20.07.25     Avyakt Bapdada     Punjabi Murli     25.02.2006    Om Shanti     Madhuban


“ ਅੱਜ ਉਤਸਵ ਦੇ ਦੀ ਮਨ ਦੇ ਉਮੰਗ - ਉਤਸਾਹ ਦ੍ਵਾਰਾ ਮਾਇਆ ਤੋਂ ਮੁਕਤ ਰਹਿਣ ਦਾ ਵਰਤ ਲਵੋ , ਮਰਸੀਫੁੱਲ ਬਣ ਮਾਸਟਰ ਮੁਕਤੀਦਾਤਾ ਬਣੋ , ਨਾਲ ਚਲਣਾ ਹੈ ਤਾਂ ਸਮਾਨ ਬਣੋ ”


ਅੱਜ ਚਾਰੋਂ ਪਾਸੇ ਦੇ ਅਤਿ ਸਨੇਹੀ ਬੱਚਿਆਂ ਦੀ ਉਮੰਗ - ਉਤਸਾਹ ਭਰੀ ਮਿੱਠੀ - ਮਿੱਠੀ ਯਾਦਪਿਆਰ ਅਤੇ ਵਧਾਈਆਂ ਪਹੁੰਚ ਰਹੀਆਂ ਹਨ। ਹਰ ਇੱਕ ਦੇ ਮਨ ਵਿਚ ਬਾਪਦਾਦਾ ਦੇ ਜਨਮ ਦਿਨ ਦੀ ਉਮੰਗ ਭਰੀ ਵਧਾਈਆਂ ਸਮਾਈਆਂ ਹੋਈਆਂ ਹਨ। ਤੁਸੀਂ ਸਾਰੇ ਵੀ ਵਿਸ਼ੇਸ਼ ਅੱਜ ਵਧਾਈਆਂ ਦੇਣ ਆਏ ਹੋ ਜਾਂ ਲੈਣ ਵੀ ਆਏ ਹੋ? ਬਾਪਦਾਦਾ ਵੀ ਹਰ ਇੱਕ ਸਿਕਿਲਧੇ ਲਾਡਲੇ ਬੱਚਿਆਂ ਨੂੰ, ਬੱਚਿਆਂ ਦੇ ਜਨਮ ਦਿਨ ਦੀਆਂ ਪਦਮ - ਪਦਮ ਪਦਮਗੁਨਾਂ ਵਧਾਈਆਂ ਦੇ ਰਹੇ ਹਨ। ਅੱਜ ਦੇ ਦਿਨ ਦੀ ਵਿਸ਼ੇਸ਼ਤਾ ਜੋ ਸਾਰੇ ਕਲਪ ਵਿਚ ਨਹੀਂ ਹਰ ਉਹ ਅੱਜ ਹੈ ਜੋ ਬਾਪ ਅ5ਏ ਬੱਚਿਆਂ ਦਾ ਜਨਮ ਦਿਨ ਨਾਲ - ਨਾਲ ਹੈ। ਇਸ ਨੂੰ ਕਿਹਾ ਜਾਂਦਾ ਹੈ ਵਚਿੱਤਰ ਜਯੰਤੀ। ਸਾਰੇ ਕਲਪ ਵਿਚ ਚਕ੍ਰ ਲਗਾਕੇ ਵੇਖੋ ਅਜਿਹੀ ਜਯੰਤੀ ਕਦੇ ਮਨਾਈ ਹੈ! ਲੇਕਿਨ ਅੱਜ ਬਾਪਦਾਦਾ ਬੱਚਿਆਂ ਦੀ ਜਯੰਤੀ ਮਨਾ ਰਹੇ ਹਨ ਅਤੇ ਬੱਚੇ ਬਾਪਦਾਦਾ ਦੀ ਜਯੰਤੀ ਮਨਾ ਰਹੇ ਹਨ। ਨਾਮ ਤੇ ਸ਼ਿਵ ਜਯੰਤੀ ਕਹਿੰਦੇ ਹਨ ਲੇਕਿਨ ਇਹ ਅਜਿਹੀ ਜਯੰਤੀ ਹੈ ਜੋ ਇਸ ਇੱਕ ਜਯੰਤੀ ਵਿਚ ਬਹੁਤ ਜਯੰਤੀ ਸਮਾਈ ਹੋਈ ਹੈ। ਤੁਸੀਂ ਸਾਰਿਆਂ ਨੂੰ ਵੀ ਬਹੁਤ ਖੁਸ਼ੀ ਹੋ ਰਹੀ ਹੈ ਨਾ ਕਿ ਅਸੀਂ ਬਾਪ ਨੂੰ ਮੁਬਾਰਕ ਦੇਣ ਆਏ ਹਾਂ ਅਤੇ ਬਾਪ ਸਾਨੂੰ ਮੁਬਾਰਕ ਦੇਣ ਆਏ ਹਨ ਕਿਉਂਕਿ ਬਾਪ ਅਤੇ ਬੱਚਿਆਂ ਦਾ ਇਕੱਠਾ ਜਨਮ ਦਿਨ ਹੋਣਾ ਇਹ ਅਤੀ ਪਿਆਰ ਦੀ ਨਿਸ਼ਾਨੀ ਹੈ। ਬਾਪ ਬੱਚਿਆਂ ਦੇ ਸਿਵਾਏ ਕੁਝ ਕਰ ਨਹੀਂ ਸਕਦੇ ਅਤੇ ਬੱਚੇ ਬਾਪ ਦੇ ਸਿਵਾਏ ਨਹੀਂ ਕਰ ਸਕਦੇ। ਜਨਮ ਵੀ ਇਕੱਠਾ ਹੈ ਅਤੇ ਸੰਗਮਯੁੱਗ ਵਿਚ ਰਹਿਣਾ ਵੀ ਇਕੱਠਾ ਹੈ ਕਿਉਂਕਿ ਬਾਪ ਅਤੇ ਬੱਚੇ ਕੰਮਬਾਇੰਡ ਹਨ। ਵਿਸ਼ਵ ਕਲਿਆਣ ਦਾ ਕੰਮ ਵੀ ਇਕੱਠਾ ਹੈ, ਇੱਕਲਾ ਬਾਪ ਵੀ ਕਰ ਨਹੀਂ ਸਕਦਾ, ਬੱਚੇ ਵੀ ਨਹੀਂ ਕਰ ਸਕਦੇ, ਨਾਲ - ਨਾਲ ਹਨ ਅਤੇ ਬਾਪ ਦਾ ਵਾਇਦਾ ਹੈ - ਨਾਲ ਰਹਾਂਗੇ, ਨਾਲ ਚੱਲਾਂਗੇ। ਨਾਲ ਚੱਲੋਗੇ ਨਾ! ਵਾਇਦਾ ਹੈ ਨਾ! ਇਤਨਾ ਪਿਆਰ ਬਾਪ ਅਤੇ ਬੱਚਿਆਂ ਦਾ ਵੇਖਿਆ ਹੈ? ਵੇਖਿਆ ਹੈ ਜਾਂ ਅਨੁਭਵ ਕਰ ਰਹੇ ਹੋ? ਇਸਲਈ ਇਸ ਸੰਗਮਯੂਗ ਦਾ ਮਹੱਤਵ ਹੈ ਅਤੇ ਇਸੇ ਮਿਲਣ ਦਾ ਯਾਦਗਰ ਵੱਖ - ਵੱਖ ਮੇਲਿਆਂ ਵਿਚ ਬਣਾਇਆ ਹੋਇਆ ਹੈ। ਇਸ ਸ਼ਿਵ ਜਯੰਤੀ ਦੇ ਦਿਨ ਭਗਤ ਪੁਕਾਰ ਰਹੇ ਹਨ - ਆਓ। ਕਦੋਂ ਆਓਗੇ, ਕਿਵੇਂ ਆਓਗੇ… ਇਹ ਹੀ ਸੋਚ ਰਹੇ ਹਨ ਅਤੇ ਤੁਸੀਂ ਮਨਾ ਰਹੇ ਹੋ।

ਬਾਪਦਾਦਾ ਨੂੰ ਭਗਤਾਂ ਦੇ ਉਪਰ ਸਨੇਹ ਵੀ ਹੈ, ਰਹਿਮ ਵੀ ਆਉਂਦਾ ਹੈ, ਕਿੰਨੀ ਕੋਸ਼ਿਸ਼ ਕਰਦੇ ਹਨ, ਲੱਭਦੇ ਰਹਿੰਦੇ। ਤੁਸੀਂ ਲੱਭਿਆ? ਜਾਂ ਬਾਪ ਨੇ ਤੁਹਾਨੂੰ ਲੱਭਿਆ? ਕਿੰਨੇ ਲੱਭਿਆ? ਤੁਸੀਂ ਲੱਭਿਆ? ਤੁਸੀਂ ਤਾਂ ਫੇਰੇ ਹੀ ਲਾਉਂਦੇ ਰਹੇ। ਲੇਕਿਨ ਬਾਪ ਨੇ ਦੇਖੋ ਬੱਚਿਆਂ ਨੂੰ ਲੱਭ ਲਿਆ, ਭਾਵੇਂ ਬੱਚੇ ਕਿਸੇ ਵੀ ਕੋਨੇ ਵਿਚ ਗਵਾਚ ਗਏ। ਅੱਜ ਵੀ ਦੇਖੋ ਭਾਰਤ ਦੇ ਕਈ ਰਾਜਾਂ ਵਿਚੋਂ ਤੇ ਆਏ ਹੋ ਲੇਕਿਨ ਵਿਦੇਸ਼ ਵੀ ਘਟ ਨਹੀ ਹਨ, 100 ਦੇਸ਼ਾਂ ਤੋਂ ਆਏ ਹਨ। ਅਤੇ ਮੇਹਨਤ ਕੀ ਕੀਤੀ? ਬਾਪ ਦਾ ਬਣਨ ਵਿਚ ਮੇਹਨਤ ਕੀ ਕੀਤੀ? ਮੇਹਨਤ ਕੀਤੀ? ਕੀ ਹੈ ਮੇਹਨਤ? ਹੱਥ ਉਠਾਓ ਜਿਸ ਬਾਪ ਨੂੰ ਲੱਭਣ ਵਿੱਚ ਮੇਹਨਤ ਕੀਤੀ ਹੈ। ਭਗਤੀ ਵਿੱਚ ਕੀਤਾ ਪਰ ਜਦ ਬਾਪ ਨੇ ਲੱਭ ਲਿਆ, ਫਿਰ ਮੇਹਨਤ ਕੀਤੀ? ਕੀਤੀ ਮੇਹਨਤ? ਸੈਕਿੰਡ ਵਿਚ ਸੌਦਾ ਕਰ ਦਿੱਤਾ। ਇੱਕ ਸ਼ਬਦ ਵਿਚ ਸੌਦਾ ਹੋ ਗਿਆ। ਉਹ ਇੱਕ ਸ਼ਬਦ ਕੀ? “ ਮੇਰਾ” । ਬੱਚਿਆਂ ਨੇ ਕਿਹਾ “ ਮੇਰਾ ਬਾਬਾ ”, ਬਾਪ ਨੇ ਕਿਹਾ। “ ਮੇਰੇ ਬੱਚੇ ”. ਹੋ ਗਏ। ਸਸਤਾ ਸੌਦਾ ਹੈ ਜਾਂ ਮੁਸ਼ਕਿਲ? ਸਸਤਾ ਹੈ ਨਾ। ਜੋ ਸਮਝਦੇ ਹਨ ਥੋੜ੍ਹਾ - ਥੋੜ੍ਹਾ ਮੁਸ਼ਕਿਲ ਹੈ ਉਹ ਹੱਥ ਚੁੱਕੋ। ਕਦੇ - ਕਦੇ ਤਾਂ ਮੁਸ਼ਕਿਲ ਲਗਦਾ ਹੈ ਨਾ! ਜਾਂ ਨਹੀਂ? ਹੈ ਸੌਖਾ ਪਰ ਆਪਣੀਆਂ ਕਮਜੋਰੀਆਂ ਮੁਸ਼ਕਿਲ ਅਨੁਭਵ ਕਰਵਾਉਂਦੀਆਂ ਹਨ। ਬਾਪਦਾਦਾ ਵੇਖਦੇ ਹਨ ਕਿ ਭਗਤ ਵੀ ਜੋ ਸੱਚੇ ਭਗਤ ਹਨ, ਸਵਾਰਥੀ ਭਗਤ ਨਹੀਂ, ਸੱਚੇ ਭਗਤ, ਅੱਜ ਦੇ ਦਿਨ ਬੜੇ ਪਿਆਰ ਨਾਲ ਵਰਤ ਰੱਖਦੇ ਹਨ। ਤੁਸੀਂ ਸਭ ਨੇ ਵੀ ਵਰਤ ਤੇ ਲਿਆ ਹੈ, ਉਹ ਥੋੜੇ ਦਿਨਾਂ ਦਾ ਵਰਤ ਰੱਖਦੇ ਹਨ ਅਤੇ ਤੁਸੀਂ ਸਭਨੇ ਅਜਿਹਾ ਵਰਤ ਰੱਖਿਆ ਹੈ ਜੋ ਹੁਣ ਦਾ ਇਹ ਇੱਕ ਵਰਤ 21 ਜਨਮ ਕਾਇਮ ਰਹਿੰਦਾ ਹੈ। ਉਹ ਹਰ ਵਰ੍ਹੇ ਮਨਾਉਂਦੇ ਹਨ, ਵਰਤ ਰੱਖਦੇ ਹਨ, ਤੁਸੀਂ ਕਲਪ ਵਿਚ ਇੱਕ ਵਾਰੀ ਵਰਤ ਲੈਂਦੇ ਹੋ ਜੋ 21 ਜਨਮ ਨਾ ਮਨ ਤੋਂ ਵਰਤ ਰੱਖਣਾ ਪੈਂਦਾ, ਨਾ ਤਨ ਤੋਂ ਵਰਤ ਰੱਖਣਾ ਪੈਂਦਾ ਹੈ। ਵਰਤ ਤੇ ਤੁਸੀਂ ਵੀ ਲੈਂਦੇ ਹੋ, ਕਿਹੜਾ ਵਰਤ ਲਿਆ ਹੈ? ਪਵਿੱਤਰ ਵ੍ਰਿਤੀ, ਦ੍ਰਿਸ਼ਟੀ, ਕ੍ਰਿਤੀ, ਪਵਿੱਤਰ ਜੀਵਨ ਦਾ ਵਰਤ ਲਿਆ ਹੈ। ਜੀਵਨ ਹੀ ਪਵਿੱਤਰ ਬਣ ਗਈ। ਪਵਿੱਤਰਤਾ ਸਿਰਫ ਬਹਿਮਚਰਿਆ ਵਰਤ ਦੀ ਨਹੀਂ, ਲੇਕਿਨ ਜੀਵਨ ਵਿਚ ਆਹਾਰ, ਵਿਵਹਾਰ, ਸੰਸਾਰ, ਸੰਸਕਾਰ ਸਭ ਪਵਿੱਤਰ। ਅਜਿਹਾ ਵਰਤ ਲਿਆ ਹੈ ਨਾ? ਲਿਆ ਹੈ? ਕੰਧੇ ਹਿਲਾਓ। ਲਿਆ ਹੈ? ਪੱਕਾ ਲਿਆ ਹੈ? ਪੱਕਾ ਜਾਂ ਥੋੜ੍ਹਾ - ਥੋੜ੍ਹਾ ਕੱਚਾ? ਅੱਛਾ, ਇੱਕ ਮਹਾਭੂਤ ਕਾਮ, ਉਸ ਦਾ ਵਰਤ ਲਿਆ ਹੈ ਜਾਂ ਹੋਰ ਚਾਰ ਦਾ ਵੀ ਲਿਆ ਹੈ? ਬ੍ਰਹਮਚਾਰੀ ਤਾਂ ਬਣੇ ਲੇਕਿਨ ਚਾਰ ਜੋ ਪਿੱਛੇ ਹਨ ਉਸ ਦਾ ਵੀ ਲਿਆ ਹੈ? ਕ੍ਰੋਧ ਦਾ ਵਰਤ ਲਿਆ ਹੈ ਕਿ ਉਸਦੀ ਛੂਟ ਹੈ? ਕ੍ਰੋਧ ਕਰਨ ਦੀ ਛੁੱਟੀ ਮਿਲੀ ਹੈ? ਦੂਸਰਾ ਨੰਬਰ ਹੈ ਨਾ ਤਾਂ ਕੋਈ ਹਰਜ ਨਹੀਂ, ਇਵੇਂ ਤਾਂ ਨਹੀਂ? ਜਿਵੇਂ ਮਹਾ ਭੂਤ ਨੂੰ ਮਹਾਭੂਤ ਸਮਝ ਕੇ ਮਨ - ਵਾਣੀ - ਕਰਮ ਵਿਚ ਵਰਤ ਪੱਕਾ ਲਿਆ ਹੈ, ਇਵੇਂ ਹੀ ਕ੍ਰੋਧ ਦਾ ਵੀ ਵਰਤ ਲਿਆ ਹੈ? ਜੋ ਸਮਝਦੇ ਹਨ ਅਸੀਂ ਕ੍ਰੋਧ ਦਾ ਵੀ ਵਰਤ ਲਿਆ ਹੈ, ਬਾਲ ਬੱਚੇ ਪਿੱਛੇ ਵੀ ਹਨ, ਲੋਭ, ਮੋਹ, ਹੰਕਾਰ ਲੇਕਿਨ ਬਾਪਦਾਦਾ ਅੱਜ ਕ੍ਰੋਧ ਦਾ ਪੁੱਛ ਰਹੇ ਹਨ, ਜਿਸ ਨੇ ਕ੍ਰੋਧ ਵਿਕਾਰ ਦਾ ਪੂਰਨ ਵਰਤ ਲਿਆ ਹੈ, ਮਨਸਾ ਵਿਚ ਵੀ ਕ੍ਰੋਧ ਨਹੀਂ, ਦਿਲ ਵਿਚ ਵੀ ਕ੍ਰੋਧ ਦੀ ਫੀਲਿੰਗ ਨਹੀਂ, ਅਜਿਹਾ ਹੈ? ਅੱਜ ਸ਼ਿਵ ਜਯੰਤੀ ਹੈ ਨਾ! ਤਾਂ ਭਗਤ ਵਰਤ ਰੱਖਣਗੇ ਤਾਂ ਬਾਪਦਾਦਾ ਵੀ ਵਰਤ ਤਾਂ ਪੁੱਛਣਗੇ ਨਾ! ਜੋ ਸਮਝਦੇ ਹਨ ਕਿ ਸੁਪਨੇ ਵਿਚ ਵੀ ਕ੍ਰੋਧ ਦਾ ਅੰਸ਼ ਆ ਨਹੀਂ ਸਕਦਾ, ਉਹ ਹੱਥ ਉਠਾਓ। ਆ ਨਹੀਂ ਸਕਦਾ। ਹੈ? ਆਉਂਦਾ ਨਹੀਂ ਹੈ? ਨਹੀਂ ਆਉਂਦਾ ਹੈ? ( ਕੁਝ ਕੂ ਨੇ ਹੱਥ ਉਠਾਇਆ ) ਅੱਛਾ, ਜਿਨ੍ਹਾਂ ਨੇ ਹੱਥ ਉਠਾਇਆ ਹੈ ਉਨ੍ਹਾਂ ਦਾ ਫੋਟੋ ਨਿਕਾਲੋ, ਕਿਉਂਕਿ ਬਾਪਦਾਦਾ ਤੁਹਾਡੇ ਹੱਥ ਉਠਾਉਣ ਨਾਲ ਨਹੀਂ ਮੰਨੇਗਾ, ਤੁਹਾਡੇ ਸਾਥੀਆਂ ਤੋਂ ਵੀ ਸਰਟੀਫਿਕੇਟ ਲੈਣ ਗਏ ਫਿਰ ਪ੍ਰਾਇਜ ਦੇਣਗੇ। ਚੰਗੀ ਗੱਲ ਹੈ ਕਿਉਂਕਿ ਬਾਪਦਾਦਾ ਨੇ ਦੇਖਿਆ ਕਿ ਕ੍ਰੋਧ ਦਾ ਅੰਸ਼ ਹੀ ਹੁੰਦਾ ਹੈ, ਈਰਖਾ, ਜੈਲਸੀ ਇਹ ਵੀ ਕ੍ਰੋਧ ਦੇ ਬਾਲ, ਬੱਚੇ ਹਨ। ਲੇਕਿਨ ਚੰਗਾ ਹੈ ਹਿੰਮਤ ਜਿਨ੍ਹਾਂ ਨੇ ਰੱਖੀ ਹੈ, ਉਨ੍ਹਾਂ ਨੂੰ ਬਾਪਦਾਦਾ ਹੁਣ ਤੋਂ ਹੀ ਮੁਬਾਰਕ ਦੇ ਰਹੇ ਹਨ ਲੇਕਿਨ ਸਰਟੀਫਿਕੇਟ ਤੋਂ ਬਾਦ ਫਿਰ ਪ੍ਰਾਈਜ਼ ਦੇਣਗੇ ਕਿਉਂਕਿ ਬਾਪਦਾਦਾ ਨੇ ਜੋ ਹੋਮਵਰਕ ਦਿੱਤਾ, ਉਸ ਦੀ ਰਿਜਲਟ ਵੀ ਬਾਪਦਾਦਾ ਦੇਖ ਰਹੇ ਹਨ।

ਅੱਜ ਬਰਥ ਡੇ ਮਨਾ ਰਹੇ ਹੋ, ਤਾਂ ਬੈਠ ਦੇ ਤੇ ਕੀ ਕੀਤਾ ਜਾਂਦਾ ਹੈ? ਇੱਕ ਤਾਂ ਕੇਕ ਕੱਟਦੇ ਹਨ , ਤਾਂ ਹੁਣ ਦੋ ਮਹੀਨੇ ਤਾਂ ਹੋ ਗਏ, ਹੁਣ ਇੱਕ ਮਹੀਨਾ ਰਿਹਾ ਹੈ, ਇਨ੍ਹਾਂ ਦੋ ਮਹੀਨਿਆਂ ਵਿਚ ਆਪਣੇ ਵਿਅਰਥ ਸੰਕਲਪ ਦਾ ਕੇਕ ਕੱਟਿਆ? ਉਹ ਕੇਕ ਤਾਂ ਬਹੁਤ ਸੌਖਾ ਕੱਟ ਲੈਂਦੇ ਹੋ ਨਾ, ਅੱਜ ਵੀ ਕੱਟੋਗੇ। ਲੇਕਿਨ ਵੇਸਟ ਥਾਟਸ ਦਾ ਕੇਕ ਕੱਟਿਆ? ਕੱਟਣਾ ਤੇ ਪਵੇਗਾ ਨਾ! ਕਿਉਂਕਿ ਨਾਲ ਚਲਣਾ ਹੈ, ਇਹ ਪੱਕਾ ਵਾਇਦਾ ਹੈ ਨਾ! ਕੀ ਨਾਲ ਹਾਂ, ਨਾਲ ਚੱਲਾਂਗੇ।।