21.06.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਤੁਹਾਨੂੰ
ਸਮ੍ਰਿਤੀ ਆਈ ਕਿ ਅਸੀਂ 84 ਜਨਮਾਂ ਦਾ ਚੱਕਰ ਪੂਰਾ ਕੀਤਾ, ਹੁਣ ਜਾਂਦੇ ਹਾਂ ਆਪਣੇ ਘਰ ਸ਼ਾਂਤੀਧਾਮ,
ਘਰ ਜਾਣ ਵਿੱਚ ਬਾਕੀ ਥੋੜਾ ਸਮੇਂ ਹੈ"
ਪ੍ਰਸ਼ਨ:-
ਜਿਨ੍ਹਾਂ ਬੱਚਿਆਂ
ਨੂੰ ਘਰ ਚੱਲਣ ਦੀ ਸਮ੍ਰਿਤੀ ਰਹਿੰਦੀ ਹੈ, ਉਨ੍ਹਾਂ ਦੀ ਨਿਸ਼ਾਨੀ ਕੀ ਹੋਵੇਗੀ?
ਉੱਤਰ:-
ਉਹ ਇਸ ਪੁਰਾਣੀ
ਦੁਨੀਆਂ ਨੂੰ ਵੇਖਦੇ ਹੋਏ ਵੀ ਨਹੀਂ ਵੇਖਣਗੇ। ਉਨ੍ਹਾਂ ਨੂੰ ਬੇਹੱਦ ਦਾ ਵੈਰਾਗ ਹੋਵੇਗਾ, ਧੰਦੇਧੋਰੀ
ਵਿੱਚ ਰਹਿੰਦੇ ਵੀ ਹਲਕੇ ਰਹਿਣਗੇ। ਇੱਧਰ - ਉੱਧਰ ਝਰਮੁਈ - ਝਗਮੁਈ ਦੀ ਗੱਲਾਂ ਵਿੱਚ ਆਪਣਾ ਸਮੇਂ
ਬਰਬਾਦ ਨਹੀਂ ਕਰਨਗੇ। ਆਪਣੇ ਨੂੰ ਇਸ ਦੁਨੀਆਂ ਵਿੱਚ ਮਹਿਮਾਨ ਸਮਝਣਗੇ।
ਓਮ ਸ਼ਾਂਤੀ
ਸਿਰਫ ਤੁਸੀਂ ਸੰਗਮਯੁਗੀ ਬ੍ਰਾਹਮਣ ਬੱਚੇ ਹੀ ਜਾਣਦੇ ਹੋ ਕਿ ਅਸੀਂ ਥੋੜੇ ਸਮੇਂ ਦੇ ਲਈ ਇਸ ਪੁਰਾਣੀ
ਦੁਨੀਆਂ ਦੇ ਮਹਿਮਾਣ ਹਾਂ। ਤੁਹਾਡਾ ਸੱਚਾ ਘਰ ਹੈ ਸ਼ਾਂਤੀਧਾਮ। ਉਸ ਨੂੰ ਹੀ ਮਨੁੱਖ ਬਹੁਤ ਯਾਦ ਕਰਦੇ
ਹਨ, ਮਨ ਨੂੰ ਸ਼ਾਂਤੀ ਮਿਲੇ। ਪਰ ਮਨ ਕੀ ਹੈ, ਸ਼ਾਂਤੀ ਕੀ ਹੈ, ਸਾਨੂੰ ਮਿਲੇਗੀ ਕਿੱਥੋਂ, ਕੁਝ ਵੀ
ਸਮਝਦੇ ਨਹੀਂ ਹਨ। ਤੁਸੀਂ ਜਾਣਦੇ ਹੋ ਹੁਣ ਆਪਣੇ ਘਰ ਜਾਣ ਦੇ ਲਈ ਬਾਕੀ ਥੋੜਾ ਸਮੇਂ ਹੈ। ਸਾਰੀ
ਦੁਨੀਆਂ ਦੇ ਮਨੁੱਖ ਮਾਤਰ ਨੰਬਰਵਾਰ ਉੱਥੇ ਜਾਣਗੇ। ਉਹ ਹੈ ਸ਼ਾਂਤੀਧਾਮ ਅਤੇ ਇਹ ਹੈ ਦੁਖਧਾਮ। ਇਹ ਯਾਦ
ਕਰਨਾ ਤਾਂ ਸਹਿਜ ਹੈ ਨਾ। ਕੋਈ ਵੀ ਬੁੱਢੇ ਹੋਣ ਜਾਂ ਜਵਾਨ ਹੋਣ, ਇਹ ਤਾਂ ਯਾਦ ਕਰ ਸਕਦੇ ਹੋ ਨਾ।
ਇਨ੍ਹਾਂ ਵਿੱਚ ਸਾਰੇ ਸ੍ਰਿਸ਼ਟੀ ਦਾ ਗਿਆਨ ਆ ਜਾਂਦਾ ਹੈ। ਸਾਰੀ ਡਿਟੇਲ ਬੁੱਧੀ ਵਿੱਚ ਆ ਜਾਂਦੀ ਹੈ।
ਹੁਣ ਤੁਸੀਂ ਸੰਗਮਯੁਗ ਤੇ ਬੈਠੇ ਹੋ, ਇਹ ਬੁੱਧੀ ਵਿੱਚ ਰਹਿੰਦਾ ਹੈ ਅਸੀਂ ਜਾ ਰਹੇ ਹਾਂ ਸ਼ਾਂਤੀਧਾਮ,
ਡਰਾਮਾ ਪਲਾਨ ਅਨੁਸਾਰ। ਇਹ ਬੁੱਧੀ ਵਿੱਚ ਰਹਿਣ ਨਾਲ ਤੁਹਾਨੂੰ ਖੁਸ਼ੀ ਹੋਵੇਗੀ, ਸਮ੍ਰਿਤੀ ਰਹੇਗੀ।
ਸਾਨੂੰ ਆਪਣੇ 84 ਜਨਮਾਂ ਦੀ ਸਮ੍ਰਿਤੀ ਆਈ ਹੈ। ਉਹ ਭਗਤੀਮਾਰਗ ਵੱਖ ਹੈ, ਇਹ ਹੈ ਗਿਆਨ ਮਾਰਗ ਦੀਆਂ
ਗੱਲਾਂ। ਬਾਪ ਸਮਝਾ ਰਹੇ ਹਨ - ਮਿੱਠੇ ਬੱਚਿਓ, ਹੁਣ ਆਪਣਾ ਘਰ ਯਾਦ ਆਉਂਦਾ ਹੈ? ਕਿੰਨਾ ਸੁਣਦੇ
ਰਹਿੰਦੇ ਹੋ, ਇੰਨੀਆਂ ਢੇਰ ਗੱਲਾਂ ਸੁਣਦੇ ਹੋ। ਇੱਕ ਇਹ ਹੀ ਹੈ ਕਿ ਹੁਣ ਅਸੀਂ ਸ਼ਾਂਤੀਧਾਮ ਜਾਵਾਂਗੇ
ਫਿਰ ਸੁੱਖਧਾਮ ਆਵਾਂਗੇ। ਬਾਪ ਆਇਆ ਹੀ ਹੈ ਪਾਵਨ ਦੁਨੀਆਂ ਵਿੱਚ ਲੈ ਜਾਣ ਦੇ ਲਈ। ਸੁਖਧਾਮ ਵਿੱਚ ਵੀ
ਆਤਮਾਵਾਂ ਸੁੱਖ ਅਤੇ ਸ਼ਾਂਤੀ ਵਿੱਚ ਰਹਿੰਦੀਆਂ ਹਨ। ਸ਼ਾਂਤੀਧਾਮ ਵਿੱਚ ਸਿਰ੍ਫ ਸ਼ਾਂਤੀ ਹੈ, ਇੱਥੇ ਤਾਂ
ਬਹੁਤ ਹੰਗਾਮਾ ਹੈ ਨਾ। ਇੱਥੇ ਮਧੂਬਨ ਤੋਂ ਤੁਸੀਂ ਜਾਓਗੇ ਆਪਣੇ ਘਰ ਵਿੱਚ ਤਾਂ ਬੁੱਧੀ ਝਰਮੁਈ -
ਝਗਮੁਈ, ਆਪਣੇ ਧੰਦੇ ਆਦਿ ਤਰਫ ਚਲੀ ਜਾਏਗੀ। ਇੱਥੇ ਤਾਂ ਉਹ ਝੰਝਟ ਨਹੀਂ ਰਹਿੰਦੀ। ਤੁਸੀਂ ਜਾਣਦੇ ਹੋ
ਅਸੀਂ ਆਤਮਾਵਾਂ ਹੈ ਹੀ ਸ਼ਾਂਤੀਧਾਮ ਦੀ ਨਿਵਾਸੀ। ਇੱਥੇ ਅਸੀਂ ਪਾਰ੍ਟਧਾਰੀ ਬਣੇ ਹਾਂ, ਹੋਰ ਕੋਈ ਨੂੰ
ਇਹ ਪਤਾ ਨਹੀਂ ਕਿ ਅਸੀਂ ਪਾਰ੍ਟਧਾਰੀ ਕਿਵੇਂ ਹਾਂ! ਤੁਸੀਂ ਬੱਚਿਆਂ ਨੂੰ ਹੀ ਬਾਪ ਆਕੇ ਪੜ੍ਹਾਉਂਦੇ
ਹਨ, ਕੋਟਾਂ ਵਿੱਚ ਕੋਈ ਪੜ੍ਹਦੇ ਹਨ। ਸਭ ਤਾਂ ਨਹੀਂ ਪੜ੍ਹਨਗੇ। ਤੁਸੀਂ ਹੁਣ ਕਿੰਨੇ ਸਮਝਦਾਰ ਬਣਦੇ
ਹੋ। ਪਹਿਲੇ ਬੇਸਮਝ ਸੀ। ਹੁਣ ਤਾਂ ਵੇਖੋ ਲੜਾਈ - ਝਗੜਾ ਆਦਿ ਕਿੰਨਾ ਹੈ, ਇਨ੍ਹਾਂ ਨੂੰ ਕੀ ਕਹਾਂਗੇ?
ਅਸੀਂ ਆਪਸ ਵਿੱਚ ਭਰਾ - ਭਰਾ ਹਾਂ, ਉਹ ਭੁੱਲ ਗਏ ਹਨ। ਭਰਾ - ਭਰਾ ਕਦੀ ਖੂਨ ਕਰਦੇ ਹਨ ਕੀ? ਹਾਂ,
ਖੂਨ ਕਰਦੇ ਵੀ ਹਨ ਤਾਂ ਸਿਰਫ ਮਲਕੀਅਤ ਦੇ ਲਈ। ਹੁਣ ਤੁਸੀਂ ਜਾਣਦੇ ਹੋ - ਅਸੀਂ ਸਭ ਇੱਕ ਬਾਪ ਦੇ
ਬੱਚੇ ਭਰਾ - ਭਰਾ ਹਾਂ। ਤੁਸੀਂ ਪ੍ਰੈਕਟੀਕਲ ਵਿੱਚ ਸਮਝਦੇ ਹੋ, ਸਾਨੂੰ ਆਤਮਾਵਾਂ ਨੂੰ ਬਾਬਾ ਆਕੇ
ਪੜ੍ਹਾਉਂਦੇ ਹਨ। 5 ਹਜ਼ਾਰ ਵਰ੍ਹੇ ਪਹਿਲੇ ਮੁਆਫਿਕ ਸਾਨੂੰ ਪੜਾਉਂਦੇ ਹਨ ਕਿਓਂਕਿ ਉਹ ਗਿਆਨ ਦਾ ਸਾਗਰ
ਹੈ, ਇਸ ਪੜ੍ਹਾਈ ਨੂੰ ਹੋਰ ਕੋਈ ਵੀ ਨਹੀਂ ਜਾਣਦੇ। ਇਹ ਵੀ ਤੁਸੀਂ ਬੱਚੇ ਜਾਣਦੇ ਹੋ - ਬਾਪ ਹੀ
ਸ੍ਵਰਗ ਦਾ ਰਚਤਾ ਹੈ। ਸ੍ਰਿਸ਼ਟੀ ਨੂੰ ਰਚਣ ਵਾਲਾ ਨਹੀਂ ਕਹਾਂਗੇ। ਸ੍ਰਿਸ਼ਟੀ ਤਾਂ ਅਨਾਦਿ ਹੈ ਹੀ।
ਸਵਰਗ ਨੂੰ ਰਚਣ ਵਾਲਾ ਕਹਾਂਗੇ, ਉੱਥੇ ਹੋਰ ਕੋਈ ਖੰਡ ਨਹੀਂ ਸੀ। ਇੱਥੇ ਤਾਂ ਬਹੁਤ ਖੰਡ ਹਨ। ਕੋਈ ਸਮੇਂ
ਸੀ ਜੱਦ ਕਿ ਇੱਕ ਹੀ ਧਰਮ ਸੀ, ਇੱਕ ਹੀ ਖੰਡ ਸੀ। ਪਿੱਛੇ ਫਿਰ ਵਰੇਇਟੀ ਧਰਮ ਆਏ ਹਨ।
ਹੁਣ ਬੁੱਧੀ ਵਿੱਚ ਬੈਠਦਾ
