17.09.26        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਹੁਣ ਇਸ ਦੁਨੀਆਂ ਦਾ ਹੋਪਲੈਸ ਕੇਸ ਹੈ , ਸਾਰੇ ਮਰ ਜਾਣਗੇ ਇਸਲਈ ਇਸ ਤੋਂ ਮਮਤਵ ਮਿਟਾਓ , ਮਾਮੇਕਮ ਯਾਦ ਕਰੋ”

ਪ੍ਰਸ਼ਨ:-
ਸਰਵਿਸ ਦੀ ਉੱਛਲ ਨਾ ਆਉਣ ਦਾ ਕਾਰਨ ਕੀ ਹੈ?

ਉੱਤਰ:-
1- ਜੇਕਰ ਲਕਸ਼ਨ ਠੀਕ ਨਹੀਂ ਹਨ, ਬਾਪ ਨੂੰ ਯਾਦ ਨਹੀਂ ਕਰਦੇ ਤਾਂ ਸਰਵਿਸ ਦੀ ਉੱਛਲ ਆ ਨਹੀਂ ਸਕਦੀ। ਕੋਈ ਨਾ ਕੋਈ ਉਲਟੇ ਕਰਮ ਹੁੰਦੇ ਰਹਿੰਦੇ ਹਨ ਇਸਲਈ ਸਰਵਿਸ ਨਹੀਂ ਕਰ ਸਕਦੇ। 2. ਬਾਪ ਦਾ ਜੋ ਪਹਿਲਾ ਡਾਇਰੈਕਸ਼ਨ ਹੈ - ਆਪ ਮੁਏ ਮਰ ਗਈ ਦੁਨੀਆਂ ਇਸ ਨੂੰ ਅਮਲ ਵਿੱਚ ਨਹੀਂ ਲਿਆਉਂਦੇ ਹਨ। ਬੁੱਧੀ ਦੇਹ ਅਤੇ ਦੇਹ ਦੇ ਸੰਬੰਧਾਂ ਵਿੱਚ ਫਸੀ ਹੋਈ ਹੈ ਤਾਂ ਸਰਵਿਸ ਕਰ ਨਹੀਂ ਸਕਦੇ।

ਗੀਤ:-
ਓਮ ਨਮੋ ਸ਼ਿਵਾਏ...

ਓਮ ਸ਼ਾਂਤੀ
ਹੁਣ ਇਹ ਭਗਤੀਮਾਰਗ ਦਾ ਗੀਤ ਸੁਣਿਆ। ਸ਼ਿਵਾਏ ਨਮਾ ਕਹਿੰਦੇ ਹਨ। ਸ਼ਿਵ ਦਾ ਨਾਮ ਘੜੀ - ਘੜੀ ਲੈਂਦੇ ਹਨ। ਰੋਜ਼ ਸ਼ਿਵ ਦੇ ਮੰਦਿਰ ਵਿੱਚ ਜਾਂਦੇ ਹਨ ਅਤੇ ਜੋ ਤਿਓਹਾਰ ਹਨ ਉਹ ਵਰ੍ਹੇ - ਵਰ੍ਹੇ ਮਨਾਉਂਦੇ ਹਨ। ਪੁਰਸ਼ੋਤਮ ਮਹੀਨਾ ਵੀ ਹੁੰਦਾ ਹੈ, ਪੁਰਸ਼ੋਤਮ ਵਰ੍ਹਾ ਵੀ ਹੁੰਦਾ ਹੈ। ਸ਼ਿਵਾਏ ਨਮਾ ਤਾਂ ਰੋਜ਼ ਕਹਿੰਦੇ ਰਹਿੰਦੇ ਹਨ। ਸ਼ਿਵ ਦੇ ਪੁਜਾਰੀ ਬਹੁਤ ਹਨ। ਰਚਤਾ ਹੈ ਸ਼ਿਵ ਉੱਚ ਤੇ ਉੱਚ ਭਗਵਾਨ। ਕਹਿੰਦੇ ਵੀ ਹਨ - ਪਤਿਤ - ਪਾਵਨ ਪਰਮਪਿਤਾ ਪਰਮਾਤਮਾ ਸ਼ਿਵ ਹੈ। ਰੋਜ਼ ਪੂਜਾ ਵੀ ਕਰਦੇ ਹਨ। ਤੁਸੀਂ ਬੱਚੇ ਜਾਣਦੇ ਹੋ ਇਹ ਸੰਗਮਯੁਗ ਹੈ - ਪੁਰਸ਼ੋਤਮ ਬਣਨ ਦਾ ਯੁਗ। ਜਿਵੇਂ ਜਿਸਮਾਨੀ ਪੜ੍ਹਾਈ ਨਾਲ ਕੋਈ ਨਾ ਕੋਈ ਉੱਚ ਪਦਵੀ ਪਾਉਂਦੇ ਹਨ ਨਾ। ਇਨ੍ਹਾਂ ਲਕਸ਼ਮੀ - ਨਾਰਾਇਣ ਨੇ ਇਹ ਪਦਵੀ ਕਿਵੇਂ ਪਾਈ, ਵਿਸ਼ਵ ਦੇ ਮਾਲਿਕ ਕਿਵੇਂ ਬਣੇ। ਇਹ ਕਿਸੇ ਨੂੰ ਵੀ ਪਤਾ ਨਹੀਂ। ਸ਼ਿਵਾਏ ਨਮਾ ਵੀ ਕਹਿੰਦੇ ਹਨ। ਤੁਸੀਂ ਮਾਤਾ - ਪਿਤਾ… ਰੋਜ਼ ਮਹਿਮਾ ਗਾਉਂਦੇ ਹਨ ਪਰ ਇਹ ਨਹੀਂ ਜਾਣਦੇ ਕਿ ਉਹ ਕਦ ਆਕੇ ਮਾਤਾ - ਪਿਤਾ ਬਣਕੇ ਵਰਸਾ ਦਿੰਦੇ ਹਨ। ਤੁਹਾਨੂੰ ਪਤਾ ਹੈ ਕਿ ਦੁਨੀਆਂ ਦੇ ਮਨੁੱਖ ਤਾਂ ਕੁਝ ਵੀ ਨਹੀਂ ਜਾਣਦੇ ਹਨ। ਭਗਤੀ ਮਾਰਗ ਵਿੱਚ ਕਿੰਨੇ ਧੱਕੇ ਖਾਂਦੇ ਹਨ। ਅਮਰਨਾਥ ਤੇ ਕਿੰਨੇ ਝੁੰਡ ਦੇ ਝੁੰਡ ਜਾਂਦੇ ਹਨ। ਕਿੰਨੇ ਧੱਕੇ ਖਾਂਦੇ ਹਨ। ਕਿਸੇ ਨੂੰ ਇਵੇਂ ਕਹੋ ਤਾਂ ਵਿਗੜ ਪੈਣ। ਤੁਸੀਂ ਥੋੜੇ ਬੱਚੇ ਹੋ ਜਿਨ੍ਹਾਂ ਨੂੰ ਅੰਦਰ ਵਿੱਚ ਬਹੁਤ ਖੁਸ਼ੀ ਹੈ। ਲਿਖਦੇ ਵੀ ਰਹਿੰਦੇ ਹਨ ਬਾਬਾ ਜੱਦ ਤੋਂ ਤੁਹਾਨੂੰ ਪਹਿਚਾਣਿਆ ਹੈ, ਬਸ ਹੁਣ ਤਾਂ ਸਾਡੀ ਖੁਸ਼ੀ ਦਾ ਪਾਰਵਾਰ ਨਹੀਂ ਰਿਹਾ ਹੈ। ਕੁਝ ਵੀ ਤਕਲੀਫ ਆਦਿ ਹੁੰਦੀ ਹੈ, ਫਿਰ ਵੀ ਖੁਸ਼ੀ ਵਿੱਚ ਰਹਿਣਾ ਚਾਹੀਦਾ ਹੈ। ਅਸੀਂ ਬਾਪ ਦੇ ਬਣੇ ਹਾਂ, ਇਹ ਕਦੀ ਭੁੱਲਣਾ ਨਹੀਂ ਚਾਹੀਦਾ ਹੈ। ਤੁਸੀਂ ਬੱਚੇ ਜੱਦਕਿ ਜਾਣਦੇ ਹੋ ਅਸੀਂ ਸ਼ਿਵਬਾਬਾ ਨੂੰ ਪਾਇਆ ਹੈ। ਤਾਂ ਖੁਸ਼ੀ ਦਾ ਪਾਰਾਵਾਰ ਨਹੀਂ ਰਹਿਣਾ ਚਾਹੀਦਾ। ਮਾਇਆ ਘੜੀ - ਘੜੀ ਭੁਲਾ ਦਿੰਦੀ ਹੈ। ਭਾਵੇਂ ਲਿਖਦੇ ਹਨ ਸਾਨੂੰ ਨਿਸ਼ਚਾ ਹੈ, ਬਾਬਾ ਨੂੰ ਅਸੀਂ ਜਾਣਦੇ ਹਾਂ ਫਿਰ ਵੀ ਚਲਦੇ - ਚਲਦੇ ਠੰਡੇ ਪੈ ਜਾਂਦੇ ਹਨ। 6 - 8 ਮਹੀਨੇ, 2 - 3 ਵਰ੍ਹੇ ਆਉਂਦੇ ਨਹੀਂ ਤਾਂ ਬਾਬਾ ਸਮਝ ਜਾਂਦੇ ਹਨ ਪੂਰਾ ਨਿਸ਼ਚਾਬੁੱਧੀ ਨਹੀਂ ਹੈ। ਪੂਰਾ ਨਸ਼ਾ ਨਹੀਂ ਚੜ੍ਹਿਆ ਹੈ। ਅਜਿਹਾ ਬੇਹੱਦ ਦਾ ਬਾਪ, ਜਿਸ ਤੋਂ 21 ਜਨਮਾਂ ਦਾ ਵਰਸਾ ਮਿਲਦਾ ਹੈ। ਨਿਸ਼ਚਾ ਹੋ ਜਾਵੇ ਤਾਂ ਬਹੁਤ ਖੁਸ਼ੀ ਦਾ ਨਸ਼ਾ ਰਹਿਣਾ ਚਾਹੀਦਾ ਹੈ। ਜਿਵੇਂ ਕਿਸੇ ਦੇ ਬੱਚੇ ਨੂੰ ਰਾਜਾ ਗੋਦ ਵਿੱਚ ਲੈਣਾ ਚਾਹੁੰਦੇ ਹਨ। ਬੱਚੇ ਨੂੰ ਪਤਾ ਪੈ ਜਾਂਦਾ ਹੈ ਕਿ ਸਾਡੇ ਲਈ ਅਜਿਹੀ ਗੱਲਬਾਤ ਹੋ ਰਹੀ ਹੈ ਕਿ ਰਾਜਾ ਚਾਹੁੰਦਾ ਹੈ - ਇਸ ਬੱਚੇ ਨੂੰ ਅਸੀਂ ਵਾਰਿਸ ਬਣਾਈਏ। ਤਾਂ ਬੱਚੇ ਨੂੰ ਬਹੁਤ ਖੁਸ਼ੀ ਹੋਵੇਗੀ ਨਾ ਮੈਂ ਰਾਜਾ ਦਾ ਬੱਚਾ ਬਣਦਾ ਹਾਂ ਅਤੇ ਗਰੀਬ ਦਾ ਬੱਚਾ ਸਾਹੂਕਾਰ ਦੀ ਗੋਦ ਲੈਂਦੇ ਹਨ ਤਾਂ ਬਹੁਤ ਖੁਸ਼ੀ ਹੁੰਦੀ ਹੈ ਨਾ ਜਾਣ ਜਾਂਦਾ ਹੈ ਕਿ ਮੈਨੂੰ ਫਲਾਣਾ ਏਡਾਪਟ ਕਰਦੇ ਹਨ ਤਾਂ ਗਰੀਬੀ ਦਾ ਗਮ ਭੁੱਲ ਜਾਂਦਾ ਹੈ। ਉਹ ਤਾਂ ਹੈ ਫਿਰ ਵੀ ਇੱਕ ਜਨਮ ਦੀ ਗੱਲ। ਇੱਥੇ ਬੱਚਿਆਂ ਨੂੰ ਖੁਸ਼ੀ ਰਹਿੰਦੀ ਹੈ 21 ਜਨਮ ਵਰਸਾ ਲੈਣ ਦੀ। ਬੇਹੱਦ ਦੇ ਬਾਪ ਨੂੰ ਯਾਦ ਕਰਨਾ ਹੈ ਅਤੇ ਫਿਰ ਦੂਜਿਆਂ ਨੂੰ ਰਸਤਾ ਦੱਸਣਾ ਹੈ। ਸ਼ਿਵਬਾਬਾ ਪਤਿਤ - ਪਾਵਨ ਆਇਆ ਹੋਇਆ ਹੈ। ਸਮਝਾਉਂਦੇ ਹਨ, ਤੁਹਾਡਾ ਮੈਂ ਬਾਪ ਹਾਂ। ਅਜਿਹਾ ਕੋਈ ਮਨੁੱਖ ਨਹੀਂ ਕਹਿ ਸਕਦੇ ਕਿ ਮੈਂ ਤੁਹਾਡਾ ਬੇਹੱਦ ਦਾ ਬਾਪ ਹਾਂ। ਬਾਪ ਹੀ ਸਮਝਾਉਣੀ ਦਿੰਦੇ ਹਨ ਮੈਂ 5 ਹਜਾਰ ਵਰ੍ਹੇ ਪਹਿਲੇ ਆਇਆ ਸੀ। ਤੁਹਾਨੂੰ ਇਹ ਹੀ ਅੱਖਰ ਕਿਹਾ ਸੀ ਕਿ ਮਾਮੇਕਮ ਯਾਦ ਕਰੋ। ਮੈਨੂੰ ਪਤਿਤ - ਪਾਵਨ ਬਾਪ ਨੂੰ ਯਾਦ ਕਰਨ ਨਾਲ ਹੀ ਤੁਸੀਂ ਪਤਿਤ ਤੋਂ ਪਾਵਨ ਬਣੋਗੇ ਹੋਰ ਕੋਈ ਵੀ ਉਪਾਏ ਨਹੀਂ ਹੈ - ਪਤਿਤ ਤੋਂ ਪਾਵਨ ਬਣਨ ਦਾ। ਪਤਿਤ - ਪਾਵਨ ਹੈ ਹੀ ਇੱਕ ਬਾਪ। ਕ੍ਰਿਸ਼ਨ ਨੂੰ ਭਗਵਾਨ ਨਹੀਂ ਕਹਿ ਸਕਦੇ। ਗੀਤਾ ਦਾ ਭਗਵਾਨ ਇੱਕ ਪਤਿਤ - ਪਾਵਨ ਪੁਨਰਜਨਮ ਰਹਿਤ ਹੈ। ਪਹਿਲੀ - ਪਹਿਲੀ ਗੱਲ ਇਹ ਲਿਖਾਓ। ਵੱਡੇ - ਵੱਡੇ ਆਦਮੀਆਂ ਦੀ ਲਿਖਤ ਵੇਖਣਗੇ ਤਾਂ ਸਮਝਣਗੇ ਠੀਕ ਹੈ। ਕੋਈ ਸਾਧਾਰਨ ਆਦਮੀ ਦਾ ਵੇਖਣਗੇ ਤਾਂ ਕਹਿਣਗੇ ਬ੍ਰਹਮਾਕੁਮਾਰੀਆਂ ਨੇ ਇਨ੍ਹਾਂ ਨੂੰ ਜਾਦੂ ਲਗਾ ਦਿੱਤਾ ਹੈ ਤਾਂ ਲਿਖਿਆ ਹੈ, ਵੱਡੇ ਆਦਮੀ ਦੇ ਲਈ ਇਵੇਂ ਨਹੀਂ ਕਹਿਣਗੇ। ਤੁਸੀਂ ਕੁਝ ਵੀ ਕਹਿੰਦੇ ਹੋ ਤਾਂ ਸਮਝਦੇ ਹਨ ਛੋਟਾ ਮੂੰਹ ਵੱਡੀਆਂ ਗੱਲਾਂ ਬਣਾਉਂਦੀਆਂ ਹਨ ਕਿ ਭਗਵਾਨ ਆਇਆ ਹੋਇਆ ਹੈ। ਅਜਿਹਾ ਤੁਸੀਂ ਬੱਚਿਆਂ ਨੂੰ ਸਿਰਫ ਕਹਿਣਾ ਨਹੀਂ ਹੈ ਕਿ ਭਗਵਾਨ ਆਇਆ ਹੋਇਆ ਹੈ, ਇਸ ਨਾਲ ਤੇ ਕੋਈ ਸਮਝਣਗੇ ਨਹੀਂ ਹੋਰ ਹੀ ਹੱਸੀ ਕਰਨਗੇ। ਇਹ ਤਾਂ ਸਮਝਾਉਣਾ ਹੈ ਕਿ ਦੋ ਬਾਪ ਹਨ। ਪਹਿਲੇ ਤੋਂ ਹੀ ਫੱਟ ਤੋਂ ਸਿੱਧਾ ਕਹਿਣਾ ਨਹੀਂ ਹੈ ਕਿ ਭਗਵਾਨ ਆਇਆ ਹੋਇਆ ਹੈ ਕਿਓਂਕਿ ਅੱਜਕਲ ਦੁਨੀਆਂ ਵਿੱਚ ਵੀ ਭਗਵਾਨ ਕਹਿਲਾਉਣ ਵਾਲੇ ਬਹੁਤ ਹੋ ਗਏ ਹਨ। ਸਭ ਆਪਣੇ ਨੂੰ ਭਗਵਾਨ ਦਾ ਅਵਤਾਰ ਸਮਝਦੇ ਹਨ ਤਾਂ ਯੁਕਤੀ ਨਾਲ ਦੋ ਬਾਪ ਦਾ ਰਾਜ਼ ਸਮਝਾਉਣਾ ਚਾਹੀਦਾ ਹੈ। ਇੱਕ ਹੈ ਹੱਦ ਦਾ ਬਾਪ, ਦੂਜਾ ਹੈ ਬੇਹੱਦ ਦਾ ਬਾਪ। ਬਾਪ ਦਾ ਨਾਮ ਹੈ ਸ਼ਿਵ। ਉਹ ਸਭ ਆਤਮਾਵਾਂ ਦਾ ਬਾਪ ਹੈ ਤਾਂ ਜਰੂਰ ਬੱਚਿਆਂ ਨੂੰ ਵਰਸਾ ਦਿੰਦੇ ਹੋਣਗੇ। ਸ਼ਿਵ ਜਯੰਤੀ ਵੀ ਮਨਾਉਂਦੇ ਹਨ। ਉਹ ਹੀ ਆਕੇ ਸ੍ਵਰਗ ਦੀ ਸਥਾਪਨਾ ਕਰਦੇ ਹਨ, ਤਾਂ ਜਰੂਰ ਨਰਕ ਦਾ ਵਿਨਾਸ਼ ਹੋਣਾ ਹੈ। ਉਸ ਦੀ ਵੀ ਨਿਸ਼ਾਨੀ ਹੈ - ਇਹ ਮਹਾਭਾਰਤ ਲੜਾਈ ਹੈ। ਬਾਕੀ ਸਿਰਫ ਭਗਵਾਨ ਆਇਆ ਹੈ, ਇਹ ਕਹਿਣ ਨਾਲ ਕੋਈ ਸਮਝਦੇ ਨਹੀਂ। ਢਿੰਡੋਰਾ ਪਿੱਟਦੇ ਰਹਿੰਦੇ ਹਨ। ਇਵੇਂ - ਇਵੇਂ ਉਲਟੀ ਸਰਵਿਸ ਕਰਨ ਨਾਲ ਹੋਰ ਹੀ ਫਿਰ ਸਰਵਿਸ ਵਿੱਚ ਢਿਲਾਪ੍ਨ ਆ ਜਾਂਦਾ ਹੈ। ਇੱਕ ਪਾਸੇ ਕਹਿੰਦੇ ਹਨ ਭਗਵਾਨ ਆਇਆ ਹੋਇਆ ਹੈ, ਭਗਵਾਨ ਪੜ੍ਹਾਉਂਦੇ ਹਨ ਫਿਰ ਜਾਕੇ ਸ਼ਾਦੀ ਕਰਦੇ ਹਨ। ਤਾਂ ਲੋਕ ਕਹਿਣਗੇ ਤੁਹਾਨੂੰ ਫਿਰ ਕੀ ਹੋਇਆ। ਤੁਸੀਂ ਤਾਂ ਕਹਿੰਦੇ ਸੀ ਕਿ ਭਗਵਾਨ ਪੜ੍ਹਾਉਂਦੇ ਹਨ। ਕਹਿੰਦੇ ਅਸੀਂ ਜੋ ਸੁਣਿਆ ਸੀ ਸੋ ਕਹਿ ਦਿੱਤਾ। ਕਈ ਤਰ੍ਹਾਂ ਦੇ ਵਿਘਨ ਵੀ ਪੈਂਦੇ ਹਨ ਆਪਣੇ ਬੱਚਿਆਂ ਨਾਲ, ਜਿਵੇਂ ਹਿੰਦੂ ਧਰਮ ਵਾਲਿਆਂ ਨੇ ਆਪ ਹੀ ਆਪਣੇ ਨੂੰ ਚਮਾਟ ਮਾਰੀ ਹੈ ਨਾ। ਅਸਲ ਵਿੱਚ ਹੈ ਦੇਵੀ - ਦੇਵਤਾ ਧਰਮ ਦੇ ਪਰ ਕਹਿ ਦਿੰਦੇ ਅਸੀਂ ਹਿੰਦੂ ਹਾਂ। ਆਪਣੇ ਨੂੰ ਚਮਾਟ ਮਾਰੀ ਹੈ ਨਾ। ਹੁਣ ਤੁਸੀਂ ਜਾਣਦੇ ਹੋ ਅਸੀਂ ਹੀ ਪੂਜੀਯ ਸੀ ਤਾਂ ਸ਼੍ਰੇਸ਼ਠ ਕਰਮ, ਸ੍ਰੇਸ਼ਠ ਧਰਮ ਸੀ। ਆਸੁਰੀ ਮੱਤ ਤੇ ਧਰਮ ਭ੍ਰਿਸ਼ਟ, ਕਰਮ ਭ੍ਰਿਸ਼ਟ ਬਣ ਪਏ ਹਨ। ਅਸੀਂ ਹੀ ਆਪਣੇ ਧਰਮ ਦੀ ਗਲਾਨੀ ਸ਼ੁਰੂ ਕਰਦੇ ਹਾਂ, ਆਸੁਰੀ ਮਾਇਆ ਦੀ ਮੱਤ ਤੇ ਇਸਲਈ ਬਾਬਾ ਨੇ ਆਪ ਕਿਹਾ ਹੈ - ਉਹ ਹੈ ਆਸੁਰੀ ਸੰਪਰਦਾਏ। ਇਹ ਹੈ ਦੈਵੀ ਸੰਪਰਦਾਏ, ਜਿਨ੍ਹਾਂ ਨੂੰ ਮੈਂ ਰਾਜਯੋਗ ਸਿਖਾਉਂਦਾ ਹਾਂ। ਹੁਣ ਹੈ ਕਲਯੁਗ ਜੋ ਇਹ ਨਾਲੇਜ ਆਕੇ ਸੁਣਦੇ ਹਨ, ਉਹ ਅਸੁਰ ਤੋਂ ਬਦਲ ਦੇਵਤਾ ਬਣਦੇ ਹਨ। ਇਹ ਨਾਲੇਜ ਹੈ ਹੀ ਦੇਵਤਾ ਬਣਨ ਦੇ ਲਈ। 5 ਵਿਕਾਰਾਂ ਤੇ ਜਿੱਤ ਪਾਉਣ ਨਾਲ ਦੇਵਤਾ ਬਣਦੇ ਹਨ, ਬਾਕੀ ਅਸੁਰਾਂ ਅਤੇ ਦੇਵਤਾਵਾਂ ਦੀ ਕੋਈ ਲੜਾਈ ਨਹੀਂ ਲੱਗੀ। ਇਹ ਵੀ ਭੁੱਲ ਕਰ ਦਿੱਤੀ ਹੈ ਫਿਰ ਵਿਖਾਉਂਦੇ ਹਨ, ਜਿਸ ਦੇ ਵੱਲ ਸਾਕਸ਼ਾਤ ਭਗਵਾਨ ਹਨ ਉਨ੍ਹਾਂ ਦੀ ਜਿੱਤ ਹੋਈ, ਉਸ ਵਿੱਚ ਨਾਮ ਕ੍ਰਿਸ਼ਨ ਦਾ ਦੇ ਦਿੱਤਾ ਹੈ। ਅਸਲ ਵਿੱਚ ਹੈ ਤੁਹਾਡੀ ਮਾਇਆ ਨਾਲ ਯੁੱਧ। ਬਾਪ ਕਿੰਨੀਆਂ ਗੱਲਾਂ ਬੈਠ ਸਮਝਾਉਂਦੇ ਹਨ ਪਰ ਤਮੋਪ੍ਰਧਾਨ ਅਜਿਹੇ ਹਨ ਜੋ ਬਿਲਕੁਲ ਸਮਝਦੇ ਹੀ ਨਹੀਂ। ਬਾਪ ਨੂੰ ਯਾਦ ਨਹੀਂ ਕਰ ਸਕਦੇ। ਸਮਝਦੇ ਵੀ ਹਨ ਸਾਡੀ ਇਵੇਂ ਤਮੋਪ੍ਰਧਾਨ ਬੁੱਧੀ ਹੈ ਜੋ ਯਾਦ ਹੀ ਨਹੀਂ ਠਹਿਰਦੀ, ਇਸਲਈ ਉਲਟਾ ਕੰਮ ਕਰਦਾ ਰਹਿੰਦਾ ਹਾਂ। ਚੰਗੇ - ਚੰਗੇ ਬੱਚੇ ਵੀ ਯਾਦ ਬਿਲਕੁਲ ਨਹੀਂ ਕਰਦੇ। ਲਕਸ਼ਨ ਸੁਧਾਰਦੇ ਹੀ ਨਹੀਂ, ਇਸਲਈ ਸਰਵਿਸ ਦੀ ਉੱਛਲ ਨਹੀਂ ਆਉਂਦੀ ਹੈ। ਬਾਪ ਕਹਿੰਦੇ ਹਨ - ਦੇਹ ਸਹਿਤ ਦੇਹ ਦੇ ਜੋ ਵੀ ਸੰਬੰਧ ਹਨ, ਉਨ੍ਹਾਂ ਨੂੰ ਮਾਰੋ ਅਤੇ ਭੁੱਲੋ। ਹੁਣ ਮਾਰੋ ਅੱਖਰ ਅਸਲ ਵਿੱਚ ਹੈ ਨਹੀਂ। ਕਹਿੰਦੇ ਹਨ ਆਪ ਮੁਏ ਮਰ ਗਈ ਦੁਨੀਆਂ। ਇਹ ਬਾਪ ਬੈਠ ਸਮਝਾਉਂਦੇ ਹਨ। ਬੁੱਧੀ ਤੋਂ ਭੁੱਲ ਜਾਣਾ ਹੈ ਜੱਦ ਕਿ ਤੁਸੀਂ ਸਾਡੇ ਬਣੇ ਹੋ ਤਾਂ ਇਨ੍ਹਾਂ ਸਭ ਨੂੰ ਭੁੱਲੋ, ਇਕ ਬਾਪ ਨੂੰ ਯਾਦ ਕਰੋ। ਜਿਵੇੰ ਕੋਈ ਬਿਮਾਰੀ ਦਾ ਹੋਪਲੈਸ ਕੇਸ ਹੋ ਜਾਂਦਾ ਹੈ ਤਾਂ ਫਿਰ ਉਸ ਤੋਂ ਮਮਤਵ ਮਿਟਾਉਣਾ ਹੁੰਦਾ ਹੈ। ਫਿਰ ਉਨ੍ਹਾਂ ਨੂੰ ਕਹਿੰਦੇ ਹਨ ਰਾਮ - ਰਾਮ ਕਹੋ, ਬਾਪ ਵੀ ਕਹਿੰਦੇ ਹਨ ਇਸ ਦੁਨੀਆਂ ਦਾ ਕੇਸ ਬਹੁਤ ਹੋਪਲੈਸ ਹੈ। ਇਹ ਖਤਮ ਹੋਣੀ ਹੀ ਹੈ, ਸਭ ਮਰ ਜਾਣਗੇ, ਇਸਲਈ ਇਨ੍ਹਾਂ ਨਾਲ ਮਮਤਵ ਮਿਟਾਓ। ਉਹ ਤਾਂ ਰਾਮ- ਰਾਮ ਦੀ ਧੁਨ ਲਗਾਉਂਦੇ ਹਨ। ਇੱਥੇ ਤਾਂ ਇੱਕ ਦੀ ਗੱਲ ਨਹੀਂ। ਸਾਰੀ ਦੁਨੀਆ ਵਿਨਾਸ਼ ਹੋਣੀ ਹੈ ਇਸਲਈ ਤੁਹਾਨੂੰ ਇੱਕ ਹੀ ਮੰਤਰ ਦਿੰਦਾ ਹਾਂ ਮਾਮੇਕਮ ਯਾਦ ਕਰੋ। ਕਿੰਨੀ ਸਮਝਾਉਣੀ ਦਿੰਦੇ ਰਹਿੰਦੇ ਹਨ, ਵੱਖ - ਵੱਖ ਤਰ੍ਹਾਂ ਨਾਲ। ਹੁਣ ਪੁਰਸ਼ੋਤਮ ਮਹੀਨਾ ਆਇਆ ਤਾਂ ਪੁਰਸ਼ੋਤਮ ਯੁਗ ਤੇ ਵੀ ਸਮਝਾਉਣੀ ਦਿੰਦੇ ਰਹਿੰਦੇ ਹਨ। ਸਮਝਾਉਣ ਦੀ ਬੜੀ ਹੁਸ਼ਿਆਰੀ ਚਾਹੀਦੀ ਹੈ। ਧਾਰਨਾ ਚੰਗੀ ਚਾਹੀਦੀ ਹੈ। ਕੋਈ ਪਾਪ ਕਰਮ ਨਹੀਂ ਕਰਨਾ ਚਾਹੀਦਾ ਹੈ। ਬਗੈਰ ਛੁਟੀ ਕੋਈ ਚੀਜ਼ ਉਠਾਉਣਾ, ਖਾਣਾ ਇਹ ਵੀ ਬਹੁਤ ਗੁਪਤ ਪਾਪ ਹੈ। ਕਾਇਦੇ ਬੜੇ ਕੜੇ ਹਨ, ਪਾਪ ਕਰਦੇ ਹਨ ਫਿਰ ਵੀ ਦੱਸਦੇ ਨਹੀਂ, ਫਿਰ ਪਾਪ ਵ੍ਰਿਧੀ ਨੂੰ ਪਾਉਂਦੇ ਜਾਂਦੇ ਹਨ। ਇੱਥੇ ਤਾਂ ਤੁਸੀਂ ਬੱਚਿਆਂ ਨੂੰ ਪੁੰਨ ਆਤਮਾ ਬਣਨਾ ਹੈ। ਸਾਨੂੰ ਪੁੰਨ ਆਤਮਾ ਨਾਲ ਪਿਆਰ ਹੈ, ਪਾਪ ਆਤਮਾ ਨਾਲ ਵਿਰੋਧ ਹੈ। ਭਗਤੀ ਮਾਰਗ ਵਿੱਚ ਵੀ ਜਾਣਦੇ ਹਨ ਕਿ ਚੰਗਾ ਕਰਮ ਕਰਨ ਨਾਲ ਚੰਗਾ ਫਲ ਮਿਲੇਗਾ ਇਸਲਈ ਦਾਨ - ਪੁਨ ਆਦਿ ਚੰਗੇ ਕਰਮ ਕਰਦੇ ਹਨ ਨਾ। ਇਹ ਡਰਾਮਾ ਹੈ ਫਿਰ ਵੀ ਕਹਿੰਦੇ ਹਨ ਭਗਵਾਨ ਚੰਗੇ ਕਰਮਾਂ ਦਾ ਫਲ ਚੰਗਾ ਦਿੰਦੇ ਹਨ। ਬਾਪ ਕਹਿੰਦੇ ਹਨ - ਮੈਂ ਸਿਰਫ ਇਹ ਧੰਧਾ ਥੋੜੀ ਬੈਠ ਕੇ ਕਰਦਾ ਹਾਂ। ਇਹ ਤਾਂ ਸਾਰੀ ਡਰਾਮਾ ਵਿੱਚ ਨੂੰਦ ਹੈ। ਡਰਾਮਾ ਅਨੁਸਾਰ ਬਾਪ ਨੂੰ ਜਰੂਰ ਆਉਣਾ ਹੈ।

ਬਾਪ ਕਹਿੰਦੇ ਹਨ - ਮੈਨੂੰ ਆਕੇ ਸਭ ਨੂੰ ਰਸਤਾ ਦੱਸਣਾ ਹੈ। ਬਾਕੀ ਇਸ ਵਿੱਚ ਕ੍ਰਿਪਾ ਆਦਿ ਦੀ ਕੋਈ ਗੱਲ ਹੀ ਨਹੀਂ ਹੈ। ਕੋਈ - ਕੋਈ ਲਿਖਦੇ ਹਨ ਬਾਬਾ ਆਪ ਦੀ ਕ੍ਰਿਪਾ ਹੋਵੇਗੀ ਤਾਂ ਅਸੀਂ ਆਪ ਨੂੰ ਕਦੀ ਨਹੀਂ ਭੁੱਲਾਂਗੇ। ਬਾਪ ਕਹਿੰਦੇ ਹਨ - ਅਸੀਂ ਕਦੀ ਕ੍ਰਿਪਾ ਆਦਿ ਨਹੀਂ ਕਰਦੇ, ਇਹ ਤਾਂ ਭਗਤੀ ਮਾਰਗ ਦੀਆਂ ਗੱਲਾਂ ਹਨ ਗਿਆਨ ਮਾਰਗ ਹੈ ਹੀ ਪੜ੍ਹਾਈ। ਟੀਚਰ ਕੋਈ ਤੇ ਕ੍ਰਿਪਾ ਥੋੜੀ ਕਰੇਗਾ। ਹਰ ਇੱਕ ਨੂੰ ਪੜ੍ਹਨਾ ਹੈ। ਬਾਪ ਸ਼੍ਰੀਮਤ ਦਿੰਦੇ ਹਨ, ਉਸ ਤੇ ਚਲਣਾ ਚਾਹੀਦਾ ਹੈ। ਪਰ ਆਪਣੀ ਮਤ ਤੇ ਚੱਲਣ ਦੇ ਕਾਰਨ ਕੁਝ ਵੀ ਸਰਵਿਸ ਨਹੀਂ ਕਰਦੇ ਹਨ। ਬੱਚਿਆਂ ਨੂੰ ਬਿਲਕੁਲ ਪੁੰਨ ਆਤਮਾ ਬਣਨਾ ਹੈ। ਜਰਾ ਵੀ ਕੋਈ ਪਾਪ ਨਾ ਹੋਵੇ। ਕਈ ਬੱਚੇ ਆਪਣਾ ਪਾਪ ਦੱਸਣਗੇ ਕਦੀ ਨਹੀਂ। ਬਾਪਵੀ ਕਹਿੰਦੇ ਹਨ ਉਹ ਉੱਚ ਪਦਵੀ ਕਦੀ ਨਹੀਂ ਪਾਉਣਗੇ। ਗਾਇਆ ਹੋਇਆ ਹੈ ਚੜ੍ਹੇ ਤਾਂ ਚਾਖੇ… ਬੱਚੇ ਜਾਣਦੇ ਹਨ ਬਹੁਤ ਉੱਚ ਮਰਤਬਾ ਹੈ। ਡਿੱਗਦੇ ਹਨ ਤਾਂ ਕੋਈ ਕੰਮ ਦੇ ਨਹੀਂ ਰਹਿੰਦੇ। ਅਸ਼ੁੱਧ ਹੰਕਾਰ ਹੈ ਪਹਿਲਾ ਨੰਬਰ, ਫਿਰ ਕਾਮ, ਕ੍ਰੋਧ, ਲੋਭ ਵੀ ਘੱਟ ਨਹੀਂ। ਲੋਭ, ਮੋਹ ਵੀ ਸਤਯਾਨਾਸ਼ ਕਰ ਦਿੰਦੇ ਹਨ। ਬੱਚੇ ਆਦਿ ਵਿੱਚ ਮੋਹ ਹੋਵੇਗਾ ਤਾਂ ਉਹ ਯਾਦ ਆਉਂਦੇ ਰਹਿਣਗੇ। ਆਤਮਾ ਤਾਂ ਕਹਿੰਦੀ ਹੈ ਮੇਰਾ ਤਾਂ ਇੱਕ ਸ਼ਿਵਬਾਬਾ, ਦੂਜਾ ਨਾ ਕੋਈ ਹੋਰ ਕੋਈ ਵੀ ਯਾਦ ਨਾ ਪਵੇ - ਅਜਿਹਾ ਪੁਰਸ਼ਾਰਥ ਕਰਨਾ ਹੈ। ਇਹ ਸਭ ਤਾਂ ਖਤਮ ਹੋਣਾ ਹੈ। ਵਿਨਾਸ਼ ਸਾਹਮਣੇ ਖੜਿਆ ਹੈ, ਵਰਸਾ ਤਾਂ ਲੈ ਨਹੀਂ ਸਕਣਗੇ। ਇਨ੍ਹਾਂ ਵਿੱਚ ਕੀ ਮੋਹ ਰੱਖਣਾ ਹੈ। ਇਵੇਂ - ਇਵੇਂ ਆਪਣੇ ਨਾਲ ਗੱਲਾਂ ਕਰਨੀਆਂ ਹਨ। ਸਾਰੀ ਦੁਨੀਆਂ ਨੂੰ ਬੁੱਧੀ ਤੋਂ ਭੁੱਲਣਾ ਹੈ। ਇਹ ਤਾਂ ਸਭ ਖਤਮ ਹੋਣ ਹੀ ਹੈ। ਤੂਫ਼ਾਨ ਇਵੇਂ ਲੱਗਣਗੇ ਜੋ ਇੱਕਦਮ ਖਤਮ ਹੋ ਜਾਵੇਗਾ। ਅੱਗ ਕਿਤੇ ਲਗਦੀ ਹੈ ਅਤੇ ਹਵਾ ਜ਼ੋਰ ਨਾਲ ਆਉਂਦੀ ਹੈ ਤਾਂ ਝੱਟ ਇੱਕਦਮ ਖਲਾਸ ਕਰ ਦਿੰਦੀ ਹੈ। ਅੱਧਾ ਘੰਟਾ ਵਿੱਚ 100 - 150 ਝੋਪੜੀਆਂ ਨੂੰ ਖਤਮ ਕਰ ਦਿੰਦੀ ਹੈ। ਤੁਸੀਂ ਜਾਣਦੇ ਕਿ ਇਸ ਭੰਬੋਰ ਨੂੰ ਅੱਗ ਲਗਣੀ ਹੀ ਹੈ, ਨਹੀਂ ਤਾਂ ਇੰਨੇ ਸਭ ਮਨੁੱਖ ਕਿਵੇਂ ਮਰਣਗੇ। ਜੋ ਚੰਗੇ ਬੱਚੇ ਹਨ, ਲਕਸ਼ਨ ਵੀ ਚੰਗੇ ਹਨ ਤਾਂ ਸਰਵਿਸ ਵੀ ਚੰਗੀ ਕਰਦੇ ਹਨ। ਤੁਸੀਂ ਬੱਚਿਆਂ ਨੂੰ ਨਸ਼ਾ ਰਹਿਣਾ ਚਾਹੀਦਾ ਹੈ। ਪੂਰਾ ਨਸ਼ਾ ਤਾਂ ਅੰਤ ਵਿੱਚ ਰਹੇਗਾ, ਜੱਦ ਕਰਮਾਤੀਤ ਅਵਸਥਾ ਹੋਵੇ ਫਿਰ ਵੀ ਪੁਰਸ਼ਾਰਥ ਕਰਦੇ ਰਹਿੰਦੇ ਹਨ। ਬਨਾਰਸ ਵਿੱਚ ਸ਼ਿਵ ਦੇ ਮੰਦਿਰ ਵਿੱਚ ਤਾਂ ਬਹੁਤ ਜਾਂਦੇ ਹਨ ਕਿਓਂਕਿ ਉਹ ਹੈ ਉੱਚ ਤੇ ਉੱਚ ਭਗਵਾਨ। ਉੱਥੇ ਸ਼ਿਵ ਦੀ ਭਗਤੀ ਬਹੁਤ ਹੈ। ਬਾਬਾ ਤਾਂ ਕਹਿੰਦੇ ਰਹਿੰਦੇ ਹਨ ਉੱਥੇ ਉਨ੍ਹਾਂ ਨੂੰ ਜਾਕੇ ਸਮਝਾਓ। ਇਹ ਸ਼ਿਵ ਭਗਵਾਨ ਇਨ੍ਹਾਂ ਲਕਸ਼ਮੀ - ਨਾਰਾਇਣ ਨੂੰ ਇਹ ਵਰਸਾ ਦਿੰਦੇ ਹਨ। ਸੰਗਮ ਤੇ ਹੀ ਇਹ ਵਰਸਾ ਉਨ੍ਹਾਂ ਤੋਂ ਮਿਲਿਆ ਹੋਇਆ ਹੈ। ਇਹ ਸਮਝਾਉਣ ਨਾਲ ਫਿਰ ਬ੍ਰਹਮਾ - ਸਰਸਵਤੀ ਦੀ ਵੀ ਸਮਝਾਉਣੀ ਆਉਂਦੀ ਹੈ। ਚਿੱਤਰਾਂ ਤੇ ਬਹੁਤ ਕਲੀਅਰ ਸਮਝਾ ਸਕਦੇ ਹੋ। ਇਨ੍ਹਾਂ ਨੂੰ ਇਹ ਰਾਜ ਕਿਵੇਂ ਮਿਲਿਆ। ਇਨ੍ਹਾਂ ਲਕਸ਼ਮੀ - ਨਾਰਾਇਣ ਦੇ ਰਾਜ ਵਿੱਚ ਭਗਤੀ ਮਾਰਗ ਸੀ ਨਹੀਂ। ਕਹਿਣਗੇ ਭਗਤੀ ਤਾਂ ਅਨਾਦਿ ਹੈ ਹੀ। ਹੁਣ ਤੁਹਾਨੂੰ ਕਿੰਨੀ ਨਾਲੇਜ ਮਿਲੀ ਹੈ ਤਾਂ ਨਸ਼ਾ ਚੜ੍ਹਨਾ ਚਾਹੀਦਾ ਹੈ ਨਾ। ਸਾਨੂੰ ਭਗਵਾਨ ਪੜ੍ਹਾ ਰਹੇ ਹਨ, 21 ਜਨਮਾਂ ਦਾ ਰਾਜ ਭਾਗ ਦੇਣ ਦੇ ਲਈ। ਤੁਸੀਂ ਸਟੂਡੈਂਟ ਹੋ ਨਾ। ਜਿਸ ਨੂੰ ਨਿਸ਼ਚਾ ਹੋਵੇਗਾ - ਇਹ ਬ੍ਰਹਮਾਕੁਮਾਰੀਆਂ ਜਿਸ ਦਵਾਰਾ ਸੁਣਕੇ ਸਾਨੂੰ ਨਿਸ਼ਚਾ ਬਿਠਾਉਂਦੀ ਹੈ ਉਹ ਆਪ ਕੀ ਹੋਵੇਗਾ। ਅਜਿਹੇ ਬਾਪ ਨੂੰ ਤਾਂ ਪਹਿਲੇ ਮਿਲੀਏ। ਜੱਦ ਤੱਕ ਪੂਰਾ ਨਿਸ਼ਚਾ ਨਹੀਂ ਹੋਵੇਗਾ ਤੱਦ ਤਕ ਵਧੇਗਾ ਨਹੀਂ। ਨਿਸ਼ਚਾ ਵਾਲਾ ਹੀ ਝੱਟ ਭੱਜੇਗਾ। ਅਜਿਹੇ ਬਾਪ ਦੇ ਕੋਲ ਜਾਕੇ ਮਿਲਾਂਗੇ, ਛੱਡਾਂਗੇ ਨਹੀਂ। ਬਸ ਬਾਬਾ ਅਸੀਂ ਤਾਂ ਤੁਹਾਡਾ ਬਣ ਗਿਆ, ਅਸੀਂ ਜਾਵਾਂਗੇ ਨਹੀਂ। ਗੀਤ ਵੀ ਹੈ ਨਾ ਭਾਵੇਂ ਪਿਆਰ ਕਰੋ ਭਾਵੇਂ ਠੁਕਰਾਓ। ਇਹ ਦੀਵਾਨਾ ਤੇਰਾ ਦਰ ਨਹੀਂ ਛੱਡੇਗਾ। ਫਿਰ ਵੀ ਬਿਠਾ ਤਾਂ ਨਹੀਂ ਸਕਦੇ। ਸਰਵਿਸ ਤੇ ਭੇਜਣਾ ਪੈਂਦਾ ਹੈ। ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ ਕਮਲ ਫੁੱਲ ਸਮਾਨ ਬਣਨਾ ਹੈ। ਇਵੇਂ ਲਿਖਕੇ ਵੀ ਦਿੰਦੇ ਹਨ ਫਿਰ ਬਾਹਰ ਜਾਨ ਨਾਲ ਮਾਇਆ ਦੀ ਚਕਰੀ ਵਿੱਚ ਆ ਜਾਂਦੇ ਹਨ। ਮਾਇਆ ਇੰਨੀ ਪ੍ਰਬਲ ਹੈ। ਮਾਇਆ ਦੇ ਬਹੁਤ ਵਿਘਨ ਪੈਂਦੇ ਹਨ। ਛੋਟੇ ਜਿਹੇ ਦੀਵੇ ਨੂੰ ਮਾਇਆ ਦੇ ਤੂਫ਼ਾਨ ਕਿੰਨੇ ਆਉਂਦੇ ਹਨ। ਇਨ੍ਹਾਂ ਗੀਤਾਂ ਦਾ ਵੀ ਸਾਰ ਬਾਪ ਆਕੇ ਸਮਝਾਉਂਦੇ ਹਨ। ਤੁਹਾਡਾ ਪੁਰਸ਼ੋਤਮ ਯੁਗ ਚਲ ਰਿਹਾ ਹੈ। ਭਗਤਾਂ ਦਾ ਪੁਰਸ਼ੋਤਮ ਮਹੀਨਾ ਚਲਾ ਗਿਆ। ਬਾਪ ਕਹਿੰਦੇ ਹਨ - ਇਸ ਸੰਗਮਯੁਗ ਤੇ ਹੀ ਮੈਂ ਆਉਂਦਾ ਹਾਂ, ਪਤਿਤਾਂ ਨੂੰ ਪਾਵਨ ਬਣਾਉਣ। ਸਮਝਾਉਣੀ ਕਿੰਨੀ ਚੰਗੀ ਹੈ।

