਬਾਪਦਾਦਾ
ਸਮਝਦੇ ਹਨ ਜਿਸਨੇ ਮੇਰਾ ਬਾਬਾ ਕਿਹਾ, ਉਹ ਨਾਲ ਚੱਲਣਗੇ। ਬਰਾਤੀ ਹੋਕੇ ਨਹੀਂ ਚਲੋ। ਬਾਪਦਾਦਾ ਦੇ
ਨਾਲ ਸ਼੍ਰੀਮਤ ਦਾ ਹੱਥ ਫੜ੍ਹ ਨਾਲ ਚਲੋ ਅਤੇ ਫਿਰ ਬ੍ਰਹਮਾ ਬਾਪ ਦੇ ਨਾਲ ਪਹਿਲੇ ਰਾਜ ਵਿੱਚ ਆਵੇ। ਮਜ਼ਾ
ਤਾਂ ਪਹਿਲੇ ਨਵੇਂ ਘਰ ਵਿੱਚ ਹੁੰਦਾ ਹੈ ਨਾ। ਇੱਕ ਮਾਸ ਦੇ ਬਾਦ ਵੀ ਕਹਿੰਦੇ ਇੱਕ ਮਾਸ ਪੁਰਾਣਾ ਹੈ।
ਨਵਾਂ ਘਰ, ਨਵੀਂ ਦੁਨੀਆਂ, ਨਵੀਂ ਚਾਲ, ਨਵਾਂ ਰਸਮ ਰਿਵਾਜ਼ ਅਤੇ ਬ੍ਰਹਮਾ ਬਾਪ ਦੇ ਨਾਲ ਰਾਜ ਵਿੱਚ
ਆਉਣ। ਸਭ ਕਹਿੰਦੇ ਹਨ ਨਾ - ਬ੍ਰਹਮਾ ਬਾਪ ਨਾਲ ਸਾਡਾ ਬਹੁਤ ਪਿਆਰ ਹੈ। ਤਾਂ ਪਿਆਰ ਦੀ ਨਿਸ਼ਾਨੀ ਕੀ
ਹੁੰਦੀ ਹੈ? ਸਾਥ ਰਹੇ, ਸਾਥ ਚਲੇ, ਸਾਥ ਆਵੇ। ਇਹ ਪਿਆਰ ਦਾ ਸਬੂਤ। ਪਸੰਦ ਹੈ? ਨਾਲ ਰਹਿਣਾ, ਨਾਲ
ਚੱਲਣਾ, ਨਾਲ ਆਉਣਾ, ਪਸੰਦ ਹੈ? ਹੈ ਪਸੰਦ? ਤਾਂ ਜੋ ਚੀਜ਼ ਪਸੰਦ ਹੁੰਦੀ ਹੈ ਉਸਨੂੰ ਛੱਡਿਆ ਥੋੜੀ ਹੀ
ਜਾਂਦਾ ਹੈ! ਤਾਂ ਬਾਪ ਦੀ ਹਰ ਬੱਚੇ ਦੇ ਨਾਲ ਪ੍ਰੀਤ ਦੀ ਰੀਤ ਇਹੀ ਹੈ ਕਿ ਸਾਥ ਚਲੇ, ਪਿੱਛੇ -ਪਿੱਛੇ
ਨਹੀਂ। ਜੇਕਰ ਕੁਝ ਰਹਿ ਜਾਏਗਾ ਤਾਂ ਧਰਮਰਾਜ ਦੀ ਸਜ਼ਾ ਦੇ ਲਈ ਰੁਕਣਾ ਪਵੇਗਾ। ਹੱਥ ਵਿੱਚ ਹੱਥ ਨਹੀਂ
ਹੋਵੇਗਾ, ਪਿੱਛੇ -ਪਿੱਛੇ ਆਉਣਗੇ। ਮਜ਼ਾ ਕਿਸਵਿੱਚ ਹੈ? ਨਾਲ ਵਿੱਚ ਹੈ ਨਾ! ਤਾਂ ਪੱਕਾ ਵਾਇਦਾ ਹੈ ਨਾ
ਕਿ ਨਾਲ ਚੱਲਣਾ ਹੈ ? ਜਾਂ ਪਿੱਛੇ -ਪਿੱਛੇ ਆਉਣਾ ਹੈ? ਦੇਖੋ ਹੱਥ ਤਾਂ ਬਹੁਤ ਚੰਗਾ ਉਠਾਉਦੇ ਹਨ।
ਹੱਥ ਦੇਖਕੇ ਬਾਪਦਾਦਾ ਖੁਸ਼ ਤਾਂ ਹੁੰਦੇ ਹਨ ਪਰ ਸ਼੍ਰੀਮਤ ਦਾ ਹੱਥ ਉਠਾਉਣਾ। ਸ਼ਿਵਬਾਬਾ ਨੂੰ ਤਾਂ ਹੱਥ