ਹੈ ਕਿ ਵਰੇਇਟੀ ਧਰਮ ਕਿਵੇਂ ਆਉਂਦੇ ਹਨ। ਪਹਿਲਾ - ਪਹਿਲਾ ਆਦਿ ਸਨਾਤਨ ਦੇਵੀ - ਦੇਵਤਾ ਧਰਮ ਹੈ,
ਸਨਾਤਨ ਧਰਮ ਵੀ ਇੱਥੇ ਕਹਿੰਦੇ ਹਨ। ਪਰ ਅਰਥ ਤਾਂ ਕੁਝ ਸਮਝਦੇ ਨਹੀਂ। ਤੁਸੀਂ ਸਭ ਆਦਿ ਸਨਾਤਨ ਦੇਵੀ
- ਦੇਵਤਾ ਧਰਮ ਦੇ ਹੋ ਸਿਰ੍ਫ ਪਤਿਤ ਬਣ ਗਏ ਹੋ, ਸਤੋਪ੍ਰਧਾਨ ਤੋਂ ਸਤੋ - ਰਜੋ -ਤਮੋ ਹੁੰਦੇ ਗਏ ਹੋ।
ਤੁਸੀਂ ਸਮਝਦੇ ਹੋ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੇ ਹਾਂ, ਅਸੀਂ ਬਹੁਤ ਪਵਿੱਤਰ ਸੀ, ਹੁਣ ਪਤਿਤ
ਬਣੇ ਹਾਂ। ਤੁਸੀਂ ਬਾਪ ਤੋਂ ਵਰਸਾ ਲੀਤਾ ਸੀ, ਪਵਿੱਤਰ ਦੁਨੀਆਂ ਦੇ ਮਾਲਿਕ ਬਣਨ ਦਾ। ਸਮਝਦੇ ਹੋ ਅਸੀਂ
ਪਹਿਲੇ - ਪਹਿਲੇ ਪਵਿੱਤਰ ਗ੍ਰਹਿਸਥ ਧਰਮ ਦੇ ਸੀ, ਹੁਣ ਡਰਾਮਾ ਦੇ ਪਲਾਨ ਅਨੁਸਾਰ ਰਾਵਣ ਰਾਜ ਵਿੱਚ
ਅਸੀਂ ਪਤਿਤ ਪ੍ਰਵ੍ਰਿਤੀ ਮਾਰਗ ਦੇ ਬਣ ਗਏ ਹਾਂ। ਤੁਸੀਂ ਹੀ ਪੁਕਾਰਦੇ ਹੋ - ਹੇ ਪਤਿਤ - ਪਾਵਨ ਸਾਨੂੰ
ਸੁਖਧਾਮ ਵਿੱਚ ਲੈ ਜਾਓ। ਕਲ ਦੀ ਗੱਲ ਹੈ। ਕਲ ਤੁਸੀਂ ਪਵਿੱਤਰ ਸੀ, ਅੱਜ ਅਪਵਿੱਤਰ ਬਣ ਪੁਕਾਰਦੇ ਹੋ।
ਆਤਮਾ ਪਤਿਤ ਹੋ ਗਈ ਹੈ। ਆਤਮਾ ਪੁਕਾਰਦੀ ਹੈ ਬਾਬਾ ਆਕੇ ਸਾਨੂੰ ਫਿਰ ਤੋਂ ਪਾਵਨ ਬਣਾਓ। ਬਾਪ ਕਹਿੰਦੇ
ਹਨ ਹੁਣ ਇਹ ਅੰਤਿਮ ਜਨਮ ਪਵਿੱਤਰ ਬਣੋ ਫਿਰ ਤੁਸੀਂ 21 ਜਨਮ ਦੇ ਲਈ ਬਹੁਤ ਸੁਖੀ ਹੋ ਜਾਓਗੇ। ਬਾਬਾ
ਤਾਂ ਬਹੁਤ ਚੰਗੀਆਂ ਗੱਲਾਂ ਸੁਣਾਉਂਦੇ ਹਨ। ਬੁਰੀ ਚੀਜ਼ ਛੁਡਾਉਂਦੇ ਹਨ, ਤੁਸੀਂ ਦੇਵਤਾ ਸੀ ਨਾ। ਹੁਣ
ਫਿਰ ਬਣਨਾ ਹੈ। ਪਵਿੱਤਰ ਬਣੋ। ਕਿੰਨਾ ਸਹਿਜ ਹੈ। ਕਮਾਈ ਬਹੁਤ ਭਾਰੀ ਹੈ। ਤੁਸੀਂ ਬੱਚਿਆਂ ਦੀ ਬੁੱਧੀ
ਵਿੱਚ ਹੈ ਸ਼ਿਵਬਾਬਾ ਆਇਆ ਹੈ, ਹਰ 5 ਹਜ਼ਾਰ ਵਰ੍ਹੇ ਬਾਦ ਆਉਂਦੇ ਹਨ। ਪੁਰਾਣੀ ਦੁਨੀਆਂ ਤੋਂ ਨਵੀਂ
ਹੁੰਦੀ ਹੈ ਜਰੂਰ। ਇਹ ਕੋਈ ਹੋਰ ਦੱਸ ਨਾ ਸਕੇ। ਸ਼ਾਸਤਰਾਂ ਵਿਚ ਕਲਯੁਗ ਦੀ ਉਮਰ ਬਹੁਤ ਲੰਬੀ ਕਰ ਦਿੱਤੀ
ਹੈ। ਇਹ ਹੈ ਸਾਰੀ ਭਾਵੀ ਡਰਾਮਾ ਦੀ।
ਹੁਣ ਤੁਸੀਂ ਬੱਚੇ ਪਾਪਾਂ
ਤੋਂ ਮੁਕਤ ਹੋਣ ਦਾ ਪੁਰਸ਼ਾਰਥ ਕਰਦੇ ਹੋ, ਧਿਆਨ ਰਹੇ ਹੋਰ ਕੋਈ ਪਾਪ ਨਾ ਹੋ ਜਾਣ। ਦੇਹ - ਅਭਿਮਾਨ
ਵਿੱਚ ਆਉਣ ਨਾਲ ਹੀ ਫਿਰ ਹੋਰ ਵਿਕਾਰ ਆਉਂਦੇ ਹਨ, ਜਿਸ ਨਾਲ ਪਾਪ ਹੁੰਦਾ ਹੈ ਇਸ ਲਈ ਭੂਤਾਂ ਨੂੰ
