21.05.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਸ਼੍ਰੀਮਤ
ਤੇ ਚੱਲ ਕੇ ਸਾਰਿਆਂ ਨੂੰ ਸੁੱਖ ਦਵੋ , ਆਸੁਰੀ ਮਤ ਤੇ ਦੁੱਖ ਦਿੰਦੇ ਆਏ , ਹੁਣ ਸੁੱਖ ਦਵੋ ਸੁੱਖ ਲਵੋ
"
ਪ੍ਰਸ਼ਨ:-
ਬੁੱਧੀਵਾਨ ਬੱਚੇ
ਕਿਸ ਰਾਜ਼ ਨੂੰ ਸਮਝਣ ਦੇ ਕਾਰਨ ਉੱਚ ਪਦਵੀ ਪਾਉਣ ਦਾ ਪੁਰਸ਼ਾਰਥ ਕਰਦੇ ਹਨ?
ਉੱਤਰ:-
ਉਹ ਸਮਝਦੇ ਹਨ
ਕਿ ਇਹ ਦੁਖ ਅਤੇ ਸੁਖ, ਹਾਰ ਅਤੇ ਜਿੱਤ ਦਾ ਖੇਲ੍ਹ ਹੈ। ਹੁਣ ਅਧਾਕਲਪ ਸੁੱਖ ਦਾ ਖੇਲ੍ਹ ਚੱਲਣ ਵਾਲਾ
ਹੈ। ਉੱਥੇ ਕਿਸੇ ਵੀ ਤਰ੍ਹਾਂ ਦਾ ਦੁੱਖ ਨਹੀਂ ਹੋਵੇਗਾ। ਹੁਣ ਨਵੀਂ ਰਾਜਧਾਨੀ ਆਉਣ ਵਾਲੀ ਹੈ ਉਸਦੇ
ਲਈ ਬਾਪ ਆਪਣਾ ਪਰਮਧਾਮ ਛੱਡਕੇ ਸਾਨੂੰ ਬੱਚਿਆਂ ਨੂੰ ਪੜ੍ਹਾਉਣ ਆਏ ਹਨ, ਹੁਣ ਪੁਰਾਸ਼ਰਥ ਕਰ ਉੱਚ ਪਦਵੀ
ਲੈਣਾ ਹੀ ਹੈ।
ਗੀਤ:-
ਬਦਲ ਜਾਵੇ
ਦੁਨੀਆਂ ਨਾ ਬਦਲੇਂਗੇ ਹਮ…
ਓਮ ਸ਼ਾਂਤੀ
ਮਿਠੇ - ਮਿੱਠੇ ਬੱਚਿਆਂ ਨੇ ਅਰਥ ਸਮਝਿਆ। ਇੱਥੇ ਕੋਈ ਕਸਮ ਖਾਨ ਦੀ ਲੋੜ ਨਹੀਂ ਹੈ। ਇਹ ਤਾਂ ਆਤਮਾ
ਵਿੱਚ ਸਮਝ ਚਾਹੀਦੀ ਹੈ। ਆਤਮਾ ਤਮੋਪ੍ਰਧਾਨ ਹੋਣ ਦੇ ਕਾਰਨ ਬਿਲਕੁਲ ਹੀ ਬੇਸਮਝ ਹੋ ਗਈ ਹੈ। ਬੱਚੇ
ਜਾਣਦੇ ਹਨ - ਅਸੀਂ ਕਿੰਨੇਂ ਬੇਸਮਝ ਸੀ। ਹੁਣ ਕਿੰਨੇਂ ਸਮਝਦਾਰ ਬਣੇ ਹਾਂ। ਦੂਜੇ ਸਤਿਸੰਗਾਂ ਆਦਿ
ਵਿੱਚ ਇਹ ਗੱਲਾਂ ਹੁੰਦੀਆਂ ਨਹੀਂ। ਉਹ ਸ਼ਾਸਤਰ, ਰਮਾਇਣ ਆਦਿ ਪੜ੍ਹਦੇ ਹਨ। ਇੱਕ ਕੰਨ ਤੋਂ ਸੁਣਿਆ,
ਦੂਜੇ ਕੰਨ ਤੋੰ ਨਿਕਲ ਜਾਂਦਾ ਹੈ। ਕੋਈ ਪ੍ਰਾਪਤੀ ਨਹੀਂ। ਯਗ, ਤਪ, ਦਾਨ - ਪੁੰਨ ਆਦਿ ਬਹੁਤ ਕਰਦੇ
ਹਨ, ਧੱਕੇ ਖਾਂਦੇ ਰਹਿੰਦੇ ਹਨ। ਪ੍ਰਾਪਤੀ ਕੁਝ ਵੀ ਨਹੀਂ। ਇਸ ਦੁਨੀਆਂ ਵਿੱਚ ਕਿਸੇ ਨੂੰ ਦੁੱਖ ਹੈ
ਨਹੀਂ। ਹੁਣ ਬਾਪ ਸਾਰੀ ਸਮਝ ਦਿੰਦੇ ਹਨ। ਸਭਨੂੰ ਸੁੱਖ ਸ਼ਾਂਤੀ ਦੇਣ ਵਾਲਾ ਇੱਕ ਹੀ ਬਾਪ ਹੈ। ਮਨੁੱਖ
ਤਾਂ ਬਿਲਕੁਲ ਹੀ ਘੋਰ ਹਨ੍ਹੇਰੇ ਵਿੱਚ ਹਨ। ਭਗਤੀਮਾਰਗ ਵਾਲੇ ਵੀ ਯਾਦ ਕਰਦੇ ਰਹਿੰਦੇ ਹਨ - ਹੇ
ਦੁਖਹਰਤਾ, ਸੁਖਕਰਤਾ, ਸਦਗਤੀ ਦਾਤਾ। ਵੇਖੋ, ਦੁਨੀਆਂ ਵਿੱਚ ਕੀ ਲੱਗਾ ਪਿਆ ਹੈ। ਸਭਨੂੰ ਦੁੱਖ ਲੱਗਾ
ਹੀ ਰਹਿੰਦਾ ਹੈ। ਜੋ ਵੀ ਮਨੁੱਖ ਮਾਤਰ ਹਨ, ਕਿਸੇ ਨੂੰ ਵੀ ਇਹ ਪਤਾ ਨਹੀਂ ਹੈ ਕਿ ਬਾਪ ਕੌਣ ਹੈ? ਬਾਪ
