20.09.26 Avyakt Bapdada Punjabi Murli
30.11.2011 Om Shanti Madhuban
ਅੰਮ੍ਰਿਤਵੇਲੇ ਵਿਸ਼ੇਸ਼
ਸਰਵ ਸ਼ਕਤੀਆਂ ਦੇ ਅਨੁਭਵੀ ਸਵਰੂਪ ਬਣ ਯੋਗ ਦੀ ਸਾਕਾਸ਼ ਵਾਯੂਮੰਡਲ ਵਿਚ ਫੈਲਾਓ , ਮਨ ਨੂੰ ਸਦਾ ਬਿਜੀ
ਰੱਖੋ , ਸਮੇਂ ਦੀ ਪੁਕਾਰ ਹੈ - ਤੀਵ੍ਰ ਪੁਰਸ਼ਾਰਥੀ ਭਵ
ਅੱਜ ਬਾਪਦਾਦਾ ਚਾਰੋਂ
ਪਾਸੇ ਦੇ ਬੱਚਿਆਂ ਦੇ ਮੱਥੇ ਵਿੱਚ ਭਾਗ ਦੇ ਚਮਕਦੇ ਹੋਏ ਸਿਤਾਰੇ ਦੇਖ ਰਹੇ ਹਨ। ਇੱਕ ਜਨਮ ਦਾ, ਦੂਸਰਾ
ਸੰਬੰਧ ਦਾ ਅਤੇ ਤੀਸਰਾ ਪ੍ਰਾਪਤੀਆਂ ਦਾ। ਤਿੰਨੋ ਭਾਗ ਨੂੰ ਦੇਖ ਹਰਸ਼ਿਤ ਹੋ ਰਹੇ ਹਨ। ਜਨਮ ਦਾ ਭਾਗ
ਤਾਂ ਤੁਸੀਂ ਜਾਣਦੇ ਹੋ ਕਿ ਤੁਸੀਂ ਸਭਨੂੰ ਇਹ ਦਿਵਯ ਜਨਮ, ਬ੍ਰਾਹਮਣ ਜਨਮ ਦੇਣ ਵਾਲਾ ਖੁਦ ਭਾਗ
ਵਿਧਾਤਾ ਹੈ। ਤਾਂ ਸੋਚੋ, ਕਿੰਨਾ ਵੱਡਾ ਭਾਗ ਹੈ! ਨਾਲ -ਨਾਲ ਸੰਬੰਧ, ਇਸਦੀ ਵਿਸ਼ੇਸ਼ਤਾ ਜਾਣਦੇ ਹੋ ਕਿ
ਤਿੰਨੋ ਸੰਬੰਧ ਬਾਪ, ਸਿੱਖਿਅਕ, ਸਤਿਗੁਰੂ ਤਿੰਨੋ ਸੰਬੰਧ ਇੱਕ ਬਾਪ ਨਾਲ ਹੈ। ਇੱਕ ਨਾਲ ਹੀ ਤਿੰਨੋ
ਸੰਬੰਧ ਹੈ। ਪ੍ਰਾਪਤੀਆਂ ਨੂੰ ਵੀ ਜਾਣਦੇ ਹੋ, ਜਿੱਥੇ ਬਾਪ ਹੈ ਉੱਥੇ ਪ੍ਰਾਪਤੀਆਂ ਤਾਂ ਸਰਵ ਅਤੇ
ਬੇਹੱਦ ਦੀ ਹੈ। ਇੱਕ ਨਾਲ ਹੀ ਤਿੰਨੋ ਸੰਬੰਧ ਹਨ। ਉਵੇਂ ਵੀ ਜੀਵਨ ਵਿੱਚ ਤਿੰਨ ਸੰਬੰਧ ਜ਼ਰੂਰੀ ਹਨ ਪਰ
ਦੁਨੀਆਂ ਵਾਲਿਆਂ ਦੇ ਹਰੇਕ ਸੰਬੰਧ ਵੱਖ -ਵੱਖ ਹਨ ਅਤੇ ਤੁਹਾਡੇ ਤਿੰਨੋ ਸੰਬੰਧ ਇੱਕ ਨਾਲ ਹਨ। ਇੱਕ
ਨਾਲ ਤਿੰਨੋ ਸੰਬੰਧ ਹੋਣ ਦੇ ਕਾਰਨ ਯਾਦ ਵੀ, ਅਨੁਭਵ ਵੀ ਸਹਿਜ ਹੁੰਦਾ ਹੈ। ਸਭ ਤਿੰਨੋ ਸੰਬੰਧ ਦੇ
ਅਨੁਬਵੀ ਹੋ ਨਾ! ਬਾਪ ਦਵਾਰਾ ਕੀ ਮਿਲਦਾ ਹੈ? ਵਰਸਾ। ਵਰਸਾ ਵੀ ਕਿੰਨਾ ਉੱਚਾ ਮਿਲਦਾ ਹੈ ਅਤੇ ਇਹ
ਵਰਸਾ ਕਿੰਨਾ ਸਮੇਂ ਚੱਲਦਾ ਹੈ ਕਿਉਂਕਿ ਪਰਮਾਤਮ ਬਾਪ ਦਵਾਰਾ ਪ੍ਰਾਪਤ ਹੁੰਦਾ ਹੈ। ਦੂਸਰਾ ਸੰਬੰਧ ਹੈ
ਸਿੱਖਿਅਕ ਦਾ, ਸਿੱਖਿਆ ਨੂੰ ਕਿਹਾ ਜਾਂਦਾ ਹੈ ਸੋਰਸ ਆਫ਼ ਇਨਕਮ। ਤਾਂ ਤੁਸੀਂ ਸਭਨੂੰ ਸਿੱਖਿਅਕ ਦਵਾਰਾ
ਕਿੰਨਾ ਉੱਚ ਪ੍ਰਾਪਤੀ ਹੋਈ ਹੈ, ਜਾਣਦੇ ਹੋ ਨਾ! ਅਜਿਹੀ ਉੱਚ ਪ੍ਰਾਪਤੀ ਸਿਵਾਏ ਪਰਮਾਤਮ ਪਿਤਾ ਦੇ
ਹੋਰ ਕਿਸੇ ਦੀ ਹੋ ਨਹੀਂ ਸਕਦੀ। ਸਿੱਖਿਆ ਨਾਲ ਪਦਵੀ ਦੀ ਪ੍ਰਾਪਤੀ ਹੁੰਦੀ ਹੈ ਅਤੇ ਤੁਸੀਂ ਸਭਨੂੰ
ਸਭਤੋਂ ਸ਼੍ਰੇਸ਼ਠ ਪ੍ਰਾਪਤੀ ਹੈ, ਦੁਨੀਆਂ ਵਿੱਚ ਵੀ ਸ਼੍ਰੇਸ਼ਠ ਪ੍ਰਾਪਤੀ ਰਾਜਪਦ ਨੂੰ ਕਿਹਾ ਜਾਂਦਾ ਹੈ।
ਤਾਂ ਤੁਹਾਨੂੰ ਵੀ ਸਿੱਖਿਅਕ ਦਵਾਰਾ ਰਾਜਪਦਵੀ ਦੀ ਪ੍ਰਾਪਤੀ ਹੋਈ ਹੈ। ਹੁਣ ਵੀ ਸਵਰਾਜ ਦੇ ਰਾਜਾ ਹੋ,
ਕਿਉਂ? ਆਤਮਾ ਰਾਜਯੋਗੀ ਹੋਣ ਦੇ ਕਾਰਣ ਸਵਰਾਜ ਅਧਿਕਾਰੀ ਬਣਦੀ ਹੈ। ਸਵ ਤੇ ਰਾਜ ਕਰਦੀ ਹੈ।
ਕਰਮਿੰਦਰਰੀਆਂ ਦੇ ਵਸ਼ੀਭੂਤ ਨਹੀਂ ਹੁੰਦੀ, ਆਤਮਾ ਮਾਲਿਕ ਹੋਕੇ ਇਹਨਾਂ ਕਰਮਇੰਦਰੀਆਂ ਦੀ ਰਾਜਾ ਬਣ
ਜਾਂਦੀ ਹੈ। ਤਾਂ ਹੁਣ ਦਾ ਸਵਰਾਜ ਅਤੇ ਭਵਿੱਖ ਵਿੱਚ ਵੀ ਰਾਜ ਭਾਗ ਪ੍ਰਾਪਤ ਹੁੰਦਾ ਹੈ। ਤਾਂ ਡਬਲ