ਭਜਾਉਣਾ ਪੈਂਦਾ ਹੈ। ਇਸ ਦੁਨੀਆਂ ਦੀ ਕੋਈ ਵੀ ਚੀਜ਼ ਵਿੱਚ ਮੋਹ ਨਾ ਹੋਵੇ। ਇਸ ਪੁਰਾਣੀ ਦੁਨੀਆਂ ਤੋਂ
ਵੈਰਾਗ ਹੋਵੇ। ਭਾਵੇਂ ਵੇਖਦੇ ਹੋ, ਪੁਰਾਣੇ ਘਰ ਵਿੱਚ ਰਹਿ ਰਹੇ ਹੋ ਪਰ ਬੁੱਧੀ ਨਵੀਂ ਦੁਨੀਆਂ ਵਿੱਚ
ਲੱਗੀ ਹੋਈ ਹੈ। ਜੱਦ ਨਵੇਂ ਘਰ ਵਿੱਚ ਜਾਵੋਗੇ ਤਾਂ ਨਵੇਂ ਨੂੰ ਹੀ ਵੇਖੋਗੇ। ਜੱਦ ਤੱਕ ਇਹ ਪੁਰਾਣਾ
ਘਰ ਖਤਮ ਹੋਵੇ ਤੱਦ ਤਕ ਅੱਖਾਂ ਤੋਂ ਪੁਰਾਣੇ ਨੂੰ ਵੇਖਦੇ ਹੋਏ ਯਾਦ ਨਵੇਂ ਨੂੰ ਕਰਨਾ ਹੈ। ਕੋਈ ਵੀ
ਅਜਿਹਾ ਕੰਮ ਨਹੀਂ ਕਰਨਾ ਹੈ ਜੋ ਫਿਰ ਪਛਤਾਉਣਾ ਪਵੇ। ਅੱਜ ਫਲਾਣੇ ਨੂੰ ਦੁੱਖ ਦਿੱਤਾ, ਇਹ ਪਾਪ ਕੀਤਾ,
ਬਾਬਾ ਤੋਂ ਪੁੱਛ ਸਕਦੇ ਹੋ ਬਾਬਾ ਇਹ ਪਾਪ ਹੈ? ਘੁਟਕਾ ਕਿਓਂ ਖਾਣਾ ਚਾਹੀਦਾ ਹੈ। ਪੁੱਛੋਂਗੇ ਨਹੀਂ
ਤਾਂ ਘੁਟਕਾ ਖਾਂਦੇ ਰਹੋਗੇ। ਬਾਬਾ ਤੋਂ ਪੁੱਛੋਂਗੇ ਤਾਂ ਬਾਬਾ ਝੱਟ ਹਲਕਾ ਕਰ ਦੇਣਗੇ। ਤੁਸੀਂ ਬਹੁਤ
ਭਾਰੀ ਹੋ। ਪਾਪਾਂ ਦਾ ਬੋਝ ਬੜਾ ਭਾਰੀ ਹੈ। 21 ਜਨਮ ਫਿਰ ਪਾਪਾਂ ਤੋਂ ਹਲਕੇ ਹੋ ਜਾਵੋਗੇ। ਜਨਮ -
ਜਨਮਾਂਤਰ ਦਾ ਸਿਰ ਤੇ ਬੋਝਾ ਹੈ। ਜਿੰਨਾ ਯਾਦ ਵਿੱਚ ਰਹੋਗੇ, ਹਲਕੇ ਹੁੰਦੇ ਜਾਵੋਗੇ। ਖਾਦ ਨਿਕਲਦੀ
ਜਾਏਗੀ ਹੋਰ ਖੁਸ਼ੀ ਚੜ੍ਹ ਜਾਵੇਗੀ। ਸਤਯੁਗ ਵਿੱਚ ਤੁਸੀਂ ਬਹੁਤ ਖੁਸ਼ੀ ਵਿੱਚ ਸੀ ਫਿਰ ਘੱਟ ਹੁੰਦੇ -
ਹੁੰਦੇ ਸਾਰੀ ਖੁਸ਼ੀ ਤੁਹਾਡੀ ਗੁੰਮ ਹੁੰਦੀ ਗਈ ਹੈ। ਸਤਯੁਗ ਤੋਂ ਲੈਕੇ ਕਲਯੁਗ ਤਕ ਇਸ ਜਰਨੀ (ਯਾਤਰਾ)
ਵਿੱਚ 5 ਹਜ਼ਾਰ ਵਰ੍ਹੇ ਲੱਗੇ ਹਨ। ਸ੍ਵਰਗ ਤੋਂ ਨਰਕ ਵਿੱਚ ਆਉਣ ਦੀ ਯਾਤਰਾ ਦਾ ਹੁਣ ਪਤਾ ਲੱਗਿਆ ਹੈ
ਕਿ ਅਸੀਂ ਸ੍ਵਰਗ ਤੋਂ ਨਰਕ ਵਿੱਚ ਕਿਵੇਂ ਆਏ ਹਾਂ। ਹੁਣ ਫਿਰ ਨਰਕ ਤੋਂ ਸ੍ਵਰਗ ਵਿੱਚ ਚਲਦੇ ਹੋ। ਇੱਕ
ਸੇਕੇਂਡ ਵਿੱਚ ਜੀਵਨਮੁਕਤੀ। ਬਾਪ ਨੂੰ ਪਹਿਚਾਣਿਆ। ਬਾਪ ਆਏ ਹਨ ਤਾਂ ਜਰੂਰ ਸਾਨੂੰ ਸ੍ਵਰਗ ਵਿੱਚ ਲੈ
ਜਾਣਗੇ। ਬੱਚਾ ਪੈਦਾ ਹੋਇਆ ਅਤੇ ਮਲਕੀਅਤ ਦਾ ਮਾਲਿਕ ਬਣ ਗਿਆ। ਬਾਪ ਦੇ ਬਣੇ ਤਾਂ ਫਿਰ ਨਸ਼ਾ ਚੜ੍ਹਨਾ
ਚਾਹੀਦਾ ਹੈ ਨਾ। ਉਤਰਨਾ ਕਿਓਂ ਚਾਹੀਦਾ ਹੈ। ਤੁਸੀਂ ਤਾਂ ਵੱਡੇ ਹੋ ਨਾ। ਬੇਹੱਦ ਬਾਪ ਦੇ ਬੱਚੇ ਬਣੇ
ਹੋ ਤਾਂ ਬੇਹੱਦ ਦੀ ਰਾਜਧਾਨੀ ਤੇ ਤੁਹਾਡਾ ਹੱਕ ਹੈ ਇਸਲਈ ਗਾਇਨ ਵੀ ਹੈ - ਅਤਿਇੰਦ੍ਰੀਏ ਸੁੱਖ ਪੁੱਛਣਾ
ਹੋਵੇ ਤਾਂ ਗੋਪੀ ਵੱਲਭ ਦੇ ਗੋਪੀ - ਗੋਪੀਆਂ ਤੋਂ ਪੁਛੋ। ਵੱਲਭ ਬਾਪ ਹੈ ਨਾ, ਉਨ੍ਹਾਂ ਤੋਂ ਪੁੱਛੋ।
ਨੰਬਰਵਾਰ ਪੁਰਸ਼ਾਰਥ ਅਨੁਸਾਰ ਹੀ ਖੁਸ਼ੀ ਦਾ ਪਾਰਾ ਚੜ੍ਹੇਗਾ। ਕੋਈ ਤਾਂ ਝੱਟ ਆਪਸਮਾਨ ਬਣਾ ਦੇਣਗੇ।
ਬੱਚਿਆਂ ਦਾ ਕੰਮ ਹੀ ਇਹ ਹੈ, ਸਭ ਕੁਝ ਭੁਲਾ ਆਪਣੀ ਰਾਜਧਾਨੀ ਦੀ ਯਾਦ ਦਵਾਉਣਾ।
ਤੁਸੀਂ ਤਾਂ ਸ੍ਵਰਗ ਦੇ
ਮਾਲਿਕ ਸੀ। ਹੁਣ ਕਲਯੁਗ ਪੁਰਾਣੀ ਦੁਨੀਆਂ ਹੈ ਫਿਰ ਨਵੀਂ ਦੁਨੀਆਂ ਹੋਵੇਗੀ। ਹੁਣ ਤੁਸੀਂ ਬੱਚਿਆਂ ਦੀ
ਬੁੱਧੀ ਵਿੱਚ ਹੈ ਕਿ ਹਰ 5 ਹਜ਼ਾਰ ਵਰ੍ਹੇ ਬਾਦ ਬਾਪ ਭਾਰਤ ਵਿੱਚ ਹੀ ਆਉਂਦੇ ਹਨ। ਉਨ੍ਹਾਂ ਦੀ ਜੇਯੰਤੀ
ਵੀ ਮਨਾਉਂਦੇ ਹਨ। ਤੁਸੀਂ ਜਾਣਦੇ ਹੋ ਬਾਪ ਆਕੇ ਸਾਨੂੰ ਰਾਜਧਾਨੀ ਦੇਕੇ ਜਾਂਦੇ ਹਨ ਫਿਰ ਯਾਦ ਕਰਨ ਦੀ
ਦਰਕਾਰ ਹੀ ਨਹੀਂ ਰਹਿੰਦੀ ਫਿਰ ਜੱਦ ਭਗਤੀ ਸ਼ੁਰੂ ਹੁੰਦੀ ਹੈ ਤੱਦ ਯਾਦ ਕਰਦੇ ਹਨ। ਆਤਮਾ ਨੇ ਮਾਲ ਖਾਏ
ਹਨ, ਤਾਂ ਯਾਦ ਕਰਦੀ ਹੈ ਬਾਬਾ ਫਿਰ ਆਕੇ ਸਾਨੂੰ ਸ਼ਾਂਤੀਧਾਮ, ਸੁੱਖਧਾਮ ਵਿੱਚ ਲੈ ਜਾਓ। ਹੁਣ ਤੁਸੀਂ
ਬੱਚੇ ਸਮਝਦੇ ਹੋ - ਉਹ ਸਾਡਾ ਬਾਪ ਹੈ, ਟੀਚਰ ਵੀ ਹੈ, ਗੁਰੂ ਵੀ ਹੈ। ਸ੍ਰਿਸ਼ਟੀ ਦੇ ਆਦਿ - ਮੱਧ -
ਅੰਤ ਦਾ ਚੱਕਰ, 84 ਜਨਮਾਂ ਦਾ ਗਿਆਨ ਤੁਹਾਡੀ ਬੁੱਧੀ ਵਿੱਚ ਹੈਂ। ਅਣਗਿਣਤ ਵਾਰੀ 84 ਜਨਮ ਲਏ ਹਨ ਅਤੇ
ਲੈਂਦੇ ਰਹਾਂਗੇ। ਇਸ ਦਾ ਅੰਤ ਕਦੇ ਹੁੰਦਾ ਨਹੀਂ ਹੈ। ਤੁਹਾਡੀ ਬੁੱਧੀ ਵਿੱਚ ਹੀ ਇਹ ਚੱਕਰ ਹੈ,
ਸਵਦਰਸ਼ਨ ਚੱਕਰ ਘੜੀ - ਘੜੀ ਯਾਦ ਆਉਣਾ ਚਾਹੀਦਾ ਹੈ। ਇਹ ਹੀ ਮਨਮਨਾਭਵ ਹੈ, ਜਿੰਨਾ ਬਾਪ ਨੂੰ ਯਾਦ
ਕਰੋਗੇ ਉਨੇ ਪਾਪ ਭਸਮ ਹੋਣਗੇ।
ਤੁਸੀਂ ਜੱਦ ਕਰਮਾਤੀਤ
ਅਵਸਥਾ ਦੇ ਸਮੀਪ ਪਹੁੰਚ ਜਾਵੋਗੇ ਤਾਂ ਤੁਹਾਡੇ ਤੋਂ ਕੋਈ ਵੀ ਵਿਕਰਮ ਨਹੀਂ ਹੋਣਗੇ। ਹੁਣ ਥੋੜੇ -
ਥੋੜੇ ਵਿਕਰਮ ਹੋ ਜਾਂਦੇ ਹਨ। ਸੰਪੂਰਨ ਕਰਮਾਤੀਤ ਅਵਸਥਾ ਹਾਲੇ ਥੋੜੀ ਬਣੀ ਹੈ। ਇਹ ਬਾਬਾ ਵੀ ਤੁਹਾਡੇ
ਨਾਲ ਸਟੂਡੈਂਟ ਹਨ। ਪੜ੍ਹਾਉਣ ਵਾਲਾ ਹੈ ਸ਼ਿਵਬਾਬਾ। ਭਾਵੇਂ ਇਨ੍ਹਾਂ ਵਿੱਚ ਪ੍ਰਵੇਸ਼ ਕਰਦੇ ਹਨ, ਇਹ ਵੀ
ਸਟੂਡੈਂਟ ਹਨ। ਇਹ ਹਨ ਨਵੀਂਆਂ - ਨਵੀਂਆਂ ਗੱਲਾਂ। ਹੁਣ ਸਿਰਫ ਤੁਸੀਂ ਬਾਪ ਨੂੰ ਅਤੇ ਸ੍ਰਿਸ਼ਟੀ ਚੱਕਰ
ਨੂੰ ਯਾਦ ਕਰੋ। ਉਹ ਹੈ ਭਗਤੀ ਮਾਰਗ, ਇਹ ਹੈ ਗਿਆਨ ਮਾਰਗ। ਰਾਤ - ਦਿਨ ਦਾ ਫਰਕ ਹੈ। ਉੱਥੇ ਕਿੰਨੇ
