20.05.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਆਪਣੇ ਆਪ
ਤੋਂ ਪੁੱਛੋ ਮੈਂ ਕਿੰਨਾ ਬਾਪ ਨੂੰ ਯਾਦ ਕਰਦਾ ਹਾਂ , ਦੇਹੀ - ਅਭਿਮਾਨੀ ਸਥਿਤੀ ਕਿੰਨਾ ਵਕਤ ਰਹਿੰਦੀ
ਹੈ ?"
ਪ੍ਰਸ਼ਨ:-
ਤਕਦੀਰਵਾਨ ਬੱਚੇ
ਹੀ ਬਾਪ ਦਾ ਕਿਹੜਾ ਡਾਇਰੈਕਸ਼ਨ ਪਾਲਣ ਕਰਦੇ ਹਨ?
ਉੱਤਰ:-
ਬਾਪ ਦਾ
ਡਾਇਰੈਕਸ਼ਨ ਹੈ - ਮਿੱਠੇ ਬੱਚੇ, ਆਤਮ - ਅਭਿਮਾਨੀ ਭਵ। ਤੁਸੀਂ ਸਭ ਆਤਮਾਵਾਂ ਮੇਲ ਹੋ, ਫੀਮੇਲ ਨਹੀਂ।
ਤੁਹਾਡੀ ਆਤਮਾ ਵਿੱਚ ਹੀ ਸਾਰਾ ਪਾਰਟ ਭਰਿਆ ਹੋਇਆ ਹੈ। ਹੁਣ ਇਹ ਹੀ ਮਿਹਨਤ ਜਾਂ ਅਭਿਆਸ ਕਰੋ ਕਿ ਅਸੀਂ
ਕਿਵੇਂ ਦੇਹੀ - ਅਭਿਮਾਨੀ ਰਹੀਏ। ਇਹ ਹੀ ਉੱਚੀ ਮੰਜਿਲ ਹੈ।
ਗੀਤ:-
ਤਕਦੀਰ ਜਗਾਕੇ
ਆਈ ਹਾਂ...
ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਨੇ ਗੀਤ ਸੁਣਿਆ। ਰੂਹਾਨੀ ਬੱਚੇ ਮਤਲਬ ਜੀਵ ਦੀਆਂ ਆਤਮਾਵਾਂ ਨੇ
ਕਿਹਾ ਕਿ ਅਸੀਂ ਨਵੀਂ ਦੁਨੀਆਂ ਦੀ ਤਕਦੀਰ ਯਾਨੀ ਸਵਰਗ ਦੀ ਤਕਦੀਰ ਬਣਾਕੇ ਰੂਹਾਨੀ ਬਾਪ ਦੇ ਕੋਲ ਬੈਠੇ
ਹਾਂ। ਹੁਣ ਬੱਚਿਆਂ ਨੂੰ ਰੂਹਾਨੀ - ਅਭਿਮਾਨੀ ਮਤਲਬ ਆਤਮ ਅਭਿਮਾਨੀ ਬਣਨਾ ਹੈ। ਵੱਡੇ ਤੋਂ ਵੱਡੀ
ਮਿਹਨਤ ਇਹ ਹੈ। ਆਪਣੇ ਨੂੰ ਆਤਮਾ ਸਮਝੋ ਮੈਂ ਆਤਮਾ ਨੇ 84 ਜਨਮ ਲਏ ਹਨ। ਕਦੇ ਬੈਰਿਸਟਰ ਕਦੇ ਕੀ, ਕਦੇ
ਕੀ ਬਣਿਆ ਹਾਂ। ਆਤਮਾ ਮੇਲ ਹੈ, ਸਾਰੇ ਬ੍ਰਦਰਜ਼ ਹਨ, ਨਾ ਕਿ ਸਿਸਟਰਜ਼। ਆਤਮਾ ਕਹਿੰਦੀ ਹੈ ਇਹ ਮੇਰਾ
ਸ਼ਰੀਰ ਹੈ ਤਾਂ ਉਸ ਹਿਸਾਬ ਨਾਲ ਆਤਮਾ ਮੇਲ, ਇਹ ਸ਼ਰੀਰ ਫੀਮੇਲ ਹੋ ਗਿਆ। ਹਰ ਗੱਲ ਨੂੰ ਚੰਗੀ ਤਰ੍ਹਾਂ
ਸਮਝਣਾ ਹੈ। ਬਾਪ ਬਹੁਤ ਵਿਸ਼ਾਲ, ਮਹੀਨ ਬੁੱਧੀ ਬਣਾਉਂਦੇ ਹਨ। ਹੁਣ ਤੁਸੀਂ ਜਾਣਦੇ ਹੋ ਮੈਂ ਆਤਮਾ ਨੇ
84 ਜਨਮ ਲਏ ਹਨ। ਸੰਸਕਾਰ ਚੰਗੇ ਜਾਂ ਮਾੜੇ ਆਤਮਾ ਵਿੱਚ ਰਹਿੰਦੇ ਹਨ। ਉਨ੍ਹਾਂ ਸੰਸਕਾਰਾਂ ਅਨੁਸਾਰ
ਸ਼ਰੀਰ ਵੀ ਅਜਿਹਾ ਮਿਲਦਾ ਹੈ। ਸਾਰਾ ਮਦਾਰ ਆਤਮਾ ਤੇ ਹੈ। ਇਹ ਬਹੁਤ ਵੱਡੀ ਮਿਹਨਤ ਹੈ। ਜਨਮ -
ਜਨਮਾਂਤ੍ਰ ਲੌਕਿਕ ਬਾਪ ਨੂੰ ਯਾਦ ਕੀਤਾ, ਹੁਣ ਪਾਰਲੌਕਿਕ ਬਾਪ ਨੂੰ ਯਾਦ ਕਰਨਾ ਹੈ। ਆਪਣੇ ਨੂੰ ਘੜੀ
- ਘੜੀ ਆਤਮਾ ਸਮਝਣਾ ਹੈ। ਅਸੀਂ ਆਤਮਾ ਇਹ ਸ਼ਰੀਰ ਲੈਂਦੇ ਹਾਂ। ਹੁਣ ਸਾਨੂੰ ਆਤਮਾਵਾਂ ਨੂੰ ਬਾਪ
