21.08.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਬਾਪ
ਮਿੱਠੇ ਤੋਂ ਮਿੱਠੀ ਸੈਕਰੀਨ ਹੈ ਇਸਲਈ ਹੋਰ ਸਭ ਗੱਲਾਂ ਛੱਡ ਉਸ ਬਾਪ ਨੂੰ ਯਾਦ ਕਰੋ ਤਾਂ ਮਿੱਠੀ
ਸੈਕਰੀਨ ਬਣ ਜਾਵੋਗੇ”
ਪ੍ਰਸ਼ਨ:-
ਤੁਸੀਂ ਬਾਪ
ਦਵਾਰਾ ਸ਼੍ਰੀਮਤ ਲੈਕੇ ਆਪਣੇ ਅੰਦਰ ਕਿਹੜੇ ਸੰਸਕਾਰ ਭਰ ਰਹੇ ਹੋ?
ਉੱਤਰ:-
ਭਵਿੱਖ ਵਿੱਚ
ਬਗੈਰ ਵਜੀਰ ਸਾਰੇ ਵਿਸ਼ਵ ਤੇ ਰਾਜ ਕਰਨ ਦੇ। ਤੁਸੀਂ ਇੱਥੇ ਆਉਂਦੇ ਹੀ ਹੋ ਭਵਿੱਖ ਰਾਜਧਾਨੀ ਚਲਾਉਣ ਦੀ
ਸ਼੍ਰੀਮਤ ਲੈਣ। ਬਾਪ ਤੁਹਾਨੂੰ ਅਜਿਹੀ ਸ਼੍ਰੀਮਤ ਦੇ ਦਿੰਦੇ ਜੋ ਅੱਧਾਕਲਪ ਤੱਕ ਕੋਈ ਦੀ ਰਾਏ ਲੈਣ ਦੀ
ਲੋੜ ਨਹੀਂ। ਰਾਏ ਉਨ੍ਹਾ ਨੂੰ ਲੈਣੀ ਪੈਂਦੀ ਹੈ ਜਿਨ੍ਹਾਂ ਦੀ ਬੁੱਧੀ ਕਮਜ਼ੋਰ ਹੋਵੇ।
ਗੀਤ:-
ਤੁਮਹੀ ਹੋ ਮਾਤਾ...
ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਨੇ ਗੀਤ ਸੁਣਿਆ। ਇਹ ਕਿਸ ਨੇ ਕਿਹਾ ਹੈ ਕਿ ਮਿੱਠੇ - ਮਿੱਠੇ
ਰੂਹਾਨੀ ਬੱਚੇ? ਜਰੂਰ ਰੂਹਾਨੀ ਬਾਪ ਹੀ ਕਹਿ ਸਕਦੇ ਹਨ। ਮਿੱਠੇ - ਮਿੱਠੇ ਰੂਹਾਨੀ ਬੱਚੇ ਹੁਣ ਸਮੁੱਖ
ਬੈਠੇ ਹਨ ਅਤੇ ਬਹੁਤ ਹੀ ਪਿਆਰ ਨਾਲ ਬਾਪ ਸਮਝਾ ਰਹੇ ਹਨ। ਹੁਣ ਤੁਸੀਂ ਜਾਣਦੇ ਹੋ ਸਿਵਾਏ ਰੂਹਾਨੀ
ਬਾਪ ਦੇ ਸਰਵ ਨੂੰ ਸੁੱਖ ਸ਼ਾਂਤੀ ਦੇਣ ਵਾਲਾ ਅਤੇ ਸਰਵ ਨੂੰ ਦੁੱਖਾਂ ਤੋਂ ਲਿਬ੍ਰੇਟ ਕਰਨ ਵਾਲਾ ਦੁਨੀਆਂ
ਭਰ ਵਿੱਚ ਹੋਰ ਕੋਈ ਨਹੀਂ ਹੈ ਇਸਲਈ ਦੁੱਖ ਵਿੱਚ ਬਾਪ ਨੂੰ ਯਾਦ ਕਰਦੇ ਰਹਿੰਦੇ ਹਨ। ਤੁਸੀਂ ਬੱਚੇ
ਸਮੁੱਖ ਬੈਠੇ ਹੋ। ਜਾਣਦੇ ਹੋ ਬਾਬਾ ਸਾਨੂੰ ਸੁੱਖਧਾਮ ਦੇ ਲਾਇਕ ਬਣਾ ਰਹੇ ਹਨ। ਸਦਾ ਸੁਖਧਾਮ ਦਾ
ਮਾਲਿਕ ਬਨਾਉਣ ਵਾਲੇ ਬਾਪ ਦੇ ਸਨਮੁੱਖ ਆਏ ਹੋ। ਹੁਣ ਸਮਝਦੇ ਹਨ ਸਨਮੁੱਖ ਸੁਣਨ ਅਤੇ ਦੂਰ ਰਹਿਕੇ
ਸੁਣਨ ਵਿੱਚ ਬਹੁਤ ਫਰਕ ਹੈ। ਮਧੂਬਨ ਵਿੱਚ ਸਮੁੱਖ ਆਉਂਦੇ ਹੋ, ਮਧੂਬਨ ਮਸ਼ਹੂਰ ਹੈ। ਮਧੂਬਨ,
ਵ੍ਰਿੰਦਾਵਨ ਵਿੱਚ ਉਨ੍ਹਾਂ ਨੇ ਕ੍ਰਿਸ਼ਨ ਦਾ ਚਿੱਤਰ ਵਿਖਾਇਆ ਹੈ। ਪਰ ਕ੍ਰਿਸ਼ਨ ਤਾਂ ਹੈ ਨਹੀਂ। ਇੱਥੇ
ਤਾਂ ਨਿਰਕਾਰ ਬਾਪ ਤੁਸੀਂ ਬੱਚਿਆਂ ਨੂੰ ਮਿਲਦੇ ਹਨ। ਤੁਹਾਨੂੰ ਆਪਣੇ ਨੂੰ ਘੜੀ - ਘੜੀ ਆਤਮਾ ਨਿਸ਼ਚਾ