ਝਾਂਝ ਘੰਟੇ ਆਦਿ ਵਜਾਉਂਦੇ ਹਨ। ਇੱਥੇ ਸਿਰਫ ਯਾਦ ਵਿੱਚ ਰਹਿਣਾ ਹੈ। ਆਤਮਾ ਤਾਂ ਅਮਰ ਹੈ, ਅਕਾਲ ਤਖਤ
ਵੀ ਹੈ। ਇਵੇਂ ਨਹੀਂ ਕਿ ਅਕਾਲ ਮੂਰਤ ਸਿਰਫ ਬਾਪ ਹੈ। ਤੁਸੀਂ ਵੀ ਅਕਾਲ ਮੂਰਤ ਹੋ। ਅਕਾਲ ਮੂਰਤ ਆਤਮਾ
ਦਾ ਇਹ ਭ੍ਰਿਕੁਟੀ ਤਖਤ ਹੈ। ਜਰੂਰ ਭ੍ਰਿਕੁਟੀ ਵਿੱਚ ਹੀ ਬੈਠਣਗੇ। ਢਿੱਡ ਵਿੱਚ ਥੋੜੀ ਨਾ ਬੈਠਣਗੇ।
ਹੁਣ ਤੁਸੀਂ ਜਾਣਦੇ ਹੋ ਅਸੀਂ ਅਕਾਲ ਮੂਰਤ ਆਤਮਾ ਦਾ ਤਖਤ ਕਿਥੇ ਹੈ। ਇਸ ਭ੍ਰਿਕੁਟੀ ਦੇ ਵਿੱਚ ਸਾਡਾ
ਤਖਤ ਹੈ। ਅੰਮ੍ਰਿਤਸਰ ਵਿੱਚ ਅਕਾਲਤਖਤ ਹੈ ਨਾ। ਅਰਥ ਕੁਝ ਵੀ ਨਹੀਂ ਸਮਝਦੇ। ਮਹਿਮਾ ਵੀ ਗਾਉਂਦੇ ਹਨ
ਅਕਾਲਮੂਰਤ। ਉਨ੍ਹਾਂ ਦੇ ਅਕਾਲ ਤਖਤ ਦਾ ਕਿਸੇ ਨੂੰ ਵੀ ਪਤਾ ਨਹੀਂ ਹੈ। ਹੁਣ ਤੁਹਾਨੂੰ ਪਤਾ ਪਇਆ ਹੈ,
ਤਖਤ ਤਾਂ ਇਹ ਹੀ ਹੈ, ਜਿਸ ਤੇ ਬੈਠਕੇ ਸੁਣਾਉਂਦੇ ਹਨ। ਤਾਂ ਆਤਮਾ ਅਵਿਨਾਸ਼ੀ ਹੈ, ਸ਼ਰੀਰ ਹੈ ਵਿਨਾਸ਼ੀ।
ਆਤਮਾ ਦਾ ਇਹ ਅਕਾਲਤਖਤ ਹੈ, ਸਦੈਵ ਇਹ ਅਕਾਲਤਖਤ ਰਹਿੰਦਾ ਹੈ। ਇਹ ਤੁਸੀਂ ਸਮਝਦੇ ਹੋ। ਉਨ੍ਹਾਂ ਨੇ
ਫਿਰ ਉਹ ਤਖਤ ਬਣਾ ਕੇ ਨਾਮ ਰੱਖ ਦਿੱਤਾ ਹੈ। ਅਸਲ ਵਿੱਚ ਅਕਾਲ ਆਤਮਾ ਤਾਂ ਇੱਥੇ ਬੈਠੀ ਹੈ। ਤੁਸੀਂ
ਬੱਚਿਆਂ ਦੀ ਬੁੱਧੀ ਵਿੱਚ ਅਰਥ ਹੈ, ਇੱਕ ਓਂਕਾਰ... ਇਸ ਦਾ ਅਰਥ ਤੁਸੀਂ ਸਮਝਦੇ ਹੋ। ਮਨੁੱਖ ਮੰਦਿਰਾਂ
ਵਿੱਚ ਜਾਕੇ ਕਹਿੰਦੇ ਹਨ ਅਚਤਮ ਕੇਸ਼ਵਮ... ਅਰਥ ਕੁਝ ਨਹੀਂ। ਇੰਵੇਂ ਹੀ ਸਤੂਤੀ ਕਰਦੇ ਰਹਿੰਦੇ ਹਨ।
ਅਚਤਮ ਕੇਸ਼ਵਮ ਰਾਮ ਨਾਰਾਇਣਮ... ਹੁਣ ਰਾਮ ਕਿੱਥੇ, ਨਾਰਾਇਣ ਕਿਥੇ। ਬਾਪ ਕਹਿੰਦੇ ਹਨ ਉਹ ਸਭ ਹੈ ਭਗਤੀ
ਮਾਰਗ। ਗਿਆਨ ਤਾਂ ਵੱਡਾ ਸਿੰਪਲ ਹੈ, ਕੋਈ ਹੋਰ ਗੱਲ ਪੁੱਛਣ ਦੇ ਪਹਿਲੇ ਬਾਪ ਅਤੇ ਵਰਸੇ ਨੂੰ ਯਾਦ
ਕਰਨਾ ਹੈ, ਉਹ ਮਿਹਨਤ ਕੋਈ ਤੋਂ ਹੁੰਦੀ ਨਹੀਂ ਹੈ, ਭੁੱਲ ਜਾਂਦੇ ਹਨ। ਇੱਕ ਨਾਟਕ ਵੀ ਹੈ - ਮਾਇਆ ਇਵੇਂ
ਕਰਦੀ, ਰੱਬ ਇਵੇਂ ਕਰਦੇ ਹਨ। ਤੁਸੀਂ ਬਾਪ ਨੂੰ ਯਾਦ ਕਰਦੇ ਹੋ, ਮਾਇਆ ਤੁਹਾਨੂੰ ਹੋਰ ਤੂਫ਼ਾਨ ਵਿੱਚ
ਲੈ ਜਾਂਦੀ ਹੈ। ਮਾਇਆ ਦਾ ਫਰਮਾਨ ਹੈ - ਰੁਸਤਮ ਨਾਲ ਰੁਸਤਮ ਹੋਕੇ ਲੜੋ, ਤੁਸੀਂ ਸਭ ਲੜਾਈ ਦੇ ਮੈਦਾਨ
ਵਿੱਚ ਹੋ। ਜਾਣਦੇ ਹੋ ਇਨ੍ਹਾਂ ਵਿੱਚ ਕਿਸ - ਕਿਸ ਪ੍ਰਕਾਰ ਦੇ ਯੋਧੇ ਹਨ। ਕੋਈ ਤਾਂ ਬਹੁਤ ਕਮਜ਼ੋਰ ਹਨ,