ਰਾਜ ਹੁਣ ਵੀ ਅਤੇ ਭਵਿੱਖ ਵਿੱਚ ਵੀ ਪੱਦਵੀ ਦੀ ਪ੍ਰਾਪਤੀ ਹੁੰਦੀ ਹੈ। ਅਤੇ ਤੀਸਰਾ ਸੰਬੰਧ ਹੈ
ਸਤਿਗੁਰੂ ਦਾ। ਤਿੰਨੋ ਸੰਬੰਧ ਪ੍ਰਾਪਤ ਹਨ ਨਾ! ਹਨ? ਬਾਪ ਦਾ, ਸਿੱਖਿਅਕ ਦਾ ਅਤੇ ਤੀਸਰਾ ਸਤਿਗੁਰੂ
ਦਾ। ਸਤਿਗੁਰੂ ਦਵਾਰਾ ਗੁਰੂ ਨੂੰ ਵੀ ਸ਼੍ਰੀਮਤ ਮਿਲਦੀ ਹੈ। ਕਿੰਨੀ ਸ਼੍ਰੇਸ਼ਠ ਮਤ ਮਿਲੀ ਹੈ? ਤਾਂ ਆਪਣੇ
ਨੂੰ ਚੈਕ ਕਰੋ ਕਿ ਸਦਾ ਸ਼੍ਰੀਮਤ ਤੇ ਚੱਲਦੇ ਹਨ ਜਾਂ ਕਦੀ ਮਨਮਤ ਤੇ ਕਦੀ ਵੀ ਸੁਪਨੇ ਵਿੱਚ ਵੀ ਨਹੀਂ
ਜਾਂਦੇ, ਉਹ ਹੱਥ ਉਠਾਓ, ਜੋ ਸਦਾ ਸ਼੍ਰੀਮਤ ਤੇ ਹੀ ਚੱਲਦੇ ਹਨ, ਪਰਮਤ ਮਨਮਤ ਨਹੀਂ, ਹੱਥ ਉਠਾਓ। ਦੇਖੋ,
ਮਾਤਾਵਾਂ ਨੇ ਉਠਾਇਆ! ਥੋੜਾ ਥੋੜਾ ਉਠਾ ਰਹੇ ਹਨ। ਕਦੀ ਕਦੀ ਚਲੀ ਜਾਂਦੀ ਹੈ ਪਰਮਤ ਮਨਮਤ ਧੋਖਾ ਦੇ
ਦਿੰਦੀ ਹੈ। ਅਤੇ ਵਿਸ਼ੇਸ਼ ਸ਼੍ਰੀਮਤ ਕੀ ਹੈ? ਆਪਣੇ ਨੂੰ ਆਤਮਾ ਸਮਝ ਮੈਨੂੰ ਬਾਪ ਨੂੰ ਯਾਦ ਕਰੋ। ਤਾਂ
ਸਹਿਜ ਹੈ ਜਾਂ ਮੁਸ਼ਕਿਲ ਹੈ? ਕਦੀ ਕਦੀ ਮੁਸ਼ਕਿਲ ਹੋ ਜਾਂਦੀ ਹੈ! ਪਰ ਬਾਪ ਇਹ ਹੀ ਚਾਹੁੰਦੇ ਹਨ ਕਿ ਸਦਾ
ਇਹਨਾਂ ਤਿੰਨ ਸੰਬੰਧਾਂ ਨਾਲ ਹਰ ਬੱਚਾ ਅੱਗੇ ਅੱਗੇ ਉੱਡਦਾ ਚੱਲੇ। ਤਾਂ ਬਾਪਦਾਦਾ ਪੁੱਛਦੇ ਹਨ ਕਿ
ਜਿਨਾਂ ਨੇ ਹੱਥ ਨਹੀਂ ਉਠਾਇਆ ਉਹ ਹੁਣ ਤੋਂ ਮਨਮਤ, ਪਰਮਤ ਦਾ ਤਿਆਗ ਕਰ ਸਕਦੇ ਹਨ? ਕਰ ਸਕਦੇ ਹਨ? ਉਹ
ਹੱਥ ਉਠਾਓ। ਅੱਛਾ! ਕਿਉਂਕਿ ਬਾਪਦਾਦਾ ਨੇ ਸਮੇਂ ਦਾ ਇਸ਼ਾਰਾ ਦੇ ਦਿੱਤਾ ਹੈ। ਹੁਣ ਸੰਗਮ ਦਾ ਸਮੇਂ ਅਤਿ
ਵੇਲਿਉਏਬਲ ਹੈ ਅਤੇ ਬਾਪਦਾਦਾ ਨੇ ਇਹ ਵੀ ਇਸ਼ਾਰਾ ਦੇ ਦਿੱਤਾ ਹੈ ਕਿ ਵਰਤਮਾਨ ਸਮੇਂ ਦੇ ਪ੍ਰਮਾਣ ਸਭ
ਅਚਾਨਕ ਹੋਣਾ ਹੈ ਇਸਲਈ ਸਦਾ ਏਵਰਰੇਡੀ ਬਣਨਾ ਹੀ ਹੈ! ਸਾਰੇ ਨਾਲ - ਨਾਲ ਚੱਲਣਗੇ ਨਾ ਕਿ ਪਿੱਛੇ
ਪਿੱਛੇ ਆਉਣਗੇ? ਬਾਪਦਾਦਾ ਦੇ ਨਾਲ ਆਪਣੇ ਘਰ ਚੱਲਣਾ ਹੈ ਨਾ! ਰੇਡੀ ਹੋ ਨਾ! ਨਾਲ ਚੱਲਣ ਦੇ ਲਈ ਰੇਡੀ
ਹੋ? ਏਵਰੇਡੀ। ਰੇਡੀ ਵੀ ਨਹੀਂ, ਏਵਰਰੇਡੀ। ਤਾਂ ਬਾਪਦਾਦਾ ਸਮੇਂ ਦਾ ਇਸ਼ਾਰਾ ਦੇ ਰਹੇ ਹਨ। ਇਸ ਇੱਕ
ਜਨਮ ਵਿੱਚ 21 ਜਨਮਾਂ ਦੀ ਪ੍ਰਾਲਬੱਧ ਬਣਾਉਣੀ ਹੈ। ਤਾਂ ਸੋਚੋ ਕਿੰਨਾ ਅਟੇੰਸ਼ਨ ਦੇਣਾ ਹੈ। ਬਾਪ ਦਾ
ਹਰ ਬੱਚੇ ਨਾਲ ਪਿਆਰ ਹੈ, ਬਾਪ ਇਹ ਹੀ ਚਾਹੁੰਦੇ ਹਨ ਕਿ ਹਰ ਬੱਚਾ ਬਾਪ ਦੇ ਨਾਲ -ਨਾਲ ਚੱਲੇ ਅਤੇ
ਨਾਲ -ਨਾਲ ਰਾਜ ਅਧਿਕਾਰੀ ਬਣੇ। ਤਾਂ ਤੁਸੀਂ ਨਾਲ ਚੱਲਣ ਦੇ ਲਈ ਬਾਪ ਸਮਾਨ ਸੰਪੂਰਨ ਅਤੇ ਸੰਪੰਨ
ਬਣੋਂਗੇ ਉਦੋਂ ਤਾਂ ਨਾਲ ਚੱਲਣਗੇ ਨਾ! ਇਸ ਸਮੇਂ ਇਸ ਛੋਟੇ ਜਿਹੇ ਜਨਮ ਵਿੱਚ 21 ਜਨਮ ਦੀ ਪ੍ਰਾਪਤੀ
ਨਿਸ਼ਚਿਤ ਹੈ। ਤਾਂ ਸੋਚੋ ਸੰਗਮ ਦਾ ਛੋਟਾ ਜਿਹਾ ਜਨਮ ਇੱਕ ਇਕ ਮਿੰਟ ਕਿੰਨਾ ਮਹਾਨ ਹੈ! ਹਿਸਾਬ ਲਗਾਓ,
ਇਸ ਜਨਮ ਵਿੱਚ 21 ਜਨਮ ਦਾ ਰਾਜ ਭਾਗ ਲੈਣਾ ਹੈ ਤਾਂ ਸੰਗਮ ਦਾ ਇੱਕ ਮਿੰਟ ਵੀ ਕਿੰਨਾ ਵੇਲਿਊਏਬਲ ਹੈ।
ਤਾਂ ਇਸ ਵੇਲਿਊ ਨੂੰ ਜਾਨ ਕੀ ਕਰਨਾ ਪਵੇਗਾ?
