19.07.26     Avyakt Bapdada     Punjabi Murli     18.01.2011    Om Shanti     Madhuban


“ਬ੍ਰਹਮਾ ਬਾਪ ਸਮਾਨ ਜੀਵਨ ਵਿਚ ਰਹਿੰਦੇ ਜੀਵਨਮੁਕਤ ਸਥਿਤੀ ਦਾ ਮਜ਼ਾ ਲਵੋ। ਸਨੇਹ ਦੀ ਸੌਗ਼ਾਤ ਮਨਜੀਤ ਜਗਤਜੀਤ ਬਣਕੇ ਦੇਵੋ।”


ਅੱਜ ਦਾ ਦਿਨ ਵਿਸ਼ੇਸ਼ ਬ੍ਰਹਮਾ ਬਾਪ ਦੇ ਅਵਿਅਕਤ ਹੋਣ ਦਾ ਸਮ੍ਰਿਤੀ ਦਾ ਦਿਨ ਹੈ। ਸਾਰੇ ਬੱਚਿਆਂ ਦੇ ਨੈਣਾਂ ਵਿਚ ਬ੍ਰਹਮਾ ਬਾਪ ਦਾ ਸਨੇਹ ਸਮਾਇਆ ਹੋਇਆ ਹੈ। ਅੱਜ ਚਾਰ ਵਜੇ ਤੋਂ ਵੀ ਪਹਿਲੇ ਬੱਚਿਆਂ ਦਾ ਸਨੇਹ ਵਤਨ ਵਿਚ ਪਹੁੰਚ ਗਿਆ। ਬ੍ਰਹਮਾ ਬਾਪ ਨਾਲ ਮਿਲਣ ਮਨਾਉਣ ਅਤੇ ਸਨੇਹ ਦੀ, ਆਪਣੇ ਦਿਲ ਦੇ ਸਨੇਹ ਦੀ ਨਿਸ਼ਾਨੀਆਂ, ਮਾਲਾਵਾਂ ਬ੍ਰਹਮਾ ਬਾਪ ਦੇ ਕੋਲ ਪਹੁੰਚ ਗਈਆਂ। ਹਰ ਇੱਕ ਮਾਲਾ ਦੀ ਖੁਸ਼ਬੂ ਵਿਚ ਬੱਚਿਆਂ ਦਾ ਸਨੇਹ ਸਮਾਇਆ ਹੋਇਆ ਸੀ। ਹਰ ਇੱਕ ਬੱਚੇ ਦੇ ਨੈਣ ਅਤੇ ਮੁਸਕੁਰਾਹਟ, ਦਿਲ ਦੀਆਂ ਗੱਲਾਂ ਬੋਲ ਰਹੀਆਂ ਸਨ। ਬ੍ਰਹਮਾ ਬਾਪ ਵੀ ਹਰ ਇੱਕ ਨੂੰ ਸਨੇਹ ਦਾ ਰਿਟਰਨ ਦੇ ਰਹੇ ਸਨ। ਬਾਪ ਵੇਖ ਰਹੇ ਹਨ ਕਿ ਹੁਣ ਵੀ ਹਰ ਬੱਚਾ ਨੈਣਾਂ ਦੀ ਭਾਸ਼ਾ ਵਿਚ ਆਪਣੇ ਦਿਲ ਦਾ ਸਨੇਹ ਦੇ ਰਹੇ ਹਨ ਕਿਉਂਕਿ ਇਹ ਪਰਮਾਤਮ ਸਨੇਹ ਹਰ ਬੱਚੇ ਨੂੰ ਸਹਿਜ ਬਾਪ ਦਾ ਬਨਾਉਣ ਵਾਲਾ ਹੈ। ਇਹ ਅਲੌਕਿਕ ਸਨੇਹ “ ਮੇਰਾ ਬਾਬਾ” ਦੇ ਅਨੁਭਵ ਨਾਲ ਆਪਣਾ ਬਨਾਉਣ ਵਾਲਾ ਹੈ। ਇਹ ਸਨੇਹ ਬਾਪ ਦੇ ਖਜਨਿਆਂ ਦਾ ਮਾਲਿਕ ਬਨਾਉਣ ਵਾਲਾ ਹੈ ਕਿਉਂਕਿ ਬੱਚਿਆਂ ਨੇ ਕਿਹਾ ਮੇਰਾ ਬਾਬਾ, ਤਾਂ ਮੇਰਾ ਬਾਬਾ ਕਹਿਣਾ ਅਤੇ ਸ੍ਰਵ ਖਜਾਨਿਆਂ ਦੇ ਮਾਲਿਕ ਬਣਨਾ। ਇਹ ਸਨੇਹ ਦੇਹ ਦਾ ਭਾਨ ਸੈਕਿੰਡ ਵਿਚ ਭੁਲਾ ਕੇ ਦੇਹੀ ਅਭਿਮਾਨੀ ਬਣਾ ਦਿੰਦਾ ਹੈ। ਸਿਵਾਏ ਬਾਪ ਦੇ ਹੋਰ ਕੁਝ ਵੀ ਆਤਮਾ ਨੂੰ ਆਕਰਸ਼ਿਤ ਨਹੀਂ ਕਰਦਾ। ਇਸ ਦਿਨ ਦਾ ਬਹੁਤ ਵੱਡਾ ਮਹੱਤਵ ਹੈ। ਸਿਰਫ ਸਮ੍ਰਿਤੀ ਦਿਵਸ ਨਹੀਂ ਲੇਕਿਨ ਸਮਰਥੀ ਦਿਵਸ ਹੈ ਕਿਉਂਕਿ ਇਸ ਦਿਨ ਬਾਪ ਨੇ ਬੱਚਿਆਂ ਨੂੰ ਵਿਸ਼ਵ ਸੇਵਾ ਦੇ ਲਈ ਖੁਦ ਕਰਾਵਨਹਾਰ ਬਣ ਬੱਚਿਆਂ ਨੂੰ ਕਰਨਹਾਰ ਬਨਾਉਣ ਦਾ ਤਿਲਕ ਦਿੱਤਾ। ਸਨ ਸੋਜ਼ ਫਾਦਰ ਦਾ ਕਰਨਹਾਰ ਨਿਮਿਤ ਬਣਾਇਆ। ਸੇਵਾ ਵਿਚ ਸਫਲਤਾ ਦਾ ਸਾਧਨ ਖੁਦ ਕਰਾਵਨਹਾਰ ਬਣਿਆ ਅਤੇ ਬੱਚਿਆਂ ਨੂੰ ਕਰਨਹਾਰ ਬਣਾਇਆ ਕਿਉਂਕਿ ਸੇਵਾ ਵਿਚ ਸਫਲਤਾ ਦਾ ਸਾਧਨ ਮੈਂ ਕਰਨਹਾਰ ਹਾਂ, ਕਰਾਵਨਹਾਰ ਕਰਵਾ ਰਿਹਾ ਹੈ। ਇਹ ਸਮ੍ਰਿਤੀ ਅਤੇ ਇਹ ਸਥਿਤੀ ਬਹੁਤ ਜਰੂਰੀ ਹੈ ਕਿਉਂਕਿ 63 ਜਨਮ ਦੀ ਸਮ੍ਰਿਤੀ ਮੈਂ ਪਨ, ਦੇਹ ਅਭਿਮਾਨ ਵਿਚ ਲੈ ਆਉਂਦੀ ਹੈ। ਕਰਾਵਨਹਾਰ ਕਰਵਾ ਰਿਹਾ ਹੈ। ਮੈਂ ਨਿਮਿਤ ਕਰਨਹਾਰ ਹਾਂ, ਇਸ ਸਮ੍ਰਿਤੀ ਨਾਲ ਹੀ ਆਪਣੇ ਨੂੰ ਨਿਮਿਤ ਸਮਝਣ ਨਾਲ ਦੇਹ ਅਭਿਮਾਨ ਸਮਾਪਤ ਹੋ ਜਾਂਦਾ ਹੈ। ਤਾਂ ਬੱਚਿਆਂ ਨੂੰ ਇਸਲਈ ਕਰਨਹਾਰ ਬਣਾਇਆ, ਖੁਦ ਕਰਾਵਨਹਾਰ ਬਣੇ। ਕਰਨਹਾਰ ਬਣਨ ਨਾਲ ਖੁਦ ਹੀ ਨਿਮਿਤ ਹਨ, ਨਿਰਮਾਣ ਬਣ ਜਾਂਦੇ ਹਨ। ਹੁਣ ਵੀ ਬਾਪਦਾਦਾ ਨੇ ਵੇਖਿਆ ਕਿ ਬੱਚੇ ਨਿਮਿਤ ਬਣ ਸੇਵਾ ਕਰਦੇ ਹਨ, ਤਾਂ ਨਿਮਿਤ ਬਣ ਸੇਵਾ ਕਰਨ ਵਾਲੇ ਜੋ ਸੇਵਾਦਾਰੀ ਹਨ ਉਨ੍ਹਾਂ ਦੇ ਮਸਤੱਕ ਵਿਚ ਸੇਵਾ ਦਾ ਫਲ ਸਿਤਾਰਾ ਚਮਕ ਰਿਹਾ ਹੈ। ਮਿਜੋਰਟੀ ਬੱਚਿਆਂ ਦੀ ਸੇਵਾ ਨੂੰ ਵੇਖ ਬਾਪਦਾਦਾ ਖੁਸ਼ ਹਨ ਇਸਲਈ ਅਜਿਹੇ ਬੱਚਿਆਂ ਨੂੰ ਵਿਸ਼ੇਸ਼ ਬ੍ਰਹਮਾ ਬਾਪ ਵਾਹ ਬੱਚੇ ਵਾਹ! ਕਹਿ ਕੇ ਮੁਬਾਰਕ ਦੇ ਰਹੇ ਹਨ।