ਨਾਲ ਚਲਣਾ ਹੈ ਤਾਂ ਸਮਾਨ ਤੇ ਬਣਨਾ ਪਵੇਗਾ ਨਾ! ਜੇਕਰ ਥੋੜ੍ਹਾ ਬਹੁਤ ਰਹਿ ਵੀ ਗਿਆ ਹੋਵੇ, ਦੋ ਮਹੀਨੇ ਤਾਂ ਪੂਰੇ ਹੋ ਗਏ, ਤਾਂ ਅੱਜ ਦੇ ਦਿਨ ਬਰਥ ਡੇ ਮਨਾਉਣ ਕਿੱਥੋਂ - ਕਿੱਥੋਂ ਤੋਂ ਆਏ ਹਨ। ਪਲੇਣ ਵਿਚ ਵੀ ਆਏ ਹੋ, ਟ੍ਰੇਨ ਵਿਚ ਬਿਨਾਏ ਹੋ, ਕਾਰਾਂ ਵਿਚ ਵੀ ਆਏ ਹੋ, ਬਾਪਦਾਦਾ ਨੂੰ ਖੁਸ਼ੀ ਹੈ ਕਿ ਭੱਜ - ਭੱਜ ਕੇ ਆਏ ਹੋ। ਲੇਕਿਨ ਬਰਥ ਡੇ ਤੇ ਪਹਿਲੇ ਗਿਫ਼ਟ ਵੀ ਦਿੰਦੇ ਹਨ, ਤਾਂ ਜੋ ਇੱਕ ਮਹੀਨੇ ਦਾ ਰਿਹਾ ਹੋਇਆ ਹੈ, ਹੋਲੀ ਵੀ ਆਉਣ ਵਾਲੀ ਹੈ। ਹੋਲੀ ਵਿਚ ਵੀ ਕੁਝ ਸਾੜਿਆ ਹੀ ਜਾਂਦਾ ਹੈ। ਤਾਂ ਥੜਾ ਬਹੁਤ ਜੋ ਵੇਸਟ ਥਾਟਸ ਬੀਜ ਹਨ, ਜੇਕਰ ਬੀਜ ਰਿਹਾ ਹੋਇਆ ਹੋਵੇਗਾ ਤਾਂ ਕਦੇ ਤਨਾ ਵੀ ਨਿਕਲ ਆਵੇਗਾ, ਕਦੇ ਸ਼ਾਖਾ ਵੀ ਨਿਕਲ ਆਵੇਗੀ, ਤਾਂ ਕੀ ਅੱਜ ਦੇ ਉੱਤਸਵ ਦੇ ਦਿਨ ਮਨ ਦੇ ਉਮੰਗ- ਉਤਸਾਹ ਨਾਲ ( ਮਨ ਦਾ ਉਮੰਗ - ਉਤਸਾਹ, ਮੂੰਹ ਦਾ ਨਹੀਂ ਮਨ ਦਾ, ਮਨ ਦੇ ਉਮੰਗ - ਉਤਸਾਹ ਨਾਲ ) ਜੋ ਥੋੜ੍ਹਾ ਬਹੁਤ ਰਹਿ ਗਿਆ ਹੈ, ਭਾਵੇਂ ਮਨਸਾ ਵਿਚ, ਭਾਵੇਂ ਵਾਣੀ ਵਿਚ, ਭਾਵੇਂ ਸੰਬੰਧ - ਸੰਪਰਕ ਵਿਚ, ਕੀ ਅੱਜ ਬਾਪ ਦੇ ਬਰਥ ਡੇ ਤੇ ਬਾਪ ਨੂੰ ਇਹ ਗਿਫ਼ਟ ਦੇ ਸਕਦੇ ਹੋ? ਦੇ ਸਕਦੇ ਹੋ ਮਨ ਦੇ ਉਮੰਗ - ਉਤਸਾਹ ਨਾਲ? ਫਾਇਦਾ ਤਾਂ ਤੁਹਾਡਾ ਹੈ, ਬਾਪ ਨੂੰ ਤੇ ਵੇਖਣਾ ਹੈ। ਜੋ ਉਮੰਗ - ਉਤਸਾਹ ਨਾਲ ਹਿੰਮਤ ਰੱਖਦੇ ਹਨ, ਕਰਕੇ ਹੀ ਵਿਖਾਵਾਂਗੇ, ਬੈਸਟ ਬਣ ਕੇ ਵਿਖਾਵਾਂਗੇ, ਉਹ ਹੱਥ ਉਠਾਓ। ਛੱਡਣਾ ਪਵੇਗਾ ਸੋਚ ਲਓ। ਬੋਲ ਵਿਚ ਵੀ ਨਹੀਂ। ਸੰਬੰਧ - ਸੰਪਰਕ ਵਿਚ ਵੀ ਨਹੀਂ। ਹੈ ਹਿੰਮਤ? ਹਿੰਮਤ ਹੈ? ਮਧੂਬਨ ਵਾਲਿਆਂ ਵਿਚ ਵੀ ਹੈ, ਫਾਰੇਂਨ ਵਾਲਿਆਂ ਵਿਚ ਵੀ ਹੈ, ਭਾਰਤਵਾਸੀਆਂ ਵਿਚ ਵੀ ਹੈ ਕਿਓਂਕੀ ਬਾਪਦਾਦਾ ਦਾ ਪਿਆਰ ਹੈ ਨਾ, ਤਾਂ ਬਾਪਦਾਦਾ ਸਮਝਦੇ ਹਨ ਸਭ ਇਕੱਠੇ ਚੱਲਣ, ਕੋਈ ਰਹਿ ਨਹੀਂ ਜਾਵੇ। ਜਦੋਂ ਵਾਇਦਾ ਕੀਤਾ ਹੈ, ਨਾਲ ਚੱਲਾਂਗੇ, ਤਾਂ ਸਮਾਨ ਤੇ ਬਣਨਾ ਹੀ ਪਵੇਗਾ। ਪਿਆਰ ਹੈ ਨਾ! ਮੁਸ਼ਕਿਲ ਨਾਲ ਤੇ ਨਹੀਂ ਹੱਥ ਉਠਾਉਂਦੇ?

ਬਾਪਦਾਦਾ ਇਸ ਸੰਗਠਨ ਦਾ, ਬ੍ਰਾਹਮਣ ਪਰਿਵਾਰ ਦਾ ਬਾਪ ਸਮਾਨ ਮੁਖੜਾ ਵੇਖਣਾਂ ਚਹੁਦੇ ਹਨ। ਸਿਰਫ ਦ੍ਰਿੜ ਸੰਕਲਪ ਦੀ ਹਿੰਮਤ ਕਰੋ, ਵੱਡੀ ਗੱਲ ਨਹੀਂ ਹੈ ਲੇਕਿਨ ਸਹਿਣਸ਼ਕਤੀ ਚਾਹੀਦੀ ਹੈ, ਸਮਾਉਣ ਦੀ ਸ਼ਕਤੀ ਚਾਹੀਦੀ ਹੈ। ਇਹ ਦੋ ਸ਼ਕਤੀਆਂ, ਜਿਸ ਵਿਚ ਸਹਿਣਸ਼ਕਤੀ ਹੈ, ਸਮਾਉਣ ਦੀ ਸ਼ਕਤੀ ਹੈ, ਉਹ ਕਰੋਧਮੁਕਤ ਸਹਿਜ ਹੋ ਸਕਦਾ ਹੈ। ਤਾਂ ਤੁਸੀਂ ਬ੍ਰਾਹਮਣ ਬੱਚਿਆਂ ਨੂੰ ਤਾਂ ਬਾਪਦਾਦਾ ਨੇ ਸਰਵ ਸ਼ਕਤੀਆਂ ਵਰਦਾਨ ਵਿੱਚ ਦਿੱਤੀਆਂ ਹਨ, ਟਾਈਟਲ ਵੀ ਹੈ ਮਾਸਟਰ ਸਰਵਸ਼ਕਤੀਮਾਨ। ਬਸ ਇੱਕ ਸਲੋਗਨ ਯਾਦ ਰਖਣਾ, ਜੇਕਰ ਇੱਕ ਮਹੀਨੇ ਵਿੱਚ ਸਮਾਨ ਬਣਨਾ ਹੀ ਹੈ ਤਾਂ ਇੱਕ ਸਲੋਗਨ ਯਾਦ ਰੱਖਣਾ, ਵਾਇਦੇ ਦਾ ਹੈ- ਨਾ ਦੁੱਖ ਦੇਣਾ ਹੈ, ਨਾ ਦੁੱਖ ਲੈਣਾ ਹੈ। ਕਈ ਇਹ ਚੈਕ ਕਰਦੇ ਹਨ ਕਿ ਅੱਜ ਦੇ ਦਿਨ ਕਿਸੇ ਨੂੰ ਦੁੱਖ ਦਿੱਤਾ ਨਹੀਂ ਹੈ, ਲੇਕਿਨ ਲੈਂਦੇ ਬਹੁਤ ਸਹਿਜ ਹਨ ਕਿਉਂਕਿ ਲੈਣ ਵਿਚ ਦੂਜਾ ਦਿੰਦਾ ਹੈ ਨਾ, ਤਾਂ ਆਪਣੇ ਨੂੰ ਛੁਡਾ ਲੈਂਦੇ ਹਨ, ਮੈਂ ਥੋੜ੍ਹੀ ਨਾ ਕੁਝ ਕੀਤਾ, ਦੂਜੇ ਨੇ ਕੀਤਾ, ਪਰ ਲੀਤਾ ਕਿਉਂ? ਲੈਣ ਵਾਲੇ ਤੁਸੀਂ ਹੋ ਜਾਂ ਦੇਣ ਵਾਲੇ? ਦੇਣਵਾਲੇ ਨੇ ਗਲਤੀ ਕੀਤੀ, ਉਹ ਬਾਪ ਅਤੇ ਡਰਾਮਾ ਜਾਣੇ ਉਸ ਦਾ ਹਿਸਾਬ - ਕਿਤਾਬ, ਲੇਕਿਨ ਤੁਸੀਂ ਲਿਆ ਕਿਉਂ? ਬਾਪਦਾਦਾ ਨੇ ਰਿਜਲਟ ਵਿਚ ਵੇਖਿਆ ਹੈ ਕਿ ਦੇਣ ਵਿਚ ਫਿਰ ਵੀ ਸੋਚਦੇ ਹਨ ਲੇਕਿਨ ਲੈਅ ਬਹੁਤ ਜਲਦੀ ਲੈਂਦੇ ਹਨ ਇਸਲਈ ਸਮਾਨ ਬਣ ਨਹੀਂ ਸਕੋਂਗੇ। ਲੈਣਾ ਨਹੀਂ ਹੈ ਕਿੰਨਾਂ ਵੀ ਕੋਈ ਦੇਵੇ, ਨਹੀਂ ਤਾਂ ਫੀਲਿੰਗ ਦੀ ਬਿਮਾਰੀ ਵਧ ਜਾਂਦੀ ਹੈ ਇਸਲਈ ਜੇਕਰ ਛੋਟੀਆਂ - ਛੋਟੀਆਂ ਗੱਲਾਂ ਵਿਚ ਫੀਲਿੰਗ ਵਧਦੀ ਹੈ ਤਾਂ ਵੇਸਟ ਥਾਟਸ ਖਤਮ ਨਹੀਂ ਹੋ ਸਕਦੇ ਫਿਰ ਬਾਪ ਦੇ ਨਾਲ ਕਿਵੇਂ ਚੱਲੋਂਗੇ! ਬਾਪ ਦਾ ਪਿਆਰ ਹੈ, ਬਾਪ ਤੁਹਾਨੂੰ ਛੱਡ ਨਹੀਂ ਸਕਦਾ, ਨਾਲ ਲੈਕੇ ਹੀ ਜਾਣਾ ਹੈ। ਮਨਜੂਰ ਹੈ, ਪਸੰਦ ਹੈ ਨਾ? ਪਸੰਦ ਹੈ ਤਾਂ ਹੱਥ ਉਠਾਓ। ਪਿੱਛੇ - ਪਿੱਛੇ ਤੇ ਨਹੀਂ ਆਉਣਾ ਹੈ ਨਾ! ਜੇਕਰ ਨਾਲ ਚਲਣਾ ਹੈ ਤਾਂ ਗਿਫ਼ਟ ਦੇਣੀ ਹੀ ਪਵੇਗੀ। ਇੱਕ ਮਹੀਨਾ ਸਭ ਅਭਿਆਸ ਕਰੋ, ਨਾ ਦੁੱਖ ਲੈਣਾ ਹੈ, ਨਾ ਦੁੱਖ ਦੇਣਾ ਹੈ। ਇਹ ਨਹੀਂ ਕਹਿਣਾ ਮੈਂ ਦਿੱਤਾ ਨਹੀਂ, ਉਸ ਨੇ ਲੈਅ ਲਿਆ, ਕੁਝ ਤਾਂ ਹੁੰਦਾ ਹੈ। ਪਰਦਰਸ਼ਨ ਨਹੀਂ ਕਰਨਾ, ਸਵ- ਦਰਸ਼ਨ। ਹੇ ਅਰਜੁਨ ਮੈਨੂੰ ਬਣਨਾ ਹੈ।

ਦੇਖੋ, ਬਾਪਦਾਦਾ ਨੇ ਰਿਪੋਰਟ ਵਿਚ ਵੇਖਿਆ, ਸੰਤੁਸ਼ਟਤਾ ਦੀ ਰਿਪੋਰਟ ਹਾਲੇ ਮਿਜੋਰਟੀ ਦੀ ਨਹੀਂ ਸੀ, ਇਸਲਈ ਬਾਪਦਾਦਾ ਫਿਰ ਇੱਕ ਮਹੀਨੇ ਦੇ ਲਈ ਅੰਡਰਲਾਈਨ ਕਰਵਾਉਂਦੇ ਹਨ। ਜੇਕਰ ਇੱਕ ਮਹੀਨੇ ਅਭਿਆਸ ਕਰ ਲਿਆ ਤਾਂ ਆਦਤ ਪੈ ਜਾਵੇਗੀ। ਆਦਤ ਪਾਉਣੀ ਹੈ। ਹਲਕਾ ਨਹੀਂ ਛੱਡਣਾ, ਇਹ ਤੇ ਹੁੰਦਾ ਹੀ ਹੈ, ਇਨਾਂ ਤਾਂ ਚੱਲੇਗਾ ਹੀ, ਨਹੀਂ। ਜੇਕਰ ਬਾਪਦਾਦਾ ਨਾਲ ਪਿਆਰ ਹੈ ਤਾਂ ਪਿਆਰ ਦੇ ਪਿੱਛੇ ਕੀ ਸਿਰਫ ਇੱਕ ਕਰੋਧ ਵਿਕਾਰ ਨੂੰ ਕੁਰਬਾਨ ਨਹੀਂ ਕਰ ਸਕਦੇ? ਕੁਰਬਾਨ ਦੀ ਨਿਸ਼ਾਨੀ ਹੈ - ਫ਼ਰਮਾਨ ਮੰਨਣ ਵਾਲਾ। ਵਿਅਰਥ ਸੰਕਲਪ ਅੰਤਿਮ ਘੜੀ ਦੇ ਵਿਚ ਬਹੁਤ ਧੋਖਾ ਦੇ ਸਕਦਾ ਹੈ ਕਿਉਂਕਿ ਚਾਰੋਂ ਪਾਸੇ ਆਪਣੇ ਵੱਲ ਦੁੱਖ ਦਾ ਵਾਯੂਮੰਡਲ, ਪ੍ਰਾਕ੍ਰਿਤੀ ਦਾ ਵਾਯੂਮੰਡਲ ਅਤੇ ਆਤਮਾਵਾਂ ਦਾ ਵਾਯੂਮੰਡਲ ਆਕਰਸ਼ਣ ਕਰਨ ਵਾਲਾ ਹੋਵੇਗਾ। ਜੇਕਰ ਵੇਸਟ ਥਾਟਸ ਦੀ ਆਦਤ ਹੋਵੇਗੀ ਤਾਂ ਵੇਸਟ ਵਿਚ ਹੀ ਉਲਝ ਜਾਵੋਗੇ। ਤਾਂ ਬਾਪਦਾਦਾ ਦਾ ਅੱਜ ਵਿਸ਼ੇਸ਼ ਇਹ ਹਿੰਮਤ ਦਾ ਸੰਕਲਪ ਹੈ, ਭਾਵੇਂ ਵਿਦੇਸ਼ ਵਿਚ ਰਹਿੰਦੇ, ਭਾਵੇਂ ਭਾਰਤ ਵਿਚ ਰਹਿੰਦੇ, ਹਨ ਤੇ ਬਾਪਦਾਦਾ ਇੱਕ ਦੇ ਬੱਚੇ। ਤਾਂ ਚਾਰੋਂ ਪਾਸੇ ਦੇ ਬੱਚੇ ਹਿੰਮਤ ਅਤੇ ਦ੍ਰਿੜਤਾ ਰੱਖ, ਸਫਲਤਾ ਮੂਰਤ ਬਣ ਵਿਸ਼ਵ ਵਿਚ ਇਹ ਅਨਾਉਂਸ ਕਰਨ ਕਿ ਕਾਮ ਨਹੀਂ, ਕ੍ਰੋਧ ਨਹੀਂ, ਅਸੀਂ ਪਰਮਾਤਮਾ ਦੇ ਬੱਚੇ ਹਾਂ। ਦੂਜਿਆਂ ਤੋਂ ਸ਼ਰਾਬ ਛੁਡਾਉਂਦੇ, ਬੀੜੀ ਛੁਡਾਉਂਦੇ, ਲੇਕਿਨ ਬਾਪਦਾਦਾ ਅੱਜ ਹਰ ਇੱਕ ਬੱਚੇ ਤੋਂ ਕ੍ਰੋਧਮੁਕਤ, ਕਾਮ ਵਿਕਾਰ ਮੁਕਤ ਇਨ੍ਹਾਂ ਦੋ ਦੀ ਹਿੰਮਤ ਦਵਾਕੇ ਸਟੇਜ ਤੇ ਵਿਸ਼ਵ ਨੂੰ ਵਿਖਾਉਣਾ ਚਾਹੁੰਦੇ ਹਨ। ਪਸੰਦ ਹੈ? ਦਾਦੀਆਂ ਨੂੰ ਪਸੰਦ ਹੈ? ਪਹਿਲੀ ਲਾਈਨ ਵਾਲਿਆਂ ਨੂੰ ਪਸੰਦ ਹੈ? ਮਧੂਬਨ ਵਾਲਿਆਂ ਨੂੰ ਪਸੰਦ ਹੈ? ਮਧੂਬਨ ਵਾਲਿਆਂ ਨੂੰ ਵੀ ਪਸੰਦ ਹੈ। ਫਾਰੇਂਨ ਵਾਲਿਆਂ ਨੂੰ ਵੀ ਪਸੰਦ ਹੈ? ਤਾਂ ਜੋ ਪਸੰਦ ਹੁੰਦੀ ਹੈ ਉਸ ਨੂੰ ਕਰਨ ਵਿਚ ਕੀ ਵੱਡੀ ਗੱਲ ਹੈ। ਬਾਪਦਾਦਾ ਵੀ ਐਕਸਟ੍ਰਾ ਕਿਰਨਾਂ ਦਵੇਗਾ। ਅਜਿਹਾ ਨਕਸ਼ਾ ਵਿਖਾਈ ਦੇਵੇ ਕਿ ਇਹ ਦੁਆਵਾਂ ਦੇਣ ਵਾਲਾ ਅਤੇ ਦੁਆਵਾਂ ਲੈਣ ਵਾਲਾ ਬ੍ਰਾਹਮਣ ਪਰਿਵਾਰ ਹੈ ਕਿਉਂਕਿ ਸਮੇਂ ਵੀ ਪੁਕਾਰ ਰਿਹਾ ਹੈ, ਬਾਪਦਾਦਾ ਦੇ ਕੋਲ ਤਾਂ ਐਡਵਾਂਸ ਪਾਰਟੀ ਵਾਲਿਆਂ ਦੇ ਵੀ ਦਿਲ ਦੀ ਪੁਕਾਰ ਹੈ। ਮਾਇਆ ਵੀ ਹੁਣ ਥੱਕ ਗਈ ਹੈ। ਉਹ ਵੀ ਚਾਉਂਦੀ ਹੀ ਕਿ ਹੁਣ ਮੈਨੂੰ ਵੀ ਮੁਕਤੀ ਦੇ ਦਵੋ। ਮੁਕਤੀ ਦਿੰਦੇ ਹਨ ਪਰ ਵਿਚ - ਵਿਚ ਦੀ ਥੋੜ੍ਹੀ ਦੋਸਤੀ ਕਰ ਦਿੰਦੇ ਹਨ ਕਿਉਂਕਿ 63 ਜਨਮ ਦੋਸਤ ਰਹੀ ਹੈ ਨਾ! ਤਾਂ ਬਾਪਦਾਦਾ ਕਹਿੰਦੇ ਹਨ ਹੇ ਮਾਸਟਰ ਮੁਕਤੀਦਾਤਾ ਹੁਣ ਸਭ ਨੂੰ ਮੁਕਤੀ ਦੇ ਦਵੋ ਕਿਉਂਕਿ ਸਾਰੇ ਵਿਸ਼ਵ ਨੂੰ ਕੁਝ ਨਾ ਕੁਝ ਪ੍ਰਾਪਤੀ ਦੀ ਅੰਚਲੀ ਦੇਣੀ ਹੈ, ਕਿੰਨਾਂ ਕੰਮ ਕਰਨਾ ਹੈ ਕਿਉਂਕਿ ਇਸ ਵੇਲੇ, ਸਮੇਂ ਤੁਹਾਡਾ ਸਾਥੀ ਹੈ, ਸਰਵ ਆਤਮਾਵਾਂ ਨੂੰ ਮੁਕਤੀ ਵਿਚ ਜਾਨਾਂ ਹੀ ਹੈ,ਸਮੇਂ ਹੈ। ਦੂਜੇ ਸਮੇਂ ਤੇ ਜੇਕਰ ਤੁਸੀਂ ਪੁਰਸ਼ਾਰਥ ਵੀ ਕਰੋ, ਤਾਂ ਸਮੇਂ ਨਹੀਂ ਹੈ, ਇਸਲਈ ਤੁਸੀਂ ਦੇ ਨਹੀਂ ਸਕਦੇ। ਹੁਣ ਸਮੇਂ ਹੈ ਇਸਲਈ ਬਾਪਦਾਦਾ ਕਹਿੰਦੇ ਹਨ ਪਹਿਲੇ ਖੁਦ ਨੂੰ ਮੁਕਤੀ ਦਵੋ, ਫਿਰ ਵਿਸ਼ਵ ਦੀਆਂ ਸਰਵ ਆਤਮਾਵਾਂ ਨੂੰ ਮੁਕਤੀ ਦੇਣ ਦੀ ਅੰਚਲੀ ਦਵੋ। ਉਹ ਪੁਕਾਰ ਰਹੇ ਹਨ, ਤੁਹਾਨੂੰ ਕੀ ਦੁਖੀਆਂ ਦੀ ਪੁਕਾਰ ਦੀ ਆਵਾਜ਼ ਨਹੀਂ ਆਉਂਦੀ? ਜੇਕਰ ਆਪਣੇ ਵਿਚ ਹੀ ਬਿਜੀ ਹੋਵੋਗੇ ਤਾਂ ਆਵਾਜ ਸੁਨਣ ਵਿੱਚ ਨਹੀਂ ਆਉਂਦਾ। ਬਾਰ - ਬਾਰ ਗੀਤ ਗਾ ਰਹੇ ਹਨ - ਦੁਖੀਆਂ ਤੇ ਰਹਿਮ ਕਰੋ…। ਹੁਣ ਤੋਂ ਦਿਆਲੂ, ਕਿਰਪਾਲੂ, ਮਰਸੀਫੁੱਲ ਸੰਸਕਾਰ ਬਹੁਤਕਾਲ ਤੋਂ ਨਹੀਂ ਭਰੋਗੇ ਤਾਂ ਤੁਹਾਡੇ ਜੜ ਚਿੱਤਰਾਂ ਵਿਚ ਮਰਸੀਫੁੱਲ ਦਾ ਕ੍ਰਿਪਾ ਦਾ, ਰਹਿਮ ਦਾ, ਦਯਾ ਦਾ ਵਾਇਬ੍ਰੇਸ਼ਨ ਕਿਵੇਂ ਭਰੇਗਾ।