ਪੜ੍ਹਾਉਂਦੇ ਹਨ। ਇਹ ਹੈ ਰੂਹਾਨੀ ਗਿਆਨ, ਜੋ ਰੂਹਾਨੀ ਬਾਪ ਦਿੰਦੇ ਹਨ। ਪਹਿਲੀ - ਪਹਿਲੀ ਮੁੱਖ ਗੱਲ
ਬੱਚਿਆਂ ਨੂੰ ਦੇਹੀ - ਅਭਿਮਾਨੀ ਹੋਕੇ ਰਹਿਣਾ ਹੈ। ਦੇਹੀ - ਅਭਿਮਾਨੀ ਹੋਕੇ ਰਹਿਣਾ, ਇਹ ਬਹੁਤ ਉੱਚੀ
ਮੰਜਿਲ ਹੈ। ਗਿਆਨ ਉੱਚ ਨਹੀਂ ਹੈ, ਗਿਆਨ ਵਿੱਚ ਮਿਹਨਤ ਨਹੀਂ ਹੈ। ਸ੍ਰਿਸ਼ਟੀ ਚੱਕਰ ਨੂੰ ਜਾਨਣਾ ਇਹ
ਹੈ ਹਿਸਟ੍ਰੀ - ਜੋਗ੍ਰਾਫੀ। ਉੱਚ ਤੋਂ ਉੱਚ ਬਾਪ ਹੈ, ਫਿਰ ਹਨ ਸੁਖਸ਼ਮਵਤਨ ਵਿੱਚ ਦੇਵਤੇ। ਵਰਲਡ ਦੀ
ਹਿਸਟ੍ਰੀ - ਜੋਗ੍ਰਾਫੀ ਤਾਂ ਮਨੁੱਖ ਸ੍ਰਿਸ਼ਟੀ ਵਿੱਚ ਹੁੰਦੀਂ ਹੈ। ਮੂਲਵਤਨ, ਸੁਖਸ਼ਮਵਤਨ ਵਿੱਚ ਕੋਈ
ਹਿਸਟ੍ਰੀ - ਜੋਗ੍ਰਾਫੀ ਨਹੀਂ ਹੈ। ਉਹ ਹੈ ਹੀ ਸ਼ਾਂਤੀਧਾਮ। ਸਤਿਯੁਗ ਹੈ ਸੁਖਧਾਮ, ਕਲਯੁਗ ਹੈ ਦੁਖਧਾਮ।
ਇੱਥੇ ਰਾਵਣਰਾਜ ਵਿੱਚ ਕਿਸੇ ਨੂੰ ਸ਼ਾਂਤੀ ਮਿਲ ਨਹੀਂ ਸਕਦੀ। ਹੁਣ ਤੁਹਾਨੂੰ ਬੱਚਿਆਂ ਨੂੰ ਗਿਆਨ
ਮਿਲਿਆ ਹੈ - ਅਸੀਂ ਆਤਮਾ ਹਾਂ ਹੀ ਸ਼ਾਂਤੀਧਾਮ ਵਿੱਚ ਰਹਿਣ ਵਾਲੀਆਂ। ਇਹ ਆਰਗਨਸ ਕਰਮ ਕਰਨ ਲਈ ਹਨ।
ਭਾਵੇਂ ਕਰਮ ਕਰੀਏ, ਭਾਵੇਂ ਨਾ ਕਰੀਏ। ਅਸੀਂ ਤਾਂ ਆਤਮਾ ਹਾਂ, ਸਾਡਾ ਸਵਧਰਮ ਸ਼ਾਂਤ ਹੈ। ਕਰਮਯੋਗੀ
ਹਾਂ ਨਾ। ਕਰਮ ਵੀ ਜਰੂਰ ਕਰਨਾ ਹੈ। ਕਰਮ - ਸੰਨਿਆਸੀ ਕਦੇ ਹੋ ਨਹੀਂ ਸਕਦੇ। ਇਹ ਵੀ ਇਨ੍ਹਾਂ
ਸੰਨਿਆਸੀਆਂ ਦਾ ਪਾਰਟ ਹੈ। ਘਰ - ਬਾਰ ਛੱਡ ਜਾਂਦੇ ਹਨ, ਖਾਣਾ ਨਹੀਂ ਪਕਾਉਂਦੇ, ਗ੍ਰਹਿਸਥੀਆਂ ਤੋਂ
ਭਿੱਖਿਆ ਮੰਗਦੇ ਫਿਰ ਵੀ ਉਨ੍ਹਾਂ ਗ੍ਰਹਿਸਥੀਆਂ ਕੋਲੋਂ ਖਾਂਦੇ ਹਨ ਨਾ। ਘਰ - ਬਾਰ ਛੱਡਕੇ ਕਰਮ ਤਾਂ
ਫਿਰ ਵੀ ਕਰਦੇ ਹਨ। ਕਰਮ ਸੰਨਿਆਸ ਤਾਂ ਹੋ ਨਹੀਂ ਸਕਦਾ। ਕਰਮ ਸੰਨਿਆਸ ਤਾਂ ਉਦੋਂ ਹੈ ਜਦੋਂ ਆਤਮਾ
ਸ਼ਾਂਤੀਧਾਮ ਵਿੱਚ ਰਹਿੰਦੀ ਹੈ। ਉੱਥੇ ਕਰਮਿੰਦਰੀਆਂ ਹੀ ਨਹੀਂ ਹਨ ਤਾਂ ਕਰਮ ਕਿਵੇਂ ਕਰਣਗੇ, ਇਸਨੂੰ
ਕਰਮਖੇਤ੍ਰ ਕਹਿੰਦੇ ਹਨ। ਕਰਮਖੇਤ੍ਰ ਤੇ ਸਭ ਨੂੰ ਆਉਣਾ ਪੇਂਦਾ ਹੈ। ਉਹ ਹੈ ਸ਼ਾਂਤੀਧਾਮ ਅਤੇ ਮੂਲਵਤਨ।
ਇਵੇਂ ਨਹੀਂ ਕਿ ਬ੍ਰਹਮ ਵਿੱਚ ਆਤਮਾ ਨੇ ਲੀਨ ਹੋਣਾ ਹੈ। ਆਤਮਾਵਾਂ ਸ਼ਾਂਤੀਧਾਮ ਵਿੱਚ ਰਹਿਣ ਵਾਲੀਆਂ
ਹਨ ਫਿਰ ਇੱਥੇ ਕਰਮਖੇਤ੍ਰ ਤੇ ਪਾਰਟ ਵਜਾਉਣ ਆਉਂਦੀਆਂ ਹਨ। ਇਹ ਹਨ ਵਿਸਤਾਰ ਦੀਆਂ ਗੱਲਾਂ। ਨਟਸ਼ੇਲ
ਵਿੱਚ ਤਾਂ ਕਹਿੰਦੇ ਹਨ ਆਪਣੇ ਨੂੰ ਆਤਮਾ ਨਿਸ਼ਚੇ ਕਰੋ ਅਤੇ ਬਾਪ ਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼
ਹੋ ਜਾਣਗੇ। ਇਸਨੂੰ ਹੀ ਭਾਰਤ ਦਾ ਪ੍ਰਾਚੀਨ ਯੋਗ ਕਿਹਾ ਜਾਂਦਾ ਹੈ। ਅਸਲ ਵਿੱਚ ਇਸਨੂੰ ਯੋਗ ਵੀ ਨਹੀਂ,
ਯਾਦ ਕਹਿਣਾ ਚਾਹੀਦਾ ਹੈ, ਇਸ ਵਿੱਚ ਮਿਹਨਤ ਹੈ। ਯੋਗੀ ਬਹੁਤ ਘੱਟ ਬਣਦੇ ਹਨ। ਯੋਗ ਦੀ ਸਿੱਖਿਆ ਪਹਿਲਾਂ
ਚਾਹੀਦੀ ਹੈ, ਬਾਦ ਵਿੱਚ ਗਿਆਨ। ਪਹਿਲਾਂ - ਪਹਿਲਾਂ ਹੈ ਬਾਪ ਦੀ ਯਾਦ।
ਬਾਪ ਕਹਿੰਦੇ ਹਨ ਦੇਹੀ -
ਅਭਿਮਾਨੀ ਬਣੋਂ, ਇਹ ਹੈ ਰੂਹਾਨੀ ਯਾਦ ਦੀ ਯਾਤ੍ਰਾ। ਗਿਆਨ ਦੀ ਯਾਤ੍ਰਾ ਨਹੀਂ, ਇਸ ਵਿੱਚ ਬਹੁਤ
ਮਿਹਨਤ ਕਰਨੀ ਪਵੇ। ਕੋਈ ਤਾਂ ਭਾਵੇਂ ਬੀ . ਕੇ. ਕਹਾਉਂਦੇ ਹਨ ਪਰ ਬਾਪ ਨੂੰ ਯਾਦ ਨਹੀਂ ਕਰਦੇ। ਬਾਪ
ਆਕੇ ਬ੍ਰਹਮਾ ਦਵਾਰਾ ਤੁਹਾਨੂੰ ਬੱਚਿਆਂ ਨੂੰ ਦੇਹੀ - ਅਭਿਮਾਨੀ ਬਨਾਉਂਦੇ ਹਨ। ਇਹ ਦੇਹ - ਅਭਿਮਾਨੀ
ਸਨ। ਹੁਣ ਦੇਹੀ - ਅਭਿਮਾਨੀ ਬਣਨ ਦਾ ਪੁਰਸ਼ਾਰਥ ਚਲ ਰਿਹਾ ਹੈ। ਬ੍ਰਹਮਾ ਕੋਈ ਭਗਵਾਨ ਨਹੀਂ ਹੈ। ਇੱਥੇ
ਤਾਂ ਸਭ ਮਨੁੱਖ ਮਾਤਰ ਪਤਿਤ ਹਨ। ਪਾਵਨ ਸ੍ਰੇਸ਼ਠਾਚਾਰੀ ਇੱਕ ਵੀ ਨਹੀਂ। ਆਤਮਾ ਦੇ ਲਈ ਹੀ ਕਿਹਾ ਜਾਂਦਾ
ਹੈ ਪੁੰਨ ਆਤਮਾ, ਪਾਪ ਆਤਮਾ। ਮਨੁੱਖ ਵੀ ਕਹਿੰਦੇ ਹਨ ਮੇਰੀ ਆਤਮਾ ਨੂੰ ਤੰਗ ਨਹੀਂ ਕਰੋ। ਪਰੰਤੂ
ਸਮਝਦੇ ਨਹੀਂ ਹਨ ਕੀ ਮੈਂ ਕੌਣ ਹਾਂ? ਪੁੱਛਿਆ ਜਾਂਦਾ ਹੈ - ਹੇ ਜੀਵ ਦੀ ਆਤਮਾ, ਤੁਸੀਂ ਕੀ ਧੰਧਾ
ਕਰਦੇ ਹੋ? ਕਹਿਣਗੇ ਮੈਂ ਆਤਮਾ ਇਸ ਸ਼ਰੀਰ ਦਵਾਰਾ ਫਲਾਣਾ ਧੰਧਾ ਕਰਦਾ ਹਾਂ। ਤਾਂ ਪਹਿਲਾਂ - ਪਹਿਲਾਂ
ਇਹ ਨਿਸ਼ਚੇ ਕਰ ਬਾਪ ਨੂੰ ਯਾਦ ਕਰੋ। ਇਹ ਰੂਹਾਨੀ ਨਾਲੇਜ ਸਿਵਾਏ ਬਾਪ ਦੇ ਕੋਈ ਦੇ ਨਹੀਂ ਸਕਦਾ। ਬਾਪ
ਆਕੇ ਦੇਹੀ - ਅਭਿਮਾਨੀ ਬਨਾਉਂਦੇ ਹਨ। ਇਵੇਂ ਨਹੀਂ ਕਿ ਗਿਆਨ ਵਿੱਚ ਕਈ ਤਿੱਖੇ ਜਾਂਦੇ ਹਨ ਤਾਂ ਉਹ
ਪੱਕੇ ਦੇਹੀ - ਅਭਿਮਾਨੀ ਬਣੇ ਹਨ। ਦੇਹੀ - ਅਭਿਮਾਨੀ ਜੋ ਹਨ ਉਹ ਗਿਆਨ ਨੂੰ ਚੰਗੀ ਤਰ੍ਹਾਂ ਧਾਰਨ
ਕਰਦੇ ਹਨ, ਬਾਕੀ ਤਾਂ ਬਹੁਤ ਹਨ ਜੋ ਗਿਆਨ ਨੂੰ ਚੰਗੀ ਤਰ੍ਹਾਂ ਸਮਝਦੇ ਹਨ, ਪਰੰਤੂ ਸ਼ਿਵਬਾਬਾ ਦੀ ਯਾਦ
ਭੁੱਲ ਜਾਂਦੇ ਹਨ। ਘੜੀ - ਘੜੀ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ ਹੈ, ਇਸ ਵਿੱਚ ਜਿੰਨ
ਮੁਆਫ਼ਿਕ ਬਣਨਾ ਹੈ। ਜਿੰਨ ਦੀ ਕਹਾਣੀ ਹੈ। ਬਾਪ ਵੀ ਇਹ ਕੰਮ ਦਿੰਦੇ ਹਨ - ਮੈਨੂੰ ਯਾਦ ਕਰੋ, ਨਹੀਂ
ਤਾਂ ਮਾਇਆ ਤੁਹਾਨੂੰ ਖਾ ਜਾਵੇਗੀ। ਮਾਇਆ ਹੈ ਜਿੰਨ। ਜਿੰਨਾਂ ਬਾਪ ਨੂੰ ਯਾਦ ਕਰੋਗੇ ਤਾਂ ਵਿਕਰਮ
ਵਿਨਾਸ਼ ਹੋਣਗੇ ਅਤੇ ਤੁਹਾਨੂੰ ਬਹੁਤ ਖਿੱਚ ਹੋਵੇਗੀ। ਮਾਇਆ ਉਲਟਾ ਬਣਾਕੇ ਤੁਹਾਨੂੰ ਬਹੁਤ ਤੂਫ਼ਾਨ
ਵਿੱਚ ਲਿਆਵੇਗੀ। ਬੁੱਧੀ ਵਿੱਚ ਇਹ ਹੀ ਯਾਦ ਰਹੇ ਕਿ ਅਸੀਂ ਆਤਮਾ ਬਾਪ ਦੇ ਬੱਚੇ ਹਾਂ। ਬਸ ਇਸੇ ਖੁਸ਼ੀ
ਵਿੱਚ ਰਹਿਣਾ ਹੈ।
ਦੇਹ - ਅਭਿਮਾਨ ਵਿੱਚ
ਆਉਣ ਨਾਲ ਮਾਇਆ ਥੱਪੜ ਲਗਾਉਂਦੀ ਹੈ। ਹਾਤਮਤਾਈ ਦਾ ਖੇਲ੍ਹ ਵੀ ਵਿਖਾਉਂਦੇ ਹਨ ਨਾ। ਮੁਲਹਰਾ ਪਾਉਣ
ਨਾਲ ਗੁੰਮ ਹੋ ਜਾਂਦੇ ਹਨ। ਤੁਹਾਨੂੰ ਵੀ ਮਾਇਆ ਤੰਗ ਨਹੀਂ ਕਰੇਗੀ, ਜੇਕਰ ਬਾਪ ਦੀ ਯਾਦ ਵਿੱਚ ਰਹੋਗੇ
ਤਾਂ। ਇਸ ਤੇ ਯੁੱਧ ਚਲਦੀ ਹੈ। ਤੁਸੀਂ ਪੁਰਸ਼ਾਰਥ ਕਰਦੇ ਹੋ ਯਾਦ ਕਰਨ ਦਾ ਪਰ ਮਾਇਆ ਇਵੇਂ ਨੱਕ ਤੋੰ
ਪਕੜੇਗੀ ਜੋ ਯਾਦ ਕਰਨ ਨਹੀਂ ਦੇਵੇਗੀ, ਤੁਸੀਂ ਤੰਗ ਹੋਕੇ ਸੋ ਜਾਵੋਗੇ। ਇਤਨੀ ਮਾਇਆ ਨਾਲ ਯੁੱਧ
ਚੱਲੇਗੀ। ਬਾਕੀ ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਤਾਂ ਮੋਸ੍ਟ ਸਿੰਪਲ ਹੈ। ਤੁਹਾਨੂੰ ਬਾਰ - ਬਾਰ
ਕਿਹਾ ਜਾਂਦਾ ਹੈ ਸਦਾ ਸਮਝੋ ਹੁਣ ਸਾਡੇ 84 ਜਨਮ ਪੂਰੇ ਹੋਏ, ਹੁਣ ਅਸੀਂ ਜਾਂਦੇ ਹਾਂ ਬਾਬਾ ਨੂੰ
ਮਿਲਣ। ਇਹ ਯਾਦ ਰਹਿਣਾ ਹੀ ਮੁਸ਼ਕਿਲ ਹੈ। ਬਾਕੀ ਕਿਸੇ ਨੂੰ ਸਮਝਾਉਣਾ ਕੋਈ ਮੁਸ਼ਕਿਲ ਨਹੀਂ ਹੈ। ਇਵੇਂ
ਨਹੀਂ ਕਿ ਅਸੀਂ ਤਾਂ ਬਹੁਤ ਚੰਗਾ ਸਮਝਾਉਂਦੇ ਹਾਂ। ਨਹੀਂ, ਪਹਿਲੀ - ਪਹਿਲੀ ਗੱਲ ਹੀ ਹੈ ਯਾਦ ਦੀ।
ਪ੍ਰਦਰਸ਼ਨੀ ਵਿੱਚ ਢੇਰ ਆਉਂਦੇ ਹਨ। ਪਹਿਲਾਂ - ਪਹਿਲਾਂ ਇਹ ਸਬਕ ( ਪਾਠ ) ਸਿਖਾਉਣਾ ਹੈ ਕਿ ਆਪਣੇ
ਨੂੰ ਆਤਮਾ ਨਿਸ਼ਚੇ ਕਰ ਬਾਪ ਨੂੰ ਯਾਦ ਕਰੋ ਤਾਂ ਤਮੋਪ੍ਰਧਾਨ ਤੋੰ ਸਤੋਪ੍ਰਧਾਨ ਬਣਾਂਗੇ। ਪਹਿਲਾਂ
ਲੈਸਨ ਵੀ ਇਹ ਦੇਣਾ ਹੈ। ਭਾਰਤ ਦਾ ਪ੍ਰਾਚੀਨ ਯੋਗ ਕੋਈ ਸਿਖਾ ਨਹੀਂ ਸਕਦੇ। ਬਾਪ ਜਦੋਂ ਆਕੇ ਸਿਖਾਉਣ
