19.11.25 Punjabi Morning Murli Om Shanti BapDada Madhuban
ਮਿੱਠੇ ਬੱਚੇ:- ਤੁਹਾਨੂੰ
ਸਦਾ ਯਾਦ ਦੀ ਫਾਂਸੀ ਤੇ ਚੜ੍ਹੇ ਰਹਿਣਾ ਹੈ , ਯਾਦ ਨਾਲ ਹੀ ਆਤਮਾ ਸੱਚਾ ਸੋਨਾ ਬਣੇਗੀ "
ਪ੍ਰਸ਼ਨ:-
ਕਿਹੜਾ ਬਲ
ਕ੍ਰਿਮੀਨਲ ਅੱਖਾਂ ਨੂੰ ਫੋਰਨ ਬਦਲ ਦਿੰਦਾ ਹੈ?
ਉੱਤਰ:-
ਗਿਆਨ ਦੇ ਤੀਜੇ
ਨੇਤ੍ਰ ਦਾ ਬਲ ਜਦੋਂ ਆਤਮਾ ਵਿੱਚ ਆ ਜਾਂਦਾ ਹੈ ਤਾਂ ਕ੍ਰਿਮੀਨਲਪਨ ਖ਼ਤਮ ਹੋ ਜਾਂਦਾ ਹੈ। ਬਾਪ ਦੀ
ਸ਼੍ਰੀਮਤ ਹੈ - ਬੱਚੇ ਤੁਸੀਂ ਸਾਰੇ ਆਪਸ ਵਿੱਚ ਭਾਈ - ਭਾਈ ਹੋ, ਭਾਈ - ਭੈਣ ਹੋ, ਤੁਹਾਡੀਆਂ ਅੱਖਾਂ
ਕਦੇ ਵੀ ਕ੍ਰਿਮੀਨਲ ਹੋ ਨਹੀਂ ਸਕਦੀਆਂ। ਤੁਸੀਂ ਸਦਾ ਯਾਦ ਦੀ ਮਸਤੀ ਵਿੱਚ ਰਹੋ। ਵਾਹ ਤਕਦੀਰ ਵਾਹ!
ਸਾਨੂੰ ਭਗਵਾਨ ਪੜ੍ਹਾਉਂਦੇ ਹਨ। ਅਜਿਹਾ ਵਿਚਾਰ ਕਰੋ ਤਾਂ ਮਸਤੀ ਚੜ੍ਹੀ ਰਹੇਗੀ।
ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਪ੍ਰਤੀ ਬਾਪ ਸਮਝਾ ਰਹੇ ਹਨ। ਬੱਚੇ ਜਾਣਦੇ ਹਨ ਰੂਹਾਨੀ ਬਾਪ ਵੀ
ਜੋ ਆਤਮਾ ਹੀ ਹੈ, ਉਹ ਪ੍ਰਫੈਕਟ ਹੈ ਉਸ ਵਿੱਚ ਕੋਈ ਵੀ ਜੰਕ ਨਹੀਂ ਲੱਗਿਆ ਹੋਇਆ। ਸ਼ਿਵਬਾਬਾ ਕਹਿਣਗੇ
ਮੇਰੇ ਵਿੱਚ ਜੰਕ ਹੈ? ਬਿਲਕੁਲ ਨਹੀਂ। ਇਸ ਦਾਦਾ ਵਿੱਚ ਤਾਂ ਪੂਰੀ ਜੰਕ ਸੀ। ਇੰਨ੍ਹਾਂ ਵਿੱਚ ਬਾਪ ਨੇ
ਪ੍ਰਵੇਸ਼ ਕੀਤਾ ਹੈ ਤਾਂ ਮਦਦ ਵੀ ਮਿਲਦੀ ਹੈ। ਮੂਲ ਗੱਲ ਹੈ 5 ਵਿਕਾਰਾਂ ਦੇ ਕਾਰਨ ਆਤਮਾ ਤੇ ਕੱਟ
ਚੜ੍ਹਨ ਨਾਲ ਇਮਪਿਓਰ ਹੋ ਗਈ ਹੈ। ਜੋ ਜਿੰਨਾਂ - ਜਿੰਨਾਂ ਬਾਪ ਨੂੰ ਯਾਦ ਕਰਦੇ ਹਨ, ਕੱਟ ਉਤਰਦੀ
ਜਾਵੇਗੀ। ਭਗਤੀਮਾਰਗ ਦੀਆਂ ਕਹਾਣੀਆਂ ਤਾਂ ਜਨਮ - ਜਨਮੰਤ੍ਰ ਸੁਣਦੇ ਆਏ ਹੋ। ਇਹ ਤਾਂ ਗੱਲ ਹੀ ਨਿਰਾਲੀ
ਹੈ। ਤੁਹਾਨੂੰ ਹੁਣ ਗਿਆਨ ਸਾਗਰ ਤੋਂ ਗਿਆਨ ਮਿਲ ਰਿਹਾ ਹੈ। ਤੁਹਾਡੀ ਬੁੱਧੀ ਵਿੱਚ ਐਮ ਆਬਜੈਕਟ ਹੈ
ਹੋਰ ਕਿਸੇ ਵੀ ਸਤਸੰਗ ਆਦਿ ਵਿੱਚ ਐਮ ਆਬਜੈਕਟ ਨਹੀਂ ਹੈ। ਈਸ਼ਵਰ ਸ੍ਰਵਵਿਆਪੀ ਕਹਿ ਮੇਰੀ ਗਲਾਨੀ ਕਰਦੇ
- ਰਹਿੰਦੇ ਹੋ, ਡਰਾਮਾ ਪਲਾਨ ਅਨੁਸਾਰ। ਮਨੁੱਖ ਇਹ ਵੀ ਨਹੀਂ ਸਮਝਦੇ ਹਨ ਕਿ ਇਹ ਡਰਾਮਾ ਹੈ। ਇਸ
ਵਿੱਚ ਕ੍ਰਿਏਟਰ, ਡਾਇਰੈਕਰ ਵੀ ਡਰਾਮੇ ਦੇ ਵਸ ਹਨ। ਭਾਵੇਂ ਸ੍ਰਵਸ਼ਕਤੀਮਾਨ ਗਾਇਆ ਜਾਂਦਾ ਹੈ - ਪਰੰਤੂ
ਜਾਣਦੇ ਹੋ ਉਹ ਵੀ ਡਰਾਮੇ ਦੇ ਪੱਟੇ ਤੇ ਚੱਲ ਰਹੇ ਹਨ। ਬਾਬਾ ਜੋ ਖੁਦ ਆਕੇ ਬੱਚਿਆਂ ਨੂੰ ਸਮਝਾਉਂਦੇ
ਹਨ, ਕਹਿੰਦੇ ਹਨ ਮੇਰੀ ਆਤਮਾ ਵਿੱਚ ਅਵਿਨਾਸ਼ੀ ਪਾਰ੍ਟ ਨੂੰਧਿਆ ਹੋਇਆ ਹੈ ਉਸ ਅਨੁਸਾਰ ਪੜ੍ਹਾਉਂਦਾ
ਹਾਂ। ਜੋ ਕੁਝ ਸਮਝਾਉਂਦਾ ਹਾਂ, ਡਰਾਮੇ ਵਿੱਚ ਨੂੰਧ ਹੈ। ਹੁਣ ਤੁਹਾਨੂੰ ਇਸ ਪੁਰਸ਼ੋਤਮ ਸੰਗਮਯੁਗ ਤੇ
ਪੁਰਸ਼ੋਤਮ ਬਣਨਾ ਹੈ। ਭਗਵਾਨੁਵਾਚ ਹੈ ਨਾ। ਬਾਪ ਕਹਿੰਦੇ ਹਨ ਤੁਹਾਨੂੰ ਬੱਚਿਆਂ ਨੂੰ ਪੁਰਸ਼ਾਰਥ ਕਰ ਇਹ
ਲਕਸ਼ਮੀ - ਨਰਾਇਣ ਬਣਨਾ ਹੈ। ਤੁਸੀਂ ਜਾਣਦੇ ਹੋ ਅਸੀਂ ਆਏ ਹੀ ਹਾਂ ਵਿਸ਼ਵ ਦੇ ਮਾਲਿਕ, ਨਰ ਤੋਂ
ਨਾਰਾਇਣ ਬਣਨ। ਭਗਤੀਮਾਰਗ ਵਿੱਚ ਤਾਂ ਜਨਮ - ਜਨਮੰਤ੍ਰੁ ਕਹਾਣੀਆਂ ਸੁਣਦੇ ਆਉਂਦੇ ਸੀ, ਸਮਝ ਕੁਝ ਵੀ
ਨਹੀਂ ਸੀ। ਹੁਣ ਸਮਝਦੇ ਹੋ ਬਰੋਬਰ ਇਨ੍ਹਾਂ ਲਕਸ਼ਮੀ - ਨਰਾਇਣ ਦਾ ਰਾਜ ਸਵਰਗ ਵਿੱਚ ਸੀ, ਹੁਣ ਨਹੀਂ
ਹੈ। ਤ੍ਰਿਮੂਰਤੀ ਦੇ ਲਈ ਵੀ ਬੱਚਿਆਂ ਨੂੰ ਸਮਝਾਇਆ ਹੈ। ਬ੍ਰਹਮਾ ਦਵਾਰਾ ਆਦਿ - ਸਨਾਤਨ ਦੇਵੀ -
ਦੇਵਤਾ ਧਰਮ ਦੀ ਸਥਾਪਨਾ ਹੁੰਦੀ ਹੈ। ਸਤਿਯੁਗ ਵਿੱਚ ਇੱਕ ਹੀ ਧਰਮ ਸੀ, ਹੋਰ ਕੋਈ ਧਰਮ ਨਹੀਂ ਸੀ।
ਹੁਣ ਉਹ ਧਰਮ ਨਹੀਂ ਹੈ ਫਿਰ ਤੋਂ ਸਥਾਪਨਾ ਹੋ ਰਹੀ ਹੈ। ਬਾਪ ਕਹਿੰਦੇ ਹਨ ਕਲਪ - ਕਲਪ ਦੇ ਸੰਗਮਯੁਗ
ਤੇ ਆਕੇ ਤੁਹਾਨੂੰ ਬੱਚਿਆਂ ਨੂੰ ਪੜ੍ਹਾਉਂਦਾ ਹਾਂ। ਇਹ ਪਾਠਸ਼ਾਲਾ ਹੈ ਨਾ। ਇੱਥੇ ਬੱਚਿਆਂ ਨੂੰ
ਕਰੈਕਟਰ ਵੀ ਸੁਧਾਰਨਾ ਹੈ। 5 ਵਿਕਾਰਾਂ ਨੂੰ ਕੱਢਣਾ ਹੈ। ਤੁਸੀਂ ਹੀ ਦੇਵਤਿਆਂ ਦੇ ਅੱਗੇ ਜਾਕੇ
ਗਾਉਂਦੇ ਸੀ - ਤੁਸੀਂ ਸ੍ਰਵਗੁਣ ਸੰਪੰਨ ਅਸੀਂ ਪਾਪੀ ਹਾਂ… ਭਾਰਤਵਾਸੀ ਹੀ ਦੇਵਤਾ ਸਨ। ਸਤਿਯੁਗ ਵਿੱਚ
ਇਹ ਲਕਸ਼ਮੀ - ਨਾਰਾਇਣ ਪੁਜੀਏ ਸਨ ਫਿਰ ਕਲਯੁਗ ਵਿੱਚ ਪੁਜਾਰੀ ਬਣੇ। ਹੁਣ ਫਿਰ ਪੁਜੀਏ ਬਣ ਰਹੇ ਹਨ,
ਪੁਜੀਏ ਸਤੋਪ੍ਰਧਾਨ ਆਤਮਾਵਾਂ ਸਨ। ਉਨ੍ਹਾਂ ਦੇ ਸ਼ਰੀਰ ਵੀ ਸਤੋਪ੍ਰਧਾਨ ਸਨ। ਜਿਵੇਂ ਦੀ ਆਤਮਾ ਉਵੇਂ
ਦਾ ਜੇਵਰ। ਸੋਨੇ ਵਿੱਚ ਖਾਦ ਮਿਲਾਈ ਜਾਂਦੀ ਹੈ ਤਾਂ ਉਸ ਦਾ ਰੇਟ ਕਿੰਨਾ ਘੱਟ ਹੋ ਜਾਂਦਾ ਹੈ। ਤੁਹਾਡਾ
ਵੀ ਭਾਵ ਬਹੁਤ ਉੱਚ ਸੀ। ਹੁਣ ਕਿੰਨਾ ਘੱਟ ਭਾਵ ਹੋ ਗਿਆ ਹੈ। ਤੁਸੀਂ ਪੁਜੀਏ ਸੀ, ਹੁਣ ਪੁਜਾਰੀ ਬਣੇ
ਹੋ। ਹੁਣ ਜਿੰਨਾ ਯੋਗ ਵਿੱਚ ਰਹੋਗੇ ਉਤਨੀ ਕੱਟ ਉਤਰੇਗੀ ਅਤੇ ਬਾਪ ਨਾਲ ਲਵ ਹੁੰਦਾ ਜਾਵੇਗਾ, ਖੁਸ਼ੀ
ਵੀ ਹੋਵੇਗੀ। ਬਾਬਾ ਸਾਫ਼ ਕਹਿੰਦੇ ਹਨ - ਬੱਚੇ ਚਾਰਟ ਰੱਖੋ ਕਿ ਸਾਰੇ ਦਿਨ ਵਿੱਚ ਅਸੀਂ ਕਿੰਨਾ ਵਕਤ
ਯਾਦ ਕਰਦੇ ਹਾਂ? ਯਾਦ ਦੀ ਯਾਤ੍ਰਾ, ਇਹ ਅੱਖਰ ਰਾਈਟ ਹੈ। ਯਾਦ ਕਰਦੇ - ਕਰਦੇ ਕੱਟ ਨਿਕਲਦੇ - ਨਿਕਲਦੇ
ਅੰਤ ਮਤਿ ਸੋ ਗਤੀ ਹੋ ਜਾਵੇਗੀ। ਉਹ ਤਾਂ ਪੰਡੇ ਲੋਕੀ ਯਾਤ੍ਰਾ ਤੇ ਲੈ ਜਾਂਦੇ ਹਨ। ਇਹ ਤਾਂ ਆਤਮਾ