ਕਰਨਾ ਹੈ। ਪਰ ਕ੍ਰਿਸ਼ਨ ਤਾਂ ਹੈ ਨਹੀਂ। ਮੈਂ ਆਤਮਾ ਬਾਪ ਤੋਂ ਵਰਸਾ ਲੈ ਰਹੀ ਹਾਂ। ਸਾਰੇ ਕਲਪ ਵਿੱਚ
ਇਹ ਇੱਕ ਹੀ ਸਮੇਂ ਆਉਂਦਾ ਹੈ। ਇਹ ਕਲਪ ਦਾ ਸੁਹਾਵਣਾ ਸੰਗਮਯੁਗ ਹੈ। ਇਨ੍ਹਾਂ ਦਾ ਨਾਮ ਰੱਖਿਆ ਹੈ -
ਪੁਰਸ਼ੋਤਮ। ਇਹ ਹੀ ਸੰਗਮਯੁਗ ਹੈ, ਜਿਸ ਵਿੱਚ ਸਭ ਮਨੁੱਖ ਮਾਤਰ ਉੱਤਮ ਬਣਦੇ ਹਨ। ਹੁਣ ਤਾਂ ਸਾਰੇ
ਮਨੁੱਖਮਾਤਰ ਦੀ ਆਤਮਾ ਤਮੋਪ੍ਰਧਾਨ ਹੈ ਜੋ ਫਿਰ ਸਤੋਪ੍ਰਧਾਨ ਬਣਦੀ ਹੈ। ਸਤੋਪ੍ਰਧਾਨ ਹੈ ਤਾਂ ਮਨੁੱਖ
ਉੱਤਮ ਹੁੰਦੇ ਹਨ। ਤਮੋਪ੍ਰਧਾਨ ਹੋਣ ਨਾਲ ਮਨੁੱਖ ਵੀ ਕਨਿਸ਼ਟ ਬਣਦੇ ਹਨ। ਤਾਂ ਆਤਮਾਵਾਂ ਨੂੰ ਬਾਪ ਬੈਠ
ਸਮੁੱਖ ਸਮਝਾਉਂਦੇ ਹਨ। ਸਾਰਾ ਪਾਰ੍ਟ ਆਤਮਾ ਹੀ ਵਜਾਉਂਦੀ ਹੈ, ਨਾ ਕਿ ਸ਼ਰੀਰ। ਆਤਮਾ ਅਤੇ ਸ਼ਰੀਰ ਜੱਦ
ਦੋਨੋ ਦਾ ਮੇਲ ਹੁੰਦਾ ਹੈ ਤਾਂ ਪਾਰ੍ਟ ਵਜਦਾ ਹੈ। ਤੁਹਾਡੀ ਬੁੱਧੀ ਵਿੱਚ ਆ ਗਿਆ ਹੈ ਕਿ ਅਸੀਂ ਆਤਮਾ
ਅਸਲ ਵਿੱਚ ਨਿਰਾਕਾਰੀ ਦੁਨੀਆਂ ਅਤੇ ਸ਼ਾਂਤੀਧਾਮ ਵਿੱਚ ਰਹਿਣ ਵਾਲੀ ਹਾਂ, ਇਹ ਕਿਸੇ ਨੂੰ ਵੀ ਪਤਾ ਨਹੀਂ
ਹੈ। ਨਾ ਆਪ ਸਮਝਦੇ, ਨਾ ਸਮਝਾ ਸਕਦੇ ਹਨ। ਤੁਹਾਡੀ ਬੁੱਧੀ ਦਾ ਤਾਲਾ ਹੁਣ ਖੁੱਲਿਆ ਹੈ, ਤੁਸੀਂ ਸਮਝਦੇ
ਹੋ ਬਰੋਬਰ ਆਤਮਾਵਾਂ ਪਰਮਧਾਮ ਵਿੱਚ ਰਹਿੰਦੀ ਹੈ। ਉਹ ਹੈ ਇੰਕਾਰੋਪੋਰੀਯਲ ਵਰਲਡ। ਇਹ ਹੈ ਕਾਰਪੋਰੀਯਲ
ਵਰਲਡ। ਇੱਥੇ ਅਸੀਂ ਸਭ ਆਤਮਾਵਾਂ ਐਕਟਰਸ ਪਾਰ੍ਟਧਾਰੀ ਹਾਂ। ਪਹਿਲੇ - ਪਹਿਲੇ ਅਸੀਂ ਪਾਰ੍ਟ ਵਜਾਉਣ
ਆਉਂਦੇ ਹਾਂ। ਫਿਰ ਨੰਬਰਵਾਰ ਆਉਂਦੇ ਜਾਂਦੇ ਹਨ। ਸਾਰੇ ਐਕਟਰਸ ਇਕੱਠੇ ਨਹੀਂ ਆ ਜਾਂਦੇ। ਵੱਖ - ਵੱਖ
ਪ੍ਰਕਾਰ ਦੇ ਐਕਟਰਸ ਆਉਂਦੇ ਜਾਂਦੇ ਹਨ। ਸਾਰੇ ਇਕੱਠੇ ਉਦੋਂ ਹੁੰਦੇਂ ਹਨ ਜਦੋਂ ਨਾਟਕ ਪੂਰਾ ਹੁੰਦਾ
ਹੈ। ਹੁਣ ਤੁਹਾਨੂੰ ਪਹਿਚਾਣ ਮਿਲੀ ਹੈ, ਆਤਮਾ ਅਸਲ ਸ਼ਾਂਤੀਧਾਮ ਦੀ ਰਹਿਵਾਸੀ ਹੈ - ਇੱਥੇ ਆਉਂਦੀ ਹੈ
ਪਾਰ੍ਟ ਵਜਾਉਣ। ਬਾਪ ਸਾਰਾ ਸਮੇਂ ਪਾਰ੍ਟ ਵਜਾਉਣ ਨਹੀਂ ਆਉਂਦੇ। ਅਸੀਂ ਹੀ ਪਾਰ੍ਟ ਵਜਾਉਂਦੇ -
ਵਜਾਉਂਦੇ ਤਮੋਪ੍ਰਧਾਨ ਬਣ ਜਾਂਦੇ ਹਨ। ਹੁਣ ਤੁਸੀਂ ਬੱਚਿਆਂ ਨੂੰ ਸਮੁੱਖ ਸੁਣਨ ਨਾਲ ਬਹੁਤ ਮਜਾ ਆਉਂਦਾ
ਹੈ। ਇਤਨਾ ਮਜਾ ਮੁਰਲੀ ਪੜ੍ਹਨ ਨਾਲ ਨਹੀਂ ਆਉਂਦਾ। ਇੱਥੇ ਸਮੁੱਖ ਹੋ ਨਾ। ਤਾਂ ਪਹਿਲੇ ਸਤਿਯੁਗੀ ਆਦਿ