ਤਾਂ ਸਿੱਖ ਸਕਦੇ। ਮਨੁੱਖ, ਮਨੁੱਖ ਨੂੰ ਰਾਜਯੋਗ ਸਿਖਾ ਨਹੀਂ ਸਕਦੇ, ਇੰਮਪਾਸੀਬਲ ਹੈ। ਸਤਿਯੁਗ ਵਿੱਚ
ਤਾਂ ਹੈ ਹੀ ਪਾਵਨ, ਉੱਥੇ ਤਾਂ ਪ੍ਰਾਲਬੱਧ ਭੋਗਦੇ ਹਨ। ਉੱਥੇ ਗਿਆਨ - ਅਗਿਆਨ ਦੀ ਗੱਲ ਹੀ ਨਹੀਂ।
ਭਗਤੀਮਾਰਗ ਵਿੱਚ ਵੀ ਬਾਪ ਨੂੰ ਬੁਲਾਉਂਦੇ ਹਨ ਕਿ ਆਕੇ ਦੁਖ ਹਰੋ ਸੁਖ ਦੋ। ਸਤਿਯੁਗ ਤ੍ਰੇਤਾ ਵਿੱਚ
ਕੋਈ ਗੁਰੂ ਗੋਸਾਈਂ ਹੁੰਦੇਂ ਨਹੀਂ। ਉੱਥੇ ਤਾਂ ਸਦਗਤੀ ਪਾਈ ਹੋਈ ਹੈ। ਸਦਗਤੀ ਦਾ ਵਰਸਾ 21 ਜਨਮਾਂ
ਲਈ ਤੁਸੀਂ ਪਾ ਸਕਦੇ ਹੋ। 21 ਪੀੜ੍ਹੀ, ਕਹਿੰਦੇ ਹਨ ਬ੍ਰਹਮਾਕੁਮਾਰੀ ਉਹ ਜੋ 21 ਪੀੜ੍ਹੀ ਦਾ ਉਧਾਰ
ਕਰੇ। ਇਹ ਭਾਰਤ ਵਿੱਚ ਹੀ ਗਾਇਆ ਜਾਂਦਾ ਹੈ। ਭਾਰਤ ਵਿੱਚ ਹੀ ਤੁਹਾਨੂੰ 21 ਪੀੜ੍ਹੀ ਦਾ ਵਰਸਾ ਮਿਲਦਾ
ਹੈ। ਉੱਥੇ ਤੁਸੀਂ ਇੱਕ ਹੀ ਦੇਵੀ - ਦੇਵਤਾ ਧਰਮ ਵਾਲੇ ਹੁੰਦੇਂ ਹੋ, ਦੂਜਾ ਕੋਈ ਧਰਮ ਨਹੀਂ। ਬਾਪ ਆਕੇ
ਤੁਹਾਨੂੰ ਮਨੁੱਖ ਤੋਂ ਦੇਵਤਾ ਬਨਾਉਂਦੇ ਹਨ। ਪਵਿੱਤਰ ਹੋਣ ਬਿਗਰ ਅਸੀਂ ਵਾਪਿਸ ਜਾ ਕਿਵੇਂ ਸਕਦੇ।
ਇੱਥੇ ਤਾਂ ਸਭ ਵਿਕਾਰੀ ਪਤਿਤ ਹਨ। ਜੋ - ਜੋ ਧਰਮ ਸਥਾਪਕ ਹਨ, ਉਹ ਫਿਰ ਪਾਲਣਾ ਕਰਦੇ ਹਨ, ਉਨ੍ਹਾਂ
ਦੇ ਧਰਮ ਦੀ ਵ੍ਰਿਧੀ ਹੁੰਦੀ ਜਾਂਦੀ ਹੈ। ਵਾਪਿਸ ਕੋਈ ਵੀ ਜਾ ਨਹੀਂ ਸਕਦਾ। ਇੱਕ ਵੀ ਐਕਟਰ ਵਾਪਿਸ ਜਾ
ਨਹੀਂ ਸਕਦਾ। ਸਭਨੂੰ ਸਤੋਪ੍ਰਧਾਨ, ਸਤੋ, ਰਜੋ, ਤਮੋ ਵਿੱਚ ਆਉਣਾ ਹੀ ਹੈ। ਬ੍ਰਹਮਾ ਦੇ ਲਈ ਵੀ ਕਹਿੰਦੇ
ਹਨ ਬ੍ਰਹਮਾ ਦਾ ਦਿਨ, ਬ੍ਰਹਮਾ ਦੀ ਰਾਤ। ਤਾਂ ਕੀ ਸ੍ਰਿਸ਼ਟੀ ਵਿੱਚ ਇਕੱਲਾ ਹੀ ਬ੍ਰਹਮਾ ਹੋਵੇਗਾ ਕੀ?
ਹੁਣ ਤੁਸੀਂ ਬ੍ਰਾਹਮਣ ਕੁਲ ਦੇ ਬਣ ਰਹੇ ਹੋ। ਤੁਸੀਂ ਰਾਤ ਵਿੱਚ ਸੀ, ਹੁਣ ਦਿਨ ਵਿੱਚ ਜਾ ਰਹੇ ਹੋ।
ਤੁਹਾਨੂੰ ਸਮਝਾਇਆ ਹੈ ਕਿ
ਕਿੰਨਾਂ ਸਮੇਂ ਪੂਜੀਏਪਣੇ ਵਿੱਚ ਰਹਿੰਦੇ ਹੋ, ਕਿੰਨੇਂ ਜਨਮ ਪੂਜਾਰੀ ਬਣਦੇ ਹੋ। ਜਦੋਂ ਤੱਕ ਬਾਪ ਨਾ
ਆਵੇ ਉਦੋਂ ਤੱਕ ਕੋਈ ਭ੍ਰਿਸ਼ਟਾਚਾਰੀ ਤੋੰ ਸ੍ਰੇਸ਼ਠਾਚਾਰੀ ਬਣ ਨਹੀਂ ਸਕਦੇ। ਭ੍ਰਿਸ਼ਟਾਚਾਰੀ ਉਨ੍ਹਾਂਨੂੰ
ਕਿਹਾ ਜਾਂਦਾ ਹੈ - ਜੋ ਵਿਕਾਰ ਨਾਲ ਪੈਦਾ ਹੁੰਦੇ ਹਨ ਇਸਲਈ ਇਸਨੂੰ ਹੇਲ ਕਿਹਾ ਜਾਂਦਾ ਹੈ। ਹੇਲ ਅਤੇ
ਹੈਵਿਨ ਦੋਵਾਂ ਵਿੱਚ ਜੇਕਰ ਦੁਖ ਹੋਵੇ ਤਾਂ ਫਿਰ ਤਾਂ ਉਸਨੂੰ ਹੈਵਿਨ ਹੀ ਨਾ ਕਿਹਾ ਜਾਵੇ। ਜਦੋਂ ਤੱਕ