ਹੋਵੇਗਾ ਨਹੀਂ, ਬ੍ਰਹਮਾਂ ਬਾਬਾ, ਆਤਮਾ ਨੂੰ ਵੀ ਹੱਥ ਨਹੀਂ ਹੋਵੇਗਾ, ਤੁਹਾਨੂੰ ਵੀ ਇਹ ਸਥੂਲ ਹੱਥ
ਨਹੀਂ ਹੋਵੇਗਾ, ਸ਼੍ਰੀਮਤ ਦਾ ਹੱਥ ਫੜ ਕੇ ਨਾਲ ਚੱਲਣਾ। ਚਲੋਗੇ ਨਾ! ਕਾਂਧ ਤਾਂ ਹਿਲਾਓ। ਚੰਗਾ ਹੱਥ
ਹਿਲਾ ਰਹੇ ਹਨ। ਬਾਪਦਾਦਾ ਇਹ ਹੀ ਚਾਹੁੰਦੇ ਹਨ ਇੱਕ ਵੀ ਬੱਚਾ ਪਿੱਛੇ ਨਹੀਂ ਰਹੇ, ਨਾਲ -ਨਾਲ ਚਲੇ।
ਏਵਰਰੇਡੀ ਰਹਿਣਾ ਪਵੇਗਾ। ਅੱਛਾ।
ਹੁਣ ਬਾਪਦਾਦਾ ਚਾਰੋਂ ਪਾਸੇ ਦੇ ਬੱਚਿਆਂ ਦਾ ਰਜਿਸਟਰ ਦੇਖਦਾ ਰਹੇਗਾ। ਵਾਇਦਾ ਕੀਤਾ, ਨਿਭਾਇਆ ਮਤਲਬ
ਫਾਇਦਾ ਉਠਾਇਆ। ਸਿਰਫ਼ ਵਾਇਦਾ ਨਹੀਂ ਕਰਨਾ, ਫ਼ਾਇਦਾ ਉਠਾਉਣਾ। ਚੰਗਾ। ਹਾਲੇ ਸਭੀ ਦ੍ਰਿੜ੍ਹ ਸੰਕਲਪ
ਕਰਨਗੇ! ਦ੍ਰਿੜ੍ਹ ਸੰਕਲਪ ਦੀ ਸਥਿਤੀ ਵਿੱਚ ਸਥਿਤ ਹੋਕੇ ਬੈਠੋ, ਕਰਨਾ ਹੀ ਹੈ, ਚੱਲਣਾ ਹੀ ਹੈ। ਨਾਲ
ਚੱਲਣਾ ਹੈ। ਹਾਲੇ ਇਹ ਦ੍ਰਿੜ੍ਹ ਸੰਕਲਪ ਆਪਣੇ ਨਾਲ ਕਰੋ, ਇਸ ਸਥਿਤੀ ਵਿੱਚ ਬੈਠ ਜਾਓ। ਗੇ ਗੇ ਨਹੀਂ
ਕਰਨਾ, ਕਰਨਾ ਹੀ ਹੈ। ਅੱਛਾ।
ਸਭ ਪਾਸੇ ਤੋਂ ਡਬਲ ਸੇਵਾਧਾਰੀ ਬੱਚਿਆਂ ਨੂੰ, ਚਾਰੋਂ ਪਾਸੇ ਦੇ ਸਦਾ ਇਕਾਗਰ ਸਵਮਾਨ ਦੀ ਸੀਟ ਤੇ
ਸੈੱਟ ਰਹਿਣ ਵਾਲੇ ਬਾਪਦਾਦਾ ਦੇ ਮੱਥੇ ਦੀਆਂ ਮਣੀਆਂ, ਚਾਰੋਂ ਪਾਸੇ ਦੇ ਸਦਾ ਇਕਾਗਰ ਸਵਮਾਨ ਦੀ ਸੀਟ
ਤੇ ਸੈੱਟ ਰਹਿਣ ਵਾਲੇ ਬਾਪਦਾਦਾ ਦੇ ਮੱਥੇ ਦੀਆਂ ਮਣੀਆਂ, ਚਾਰੋਂ ਪਾਸੇ ਦੇ ਸਮੇਂ ਦੇ ਮਹੱਤਵ ਨੂੰ
ਜਾਣ ਤੀਵਰ ਪੁਰਸ਼ਾਰਥ ਦਾ ਸਬੂਤ ਦੇਣ ਵਾਲੇ ਬੱਚਿਆਂ ਨੂੰ, ਚਾਰੋਂ ਪਾਸੇ ਦੇ ਉਮੰਗ -ਉਤਸ਼ਾਹ ਦੇ ਪੰਖਾ