ਬਾਪਦਾਦਾ ਨੇ ਪਹਿਲੇ ਵੀ
ਸੁਣਾਇਆ ਹੈ ਕਿ ਦੋ ਗੱਲਾਂ ਦਾ ਵਿਸ਼ੇਸ਼ ਅਟੇੰਸ਼ਨ ਦਵੋ। ਦੋ ਗੱਲਾਂ ਕਿਹੜੀਆਂ? ਯਾਦ ਹੈ ਨਾ! ਇਕ ਸਮੇਂ
ਅਤੇ ਦੂਸਰਾ ਸੰਕਲਪ। ਸੰਕਲਪ ਵਿਅਰਥ ਨਾ ਜਾਏ, ਸਮੇਂ ਵਿਅਰਥ ਨਾ ਜਾਏ। ਇੱਕ ਇੱਕ ਸੈਕਿੰਡ ਸਫਲ ਹੋਵੇ।
ਤਾਂ ਬੋਲੋ ਐਨਾ ਅਟੇੰਸ਼ਨ ਦੇਣਾ ਪਵੇਗਾ ਨਾ! ਬਾਪਦਾਦਾ ਦਾ ਤਾਂ ਸਭ ਬੱਚਿਆਂ ਨਾਲ ਪਿਆਰ ਹੈ। ਬਾਪਦਾਦਾ
ਇਹ ਹੀ ਚਾਹੁੰਦੇ ਹਨ ਕਿ ਇੱਕ ਬੱਚਾ ਵੀ ਸਾਥ ਤੋਂ ਨਾ ਰਹਿ ਜਾਏ। ਸਾਥ ਹੈ, ਸਾਥ ਚਲਣਗੇ, ਸਾਥ ਰਾਜ
ਅਧਿਕਾਰੀ ਬਣ ਸਦਾ ਜੀਵਨ ਵਿੱਚ ਸੁਖ ਸ਼ਾਂਤੀ ਦਾ ਅਨੁਭਵ ਕਰਨਗੇ। ਤਾਂ ਬੋਲੋ, ਨਾਲ ਚੱਲੋਗੇ ਨਾ!
ਚੱਲੋਗੇ? ਰਹਿ ਤੇ ਨਹੀਂ ਜਾਓਗੇ? ਦੇਖੋ, ਤਿੰਨ ਭਾਗ ਤਾਂ ਹਰ ਇੱਕ ਦੇ ਮੱਥੇ ਤੇ ਚਮਕ ਰਹੇ ਹਨ। ਆਪਣੇ
ਮੱਥੇ ਵਿੱਚ ਇਹ ਤਿੰਨੋ ਹੀ ਭਾਗ ਦਿਖਾਈ ਦਿੰਦੇ ਹਨ ਨਾ! ਸੰਗਮਯੁਗ ਹੀ ਭਾਗਵਾਨ ਯੁਗ ਹੈ। ਤਾਂ ਜਿੰਨਾ
ਭਾਗ ਬਣਾਉਣਾ ਚਾਹੋ ਓਨਾ ਬਣਾ ਸਕਦੇ ਹੋ। ਪਰ ਬਹੁਤ ਸਮੇ ਦਾ ਅਟੇੰਸ਼ਨ ਚਾਹੀਦਾ ਹੈ। ਤਾਂ ਸਭ ਬੱਚੇ
ਆਪਣੇ - ਆਪਣੇ ਪੁਰਸ਼ਾਰਥ ਵਿੱਚ ਹੁਣ ਤੀਵ੍ਰਤਾ ਲਿਆਓ। ਪੁਰਸ਼ਾਰਥੀ ਹਨ, ਬਾਪਦਾਦਾ ਦੇਖਦੇ ਹਨ ਪੁਰਸ਼ਾਰਥ
ਕਰਦੇ ਹਨ ਪਰ ਸਭ ਦਾ ਤੀਵ੍ਰਤਾ ਦਾ ਪੁਰਸ਼ਾਰਥ ਹੁਣ ਹੋਣਾ ਚਾਹੀਦਾ ਹੈ। ਬਾਪਦਾਦਾ ਹਰ ਬੱਚੇ ਨੂੰ ਬਾਲਕ
ਸੋ ਮਾਲਿਕ ਦੇਖਣਾ ਚਾਹੁੰਦੇ ਹਨ। ਕਿਸਦਾ ਮਾਲਿਕ? ਸਰਵ ਖਜ਼ਾਨਿਆਂ ਦਾ ਮਾਲਿਕ। ਕਦੀ - ਕਦੀ ਕਈ ਬੱਚੇ
ਬਾਪਦਾਦਾ ਨੂੰ ਕਹਿੰਦੇ ਹਨ ਕਿ ਬਾਬਾ ਤੁਸੀਂ ਤਾਂ ਸਰਵਸ਼ਕਤੀਆਂ ਦਿੱਤੀਆਂ ਹਨ ਅਤੇ ਅਸੀਂ ਵੀ ਆਪਣੇ
ਨੂੰ ਮਾਸਟਰ ਸਰਵਸ਼ਕਤੀਵਾਂਨ ਮੰਨਦੇ ਹਾਂ ਪਰ ਕਈ ਬੱਚੇ ਉਲਾਹਨਾ ਦਿੰਦੇ ਹਨ ਕਦੀ - ਕਦੀ ਜਿਸ ਸਮੇਂ ਜੋ
ਸ਼ਕਤੀ ਦੀ ਜ਼ਰੂਰਤ ਹੈ, ਉਹ ਸਮੇਂ ਤੇ ਨਹੀਂ ਆਉਂਦੀ ਹੈ। ਪਰ ਇਸਦਾ ਕਾਰਨ ਕੀ? ਬਾਪ ਨੇ ਹਰ ਇੱਕ ਨੂੰ
ਸਰਵ ਸ਼ਕਤੀਆਂ ਦਿੱਤੀਆਂ ਹਨ। ਦਿੱਤੀਆਂ ਹਨ ਕਿਸੇ ਨੂੰ ਘੱਟ ਦਿੱਤੀਆਂ ਹਨ ਕਿਸੇ ਨੂੰ ਜ਼ਿਆਦਾ?
