18.08.25        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਜਿਵੇਂ ਬਾਪ ਗਾਈਡ ਹੈ , ਇਵੇਂ ਗਾਈਡ ਬਣ ਸਭਨੂੰ ਘਰ ਦਾ ਰਸਤਾ ਦੱਸਣਾ ਹੈ , ਅੰਨਿਆਂ ਦੀ ਲਾਠੀ ਬਣਨਾ ਹੈ "

ਪ੍ਰਸ਼ਨ:-
ਇਸ ਬਣੇ ਬਣਾਏ ਅਨਾਦੀ ਡਰਾਮੇ ਦਾ ਰਾਜ਼ ਕਿਹੜਾ ਹੈ, ਜੋ ਤੁਸੀਂ ਬੱਚੇ ਹੀ ਜਾਣਦੇ ਹੋ?

ਉੱਤਰ:-
ਇਹ ਬਣਿਆ - ਬਣਾਇਆ ਅਨਾਦੀ ਡਰਾਮਾ ਹੈ ਇਸ ਵਿਚ ਨਾ ਤੇ ਕੋਈ ਐਕਟਰ ਐਡ ਹੋ ਸਕਦਾ ਹੈ, ਨਾ ਕੋਈ ਘੱਟ ਹੋ ਸਕਦਾ ਹੈ। ਮੋਕਸ਼ ਕਿਸੇ ਨੂੰ ਵੀ ਮਿਲਦਾ ਨਹੀਂ। ਕੋਈ ਕਹੇ ਕਿ ਅਸੀਂ ਇਸ ਆਵਾਗਮਨ ਦੇ ਚੱਕਰ ਵਿੱਚ ਆਈਏ ਹੀ ਨਹੀਂ। ਬਾਬਾ ਕਹਿੰਦੇ ਹਨ ਹਾਂ ਕੁਝ ਸਮੇਂ ਦੇ ਲਈ। ਲੇਕਿਨ ਪਾਰ੍ਟ ਤੋਂ ਕੋਈ ਛੁੱਟ ਨਹੀਂ ਸਕਦੇ। ਇਸ ਡਰਾਮੇ ਦਾ ਰਾਜ਼ ਤੁਸੀਂ ਬੱਚੇ ਹੀ ਜਾਣਦੇ ਹੋ।

ਓਮ ਸ਼ਾਂਤੀ
ਮਿੱਠੇ- ਮਿੱਠੇ ਬੱਚੇ ਇਹ ਜਾਣਦੇ ਹਨ ਕਿ ਭੋਲਾਨਾਥ ਕਿਸਨੂੰ ਕਿਹਾ ਹੈ ਜਾਂਦਾ ਹੈ। ਤੁਸੀਂ ਸੰਗਮਯੁਗੀ ਬੱਚੇ ਹੀ ਜਾਣ ਸਕਦੇ ਹੋ, ਕਲਯੁਗੀ ਮਨੁੱਖ ਰਿੰਚਕ ਵੀ ਨਹੀਂ ਜਾਣਦੇ। ਗਿਆਨ ਦਾ ਸਾਗਰ ਇੱਕ ਬਾਪ ਹੈ, ਉਹ ਹੀ ਸ੍ਰਿਸ਼ਟੀ ਦੇ ਆਦਿ - ਮੱਧ- ਅੰਤ ਦਾ ਰਾਜ ਸਮਝਾਉਂਦੇ ਹਨ। ਆਪਣੀ ਪਹਿਚਾਣ ਦਿੰਦੇ ਹਨ। ਤੁਸੀਂ ਬੱਚੇ ਹੁਣ ਸਮਝਦੇ ਹੋ, ਪਹਿਲੋਂ ਕੁਝ ਨਹੀਂ ਜਾਣਦੇ ਸਨ। ਬਾਪ ਕਹਿੰਦੇ ਹਨ ਮੈਂ ਹੀ ਆਕੇ ਭਾਰਤ ਨੂੰ ਸਵਰਗ ਬਣਾਉਂਦਾ ਹਾਂ, ਬੇਹੱਦ ਦਾ ਵਰਸਾ ਦਿੰਦਾ ਹਾਂ। ਜੋ ਤੁਸੀਂ ਹੁਣ ਲੈ ਰਹੇ ਹੋ। ਜਾਣਦੇ ਹੋ ਅਸੀਂ ਬੇਹੱਦ ਬਾਪ ਤੋਂ ਬੇਹੱਦ ਸੁਖ ਦਾ ਵਰਸਾ ਲੈ ਰਹੇ ਹਾਂ। ਇਹ ਬਣਿਆ - ਬਣਾਇਆ ਡਰਾਮਾ ਹੈ, ਇੱਕ ਵੀ ਐਕਟਰ ਨਾ ਐਡ ਹੋ ਸਕਦਾ ਹੈ, ਨਾ ਘੱਟ ਹੋ ਸਕਦਾ ਹੈ। ਸਭ ਨੂੰ ਆਪਣਾ -ਆਪਣਾ ਪਾਰ੍ਟ ਮਿਲਿਆ ਹੋਇਆ ਹੈ। ਮੋਖਸ਼ ਨੂੰ ਪਾ ਨਹੀਂ ਸਕਦੇ। ਜੋ - ਜੋ ਜਿਸ ਧਰਮ ਦਾ ਹੈ ਫਿਰ ਉਸ ਧਰਮ ਵਿੱਚ ਜਾਣ ਵਾਲੇ ਹਨ। ਬੋਧੀ ਜਾਂ ਕ੍ਰਿਸ਼ਚਨ ਆਦਿ ਇੱਛਾ ਕਰਨ ਅਸੀਂ ਸਵਰਗ ਵਿੱਚ ਜਾਈਏ, ਪਰ ਜਾ ਨਹੀਂ ਸਕਦੇ। ਜਦੋਂ ਉਨ੍ਹਾਂ ਦਾ ਧਰਮ ਸਥਾਪਕ ਆਉਂਦਾ ਹੈ ਉਦੋਂ ਹੀ ਉਨ੍ਹਾਂ ਦਾ ਪਾਰ੍ਟ ਹੈ। ਇਹ ਤੁਹਾਡੀ ਬੱਚਿਆਂ ਦੀ ਬੁੱਧੀ ਵਿੱਚ ਹੈ। ਸਾਰੀ ਦੁਨੀਆਂ ਦੇ ਮਨੁੱਖ ਮਾਤਰ ਇਸ ਵਕਤ ਨਾਸਤਿਕ ਹਨ ਮਤਲਬ ਬੇਹੱਦ ਦੇ ਬਾਪ ਨੂੰ ਨਾ ਜਾਨਣ ਵਾਲੇ ਹਨ। ਮਨੁੱਖ ਹੀ ਜਾਨਣਗੇ ਨਾ। ਇਹ ਨਾਟਕਸ਼ਾਲਾ ਮਨੁੱਖਾਂ ਦੀ ਹੈ। ਹਰ ਇੱਕ ਆਤਮਾ ਨਿਰਵਾਣਧਾਮ ਤੋਂ ਆਉਂਦੀ ਹੈ ਪਾਰਟ ਵਜਾਉਣ। ਫਿਰ ਪੁਰਸ਼ਾਰਥ ਕਰਦੀ ਹੈ ਨਿਰਵਾਣਧਾਮ ਵਿੱਚ ਜਾਣ ਦੇ ਲਈ। ਕਹਿੰਦੇ ਹਨ ਬੁੱਧ ਨਿਰਵਾਣ ਗਿਆ। ਹੁਣ ਬੁੱਧ ਦਾ ਸ਼ਰੀਰ ਤੇ ਨਹੀਂ ਗਿਆ, ਆਤਮਾ ਗਈ। ਪਰੰਤੂ ਬਾਪ ਸਮਝਾਉਂਦੇ ਹਨ, ਜਾਂਦਾ ਕੋਈ ਵੀ ਨਹੀਂ ਹੈ। ਨਾਟਕ ਵਿਚੋਂ ਨਿਕਲ ਹੀ ਨਹੀਂ ਸਕਦੇ। ਮੋਖਸ਼ ਪਾ ਨਹੀਂ ਸਕਦੇ। ਬਣਾ - ਬਣਾਇਆ ਡਰਾਮਾ ਹੈ ਨਾ। ਕਈ ਮਨੁੱਖ ਸਮਝਦੇ ਹਨ ਮੋਖਸ਼ ਮਿਲਦਾ ਹੈ, ਇਸਲਈ ਪੁਰਸ਼ਾਰਥ ਕਰਦੇ ਰਹਿੰਦੇ ਹਨ। ਜਿਵੇਂ ਜੈਨੀ ਲੋਕੀ ਪੁਰਸ਼ਾਰਥ ਕਰਦੇ ਰਹਿੰਦੇ ਹਨ। ਉਨ੍ਹਾਂ ਦੀ ਆਪਣੀ ਰਸਮ - ਰਿਵਾਜ਼ ਹੈ, ਉਨ੍ਹਾਂ ਦਾ ਆਪਣਾ ਗੁਰੂ ਹੈ, ਜਿਸਨੂੰ ਮੰਨਦੇ ਹਨ। ਬਾਕੀ ਮੋਖਸ਼ ਕਿਸੇ ਨੂੰ ਮਿਲਦਾ ਨਹੀਂ ਹੈ। ਤੁਸੀਂ ਤਾਂ ਜਾਣਦੇ ਹੋ ਅਸੀਂ ਪਾਰ੍ਟਧਾਰੀ ਹਾਂ, ਇਸ ਡਰਾਮੇ ਵਿੱਚ। ਅਸੀਂ ਕਦੋਂ ਆਏ, ਫਿਰ ਕਿਵੇਂ ਜਾਵਾਂਗੇ, ਇਹ ਕਿਸੇ ਨੂੰ ਵੀ ਪਤਾ ਨਹੀਂ ਹੈ। ਜਾਂਨਵਰ ਤੇ ਨਹੀਂ ਜਾਣਗੇ ਨਾ। ਮਨੁੱਖ ਹੀ ਕਹਿੰਦੇ ਹਨ ਅਸੀਂ ਐਕਟਰਸ ਪਾਰਟਧਾਰੀ ਹਾਂ। ਇਹ ਕਰਮਖੇਤਰ ਹੈ, ਜਿੱਥੇ ਆਤਮਾਵਾਂ ਰਹਿੰਦੀਆਂ ਹਨ। ਉਸਨੂੰ ਕਰਮਖੇਤਰ ਨਹੀਂ ਕਿਹਾ ਜਾਂਦਾ। ਉਹ ਤੇ ਨਿਰਾਕਾਰੀ ਦੁਨੀਆਂ ਹੈ। ਉਸ ਵਿੱਚ ਕੋਈ ਖੇਲਪਾਲ ਨਹੀਂ ਹੈ, ਐਕਟ ਨਹੀਂ। ਨਿਰਾਕਾਰੀ ਦੁਨੀਆਂ ਤੋਂ ਸਾਕਾਰੀ ਦੁਨੀਆਂ ਵਿੱਚ ਆਉਂਦੇ ਹਨ ਪਾਰਟ ਵਜਾਉਣ। ਜੋ ਫਿਰ ਰਪੀਟ ਹੁੰਦਾ ਰਹਿੰਦਾ ਹੈ। ਪ੍ਰਲੇਯ ਕਦੇ ਹੁੰਦੀ ਨਹੀਂ। ਸ਼ਾਸਤਰਾਂ ਵਿੱਚ ਵਿਖਾਉਂਦੇ ਹਨ - ਮਹਾਭਾਰਤ ਲੜ੍ਹਾਈ ਵਿੱਚ ਯਾਦਵ ਅਤੇ ਕੌਰਵ ਮਰ ਗਏ, ਬਾਕੀ 5 ਪਾਂਡਵ ਬਚੇ, ਉਹ ਵੀ ਪਹਾੜਾਂ ਤੇ ਗਲ ਮਰੇ। ਬਾਕੀ ਕੁਝ ਰਿਹਾ ਨਹੀਂ। ਇਸ ਤੋਂ ਸਮਝਦੇ ਹਨ ਪ੍ਰਲੇਯ ਹੋ ਗਈ। ਇਹ ਸਭ ਗੱਲਾਂ ਬੈਠ ਬਣਾਈਆਂ ਹਨ, ਫਿਰ ਵਿਖਾਉਂਦੇ ਹਨ ਸਮੁੰਦਰ ਵਿੱਚ ਪਿੱਪਲ ਦੇ ਪਤੇ ਤੇ ਇੱਕ ਬੱਚਾ ਅੰਗੂਠਾ ਚੂਸਦਾ ਆਇਆ। ਹੁਣ ਇਨ੍ਹਾਂ ਤੋਂ ਫਿਰ ਦੁਨੀਆਂ ਕਿਵੇਂ ਪੈਦਾ ਹੋਵੇਗੀ। ਮਨੁੱਖ ਜੋ ਕੁਝ ਸੁਣਦੇ ਹਨ ਉਹ ਸੱਚ - ਸੱਚ ਕਰਦੇ ਰਹਿੰਦੇ ਹਨ। ਹੁਣ ਤੁਸੀਂ ਬੱਚੇ ਜਾਣਦੇ ਹੋ ਕਿ ਸ਼ਾਸਤਰਾਂ ਵਿੱਚ ਵੀ ਕੀ - ਕੀ ਲਿਖ ਦਿੱਤਾ ਹੈ। ਇਹ ਸਭ ਹਨ ਭਗਤੀ ਮਾਰਗ ਦੇ ਸ਼ਾਸਤਰ। ਭਗਤਾਂ ਨੂੰ ਫਲ ਦੇਣ ਵਾਲਾ ਇੱਕ ਭਗਵਾਨ ਬਾਪ ਹੀ ਹੈ। ਕੋਈ ਮੁਕਤੀ ਵਿੱਚ, ਕੋਈ ਜੀਵਨਮੁਕਤੀ ਵਿੱਚ ਚਲੇ ਜਾਣਗੇ। ਹਰ ਇੱਕ ਪਾਰਟਧਾਰੀ ਆਤਮਾ ਦਾ ਜਦੋਂ ਪਾਰਟ ਆਵੇਗਾ ਉਦੋਂ ਉਹ ਦੁਬਾਰਾ ਆਵੇਗੀ। ਇਹ ਡਰਾਮੇ ਦਾ ਰਾਜ਼ ਸਿਵਾਏ ਤੁਸੀਂ ਬੱਚਿਆਂ ਦੇ ਹੋਰ ਕੋਈ ਨਹੀਂ ਜਾਣਦੇ। ਕਹਿੰਦੇ ਹਨ ਅਸੀਂ ਰਚਤਾ ਅਤੇ ਰਚਨਾ ਨੂੰ ਨਹੀਂ ਜਾਣਦੇ। ਡਰਾਮੇ ਦੇ ਐਕਟਰ ਹੋਕੇ ਅਤੇ ਡਰਾਮੇ ਦੇ ਆਦਿ - ਮੱਧ - ਅੰਤ, ਡਿਊਰੇਸ਼ਨ ਆਦਿ ਨੂੰ ਨਾਂ ਜਾਨਣ ਤਾਂ ਬੇਸਮਝ ਕਹਾਂਗੇ ਨਾ। ਸਮਝਾਉਣ ਤੇ ਵੀ ਸਮਝਦੇ ਨਹੀਂ। 84 ਲੱਖ ਸਮਝਣ ਦੇ ਕਾਰਣ ਡਿਊਰੇਸ਼ਨ ਵੀ ਲੱਖਾਂ ਸਾਲ ਦੇ ਦਿੰਦੇ ਹਨ।

ਹੁਣ ਤੁਸੀਂ ਸਮਝਦੇ ਹੋ ਬਾਬਾ ਅਸੀਂ ਤੁਹਾਡੇ ਤੋਂ ਕਲਪ - ਕਲਪ ਆਕੇ ਸਵਰਗ ਦੀ ਬਾਦਸ਼ਾਹੀ ਲੈਂਦੇ ਹਾਂ। 5 ਹਜ਼ਾਰ ਵਰ੍ਹੇ ਪਹਿਲਾਂ ਵੀ ਤੁਹਾਨੂੰ ਮਿਲੇ ਸੀ, ਬੇਹੱਦ ਦਾ ਵਰਸਾ ਲੈਣ ਦੇ ਲਈ। ਜਿਵੇਂ ਰਾਜਾ - ਰਾਣੀ ਉਵੇਂ ਪ੍ਰਜਾ ਸਭ ਵਿਸ਼ਵ ਦੇ ਮਾਲਿਕ ਬਣਦੇ ਹਨ। ਪ੍ਰਜਾ ਵੀ ਕਹੇਗੀ ਅਸੀਂ ਵਿਸ਼ਵ ਦੇ ਮਾਲਿਕ ਹਾਂ। ਤੁਸੀਂ ਜਦੋਂ ਵਿਸ਼ਵ ਦੇ ਮਾਲਿਕ ਬਣਦੇ ਹੋ, ਉਸ ਵਕਤ ਚੰਦ੍ਰਵਨਸ਼ੀ ਰਾਜ ਨਹੀਂ ਹੁੰਦਾ। ਤੁਸੀਂ ਬੱਚੇ ਡਰਾਮੇ ਦੇ ਸਾਰੇ ਆਦਿ - ਮੱਧ - ਅੰਤ ਨੂੰ ਜਾਣਦੇ ਹੋ। ਮਨੁੱਖ ਭਗਤੀ ਮਾਰਗ ਵਿੱਚ ਜਿਸ ਦੀ ਪੂਜਾ ਕਰਦੇ ਹਨ ਉਨ੍ਹਾਂ ਨੂੰ ਵੀ ਜਾਣਦੇ ਨਹੀਂ। ਜਿਸਦੀ ਭਗਤੀ ਕਰਨੀ ਹੁੰਦੀ ਹੈ ਤਾਂ ਉਨ੍ਹਾਂ ਦੀ ਬਾਈਓਗ੍ਰਾਫੀ ਨੂੰ ਵੀ ਜਾਨਣਾ ਚਾਹੀਦਾ ਹੈ। ਤੁਸੀਂ ਬੱਚੇ ਹੁਣ ਸਭ ਦੀ ਬਾਈਓਗ੍ਰਾਫੀ ਜਾਣਦੇ ਹੋ ਬਾਪ ਦੇ ਦਵਾਰਾ। ਤੁਸੀਂ ਬਾਪ ਦੇ ਬਣੇ ਹੋ। ਬਾਪ ਦੀ ਬਾਈਓਗ੍ਰਾਫੀ ਦਾ ਪਤਾ ਹੈ। ਉਹ ਬਾਪ ਹੈ ਪਤਿਤ - ਪਾਵਨ, ਲਿਬਰੇਟਰ ਗਾਈਡ। ਤੁਹਾਨੂੰ ਕਹਿੰਦੇ ਹਨ ਪਾਂਡਵ। ਤੁਸੀਂ ਸਭਦੇ ਗਾਈਡ ਬਣਦੇ ਹੋ, ਅੰਨਿਆਂ ਦੀ ਲਾਠੀ ਬਣਦੇ ਹੋ ਸਭ ਨੂੰ ਰਸਤਾ ਦੱਸਣ ਦੇ ਲਈ। ਜਿਵੇਂ ਬਾਪ ਗਾਈਡ ਉਵੇਂ ਤੁਸੀਂ ਬੱਚਿਆਂ ਨੂੰ ਵੀ ਬਣਨਾ ਹੈ। ਸਭਨੂੰ ਰਸਤਾ ਦੱਸਣਾ ਹੈ। ਤੁਸੀਂ ਹੋ ਆਤਮਾ, ਉਹ ਹੈ ਪਰਮਾਤਮਾ, ਉਨ੍ਹਾਂ ਤੋਂ ਬੇਹੱਦ ਦਾ ਵਰਸਾ ਮਿਲਦਾ ਹੈ। ਭਾਰਤ ਵਿੱਚ ਬੇਹੱਦ ਦਾ ਰਾਜ ਸੀ, ਹੁਣ ਨਹੀਂ ਹੈ। ਤੁਸੀਂ ਬੱਚੇ ਜਾਣਦੇ ਹੋ ਅਸੀਂ ਬੇਹੱਦ ਦੇ ਬਾਪ ਤੋਂ ਬੇਹੱਦ ਸੁੱਖ ਦਾ ਵਰਸਾ ਲੈਂਦੇ ਹਾਂ ਮਤਲਬ ਮਨੁੱਖ ਤੋਂ ਦੇਵਤਾ ਬਣਦੇ ਹੋ। ਅਸੀਂ ਹੀ ਦੇਵਤੇ ਸੀ ਫਿਰ 84 ਜਨਮ ਲੈ ਕੇ ਸ਼ੂਦ੍ਰ ਬਣੇ ਹਾਂ। ਬਾਪ ਆਕੇ ਸ਼ੂਦ੍ਰ ਤੋਂ ਬ੍ਰਾਹਮਣ ਬਣਾਉਂਦੇ ਹਨ। ਯਗ ਵਿੱਚ ਬ੍ਰਾਹਮਣ ਜਰੂਰ ਚਾਹੀਦੇ ਹਨ। ਇਹ ਹੈ ਗਿਆਨ ਯਗ, ਭਾਰਤ ਵਿੱਚ ਯਗ ਬਹੁਤ ਰਚਦੇ ਹਨ। ਇਸ ਵਿੱਚ ਖਾਸ ਆਰੀਆ ਸਮਾਜੀ ਯਗ ਕਰਦੇ ਹਨ। ਹੁਣ ਇਹ ਤਾਂ ਹੈ ਰੂਦ੍ਰ ਗਿਆਨ ਯਗ, ਜਿਸ ਵਿੱਚ ਸਾਰੀ ਪੁਰਾਣੀ ਦੁਨੀਆਂ ਸਵਾਹ ਹੋਣੀ ਹੈ। ਹੁਣ ਬੁੱਧੀ ਨਾਲ ਕੰਮ ਲੈਣਾ ਪੈਂਦਾ ਹੈ। ਕਲਯੁਗ ਵਿੱਚ ਤਾਂ ਬਹੁਤ ਮਨੁੱਖ ਹਨ, ਇੰਨੀ ਸਾਰੀ ਪੁਰਾਣੀ ਦੁਨੀਆਂ ਖ਼ਲਾਸ ਹੋ ਜਾਵੇਗੀ। ਕੋਈ ਵੀ ਚੀਜ਼ ਕੰਮ ਵਿੱਚ ਨਹੀਂ ਆਉਣੀ ਹੈ। ਸਤਿਯੁਗ ਵਿੱਚ ਤਾਂ ਫਿਰ ਸਭ ਕੁਝ ਨਵਾਂ ਹੋਵੇਗਾ। ਇੱਥੇ ਤਾਂ ਕਿੰਨਾ ਗੰਦ ਹੈ। ਮਨੁੱਖ ਕਿਵੇਂ ਗੰਦੇ ਰਹਿੰਦੇ ਹਨ। ਧਨਵਾਨ ਬਹੁਤ ਚੰਗੇ ਮਹਿਲਾਂ ਵਿੱਚ ਰਹਿੰਦੇ ਹਨ। ਗ਼ਰੀਬ ਤਾਂ ਵਿਚਾਰੇ ਗੰਦ ਵਿੱਚ, ਝੋਪੜ੍ਹਿਆਂ ਵਿੱਚ ਪਏ ਹਨ। ਹੁਣ ਇਨ੍ਹਾਂ ਝੋਪੜ੍ਹਿਆਂ ਨੂੰ ਡਿਸਟਰੋਏ ਕਰਦੇ ਰਹਿੰਦੇ ਹਨ। ਉਨ੍ਹਾਂ ਨੂੰ ਦੂਜੀ ਜਗ੍ਹਾ ਦੇਕੇ ਉਹ ਜਮੀਨ ਫਿਰ ਵੇਚਦੇ ਰਹਿੰਦੇ ਹਨ। ਨਹੀਂ ਉੱਠਦੇ ਤਾਂ ਜਬਰਦਸਤੀ ਉਠਾਉਂਦੇ ਹਨ। ਗਰੀਬ ਦੁਖੀ ਬਹੁਤ ਹਨ, ਜੋ ਸੁਖੀ ਹਨ ਉਹ ਵੀ ਸਥਾਈ ਸੁਖ ਨਹੀਂ। ਜੇਕਰ ਸੁਖ ਹੁੰਦਾ ਤਾਂ ਕਿਉਂ ਕਹਿੰਦੇ ਕਿ ਇਹ ਕਾਗ ਵਿਸ਼ਟਾ ਸਮਾਂਨ ਸੁਖ ਹੈ।

ਸ਼ਿਵ ਭਗਵਾਨੁਵਾਚ, ਅਸੀਂ ਇਨ੍ਹਾਂ ਮਾਤਾਵਾਂ ਦਵਾਰਾ ਸਵਰਗ ਦੇ ਦਰਵਾਜੇ ਖੋਲ੍ਹ ਰਹੇ ਹੈਂ। ਮਾਤਾਵਾਂ ਤੇ ਕਲਸ਼ ਰੱਖਿਆ ਹੈ। ਉਹ ਫਿਰ ਸਭਨੂੰ ਗਿਆਨ ਅੰਮ੍ਰਿਤ ਪਿਲਾਉਂਦੀਆਂ ਹਨ। ਪ੍ਰੰਤੂ ਤੁਹਾਡਾ ਹੈ ਪ੍ਰਵ੍ਰਿਤੀ ਮਾਰਗ। ਤੁਸੀਂ ਹੋ ਸੱਚੇ - ਸੱਚੇ ਬ੍ਰਾਹਮਣ, ਤਾਂ ਸਭ ਨੂੰ ਗਿਆਨ ਚਿਤਾ ਤੇ ਬਿਠਾਉਂਦੇ ਹੋ। ਹੁਣ ਤੁਸੀਂ ਬਣਦੇ ਹੋ ਦੈਵੀ ਸੰਪਰਦਾਇ। ਅਸੁਰੀ ਸੰਪਰਦਾਇ ਮਤਲਬ ਰਾਵਣ ਰਾਜ। ਗਾਂਧੀ ਵੀ ਕਹਿੰਦੇ ਸਨ ਰਾਮ ਰਾਜ ਹੋਵੇ। ਬੁਲਾਉਂਦੇ ਹਨ ਹੇ ਪਤਿਤ - ਪਾਵਨ ਆਵੋ ਪਰ ਆਪਣੇ ਨੂੰ ਪਤਿਤ ਸਮਝਦੇ ਥੋੜ੍ਹੀ ਨਾ ਹਨ। ਬਾਪ ਬੱਚਿਆਂ ਨੂੰ ਸੁਜਾਗ ਕਰਦੇ ਹਨ, ਤੁਸੀਂ ਘੋਰ ਹਨ੍ਹੇਰੇ ਤੋਂ ਸੋਜਰੇ ਵਿੱਚ ਆਏ ਹੋ। ਮਨੁੱਖ ਤਾਂ ਸਮਝਦੇ ਹਨ ਗੰਗਾ ਸ਼ਨਾਨ ਕਰਨ ਨਾਲ ਪਾਵਨ ਬਣ ਜਾਵਾਂਗੇ। ਇਵੇਂ ਹੀ ਗੰਗਾ ਵਿੱਚ ਹਰਿਦਵਾਰ ਦਾ ਸਾਰਾ ਕਿਚੜ੍ਹਾ ਪੈਂਦਾ ਹੈ। ਕਿੱਥੇ ਫਿਰ ਉਹ ਕਿਚੜ੍ਹਾ ਸਾਰਾ ਖੇਤੀ ਵਿੱਚ ਲੈ ਜਾਂਦੇ ਹਨ। ਸਤਿਯੁਗ ਵਿੱਚ ਅਜਿਹੇ ਕੰਮ ਹੁੰਦੇ ਨਹੀਂ। ਉੱਥੇ ਤਾਂ ਅਨਾਜ਼ ਢੇਰ ਦਾ ਢੇਰ ਹੁੰਦਾ ਹੈ। ਪੈਸਾ ਥੋੜ੍ਹੀ ਨਾ ਖਰਚ ਕਰਨਾ ਪੈਂਦਾ ਹੈ। ਬਾਬਾ ਅਨੁਭਵੀ ਹਨ ਨਾ। ਪਹਿਲਾਂ ਕਿੰਨਾ ਅਨਾਜ਼ ਸਸਤਾ ਸੀ। ਸਤਿਯੁਗ ਵਿੱਚ ਬਹੁਤ ਥੋੜ੍ਹੇ ਮਨੁੱਖ ਹਨ ਹਰ ਚੀਜ਼ ਸਸਤੀ ਰਹਿੰਦੀ ਹੈ। ਤਾਂ ਬਾਪ ਕਹਿੰਦੇ ਹਨ -ਮਿੱਠੇ ਬੱਚੇ, ਹੁਣ ਤੁਹਾਨੂੰ ਪਤਿਤ ਤੋਂ ਪਾਵਨ ਬਣਨਾ ਹੈ। ਤਰੀਕਾ ਬਹੁਤ ਸੌਖਾ ਦਸਦੇ ਹਨ, ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਆਤਮਾ ਵਿੱਚ ਹੀ ਖਾਦ ਪੈਣ ਨਾਲ ਮੁਲੰਮੇ ਦੀ ਬਣ ਗਈ ਹੈ। ਜੋ ਪਾਰਸਬੁਧੀ ਸਨ ਉਹ ਹੀ ਹੁਣ ਪੱਥਰਬੁੱਧੀ ਬਣੇ ਹਨ। ਤੁਸੀਂ ਬੱਚੇ ਹੁਣ ਬਾਪ ਦੇ ਕੋਲ ਪਥਰਨਾਥ ਤੋਂ ਪਾਰਸਨਾਥ ਬਣਨ ਆਏ ਹੋ। ਬੇਹੱਦ ਦਾ ਬਾਪ ਤੁਹਾਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ, ਉਹ ਵੀ ਗੋਲਡਨ ਏਜ਼ਡ ਵਿਸ਼ਵ ਦਾ। ਇਹ ਹੈ ਆਇਰਨ ਏਜਡ ਵਿਸ਼ਵ। ਬਾਪ ਬੈਠ ਬੱਚਿਆਂ ਨੂੰ ਪਾਰਸਪੁਰੀ ਦਾ ਮਲਿਕ ਬਣਾਉਂਦੇ ਹਨ। ਤੁਸੀਂ ਜਾਣਦੇ ਜੋ ਇਥੋਂ ਦੇ ਇੰਨੇ ਮਹਿਲ ਮਾੜੀਆਂ ਆਦਿ ਕੋਈ ਕੰਮ ਵਿੱਚ ਨਹੀਂ ਆਉਣਗੇ। ਸਭ ਖ਼ਤਮ ਹੋ ਜਾਣਗੇ। ਇੱਥੇ ਕੀ ਰੱਖਿਆ ਹੈ! ਅਮਰੀਕਾ ਦੇ ਕੋਲ ਕਿੰਨਾ ਸੋਨਾ ਹੈ! ਇੱਥੇ ਤਾਂ ਥੋੜ੍ਹਾ ਬਹੁਤ ਸੋਨਾ ਜੋ ਮਾਤਾਵਾਂ ਦੇ ਕੋਲ ਹੈ, ਉਹ ਵੀ ਲੈਂਦੇ ਰਹਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਤੇ ਕਰਜ਼ ਵਿੱਚ ਸੋਨਾ ਦੇਣਾ ਹੈ। ਤੁਹਾਡੇ ਕੋਲ ਉੱਥੇ ਸੋਨਾ ਹੀ ਸੋਨਾ ਹੁੰਦਾ ਹੈ। ਇੱਥੇ ਕੌਡੀਆਂ, ਉਥੇ ਹੀਰੇ ਹੋਣਗੇ। ਇਸਨੂੰ ਕਿਹਾ ਜਾਂਦਾ ਹੈ ਆਇਰਨ ਏਜ਼ਡ। ਭਾਰਤ ਹੀ ਅਵਿਨਾਸ਼ੀ ਖੰਡ ਹੈ, ਕਦੇ ਵਿਨਾਸ਼ ਹੁੰਦਾ ਨਹੀਂ। ਭਾਰਤ ਹੈ ਸਭ ਤੋਂ ਉੱਚ ਤੇ ਉੱਚ। ਤੁਸੀਂ ਮਾਤਾਵਾਂ ਸਾਰੇ ਵਿਸ਼ਵ ਦਾ ਉਧਾਰ ਕਰਦੀਆਂ ਹੋ। ਤੁਹਾਡੇ ਲਈ ਜਰੂਰ ਨਵੀਂ ਦੁਨੀਆਂ ਚਹੀਦੀ ਹੈ। ਪੁਰਾਣੀ ਦੁਨੀਆਂ ਦਾ ਵਿਨਾਸ਼ ਚਾਹੀਦਾ ਹੈ। ਕਿੰਨੀਆਂ ਸਮਝਣ ਦੀਆਂ ਗੱਲਾਂ ਹਨ। ਸ਼ਰੀਰ ਨਿਰਵਾਹ ਲਈ ਧੰਧਾ ਆਦਿ ਵੀ ਕਰਨਾ ਹੈ। ਛੱਡਣਾ ਕੁਝ ਵੀ ਨਹੀਂ ਹੈ। ਬਾਬਾ ਕਹਿੰਦੇ ਹਨ ਸਭ ਕੁਝ ਕਰਦੇ ਹੋਏ ਮੈਨੂੰ ਯਾਦ ਕਰਦੇ ਰਹੋ। ਭਗਤੀਮਾਰਗ ਵਿੱਚ ਵੀ ਤੁਸੀਂ ਮੈਨੂੰ ਮਸ਼ੂਕ ਨੂੰ ਯਾਦ ਕਰਦੇ ਆਏ ਹੋ ਕਿ ਸਾਨੂੰ ਆਕੇ ਸਾਂਵਰੇ ਤੋਂ ਗੋਰਾ ਬਣਾਓ। ਉਸ ਨੂੰ ਮੁਸਾਫ਼ਿਰ ਕਿਹਾ ਜਾਂਦਾ ਹੈ। ਤੁਸੀਂ ਸਭ ਮੁਸਾਫ਼ਿਰ ਹੋ ਨਾ। ਤੁਹਾਡਾ ਘਰ ਉਹ ਹੈ, ਜਿੱਥੇ ਸਭ ਆਤਮਾਵਾਂ ਰਹਿੰਦੀਆਂ ਹਨ।

ਤੁਸੀਂ ਸਭਨੂੰ ਗਿਆਨ ਚਿਤਾ ਤੇ ਬਿਠਾਉਂਦੇ ਹੋ। ਸਭ ਹਿਸਾਬ - ਕਿਤਾਬ ਚੁਕਤੁ ਕਰ ਜਾਣ ਵਾਲੇ ਹੋ। ਫਿਰ ਨਵੇਂ ਸਿਰੇ ਤੁਸੀਂ ਆਵੋਗੇ, ਜਿਨ੍ਹਾਂ ਯਾਦ ਵਿੱਚ ਰਹੋਗੇ ਉਣਾਂ ਪਵਿੱਤਰ ਬਣੋਗੇ ਅਤੇ ਉਚ ਪਦ ਪਾਵੋਗੇ। ਮਾਤਾਵਾਂ ਨੂੰ ਤੇ ਫ਼ੁਰਸਤ ਰਹਿੰਦੀ ਹੈ। ਮੇਲਜ਼ ਦੀ ਬੁੱਧੀ ਧੰਧੇ ਆਦਿ ਵੱਲ ਚੱਕਰ ਲਗਾਉਂਦੀ ਰਹਿੰਦੀ ਹੈ, ਇਸਲਈ ਬਾਪ ਨੇ ਕਲਸ਼ ਵੀ ਮਾਤਾਵਾਂ ਤੇ ਰੱਖਿਆ ਹੈ। ਇੱਥੇ ਤਾਂ ਔਰਤ ਨੂੰ ਕਹਿੰਦੇ ਹਨ ਕਿ ਪਤੀ ਹੀ ਤੁਹਾਡਾ ਈਸ਼ਵਰ ਗੁਰੂ ਸਭ ਕੁਝ ਹੈ। ਤੁਸੀਂ ਉਨ੍ਹਾਂ ਦੀ ਦਾਸੀ ਹੋ। ਹੁਣ ਫਿਰ ਬਾਪ ਤੁਹਾਨੂੰ ਮਾਤਾਵਾਂ ਨੂੰ ਕਿੰਨਾ ਉੱਚ ਬਣਾਉਂਦੇ ਹਨ। ਤੁਸੀਂ ਨਾਰੀਆਂ ਹੀ ਭਾਰਤ ਦਾ ਉਧਾਰ ਕਰਦੀਆਂ ਹੋ। ਕੋਈ -ਕੋਈ ਬਾਬਾ ਤੋਂ ਪੁੱਛਦੇ ਹਨ - ਆਵਾਗਮਨ ਤੋਂ ਛੁੱਟ ਸਕਦੇ ਹਾਂ? ਬਾਬਾ ਕਹਿੰਦੇ ਹਨ - ਹਾਂ, ਕੁਝ ਟਾਈਮ ਦੇ ਲਈ। ਤੁਸੀਂ ਬੱਚੇ ਤਾਂ ਆਲਰਾਊਂਡਰ ਆਦਿ ਤੋਂ ਅੰਤ ਤੱਕ ਪਾਰਟ ਵਜਾਉਂਦੇ ਹੋ। ਦੂਜੇ ਜੋ ਹਨ ਉਹ ਮੁਕਤੀਧਾਮ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਪਾਰ੍ਟ ਹੀ ਘੱਟ ਹੈ। ਉਹ ਸਵਰਗ ਵਿੱਚ ਜਾਣ ਵਾਲੇ ਹਨ ਨਹੀਂ। ਆਵਾਗਮਨ ਤੋਂ ਮੋਖਸ਼ ਉਸਨੂੰ ਕਹਾਂਗੇ ਜੋ ਪਿਛਾੜੀ ਨੂੰ ਆਏ ਅਤੇ ਇਹ ਗਏ। ਗਿਆਨ ਆਦਿ ਤਾਂ ਸੁਣ ਨਾ ਸਕਣ। ਸੁਣਦੇ ਉਹ ਹੀ ਹਨ ਜੋ ਸ਼ੁਰੂ ਤੋਂ ਆਖ਼ਿਰ ਤੱਕ ਪਾਰ੍ਟ ਵਜਾਉਂਦੇ ਹਨ। ਕੋਈ ਕਹਿੰਦੇ ਹਨ - ਸਾਨੂੰ ਤਾਂ ਇਹ ਹੀ ਪਸੰਦ ਹੈ। ਅਸੀਂ ਉਥੇ ਹੀ ਬੈਠੇ ਰਹੀਏ। ਇਵੇਂ ਥੋੜ੍ਹੀ ਹੀ ਹੋ ਸਕਦਾ ਹੈ। ਡਰਾਮੇ ਵਿੱਚ ਨੂੰਧਿਆ ਹੋਇਆ ਹੈ, ਜਾਕੇ ਪਿਛਾੜੀ ਵਿੱਚ ਆਉਣਗੇ ਜਰੂਰ। ਬਾਕੀ ਸਾਰਾ ਸਮਾਂ ਸ਼ਾਂਤੀਧਾਮ ਵਿੱਚ ਰਹਿੰਦੇ ਹਨ। ਇਹ ਬੇਹੱਦ ਦਾ ਡਰਾਮਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸੱਚਾ- ਸੱਚਾ ਬ੍ਰਾਹਮਣ ਬਣ ਸਭਨੂੰ ਗਿਆਨ ਅੰਮ੍ਰਿਤ ਪਿਲਾਉਣਾ ਹੈ। ਗਿਆਨ ਚਿਤਾ ਤੇ ਬਿਠਾਉਣਾ ਹੈ।

2. ਸ਼ਰੀਰ ਨਿਰਵਾਹ ਲਈ ਧੰਧਾ ਆਦਿ ਸਭ ਕੁਝ ਕਰਦੇ ਪਤਿਤ ਤੋਂ ਪਾਵਨ ਬਣਨ ਦੇ ਲਈ ਬਾਪ ਦੀ ਯਾਦ ਵਿੱਚ ਰਹਿਣਾ ਹੈ ਅਤੇ ਸਭਨੂੰ ਬਾਪ ਦੀ ਯਾਦ ਦਿਵਾਉਣੀ ਹੈ।

ਵਰਦਾਨ:-
ਵਿਸ਼ੇਸ਼ਤਾਵਾਂ ਦੇ ਦਾਨ ਦਵਾਰਾ ਮਹਾਨ ਬਣਨ ਵਾਲੇ ਮਹਾਦਾਨੀ ਭਵ

ਗਿਆਨ ਦਾਨ ਤੇ ਸਭ ਕਰਦੇ ਹਨ ਪਰ ਤੁਸੀਂ ਵਿਸ਼ੇਸ਼ ਆਤਮਾਵਾਂ ਨੂੰ ਆਪਣੀ ਵਿਸ਼ੇਸ਼ਤਾਵਾਂ ਦਾ ਦਾਨ ਕਰਨਾ ਹੈ। ਜੋ ਵੀ ਤੁਹਾਡੇ ਸਾਹਮਣੇ ਆਏ ਉਸੇ ਤੁਹਾਡੇ ਕੋਲੋਂ ਬਾਪ ਦੇ ਸਨੇਹ ਦਾ ਅਨੁਭਵ ਹੋਵੇ, ਤੁਹਾਡੇ ਚੇਹਰੇ ਤੋਂ ਬਾਪ ਦਾ ਚਿੱਤਰ ਅਤੇ ਚੱਲਣ ਤੋਂ ਬਾਪ ਦੇ ਚਰਿਤਰ ਦਿਖਾਈ ਦੇਣ। ਤੁਹਾਡੀ ਵਿਸ਼ੇਸ਼ਤਾਵਾਂ ਦੇਖਕੇ ਉਹ ਵਿਸ਼ੇਸ਼ ਆਤਮਾ ਬਣਨ ਦੀ ਪ੍ਰੇਣਾ ਪ੍ਰਾਪਤ ਕਰਨ, ਅਜਿਹੇ ਮਹਾਦਾਨੀ ਬਣੋ ਤਾਂ ਆਦਿ ਤੋਂ ਅੰਤ ਤੱਕ, ਪੂਜਯ ਪਨ ਵਿੱਚ ਵੀ ਅਤੇ ਪੁਜਾਰੀ ਪਨ ਵਿੱਚ ਵੀ ਮਹਾਨ ਰਹੋਂਗੇ।

ਸਲੋਗਨ:-
ਸਦਾ ਆਤਮ - ਅਭਿਮਾਨੀ ਰਹਿਣ ਵਾਲਾ ਹੀ ਵੱਡਾ ਗਿਆਨੀ ਹੈ।

ਅਵਿੱਅਕਤ ਇਸ਼ਾਰੇ :- ਸਹਿਜਯੋਗੀ ਬਣਨਾ ਹੈ ਤਾਂ ਪਰਮਾਤਮ ਪਿਆਰ ਦੇ ਅਨੁਭਵੀ ਬਣੋ

ਜੋ ਸਦਾ ਬਾਪ ਦੀ ਯਾਦ ਵਿੱਚ ਲਵਲੀਨ ਰਹਿ ਮੈਂ -ਪਨ ਦੀ ਤਿਆਗ - ਵ੍ਰਿਤੀ ਵਿੱਚ ਰਹਿੰਦੇ ਹਨ, ਉਹਨਾਂ ਕੋਲੋਂ ਹੀ ਬਾਪ ਦਿਖਾਈ ਦਿੰਦਾ ਹੈ। ਤੁਸੀਂ ਬੱਚੇ ਨਾਲੇਜ਼ ਦੇ ਅਧਾਰ ਨਾਲ ਬਾਪ ਦੀ ਯਾਦ ਵਿੱਚ ਸਮਾ ਜਾਂਦੇ ਹੋ ਤਾਂ ਇਹ ਸਮਾਉਣਾ ਹੀ ਲਵਲੀਨ ਸ਼ਥਿਤੀ ਹੈ, ਜਦੋਂ ਲਵ ਵਿੱਚ ਲਵਲੀਨ ਹੋ ਜਾਂਦੇ ਹੋ ਮਤਲਬ ਲਗਨ ਵਿੱਚ ਮਗਨ ਹੋ ਜਾਂਦੇ ਹੋ ਉਦੋ ਬਾਪ ਦੇ ਸਮਾਨ ਬਣ ਜਾਂਦੇ ਹੋ।