19.05.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਆਤਮ
ਅਭਿਮਾਨੀ ਭਵ , ਚਲਦੇ - ਫਿਰਦੇ , ਉਠਦੇ - ਬੈਠਦੇ ਇਹ ਹੀ ਅਭਿਆਸ ਕਰਦੇ ਰਹੋ ਤਾਂ ਤੁਹਾਡੀ ਬਹੁਤ
ਉੱਨਤੀ ਹੁੰਦੀ ਰਹੇਗੀ ”
ਪ੍ਰਸ਼ਨ:-
ਬਾਪ ਦੀ ਏਕੁਰੇਟ
ਯਾਦ ਕਿਨ੍ਹਾ ਬੱਚਿਆਂ ਦੀ ਬੁੱਧੀ ਵਿੱਚ ਰਹੇਗੀ?
ਉੱਤਰ:-
ਜਿਨ੍ਹਾਂ ਬੱਚਿਆਂ
ਨੇ ਬਾਪ ਨੂੰ ਏਕੁਰੇਟ ਜਾਣਿਆ ਹੈ। ਕਈ ਬੱਚੇ ਕਹਿੰਦੇ ਹਨ ਕਿ ਬਿੰਦੂ ਨੂੰ ਭਲਾ ਕਿਵੇਂ ਯਾਦ ਕਰੀਏ।
ਭਗਤੀ ਵਿੱਚ ਤਾਂ ਅਖੰਡ ਜੋਤੀ ਸਮਝ ਯਾਦ ਕਰਦੇ ਆਏ, ਹੁਣ ਬਿੰਦੀ ਕਹਿਕੇ ਮੂੰਝ ਜਾਂਦੇ ਹਨ ਇਸਲਈ ਪਹਿਲੇ
- ਪਹਿਲੇ ਇਹ ਨਿਸ਼ਚਾ ਹੋਏ ਕਿ ਬਾਪ ਅਖੰਡ ਜੋਤੀ ਨਹੀਂ, ਉਹ ਤਾਂ ਅਤਿ ਸੂਕ੍ਸ਼੍ਮ ਬਿੰਦੂ ਹੈ ਫਿਰ ਹੀ
ਯਾਦ ਏਕੁਰੇਟ ਰਹਿ ਸਕਦੀ ਹੈ।
ਓਮ ਸ਼ਾਂਤੀ
ਸਾਰੇ ਬੱਚੇ ਯਾਦ ਵਿੱਚ ਬੈਠੇ ਹਨ। ਮਨਮਨਾਭਵ। ਇਹ ਸੰਸਕ੍ਰਿਤ ਅੱਖਰ ਅਸਲ ਵਿੱਚ ਹੈ ਨਹੀਂ। ਬਾਪ ਨੇ
ਜਦੋਂ ਸਹਿਜ ਰਾਜਯੋਗ ਸਿਖਾਇਆ ਹੈ ਉਸ ਵੇਲੇ ਇਹ ਸੰਸਕ੍ਰਿਤ ਅੱਖਰ ਬੋਲੇ ਨਹੀਂ। ਇਹ ਤਾਂ ਸੰਸਕ੍ਰਿਤ
ਜਾਣਦੇ ਹੀ ਨਹੀਂ ਹਨ। ਬਾਪ ਤਾਂ ਹਿੰਦੀ ਵਿੱਚ ਹੀ ਸਮਝਾਉਂਦੇ ਹਨ। ਭਾਵੇਂ ਇਹ ਰਥ ਹਿੰਦੀ, ਸਿੰਧੀ ਅਤੇ
ਇੰਗਲਿਸ਼ ਜਾਨਣ ਵਾਲਾ ਹੈ ਪਰ ਬਾਪ ਸਮਝਾਉਂਦੇ ਹਿੰਦੀ ਵਿੱਚ ਹਨ। ਜੋ ਜਿਸ ਧਰਮ ਦਾ ਹੈ ਉਨ੍ਹਾਂ ਦੀ
ਆਪਣੀ ਭਾਸ਼ਾ ਹੈ। ਇੱਥੇ ਹਿੰਦੀ ਭਾਸ਼ਾ ਹੀ ਚਲਦੀ ਹੈ, ਇਹ ਭਾਸ਼ਾ ਸਮਝਣਾ ਸਹਿਜ ਹੈ ਅਤੇ ਇਹ ਸਕੂਲ ਵੀ
ਵੰਡਰਫੁਲ ਹੈ। ਇਸ ਵਿੱਚ ਕੋਈ ਵੀ ਕਾਗਜ, ਪੈਨਸਿਲ, ਪੰਨੇ ਆਦਿ ਦੀ ਲੋੜ ਨਹੀਂ ਰਹਿੰਦੀ। ਇੱਥੇ ਤਾਂ
ਸਿਰਫ ਇੱਕ ਅੱਖਰ ਨੂੰ ਯਾਦ ਕਰਨਾ ਹੈ ਮਤਲਬ ਬਾਪ ਨੂੰ ਯਾਦ ਕਰੋ। ਗੌਡ ਨੂੰ ਅਤੇ ਈਸ਼ਵਰ ਨੂੰ ਅਤੇ
ਪਰਮਪਿਤਾ ਪਰਮਾਤਮਾ ਨੂੰ ਕੋਈ ਯਾਦ ਨਾ ਕਰੇ - ਇਹ ਮੁਸ਼ਕਿਲ ਹੈ, ਯਾਦ ਸਾਰੇ ਕਰਦੇ ਹਨ ਪਰ ਉਨ੍ਹਾਂ ਦੀ
ਪਹਿਚਾਣ ਨਹੀਂ ਹੈ। ਬਾਪ ਹੀ ਆਕੇ ਆਪਣੀ ਪਹਿਚਾਣ ਦਿੰਦੇ ਹਨ। ਸ਼ਾਸਤਰਾਂ ਵਿੱਚ ਜੋ ਕਲਪ ਦੀ ਉਮਰ ਇੰਨੀ
ਲੰਬੀ ਲਿੱਖ ਦਿੱਤੀ ਹੈ, ਉਹ ਬਾਪ ਆਕੇ ਸਮਝਾਉਂਦੇ ਹਨ। ਬਹੁਤ ਵੱਡੀ ਗੱਲ ਵੀ ਨਹੀਂ ਹੈ। ਅਹਿਲਿਆਵਾਂ,