ਸਰਵਸ਼ਕਤੀਆ ਮਿਲੀਆਂ ਹਨ, ਹੱਥ ਉਠਾਓ। ਸਾਰਿਆਂ ਨੂੰ ਮਿਲੀਆਂ ਹਨ ਪਰ ਸਮੇਂ ਤੇ ਕਿਉਂ ਨਹੀਂ ਕੰਮ
ਆਉਦੀਆਂ ਹਨ? ਇਸਦਾ ਕਾਰਣ? ਕਾਰਣ ਨੂੰ ਵੀ ਜਾਣਦੇ ਹੋ ਪਰ ਉਸ ਸਮੇਂ ਭੁੱਲ ਜਾਂਦੇ ਹੋ। ਸਰਵਸ਼ਕਤੀਆਂ
ਦਾ ਖਜ਼ਾਨਾ ਹਰ ਬੱਚੇ ਨੂੰ ਵਰਸੇ ਵਿੱਚ ਮਿਲਿਆ ਹੈ। ਬਾਪ ਨੇ ਸਭਨੂੰ ਸਰਵਸ਼ਕਤੀਆਂ ਦਾ ਵਰਸਾ ਦਿੱਤਾ
ਹੈ, ਕਿਸੇ ਨੂੰ ਘੱਟ ਕਿਸੇ ਨੂੰ ਜ਼ਿਆਦਾ ਨਹੀਂ ਦਿੱਤਾ ਹੈ। ਸਰਵਸ਼ਕਤੀਆਂ ਦਿੱਤੀਆਂ ਹਨ ਪਰ ਸਮੇਂ ਤੇ
ਕਿਉਂ ਨਹੀਂ ਆਉਦੀ ਹੈ! ਤੁਸੀਂ ਸੋਚੋ ਕੋਈ ਵੀ ਜੇਕਰ ਆਪਣੇ ਸਵਮਾਨ ਦੀ ਸੀਟ ਤੇ ਨਹੀਂ ਹੁੰਦਾ ਤਾਂ
ਉਸਦਾ ਆਡਰ ਕੋਈ ਨਹੀਂ ਮੰਨਦਾ ਹੈ? ਤਾਂ ਜਿਸ ਸਮੇਂ ਸ਼ਕਤੀ ਨਹੀਂ ਆਉਂਦੀ ਹੈ, ਉਸਦਾ ਕਾਰਣ ਹੈ ਕਿ ਤੁਸੀਂ
ਆਪਣੇ ਮਾਸਟਰ ਸਰਵਸ਼ਕਤੀਵਾਨ ਦੀ ਸੀਟ ਤੇ ਸੈੱਟ ਨਹੀਂ ਹੁੰਦੇ ਇਸਲਈ ਬਿਨਾਂ ਸੀਟ ਦੇ ਆਡਰ ਕੋਈ ਨਹੀਂ
ਮੰਨਦਾ। ਤਾਂ ਸਦਾ ਆਪਣੀ ਸੀਟ ਤੇ ਸੈੱਟ ਰਹੋ। ਕਦੀ ਵੇਸਟ ਥਾਟਸ ਚੱਲਦੇ ਹਨ ਜਾਂ ਕਦੀ ਟੈਨਸ਼ਨ ਆਉਂਦਾ
ਹੈ ਤਾਂ ਉਸ ਨਾਲ ਹੀ ਸਵਮਾਨ ਦੀ ਸੀਟ ਛੁੱਟ ਜਾਂਦੀ ਹੈ। ਬਾਪਦਾਦਾ ਨੇ ਹਰ ਇੱਕ ਨੂੰ ਕਿੰਨੇ ਸਵਮਾਨ
ਦਿੱਤੇ ਹਨ। ਕਿੰਨੀ ਵੱਡੀ ਸਵਮਾਨ ਦੀ ਲਿਸਟ ਹੈ! ਗਿਣਤੀ ਕਰੋ, ਕਿੰਨੇ ਸਵਮਾਨ ਬਾਪ ਨੇ ਦਿੱਤੇ ਹਨ?
ਸਵਮਾਨ ਵਿੱਚ ਸੈੱਟ ਨਹੀਂ ਹੁੰਦੇ ਹਨ ਤਾਂ ਜਿੱਥੇ ਸਵਮਾਨ ਨਹੀਂ ਉੱਥੇ ਕੀ ਹੁੰਦਾ ਹੈ? ਜਾਣਦੇ ਹੋ
ਨਾ! ਦੇਹ ਅਭਿਮਾਨ ਆ ਜਾਂਦਾ ਹੈ। ਜਾਂ ਤਾਂ ਸਵਮਾਨ ਹੈ ਜਾਂ ਤਾਂ ਦੇਹਭਾਨ ਹੈ। ਤਾਂ ਦੇਹਭਾਨ ਦੀ ਸੀਟ
ਤੇ ਆਡਰ ਕਰਨਗੇ ਤਾਂ ਸ਼ਕਤੀ ਨਹੀਂ ਮੰਨਦੀ ਹੈ। ਨਹੀਂ ਤਾਂ ਮਾਸਟਰ ਸਰਵਸ਼ਕਤੀਮਾਨ ਦਾ ਸ਼ਕਤੀ ਨਹੀਂ ਮੰਨੇ
ਇਹ ਹੋ ਨਹੀਂ ਸਕਦਾ। ਸੀਟ ਤੇ ਸੈੱਟ ਹੋਣਾ, ਇਸਦਾ ਅਭਿਆਸ ਸਦਾ ਕਰੋ। ਚੈਕ ਕਰੋ ਭਾਵੇਂ ਕਰਮਯੋਗੀ ਹੋ,
ਭਾਵੇਂ ਸੇਵਾ ਵਿੱਚ ਹੋ, ਭਾਵੇਂ ਆਪਣੇ ਮੰਨਣ ਮੰਥਨ ਵਿੱਚ ਹੋ ਪਰ ਸੀਟ ਤੇ ਸੈੱਟ ਹਨ ਤਾਂ ਸਰਵਸ਼ਕਤੀਆਂ
ਹਾਜ਼ਿਰ ਹੁੰਦੀਆਂ ਹਨ।
ਅੱਜ ਬਾਪਦਾਦਾ ਨੇ ਦੇਖਿਆ,
ਅੰਮ੍ਰਿਤਵੇਲੇ ਚੱਕਰ ਲਗਾਇਆ। ਚਾਰੋਂ ਪਾਸੇ ਦਾ ਚੱਕਰ ਲਗਾਇਆ, ਭਾਵੇਂ ਵਿਦੇਸ਼ ਭਾਵੇਂ ਦੇਸ਼। ਬਾਪਦਾਦਾ
ਨੂੰ ਚੱਕਰ ਲਗਾਉਣ ਵਿੱਚ ਸਮੇਂ ਨਹੀਂ ਲੱਗਦਾ। ਤਾਂ ਕੀ ਦੇਖਿਆ? ਦੱਸਣ। ਸਭੀ ਮੈਜੋਰਿਟੀ ਬੈਠੇ ਤਾਂ
ਸਨ, ਉਠਕੇ ਆਪਣੇ ਆਪਣੇ ਸਥਾਨਾਂ ਤੇ ਬੈਠੇ ਸਨ ਪੁਰਸ਼ਾਰਥ ਵੀ ਕਰ ਰਹੇ ਸਨ ਕਿ ਸਾਰਾ ਸਮੇਂ ਸਰਵ