ਸਨਾਤਨ ਦੇਵੀ - ਦੇਵਤਾ ਧਰਮ ਵਾਲੇ ਹੀ ਆਉਂਦੇ ਹਨ। ਤੁਸੀਂ ਜਾਣਦੇ ਹੋ ਕਿ ਭਾਰਤ ਗੌਡ ਗੌਡੇਜ ਦਾ
ਸਥਾਨ ਸੀ, ਹੁਣ ਨਹੀਂ ਹੈ। ਚਿੱਤਰ ਵੇਖਦੇ ਹੋ ਤਾਂ ਸੀ ਜਰੂਰ। ਪਹਿਲੇ - ਪਹਿਲੇ ਅਸੀਂ ਦੇਵੀ - ਦੇਵਤਾ
ਸੀ, ਆਪਣੇ ਪਾਰ੍ਟ ਨੂੰ ਤਾਂ ਯਾਦ ਕਰੋਂਗੇ ਕਿ ਭੁੱਲ ਜਾਵੋਗੇ? ਬਾਪ ਕਹਿੰਦੇ ਹਨ - ਤੁਸੀਂ ਇਹ ਪਾਰ੍ਟ
ਵਜਾਇਆ ਹੈ, ਇਹ ਡਰਾਮਾ ਹੈ। ਨਵੀਂ ਦੁਨੀਆਂ ਸੋ ਫਿਰ ਪੁਰਾਣੀ ਹੁੰਦੀ ਹੈ। ਪਹਿਲੇ - ਪਹਿਲੇ ਉੱਪਰ
ਤੋਂ ਜੋ ਆਤਮਾਵਾਂ ਆਉਂਦੀਆਂ ਹਨ ਉਹ ਗੋਲਡਨ ਏਜ਼ ਵਿੱਚ ਆਉਂਦੀਆਂ ਹਨ। ਇਹ ਸਭ ਗੱਲਾਂ ਹਨ ਹੁਣ ਤੁਹਾਡੀ
ਬੁੱਧੀ ਵਿੱਚ ਹੈ। ਸਤਿਯੁਗ ਆਦਿ ਵਿੱਚ ਤੁਸੀਂ ਹੀ ਆਏ ਸੀ ਪਾਰ੍ਟ ਵਜਾਉਣ। ਤੁਸੀਂ ਵਿਸ਼ਵ ਦੇ ਮਾਲਿਕ
ਮਹਾਰਾਜਾ - ਮਹਾਰਾਣੀ ਸੀ। ਤੁਹਾਡੀ ਰਾਜਧਾਨੀ ਸੀ। ਹੁਣ ਤਾਂ ਰਾਜਧਾਨੀ ਹੈ ਨਹੀਂ। ਹੁਣ ਤੁਸੀਂ ਸਿੱਖ
ਰਹੇ ਹੋ ਅਸੀਂ ਰਜਾਈ ਕਿਵੇਂ ਚਲਾਵਾਂਗੇ, ਉੱਥੇ ਵਜੀਰ ਹੁੰਦੇ ਨਹੀਂ। ਰਾਏ ਦੇਣ ਵਾਲੇ ਨੂੰ ਲੋੜ ਨਹੀਂ
ਹੈ। ਉਹ ਤਾਂ ਸ਼੍ਰੀਮਤ ਦਵਾਰਾ ਸ਼੍ਰੇਸ਼ਠ ਤੇ ਸ਼੍ਰੇਸ਼ਠ ਬਣ ਜਾਂਦੇ ਹਨ ਫਿਰ ਉਨ੍ਹਾਂ ਨੂੰ ਦੂਜੇ ਕੋਈ ਤੋਂ
ਰਾਏ ਲੈਣ ਦੀ ਲੋੜ ਨਹੀਂ ਰਹਿੰਦੀ। ਜੇਕਰ ਕਿਸੇ ਤੋਂ ਰਾਏ ਲੈਣ ਤਾਂ ਸਮਝਿਆ ਜਾਵੇਗਾ ਇਨ੍ਹਾਂ ਦੀ
ਬੁੱਧੀ ਕਮਜ਼ੋਰ ਹੈ। ਹੁਣ ਜੋ ਸ਼੍ਰੀਮਤ ਮਿਲਦੀ ਹੈ ਉਹ ਸਤਿਯੁਗ ਵਿੱਚ ਵੀ ਕਾਇਮ ਰਹਿੰਦੀ ਹੈ। ਹੁਣ
ਤੁਹਾਡੀ ਆਤਮਾ ਫਰੈਸ਼ ਹੋ ਰਹੀ ਹੈ। ਹੁਣ ਤੁਸੀਂ ਬੱਚਿਆਂ ਨੂੰ ਦੇਹੀ - ਅਭਿਮਾਨੀ ਬਣਨਾ ਹੈ।
ਸ਼ਾਂਤੀਧਾਮ ਤੋਂ ਆਕੇ ਇੱਥੇ ਤੁਸੀਂ ਟਾਕੀ ਬਣੇ ਹੋ। ਟਾਕੀ ਹੋਣ ਬਗੈਰ ਕਰਮ ਹੋ ਨਾ ਸਕੇ। ਇਹ ਬਹੁਤ
ਸਮਝਣ ਦੀਆਂ ਗੱਲਾਂ ਹਨ । ਜਿਵੇਂ ਬਾਪ ਵਿੱਚ ਸਾਰਾ ਗਿਆਨ ਹੈ, ਉਵੇਂ ਤੁਹਾਡੀ ਆਤਮਾ ਵਿੱਚ ਵੀ ਹੁਣ
ਗਿਆਨ ਹੈ। ਆਤਮਾ ਕਹਿੰਦੀ ਹੈ ਅਸੀਂ ਇੱਕ ਸ਼ਰੀਰ ਛੱਡ, ਸੰਸਕਾਰ ਅਨੁਸਾਰ ਫਿਰ ਦੂਜਾ ਲੈਂਦਾ ਹਾਂ।
ਪੁਨਰਜਨਮ ਵੀ ਜਰੂਰ ਹੁੰਦਾ ਹੈ। ਆਤਮਾ ਨੂੰ ਜੋ ਪਾਰ੍ਟ ਮਿਲਿਆ ਹੈ, ਉਹ ਵਜਾਉਂਦੀ ਰਹਿੰਦੀ ਹੈ ਅਤੇ
ਸੰਸਕਾਰਾਂ ਅਨੁਸਾਰ ਦੂਜਾ ਜਨਮ ਲੈਂਦੀ ਰਹਿੰਦੀ ਹੈ। ਆਤਮਾ ਦੀ ਦਿਨ ਪ੍ਰਤੀਦਿਨ ਪਿਓਰਿਟੀ ਦੀ ਡਿਗਰੀ
ਘੱਟ ਹੁੰਦੀ ਜਾਂਦੀ ਹੈ। ਪਤਿਤ ਅੱਖਰ ਦਵਾਪਰ ਦੇ ਬਾਦ ਕੰਮ ਵਿੱਚ ਲਿਆਉਂਦੇ ਹਨ ਫਿਰ ਵੀ ਥੋੜਾ ਜਿਹਾ
ਫਰਕ ਜਰੂਰ ਪੈ ਜਾਂਦਾ ਹੈ। ਤੁਸੀਂ ਨਵਾਂ ਮਕਾਨ ਬਣਾਓ, ਇੱਕ ਮਹੀਨੇ ਦੇ ਬਾਦ ਕੁਝ ਫਰਕ ਜਰੂਰ ਪਵੇਗਾ।
ਹੁਣ ਤੁਸੀਂ ਸਮਝਦੇ ਹੋ
ਬਾਬਾ ਸਾਨੂੰ ਵਰਸਾ ਦਿੰਦੇ ਹਨ। ਬਾਪ ਕਹਿੰਦੇ ਹਨ - ਅਸੀਂ ਆਏ ਹਾਂ ਤੁਸੀਂ ਬੱਚਿਆਂ ਨੂੰ ਵਰਸਾ ਦੇਣ।
ਜਿੰਨਾ ਜੋ ਪੁਰਸ਼ਾਰਥ ਕਰਨਗੇ ਉਤਨਾ ਪਦਵੀ ਪਾਉਣਗੇ। ਬਾਪ ਦੇ ਕੋਲ ਕੋਈ ਫਰਕ ਨਹੀਂ ਹੈ। ਬਾਪ ਜਾਣਦੇ
ਹਨ ਸਾਨੂੰ ਆਤਮਾਵਾਂ ਨੂੰ ਪੜ੍ਹਾਉਂਦੇ ਹਨ। ਆਤਮਾ ਹਰ ਇੱਕ ਆਪਣੇ ਲਈ ਪੁਰਸ਼ਾਰਥ ਕਰਦੀ ਹੈ। ਮੇਲ
ਫੀਮੇਲ ਦੀ ਦ੍ਰਿਸ਼ਟੀ ਇੱਥੇ ਨਹੀਂ ਰਹਿੰਦੀ। ਤੁਸੀਂ ਸਭ ਬੱਚੇ ਬੇਹੱਦ ਬਾਪ ਤੋਂ ਵਰਸਾ ਲੈ ਰਹੇ ਹੋ।
ਸਾਰੀਆਂ ਆਤਮਾਵਾਂ ਬ੍ਰਦਰ੍ਸ ਹਨ ਜਿਨ੍ਹਾਂ ਨੂੰ ਬਾਪ ਪੜ੍ਹਾਉਂਦੇ ਹਨ, ਵਰਸਾ ਦਿੰਦੇ ਹਨ। ਬਾਪ ਹੀ
ਰੂਹਾਨੀ ਬੱਚਿਆਂ ਨਾਲ ਗੱਲ ਕਰਦੇ ਹਨਕਿ ਹੇ ਲਾਡਲੇ ਮਿੱਠੇ ਸਿੱਕੀਲਧੇ ਬੱਚਿਓ ਤੁਸੀਂ ਬਹੁਤ ਸਮੇਂ
ਪਾਰ੍ਟ ਵਜਾਉਂਦੇ - ਵਜਾਉਂਦੇ ਹੁਣ ਫਿਰ ਆਕੇ ਮਿਲੇ ਹੋ - ਆਪਣਾ ਵਰਸਾ ਲੈਣ। ਇਹ ਵੀ ਡਰਾਮਾ ਵਿੱਚ
ਨੰਧ ਹੈ। ਸ਼ੁਰੂ ਤੋਂ ਲੈਕੇ ਪਾਰ੍ਟ ਨੂੰਧਿਆ ਹੋਇਆ ਹੈ। ਤੁਸੀਂ ਐਕਟਰਸ ਪਾਰ੍ਟ ਵਜਾਉਂਦੇ ਐਕਟ ਕਰਦੇ
ਰਹਿੰਦੇ ਹੋ। ਆਤਮਾ ਅਵਿਨਾਸ਼ੀ ਹੈ, ਇਸ ਵਿੱਚ ਅਵਿਨਾਸ਼ੀ ਪਾਰ੍ਟ ਭਰਿਆ ਹੋਇਆ ਹੈ। ਸ਼ਰੀਰ ਤਾਂ ਬਦਲਦਾ
ਰਹਿੰਦਾ ਹੈ। ਬਾਕੀ ਆਤਮਾ ਸਿਰਫ ਪਿਓਰ ਤੋਂ ਇਮਪਿਓਰ ਬਣਦੀ ਹੈ। ਸਤਿਯੁਗ ਵਿੱਚ ਹਨ ਪਾਵਨ। ਇਸ ਨੂੰ
ਕਿਹਾ ਜਾਂਦਾ ਹੈ ਪਤਿਤ ਦੁਨੀਆਂ। ਹੁਣ ਸੁੱਖਧਾਮ ਸਥਾਪਨ ਹੁੰਦਾ ਹੈ। ਬਾਕੀ ਸਭ ਆਤਮਾਵਾਂ ਮੁਕਤੀਧਾਮ
ਵਿੱਚ ਰਹਿਣਗੀਆਂ। ਹੁਣ ਇਹ ਬੇਹੱਦ ਦਾ ਨਾਟਕ ਆਕੇ ਪੂਰਾ ਹੋਇਆ ਹੈ। ਸਾਰੇ ਆਤਮਾਵਾਂ ਮੱਛਰਾਂ ਮਿਸਲ
ਜਾਣਗੀਆਂ। ਇਸ ਸਮੇਂ ਕੋਈ ਵੀ ਆਤਮਾ ਆਵੇ ਤਾਂ ਪਤਿਤ ਦੁਨੀਆਂ ਵਿੱਚ ਉਨ੍ਹਾਂ ਦੀ ਕੀ ਵੈਲਯੂ ਹੋਵੇਗੀ।
ਅਸਲ ਵਿੱਚ ਵੈਲ੍ਯੂ ਉਨ੍ਹਾਂ ਦੀ ਹੈ ਜੋ ਪਹਿਲੇ - ਪਹਿਲੇ ਨਵੀਂ ਦੁਨੀਆਂ ਵਿੱਚ ਆਉਂਦੇ ਹਨ। ਨਵੀਂ
ਦੁਨੀਆਂ ਸੀ ਉਹ ਫਿਰ ਪੁਰਾਣੀ ਬਣੀ ਹੈ। ਨਵੀਂ ਦੁਨੀਆਂ ਵਿੱਚ ਦੇਵਤੇ ਸਨ, ਉੱਥੇ ਦੁੱਖ ਦਾ ਨਾਮ ਨਹੀਂ
ਸੀ। ਇੱਥੇ ਤਾਂ ਅਥਾਹ ਦੁੱਖ ਹਨ। ਬਾਪ ਆਕੇ ਦੁੱਖ ਦੀ ਪੁਰਾਣੀ ਦੁਨੀਆਂ ਤੋਂ ਲਿਬ੍ਰੇਟ ਕਰਦੇ ਹਨ। ਇਹ
ਪੁਰਾਣੀ ਦੁਨੀਆਂ ਬਦਲਦੀ ਜਰੂਰ ਹੈ। ਜਿਵੇਂ ਦਿਨ ਦੇ ਬਾਦ ਰਾਤ, ਰਾਤ ਦੇ ਬਾਦ ਦਿਨ ਹੁੰਦਾ ਹੈ। ਤੁਸੀਂ
ਸਮਝਦੇ ਹੋ ਬਰੋਬਰ ਅਸੀਂ ਸਤਿਯੁਗ ਦੇ ਮਾਲਿਕ ਬਣਾਂਗੇ, ਤਾਂ ਅਸੀਂ ਕਿਉਂ ਨਾ ਆਤਮਾ ਨਿਸ਼ਚਾ ਕਰ ਅਤੇ
ਬਾਪ ਨੂੰ ਯਾਦ ਕਰੀਏ। ਕੁਝ ਤਾਂ ਮਿਹਨਤ ਕਰਨੀ ਹੋਵੇਗੀ। ਰਜਾਈ ਪਾਉਣਾ ਕੋਈ ਸਹਿਜ ਥੋੜੀ ਹੈ, ਬਾਪ
ਨੂੰ ਯਾਦ ਕਰਨਾ ਹੈ। ਇਹ ਮਾਇਆ ਦਾ ਵੰਡਰ ਹੈ ਜੋ ਘੜੀ - ਘੜੀ ਤੁਹਾਨੂੰ ਭੁਲਾ ਦਿੰਦੀ ਹੈ। ਇਸ ਦੇ ਲਈ
ਉਪਾਏ ਰਚਨਾ ਚਾਹੀਦਾ ਹੈ। ਇਵੇਂ ਨਹੀਂ ਮੇਰਾ ਬਣਨ ਨਾਲ ਯਾਦ ਜਮ ਜਾਵੇਗੀ। ਬਾਕੀ ਪੁਰਸ਼ਾਰਥ ਕੀ ਕਰਨਗੇ।
ਨਹੀਂ, ਜੱਦ ਤੱਕ ਜਿਉਣਾ ਹੈ ਪੁਰਸ਼ਾਰਥ ਕਰਨਾ ਹੈ। ਗਿਆਨ ਅੰਮ੍ਰਿਤ ਪੀਂਦੇ ਰਹਿਣਾ ਹੈ। ਇਹ ਵੀ ਸਮਝਦੇ
ਹੋ ਸਾਡਾ ਇਹ ਅੰਤਿਮ ਜਨਮ ਹੈ। ਇਸ ਸ਼ਰੀਰ ਦਾ ਭਾਨ ਛੱਡ ਦੇਹੀ - ਅਭਿਮਾਨੀ ਬਣਨਾ ਹੈ। ਗ੍ਰਹਿਸਥ
ਵਿਵਹਾਰ ਵਿੱਚ ਵੀ ਰਹਿਣਾ ਹੈ, ਪੁਰਸ਼ਾਰਥ ਜਰੂਰ ਕਰਨਾ ਹੈ। ਸਿਰਫ ਆਪਣੇ ਨੂੰ ਆਤਮਾ ਨਿਸ਼ਚਾ ਕਰ ਬਾਪ
ਨੂੰ ਯਾਦ ਕਰੋ। ਤਵਮੇਵ ਮਾਤਾਸ਼ਚ ਪਿਤਾ… ਇਹ ਸਭ ਹੈ ਭਗਤੀ ਮਾਰਗ ਦੀ ਮਹਿਮਾ। ਤੁਹਾਨੂੰ ਸਿਰਫ ਇੱਕ
ਅਲਫ਼ ਨੂੰ ਯਾਦ ਕਰਨਾ ਹੈ। ਇੱਕ ਹੀ ਮੈਂ ਸਕਰੀਨ ਹਾਂ, ਤੁਸੀਂ ਵੀ ਹੋਰ ਸਭ ਗੱਲਾਂ ਛੱਡ ਬਹੁਤ ਮਿੱਠੀ
ਸਕਰੀਨ ਹੋ ਜਾਓ। ਹੁਣ ਤੁਹਾਡੀ ਆਤਮਾ ਤਮੋਪ੍ਰਧਾਨ ਬਣੀ ਹੈ, ਉਨ੍ਹਾਂ ਨੂੰ ਸਤੋਪ੍ਰਧਾਨ ਬਣਾਉਣ ਲਈ
ਯਾਦ ਦੀ ਯਾਤਰਾ ਵਿੱਚ ਰਹੋ। ਸਭ ਨੂੰ ਇਹ ਹੀ ਦੱਸੋ ਬਾਪ ਤੋਂ ਸੁੱਖ ਦਾ ਵਰਸਾ ਲੋ। ਸੁੱਖ ਹੁੰਦਾ ਹੀ
ਸਤਿਯੁਗ ਵਿੱਚ ਹੈ। ਸੁੱਖਧਾਮ ਸਥਾਪਨ ਕਰਨ ਵਾਲਾ ਬਾਪ ਹੈ, ਬਾਪ ਨੂੰ ਯਾਦ ਕਰਨਾ ਹੈ ਬਹੁਤ ਸਹਿਜ, ਪਰ
ਮਾਇਆ ਦਾ ਆਪੋਜੀਸ਼ਨ ਬਹੁਤ ਹੈ ਇਸਲਈ ਕੋਸ਼ਿਸ਼ ਕਰ ਮੈਨੂੰ ਯਾਦ ਕਰੋ ਤਾਂ ਖਾਦ ਨਿਕਲ ਜਾਵੇਗੀ। ਸੇਕੇਂਡ
ਵਿੱਚ ਜੀਵਨਮੁਕਤੀ ਗਾਇਆ ਜਾਂਦਾ ਹੈ।
ਇਸ ਡਰਾਮਾ ਵਿੱਚ ਹਰ ਇਕ
ਨੂੰ ਆਪਣਾ ਪਾਰ੍ਟ ਰਿਪੀਟ ਕਰਨਾ ਹੈ। ਇਸ ਡਰਾਮਾ ਦੇ ਅੰਦਰ ਸਭ ਤੋਂ ਜਾਸਤੀ ਸਾਡਾ ਪਾਰ੍ਟ ਹੈ। ਸੁੱਖ
ਵੀ ਸਭ ਤੋਂ ਜਾਸਤੀ ਸਾਨੂੰ ਮਿਲੇਗਾ। ਬਾਪ ਕਹਿੰਦੇ ਹਨ - ਤੁਹਾਡਾ ਦੇਵੀ - ਦੇਵਤਾ ਧਰਮ ਬਹੁਤ ਸੁੱਖ
ਦੇਣ ਵਾਲਾ ਹੈ। ਹੋਰ ਬਾਕੀ ਸਭ ਸ਼ਾਂਤੀਧਾਮ ਵਿੱਚ ਚਲੇ ਜਾਣਗੇ - ਹਿਸਾਬ - ਕਿਤਾਬ ਚੁਕਤੁ ਕਰ। ਜਾਸਤੀ
ਵਿਸਤਾਰ ਵਿੱਚ ਅਸੀਂ ਕਿਓਂ ਜਾਈਏ। ਬਾਪ ਆਉਂਦੇ ਹੀ ਹਨ ਸਭ ਨੂੰ ਵਾਪਿਸ ਲੈ ਜਾਨ। ਮੱਛਰਾਂ ਸਦ੍ਰਿਸ਼
ਸਭ ਨੂੰ ਲੈ ਜਾਂਦੇ ਹਨ। ਸ਼ਰੀਰ ਖਤਮ ਹੋ ਜਾਣਗੇ। ਬਾਕੀ ਆਤਮਾ ਜੋ ਅਵਿਨਾਸ਼ੀ ਹੈ ਉਹ ਹਿਸਾਬ - ਕਿਤਾਬ
ਚੁਕਤੁ ਕਰ ਚਲੀ ਜਾਵੇਗੀ। ਇਵੇਂ ਨਹੀਂ ਕਿ ਆਤਮਾ ਅੱਗ ਵਿੱਚ ਪੈਣ ਨਾਲ ਪਵਿੱਤਰ ਹੋਵੇਗੀ। ਆਤਮਾ ਨੂੰ
ਯਾਦ ਰੂਪੀ ਯੋਗ ਨਾਲ ਹੀ ਪਵਿੱਤਰ ਹੋਣਾ ਹੈ। ਯੋਗ ਦੀ ਅਗਨੀ ਹੈ ਇਹ। ਉਨ੍ਹਾਂ ਨੇ ਫਿਰ ਨਾਟਕ ਬੈਠ
ਬਣਾਏ ਹਨ - ਸੀਤਾ ਅੱਗ ਤੋਂ ਪਾਰ ਹੋਈ। ਅੱਗ ਤੋਂ ਕੋਈ ਇੱਕ ਨੂੰ ਥੋੜੀ ਪਾਰ ਹੋਣਾ ਹੈ। ਬਾਪ
ਸਮਝਾਉਂਦੇ ਹਨ - ਤੁਸੀਂ ਸਭ ਸਿਤਾਵਾਂ ਇਸ ਸਮੇਂ ਪਤਿਤ ਹੋ, ਰਾਵਣ ਦੇ ਰਾਜ ਵਿੱਚ ਹੋ। ਹੁਣ ਇੱਕ ਬਾਪ
ਦੀ ਯਾਦ ਨਾਲ ਤੁਹਾਨੂੰ ਪਾਵਨ ਬਣਨਾ ਹੈ। ਰਾਮ ਇੱਕ ਹੀ ਹੈ। ਅਗਨੀ ਅੱਖਰ ਸੁਣਨ ਤੋਂ ਸਮਝਦੇ ਹਨ, ਅੱਗ
ਤੋਂ ਪਾਰ ਹੋਈ। ਕਿੱਥੇ ਯੋਗ ਅਗਨੀ, ਕਿੱਥੇ ਉਹ। ਆਤਮਾ ਪਰਮਾਤਮਾ ਨਾਲ ਯੋਗ ਰੱਖਣ ਨਾਲ ਪਤਿਤ ਤੋਂ
ਪਾਵਨ ਹੋਵੇਗੀ। ਰਾਤ- ਦਿਨ ਦਾ ਫਰਕ ਹੈ। ਆਤਮਾਵਾਂ ਸਭ ਸਿਤਾਵਾਂ ਹੈ। ਰਾਵਣ ਦੀ ਜੇਲ ਵਿੱਚ ਸ਼ੋਕ
ਵਾਟਿਕਾ ਵਿੱਚ ਹੈ। ਇੱਥੇ ਦਾ ਸੁੱਖ ਤਾਂ ਕਾਗ ਵਿਸ਼ਟਾ ਮਿਸਲ ਹੈ। ਸ੍ਵਰਗ ਦੇ ਸੁੱਖ ਤਾਂ ਅਥਾਹ ਹਨ।
ਤਾਂ ਬੱਚਿਆਂ ਨੂੰ ਗਿਆਨ ਰਤਨਾਂ ਨਾਲ ਝੋਲੀ ਭਰਨੀ ਚਾਹੀਦੀ ਹੈ। ਕੋਈ ਵੀ ਤਰ੍ਹਾਂ ਦਾ ਸੰਸ਼ੇ ਨਹੀਂ
ਆਉਣਾ ਚਾਹੀਦਾ ਹੈ। ਦੇਹ - ਅਭਿਮਾਨ ਆਉਣ ਨਾਲ ਫਿਰ ਕਈ ਪ੍ਰਕਾਰ ਦੇ ਪ੍ਰਸ਼ਨ ਆਦਿ ਉਠਦੇ ਹਨ। ਫਿਰ ਬਾਪ
ਜੋ ਧੰਧਾ ਦਿੰਦੇ ਹਨ ਉਹ ਕਰਦੇ ਨਹੀਂ ਹਨ। ਮੂਲ ਗੱਲ ਹੈ ਸਾਨੂੰ ਪਤਿਤ ਤੋਂ ਪਾਵਨ ਬਣਨਾ ਹੈ। ਦੂਜੇ
ਕੋਈ ਵੀ ਸੰਕਲਪ ਉਠਾਉਣ ਲੋੜ ਨਹੀਂ ਹੈ। ਇਹ ਹੈ ਪਤਿਤ ਦੁਨੀਆਂ, ਉਹ ਹੈ ਪਾਵਨ ਦੁਨੀਆਂ। ਮੁੱਖ ਗੱਲ
