18.10.26     Avyakt Bapdada     Punjabi Murli     02.02.2012    Om Shanti     Madhuban


"ਹੁਣ ਸਮ੍ਰਿਤੀ ਸਵਰੂਪ ਅਨੁਭਵ ਦੀ ਅਥਾਰਟੀ ਬਣੋ, ਜਵਾਲਾਮੁਖੀ ਯੋਗ ਦ੍ਵਾਰਾ ਸਭ ਨੂੰ ਲਾਈਟ ਮਾਇਟ ਦੀਆਂ ਕਿਰਨਾਂ ਦਾ ਸਹਿਯੋਗ ਦਵੋ"


ਅੱਜ ਬਾਪਦਾਦਾ ਆਪਣੇ ਸਾਮ੍ਹਣੇ ਜਾਂ ਚਾਰੋਂ ਪਾਸੇ ਦੇ ਆਪਣੇ ਛੋਟੇ ਜਿਹੇ ਸੰਸਾਰ ਨੂੰ ਵੇਖ ਖੁਸ਼ ਹੋ ਰਹੇ ਹਨ ਕਿਉਂਕਿ ਇਹ ਸੰਸਾਰ ਹੈ ਛੋਟਾ ਪਰ ਬਹੁਤ ਪਿਆਰਾ ਹੈ ਕਿਉਂਕਿ ਇਸ ਸੰਸਾਰ ਦੀ ਇੱਕ - ਇੱਕ ਸ੍ਰੇਸ਼ਠ ਆਤਮਾ ਹੈ। ਕੋਟਾਂ ਵਿੱਚੋ ਕੋਈ ਆਤਮਾਵਾਂ ਹਨ। ਬਾਪ ਦੇ ਵਰਸੇ ਦੇ ਅਧਿਕਾਰੀ ਆਤਮਾਵਾਂ ਹਨ। ਬਾਪਦਾਦਾ ਹਰ ਬੱਚੇ ਨੂੰ ਵੇਖ ਖੁਸ਼ ਹੁੰਦੇ ਹਨ ਕਿ ਇਹ ਇਕ - ਇਕ ਬੱਚਾ ਰਾਜਾ ਬੱਚਾ ਹੈ। ਬਾਪਦਾਦਾ ਨੇ ਹਰ ਇੱਕ ਬੱਚੇ ਨੂੰ ਸਵਰਾਜ ਅਧਿਕਾਰੀ ਅਤੇ ਵਿਸ਼ਵ ਰਾਜ ਅਧਿਕਾਰੀ ਬਣਾਇਆ ਹੈ। ਇਸ ਵੇਲੇ ਸਾਰੇ ਸਵਰਾਜ ਅਧਿਕਾਰੀ ਹਨ ਮਤਲਬ ਮਨ - ਬੁੱਧੀ - ਸੰਸਕਾਰ, ਕਰਮਿੰਦਰੀਆਂ ਦੇ ਰਾਜਾ ਹਨ। ਕਰਮਿੰਦਰੀਆਂ ਦੇ ਵਸ਼ ਨਹੀਂ ਹਨ। ਮਨ ਦੇ ਵੀ ਮਾਲਿਕ ਹਨ। ਤਾਂ ਇਵੇਂ ਹੀ ਤੁਸੀ ਹਰ ਇੱਕ ਬੱਚਾ ਆਪਣੇ ਨੂੰ ਮਨ ਦੇ ਮਾਲਿਕ ਸਮਝਦੇ ਹੋ? ਇਵੇਂ ਤਾਂ ਨਹੀਂ ਕਦੇ ਤੁਸੀ ਮਨ ਦੇ ਮਾਲਿਕ ਹੁੰਦੇ ਜਾਂ ਕਦੇ ਮਨ ਤੁਹਾਡਾ ਮਾਲਿਕ ਹੁੰਦਾ! ਕਿਉਂਕਿ ਕਹਿੰਦੇ ਹੀ ਹੋ ਮੇਰਾ ਮਨ, ਮੈਂ ਮਨ ਨਹੀਂ ਕਹਿੰਦੇ ਹੋ। ਤਾਂ ਮੇਰੇ ਦੇ ਤੁਸੀਂ ਮਾਲਿਕ ਹੋ। ਚੈਕ ਕਰੋ ਕਦੇ ਮਨ ਤੇ ਮਾਲਿਕ ਨਹੀਂ ਬਣ ਜਾਂਦਾ? ਕਿਉਕਿ ਇਸ ਸਮੇਂ ਬਾਪਦਾਦਾ ਨੇ ਹਰ ਇੱਕ ਨੂੰ ਸਵਰਾਜ ਅਧਿਕਾਰੀ ਦੀ ਸੀਟ ਤੇ ਬਿਠਾਇਆ ਹੈ। ਹੁਣ ਦੇ ਸਵਰਾਜ ਅਧਿਕਾਰੀ ਹੋ ਅਤੇ ਭਵਿੱਖ਼ ਦਾ ਰਾਜ ਤਾਂ ਤੁਹਾਡਾ ਹੈ ਹੀ। ਡਬਲ ਰਾਜ ਅਧਿਕਾਰੀ ਹੋ। ਬਾਪਦਾਦਾ ਵੇਖਦੇ ਹਨ ਹਰ ਬੱਚਾ ਸਵਰਾਜ ਅਧਿਕਾਰੀ ਦੇ ਨਾਲ ਸਵਮਾਨਧਾਰੀ ਵੀ ਹੈ। ਤਾਂ ਮੈਂ ਸਵਮਾਨਧਾਰੀ ਆਤਮਾ ਹਾਂ, ਇਸ ਸਮ੍ਰਿਤੀ ਵਿਚ ਬੈਠੋ ਤਾਂ ਵੇਖੋ ਕਿੰਨੇ ਸਵਮਾਨਾਂ ਦੀ ਲਿਸਟ ਤੁਹਾਡੇ ਸਾਮ੍ਹਣੇ ਆਉਂਦੀ ਹੈ। ਅਨੇਕ ਸਵਮਾਨ ਦੀ ਮਾਲਾ ਸਾਮ੍ਹਣੇ ਆਉਂਦੀ ਹੈ । ਅਨੇਕ ਸਵਮਾਨਾਂ ਦੀ ਮਾਲਾ ਸਾਮ੍ਹਣੇ ਆ ਜਾਂਦੀ ਹੈ ਨਾ।