ਬੁੱਢੀਆਂ - ਬੁੱਢੀਆਂ ਮਾਤਾਵਾਂ ਕੀ ਸਮਝਣਗੀਆਂ। ਇਹ ਤਾਂ ਬਹੁਤ ਹੀ ਸਹਿਜ ਹੈ। ਕੋਈ ਛੋਟੇ ਬੱਚੇ ਵੀ
ਸਮਝ ਸਕਦੇ ਹਨ। ਬਾਬਾ ਅੱਖਰ ਕੋਈ ਨਵਾਂ ਨਹੀਂ ਹੈ। ਸ਼ਿਵ ਦੇ ਮੰਦਿਰ ਵਿੱਚ ਜਾਂਦੇ ਹਨ ਤਾਂ ਬੁੱਧੀ
ਵਿੱਚ ਆਉਂਦਾ ਹੈ ਕਿ ਇਹ ਸ਼ਿਵਬਾਬਾ ਹੈ, ਉਹ ਨਿਰਾਕਾਰ ਹੈ। ਸਾਰੇ ਮਨੁੱਖ - ਮਾਤਰ ਬਾਬਾ ਕਹਿੰਦੇ ਹਨ।
ਸਾਡਾ ਸਰਵ ਆਤਮਾਵਾਂ ਦਾ ਬਾਪ ਇੱਕ ਹੈ। ਸਭ ਜੀਵਾਂ ਦੀਆਂ ਆਤਮਾਵਾਂ, ਜੋ ਸ਼ਰੀਰਾਂ ਵਿੱਚ ਨਿਵਾਸ
ਕਰਦੀਆਂ ਹਨ, ਬਾਪ ਨੂੰ ਯਾਦ ਕਰਦੀਆਂ ਹਨ। ਸਭ ਧਰਮ ਵਾਲੇ ਜੋ ਵੀ ਹਨ ਸਭ ਪਰਮਪਿਤਾ ਪਰਮਾਤਮਾ ਨੂੰ
ਯਾਦ ਜਰੂਰ ਕਰਦੇ ਹਨ। ਉਹ ਹੈ ਪਰਮਧਾਮ ਵਿੱਚ ਰਹਿਣ ਵਾਲਾ ਬਾਪ। ਅਸੀਂ ਉੱਥੇ ਦੇ ਰਹਿਣ ਵਾਲੇ ਹਾਂ।
ਤਾਂ ਹੁਣ ਸਿਰਫ ਬਾਪ ਨੂੰ ਯਾਦ ਕਰਨਾ ਹੈ। ਚਾਹੁੰਦੇ ਵੀ ਹਨ ਅਸੀਂ ਪਾਵਨ ਬਣੀਏ। ਬੁਲਾਉਂਦੇ ਵੀ ਹਨ -
ਹੇ ਪਤਿਤਾਂ ਨੂੰ ਪਾਵਨ ਕਰਨ ਵਾਲੇ ਆਓ। ਨਵੀਂ ਦੁਨੀਆਂ ਪਾਵਨ ਸੀ, ਹੁਣ ਫਿਰ ਪੁਰਾਣੀ ਹੋਈ ਹੈ, ਇਨ੍ਹਾਂ
ਨੂੰ ਕੋਈ ਨਵਾਂ ਨਹੀਂ ਕਹਾਂਗੇ। ਭਾਰਤਵਾਸੀ ਜਾਣਦੇ ਹਨ - ਨਵੇਂ ਭਾਰਤ ਵਿੱਚ ਦੇਵੀ - ਦੇਵਤਾ ਰਾਜ
ਕਰਦੇ ਸੀ। ਜਦੋੰ ਨਵਾਂ ਭਾਰਤ ਸੀ ਤਾਂ ਉਸ ਦੇ ਅੱਗੇ ਕੀ ਸੀ? ਸੰਗਮ। ਇਸ ਤੋਂ ਵੀ ਸਹਿਜ ਕਹਿਣਾ
ਚਾਹੀਦਾ ਹੈ। ਨਵੇਂ ਦੇ ਅੱਗੇ ਪੁਰਾਣਾ ਸੀ। ਸੰਗਮ ਨੂੰ ਮਨੁੱਖ ਇੰਨਾ ਸਹਿਜ ਸਮਝ ਨਹੀਂ ਸਕਦੇ। ਨਿਊ
ਵਰਲਡ, ਓਲ੍ਡ ਵਰਲਡ, ਇਸ ਦੇ ਵਿਚਕਾਰ ਨੂੰ ਫਿਰ ਸੰਗਮ ਕਹਿੰਦੇ ਹਨ। ਬਾਪ ਦੇ ਲਈ ਹੀ ਕਹਿੰਦੇ ਹਨ -
ਹੇ ਪਤਿਤ - ਪਾਵਨ ਆਓ, ਆਕੇ ਸਾਨੂੰ ਪਾਵਨ ਬਣਾਓ। ਅਸੀਂ ਪਤਿਤ ਬਣ ਗਏ ਹਾਂ। ਨਵੀਂ ਦੁਨੀਆਂ ਵਿੱਚ
ਕੋਈ ਪੁਕਾਰਣਗੇ ਨਹੀਂ। ਹੁਣ ਤੁਹਾਡੀ ਸਮਝ ਵਿੱਚ ਆ ਗਿਆ ਹੈ ਕਿ ਇਹ ਭਾਰਤ ਪਾਵਨ ਸੀ। ਹੇ ਪਤਿਤ -
ਪਾਵਨ ਆਓ, ਇਹ ਤਾਂ ਬਹੁਤ ਸਮੇਂ ਤੋਂ ਬੁਲਾਉਂਦੇ ਆਏ ਹਨ। ਉਨ੍ਹਾਂ ਨੂੰ ਇਹ ਪਤਾ ਨਹੀਂ ਕਿ ਪਤਿਤ
ਦੁਨੀਆਂ ਕਦੋਂ ਪੂਰੀ ਹੋਵੇਗੀ। ਕਹਿੰਦੇ ਹਨ - ਸ਼ਾਸਤਰਾਂ ਵਿੱਚ ਇਵੇਂ ਲਿਖਿਆ ਹੋਇਆ ਹੈ ਕਿ ਹੁਣ 40
ਹਜ਼ਾਰ ਵਰ੍ਹੇ ਹੋਰ ਕਲਯੁਗ (ਪਤਿਤ ਦੁਨੀਆਂ) ਚੱਲੇਗੀ। ਬਿਲਕੁਲ ਹੀ ਘੋਰ ਹਨ੍ਹੇਰੇ ਵਿੱਚ ਹਨ। ਹੁਣ
ਤੁਸੀਂ ਰੋਸ਼ਨੀ ਵਿੱਚ ਹੋ। ਬਾਪ ਨੇ ਤੁਹਾਨੂੰ ਹੁਣ ਰੋਸ਼ਨੀ ਵਿੱਚ ਲਿਆਉਂਦਾ ਹੈ। ਇਹ 5 ਹਜ਼ਾਰ ਵਰ੍ਹੇ
ਵਿੱਚ ਸ੍ਰਿਸ਼ਟੀ ਦਾ ਚੱਕਰ ਪੂਰਾ ਹੁੰਦਾ ਹੈ। ਕਲ ਦੀ ਗੱਲ ਹੈ। ਤੁਸੀਂ ਰਾਜ ਕਰਦੇ ਸੀ, ਬਰੋਬਰ ਇਨ੍ਹਾਂ
ਲਕਸ਼ਮੀ - ਨਾਰਾਇਣ ਦਾ ਰਾਜ ਸੀ, ਸ੍ਵਰਗ ਸੀ। ਪਾਵਨ ਦੁਨੀਆਂ ਵਿੱਚ ਕੋਈ ਉਪਦ੍ਰਵ ਆਦਿ ਹੋ ਨਹੀਂ ਸਕਦਾ।
ਉਪਦ੍ਰਵ ਹੁੰਦਾ ਹੀ ਹੈ ਰਾਵਣ ਰਾਜ ਵਿੱਚ। ਇੱਥੇ ਤੁਹਾਨੂੰ ਬਾਪ ਸਮਝਾਉਂਦੇ ਹਨ, ਤੁਸੀਂ ਸਮੁੱਖ ਕੰਨਾਂ
ਤੋਂ ਸੁਣਦੇ ਹੋ। ਕੌਣ ਸੁਣਦੇ ਹਨ? ਆਤਮਾ। ਆਤਮਾ ਨੂੰ ਬੜੀ ਖੁਸ਼ੀ ਹੁੰਦੀ ਹੈ, ਸਾਨੂੰ ਬਾਪ ਫਿਰ ਤੋਂ
ਆਕੇ ਮਿਲਿਆ ਹੈ। ਬਾਪ ਤੋਂ ਵਰਸਾ ਲੀਤਾ ਸੀ, ਹੁਣ ਬਾਪ ਕਹਿੰਦੇ ਹਨ - ਮੈਨੂੰ ਯਾਦ ਕਰੋ। ਇਸ ਵਿੱਚ
ਕੋਈ ਲਿਖਣ - ਪੜ੍ਹਨ ਦੀ ਗੱਲ ਨਹੀਂ। ਜਦੋੰ ਕੋਈ ਆਉਂਦੇ ਹਨ ਤਾਂ ਪੁੱਛਿਆ ਜਾਂਦਾ ਹੈ - ਤੁਹਾਡਾ ਕਿਵੇਂ
ਆਉਣਾ ਹੋਇਆ? ਤਾਂ ਕਹਿਣਗੇ ਇੱਥੇ ਦੇ ਮਹਾਤਮਾ ਨੂੰ ਮਿਲ਼ਣ? ਕਿਓਂ? ਤੁਹਾਨੂੰ ਕੀ ਚਾਹੀਦਾ ਹੈ? ਦੱਸੋ
ਕੋਈ ਭਿੱਖਿਆ ਚਾਹੀਦੀ ਹੈ? ਸੰਨਿਆਸੀ ਹੋ ਤਾਂ ਰੋਟੀ ਟੁਕੜਾ ਚਾਹੀਦਾ ਹੈ। ਸੰਨਿਆਸੀ ਕਿਸੇ ਦੇ ਕੋਲ
ਜਾਂਦੇ ਹਨ ਜਾਂ ਰਸਤੇ ਵਿੱਚ ਮਿਲਦੇ ਹਨ ਰਿਲਿਜਿਅਸ ਮਨੁੱਖ ਸਮਝਦੇ ਹਨ ਇਹ ਫਿਰ ਵੀ ਪਵਿੱਤਰ ਮਨੁੱਖ
ਹਨ, ਇਨ੍ਹਾਂ ਨੂੰ ਭੋਜਨ ਖਿਲਾਉਣਾ ਚੰਗਾ ਹੈ। ਹੁਣ ਤਾਂ ਪਵਿੱਤਰਤਾ ਵੀ ਨਹੀਂ ਰਹੀ ਹੈ। ਬਿਲਕੁਲ ਹੀ
ਤਮੋਪ੍ਰਧਾਨ ਦੁਨੀਆਂ ਹੈ, ਇਸ ਵਿੱਚ ਬਹੁਤ ਗੰਦਗੀ ਹੈ। ਮਨੁੱਖ ਕਿੰਨਾ ਹੈਰਾਨ ਹੁੰਦੇ ਹਨ। ਇੱਥੇ ਤਾਂ
ਹੈਰਾਨ ਹੋਣ ਦੀ ਕੋਈ ਗੱਲ ਨਹੀਂ। ਬਾਪ ਕਹਿੰਦੇ ਹਨ ਲਿਖਣ ਕਰਨ ਦੀ ਵੀ ਗੱਲ ਨਹੀਂ ਹੈ। ਇਹ ਪੁਆਇੰਟਸ
ਆਦਿ ਵੀ ਲਿਖਦੇ ਹਾਂ - ਧਾਰਨਾ ਕਰਨ ਦੇ ਲਈ। ਜਿਵੇਂ ਡਾਕਟਰ ਲੋਕਾਂ ਦੇ ਕੋਲ ਵੀ ਕਿੰਨੀਆਂ ਦਵਾਈਆਂ
ਹੁੰਦੀਆਂ ਹਨ, ਇੰਨੀਆਂ ਸਭ ਦਵਾਈਆਂ ਯਾਦ ਰਹਿੰਦੀਆਂ ਹਨ। ਬੈਰਿਸਟਰ ਦੀ ਬੁੱਧੀ ਵਿੱਚ ਕਿੰਨੀ ਲਾਅ
ਦੀਆਂ ਗੱਲਾਂ ਯਾਦ ਰਹਿੰਦੀਆਂ ਹਨ। ਤੁਹਾਨੂੰ ਯਾਦ ਕੀ ਕਰਨਾ ਹੈ ਇੱਕ ਗੱਲ, ਉਹ ਵੀ ਬਹੁਤ ਸਹਿਜ ਹੈ।
ਤੁਸੀਂ ਕਹਿੰਦੇ ਹੋ ਇੱਕ ਸ਼ਿਵਬਾਬਾ ਨੂੰ ਯਾਦ ਕਰੋ। ਉਹ ਕਹਿੰਦੇ ਹਨ ਸ਼ਿਵਬਾਬਾ ਕਿਵੇਂ ਆਉਣਗੇ। ਇਹ ਵੀ