ਤੋਂ ਕੀ ਵਰਸਾ ਮਿਲਦਾ ਹੈ? ਬੇਹੱਦ ਦੇ ਬਾਪ ਨੂੰ ਜਾਣਦੇ ਹੀ ਨਹੀਂ। ਧੱਕੇ ਖਾਂਦੇ ਰਹਿੰਦੇ ਹਨ, ਸ਼ਾਂਤੀ
ਦੇ ਲਈ। ਹੁਣ ਇਹ ਕਿਸਨੇ ਕਿਹਾ ਕੀ ਮਨ ਦੀ ਸ਼ਾਂਤੀ ਚਾਹੀਦੀ ਹੈ? ਆਤਮਾ ਕਹਿੰਦੀ ਹੈ, ਇਹ ਵੀ ਮਨੁੱਖ
ਨਹੀ ਜਾਣਦੇ ਹਨ। ਦੇਹ - ਅਭਿਮਾਨ ਹੈ ਨਾ। ਸਾਧੂ - ਸੰਤ ਆਦਿ ਸਭ ਦੁੱਖੀ ਹਨ, ਸਭ ਸ਼ਾਂਤੀ ਚਾਹੁੰਦੇ
ਹਨ। ਬਿਮਾਰੀ ਆਦਿ ਤੇ ਸਾਧੂ - ਸੰਤਾਂ ਨੂੰ ਵੀ ਹੁੰਦੀ ਹੈ। ਐਕਸੀਡੈਂਟ ਹੁੰਦੇਂ ਹਨ। ਦੁਨੀਆਂ ਵਿੱਚ
ਦੁੱਖ ਦੇ ਸਿਵਾਏ ਹੋਰ ਕੁਝ ਤਾਂ ਹੈ ਨਹੀਂ। ਹੁਣ ਤੁਸੀਂ ਬੁੱਧੀਵਾਨ ਬਣੇ ਹੋ। ਬਾਪ ਨੇ ਸਮਝਾਇਆ ਹੈ
ਡਰਾਮੇ ਦੇ ਅੰਦਰ ਨਵੀਂ ਦੁਨੀਆਂ ਅਤੇ ਪੁਰਾਣੀ ਦੁਨੀਆਂ, ਸੁੱਖ ਅਤੇ ਦੁੱਖ ਦਾ ਖੇਲ੍ਹ ਬਣਿਆ ਹੋਇਆ
ਹੈ। ਬਾਪ ਨੇ ਤੁਹਾਡੀ ਬੁੱਧੀ ਦਾ ਤਾਲਾ ਖੋਲ੍ਹਿਆ ਹੈ ਹੋਰ ਸਭ ਮਨੁੱਖ ਮਾਤਰ ਦੀ ਬੁੱਧੀ ਨੂੰ ਗੋਡਰੇਜ
ਦਾ ਤਾਲਾ ਲੱਗਿਆ ਹੋਇਆ ਹੈ, ਬਿਲਕੁਲ ਹੀ ਤਮੋਪ੍ਰਧਾਨ ਬੁੱਧੀ ਹੈ। ਤੁਸੀਂ ਬੱਚੇ ਨੰਬਰਵਾਰ ਪੁਰਸ਼ਾਰਥ
ਅਨੁਸਾਰ ਜਾਣਦੇ ਹੋ। ਬਰੋਬਰ ਬੇਹੱਦ ਦਾ ਬਾਪ ਮਿਲਿਆ ਹੈ, ਉਹ ਸਾਨੂੰ ਸ੍ਰਿਸ਼ਟੀ ਦੇ ਆਦਿ - ਮੱਧ -
ਅੰਤ ਦਾ ਰਾਜ਼ ਸਮਝਾਉਂਦੇ ਹਨ ਕਿ ਇਹ ਖੇਲ੍ਹ ਕਿਵੇਂ ਬਣਿਆ ਹੋਇਆ ਹੈ। ਜਦੋਂ ਸੁੱਖ ਹੁੰਦਾ ਹੈ ਉਦੋਂ
ਦੁੱਖ ਦਾ ਨਾਮ ਨਹੀਂ ਹੁੰਦਾ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ ਕਿ ਅਸੀਂ ਬਾਪ ਤੋੰ ਸੁੱਖ -
ਸ਼ਾਂਤੀ - ਸੰਪਤੀ ਦਾ ਵਰਸਾ ਲੈ ਰਹੇ ਹਾਂ। ਸਤਿਯੁਗ ਤੋੰ ਲੈਕੇ ਤ੍ਰੇਤਾ ਅੰਤ ਤੱਕ ਕੋਈ ਦੁੱਖ ਨਹੀਂ
ਹੋਵੇਗਾ। ਹੁਣ ਤੁਸੀਂ ਰੋਸ਼ਨੀ ਵਿੱਚ ਹੋ। ਤੁਸੀਂ ਪੁਰਸ਼ਾਰਥ ਕਰ ਰਹੇ ਹੋ -ਆਪਣੀ ਰਾਜਧਾਨੀ ਵਿੱਚ ਇੱਕ
ਦੂਜੇ ਤੋਂ ਉੱਚੀ ਪਦਵੀ ਪਾਈਏ। ਇਹ ਸਕੂਲ ਹੈ ਬੇਹੱਦ ਦਾ। ਬੇਹੱਦ ਦਾ ਬਾਪ ਪੜ੍ਹਾਉਂਦੇ ਹਨ। ਤੁਸੀਂ
ਜਾਣਦੇ ਹੋ ਸਾਡਾ ਮੋਸ੍ਟ ਬਿਲਵਰਡ ਬਾਪ ਹੈ, ਜਿਸ ਦੀ ਅਪਰਮਪਾਰ ਮਹਿਮਾ ਹੈ। ਉਹ ਉੱਚ ਤੋੰ ਉੱਚ ਬਾਪ
ਸ਼੍ਰੀਮਤ ਦਿੰਦੇ ਹਨ। ਬਾਕੀ ਸਭ ਮਨੁੱਖ ਮਾਤਰ ਆਸੁਰੀ ਮਤ ਤੇ ਇੱਕ ਦੂਜੇ ਨੂੰ ਦੁੱਖ ਹੀ ਦਿੰਦੇ ਹਨ।
ਤੁਹਾਨੂੰ ਸ਼੍ਰੀਮਤ ਤੇ ਸਭ ਨੂੰ ਸੁਖ ਦੇਣਾ ਹੈ। ਇਸ ਡਰਾਮਾ ਵਿੱਚ ਅਸੀਂ ਐਕਟਰਸ ਹਾਂ , ਇਹ ਕੋਈ ਵੀ
ਨਹੀਂ ਜਾਣਦੇ। ਤੁਸੀਂ ਬੱਚੇ ਹੁਣ ਸਮਝਦੇ ਹੋ ਇਸ ਡਰਾਮਾ ਵਿੱਚ ਭਾਰਤਵਾਸੀਆਂ ਦਾ ਆਲਰਾਊਂਡਰ ਪਾਰ੍ਟ
ਹੈ। ਪਹਿਲੇ ਤਾਂ ਤੁਸੀਂ ਕੁਝ ਵੀ ਨਹੀਂ ਜਾਣਦੇ ਸੀ। ਹੁਣ ਤਾਂ ਮੂਲਵਤਨ ਤੋਂ ਲੈ ਕੇ ਸੂਕ੍ਸ਼੍ਮ ਵਤਨ,
ਸਥੂਲਵਤਨ ਸਭ ਨੂੰ ਤੁਸੀਂ ਜਾਣ ਗਏ ਹੋ। ਤੁਹਾਨੂੰ ਸੱਚਾ ਗਿਆਨ ਹੈ। ਪਰਮਪਿਤਾ ਪਰਮਾਤਮਾ ਸਾਨੂੰ ਇਨ੍ਹਾਂ
ਦੁਆਰਾ ਪੜ੍ਹਾ ਰਹੇ ਹਨ। ਬਾਬਾ ਸਾਨੂੰ ਤ੍ਰਿਲੋਕੀ ਦਾ ਸਾਰਾ ਗਿਆਨ ਦੇ ਰਹੇ ਹਨ। ਇਹ ਹੈ ਕੰਡਿਆਂ ਦਾ
ਜੰਗਲ। ਬੱਚੇ ਜਾਣਦੇ ਹਨ - ਹੁਣ ਅਸੀਂ ਕੰਡਿਆਂ ਤੋਂ ਫੁੱਲ ਮਤਲਬ ਮਨੁੱਖ ਤੋਂ ਦੇਵਤਾ ਬਣਦੇ ਹਾਂ।
ਇੱਥੇ ਤਾਂ ਛੋਟੇ - ਵੱਡੇ ਸਭ ਦੁੱਖ ਦਿੰਦੇ ਹਨ। ਗਰ੍ਭ ਵਿੱਚ ਮਾਤਾ ਨੂੰ ਬੱਚੇ ਦੁੱਖ ਦਿੰਦੇ ਹਨ। ਇਹ
ਬਹੁਤ ਛੀ - ਛੀ ਪੁਰਾਣੀ ਦੁਨੀਆਂ ਹੈ। ਇਹ ਸ੍ਰਿਸ਼ਟੀ ਚੱਕਰ ਦਾ ਕਿਸੇ ਨੂੰ ਵੀ ਪਤਾ ਨਹੀਂ ਹੈ। ਅਸੀਂ
ਕਿਥੋਂ ਆਏ ਹਾਂ, ਕਿੰਨੇ ਜਨਮ ਲਏ, ਫਿਰ ਤੋਂ ਕਿੱਥੇ ਜਾਣਾ ਹੈ?... ਕੁਝ ਵੀ ਨਹੀਂ ਜਾਣਦੇ, ਬੇਹੱਦ
ਦੇ ਬਾਪ ਅਤੇ ਸਾਰੀਆਂ ਸਿਤਾਵਾਂ ਦਾ ਇੱਕ ਰਾਮ ਉਹ ਨਿਰਾਕਾਰ ਹੈ। ਤੁਸੀਂ ਸਭ ਸੀਤਾਵਾਂ ਹੋ, ਬਾਪ ਹੈ
ਬ੍ਰਾਇਡਗਰੂਮ। ਇੱਕ ਸਾਜਨ ਦੀਆਂ ਸਭ ਸਜਨੀਆਂ, ਭਗਤੀਆਂ ਹਨ। ਜੋ ਵੀ ਸੀਤਾਵਾਂ ਹਨ, ਸਭ ਰਾਵਣ ਦੀ ਜੇਲ
ਵਿੱਚ ਫਸ ਕੇ ਸ਼ੋਕਵਾਟਿਕਾ ਵਿੱਚ ਆ ਗਈਆਂ ਹਨ। ਸਾਰੀ ਦੁਨੀਆਂ ਦੇ ਸਭ ਮਨੁੱਖ ਮਾਤਰ ਇੱਕ ਭਗਵਾਨ ਨੂੰ
ਯਾਦ ਕਰਦੇ ਹਨ। ਭਗਤਾਂ ਦਾ ਰਖਵਾਲਾ ਭਗਵਾਨ ਨੂੰ ਕਹਿੰਦੇ ਹਨ। ਤੁਸੀਂ ਸਭ ਹੁਣ ਬ੍ਰਹਮਾ ਮੁਖ ਵੰਸ਼ਾਵਲੀ
ਬ੍ਰਾਹਮਣ ਹੋ। ਬ੍ਰਾਹਮਣ ਜਾਣਦੇ ਹਨ - ਸ਼ਿਵਬਾਬਾ ਸਾਨੂੰ ਪੜ੍ਹਾ ਰਹੇ ਹਨ। ਬਾਬਾ ਕੋਲੋਂ ਵਰਸਾ ਜਰੂਰ
ਮਿਲਦਾ ਹੈ। ਸ਼ਿਵਬਾਬਾ ਹੈ ਸਵਰਗ ਦਾ ਰਚਇਤਾ। ਸਵਰਗ ਕਹੋ ਜਾਂ ਦੈਵੀ ਰਾਜਧਾਨੀ ਕਹੋ - ਇਹ ਸਵਰਗ ਦੀ
ਰਾਜਧਾਨੀ ਹੈ ਨਾ। ਲਕਸ਼ਮੀ - ਨਾਰਾਇਣ ਸਵਰਗ ਦੇ ਮਲਿਕ ਹਨ। ਇਹ ਵੀ ਤੁਸੀਂ ਹੁਣ ਸਮਝਦੇ ਹੋ। ਇੱਥੇ ਜਦੋਂ
ਸਤਿਯੁਗ ਸੀ ਤਾਂ ਲਕਸ਼ਮੀ - ਨਾਰਾਇਣ ਦਾ ਰਾਜ ਸੀ। ਹੁਣ ਹੈ ਕਲਿਯੁਗ। ਮਨੁੱਖ ਤਾਂ ਘੋਰ ਹਨ੍ਹੇਰੇ
