21.09.25 Avyakt Bapdada Punjabi Murli
02.02.2007 Om Shanti Madhuban
ਪਰਮਾਤਮ ਪ੍ਰਾਪਤੀਆਂ ਨਾਲ
ਸੰਪੰਨ ਆਤਮਾ ਦੀ ਨਿਸ਼ਾਨੀ - ਹੋਲੀਐਸਟ , ਹਾਈਐਸਟ , ਅਤੇ ਰਿਚੇਸਟ
ਅੱਜ ਵਿਸ਼ਵ ਪਰਿਵਰਤਕ
ਬਾਪਦਾਦਾ ਆਪਣੇ ਸਾਥੀ ਬੱਚਿਆਂ ਨੂੰ ਮਿਲਣ ਆਏ ਹਨ। ਹਰ ਇੱਕ ਬੱਚੇ ਦੇ ਮਸਤਕ ਵਿਚ ਤਿੰਨ ਵਿਸ਼ੇਸ਼
ਪ੍ਰਾਪਤੀਆਂ ਵੇਖ ਰਹੇ ਹਨ। ਇੱਕ ਹੈ ਹੌਲੀਐਸਟ, 2. ਹਾਈਐਸਟ ਅਤੇ 3. ਰਿਚੈਸਟ। ਇਸ ਗਿਆਨ ਦਾ
ਫਾਉਂਡੇਸ਼ਨ ਹੀ ਹੈ ਹੌਲੀ ਮਤਲਬ ਪਵਿੱਤਰ ਬਣਨਾ। ਤਾਂ ਹਰ ਇੱਕ ਬੱਚਾ ਹੌਲੀਐਸਟ ਹੈ, ਪਵਿੱਤਰਤਾ ਸਿਰਫ
ਬ੍ਰਹਮਚਰਿਆ ਨਹੀਂ ਲੇਕਿਨ ਮਨ, ਵਾਣੀ, ਕਰਮ, ਸੰਬੰਧ, ਸੰਪਰਕ ਵਿਚ ਪਵਿੱਤਰਤਾ। ਤੁਸੀ ਵੇਖੋ, ਤੁਸੀਂ
ਪ੍ਰਮਾਤਮ ਬ੍ਰਾਹਮਣ ਆਤਮਾਵਾਂ ਆਦਿ - ਮਧ - ਅੰਤ ਤਿੰਨੋਂ ਹੀ ਕਲਾਂ ਵਿਚ ਹੌਲੀਐਸਟ ਰਹਿੰਦੀਆਂ ਹੋ।
ਪਹਿਲੇ - ਪਹਿਲੇ ਆਤਮ ਜਦੋਂ ਪਰਮਧਾਮ ਵਿੱਚ ਰਹਿੰਦੇ ਹੋ ਤਾਂ ਉੱਥੇ ਵੀ ਹੌਲੀਐਸਟ ਹੋ ਫਿਰ ਜਦੋਂ ਆਦਿ
ਵਿਚ ਆਉਂਦੇ ਹੋ ਤਾਂ ਆਦਿਕਾਲ ਵਿਚ ਵੀ ਦੇਵਤਾ ਰੂਪ ਵਿਚ ਹੌਲੀਐਸਟ ਆਤਮਾ ਰਹੇ। ਹੌਲੀਐਸਟ ਮਤਲਬ
ਪਵਿੱਤਰ ਆਤਮਾ ਦੀਆਂ ਵਿਸ਼ੇਸ਼ਤਾਵਾਂ ਹਨ - ਪ੍ਰਵ੍ਰਤੀ ਵਿਚ ਰਹਿੰਦੇ ਸੰਪੂਰਨ ਪਵਿੱਤਰ ਰਹਿਣਾ। ਹੋਰ
ਵੀ ਪਵਿੱਤਰ ਬਣਦੇ ਹਨ ਲੇਕਿਨ ਤੁਹਾਡੀ ਪਵਿੱਤਰਤਾ ਦੀ ਵਿਸ਼ੇਸ਼ਤਾ ਹੈ - ਸਪਨੇ ਮਾਤ੍ਰ ਵੀ ਅਪਵਿਤ੍ਰਤਾ
ਮਨ - ਬੁੱਧੀ ਵਿਚ ਟਚ ਨਹੀਂ ਕਰੇ। ਸਤਿਯੁਗ ਵਿੱਚ ਆਤਮਾ ਵੀ ਪਵਿੱਤਰ ਬਣਦੀ ਅਤੇ ਸ਼ਰੀਰ ਵੀ ਤੁਹਾਡਾ
ਪਵਿੱਤਰ ਬਣਦਾ। ਆਤਮਾ ਅਤੇ ਸ਼ਰੀਰ ਦੋਵਾਂ ਦੀ ਪਵਿੱਤਰਤਾ ਜੋ ਦੇਵ ਆਤਮਾ ਰੂਪ ਵਿਚ ਰਹਿੰਦੀ ਹੈ, ਉਹ
ਸ੍ਰੇਸ਼ਠ ਪਵਿੱਤਰਤਾ ਹੈ। ਜਿਵੇਂ ਹੌਲੀਏਸਟ ਬਣਦੇ ਹੋ, ਇਤਨਾਂ ਹੀ ਹਾਈਏਸਟ ਵੀ ਬਣਦੇ ਹੋ। ਸਭ ਤੋਂ
ਉੱਚੇ ਤੋਂ ਉੱਚੇ ਬ੍ਰਾਹਮਣ ਆਤਮਾਵਾਂ ਅਤੇ ਉੱਚੇ ਤੋਂ ਉੱਚੇ ਬਾਪ ਦੇ ਬੱਚੇ ਬਣੇ ਹੋ। ਆਦਿ ਵਿਚ
ਪਰਮਧਾਮ ਵਿਚ ਵੀ ਹਾਈਏਸਟ ਮਤਲਬ ਬਾਪ ਦੇ ਨਾਲ - ਨਾਲ ਰਹਿੰਦੇ ਹੋ। ਮੱਧ ਵਿਚ ਵੀ ਪੂਜਣੀਏ ਆਤਮਾਵਾਂ
ਬਣਦੇ ਹੋ। ਕਿੰਨੇ ਸੋਹਣੇ ਮੰਦਿਰ ਬਣਦੇ ਹਨ ਅਤੇ ਕਿੰਨੀ ਵਿਧੀਪੂਰਵਕ ਪੂਜਾ ਹੁੰਦੀ ਹੈ। ਜਿੰਨੀ ਵਿਧੀ
ਪੂਰਵਕ ਤੁਸੀ ਦੇਵਤਾਵਾਂ ਦੇ ਮੰਦਿਰ ਵਿਚ ਪੂਜਾ ਹੁੰਦੀ ਹੈ ਉਤਨੀ ਹੋਰਾਂ ਦੇ ਮੰਦਿਰ ਬਣਦੇ ਹਨ ਲੇਕਿਨ
ਵਿਧੀ ਪੂਰਵਕ ਪੂਜਾ ਤੁਹਾਡੇ ਦੇਵਤਾ ਰੂਪ ਦੀ ਹੀ ਹੁੰਦੀ ਹੈ। ਤਾਂ ਹੌਲੀਏਸਟ ਵੀ ਹੋ ਅਤੇ ਹਾਈਏਸਟ ਵੀ
ਹੋ, ਨਾਲ ਹੀ ਰਿਚੇਸਟ ਵੀ ਹੋ। ਦੁਨੀਆ ਵਿਚ ਕਹਿੰਦੇ ਹਨ ਰਿਚੇਸਟ ਇਨ ਦਾ ਵਰਲਡ ਲੇਕਿਨ ਤੁਸੀਂ
ਸ੍ਰੇਸ਼ਠ ਆਤਮਾਵਾਂ ਰਿਚੇਸਟ ਇਨ ਕਲਪ ਹੋ। ਸਾਰਾ ਕਲਪ ਰਿਚੇਸਟ ਹੋ। ਆਪਣੇ ਖਜਾਨੇ ਸਮ੍ਰਿਤੀ ਵਿਚ
ਆਉਂਦੇ ਹਨ, ਕਿੰਨੇ ਖਜਾਨਿਆਂ ਦੇ ਮਾਲਿਕ ਹੋ! ਅਵਿਨਾਸ਼ੀ ਖਜਾਨੇ ਜੋ ਇਸ ਇੱਕ ਜਨਮ ਵਿੱਚ ਪ੍ਰਾਪਤ
ਕਰਦੇ ਹੋ ਉਹ ਅਨੇਕ ਜਨਮ ਚਲਦੇ ਹਨ। ਹੋਰ ਕਿਸੇ ਦੇ ਵੀ ਖਜਾਨੇ ਅਨੇਕ ਜਨਮ ਨਹੀਂ ਚਲਦੇ। ਲੇਕਿਨ
ਤੁਹਾਡੇ ਖਜਾਨੇ ਅਧਿਆਤਮਿਕ ਹਨ। ਸ਼ਕਤੀਆਂ ਦਾ ਖਜਾਨਾ, ਗਿਆਨ ਦਾ ਖਜਾਨਾ, ਗੁਣਾਂ ਦਾ ਖਜਾਨਾ,
ਸ੍ਰੇਸ਼ਠ ਸੰਕਲਪਾਂ ਦਾ ਖਜਾਨਾ ਅਤੇ ਅਤੇ ਵਰਤਮਾਨ ਸਮੇਂ ਦਾ ਖਜਾਨਾ, ਇਹ ਸਰਵ ਖਜਾਨੇ ਜਨਮ - ਜਨਮ
ਚਲਦੇ ਹਨ। ਇੱਕ ਜਨਮ ਦੇ ਪ੍ਰਾਪਤ ਹੋਏ ਖਜਾਨੇ ਨਾਲ ਚਲਦੇ ਹਨ ਕਿਉਂਕਿ ਸਰਵ ਖਜਾਨਿਆਂ ਦੇ ਦਾਤਾ