ਤੁਹਾਡੇ ਸਿਵਾਏ ਹੋਰ ਕਿਸੇ ਨੂੰ ਪਤਾ ਨਹੀਂ ਹੈ। ਈਸ਼ਵਰ ਕਿੱਥੇ ਹੈ? ਉਹ ਤਾਂ ਕਹਿਣਗੇ ਨਾਮ ਰੂਪ ਤੋਂ
ਨਿਆਰਾ ਹੈ ਜਾਂ ਫਿਰ ਕਹਿ ਦਿੰਦੇ ਹਨ ਸ੍ਰਵਵਿਆਪੀ ਹੈ। ਰਾਤ - ਦਿਨ ਦਾ ਫਰਕ ਹੋ ਜਾਂਦਾ ਹੈ - ਦੋਵੇਂ
ਅੱਖਰਾਂ ਵਿੱਚ। ਨਾਮ - ਰੂਪ ਤੋਂ ਨਿਆਰੀ ਤਾਂ ਕੋਈ ਚੀਜ਼ ਹੈ ਨਹੀਂ। ਫਿਰ ਕਹਿ ਦਿੰਦੇ - ਕੁੱਤੇ,
ਬਿੱਲੀ ਸਭ ਵਿੱਚ ਪਰਮਾਤਮਾ ਹੈ। ਦੋਵੇਂ ਇੱਕ - ਦੂਜੇ ਦੇ ਆਪੋਜਿਟ ਗੱਲਾਂ ਹੋ ਗਈਆਂ। ਤਾਂ ਬਾਪ ਆਪਣਾ
ਪਰਿਚੈ ਦੇਕੇ ਕਹਿੰਦੇ ਹਨ - ਮੈਨੂੰ ਬਾਪ ਨੂੰ ਯਾਦ ਕਰੋ। ਗਾਇਆ ਵੀ ਜਾਂਦਾ ਹੈ - ਸਹਿਜ ਰਾਜਯੋਗ।
ਬਾਬਾ ਕਹਿੰਦੇ ਹਨ - ਯੋਗ ਦਾ ਅੱਖਰ ਕੱਢ ਦਵੋ, ਯਾਦ ਕਰੋ। ਜਿਵੇਂ ਛੋਟਾ ਬੱਚਾ ਮਾਂ ਬਾਪ ਨੂੰ ਵੇਖਣ
ਤੇ ਹੀ ਝੱਟ ਗਲੇ ਲੱਗ ਜਾਂਦਾ ਹੈ। ਪਹਿਲੇ ਸੋਚ ਕਰੇਗਾ ਕੀ ਕਿ ਸਾਡੇ ਮਾਂ - ਬਾਪ ਹਨ? ਨਹੀਂ, ਇਸ
ਵਿੱਚ ਸੋਚ ਕਰਨ ਦੀ ਗੱਲ ਹੀ ਨਹੀਂ। ਤੁਹਾਨੂੰ ਵੀ ਸਿਰਫ ਸ਼ਿਵਬਾਬਾ ਨੂੰ ਯਾਦ ਕਰਨਾ ਹੈ। ਭਗਤੀ ਮਾਰਗ
ਵਿੱਚ ਵੀ ਤੁਸੀਂ ਸ਼ਿਵ ਤੇ ਫੁਲ ਚੜ੍ਹਾਉਂਦੇ ਆਏ ਹੋ। ਸੋਮਨਾਥ ਦਾ ਮੰਦਿਰ ਕਿੰਨਾ ਭਾਰੀ ਬਣਾਇਆ ਹੋਇਆ
ਹੈ, ਜੋ ਬਾਦ ਵਿੱਚ ਮੁਹੰਮਦ ਗਜਨਵੀ ਨੇ ਆਕੇ ਲੁੱਟਿਆ ਸੀ। ਸੋਮਨਾਥ ਦਾ ਮੰਦਿਰ ਭਾਰਤ ਵਿੱਚ
ਨਾਮੀਗ੍ਰਾਮੀ ਹੈ। ਸਭ ਤੋਂ ਪਹਿਲੇ ਤਾਂ ਸ਼ਿਵ ਦੀ ਪੂਜਾ ਹੋਣੀ ਚਾਹੀਦੀ ਹੈ। ਬੱਚਿਆਂ ਨੂੰ ਇਹ ਸਭ
ਨਾਲੇਜ ਹੁਣ ਬੁੱਧੀ ਵਿੱਚ ਆਈ ਹੈ। ਭਾਵੇਂ ਪੂਜਾ ਆਦਿ ਕਰਦੇ ਆਏ ਹੋ ਪਰ ਤੁਹਾਨੂੰ ਇਹ ਪਤਾ ਹੀ ਨਹੀਂ
ਸੀ ਕਿ ਇਹ ਜੜ ਚਿੱਤਰ ਹਨ। ਜਰੂਰ ਚੇਤੰਨ ਵਿੱਚ ਆਇਆ ਹੋਵੇਗਾ ਤਾਂ ਹੀ ਤੇ ਵਰ੍ਹੇ - ਵਰ੍ਹੇ ਸ਼ਿਵ
ਜਯੰਤੀ ਵੀ ਮਨਾਉਂਦੇ ਹਨ। ਇਹ ਵੀ ਕਹਿੰਦੇ ਹਨ ਸ਼ਿਵ ਪਰਮਾਤਮਾ ਨਿਰਾਕਾਰ ਹੈ। ਆਤਮਾ ਜਾਣਦੀ ਹੈ ਅਸੀਂ
ਵੀ ਨਿਰਾਕਾਰ ਹਾਂ। ਹੁਣ ਤੁਸੀਂ ਆਤਮ - ਅਭਿਮਾਨੀ ਬਣਦੇ ਹੋ, ਬਹੁਤ ਸਹਿਜ ਹੈ। ਉਹ ਤਾਂ ਸਾਡਾ ਬਾਬਾ
ਹੈ। ਗਿਆਨ ਦਾ ਸਾਗਰ, ਸੁੱਖ ਦਾ ਸਾਗਰ, ਪਤਿਤ - ਪਾਵਨ ਹੈ। ਉਨ੍ਹਾਂ ਦੀ ਬਹੁਤ ਮਹਿਮਾ ਹੈ। ਬ੍ਰਹਮਾ,
ਵਿਸ਼ਨੂੰ, ਸ਼ੰਕਰ ਦੀ ਇੰਨੀ ਮਹਿਮਾ ਨਹੀਂ ਹੈ। ਇੱਕ ਦੀ ਹੀ ਮਹਿਮਾ ਗਾਉਂਦੇ ਹਨ। ਹੁਣ ਤੁਸੀਂ ਬੱਚੇ
ਜਾਣਦੇ ਹੋ - ਬਾਬਾ ਆਕੇ ਸਾਨੂੰ ਵਰਸਾ ਦੇ ਰਹੇ ਹਨ। ਜਿਵੇਂ ਲੌਕਿਕ ਬਾਪ ਬੱਚਿਆਂ ਦਾ ਲਾਲਨ - ਪਾਲਣ
ਕਰਦੇ ਹਨ, ਪੜ੍ਹਾਉਂਦੇ ਨਹੀਂ ਹਨ। ਪੜ੍ਹਾਈ ਦੇ ਲਈ ਸਕੂਲ ਵਿੱਚ ਜਾਂਦੇ ਹਨ ਫਿਰ ਵਾਨਪ੍ਰਸਥ ਵਿੱਚ
ਗੁਰੂ ਕੀਤਾ ਜਾਂਦਾ ਹੈ। ਅੱਜਕਲ ਤਾਂ ਛੋਟੇ - ਵੱਡੇ ਸਭ ਨੂੰ ਗੁਰੂ ਕਰਾ ਦਿੰਦੇ ਹਨ। ਇੱਥੇ ਤਾਂ ਤੁਸੀਂ
ਬੱਚਿਆਂ ਨੂੰ ਕਿਹਾ ਜਾਂਦਾ ਹੈ - ਸ਼ਿਵਬਾਬਾ ਨੂੰ ਯਾਦ ਕਰੋ, ਸਭ ਦਾ ਹੱਕ ਹੈ। ਸਭ ਮੇਰੇ ਬੱਚੇ ਹਨ।
ਤੁਹਾਡੇ ਵਿੱਚ ਵੀ ਕੋਈ ਹਨ ਜੋ ਚੰਗੀ ਤਰ੍ਹਾਂ ਯਾਦ ਕਰਦੇ ਹਨ। ਕਈ ਤਾਂ ਕਹਿੰਦੇ ਹਨ - ਬਾਬਾ, ਕਿਸਨੂੰ
ਯਾਦ ਕਰੀਏ? ਬਿੰਦੀ ਨੂੰ ਕਿਵੇਂ ਯਾਦ ਕਰੀਏ? ਵੱਡੀ ਚੀਜ਼ ਨੂੰ ਯਾਦ ਕੀਤਾ ਜਾਂਦਾ ਹੈ। ਅੱਛਾ ਪਰਮਾਤਮਾ,
ਜਿਸ ਨੂੰ ਤੁਸੀਂ ਯਾਦ ਕਰਦੇ ਹੋ, ਉਹ ਚੀਜ਼ ਕੀ ਹੈ? ਤਾਂ ਕਹਿ ਦਿੰਦੇ ਹਨ ਅਖੰਡ ਜਯੋਤੀ ਸਵਰੂਪ ਹੈ।
ਪਰ ਇਵੇਂ ਨਹੀਂ ਹੈ। ਅਖੰਡ ਜਯੋਤੀ ਨੂੰ ਯਾਦ ਕਰਨਾ ਰਾਂਗ ਹੋ ਜਾਂਦਾ ਹੈ। ਯਾਦ ਤਾਂ ਏਕੁਰੇਟ ਚਾਹੀਦਾ
ਹੈ। ਪਹਿਲੇ ਏਕੁਰੇਟ ਜਾਨਣਾ ਚਾਹੀਦਾ ਹੈ। ਬਾਪ ਹੀ ਆਕੇ ਆਪਣਾ ਪਰਿਚੈ ਦਿੰਦੇ ਹਨ, ਅਤੇ ਫਿਰ ਬੱਚਿਆਂ
ਨੂੰ ਸਾਰੇ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਸਮਾਚਾਰ ਵੀ ਸੁਣਾਉਂਦੇ ਹਨ। ਡਿਟੇਲ ਵਿੱਚ ਵੀ ਤਾਂ
ਨਟਸ਼ੇਲ ਵਿੱਚ ਵੀ। ਹੁਣ ਬਾਪ ਕਹਿੰਦੇ ਹਨ ਬੱਚੇ ਤੁਸੀਂ ਪਾਵਨ ਬਣਨਾ ਹੈ ਤਾਂ ਉਸ ਦੇ ਲਈ ਇੱਕ ਹੀ
ਉਪਾਏ ਹੈ - ਮੈਨੂੰ ਯਾਦ ਕਰੋ, ਮੈਨੂੰ ਕਹਿੰਦੇ ਹੀ ਹੋ ਪਤਿਤ - ਪਾਵਨ। ਆਤਮਾ ਨੂੰ ਪਾਵਨ ਬਣਾਉਣਾ
ਹੈ। ਆਤਮਾ ਹੀ ਕਹਿੰਦੀ ਹੈ ਅਸੀਂ ਪਤਿਤ ਬਣ ਗਏ ਹਾਂ। ਅਸੀਂ ਪਾਵਨ ਸੀ, ਹੁਣ ਪਤਿਤ ਹਾਂ। ਸਭ
ਤਮੋਪ੍ਰਧਾਨ ਹਨ। ਹਰ ਇੱਕ ਚੀਜ਼ ਪਹਿਲੇ ਸਤੋਪ੍ਰਧਾਨ ਫਿਰ ਤਮੋਪ੍ਰਧਾਨ ਹੁੰਦੀ ਹੈ। ਆਤਮਾ ਆਪ ਕਹਿੰਦੀ
ਹੈ ਮੈਂ ਪਤਿਤ ਬਣੀ ਹਾਂ, ਮੈਨੂੰ ਪਾਵਨ ਬਣਾਓ। ਸ਼ਾਂਤੀਧਾਮ ਵਿਚ ਪਤਿਤ ਹੁੰਦੇ ਨਹੀਂ। ਇੱਥੇ ਪਤਿਤ ਹਨ
ਤਾਂ ਦੁਖੀ ਹਨ। ਜਦੋੰ ਪਾਵਨ ਸੀ ਤਾਂ ਸੁਖੀ ਸੀ। ਤਾਂ ਆਤਮਾ ਹੀ ਕਹਿੰਦੀ ਹੈ - ਸਾਨੂੰ ਪਾਵਨ ਬਣਾਓ
ਤਾਂ ਅਸੀਂ ਦੁੱਖ ਤੋਂ ਛੁਟ ਜਾਈਏ। ਤੁਸੀਂ ਸਮਝਦੇ ਹੋ ਆਤਮਾ ਹੀ ਸਭ ਕੁਝ ਕਰਦੀ ਹੈ। ਆਤਮ ਹੀ ਜੱਜ,
