20.10.25        Punjabi Morning Murli        Om Shanti         BapDada         Madhuban
ਮਿੱਠੇ ਬੱਚੇ:- ਬਾਬਾ ਆਏ 
ਹਨ ਤੁਹਾਨੂੰ ਬਹੁਤ ਰੁਚੀ ਨਾਲ ਪੜ੍ਹਾਉਣ , ਤੁਸੀਂ ਵੀ ਰੁਚੀ ਨਾਲ ਪੜ੍ਹੋ - ਨਸ਼ਾ ਰਹੇ ਸਾਨੂੰ 
ਪੜ੍ਹਾਉਣ ਵਾਲਾ ਖੁਦ ਭਗਵਾਨ ਹੈ "
ਪ੍ਰਸ਼ਨ:-
ਤੁਸੀਂ 
ਬ੍ਰਹਮਾਕੁਮਾਰ - ਕੁਮਾਰੀਆਂ ਦਾ ਉਦੇਸ਼ ਜਾਂ ਸ਼ੁੱਧ ਭਾਵਨਾ ਕਿਹੜੀ ਹੈ?
ਉੱਤਰ:-
ਤੁਹਾਡਾ ਉਦੇਸ਼ 
ਹੈ - ਕਲਪ 5 ਹਜ਼ਾਰ ਵਰ੍ਹੇ ਪਹਿਲੋਂ ਦੀ ਤਰ੍ਹਾਂ ਫਿਰ ਤੋਂ ਸ਼੍ਰੀਮਤ ਤੇ ਵਿਸ਼ਵ ਵਿੱਚ ਸੁਖ ਅਤੇ ਸ਼ਾਂਤੀ 
ਦਾ ਰਾਜ ਸਥਾਪਨ ਕਰਨਾ ਹੈ। ਤੁਹਾਡੀ ਸ਼ੁੱਧ ਭਾਵਨਾ ਹੈ ਕਿ ਸ਼੍ਰੀਮਤ ਤੇ ਅਸੀਂ ਸਾਰੇ ਵਿਸ਼ਵ ਦੀ ਸਦਗਤੀ 
ਕਰਾਂਗੇ। ਤੁਸੀਂ ਨਸ਼ੇ ਵਿੱਚ ਕਹਿੰਦੇ ਹੋ ਅਸੀਂ ਸਭਨੂੰ ਸਦਗਤੀ ਦੇਣ ਵਾਲੇ ਹਾਂ। ਤੁਹਾਨੂੰ ਬਾਪ ਤੋਂ 
ਪੀਸ ਪ੍ਰਾਈਜ਼ ਮਿਲਦੀ ਹੈ। ਨਰਕਵਾਸੀ ਤੋਂ ਸਵਰਗਵਾਸੀ ਬਣਨਾ ਹੀ ਪੀਸ ਪ੍ਰਾਈਜ਼ ਲੈਣਾ ਹੈ।
ਓਮ ਸ਼ਾਂਤੀ
ਸਟੂਡੈਂਟ ਜਦੋਂ ਪੜ੍ਹਦੇ ਹਨ ਤਾਂ ਖੁਸ਼ੀ ਨਾਲ ਪੜ੍ਹਦੇ ਹਨ। ਟੀਚਰ ਵੀ ਬਹੁਤ ਖੁਸ਼ੀ ਨਾਲ, ਰੁਚੀ ਨਾਲ 
ਪੜ੍ਹਾਉਂਦੇ ਹਨ। ਰੂਹਾਨੀ ਬੱਚੇ ਇਹ ਜਾਣਦੇ ਹਨ ਕਿ ਬੇਹੱਦ ਦਾ ਬਾਪ ਜੋ ਟੀਚਰ ਵੀ ਹਨ, ਸਾਨੂੰ ਬਹੁਤ 
ਰੁਚੀ ਨਾਲ ਪੜ੍ਹਾਉਂਦੇ ਹਨ। ਉਸ ਪੜ੍ਹਾਈ ਵਿੱਚ ਤਾਂ ਮਾਂ - ਬਾਪ ਵੱਖ ਹੁੰਦੇ ਹਨ, ਟੀਚਰ ਵੱਖ ਹੁੰਦੇ 
ਹਨ, ਜੋ ਪੜ੍ਹਾਉਂਦੇ ਹਨ। ਕਿਸੇ - ਕਿਸੇ ਦਾ ਬਾਪ ਹੀ ਟੀਚਰ ਹੁੰਦਾ ਹੈ ਜੋ ਪੜ੍ਹਾਉਂਦੇ ਹਨ ਤਾਂ 
ਬਹੁਤ ਰੁਚੀ ਨਾਲ ਪੜ੍ਹਾਉਂਦੇ ਹਨ ਕਿਉਂਕਿ ਫਿਰ ਵੀ ਬਲੱਡ ਕੁਨੈਕਸ਼ਨ ਹੁੰਦਾ ਹੈ ਨਾ। ਆਪਣਾ ਸਮਝਕੇ 
ਬਹੁਤ ਰੁਚੀ ਨਾਲ ਪੜ੍ਹਾਉਂਦੇ ਹਨ। ਇਹ ਬਾਪ ਤੁਹਾਨੂੰ ਕਿੰਨਾ ਰੁਚੀ ਨਾਲ ਪੜ੍ਹਾਉਂਦੇ ਹੋਣਗੇ ਤਾਂ 
ਬੱਚਿਆਂ ਨੂੰ ਵੀ ਕਿੰਨਾ ਰੁਚੀ ਨਾਲ ਪੜ੍ਹਨਾ ਚਾਹੀਦਾ ਹੈ। ਡਾਇਰੈਕਟ ਬਾਪ ਪੜ੍ਹਾਉਂਦੇ ਹਨ ਅਤੇ ਇਹ 
ਇੱਕ ਹੀ ਵਾਰੀ ਆਕੇ ਪੜ੍ਹਾਉਂਦੇ ਹਨ। ਬੱਚਿਆਂ ਨੂੰ ਰੁਚੀ ਬਹੁਤ ਚਾਹੀਦੀ ਹੈ। ਬਾਬਾ ਭਗਵਾਨ ਸਾਨੂੰ 
ਪੜ੍ਹਾਉਂਦੇ ਹਨ ਅਤੇ ਹਰ ਗੱਲ ਚੰਗੀ ਤਰ੍ਹਾਂ ਸਮਝਾਉਂਦੇ ਰਹਿੰਦੇ ਹਨ। ਕਿਸੇ - ਕਿਸੇ ਬੱਚੇ ਨੂੰ 
ਪੜ੍ਹਦੇ - ਪੜ੍ਹਦੇ ਵਿਚਾਰ ਆਉਂਦੇ ਹਨ ਇਹ ਕੀ ਹੈ, ਡਰਾਮੇ ਵਿੱਚ ਆਵਾਗਮਨ ਦਾ ਚੱਕਰ ਹੈ। ਪ੍ਰੰਤੂ ਇਹ 
ਨਾਟਕ ਰਚਿਆ ਹੀ ਕਿਉਂ? ਇਸ ਨਾਲ ਕੀ ਫ਼ਾਇਦਾ? ਬਸ ਸਿਰ੍ਫ ਇਵੇਂ ਚੱਕਰ ਹੀ ਲਗਾਉਂਦੇ ਰਹਾਂਗੇ, ਇਸ ਨਾਲੋਂ 
ਤਾਂ ਛੁੱਟ ਜਾਈਏ ਤਾਂ ਚੰਗਾ ਹੈ। ਜਦੋਂ ਵੇਖਦੇ ਹਨ ਇਹ 84 ਦਾ ਚੱਕਰ ਲਗਾਉਂਦੇ ਹੀ ਰਹਿਣਾ ਹੈ ਤਾਂ 
ਅਜਿਹੇ ਖ਼ਿਆਲ ਆਉਂਦੇ ਹਨ। ਭਗਵਾਨ ਨੇ ਅਜਿਹਾ ਖੇਲ੍ਹ ਕਿਉਂ ਰਚਿਆ ਹੈ, ਜੋ ਆਵਾਗਮਨ ਦੇ ਚੱਕਰ ਤੋਂ 
ਛੁੱਟ ਹੀ ਨਹੀਂ ਸਕਦੇ, ਇਸ ਨਾਲੋਂ ਤਾਂ ਮੋਖਸ਼ ਮਿਲ ਜਾਵੇ। ਅਜਿਹੇ ਖਿਆਲਤ ਕਈਆਂ ਬੱਚਿਆਂ ਨੂੰ ਆਉਂਦੇ 
ਹਨ। ਇਸ ਆਵਾਗਮਨ ਤੋਂ, ਦੁਖ ਸੁਖ ਤੋਂ ਛੁੱਟ ਜਾਈਏ। ਬਾਪ ਕਹਿੰਦੇ ਹਨ ਇਹ ਕਦੇ ਹੋ ਨਹੀਂ ਸਕਦਾ। 
ਮੋਖਸ਼ ਪਾਉਣ ਲਈ ਕੋਸ਼ਿਸ਼ ਕਰਨਾ ਹੀ ਵੇਸਟ ਹੋ ਜਾਂਦਾ ਹੈ। ਬਾਪ ਨੇ ਸਮਝਾਇਆ ਹੈ ਇੱਕ ਵੀ ਆਤਮਾ ਪਾਪ 
ਤੋਂ ਛੁੱਟ ਨਹੀਂ ਸਕਦੀ। ਆਤਮਾ ਵਿੱਚ ਅਵਿਨਾਸ਼ੀ ਪਾਰਟ ਭਰਿਆ ਹੋਇਆ ਹੈ। ਉਹ ਹੈ ਅਨਾਦਿ ਅਵਿਨਾਸ਼ੀ, 
ਬਿਲਕੁਲ ਐਕੁਰੇਟ ਐਕਟਰਜ ਹਨ। ਇੱਕ ਵੀ ਘੱਟ ਵੱਧ ਹੋ ਨਹੀਂ ਸਕਦੇ। ਤੁਹਾਨੂੰ ਬੱਚਿਆਂ ਨੂੰ ਸਾਰੀ 
ਨਾਲੇਜ ਹੈ। ਇਸ ਡਰਾਮੇ ਦੇ ਪਾਰ੍ਟ ਤੋਂ ਕੋਈ ਛੁੱਟ ਨਹੀਂ ਸਕਦਾ। ਨਾ ਕੋਈ ਮੋਖਸ਼ ਪਾ ਸਕਦਾ ਹੈ। ਸਾਰੇ 
ਧਰਮ ਵਾਲਿਆਂ ਨੂੰ ਨੰਬਰਵਾਰ ਆਉਣਾ ਹੀ ਹੈ। ਬਾਪ ਸਮਝਾਉਂਦੇ ਹਨ ਇਹ ਬਣਿਆ ਬਣਾਇਆ ਅਵਿਨਾਸ਼ੀ ਡਰਾਮਾ 
ਹੈ। ਤੁਸੀਂ ਵੀ ਕਹਿੰਦੇ ਹੋ ਬਾਬਾ ਹੁਣ ਜਾਣ ਗਏ, ਕਿਵੇਂ ਅਸੀਂ 84 ਦਾ ਚੱਕਰ ਲਗਾਉਂਦੇ ਹਾਂ। ਇਹ ਵੀ 
ਸਮਝਦੇ ਹੋ ਪਹਿਲਾਂ -ਪਹਿਲਾਂ ਜੋ ਆਉਂਦੇ ਹੋਣਗੇ, ਉਹ 84 ਜਨਮ ਲੈਂਦੇ ਹੋਣਗੇ। ਪਿੱਛੋਂ ਆਉਣ ਵਾਲੇ 
ਦੇ ਜਰੂਰ ਘੱਟ ਜਨਮ ਹੋਣਗੇ। ਇੱਥੇ ਤਾਂ ਪੁਰਸ਼ਾਰਥ ਕਰਨ ਦਾ ਹੈ। ਪੁਰਾਣੀ ਦੁਨੀਆਂ ਤੋਂ ਨਵੀਂ ਦੁਨੀਆਂ 
ਜਰੂਰ ਬਣਨੀ ਹੈ। ਬਾਬਾ ਹਰ ਇੱਕ ਗੱਲ ਤੇ ਬਾਰ - ਬਾਰ ਸਮਝਾਉਂਦੇ ਰਹਿੰਦੇ ਹਨ ਕਿਉਂਕਿ ਨਵੇਂ - ਨਵੇਂ 
ਬੱਚੇ ਆਉਂਦੇ ਰਹਿੰਦੇ ਹਨ। ਉਨ੍ਹਾਂਨੂੰ ਅੱਗੇ ਦੀ ਪੜ੍ਹਾਈ ਕੌਣ ਪੜ੍ਹਾਏ। ਤਾਂ ਬਾਪ ਨਵੇਂ - ਨਵੇਂ 
ਨੂੰ ਵੇਖਕੇ ਫਿਰ ਪੁਰਾਣੇ ਪੁਆਇੰਟਸ ਹੀ ਰਪੀਟ ਕਰਦੇ ਹਨ।
ਤੁਹਾਡੀ ਬੁੱਧੀ ਵਿੱਚ 
ਸਾਰੀ ਨਾਲੇਜ ਹੈ। ਜਾਣਦੇ ਹੋ ਸ਼ੁਰੂ ਤੋਂ ਲੈਕੇ ਕਿਵੇਂ ਅਸੀਂ ਪਾਰ੍ਟ ਵਜਾਉਂਦੇ ਆਏ ਹਾਂ। ਤੁਸੀਂ ਚੰਗੀ 
ਤਰ੍ਹਾਂ ਜਾਣਦੇ ਹੋ, ਕਿਵੇਂ ਨੰਬਰਵਾਰ ਆਉਂਦੇ ਹਨ, ਕਿੰਨੇ ਜਨਮ ਲੈਂਦੇ ਹਨ। ਇਸ ਵਕਤ ਹੀ ਬਾਪ ਆਕੇ 
ਗਿਆਨ ਦੀਆਂ ਗੱਲਾਂ ਸੁਣਾਉਂਦੇ ਹਨ। ਸਤਿਯੁਗ ਵਿੱਚ ਤਾਂ ਹੈ ਹੀ ਪ੍ਰਾਲਬੱਧ। ਇਹ ਇਸ ਵਕਤ ਤੁਹਾਨੂੰ 
ਹੀ ਸਮਝਾਇਆ ਜਾਂਦਾ ਹੈ। ਗੀਤਾ ਵਿੱਚ ਵੀ ਸ਼ੁਰੂ ਤੋਂ ਫਿਰ ਪਿਛਾੜੀ ਵਿੱਚ ਇਹ ਗੱਲ ਆਉਂਦੀ ਹੈ - 
ਮਨਮਨਾਭਵ। ਪੜ੍ਹਾਇਆ ਜਾਂਦਾ ਹੈ ਸਟੇਟਸ ਪਾਉਣ ਦੇ ਲਈ। ਤੁਸੀਂ ਰਾਜਾ ਬਣਨ ਦੇ ਲਈ ਹੁਣ ਪੁਰਸ਼ਾਰਥ ਕਰਦੇ 
ਹੋ। ਹੋਰ ਧਰਮ ਵਾਲਿਆਂ ਦਾ ਤੇ ਸਮਝਾਇਆ ਹੈ - ਕਿ ਉਹ ਨੰਬਰਵਾਰ ਆਉਂਦੇ ਹਨ, ਧਰਮ ਸਥਾਪਕ ਦੇ ਪਿਛਾੜੀ 
ਸਭਨੂੰ ਆਉਣਾ ਪੈਂਦਾ ਹੈ। ਰਾਜਾਈ ਦੀ ਗੱਲ ਨਹੀਂ। ਇੱਕ ਹੀ ਗੀਤਾ ਸ਼ਾਸਤਰ ਹੈ ਜਿਸ ਦੀ ਬਹੁਤ ਮਹਿਮਾ 
ਹੈ। ਭਾਰਤ ਵਿੱਚ ਹੀ ਬਾਪ ਆਕੇ ਸੁਣਾਉਂਦੇ ਹਨ ਅਤੇ ਸਭਦੀ ਸਦਗਤੀ ਕਰਦੇ ਹਨ। ਉਹ ਧਰਮ ਸਥਾਪਕ ਜੋ 
ਆਉਂਦੇ ਹਨ, ਉਹ ਜਦੋਂ ਮਰਦੇ ਹਨ ਤਾਂ ਵੱਡੇ - ਵੱਡੇ ਤੀਰਥ ਬਣਾ ਦਿੰਦੇ ਹਨ। ਅਸਲ ਵਿੱਚ ਸਭ ਦਾ ਤੀਰਥ 
ਇਹ ਭਾਰਤ ਹੀ ਹੈ ਜਿੱਥੇ ਬੇਹੱਦ ਦਾ ਬਾਪ ਆਉਂਦੇ ਹਨ। ਬਾਪ ਨੇ ਭਾਰਤ ਵਿੱਚ ਹੀ ਆਕੇ ਸਭ ਦੀ ਸਦਗਤੀ 
ਕੀਤੀ ਹੈ। ਬਾਪ ਕਹਿੰਦੇ ਹਨ ਮੈਨੂੰ ਲਿਬਰੇਟਰ, ਗਾਈਡ ਕਹਿੰਦੇ ਹੋ ਨਾ। ਮੈਂ ਤੁਹਾਨੂੰ ਇਸ ਪੁਰਾਣੀ 
ਦੁਨੀਆਂ, ਦੁਖ ਦੀ ਦੁਨੀਆਂ ਤੋਂ ਲਿਬਰੇਟ ਕਰ ਸ਼ਾਂਤੀਧਾਮ, ਸੁਖਧਾਮ ਵਿੱਚ ਲੈ ਜਾਂਦਾ ਹਾਂ। ਬੱਚੇ 
ਜਾਣਦੇ ਹਨ ਬਾਬਾ ਸਾਨੂੰ ਸ਼ਾਂਤੀਧਾਮ, ਸੁਖਧਾਮ ਲੈ ਜਾਣਗੇ। ਬਾਕੀ ਸਭ ਸ਼ਾਂਤੀਧਾਮ ਜਾਣਗੇ। ਦੁਖ ਤੋਂ 
ਬਾਪ ਆਕੇ ਲਿਬਰੇਟ ਕਰਦੇ ਹਨ। ਉਨ੍ਹਾਂ ਦਾ ਨਾਮ ਜਨਮ - ਮਰਨ ਤਾਂ ਹੈ ਨਹੀਂ। ਬਾਪ ਆਇਆ ਫਿਰ ਚਲਾ 
ਜਾਵੇਗਾ। ਉਨ੍ਹਾਂ ਦੇ ਲਈ ਇਵੇਂ ਥੋੜ੍ਹੀ ਨਾ ਕਹਾਂਗੇ ਕਿ ਮਰ ਗਿਆ। ਜਿਵੇਂ ਸ਼ਿਵਾਨੰਦ ਲਈ ਕਹਿਣਗੇ 