ਹੈ ਹੀ ਪਾਵਨ ਬਣਨ ਦੀ। ਪਾਵਨ ਕੌਣ ਬਨਾਉਣਗੇ, ਇਹ ਕੁਝ ਵੀ ਪਤਾ ਨਹੀਂ। ਬੋਲੋ ਤੁਸੀਂ ਪਤਿਤ ਹੋ ਤਾਂ
ਵਿਗੜ ਪੈਣਗੇ। ਆਪਣੇ ਨੂੰ ਵਿਕਾਰੀ ਕੋਈ ਵੀ ਸਮਝਦੇ ਨਹੀਂ, ਕਹਿੰਦੇ ਹਨ ਗ੍ਰਹਿਸਥੀ ਤਾਂ ਸਭ ਸੀ -
ਰਾਮ - ਸੀਤਾ, ਲਕਸ਼ਮੀ - ਨਾਰਾਇਣ ਨੂੰ ਵੀ ਤਾਂ ਬੱਚੇ ਸੀ ਨਾ। ਉੱਥੇ ਵੀ ਤਾਂ ਬੱਚੇ ਪੈਦਾ ਹੁੰਦੇ ਹਨ,
ਇਹ ਭੁੱਲ ਗਏ ਹਨ ਕਿ ਉਸਨੂੰ ਵਾਈਸਲੈਸ ਵਰਲਡ ਕਿਹਾ ਜਾਂਦਾ ਹੈ। ਉਹ ਹੈ ਸ਼ਿਵਾਲਾ।
ਬਾਪ ਤੁਸੀਂ ਬੱਚਿਆਂ ਨੂੰ
ਕਿੰਨੀਆਂ ਯੁਕਤੀਆਂ ਦੱਸਦੇ ਰਹਿੰਦੇ ਹਨ। ਇਹ ਤਾਂ ਬਾਪ, ਟੀਚਰ, ਗੁਰੂ ਹੈ, ਜੋ ਸਭ ਨੂੰ ਸਦਗਤੀ ਦਿੰਦੇ
ਹਨ। ਉਹ ਤਾਂ ਇੱਕ ਗੁਰੂ ਮਰ ਗਿਆ ਤਾਂ ਫਿਰ ਬੱਚੇ ਨੂੰ ਗੱਦੀ ਦੇਣਗੇ। ਹੁਣ ਉਹ ਕਿਵੇਂ ਸਦਗਤੀ ਵਿੱਚ
ਲੈ ਜਾਣਗੇ। ਸਰਵ ਦਾ ਸਦਗਤੀ ਦਾਤਾ ਹੈ ਹੀ ਇੱਕ। ਰਾਵਣ ਰਾਜ ਵਿੱਚ ਹੈ ਦੁਰਗਤੀ, ਰਾਮਰਾਜ ਵਿੱਚ ਹੈ
ਸਦਗਤੀ। ਬਾਪ ਸਭ ਨੂੰ ਪਾਵਨ ਬਣਾਕੇ ਲੈ ਜਾਂਦੇ ਹਨ ਫਿਰ ਕੋਈ ਫੱਟ ਤੋਂ ਪਤਿਤ ਨਹੀਂ ਬਣਦੇ, ਨੰਬਰਵਾਰ
ਉਤਰਨੇ ਹੈ। ਸਤੋਪ੍ਰਧਾਨ ਤੋਂ ਸਤੋ ਤਮੋ… ਤੁਹਾਡੀ ਬੁੱਧੀ ਵਿੱਚ 84 ਦਾ ਚੱਕਰ ਬੈਠਿਆ ਹੈ। ਤੁਸੀਂ
ਜਿਵੇਂ ਹੁਣ ਲਈਟ ਹਾਊਸ ਹੋ। ਗਿਆਨ ਤੋਂ ਇਸ ਚੱਕਰ ਨੂੰ ਜਾਣ ਗਏ ਹੋ ਕਿ ਇਹ ਕਿਵੇਂ ਫਿਰਦਾ ਹੈ। ਹੁਣ
ਤੁਸੀਂ ਬੱਚਿਆਂ ਨੂੰ ਅਤੇ ਸਭਨੂੰ ਰਸਤਾ ਦੱਸਣਾ ਹੈ। ਤੁਸੀਂ ਸਭ ਸੈਨਾ ਹੋ। ਤੁਸੀਂ ਪਾਯਲਟ ਹੋ, ਰਸਤਾ
ਦੱਸਣ ਵਾਲੇ। ਸਭ ਨੂੰ ਬੋਲੋ - ਹੁਣ ਸ਼ਾਂਤੀਧਾਮ, ਸੁੱਖਧਾਮ ਨੂੰ ਯਾਦ ਕਰੋ। ਕਲਯੁਗ ਦੁੱਖਧਾਮ ਨੂੰ
ਭੁੱਲ ਜਾਓ। ਅਸੀਂ ਤੁਹਾਨੂੰ ਬਹੁਤ ਚੰਗਾ ਰਸਤਾ ਦੱਸਦੇ ਹਾਂ, ਪਤਿਤ - ਪਾਵਨ ਇੱਕ ਹੀ ਨਿਰਾਕਾਰ ਬਾਪ
ਹੈ। ਉਨ੍ਹਾਂ ਨੂੰ ਯਾਦ ਕਰਨ ਨਾਲ ਤੁਸੀਂ ਪਾਵਨ ਬਣ ਜਾਵੋਗੇ। ਤੁਹਾਡੀ ਆਤਮਾ ਤੇ ਜੋ ਕੱਟ ਚੜ੍ਹੀ ਹੋਈ
ਹੈ ਉਹ ਉਤਰਦੀ ਜਾਵੇਗੀ। ਭਗਵਾਨੁਵਾਚ ਮਨਮਨਾਭਵ। ਸ਼ਿਵ ਭਗਵਾਨੁਵਾਚ - ਵਿਨਾਸ਼ ਕਾਲੇ ਵਿਪਰੀਤ ਬੁੱਧੀ
ਵਿੰਸ਼ਨਤੀ ਅਤੇ ਵਿਨਾਸ਼ ਕਾਲੇ ਪਰਮਪਿਤਾ - ਪਰਮਾਤਮਾ ਦੇ ਨਾਲ ਪ੍ਰੀਤ ਬੁੱਧੀ ਵਿਜੰਤੀ। ਤੁਹਾਡੀ ਜਿੰਨੀ
ਪ੍ਰੀਤ ਬੁੱਧੀ ਹੋਵੇਗੀ ਉੰਨਾ ਉੱਚ ਪਦਵੀ ਪਾਵੋਗੇ। ਦੇਹ - ਅਭਿਮਾਨ ਵਿੱਚ ਆਉਣ ਨਾਲ ਇੰਨਾ ਉੱਚ ਪਦਵੀ