ਬ੍ਰਹਮਾ ਬਾਪ ਵਿਸ਼ੇਸ਼ ਖੁਸ਼ ਵੀ ਹੋ ਰਹੇ ਹਨ ਅਤੇ ਅੱਗੇ ਵੀ ਸੇਵਾ ਨੂੰ ਨਿਮਿਤ ਬਣ ਅੱਗੇ ਵਧਾਉਣ ਦੇ ਲਈ ਮੁਬਾਰਕ ਦੇ ਰਹੇ ਹਨ। ਹੁਣ ਵੀ ਬ੍ਰਹਮਾ ਬਾਪ ਬੱਚਿਆਂ ਨੂੰ ਆਪ ਸਮਾਨ ਫਰਿਸ਼ਤਾ ਸਥਿਤੀ ਵਿਚ ਰਹਿਣ ਦੇ ਲਈ ਇਸ਼ਾਰੇ ਦੇ ਰਹੇ ਹਨ। ਬਾਪਦਾਦਾ ਨੇ ਵੇਖਿਆ ਹੈ ਕਿ ਬੱਚਿਆਂ ਦਾ ਅਟੈਂਸ਼ਨ ਹੈ ਕਿ ਸਦਾ ਜਿਵੇਂ ਬ੍ਰਹਮਾ ਬਾਪ ਜੀਵਨ ਵਿਚ ਰਹਿੰਦੇ ਜੀਵਨਮੁਕਤ ਸਨ, ਇਤਨੀ ਜਿੰਮੇਵਾਰੀ ਹੁੰਦੇ ਵੀ ਇੰਨੇ ਵੱਡੇ ਪਰਿਵਾਰ ਨੂੰ ਸੰਭਾਲਣਾ, ਸਭ ਨੂੰ ਯੋਗੀ ਜੀਵਨ ਵਾਲਾ ਬਨਾਉਣਾ, ਇਤਨੀ ਸੇਵਾ ਦੀ ਜਿੰਮੇਵਾਰੀ ਸੰਭਾਲਣਾ, ਸੇਵਾ ਵਿਚ ਸਦਾ ਅੱਗੇ ਵਧਾਉਣਾ, ਸਭ ਕੁਝ ਜਿੰਮੇਵਾਰੀ ਹੁੰਦੇ ਵੀ ਜੀਵਨਮੁਕਤ ਦੇ ਮਜੇ ਵਿਚ ਰਿਹਾ, ਇਸਲਈ ਭਗਤੀ ਮਾਰਗ ਵਿਚ ਬ੍ਰਹਮਾ ਦਾ ਆਸਨ ਕਮਲ ਆਸਨ ਵਿਖਾਉਂਦੇ ਹਨ। ਜੀਵਨਮੁਕਤ ਬਣ ਹੁਣ ਜੀਵਨਮੁਕਤ ਦਾ ਮਜ਼ਾ ਲਿਆ ਅਤੇ ਤੁਸੀ ਸਭ ਬੱਚਿਆਂ ਨੂੰ ਵੀ ਅਜਿਹਾ ਹੀ ਬਣਾਇਆ। ਹੁਣ ਵੀ ਤੁਹਾਨੂੰ ਬੱਚਿਆਂ ਨੂੰ ਫਰਿਸ਼ਤਾ ਬਣਨ ਦੇ ਵੱਖ - ਵੱਖ ਤਰੀਕੇ ਦੱਸੇ ਆਪ ਸਮਾਨ ਬਨਾਉਣਾ ਚਾਹੁੰਦੇ ਹਨ।