ਡਬਲ ਫਾਰਨਰਜ ਸਮਝਦੇ ਹਨ, ਤੁਸੀਂ ਵੀ ਦਵਾਪਰ ਵਿਚ ਮਰਸੀਫੁੱਲ ਬਣਕੇ ਆਪਣੇ ਜੜ ਚਿੱਤਰਾਂ ਦ੍ਵਾਰਾ ਸਭ ਨੂੰ ਮਰਸੀ ਦਵੋਗੇ ਨਾ! ਤੁਹਾਡੇ ਚਿੱਤਰ ਹਨ ਨਾ ਜਾਂ ਇੰਡੀਆ ਵਾਲਿਆਂ ਦੇ ਹੀ ਹਨ? ਫਾਰਨਰਜ ਸਮਝਦੇ ਹਨ ਕਿ ਸਾਡੇ ਚਿੱਤਰ ਹਨ? ਤਾਂ ਚਿੱਤਰ ਕੀ ਦਿੰਦੇ ਹਨ? ਚਿੱਤਰਾਂ ਦੇ ਕੋਲ ਜਾਕੇ ਕੀ ਮੰਗਦੇ ਹਨ? ਮਰਸੀ, ਮਰਸੀ ਦੀ ਧੁਨ ਲਗਾ ਦਿੰਦੇ ਹਨ। ਤਾਂ ਹੁਣ ਸੰਗਮ ਤੇ ਤੁਸੀਂ ਆਪਣੇ ਦਵਾਪਰ ਕਲਯੁਗ ਦੇ ਸਮੇਂ ਦੇ ਲਈ ਜੜ ਚਿੱਤਰਾਂ ਵਿਚ ਵਾਯੂਮੰਡਲ ਭਰੋਂਗੇ ਤਾਂ ਤੁਹਾਡੇ ਜੜ ਚਿੱਤਰਾਂ ਦੇ ਦ੍ਵਾਰਾ ਅਨੁਭਵ ਕਰਨਗੇ। ਭਗਤਾਂ ਦਾ ਕਲਿਆਣ ਤੇ ਹੋਵੇਗਾ ਨਾ! ਭਗਤ ਵੀ ਹਨ ਤੇ ਤੁਹਾਡੀ ਵੰਸ਼ਾਵਲੀ ਨਾ। ਤੁਸੀ ਸਾਰੇ ਗ੍ਰੇਟ - ਗ੍ਰੇਟ ਗ੍ਰੈਂਡ ਫਾਦਰ ਸੀ ਸੰਤਾਨ ਹੋ। ਤਾਂ ਭਗਤ ਹਨ, ਭਾਵੇਂ ਦੁਖੀ ਹਨ, ਲੇਕਿਨ ਹਨ ਤੇ ਤੁਹਾਡੀ ਹੀ ਵੰਸ਼ਾਵਲੀ। ਤਾਂ ਤੁਹਾਨੂੰ ਰਹਿਮ ਨਹੀਂ ਆਉਂਦਾ? ਆਉਂਦਾ ਤੇ ਹੈ ਪਰ ਥੋੜ੍ਹਾ - ਥੋੜ੍ਹਾ ਹੋਰ ਕਿਤੇ ਬਿਜੀ ਹੋ ਜਾਂਦੇ ਹੋ। ਹੁਣ ਆਪਣੇ ਪੁਰਸ਼ਾਰਥ ਵਿਚ ਸਮਾਂ ਜਿਆਦਾ ਨਹੀਂ ਲਗਾਓ। ਦੇਣ ਵਿਚ ਲਗਾਓ, ਤਾਂ ਦੇਣਾ ਲੈਣਾ ਹੋ ਜਾਵੇਗਾ। ਛੋਟੀਆਂ -, ਛੋਟੀਆਂ ਗੱਲਾਂ ਨਹੀਂ, ਮੁਕਤੀ ਦਿਨ ਮਨਾਓ। ਅੱਜ ਦਾ ਦਿਨ ਮੁਕਤੀ ਦਿਵਸ ਮਨਾਓ। ਠੀਕ ਹੈ? ਹਾਂ ਪਹਿਲੀ ਲਾਈਨ ਠੀਕ ਹੈ? ਮਧੂਬਨ ਵਾਲੇ ਠੀਕ ਹੈ?

ਅੱਜ ਮਧੂਬਨ ਵਾਲੇ ਬਹੁਤ ਪਿਆਰੇ ਲੱਗ ਰਹੇ ਹਨ ਕਿਉਂਕਿ ਮਧੂਬਨ ਨੂੰ ਫਾਲੋ ਬਹੁਤ ਜਲਦੀ ਕਰਦੇ ਹਨ। ਹਰ ਗੱਲ ਵਿਚ ਮਧੂਬਨ ਨੂੰ ਫਾਲੋ ਕਰਦੇ ਹਨ, ਤਾਂ ਮਧੂਬਨ ਵਾਲੇ ਮੁਕਤੀ ਦਿਵਸ ਮਨਾਓਗੇ ਨਾ ਤਾਂ ਸਾਰੇ ਫਾਲੋ ਕਰਨਗੇ। ਤੁਸੀਂ ਮਧੂਬਨ ਨਿਵਾਸੀ ਸਾਰੇ ਮਾਸਟਰ ਮੁਕਤੀ ਦਾਤਾ ਬਣ ਜਾਵੋ। ਬਣਨਾ ਹੈ? ( ਸਾਰੇ ਹੱਥ ਉੱਠਾ ਰਹੇ ਹਨ ) ਚੰਗਾ ਬਹੁਤ ਹਨ। ਚੰਗਾ, ਹੁਣ ਬਾਪਦਾਦਾ ਸਭ ਨੂੰ ਭਾਵੇਂ ਇਥੇ ਸਾਮ੍ਹਣੇ ਬੈਠੇ ਹਨ, ਭਾਵੇਂ ਦੇਸ਼ ਵਿਦੇਸ਼ ਵਿਚ ਦੂਰ ਬੈਠੇ ਸੁਣ ਰਹੇ ਹਨ ਜਾਂ ਵੇਖ ਰਹੇ ਹਨ, ਸਾਰੇ ਬੱਚਿਆਂ ਨੂੰ ਡਰਿੱਲ ਕਰਾਉਂਦੇ ਹਨ। ਸਾਰੇ ਰੇਡੀ ਹੋ ਗਏ। ਸਭ ਸੰਕਲਪ ਮਰਜ ਕਰ ਦਵੋ, ਹੁਣ ਇੱਕ ਸੈਕਿੰਡ ਵਿਚ ਮਨ ਬੁੱਧੀ ਦ੍ਵਾਰਾ ਆਪਣੇ ਸਵੀਟ ਹੋਮ ਵਿਚ ਪਹੁੰਚ ਜਾਵੋ… ਹੁਣ ਪਰਮਧਾਮ ਤੋਂ ਆਪਣੇ ਸੂਕਸ਼ਮ ਵਤਨ ਵਿਚ ਪੰਚ ਜਾਵੋ… ਹੁਣ ਸੂਕਸ਼ਮ ਵਤਨ ਤੋਂ ਸਥੂਲ ਸਾਕਾਰ ਵਤਨ ਆਪਣੇ ਰਾਜ ਸਵਰਗ ਵਿਚ ਪਹੁੰਚ ਜਾਵੋ…ਹੁਣ ਆਪਣੇ ਪੁਰਸ਼ੋਤਮ ਸੰਗਮ੍ਯੁੱਗ ਵਿਚ ਪਹੁੰਚ ਜਾਵੋ… ਹੁਣ ਮਧੂਬਨ ਵਿਚ ਆ ਜਾਵੋ। ਇਵੇਂ ਹੀ ਬਾਰ - ਬਾਰ ਸਵਦਰਸ਼ਨ ਚਕ੍ਰਧਾਰੀ ਬਣ ਚਕ੍ਰ ਲਗਾਉਂਦੇ ਰਹੋ। ਅੱਛਾ।