ਪੂਰਾ ਸਮਝਿਆ ਨਹੀਂ ਹੈ, ਤਾਂ ਉਲਟੇ - ਸੁਲਟੇ ਪ੍ਰਸ਼ਨ ਕਰਣਗੇ। ਤੁਹਾਨੂੰ ਸਮਝਾਉਣਾ ਹੈ ਭਾਰਤ ਬਹੁਤ
ਉੱਚ ਸੀ। ਜਿਵੇੰ ਈਸ਼ਵਰ ਦੀ ਮਹਿਮਾ ਅਪਰੰਪਾਰ ਹੈ, ਉਵੇਂ ਭਾਰਤ ਦੀ ਵੀ ਮਹਿਮਾ ਅਪਰੰਪਾਰ ਹੈ। ਭਾਰਤ
ਕੀ ਸੀ, ਅਜਿਹਾ ਕਿਸਨੇ ਬਣਾਇਆ? ਬਾਪ ਨੇ, ਜਿਸ ਦੀ ਮਹਿਮਾ ਗਾਉਂਦੇ ਹਨ। ਬਾਪ ਹੀ ਆਕੇ ਬੱਚਿਆਂ ਨੂੰ
ਵਿਸ਼ਵ ਦੇ ਮਾਲਿਕ ਬਨਾਉਂਦੇ ਹਨ। ਮਨੁੱਖ ਮਾਤਰ ਨੂੰ ਦੁਰਗਤੀ ਤੋਂ ਸਦਗਤੀ ਵਿੱਚ ਲੈ ਜਾਂਦੇ ਹਨ।
ਸ਼ਾਂਤੀਧਾਮ ਵਿੱਚ ਲੈ ਜਾਂਦੇ ਹਨ, ਜਿਸਦੇ ਲਈ ਹੀ ਮਨੁੱਖ ਪੁਰਸ਼ਾਰਥ ਕਰਦੇ ਹਨ। ਉਸਨੂੰ ਅਟਲ ਸੁੱਖ,
ਅਟਲ ਸ਼ਾਂਤੀ, ਅਟਲ ਪਵਿਤ੍ਰਤਾ ਕਿਹਾ ਜਾਂਦਾ ਹੈ। ਉੱਥੇ ਤੁਸੀਂ ਸੁਖ ਵਿੱਚ ਵੀ ਹੋ, ਸ਼ਾਂਤੀ ਵਿੱਚ ਵੀ
ਹੋ ਹੋਰ ਬਾਕੀ ਆਤਮਾਵਾਂ ਸ਼ਾਂਤੀ ਵਿੱਚ ਰਹਿੰਦਿਆਂ ਹਨ। ਮੈਕਸੀਮਮ ਜਨਮ ਤੁਸੀਂ ਲੈਂਦੇ ਹੋ। ਬਾਕੀ
ਮਿਨੀਮਮ ਵਾਲੇ ਅਟਲ ਸ਼ਾਂਤੀ ਵਿੱਚ ਰਹਿੰਦੇ ਹਨ। ਉਹ ਜਿਵੇੰ ਮੱਛਰਾਂ ਸਦ੍ਰਿਸ਼ ਆਉਂਦੇ, ਇੱਕ ਅੱਧਾ ਜਨਮ
ਪਾਰਟ ਵਜਾਇਆ, ਇਹ ਕੀ ਹੋਇਆ? ਉਨ੍ਹਾਂ ਦੀ ਕੋਈ ਵੇਲਯੂ ਨਹੀਂ। ਮੱਛਰਾਂ ਦੀ ਕੀ ਵੇਲਯੂ ਹੈ। ਰਾਤ ਨੂੰ
ਜੰਮਦੇ ਹਨ, ਰਾਤ ਨੂੰ ਹੀ ਮਰ ਜਾਂਦੇ ਹਨ। ਇਸ ਸਮੇਂ ਬਹੁਤ ਕਰਕੇ ਸ਼ਾਂਤੀ ਹੀ ਚਾਉਂਦੇ ਹਨ ਕਿਉਂਕਿ ਇਸ
ਸਮੇਂ ਦੇ ਗੁਰੂ ਲੋਕ ਹਨ, ਸ਼ਾਂਤੀ ਵਿੱਚ ਜਾਣ ਵਾਲੇ।
ਤੁਸੀਂ ਇੱਥੇ ਆਏ ਹੋ -
ਸਵਰਗਵਾਸੀ ਬਣਨ ਦੇ ਲਈ। ਸਵਰਗਵਾਸੀ ਨੂੰ ਸ਼ਾਂਤੀਵਾਸੀ ਨਹੀਂ ਕਹਾਂਗੇ। ਸ਼ਾਂਤੀਵਾਸੀ ਨਿਰਾਕਾਰੀ ਦੁਨੀਆਂ
ਨੂੰ ਕਿਹਾ ਜਾਂਦਾ ਹੈ। ਮੁਕਤੀ ਅੱਖਰ ਗੁਰੂਆਂ ਤੋੰ ਸਿੱਖਦੇ ਹਨ। ਮਾਤਾਵਾਂ ਵਰਤ ਨੇਮ ਰੱਖਦੀਆਂ ਹਨ -
ਬੈਕੁੰਠਪੁਰੀ ਵਿੱਚ ਜਾਣ ਦੇ ਲਈ। ਕੋਈ ਮਰਦਾ ਹੈ ਤਾਂ ਵੀ ਕਹਿੰਦੇ ਹਨ - ਸਵਰਗਵਾਸੀ ਹੋਇਆ। ਕੋਈ
ਹੁੰਦਾ ਨਹੀਂ ਹੈ ਲੇਕਿਨ ਭਾਰਤਵਾਸੀ ਹੈਵਿਨ ਨੂੰ ਹੀ ਮੰਨਦੇ ਹਨ। ਸਮਝਦੇ ਹਨ- ਭਾਰਤ ਪੈਰਾਡਾਇਜ ਸੀ।
ਸ਼ਿਵਬਾਬਾ ਭਾਰਤ ਵਿੱਚ ਹੀ ਆਕੇ ਸਵਰਗ ਦੀ ਰਚਨਾ ਰਚਦੇ ਹਨ ਤਾਂ ਜਰੂਰ ਇੱਥੇ ਹੀ ਰਚਣਗੇ। ਸਵਰਗ ਵਿੱਚ
ਤੇ ਨਹੀਂ ਆਉਣਗੇ। ਕਹਿੰਦੇ ਹਨ - ਮੈਂ ਆਉਂਦਾ ਹਾਂ ਸਵਰਗ ਅਤੇ ਨਰਕ ਦੇ ਸੰਗਮ ਤੇ। ਕਲਪ - ਕਲਪ ਦੇ