ਬਾਪਦਾਦਾ ਨੇ ਵੇਖਿਆ ਕਿ ਲਕਸ਼ ਹਰ ਬੱਚੇ ਦਾ ਚੰਗਾ ਹੈ, ਕਿਸੇ ਨੂੰ ਵੀ ਪੁੱਛਦੇ ਹਨ ਤੁਹਾਡਾ ਲਕਸ਼ ਕੀ ਹੈ ਤਾਂ ਕੀ ਕਹਿੰਦੇ ਹੋ? ਯਾਦ ਹੈ ਕੀ ਕਹਿੰਦੇ ਹੋ? ਬਾਪ ਸਮਾਨ ਬਣਨਾ ਹੀ ਹੈ। ਤਾਂ ਬਾਪ ਸਮਾਨ ਕੀ ਬਣੋਗੇ? ਇਸੇ ਜੀਵਨ ਵਿਚ ਜੀਵਨਮੁਕਤ ਜੀਵਨ ਦਾ ਸੈਂਪਲ ਬਣੋਗੇ। ਬਾਪਦਾਦਾ ਨੇ ਵੇਖਿਆ ਹੈ ਜੋ ਹੋਮਵਰਕ ਦਿੰਦੇ ਹਨ, ਉਸ ਵਿਚ ਅਟੈਂਸ਼ਨ ਤੇ ਦਿੰਦੇ ਹਨ, ਅਨੁਭਵ ਵੀ ਕਰਦੇ ਹਨ, ਲੇਕਿਨ ਸਦਾ ਨਹੀਂ ਕਰਦੇ ਹਨ। ਹੁਣ ਜੋ ਵੀ ਕੰਮ ਦਿੱਤਾ ਦੀ, ਉਸ ਦੀ ਰਿਪੋਰਟ ਕਈ ਬੱਚਿਆਂ ਨੇ ਪੁਰਸ਼ਾਰਥ ਕਰ ਇੱਕ - ਇੱਕ ਮਹੀਨੇ ਅਟੈਂਸ਼ਨ ਦਿੱਤਾ ਹੈ। ਕਈ ਜੌਨ ਦੀ ਰਿਪੋਰਟ ਇੱਕ ਮਹੀਨੇ ਦੀ ਰਿਜਲਟ ਵਿਚ ਚੰਗੀ ਵੀ ਆਈ ਹੈ। ਜਿਨ੍ਹਾਂ ਨੇ ਰਿਪੋਰਟ ਭੇਜੀ ਹੈ, ਜਿਸ ਜੌਨ ਵਾਲਿਆਂ ਨੇ ਭੇਜੀ ਹੈ, ਉਸ ਨੂੰ ਬਾਪਦਾਦਾ ਵਾਹ ਬੱਚੇ ਵਾਹ! ਕਹਿ ਕਰਕੇ ਮੁਬਾਰਕ ਦੇ ਰਹੇ ਹਨ ਲੇਕਿਨ ਬਾਪਦਾਦਾ ਹੁਣ ਕੀ ਚਾਹੁੰਦਾ ਹੈ? ਹੁਣ ਬਾਪਦਾਦਾ ਹਰ ਬੱਚੇ ਤੋਂ ਇਹ ਹੀ ਚਾਹੁੰਦਾ ਹੈ ਕਿ ਹੁਣ ਕਦੇ - ਕਦੇ ਠੀਕ ਰਹਿੰਦੇ ਹਨ, ਲੇਕਿਨ ਬਾਪ ਸਦਾ ਚਾਹੁੰਦਾ ਹੈ। ਯੋਗੀ ਵੀ ਚੰਗੇ ਬਣੇ ਹਨ ਲੇਕਿਨ ਸਦਾ ਯੋਗੀ ਬਨਾਉਣਾ ਚਾਹੁੰਦੇ ਹਨ। ਅੱਜਕਲ ਬਾਪਦਾਦਾ ਨੇ ਬੱਚਿਆਂ ਨੂੰ ਕੰਮ ਵੀ ਦਿੱਤਾ ਸੀ, ਸਦਾ ਰਹਿਣ ਦੇ ਲਈ ਹਰ ਘੰਟੇ ਆਪਣੇ ਉਪਰ ਕੋਈ ਨਾ ਕੋਈ ਯੁਕਤੀ ਰੱਖੋ, ਜੋ ਕਦੇ - ਕਦੇ ਨੂੰ ਬਦਲ ਸਦਾ ਸ਼ਬਦ ਆ ਜਾਵੇ। ਹੁਣ ਬਾਪਦਾਦਾ ਇਹ ਹੀ ਚਾਹੁੰਦੇ ਹਨ ਜਿਵੇਂ ਕਹਾਵਤ ਹੈ ਮਨ ਜੀਤੇ ਜਗਤਜੀਤ, ਮਨ ਨੂੰ ਜੋ ਸੰਕਲਪ ਦਵੋ ਉਹ ਹੀ ਕਰੇ। ਕਿਉਂ? ਜਿਵੇਂ ਹੋਰ ਕ੍ਰਮਿੰਦ੍ਰਿਆਂ ਜਦੋਂ ਚਾਹੋ ਜਿਵੇਂ ਚਾਹੋ ਉਵੇਂ ਕਰਦੀਆਂ ਹਨ ਨਾ! ਇਵੇਂ ਹੀ ਮਨ ਨੂੰ ਵੀ ਜੋ ਆਰਡਰ ਕਰੋ ਉਹ ਹੀ ਕਰੇ। ਅਭਿਆਸ ਕਰਦੇ ਹਨ ਲੇਕਿਨ ਕਦੇ - ਕਦੇ ਨਹੀਂ ਵੀ ਕਰਦੇ ਹਨ। ਬਾਪਦਾਦਾ ਵੀ ਇਹ ਹੀ ਚਾਹੁੰਦੇ ਹਨ ਕਿ ਮਨ ਨੂੰ ਸ਼ਕਤੀਆਂ ਦੀ ਲਗਾਮ ਨਾਲ ਜਿਵੇਂ ਚਲਾਉਣਾ ਚਾਹੋ ਉਵੇਂ ਚਲਾਓ। ਜੋ ਗਾਇਨ ਹੈ, ਮਨ ਜੀਤੇ ਜਗਤਜੀਤ, ਉਹ ਕਿਸ ਦਾ ਗਾਇਨ ਹੈ? ਤੁਸੀਂ ਬੱਚਿਆਂ ਦਾ ਹੀ ਤੇ ਗਾਇਨ ਹੈ। ਹਰ ਕਲਪ ਕੀਤਾ ਹੈ ਤਾਂ ਹੀ ਗਾਇਨ ਹੈ ਕਿਉਂਕਿ ਜਿਵੇਂ ਹੋਰ ਕਰਮਿੰਦ੍ਰਿਆਂ ਨੂੰ ਮੇਰਾ ਕਹਿੰਦੇ ਹੋ ਉਵੇਂ ਮਨ ਨੂੰ ਵੀ ਮੇਰਾ ਕਹਿੰਦੇ ਹੋ। ਮੇਰਾ ਕਹਿਣਾ ਮਤਲਬ ਮਾਲਿਕ ਬਣੋ। ਮਨ ਵਿਚ ਜੋ ਸੰਕਲਪ ਕਰਨਾ ਚਾਹੋ, ਜਿਨਾਂ ਸਮੇਂ ਉਹ ਸੰਕਲਪ ਕਰਨਾ ਚਾਹੋ ਉਹ ਬੰਧਿਆ ਹੋਇਆ ਹੈ ਕਿਉਂਕਿ ਮੇਰਾ ਹੈ। ਤਾਂ ਬਾਪਦਾਦਾ ਇਸ ਸਨੇਹ ਦੇ ਦਿਨ ਇਹ ਹੀ ਹੋਮਵਰਕ ਦੇਣਾ ਚਾਹੁੰਦੇ ਹਨ ਕਿ ਜੋ ਸੰਕਲਪ ਕਰਨਾ ਚਾਹੋ ਉਹ ਹੀ ਚੱਲੇ, ਜੇਕਰ ਤੁਸੀਂ ਸ਼ੁੱਧ ਸੰਕਲਪ ਕਰਨਾ ਚਾਹੁੰਦੇ ਹੋ ਤਾਂ ਉਹ ਸ਼ੁੱਧ ਸੰਕਲਪ ਵਿਅਰਥ ਸੰਕਲਪ ਨੂੰ ਖਤਮ ਕਰ ਦੇਣ। ਚਾਹੁੰਦੇ ਹੋ ਯੋਗ ਲਗਾਉਣਾ ਅਤੇ ਸੰਸਕਾਰ ਦੇ ਕਾਰਨ ਵਿਅਰਥ ਸੰਕਲਪ ਚੱਲਣ, ਜਾਂ ਯੋਗ ਦੀ ਸਿੱਧੀ ਨਹੀਂ ਮਿਲੇ, ਇਹ ਕੰਟ੍ਰੋਲ ਹੋਣਾ ਚਾਹੀਦਾ ਹੈ। ਜੇਕਰ ਇਕ ਘੰਟਾ ਯੋਗ ਲਗਾਉਣਾ ਚਾਹੁੰਦੇ ਹੋ ਤਾਂ ਮਨ ਡਿਸਟਰਬ ਨਹੀਂ ਕਰੇ। ਆਤਮਾ ਮਾਲਿਕ ਹੈ, ਮਨ ਮਾਲਿਕ ਨਹੀਂ ਹੈ, ਮਨ ਤਾਂ ਆਤਮਾ ਦਾ ਸਾਥੀ ਹੈ। ਤਾਂ ਸਾਥੀ ਨੂੰ ਪਿਆਰ ਨਾਲ ਆਰਡਰ ਕਰੋ, ਮਨਜੀਤ ਬਣੋ ਕਿਉਂਕਿ ਬਾਪਦਾਦਾ ਦੇ ਕੋਲ ਬਹੁਤ ਬੱਚਿਆਂ ਦਾ ਸਮਾਚਾਰ ਆਉਂਦਾ ਹੈ - ਵਿਅਰਥ ਸੰਕਲਪ ਸਮੇਂ ਪ੍ਰਤੀ ਸਮੇਂ ਆਉਂਦੇ ਹਨ। ਨਹੀਂ ਚਾਹੁੰਦੇ ਹਨ ਪਰ ਫਿਰ ਵੀ ਆਉਂਦੇ ਹਨ। ਤਾਂ ਕੀ ਇਹ ਮਾਲਿਕ ਕਹਾਂਗੇ! ਤਾਂ ਬ੍ਰਹਮਾ ਬਾਪ ਨਾਲ ਸਨੇਹ ਹੈ ਨਾ, ਤਾਂ ਬਾਪ ਅੱਜ ਸਨੇਹ ਵਿਚ ਆਪਣੇ ਦਿਲ ਦੀ ਚਾਹਨਾ ਸੁਣਾ ਰਹੇ ਹਨ ਕਿ ਹੁਣ ਮਨਜੀਤ ਜਗਤਜੀਤ ਬਣਨਾ ਹੀ ਹੈ। ਤਾਂ ਬ੍ਰਹਮਾ ਬਾਪ ਨੂੰ ਇਹ ਸਨੇਹ ਦੀ ਸੌਗ਼ਾਤ ਦਵੋਗੇ ਨਾ! ਸਨੇਹ ਵਿਚ ਕੀ ਦਿੱਤਾ ਜਾਂਦਾ ਹੈ? ਗਿਫ਼ਟ ਦਿੱਤੀ ਜਾਂਦੀ ਹੈ ਨਾ! ਤਾਂ ਅੱਜ ਬ੍ਰਹਮਾ ਬਾਪ ਬੱਚਿਆਂ ਤੋਂ ਇਹ ਸੌਗ਼ਾਤ ਦੇਣ ਦੇ ਲਈ ਕਹਿ ਰਹੇ ਹਨ। ਤਿਆਰ ਹੋ? ਤਿਆਰ ਹੋ?