ਬੈਰਿਸਟਰ ਆਦਿ ਬਣਦੀ ਹੈ। ਆਤਮਾ ਹੀ ਕਹਿੰਦੀ ਹੈ - ਮੈਂ ਰਾਜਾ ਹਾਂ, ਮੈਂ ਫਲਾਣਾ ਹਾਂ। ਹੁਣ ਇਹ
ਸ਼ਰੀਰ ਛੱਡ ਦੂਜਾ ਲੈਣਾ ਹੈ। ਇਸ ਨੂੰ ਕਿਹਾ ਜਾਂਦਾ ਹੈ ਆਤਮ - ਅਭਿਮਾਨੀ। ਦੇਹ ਹੁੰਦੇ ਆਤਮ -
ਅਭਿਮਾਨੀ। ਰਾਵਣ ਦੇ ਰਾਜ ਵਿੱਚ ਦੇਹ - ਅਭਿਮਾਨੀ ਹੁੰਦੇ ਹਨ। ਆਤਮ - ਅਭਿਮਾਨੀ ਹੁਣ ਹੀ ਬਾਪ
ਬਣਾਉਂਦੇ ਹਨ। ਇਸ ਸਮੇਂ ਆਤਮਾ ਪਤਿਤ ਦੁਖੀ ਹੈ ਤਾਂ ਪੁਕਾਰਦੀ ਹੈ ਹੇ ਬਾਬਾ ਆਓ। ਇਹ ਵੀ ਤੁਸੀਂ
ਜਾਣਦੇ ਹੋ ਡਰਾਮਾ ਪਲਾਨ ਅਨੁਸਾਰ ਪਤਿਤ ਤੋਂ ਪਾਵਨ, ਪਾਵਨ ਤੋਂ ਪਤਿਤ ਬਣਦੇ ਆਏ ਹਾਂ। ਚੱਕਰ ਫਿਰਦਾ
ਹੀ ਰਹਿੰਦਾ ਹੈ। ਹੁਣ ਤੁਹਾਡੀ ਬੁੱਧੀ ਵਿੱਚ ਬੈਠਾ ਹੈ, ਸਾਡੇ 84 ਜਨਮ ਕਿਵੇਂ ਹੋਏ ਹਨ। ਹੁਣ ਇਹ
ਗੱਲ ਭੁੱਲੋ ਨਾ। ਸਵਦਰਸ਼ਨ ਚੱਕ੍ਰਧਾਰੀ ਹੋ ਰਹੋ। ਉੱਠਦੇ - ਬੈਠਦੇ ਚਲਦੇ - ਫਿਰਦੇ ਬੁੱਧੀ ਵਿੱਚ ਸਾਰੀ
ਨਾਲੇਜ ਹੈ। ਤੁਸੀਂ ਸਮਝਦੇ ਹੋ ਬੇਹੱਦ ਦੇ ਬਾਪ ਤੋਂ ਅਸੀਂ ਬੇਹੱਦ ਦਾ ਵਰਸਾ ਲੈ ਰਹੇ ਹਾਂ। ਬਾਪ
ਬੱਚਿਆਂ ਨੂੰ ਸਮਝਾਉਂਦੇ ਹਨ ਕਿ ਤੁਸੀਂ ਇੱਕ ਬਾਪ ਨੂੰ ਹੀ ਯਾਦ ਕਰਨਾ ਹੈ। ਬਾਪ ਨੂੰ ਯਾਦ ਕਰਨਾ ਹੈ,
ਰੋਟੀ ਟੁਕੜ ਖਾਣਾ ਹੈ। ਬਸ।
ਮਿੱਠੇ - ਮਿੱਠੇ ਸਿਕਿਲਧੇ
ਬੱਚਿਆਂ ਨੂੰ ਬਾਪ ਘੜੀ - ਘੜੀ ਕਹਿੰਦੇ ਹਨ - ਬੱਚੇ ਪੇਟ ਦੇ ਲਈ ਸਿਰਫ ਰੋਟੀ ਟੁਕੜ ਖਾਣਾ ਹੈ। ਪੇਟ
ਕੋਈ ਜਾਸਤੀ ਖਾਂਦਾ ਨਹੀਂ ਹੈ। ਇੱਕ ਪਾਈਆ ਆਟੇ ਦਾ ਖਾਤਾ ਹੈ। ਦਾਲ ਰੋਟੀ ਬਸ, 10 ਰੁਪਿਆ ਵਿੱਚ ਵੀ
ਮਨੁੱਖ ਪੇਟ ਭਰਦਾ ਹੈ ਤਾਂ 10 ਹਜ਼ਾਰ ਵਿੱਚ ਵੀ ਪੇਟ ਪਾਲਦੇ ਹਨ। ਗਰੀਬ ਲੋਕ ਖਾਂਦੇ ਵੀ ਕੀ ਹਨ। ਫਿਰ
ਵੀ ਹੱਟੇ ਕੱਟੇ ਰਹਿੰਦੇ ਹਨ। ਵੱਖ - ਵੱਖ ਚੀਜ਼ਾਂ ਮਨੁੱਖ ਖਾਂਦੇ ਹਨ ਤਾਂ ਹੋਰ ਹੀ ਬਿਮਾਰ ਪੈ ਜਾਂਦੇ
ਹਨ। ਡਾਕਟਰ ਲੋਕ ਵੀ ਕਹਿੰਦੇ ਹਨ - ਇੱਕ ਤਰ੍ਹਾਂ ਦਾ ਖਾਣਾ ਖਾਓ ਤਾਂ ਬਿਮਾਰ ਨਹੀਂ ਹੋਵੋਗੇ। ਤਾਂ
ਬਾਪ ਵੀ ਸਮਝਾਉਂਦੇ ਹਨ - ਰੋਟੀ ਟੁੱਕੜ ਖਾਓ। ਜੋ ਮਿਲੇ ਉਸ ਵਿੱਚ ਖੁਸ਼ ਰਹੋ। ਦਾਲ - ਰੋਟੀ ਵਰਗੀ
ਹੋਰ ਕੋਈ ਚੀਜ਼ ਹੁੰਦੀ ਨਹੀਂ। ਜਾਸਤੀ ਲਾਲਚ ਵੀ ਨਹੀਂ ਰਹਿਣਾ ਚਾਹੀਦਾ। ਸੰਨਿਆਸੀ ਲੋਕ ਕੀ ਕਰਦੇ ਹਨ?