ਖੁਦ ਯਾਤ੍ਰਾ ਕਰਦੀ ਹੈ। ਆਪਣੇ ਪਰਮਧਾਮ ਜਾਣਾ ਹੈ ਕਿਉਂਕਿ ਡਰਾਮੇ ਦਾ ਚੱਕਰ ਹੁਣ ਪੂਰਾ ਹੁੰਦਾ ਹੈ।
ਇਹ ਵੀ ਤੁਸੀਂ ਜਾਣਦੇ ਹੋ ਕਿ ਇਹ ਬਹੁਤ ਗੰਦੀ ਦੁਨੀਆਂ ਹੈ। ਪਰਮਾਤਮਾ ਨੂੰ ਤਾਂ ਕੋਈ ਵੀ ਨਹੀਂ ਜਾਣਦੇ,
ਨਾਂ ਜਾਨਣਗੇ ਇਸਲਈ ਕਿਹਾ ਜਾਂਦਾ ਹੈ ਵਿਨਾਸ਼ ਕਾਲੇ ਵਪ੍ਰੀਤ ਬੁੱਧੀ। ਉਨ੍ਹਾਂ ਦੇ ਲਈ ਤਾਂ ਇਹ ਨਰਕ
ਹੀ ਸਵਰਗ ਦੇ ਸਮਾਨ ਹੈ। ਉਨ੍ਹਾਂ ਦੀ ਬੁੱਧੀ ਵਿੱਚ ਇਹ ਗੱਲਾਂ ਬਹਿ ਨਹੀਂ ਸਕਦੀਆਂ। ਤੁਹਾਨੂੰ ਬੱਚਿਆਂ
ਨੂੰ ਇਹ ਸਭ ਵਿਚਾਰ ਸਾਗਰ ਮੰਥਨ ਕਰਨ ਦੇ ਲਈ ਬਹੁਤ ਇਕਾਂਤ ਚਾਹੀਦਾ ਹੈ। ਇੱਥੇ ਤਾਂ ਇਕਾਂਤ ਬਹੁਤ
ਚੰਗੀ ਹੈ ਇਸਲਈ ਮਧੁਬਨ ਦੀ ਮਹਿਮਾ ਹੈ। ਬੱਚਿਆਂ ਨੂੰ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ। ਸਾਨੂੰ ਜੀਵ
ਆਤਮਾਵਾਂ ਨੂੰ ਪ੍ਰਮਾਤਮਾ ਪੜ੍ਹਾ ਰਹੇ ਹਨ। ਕਲਪ ਪਹਿਲੋਂ ਵੀ ਇਵੇਂ ਪੜ੍ਹਾਇਆ ਸੀ। ਕ੍ਰਿਸ਼ਨ ਦੀ ਗੱਲ
ਨਹੀਂ। ਉਹ ਤੇ ਛੋਟੇ ਬੱਚਾ ਸੀ। ਉਹ ਆਤਮਾ, ਇਹ ਪਰਮ ਆਤਮਾ। ਪਹਿਲੇ ਨੰਬਰ ਦੀ ਆਤਮਾ ਸ਼੍ਰੀਕ੍ਰਿਸ਼ਨ ਸੋ
ਫਿਰ ਲਾਸ੍ਟ ਨੰਬਰ ਤੇ ਆ ਗਈ ਹੈ। ਤਾਂ ਨਾਮ ਵੀ ਵੱਖ ਹੋ ਗਿਆ। ਬਹੁਤ ਜਨਮਾਂ ਦੇ ਅੰਤ ਦੇ ਜਨਮ ਵਿੱਚ
ਨਾਮ ਤਾਂ ਹੋਰ ਹੋਵੇਗਾ ਨਾ। ਕਹਿੰਦੇ ਹਨ ਇਹ ਤੇ ਦਾਦਾ ਲੇਖਰਾਜ ਹੈ। ਇਹ ਹੈ ਹੀ ਬਹੁਤ ਜਨਮਾਂ ਦੇ
ਅੰਤ ਦਾ ਜਨਮ। ਬਾਪ ਕਹਿੰਦੇ ਹਨ ਮੈਂ ਇਨ੍ਹਾਂ ਵਿੱਚ ਪ੍ਰਵੇਸ਼ ਕਰ ਤੁਹਾਨੂੰ ਰਾਜਯੋਗ ਸਿਖਾ ਰਿਹਾ
ਹਾਂ। ਬਾਪ ਕਿਸੇ ਵਿੱਚ ਤਾਂ ਆਉਣਗੇ ਨਾ। ਸ਼ਾਸਤਰਾਂ ਵਿੱਚ ਇਹ ਗੱਲਾਂ ਹੈ ਨਹੀਂ। ਬਾਪ ਤੁਸੀਂ ਬੱਚਿਆਂ
ਨੂੰ ਪੜ੍ਹਾਉਂਦੇ ਹਨ, ਤੁਸੀਂ ਪੜ੍ਹਦੇ ਹੋ। ਫਿਰ ਸਤਿਯੁਗ ਵਿੱਚ ਇਹ ਗਿਆਨ ਹੋਵੇਗਾ ਨਹੀਂ। ਉੱਥੇ ਹੈ
ਪ੍ਰਾਲਬੱਧ। ਬਾਪ ਸੰਗਮ ਤੇ ਆਕੇ ਇਹ ਨਾਲੇਜ ਦਿੰਦੇ ਹਨ ਸੁਣਾਉਂਦੇ ਹਨ ਫਿਰ ਤੁਸੀਂ ਇਹ ਪਦਵੀ ਪਾ
ਲੈਂਦੇ ਹੋ। ਇਹ ਸਮਾਂ ਹੈ ਹੀ ਬੇਹੱਦ ਦੇ ਬਾਪ ਤੋਂ ਬੇਹੱਦ ਦਾ ਵਰਸਾ ਪਾਉਣ ਦਾ ਇਸਲਈ ਬੱਚਿਆਂ ਨੂੰ
ਗਫ਼ਲਤ ਨਹੀਂ ਕਰਨੀ ਚਾਹੀਦੀ। ਮਾਇਆ ਗਫ਼ਲਤ ਬਹੁਤ ਕਰਵਾਉਂਦੀ ਹੈ ਫਿਰ ਸਮਝਿਆ ਜਾਂਦਾ ਹੈ ਇਨ੍ਹਾਂ ਦੀ
ਤਕਦੀਰ ਵਿੱਚ ਨਹੀਂ ਹੈ। ਬਾਪ ਤਾਂ ਤਦਬੀਰ ਕਰਵਾਉਂਦੇ ਹਨ। ਤਕਦੀਰ ਵਿੱਚ ਕਿੰਨਾ ਫਰਕ ਪੈ ਜਾਂਦਾ ਹੈ।
ਕੋਈ ਪਾਸ, ਕੋਈ ਨਾ ਪਾਸ ਹੋ ਜਾਂਦੇ ਹਨ। ਡਬਲ ਸਿਰਤਾਜ ਬਣਨ ਦੇ ਲਈ ਪੁਰਸ਼ਾਰਥ ਕਰਨਾ ਪੈਂਦਾ ਹੈ।
ਬਾਪ ਕਹਿੰਦੇ ਹਨ