ਹੱਥ ਉਠਾਓ। ਤਾਂ ਹੁਣ ਜਦੋਂ ਵੀ ਆਰਡਰ ਕਰੀਏ ਤਾਂ ਅੱਜ ਦੇ ਦਿਨ ਤੋਂ ਵਿਅਰਥ ਸੰਕਲਪ ਆਉਣ ਨਹੀਂ ਦੇਣਾ, ਕਰ ਸਕਦੇ ਹੋ? ਅੱਜ ਦੋ ਘੰਟਾ, ਚਾਰ ਘੰਟਾ ਯੋਗ ਦੀ ਸਟੇਜ ਵਿਚ ਕਰਮ ਵੀ ਕਰੋ, ਯੋਗ ਵੀ ਲਗਾਓ, ਕਰ ਸਕਦੇ ਹੋ? ਕਰ ਸਕਦੇ ਹੋ, ਕਰੋਂਗੇ? ਚੱਲੋ ਹੁਣ ਬੀਤੀ ਸੋ ਬੀਤੀ ਲੇਕਿਨ ਹੁਣ ਆਰਡਰ ਕਰੀਏ ਕਿ ਅੱਜ ਦੇ ਦਿਨ ਵਿਅਰਥ ਸੰਕਲਪ ਨੂੰ ਫੁੱਲਸਟਾਪ, ਤਾਂ ਕਰਨਾ ਪਵੇਗਾ ਨਾ।

ਅੱਜ ਯੋਗ ਵਿਚ ਇਹ ਹੀ ਲਕਸ਼ ਰੱਖੋ ਉਸ ਪ੍ਰਮਾਣ ਸਾਰੇ ਦਿਨ ਦਾ ਪੁਰਸ਼ਾਰਥ ਕਰਨਾ ਪਵੇਗਾ ਨਾ! ਬਾਪ ਵਿਚ ਸਨੇਹ ਵਿਚ ਜੋ ਬਾਪ ਕਹੇ ਉਹ ਕਰਨਾ ਹੈ। ਸੰਕਲਪ ਵਿਅਰਥ ਬੰਦ, ਇਸ ਦੀ ਯੁਕਤੀ ਹੈ ਬ੍ਰਹਮਾ ਬਾਪ ਦੇ ਸਨੇਹ ਨੂੰ ਦਿਲ ਨਾਲ ਯਾਦ ਕਰੋ। ਭਾਵੇਂ ਸਾਕਾਰ ਵਿਚ ਵੇਖਿਆ, ਭਾਵੇਂ ਨਹੀਂ ਵੇਖਿਆ ਲੇਕਿਨ ਬੁੱਧੀਬਲ ਦ੍ਵਾਰਾ ਤਾਂ ਸਭ ਨੇ ਦੇਖਿਆ ਹੈ ਨਾ! ਦੇਖਿਆ ਹੈ ਜਾਂ ਨਹੀਂ ਦੇਖਿਆ ਹੈ! ਜੋ ਕਹਿੰਦੇ ਹਨ ਮੈਂ ਬਾਬਾ ਦਾ ਪਿਆਰ ਵੇਖਿਆ, ਮੈਂ ਬ੍ਰਹਮਾ ਬਾਪ ਦੀ ਪਾਲਣਾ ਵੇਖੀ ਤਾਂ ਕੀ ਉਸ ਨਾਲ ਚਲ ਰਿਹਾ ਹਾਂ… ਉਹ ਹੱਥ ਉਠਾਓ। ਅੱਛਾ। ਹੱਥ ਉਠਾਕੇ ਤਾਂ ਖੁਸ਼ ਕਰ ਦਿੱਤਾ ਹੈ। ਬਾਪਦਾਦਾ ਨੂੰ ਖੁਸ਼ੀ ਹੈ, ਹਿੰਮਤ ਤਾਂ ਰੱਖੀ ਹੈ ਨਾ। ਲੇਕਿਨ ਜਦੋਂ ਵੀ ਕੋਈ ਤਾਕਤ ਘਟ ਹੋ ਜਾਵੇ ਨਾ ਤਾਂ ਸਦਾ ਬਾਪ ਦੇ ਸੰਬੰਧ, ਕਿੰਨੇ ਸੰਬੰਧ ਹਨ ਕਦੇ ਬਾਪ, ਕਦੇ ਬੱਚਾ ਵੀ ਬਣ ਜਾਂਦਾ ਹੈ। ਕਦੇ ਬਾਪ ਤੇ ਕਦੇ ਸਖਾ ਵੀ ਬਣ ਜਾਂਦੇ ਹਨ ਇਸਲਈ ਜਾਂ ਸੰਬੰਧ ਯਾਦ ਕਰੋ ਜਾਂ ਪ੍ਰਾਪਤੀਆਂ ਯਾਦ ਕਰੋ, ਪ੍ਰਾਪਤੀਆਂ ਅਤੇ ਸੰਬੰਧ। ਜਿਵੇਂ ਅੱਜ ਦਿਲ ਨਾਲ ਯਾਦ ਕਰ ਰਹੇ ਹੋ ਨਾ! ਇਵੇਂ ਯਾਦ ਕਰਨ ਨਾਲ ਪਿਆਰ ਪੈਦਾ ਹੋ ਜਾਵੇਗਾ। ਅੱਜ ਵੀ ਸਭ ਦੇ ਦਿਲ ਵਿਚ ਬ੍ਰਹਮਾ ਬਾਪ ਦਾ ਪਿਆਰ ਆ ਰਿਹਾ ਹੈ ਨਾ! ਤਾਂ ਜਦ ਕੁਝ ਹੇਠਾਂ ਉਪਰ ਹੋਵੇ ਤਾਂ ਸੰਬੰਧ ਅਤੇ ਪ੍ਰਾਪਤੀਆਂ ਯਾਦ ਕਰਨਾ। ਬਾਪ ਹਰ ਬੱਚੇ ਦੇ ਨਾਲ ਸਹਿਯੋਗੀ ਹਨ, ਸਿਰਫ ਤੁਸੀਂ ਯਾਦ ਕਰਨਾ। ਤਾਂ ਸਮਝਿਆ ਅੱਜ ਕੀ ਕਰਨਾ ਹੈ? ਮਨਜੀਤ ਜਗਤਜੀਤ ਜੋ ਗਾਇਨ ਹੈ, ਉਹ ਸਵਰੂਪ ਧਾਰਨ ਕਰਨਾ ਹੈ। ਆਰਡਰ ਨਾਲ ਚਲਾਓ। ਹੁਣ ਥੋੜ੍ਹਾ ਫ਼੍ਰੀ ਛੱਡ ਦਿੱਤਾ ਹੈ ਨਾ ਤਾਂ ਉਹ ਆਪਣਾ ਕੰਮ ਕਰਦਾ ਹੈ। ਹੁਣ ਅਟੈਂਸ਼ਨ ਦਵੋ। ਮਨ ਮੇਰੇ ਆਰਡਰ ਵਿਚ ਚੱਲੇ ਨਾ ਕਿ ਤੁਸੀ ਮਨ ਦੇ ਆਰਡਰ ਵਿਚ ਚੱਲੋ। ਚਾਹੁੰਦੇ ਹੋ ਗਿਆਨ ਦੀਆਂ ਗੱਲਾਂ ਦਾ ਰਮਨ ਕਰੀਏ ਅਤੇ ਆ ਜਾਂਦੀ ਹੈ ਫਾਲਤੂ ਗੱਲਾਂ। ਤਾਂ ਕੀ ਹੋਇਆ? ਮਨ ਮਾਲਿਕ ਬਣਿਆ ਜਾਂ ਤੁਸੀ ਮਾਲਿਕ ਬਣੇ? ਤਾਂ ਸਭ ਨੇ ਇਹ ਹੋਮਵਰਕ ਸਮਝਿਆ! ਮਨ ਜਿੱਤ ਬਣਨਾ ਹੈ। ਜੋ ਆਰਡਰ ਕਰੋ, ਉਹ ਮੰਨੇਗਾ ਜਰੂਰ ਮੰਨੇਗਾ, ਅਟੈਂਸ਼ਨ ਦੇਣਾ ਪਵੇਗਾ। ਬਸ। ਮਾਤਾਵਾਂ ਜਾਂ ਟੀਚਰਜ਼, ਹੋ ਸਕਦਾ ਹੈ? ਹੋ ਸਕਦਾ ਹੈ? ਟੀਚਰਜ਼ ਹੱਥ ਉਠਾਓ। ਟੀਚਰਜ਼ ਹੱਥ ਉਠਾ ਰਹੇ ਹਨ। ਜੇਕਰ ਸਮਝਦੇ ਹੋ ਕਿ ਹੋ ਸਕਦਾ ਹੈ ਤਾਂ ਹੱਥ ਹਿਲਾਓ। ਪਹਿਲੇ ਲਾਇਨ ਤੇ ਹਿਲਾਏ। ਭਾਈ ਹੱਥ ਹਿਲਾਓ। ਵਾਹ! ਫਿਰ ਤਾਂ ਬ੍ਰਹਮਾ ਬਾਪ ਨੂੰ ਸਨੇਹ ਦੀ ਸੌਗ਼ਾਤ ਦਿੱਤੀ, ਇਸ ਦੀ ਮੁਬਾਰਕ ਹੋਵੇ, ਮੁਬਾਰਕ ਹੋਵੇ।