ਘਰਬਾਰ ਛੱਡ ਜੰਗਲ ਵਿੱਚ ਚਲੇ ਜਾਂਦੇ ਹਨ। ਤਤ੍ਵ ਨੂੰ ਪਰਮਾਤਮਾ ਸਮਝ ਯਾਦ ਕਰਦੇ ਹਨ, ਸਮਝਦੇ ਹਨ
ਬ੍ਰਹਮ ਵਿੱਚ ਲੀਨ ਹੋ ਜਾਵਾਂਗੇ। ਪਰ ਇਵੇਂ ਤਾਂ ਹੈ ਨਹੀਂ। ਆਤਮਾ ਤਾਂ ਅਮਰ ਹੈ। ਲੀਨ ਹੋਣ ਦੀ ਗੱਲ
ਨਹੀਂ ਹੈ। ਬਾਕੀ ਆਤਮਾ ਪਵਿੱਤਰ, ਅਪਵਿੱਤਰ ਬਣਦੀ ਹੈ। ਤੁਹਾਨੂੰ ਕਿੰਨਾ ਚੰਗਾ ਗਿਆਨ ਮਿਲਿਆ ਹੈ।
ਤੁਸੀਂ ਹੀ ਪ੍ਰਾਲਬੱਧ ਭੋਗਦੇ ਹੋ ਫਿਰ ਇਹ ਗਿਆਨ ਭੁੱਲ ਜਾਂਦਾ ਹੈ। ਫਿਰ ਸੀੜੀ ਉਤਰਨੀ ਹੁੰਦੀ ਹੈ।
ਹੁਣ ਤੁਹਾਡੀ ਬੁੱਧੀ ਵਿੱਚ ਸਾਰਾ ਗਿਆਨ ਬੈਠਿਆ ਹੋਇਆ ਹੈ। ਅਸੀਂ 84 ਜਨਮ ਕਿਵੇਂ ਭੋਗਦੇ ਹਾਂ। ਇਹ
ਪਾਰ੍ਟ ਕਦੀ ਵੀ ਕਿਸੇ ਦਾ ਬੰਦ ਨਹੀਂ ਹੁੰਦਾ ਹੈ। ਇਹ ਬਣਾ ਬਣਾਇਆ ਡਰਾਮਾ ਹੈ ਜੋ ਫਿਰਦਾ ਹੀ ਰਹਿੰਦਾ
ਹੈ। ਇਹ ਕਹਿ ਨਹੀਂ ਸਕਦੇ ਕਿ ਭਗਵਾਨ ਨੇ ਕਦੋਂ, ਕਿਵੇਂ, ਕਿੱਥੇ ਬੈਠ ਬਣਾਇਆ ਹੈ? ਨਹੀਂ। ਇਹ ਤਾਂ
ਚੱਲਿਆ ਹੀ ਆਉਂਦਾ ਹੈ। ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਰਿਪੀਟ ਹੁੰਦੀ ਹੀ ਰਹਿੰਦੀ ਹੈ। ਇਨ੍ਹਾਂ
ਗੱਲਾਂ ਨੂੰ ਕੋਈ ਸਮਝਦੇ ਹੀ ਨਹੀਂ ਹੈ। ਤੁਸੀਂ ਜਾਣਦੇ ਹੋ - ਅਸੀਂ ਡਰਾਮਾ ਪਲਾਨ ਅਨੁਸਾਰ ਆਏ ਹਾਂ।
ਹੁਣ ਫਿਰ ਤੋਂ ਡਰਾਮਾ ਅਨੁਸਾਰ ਰਾਜ ਲੈ ਰਹੇ ਹਾਂ। ਇਹ ਗੱਲਾਂ ਹੋਰ ਕੋਈ ਸਮਝ ਨਹੀਂ ਸਕਦੇ। ਪੁੱਛਿਆ
ਜਾਂਦਾ ਹੈ - ਡਰਾਮਾ ਸ੍ਰਵਸ਼ਕਤੀਮਾਨ ਹੈ ਜਾਂ ਈਸ਼ਵਰ? ਤਾਂ ਕਹਿੰਦੇ ਹਨ ਈਸ਼ਵਰ ਸ੍ਰਵਸ਼ਕਤੀਮਾਨ ਹੈ।
ਸਮਝਦੇ ਹਨ ਉਹ ਸਭ ਕੁਝ ਕਰ ਸਕਦੇ ਹਨ। ਬਾਪ ਕਹਿੰਦੇ ਹਨ - ਮੈਂ ਵੀ ਡਰਾਮਾ ਦੇ ਬੰਧਨ ਵਿੱਚ ਬੰਨਿਆ
ਹੋਇਆ ਹਾਂ। ਪਤਿਤਾਂ ਨੂੰ ਪਾਵਨ ਬਣਾਉਣ ਮੈਨੂੰ ਆਉਣਾ ਪੈਂਦਾ ਹੈ। ਤੁਸੀਂ ਸਤਿਯੁਗ ਵਿੱਚ ਸੁਖੀ ਬਣ
ਜਾਂਦੇ ਹੋ। ਮੈਂ ਵੀ ਜਾਕੇ ਵਿਸ਼ਰਾਮੀ ਹੁੰਦਾ ਹਾਂ - ਪਰਮਧਾਮ ਵਿੱਚ। ਤੁਸੀਂ ਸਿਰਕੂਲ੍ਹੇ ਚੜ੍ਹ ਜਾਂਦੇ
ਹੋ। ਤੁਹਾਡੀ ਸ਼ੇਰ ਤੇ ਸਵਾਰੀ ਹੈ।
ਤੁਸੀਂ ਜਾਣਦੇ ਹੋ
ਸੈਕਿੰਡ ਬਾਈ ਸੈਕਿੰਡ ਜੋ ਵੀ ਚਲਦਾ ਹੈ ਉਹ ਡਰਾਮਾ ਦੀ ਨੂੰਧ ਹੈ। ਤੁਸੀਂ ਬੱਚਿਆਂ ਨੂੰ ਕਿੰਨੀ ਚੰਗੀ
ਨਾਲੇਜ ਹੈ। ਹੁਣ ਸਿਰਫ ਬਾਪ ਅਤੇ ਵਰਸੇ ਨੂੰ ਯਾਦ ਕਰੋ। ਬਸ। ਕਾਗਜ ਪੈਨਸਿਲ ਆਦਿ ਦੀ ਕੋਈ ਜਰੂਰਤ ਨਹੀਂ
ਹੈ। ਬ੍ਰਹਮਾ ਬਾਬਾ ਵੀ ਪੜ੍ਹਦੇ ਹਨ, ਇਹ ਤਾਂ ਕੁਝ ਰੱਖਦੇ ਹੀ ਨਹੀਂ ਹਨ। ਸਿਰਫ ਬਾਪ ਨੂੰ ਯਾਦ ਕਰਨਾ
ਹੈ। ਤਾਂ ਵਰਸਾ ਮਿਲੇਗਾ। ਕਿੰਨਾ ਸਹਿਜ ਹੈ। ਯਾਦ ਤੋਂ ਤੁਸੀਂ ਐਵਰਹੈਲਦੀ ਬਣੋਂਗੇ। ਇਹ ਹੈ ਧਾਰਨਾ