ਗ੍ਰਹਿਸਤ ਵਿਵਹਾਰ ਵਿੱਚ ਭਾਵੇਂ ਰਹੋ। ਲੌਕਿਕ ਬਾਪ ਦਾ ਕਰਜ਼ਾ ਵੀ ਬੱਚਿਆਂ ਨੂੰ ਉਤਾਰਨਾ ਹੈ। ਲਾਅ
ਫੁਲ ਚਲਣਾ ਹੈ। ਇੱਥੇ ਤਾਂ ਸਭ ਹਨ ਬੇਕਾਇਦੇ। ਤੁਸੀਂ ਜਾਣਦੇ ਹੋ ਅਸੀਂ ਹੀ ਇੰਨੇ ਉੱਚ ਪਵਿੱਤਰ ਸੀ,
ਫਿਰ ਡਿੱਗਦੇ ਆਏ ਹਾਂ। ਹੁਣ ਫਿਰ ਪਵਿੱਤਰ ਬਣਨਾ ਹੈ। ਪ੍ਰਜਾਪਿਤਾ ਬ੍ਰਹਮਾ ਦੇ ਬੱਚੇ ਸਭ ਬੀ.ਕੇ. ਹੋ
ਤਾਂ ਕ੍ਰਿਮੀਨਲ ਦ੍ਰਿਸ਼ਟੀ ਹੋ ਨਾ ਸਕੇ ਕਿਉਂਕਿ ਤੁਸੀਂ ਭਾਈ - ਭੈਣ ਠਹਿਰੇ ਨਾ। ਇਹ ਬਾਪ ਯੁਕਤੀ
ਦੱਸਦੇ ਹਨ। ਤੁਸੀਂ ਸਭ ਬਾਬਾ - ਬਾਬਾ ਕਹਿੰਦੇ ਰਹਿੰਦੇ ਹੋ ਤਾਂ ਭਾਈ - ਭੈਣ ਹੋ ਗਏ। ਭਗਵਾਨ ਨੂੰ
ਸਭ ਬਾਬਾ ਕਹਿੰਦੇ ਹਨ ਨਾ। ਆਤਮਾਵਾਂ ਕਹਿੰਦੀਆਂ ਹਨ ਅਸੀਂ ਸ਼ਿਵਬਾਬਾ ਦੇ ਬੱਚੇ ਹਾਂ। ਫਿਰ ਸ਼ਰੀਰ
ਵਿੱਚ ਹਨ ਤਾਂ ਭਾਈ - ਭੈਣ ਠਹਿਰੇ। ਫਿਰ ਸਾਡੀ ਕ੍ਰਿਮੀਨਲ ਆਈ ਕਿਉਂ ਜਾਵੇ। ਤੁਸੀਂ ਵੱਡੀ- ਵੱਡੀ ਸਭਾ
ਵਿੱਚ ਇਹ ਸਮਝਾ ਸਕਦੇ ਹੋ। ਤੁਸੀਂ ਸਭ ਭਾਈ - ਭਾਈ ਹੋ ਫਿਰ ਪ੍ਰਜਾਪਿਤਾ ਬ੍ਰਹਮਾ ਦਵਾਰਾ ਇਹ ਰਚਨਾ
ਰਚੀ ਗਈ, ਤਾਂ ਭਾਈ - ਭੈਣ ਹੋ ਗਏ, ਹੋਰ ਕੋਈ ਸੰਬੰਧ ਨਹੀਂ। ਅਸੀਂ ਸਭ ਇੱਕ ਬਾਪ ਦੇ ਬੱਚੇ ਹਾਂ।
ਇੱਕ ਬਾਪ ਦੇ ਬੱਚੇ ਫਿਰ ਵਿਕਾਰ ਵਿੱਚ ਕਿਵੇਂ ਜਾ ਸਕਦੇ ਹਨ। ਭਾਈ - ਭਾਈ ਵੀ ਹੋ ਅਤੇ ਭਾਈ - ਭੈਣ
ਵੀ ਹੋ। ਬਾਪ ਨੇ ਸਮਝਾਇਆ ਹੈ ਇਹ ਅੱਖਾਂ ਬਹੁਤ ਧੋਖਾ ਦੇਣ ਵਾਲੀਆਂ ਹਨ। ਅੱਖਾਂ ਹੀ ਚੰਗੀ ਚੀਜ਼
ਵੇਖਦੀਆਂ ਹਨ ਤਾਂ ਫਿਰ ਦਿਲ ਹੁੰਦਾ ਹੈ। ਜੇਕਰ ਅੱਖਾਂ ਵੇਖਣਗੀਆਂ ਨਹੀਂ ਤਾਂ ਤ੍ਰਿਸ਼ਨਾ ਉਠੇਗੀ ਨਹੀਂ।
ਇਨਾਂ ਕ੍ਰਿਮੀਨਲ ਅੱਖਾਂ ਨੂੰ ਬਦਲਣਾ ਪੈਂਦਾ ਹੈ। ਭਾਈ - ਭੈਣ ਵਿਕਾਰ ਵਿੱਚ ਤਾਂ ਜਾ ਨਹੀਂ ਸਕਦੇ।
ਉਹ ਦ੍ਰਿਸ਼ਟੀ ਨਿਕਲ ਜਾਣੀ ਚਾਹੀਦੀ ਹੈ। ਗਿਆਨ ਦੇ ਤੀਸਰੇ ਨੇਤ੍ਰ ਦਾ ਬਲ ਚਾਹੀਦਾ ਹੈ। ਅੱਧਾਕਲਪ ਇਨਾਂ
ਅੱਖਾਂ ਨਾਲ ਕੰਮ ਕੀਤਾ ਹੈ, ਹੁਣ ਬਾਪ ਕਹਿੰਦੇ ਹਨ ਇਹ ਸਾਰੀ ਕੱਟ ਨਿਕਲੇ ਕਿਵੇਂ? ਇਹ ਆਤਮਾ ਜੋ
ਪਵਿੱਤਰ ਸੀ, ਉਸ ਵਿੱਚ ਕੱਟ ਲੱਗੀ ਹੈ। ਜਿਨਾਂ ਬਾਪ ਨੂੰ ਯਾਦ ਕਰੋਗੇ ਉਤਨਾ ਬਾਪ ਨਾਲ ਲਵ ਜੁਟੇਗਾ।
ਭਾਰਤ ਦਾ ਹੈ ਹੀ ਪ੍ਰਾਚੀਨ ਯੋਗ, ਜਿਸ ਨਾਲ ਆਤਮਾ ਪਵਿੱਤਰ ਬਣ ਆਪਣੇ ਧਾਮ ਚਲੀ ਜਾਵੇਗੀ। ਸਭ ਭਰਾਵਾਂ
ਨੂੰ ਆਪਣੇ ਬਾਪ ਦਾ ਪਰਿਚੈ ਦੇਣਾ ਹੈ। ਸਰਵਵਿਆਪੀ ਦੇ ਗਿਆਨ ਵਿੱਚ ਤਾਂ ਬਿਲਕੁਲ ਡਿੱਗ ਪਏ ਹਨ ਜੋਰ
ਨਾਲ। ਹੁਣ ਬਾਪ ਕਹਿੰਦੇ ਹਨ - ਡਰਾਮੇ ਅਨੁਸਾਰ ਤੁਹਾਡਾ ਪਾਰ੍ਟ ਹੈ। ਰਾਜਧਾਨੀ ਜਰੂਰ ਸਥਾਪਨ ਹੋਣੀ
ਹੈ। ਜਿਨਾਂ ਕਲਪ ਪਹਿਲੋਂ ਪੁਰਸ਼ਾਰਥ ਕੀਤਾ ਸੀ, ਉਤਨਾ ਹੀ ਹੁਣ ਉਹ ਕਰਨਗੇ ਜਰੂਰ। ਤੁਸੀਂ ਸਾਖਸ਼ੀ ਹੋ
ਵੇਖਦੇ ਰਹਿੰਦੇ ਹੋ। ਇਹ ਪ੍ਰਦਰਸ਼ਨੀਆਂ ਆਦਿ ਤਾਂ ਬਹੁਤ ਵੇਖਦੇ ਰਹਿਣਗੇ। ਤੁਹਾਡੀ ਹੈ ਈਸ਼ਵਰੀਏ ਮਿਸ਼ਨ
ਹੈ। ਇਹ ਹੈ ਇਨਕਾਰਪੋਰੀਅਲ ਗਾਡ ਫਾਦਰਲੀ ਮਿਸ਼ਨ। ਉਹ ਹੁੰਦੀ ਹੈ ਕ੍ਰਿਸ਼ਚਨ ਮਿਸ਼ਨ, ਬੋਧੀ ਮਿਸ਼ਨ। ਇਹ
ਹੈ ਇਨਕਾਰਪੋਰੀਅਲ ਈਸ਼ਵਰੀਏ ਮਿਸ਼ਨ। ਨਿਰਾਕਾਰ ਤਾਂ ਜਰੂਰ ਕਿਸੇ ਸ਼ਰੀਰ ਵਿੱਚ ਆਉਣਗੇ ਨਾ। ਤੁਸੀਂ ਵੀ
ਨਿਰਾਕਾਰ ਆਤਮਾਵਾਂ ਮੇਰੇ ਨਾਲ ਰਹਿਣ ਵਾਲੀਆਂ ਸੀ ਨਾ। ਇਹ ਡਰਾਮਾ ਕਿਵੇਂ ਦਾ ਹੈ? ਇਹ ਕਿਸੇ ਦੀ
ਬੁੱਧੀ ਵਿੱਚ ਨਹੀਂ ਹੈ। ਰਾਵਨਰਾਜ ਵਿੱਚ ਸਭ ਵਿਪ੍ਰੀਤ ਬੁੱਧੀ ਬਣ ਗਏ ਹਨ। ਹੁਣ ਬਾਪ ਨਾਲ ਪ੍ਰੀਤ
ਲਗਾਉਣੀ ਹੈ। ਤੁਹਾਡਾ ਅੰਜਾਮ ( ਵਾਈਦਾ ) ਮੇਰਾ ਤਾਂ ਦੂਜਾ ਨਾ ਕੋਈ। ਨਸ਼ਟੋਮੋਹਾ ਬਣਨਾ ਹੈ। ਬੜੀ
ਮਿਹਨਤ ਹੈ। ਇਹ ਜਿਵੇਂ ਫਾਂਸੀ ਤੇ ਚੜ੍ਹਨਾ ਹੈ। ਬਾਪ ਨੂੰ ਯਾਦ ਕਰਨਾ ਮਾਨਾ ਫਾਂਸੀ ਤੇ ਚੜ੍ਹਨਾ।
ਸ਼ਰੀਰ ਨੂੰ ਭੁੱਲ ਆਤਮਾ ਨੂੰ ਚਲੇ ਜਾਣਾ ਹੈ ਬਾਪ ਦੀ ਯਾਦ ਵਿੱਚ। ਬਾਪ ਦੀ ਯਾਦ ਬਹੁਤ ਜਰੂਰੀ ਹੈ। ਨਹੀਂ
ਤਾਂ ਕੱਟ ਕਿਵੇਂ ਉਤਰੇਗੀ? ਬੱਚਿਆਂ ਦੇ ਅੰਦਰ ਵਿੱਚ ਖੁਸ਼ੀ ਰਹਿਣੀ ਚਾਹੀਦੀ ਹੈ - ਸ਼ਿਵਬਾਬਾ ਸਾਨੂੰ
ਪੜ੍ਹਾਉਂਦੇ ਹਨ। ਕੋਈ ਸੁਣੇ ਤਾਂ ਕਹਿਣਗੇ ਇਹ ਕੀ ਕਹਿੰਦੇ ਹੋ ਕਿਉਂਕਿ ਉਹ ਤਾਂ ਕ੍ਰਿਸ਼ਨ ਨੂੰ ਭਗਵਾਨ
ਸਮਝਦੇ ਹਨ।
ਤੁਸੀਂ ਬੱਚਿਆਂ ਨੂੰ ਤਾਂ
ਹੁਣ ਬਹੁਤ ਖੁਸ਼ੀ ਹੁੰਦੀ ਹੈ ਕਿ ਅਸੀਂ ਹੁਣ ਕ੍ਰਿਸ਼ਨ ਦੀ ਰਾਜਧਾਨੀ ਵਿੱਚ ਜਾਂਦੇ ਹਾਂ। ਅਸੀਂ ਵੀ
ਪ੍ਰਿੰਸ - ਪ੍ਰਿੰਸੇਜ ਬਣ ਸਕਦੇ ਹਾਂ। ਉਹ ਹਨ ਫ਼ਸਟ ਪ੍ਰਿੰਸ। ਨਵੇਂ ਮਕਾਨ ਵਿੱਚ ਰਹਿੰਦੇ ਹਨ। ਬਾਦ
ਵਿੱਚ ਜੋ ਬੱਚੇ ਜਨਮ ਲੈਣਗੇ ਉਹ ਤਾਂ ਦੇਰੀ ਨਾਲ ਆਏ ਹਨ ਨਾ। ਜਨਮ ਸਵਰਗ ਵਿੱਚ ਹੀ ਹੋਵੇਗਾ। ਤੁਸੀਂ
ਵੀ ਸਵਰਗ ਵਿੱਚ ਪ੍ਰਿੰਸ ਬਣ ਸਕਦੇ ਹੋ। ਸਭ ਤੋਂ ਪਹਿਲੇ ਨੰਬਰ ਵਿੱਚ ਨਹੀਂ ਆਵੋਗੇ। ਨੰਬਰਵਾਰ ਮਾਲਾ
ਬਣੇਗੀ ਨਾ। ਬਾਪ ਕਹਿੰਦੇ ਹਨ - ਬੱਚੇ, ਖੂਬ ਪੁਰਸ਼ਾਰਥ ਕਰੋ। ਇੱਥੇ ਤੁਸੀਂ ਆਏ ਹੋ ਨਰ ਤੋਂ ਨਾਰਾਇਣ
ਬਣਨ। ਕਥਾ ਵੀ ਸਤ ਨਾਰਾਇਣ ਦੀ ਹੈ ਨਾ। ਸਤ ਲਕਸ਼ਮੀ ਦੀ ਕਥਾ ਕਦੇ ਨਹੀਂ ਸੁਣੀ ਹੋਵੇਗੀ। ਪਿਆਰ ਵੀ ਸਭ
ਦਾ ਕ੍ਰਿਸ਼ਨ ਦੇ ਨਾਲ ਹੈ। ਕ੍ਰਿਸ਼ਨ ਨੂੰ ਹੀ ਝੂਲੇ ਵਿੱਚ ਝੁਲਾਉਂਦੇ ਹਨ। ਰਾਧੇ ਨੂੰ ਕਿਉਂ ਨਹੀਂ?