ਸ਼ਰੀਰ ਛੱਡ ਦਿੱਤਾ ਫਿਰ ਕ੍ਰਿਆ ਕਰਮ ਕਰਦੇ ਹਨ। ਇਹ ਬਾਪ ਚਲਾ ਜਾਵੇਗਾ ਤਾਂ ਇਨਾਂ ਦਾ ਕ੍ਰਿਆ ਕਰਮ, 
ਸੇਰਿਮਨੀ ਆਦਿ ਕੁਝ ਵੀ ਕਰਨਾ ਨਹੀਂ ਹੁੰਦਾ। ਉਨ੍ਹਾਂ ਦਾ ਤੇ ਆਉਣ ਦਾ ਵੀ ਪਤਾ ਨਹੀਂ ਪੈਂਦਾ। ਕ੍ਰਿਆ 
ਕਰਮ ਆਦਿ ਦੀ ਤਾਂ ਗੱਲ ਹੀ ਨਹੀ ਹੈ। ਹੋਰ ਸਭ ਮਨੁੱਖਾਂ ਦਾ ਕ੍ਰਿਆ ਕਰਮ ਕਰਦੇ ਹਨ। ਬਾਪ ਦਾ ਕ੍ਰਿਆ 
ਕਰਮ ਹੁੰਦਾ ਨਹੀਂ। ਉਨ੍ਹਾਂ ਦਾ ਸ਼ਰੀਰ ਹੀ ਨਹੀਂ। ਸਤਿਯੁਗ ਵਿੱਚ ਇਹ ਗਿਆਨ ਭਗਤੀ ਦੀਆਂ ਗੱਲਾਂ 
ਹੁੰਦੀਆਂ ਨਹੀਂ। ਇਹ ਹੁਣ ਹੀ ਚਲਦੀਆਂ ਹਨ ਹੋਰ ਸਭ ਭਗਤੀ ਹੀ ਸਿਖਾਉਂਦੇ ਹਨ। ਅੱਧਾਕਲਪ ਹੈ ਭਗਤੀ 
ਫਿਰ ਅੱਧਾਕਲਪ ਦੇ ਬਾਦ ਬਾਪ ਆਕੇ ਗਿਆਨ ਦਾ ਵਰਸਾ ਦਿੰਦੇ ਹਨ। ਗਿਆਨ ਕੋਈ ਉੱਥੇ ਨਾਲ ਨਹੀਂ ਚਲਦਾ। 
ਉੱਥੇ ਬਾਪ ਨੂੰ ਯਾਦ ਕਰਨ ਦੀ ਲੋੜ ਹੀ ਨਹੀਂ ਰਹਿੰਦੀ। ਮੁਕਤੀ ਵਿੱਚ ਹਨ। ਉੱਥੇ ਯਾਦ ਕਰਨਾ ਹੁੰਦਾ 
ਹੈ ਕੀ? ਦੁਖ ਦੀ ਫਰਿਆਦ ਉੱਥੇ ਹੁੰਦੀ ਹੀ ਨਹੀਂ। ਭਗਤੀ ਵੀ ਪਹਿਲੋਂ ਅਵਿਭਚਾਰੀ ਅਤੇ ਫਿਰ ਵਿਭਚਾਰੀ। 
ਇਸ ਵਕਤ ਤਾਂ ਅਤਿ ਅਵਿਭਚਾਰੀ ਭਗਤੀ ਹੈ, ਇਸ ਨੂੰ ਰੋਰਵ ਨਰਕ ਕਿਹਾ ਜਾਂਦਾ ਹੈ। ਇੱਕਦਮ ਤਿੱਖੇ ਤੋਂ 
ਤਿੱਖਾ ਨਰਕ ਹੈ ਫਿਰ ਬਾਪ ਆਕੇ ਤਿੱਖਾ ਸਵਰਗ ਬਣਾਉਂਦੇ ਹਨ। ਇਸ ਸਮੇਂ ਹੈ 100 ਪ੍ਰਤੀਸ਼ਤ ਦੁਖ, ਫਿਰ 
100 ਪ੍ਰਤੀਸ਼ਤ ਸੁਖ - ਸ਼ਾਂਤੀ ਹੋਵੇਗੀ। ਆਤਮਾ ਜਾਕੇ ਆਪਣੇ ਘਰ ਵਿਸ਼ਰਾਮ ਪਾਏਗੀ। ਸਮਝਾਉਣ ਵਿੱਚ ਬਹੁਤ 
ਸਹਿਜ ਹੈ। ਬਾਪ ਕਹਿੰਦੇ ਹਨ ਮੈਂ ਆਉਂਦਾ ਹੀ ਉਦੋਂ ਹਾਂ ਜਦੋਂ ਨਵੀਂ ਦੁਨੀਆਂ ਦੀ ਸਥਾਪਨਾ ਕਰ ਪੁਰਾਣੀ 
ਦਾ ਵਿਨਾਸ਼ ਕਰਨਾ ਹੁੰਦਾ ਹੈ। ਇਨਾਂ ਕੰਮ ਸਿਰ੍ਫ ਇੱਕ ਤਾਂ ਨਹੀਂ ਕਰਣਗੇ। ਖਿਦਮਤਗਾਰ ਬਹੁਤ ਚਾਹੀਦੇ 
ਹਨ। ਇਸ ਸਮੇਂ ਤੁਸੀਂ ਬਾਪ ਦੇ ਖਿਦਮਤਗਾਰ ਬੱਚੇ ਬਣੇ ਹੋ। ਭਾਰਤ ਦੀ ਖਾਸ ਸੱਚੀ ਸੇਵਾ ਕਰਦੇ ਹੋ। 
ਸੱਚਾ ਬਾਪ ਸੱਚੀ ਸੇਵਾ ਸਿਖਾਉਂਦੇ ਹਨ। ਆਪਣਾ ਵੀ, ਭਾਰਤ ਦਾ ਵੀ ਅਤੇ ਵਿਸ਼ਵ ਦਾ ਵੀ ਕਲਿਆਣ ਕਰਦੇ 
ਹੋ। ਤਾਂ ਕਿੰਨਾਂ ਰੁਚੀ ਨਾਲ ਕਰਨਾ ਚਾਹੀਦਾ ਹੈ। ਬਾਬਾ ਕਿੰਨੀ ਰੁਚੀ ਨਾਲ ਸਭ ਦੀ ਸਦਗਤੀ ਕਰਦੇ ਹਨ। 
ਹੁਣ ਵੀ ਸਭ ਦੀ ਸਦਗਤੀ ਹੋਣੀ ਹੈ ਜਰੂਰ। ਇਹ ਹੈ ਸ਼ੁੱਧ ਹੰਕਾਰ, ਸ਼ੁੱਧ ਭਾਵਨਾ।
ਤੁਸੀਂ ਸੱਚੀ - ਸੱਚੀ 
ਸੇਵਾ ਕਰਦੇ ਹੋ - ਪਰੰਤੂ ਗੁਪਤ। ਆਤਮਾ ਕਰਦੀ ਹੈ ਸ਼ਰੀਰ ਦਵਾਰਾ। ਤੁਹਾਨੂੰ ਬਹੁਤ ਪੁੱਛਦੇ ਹਨ - ਬੀ 
. ਕੇ. ਦਾ ਉਦੇਸ਼ ਕੀ ਹੈ? ਬੋਲੋ ਬੀ . ਕੇ. ਦਾ ਉਦੇਸ਼ ਹੈ ਵਿਸ਼ਵ ਵਿੱਚ ਸਤਿਯੁਗੀ ਸੁਖ - ਸ਼ਾਂਤੀ ਦਾ 
ਸਵਰਾਜ ਸਥਾਪਨ ਕਰਨਾ। ਅਸੀਂ ਹਰ 5 ਹਜ਼ਾਰ ਵਰ੍ਹੇ ਬਾਦ ਸ਼੍ਰੀਮਤ ਤੇ ਵਿਸ਼ਵ ਵਿੱਚ ਸ਼ਾਂਤੀ ਸਥਾਪਨ ਕਰ 
ਵਿਸ਼ਵ ਸ਼ਾਂਤੀ ਦੀ ਪ੍ਰਾਈਜ਼ ਲੈਂਦੇ ਹਾਂ। ਯਥਾ ਰਾਜਾ - ਰਾਣੀ ਤਥਾ ਪ੍ਰਜਾ ਪ੍ਰਾਈਜ਼ ਲੈਂਦੇ ਹਨ। 
ਨਰਕਵਾਸੀ ਤੋਂ ਸਵਰਗਵਾਸੀ ਬਣਨਾ ਘੱਟ ਪ੍ਰਾਈਜ਼ ਹੈ ਕੀ! ਉਹ ਪੀਸ ਪ੍ਰਾਈਜ਼ ਲੈਕੇ ਖੁਸ਼ ਹੁੰਦੇ ਰਹਿੰਦੇ 
ਹਨ, ਮਿਲਦਾ ਕੁਝ ਵੀ ਨਹੀਂ। ਸੱਚੀ - ਸੱਚੀ ਪ੍ਰਾਈਜ਼ ਤਾਂ ਅਸੀਂ ਬਾਪ ਤੋਂ ਲੈ ਰਹੇ ਹਾਂ, ਵਿਸ਼ਵ ਦੀ 
ਬਾਦਸ਼ਾਹੀ ਦੀ। ਕਹਿੰਦੇ ਹਨ ਨਾ ਭਾਰਤ ਸਾਡਾ ਉੱਚ ਦੇਸ਼ ਹੈ। ਕਿੰਨੀ ਮਹਿਮਾ ਕਰਦੇ ਹਨ। ਸਭ ਸਮਝਦੇ ਹਨ 
ਅਸੀਂ ਭਾਰਤ ਦੇ ਮਾਲਿਕ ਹਾਂ, ਪਰੰਤੂ ਮਾਲਿਕ ਹਨ ਕਿੱਥੇ। ਹੁਣ ਤੁਸੀਂ ਬੱਚੇ ਬਾਬਾ ਦੀ ਸ਼੍ਰੀਮਤ ਨਾਲ 
ਰਾਜ ਸਥਾਪਨ ਕਰਦੇ ਹੋ। ਹਥਿਆਰ ਪੰਵਾਰ ਤਾਂ ਕੁਝ ਨਹੀਂ ਹਨ। ਦੈਵੀਗੁਣ ਧਾਰਨ ਕਰਦੇ ਹਨ ਇਸਲਈ ਤੁਹਾਡਾ 
ਵੀ ਗਾਇਨ ਪੂਜਨ ਹੈ। ਅੰਬਾ ਨੂੰ ਜਾਕੇ ਵੇਖੋ ਕਿੰਨੀ ਪੂਜਾ ਹੁੰਦੀ ਹੈ। ਪਰੰਤੂ ਅੰਬਾ ਕੌਣ ਹੈ, 
ਬ੍ਰਾਹਮਣ ਹਨ ਜਾਂ ਦੇਵਤਾ… ਇਹ ਵੀ ਪਤਾ ਨਹੀਂ। ਅੰਬਾ, ਕਾਲੀ, ਦੁਰਗਾ, ਸਰਸਵਤੀ ਆਦਿ… ਅਜਿਹੇ ਬਹੁਤ 
ਨਾਮ ਹੈ। ਇੱਥੇ ਵੀ ਹੇਠਾਂ ਅੰਬਾ ਦਾ ਛੋਟਾ ਮੰਦਿਰ ਹੈ। ਅੰਬਾ ਨੂੰ ਬਹੁਤ ਬਾਹਵਾਂ ਦੇ ਦਿੰਦੇ ਹਨ। 
ਇਵੇਂ ਤਾਂ ਹੈ ਨਹੀਂ। ਇਸਨੂੰ ਕਿਹਾ ਜਾਂਦਾ ਹੈ ਬਲਾਇੰਡਫੇਥ। ਕ੍ਰਾਇਸਟ ਬੁੱਧ ਆਦਿ ਆਏ, ਉਨ੍ਹਾਂ ਨੇ 
ਆਪਣਾ - ਆਪਣਾ ਧਰਮ ਸਥਾਪਨ ਕੀਤਾ, ਤਿਥੀ - ਤਾਰੀਖ ਸਭ ਦੱਸਦੇ ਹਨ। ਉੱਥੇ ਬਲਾਇੰਡ ਫੇਥ ਦੀ ਤਾਂ ਗੱਲ 
ਹੀ ਨਹੀਂ। ਇੱਥੇ ਭਾਰਤਵਾਸੀਆਂ ਨੂੰ ਕੁਝ ਪਤਾ ਨਹੀਂ ਹੈ - ਸਾਡਾ ਧਰਮ ਕਦੋਂ ਅਤੇ ਕਿਸਨੇ ਸਥਾਪਨ ਕੀਤਾ? 