ਕੋਈ ਮੱਧਮ ਕਮਜ਼ੋਰ ਹਨ, ਕੋਈ ਤਾਂ ਫਿਰ ਤਿੱਖੇ ਹਨ। ਸਾਰੇ ਮਾਇਆ ਨਾਲ ਯੁੱਧ ਕਰਨ ਵਾਲੇ ਹਨ। ਗੁਪਤ ਹੀ
ਗੁਪਤ ਅੰਡਰਗਰਾਉਂਡ। ਉਹ ਵੀ ਅੰਡਰਗਰਾਉਂਡ ਬੰਬਜ਼ ਦੀ ਟ੍ਰਾਇਲ ਕਰਦੇ ਹਨ। ਇਹ ਵੀ ਤੁਸੀਂ ਬੱਚੇ ਜਾਣਦੇ
ਹੋ, ਆਪਣੀ ਮੌਤ ਦੇ ਲਈ ਸਭ ਕੁਝ ਕਰ ਰਹੇ ਹਨ। ਤੁਸੀਂ ਬਿਲਕੁਲ ਸ਼ਾਂਤੀ ਵਿੱਚ ਬੈਠੇ ਹੋ, ਉਨ੍ਹਾਂ ਦਾ
ਹੈ ਸਾਇੰਸ ਬਲ। ਕੁਦਰਤੀ ਆਪਦਾਵਾਂ ਵੀ ਬਹੁਤ ਹਨ। ਉਨ੍ਹਾਂ ਤੇ ਤਾਂ ਕਿਸੇ ਦਾ ਵਸ ਚਲ ਨਾ ਸਕੇ। ਹੁਣ
ਝੂਠੀ ਬਰਸਾਤ ਦੇ ਲਈ ਵੀ ਕੋਸ਼ਿਸ਼ ਕਰਦੇ ਹਨ। ਝੂਠੀ ਬਰਸਾਤ ਪਏ ਤਾਂ ਫਿਰ ਅਨਾਜ ਜਾਸਤੀ ਹੋ। ਤੁਸੀਂ
ਬੱਚੇ ਤਾਂ ਜਾਣਦੇ ਹੋ ਕਿੰਨੀ ਵੀ ਬਰਸਾਤ ਪਏ ਫਿਰ ਵੀ ਨੈਚੁਰਲ ਕਲੈਮੀਟੀਜ਼ ਜਰੂਰ ਹੋਣੀ ਹੈ।
ਮੂਸਲਾਧਾਰ ਬਰਸਾਤ ਪਵੇਗੀ ਫਿਰ ਕੀ ਕਰ ਸਕੋਗੇ। ਇਸਨੂੰ ਕਿਹਾ ਜਾਂਦਾ ਹੈ ਕੁਦਰਤੀ ਆਪਦਾਵਾਂ। ਸਤਯੁਗ
ਵਿੱਚ ਇਹ ਹੁੰਦੀਆਂ ਨਹੀਂ। ਇੱਥੇ ਹੁੰਦੀਆਂ ਹਨ ਜੋ ਫਿਰ ਵਿਨਾਸ਼ ਵਿਚ ਮਦਦ ਕਰਦੀਆਂ ਹਨ।
ਤੁਹਾਡੀ ਬੁੱਧੀ ਵਿੱਚ ਹੈ
ਅਸੀਂ ਜੱਦ ਸਤਯੁਗ ਵਿੱਚ ਹੋਵਾਂਗੇ ਤਾਂ ਜਮੁਨਾ ਦੇ ਕੰਠੇ ਤੇ ਸੋਂਨੇ ਦੇ ਮਹਿਲ ਹੋਣਗੇ। ਅਸੀਂ ਬਹੁਤ
ਥੋੜੇ ਉੱਥੇ ਦੇ ਰਹਿਣ ਵਾਲੇ ਹੋਵਾਂਗੇ। ਕਲਪ - ਕਲਪ ਇਵੇਂ ਹੁੰਦਾ ਰਹਿੰਦਾ ਹੈ। ਪਹਿਲੇ ਥੋੜੇ ਹੁੰਦੇ
ਹਨ ਫਿਰ ਝਾੜ ਵੱਧਦਾ ਹੈ, ਉੱਥੇ ਕੋਈ ਵੀ ਗੰਦਗੀ ਦੀ ਚੀਜ਼ ਹੁੰਦੀ ਹੀ ਨਹੀਂ। ਇੱਥੇ ਤਾਂ ਵੇਖੋ ਚਿੜੀਆਂ
ਵੀ ਗੰਦ ਕਰਦੀ ਰਹਿੰਦੀ, ਉੱਥੇ ਗੰਦਗੀ ਦੀ ਗੱਲ ਨਹੀਂ, ਉਨ੍ਹਾਂ ਨੂੰ ਕਿਹਾ ਹੀ ਜਾਂਦਾ ਹੈ ਹੈਵਿਨ।
ਹੁਣ ਤੁਸੀਂ ਸਮਝਦੇ ਹੋ ਅਸੀਂ ਇਹ ਦੇਵਤਾ ਬਣਦੇ ਹਾਂ ਤਾਂ ਅੰਦਰ ਵਿੱਚ ਕਿੰਨੀ ਖੁਸ਼ੀ ਹੋਣੀ ਚਾਹੀਦੀ
ਹੈ। ਮਾਇਆ ਰੂਪੀ ਜਿੰਨ ਤੋੰ ਬੱਚਨ ਦੇ ਲਈ ਬਾਪ ਕਹਿੰਦੇ ਹਨ ਤੁਸੀਂ ਬੱਚੇ ਇਸ ਰੂਹਾਨੀ ਧੰਧੇ ਦੇ
ਵਿੱਚ ਲੱਗ ਜਾਵੋ। ਮਨਮਨਾਭਵ। ਬਸ ਇਸ ਵਿੱਚ ਹੀ ਜਿੰਨ ਬਣ ਜਾਓ। ਜਿੰਨ ਦਾ ਮਿਸਾਲ ਦਿੰਦੇ ਹਨ ਨਾ।
ਕਿਹਾ ਕੰਮ ਦੇਵੋ.. ਤਾਂ ਬਾਬਾ ਵੀ ਕੰਮ ਦਿੰਦੇ ਹਨ। ਨਹੀਂ ਤਾਂ ਮਾਇਆ ਖਾ ਜਾਏਗੀ। ਬਾਪ ਦਾ ਪੂਰਾ
ਮਦਦਗਾਰ ਬਣਨਾ ਹੈ। ਇਕੱਲਾ ਬਾਪ ਤਾਂ ਨਹੀਂ ਕਰੇਗਾ। ਬਾਪ ਤਾਂ ਰਾਜ ਵੀ ਨਹੀਂ ਕਰਦਾ ਹੈ। ਤੁਸੀਂ