ਡਰਾਮਾ ਪਲਾਨ ਅਨੁਸਾਰ ਉਨ੍ਹਾਂ ਦਾ ਨਾਮ ਚਲਿਆ ਆਉਂਦਾ ਹੈ। ਤੁਹਾਡੀ ਹਮਜਿਨਸ ਤਾਂ ਰਾਧੇ ਹੈ ਫਿਰ ਵੀ
ਪਿਆਰ ਕ੍ਰਿਸ਼ਨ ਨਾਲ ਹੈ। ਉਨ੍ਹਾਂ ਦਾ ਡਰਾਮੇ ਵਿੱਚ ਪਾਰ੍ਟ ਹੀ ਅਜਿਹਾ ਹੈ। ਬੱਚੇ ਹਮੇਸ਼ਾਂ ਪਿਆਰੇ
ਹੁੰਦੇ ਹਨ। ਬਾਪ ਬੱਚਿਆਂ ਨੂੰ ਵੇਖ ਕਿੰਨਾ ਖੁਸ਼ ਹੁੰਦੇ ਹਨ। ਬੱਚਾ ਆਵੇਗਾ ਤਾਂ ਖੁਸ਼ੀ ਵੀ ਹੋਵੇਗੀ,
ਬੱਚੀ ਆਵੇਗੀ ਤਾਂ ਘੁਟਕਾ ਖਾਂਦੇ ਰਹਿਣਗੇ। ਕਈ ਤਾਂ ਮਾਰ ਵੀ ਦਿੰਦੇ ਹਨ। ਰਾਵਣ ਦੇ ਰਾਜ ਵਿੱਚ
ਕਰੈਕਟਰਜ ਦਾ ਕਿੰਨਾ ਫਰਕ ਹੋ ਜਾਂਦਾ ਹੈ। ਗਾਉਂਦੇ ਵੀ ਹਨ ਆਪ ਸ੍ਰਵਗੁਣ ਸੰਪੰਨ… ਹੋ। ਅਸੀਂ ਨਿਰਗੁਣ
ਹਾਂ। ਹੁਣ ਬਾਪ ਕਹਿੰਦੇ ਹਨ ਫਿਰ ਤੋਂ ਅਜਿਹੇ ਗੁਣਵਾਨ ਬਣੋਂ। ਹੁਣ ਸਮਝਦੇ ਹੋ ਅਸੀਂ ਅਨੇਕ ਵਾਰੀ ਇਸ
ਵਿਸ਼ਵ ਦੇ ਮਾਲਿਕ ਬਣੇ ਹਾਂ। ਹੁਣ ਫਿਰ ਬਣਨਾ ਹੈ। ਬੱਚਿਆਂ ਨੂੰ ਬਹੁਤ ਖੁਸ਼ੀ ਰਹਿਣੀ ਚਾਹੀਦੀ ਹੈ। ਓਹੋ!
ਸ਼ਿਵਬਾਬਾ ਸਾਨੂੰ ਪੜ੍ਹਾਉਂਦੇ ਹਨ। ਇਹ ਹੀ ਬੈਠ ਚਿੰਤਨ ਕਰੋ ਭਗਵਾਨ ਸਾਨੂੰ ਪੜ੍ਹਾਉਂਦੇ ਹਨ। ਵਾਹ
ਤਕਦੀਰ ਵਾਹ! ਅਜਿਹੇ ਵਿਚਾਰ ਕਰਦੇ ਮਸਤਾਨਾ ਹੋ ਜਾਣਾ ਚਾਹੀਦਾ ਹੈ। ਵਾਹ ਤਕਦੀਰ ਵਾਹ! ਬੇਹੱਦ ਦਾ
ਬਾਪ ਸਾਨੂੰ ਮਿਲਿਆ ਹੈ, ਅਸੀਂ ਬਾਬਾ ਨੂੰ ਹੀ ਯਾਦ ਕਰਦੇ ਹਾਂ। ਪਵਿਤ੍ਰਤਾ ਧਾਰਨ ਕਰਨੀ ਹੈ। ਅਸੀਂ
ਇਹ ਬਣਦੇ ਹਾਂ, ਦੈਵੀਗੁਣ ਧਾਰਨ ਕਰਦੇ ਹਾਂ। ਇਹ ਵੀ ਮਨਮਨਾਭਵ ਹੈ ਨਾ। ਬਾਬਾ ਸਾਨੂੰ ਇਹ ਬਣਾਉਂਦੇ
ਹਨ। ਇਹ ਤਾਂ ਪ੍ਰੈਕਟੀਕਲ ਅਨੁਭਵ ਦੀ ਗੱਲ ਹੈ।
ਬਾਪ ਮਿੱਠੇ - ਮਿੱਠੇ
ਬੱਚਿਆਂ ਨੂੰ ਰਾਏ ਦਿੰਦੇ ਹਨ - ਚਾਰਟ ਲਿਖੋ ਅਤੇ ਇਕਾਂਤ ਵਿੱਚ ਬੈਠ ਇਵੇਂ ਆਪਣੇ ਨਾਲ ਗੱਲਾਂ ਕਰੋ।
ਇਹ ਬੈਜ ਤਾਂ ਛਾਤੀ ਨਾਲ ਲਗਾ ਲਵੋ। ਭਗਵਾਨ ਦੀ ਸ਼੍ਰੀਮਤ ਤੇ ਅਸੀਂ ਇਹ ਬਣ ਰਹੇ ਹਾਂ। ਇਨ੍ਹਾਂਨੂੰ
ਵੇਖਕੇ ਉਨ੍ਹਾਂਨੂੰ ਪਿਆਰ ਕਰਦੇ ਹੋ। ਬਾਬਾ ਦੀ ਯਾਦ ਵਿੱਚ ਅਸੀਂ ਇਹ ਬਣਦੇ ਹਾਂ। ਬਾਬਾ ਤੁਹਾਡੀ ਤੇ
ਕਮਾਲ ਹੈ, ਬਾਬਾ ਸਾਨੂੰ ਪਹਿਲੋਂ ਥੋੜ੍ਹੀ ਪਤਾ ਸੀ ਕਿ ਤੁਸੀਂ ਸਾਨੂੰ ਵਿਸ਼ਵ ਦਾ ਮਾਲਿਕ ਬਣਾਵੋਗੇ।
ਨੌਧਾ ਭਗਤੀ ਵਿੱਚ ਦਰਸ਼ਨ ਦੇ ਲਈ ਗਲਾ ਕੱਟਣ, ਪ੍ਰਾਣ ਤਿਆਗਣ ਲੱਗ ਪੈਂਦੇ ਹਨ ਤਾਂ ਦਰਸ਼ਨ ਹੁੰਦਾ ਹੈ।