ਇਸਲਈ ਕਿਹਾ ਜਾਂਦਾ ਹੈ ਬਲਾਇੰਡਫੇਥ। ਹਾਲੇ ਤੁਸੀਂ ਪੁਜਾਰੀ ਹੋ ਫਿਰ ਪੁਜੀਏ ਬਣਦੇ ਹੋ। ਤੁਹਾਡੀ ਆਤਮਾ 
ਵੀ ਪੁਜੀਏ ਤਾਂ ਸ਼ਰੀਰ ਵੀ ਪੁਜਿਏ ਬਣਦਾ ਹੈ। ਤੁਹਾਡੀ ਆਤਮਾ ਦੀ ਵੀ ਪੂਜਾ ਹੁੰਦੀ ਹੈ ਫਿਰ ਦੇਵਤਾ 
ਬਣਦੇ ਹੋ ਤਾਂ ਵੀ ਪੂਜਾ ਹੁੰਦੀ ਹੈ। ਬਾਪ ਤਾਂ ਹੈ ਹੀ ਨਿਰਾਕਾਰ। ਉਹ ਸਦੈਵ ਪੁਜੀਏ ਹਨ। ਉਹ ਕਦੇ 
ਪੁਜਾਰੀ ਨਹੀਂ ਬਣਦੇ ਹਨ। ਤੁਸੀਂ ਬੱਚਿਆਂ ਦੇ ਲਈ ਕਿਹਾ ਜਾਂਦਾ ਹੈ ਆਪੇ ਹੀ ਪੁਜਿਏ ਆਪੇ ਹੀ ਪੁਜਾਰੀ। 
ਬਾਪ ਤਾਂ ਏਵਰ ਪੁਜੀਏ ਹਨ, ਇੱਥੇ ਆਕੇ ਬਾਪ ਸੱਚੀ ਸੇਵਾ ਕਰਦੇ ਹਨ। ਸਭਨੂੰ ਸਦਗਤੀ ਦਿੰਦੇ ਹਨ। ਬਾਪ 
ਕਹਿੰਦੇ ਹਨ - ਹੁਣ ਮਾਮੇਕਮ ਯਾਦ ਕਰੋ। ਦੂਜੇ ਕਿਸੇ ਦੇਹਧਾਰੀ ਨੂੰ ਯਾਦ ਨਹੀਂ ਕਰਨਾ ਹੈ। ਇੱਥੇ ਤਾਂ 
ਵੱਡੇ - ਵੱਡੇ ਲੱਖਪਤੀ, ਕਰੋੜਪਤੀ ਜਾਕੇ ਅਲ੍ਹਾ - ਅਲ੍ਹਾ ਕਹਿੰਦੇ ਹਨ। ਕਿੰਨੀ ਅੰਧਸ਼ਰਧਾ ਹੈ। ਬਾਪ 
ਨੇ ਤੁਹਾਨੂੰ ਹਮ ਸੋ ਦਾ ਅਰਥ ਵੀ ਸਮਝਾਇਆ ਹੈ। ਉਹ ਤਾਂ ਕਹਿ ਦਿੰਦੇ ਸ਼ਿਵੋਹਮ, ਆਤਮਾ ਸੋ ਪ੍ਰਮਾਤਮਾ। 
ਹੁਣ ਬਾਪ ਨੇ ਕਰੈਕਟ ਕਰ ਦੱਸਿਆ ਹੈ। ਹੁਣ ਜੱਜ ਕਰੋ, ਭਗਤੀਮਾਰਗ ਵਿੱਚ ਰਾਈਟ ਸੁਣਿਆ ਹੈ ਜਾਂ ਮੈਂ 
ਰਾਈਟ ਦੱਸਦਾ ਹਾਂ? ਹਮ ਸੋ ਦਾ ਅਰਥ ਬਹੁਤ ਲੰਬਾ ਚੌੜਾ ਹੈ। ਹਮ ਸੋ ਬ੍ਰਾਹਮਣ, ਦੇਵਤਾ, ਕਸ਼ਤਰੀਏ। 
ਹੁਣ ਹਮ ਸੋ ਦਾ ਅਰਥ ਕਿਹੜਾ ਰਾਈਟ ਹੈ? ਅਸੀਂ ਆਤਮਾ ਚੱਕਰ ਵਿੱਚ ਇਵੇਂ ਆਉਂਦੀ ਹਾਂ। ਵਿਰਾਟ ਰੂਪ ਦਾ 
ਚਿੱਤਰ ਵੀ ਹੈ, ਇਸ ਵਿੱਚ ਚੋਟੀ ਬ੍ਰਾਹਮਣ ਅਤੇ ਬਾਪ ਨੂੰ ਵਿਖਾਇਆ ਨਹੀਂ ਹੈ। ਦੇਵਤੇ ਕਿੱਥੋਂ ਆਏ? 
ਪੈਦਾ ਕਿਥੋਂ ਹੋਏ? ਕਲਯੁਗ ਵਿੱਚ ਤਾਂ ਹੈ ਸ਼ੂਦ੍ਰ ਵਰਣ। ਸਤਿਯੁਗ ਵਿੱਚ ਝੱਟ ਨਾਲ ਦੇਵਤਾ ਵਰਣ ਕਿਵੇਂ 
ਹੋਇਆ? ਕੁਝ ਵੀ ਸਮਝਦੇ ਨਹੀਂ। ਭਗਤੀ ਮਾਰਗ ਵਿੱਚ ਮਨੁੱਖ ਕਿੰਨਾ ਫਸੇ ਰਹਿੰਦੇ ਹਨ। ਕਿਸੇ ਨੇ ਗ੍ਰੰਥ 
ਪੜ੍ਹ ਲਿਆ, ਖ਼ਿਆਲ ਆਇਆ, ਮੰਦਿਰ ਬਣਾ ਲਿਆ ਬਸ ਗ੍ਰੰਥ ਬੈਠ ਸੁਣਾਉਣਗੇ। ਬਹੁਤ ਮਨੁੱਖ ਆ ਜਾਂਦੇ, 
ਬਹੁਤ ਫਾਲੋਅਰਜ ਬਣ ਜਾਂਦੇ ਹਨ। ਫਾਇਦਾ ਤਾਂ ਕੁਝ ਵੀ ਨਹੀਂ ਹੁੰਦਾ। ਬਹੁਤ ਦੁਕਾਨ ਨਿਕਲ ਗਏ ਹਨ। 
ਹੁਣ ਇਹ ਸਭ ਦੁਕਾਨ ਖ਼ਤਮ ਹੋ ਜਾਣਗੇ। ਇਹ ਦੁਕਾਨਦਾਰੀ ਸਾਰੀ ਭਗਤੀ ਮਾਰਗ ਵਿੱਚ ਹੈ, ਇਸ ਨਾਲ ਬਹੁਤ 
ਧਨ ਕਮਾਉਂਦੇ ਹਨ। ਸੰਨਿਆਸੀ ਕਹਿੰਦੇ ਹਨ ਅਸੀਂ ਬ੍ਰਹਮ ਯੋਗੀ, ਤਤ੍ਵ ਯੋਗੀ ਹਾਂ। ਜਿਵੇਂ ਭਾਰਤਵਾਸੀ 