ਅੱਛਾ ਹੈ, ਬਾਪਦਾਦਾ ਨਾਲ ਸਨੇਹ ਬਹੁਤ ਸਹਿਯੋਗ ਦਿੰਦਾ ਹੈ। ਮੇਰਾ ਬਾਬਾ ਕਿਹਾ ਦਿਲ ਨਾਲ, ਤਾਂ ਮੇਰਾ ਬਾਬਾ ਕਿਹਾ ਤਾਂ ਮੈਂ ਕੌਣ? ਬਾਪ ਦਾ ਸਿਕਿਲਧਾ ਬੱਚਾ। ਸਾਰੇ ਕਿੰਨੀ ਵਾਰੀ ਕਹਿੰਦੇ ਹੋ ਮੇਰਾ ਬਾਬਾ, ਮੇਰਾ ਬਾਬਾ, ਕਿੰਨੇ ਵਾਰ ਕਹਿੰਦੇ ਹੋ? ਬਾਪ ਸੁਣਦਾ ਹੈ ਨਾ, ਸਭ ਨੋਟ ਕਰਦਾ ਹੈ। ਡਬਲ ਫੋਰਨਰਜ ਵੀ ਸੁਣ ਰਹੇ ਹਨ ਨਾ। ਬਾਪਦਾਦਾ ਨੇ ਵੇਖਿਆ ਕਿ ਫੁੱਲ ਸੀਜਨ ਵਿਚ ਡਬਲ ਫ਼ਾਰਨਰਜ਼ ਨੇ ਹਾਜ਼ਰੀ ਭਰੀ ਹੈ। ਮਧੂਬਨ ਵਿਚ ਹਰ ਟਾਇਮ ਹਾਜਿਰ ਰਹੇ ਹਨ। ਹੁਣ ਵੀ 350 ਹਨ। ਆਪਣੀ ਟਰਨ ਵਿਚ ਵੀ ਆਉਂਦੇ ਹਨ ਲੇਕਿਨ ਹਰ ਟਰਨ ਵਿਚ ਵੀ ਥੋੜੇ - ਥੋੜੇ ਕਿਤੇ ਨਾ ਕਿਤੇ ਤੋਂ ਆਉਂਦੇ ਹਨ। ਤਾਂ ਹੁਣ ਇਹ ਰਿਜਲਟ ਬਾਪਦਾਦਾ ਵੀ ਵੇਖਦੇ ਰਹਿਣਗੇ ਅਤੇ ਤੁਸੀਂ ਸਭ ਵੀ ਸਾਕਸ਼ੀ ਹੋਕੇ ਆਪਣੇ ਆਪ ਦੀ ਰਿਜਲਟ ਦੇਖਦੇ ਰਹਿਣਾ। ਇਹ ਹੀ ਯਾਦ ਰੱਖਣਾ ਕਿ ਬਾਪਦਾਦਾ ਨੂੰ ਮਾਲਿਕ ਬਣਨ ਦਾ ਵਾਇਦਾ ਕੀਤਾ ਹੈ। ਬਾਪਦਾਦਾ ਹੁਣ ਬੱਚਿਆਂ ਨੂੰ ਘਟ ਤੋਂ ਘਟ ਇੱਕ - ਇੱਕ ਜੌਨ ਨੂੰ ਤਾਂ ਇਹ ਕੰਮ ਦੇ ਸਕਦੇ ਹਨ ਕਿ ਇਹ ਜੌਨ ਇਸ ਹਫਤੇ ਜਾਂ 15 ਦਿਨ ਰਿਜਲਟ ਦਵੇ ਕਿ ਵਿਰਥ ਸੰਕਲਪ ਨਹੀਂ ਲੇਕਿਨ ਜੋ ਵਿਸ਼ੇ ਮਨ ਨੂੰ ਦਿੱਤਾ ਉਹ ਕੀਤਾ ਜਾਂ ਨਹੀਂ ਕੀਤਾ? ਇਹ ਮਨਜੂਰ ਹੈ ਟੀਚਰਜ਼? ਮੰਜੂਰ ਹੈ? ਜੌਨ ਨੂੰ ਕੰਮ ਦੇਵੇਂ? ਹੱਥ ਉਠਾਓ ਟੀਚਰਜ਼।