ਅਜਿਹੀਆਂ ਦੀ ਹੀ ਭਗਤ ਮਾਲਾ ਬਣੀ ਹੋਈ ਹੈ। ਭਗਤਾਂ ਦਾ ਮਾਨ ਵੀ ਹੈ। ਕਲਯੁਗ ਦੇ ਭਗਤ ਤਾਂ ਜਿਵੇਂ
ਬਾਦਸ਼ਾਹ ਹਨ। ਹੁਣ ਤੁਸੀਂ ਬੱਚਿਆਂ ਦੀ ਬੇਹੱਦ ਦੇ ਬਾਪ ਨਾਲ ਪ੍ਰੀਤ ਹੈ। ਇੱਕ ਬਾਪ ਦੇ ਸਿਵਾਏ ਹੋਰ
ਕੋਈ ਯਾਦ ਨਾ ਰਹੇ। ਇੱਕਦਮ ਲਾਈਨ ਕਲੀਅਰ ਹੋਣੀ ਚਾਹੀਦੀ ਹੈ। ਹੁਣ ਸਾਡੇ ਜਨਮ ਪੂਰੇ ਹੋਏ। ਹੁਣ ਅਸੀਂ
ਬਾਪ ਦੇ ਫਰਮਾਨ ਤੇ ਪੂਰਾ ਚਲਾਂਗੇ। ਕਾਮ ਮਹਾਸ਼ਤਰੂ ਹੈ, ਉਸ ਤੋਂ ਹਾਰਨਾ ਨਹੀਂ ਹੈ। ਹਾਰ ਖਾਕੇ ਫਿਰ
ਪਸ਼ਚਾਤਾਪ ਕਰਕੇ ਕੀ ਕਰੋਗੇ? ਇੱਕਦਮ ਹੱਡੀ - ਹੱਡੀ ਟੁੱਟ ਜਾਂਦੀ ਹੈ। ਬਹੁਤ ਕਠਿਨ ਸਜ਼ਾ ਮਿਲ ਜਾਂਦੀ
ਹੈ। ਕੱਟ ਉਤਰਨ ਦੀ ਬਜਾਏ ਹੋਰ ਹੀ ਜ਼ੋਰ ਨਾਲ ਚੜ੍ਹ ਜਾਂਦੀ ਹੈ। ਯੋਗ ਲੱਗੇਗਾ ਨਹੀਂ। ਯਾਦ ਵਿੱਚ
ਰਹਿਣਾ ਬਹੁਤ ਮਿਹਨਤ ਹੈ। ਬਹੁਤ ਗੱਪ ਵੀ ਮਾਰਦੇ ਹਨ - ਅਸੀਂ ਤੇ ਬਾਪ ਦੀ ਯਾਦ ਵਿੱਚ ਰਹਿੰਦੇ ਹਾਂ।
ਬਾਬਾ ਜਾਣਦੇ ਹਨ, ਰਹਿ ਨਹੀਂ ਸਕਦੇ। ਇਸ ਵਿੱਚ ਮਾਇਆ ਦੇ ਬਹੁਤ ਤੁਫਾਨ ਆਉਂਦੇ ਹਨ। ਸੁਪਨੇ ਆਦਿ ਇਵੇਂ
ਆਉਣਗੇ, ਇੱਕਦਮ ਤੰਗ ਕਰ ਦੇਣਗੇ। ਗਿਆਨ ਤਾਂ ਬਹੁਤ ਸਹਿਜ ਹੈ। ਛੋਟਾ ਬੱਚਾ ਵੀ ਸਮਝ ਲਵੇਗਾ। ਬਾਕੀ
ਯਾਦ ਦੀ ਯਾਤਰਾ ਵਿੱਚ ਬੜਾ ਰੌਲਾ ਹੈ। ਖੁਸ਼ ਨਹੀਂ ਹੋਣਾ ਚਾਹੀਦਾ - ਅਸੀਂ ਬਹੁਤ ਸਰਵਿਸ ਕਰਦੇ ਹਾਂ।
ਗੁਪਤ ਸਰਵਿਸ ਆਪਣੀ ( ਯਾਦ ਦੀ ) ਕਰਦੇ ਰਹੋ। ਇਨ੍ਹਾਂਨੂੰ ਤੇ ਨਸ਼ਾ ਰਹਿੰਦਾ ਹੈ - ਮੈਂ ਸ਼ਿਵਬਾਬਾ ਦਾ
ਇਕੱਲਾ ਬੱਚਾ ਹਾਂ। ਬਾਬਾ ਵਿਸ਼ਵ ਦਾ ਰਚਤਾ ਹੈ ਤਾਂ ਜਰੂਰ ਮੈਂ ਵੀ ਸਵਰਗ ਦਾ ਮਾਲਿਕ ਬਣਾਂਗਾ।
ਪ੍ਰਿੰਸ ਬਣਨ ਵਾਲਾ ਹਾਂ, ਇਹ ਆਂਤਰਿਕ ਖੁਸ਼ੀ ਰਹਿਣੀ ਚਾਹੀਦੀ ਹੈ। ਪਰੰਤੂ ਜਿੰਨਾ ਤੁਸੀਂ ਬੱਚੇ ਯਾਦ
ਵਿੱਚ ਰਹਿ ਸਕਦੇ ਹੋ, ਉਣਾਂ ਮੈਂ ਨਹੀਂ। ਬਾਬਾ ਨੂੰ ਬਹੁਤ ਖਿਆਲ ਕਰਨੇ ਪੈਂਦੇ ਹਨ। ਬੱਚਿਆਂ ਨੂੰ ਕਦੇ
ਵੀ ਈਰਖਾ ਨਹੀਂ ਹੋਣੀ ਚਾਹੀਦੀ ਕਿ ਬਾਬਾ ਵੱਡੇ ਆਦਮੀਆਂ ਦੀ ਖ਼ਾਤਰੀ ਕਿਉਂ ਕਰਦੇ ਹਨ। ਬਾਪ ਹਰ ਇੱਕ
ਬੱਚੇ ਦੀ ਨਬਜ਼ ਵੇਖ ਉਨ੍ਹਾਂ ਦੇ ਕਲਿਆਣ ਲਈ ਹਰ ਇੱਕ ਨੂੰ ਉਸ ਅਨੁਸਾਰ ਚਲਾਉਂਦੇ ਹਨ। ਟੀਚਰ ਜਾਣਦਾ