ਬਾਪਦਾਦਾ ਨੇ ਬੱਚਿਆਂ ਦੇ ਸਵਮਾਨਾਂ ਦੀ ਮਾਲਾ ਹਰ ਬੱਚੇ ਨੂੰ ਪਾਈ ਹੈ। ਸਵਮਾਨ ਸੁਣਦੇ ਹੀ ਤੁਹਾਡੇ ਸਾਮ੍ਹਣੇ ਵੀ ਆਪਣੇ ਸਵਮਾਨ ਸਮ੍ਰਿਤੀ ਵਿਚ ਆ ਗਏ! ਯਾਦ ਕਰੋ, ਅਨਾਦਿ ਸਵਰੂਪ ਵਿਚ ਤੁਹਾਡਾ ਸਵਮਾਨ ਕਿੰਨਾਂ ਵੱਡਾ ਹੈ! ਚਲੇ ਗਏ ਅਨਾਦਿ ਸਵਰੂਪ ਵਿਚ? ਹਰ ਇੱਕ ਦਾ ਸਵਮਾਨ ਹੈ - ਇੱਕ ਤੇ ਬਾਪ ਦੇ ਨਾਲ - ਨਾਲ ਚਮਕਦੀ ਹੋਈ ਆਤਮਾ ਹੈ, ਬਾਪ ਦੇ ਸਾਥ ਦੇ ਕਾਰਣ ਵਿਸ਼ੇਸ਼ ਚਮਕਦੀ ਹੋਈ ਵਿਖਾਈ ਦੇ ਰਹੀ ਹੈ। ਵੇਖ ਰਹੇ ਹੋ? ਜਿਵੇਂ ਆਕਾਸ਼ ਵਿਚ ਵੀ ਉੱਥੇ ਕੋਈ - ਕੋਈ ਸਿਤਾਰਾ ਵਿਸ਼ੇਸ਼ ਚਮਕਦਾ ਹੈ, ਇਵੇਂ ਬਾਪ ਦੇ ਨਾਲ - ਨਾਲ ਹੋਣ ਦੇ ਕਾਰਣ ਚਮਕਦੀ ਹੋਈ ਆਤਮਾ ਹੋ। ਯਾਦ ਆਇਆ ਆਪਣਾ ਅਨਾਦਿ ਸਵਰੂਪ? ਸੈਕਿੰਡ ਵਿਚ ਆਪਣੇ ਅਨਾਦਿ ਸਵਰੂਪ ਵਿਚ ਸਥਿਤ ਹੋ ਸਕਦੇ ਹੋ? ਹੁਣ ਇੱਕ ਸੈਕਿੰਡ ਵਿਚ ਉਸ ਅਨਾਦਿ ਸਵਰੂਪ ਵਿਚ ਇੱਕ ਸੈਕਿੰਡ ਦੇ ਲਈ ਸਥਿਤ ਹੋ ਜਾਵੋ। ਕਿੰਨਾਂ ਨਸ਼ਾ ਚੜਦਾ ਹੈ! ਅੱਗੇ ਵਧੋ, ਇਸ ਸ੍ਰਿਸ਼ਟੀ ਚਕ੍ਰ ਆਦਿ ਵਿਚ ਆ ਗਏ! ਇਹ ਡਰਿੱਲ ਕਰੋ ਸਤਿਯੁਗ ਆਦਿ ਵਿਚ ਆਪਣਾ ਸਵਰੂਪ ਵੇਖੋ, ਕਿੰਨਾ ਸ੍ਰੇਸ਼ਠ ਸੁਖ ਸਵਰੂਪ ਹੈ। ਕਿੰਨਾ ਸਰਵ ਪ੍ਰਾਪਤੀ ਸਵਰੂਪ ਹੈ। ਦੁੱਖ ਦਾ ਨਾਮਨਿਸ਼ਾਨ ਨਹੀਂ ਹੈ। ਪ੍ਰਾਕ੍ਰਿਤੀ ਕਿੰਨੀ ਸੁੰਦਰ ਸਤੋਗੁਣੀ ਹੈ। ਅਨੁਭਵ ਕਰੋ ਆਪਣੇ ਦੇਵਤਾ ਸਵਰੂਪ ਦਾ। ਵੇਖ ਰਹੇ ਹੋ ਆਪਣਾ ਸਵਰੂਪ? ਕੋਈ ਵੀ ਰਾਜਾ ਹੋਵੇ, ਮਹਾਤਮਾ ਹੋਵੇ , ਨੇਤਾ ਹੋਵੇ ਅਜਿਹਾ ਸਰਵ ਪ੍ਰਾਪਤੀ ਸਵਰੂਪ ਕੋਈ ਵੇਖਿਆ! ਤਾਂ ਇੱਕ ਸੈਕਿੰਡ ਦੇ ਲਈ ਆਪਣੇ ਦੇਵਤਾ ਸਵਰੂਪ ਵਿਚ ਸਥਿਤ ਹੋ ਜਾਵੋ। ਆਪਣੇ ਸਵਮਾਨ ਵਿਚ ਮਜਾ ਆਉਂਦਾ ਹੈ ਨਾ! ਹਮ ਸੋ ਦੇਵਤਾ ਬਾਪਦਾਦਾ ਇਹ ਡਰਿੱਲ ਕਰਵਾ ਰਿਹਾ ਹੈ। ਫਿਰ ਹੇਠਾਂ ਆ ਜਾਵੋ ਕਿਹੜਾ ਯੁੱਗ ਆ ਗਿਆ? ਦਵਾਪਰ ਵਿਚ ਵੀ ਤੁਹਾਡਾ ਸਵਮਾਨ ਪੂਜੀਏ ਦਾ ਹੈ। ਪੂਜੀਏ ਸਵਰੂਪ ਹੈ। ਆਪਣੇ ਪੂਜੀਏ ਸਵਰੂਪ ਨੂੰ ਵੇਖ ਰਹੇ ਹੋ? ਕਿੰਨੇ ਸਾਰੇ ਭਾਵਨਾ ਨਾਲ ਕਾਇਦੇ ਪ੍ਰਮਾਣ ਕੁਝ ਕਰਦੇ ਹਨ। ਇਵੇਂ ਕਾਇਦੇ ਪ੍ਰਮਾਣ ਪੂਜਾ ਹੋਰ ਕਿਸੇ ਦੀ ਵੀ ਨਹੀਂ ਹੁੰਦੀ। ਭਾਵੇਂ ਧਰਮਪਿਤਾਵਾਂ ਆਏ, ਭਾਵੇਂ ਗੁਰੂ ਬਣੇ, ਨੇਤਾਵਾਂ ਬਣੇ, ਅਭਿਨੇਤਾ ਬਣੇ ਲੇਕਿਨ ਅਜਿਹੀ ਕਾਇਦੇ ਪ੍ਰਮਾਣ ਪੂਜਾ ਕਿਸੇ ਦੀ ਨਹੀਂ ਹੁੰਦੀ। ਤਾਂ ਆਪਣਾ ਸਵਮਾਨ ਵੇਖਿਆ, ਅਨੁਭਵ ਕੀਤਾ? ਹੁਣ ਆਓ ਸੰਗਮ ਤੇ, ਸਭ ਚਕ੍ਰ ਲਗਾ ਰਹੇ ਹੋ? ਪਿੱਛੇ ਵਾਲੇ ਚਕ੍ਰ ਲਗਾ ਰਹੇ ਹੋ! ਹੱਥ ਉਠਾਓ। ਵੇਖੋ ਆਪਣਾ ਸਵਮਾਨ ਕਿਉਕਿ ਸਵਰਾਜ ਅਧਿਕਾਰੀ ਹੋ ਨਾ! ਤਾਂ ਸੰਗਮ ਤੇ ਖੁਦ ਭਗਵਾਨ, ਤੁਹਾਡੇ ਜੀਵਨ ਵਿਚ ਖੁਦ ਮਾਲਿਕ ਤੁਸੀਂ ਬੱਚਿਆਂ ਵਿਚ ਪਵਿੱਤਰਤਾ ਦੀ ਵਿਸ਼ੇਸ਼ਤਾ ਭਰਦਾ ਹੈ। ਜੋ ਪਵਿੱਤਰਤਾ ਤੁਹਾਡੇ ਸਰਵ ਅਵਿਨਾਸ਼ੀ ਸੁੱਖਾਂ ਦੀ ਖਾਨ ਹੈ। ਅਤੇ ਬਨਾਉਣ ਵਾਲਾ ਕੌਣ? ਖੁਦ ਭਗਵਾਨ ਉਹ ਤਾਂ ਹਾਲੇ ਵੀ ਪ੍ਰਤੱਖ ਪ੍ਰਮਾਣ ਤੁਹਾਨੂੰ ਪਵਿੱਤਰਤਾ ਦੀ ਜਾਇਦਾਦ ਬਾਪ ਤੋਂ ਪ੍ਰਾਪਤ ਹੋ ਗਈ ਹੈ। ਹੁਣ ਚੈਕ ਕਰੋ - ਪਵਿੱਤਰਤਾ ਸਰਵ ਪ੍ਰਾਪਤੀਆਂ ਦਾ ਆਧਾਰ ਹੈ, ਪਵਿੱਤਰਤਾ ਨਾਲ ਤੁਸੀਂ ਸਭ ਮਾਸਟਰ ਸਰਵਸ਼ਕਤੀਮਾਨ ਬਣ ਗਏ। ਹੁਣ ਚੈਕ ਕਰੋ - ਪਵਿੱਤਰਤਾ ਸਰਵ ਸ਼ਕਤੀਆਂ ਪ੍ਰਾਪਤ ਹਨ? ਕੋਈ - ਕੋਈ ਬੱਚੇ ਕਹਿੰਦੇ ਹਨ ਬਾਪ ਨੇ ਤੇ ਸਰਵ ਸ਼ਕਤੀਆਂ ਦਿੱਤੀਆਂ ਲੇਕਿਨ ਕਿਸੇ - ਕਿਸੇ ਵੇਲੇ ਜਿਸ ਸ਼ਕਤੀ ਦੀ ਲੋੜ ਹੁੰਦੀ ਹੈ ਉਹ ਥੋੜ੍ਹਾ ਸਮੇਂ ਦੇ ਬਾਅਦ ਆਉਂਦੀ ਹੈ। ਗਲ ਪੂਰੀ ਹੋ ਜਾਂਦੀ ਹੈ ਫਿਰ ਆਉਂਦੀ ਹੈ। ਇਸ ਦਾ ਕਾਰਣ ਕੀ? ਵਰਦਾਨ ਵਿਚ ਬਾਪ ਨੇ ਦਿੱਤੀ ਫਿਰ ਵੀ ਸਮੇਂ ਤੇ ਨਹੀਂ ਆਉਂਦੀ ਹੈ ਉਸ ਦਾ ਕਾਰਣ ਕੀ? ਆਪਣੇ ਮਾਸਟਰ ਸਰਵਸ਼ਕਤੀਮਾਨ ਦੇ ਸਮ੍ਰਿਤੀ ਦੀ ਸੀਟ ਤੇ ਨਹੀਂ ਹੁੰਦੇ ਹੋ, ਕੋਈ ਵੀ ਕਿਸੇ ਦਾ ਆਰਡਰ ਮੰਨਦੇ ਹਨ ਤਾਂ ਸੀਟ ਵਾਲੇ ਦਾ ਆਰਡਰ ਮੰਨਦੇ ਹਨ? ਤਾਂ ਜਦੋਂ ਵੀ ਤੁਸੀ ਕਿਸੇ ਵੀ ਸ਼ਕਤੀ ਦਾ ਆਰਡਰ ਕਰਦੇ ਹੋ, ਪਹਿਲੇ ਇਹ ਵੇਖੋ ਸਮ੍ਰਿਤੀ ਦੀ ਸੀਟ ਤੇ ਹੋ? ਸਵਮਾਨ ਦੀ ਸੀਟ ਤੇ ਹੋ? ਸਮ੍ਰਿਤੀ ਦੀ ਸੀਟ ਤੇ ਸਥਿਤ ਹੋ ਜਾਵੋ ਤਾਂ ਸਰਵ ਸ਼ਕਤੀਆਂ ਤੁਹਾਡੇ ਕੋਲ ਸਮੇਂ ਤੇ ਬੰਧੀਆਂ ਹੋਈਆਂ ਹਨ ਆਉਣ ਦੇ ਲਈ ਕਿਉਂਕਿ ਸਰਵਸ਼ਕਤੀਮਾਨ ਬਾਪ ਨੇ ਤੁਹਾਨੂੰ ਮਾਸਟਰ ਸਰਵਸ਼ਕਤੀਮਾਨ ਬਣਾਇਆ ਹੈ। ਤਾਂ ਇਤਨੇ ਪਾਵਰਫ਼ੁਲ ਸਵਮਾਨਧਾਰੀ ਬਣ ਚਲ ਰਹੇ ਹੋ ਨਾ? ਆਪਣੇ ਸਵਮਾਨ ਵੇਖੇ? ਸੰਗਮ ਦੇ ਬਾਅਦ ਕਿੱਥੇ ਜਾਵੋਗੇ? ਰਿਟਰਨ ਜਰਨੀ ਕਰੋਗੇ ਨਾ! ਇਸਲਈ ਬਾਪਦਾਦਾ ਇਹ ਹੀ ਚਾਹੁੰਦੇ ਹਨ ਕਿ ਹਰ ਇੱਕ ਸਾਰੇ ਦਿਨ ਵਿਚ ਇਹ ਐਕਸਰਸਾਈਜ਼ ਕਰਦੇ ਰਹੋ। ਸਮੇਂ ਕੱਢੋ ਬਾਰ - ਬਾਰ ਇਹ ਸਵਮਾਨ ਦੀ ਮਾਲਾ ਪਾਉਣ ਨਾਲ, ਅਨੁਭਵ ਕਰਨ ਨਾਲ ਜੋ ਬਾਪਦਾਦਾ ਨੇ ਸਵਰਾਜ ਅਧਿਕਾਰੀ ਬਣਾਇਆ ਹੈ, ਉਹ ਹੋ ਨਹੀਂ ਸਕਦਾ ਕਿ ਸਵਮਾਨ ਤੁਹਾਡੇ ਆਰਡਰ ਤੇ ਨਹੀਂ ਚੱਲੇ। ਸਿਰਫ ਸੀਟ ਤੇ ਸੈੱਟ ਰਹੋ।

ਬਾਪਦਾਦਾ ਨੇ ਵੇਖਿਆ ਸਾਰੇ ਅਟੈਂਸ਼ਨ ਰੱਖਦੇ ਹਨ ਲੇਕਿਨ ਨਿਯਮਤ ਰੂਪ ਨਾਲ ਆਪਣੀ ਦਿਨਚਰਿਯ ਸੈੱਟ ਕਰੋ। ਵਿੱਚ ਵਿਚ ਦੀ ਇਹ ਆਪਣੇ ਸਵਮਾਨ ਦੇ ਸਮ੍ਰਿਤੀ ਸਵਰੂਪ ਵਿਚ ਸਥਿਤ ਰਹੋ। ਜਿਵੇਂ ਟ੍ਰੈਫਿਕ ਕੰਟ੍ਰੋਲ ਕਰਦੇ ਹੋ ਇਵੇਂ ਇਸ ਸਵਮਾਨ ਦੀ ਸਮ੍ਰਿਤੀ ਆਦਿਕਾਲ ਤੋਂ ਰਿਟਰਨ ਜਰਨੀ ਤੱਕ ਦੀ, ਵਿਚ ਵਿੱਚ ਦੀ ਟਾਇਮ ਫਿਕਸ ਕਰੋ। ਇਹ ਚਲਦੇ - ਫਿਰਦੇ ਵੀ ਕਰ ਸਕਦੇ ਹੋ ਕਿਉਂਕਿ ਮਨ ਨੂੰ ਸੀਟ ਤੇ ਬਿਠਾਉਣਾ ਹੈ। ਬਾਪਦਾਦਾ ਨੇ ਵੇਖਿਆ, ਪਹਿਲੇ ਵੀ ਕਿਹਾ ਹੈ ਯੋਗ ਸਾਰੇ ਲਗਾਉਂਦੇ ਹੋ ਲੇਕਿਨ ਹੁਣ ਜਰੂਰਤ ਹੈ ਕਿਸ ਦੀ? ਸਮੇਂ ਦੀਆਂ ਹਾਲਾਤਾਂ ਨੂੰ ਵੇਖ ਪਹਿਲੇ ਵੀ ਸੁਣਾਇਆ ਹੁਣ ਜਵਾਲਾਮੁਖੀ ਯੋਗ ਦੀ ਲੋੜ ਹੈ, ਜਿਸ ਨਾਲ ਡਬਲ ਕੰਮ ਹੋਵੇਗਾ। ਇੱਕ ਤੇ ਆਪਣੇ ਪੁਰਾਣੇ ਸੰਸਕਾਰ ਦਾ ਸੰਸਕਾਰ ਹੋ ਜਾਵੇਗਾ, ਹੁਣ ਸੰਸਕਾਰਾਂ ਨੂੰ ਮਾਰਦੇ ਹੋ ਲੇਕਿਨ ਸਾੜਦੇ ਨਹੀਂ ਹੋ। ਮਾਰਨ ਦੇ ਬਾਅਦ ਫਿਰ ਵੀ ਕਦੇ - ਕਦੇ ਉਹ ਜਾਗ ਜਾਂਦੇ ਹਨ। ਜਿਵੇਂ ਰਾਵਣ ਨੂੰ ਸਿਰਫ ਮਾਰਿਆ ਨਹੀਂ, ਸਾੜਿਆ। ਇਵੇਂ ਤੁਸੀਂ ਵੀ ਆਪਣੇ ਪੁਰਾਣੇ ਸੰਸਕਾਰਾਂ ਨੂੰ ਜੋ ਵਿਚ - ਵਿਚ ਦੀ ਤੀਵ੍ਰ ਪੁਰਸ਼ਾਰਥ ਵਿਚ ਕਮੀ ਕਰ ਦਿੰਦੇ ਹਨ, ਉਸ ਦੇ ਲਈ ਜਵਾਲਾਮੁਖੀ ਯੋਗ ਦੀ ਲੋੜ ਹੈ। ਇੱਕ ਆਪਣੇ ਲਈ ਅਤੇ ਦੂਸਰਾ ਜਵਾਲਾਮੁਖੀ ਯੋਗ ਦ੍ਵਾਰਾ ਹੋਰਾਂ ਨੂੰ ਵੀ ਲਾਈਟ ਰੂਪ ਹੋਣ ਦੇ ਕਾਰਣ, ਮਾਇਟ ਰੂਪ ਹੋਣ ਦੇ ਕਾਰਣ ਉਨ੍ਹਾਂ ਨੂੰ ਵੀ ਆਪਣੀਆਂ ਕਿਰਨਾਂ ਦ੍ਵਾਰਾ ਸਹਿਯੋਗ ਦੇ ਸਕਦੇ ਹੋ। ਤਾਂ ਹੁਣ ਸਾਰਿਆਂ ਨੇ ਯੋਗ ਨੂੰ ਜਵਾਲਮੁਖੀ ਯੋਗ ਵਿਚ ਪਰਿਵਰਤਨ ਕੀਤਾ? ਸਮੇਂ ਅਨੁਸਾਰ ਹੁਣ ਆਤਮਾਵਾਂ ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਬਾਕੀ ਬਾਪਦਾਦਾ ਤੇ ਅੰਮ੍ਰਿਤਵੇਲੇ ਹਰ ਬੱਚੇ ਨੂੰ ਸਨੇਹ ਦਿੰਦੇ ਹਨ।

ਬਾਪਦਾਦਾ ਵੇਖਦੇ ਹਨ ਲਕਸ਼ ਬਹੁਤ ਉੱਚਾ ਰੱਖਦੇ ਹਨ, ਹਿੰਮਤ ਵੀ ਰੱਖਦੇ ਹਨ ਲੇਕਿਨ ਸਾਰਾ ਦਿਨ ਉਸ ਅਟੈਂਸ਼ਨ ਵਿਚ ਰਹਿਣ, ਜਿਵੇਂ ਅੰਮ੍ਰਿਤਵੇਲੇ ਰਹਿੰਦਾ ਹੈ, ਉਹ ਘਟ ਹੋ ਜਾਂਦਾ ਹੈ। ਕਾਰਣ ਕੀ ਹੁੰਦਾ ਹੈ? ਇਹ ਜੋ ਕਰਮ ਵਿਚ ਲਗਦੇ ਹੋ, ਕਰਮਯੋਗੀ ਬਣ ਕਰਮ ਕਰਨਾ, ਇਸ ਵਿੱਚ ਫਰਕ ਪੈ ਜਾਂਦਾ ਹੈ। ਤੁਸੀਂ ਸਿਰਫ ਯੋਗ ਲਗਾਉਣ ਵਾਲੇ ਨਹੀਂ ਹੋ, ਯੋਗੀ ਜੀਵਨ ਵਾਲੇ ਹੋ। ਤਾਂ ਜੀਵਨ ਸਦਾ ਰਹਿੰਦੀ ਹੈ, ਕਦੇ - ਕਦੇ ਨਹੀਂ। ਤਾਂ ਬਾਪਦਾਦਾ ਹੁਣ ਕੀ ਚਾਹੁੰਦੇ ਹਨ? ਪਿਆਰ ਵਿਚ ਤਾਂ ਬਹੁਤ ਕਰਕੇ ਪਾਸ ਹਨ, ਪਿਆਰ ਦੀ ਸਬਜੈਕਟ ਵਿਚ ਬਾਪ ਨੇ ਵੇਖਿਆ ਮਿਜੋਰਟੀ ਬਾਪ ਦੇ ਨਾਲ ਮੇਰਾ ਬਾਬਾ, ਮੇਰਾ ਬਾਬਾ ਕਹਿ ਪਿਆਰ ਦਾ ਅਨੁਭਵ ਕਰਦੇ ਹਨ। ਪਿਆਰ ਵਿਚ ਤੇ ਮਿਜੋਰਟੀ ਪਾਸ ਹਨ, ਹੁਣ ਕਿਸ ਵਿਚ ਪਾਸ ਹੋਣਾ ਹੈ? ਬਾਪ ਸਮਾਨ ਬਣਨ ਵਿਚ, ਸਾਰੇ ਕੀ ਚਾਹੁੰਦੇ ਹਨ? ਬਾਪ ਸਮਾਨ ਬਣਨਾ ਹੈ ਕਿ ਬਾਪ ਬਾਪ ਰਹੇਗਾ ਤੁਸੀ ਬੱਚੇ ਹੋ, ਤਾਂ ਬਾਪ ਸਮਾਨ ਤੇ ਬਣਨਾ ਪਵੇਗਾ। ਪਿਆਰ ਮਾਨਾ ਕੀ? ਪਿਆਰ ਵਾਲਾ ਜੋ ਕਹੇ ਉਹ ਕਰਨਾ ਹੀ ਹੈ। ਤਾਂ ਸਭ ਬਾਪ ਦੇ ਪਿਆਰੇ ਹੋ, ਬਾਪ ਦਾ ਪਿਆਰ ਤੁਹਾਡੇ ਨਾਲ ਹੈ? ਇਸ ਵਿੱਚ ਹੱਥ ਉਠਾਓ। ਪਿਆਰ ਹੈ ਅੱਛਾ, ਪਿਆਰ ਹੈ? ਤਾਂ ਹੁਣ ਬਾਪਦਾਦਾ ਇਹ ਹੀ ਚਾਹੁੰਦੇ ਹਨ ਕਿ ਜਿਵੇਂ ਪਿਆਰ ਹੈ, ਇਵੇਂ ਇਹ ਲਕਸ਼ ਰੱਖੋ ਕਿ ਸਾਨੂੰ ਬਾਪ ਸਮਾਨ ਬਣਨਾ ਹੀ ਹੈ, ਇਸ ਵਿੱਚ ਹੱਥ ਉਠਾਓ। ਤਾਂ ਨਿਸ਼ਚੇ ਰੱਖਦੇ ਹੋ, ਹੱਥ ਤੇ ਬਹੁਤ ਚੰਗਾ ਉਠਾਉਂਦੇ ਹੋ। ਬਾਪਦਾਦਾ ਵੇਖ ਰਹੇ ਹਨ।

ਬਾਪਦਾਦਾ ਚਾਹੁੰਦਾ ਹੈ ਇੱਕ - ਇੱਕ ਬੱਚਾ ਖੁਸ਼ਨੁਮਾ, ਖੁਸ਼ਨਸੀਬ ਵਿਖਾਈ ਦੇਵੇ, ਚੇਹਰੇ ਤੋਂ ਚਲਣ ਤੋਂ ਕਿਉਂ ਕਿ ਸਮੇਂ ਪ੍ਰਮਨ ਹੁਣ ਤੁਹਾਡਾ ਚੇਹਰਾ ਬਹੁਤ ਸੇਵਾ ਕਰੇਗਾ। ਜਰੂਰਤ ਪਵੇਗੀ। ਇਸ ਦੇ ਲਈ ਬਾਪਦਾਦਾ ਚਾਹੁੰਦਾ ਹੈ ਕਿ ਹੁਣ ਤੋਂ ਹੀ ਲਕਸ਼ ਰੱਖੋ ਜਿਵੇਂ ਹੁਣ ਇਹ 75 ਵਰ੍ਹਿਆਂ ਦੇ ਕਾਰਣ ਸਭ ਨੂੰ ਉਮੰਗ ਹੈ ਸੇਵਾ ਕਰਨ ਦਾ। ਇਵੇਂ ਉਮੰਗ ਹੋਵੇ ਚੇਹਰੇ ਤੋਂ ਸੇਵਾ ਕਰਨ ਦਾ ਕਿਉਂਕਿ ਪ੍ਰਤੀਦਿਨ ਸਮੇਂ ਨਾਜੁਕ ਆਉਣਾ ਹੀ ਹੈ। ਤਾਂ ਅਜਿਹੇ ਸਮੇਂ ਤੇ ਤੁਹਾਡਾ ਚੇਹਰਾ ਆਤਮਾਵਾਂ ਨੂੰ ਚਿਅਰਫੁੱਲ ਬਣਾ ਦੇਵੇ।

ਬਾਪਦਾਦਾ ਨੇ ਅੱਜ ਅੰਮ੍ਰਿਤਵੇਲੇ ਚਕ੍ਰ ਲਗਾਇਆ, ਤਾਂ ਕੀ ਵੇਖਿਆ? ਬੈਠਦੇ ਸਾਰੇ ਆਪਣੇ ਰੂਚੀ ਨਾਲ ਵੀ ਹਨ ਲੇਕਿਨ ਸਭ ਤੋਂ ਵੱਡੀ ਅਥਾਰਟੀ ਹੈ ਅਨੁਭਵ ਦੀ। ਤਾਂ ਵੇਖਿਆ ਬੈਠਦੇ ਹਨ ਲੇਕਿਨ ਅਨੁਭਵ ਦੀ ਅਥਾਰਟੀ ਬਣਕੇ ਬੈਠਣ ਸਮ੍ਰਿਤੀ ਵਿਚ ਬੈਠਦੇ ਹਨ ਲੇਕਿਨ ਸਮ੍ਰਿਤੀ ਸਵਰੂਪ ਅਨੁਭਵ ਹੋਵੇ। ਅਨੁਭਵ ਦੀ ਅਥਾਰਟੀ ਦਾ ਆਨੰਦ ਉਹ ਥੋੜ੍ਹਾ ਸਮੇਂ ਹੁੰਦਾ ਹੈ। ਸੋਚੇਦੇ ਹਨ ਮੈਂ ਬਾਪਦਾਦਾ ਦੇ ਤਖ਼ਤਨਸ਼ੀਨ ਹਾਂ ਲੇਕਿਨ ਸਵਰੂਪ ਦੇ ਸਮ੍ਰਿਤੀ ਸਵਰੂਪ ਅਨੁਭਵੀ ਮੂਰਤ, ਅਨੁਭਵ ਵਿਚ ਖੌ ਜਾਣ, ਉਸਨੂੰ ਅਜੇ ਹੋਰ ਵੀ ਅੱਗੇ ਵਧਾਉਣਾ ਹੋਵੇਗਾ ਕਿਉਂਕਿ ਅਨੁਭਵ ਦੀ ਅਥਾਰਟੀ ਸਭ ਤੋਂ ਵੱਡੀ ਤੋਂ ਵੱਡੀ ਹੈ। ਸਮ੍ਰਿਤੀ ਸਵਰੂਪ ਰਹਿਣਾ ਇਸਨੂੰ ਕਿਹਾ ਜਾਂਦਾ ਹੈ ਅਨੁਭਵ। ਤਾਂ ਅਨੁਭਵ ਵਿਚ ਖੋ ਜਾਣਾ ਜੋ ਸਵਰੂਪ ਦੀ ਸਮ੍ਰਿਤੀ ਰੱਖਦੇ ਹਨ, ਉਸ ਸਵਰੂਪ ਦੀ ਅਨੁਭੂਤੀ ਵਿਚ ਰਹਿਣਾ ਇਸਦੀ ਹੋਰ ਲੋੜ ਹੈ ਕਿਉਂਕਿ ਅਨੁਭਵ ਕਦੇ ਵੀ ਭੁੱਲਦਾ ਨਹੀਂ ਹੈ। ਕਿਸੇ ਨੂੰ ਵੀ ਤੁਸੀ ਕਿਸੇ ਦੇ ਅਨੁਭਵ ਦ੍ਵਾਰਾ ਸੁਨਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਅਨੁਭਵ ਦਾ ਪ੍ਰਭਾਵ ਪੈਂਦਾ ਹੈ। ਤਾਂ ਖੁਦ ਨੂੰ ਜੋ ਸਵਰੂਪ ਸਮ੍ਰਿਤੀ ਵਿਚ ਰੱਖਦੇ ਹੋ ਉਸ ਦੇ ਸਵਰੂਪ ਦੀ ਅਨੁਭੂਤੀ ਵਿਚ ਖੋ ਜਾਵੋ, ਅਨੁਭਵ ਆਪਣੇ ਪੁਰਸ਼ਾਰਥ ਵਿਚ ਵੀ ਮਦੱਦ ਕਰਦਾ ਹੈ। ਤਾਂ ਬਾਪਦਾਦਾ ਨੇ ਵੇਖਿਆ ਅਨੁਭਵ ਦੀ ਅਥਾਰਟੀ ਵਿਚ ਨੰਬਰਵਾਰ ਹਨ। ਤਾਂ ਹੁਣ ਇਸ ਅਨੁਭਵੀ ਅਥਾਰਟੀ ਦੇ ਅਭਿਆਸ ਦੇ ਉਪਰ ਹੋਰ ਅਟੈਂਸ਼ਨ ਦਵੋ। ਅਨੁਭਵ ਸਵਰੂਪ ਦੀ ਸਥਿਤੀ ਸਦਾ ਸਮਾਈ ਹੋਈ ਰਹਿੰਦੀ ਹੈ, ਉਸ ਦੀ ਸ਼ਕਲ, ਚਲਣ ਸੇਵਾ ਕਰਦੀ ਹੈ।

ਤਾਂ ਅੱਜ ਬਾਪਦਾਦਾ ਬੱਚਿਆਂ ਦਾ ਰਿਕਾਰਡ ਵੇਖ ਰਹੇ ਸਨ। ਤਾਂ ਇੱਕ ਤੇ ਜਵਾਲਾਮੁਖੀ ਯੋਗ ਦੇ ਉਪਰ ਹੋਰ ਅਟੈਂਸ਼ਨ ਦਵੋ ਜਿਸ ਨਾਲ ਸੁਭਾਅ ਸੰਸਕਾਰ ਪਰਿਵਰਤਨ ਵਿਚ ਸਹਿਯੋਗ ਮਿਲੇਗਾ। ਸੰਸਕਾਰ ਜਿਸਨੂੰ ਤੁਸੀਂ ਨੈਚਰ ਕਹਿੰਦੇ ਹੋ ਉਹ ਹਾਲੇ ਵੀ ਆਪਣਾ ਕੰਮ ਵਿਚ ਵਿਚ ਦੀ ਕਰ ਲੈਂਦੀ ਹੈ। ਬਾਕੀ ਬਾਪਦਾਦਾ ਖੁਸ਼ ਹਨ, ਕਿਸ ਗੱਲ ਤੇ? ਜਾਣਦੇ ਹੋ, ਕਿਸ ਗੱਲ ਤੇ ਬਾਪਦਾਦਾ ਖੁਸ਼ ਹਨ? ਜਾਣਦੇ ਹੋ? ਅੱਜਕਲ ਦੀਆਂ ਮੁਰਲੀਆਂ ਸੁਣਦੇ ਹੋਏ ਬਾਪਦਾਦਾ ਨੇ ਵੇਖਿਆ ਆਪਣੇ ਦਿਨਚਰਿਆ ਵਿਚ ਅਟੈਂਸ਼ਨ ਜਿਆਦਾ ਗਿਆ ਹੈ। ਅਟੈਂਸ਼ਨ ਵਧਿਆ ਹੈ ਤਾਂ ਟੈਂਸ਼ਨ ਸੰਸਕਾਰਾਂ ਦਾ ਘਟ ਹੁੰਦਾ ਜਾਵੇਗਾ। ਬਾਪਦਾਦਾ ਨੇ ਪਹਿਲੇ ਵੀ ਕਿਹਾ ਜਦੋਂ ਵੀ ਟੈਂਸ਼ਨ ਆਵੇ ਨਾ, ਅ ਲਗਾ ਦਵੋ, ਏਡ ਕਰ ਦਵੋ ਅ, ਅ ਅਟੈਂਸ਼ਨ। ਚਲਣਾ ਤੇ ਸਭ ਨੂੰ ਹੈ ਹੀ। ਇਹ ਤੇ ਵਾਇਦਾ ਹੈ ਹੀ ਪੱਕਾ। ਨਾਲ ਚੱਲਾਂਗੇ, ਨਾਲ ਰਾਜ ਕਰਾਂਗੇ। ਤਾਂ ਸਾਰੇ ਖੁਸ਼ ਹੋ ਜਾਂ ਕਦੇ - ਕਦੇ ਖੁਸ਼ ਹੋ? ਜੋ ਸਮਝਦੇ ਹਨ ਅਸੀਂ ਸਦਾ ਖੁਸ਼ ਹਾਂ, ਕਦੇ - ਕਦੇ ਨਹੀਂ, ਸਦਾ ਖੁਸ਼ ਹਨ, ਵੇਖੋ ਸੋਚ ਕੇ ਹੱਥ ਉਠਾਉਣਾ। ਅੱਛਾ। ਹੱਥ ਵੀ ਸੋਚ ਕੇ ਉੱਠਾ ਰਹੇ ਹਨ। ਖੁਸ਼ੀ ਆਪਣੀ ਚੀਜ ਹੈ। ਆਪਣੀ ਚੀਜ ਕਿਉਂ ਜਾਵੇ? ਤਾਂ ਹੁਣ ਕੀ ਕਰੋਗੇ? ਅੱਗੇ ਚਲਣਾ ਤੇ ਹੈ ਹੀ। ਤਾਂ ਹੁਣ ਅੱਗੇ ਕੀ ਕਰੋਗੇ? ਹਰ ਸੈਂਟਰ ਨਿਰਵਿਘਣ, ਵਿਅਰਥ ਸੰਕਲਪ ਰਹਿਤ, ਹੋ ਸਕਦਾ ਹੈ? ਹੋ ਸਕਦਾ ਹੈ ਜਾਂ ਇਸ ਦੇ ਲਈ ਸਮੇਂ ਚਾਹੀਦਾ ਹੈ? ਹਾਲੇ ਤੱਕ ਬਾਪਦਾਦਾ ਦੇ ਕੋਲ ਕਿਸੇ ਸੈਂਟਰ ਨੇ ਇਹ ਰਿਪੋਰਟ ਨਹੀਂ ਦਿੱਤੀ ਹੈ ਕਿ ਸਾਡਾ ਸੈਂਟਰ ਸਦਾ ਨਿਰਵਿਘਨ ਹੈ, ਸਾਥੀ ਵੀ ਨਿਰਵਿਘਨ ਹੋਣ। ਸਿਰਫ ਖੁਦ ਨਹੀਂ, ਸਾਥੀ ਵੀ ਨਿਰਵਿਘਨ ਹੋਣ। ਉਹ ਵੀ ਟਾਇਮ ਆਉਣਾ ਹੈ। ਹੋ ਜਾਵੇਗਾ ਕਿਉਂਕਿ ਬਣਨਾ ਤੇ ਬੱਚਿਆਂ ਨੂੰ ਹੀ ਹੈ ਹੋਰ ਕੋਈ ਇਗਜੈਂਪਲ ਵਿਚ ਆਉਣਗੇ ਤਾਂ ਪਿੱਛੇ ਤੀਵ੍ਰ ਪੁਰਸ਼ਾਰਥੀ ਬਣ ਅੱਗੇ ਜਾਣਗੇ ਲੇਕਿਨ ਮਿਜੋਰਟੀ ਤਾਂ ਤੁਹਾਨੂੰ ਹੀ ਅੱਗੇ ਜਾਣਾ ਹੈ ਬਾਪਦਾਦਾ ਨੇ ਵੇਖਿਆ ਮੁਰਲੀ ਨਾਲ ਪਿਆਰ ਮਿਜਿਰਟੀ ਦਾ ਹੈ ਲੇਕਿਨ ਜਿਵੇਂ ਜਗਤ ਅੰਬਾ ਨੇ ਪ੍ਰਤੱਖ ਜੀਵਨ ਵਿਚ ਵਿਖਾਇਆ ਕਿ ਜੋ ਬਾਪ ਨੇ ਕਿਹਾ ਉਹ ਕਰਨਾ ਹੀ ਹੈ, ਲਕਸ਼ ਰੱਖਿਆ ਅਤੇ ਪੁਰਸ਼ਾਰਥ ਦੇ ਵੱਲ ਅਟੈਂਸ਼ਨ ਵੀ ਦਿੱਤਾ। ਤੁਹਾਡੀ ਦੀਦੀ ਦਾਦੀਆਂ ਜੋ ਐਡਵਾਂਸ ਪਾਰਟੀ ਵਿਚ ਵੀ ਗਈ ਹਨ ਉਨ੍ਹਾਂ ਨੇ ਵੀ ਅਟੈਂਸ਼ਨ ਦਿੱਤਾ, ਹੁਣ ਤੁਸੀਂ ਲੋਕਾਂ ਦਾ ਇੰਤਜਾਰ ਕਰ ਰਹੇ ਹਨ। ਪੁੱਛਦੀ ਹਨ ਉਹ ਕਿ ਸਮਾਪਤੀ ਦਾ ਗੇਟ ਕਦੋਂ ਖੋਲੋਂਗੇ? ਇੱਕ ਦੋ ਤੇ ਨਹੀਂ ਖੋਲਣਗੇ ਨਾ! ਤਾਂ ਹੁਣ ਪੁਰਸ਼ਾਰਥ ਕਰਕੇ ਗੇਟ ਖੁੱਲਣ ਦੇ ਸਮੇਂ ਨੂੰ ਨੇੜੇ ਲਿਆਓ। ਸੰਪੰਨ ਬਣਨਾ ਮਤਲਬ ਨੇੜੇ ਲਿਆਉਣਾ।

ਸਾਰੇ ਚਾਰੋਂ ਪਾਸੇ ਦੇ ਬੱਚਿਆਂ ਨੂੰ ਬਾਪਦਾਦਾ ਦਿਲ ਦਾ ਸਨੇਹ ਦੇ ਰਹੇ ਹਨ। ਨਾਲ - ਨਾਲ ਜੋ ਬਾਪਦਾਦਾ ਨੇ ਦੋ ਮਹੀਨੇ ਦਾ ਕੰਮ ਦਿੱਤਾ ਹੈ, ਉਸ ਦੀ ਵੀ ਸਮ੍ਰਿਤੀ ਦਵਾ ਰਹੇ ਹਨ, ਕਿਉਂ? ਬਹੁਤ ਕਰਕੇ ਇਹ ਵਿਅਰਥ ਸੰਕਲਪ ਪੁਰਸ਼ਾਰਥ ਨੂੰ ਤੀਵ੍ਰ ਦੇ ਬਜਾਏ ਸਧਾਰਨ ਕਰ ਦਿੰਦੇ ਹਨ ਇਸਲਈ ਚਾਰੋਂ ਪਾਸੇ ਦੇ ਬੱਚਿਆਂ ਨੂੰ ਬਾਪਦਾਦਾ ਯਾਦਪਿਆਰ ਦੇ ਨਾਲ ਇਹ ਵੀ ਸਮ੍ਰਿਤੀ ਦਵਾ ਰਹੇ ਹਨ ਕਿ ਹੁਣ ਸੰਗਮ ਦਾ ਸਮੇਂ ਕਿੰਨਾਂ ਸ੍ਰੇਸ਼ਠ ਸੁਹਾਵਣਾ ਹੈ, ਇਸ ਸੰਗਮ ਦੇ ਸਮੇਂ ਹੀ ਸਰਵ ਖਜਾਨੇ ਬਾਪ ਦ੍ਵਾਰਾ ਪ੍ਰਾਪਤ ਹੁੰਦੇ ਹਨ, ਸੰਗਮ ਦਾ ਇੱਕ - ਇੱਕ ਸੈਕਿੰਡ ਮਹਾਨ ਹੈ ਇਸਲਈ ਸੰਗਮ ਦੇ ਸਮੇਂ ਦਾ ਮੁੱਲ ਸਦਾ ਆਪਣੀ ਬੁੱਧੀ ਵਿਚ ਰੱਖੋ। ਸੰਗਮ ਦਾ ਸਮੇਂ ਇੱਕ ਸੈਕਿੰਡ ਪ੍ਰਾਪਤੀ ਕਿੰਨੀ ਕਰਾਉਂਦਾ ਹੈ। ਤੁਹਾਡੇ ਤੋਂ ਕੋਈ ਪੁੱਛੇ ਤੁਹਾਨੂੰ ਕੀ ਮਿਲਿਆ ਹੈ! ਤਾਂ ਕੀ ਜਵਾਬ ਦਵੋਗੇ? ਅਪ੍ਰਾਪਤ ਨਹੀਂ ਕੋਈ ਚੀਜ ਅਸੀਂ ਬ੍ਰਾਹਮਣਾਂ ਦੇ ਦਿਲ ਵਿਚ। ਪਾਉਣਾ ਸੀ ਸੋ ਪ ਲਿਆ। ਹੁਣ ਉਸਨੂੰ ਕੰਮ ਵਿਚ ਲਗਾਉਂਦੇ ਹੋਏ ਤੀਵ੍ਰ ਪੁਰਸ਼ਾਰਥੀ ਬਣ ਸਮੇਂ ਨੂੰ ਨੇੜੇ ਲਿਆਓ। ਚੰਗਾ। ਬਾਪਦਾਦਾ ਵੇਖਦੇ ਹਨ ਸਭ ਨੂੰ ਉਮੰਗ ਵੀ ਆਉਂਦਾ ਹੈ। ਅਤੇ ਇਹ ਉਮੰਗ ਸਦਾ ਅੱਗੇ ਵਧਾਉਂਦੇ ਰਹੋ। ਅੱਛਾ।

ਵਰਦਾਨ:-
ਆਪਣੇ ਸਵਰੂਪ ਦ੍ਵਾਰਾ ਭਗਤਾਂ ਨੂੰ ਲਾਈਟ ਦੇ ਕ੍ਰੋਉਣ ਦਾ ਸਾਕਸ਼ਾਤਕਾਰ ਕਰਵਾਉਣ ਵਾਲੇ ਇਸ਼ਟ ਦੇਵ ਭਵ।

ਜਦੋਂ ਤੋਂ ਤੁਸੀਂ ਬਾਪ ਦੇ ਬੱਚੇ ਬਣੇ, ਪਵਿੱਤਰਤਾ ਦੀ ਪ੍ਰਤਿਗਿਆ ਕੀਤੀ ਤਾਂ ਰਿੱਟਰਨ ਵਿਚ ਲਾਈਟ ਦਾ ਤਾਜ ਪ੍ਰਾਪਤ ਹੋ ਗਿਆ। ਇਸ ਲਾਈਟ ਦੇ ਤਾਜ ਦੇ ਅੱਗੇ ਰਤਨ ਜੜਿਤ ਤਾਜ ਕੁਝ ਵੀ ਨਹੀਂ ਹੈ। ਜਿਨਾਂ - ਜਿਨਾਂ ਸੰਕਲਪ, ਬੋਲ ਅਤੇ ਕਰਮ ਵਿਚ ਪਿਓਰਟੀ ਨੂੰ ਧਾਰਨ ਕਰਦੇ ਜਾਵੋਗੇ ਉਨਾਂ ਹੀ ਇਹ ਲਾਈਟ ਦਾ ਕ੍ਰੋਉਣ ਸਪੱਸ਼ਟ ਹੁੰਦਾ ਜਾਵੇਗਾ ਅਤੇ ਇਸ਼ਟ ਦੇਵ ਦੇ ਰੂਪ ਵਿਚ ਭਗਤਾਂ ਦੇ ਅੱਗੇ ਪ੍ਰਤੱਖ ਹੁੰਦੇ ਜਾਵੋਗੇ।

ਸਲੋਗਨ:-
ਸਦਾ ਬਾਪਦਾਦਾ ਦੀ ਛਾਇਆ ਦੇ ਅੰਦਰ ਰਹੋ ਤਾਂ ਵਿਘਣ - ਵਿਨਾਸ਼ਕ ਬਣ ਜਾਵੋਗੇ।

ਇਹ ਅਵਿਅਕਤ ਇਸ਼ਾਰੇ - ਪਰੋਪਕਾਰ ਦੀ ਭਾਵਨਾ ਨਾਲ ਸੰਪੰਨ ਬਣ ਅਪਕਾਰੀ ਤੇ ਵੀ ਉਪਕਾਰ ਕਰੋ। ਜਿਵੇਂ ਬਾਪਦਾਦਾ ਸਦਾ ਬੱਚਿਆਂ ਦੇ ਨਾਲ ਹਰ ਕਦਮ ਵਿਚ ਸਹਿਯੋਗੀ ਹਨ ਅਤੇ ਅੰਤ ਤੱਕ ਰਹਿਣਗੇ। ਬਾਪ ਨੂੰ ਕਿਸੇ ਦੇ ਪ੍ਰਤੀ ਘ੍ਰਿਣਾ ਨਹੀਂ ਹੁੰਦੀ। ਸਦਾ ਅਪਕਾਰੀ ਦੇ ਵੀ ਸ਼ੁਭ ਚਿੰਤਕ ਹਨ, ਇਵੇਂ ਫਾਲੋ ਫਾਦਰ। ਹਰ ਆਤਮਾ ਦੇ ਪ੍ਰਤੀ ਸਦਾ ਸ਼ੁਭ ਭਾਵ ਅਤੇ ਭਾਵਨਾ ਰੱਖੋ। ਇਸ ਨੇ ਅਜਿਹਾ ਕਿਉਂ ਕੀਤਾ, ਇਹ ਸੋਚਣ ਦੀ ਬਜਾਏ ਇਸ ਆਤਮਾ ਦਾ ਕਲਿਆਣ ਕਿਵੇਂ ਹੋਵੇ - ਇਹ ਸੋਚੋ ਤਾਂ ਕਹਾਂਗੇ ਸ਼ੁਭਚਿੰਤਕ ਅਤੇ ਵਿਸ਼ਵ ਕਲਿਆਣਕਾਰੀ ਆਤਮਾ। ਵਿਸ਼ੇਸ਼ ਸੂਚਨਾ:- ਮਹੀਨੇ ਦਾ ਤੀਸਰਾ ਰਵਿਵਾਰ ਦਾ ਯੋਗ ਅਭਿਆਸ। ਅੱਜ ਮਹੀਨੇ ਦਾ ਤੀਸਰਾ ਰਵਿਵਾਰ ਹੈ, ਸਾਰੇ ਭੈਣ ਭਰਾ ਸੰਗਠਿਤ ਰੂਪ ਵਿਚ ਇੱਕਠੇ ਹੋਕੇ ਸ਼ਾਮ 6. 30 ਤੋਂ 7. 30 ਵਜੇ ਤੱਕ ਆਪਣੇ ਸ਼ਾਂਤ ਸਵਰੂਪ ਸਥਿਤੀ ਵਿਚ ਸਥਿਤ ਹੋਕੇ, ਸ਼ਾਂਤੀ ਦੇ ਸਾਗਰ ਦੀ ਗਹਿਰਾਈ ਵਿੱਚ ਜਾਕੇ ਉਸ ਪਰਮ ਸੁਖ ਅਤੇ ਸ਼ੀਤਲਤਾ ਦੀ ਗਹਿਰੀ ਅਨੁਭੂਤੀ ਕਰਨ ਅਤੇ ਸਰਵ ਆਤਮਾਵਾਂ ਨੂੰ ਸ਼ਾਂਤੀ ਦਾ ਦਾਨ ਦੇਣ ਦੀ ਸੇਵਾ ਕਰਨ।