ਅੱਛਾ - ਦਿਨ - ਪ੍ਰਤੀਦਿਨ ਸੇਵਾ ਦੀ ਵ੍ਰਿਧੀ ਦੇ ਲਈ ਨਵੀਂ - ਨਵੀਂ ਯੁਕਤੀਆਂ ਨਿਕਲਦੀ ਰਹੇਗੀ। ਚੰਗੇ - ਚੰਗੇ ਚਿੱਤਰ ਬਣਦੇ ਜਾਣਗੇ। ਕਹਿੰਦੇ ਹਨ ਨਾ - ਦੇਰ ਪਵੇ ਕਾਮ ਦਰੁਸਤ ਹੁੰਦੇ ਹਨ। ਤਿਆਰ ਮਾਲ ਮਿਲਦਾ ਹੈ, ਜਿਸ ਨਾਲ ਫੱਟ ਤੋਂ ਕੋਈ ਸਮਝ ਜਾਵੇ। ਸੀੜੀ ਬਹੁਤ ਚੰਗੀ ਹੈ। ਇਸ ਸਮੇਂ ਕੋਈ ਇਹ ਨਹੀਂ ਕਹਿ ਸਕਦੇ ਕਿ ਅਸੀਂ ਪਾਵਨ ਹਾਂ। ਪਾਵਨ ਦੁਨੀਆਂ ਸਤਿਯੁਗ ਨੂੰ ਹੀ ਕਿਹਾ ਜਾਂਦਾ ਹੈ। ਪਾਵਨ ਦੁਨੀਆਂ ਦੇ ਮਾਲਿਕ ਇਹ ਲਕਸ਼ਮੀ - ਨਾਰਾਇਣ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਜਰਾ ਵੀ ਕੋਈ ਵੱਡਾ ਜਾਂ ਸੂਕ੍ਸ਼੍ਮ ਪਾਪ ਨਾ ਹੋਵੇ, ਇਸ ਦਾ ਬਹੁਤ - ਬਹੁਤ ਧਿਆਨ ਰੱਖਣਾ ਹੈ। ਕਦੀ ਕੋਈ ਚੀਜ਼ ਛਿਪਾਕੇ ਨਹੀਂ ਲੈਣੀ ਹੈ। ਲੋਭ ਮੋਹ ਤੋਂ ਵੀ ਸਾਵਧਾਨ ਰਹਿਣਾ ਹੈ।

2. ਅਸ਼ੁੱਧ ਹੰਕਾਰ ਜੋ ਸਤਿਆਨਾਸ਼ ਕਰਨ ਵਾਲਾ ਹੈ, ਉਸ ਨੂੰ ਤਿਆਗ ਦੇਣਾ ਹੈ। ਇੱਕ ਬਾਪ ਦੇ ਸਿਵਾਏ ਦੂਜਾ ਕੋਈ ਵੀ ਯਾਦ ਨਾ ਪਵੇ, ਇਹ ਹੀ ਪੁਰਸ਼ਾਰਥ ਕਰਨਾ ਹੈ।

ਵਰਦਾਨ:-
ਦੇਹ ਦੇ ਭਾਨ ਨੂੰ ਅਰਪਣ ਕਰ ਸਮਰਪਣ ਹੋਣ ਵਾਲੇ ਯੋਗਯੁਕਤ , ਬੰਧਨਮੁਕਤ ਭਵ।

ਜੋ ਦੇਹ - ਅਭਿਮਾਨ ਨੂੰ ਅਰਪਣ ਕਰਦਾ ਹੈ ਉਨ੍ਹਾਂ ਦਾ ਹਰ ਕਰਮ ਦਰਪਣ ਬਣ ਜਾਂਦਾ ਹੈ। ਜਿਵੇਂ ਕੋਈ ਚੀਜ ਅਰਪਨ ਕੀਤੀ ਜਾਂਦੀ ਹੈ ਤਾਂ ਉਹ ਅਰਪਣ ਕੀਤੀ ਹੋਈ ਚੀਜ ਆਪਣੀ ਨਹੀਂ ਸਮਝੀ ਜਾਂਦੀ ਹੈ। ਤਾਂ ਦੇਹ ਦੇ ਭਾਨ ਨੂੰ ਵੀ ਅਰਪਣ ਕਰਨ ਨਾਲ ਜਦੋਂ ਆਪਣਾਪਨ ਮਿਟ ਜਾਂਦਾ ਹੈ ਤਾਂ ਲਗਾਵ ਵੀ ਮਿਟ ਜਾਂਦਾ ਹੈ। ਉਨ੍ਹਾਂ ਨੂੰ ਹੀ ਸੰਪੂਰਨ ਸਮਰਪਣ ਕਿਹਾ ਜਾਂਦਾ ਹੈ। ਅਜਿਹੇ ਸਮਰਪਣ ਹੋਣ ਵਾਲੇ ਸਦਾ ਯੋਗਯੁਕਤ ਅਤੇ ਬੰਧਨਮੁਕਤ ਹੁੰਦੇ ਹਨ। ਉਨ੍ਹਾਂ ਦਾ ਹਰ ਸੰਕਲਪ, ਹਰ ਕਰਮ ਯੁਕਤੀਯੁਕਤ ਹੁੰਦਾ ਹੈ।

ਸਲੋਗਨ:-
ਸਰਵਸ਼ਕਤੀਮਾਨ ਨੂੰ ਸਾਥੀ ਬਣਾ ਲਵੋ ਤਾਂ ਸਫਲਤਾ ਤੁਹਾਡੇ ਚਰਨਾਂ ਵਿਚ ਆ ਜਾਵੇਗੀ।

ਇਹ ਅਵਿਅਕਤ ਇਸ਼ਾਰੇ - ਹੁਣ ਆਪਣੇ ਦਾਤਾ ਸਵਰੂਪ ਨੂੰ ਪ੍ਰਤੱਖਸ਼ ਕਰੋ।

ਆਪਣੇ ਨੂੰ ਸਦਾ ਦਾਤਾ ਅਤੇ ਮਹਾਦਾਨੀ ਸਮਝਣਾ ਹੈ। ਮਹਾਗਿਆਨੀ ਬਣਨ ਦੇ ਬਾਅਦ ਮਹਾਦਾਨੀ ਦਾ ਕਰਤਵਿਆ ਚਲਦਾ ਹੈ। ਮਹਾਗਿਆਨੀ ਦੀ ਪਰਖ ਮਹਾਦਾਨੀ ਬਣਨ ਨਾਲ ਹੁੰਦੀ ਹੈ। ਹੁਣ ਤੁਹਾਡੀ ਮੂਰਤ ਵਿਚ ਅਜਿਹੀ ਝਲਕ ਹੋਣੀ ਚਾਹੀਦੀ ਜੋ ਕੋਈ ਵੀ ਆਪਣਾ ਵਰਸਾ ਲੈਣ ਤੋਂ ਵੰਚਿਤ ਨਾ ਰਹੇ। ਇਵੇਂ ਆਪਣੇ ਨੂੰ ਦਾਤਾ ਦੇ ਬੱਚੇ ਦਾਤਾ ਸਮਝਣਾ ਹੈ, ਦੇਣ ਵਾਲ਼ਿਆਂ ਵਿਚ ਜੋ ਫ਼ਲਕ ਅਤੇ ਝਲਕ ਰਹਿੰਦੀ ਹੈ, ਹੁਣ ਉਨ੍ਹਾਂ ਸੰਸਕਾਰਾਂ ਨੂੰ ਇਮਰਜ ਕਰੋ।