ਸੰਗਮ ਤੇ ਆਉਂਦੇ ਹਨ। ਉਨ੍ਹਾਂ ਨੇ ਫਿਰ ਯੁਗੇ - ਯੁਗੇ ਲਿਖ ਦਿੱਤਾ ਹੈ। ਕਲਪ ਦਾ ਅੱਖਰ ਭੁੱਲ ਗਏ ਹਨ।
ਇਹ ਵੀ ਖੇਲ੍ਹ ਬਣਿਆ ਹੋਇਆ ਹੈ, ਫਿਰ ਉਹ ਹੀ ਰਪੀਟ ਹੋਵੇਗਾ। ਇਸ ਅੰਤਿਮ ਜਨਮ ਵਿੱਚ ਤੁਸੀਂ ਬਾਪ ਨੂੰ
ਅਤੇ ਸ੍ਰਿਸ਼ਟੀ ਚੱਕਰ ਨੂੰ ਜਾਣਦੇ ਹੋ। ਕਿਵੇਂ ਸਥਾਪਨਾ ਹੁੰਦੀ ਹੈ ਨੰਬਰਵਾਰ, ਸੋ ਹੁਣ ਤੁਸੀਂ ਜਾਣਦੇ
ਹੋ। ਇਹ ਸਾਰਾ ਖੇਲ੍ਹ ਤੁਸੀਂ ਭਾਰਤਵਾਸੀਆਂ ਤੇ ਹੀ ਬਣਿਆ ਹੋਇਆ ਹੈ। ਹੁਣ ਤੁਸੀਂ ਬਾਪ ਦਵਾਰਾ
ਰਾਜਯੋਗ ਸਿੱਖਦੇ ਹੋ। ਬਾਪ ਦੀ ਯਾਦ ਨਾਲ ਹੀ ਰਾਜ ਪਾਉਂਦੇ ਹੋ। ਚਿੱਤਰ ਵੀ ਖੜ੍ਹੇ ਹਨ ਨਾ। ਇਹ ਸਾਰੇ
ਚਿੱਤਰ ਕਿਸਨੇ ਬਣਾਏ! ਉਨ੍ਹਾਂ ਦਾ ਕੋਈ ਗੁਰੂ ਗੋਸਾਈਂ ਤਾਂ ਹੈ ਨਹੀਂ। ਜੇਕਰ ਕੋਈ ਗੁਰੂ ਹੁੰਦਾ ਤਾਂ
ਵੀ ਗੁਰੂ ਦਾ ਕੋਈ ਇੱਕ ਚੇਲਾ ਥੋੜ੍ਹੀ ਹੁੰਦਾ। ਕਈ ਹੁੰਦੇਂ ਨਾ। ਇਹ ਨਾਲੇਜ ਸਿਵਾਏ ਇੱਕ ਬਾਪ ਦੇ
ਹੋਰ ਕੋਈ ਜਾਣ ਨਹੀਂ ਸਕਦਾ। ਬਹੁਤ ਲੋਕੀ ਪੁੱਛਦੇ ਹਨ ਇਹ ਚਿੱਤਰ ਤੁਹਾਡੇ ਦਾਦਾ ਨੇ ਬਣਵਾਏ ਹਨ। ਇਹ
ਤਾਂ ਬਾਪ ਨੇ ਦਿਵਿਯ ਦ੍ਰਿਸ਼ਟੀ ਨਾਲ ਸਾਖਸ਼ਤਕਾਰ ਕਰਵਾਇਆ ਹੈ। ਬੈਕੁੰਠ ਦਾ ਵੀ ਸਾਖਸ਼ਤਕਾਰ ਕਰਵਾਇਆ
ਹੈ। ਉੱਥੇ ਕਿਵੇਂ ਸਕੂਲ ਚਲਦੀ ਹੈ, ਕੀ ਭਾਸ਼ਾ ਹੁੰਦੀ ਹੈ, ਸਭ ਸਾਖਸ਼ਤਕਾਰ ਕੀਤੇ ਹਨ। ਬੱਚੇ ਭੱਠੀ
ਵਿੱਚ ਸਨ ਤਾਂ ਬਾਬਾ ਬੱਚਿਆਂ ਨੂੰ ਬਹਿਲਾਉਂਦੇ ਸਨ। ਕਰਾਚੀ ਵਿੱਚ ਸਿਰ੍ਫ ਤੁਸੀਂ ਹੀ ਵੱਖ ਰਹੇ ਹੋਏ
ਸੀ, ਜਿਵੇੰ ਆਪਣੀ ਰਾਜਾਈ ਸੀ। ਆਪਣੀ ਤਾਤ ਆਪਣੀ ਬਾਤ… ਦੂਜਾ ਕੋਈ ਸਮਝ ਨਹੀਂ ਸਕਦਾ। ਸਮਝਦੇ ਸਨ -
ਇਹ ਖ਼ੁਦਾਪ੍ਰਸਤ ਹਨ। ਬਾਬਾ ਨੇ ਸਮਝਾਇਆ ਹੈ - ਤੁਸੀਂ ਹੋ ਨੰਨਸ। ਨੰਨ ਬਟ ਵੰਨ। ਇੱਕ ਬਾਪ ਦੇ ਇਲਾਵਾ
ਹੋਰ ਕਿਸੇ ਨੂੰ ਯਾਦ ਨਹੀਂ ਕਰਨਾ। ਉਹ ਨੰਨਸ ਕ੍ਰਾਇਸਟ ਨੂੰ ਹੀ ਜਾਣਦੀਆਂ ਹਨ, ਉਨ੍ਹਾਂ ਦੇ ਸਿਵਾਏ
ਕਿਸੇ ਨੂੰ ਨਹੀਂ।
ਤੁਸੀਂ ਜਾਣਦੇ ਹੋ ਵਰਸਾ
ਇੱਕ ਸ਼ਿਵਬਾਬਾ ਤੋਂ ਹੀ ਮਿਲਦਾ ਹੈ। ਸ਼ਿਵਬਾਬਾ ਤੇ ਹੈ ਬਿੰਦੀ। ਉਹ ਵੀ ਕਿਸੇ ਦਵਾਰਾ ਹੀ ਸਮਝਾਉਣਗੇ
ਨਾ। ਪ੍ਰਜਾਪਿਤਾ ਬ੍ਰਹਮਾ ਤਾਂ ਜਰੂਰ ਇੱਥੇ ਹੋਵੇਗਾ। ਬਾਪ ਕਹਿੰਦੇ ਹਨ ਇਨ੍ਹਾਂ ਦੇ ਬਹੁਤ ਜਨਮਾਂ ਦੇ