ਸਰਵਿਸ ਕਰਦੇ ਹੋ, ਰਜਾਈ ਵੀ ਤੁਹਾਡੇ ਲਈ ਹੀ ਹੈ। ਬਾਪ ਕਹਿੰਦੇ ਹਨ ਮੈ ਵੀ ਮਗਧ ਦੇਸ਼ ਵਿੱਚ ਆਉਂਦਾ
ਹਾਂ। ਮਾਇਆ ਵੀ ਮਗਰਮੱਛ ਹੈ, ਕਿੰਨੇ ਮਹਾਂਰਥੀਆਂ ਨੂੰ ਹਪ ਕਰ ਖਾ ਜਾਂਦੀ ਹੈ। ਇਹ ਸਭ ਹਨ ਦੁਸ਼ਮਣ।
ਜਿਵੇਂ ਮੇਂਢਕ ਦਾ ਦੁਸ਼ਮਣ ਸਰਪ ਹੁੰਦਾ ਹੈ ਨਾ। ਤੁਹਾਨੂੰ ਪਤਾ ਹੈ, ਇਵੇਂ ਤੁਹਾਡੀ ਦੁਸ਼ਮਣ ਹੈ ਮਾਇਆ।
ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਆਪਣੇ ਨੂੰ
ਪਾਪਾਂ ਤੋਂ ਮੁਕਤ ਕਰਨ ਦਾ ਪੁਰਸ਼ਾਰਥ ਕਰਨਾ ਹੈ, ਦੇਹ - ਅਭਿਮਾਨ ਵਿੱਚ ਕਦੀ ਨਹੀਂ ਆਉਣਾ ਹੈ। ਇਸ
ਦੁਨੀਆਂ ਦੀ ਕੋਈ ਵੀ ਚੀਜ਼ ਵਿੱਚ ਮੋਹ ਨਹੀਂ ਰੱਖਣਾ ਹੈ।
2. ਮਾਇਆ ਰੂਪੀ ਜਿੰਨ
ਤੋਂ ਬਚਨ ਦੇ ਲਈ ਬੁੱਧੀ ਨੂੰ ਰੂਹਾਨੀ ਧੰਧੇ ਵਿੱਚ ਬਿਜ਼ੀ ਰੱਖਣਾ ਹੈ। ਬਾਪ ਦਾ ਪੂਰਾ - ਪੂਰਾ
ਮਦਦਗਾਰ ਬਣਨਾ ਹੈ।
ਵਰਦਾਨ:-
ਸਰਵ ਖਜਾਨਿਆਂ ਨੂੰ ਸਮੇਂ ਤੇ ਯੂਜ ਕਰ ਨਿਰੰਤਰ ਖੁਸ਼ੀ ਦਾ ਅਨੁਭਵ ਕਰਨ ਵਾਲੇ ਖੁਸ਼ ਨਸੀਬ ਆਤਮਾ ਭਵ।
ਬਾਪਦਾਦਾ ਦਵਾਰਾ
ਬ੍ਰਾਹਮਣ ਜਨਮ ਹੁੰਦੇ ਹੀ ਸਾਰੇ ਦਿਨ ਦੇ ਲਈ ਅਨੇਕ ਖੁਸ਼ੀ ਦੇ ਖਜਾਨੇ ਪ੍ਰਾਪਤ ਹੁੰਦੇ ਹਨ ਇਸਲਈ
ਤੁਹਾਡੇ ਨਾਮ ਤੋਂ ਹੀ ਹੁਣ ਤੱਕ ਅਨੇਕ ਭਗਤ ਅਲਪਕਾਲ ਦੀ ਖੁਸ਼ੀ ਵਿੱਚ ਆ ਜਾਂਦੇ ਹਨ, ਤੁਹਾਡੇ ਜੜ
ਚਿੱਤਰਾਂ ਨੂੰ ਵੇਖ ਕੇ ਖੁਸ਼ੀ ਵਿੱਚ ਨੱਚਣ ਲਗਦੇ ਹਨ। ਇਵੇਂ ਤੁਸੀਂ ਸਭ ਖੁਸ਼ਨਸੀਬ ਹੋ, ਬਹੁਤ ਖਜਾਨੇ
ਮਿਲੇ ਹਨ ਲੇਕਿਨ ਸਿਰਫ ਸਮੇਂ ਤੇ ਯੂਜ਼ ਕਰੋ। ਚਾਬੀ ਨੂੰ ਸਦਾ ਸਾਮ੍ਹਣੇ ਰੱਖੋ ਮਤਲਬ ਸਦਾ ਸਮ੍ਰਿਤੀ
ਵਿੱਚ ਰੱਖੋ ਅਤੇ ਸਮ੍ਰਿਤੀ ਨੂੰ ਸਵਰੂਪ ਵਿਚ ਲਿਆਓ ਤਾਂ ਨਿਰੰਤਰ ਖੁਸ਼ੀ ਦਾ ਅਨੁਭਵ ਹੁੰਦਾ ਰਹੇਗਾ।
ਸਲੋਗਨ:-
ਬਾਪ ਦੀਆਂ
ਸ੍ਰੇਸ਼ਠ ਆਸ਼ਾਵਾਂ ਦਾ ਦੀਪਕ ਜਗਾਉਣ ਵਾਲੇ ਹੀ ਕੁਲਦੀਪਕ ਹਨ।
ਅਵਿਅਕਤ ਇਸ਼ਾਰੇ:-
ਆਤਮਿਕ ਸਥਿਤੀ ਵਿਚ ਰਹਿਣ ਦਾ ਅਭਿਆਸ ਕਰੋ, ਅੰਤਰਮੁੱਖੀ ਬਣੋ।
ਆਤਮਿਕ ਸਥਿਤੀ ਵਿਚ ਰਹਿ
ਬਾ ਨੂੰ ਛੱਡ ਦਵੋ ਤਾਂ ਮੇਹਨਤ ਤੋਂ ਛੁੱਟ ਜਾਵੋਗੇ ਅਤੇ ਅਨੁਭਵਾਂ ਦੇ ਸਾਗਰ ਵਿਚ ਸਮਾ ਜਾਵੋਗੇ। ਇੱਕ
ਦੋ ਅਨੁਭਵ ਨਹੀਂ ਅਥਾਹ ਹਨ। ਇੱਕ ਦੋ ਅਨੁਭਵ ਕਰਕੇ ਅਨੁਭਵ ਦੇ ਤਲਾਬ ਵਿਚ ਨਹਾਓ। ਸਾਗਰ ਦੇ ਬੱਚੇ
ਅਨੁਭਵਾਂ ਦੇ ਸਾਗਰ ਵਿਚ ਸਮਾ ਜਾਵੋ।