ਵਿੱਚ ਹੋਣ ਦੇ ਕਾਰਨ ਕੁਝ ਵੀ ਨਹੀਂ ਜਾਣਦੇ ਕਿ ਹੁਣ ਕਲਿਯੁਗ ਦਾ ਅੰਤ ਹੈ। ਵਿਨਾਸ਼ ਸਾਹਮਣੇ ਖੜਾ ਹੈ।
ਤੁਸੀਂ ਸਭ ਸਿਤਾਵਾਂ ਦਾ ਸਦਗਤੀ ਦਾਤਾ ਇੱਕ ਰਾਮ ਹੈ। ਸੀਤਾਵਾਂ ਸਭ ਦੁਰਗਤੀ ਵਿੱਚ ਹਨ, ਪਰ ਇਹ ਕੋਈ
ਸਮਝਦੇ ਥੋੜੀ ਹਨ ਕਿ ਅਸੀਂ ਦੁਰਗਤੀ ਵਿੱਚ ਹਾਂ। ਆਪਣੀ ਸ਼ਾਹੂਕਾਰੀ ਦਾ ਹੀ ਨਸ਼ਾ ਹੈ। ਸਾਡੇ ਇਤਨੇ
ਮਕਾਨ ਹਨ, ਏਨਾ ਧਨ ਹੈ, ਇਤਨੇ ਮਹਿਲ ਹਨ, ਕਿਸੇ ਨੂੰ ਪਤਾ ਨਹੀਂ ਹੈ ਕਿ ਦੁੱਖ ਦੀ ਦੁਨੀਆਂ ਹੁਣ
ਬਦਲਣੀ ਹੈ। ਮੌਤ ਸਾਹਮਣੇ ਖੜਾ ਹੈ। ਸਭ ਮਿਟ੍ਟੀ ਵਿੱਚ ਮਿਲ ਜਾਣਾ ਹੈ। ਇਹ ਜੋ ਕੁਝ ਪੁਰਾਣੀ ਦੁਨੀਆਂ
ਵਿੱਚ ਵੇਖਦੇ ਹੋ, ਵਿਨਾਸ਼ ਹੋ ਜਾਵੇਗਾ। ਵਿਨਾਸ਼ ਦੇ ਲਈ ਪੂਰੀਆਂ ਤਿਆਰੀਆਂ ਹੋ ਰਹੀਆਂ ਹਨ। ਇਹ ਉਹ ਹੀ
ਮਹਾਭਾਰਤ ਲੜਾਈ ਹੈ। ਉਹ ਹੀ ਗੀਤਾ ਦਾ ਭਗਵਾਨ ਹੈ। ਪਰ ਬਾਪ ਦੀ ਬਾਯੋਗ੍ਰਾਫ਼ੀ ਵਿੱਚ ਬੱਚੇ ਦਾ ਨਾਮ
ਪਾ ਦਿੱਤਾ ਹੈ। ਹੁਣ ਸ਼ਿਵਬਾਬਾ ਤੁਹਾਨੂੰ ਰਾਜਯੋਗ ਸਿਖਾ ਰਹੇ ਹਨ। ਵੱਡੀ ਤੋਂ ਵੱਡੀ ਭੁੱਲ ਹੀ ਇਹ ਹੈ
ਇਹ ਜੋ ਭਗਵਾਨ ਦਾ ਨਾਮ ਗੁੰਮ ਕਰ ਦਿੱਤਾ ਹੈ।
ਤੁਸੀਂ ਬੱਚੇ ਜਾਣਦੇ ਹੋ,
ਸਾਨੂੰ ਕੋਈ ਮਨੁੱਖ, ਸਾਧੂ ਸੰਤ ਆਦਿ ਨਹੀਂ ਪੜਾਉਂਦੇ ਹਨ, ਸ਼ਿਵਬਾਬਾ ਸਾਨੂੰ ਪੜਾਉਂਦੇ ਹਨ। ਉਹ ਬਾਪ
ਵੀ ਹੈ, ਟੀਚਰ ਵੀ ਹੈ, ਸਤਿਗੁਰੂ ਵੀ ਹੈ। ਸਭ ਕੁਝ ਹੈ। ਇਹ ਤਾਂ ਨਹੀਂ ਭੁਲਣਾ ਚਾਹੀਦਾ ਹੈ ਨਾ। ਬਾਪ
ਕਹਿੰਦੇ ਹਨ - ਸਾਡੇ ਸਾਰੇ ਬੱਚੇ ਹਨ ਪਰ ਸਾਰੀਆਂ ਨੂੰ ਥੋੜੀ ਹੀ ਪੜ੍ਹਾਉਣਗੇ। ਬਾਪ ਕਹਿੰਦੇ ਹਨ -
ਮੈਂ ਭਾਰਤਵਾਸੀਆਂ ਨੂੰ ਫਿਰ ਤੋਂ ਰਾਜਯੋਗ ਸਿਖਾਉਣ ਆਇਆ ਹਾਂ। ਭਾਰਤਵਾਸੀ ਸਵਰਗਵਾਸੀ ਸਨ, ਹੀਰੇ
ਮਿਸਲ ਸੀ, ਹੁਣ ਕੌਡੀ ਮਿਸਲ ਬਣ ਗਏ ਹਨ। ਘਰ ਵਿੱਚ ਕਿੰਨੀ ਅਸ਼ਾਂਤੀ ਹੈ। ਕਹਿੰਦੇ ਹਨ - ਬਾਬਾ ਸਾਨੂੰ
ਕ੍ਰੋਧ ਆਉਂਦਾ ਹੈ, ਬੱਚਿਆਂ ਨੂੰ ਮਾਰਨਾ ਪੈਂਦਾ ਹੈ। ਡਰ ਲਗਦਾ ਹੈ, ਅਸੀਂ 5 ਵਿਕਾਰ ਸ਼ਿਵਬਾਬਾ ਨੂੰ
ਦਾਨ ਦੇ ਦਿੱਤੇ ਹਨ ਫਿਰ ਅਸੀਂ ਇਹ ਕਿਉਂ ਕਰਦੇ ਹਾਂ? ਬਾਪ ਸਮਝਾਉਂਦੇ ਹਨ- ਇਸ ਸਮੇਂ 5 ਵਿਕਾਰਾਂ ਦਾ
ਗ੍ਰਹਿਣ ਲੱਗਿਆ ਹੋਇਆ ਹੈ। ਦੇਹ - ਅਭਿਮਾਨ ਦਾ ਭੂਤ ਆਉਣ ਨਾਲ ਫਿਰ ਸਭ ਭੂਤ ਲਗ ਜਾਂਦੇ ਹਨ। ਹੁਣ
ਬਾਪ ਕਹਿੰਦੇ ਹਨ - ਦੇਹੀ - ਅਭਿਮਾਨੀ ਬਣੋਂ। ਹੁਣ ਤੁਹਾਨੂੰ ਸਮਝ ਮਿਲੀ ਹੈ। ਸਤਿਯੁਗ ਵਿੱਚ ਵੀ ਅਸੀਂ
ਆਤਮ - ਅਭਿਮਾਨੀ ਸੀ। ਸਮਝਦੇ ਹਨ - ਆਤਮਾ ਦਾ ਇਹ ਸ਼ਰੀਰ ਪੁਰਾਣਾ ਹੋਇਆ ਹੈ। ਉਮਰ ਪੂਰੀ ਹੋਈ ਹੈ ਇਸ
ਲਈ ਇਹ ਸ਼ਰੀਰ ਛੱਡ ਹੁਣ ਨਵਾਂ ਲੈਣਾ ਹੈ ( ਸੱਪ ਦਾ ਮਿਸਾਲ ਹੈ ) ਸੱਪ ਦੀ ਇੱਕ ਖ਼ਲ ਪੁਰਾਣੀ ਹੁੰਦੀ
ਹੈ ਤਾਂ ਫਿਰ ਤੋਂ ਦੂਸਰੀ ਨਵੀਂ ਲੈ ਲੈਂਦਾ ਹੈ। ਇਹ ਦ੍ਰਿਸ਼ਟਾਂਤ ਹੈ ਸਤਿਯੁਗ ਦੇ ਲਈ। ਉੱਥੇ ਤੁਸੀਂ
ਇਵੇਂ ਹੀ ਸ਼ਰੀਰ ਛੱਡਦੇ ਹੋ, ਦੁੱਖ ਦੀ ਕੋਈ ਗੱਲ ਨਹੀਂ ਰਹਿੰਦੀ। ਇੱਥੇ ਕਿੰਨਾ ਦੁੱਖ ਹੁੰਦਾ ਹੈ।
ਰੋਣਾ ਪਿੱਟਣਾ ਆਦਿ ਰਹਿੰਦਾ ਹੈ। ਹੁਣ ਤੁਸੀਂ ਬੱਚੇ ਜਾਣਦੇ ਹੋ - ਇਹ ਪੁਰਾਣੀ ਖ਼ਲ ਹੈ। ਇੱਥੇ ਕੋਈ
ਨਵੀਂ ਖ਼ਲ ਨਹੀਂ ਮਿਲਨੀ ਹੈ। ਇਹ ਅੰਤਿਮ ਪੁਰਾਣੀ ਜੁੱਤੀ ਹੈ। ਹੁਣ ਤੁਸੀਂ ਉਨ੍ਹਾਂ ਤੋਂ ਤੰਗ ਹੋ ਗਏ
ਹੋ। ਉੱਥੇ ਤੇ ਖੁਸ਼ੀ ਨਾਲ ਇੱਕ ਸ਼ਰੀਰ ਛੱਡ ਦੂਸਰਾ ਲੈਂਦੇ ਹੋ। ਇਨ੍ਹਾਂ ਗੱਲਾਂ ਨੂੰ ਵੀ ਤੁਸੀਂ ਸਮਝਦੇ
ਹੋ। ਇੱਥੇ ਕਿੰਨੇ ਨਵੇਂ ਆਉਂਦੇ ਹਨ, ਸਮਝਦੇ ਥੋੜੀ ਹਨ। ਦੋ - ਚਾਰ ਰੋਜ਼ ਇੱਥੇ ਸਮਝ ਕੇ ਜਾਂਦੇ ਹਨ
ਫਿਰ ਤੋਂ ਭੁੱਲ ਜਾਂਦੇ ਹਨ। ਹਾਂ, ਚੰਗੀ ਰੀਤੀ ਸੁਣਿਆ, ਖੁਸ਼ੀ ਹੋਈ ਤਾਂ ਪ੍ਰਜਾ ਵਿੱਚ ਆ ਜਾਣਗੇ।
ਪ੍ਰਜਾ ਵੀ ਤਾਂ ਢੇਰ ਬਣਨੀ ਹੈ ਨਾ। ਇਹ ਹੈ ਈਸ਼ਵਰ ਦਾ ਦਰ ਮਤਲਬ ਘਰ ਤੁਸੀਂ ਈਸ਼ਵਰ ਦੇ ਘਰ ਵਿੱਚ ਬੈਠੇ
ਹੋ। ਪਰਮਪਿਤਾ ਆਪਣਾ ਪਰਮਧਾਮ ਛੱਡ ਇੱਥੇ ਸਧਾਰਨ ਤਨ ਵਿੱਚ ਆਕੇ ਬੈਠਾ ਹੈ। ਉੱਥੇ ਤਾਂ ਬਾਪ ਦੇ ਕੋਲ
ਆਤਮਾਵਾਂ ਰਹਿੰਦੀਆਂ ਹਨ। ਇੱਥੇ ਸੰਗਮ ਤੇ ਬਾਬਾ ਖ਼ੁਦ ਆਇਆ ਹੈ - ਪਤਿਤਾਂ ਨੂੰ ਪਾਵਨ ਬਨਾਉਣ। ਉਨ੍ਹਾਂ
ਨੂੰ ਸ਼ਿਵ ਨਿਰਾਕਾਰ ਹੀ ਕਹਿੰਦੇ ਹਨ। ਨਿਰਾਕਾਰ ਬਾਬਾ ਨੂੰ ਆਤਮਾਵਾਂ ਓ ਗੌਡ ਕਹਿ ਕੇ ਪੁਕਾਰਦੀਆਂ ਹਨ।
ਮਨੁੱਖ ਬਿਨਾਂ ਸਮਝ ਦੇ ਕਹਿ ਦਿੰਦੇ ਹਨ ਓ ਗੌਡ ਫਾਦਰ। ਇਨ੍ਹਾਂ ਲਕਸ਼ਮੀ - ਨਾਰਾਇਣ ਨੂੰ ਵੀ
ਯੂਰੋਪੀਅਨ ਲੋਕ ਭਗਵਤੀ - ਭਗਵਾਨ ਕਹਿੰਦੇ ਹਨ। ਇਨ੍ਹਾਂਨੂੰ ਇਵੇਂ ਕਿਸ ਨੇ ਬਣਾਇਆ? ਇਨ੍ਹਾਂ ਦੇਵਤਾਵਾਂ
ਨੂੰ ਕਹਿੰਦੇ ਹਨ ਤੁਸੀਂ ਸ੍ਰਵਗੁਣ ਸੰਪੰਨ, 16 ਕਲਾ ਸੰਪੂਰਨ ਹੋ ਫਿਰ ਖੁਦ ਨੂੰ ਕੀ ਕਹਿੰਦੇ ਹਨ? ਇਹ