ਹੈ ਹਰ ਇੱਕ ਸਟੂਡੈਂਟ ਨੂੰ ਕਿਵੇਂ ਚਲਾਉਣਾ ਹੈ। ਬੱਚਿਆਂ ਨੂੰ ਇਸ ਵਿੱਚ ਸੰਸ਼ੇ ਨਹੀਂ ਲਿਆਉਣਾ ਹੈ।
ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਇਕਾਂਤ ਵਿੱਚ
ਬੈਠ ਆਪਣੇ ਆਪ ਨਾਲ ਗੱਲਾਂ ਕਰਨੀਆਂ ਹਨ। ਆਤਮਾ ਤੇ ਜੋ ਜੰਕ ਚੜ੍ਹੀ ਹੈ ਉਸ ਨੂੰ ਉਤਾਰਨ ਦੇ ਲਈ ਯਾਦ
ਦੀ ਯਾਤਰਾ ਤੇ ਰਹਿਣਾ ਹੈ।
2. ਕਿਸੇ ਵੀ ਗੱਲ ਵਿੱਚ
ਸੰਸ਼ੇ ਨਹੀਂ ਕਰਨਾ ਹੈ, ਈਰਖਾ ਨਹੀਂ ਕਰਨੀ ਹੈ। ਆੰਤਰਿਕ ਖੁਸ਼ੀ ਵਿੱਚ ਰਹਿਣਾ ਹੈ। ਆਪਣੀ ਗੁਪਤ ਸਰਵਿਸ
ਕਰਨੀ ਹੈ।
ਵਰਦਾਨ:-
ਬੇਗਰ ਟੂ ਪ੍ਰਿੰਸ ਦਾ ਪਾਰਟ ਪ੍ਰੈਕਟਿਕਲ ਵਿਚ ਵਜਾਉਣ ਵਾਲੇ ਤਿਆਗੀ ਅਤੇ ਸ੍ਰੇਸ਼ਠ ਭਾਗਸ਼ਾਲੀ ਆਤਮਾ
ਭਵ।
ਜਿਵੇਂ ਭਵਿੱਖ ਵਿਚ
ਵਿਸ਼ਵ ਮਹਾਰਾਜਨ ਦਾਤਾ ਹੋਣਗੇ। ਇਵੇਂ ਹੁਣ ਤੋਂ ਹੀ ਦਾਤਾਪਨ ਦੇ ਸੰਸਕਾਰ ਇਮਰਜ ਕਰੋ। ਕਿਸੇ ਤੋਂ
ਕੋਈ ਸੈੱਲਵੇਸ਼ਨ ਲੈਕੇ ਫਿਰ ਸੈੱਲਵੇਸ਼ਨ ਦੇਵੇਂ - ਅਜਿਹਾ ਸੰਕਲਪ ਵੀ ਨਾ ਹੋਵੇ - ਇਸ ਨੂੰ ਹੀ ਕਿਹਾ
ਜਾਂਦਾ ਹੈ ਬੈਗਰ ਟੂ ਪ੍ਰਿੰਸ। ਖੁਦ ਲੈਣ ਦੀ ਇੱਛਾ ਵਾਲੇ ਨਹੀਂ। ਇਸ ਅਲਪਕਾਲ ਦੀਆਂ ਇਆਛਾ ਤੋਂ ਬੇਗਰ।
ਅਜਿਹੇ ਬੇਗਰ ਹੀ ਸੰਪੰਨ ਮੂਰਤ ਹਨ। ਜੋ ਹੁਣ ਬੇਗਰ ਟੂ ਪ੍ਰਿੰਸ ਦਾ ਪਾਰਟ ਪ੍ਰੈਕਟਿਕਲ ਵਿਚ ਵਜਾਉਂਦੇ
ਹਨ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਸਦਾ ਤਿਆਗੀ ਅਤੇ ਸ੍ਰੇਸ਼ਠ ਭਾਗਸ਼ਾਲੀ। ਤਿਆਗ ਨਾਲ ਸਦਾਕਾਲ ਦਾ
ਭਾਗ ਸਵਤਾ ਬਣ ਜਾਂਦਾ ਹੈ।
ਸਲੋਗਨ:-
ਸਦਾ ਹਰਸ਼ਿਤ
ਰਹਿਣ ਦੇ ਲਈ ਸਾਕਸ਼ੀਪਨ ਦੀ ਸੀਟ ਤੇ ਦ੍ਰਿਸ਼ਟਾ ਬਣਕੇ ਹਰ ਖੇਲ ਵੇਖੋ।
ਅਵਿਅਕਤ ਇਸ਼ਾਰੇ :-
ਅਸ਼ਰੀਰੀ ਅਤੇ ਵਿਦੇਹੀ ਸਥਿਤੀ ਦਾ ਅਭਿਆਸ ਵਧਾਓ।
ਅਸ਼ਰਿਰੀ ਸਥਿਤੀ ਦਾ
ਅਨੁਭਵ ਕਰਨ ਦੇ ਲਈ ਸੂਖਸ਼ਮ ਸੰਕਲਪ ਰੂਪ ਵਿਚ ਵੀ ਕਿਤੇ ਲਗਾਵ ਨਾ ਹੋਵੇ, ਸੰਬੰਧ ਦੇ ਰੂਪ ਵਿਚ,
ਸੰਪਰਕ ਦੇ ਰੂਪ ਵਿਚ ਵੀ ਅਤੇ ਆਪਣੀ ਕਿਸੇ ਵਿਸ਼ੇਸ਼ਤਾ ਦੇ ਵੱਲ ਵੀ ਲਗਾਵ ਨਾ ਹੋਵੇ। ਜੇਕਰ ਆਪਣੀ
ਕੋਈ ਵਿਸ਼ੇਸ਼ਤਾ ਵਿਚ ਵੀ ਲਗਾਵ ਹੈ ਤਾਂ ਉਹ ਵੀ ਲਗਾਵ ਬੰਧਨ - ਯੁਕਤ ਕਰ ਦੇਵੇਗਾ ਅਤੇ ਉਹ ਲਗਾਵ
ਅਸ਼ਰਿਰੀ ਬਣਨ ਨਹੀਂ ਦੇਵੇਗਾ।