19.06.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ:- ਹੁਣ ਤੁਸੀਂ ਇਸ਼ਵਰੀਏ ਔਲਾਦ ਬਣੇ ਹੋ, ਤੁਹਾਡੇ ਵਿੱਚ ਕੋਈ ਆਸੁਰੀ ਗੁਣ ਨਹੀਂ ਹੋਣੇ ਚਾਹੀਦੇ , ਆਪਣੀ ਤਰੱਕੀ ਕਰਨੀ ਹੈ, ਗਫ਼ਲਤ ਨਹੀਂ ਕਰਨੀ ਹੈ"

ਪ੍ਰਸ਼ਨ:-
ਤੁਸੀਂ ਸੰਗਮਯੁਗੀ ਬ੍ਰਾਹਮਣ ਬੱਚਿਆਂ ਨੂੰ ਕਿਹੜਾ ਨਿਸ਼ਚੇ ਅਤੇ ਨਸ਼ਾ ਹੈ?

ਉੱਤਰ:-
ਸਾਨੂੰ ਬੱਚਿਆਂ ਨੂੰ ਨਿਸ਼ਚੇ ਅਤੇ ਨਸ਼ਾ ਹੈ ਕਿ ਹਾਲੇ ਅਸੀਂ ਈਸ਼੍ਵਰੀਏ ਸੰਪਰਦਾਇ ਦੇ ਹਾਂ। ਅਸੀਂ ਸ੍ਵਰਗਵਸੀ ਵਿਸ਼ਵ ਦੇ ਮਾਲਿਕ ਬਣ ਰਹੇ ਹਾਂ। ਸੰਗਮ ਤੇ ਅਸੀਂ ਟਰਾਂਸਫਰ ਹੋ ਰਹੇ ਹਾਂ। ਆਸੁਰੀ ਔਲਾਦ ਤੋਂ ਈਸ਼੍ਵਰੀਏ ਔਲਾਦ ਬਣ 21 ਜਨਮਾਂ ਦੇ ਲਈ ਸ੍ਵਰਗਵਾਸੀ ਬਣਦੇ ਹਾਂ, ਇਸਤੋਂ ਭਾਰੀ ਕੋਈ ਚੀਜ਼ ਹੁੰਦੀ ਨਹੀਂ।

ਓਮ ਸ਼ਾਂਤੀ
ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ, ਅਕਸਰ ਕਰਕੇ ਮਨੁੱਖ ਸ਼ਾਂਤੀ ਨੂੰ ਪਸੰਦ ਕਰਦੇ ਹਨ। ਘਰ ਵਿੱਚ ਜੇਕਰ ਬੱਚਿਆਂ ਦੀ ਖਿਟ- ਖਿਟ ਹੈ, ਤਾਂ ਅਸ਼ਾਂਤੀ ਰਹਿੰਦੀ ਹੈ। ਅਸ਼ਾਂਤੀ ਵਿੱਚ ਦੁਖ਼ ਮਹਿਸੂਸ ਹੁੰਦਾ ਹੈ। ਸ਼ਾਂਤੀ ਨਾਲ ਸੁੱਖ ਮਿਲਦਾ ਹੈ। ਇੱਥੇ -ਤੁਸੀਂ ਬੱਚੇ ਬੈਠੇ ਹੋ, ਤੁਹਾਨੂੰ ਸੱਚੀ ਸ਼ਾਂਤੀ ਹੈ। ਤੁਹਾਨੂੰ ਕਿਹਾ ਗਿਆ ਹੈ ਕਿ ਬਾਪ ਨੂੰ ਯਾਦ ਕਰੋ। ਆਪਣੇ ਨੂੰ ਆਤਮਾ ਸਮਝੋ, ਆਤਮਾ ਵਿੱਚ ਜੋ ਅਧਾਕਲਪ ਤੋਂ ਅਸ਼ਾਂਤੀ ਹੈ, ਉਹ ਨਿਕਲਣੀ ਹੈ ਸ਼ਾਂਤੀ ਦੇ ਸਾਗਰ ਬਾਪ ਨੂੰ ਯਾਦ ਕਰਨ ਨਾਲ। ਤੁਹਾਨੂੰ ਸ਼ਾਂਤੀ ਦਾ ਵਰਸਾ ਮਿਲ ਰਿਹਾ ਹੈ। ਇਹ ਵੀ ਤੁਸੀਂ ਜਾਣਦੇ ਹੋ ਸ਼ਾਂਤੀ ਦੀ ਦੁਨੀਆਂ ਅਤੇ ਅਸ਼ਾਂਤੀ ਦੀ ਦੁਨੀਆਂ ਬਿਲਕੁਲ ਵੱਖ ਹੈ। ਆਸੁਰੀ ਦੁਨੀਆਂ, ਈਸ਼ਵਰੀ ਦੁਨੀਆਂ, ਸਤਯੁਗ, ਕਲਯੁਗ ਕਿਸ ਨੂੰ ਕਿਹਾ ਜਾਂਦਾ ਹੈ, ਇਹ ਕੋਈ ਮਨੁੱਖ ਮਾਤਰ ਨਹੀਂ ਜਾਣਦੇ। ਤੁਸੀਂ ਕਹੋਗੇ ਅਸੀਂ ਵੀ ਨਹੀਂ ਜਾਣਦੇ ਸੀ। ਭਾਵੇਂ ਕਿੰਨੇ ਵੀ ਪੁਜੀਸ਼ਨ ਵਾਲੇ ਸੀ। ਪੈਸੇ ਵਾਲੇ ਨੂੰ ਪੁਜ਼ੀਸ਼ਨ ਵਾਲਾ ਕਿਹਾ ਜਾਂਦਾ ਹੈ। ਗਰੀਬ ਅਤੇ ਸਾਹੂਕਾਰ ਸਮਝ ਤਾਂ ਸਕਦੇ ਹੈ ਨਾ। ਵੈਸੇ ਤੁਸੀਂ ਵੀ ਸਮਝ ਸਕਦੇ ਹੋ ਬਰੋਬਰ ਈਸ਼ਵਰੀ ਔਲਾਦ ਅਤੇ ਆਸੁਰੀ ਔਲਾਦ। ਹੁਣ ਤੁਸੀਂ ਮਿੱਠੇ ਬੱਚੇ ਸਮਝਦੇ ਹੋ ਅਸੀਂ ਈਸ਼ਵਰੀ ਸੰਤਾਨ ਹਾਂ। ਇਹ ਪੱਕਾ ਨਿਸ਼ਚਾ ਹੈ ਨਾ। ਤੁਸੀਂ ਬ੍ਰਾਹਮਣ ਸਮਝਦੇ ਹੋ ਅਸੀਂ ਈਸ਼ਵਰੀ ਸੰਪਰਦਾਏ ਸ੍ਵਰਗਵਾਸੀ ਵਿਸ਼ਵ ਦੇ ਮਾਲਿਕ ਬਣ ਰਹੇ ਹਾਂ। ਹਰਦਮ ਉਹ ਖੁਸ਼ੀ ਰਹਿਣੀ ਚਾਹੀਦੀ ਹੈ। ਬਹੁਤ ਥੋੜੇ ਹਨ ਜੋ ਯਥਾਰਥ ਰੀਤੀ ਨਾਲ ਸਮਝਦੇ ਹਨ। ਸਤਯੁਗ ਵਿਚ ਹੈ ਈਸ਼ਵਰੀ ਸੰਪ੍ਰਦਾਏ। ਕਲਯੁਗ ਵਿਚ ਹੈ ਅਸੁਰੀ ਸੰਪ੍ਰਦਾਇ। ਪੁਰਸ਼ੋਤਮ ਸੰਗਮਯੁਗ ਤੇ ਆਸੁਰੀ ਸੰਪਰਦਾਏ ਬਦਲੀ ਹੁੰਦੀ ਹੈ। ਹੁਣ ਅਸੀਂ ਸ਼ਿਵਬਾਬਾ ਦੀ ਔਲਾਦ ਬਣੇ ਹਾਂ। ਵਿੱਚਕਾਰ ਭੁੱਲ ਗਏ ਸੀ। ਹੁਣ ਫਿਰ ਇਸ ਸਮੇਂ ਜਾਣਿਆ ਹੈ ਕਿ ਅਸੀਂ ਸ਼ਿਵਬਾਬਾ ਦੀ ਸੰਤਾਨ ਹਾਂ। ਉੱਥੇ ਸਤਯੁਗ ਵਿੱਚ ਕੋਈ ਆਪਣੇ ਨੂੰ ਈਸ਼ਵਰੀ ਔਲਾਦ ਨਹੀਂ ਕਹਾਉਂਦੇ ਹਨ। ਉੱਥੇ ਹੈ ਦੈਵੀ ਔਲਾਦ। ਇਸ ਤੋਂ ਪਹਿਲੇ ਅਸੀਂ ਆਸੁਰੀ ਔਲਾਦ ਸੀ। ਹੁਣ ਈਸ਼ਵਰੀ ਔਲਾਦ ਬਣੇ ਹਾਂ। ਅਸੀਂ ਬ੍ਰਾਹਮਣ ਬੀ.ਕੇ. ਹਾਂ। ਰਚਨਾ ਹੈ ਇੱਕ ਬਾਪ ਦੀ। ਤੁਸੀਂ ਸਭ ਭੈਣ - ਭਰਾ ਹੋ ਅਤੇ ਈਸ਼ਵਰੀ ਔਲਾਦ ਹੋ। ਤੁਸੀਂ ਜਾਣਦੇ ਹੋ ਬਾਬਾ ਤੋਂ ਰਾਜ ਮਿਲ ਰਿਹਾ ਹੈ। ਭਵਿੱਖ ਵਿੱਚ ਜਾਕੇ ਅਸੀਂ ਦੈਵੀ ਸ੍ਵਰਾਜ ਪਾਵਾਂਗੇ, ਸੁਖੀ ਹੋਵਾਂਗੇ। ਬਰੋਬਰ ਸਤਯੁਗ ਹੈ ਸੁੱਖ ਦਾ ਧਾਮ, ਕਲਯੁਗ ਹੈ ਦੁਖਧਾਮ। ਇਹ ਸਿਰਫ ਤੁਸੀਂ ਸੰਗਮਯੁਗੀ ਬ੍ਰਾਹਮਣ ਜਾਣਦੇ ਹੋ। ਆਤਮਾ ਹੀ ਈਸ਼ਵਰੀ ਔਲਾਦ ਹੈ। ਇਹ ਵੀ ਜਾਣਦੇ ਹੋ ਬਾਬਾ ਸ੍ਵਰਗ ਦੀ ਸਥਾਪਨਾ ਕਰਦੇ ਹਨ। ਉਹ ਰਚਤਾ ਹੈ ਨਾ। ਨਰਕ ਦਾ ਕ੍ਰਿਏਟਰ ਤਾਂ ਨਹੀਂ ਹੈ। ਉਨ੍ਹਾਂ ਨੂੰ ਕੌਣ ਯਾਦ ਕਰਨਗੇ। ਤੁਸੀਂ ਮਿੱਠੇ - ਮਿੱਠੇ ਬੱਚੇ ਜਾਣਦੇ ਹੋ - ਬਾਪ ਸ੍ਵਰਗ ਦੀ ਸਥਾਪਨਾ ਕਰ ਰਹੇ ਹਨ। ਉਹ ਸਾਡਾ ਬਹੁਤ ਮਿੱਠਾ ਬਾਪ ਹੈ। ਸਾਨੂੰ 21 ਜਨਮਾਂ ਦੇ ਲਈ ਸ੍ਵਰਗਵਾਸੀ ਬਣਾਉਂਦੇ ਹਨ, ਇਸ ਨਾਲੋਂ ਭਾਰੀ ਵਸਤੂ ਕੋਈ ਹੁੰਦੀ ਨਹੀਂ। ਇਹ ਸਮਝ ਰੱਖਣੀ ਚਾਹੀਦੀ ਹੈ। ਅਸੀਂ ਈਸ਼ਵਰੀ ਔਲਾਦ ਹਾਂ, ਤਾਂ ਸਾਡੇ ਵਿੱਚ ਕੋਈ ਆਸੁਰੀ ਗੁਣ ਨਹੀਂ ਹੋਣਾ ਚਾਹੀਦਾ। ਆਪਣੀ ਉਨਤੀ ਕਰਨੀ ਹੈ। ਸਮੇਂ ਬਾਕੀ ਥੋੜਾ ਹੈ, ਇਸ ਵਿੱਚ ਗਫ਼ਲਤ ਨਹੀਂ ਕਰਨੀ ਚਾਹੀਦੀ ਹੈ। ਭੁੱਲ ਨਾ ਜਾਓ। ਵੇਖਦੇ ਹੋ ਬਾਪ ਸਮੁੱਖ ਬੈਠੇ ਹਨ, ਜਿਨ੍ਹਾਂ ਦੀ ਅਸੀਂ ਔਲਾਦ ਹਾਂ। ਅਸੀਂ ਈਸ਼ਵਰ ਬਾਪ ਤੋਂ ਪੜ੍ਹ ਰਹੇ ਹਾਂ ਦੈਵੀ ਔਲਾਦ ਬਣਨ ਦੇ ਲਈ, ਤਾਂ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਬਾਬਾ ਸਿਰਫ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋ ਜਾਣ। ਬਾਪ ਆਏ ਹੀ ਹਨ ਸਭ ਨੂੰ ਲੈ ਜਾਣ। ਜਿੰਨਾ - ਜਿੰਨਾ ਯਾਦ ਕਰਨਗੇ ਉੰਨਾ ਵਿਕਰਮ ਵਿਨਾਸ਼ ਹੋਣਗੇ। ਅਗਿਆਨ ਕਾਲ ਵਿੱਚ ਜਿਵੇਂ ਕੰਨਿਆ ਦੀ ਸਗਾਈ ਹੁੰਦੀ ਹੈ ਤਾਂ ਯਾਦ ਬਿਲਕੁਲ ਛੱਪ ਜਾਂਦੀ ਹੈ। ਬੱਚਾ ਪੈਦਾ ਹੋਇਆ ਅਤੇ ਯਾਦ ਛੱਪ ਜਾਂਦੀ ਹੈ। ਇਹ ਯਾਦ ਤਾਂ ਸ੍ਵਰਗ ਵਿੱਚ ਵੀ ਛੱਪ ਜਾਂਦੀ ਹੈ, ਨਰਕ ਵਿੱਚ ਵੀ ਛੱਪ ਜਾਂਦੀ ਹੈ। ਬੱਚਾ ਕਹੇਗਾ ਇਹ ਸਾਡਾ ਬਾਪ ਹੈ, ਹੁਣ ਇਹ ਤਾਂ ਹੈ ਬੇਹੱਦ ਦਾ ਬਾਪ। ਜਿਸ ਨਾਲ ਸ੍ਵਰਗ ਦਾ ਵਰਸਾ ਮਿਲਦਾ ਹੈ ਤਾਂ ਉਨ੍ਹਾਂ ਦੀ ਯਾਦ ਛੱਪ ਜਾਣੀ ਚਾਹੀਦੀ ਹੈ। ਬਾਪ ਤੋਂ ਅਸੀਂ ਭਵਿੱਖ 21 ਜਨਮਾਂ ਦਾ ਵਰਸਾ ਫਿਰ ਤੋਂ ਲੈ ਰਹੇ ਹਾਂ। ਬੁੱਧੀ ਵਿੱਚ ਵਰਸਾ ਹੀ ਯਾਦ ਹੈ।

ਇਹ ਵੀ ਜਾਣਦੇ ਹੋ ਮਰਨਾ ਤਾਂ ਸਭ ਨੂੰ ਹੈ। ਇੱਕ ਵੀ ਰਹਿਣ ਵਾਲਾ ਨਹੀਂ ਹੈ ਜੋ ਵੀ ਡਿਅਰੇਸ੍ਟ ਤੋਂ ਡਿਅਰੇਸ੍ਟ (ਪਿਆਰਾ ਤੋਂ ਪਿਆਰਾ) ਹੈ, ਸਭ ਚਲੇ ਜਾਣਗੇ। ਇਹ ਸਿਰਫ ਤੁਸੀਂ ਬ੍ਰਾਹਮਣ ਹੀ ਜਾਣਦੇ ਹੋ ਕਿ ਇਹ ਪੁਰਾਣੀ ਦੁਨੀਆਂ ਹੁਣ ਗਈ ਕਿ ਗਈ। ਉਸ ਦੇ ਜਾਣ ਤੋਂ ਪਹਿਲੇ ਪੂਰਾ ਪੁਰਸ਼ਾਰਥ ਕਰਨਾ ਹੈ। ਜੱਦ ਕਿ ਈਸ਼ਵਰੀ ਔਲਾਦ ਹੈ ਤਾਂ ਅਥਾਹ ਖੁਸ਼ੀ ਹੋਣੀ ਚਾਹੀਦੀ ਹੈ। ਬਾਪ ਕਹਿੰਦੇ ਰਹਿੰਦੇ ਹਨ - ਬੱਚੇ, ਆਪਣਾ ਜੀਵਨ ਹੀਰੇ ਵਰਗਾ ਬਣਾਓ। ਉਹ ਹੈ ਡਿਟੀ ਵਰਲਡ, ਇਹ ਹੈ ਡੇਵਿਲ ਵਰਲਡ। ਸਤਯੁਗ ਵਿੱਚ ਕਿੰਨਾ ਅਥਾਹ ਸੁੱਖ ਰਹਿੰਦਾ ਹੈ। ਉਹ ਬਾਪ ਹੀ ਦਿੰਦੇ ਹਨ। ਇੱਥੇ ਤੁਸੀਂ ਬਾਪ ਦੇ ਕੋਲ ਆਏ ਹੋ। ਇੱਥੇ ਬੈਠ ਤਾਂ ਨਹੀਂ ਜਾਵੋਗੇ। ਇਵੇਂ ਤਾਂ ਨਹੀਂ ਸਭ ਇਕੱਠੇ ਰਹਿਣਗੇ ਕਿਓਂਕਿ ਬੇਹੱਦ ਬੱਚੇ ਹਨ। ਇੱਥੇ ਤੁਸੀਂ ਬਹੁਤ ਉਮੰਗ ਨਾਲ ਆਉਂਦੇ ਹੋ। ਅਸੀਂ ਜਾਂਦੇ ਹਾਂ ਬੇਹੱਦ ਦੇ ਬਾਪ ਕੋਲ। ਅਸੀਂ ਈਸ਼ਵਰੀ ਔਲਾਦ ਹਾਂ। ਗਾਡ ਫਾਦਰ ਦੇ ਬੱਚੇ ਹਾਂ, ਤਾਂ ਅਸੀਂ ਕਿਓਂ ਨਾ ਸ੍ਵਰਗ ਵਿੱਚ ਹੋਣੇ ਚਾਹੀਦੇ ਹਾਂ। ਗਾਡ ਫਾਦਰ ਤਾਂ ਸਵਰਗ ਰਚਦੇ ਹਨ ਨਾ। ਹੁਣ ਤੁਹਾਡੀ ਬੁੱਧੀ ਵਿੱਚ ਸਾਰੇ ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਹੈ। ਜਾਣਦੇ ਹੋ ਹੇਵਿਨਲੀ ਗਾਡ ਫਾਦਰ ਸਾਨੂੰ ਹੈਵਿਨ ਦੇ ਲਾਇਕ ਬਣਾ ਰਹੇ ਹਨ। ਕਲਪ - ਕਲਪ ਬਾਦ ਬਣਾਉਂਦੇ ਹਨ। ਇੱਕ ਵੀ ਮਨੁੱਖ ਨਹੀਂ ਜਿਸ ਨੂੰ ਇਹ ਪਤਾ ਹੋਵੇ ਕਿ ਅਸੀਂ ਐਕਟਰ ਹਾਂ। ਗਾਡ ਫਾਦਰ ਦੇ ਬੱਚੇ ਫਿਰ ਅਸੀਂ ਦੁੱਖੀ ਕਿਓਂ ਹਾਂ। ਆਪਸ ਵਿੱਚ ਲੜਦੇ ਕਿਓਂ ਹਾਂ! ਅਸੀਂ ਆਤਮਾਵਾਂ ਸਭ ਬ੍ਰਦਰ੍ਸ ਹਾਂ ਨਾ। ਬ੍ਰਦਰ੍ਸ ਆਪਸ ਵਿੱਚ ਕਿਵੇਂ ਲੜਦੇ ਰਹਿੰਦੇ ਹਨ। ਲੜ੍ਹ ਕੇ ਖਤਮ ਹੋ ਜਾਣਗੇ। ਇੱਥੇ ਅਸੀਂ ਬਾਪ ਤੋਂ ਵਰਸਾ ਲੈ ਰਹੇ ਹਾਂ। ਬ੍ਰਦਰ੍ਸ ਨੂੰ ਆਪਸ ਵਿੱਚ ਕਦੀ ਲੂਣ - ਪਾਣੀ ਨਹੀਂ ਹੋਣਾ ਚਾਹੀਦਾ ਹੈ। ਇੱਥੇ ਤਾਂ ਬਾਪ ਨਾਲ ਵੀ ਲੂਣ - ਪਾਣੀ ਹੁੰਦੇ ਹਨ। ਚੰਗੇ - ਚੰਗੇ ਬੱਚੇ ਲੂਣ - ਪਾਣੀ ਹੋ ਜਾਂਦੇ ਹਨ। ਮਾਇਆ ਕਿੰਨੀ ਜਬਰਦਸਤ ਹੈ। ਜੋ ਚੰਗੇ - ਚੰਗੇ ਬੱਚੇ ਹਨ ਉਹ ਬਾਪ ਨੂੰ ਯਾਦ ਤਾਂ ਆਉਂਦੇ ਹਨ। ਬਾਪ ਦਾ ਕਿੰਨਾ ਲਵ ਹੈ ਬੱਚਿਆਂ ਨਾਲ। ਬਾਪ ਦਾ ਤਾਂ ਸਿਵਾਏ ਬੱਚਿਆਂ ਦੇ ਹੋਰ ਕੋਈ ਹੈ ਨਹੀਂ ਜਿਸ ਨੂੰ ਯਾਦ ਕਰਨ। ਤੁਹਾਡੇ ਲਈ ਤਾਂ ਬਹੁਤ ਹਨ। ਤੁਹਾਡੀ ਬੁੱਧੀ ਇੱਧਰ - ਉੱਧਰ ਜਾਂਦੀ ਹੈ। ਧੰਦੇ ਆਦਿ ਵਿੱਚ ਵੀ ਬੁੱਧੀ ਜਾਂਦੀ ਹੈ। ਮੇਰੇ ਲਈ ਤਾਂ ਕੋਈ ਧੰਦਾ ਆਦਿ ਵੀ ਨਹੀਂ ਹੈ। ਤੁਸੀਂ ਕਈ ਬੱਚਿਆਂ ਦੇ ਕਈ ਧੰਦੇ ਹਨ। ਮੇਰਾ ਤਾਂ ਇੱਕ ਹੀ ਧੰਦਾ ਹੈ। ਮੈਂ ਆਇਆ ਹੀ ਹਾਂ ਬੱਚਿਆਂ ਨੂੰ ਸ੍ਵਰਗ ਦਾ ਵਾਰਸ ਬਣਾਉਣ। ਬੇਹੱਦ ਦੇ ਬਾਪ ਦੀ ਪ੍ਰਾਪਰਟੀ ਸਿਰਫ ਤੁਸੀਂ ਬੱਚੇ ਹੋ। ਗਾਡ ਫਾਦਰ ਹੈ ਨਾ। ਸਾਰੀਆਂ ਆਤਮਾਵਾਂ ਉਨ੍ਹਾਂ ਦੀ ਪ੍ਰਾਪਰਟੀ ਹੈ। ਮਾਇਆ ਨੇ ਛੀ - ਛੀ ਬਣਾ ਦਿੱਤਾ ਹੈ। ਹੁਣ ਗੁਲ - ਗੁਲ ਬਣਾਉਂਦੇ ਹਨ ਬਾਪ। ਬਾਪ ਕਹਿੰਦੇ ਹਨ ਮੇਰੇ ਤਾਂ ਤੁਸੀਂ ਹੀ ਹੋ। ਤੁਹਾਡੇ ਉੱਪਰ ਮੇਰਾ ਮੋਹ ਵੀ ਹੈ। ਚਿੱਠੀ ਨਹੀਂ ਲਿਖਦੇ ਹੋ ਤਾਂ ਓਨਾ ਹੋ ਜਾਂਦਾ ਹੈ। ਚੰਗੇ - ਚੰਗੇ ਬੱਚਿਆਂ ਦੀ ਚਿੱਠੀ ਨਹੀਂ ਆਉਂਦੀ ਹੈ। ਚੰਗੇ - ਚੰਗੇ ਬੱਚਿਆਂ ਨੂੰ ਇਕਦਮ ਮਾਇਆ ਖਤਮ ਕਰ ਦਿੰਦੀ ਹੈ। ਜਰੂਰ ਦੇਹ - ਅਭਿਮਾਨ ਹੈ। ਬਾਪ ਕਹਿੰਦੇ ਰਹਿੰਦੇ ਹਨ ਆਪਣੀ ਖੁਸ਼ ਖੇਰਾਫਤ ਲਿਖੋ। ਬਾਬਾ ਬੱਚਿਆਂ ਤੋਂ ਪੁੱਛਦੇ ਹਨ ਬੱਚੇ ਤੁਹਾਨੂੰ ਮਾਇਆ ਹੈਰਾਨ ਤਾਂ ਨਹੀਂ ਕਰਦੀ ਹੈ? ਬਹਾਦੁਰ ਬਣ ਮਾਇਆ ਤੇ ਜਿੱਤ ਪਾ ਰਹੇ ਹੋ ਨਾ! ਤੁਸੀਂ ਯੁੱਧ ਦੇ ਮੈਦਾਨ ਵਿੱਚ ਹੋ ਨਾ। ਕਰਮਿੰਦਰੀਆਂ ਇਵੇਂ ਵਸ਼ ਕਰਨੀਆਂ ਚਾਹੀਦੀਆਂ ਹਨ ਜੋ ਕੁਝ ਵੀ ਚੰਚਲਤਾ ਨਾ ਹੋਵੇ। ਸਤਯੁਗ ਵਿੱਚ ਸਭ ਕਰਮਿੰਦਰੀਆਂ ਵਸ਼ ਵਿੱਚ ਰਹਿੰਦੀਆਂ ਹਨ। ਕਰਮਿੰਦਰੀਆਂ ਦੀ ਕੋਈ ਚੰਚਲਤਾ ਨਹੀਂ ਹੁੰਦੀ ਹੈ। ਨਾ ਮੁਖ ਦੀ, ਨਾ ਹੱਥ ਦੀ, ਨਾ ਕੰਨ ਦੀ…...ਕੋਈ ਵੀ ਚੰਚਲਤਾ ਦੀ ਗੱਲ ਨਹੀਂ ਹੁੰਦੀ। ਉੱਥੇ ਕੋਈ ਵੀ ਗੰਦ ਦੀ ਚੀਜ਼ ਹੁੰਦੀ ਨਹੀਂ। ਇਥੇ ਯੋਗਬਲ ਨਾਲ ਕਰਮਿੰਦਰੀਆਂ ਤੇ ਜਿੱਤ ਪਾਉਂਦੇ ਹੋ। ਬਾਪ ਕਹਿੰਦੇ ਹਨ ਕੋਈ ਵੀ ਗੰਦੀ ਗੱਲ ਨਹੀਂ। ਕਰਮਿੰਦਰੀਆਂ ਨੂੰ ਵਸ਼ ਕਰਨਾ ਹੈ। ਚੰਗੀ ਰੀਤੀ ਪੁਰਸ਼ਾਰਥ ਕਰਨਾ ਹੈ। ਟਾਈਮ ਬਹੁਤ ਥੋੜਾ ਹੈ। ਗਾਇਨ ਵੀ ਹੈ ਬਹੁਤ ਗਈ ਥੋੜੀ ਰਹੀ। ਹੁਣ ਥੋੜੀ ਰਹਿੰਦੀ ਜਾਂਦੀ ਹੈ। ਨਵਾਂ ਮਕਾਨ ਬਣਦਾ ਰਹਿੰਦਾ ਹੈ ਤਾਂ ਬੁੱਧੀ ਵਿੱਚ ਰਹਿੰਦਾ ਹੈ ਨਾ - ਬਾਕੀ ਥੋੜਾ ਸਮੇਂ ਹੈ। ਹੁਣ ਇਹ ਤਿਆਰ ਹੋ ਜਾਏਗਾ, ਬਾਕੀ ਇਹ ਥੋੜਾ ਕੰਮ ਹੈ। ਉਹ ਹੈ ਹੱਦ ਦੀ ਗੱਲ, ਇਹ ਹੈ ਬੇਹੱਦ ਦੀ ਗੱਲ। ਇਹ ਵੀ ਬੱਚਿਆਂ ਨੂੰ ਸਮਝਾਇਆ ਗਿਆ ਹੈ ਉਨ੍ਹਾਂ ਦਾ ਹੈ ਸਾਇੰਸ ਬਲ, ਤੁਹਾਡਾ ਹੈ ਸਾਈਲੈਂਸ ਬਲ। ਹੈ ਉਨ੍ਹਾਂ ਦਾ ਵੀ ਬੁੱਧੀ ਬਲ, ਤੁਹਾਡਾ ਵੀ ਬੁੱਧੀ ਬਲ ਹੈ। ਸਾਇੰਸ ਦੀ ਕਿੰਨੀ ਇਨਵੇਂਨਸ਼ਨ ਨਿਕਾਲਦੇ ਰਹਿੰਦੇ ਹਨ। ਹੁਣ ਤਾਂ ਇਵੇਂ ਬੰਬਸ ਬਣਾਉਂਦੇ ਰਹਿੰਦੇ ਹਨ ਜੋ ਕਹਿੰਦੇ ਹਨ ਉੱਥੇ ਬੈਠੇ - ਬੈਠੇ ਛੱਡਣਗੇ ਤਾਂ ਸਾਰਾ ਸ਼ਹਿਰ ਖਤਮ ਹੋ ਜਾਵੇਗਾ, ਫਿਰ ਇਹ ਸੈਨਾਵਾਂ, ਐਰੋਪਲੇਨ ਆਦਿ ਵੀ ਕੰਮ ਵਿੱਚ ਨਹੀਂ ਆਉਣਗੇ। ਤਾਂ ਉਹ ਹੈ ਸਾਇੰਸ ਬੁੱਧੀ । ਤੁਹਾਡੀ ਹੈ ਸਾਈਲੈਂਸ ਬੁੱਧੀ। ਉਹ ਵਿਨਾਸ਼ ਦੇ ਲਈ ਨਿਮਿਤ ਬਣੇ ਹੋਏ ਹਨ। ਤੁਸੀਂ ਅਵਿਨਾਸ਼ੀ ਪਦ ਪਾਉਣ ਦੇ ਲਈ ਨਿਮਿਤ ਬਣੇ ਹੋ। ਇਹ ਵੀ ਸਮਝ ਦੀ ਬੁੱਧੀ ਚਾਹੀਦੀ ਹੈ ਨਾ।

ਤੁਸੀਂ ਬੱਚੇ ਸਮਝ ਸਕਦੇ ਹੋ - ਬਾਪ ਕਿੰਨਾ ਸਹਿਜ ਰਸਤਾ ਦੱਸਦੇ ਹਨ। ਭਾਵੇਂ ਕਿੰਨੀਆਂ ਵੀ ਅਹਿਲਿਆਵਾਂ, ਕੁਬਜਾਵਾਂ ਹੋਣ, ਸਿਰਫ ਦੋ ਅੱਖਰ ਯਾਦ ਕਰਨੇ ਹਨ - ਬਾਪ ਅਤੇ ਵਰਸਾ। ਫਿਰ ਜਿਨ੍ਹਾਂ ਜੋ ਯਾਦ ਕਰੇ। ਹੋਰ ਸੰਗ ਤੋੜ ਇੱਕ ਬਾਪ ਨੂੰ ਯਾਦ ਕਰਨਾ ਹੈ। ਬਾਪ ਕਹਿੰਦੇ ਹਨ ਮੈ ਜੱਦ ਆਪਣੇ ਘਰ ਪਰਮਧਾਮ ਵਿੱਚ ਸੀ ਤਾਂ ਭਗਤੀ ਮਾਰਗ ਵਿੱਚ ਤੁਸੀਂ ਪੁਕਾਰਦੇ ਸੀ - ਬਾਬਾ ਆਪ ਆਓਗੇ ਤਾਂ ਅਸੀਂ ਸਭ ਕੁਝ ਕੁਰਬਾਨ ਕਰਾਂਗੇ। ਇਹ ਹੋਏ ਜਿਵੇਂ ਕਰਣੀਘੋਰ, ਕਰਣੀਘੋਰ ਨੂੰ ਪੁਰਾਣਾ ਸਮਾਨ ਦਿੱਤਾ ਜਾਂਦਾ ਹੈ। ਤੁਸੀਂ ਬਾਪ ਨੂੰ ਕੀ ਦੇਵੋਗੇ? ਇਨ੍ਹਾਂ ਨੂੰ (ਬ੍ਰਹਮਾ ਨੂੰ) ਤਾਂ ਨਹੀਂ ਦਿੰਦੇ ਹੋ ਨਾ। ਇਨ੍ਹਾਂ ਨੇ ਸਭ ਕੁਝ ਦੇ ਦਿੱਤਾ। ਇਹ ਥੋੜੀ ਇੱਥੇ ਬੈਠ ਮਹਿਲ ਬਣਾਉਣਗੇ। ਇਹ ਸਭ ਕੁਝ ਸ਼ਿਵਬਾਬਾ ਦੇ ਲਈ ਹੈ। ਉਨ੍ਹਾਂ ਦੇ ਡਾਇਰੈਕਸ਼ਨ ਨਾਲ ਕਰ ਰਹੇ ਹਨ। ਉਹ ਕਰਨਕਰਾਵਣਹਾਰ ਹੈ, ਡਾਇਰੈਕਸ਼ਨ ਦਿੰਦੇ ਰਹਿੰਦੇ ਹਨ। ਬੱਚੇ ਕਹਿੰਦੇ ਹਨ ਬਾਬਾ ਤੁਸੀਂ ਸਾਡੇ ਲਈ ਇੱਕ ਹੀ ਹੋ। ਤੁਹਾਡੇ ਲਈ ਤਾਂ ਬਹੁਤ ਬੱਚੇ ਹਨ। ਬਾਬਾ ਫਿਰ ਕਹਿੰਦੇ ਹਨ ਮੇਰੇ ਲਈ ਸਿਰਫ ਤੁਸੀਂ ਬੱਚੇ ਹੋ। ਤੁਹਾਡੇ ਲਈ ਤਾਂ ਬਹੁਤ ਹਨ। ਕਿੰਨੀ ਦੇਹ ਦੇ ਸੰਬੰਧੀਆਂ ਦੀ ਯਾਦ ਰਹਿੰਦੀ ਹੈ। ਮਿੱਠੇ - ਮਿੱਠੇ ਬੱਚਿਆਂ ਨੂੰ ਬਾਪ ਕਹਿੰਦੇ ਹੈ ਜਿੰਨਾ ਹੋ ਸਕੇ ਬਾਪ ਨੂੰ ਯਾਦ ਕਰੋ ਅਤੇ ਸਭ ਨੂੰ ਭੁਲਾਉਂਦੇ ਜਾਓ। ਸ੍ਵਰਗ ਦੀ ਰਾਜਾਈ ਦਾ ਮੱਖਣ ਤੁਹਾਨੂੰ ਮਿਲਦਾ ਹੈ। ਜ਼ਰਾ ਖਿਆਲ ਤਾਂ ਕਰੋ, ਕਿਵੇਂ ਇਹ ਖੇਡ ਦੀ ਰਚਨਾ ਹੈ। ਤੁਸੀਂ ਸਿਰਫ ਬਾਪ ਨੂੰ ਯਾਦ ਕਰਦੇ ਹੋ ਅਤੇ ਸਵਦਰਸ਼ਨ ਚੱਕ੍ਰਧਾਰੀ ਬਣਨ ਨਾਲ ਚੱਕਰਵਰਤੀ ਰਾਜਾ ਬਣਦੇ ਹੋ। ਹੁਣ ਤੁਸੀਂ ਬੱਚੇ ਪ੍ਰੈਕਟੀਕਲ ਵਿੱਚ ਅਨੁਭਵੀ ਹੋ। ਮਨੁੱਖ ਤਾਂ ਸਮਝਦੇ ਹਨ ਭਗਤੀ ਪਰੰਪਰਾ ਤੋਂ ਚਲੀ ਆਈ ਹੈ। ਵਿਕਾਰ ਵੀ ਪਰੰਪਰਾ ਤੋਂ ਚਲੇ ਆਏ ਹਨ। ਇਨ੍ਹਾਂ ਲਕਸ਼ਮੀ - ਨਾਰਾਇਣ, ਰਾਧੇ - ਕ੍ਰਿਸ਼ਨ ਦੇ ਵੀ ਤਾਂ ਬੱਚੇ ਸਨ ਨਾ। ਅਰੇ ਹਾਂ, ਬੱਚੇ ਕਿਓਂ ਨਹੀਂ ਸੀ ਪਰ ਉਨ੍ਹਾਂ ਨੂੰ ਕਿਹਾ ਜਾਂਦਾ ਹੈ। ਸੰਪੂਰਨ ਨਿਰਵਿਕਾਰੀ। ਇੱਥੇ ਹੈ ਸੰਪੂਰਨ ਵਿਕਾਰੀ। ਇੱਕ - ਦੂਜੇ ਨੂੰ ਗਾਲਾਂ ਦਿੰਦੇ ਰਹਿੰਦੇ ਹਨ। ਹੁਣ ਤੁਸੀਂ ਬੱਚਿਆਂ ਨੂੰ ਬਾਪ ਸ਼੍ਰੀ ਸ਼੍ਰੀ ਦੀ ਸ਼੍ਰੀਮਤ ਮਿਲਦੀ ਹੈ। ਤੁਹਾਨੂੰ ਸ਼੍ਰੇਸ਼ਠ ਬਣਾਉਂਦੇ ਹਨ। ਜੇ ਬਾਪ ਦਾ ਕਹਿਣਾ ਨਹੀਂ ਮੰਨਣਗੇ ਤਾਂ ਫਿਰ ਥੋੜ੍ਹੀ ਬਣਨਗੇ। ਹੁਣ ਮੰਨੋ ਨਾ ਮੰਨੋ। ਸਪੂਤ ਬੱਚੇ ਤਾਂ ਫੌਰਨ ਮੰਨਣਗੇ। ਪੂਰੀ ਮਦਦ ਨਹੀਂ ਦਿੰਦੇ ਹਨ ਤਾਂ ਆਪਣੇ ਨੂੰ ਘਾਟਾ ਪਾਉਂਦੇ ਹਨ। ਬਾਪ ਕਹਿੰਦੇ ਹਨ ਮੈ ਕਲਪ - ਕਲਪ ਆਉਂਦਾ ਹਾਂ। ਕਿੰਨਾ ਪੁਰਸ਼ਾਰਥ ਕਰਾਉਂਦਾ ਹਾਂ। ਕਿੰਨੀ ਖੁਸ਼ੀ ਵਿੱਚ ਲੈ ਆਉਂਦੇ ਹਨ। ਬਾਪ ਤੋਂ ਪੂਰਾ ਵਰਸਾ ਲੈਣ ਵਿੱਚ ਹੀ ਮਾਇਆ ਗਫ਼ਲਤ ਕਰਾਉਂਦੀ ਹੈ। ਪਰ ਤੁਹਾਨੂੰ ਉਸ ਫ਼ੰਦੇ ਵਿੱਚ ਨਹੀਂ ਫਸਣਾ ਹੈ। ਮਾਇਆ ਨਾਲ ਹੀ ਲੜਾਈ ਹੁੰਦੀ ਹੈ। ਬਹੁਤ ਵੱਡੇ - ਵੱਡੇ ਤੂਫ਼ਾਨ ਆਉਣਗੇ। ਉਸ ਵਿੱਚ ਵੀ ਵਾਰਿਸਾਂ ਤੇ ਜਾਸਤੀ ਮਾਇਆ ਵਾਰ ਕਰੇਗੀ। ਰੁਸਤਮ ਤੋਂ ਰੁਸਤਮ ਹੋ ਲੜੇਗੀ। ਜਿਵੇਂ ਵੈਦ ਦਵਾਈ ਦਿੰਦੇ ਹਨ ਤਾਂ ਬਿਮਾਰੀ ਸਾਰੀ ਬਾਹਰ ਨਿਕਲ ਆਉਂਦੀ ਹੈ। ਇੱਥੇ ਵੀ ਮੇਰੇ ਬਣਨਗੇ ਤਾਂ ਫਿਰ ਸਭ ਦੀ ਯਾਦ ਆਉਣ ਲੱਗ ਪਏਗੀ। ਤੂਫ਼ਾਨ ਆਉਣਗੇ, ਇਸ ਵਿਚ ਲਾਈਨ ਕਲਿਯਰ ਚਾਹੀਦੀ ਹੈ। ਅਸੀਂ ਪਹਿਲੇ ਪਵਿੱਤਰ ਸੀ ਫਿਰ ਅੱਧਾਕਲਪ ਅਪਵਿੱਤਰ ਬਣੇਂ। ਹੁਣ ਫਿਰ ਵਾਪਿਸ ਜਾਣਾ ਹੈ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਇਸ ਯੋਗ ਅਗਨੀ ਨਾਲ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਜਿੰਨਾ ਯਾਦ ਕਰੋਗੇ ਉੰਨਾ ਉੱਚ ਪਦ ਪਾਉਗੇ। ਯਾਦ ਕਰਦੇ - ਕਰਦੇ ਤੁਸੀਂ ਘਰ ਚਲੇ ਜਾਓਗੇ, ਇਸ ਵਿਚ ਬਿਲਕੁਲ ਅੰਤਰਮੁਖੀ ਹੋਣਾ ਚਾਹੀਦਾ ਹੈ। ਨਾਲੇਜ ਵੀ ਆਤਮਾ ਵਿਚ ਧਾਰਨ ਹੁੰਦੀ ਹੈ ਨਾ। ਆਤਮਾ ਹੀ ਪੜ੍ਹਦੀ ਹੈ। ਆਤਮਾ ਦਾ ਗਿਆਨ ਵੀ ਪਰਮਾਤਮਾ ਬਾਪ ਹੀ ਆਕੇ ਦਿੰਦੇ ਹਨ। ਇੰਨਾ ਭਾਰੀ ਗਿਆਨ ਤੁਸੀਂ ਲੈਂਦੇ ਹੋ ਵਿਸ਼ਵ ਦਾ ਮਾਲਿਕ ਬਣਨ ਦੇ ਲਈ। ਮੈਨੂੰ ਤੁਸੀਂ ਕਹਿੰਦੇ ਹੀ ਹੋ - ਪਤਿਤ - ਪਾਵਨ, ਗਿਆਨ ਦਾ ਸਾਗਰ, ਸ਼ਾਂਤੀ ਦਾ ਸਾਗਰ। ਜੋ ਮੇਰੇ ਕੋਲ ਹੈ ਉਹ ਤੁਹਾਨੂੰ ਸਭ ਦਿੰਦਾ ਹਾਂ। ਬਾਕੀ ਸਿਰਫ ਦਿਵਯ ਦ੍ਰਿਸ਼ਟੀ ਦੀ ਚਾਬੀ ਨਹੀਂ ਦਿੰਦਾ ਹਾਂ। ਉਸ ਦੇ ਬਦਲੇ ਫਿਰ ਤੁਹਾਨੂੰ ਵਿਸ਼ਵ ਦਾ ਮਾਲਿਕ ਬਣਾਉਂਦਾ ਹਾਂ। ਸਾਕਸ਼ਾਤਕਰ ਵਿੱਚ ਕੁਝ ਹੈ ਨਹੀਂ। ਮੁੱਖ ਪੜ੍ਹਾਈ ਹੈ। ਪੜ੍ਹਾਈ ਨਾਲ ਤੁਹਾਨੂੰ 21 ਜਨਮਾਂ ਦਾ ਸੁਖ ਮਿਲਦਾ ਹੈ। ਮੀਰਾ ਦੀ ਭੇਟ ਵਿੱਚ ਤੁਸੀਂ ਆਪਣੇ ਨੂੰ ਸੁੱਖ ਦੀ ਭੇਟ ਕਰੋ। ਉਹ ਤਾਂ ਕਲਯੁਗ ਵਿਚ ਸੀ, ਦੀਦਾਰ ਕੀਤਾ ਫਿਰ ਕੀ। ਭਗਤੀ ਦੀ ਮਾਲਾ ਹੀ ਵੱਖ ਹੈ। ਗਿਆਨ ਮਾਰਗ ਦੀ ਮਾਲਾ ਵੱਖ ਹੈ। ਰਾਵਣ ਦੀ ਰਜਾਈ ਵੱਖ, ਤੁਹਾਡੀ ਰਜਾਈ ਵੱਖ। ਇਸ ਨੂੰ ਦਿਨ, ਉਸ ਨੂੰ ਰਾਤ ਕਿਹਾ ਜਾਂਦਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਯਾਦ ਦੇ ਬਲ ਨਾਲ ਆਪਣੀਆਂ ਕਰਮਿੰਦਰੀਆਂ ਇਵੇਂ ਵਸ਼ ਕਰਨੀਆਂ ਹਨ ਜੋ ਕੋਈ ਵੀ ਚੰਚਲਤਾ ਨਾ ਰਹੇ। ਟਾਈਮ ਬਹੁਤ ਥੋੜਾ ਹੈ ਇਸਲਈ ਚੰਗੀ ਰੀਤੀ ਪੁਰਸ਼ਾਰਥ ਕਰ ਮਾਇਆਜੀਤ ਬਣਨਾ ਹੈ।

2. ਬਾਪ ਜੋ ਗਿਆਨ ਦਿੰਦੇ ਹਨ ਉਸ ਨਾਲ ਅੰਤਰਮੁਖੀ ਬਣ ਧਾਰਨ ਕਰਨਾ ਹੈ। ਕਦੀ ਵੀ ਆਪਸ ਵਿੱਚ ਲੂਣ - ਪਾਣੀ ਨਹੀਂ ਹੋਣਾ ਹੈ। ਬਾਪ ਨੂੰ ਆਪਣੀ ਖੁਸ਼ ਖੇਰਾਫਤ ਦਾ ਸਮਾਚਾਰ ਜਰੂਰ ਦੇਣਾ ਹੈ।

ਵਰਦਾਨ:-
ਕਲਿਆਣਕਾਰੀ ਵ੍ਰਿਤੀ ਦ੍ਵਾਰਾ ਸੇਵਾ ਕਰਨ ਵਾਲੇ ਸਰਵ ਆਤਮਾਵਾਂ ਦੀਆਂ ਦੁਆਵਾਂ ਦੇ ਅਧਿਕਾਰੀ ਭਵ।

ਕਲਿਆਣਕਾਰੀ ਵ੍ਰਿਤੀ ਦ੍ਵਾਰਾ ਸੇਵਾ ਕਰਨਾ - ਇਹ ਹੀ ਸਰਵ ਆਤਮਾਵਾਂ ਦੀਆਂ ਦੁਆਵਾਂ ਪ੍ਰਾਪਤ ਕਰਨ ਦਾ ਸਾਧਨ ਹੈ। ਜਦੋਂ ਲਕਸ਼ ਰਹਿੰਦਾ ਹੈ ਕਿ ਅਸੀਂ ਵਿਸ਼ਵ ਕਲਿਆਣਕਾਰੀ ਹਾਂ, ਤਾਂ ਅਕਲਿਆਣ ਦਾ ਕਰਤਵਿਆ ਹੋ ਨਹੀਂ ਸਕਦਾ। ਜਿਵੇਂ ਦਾ ਕੰਮ ਹੁੰਦਾ ਹੈ ਉਵੇਂ ਦੀਆਂ ਆਪਣੀਆਂ ਧਾਰਨਾਵਾਂ ਹੁੰਦੀਆ ਹਨ। ਜੇਕਰ ਕੰਮ ਯਾਦ ਰਹੇ ਤਾਂ ਸਦਾ ਰਹਿਮਦਿਲ ਸਦਾ ਮਹਾਦਾਨੀ ਰਹਿਣਗੇ। ਹਰ ਕਦਮ ਵਿਚ ਕਲਿਆਣਕਾਰੀ ਵ੍ਰਿਤੀ ਨਾਲ ਚੱਲਣਗੇ, ਮੈਂ ਪਨ ਨਹੀਂ ਆਵੇਗਾ, ਨਿਮਿਤਪਨ ਯਾਦ ਰਹੇਗਾ। ਅਜਿਹੇ ਸੇਵਾਦਾਰੀ ਨੂੰ ਸੇਵਾ ਦੇ ਰਿਟਰਨ ਵਿਚ ਸਰਵ ਆਤਮਾਵਾਂ ਦੀਆਂ ਦੁਆਵਾਂ ਦਾ ਅਧਿਕਾਰ ਪ੍ਰਾਪਤ ਹੋ ਜਾਂਦਾ ਹੈ।

ਸਲੋਗਨ:-
ਸਾਧਨਾਂ ਦੀਆਂ ਆਕਰਸ਼ਣ ਸਾਧਨਾ ਨੂੰ ਖੰਡਿਤ ਕਰ ਦਿੰਦੀਆਂ ਹਨ।

ਅਵਿਅਕਤ ਇਸ਼ਾਰੇ:- ਆਤਮਿਕ ਸਥਿਤੀ ਵਿਚ ਰਹਿਣ ਦਾ ਅਭਿਆਸ ਕਰੋ, ਅੰਤਰਮੁੱਖੀ ਬਣੋ।

ਅੰਤਰਮੁਖੀ ਆਤਮਾਵਾਂ ਤਿੰਨ ਤਰ੍ਹਾਂ ਦੀ ਭਾਸ਼ਾ ਦੀਆਂ ਅਨੁਭਵੀ ਹੁੰਦੀਆਂ ਹਨ 1. ਨੈਣਾਂ ਦੀ ਭਾਸ਼ਾ 2. ਭਾਵਨਾ ਦੀ ਭਾਸ਼ਾ, 3. ਸੰਕਲਪ ਦੀ ਭਾਸ਼ਾ। ਇਹ ਤਿੰਨ ਤਰ੍ਹਾਂ ਦੀ ਭਾਸ਼ਾ ਰੂਹਾਨੀ ਯੋਗੀ ਜੀਵਨ ਦੀ ਭਾਸ਼ਾ ਹੈ, ਜਿਨਾਂ - ਜਿਨਾਂ ਤੁਸੀ ਅੰਤਰਮੁੱਖੀ ਸਵੀਟ ਸਾਇਲੈਂਸ ਸਵਰੂਪ ਵਿਚ ਸਥਿਤ ਹੁੰਦੇ ਜਾਵੋਗੇ - ਉਨਾਂ ਇਨ੍ਹਾਂ ਤਿੰਨ ਭਾਸ਼ਾਵਾਂ ਦ੍ਵਾਰਾ ਸਰਵ ਆਤਮਾਵਾਂ ਨੂੰ ਅਨੂਭਵ ਕਰਾ ਸਕੋਗੇ। ਹੁਣ ਇਸੇ ਰੂਹਾਨੀ ਭਾਸ਼ਾ ਦਾ ਅਭਿਆਸ ਕਰੋ।