ਅਸਲ ਵਿੱਚ ਹਨ ਦੇਵੀ - ਦੇਵਤਾ ਧਰਮ ਦੇ ਪਰੰਤੂ ਹਿੰਦੂ ਧਰਮ ਕਹਿ ਦਿੰਦੇ ਹਨ। ਉਵੇਂ ਬ੍ਰਹਮ ਤਾਂ 
ਤਤ੍ਵ ਹੈ, ਜਿੱਥੇ ਆਤਮਾਵਾਂ ਰਹਿੰਦੀਆਂ ਹਨ। ਉਨ੍ਹਾਂਨੂੰ ਫਿਰ ਬ੍ਰਹਮ ਗਿਆਨੀ ਤਤ੍ਵ ਗਿਆਨੀ ਨਾਮ ਰੱਖ 
ਦਿੱਤਾ ਹੈ। ਨਹੀਂ ਤਾਂ ਬ੍ਰਹਮ ਤਤ੍ਵ ਹੈ ਰਹਿਣ ਦੀ ਜਗ੍ਹਾ। ਤਾਂ ਬਾਪ ਸਮਝਾਉਂਦੇ ਹਨ ਕਿੰਨੀ ਭਾਰੀ 
ਭੁੱਲ ਕਰ ਦਿੱਤੀ ਹੈ। ਇਹ ਸਭ ਭ੍ਰਮ ਹੈ। ਮੈਂ ਆਕੇ ਸਭ ਭ੍ਰਮ ਦੂਰ ਕਰ ਦਿੰਦਾ ਹਾਂ। ਭਗਤੀਮਾਰਗ ਵਿੱਚ 
ਕਹਿੰਦੇ ਵੀ ਹਨ ਹੇ ਪ੍ਰਭੂ ਤੇਰੀ ਗਤਿ ਮਤਿ ਨਿਆਰੀ ਹੈ। ਗਤਿ ਤਾਂ ਕੋਈ ਕਰ ਨਹੀਂ ਸਕਦਾ। ਮਤਾਂ ਤਾਂ 
ਅਨੇਕਾਂ ਅਨੇਕ ਦੀਆਂ ਮਿਲਦੀਆਂ ਹਨ। ਇਥੋਂ ਦੀ ਮੱਤ ਕਿੰਨੀ ਕਮਾਲ ਕਰ ਦਿੰਦੀ ਹੈ। ਸਾਰੇ ਵਿਸ਼ਵ ਨੂੰ 
ਚੇਂਜ ਕਰ ਦਿੰਦੀ ਹੈ।
ਹੁਣ ਤੁਸੀਂ ਬੱਚਿਆਂ ਦੀ 
ਬੁੱਧੀ ਵਿੱਚ ਹੈ, ਇਤਨੇ ਸਭ ਧਰਮ ਕਿਵੇਂ ਆਉਂਦੇ ਹਨ! ਫਿਰ ਆਤਮਾਵਾਂ ਕਿਵੇਂ ਆਪਣੇ - ਆਪਣੇ ਸੈਕਸ਼ਨ 
ਵਿੱਚ ਜਾਕੇ ਰਹਿੰਦੀਆਂ ਹਨ। ਇਹ ਸਭ ਡਰਾਮੇ ਵਿੱਚ ਨੂੰਧ ਹੈ। ਇਹ ਵੀ ਬੱਚੇ ਜਾਣਦੇ ਹਨ - ਦਿਵਯ 
ਦ੍ਰਿਸ਼ਟੀ ਦਾਤਾ ਇੱਕ ਹੀ ਹੈ। ਬਾਬਾ ਨੂੰ ਕਿਹਾ - ਇਹ ਦਿਵਯ ਦ੍ਰਿਸ਼ਟੀ ਦੀ ਚਾਬੀ ਸਾਨੂੰ ਦੇ ਦੇਵੋ ਅਸੀਂ 
ਕਿਸੇ ਨੂੰ ਸਾਖਸ਼ਾਤਕਾਰ ਕਰਵਾ ਦਈਏ। ਬੋਲਾ - ਨਹੀਂ, ਇਹ ਚਾਬੀ ਕਿਸੇ ਨੂੰ ਮਿਲ ਨਹੀਂ ਸਕਦੀ। ਉਸਦੇ 
ਏਵਜ ਵਿੱਚ ਤੁਹਾਨੂੰ ਫਿਰ ਬਾਦਸ਼ਾਹੀ ਹੀ ਦਿੰਦਾ ਹਾਂ। ਮੈਂ ਨਹੀਂ ਲੈਂਦਾ ਹਾਂ। ਮੇਰਾ ਹੀ ਪਾਰ੍ਟ ਹੈ 
ਸਾਖਸ਼ਾਤਕਾਰ ਕਰਵਾਉਣ ਦਾ। ਸਾਖਸ਼ਾਤਕਾਰ ਹੋਣ ਨਾਲ ਕਿੰਨਾ ਖੁਸ਼ ਹੋ ਜਾਂਦੇ ਹਨ। ਮਿਲਦਾ ਕੁਝ ਵੀ ਨਹੀਂ। 
ਇਵੇਂ ਨਹੀਂ ਕਿ ਸਾਖਸ਼ਾਤਕਾਰ ਨਾਲ ਕੋਈ ਨਿਰੋਗੀ ਬਣ ਜਾਂਦੇ ਹਨ ਜਾਂ ਧਨ ਮਿਲ ਜਾਂਦਾ ਹੈ। ਨਹੀਂ, ਮੀਰਾ 
ਨੂੰ ਸਾਖਸ਼ਾਤਕਾਰ ਹੋਇਆ ਪਰ ਮੁਕਤੀ ਨੂੰ ਥੋੜ੍ਹੀ ਨਾ ਪਾਇਆ। ਮਨੁੱਖ ਸਮਝਦੇ ਹਨ ਉਹ ਰਹਿੰਦੀ ਹੀ 
ਬੈਕੁੰਠ ਵਿੱਚ ਸੀ। ਪਰ ਬੈਕੁੰਠ ਕ੍ਰਿਸ਼ਨਪੁਰੀ ਹੈ ਕਿੱਥੇ। ਇਹ ਸਭ ਹਨ ਸਾਖਸ਼ਾਤਕਾਰ। ਬਾਪ ਬੈਠ ਸਭ 
ਗੱਲਾਂ ਸਮਝਾਉਂਦੇ ਹਨ। ਇਨ੍ਹਾਂ ਨੂੰ ਵੀ ਪਹਿਲਾਂ - ਪਹਿਲਾਂ ਵਿਸ਼ਨੂੰ ਦਾ ਸਾਖਸ਼ਾਤਕਾਰ ਹੋਇਆ ਤਾਂ 
ਬਹੁਤ ਖੁਸ਼ ਹੋ ਗਿਆ। ਉਹ ਵੀ ਜਦੋਂ ਵੇਖਿਆ ਮੈਂ ਮਹਾਰਾਜ ਬਣਦਾ ਹਾਂ। ਵਿਨਾਸ਼ ਵੀ ਵੇਖਿਆ ਫਿਰ ਰਾਜਾਈ 
ਦਾ ਵੀ ਵੇਖਿਆ ਤਾਂ ਨਿਸ਼ਚੇ ਬੈਠਾ ਓਹੋ! ਮੈਂ ਤਾਂ ਵਿਸ਼ਵ ਦਾ ਮਾਲਿਕ ਬਣਦਾ ਹਾਂ। ਬਾਬਾ ਦੀ ਪ੍ਰਵੇਸ਼ਤਾ 