ਮਹਾਰਾਸ਼ਟਰ ਹੈ ਨਾ। ਤਾਂ ਮਹਾਰਾਸ਼ਟਰ ਨੂੰ ਤੇ ਮਹਾਨ ਕੰਮ ਦੇਵਾਂਗੇ ਨਾ। ਬਾਪਦਾਦਾ ਨੂੰ ਹਰ ਇੱਕ ਜੌਨ ਦੇ ਲਈ ਪਿਆਰ ਹੈ ਅਤੇ ਸਦਾ ਇਹ ਨਿਸ਼ਚੇ ਰੱਖਦੇ ਹਨ ਕਿ ਇਹ ਬੱਚੇ, ਬਾਪ ਨੇ ਕਿਹਾ ਅਤੇ ਬੱਚਿਆਂ ਨੇ ਕੀਤਾ। ਅਜਿਹਾ ਹੈ? ਮਹਾਰਾਸ਼ਟਰ, ਜੋ ਬਾਪ ਨੇ ਕਿਹਾ ਉਹ ਕੀਤਾ, ਅਜਿਹਾ ਹੈ? ਮਹਾਰਾਸ਼ਟਰ ਵਾਲੇ ਹੱਥ ਉਠਾਓ। ਬਹੁਤ ਹਨ। ਪੌਣਾਂ ਕਲਾਸ ਹੈ। ਤਾਂ ਹਰ ਇੱਕ ਜੌਨ ਬਾਪ ਦੇ ਆਗਿਆਕਾਰੀ ਹਨ, ਕਾਂਧ ਹਿਲਾ ਰਹੇ ਹਨ ਸਾਰੇ। ਬਾਪ ਨੂੰ ਵੀ ਨਿਸ਼ਚੇ ਹੈ ਕਿ ਇਹ ਮੇਰੇ ਬੱਚੇ ਹਨ ਹੀ ਨਿਸ਼ਚੇਬੁਧੀ।

ਬਾਪਦਾਦਾ ਇਹ ਹੀ ਚਾਹੁੰਦੇ ਹਨ ਕਿ ਜੋ ਰੋਜ ਦੇ ਮਹਾਵਾਕ ਸੁਣਦੇ ਹੋ ਉਹ ਹੋਮਵਰਕ ਹੈ। ਜੇਕਰ ਰੋਜ ਦੀ ਮੁਰਲੀ ਜੋ ਬਾਪ ਨੇ ਕਿਹਾ ਅਤੇ ਬੱਚਿਆਂ ਨੇ ਕੀਤਾ ਤਾਂ ਉਸ ਨੂੰ ਕਿਹਾ ਜਾਂਦਾ ਹੈ ਬਾਪ ਦੇ ਸਿਕੀਲੱਧੇ ਬੱਚੇ, ਆਗਿਆਕਾਰੀ ਬੱਚੇ। ਕੀ ਕਰਨਾ ਹੈ, ਉਹ ਰੋਜ ਦੀ ਮੁਰਲੀ ਪੜ ਲਵੋ ਕਿਉਂਕਿ ਬਾਪਦਾਦਾ ਨੇ ਵੇਖਿਆ ਹੈ ਮਿਜਿਰੋਟੀ ਬੱਚੇ ਮੁਰਲੀ ਨਾਲ ਪਿਆਰ ਰੱਖਦੇ ਹਨ। ਜੇਕਰ ਕੋਈ ਨਹੀਂ ਵੀ ਰੱਖਦਾ ਹੋਵੇ, ਤਾਂ ਬਾਪਦਾਦਾ ਨੂੰ ਕੋਈ ਬੱਚਾ ਕਹੇ ਬਾਬਾ ਤੁਹਾਡੇ ਨਾਲ ਮੇਰਾ ਬਹੁਤ ਪਿਆਰ ਹੈ, ਲੇਕਿਨ ਬਾਪ ਦਾ ਪਿਆਰ ਕਿਸ ਨਾਲ ਹੈ? ਮੁਰਲੀ ਨਾਲ। ਮੁਰਲੀ ਦੇ ਲਈ ਕਿਨਾਂ ਦੂਰ ਤੋਂ ਆਉਂਦੇ ਹਨ। ਕੋਈ ਟੀਚਰ ਅਜਿਹਾ ਹੋਵੇਗਾ ਜੋ ਇੰਨੇ ਦੂਰ ਤੋਂ ਪੜਾਈ ਪੜਾਉਣ ਲਈ ਆਵੇ। ਤਾਂ ਜਦ ਬਾਪ ਦਾ ਪਿਆਰ ਮੁਰਲੀ ਨਾਲ ਹੈ ਤਾਂ ਜੋ ਮੇਰਾ ਬਾਬਾ ਕਹਿੰਦਾ ਹੈ, ਉਸ ਦਾ ਪਹਿਲਾ ਪਿਆਰ ਬਾਪ ਦੇ ਨਾਲ ਬਾਪ ਦੀ ਮੁਰਲੀ ਨਾਲ ਹੋਣਾ ਚਾਹੀਦਾ ਹੈ। ਦੇਖੋ, ਬ੍ਰਹਮਾ ਬਾਪ ਨੇ ਇੱਕ ਦਿਨ ਵੀ ਮੁਰਲੀ ਮਿਸ ਨਹੀਂ ਕੀਤੀ। ਭਾਵੇਂ ਬੰਬੇ ਵੀ ਜਾਂਦੇ ਰਹੇ, ਕਾਰਨੇ, ਆਕਾਰਨੇ, ਤਾਂ ਮੁਰਲੀ ਲਿਖਦੇ ਸਨ ਅਤੇ ਮਾਤੇਸ਼ਵਰੀ ਉਹ ਮੁਰਲੀ ਸੁਣਾਉਂਦੀ ਸੀ। ਲਾਸ੍ਟ ਡੇ ਤਬੀਅਤ ਥੋੜੀ ਢਿੱਲੀ ਸੀ, ਸਵੇਰ ਦਾ ਕਲਾਸ ਨਹੀਂ ਕਰਵਾਇਆ ਲੇਕਿਨ ਸ਼ਾਮ ਨੂੰ ਕਲਾਸ ਕਰਾਉਣ ਦੇ ਬਾਦ ਅਵਿਅਕਤ ਹੋਏ। ਤਾਂ ਬ੍ਰਹਮਾ ਬਾਪ ਦਾ ਪਿਆਰ ਕਿਸ ਨਾਲ ਹੋਇਆ? ਮੁਰਲੀ ਨਾਲ। ਜੋ ਕੋਈ ਸਮਝਦੇ ਹਨ ਕਿ ਮੇਰਾ ਬਾਬਾ ਨਾਲ ਪਿਆਰ ਹੈ ਤਾਂ ਬਾਪ ਦਾ ਜਿਸ ਨਾਲ ਪਿਆਰ ਰਿਹਾ ਬੱਚੇ ਦਾ ਰਹਿਣਾ ਚਾਹੀਦਾ ਹੈ ਨਾ! ਤਾਂ ਮੁਰਲੀ ਰੋਜ਼ ਕਲਾਸ ਵਿਚ ਪੜਨਾ ਜਾਂ ਸੁਣਨਾ। ਜੇਕਰ ਮਜਬੂਰੀ ਹੈ, ਬਹਾਨਾ ਨਹੀਂ ਹੈ, ਸਹੀ ਕਾਰਣ ਹੈ ਤਾਂ ਕਿਸੇ ਤੋਂ ਸੁਣੋ। ਜੋ ਸਮਝਦੇ ਹਨ ਕਿ ਮੁਰਲੀ ਦਾ ਉਤਨਾ ਮਹੱਤਵ ਰੱਖਾਂਗਾ ਉਹ ਹੱਥ ਉਠਾਓ। ਅੱਛਾ, ਇੱਥੇ ਤੇ ਸਭ ਵਿਖਾਈ ਦੇ ਰਿਹਾ ਹੈ, ਬਾਪ ਤੁਸੀ ਪਿੱਛੇ ਵਾਲਿਆਂ ਨੂੰ ਵੀ ਵੇਖ ਰਿਹਾ ਹੈ। ਅੱਛਾ, ਬਹੁਤ ਅੱਛਾ। ਬਾਪ ਵਿਚ - ਵਿਚ ਦੀ ਪੇਪਰ ਲਵੇਗਾ ਕਿ ਅੱਜ ਕਿਸਨੇ ਮੁਰਲੀ ਨਹੀਂ ਸੁਣੀ, ਉਹ ਟੀਚਰ ਲਿਖਕੇ ਭੇਜੇ। ਪਸੰਦ ਤਾਂ ਹੈ ਨਾ। ਅੱਛਾ। ਅੱਜ ਬ੍ਰਹਮਾ ਬਾਪ ਹਰ ਬੱਚੇ ਨੂੰ ਮਿਲਕੇ, ਬਹੁਤ - ਬਹੁਤ ਸਨੇਹ ਨਾਲ ਹਰ ਬੱਚੇ ਨੂੰ ਨੈਣਾਂ ਦ੍ਵਾਰਾ ਸਨੇਹ ਦੇ ਰਹੇ ਹਨ। ਅੱਛਾ