ਅੰਤ ਦੇ ਜਨਮ ਵਿੱਚ ਪਤਿਤ ਸ਼ਰੀਰ ਵਿੱਚ ਪ੍ਰਵੇਸ਼ ਕਰਦਾ ਹਾਂ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਗਿਆਨ ਨੂੰ
ਚੰਗੀ ਤਰ੍ਹਾਂ ਧਾਰਨ ਕਰ ਦੇਹੀ - ਅਭਿਮਾਨੀ ਬਣਨਾ ਹੈ। ਇਹ ਵੀ ਮਿਹਨਤ ਹੈ। ਇਹ ਹੀ ਉੱਚੀ ਮੰਜਿਲ ਹੈ।
ਇਸ ਮਿਹਨਤ ਨਾਲ ਆਤਮਾ ਨੂੰ ਸਤੋਪ੍ਰਧਾਨ ਬਣਾਉਣਾ ਹੈ।
2. ਜਿੰਨ ਬਣਕੇ ਯਾਦ ਦੀ
ਯਾਤ੍ਰਾ ਕਰਨੀ ਹੈ। ਮਾਇਆ ਕਿੰਨੇਂ ਵੀ ਵਿਘਨ ਪਾਵੇ ਲੇਕਿਨ ਮੂੰਹ ਵਿੱਚ ਮੁਲਹਰਾ ਪਾ ਦੇਣਾ ਹੈ। ਮਾਇਆ
ਤੋੰ ਤੰਗ ਨਹੀਂ ਹੋਣਾ ਹੈ। ਇੱਕ ਦੀ ਯਾਦ ਵਿੱਚ ਰਹਿਕੇ ਤੂਫ਼ਾਨ ਹਟਾ ਦੇਣੇ ਹਨ।
ਵਰਦਾਨ:-
ਸਾਧਨਾਂ ਨੂੰ ਯੂਜ ਕਰਦੇ ਹੋਏ ਸਾਧਨਾ ਨੂੰ ਆਪਣਾ ਆਧਾਰ ਬਨਾਉਣ ਵਾਲੇ ਸਿੱਧੀ ਸਵਰੂਪ ਭਵ।
ਕੋਈ ਵੀ ਪੁਰਾਣੀ ਦੁਨੀਆ
ਦੇ ਆਕਰਸ਼ਣਮਈ ਦ੍ਰਿਸ਼, ਅਲਪਕਾਲ ਦੇ ਸੁਖ ਦੇ ਸਾਧਨ ਯੂਜ ਕਰਦੇ ਅਤੇ ਵੇਖਦੇ ਹੋ ਤਾਂ ਉਨ੍ਹਾਂ ਸਾਧਨਾਂ
ਦੇ ਵਸ਼ੀਭੂਤ ਹੋ ਜਾਂਦੇ ਹੋ। ਸਾਧਨਾਂ ਦੇ ਆਧਾਰ ਤੇ ਸਾਧਨਾ ਅਜਿਹੀ ਹੈ ਜਿਵੇਂ ਰੇਤ ਦੇ ਫਾਉਂਡੇਸ਼ਨ
ਤੇ ਬਿਲਡਿੰਗ ਇਸਲਈ ਕਿਸੇ ਵੀ ਵਿਨਾਸ਼ੀ ਸਾਧਨ ਦੇ ਆਧਾਰ ਤੇ ਅਵਿਨਾਸ਼ੀ ਸਾਧਨਾ ਨਾ ਹੋਵੇ। ਸਾਧਨ
ਨਿਮਿਤ ਮਾਤ੍ਰ ਹਨ ਅਤੇ ਸਾਧਨਾ ਨਿਰਮਾਣ ਦਾ ਆਧਾਰ ਹੈ ਇਸਲਈ ਸਾਧਨਾ ਨੂੰ ਮਹੱਤਵ ਦਵੋ ਤਾਂ ਸਾਧਨਾ
ਸਿੱਧੀ ਨੂੰ ਪ੍ਰਾਪਤ ਕਰਵਾਏਗੀ।
ਸਲੋਗਨ:-
ਕਿਸੇ ਵੀ ਕਮਜੋਰੀ
ਦਾ ਅੰਸ਼ ਹੈ ਤਾਂ ਵੰਸ਼ ਪੈਦਾ ਹੋ ਜਵੇਗਾ ਅਤੇ ਪਰਵਸ਼ ਬਣ ਦੇਵੇਗਾ।
ਇਹ ਅਵਿਅਕਤ ਇਸ਼ਾਰੇ :-
ਸਦਾ ਅਚਲ, ਅਡੋਲ, ਇਕ੍ਰਸ ਸਥਿਤੀ ਦਾ ਅਨੁਭਵ ਕਰੋ।
ਬੁੱਧੀ ਨੂੰ ਇਕ ਟਿਕਾਣੇ
ਤੇ ਟਿਕਾਉਣ ਦੀ ਜੋ ਯੁਕਤੀ ਮਿਲੀ ਹੈ, ਉਹ ਸਮ੍ਰਿਤੀ ਵਿਚ ਰੱਖੋ। ਹਿੱਲਣ ਨਾ ਦਵੋ। ਦੇਹ ਅਤੇ ਦੇਹ ਦੀ
ਦੁਨੀਆ ਤੋਂ ਨਿਆਰੇ ਬਣ, ਮਨ - ਬੁੱਧੀ ਦੇ ਵਿਮਾਨ ਨਾਲ ਸੈਕਿੰਡ ਵਿਚ ਆਕਾਰੀ ਅਤੇ ਨਿਰਾਕਾਰੀ ਸਥਿਤੀਆਂ
ਨੂੰ ਅਨੁਭਵ ਕਰੋ। ਬੁੱਧੀ ਨੂੰ ਹਿੱਲਣ ਨਹੀਂ ਦਵੋ, ਨਹੀਂ ਤਾਂ ਯੁੱਧ ਵਿਚ ਸਮੇਂ ਵਿਅਰਥ ਬਹੁਤ ਜਾਂਦਾ
ਹੈ। ਜਿਵੇਂ ਤਪੱਸਵੀ ਸਦਾ ਆਸਨ ਤੇ ਬੈਠਦੇ ਹਨ ਉਵੇਂ ਆਪਣੀ ਇੱਕ ਸਥਿਤੀ ਦੇ ਆਸਨ ਤੇ ਵਿਰਾਜਮਾਨ ਰਹੋ
ਤਾਂ ਭਵਿੱਖ ਸਿੰਘਾਸਨ ਮਿਲੇਗਾ।