ਅਨੁਭਵੀਮੂਰਤ ਹੋਕੇ ਬੈਠੇ ਪਰ ਕੀ ਦੇਖਿਆ? ਅਨੁਭਵੀ ਮੂਰਤ ਕੋਈ -ਕੋਈ ਸਨ, ਕਿਉਂਕਿ ਸਭਤੋਂ ਵੱਡੀ ਸ਼ਕਤੀ
ਅਨੁਭਵ ਦੀ ਹੈ। ਅਨੁਭਵੀ ਸਵਰੂਪ, ਸਰਵਸ਼ਕਤੀਆਂ ਦੇ ਅਨੁਭਵੀ ਸਵਰੂਪ, ਮਾਸਟਰ ਨਾਲੇਜ਼ਫੁੱਲ, ਮਾਸਟਰ
ਸਰਵਸ਼ਕਤੀਸਵਰੂਪ, ਤਾਂ ਅਨੁਭਵੀ ਸਵਰੂਪ ਬਣਨ ਵਿੱਚ ਕੁਝ ਕਮੀ ਦਿਖਾਈ ਦਿੱਤੀ। ਪੁਰਸ਼ਾਰਥ ਕਰਦੇ ਹਨ,
ਬਾਪਦਾਦਾ ਨੇ ਫਿਰ ਵੀ ਮੁਬਾਰਕ ਦਿੱਤੀ ਜੋ ਪੁਰਸ਼ਾਰਥ ਕਰਕੇ ਮੈਜੋਰਿਟੀ ਆਉਂਦੇ ਹਨ, ਬੈਠਦੇ ਮੈਜੋਰਿਟੀ
ਹਨ ਪਰ ਬਾਪਦਾਦਾ ਇਹ ਹੀ ਚਾਹੁੰਦੇ ਹਨ ਕਿ ਲਾਇਟ ਮਾਇਟ ਸਵਰੂਪ ਦੇ ਅਨੁਭਵੀ ਮੂਰਤ ਬਣ ਬੈਠੇ ਕਿਉਂਕਿ
ਇਹ ਅੰਮ੍ਰਿਤਵੇਲੇ ਦੇ ਯੋਗ ਦੀ ਸਕਾਸ਼ ਸਾਰੇ ਵਾਯੂਮੰਡਲ ਵਿੱਚ ਫੈਲਦੀ ਹੈ। ਇਸ ਅਨੁਭਵ ਨੂੰ ਹੋਰ ਅੱਗੇ
ਵਧਾਓ। ਬ੍ਰਹਮਾ ਬਾਬਾ ਨੇ ਦੇਖਿਆ, ਕਿੰਨੇ ਪਾਵਰਫੁੱਲ ਫਰਿਸ਼ਤੇ ਸਵਰੂਪ ਦੀ ਸਥਿਤੀ ਰਹੀ। ਇਵੇਂ ਹੀ ਇਸ
ਅੰਮ੍ਰਿਤਵੇਲੇ ਨੂੰ ਹੁਣ ਆਪਣੇ ਆਪਣੇ ਰੂਪ ਨਾਲ ਅਟੇੰਸ਼ਨ ਅਤੇ ਅਥੱਕ ਹੋਕੇ ਦਵੋ। ਬਾਪਦਾਦਾ ਨੇ ਦੇਖਿਆ
ਕਈ ਬੱਚੇ ਲਾਇਟ ਮਾਇਟ ਰੂਪ ਵਿੱਚ ਵੀ ਬੈਠਦੇ ਹਨ, ਨਾ ਨਹੀਂ ਹੈ, ਹਾਂ ਵੀ ਹੈ ਪਰ ਇਸ ਸਮੇਂ ਦੇ
ਪੁਰਸ਼ਾਰਥ ਨੂੰ ਹੋਰ ਵੀ ਅਟੇੰਸ਼ਨ ਦੇਣਾ ਹੋਵੇਗਾ ਅਤੇ ਬਾਪਦਾਦਾ ਨੇ ਪਹਿਲੇ ਵੀ ਇਸ਼ਾਰਾ ਦਿੱਤਾ ਹੈ ਕਿ
ਆਪਣੇ ਮਨ ਨੂੰ ਸਦਾ ਬਿਜ਼ੀ ਰੱਖੋ। ਭਾਵੇਂ ਮਨਸਾ ਸੇਵਾ ਨਾਲ , ਭਾਵੇਂ ਵਾਚਾ ਨਾਲ, ਭਾਵੇਂ ਮੰਨਨ ਸ਼ਕਤੀ
ਵਿੱਚ ਬਿਜ਼ੀ ਰਹੋ। ਮੰਨਣ ਕਰੋ। ਮੰਨਣ ਸ਼ਕਤੀ ਮਨ ਨੂੰ ਇਕਾਗਰ ਬਣਾ ਦਿੰਦੀ ਹੈ। ਕਈ ਕਈ ਬੱਚੇ ਮੰਨਣ
ਚੰਗਾ ਵੀ ਕਰਦੇ ਹਨ ਪਰ ਮੰਨਣ ਸ਼ਕਤੀ ਨੂੰ ਵੀ ਸਾਰੇ ਦਿਨ ਵਿੱਚ ਵਧਾਓ ਕਿਉਂਕਿ ਬਾਪਦਾਦਾ ਨੂੰ ਲਾਸ੍ਟ
ਬੱਚੇ ਨਾਲ ਵੀ ਪਿਆਰ ਹੈ। ਲਾਸ੍ਟ ਬੱਚੇ ਨੂੰ ਵੀ ਬਾਪਦਾਦਾ ਇਹ ਹੀ ਚਾਹੁੰਦੇ ਹਨ ਕਿ ਨਾਲ ਚੱਲੇ, ਰਹਿ
ਨਹੀਂ ਜਾਣ। ਪਿੱਛੇ - ਪਿੱਛੇ ਨਹੀਂ ਰਹਿ ਜਾਣ। ਤਾਂ ਕੀ ਕਰਨਗੇ? ਅਟੇੰਸ਼ਨ।
ਅੱਜ ਬਾਪਦਾਦਾ ਸਭਾ ਨੂੰ
ਦੇਖ ਜਾਣਦੇ ਹਨ ਕਿ ਬਚਿਆਂ ਵਿੱਚ ਵ੍ਰਿਧੀ ਹੋਣੀ ਹੀ ਹੈ। 75 ਵਰ੍ਹੇ ਦੀ ਜੁਬਲੀ ਮਨਾਈ। ਉਸਦੀ ਤਾਂ
ਬਾਪਦਾਦਾ ਬੱਚਿਆਂ ਨੂੰ ਮੁਬਾਰਕ ਦੇ ਰਹੇ ਹਨ। ਬਾਪਦਾਦਾ ਨੇ ਸੇਵਾ ਦੀ ਲਗਨ ਵੀ ਦੇਖੀ, ਹਰ ਇੱਕ ਸਥਾਨ
ਵਾਲਿਆਂ ਨੂੰ ਉਮੰਗ ਹੈ ਅਤੇ ਸੇਵਾ ਦਾ ਫ਼ਲ ਅਤੇ ਬਲ ਉਹ ਵੀ ਦਿਖਾਈ ਦੇ ਰਿਹਾ ਹੈ। ਵਿਸ਼ੇਸ਼ ਬਾਪਦਾਦਾ