ਨਹੀਂ ਜਾਣਦੇ ਕਿ ਇਹ ਵੀ ਮਨੁੱਖ ਹਨ। ਭਾਰਤ ਵਿੱਚ ਹੀ ਰਾਜ ਕਰਕੇ ਗਏ ਹਨ।
ਉਨ੍ਹਾਂ ਦੇ ਅੱਗੇ ਜਾਕੇ
ਮਹਿਮਾ ਗਾਉਂਦੇ ਹਨ। ਖੁਦ ਨੂੰ ਨੀਚ ਪਾਪੀ ਕਹਿੰਦੇ ਰਹਿੰਦੇ ਹਨ। ਕ੍ਰਿਸ਼ਨ ਦੇ ਮੰਦਿਰ ਵਿੱਚ ਜਾਕੇ
ਮਹਿਮਾ ਕਰਨਗੇ। ਸ਼ਿਵ ਦੀ ਇਹ ਮਹਿਮਾ ਨਹੀਂ ਕਰਨਗੇ। ਉਨ੍ਹਾਂ ਦੀ ਮਹਿਮਾ ਵੱਖ ਹੈ। ਅਕਸਰ ਕਰਕੇ ਸ਼ਿਵ
ਦੇ ਕੋਲ ਜਾਂਦੇ ਹਨ ਤਾਂ ਕਹਿੰਦੇ ਹਨ ਭਰ ਦੋ ਝੋਲੀ। ਫਿਰ ਕਹਿ ਦਿੰਦੇ ਹਨ ਉਹ ਭੰਗ ਪੀਣ ਵਾਲਾ ਹੈ,
ਧਤੂਰਾ ਖਾਣ ਵਾਲਾ ਹੈ। ਅਰੇ ਉੱਥੇ ਭੰਗ ਧਤੂਰਾ ਕਿਥੋਂ ਆਇਆ? ਕੁਝ ਵੀ ਸਮਝ ਨਹੀਂ। ਮੰਗਦੇ ਰਹਿੰਦੇ
ਹਨ - ਪਤੀ ਚਾਹੀਦਾ, ਇਹ ਚਾਹੀਦਾ… ਦੀਵਾਲੀ ਤੇ ਵੀ ਲਕਸ਼ਮੀ ਦਾ ਅਵਾਹਨ ਕਰਦੇ ਹਨ। ਉਹ ਹੈ ਕੌਣ, ਇਹ
ਕਿਸੇ ਨੂੰ ਪਤਾ ਨਹੀਂ। 8 - 10 ਬਾਹਵਾਂ ਕਦੇ ਹੁੰਦੀਆਂ ਹਨ ਕੀ? ਇਹ ਚਤੁਰਭੁਜ ਰੂਪ ਵਿਖਾਉਂਦੇ ਹਨ
ਕਿਉਂਕਿ ਪ੍ਰਵ੍ਰਿਤੀ ਮਾਰਗ ਹੈ। ਉਨ੍ਹਾਂ ਦਾ ਨਾਮ ਵਿਸ਼ਨੂੰ ਰੱਖ ਦਿੱਤਾ ਹੈ। ਲਕਸ਼ਮੀ - ਨਾਰਾਇਣ ਤਾਂ
ਸਤਿਯੁਗ ਵਿੱਚ ਰਹਿੰਦੇ ਹਨ। ਮਨੁੱਖਾਂ ਨੂੰ ਇਹ ਪਤਾ ਨਹੀਂ ਕਿ ਵਿਸ਼ਨੂੰ ਦੇ 2 ਰੂਪ ਲਕਸ਼ਮੀ - ਨਾਰਾਇਣ
ਦਵਾਰਾ ਪਾਲਣਾ ਹੁੰਦੀ ਹੈ। ਚਿੱਤਰਾਂ ਵਿੱਚ ਲਕਸ਼ਮੀ ਨੂੰ ਚਾਰ ਬਾਹਵਾਂ ਦੇ ਦਿੰਦੇ ਹਨ। 4 ਬਾਹਵਾਂ
ਵਾਲੇ ਨੂੰ ਬੱਚਾ ਹੋਵੇਗਾ ਤਾਂ ਉਨ੍ਹਾਂ ਨੂੰ ਵੀ ਚਾਰ ਭੁਜਾ ਹੋਣੀਆਂ ਚਾਹੀਦੀਆਂ ਹਨ। ਕੁਝ ਵੀ ਸਮਝਦੇ
ਨਹੀਂ ਹਨ। ਹੁਣ ਤੁਸੀਂ ਸਮਝਦੇ ਹੋ - ਬਾਬਾ ਜਦੋੰ ਤੱਕ ਨਹੀਂ ਆਏ ਸਨ ਤਾਂ ਅਸੀਂ ਵੀ ਕੁਝ ਨਹੀਂ ਜਾਣਦੇ
ਸੀ। ਹੁਣ ਸਾਰੇ ਵਿਸ਼ਵ ਦੇ ਆਦਿ - ਮੱਧ - ਅੰਤ ਨੂੰ ਜਾਣ ਗਏ ਹੋ। ਬਾਪ ਆਕੇ ਪਤਿਤ ਦੁਨੀਆਂ ਨੂੰ ਪਾਵਨ
ਬਨਾਉਂਦੇ ਹਨ। ਬੁਲਾਉਂਦੇ ਵੀ ਹਨ - ਹੇ ਪਤਿਤ - ਪਾਵਨ ਆਓ। ਹੁਣ ਪ੍ਰਮਾਤਮਾ ਕਿਵੇਂ ਆਵੇ? ਕਿਵੇਂ ਆਕੇ
ਪਤਿਤਾਂ ਨੂੰ ਪਾਵਨ ਬਨਾਉਣ? ਬਾਪ ਕਹਿੰਦੇ ਹਨ 5 ਹਜ਼ਾਰ ਵਰ੍ਹੇ ਪਹਿਲਾਂ ਅਸੀਂ ਦੈਵੀ ਸਵਰਾਜ ਬਣਾਇਆ
ਸੀ ਫਿਰ ਤੁਸੀਂ 84 ਜਨਮ ਕਿਵੇਂ ਲਏ? ਇਹ ਸਮਝ ਪਹਿਲਾਂ ਤੁਹਾਡੀ ਬੁੱਧੀ ਵਿੱਚ ਬਿਲਕੁਲ ਨਹੀਂ ਸੀ। ਇਸ
ਬ੍ਰਹਮਾ ਨੂੰ ਵੀ ਪਤਾ ਨਹੀਂ ਸੀ। ਰਾਧੇ - ਕ੍ਰਿਸ਼ਨ, ਲਕਸ਼ਮੀ - ਨਰਾਇਣ ਦੀ ਪੂਜਾ ਕਰਦੇ ਰਹਿੰਦੇ ਹਨ।