ਡਬਲ ਵਿਦੇਸ਼ੀ ਭਾਈ - ਭੈਣਾਂ ਨਾਲ :- ਵਿਦੇਸ਼ ਵਾਲਿਆਂ ਨੂੰ ਸੇਵਾ ਦਾ ਉਮੰਗ - ਉਤਸਾਹ ਚੰਗਾ ਹੈ। ਬਾਪਦਾਦਾ ਸਾਰੇ ਬੱਚਿਆਂ ਨੂੰ ਇਹ ਹੀ ਕਹਿੰਦਾ ਹੈ ਕਿ ਸੇਵਾ ਖੂਬ ਕਰੋ ਕਿਉ ਕਿ ਸਮੇਂ ਕਦੇ ਵੀ ਬਦਲ ਸਕਦਾ ਹੈ। ਜੋ ਸੇਵਾ ਕਰਨਾ ਚਾਹੋ ਗੇ ਲੇਕਿਨ ਕਰ ਨਹੀਂ ਪਾਓਗੇ, ਅਜਿਹਾ ਸਮੇਂ ਵੀ ਆਉਣ ਵਾਲਾ ਹੈ ਇਸਲਈ ਜੋ ਕਰਨਾ ਹੈ ਉਹ ਹੁਣ ਕਰੋ। ਕਦੇ ਨਹੀਂ, ਹੁਣੇ। ਬਾਪਦਾਦਾ ਹਮੇਸ਼ਾਂ ਕਹਿੰਦੇ ਹਨ ਕਿ ਕਲ ਤੇ ਨਹੀਂ ਛੱਡੋ। ਅੱਜ ਤੇ ਵੀ ਨਹੀਂ, ਹੁਣ ਕਿਉਂਕਿ ਸਮੇਂ ਪੰਜ ਤੱਤਵ ਬਾਪ ਦੇ ਕੋਲ ਆਉਂਦੇ ਹਨ, ਸਾਨੂੰ ਦੱਸੋ ਕਦੋਂ ਤੱਕ ਦੁੱਖ ਚੱਲੇਗਾ! ਖੁਦ ਦੁਖੀ ਹੋ ਰਹੇ ਹਨ ਤਾਂ ਕੀ ਕਰੋਗੇ? ਮਨੁੱਖ ਆਤਮਾਵਾਂ ਨੂੰ ਵੀ ਦੁਖੀ ਕਰੋਗੇ ਨਾ ਇਸਲਈ ਜੋ ਵੀ ਆਏ ਹਨ ਉਨ੍ਹਾਂ ਨੂੰ ਸੰਕਲਪ ਕਰਨਾ ਹੈ ਕਿ ਜਿਵੇਂ ਬ੍ਰਾਹਮਣ ਜੀਵਨ ਜਰੂਰੀ ਹੈ ਉਵੇਂ ਹੁਣ ਦੇ ਸਮੇਂ ਅਨੁਸਾਰ ਹਰ ਇੱਕ ਨੂੰ ਸੇਵਾ ਵੀ ਜਰੂਰੀ ਹੈ। ਕਰੋ ਜਾਂ ਕਰਾਵੋ। ਬਾਕੀ ਜੋ ਬਾਪਦਾਦਾ ਨੇ ਹੋਮਵਰਕ ਦਿੱਤਾ, ਮਨਜੀਤ ਜਗਤਜੀਤ ਬਣਨਾ ਹੀ ਹੈ। ਤੁਹਾਡਾ ਹੀ ਗਾਇਨ ਹੈ, ਉਸ ਨੂੰ ਰਪੀਟ ਕਰਨਾ ਹੈ। ਅੱਛਾ।

ਚਾਰੋਂ ਪਾਸੇ ਦੇ ਬੱਚਿਆਂ ਦ੍ਵਾਰਾ ਸੰਦੇਸ਼ ਆਏ ਹਨ। ਚਾਰੋਂ ਪਾਸੇ ਦੇ ਆਏ ਹੋਏ ਪਿਆਰ ਦੇ ਮਿੱਠੇ - ਮਿੱਠੇ ਭਾਵ ਜਾਂ ਵੱਖ - ਵੱਖ ਸ਼ਬਦਾਂ ਦੀ ਯਾਦ, ਚਾਰੋ ਪਾਸੇ ਦੇ ਵੱਖ - ਵੱਖ ਪੱਤਰ ਆਏ ਹਨ, ਸਭ ਨੂੰ ਬਾਪਦਾਦਾ ਰਿਸਪਾਂਡ ਕਰ ਰਹੇ ਹਨ ਹਰ ਬੱਚਾ ਸਨੇਹ ਵਿਚ ਬਾਪਦੇ ਦਿਲ ਵਿਚ ਸਮਾਇਆ ਹੋਇਆ ਹੈ ਅਤੇ ਇਹ ਅਵਿਨਾਸ਼ੀ ਸਨੇਹ ਸਦਾ ਬਾਪ ਦਾ ਅਤੇ ਬੱਚਿਆਂ ਦਾ ਅਨਾਦਿ ਅਵਿਨਾਸ਼ੀ ਹੈ ਅਤੇ ਸਾਰਾ ਸੰਗਮਯੁੱਗ ਇਹ ਬਾਪ ਬੱਚਿਆਂ ਦਾ ਮਿਲਣ ਨਿਸ਼ਚਿਤ ਹੀ ਹੈ। ਅੱਛਾ।