ਨੇ ਦੇਖਿਆ ਜਿੱਥੇ ਵੀ ਬੱਚਿਆਂ ਨੇ ਸੇਵਾ ਕੀਤੀ ਹੈ ਉੱਥੇ ਇਸ ਵਾਰੀ ਗੋਵਰਨਮੈਂਟ ਦੇ ਨਿਮਿਤ ਬਣੀ ਹੋਈ
ਆਤਮਾਵਾਂ ਜ਼ਿਆਦਾ ਆਇਆਂ ਹਨ ਅਤੇ ਰਿਜ਼ਲਟ ਵਿੱਚ ਮੰਨਦੇ ਵੀ ਹਨ ਹੁਣ ਦੇ ਸਮੇਂ ਅਨੁਸਾਰ ਜਦੋਂਕਿ ਦੁੱਖ
ਅਤੇ ਅਸ਼ਾਂਤੀ ਵੱਧ ਰਹੀ ਹੈ ਤਾਂ ਇਹ ਜੋ ਟੌਪਿਕ ਰੱਖੀ ਹੈ ਉਹ ਜ਼ਰੂਰੀ ਹੈ ਕਿਉਂਕਿ ਜਿੰਨੀ ਹੀ ਸ਼ਾਂਤੀ
ਚਾਹੁੰਦੇ ਹਨ ਓਨੀ ਅਸ਼ਾਂਤੀ ਵੱਧ ਰਹੀ ਹੈ।ਕਿਸੇ ਨਾ ਕਿਸੇ ਗੱਲ ਵਿੱਚ ਅਸ਼ਾਂਤੀ ਆ ਹੀ ਜਾਂਦੀ ਹੈ। ਇਸਦੇ
ਲਈ ਚਾਰੋਂ ਪਾਸੇ ਟੈਨਸ਼ਨ ਵੱਧ ਰਿਹਾ ਹੈ ਅਤੇ ਗੋਵਰਨਮੈਂਟ ਵੀ ਚਾਹੁੰਦੀ ਹੈ ਕਿ ਭਾਰਤ ਟੈਨਸ਼ਨ ਫ੍ਰੀ
ਹੋ ਜਾਏ। ਤਾਂ ਸਭ ਨੇ, ਜਿੰਨ ਬੱਚਿਆਂ ਨੇ ਸੇਵਾ ਕੀਤੀ ਹੈ ਉਹਨਾਂ ਸਭ ਬੱਚਿਆਂ ਨੂੰ ਬਾਪਦਾਦਾ
ਮੁਬਾਰਕ ਦੇ ਰਹੇ ਹਨ ਅਤੇ ਜੋ ਕਰਨ ਵਾਲੇ ਹਨ ਉਹਨਾਂ ਨੂੰ ਵੀ ਐਡਵਾਂਸ ਮੁਬਾਰਕ ਦੇ ਰਹੇ ਹਨ।
ਬਾਪਦਾਦਾ ਹੁਣ ਇਹ ਹੀ
ਚਾਹੁੰਦੇ ਹਨ ਕਿ ਇੱਕ ਇੱਕ ਬੱਚਾ ਫਾਲੋ ਫਾਦਰ ਕਰਦੇ ਹੋਏ ਬਾਪ ਸਮਾਨ ਸੰਪੰਨ ਜ਼ਰੂਰ ਬਣੇ। ਬਾਪ ਦਾਦਾ
ਨੇ ਦੇਖਿਆ ਕਿ ਪੁਰਸ਼ਾਰਥ ਵੀ ਸਭ ਬੱਚੇ ਕਰਦੇ ਹਨ। ਪੁਰਸ਼ਾਰਥ ਦੀ ਲਗਨ ਵੀ ਹੈ, ਆਪਣੇ ਨਾਲ ਪ੍ਰੋਮਿਸ
ਵੀ ਬਹੁਤ ਕਰਦੇ ਹਨ, ਹੁਣ ਨਹੀਂ ਕਰਾਂਗੇ। …ਪਰ ਕਾਰਨ ਕੀ ਹੁੰਦਾ ਹੈ? ਕਾਰਨ ਹੈ ਪੁਰਸ਼ਾਰਥ ਵਿੱਚ
ਦ੍ਰਿੜ੍ਹਤਾ ਘੱਟ ਹੈ। ਵਿੱਚ -ਵਿੱਚ ਅਲਬੇਲਾਪਨ ਆ ਜਾਂਦਾ ਹੈ। ਹੋ ਜਾਵਾਂਗੇ, ਬਣ ਜਾਵਾਂਗੇ …ਇਹ
ਅਲਬੇਲਾਪਨ ਪੁਰਸ਼ਾਰਥ ਨੂੰ ਢਿਲਾ ਕਰ ਦਿੰਦਾ ਹੈ। ਤਾਂ ਹੁਣ ਕੀ ਕਰੋਂਗੇ?ਹੁਣ ਇਹ ਵਿਸ਼ੇਸ਼ ਅਟੇੰਸ਼ਨ ਦਵੋ,
ਆਪਣੇ ਆਪ ਆਪਣਾ ਪ੍ਰੋਗ੍ਰਾਮ ਬਣਾਓ, ਜਿਸਵਿੱਚ ਸਾਰਾ ਦਿਨ ਮਨ ਨੂੰ ਬਿਜ਼ੀ ਰੱਖੋ। ਆਪਣਾ ਪ੍ਰੋਗ੍ਰਾਮ
ਆਪ ਬਣਾਓ। ਟਾਇਮਟੇਬਲ ਆਪਣਾ ਆਪ ਬਣਾਓ ਮਨ ਨੂੰ ਬਿਜ਼ੀ ਰੱਖਣ ਦਾ। ਭਾਵੇਂ ਮੰਨਣ ਕਰੋ, ਭਾਵੇਂ ਸੇਵਾ
ਕਰੋ, ਭਾਵੇਂ ਇੱਕ ਦੋ ਨੂੰ ਅਟੇੰਸ਼ਨ ਖਿਚਵਾਓ ਪਰ ਬਿਜ਼ੀ ਰੱਖੋ। ਮਨ ਤੋਂ ਬਿਜ਼ੀ, ਸ਼ਰੀਰ ਤੋਂ ਬਿਜ਼ੀ ਤੇ
ਹੁੰਦੇ ਹੋ ਪਰ ਮਨ ਨਾਲ ਬਿਜ਼ੀ ਰਹੋ। ਮਨ ਦੇ ਬਿਜ਼ੀ ਰਹਿਣ ਵਿੱਚ ਬਿਜ਼ਨੇਸਮੈਨ ਨੰਬਰਵਨ ਬਣੋ। ਇਹ ਕਰ
ਸਕਦੇ ਹੋ? ਕਰੋਗੇ? ਕਰੋਗੇ? ਕਿਉਂਕਿ ਤੁਸੀਂ ਜਾਣਦੇ ਹੋ ਬ੍ਰਹਮਾ ਬਾਪ ਵੀ ਤੁਹਾਡਾ ਇੰਤਜ਼ਾਰ ਕਰ ਰਹੇ
ਹਨ ਅਤੇ ਤੁਹਾਡੀ ਐਡਵਾਂਸ ਪਾਰਟੀ ਵੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ, ਕਦੋਂ ਸਮੇਂ ਨੂੰ ਸਮੀਪ ਲਿਆਉਂਦੇ