ਪ੍ਰੰਤੂ ਇਹ ਵੀ ਪਤਾ ਨਹੀਂ ਕਿ ਰਾਧੇ - ਕ੍ਰਿਸ਼ਨ ਹੀ ਸਵੰਬਰ ਦੇ ਬਾਦ ਲਕਸ਼ਮੀ - ਨਾਰਾਇਣ ਬਣੇ ਹਨ
ਇਸਲਈ ਪ੍ਰਿੰਸਿਜ਼ ਰਾਧੇ, ਪ੍ਰਿੰਸ ਕ੍ਰਿਸ਼ਨ ਕਿਹਾ ਜਾਂਦਾ ਹੈ। ਸਵੰਬਰ ਦੇ ਬਾਦ - ਮਹਾਰਾਜਾ - ਮਹਾਰਾਣੀ
ਬਣਦੇ ਹਨ। ਇਹ ਜੋ ਖੁਦ ਬਣ ਰਹੇ ਹਨ, ਉਨ੍ਹਾਂ ਨੂੰ ਵੀ ਪਤਾ ਨਹੀਂ ਸੀ। ਭਾਵੇਂ ਕਿਸੇ ਨੂੰ ਦੀਦਾਰ ਵੀ
ਹੁੰਦਾ ਹੈ ਪਰੰਤੂ ਕੁਝ ਵੀ ਸਮਝਦੇ ਨਹੀਂ। ਫਿਰ ਵੀ ਭਗਤਾਂ ਦੀ ਭਾਵਨਾ ਅਲਪਕਾਲ ਦੇ ਲਈ ਪੂਰੀ ਕਰਨ
ਮੈਂ ਸਾਖਸ਼ਤਕਾਰ ਕਰਵਾਉਂਦਾ ਹਾਂ। ਇੱਥੇ ਤਾਂ ਧਿਆਨ - ਦੀਦਾਰ ਦੀ ਗੱਲ ਹੀ ਨਹੀਂ। ਬਾਪ ਤਾਂ ਸਮਝਾਉਂਦੇ
ਹਨ - ਸਾਖਸ਼ਤਕਾਰ ਵਿੱਚ ਮਾਇਆ ਪ੍ਰਵੇਸ਼ ਕਰ ਲਵੇਗੀ ਤਾਂ ਤੁਸੀਂ ਪਦਵੀ ਭ੍ਰਸ਼ਟ ਹੋ ਜਾਵੋਗੇ। ਬਹੁਤ ਆਕੇ
ਕਹਿੰਦੇ ਹਨ - ਸਾਨੂੰ ਸ਼ਿਵਬਾਬਾ ਦਾ ਸਾਖਸ਼ਤਕਾਰ ਹੋਵੇ। ਅਰੇ ਤੁਹਾਨੂੰ ਸਮਝਾਇਆ ਜਾਂਦਾ ਹੈ -
ਫਾਇਰਫਲਾਈ ਕਿੰਨਾਂ ਛੋਟਾ ਹੁੰਦਾ ਹੈ, ਅੱਖਾਂ ਨਾਲ ਵੇਖਿਆ ਜਾਂਦਾ ਹੈ। ਆਤਮਾ ਤੇ ਉਸ ਤੋਂ ਵੀ ਛੋਟੀ
ਬਿੰਦੀ ਹੈ। ਜਿਵੇੰ ਆਤਮਾ ਹੈ ਉਵੇਂ ਹੀ ਪਰਮਾਤਮਾ ਦਾ ਰੂਪ ਹੈ। ਸਾਖਸ਼ਤਕਾਰ ਵੀ ਹੋਵੇਗਾ ਤਾਂ ਉਸੇ
ਛੋਟੀ ਬਿੰਦੀ ਦਾ ਹੋਵੇਗਾ। ਇਹ ਤਾਂ ਛੋਟੀ ਜਿਹੀ ਬਿੰਦੀ ਹੈ ਜੋ ਭ੍ਰਿਕੂਟੀ ਦੇ ਮੱਧ ਵਿੱਚ ਰਹਿੰਦੀ
ਹੈ। ਆਤਮਾ ਦਾ ਸਾਖਸ਼ਤਕਾਰ ਹੋਵੇ ਤਾਂ ਵੀ ਸਮਝਣਗੇ ਕੁਝ ਵੀ ਨਹੀਂ।
ਤੁਸੀਂ ਬੱਚੇ ਜਾਣਦੇ ਹੋ,
ਹੁਣ ਅਸੀਂ ਸ਼ਿਵਬਾਬਾ ਦੀ ਸੰਤਾਨ ਹਾਂ। ਸਭ ਬ੍ਰਹਮਾਕੁਮਾਰ - ਕੁਮਾਰੀਆਂ ਤੋਂ ਵਰਸਾ ਲੈ ਰਹੇ ਹਨ। ਸਾਡੀ
ਏਮ ਅਬਜੈਕਟ ਹੀ ਇਹ ਹੈ। ਸਟੂਡੈਂਟ ਹਨ ਨਾ। ਤੁਸੀਂ ਕਹਿੰਦੇ ਹੋ - ਬਾਪ ਤੋਂ ਸਹਿਜ ਰਾਜਯੋਗ ਸਿੱਖਣ
ਆਏ ਹਾਂ। ਇਹ ਏਮ ਅਬਜੈਕਟ ਹੈ। ਇਹ ਬੱਚਿਆਂ ਨੂੰ ਭੁੱਲਣਾ ਨਹੀਂ ਚਾਹੀਦਾ। ਭਗਤੀਮਾਰਗ ਵਿੱਚ ਭਗਤ ਲੋਕ
ਦੇਵਤਾਵਾਂ ਦੇ ਚਿੱਤਰ ਆਪਣੇ ਕੋਲ ਹੀ ਰੱਖਦੇ ਹਨ। ਫਿਰ ਤੁਹਾਨੂੰ ਵੀ ਇਸ ਤ੍ਰਿਮੂਰਤੀ ਦਾ ਚਿੱਤਰ
ਪਾਕੇਟ ਵਿੱਚ ਰੱਖਣਾ ਚਾਹੀਦਾ ਹੈ। ਇਸ ਸ਼ਿਵਬਾਬਾ ਦਵਾਰਾ ਅਸੀਂ ਇਹ ਲਕਸ਼ਮੀ - ਨਾਰਾਇਣ ਬਣ ਰਹੇ ਹਾਂ।
ਅੱਛਾ।
ਮਿੱਠੇ - ਮਿੱਠੇ
ਸਿਕਿਲੱਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ - ਪਿਆਰ ਅਤੇ ਗੁੱਡ ਮੋਰਨਿੰਗ। ਰੂਹਾਨੀ
ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1) ਸ਼ਿਵਬਾਬਾ
ਨੂੰ ਵਿਕਾਰਾਂ ਦਾ ਦਾਨ ਦੇਕੇ ਫਿਰ ਕਦੇ ਵਾਪਿਸ ਨਹੀਂ ਲੈਣਾ ਹੈ। ਦੇਹ - ਅਭਿਮਾਨ ਦੇ ਭੂਤ ਤੋਂ ਬਚਣਾ
ਹੈ। ਇਸ ਭੂਤ ਨਾਲ ਸਾਰੇ ਭੂਤ ਆ ਜਾਂਦੇ ਹਨ। ਇਸਲਈ ਆਤਮ ਅਭਿਮਾਨੀ ਬਣਨ ਦਾ ਅਭਿਆਸ ਕਰਨਾ ਹੈ।
2) ਧਿਆਨ ਦੀਦਾਰ ਦੀ ਆਸ
ਨਹੀਂ ਰੱਖਣੀ ਹੈ। ਏਮ ਅਬਜੈਕਟ ਨੂੰ ਸਾਹਮਣੇ ਰੱਖ ਪੁਰਸ਼ਾਰਥ ਕਰਨਾ ਹੈ। ਸ਼੍ਰੀਮਤ ਤੇ ਸਭ ਨੂੰ ਸੁੱਖ
ਦੇਣਾ ਹੈ।
ਵਰਦਾਨ:-
ਕਰਾਵਨਹਾਰ ਦੀ ਸਮ੍ਰਿਤੀ ਨਾਲ ਸੇਵਾ ਵਿਚ ਸਦਾ ਨਿਰਮਾਣ ਦਾ ਕੰਮ ਕਰਨ ਵਾਲੇ ਕਰਮਯੋਗੀ ਭਵ।
ਕੋਈ ਵੀ ਕਰਮ, ਕਰਮਯੋਗੀ
ਦੀ ਸਟੇਜ ਵਿਚ ਪਰਿਵਰਤਨ ਕਰੋ, ਸਿਰਫ ਕਰਮ ਕਰਨ ਵਾਲੇ ਨਹੀਂ ਲੇਕਿਨ ਕਰਮਯੋਗੀ ਹੋ। ਕਰਮ ਮਤਲਬ
ਵਿਵਹਾਰ ਅਤੇ ਯੋਗ ਮਤਲਬ ਪਰਮਾਰਥ ਦੋਵਾਂ ਦਾ ਬੇਲੇਂਸ ਹੋਵੇ। ਸ਼ਰੀਰ ਨਿਰਵਾਹ ਦੇ ਪਿੱਛੇ ਆਤਮਾ ਦਾ
ਨਿਰਵਾਹ ਭੁੱਲ ਨਾ ਜਾਵੇ। ਜੋ ਵੀ ਕਰਮ ਕਰੋ ਉਹ ਈਸ਼ਵਰੀ ਸੇਵਾ ਅਰਥ ਹੋਵੇ। ਇਸ ਦੇ ਲਈ ਸੇਵਾਵਾਂ ਵਿਚ
ਨਿਮਿਤ ਮਾਤ੍ਰ ਦਾ ਮੰਤਰ ਅਤੇ ਕਰਨਹਾਰ ਦੀ ਸਮ੍ਰਿਤੀ ਦਾ ਸੰਕਲਪ ਸਦਾ ਯਾਦ ਰਹੇ। ਕਰਾਵਨਹਾਰ ਭੁੱਲੇ
ਨਹੀਂ ਤਾਂ ਸੇਵਾ ਵਿਚ ਨਿਰਮਾਣ ਹੀ ਨਿਰਮਾਣ ਕਰਦੇ ਰਹੋਗੇ।
ਸਲੋਗਨ:-
ਸੇਵਾ ਅਤੇ
ਸੰਬੰਧ - ਸੰਪਰਕ ਵਿਚ ਵਿਘਣ ਪੈਣ ਦਾ ਕਾਰਣ ਹੈ ਪੁਰਾਣੇ ਸੰਸਕਾਰ, ਉਨ੍ਹਾਂ ਸੰਸਕਾਰਾਂ ਤੋਂ ਵੈਰਾਗ
ਕਰੋ।
ਇਹ ਅਵਿਅਕਤ ਇਸ਼ਾਰੇ :-
ਸਦਾ ਅਚਲ, ਅਡੋਲ, ਇਕ੍ਰਸ ਸਥਿਤੀ ਦਾ ਅਨੁਭਵ ਕਰੋ।
ਸਭ ਤੋਂ ਸ੍ਰੇਸ਼ਠ ਤਖ਼ਤ
ਬਾਪਦਾਦਾ ਦੇ ਦਿਲ ਤਖ਼ਤਨਸ਼ੀਨ ਬਣਨਾ ਹੈ। ਲੇਕਿਨ ਇਸ ਤਖਤ ਤੇ ਬੈਠਣ ਦੇ ਲਈ ਪਹਿਲੇ ਅਚਲ, ਅਡੋਲ,
ਇਕਰਸ ਸਥਿਤੀ ਦਾ ਤਖ਼ਤ ਚਾਹੀਦਾ ਹੈ। ਇਕਰਸ ਸਥਿਤੀ ਦੇ ਤਖ਼ਤ ਤੇ ਤਾਂ ਸਥਿਤ ਰਹਿ ਸਕੋਗੇ ਜਦੋਂ ਅਕਾਲ
ਤਖਤਨਸ਼ੀਨ ਬਣਨ ਦਾ ਅਭਿਆਸ ਹੋ ਜਾਵੇਗਾ। ਜਿਵੇਂ ਉਹ ਤਪੱਸਵੀ ਸਦੈਵ ਆਸਨ ਤੇ ਬੈਠਦੇ ਹਨ, ਇਵੇਂ ਤੁਸੀ
ਆਪਣੀ ਇਕਰਸ ਆਤਮਾ ਦੀ ਸਥਿਤੀ ਦੇ ਆਸਨ ਤੇ ਵਿਰਾਜਮਾਨ ਰਹੋ। ਇਸ ਆਸਨ ਨੂੰ ਨਹੀਂ ਛੱਡੋ ਤਾਂ ਸਿੰਘਾਸਨ
ਮਿਲੇਗਾ।