20.06.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਬਾਪ ਦਾ ਪਿਆਰ ਲੈਣਾ ਹੋਵੇ ਤਾਂ ਆਤਮ - ਅਭਿਮਾਨੀ ਹੋਕੇ ਬੈਠੋ, ਬਾਪ ਤੋਂ ਅਸੀਂ ਸ੍ਵਰਗ ਦਾ ਵਰਸਾ ਲੈ ਰਹੇ ਹਾਂ, ਇਸ ਖੁਸ਼ੀ ਵਿੱਚ ਰਹੋ"

ਪ੍ਰਸ਼ਨ:-
ਸੰਗਮਯੁਗ ਤੇ ਤੁਸੀਂ ਬ੍ਰਾਹਮਣ ਤੋਂ ਫਰਿਸ਼ਤਾ ਬਣਨ ਦੇ ਲਈ ਕਿਹੜੀ ਗੁਪਤ ਮਿਹਨਤ ਕਰਦੇ ਹੋ?

ਉੱਤਰ:-
ਤੁਸੀਂ ਬ੍ਰਾਹਮਣਾਂ ਨੂੰ ਪਵਿੱਤਰ ਬਣਨ ਦੀ ਹੀ ਗੁਪਤ ਮਿਹਨਤ ਕਰਨੀ ਪੈਂਦੀ ਹੈ। ਤੁਸੀਂ ਬ੍ਰਹਮਾ ਦੇ ਬੱਚੇ ਸੰਗਮ ਤੇ ਭਰਾ - ਭੈਣ ਹੋ, ਭਰਾ - ਭੈਣ ਦੀ ਗੰਦੀ ਦ੍ਰਿਸ਼ਟੀ ਰਹਿ ਨਹੀਂ ਸਕਦੀ। ਇਸਤਰੀ - ਪੁਰਸ਼ ਨਾਲ ਰਹਿੰਦੇ ਦੋਨੋ ਆਪਣੇ ਨੂੰ ਬੀ. ਕੇ. ਸਮਝਦੇ ਹੋ। ਇਸ ਸਮ੍ਰਿਤੀ ਨਾਲ ਜੱਦ ਪੂਰਾ ਪਵਿੱਤਰ ਬਣੋ ਤਾਂ ਫਰਿਸ਼ਤਾ ਬਣ ਸਕੋਗੇ।

ਓਮ ਸ਼ਾਂਤੀ
ਮਿੱਠੇ - ਮਿੱਠੇ ਬੱਚੋਂ, ਆਪਣੇ ਨੂੰ ਆਤਮਾ ਸਮਝਕੇ ਇਥੇ ਬੈਠਣਾ ਹੈ। ਇਹ ਰਾਜ ਤੁਸੀਂ ਬੱਚਿਆਂ ਨੂੰ ਵੀ ਸਮਝਾਉਣਾ ਹੈ। ਆਤਮ - ਅਭਿਮਾਨੀ ਹੋਕੇ ਬੈਠੋਗੇ ਤਾਂ ਬਾਪ ਦੇ ਨਾਲ ਪਿਆਰ ਰਹੇਗਾ। ਬਾਬਾ ਸਾਨੂੰ ਰਾਜਯੋਗ ਸਿਖਾਉਂਦੇ ਹਨ। ਬਾਬਾ ਤੋਂ ਅਸੀਂ ਸ੍ਵਰਗ ਦਾ ਵਰਸਾ ਲੈ ਰਹੇ ਹਾਂ। ਇਹ ਯਾਦ ਸਾਰਾ ਦਿਨ ਬੁੱਧੀ ਵਿੱਚ ਰਹੇ - ਇਸ ਵਿੱਚ ਹੀ ਮਿਹਨਤ ਹੈ। ਇਹ ਘੜੀ - ਘੜੀ ਭੁੱਲ ਜਾਂਦੇ ਹੋ ਤਾਂ ਖੁਸ਼ੀ ਦਾ ਪਾਰਾ ਡਲ ਹੋ ਜਾਂਦਾ ਹੈ। ਬਾਬਾ ਸਾਵਧਾਨ ਕਰਦੇ ਹਨ ਕਿ ਬੱਚੇ ਦੇਹੀ - ਅਭਿਮਾਨੀ ਹੋਕੇ ਬੈਠੋ। ਆਪਣੇ ਨੂੰ ਆਤਮਾ ਸਮਝੋ। ਹੁਣ ਆਤਮਾਵਾਂ ਅਤੇ ਪਰਮਾਤਮਾ ਦਾ ਮੇਲਾ ਹੈ ਨਾ। ਮੇਲਾ ਲੱਗਿਆ ਸੀ, ਕੱਦ ਲੱਗਿਆ ਸੀ? ਜਰੂਰ ਕਲਯੁਗ ਅੰਤ ਅਤੇ ਸਤਯੁਗ ਆਦਿ ਦੇ ਸੰਗਮ ਤੇ ਹੀ ਲੱਗਾ ਹੋਵੇਗਾ। ਅੱਜ ਬੱਚਿਆਂ ਨੂੰ ਟਾਪਿਕ ਤੇ ਸਮਝਾਉਂਦੇ ਹਨ। ਤੁਹਾਨੂੰ ਟਾਪਿਕ ਤਾਂ ਜਰੂਰ ਲੈਣੀ ਹੈ। ਉੱਚ ਤੇ ਉੱਚ ਹੈ ਭਗਵਾਨ ਫਿਰ ਥੱਲੇ ਆਓ ਤਾਂ ਬ੍ਰਹਮਾ - ਵਿਸ਼ਨੂੰ - ਸ਼ੰਕਰ। ਬਾਪ ਅਤੇ ਦੇਵਤੇ। ਮਨੁੱਖਾਂ ਨੂੰ ਇਹ ਪਤਾ ਨਹੀਂ ਹੈ ਸ਼ਿਵ ਅਤੇ ਬ੍ਰਹਮਾ - ਵਿਸ਼ਨੂੰ - ਸ਼ੰਕਰ ਦਾ ਸੰਬੰਧ ਕੀ ਹੈ? ਕਿਸੇ ਨੂੰ ਵੀ ਉਨ੍ਹਾਂ ਦੀ ਜੀਵਨ ਕਹਾਣੀ ਦਾ ਪਤਾ ਨਹੀਂ ਹੈ। ਤ੍ਰਿਮੂਰਤੀ ਦਾ ਚਿੱਤਰ ਨਾਮੀਗ੍ਰਾਮੀ ਹੈ। ਇਹ ਤਿੰਨੋਂ ਹੀ ਦੇਵਤੇ ਹਨ। ਸਿਰਫ 3 ਦਾ ਧਰਮ ਥੋੜੀ ਹੁੰਦਾ ਹੈ। ਧਰਮ ਤਾਂ ਬੜੇ ਹੁੰਦੇ ਹਨ, ਡੀਟੀ ਧਰਮ। ਇਹ ਹੈ ਸੁਖਸ਼ਮਵਤਨ ਵਾਸੀ, ਉੱਪਰ ਵਿੱਚ ਹੈ ਸ਼ਿਵਬਾਬਾ। ਮੁਖ ਹੈ ਬ੍ਰਹਮਾ ਅਤੇ ਵਿਸ਼ਨੂੰ। ਹੁਣ ਬਾਪ ਸਮਝਾਉਂਦੇ ਹਨ ਤੁਹਾਨੂੰ ਟਾਪਿਕ ਦੇਣੀ ਹੈ - ਬ੍ਰਹਮਾ ਸੋ ਵਿਸ਼ਨੂੰ, ਵਿਸ਼ਨੂੰ ਸੋ ਬ੍ਰਹਮਾ ਕਿਵੇਂ ਬਣਦੇ ਹਨ। ਜਿਵੇਂ ਤੁਸੀਂ ਕਹਿੰਦੇ ਹੋ ਅਸੀਂ ਸ਼ੂਦਰ ਸੋ ਬ੍ਰਾਹਮਣ, ਬ੍ਰਾਹਮਣ ਸੋ ਦੇਵਤਾ, ਉਵੇਂ ਹੀ ਇਨ੍ਹਾਂ ਦਾ ਵੀ ਹੈ, ਪਹਿਲੇ - ਪਹਿਲੇ ਬ੍ਰਹਮਾ ਸੋ ਵਿਸ਼ਨੂੰ, ਵਿਸ਼ਨੂੰ ਸੋ ਬ੍ਰਹਮਾ। ਉਹ ਤਾਂ ਕਹਿ ਦਿੰਦੇ ਹਨ ਆਤਮਾ ਸੋ ਪਰਮਾਤਮਾ, ਪ੍ਰਮਾਤਮਾ ਸੋ ਆਤਮਾ। ਇਹ ਤਾਂ ਹੈ ਰਾਂਗ। ਹੋ ਵੀ ਨਹੀਂ ਸਕਦਾ। ਤਾਂ ਇਸ ਟਾਪਿਕ ਤੇ ਚੰਗੀ ਰੀਤੀ ਸਮਝਾਉਣਾ ਹੈ, ਕੋਈ ਕਹਿੰਦੇ ਹਨ ਪਰਮਾਤਮਾ ਕ੍ਰਿਸ਼ਨ ਦੇ ਤਨ ਵਿੱਚ ਆਏ ਹਨ। ਜੇਕਰ ਕ੍ਰਿਸ਼ਨ ਵਿੱਚ ਆਏ ਫਿਰ ਤਾਂ ਬ੍ਰਹਮਾ ਦਾ ਪਾਰ੍ਟ ਖਤਮ ਹੋ ਜਾਂਦਾ ਹੈ। ਕ੍ਰਿਸ਼ਨ ਤਾਂ ਹੈ ਸਤਯੁਗ ਦਾ ਪਹਿਲਾ ਪ੍ਰਿੰਸ। ਉੱਥੇ ਪਤਿਤ ਹੋ ਕਿਵੇਂ ਸਕਦੇ, ਜਿਨ੍ਹਾਂ ਨੂੰ ਆਕੇ ਪਾਵਨ ਬਣਾਉਣ। ਬਿਲਕੁਲ ਹੀ ਗਲਤ ਹੈ। ਇਹ ਗੱਲਾਂ ਵੀ ਮਹਾਰਥੀ ਸਰਵਿਸੇਬਲ ਬੱਚੇ ਹੀ ਸਮਝਦੇ ਹਨ। ਬਾਕੀ ਤਾਂ ਕਿਸੇ ਦੀ ਬੁੱਧੀ ਵਿੱਚ ਬੈਠਦਾ ਹੀ ਨਹੀਂ ਹੈ। ਇਹ ਟਾਪਿਕ ਤਾਂ ਬਹੁਤ ਫਸਟਕਲਾਸ ਹੈ। ਬ੍ਰਹਮਾ ਸੋ ਵਿਸ਼ਨੂੰ, ਵਿਸ਼ਨੂੰ ਸੋ ਬ੍ਰਹਮਾ ਕਿਵੇਂ ਬਣਦੇ ਹਨ। ਉਨ੍ਹਾਂ ਦੀ ਜੀਵਨ ਕਹਾਣੀ ਦੱਸਦੇ ਹਨ ਕਿਓਂਕਿ ਇਨ੍ਹਾਂ ਦਾ ਕਨੈਕਸ਼ਨ ਹੈ। ਸ਼ੁਰੂ ਹੀ ਇਵੇਂ ਕਰਨਾ ਹੈ। ਬ੍ਰਹਮਾ ਸੋ ਵਿਸ਼ਨੂੰ ਇੱਕ ਸੇਕੇਂਡ ਵਿੱਚ। ਵਿਸ਼ਨੂੰ ਸੋ ਬ੍ਰਹਮਾ ਬਣਨ ਵਿੱਚ 84 ਜਨਮ ਲੱਗਦੇ ਹਨ। ਇਹ ਬੜੀਆਂ ਸਮਝਣ ਦੀਆਂ ਗੱਲਾਂ ਹਨ। ਹੁਣ ਤੁਸੀਂ ਹੋ ਬ੍ਰਾਹਮਣ ਕੁਲ ਦੇ। ਪ੍ਰਜਾਪਿਤਾ ਬ੍ਰਹਮਾ ਦਾ ਬ੍ਰਾਹਮਣ ਕੁਲ ਕਿੱਥੇ ਗਿਆ? ਪ੍ਰਜਾਪਿਤਾ ਬ੍ਰਹਮਾ ਦੀ ਤਾਂ ਕੋਈ ਨਵੀਂ ਦੁਨੀਆਂ ਚਾਹੀਦੀ ਹੈ ਨਾ। ਨਵੀਂ ਦੁਨੀਆਂ ਹੈ ਸਤਿਯੁਗ। ਉੱਥੇ ਤਾਂ ਪ੍ਰਜਾਪਿਤਾ ਹੈ ਨਹੀਂ। ਕਲਯੁਗ ਵਿੱਚ ਵੀ ਪ੍ਰਜਾਪਿਤਾ ਹੋ ਨਹੀਂ ਸਕਦਾ। ਉਹ ਹੈ ਸੰਗਮਯੁਗ ਤੇ। ਤੁਸੀਂ ਹੁਣ ਸੰਗਮ ਤੇ ਹੋ। ਸ਼ੂਦਰ ਤੋਂ ਤੁਸੀਂ ਬ੍ਰਹਮਾਣ ਬਣੇ ਹੋ। ਬਾਪ ਨੇ ਬ੍ਰਹਮਾ ਨੂੰ ਏਡਾਪਟ ਕੀਤਾ ਹੈ। ਸ਼ਿਵਬਾਬਾ ਨੇ ਇਨ੍ਹਾਂ ਨੂੰ ਕਿਵੇਂ ਰਚਿਆ, ਇਹ ਕੋਈ ਨਹੀਂ ਜਾਣਦੇ ਹਨ। ਤ੍ਰਿਮੂਰਤੀ ਵਿੱਚ ਰਚਤਾ ਸ਼ਿਵ ਦਾ ਚਿੱਤਰ ਹੀ ਨਹੀਂ ਹੈ, ਤਾਂ ਮਾਲੂਮ ਕਿਵੇਂ ਪਏ ਕਿ ਉੱਚ ਤੇ ਉੱਚ ਰੱਬ ਹੈ। ਬਾਕੀ ਸਭ ਹੈ ਉਨ੍ਹਾਂ ਦੀ ਰਚਨਾ। ਇਹ ਹੈ ਬ੍ਰਾਹਮਣ ਸੰਪਰਦਾਏ ਤਾਂ ਜਰੂਰ ਪ੍ਰਜਾਪਿਤਾ ਚਾਹੀਦਾ ਹੈ। ਕਲਯੁਗ ਵਿੱਚ ਤਾਂ ਹੋ ਨਾ ਸਕੇ। ਸਤਯੁਗ ਵਿੱਚ ਵੀ ਨਹੀਂ। ਗਾਇਆ ਜਾਂਦਾ ਹੈ ਬ੍ਰਾਹਮਣ ਦੇਵੀ - ਦੇਵਤਾ ਨਮ:। ਹੁਣ ਬ੍ਰਾਹਮਣ ਕਿਥੇ ਦੇ ਹਨ? ਪ੍ਰਜਾਪਿਤਾ ਬ੍ਰਹਮਾ ਕਿੱਥੇ ਦੇ ਹਨ? ਜਰੂਰ ਸੰਗਮਯੁਗ ਦਾ ਕਹਾਂਗੇ। ਇਹ ਹੈ ਪੁਰਸ਼ੋਤਮ ਸੰਗਮਯੁਗ। ਇਸ ਸੰਗਮਯੁਗ ਦਾ ਕੋਈ ਵੀ ਸ਼ਾਸਤਰਾਂ ਵਿੱਚ ਵਰਨਣ ਨਹੀਂ ਹੈ। ਮਹਾਭਾਰਤ ਲੜਾਈ ਵੀ ਸੰਗਮ ਤੇ ਲੱਗੀ ਹੈ, ਨਾ ਕਿ ਸਤਯੁਗ ਜਾਂ ਕਲਯੁਗ ਵਿੱਚ। ਪਾਂਡਵ ਅਤੇ ਕੌਰਵ, ਇਹ ਹੈ ਸੰਗਮ ਤੇ। ਤੁਸੀਂ ਪਾਂਡਵ ਸੰਗਮਯੁਗੀ ਹੋ, ਤਾਂ ਕੌਰਵ ਕਲਯੁਗੀ ਹਨ। ਗੀਤਾ ਵਿੱਚ ਵੀ ਭਗਵਾਨੁਵਾਚ ਹੈ ਨਾ। ਤੁਸੀਂ ਹੋ ਪਾਂਡਵ ਦੈਵੀ ਸੰਪਰਦਾਏ। ਤੁਸੀਂ ਰੂਹਾਨੀ ਪਂਡੇ ਬਣਦੇ ਹੋ। ਤੁਹਾਡੀ ਹੈ ਰੂਹਾਨੀ ਯਾਤਰਾ, ਜੋ ਤੁਸੀਂ ਬੁੱਧੀ ਨਾਲ ਕਰਦੇ ਹੋ।

ਬਾਪ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝੋ। ਯਾਦ ਦੀ ਯਾਤਰਾ ਤੇ ਰਹੋ। ਜਿਸਮਾਨੀ ਯਾਤਰਾ ਵਿਚ ਤੀਰਥਾਂ ਆਦਿ ਤੇ ਜਾਕੇ ਫਿਰ ਵਾਪਿਸ ਆ ਜਾਂਦੇ ਹਨ। ਉਹ ਅੱਧਾਕਲਪ ਚੱਲਦੀ ਹੈ। ਇਹ ਸੰਗਮਯੁਗ ਦੀ ਯਾਤਰਾ ਇੱਕ ਹੀ ਵਾਰ ਦੀ ਹੈ। ਤੁਸੀਂ ਜਾਕੇ ਮ੍ਰਿਤੂਲੋਕ ਵਿੱਚ ਵਾਪਸ ਨਹੀਂ ਆਓਗੇ। ਪਵਿੱਤਰ ਬਣ ਫਿਰ ਤੁਹਾਨੂੰ ਪਵਿੱਤਰ ਦੁਨੀਆਂ ਵਿੱਚ ਆਉਣਾ ਹੈ ਇਸਲਈ ਤੁਸੀਂ ਹੁਣ ਪਵਿੱਤਰ ਬਣ ਰਹੇ ਹੋ। ਤੁਸੀਂ ਜਾਣਦੇ ਹੋ ਹੁਣ ਅਸੀਂ ਬ੍ਰਾਹਮਣ ਸੰਪਰਦਾਏ ਦੇ ਹਾਂ। ਫਿਰ ਦੈਵੀ ਸੰਪਰਦਾਏ, ਵਿਸ਼ਨੂੰ ਸੰਪਰਦਾਏ ਬਣਦੇ ਹਾਂ। ਸਤਯੁਗ ਵਿੱਚ ਦੈਵੀ - ਦੇਵਤਾ ਵਿਸ਼ਨੂੰ ਸੰਪਰਦਾਏ ਹੈ। ਉੱਥੇ ਚਤੁਰਭੁਰਜ ਦੀ ਪ੍ਰਤਿਮਾ ਰਹਿੰਦੀ ਹੈ, ਜਿਸ ਨਾਲ ਮਾਲੂਮ ਪੈਂਦਾ ਹੈ ਇਹ ਵਿਸ਼ਨੂੰ ਸੰਪਰਦਾਏ ਹੈ। ਇੱਥੇ ਪ੍ਰਤਿਮਾ ਹੈ ਰਾਵਣ ਦੀ, ਤਾਂ ਰਾਵਣ ਸੰਪਰਦਾਏ ਹੈ। ਤਾਂ ਇਹ ਟਾਪਿਕ ਰੱਖਣ ਨਾਲ ਮਨੁੱਖ ਵੰਡਰ ਖਾਣਗੇ। ਹੁਣ ਤੁਸੀਂ ਦੇਵਤਾ ਬਣਨ ਦੇ ਲਈ ਰਾਜਯੋਗ ਸਿੱਖ ਰਹੇ ਹੋ। ਬ੍ਰਹਮਾ ਮੁੱਖ ਵੰਸ਼ਾਵਲੀ ਬ੍ਰਾਹਮਣ, ਤੁਸੀਂ ਸ਼ੂਦਰ ਤੋਂ ਬ੍ਰਾਹਮਣ ਬਣੇ ਹੋ। ਏਡਾਪਟ ਕੀਤੇ ਹੋਏ ਹੋ। ਬ੍ਰਾਹਮਣ ਵੀ ਇੱਥੇ ਹਨ ਫਿਰ ਦੇਵਤਾ ਵੀ ਇੱਥੇ ਬਣਨਗੇ। ਡਾਈਨੈਸਟੀ ਇੱਥੇ ਹੀ ਹੁੰਦੀ ਹੈ। ਡਾਈਨੈਸਟੀ ਰਜਾਈ ਨੂੰ ਕਿਹਾ ਜਾਂਦਾ ਹੈ। ਵਿਸ਼ਨੂੰ ਦੀ ਡਾਈਨੈਸਟੀ ਹੈ। ਬ੍ਰਾਹਮਣਾਂ ਦੀ ਡਾਈਨੈਸਟੀ ਨਹੀਂ ਕਹਾਂਗੇ। ਡਾਈਨੈਸਟੀ ਵਿੱਚ ਰਜਾਈ ਚਲੱਦੀ ਹੈ। ਇੱਕ ਪਿਛਾੜੀ ਦੂਜਾ ਫਿਰ ਤੀਜਾ। ਹੁਣ ਤੁਸੀਂ ਜਾਣਦੇ ਹੋ ਅਸੀਂ ਹਾਂ ਬ੍ਰਾਹਮਣ ਕੁਲ ਭੂਸ਼ਨ। ਫਿਰ ਦੇਵਤਾ ਬਣਦੇ ਹਾਂ। ਬ੍ਰਾਹਮਣ ਸੋ ਵਿਸ਼ਨੂੰ ਕੁਲ ਵਿੱਚ, ਵਿਸ਼ਨੂੰ ਕੁਲ ਤੋਂ ਆਉਂਦੇ ਹਨ ਸ਼ਤ੍ਰੀਯ ਚੰਦ੍ਰਵੰਸ਼ੀ ਕੁਲ ਵਿੱਚ, ਫਿਰ ਵੈਸ਼ਯ ਕੁਲ ਵਿੱਚ ਫਿਰ ਸ਼ੂਦਰ ਕੁਲ ਵਿੱਚ। ਫਿਰ ਬ੍ਰਾਹਮਣ ਤੋਂ ਦੇਵਤਾ ਬਣਨਗੇ। ਅਰਥ ਕਿੰਨਾ ਕਲਿਯਰ ਹੈ। ਚਿੱਤਰ ਵਿੱਚ ਕੀ - ਕੀ ਵਖਾਉਂਦੇ ਹਨ। ਅਸੀਂ ਬ੍ਰਾਹਮਣ ਸੋ ਵਿਸ਼ਨੂੰ ਪੂਰੀ ਦੇ ਮਾਲਿਕ ਬਣਦੇ ਹਾਂ। ਇਸ ਵਿੱਚ ਮੁੰਝਣਾ ਨਹੀਂ ਚਾਹੀਦਾ। ਬਾਬਾ ਜੋ ਅਜਿਹੇ (ਨਿਬੰਧ) ਦਿੰਦੇ ਹਨ ਉਸ ਉੱਤੇ ਫਿਰ ਵਿਚਾਰ ਸਾਗਰ ਮੰਥਨ ਕਰਨਾ ਚਾਹੀਦਾ ਹੈ - ਕਿਸੇ ਨੂੰ ਕਿਵੇਂ ਸਮਝਾਈਏ, ਜੋ ਮਨੁੱਖ ਵੰਡਰ ਖਾਣ ਕਿ ਇਹ ਇਨ੍ਹਾਂ ਦੀ ਸਮਝਾਣੀ ਤਾਂ ਬਹੁਤ ਚੰਗੀ ਹੈ। ਸਿਵਾਏ ਗਿਆਨ ਸਾਗਰ ਹੋਰ ਤਾਂ ਕੋਈ ਸਮਝਾ ਨਾ ਸਕੇ। ਵਿਚਾਰ ਸਾਗਰ ਮੰਥਨ ਕਰ ਫਿਰ ਬੈਠ ਲਿਖਣਾ ਚਾਹੀਦਾ ਹੈ। ਫਿਰ ਪੜ੍ਹੋ ਤਾਂ ਖਿਆਲ ਵਿੱਚ ਆਏਗਾ। ਇਹ - ਇਹ ਅੱਖਰ ਐਡ ਕਰਨੇ ਚਾਹੀਦੇ ਹਨ। ਬਾਬਾ ਵੀ ਪਹਿਲੇ - ਪਹਿਲੇ ਮੁਰਲੀ ਲਿਖਕੇ ਤੁਹਾਨੂੰ ਹੱਥ ਵਿੱਚ ਦੇ ਦਿੰਦੇ ਸੀ। ਫਿਰ ਸੁਣਾਉਂਦੇ ਸੀ। ਇੱਥੇ ਤਾਂ ਤੁਸੀਂ ਬਾਬਾ ਦੇ ਨਾਲ ਰਹਿੰਦੇ ਸੀ। ਹੁਣ ਤਾਂ ਤੁਹਾਨੂੰ ਬਾਹਰ ਵਿੱਚ ਜਾਕੇ ਸੁਣਾਉਣਾ ਪੈਂਦਾ ਹੈ, ਇਹ ਟਾਪਿਕ ਬੜੀ ਵੰਡਰਫੁਲ ਹੈ, ਬ੍ਰਹਮਾ ਸੋ ਵਿਸ਼ਨੂੰ, ਇਨ੍ਹਾਂ ਨੂੰ ਕੋਈ ਨਹੀਂ ਜਾਣਦੇ। ਵਿਸ਼ਨੂੰ ਦੀ ਨਾਭੀ ਵਿਚੋਂ ਬ੍ਰਹਮਾ ਵਿਖਾਉਂਦੇ ਹਨ। ਜਿਵੇਂ ਗਾਂਧੀ ਦੀ ਨਾਭੀ ਵਿਚੋਂ ਨਹਿਰੂ। ਪਰ ਡਾਇਨੇਸਤਿੰਟੀ ਤਾਂ ਚਾਹੀਦੀ ਹੈ ਨਾ। ਬ੍ਰਾਹਮਣ ਕੁਲ ਵਿੱਚ ਰਾਜਾਈ ਨਹੀਂ ਹੈ, ਬ੍ਰਹਮਾਣ ਸੰਪਰਦਾਏ ਸੋ ਬਣਦੇ ਹਨ ਡੀਟੀ ਡਾਈਨੈਸਟੀ। ਫਿਰ ਚੰਦ੍ਰਵੰਸ਼ੀ ਡਾਈਨੈਸਟੀ ਵਿੱਚ ਜਾਣਗੇ ਫਿਰ ਵੈਸ਼ਯ ਡਾਈਨੇਸਟੀ। ਇਵੇਂ ਹਰ ਇੱਕ ਡਾਈਨੈਸਟੀ ਚਲੱਦੀ ਹੈ ਨਾ। ਸਤਯੁਗ ਹੈ ਵਾਈਸਲੈਸ ਵਰਲਡ, ਕਲਯੁਗ ਹੈ ਵਿਸ਼ਸ਼ ਵਰਲਡ। ਇਹ ਦੋ ਅੱਖਰ ਵੀ ਕੋਈ ਦੀ ਬੁੱਧੀ ਵਿੱਚ ਨਹੀਂ ਹੈ। ਨਹੀਂ ਤਾਂ ਇਹ ਜਰੂਰ ਬੁੱਧੀ ਵਿੱਚ ਹੋਣਾ ਚਾਹੀਦਾ ਕਿ ਵਿਸ਼ਸ਼ ਤੋਂ ਵਾਈਸਲਾਸ ਕਿਵੇਂ ਬਣਦੇ ਹਨ। ਮਨੁੱਖ ਨਾ ਵਾਈਸਲੈਸ ਨੂੰ ਜਾਣਦੇ ਹਨ, ਨਾ ਵਿਸ਼ਸ਼ ਨੂੰ। ਤੁਹਾਨੂੰ ਸਮਝਾਇਆ ਜਾਂਦਾ ਹੈ, ਦੇਵਤਾ ਵਾਈਸਲੈਸ ਹਨ। ਇਵੇਂ ਕਦੀ ਨਹੀਂ ਸੁਣਿਆ ਕਿ ਬ੍ਰਾਹਮਣ ਵਾਈਸਲੈਸ ਹਨ। ਨਵੀਂ ਦੁਨੀਆਂ ਹੈ ਵਾਈਸਲੈਸ, ਪੁਰਾਣੀ ਦੁਨੀਆਂ ਹੈ ਵਿਸ਼ਸ਼। ਤਾਂ ਜਰੂਰ ਸੰਗਮਯੁਗ ਵਿਖਾਉਣਾ ਪਵੇ। ਇਸ ਦਾ ਕਿਸੇ ਨੂੰ ਵੀ ਪਤਾ ਨਹੀਂ ਹੈ। ਪੁਰਸ਼ੋਤਮ ਮਹੀਨਾ ਮਨਾਉਂਦੇ ਹਨ ਨਾ। ਉਹ 3 ਵਰ੍ਹੇ ਬਾਦ ਇੱਕ ਮਹੀਨਾ ਮਨਾਉਂਦੇ ਹਨ। ਤੁਹਾਡਾ 5 ਹਜ਼ਾਰ ਵਰ੍ਹੇ ਬਾਦ ਇੱਕ ਸੰਗਮਯੁਗ ਆਉਂਦਾ ਹੈ। ਮਨੁੱਖ ਆਤਮਾ ਅਤੇ ਪਰਮਾਤਮਾ ਨੂੰ ਯਥਾਰਥ ਨਹੀਂ ਜਾਣਦੇ ਹਨ ਸਿਰਫ ਕਹਿ ਦਿੰਦੇ ਹਨ ਚਮਕਦਾ ਹੈ - ਅਜਬ ਸਿਤਾਰਾ। ਬਸ ਜਿਵੇਂ ਵਿਖਾਉਂਦੇ ਹਨ, ਰਾਮਕ੍ਰਿਸ਼ਨ ਪਰਮਹੰਸ ਦਾ ਚੇਲਾ ਵਿਵੇਕਾਨੰਦ ਕਹਿੰਦਾ ਸੀ ਮੈ ਗੁਰੂ ਦੇ ਸਾਹਮਣੇ ਬੈਠਾ ਸੀ, ਗੁਰੂ ਦਾ ਵੀ ਧਿਆਨ ਤਾਂ ਕਰਦੇ ਹੈ ਨਾ। ਹੁਣ ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ । ਧਿਆਨ ਦੀ ਤਾਂ ਗੱਲ ਹੀ ਨਹੀਂ, ਗੁਰੂ ਤਾਂ ਯਾਦ ਹੈ ਹੀ। ਖਾਸ ਬੈਠ ਕਰਕੇ ਯਾਦ ਕਰਨ ਨਾਲ ਯਾਦ ਆਏਗਾ ਕੀ! ਉਨ੍ਹਾਂ ਦੀ ਗੁਰੂ ਵਿੱਚ ਭਾਵਨਾ ਸੀ ਕਿ ਇਹ ਰੱਬ ਹੈ ਤਾਂ ਵੇਖੋ ਕਿ ਉਨ੍ਹਾਂ ਦੀ ਆਤਮਾ ਨਿਕਲ ਮੇਰੇ ਵਿੱਚ ਲੀਨ ਹੋ ਗਈ। ਉਨ੍ਹਾਂ ਦੀ ਆਤਮਾ ਕਿੱਥੇ ਜਾਕੇ ਬੈਠੀ ਫਿਰ ਕੀ ਹੋਇਆ, ਕੁਝ ਵੀ ਵਰਨਣ ਨਹੀਂ, ਬਸ। ਖੁਸ਼ ਹੋਇਆ ਸਾਨੂੰ ਰੱਬ ਦਾ ਸਾਖਸ਼ਾਤਕਾਰ ਹੋਇਆ। ਰੱਬ ਕੀ ਹੈ, ਉਹ ਨਹੀਂ ਜਾਣਦੇ। ਬਾਪ ਸਮਝਾਉਂਦੇ ਹਨ ਸੀੜੀ ਦੇ ਚਿੱਤਰ ਤੇ ਤੁਸੀਂ ਸਮਝਾਓ। ਇਹ ਹੈ ਭਗਤੀ ਮਾਰਗ। ਤੁਸੀਂ ਜਾਣਦੇ ਹੋ ਇੱਕ ਹੈ ਭਗਤੀ ਦੀ ਬੋਟ (ਨਾਂਵ), ਦੂਜੀ ਹੈ ਗਿਆਨ ਦੀ। ਗਿਆਨ ਵੱਖ, ਭਗਤੀ ਵੱਖ ਹੈ। ਬਾਬਾ ਕਹਿੰਦੇ ਹਨ ਮੈਂ ਤੁਹਾਨੂੰ ਕਲਪ ਪਹਿਲੇ ਗਿਆਨ ਦਿੱਤਾ ਸੀ, ਵਿਸ਼ਵ ਦਾ ਮਾਲਿਕ ਬਣਾਇਆ ਸੀ। ਹੁਣ ਤੁਸੀਂ ਕਿੱਥੇ ਹੋ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਸਾਰਾ ਗਿਆਨ ਹੈ, ਕਿਵੇਂ ਹੋਰ ਡਾਈਨੈਸਟੀ ਆਉਂਦੀ ਹੈ, ਕਿਵੇਂ ਝਾੜ ਵੱਧਦਾ ਹੈ। ਜਿਵੇਂ ਗੁਲਦਸਤਾ ਹੁੰਦਾ ਹੈ ਨਾ। ਇਹ ਸ੍ਰਿਸ਼ਟੀ ਰੂਪੀ ਝਾੜ ਵੀ ਫੁਲਦਾਨ ਹੈ। ਵਿਚਕਾਰ ਤੁਹਾਡਾ ਧਰਮ ਫਿਰ ਇਸ ਵਿਚੋਂ ਹੋਰ ਤਿੰਨ ਧਰਮ ਨਿਕਲਦੇ ਹਨ ਫਿਰ ਉਨ੍ਹਾਂ ਤੋਂ ਵਾਧਾ ਹੁੰਦਾ ਜਾਂਦਾ ਹੈ। ਤਾਂ ਇਸ ਝਾੜ ਨੂੰ ਵੀ ਯਾਦ ਕਰਨਾ ਹੈ। ਕਿੰਨੀ ਟਾਲ - ਟਾਲਿਆਂ ਆਦਿ ਨਿਕਲਦੀਆਂ ਰਹਿੰਦੀਆਂ ਹਨ। ਪਿੱਛਾੜੀ ਵਿੱਚ ਆਉਣ ਵਾਲੇ ਦਾ ਮਾਨ ਵੀ ਹੋ ਜਾਂਦਾ ਹੈ। ਬੋੜ ਦਾ ਝਾੜ ਹੁੰਦਾ ਹੈ ਨਾ, ਥੁਰ ( ਤਨਾ ) ਹੈ ਨਹੀਂ। ਬਾਕੀ ਸਾਰਾ ਝਾੜ ਖੜਿਆ ਹੈ। ਦੇਵੀ - ਦੇਵਤਾ ਧਰਮ ਵੀ ਖਤਮ ਹੋਇਆ ਪਿਆ ਹੈ। ਬਿਲਕੁਲ ਸੜ ਗਿਆ ਹੈ। ਭਾਰਤਵਾਸੀ ਆਪਣੇ ਧਰਮ ਨੂੰ ਬਿਲਕੁਲ ਨਹੀਂ ਜਾਣਦੇ ਹੋਰ ਸਭ ਆਪਣੇ ਧਰਮ ਨੂੰ ਜਾਣਦੇ ਹਨ, ਇਹ ਕਹਿੰਦੇ ਹਨ ਅਸੀਂ ਧਰਮ ਨੂੰ ਮੰਨਦੇ ਹੀ ਨਹੀਂ। ਮੁੱਖ ਹੈ ਹੀ 4 ਧਰਮ। ਬਾਕੀ ਛੋਟੇ - ਛੋਟੇ ਤਾਂ ਕਈ ਹਨ। ਇਸ ਝਾੜ ਅਤੇ ਸ੍ਰਿਸ਼ਟੀ ਚੱਕਰ ਨੂੰ ਤੁਸੀਂ ਹੁਣ ਜਾਣਦੇ ਹੋ। ਦੇਵੀ - ਦੇਵਤਾ ਧਰਮ ਦਾ ਨਾਮ ਹੀ ਗੁਆ ਦਿੱਤਾ ਹੈ। ਫਿਰ ਬਾਪ ਉਸ ਦੀ ਸਥਾਪਨਾ ਕਰ ਬਾਕੀ ਸਭ ਧਰਮਾਂ ਦਾ ਵਿਨਾਸ਼ ਕਰ ਦਿੰਦੇ ਹਨ। ਗੋਲੇ ਦੇ ਚਿੱਤਰ ਤੇ ਵੀ ਜਰੂਰ ਲੈ ਜਾਣਾ ਚਾਹੀਦਾ ਹੈ। ਇਹ ਸਤਯੁਗ, ਇਹ ਕਲਯੁਗ। ਕਲਯੁਗ ਵਿਚ ਕਿੰਨੇ ਧਰਮ ਹਨ, ਸਤਯੁਗ ਵਿੱਚ ਹੈ ਇੱਕ ਧਰਮ। ਇੱਕ ਧਰਮ ਦੀ ਸਥਾਪਨਾ, ਕਈ ਧਰਮਾਂ ਦਾ ਵਿਨਾਸ਼ ਕੌਣ ਕਰਦਾ ਹੋਵੇਗਾ? ਰੱਬ ਵੀ ਜਰੂਰ ਕਿਸੇ ਦੇ ਦੁਆਰਾ ਤਾਂ ਕਰਵਾਏਗਾ ਨਾ। ਬਾਪ ਕਹਿੰਦੇ ਹਨ ਬ੍ਰਹਮਾ ਦੁਆਰਾ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੀ ਸਥਾਪਨਾ ਕਰਾਉਂਦਾ ਹਾਂ। ਬ੍ਰਾਹਮਣ ਸੋ ਵਿਸ਼ਨੂਪੁਰੀ ਦੇ ਦੇਵਤਾ ਬਣਦੇ ਹਨ।

ਸੰਗਮ ਤੇ ਤੁਸੀਂ ਬ੍ਰਾਹਮਣਾਂ ਨੂੰ ਪਵਿੱਤਰ ਬਣਨ ਦੀ ਹੀ ਗੁਪਤ ਮਿਹਨਤ ਕਰਨੀ ਪੈਂਦੀ ਹੈ। ਤੁਸੀਂ ਬ੍ਰਹਮਾ ਦੇ ਬੱਚੇ ਸੰਗਮ ਤੇ ਭਰਾ - ਭੈਣ ਹੋ। ਗੰਦੀ ਦ੍ਰਿਸ਼ਟੀ ਭਰਾ - ਭੈਣ ਦੀ ਰਹਿ ਨਹੀਂ ਸਕਦੀ। ਇਸਤਰੀ - ਪੁਰਸ਼ ਦੋਵੇਂ ਆਪਣੇ ਨੂੰ ਬੀ.ਕੇ. ਸਮਝਦੇ ਹਨ। ਇਸ ਵਿੱਚ ਬੜੀ ਮਿਹਨਤ ਹੈ। ਇਸਤਰੀ - ਪੁਰਸ਼ ਦੀ ਕਸ਼ਿਸ਼ ਇਵੇਂ ਹੈ ਜੋ ਬਸ, ਹੱਥ ਲਗਾਉਣ ਦੇ ਬਗੈਰ ਰਹਿ ਨਹੀਂ ਸਕਦੇ। ਇੱਥੇ ਭਰਾ - ਭੈਣ ਨੂੰ ਹੱਥ ਤਾਂ ਲਗਾਉਣਾ ਹੀ ਨਹੀਂ ਹੈ, ਨਹੀਂ ਤਾਂ ਪਾਪ ਦੀ ਫੀਲਿੰਗ ਆਉਂਦੀ ਹੈ। ਅਸੀਂ ਬੀ. ਕੇ. ਹਾਂ, ਇਹ ਭੁੱਲ ਜਾਂਦੇ ਹਨ ਤਾਂ ਫਿਰ ਖਤਮ ਹੋ ਜਾਂਦੇ ਹਨ। ਇਸ ਵਿੱਚ ਬਹੁਤ ਗੁਪਤ ਮਿਹਨਤ ਹੈ। ਭਾਵੇਂ ਯੁਗਲ ਹੋ ਰਹਿੰਦੇ ਹਨ ਕਿਸੇ ਨੂੰ ਕੀ ਪਤਾ, ਉਹ ਖੁਦ ਜਾਣਦੇ ਹਨ ਅਸੀਂ ਬੀ. ਕੇ. ਹਾਂ, ਫਰਿਸ਼ਤੇ ਹਾਂ। ਹੱਥ ਲਗਾਉਣਾ ਨਹੀਂ ਹੈ। ਇਵੇਂ ਕਰਦੇ - ਕਰਦੇ ਸੁਖਸ਼ਮਵਤਨ ਵਾਸੀ ਫਰਿਸ਼ਤੇ ਬਣ ਜਾਣਗੇ। ਨਹੀਂ ਤਾਂ ਫਰਿਸ਼ਤਾ ਬਣ ਨਹੀਂ ਸਕਦੇ। ਫਰਿਸ਼ਤਾ ਬਣਨਾ ਹੈ ਤਾਂ ਪਵਿੱਤਰ ਰਹਿਣਾ ਪਵੇ। ਅਜਿਹੀ ਜੋੜੀ ਨਿਕਲੇ ਤਾਂ ਨੰਬਰਵਨ ਜਾਵੇ। ਕਹਿੰਦੇ ਹਨ ਦਾਦਾ ਨੇ ਤਾਂ ਸਭ ਅਨੁਭਵ ਕੀਤਾ, ਪਿੱਛਾੜੀ ਵਿੱਚ ਕਰਕੇ ਸੰਨਿਆਸ ਕੀਤਾ ਹੈ, ਬਹੁਤ ਮਿਹਨਤ ਤਾਂ ਉਨ੍ਹਾਂ ਨੂੰ ਹੈ ਜੋ ਜੋੜਾ ਬਣ ਜਾਂਦੇ ਹਨ। ਫਿਰ ਉਸ ਵਿੱਚ ਗਿਆਨ ਅਤੇ ਯੋਗ ਵੀ ਚਾਹੀਦਾ ਹੈ। ਬਹੁਤਿਆਂ ਨੂੰ ਆਪ ਸਮਾਨ ਬਣਾਉਣ ਤੱਦ ਵੱਡਾ ਰਾਜਾ ਬਣਨ। ਸਿਰਫ ਇੱਕ ਗੱਲ ਤਾਂ ਨਹੀਂ ਹੈ ਨਾ। ਬਾਪ ਕਹਿੰਦੇ ਹਨ ਤੁਸੀਂ ਸ਼ਿਵਬਾਬਾ ਨੂੰ ਯਾਦ ਕਰੋ। ਇਹ ਹੈ ਪ੍ਰਜਾਪਿਤਾ। ਬਹੁਤ ਇਵੇਂ ਵੀ ਹਨ ਜੋ ਕਹਿੰਦੇ ਹਨ ਸਾਡਾ ਕੰਮ ਤਾਂ ਸ਼ਿਵਬਾਬਾ ਨਾਲ ਹੈ। ਅਸੀਂ ਬ੍ਰਹਮਾ ਨੂੰ ਯਾਦ ਹੀ ਕਿਓਂ ਕਰੀਏ! ਉਨ੍ਹਾਂ ਨੂੰ ਪੱਤਰ ਹੀ ਕਿਓਂ ਲਿਖੀਏ! ਅਜਿਹੇ ਵੀ ਹਨ। ਤੁਹਾਨੂੰ ਯਾਦ ਕਰਨਾ ਹੈ ਸ਼ਿਵਬਾਬਾ ਨੂੰ ਇਸਲਈ ਬਾਬਾ ਫੋਟੋ ਆਦਿ ਵੀ ਨਹੀਂ ਦਿੰਦੇ ਹਨ। ਇਨ੍ਹਾਂ ਵਿੱਚ ਸ਼ਿਵਬਾਬਾ ਆਉਂਦਾ ਹੈ, ਇਹ ਤਾਂ ਦੇਹਧਾਰੀ ਹੈ ਨਾ। ਹੁਣ ਤਾਂ ਤੁਸੀਂ ਬੱਚਿਆਂ ਨੂੰ ਬਾਪ ਤੋਂ ਵਰਸਾ ਮਿਲਦਾ ਹੈ। ਉਹ ਆਪਣੇ ਨੂੰ ਈਸ਼ਵਰ ਕਹਿੰਦੇ ਹਨ ਫਿਰ ਉਨ੍ਹਾਂ ਤੋਂ ਕੀ ਮਿਲਦਾ ਹੈ, ਕਿੰਨਾ ਘਾਟਾ ਪੈਂਦਾ ਹੈ ਭਾਰਤਵਾਸਿਆਂ ਨੂੰ। ਇੱਕਦਮ ਭਾਰਤਵਾਸਿਆਂ ਨੇ ਦੇਵਾਲਾ ਮਾਰਿਆ ਹੈ। ਪ੍ਰਜਾ ਤੋਂ ਭੀਖ ਮੰਗਦੇ ਰਹਿੰਦੇ ਹੈ। 10 - 20 ਵਰ੍ਹਿਆਂ ਦਾ ਲੋਂਣ ਲੈਂਦੇ ਹਨ ਫਿਰ ਦੇਣਾ ਥੋੜੀ ਹੈ। ਲੈਣ ਵਾਲੇ, ਦੇਣ ਵਾਲੇ ਦੋਨੋ ਹੀ ਖਤਮ ਹੋ ਜਾਣਗੇ। ਖੇਡ ਹੀ ਖਤਮ ਹੋ ਜਾਣਾ ਹੈ। ਕਈ ਮੁਸੀਬਤਾਂ ਸਿਰ ਤੇ ਹਨ। ਦੇਵਾਲਾ, ਬਿਮਾਰੀਆਂ ਆਦਿ ਬਹੁਤ ਹਨ। ਕੋਈ ਸ਼ਾਹੂਕਾਰਾਂ ਦੇ ਕੋਲ ਰੱਖ ਦਿੰਦੇ ਹਨ ਅਤੇ ਉਹ ਦੇਵਾਲਾ ਮਾਰ ਦਿੰਦੇ ਹਨ ਤਾਂ ਗਰੀਬਾਂ ਨੂੰ ਕਿੰਨਾ ਦੁੱਖ ਹੁੰਦਾ ਹੈ। ਕਦਮ - ਕਦਮ ਤੇ ਦੁੱਖ ਹੀ ਦੁੱਖ ਹੈ। ਅਚਾਨਕ ਬੈਠੇ - ਬੈਠੇ ਮਰ ਜਾਂਦੇ ਹਨ। ਇਹ ਹੈ ਹੀ ਮ੍ਰਿਤਯੁਲੋਕ। ਅਮਰਲੋਕ ਵਿੱਚ ਤੁਸੀਂ ਹੁਣ ਜਾ ਰਹੇ ਹੋ। ਅਮਰਪੁਰੀ ਦੇ ਬਾਦਸ਼ਾਹ ਬਣਦੇ ਹੋ। ਅਮਰਨਾਥ ਤੁਸੀਂ ਪਾਰਵਤੀਆਂ ਨੂੰ ਸੱਚੀ- ਸੱਚੀ ਅਮਰਕਥਾ ਸੁਣਾ ਰਹੇ ਹਨ। ਤੁਸੀਂ ਜਾਣਦੇ ਹੋ ਅਮਰ ਬਾਬਾ ਹਨ, ਉਨ੍ਹਾਂ ਤੋਂ ਅਸੀਂ ਅਮਰਕਥਾ ਸੁਣ ਰਹੇ ਹਾਂ। ਹੁਣ ਅਮਰਲੋਕ ਜਾਣਾ ਹੈ। ਇਸ ਸਮੇਂ ਤੁਸੀਂ ਹੋ ਸੰਗਮਯੁਗ ਤੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਵਿਚਾਰ ਸਾਗਰ ਮੰਥਨ ਕਰ “ਬ੍ਰਹਮਾ ਸੋ ਵਿਸ਼ਨੂੰ” ਕਿਵੇਂ ਬਣਦੇ ਹਨ, ਇਸ ਟਾਪਿਕ ਤੇ ਸੁਣਾਉਣਾ ਹੈ। ਬੁੱਧੀ ਨੂੰ ਗਿਆਨ ਮੰਥਨ ਵਿਚ ਬਿਜ਼ੀ ਰੱਖਣਾ ਹੈ।

2. ਰਜਾਈ ਪਦ ਪ੍ਰਾਪਤ ਕਰਨ ਦੇ ਲਈ ਗਿਆਨ ਅਤੇ ਯੋਗ ਦੇ ਨਾਲ - ਨਾਲ ਆਪ ਸਮਾਨ ਬਣਾਉਣ ਦੀ ਸਰਵਿਸ ਵੀ ਕਰਨੀ ਹੈ। ਆਪਣੀ ਦ੍ਰਿਸ਼ਟੀ ਬਹੁਤ ਸ਼ੁੱਧ ਬਣਾਉਣੀ ਹੈ।

ਵਰਦਾਨ:-
ਸਰਵ ਸੰਬੰਧਾਂ ਦਾ ਅਨੁਭਵ ਇੱਕ ਬਾਪ ਤੋਂ ਕਰਨ ਵਾਲੇ ਅਥੱਕ ਅਤੇ ਵਿਘਣ ਵਿਨਾਸ਼ਕ ਭਵ

ਜਿਨ੍ਹਾਂ ਬੱਚਿਆਂ ਦੇ ਸਰਵ ਸੰਬੰਧ ਇੱਕ ਬਾਪ ਦੇ ਨਾਲ ਹਨ ਉਨ੍ਹਾਂ ਨੂੰ ਹੋਰ ਸਾਰੇ ਸੰਬੰਧ ਨਿਮਿਤ ਮਾਤ੍ਰ ਅਨੁਭਵ ਹੋਣਗੇ ਉਹ ਸਦਾ ਖ਼ੁਸ਼ੀ ਵਿਚ ਨੱਚਣ ਵਾਲੇ ਹੋਣਗੇ, ਕਦੇ ਥਕਾਵਟ ਦਾ ਅਨੁਭਵ ਨਹੀਂ ਕਰਨਗੇ, ਅਥੱਕ ਹੋਣਗੇ। ਬਾਪ ਅਤੇ ਸੇਵਾ ਇਸੇ ਲਗਨ ਵਿਚ ਮਗਨ ਹੋਣਗੇ। ਵਿਘਨਾਂ ਦੇ ਕਾਰਨ ਰੁਕਣ ਦੀ ਬਜਾਏ ਸਦਾ ਵਿਘਣ ਵਿਨਾਸ਼ਕ ਹੋਣਗੇ। ਸਰਵ ਸੰਬੰਧਾਂ ਦੀ ਅਨੁਭੂਤੀ ਇੱਕ ਬਾਪ ਨਾਲ ਹੋਣ ਦੇ ਕਾਰਨ ਡਬਲ ਲਾਈਟ ਰਹਿਣਗੇ, ਕੋਈ ਬੋਝ ਨਹੀਂ ਹੋਵੇਗਾ। ਸਰਵ ਕੰਪਲੇਂਟ ਸਮਾਪਤ ਹੋਣਗੀਆਂ। ਕੰਪਲੀਟ ਸਥਿਤੀ ਦਾ ਅਨੁਭਵ ਹੋਵੇਗਾ। ਸਹਿਜ਼ਯੋਗੀ ਹੋਣਗੇ।

ਸਲੋਗਨ:-
ਸੰਕਲਪ ਵਿਚ ਵੀ ਕਿਸੇ ਦੇਹ ਧਾਰੀ ਵੱਲ ਆਕਰਸ਼ਿਤ ਹੋਣਾ ਮਤਲਬ ਬੇਵਫਾ ਬਣਨਾ।

ਅਵਿਅਕਤ ਇਸ਼ਾਰੇ:- ਆਤਮਿਕ ਸਥਿਤੀ ਵਿਚ ਰਹਿਣ ਦਾ ਅਭਿਆਸ ਕਰੋ, ਅੰਤਰਮੁੱਖੀ ਬਣੋ।

ਜਿਵੇਂ ਆਂਤਰਿਕ ਯਾਂਨ ਵਾਲੇ ਉੱਚੇ ਹੋਣ ਦੇ ਕਾਰਨ ਸਾਰੇ ਪ੍ਰਿਥਵੀ ਦੇ ਜਹਾਨ ਦੇ ਵੀ ਚਿੱਤਰ ਖਿਚਨੇ ਚਾਹੁਣ ਖਿੱਚ ਸਕਦੇ ਹਨ, ਇਵੇਂ ਸਾਈਲੈਂਸ ਦੀ ਸ਼ਕਤੀ ਨਾਲ ਅੰਤਰਮੁੱਖੀ ਯਾਣ ਦ੍ਵਾਰਾ, ਮਨਸਾ ਸ਼ਕਤੀ ਦ੍ਵਾਰਾ ਕਿਸੇ ਵੀ ਆਤਮਾ ਨੂੰ ਚਰਿੱਤਰਵਾਨ ਬਣਨ ਦੀ, ਸ੍ਰੇਸ਼ਠ ਆਤਮਾ ਬਣਨ ਦੀ ਪ੍ਰੇਰਨਾ ਦੇ ਸਕਦੇ ਹੋ।