ਹਨ ਕਿਉਂਕਿ ਸਮੇਂ ਨੂੰ ਸਮੀਪ ਲਿਆਉਣ ਦੇ ਜ਼ਿਮੇਵਾਰ ਤੁਸੀਂ ਹੋ। ਆਪਣੇ ਨੂੰ ਸੰਪੰਨ ਬਣਾਉਣਾ ਮਤਲਬ ਸਮੇਂ
ਨੂੰ ਸਮੀਪ ਲਿਆਉਣਾ।
ਤਾਂ ਬਾਪਦਾਦਾ ਵਿਸ਼ੇਸ਼
ਇੱਕ ਮਹੀਨਾ ਦੇ ਚੁੱਕਿਆ ਹੈ। ਇਸ ਇੱਕ ਮਹੀਨੇ ਵਿੱਚ ਹਰ ਇੱਕ ਨੂੰ ਤੀਵਰ ਪੁਰਸ਼ਾਰਥੀ ਬਣ, ਪੁਰਸ਼ਾਰਥੀ
ਨਹੀਂ ਤੀਵਰ ਪੁਰਸ਼ਾਰਥੀ ਬਣਨਾ ਹੀ ਹੈ। ਮੰਜ਼ੂਰ ਹੈ? ਹੈ ਮੰਜ਼ੂਰ? ਹੱਥ ਉਠਾਓ। ਅੱਛਾ, ਮੁਬਾਰਕ ਹੋਵੇ।
ਹੁਣ ਹਰ ਇਕ ਨੂੰ ਦ੍ਰਿੜ੍ਹ ਸੰਕਲਪ ਕਰ ਰੋਜ਼ ਬਾਪਦਾਦਾ ਨੂੰ ਆਪਣੀ ਰਿਜ਼ਲਟ ਸਾਰੇ ਦਿਨ ਦੀ ਕਿਵੇਂ ਦੇਣੀ
ਹੈ? ਤੀਵਰ ਪੁਰਸ਼ਾਰਥ ਦੀ। ਪੁਰਸ਼ਾਰਥ ਨਹੀਂ ਤੀਵਰ ਪੁਰਸ਼ਾਰਥ। ਇਸਦੇ ਲਈ ਤਿਆਰ ਹੋ? ਹੋ ਤਿਆਰ? ਦੋ ਹੱਥ
ਉਠਾਓ। ਬਹੁਤ ਚੰਗਾ। ਹੁਣ ਬਾਪਦਾਦਾ ਅਚਾਨਕ ਹੀ ਵਿੱਚ ਰਿਜ਼ਲਟ ਮਗਾਵੇਗਾ। ਡੇਟ ਨਹੀਂ ਦੱਸਦੇ ਹਨ।
ਅਚਾਨਕ ਹੀ ਇੱਕ ਮਹੀਨੇ ਦੇ ਅੰਦਰ ਕੋਈ ਵੀ ਡੇਟ ਤੇ ਰਿਜ਼ਲਟ ਮਗਾਉਣਗੇ। ਕਰਨਾ ਹੀ ਹੈ। ਇਹ ਪ੍ਰੋਮਿਸ
ਆਪਣੇ ਆਪ ਕਰੋ। ਬਾਪਦਾਦਾ ਕਰਾਏਗਾ, ਉਹ ਤਾਂ ਕਰਾਉਂਦੇ ਹੀ ਹਨ ਪਰ ਤੁਸੀਂ ਆਪਣੇ ਆਪ ਤੋਂ ਇਹ ਸੰਕਲਪ
ਕਰੋ ਅਤੇ ਪ੍ਰੈਕਟੀਕਲ ਕਰਕੇ ਦਿਖਾਓ। ਕਰਨਾ ਹੀ ਹੈ। ਕਰਨਗੇ, ਗੇ -ਗੇ ਨਹੀਂ …ਹੁਣ ਗੇ -ਗੇ ਚੰਗੀ ਨਹੀਂ
ਹੈ। ਸਮੇਂ ਅਗੇ ਵੱਧ ਰਿਹਾ ਹੈ, ਅਤਿ ਵਿੱਚ ਜਾ ਰਿਹਾ ਹੈ, ਤਾਂ ਸਮੇਂ ਦਾ ਪਰਿਵਰਤਨ ਕਰਨ ਵਾਲੇ ਕੀ
ਤੁਸੀਂ ਪੁਰਵਜਾਂ ਨੂੰ ਆਪਣੇ ਦੁੱਖੀ ਪਰਿਵਾਰ ਤੇ ਰਹਿਮ ਨਹੀਂ ਆਉਂਦਾ? ਰਹਿਮਦਿਲ ਬਣੋ। ਦੁਖੀਆਂ ਨੂੰ
ਸੁੱਖ ਦਾ ਰਸਤਾ ਦਸੋ, ਭਾਵੇ ਮਨਸਾ ਨਾਲ, ਭਾਵੇਂ ਵਾਚਾ ਨਾਲ, ਭਾਵੇਂ ਸੰਬੰਧ -ਸੰਪਰਕ ਨਾਲ। ਆਪਣਾ
ਪਰਿਵਾਰ ਹੈ ਨਾ! ਤਾਂ ਪਰਿਵਾਰ ਦਾ ਦੁੱਖ ਮਿਟਾਉਣਾ ਹੈ। ਰਹਿਮਦਿਲ ਬਣੋ। ਅੱਛਾ।
ਹੁਣ ਜਿੱਥੇ ਵੀ ਜੋ ਬੈਠੇ
ਹਨ ਉਹਨਾਂ ਸਭਨੂੰ, ਭਾਵੇਂ ਟੀ.ਵੀ. ਵਿੱਚ ਦੇਖ ਰਹੇ ਹਨ, ਭਾਵੇਂ ਇੱਥੇ ਵੱਖ -ਵੱਖ ਤੇ ਬੈਠੇ ਹਨ ਉਹ
ਵੀ ਟੀ.ਵੀ. ਵਿੱਚ ਦੇਖ ਰਹੇ ਹਨ, ਇੱਕ ਇੱਕ ਬੱਚੇ ਨੂੰ ਬਾਪਦਾਦਾ ਅੱਜ ਤੀਵਰ ਪੁਰਸ਼ਾਰਥੀ ਦਾ ਟਾਈਟਲ
ਦੇ ਰਿਹਾ ਹੈ। ਹੁਣ ਇਸ ਟਾਈਟਲ ਨੂੰ ਸਦਾ ਯਾਦ ਰੱਖਣਾ। ਕੋਈ ਪੁੱਛੇ ਤੁਸੀਂ ਕੌਣ ਹੋ? ਤਾਂ ਇਹ ਹੀ
ਕਹਿਣਾ ਹੈ ਤੀਵਰ ਪੁਰਸਾਥੀ। ਠੀਕ ਹੈ ਸਭ ਨੂੰ ਮਜ਼ੂਰ ਹੈ। ਮਨਜ਼ੂਰ ਹੈ? ਹੁਣ ਢਿਲਾ ਪੁਰਸ਼ਾਰਥ ਨਹੀਂ
ਚਲੇਗਾ, ਸਮੇਂ ਅੱਗੇ ਭੱਜ ਰਿਹਾ ਹੈ ਇਸਲਈ ਹੁਣ ਤੀਵਰ ਪੁਰਸ਼ਾਰਥੀ ਬਣਨਾ ਹੀ ਹੈ, ਸਮੇਂ ਦੀ ਪੁਕਾਰ ਹੈ