ਨਾਲ ਉੱਡਣ, ਉਡਾਉਣ ਵਾਲੇ ਡਬਲ ਲਾਇਟ ਫਰਿਸ਼ਤੇ ਬੱਚਿਆਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।
ਦਾਦੀਆਂ ਨਾਲ :-
ਸਭ ਸਾਥ ਦਿੰਦੇ ਚਲ ਰਹੇ ਹਨ - ਇਹ ਬਾਪਦਾਦਾ ਨੂੰ ਖੁਸ਼ੀ ਹੈ, ਹਰ ਇੱਕ ਆਪਣੀ ਵਿਸ਼ੇਸ਼ਤਾ ਦੀ ਅਗੁਲੀ ਦੇ
ਰਹੇ ਹਨ। (ਦਾਦੀ ਜੀ ਨਾਲ) ਸਭ ਨੂੰ ਆਦਿ ਰਤਨ ਦੇਖ ਕਰਕੇ ਖੁਸ਼ੀ ਹੈ ਨਾ। ਆਦਿ ਤੋਂ ਲੈਕੇ ਸੇਵਾ ਵਿੱਚ
ਆਪਣੀ ਹੱਡੀਆਂ ਲਗਾਈ ਹੈ। ਹੱਡੀ ਸੇਵਾ ਕੀਤੀ ਹੈ, ਬਹੁਤ ਅੱਛਾ ਹੈ। ਦੇਖੋ ਕੁਝ ਵੀ ਹੁੰਦਾ ਹੈ ਪਰ
ਇੱਕ ਗੱਲ ਦੇਖੋ, ਭਾਵੇਂ ਬੈਡ ਤੇ ਹਨ, ਭਾਵੇਂ ਕਿਥੇ ਵੀ ਹਨ ਪਰ ਬਾਪ ਨੂੰ ਨਹੀਂ ਭੁਲੇ ਹਨ। ਬਾਪ ਦਿਲ
ਵਿੱਚ ਸਮਾਇਆ ਹੋਇਆ ਹੈ। ਇਵੇਂ ਹੈ ਨਾ। ਦੇਖੋ ਕਿੰਨਾ ਚੰਗਾ ਮੁਸਕੁਰਾ ਰਹੀ ਹੈ। ਬਾਕੀ ਉੱਮਰ ਵੱਡੀ
ਹੈ, ਅਤੇ ਧਰਮਰਾਜਪੁਰੀ ਤੋਂ ਟਾਟਾ ਕਰਕੇ ਜਾਣਾ, ਸਜ਼ਾ ਨਹੀਂ ਖਾਣੀ ਹੈ, ਧਰਮਰਾਜ ਨੂੰ ਵੀ ਸਿਰ
ਝੁਕਾਉਣਾ ਪਵੇਗਾ। ਸਵਾਗਤ ਕਰਨੀ ਪਵੇਗੀ ਨਾ। ਟਾਟਾ ਕਰਨਾ ਪਵੇਗਾ, ਇਸਲਈ ਏਥੇ ਥੋੜ੍ਹਾ ਬਹੁਤ ਬਾਪ ਦੀ
ਯਾਦ ਵਿੱਚ ਹਿਸਾਬ ਪੂਰਾ ਕਰ ਰਹੇ ਹਨ। ਬਾਕੀ ਕਸ਼ਟ ਨਹੀਂ ਹੈ, ਬਿਮਾਰੀ ਭਾਵੇਂ ਹੈ ਪਰ ਦੁੱਖ ਦੀ ਮਾਤਰਾ
ਨਹੀਂ ਹੈ।(ਪਰਦਾਦੀ ਨਾਲ) ਇਹ ਬਹੁਤ ਮੁਸਕੁਰਾ ਰਹੀ ਹੈ। ਸਭਨੂੰ ਦ੍ਰਿਸ਼ਟੀ ਦੋ। ਅੱਛਾ।
ਵਰਦਾਨ:-
ਬ੍ਰਾਹਾਮੁਖੀ
ਚਤੁਰਾਈ ਤੋਂ ਮੁਕਤ ਰਹਿਣ ਵਾਲੇ ਬਾਪ ਪਸੰਦ ਸੱਚੇ ਸੌਦਾਗਰ ਭਵ
ਬਾਪਦਾਦਾ ਨੂੰ ਦੁਨੀਆਂ
ਦੀ ਬ੍ਰਾਹਾਮੁਖੀ ਚਤੁਰਾਈ ਪਸੰਦ ਨਹੀਂ। ਕਿਹਾ ਜਾਂਦਾ ਹੈ ਭੋਲੀਆਂ ਦਾ ਭਗਵਾਨ। ਚਤੁਰ ਸੁਜਾਨ ਨੂੰ