ਚਾਰੋਂ ਪਾਸੇ ਦੇ ਲਵਲੀ ਅਤੇ ਲੱਕੀ ਬੱਚਿਆਂ ਨੂੰ, ਸਦਾ ਸਵਰਾਜ ਦ੍ਵਾਰਾ ਸਵ- ਪਰਿਵਰਤਨ ਕਰਨ ਵਾਲੇ ਰਾਜਾ ਬੱਚਿਆਂ ਨੂੰ, ਸਦਾ ਦ੍ਰਿੜ੍ਹਤਾ ਦ੍ਵਾਰਾ ਸਫਲਤਾ ਪ੍ਰਾਪਤ ਕਰਨ ਵਾਲੇ ਸਫਲਤਾ ਦੇ ਸਿਤਾਰਿਆਂ ਨੂੰ, ਸਦਾ ਖੁਸ਼ ਰਹਿਣ ਵਾਲੇ ਖੁਸ਼ਨਸੀਬ ਬੱਚਿਆਂ ਨੂੰ, ਬਾਪਦਾਦਾ ਦਾ ਅੱਜ ਦੇ ਜਨਮਦਿਨ ਦੀ, ਬਾਪ ਅਤੇ ਬੱਚਿਆਂ ਦੇ ਬਰਥ ਡੇ ਦੀ ਬਹੁਤ - ਬਹੁਤ ਮੁਬਾਰਕ, ਦੁਆਵਾਂ ਅਤੇ ਯਾਦਪਿਆਰ, ਅਜਿਹੇ ਸ੍ਰੇਸ਼ਠ ਬੱਚਿਆਂ ਨੂੰ ਨਮਸਤੇ।

ਵਰਦਾਨ:-
ਵਿਸ਼ਵ ਕਲਿਆਣ ਦੀ ਜਿੰਮੇਵਾਰੀ ਸਮਝ ਸਮੇਂ ਅਤੇ ਸ਼ਕਤੀਆਂ ਦੀ ਇਕਾਨਮੀ ਕਰਨ ਵਾਲੇ ਮਾਸਟਰ ਰਚਤਾ ਭਵ।

ਵਿਸ਼ਵ ਦੀਆਂ ਸਾਰੀਆਂ ਆਤਮਾਵ ਤੁਸੀ ਸ੍ਰੇਸ਼ਠ ਆਤਮਾਵਾਂ ਦਾ ਪਰਿਵਾਰ ਹੈ, ਜਿਨਾਂ ਵੱਡਾ ਪਰਿਵਾਰ ਹੁੰਦਾ ਹੈ ਉਤਨਾ ਹੀ ਇਕਾਨਮੀ ਦਾ ਖਿਆਲ ਰੱਖਿਆ ਜਾਂਦਾ ਹੈ। ਤਾਂ ਸਰਵ ਆਤਮਾਵਾਂ ਨੂੰ ਸਾਮ੍ਹਣੇ ਰੱਖਦੇ ਹੋਏ, ਖੁਦ ਨੂੰ ਬੇਹੱਦ ਦੀ ਸੇਵਾ ਅਰਥ ਨਿਮਿਤ ਸਮਝਦੇ ਹੋਏ ਆਪਣੇ ਸਮੇਂ ਅਤੇ ਸ਼ਕਤੀਆਂ ਨੂੰ ਕੰਮ ਵਿਚ ਲਗਾਓ। ਆਪਣੇ ਲਈ ਹੀ ਕਮਾਇਆ, ਖਾਦਾ ਅਤੇ ਗਵਾਇਆ - ਅਜਿਹੇ ਅਲਬੇਲੇ ਨਹੀਂ ਬਣੋ। ਸਰਵ ਖਜਾਨਿਆਂ ਦਾ ਬਜਟ ਬਣਾਓ। ਮਾਸਟਰ ਰਚਿਯਤਾ ਭਵ ਦੇ ਵਰਦਾਨ ਨੂੰ ਸਮ੍ਰਿਤੀ ਵਿਚ ਰੱਖ ਸਮੇਂ ਅਤੇ ਸ਼ਕਤੀ ਦਾ ਸਟਾਕ ਸੇਵਾ ਪ੍ਰਤੀ ਜਮਾ ਕਰੋ।

ਸਲੋਗਨ:-
ਮਹਾਦਾਨੀ ਉਹ ਹੈ ਜਿਸ ਦੇ ਸੰਕਲਪ ਅਤੇ ਬੋਲ ਦ੍ਵਾਰਾ ਸਭਨੂੰ ਵਰਦਾਨ ਦੀ ਪ੍ਰਾਪਤੀ ਹੋਵੇ।

ਅਵਿਅਕਤ ਇਸ਼ਾਰੇ :- ਸੰਕਲਪਾਂ ਦੀ ਸ਼ਕਤੀ ਜਮਾ ਕਰ ਸ੍ਰੇਸ਼ਠ ਸੇਵਾ ਦੇ ਨਿਮਿਤ ਬਣੋ। ਤੁਹਾਡੀਆਂ ਜੋ ਸੂਕਸ਼ਮ ਸ਼ਕਤੀਆਂ ਮੰਤਰੀ ਅਤੇ ਮਹਾਮੰਤਰੀ ਹਨ ( ਮਨ ਅਤੇ ਬੁੱਧੀ ) ਉਨ੍ਹਾਂ ਨੂੰ ਆਪਣੇ ਆਰਡਰ ਪ੍ਰਮਾਣ ਚਲਾਓ। ਜੇਕਰ ਹੁਣ ਤੋਂ ਹੀ ਰਾਜ ਦਰਬਾਰ ਠੀਕ ਹੋਵੇਗਾ ਤਾਂ ਧਰਮਰਾਜ ਦੀ ਦਰਬਾਰ ਵਿਚ ਨਹੀਂ ਜਾਵੋਗੇ। ਧਰਮਰਾਜ ਵੀ ਸਵਾਗਤ ਕਰੇਗਾ। ਲੇਕਿਨ ਜੇਕਰ ਕੰਟ੍ਰੋਲਿੰਗ ਪਾਵਰ ਨਹੀਂ ਹੋਵੇਗੀ ਤਾਂ ਫਾਈਨਲ ਰਿਜਲਟ ਵਿਚ ਫਾਇਨ ਭਰਨ ਦੇ ਲਈ ਧਰਮਰਾਜ ਪੁਰੀ ਵਿਚ ਜਾਣਾ ਪਵੇਗਾ। ਇਹ ਸਜਾਵਾਂ ਫਾਈਨ ਹਨ। ਰੀਫਾਇਨ ਬਣ ਜਾਵੋ ਤਾਂ ਫਾਇਨ ਨਹੀਂ ਭਰਨਾ ਪਵੇਗਾ। ਸੂਚਨਾ :- ਅੱਜ ਮਹੀਨੇ ਦਾ ਤੀਜਾ ਇਤਵਾਰ ਹੈ, ਸਾਰੇ ਰਾਜਯੋਗੀ ਤਪਸਵੀ ਭਾਈ - ਭੈਣਾਂ ਸ਼ਾਮ 6.30 ਤੋਂ 7. 30 ਵਜੇ ਤੱਕ, ਵਿਸ਼ੇਸ਼ ਯੋਗ ਅਭਿਆਸ ਦੇ ਸਮੇਂ ਭਗਤਾਂ ਦੀ ਪੁਕਾਰ ਸੁਣ ਅਤੇ ਆਪਣੇ ਇਸ਼ਟ ਦੇਵ ਰਹਿਮਦਿਲ, ਦਾਤਾ ਸਵਰੂਪ ਵਿਚ ਸਥਿਤ ਹੋਕੇ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਦੀ ਸੇਵਾ ਕਰਨ।