ਹੁਣ ਜੋ ਬੱਚੇ ਸਨਮੁੱਖ ਹਨ ਜਾਂ ਦੂਰ ਬੈਠੇ ਦੇਖ ਰਹੇ ਹਨ, ਬਾਪਦਾਦਾ ਨੇ ਸੁਣਿਆ ਕਿ ਹੁਣ ਚਾਰੋਂ ਪਾਸੇ ਇਹ ਕੋਸ਼ਿਸ਼ ਕੀਤੀ ਹੈ ਕਿ ਹੈ ਇੱਕਦੇਸ਼ ਵਿਚ ਸੈਂਟਰ ਤੇ ਵੀ ਜਾਕੇ ਵੇਖਦੇ ਹਨ, ਸੁਣਦੇ ਹਨ, ਭਾਵੇਂ ਰਾਤ ਦਾ ਕਿੰਨਾਂ ਵੀ ਵਜਦਾ ਹੈ ਤਾਂ ਵੀ ਵੇਖਦੇ ਹਨ,ਬ ਇਹ ਵੀ ਸਾਇੰਸ ਦੇ ਸਾਧਨ ਤੁਹਾਡੇ ਲਈ ਹੀ ਨਿਕਲੇ ਹਨ ਅਤੇ ਤੁਹਾਨੂੰ ਹੀ ਲਾਭ ਹੋ ਰਿਹਾ ਹੈ। ਜੇਕਰ ਸਾਇੰਸ ਦ੍ਵਾਰਾ ਵਿਨਾਸ਼ ਹੋਵੇਗਾ ਤਾਂ ਵੀ ਤੁਹਾਡੇ ਰਾਜ ਦੇ ਲਈ ਕਰ ਰਹੇ ਹਨ। ਤਾਂ ਚਾਰੋਂ ਪਾਸੇ ਦੇ ਸਨੇਹੀ ਬੱਚਿਆਂ ਨੂੰ ਵਿਸ਼ੇਸ਼ ਬ੍ਰਹਮਾ ਬਾਪ ਦਾ ਯਾਦਪਿਆਰ, ਦਿਲ ਦਾ ਦੁਲਾਰ, ਦਿਲ ਦਾ ਪਿਆਰ ਸਵੀਕਾਰ ਹੋਵੇ।

ਵਰਦਾਨ:-
ਸਚਾਈ - ਸਫ਼ਾਈ ਦੀ ਧਾਰਨਾ ਦ੍ਵਾਰਾ ਸਮੀਪਤਾ ਦ ਅਨੁਭਵ ਕਰਨ ਵਾਲੇ ਸੰਪੂਰਨਮੂਰਤ ਭਵ।

ਸਭ ਧਾਰਨਾਵਾਂ ਵਿੱਚੋ ਮੁੱਖ ਧਾਰਨਾ ਹੈ ਸਚਾਈ ਅਤੇ ਸਫਾਈ। ਇੱਕ ਦੋ ਦੇ ਪ੍ਰਤੀ ਦਿਲ ਵਿਚ ਬਿਲਕੁਲ ਸਫਾਈ ਹੋਵੇ। ਜਿਵੇਂ ਸਾਫ ਚੀਜ ਵਿਚ ਸਭ ਕੁਝ ਸਪੱਸ਼ਟ ਵਿਖਾਈ ਦਿੰਦਾ ਹੈ। ਉਵੇਂ ਇੱਕ ਦੋ ਦੀ ਭਾਵਨਾ, ਭਾਵ - ਸੁਭਾਅ ਸਪੱਸ਼ਟ ਵਿਖਾਈ ਦੇਵੇ। ਜਿੱਥੇ ਸਚਾਈ - ਸਫ਼ਾਈ ਹੈ ਉਥੇ ਸਮੀਪਤਾ ਹੈ। ਜਿਵੇਂ ਬਾਪਦਾਦਾ ਦੇ ਨੇੜੇ ਹੋ ਇਵੇਂ ਆਪਸ ਵਿੱਚ ਵੀ ਦਿਲ ਦੀ ਸਮੀਪਤਾ ਹੋਵੇ। ਸੁਭਾਅ ਦੀ ਭਿੰਨਤਾ ( ਫਰਕ ) ਖਤਮ ਹੋ ਜਾਵੇ। ਇਸ ਦੇ ਲਈ ਮਨ ਦੇ ਭਾਵ ਅਤੇ ਸੁਭਾਅ ਨੂੰ ਮਿਲਾਉਣਾ ਹੈ। ਜਦੋਂ ਸੁਭਾਅ ਵਿਚ ਫਰਕ ਵਿਖਾਈ ਨਾ ਦੇਵੇ ਤਾਂ ਕਹਾਂਗੇ ਸੰਪੂਰਨਮੂਰਤ।

ਸਲੋਗਨ:-
ਵਿਗੜੇ ਹੋਏ ਨੂੰ ਸੁਧਾਰਨਾ - ਇਹ ਸਭ ਤੋਂ ਵੱਡੀ ਸੇਵਾ ਹੈ।

ਇਹ ਅਵਿਅਕਤ ਇਸ਼ਾਰੇ :- ਜਵਾਲਾ ਸਵਰੂਪ ਸਥਿਤੀ ਵਿਚ ਰਹਿ ਸ਼ਕਤੀਸ਼ਾਲੀ ਯਾਦ ਦਾ ਅਨੁਭਵ ਕਰੋ। ਯੋਗ ਨੂੰ ਜਵਾਲਾ ਰੂਪ ਬਨਾਉਣ ਦੇ ਲਈ ਸੈਕਿੰਡ ਵਿਚ ਬਿੰਦੀ ਸਵਰੂਪ ਬਣ ਮਨ - ਬੁੱਧੀ ਨੂੰ ਇਕਾਗ੍ਰ ਕਰਨ ਦਾ ਅਭਿਆਸ ਬਾਰ - ਬਾਰ ਕਰੋ। ਸਟਾਪ ਕਿਹਾ ਅਤੇ ਸੈਕਿੰਡ ਵਿਚ ਵਿਅਰਥ ਦੇਹ - ਭਾਨ ਤੋਂ ਮਨ ਬੁੱਧੀ ਇਕਾਗ੍ਰ ਹੋ ਜਾਵੇ। ਅਜਿਹੀ ਕਾਂਟ੍ਰੋਲਿੰਗ ਪਾਵਰ ਸਾਰੇ ਦਿਨ ਵਿਚ ਯੂਜ਼ ਕਰੋ। ਪਾਵਰਫੁੱਲ ਬ੍ਰੇਕ ਦ੍ਵਾਰਾ ਮਨ - ਬੁੱਧੀ ਨੂੰ ਕੰਟ੍ਰੋਲ ਕਰੋ, ਜਿੱਥੇ ਮਨ ਬੁੱਧੀ ਨੂੰ ਲਗਾਉਣਾ ਚਾਹੋ ਉਥੇ ਸੈਕਿੰਡ ਵਿਚ ਲੱਗ ਜਾਵੇ। ਵਿਸ਼ੇਸ਼ ਸੂਚਨਾ - ਮਹੀਨੇ ਦਾ ਤੀਜੇ ਇਤਵਾਰ ਦਾ ਯੋਗ ਅਭਿਆਸ ਅੱਜ ਮਹੀਨੇ ਦਾ ਤੀਜਾ ਇਤਵਾਰ ਹੈ, ਸਾਰੇ ਭਾਈ - ਭੈਣ ਸੰਗਠਿਤ ਰੂਪ ਵਿਚ ਇਕਤ੍ਰਿਤ ਹੋਕੇ ਸ਼ਾਮ 6. 30 ਤੋਂ 7. 30 ਬਜੇ ਤੱਕ ਆਪਣੇ ਫਰਿਸ਼ਤੇ ਸਵਰੂਪ ਦ੍ਵਾਰਾ ਭਟਕਦੀ ਹੋਈ ਦੁਖੀ ਅਸ਼ਾਂਤ ਆਤਮਾਵਾਂ ਨੂੰ ਸੁਖ ਸ਼ਾਂਤੀ ਦੀਆਂ ਪਵਿੱਤਰ ਕਿਰਨਾਂ ਦੇਕੇ ਉਨ੍ਹਾਂ ਨੂੰ ਸਹਾਰਾ ਦਾਤਾ ਪਰਮਾਤਮਾ ਬਾਪ ਦੀ ਸਮ੍ਰਿਤੀ ਦਵਾਉਣ ਦੀ ਸੇਵਾ ਕਰਨ।