ਨਹੀਂ ਪਾ ਸਕੋਂਗੇ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਗਿਆਨ ਰਤਨਾਂ
ਨਾਲ ਆਪਣੀ ਝੋਲੀ ਭਰਨੀ ਹੈ। ਕਿਸੀ ਵੀ ਤਰ੍ਹਾਂ ਦਾ ਸੰਸ਼ੇ ਨਹੀਂ ਉਠਾਉਣਾ ਹੈ। ਜਿੰਨਾ ਹੋ ਸਕੇ ਬਾਪ
ਨੂੰ ਯਾਦ ਕਰਨ ਦਾ ਪੁਰਸ਼ਾਰਥ ਕਰ ਪਾਵਨ ਬਣਨਾ ਹੈ। ਬਾਕੀ ਪ੍ਰਸ਼ਨਾਂ ਵਿੱਚ ਨਹੀਂ ਜਾਣਾ ਹੈ।
2. ਇੱਕ ਬਾਪ ਨਾਲ ਸੱਚੀ
ਪ੍ਰੀਤ ਰੱਖ ਬਾਪ ਸਮਾਨ ਮਿੱਠੀ ਸੈਕਰੀਨ ਬਣਨਾ ਹੈ।
ਵਰਦਾਨ:-
ਸਦਾ ਗਿਆਨ ਸੂਰਜ ਦੇ ਸਨਮੁੱਖ ਰਹਿਣ ਵਾਲੇ ਅੰਤਰਮੁਖੀ , ਸਵਮਾਨਧਾਰੀ ਭਵ।
ਜਿਵੇਂ ਸੂਰਜ ਦੇ ਸਾਮ੍ਹਣੇ
ਵੇਖਣ ਤੇ ਸੂਰਜ ਦੀਆਂ ਕਿਰਨਾਂ ਜਰੂਰ ਆਉਂਦੀਆਂ ਹਨ, ਇਵੇਂ ਹੀ ਜੋ ਬੱਚੇ ਗਿਆਨ ਸੂਰਜ ਬਾਪ ਦੇ ਸਦਾ
ਸਨਮੁੱਖ ਰਹਿੰਦੇ ਹਨ ਉਹ ਗਿਆਨ ਸੂਰਜ ਦੇ ਸਰਵ ਗੁਣਾਂ ਦੀਆਂ ਕਿਰਨਾਂ ਖੁਦ ਵਿੱਚ ਅਨੁਭਵ ਕਰਦੇ ਹਨ।
ਉਨ੍ਹਾਂ ਦੀ ਸੂਰਤ ਤੇ ਅੰਤਰਮੁਖਤਾ ਦੀ ਝਲਕ ਅਤੇ ਸੰਗਮਯੁਗ ਦੇ ਅਤੇ ਭਵਿੱਖ ਦੇ ਸਰਵ ਸਵਮਾਨ ਦੀ ਫ਼ਲਕ
ਵਿਖਾਈ ਦਿੰਦੀ ਹੈ। ਇਸ ਦੇ ਲਈ ਸਦਾ ਸਮ੍ਰਿਤੀ ਵਿਚ ਰਹੇ ਕਿ ਇਹ ਅੰਤਿਮ ਘੜੀ ਹੈ। ਕਿਸੇ ਵੀ ਘੜੀ ਇਸ
ਤਨ ਦਾ ਵਿਨਾਸ਼ ਹੋ ਸਕਦਾ ਹੈ ਇਸਲਈ ਸਦਾ ਪ੍ਰੀਤ ਬੁੱਧੀ ਬਣ ਗਿਆਨ ਸੂਰਜ ਦੇ ਸਨਮੁੱਖ ਰਹਿ ਅੰਤਰਮੁਖਤਾ
ਅਤੇ ਸਵਮਾਨ ਦੀ ਅਨੁਭੂਤੀ ਵਿਚ ਰਹਿਣਾ ਹੈ।
ਸਲੋਗਨ:-
ਸਦਾ ਉੱਡਦੀ ਕਲਾ
ਵਿਚ ਉੱਡਣਾ ਹੀ ਝਮੇਲਿਆਂ ਦੇ ਪਹਾੜ ਨੂੰ ਕਰਾਸ ਕਰਨਾ ਹੈ।
ਇਹ ਅਵਿਅਕਤ ਇਸ਼ਾਰੇ -
ਅਪਵਿੱਤਰਤਾ ਦੇ ਬੀਜ ਨੂੰ ਵੀ ਸਮਾਪਤ ਕਰ ਸੰਪੂਰਨ ਸਵੱਛ ( ਪਵਿੱਤਰ) ਬਣੋ।
ਪਵਿੱਤਰਤਾ ਹੀ ਮਹਾਨਤਾ
ਹੈ, ਇਹ ਹੀ ਯੋਗੀ ਜੀਵਨ ਦਾ ਆਧਾਰ ਹੈ। ਜਰਾ ਵੀ ਅੰਸ਼ ਮਾਤ੍ਰ ਸੰਕਲਪ ਵਿਚ ਵੀ ਕਿਸੇ ਤਰ੍ਹਾਂ ਦੀ
ਅਪਵਿਤ੍ਰਤਾ ਹੈ ਤਾਂ ਜਿੱਥੇ ਅਪਵਿਤ੍ਰਤਾ ਦਾ ਅੰਸ਼ ਹੈ ਉਥੇ ਪਵਿੱਤਰ ਬਾਪ ਦੀ ਯਾਦ ਜੋ ਹੈ, ਜਿਵੇਂ
ਦਾ ਹੈ ਉਵੇਂ ਨਹੀਂ ਆ ਸਕਦੀ ਇਸਲਈ ਮਨਸਾ ਵਿਚ ਵੀ ਅਪਵਿਤ੍ਰਤਾ ਦੇ ਅੰਸ਼ ਨੂੰ ਸਮਾਪਤ ਕਰ ਸੰਪੂਰਨ
ਸਵੱਛ ਬਣੋ। ਸਦਾ ਇਹ ਹੀ ਸਮ੍ਰਿਤੀ ਰਹੇ ਕਿ ਮੈਂ ਪੂਜੀਏ ਆਤਮਾ ਇਸ ਸ਼ਰੀਰ ਰੂਪੀ ਮੰਦਿਰ ਵਿਚ
ਬਿਰਾਜਮਾਨ ਹਾਂ।