ਭੋਲੇ ਬੱਚੇ ਹੀ ਪਸੰਦ ਹਨ। ਪਰਮਾਤਮ ਡਾਇਰੈਕਟਰੀ ਵਿੱਚ ਭੋਲੇ ਬੱਚੇ ਹੀ ਵਿਸ਼ੇਸ਼ ਵੀ. ਆਈ.ਪੀ. ਹਨ।
ਜਿਸਵਿੱਚ ਦੁਨੀਆਂ ਵਾਲਿਆਂ ਦੀ ਅੱਖ ਨਹੀਂ ਜਾਂਦੀ - ਉਹੀ ਬਾਪ ਨਾਲ ਸੌਦਾ ਕਰਕੇ ਪਰਮਾਤਮ ਨੈਣਾਂ ਦੇ
ਸਿਤਾਰੇ ਬਣ ਗਏ। ਭੋਲੇ ਬੱਚੇ ਹੀ ਦਿਲ ਨਾਲ ਕਹਿੰਦੇ “ਮੇਰਾ ਬਾਬਾ”, ਇਸ ਹੀ ਇੱਕ ਸੈਕਿੰਡ ਦੇ ਇਕ
ਬੋਲ ਨਾਲ ਅਣਗਿਣਤ ਖਜ਼ਾਨੇ ਦਾ ਸੌਦਾ ਕਰਨ ਵਾਲੇ ਸੱਚੇ ਸੌਦਾਗਰ ਬਣ ਗਏ।
ਸਲੋਗਨ:-
ਸਰਵ ਦਾ ਸਨੇਹ
ਪ੍ਰਾਪਤ ਕਰਨਾ ਹੈ ਤਾਂ ਮੁਖ ਤੋਂ ਸਦਾ ਮਿੱਠੇ ਬੋਲ ਬੋਲੋ।
ਅਵਿਅਕਤ - ਇਸ਼ਾਰੇ -
ਸਹਿਜਯੋਗੀ ਬਣਨਾ ਹੈ ਤਾਂ ਪਰਮਾਤਮ ਪਿਆਰ ਦੇ ਅਨੁਭਵੀ ਬਣੋ ਜੋ ਬਾਪ ਦੀ ਯਾਦ ਵਿੱਚ ਲਵਲੀਨ ਮਤਲਬ
ਸਮਾਏ ਹੋਏ ਹਨ। ਅਜਿਹੀ ਆਤਮਾਵਾਂ ਦੇ ਨੈਣਾਂ ਵਿੱਚ ਅਤੇ ਮੁਖ ਦੇ ਹਰ ਬੋਲ ਵਿੱਚ ਬਾਪ ਸਮਾਇਆ ਹੋਇਆ
ਹੋਣ ਦੇ ਕਾਰਨ ਸ਼ਕਤੀ -ਸਵਰੂਪ ਦੇ ਬਜਾਏ ਸਰਵ ਸ਼ਕਤੀਮਾਨ ਨਜ਼ਰ ਆਏਗਾ। ਜਿਵੇਂ ਆਦਿ ਸਥਾਪਨਾ ਵਿੱਚ
ਬ੍ਰਹਮਾ ਰੂਪ ਵਿੱਚ ਸਦੈਵ ਸ਼੍ਰੀਕ੍ਰਿਸ਼ਨ ਦਿਖਾਈ ਦਿੰਦਾ ਸੀ, ਇਵੇਂ ਤੁਸੀਂ ਬੱਚਿਆਂ ਦਵਾਰਾ
ਸਰਵਸ਼ਕਤੀਮਾਨ ਦਿਖਾਈ ਦਵੇ। ਸੂਚਨਾ :- ਅੱਜ ਮਾਸ ਦਾ ਤੀਸਰਾ ਰਵਿਵਾਰ ਹੈ, ਸਭ ਰਾਜਯੋਗੀ ਤਪਸਵੀ ਭਰਾ
ਭੈਣਾਂ ਸ਼ਾਮ 6:30 ਤੋਂ 7:30 ਵਜੇ ਤੱਕ, ਵਿਸ਼ੇਸ਼ ਯੋਗ ਅਭਿਆਸ ਦੇ ਸਮੇਂ ਆਪਣੇ ਪੁਰਵਜ਼ ਪਨ ਦੇ ਸਵਮਾਨ
ਵਿੱਚ ਸਥਿਤ ਹੋਣ, ਕਲਪ ਵਰੀਕ੍ਸ਼ ਦੀ ਜੜ੍ਹਾਂ ਵਿੱਚ ਬੈਠ ਪੂਰੇ ਵਰੀਕ੍ਸ਼ ਨੂੰ ਸ਼ਕਤੀਸ਼ੈਲੀ ਯੋਗ ਦਾ ਦਾਨ
ਦਿੰਦੇ ਹੋਏ, ਆਪਣੀ ਵੰਸ਼ਾਵਲੀ ਦੀ ਦਿਵਯ ਪਾਲਣਾ ਕਰਨ।