ਹੋ ਗਈ। ਬਸ ਬਾਬਾ ਇਹ ਸਭ ਤੁਸੀਂ ਲੈ ਲਵੋ, ਸਾਨੂੰ ਤਾਂ ਵਿਸ਼ਵ ਦੀ ਬਾਦਸ਼ਾਹੀ ਚਾਹੀਦੀ ਹੈ। ਤੁਸੀਂ ਵੀ 
ਇਹ ਸੌਦਾ ਕਰਨ ਆਏ ਹੋ ਨਾ। ਜੋ ਗਿਆਨ ਲੈਂਦੇ ਹਨ ਉਨ੍ਹਾਂ ਦੀ ਫਿਰ ਭਗਤੀ ਛੁੱਟ ਜਾਂਦੀ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ 
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ 
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ 
ਸਾਰ:-
1. ਦੈਵੀਗੁਣ 
ਧਾਰਨ ਕਰ ਸ਼੍ਰੀਮਤ ਤੇ ਭਾਰਤ ਦੀ ਸੱਚੀ ਸੇਵਾ ਕਰਨੀ ਹੈ। ਆਪਣਾ, ਭਾਰਤ ਦਾ ਅਤੇ ਸਾਰੇ ਵਿਸ਼ਵ ਦਾ 
ਕਲਿਆਣ ਬਹੁਤ - ਬਹੁਤ ਰੁਚੀ ਨਾਲ ਕਰਨਾ ਹੈ।
2. ਡਰਾਮੇ ਦੀ ਅਨਾਦਿ 
ਅਵਿਨਾਸ਼ੀ ਨੂੰਧ ਨੂੰ ਪੂਰੀ ਤਰ੍ਹਾਂ ਸਮਝ ਕੋਈ ਵੀ ਟਾਈਮ ਵੇਸਟ ਕਰਨ ਵਾਲਾ ਪੁਰਸ਼ਾਰਥ ਨਹੀਂ ਕਰਨਾ ਹੈ। 
ਵਿਅਰਥ ਖਿਆਲਾਤ ਵੀ ਨਹੀਂ ਚਲਾਉਣੇ ਹਨ।
ਵਰਦਾਨ:-
ਦੀਪਰਾਜ ਬਾਪ ਦ੍ਵਾਰਾ ਅਮਰ ਜੋਤੀ ਦੀ ਵਧਾਈ ਲੈਣ ਵਾਲੇ ਸਦਾ ਅਮਰ ਭਵ।
ਭਗਤ ਲੋਕ ਤੁਸੀ ਚੇਤੰਨ 
ਦੀਪਕਾਂ ਦੀ ਯਾਦਗਰ ਜੜ ਦੀਪਕਾਂ ਦੀ ਦੀਪਮਾਲਾ ਮਨਾਉਂਦੇ ਹਨ। ਤੁਸੀ ਜਗੇ ਹੋਏ ਚੇਤੰਨ ਦੀਪਕ, ਬਾਲਿਕ 
ਬਣ ਦੀਪਕ ਦੇ ਮਾਲਿਕ ਨਾਲ ਮੰਗਲ ਮਿਲਣ ਮਨਾਉਂਦੇ ਹੋ। ਬਾਪਦਾਦਾ ਤੁਸੀ ਬੱਚਿਆਂ ਦੇ ਮੱਥੇ ਤੇ ਜਗਿਆ 
ਹੋਇਆ ਦੀਪਕ ਵੇਖ ਰਹੇ ਹਨ। ਤੁਸੀ ਅਵਿਨਾਸ਼ੀ, ਅਮਰ ਜੋਤੀ ਸਵਰੂਪ ਬੱਚੇ ਦੀਪਰਾਜ ਬਾਪ ਦ੍ਵਾਰਾ ਵਧਾਈਆਂ 
ਲੈਂਦੇ ਸਦਾ ਅਮਰ ਭਵ ਦਾ ਵਰਦਾਨ ਪ੍ਰਾਪਤ ਕਰ ਰਹੇ ਹੋ। ਇਹ ਦੀਪਰਾਜ ਬਾਪ ਅਤੇ ਦੀਪਰਾਣੀਆਂ ਦੇ ਮਿਲਣ 
ਦਾ ਵੀ ਯਾਦਗਰ ਦੀਪਾਵਲੀ ਹੈ।
ਸਲੋਗਨ:-
ਤੁਸੀ ਅਤੇ ਬਾਪ” 
ਦੋਵੇਂ ਅਜਿਹਾ ਕੰਮਬਾਇੰਡ ਰਹੋ ਜੋ ਤੀਸਰਾ ਕੋਈ ਵੱਖ ਕੇ ਨਾ ਸਕੇ।
ਅਵਿਅਕਤ ਇਸ਼ਾਰੇ :- ਖੁਦ 
ਅਤੇ ਸਰਵ ਦੇ ਪ੍ਰਤੀ ਮਨਸਾ ਦ੍ਵਾਰਾ ਯੋਗ ਦੀਆਂ ਸ਼ਕਤੀਆਂ ਦਾ ਪ੍ਰਯੋਗ ਕਰੋ।
ਵਰਤਮਾਨ ਸਮੇਂ ਅਨੁਸਾਰ ਸਰਵ ਆਤਮਾਵਾਂ ਪ੍ਰਤੱਖਫਲ ਮਤਲਬ ਪ੍ਰੈਕਟੀਕਲ ਪਰੂਫ ਵੇਖਣਾ ਚਾਹੁੰਦੀਆਂ ਹਨ। 
ਤਾਂ ਤਨ, ਮਨ, ਕਰਮ ਅਤੇ ਸੰਪਰਕ ਸੰਬੰਧ ਵਿਚ ਸਾਇਲੈਂਸ ਦੀ ਸ਼ਕਤੀ ਦਾ ਪ੍ਰਯੋਗ ਕਰਕੇ ਵੇਖੋ। ਸ਼ਾਂਤੀ 
ਦੀ ਸ਼ਕਤੀ ਨਾਲ ਤੁਹਾਡਾ ਸੰਕਲਪ ਵਾਇਰਲੈਸ ਤੋਂ ਵੀ ਤੇਜ਼ ਕਿਸੇ ਵੀ ਆਤਮਾ ਪ੍ਰਤੀ ਪਹੁੰਚ ਸਕਦਾ ਹੈ। 
ਇਸ ਸ਼ਕਤੀ ਦਾ ਵਿਸ਼ੇਸ਼ ਯੰਤਰ ਹੈ ‘ਸ਼ੁਭ ਸੰਕਲਪ’ ਇਸ ਸੰਕਲਪ ਦੇ ਯੰਤਰ ਦ੍ਵਾਰਾ ਜੋ ਚਾਹੋ ਉਹ ਸਿੱਧੀ 
ਸਵਰੂਪ ਵਿਚ ਵੇਖ ਸਕਦੇ ਹੋ।