ਦੀ ਗੱਲ। ਲਿਖਣ ਨਾਲ ਕੀ ਫਾਇਦਾ ਹੋਵੇਗਾ, ਇਹ ਤਾਂ ਸਭ ਵਿਨਾਸ਼ ਹੋ ਜਾਵੇਗਾ। ਪਰ ਕੋਈ ਯਾਦ ਰੱਖਣ ਦੇ
ਲਈ ਲਿਖਦੇ ਹਨ। ਜਿਵੇਂ ਕੋਈ ਗੱਲ ਯਾਦ ਕਰਨੀ ਹੁੰਦੀ ਹੈ ਤਾਂ ਗੰਢ ਬਣ ਦਿੰਦੇ ਹਨ। ਤੁਸੀਂ ਵੀ ਗੰਢ
ਬਣ ਲਵੋ, ਸ਼ਿਵਬਾਬਾ ਅਤੇ ਵਰਸੇ ਨੂੰ ਯਾਦ ਕਰਨਾ ਹੈ। ਇਹ ਤਾਂ ਬਹੁਤ ਸਹਿਜ ਹੈ - ਯੋਗ ਮਤਲਬ ਯਾਦ।
ਕਹਿੰਦੇ ਹਨ - ਬਾਬਾ ਯਾਦ ਨਹੀਂ ਠਹਿਰਦੀ। ਯੋਗ ਵਿੱਚ ਕਿਵੇਂ ਬੈਠੀਏ? ਅਰੇ ਲੌਕਿਕ ਬਾਪ ਦੀ ਯਾਦ ਉਠਦੇ
- ਬੈਠਦੇ, ਚਲਦੇ - ਫਿਰਦੇ ਰਹਿੰਦੀ ਹੈ, ਤੁਸੀਂ ਵੀ ਸਿਰਫ ਯਾਦ ਕਰੋ, ਬਸ ਬੇੜਾ ਪਾਰ ਹੈ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਸਵਦਰਸ਼ਨ
ਚੱਕਰਧਾਰੀ ਬਣ 84 ਦਾ ਚੱਕਰ ਬੁੱਧੀ ਵਿੱਚ ਫਿਰਾਉਂਦੇ ਰਹਿਣਾ ਹੈ। ਬੇਹੱਦ ਬਾਪ ਨੂੰ ਯਾਦ ਕਰ ਬੇਹੱਦ
ਦਾ ਵਰਸਾ ਲੈਣਾ ਹੈ, ਪਾਵਨ ਬਣਨਾ ਹੈ।
2. ਕਿਸੇ ਵੀ ਚੀਜ਼ ਦੀ
ਲਾਲਚ ਨਹੀਂ ਕਰਨੀ ਹੈ, ਜੋ ਮਿਲੇ ਉਸ ਵਿੱਚ ਖੁਸ਼ ਰਹਿਣਾ ਹੈ। ਰੋਟੀ - ਟੁਕੜ ਖਾਣਾ ਹੈ, ਬਾਪ ਦੀ ਯਾਦ
ਵਿੱਚ ਰਹਿਣਾ ਹੈ।
ਵਰਦਾਨ:-
ਸਭ ਦੇ ਦਿਲਾਂ ਦੇ ਰਾਜ਼ ਨੂੰ ਜਾਣ ਸਭ ਨੂੰ ਰਾਜ਼ੀ ਕਰਨ ਵਾਲੇ ਸਦਾ ਵਿਜੇਈ ਭਵ।
ਵਿਜੇਈ ਬਣਨ ਦੇ ਲਈ ਹਰ
ਇੱਕ ਦੇ ਦਿਲ ਦੇ ਰਾਜ਼ ਨੂੰ ਜਾਣਨਾ ਹੈ। ਕਿਸੇ ਦੇ ਮੂੰਹ ਦ੍ਵਾਰਾ ਨਿਕਲਣ ਵਾਲੇ ਆਵਾਜ ਤੋਂ ਉਸ ਦੇ
ਦਿਲ ਦੇ ਰਾਜ਼ ਨੂੰ ਜਾਣ ਲਵੋ ਤਾਂ ਵਿਜੇਈ ਬਣ ਸਕਦੇ ਹੋ ਲੇਕਿਨ ਦਿਲ ਦੇ ਰਾਜ਼ ਨੂੰ ਜਾਨਣ ਦੇ ਲਈ
ਅੰਤਰਮੁਖਤਾ ਚਾਹੀਦੀ। ਜਿਨਾਂ ਅੰਤਰਮੁਖੀ ਰਹੋਗੇ ਉਤਨਾ ਹਰ ਇੱਕ ਦੇ ਦਿਲ ਦੇ ਰਾਜ਼ ਨੂੰ ਜਾਣਕੇ ਉਸ
ਨੂੰ ਰਾਜ਼ੀ ਕਰ ਸਕੋਗੇ। ਰਾਜ਼ੀ ਕਰਨ ਵਾਲੇ ਹੀ ਵਿਜੇਈ ਬਣਦੇ ਹਨ।
ਸਲੋਗਨ:-
ਵੈਰਾਗ ਅਜਿਹੀ
ਯੋਗ ਧਰਨੀ ਹੈ ਜਿਸ ਵਿਚ ਜੋ ਵੀ ਫਲ ਪਾਵੋਗੇ ਉਹ ਫਲੀਭੂਤ ਜਰੂਰ ਹੋਵੇਗਾ।
ਇਹ ਅਵਿਅਕਤ ਇਸ਼ਾਰੇ :-
ਸਦਾ ਅਚਲ, ਅਡੋਲ, ਇਕ੍ਰਸ ਸਥਿਤੀ ਦਾ ਅਨੁਭਵ ਕਰੋ।
ਸਦਾ ਉਮੰਗ ਉਲਾਸ ਵਿਚ
ਇੱਕਰਸ ਰਹਿਣ ਦੇ ਲਈ ਜੋ ਵੀ ਸੰਬੰਧ ਦੇ ਵਿਚ ਆਉਂਦੇ ਹਨ - ਭਾਵੇਂ ਸਟੂਡੈਂਟ, ਭਾਵੇਂ ਸਾਥੀ ਸਭ ਨੂੰ
ਸੰਤੁਸ਼ਟ ਕਰਨ ਦੀ ਉਤਕੰਠਾ ਹੋਵੇ। ਜਿਸ ਨੂੰ ਵੀ ਵੇਖੋ ਉਸ ਤੋਂ ਹਰ ਸਮੇਂ ਗੁਣ ਉਠਾਉਂਦੇ ਰਹੋ। ਸਰਵ
ਦੇ ਗੁਣਾਂ ਦਾ ਬਲ ਮਿਲਣ ਤੇ ਸਦਾਕਾਲ ਦੇ ਲਈ ਉਤਸਾਹ ਇੱਕਰਸ ਰਹੇਗਾ। ਗੁਣਗ੍ਰਾਹੀ ਬਣੋ। ਅਵਗੁਣਾਂ
ਨੂੰ ਵੇਖਦੇ ਹੋਏ ਵੀ ਨਹੀਂ ਵੇਖੋ।