- ਤੀਵਰ ਪੁਰਸ਼ਾਰਥੀ ਭਵ। ਤਾਂ ਸਭ ਬੱਚਿਆਂ ਨੂੰ ਬਾਪਦਾਦਾਦ ਦੀ ਬਹੁਤ -ਬਹੁਤ ਯਾਦਪਿਆਰ ਅਤੇ ਤੀਵਰ
ਪੁਰਸ਼ਾਰਥ ਦੀ ਸੌਗਾਤ ਦੇ ਰਹੇ ਹਨ। ਅੱਛਾ - ਓਮ ਸ਼ਾਂਤੀ।
ਵਰਦਾਨ:-
ਮਾਇਆ ਦੀ
ਨਾਲ਼ੇਜ ਤੋਂ ਇਨੋਸੇਂਟ ਅਤੇ ਗਿਆਨ ਵਿਚ ਸੇਂਟ ਬਣਨ ਵਾਲੇ ਸੰਪੂਰਨ ਪਵਿੱਤਰ ਭਵ।
ਜਿਵੇਂ ਸਤਿਯੁਗੀ ਆਤਮਾਵਾਂ
ਵਿਕਾਰਾਂ ਦੀਆਂ ਗੱਲਾਂ ਦੀ ਨਾਲੇਜ ਤੋਂ ਇਨੋਸੇਂਟ ਹੁੰਦੀਆਂ ਹਨ, ਉਹ ਹੀ ਸੰਸਕਾਰ ਸਪੱਸ਼ਟ ਸਮ੍ਰਿਤੀ
ਵਿਚ ਰਹਿਣ ਤਾਂ ਮਾਇਆ ਦੀ ਨਾਲੇਜ ਤੋਂ ਇਨੋਸੇਂਟ ਬਣ ਜਾਣਗੇ। ਲੇਕਿਨ ਭਵਿੱਖ਼ ਸੰਸਕਾਰ ਸਮ੍ਰਿਤੀ ਵਿਚ
ਸਪੱਸ਼ਟ ਤਾਂ ਹੀ ਰਹਿਣਗੇ ਜਦ ਆਤਮਿਕ ਸਵਰੂਪ ਦੀ ਸਮ੍ਰਿਤੀ ਸਦਾਕਾਲ ਅਤੇ ਸਪੱਸ਼ਟ ਹੋਵੇਗੀ। ਜਿਵੇਂ
ਦੇਹ ਸਪੱਸ਼ਟ ਵਿਖਾਈ ਦਿੰਦੀ ਹੈ ਉਵੇਂ ਆਪਣੀ ਆਤਮਾ ਦਾ ਸਵਰੂਪ ਸਪਸ਼ੱਟ ਵਿਖਾਈ ਦੇਵੇ ਮਤਲਬ ਅਨੁਭਵ
ਵਿਚ ਆਵੇ ਤਾਂ ਕਹਾਂਗੇ ਮਾਇਆ ਤੋਂ ਇੰਨੋਸੇਂਟ ਅਤੇ ਗਿਆਨ ਵਿਚ ਸੇਂਟ ਮਤਲਬ ਸੰਪੂਰਨ ਪਵਿੱਤਰ।
ਸਲੋਗਨ:-
ਅੰਦਰ ਦੀ
ਅਸ਼ੁੱਧੀ ਹੀ ਸੰਪੂਰਨ ਸ਼ੁੱਧ ਬਣਨ ਵਿਚ ਵਿਘਣ ਪਾਉਂਦੀ ਹੈ।
ਇਹ ਅਵਿਅਕਤ ਇਸ਼ਾਰੇ -
ਹੁਣ ਆਪਣੇ ਦਾਤਾ ਸਵਰੂਪ ਨੂੰ ਪ੍ਰਤੱਖਸ਼ ਕਰੋ। ਤੁਸੀ ਇਸ਼ਵਰੀਏ ਸੇਵਾਧਾਰੀ ਸੇਵਾ ਕਰਨ ਵਾਲੇ ਹੋ ਨਾ
ਕਿ ਸੇਵਾ ਲੈਣ ਵਾਲੇ। ਜੇਕਰ ਸੇਵਾ ਲੈਣ ਵਾਲੇ ਬਣਦੇ ਹੋ ਤਾਂ ਨਾਮ ਪ੍ਰਮਾਣ ਕਰਤਵਿਆ ਨਹੀਂ ਹੋਇਆ।
ਖੁਦਾਈ - ਖ਼ਿਦਮਤਗਾਰ ਸੇਵਾ ਲੈਂਦੇ ਨਹੀਂ, ਦਿੰਦੇ ਹਨ ਕਿਉਂਕਿ ਦਾਤਾ ਦੇ ਬੱਚੇ ਹਨ। ਜਿਵੇਂ ਬਾਪ
ਕੁਝ ਲੈਂਦੇ ਨਹੀਂ, ਉਹ ਤਾਂ ਸਦਾ ਦਿੰਦੇ ਹਨ, ਇਵੇਂ ਤੁਸੀ ਵੀ ਦੇਣ ਵਾਲੇ ਬਣੋ। ਜੇਕਰ ਕਦੇ ਪ੍ਰਲਬਲਮ
ਰੂਪ ਬਣਦੇ ਹੋ ਤਾਂ ਵੀ ਸੇਵਾ ਲੈਂਦੇ ਹੋ। ਕੋਈ ਵੀ ਤਰ੍ਹਾਂ ਦੀ ਐਕਸਟ੍ਰਾ ਸੇਵਾ ਕਰਨ ਵਾਲਿਆਂ ਨੂੰ
ਕਦੇ ਇਹ ਨਸ਼ਾ ਨਹੀਂ ਰਹੇਗਾ ਕਿ ਅਸੀਂ ਦਾਤਾ, ਵਰਦਾਤਾ ਦੇ ਬੱਚੇ ਹਾਂ। ਵਿਸ਼ੇਸ਼ ਸੂਚਨਾ :- ਮਹੀਨੇ
ਦੇ ਤੀਸਰੇ ਰਵਿਵਾਰ ਦਾ ਯੋਗ ਅਭਿਆਸ। ਅੱਜ ਮਹੀਨੇ ਦਾ ਤੀਸਰਾ ਰਵਿਵਾਰ ਹੈ, ਸਾਰੇ ਭਾਈ ਭੈਣਾਂ
ਸੰਗਠਿਤ ਰੂਪ ਵਿਚ ਇੱਕਠੇ ਹੋਕੇ ਸ਼ਾਮ 6. 30 ਤੋਂ 7. 30 ਵਜੇ ਤੱਕ ਆਪਣੀ ਗਿਆਨ ਸਵਰੂਪ ਸਥਿਤੀ ਵਿਚ
ਸਥਿਤ ਹੋ, ਗਿਆਨ ਦੀ ਲਾਈਟ ਅਤੇ ਯੋਗ ਦੀ ਮਾਈਟ ਸਰਵ ਆਤਮਾਵਾਂ ਨੂੰ ਦੇਕੇ ਸਹੀ ਰਾਹ ਵਿਖਾਉਣ ਜਾਂ ਉਸ
ਤੇ ਚੱਲਣ ਦੀ ਸ਼ਕਤੀ ਹਰ ਆਤਮਾ ਤੱਕ ਪਹੁੰਚੇ ਅਜਿਹੇ ਸ਼ੁਭ ਸੰਕਲਪਾਂ ਨਾਲ ਵਿਸ਼ਵ ਕਲਿਆਣ ਦੀ ਸੇਵਾ
ਕਰਨ।