ਪਰਮਾਤਮਾ ਬਾਪ ਦ੍ਵਾਰਾ ਪ੍ਰਾਪਤ ਹੁੰਦੇ ਹਨ। ਤਾਂ ਇਹ ਨਸ਼ਾ ਹੈ ਕਿ ਸਾਡੇ ਖਜਾਨੇ ਅਵਿਨਾਸ਼ੀ ਹਨ? ।
ਇਸ ਅਧਿਆਤਮਿਕ ਖਜਾਨਿਆਂ
ਨੂੰ ਪ੍ਰਾਪਤ ਕਰਨ ਦੇ ਲਈ ਸਹਿਯੋਗੀ ਬਣੇ ਹੋ। ਯਾਦ ਦੀ ਸ਼ਕਤੀ ਨਾਲ ਖਜਾਨੇ ਜਮਾ ਕਰਦੇ ਹੋ। ਇਸ ਸਮੇਂ
ਵੀ ਇਨ੍ਹਾਂ ਸਭ ਖਜਾਨਿਆਂ ਨਾਲ ਸੰਪੰਨ ਬੇਫ਼ਿਕਰ ਬਾਦਸ਼ਾਹ ਹੋ, ਕੋਈ ਫ਼ਿਕਰ ਹੈ? ਹੈ ਫ਼ਿਕਰ? ਕਿਉਂਕਿ
ਇਹ ਖਜਾਨੇ ਜ਼ੋ ਹਨ ਇਨ੍ਹਾਂ ਨੂੰ ਨਾ ਚੋਰ ਲੁੱਟ ਸਕਦਾ, ਨਾ ਰਾਜਾ ਖਾ ਸਕਦਾ, ਨਾ ਪਾਣੀ ਡੁੱਬੋ ਸਕਦਾ,
ਇਸਲਈ ਬੇਫ਼ਿਕਰ ਬਾਦਸ਼ਾਹ ਹੋ। ਤਾਂ ਇਹ ਖਜਾਨੇ ਸਦਾ ਸਮ੍ਰਿਤੀ ਵਿਚ ਰਹਿੰਦੇ ਹਨ ਨਾ! ਅਤੇ ਯਾਦ ਵੀ
ਸਹਿਜ ਕਿਉਂ ਹੈ? ਕਿਉਂਕਿ ਸਭ ਤੋਂ ਜਿਆਦਾ ਯਾਦ ਦਾ ਆਧਾਰ ਹੁੰਦਾ ਹੈ ਇੱਕ ਸੰਬੰਧ ਅਤੇ ਦੂਸਰਾ
ਪ੍ਰਾਪਤੀ। ਜਿੰਨਾਂ ਪਿਆਰਾ ਸੰਬੰਧ ਹੁੰਦਾ ਹੈ ਉਤਨੀ ਹੀ ਯਾਦ ਖੁਦ ਹੀ ਆਉਂਦੀ ਹੈ ਕਿਉਂਕਿ ਸੰਬੰਧ
ਵਿਚ ਸਨੇਹ ਹੁੰਦਾ ਹੈ ਅਤੇ ਜਿੱਥੇ ਸਨੇਹ ਹੁੰਦਾ ਹੈ ਤਾਂ ਸਨੇਹੀ ਨੂੰ ਯਾਦ ਕਰਨਾ ਮੁਸ਼ਕਿਲ ਨਹੀਂ
ਹੁੰਦਾ, ਪਰ ਭੁੱਲਣਾ ਮੁਸ਼ਕਿਲ ਹੁੰਦਾ ਹੈ। ਤਾਂ ਬਾਪ ਨੇ ਸਰਵ ਸੰਬੰਧ ਦਾ ਆਧਾਰ ਬਣਾ ਦਿੱਤਾ ਹੈ।
ਸਾਰੇ ਆਪਣੇ ਨੂੰ ਸਹਿਯੋਗੀ ਅਨੁਭਵ ਕਰਦੇ ਹੋ? ਜਾਂ ਮੁਸ਼ਕਿਲ ਯੋਗੀ ਹੋ? ਸਹਿਜ ਹੈ? ਕਿ ਕਦੇ ਸਹਿਜ
ਹੋ ਅਤੇ ਕਦੇ ਮੁਸ਼ਕਿਲ ਹੈ? ਜਦ ਬਾਪ ਨੂੰ ਸੰਬੰਧ ਅਤੇ ਸਨੇਹ ਨਲ ਯਾਦ ਕਰਦੇ ਹੋ ਤਾਂ ਯਾਦ ਮੁਸ਼ਕਿਲ
ਨਹੀਂ ਹੁੰਦੀ ਅਤੇ ਪ੍ਰਾਪਤੀਆਂ ਨੂੰ ਯਾਦ ਕਰੋ। ਸਰਵ ਪ੍ਰਾਪਤੀਆਂ ਦੇ ਦਾਤਾ ਨੇ ਸਰਵ ਪ੍ਰਾਪਤੀਆਂ ਕਰਵਾ
ਦਿੱਤੀਆਂ। ਤਾਂ ਖੁਦ ਨੂੰ ਸਰਵ ਖਜਨਾਇਆਂ ਨਾਲ ਸੰਪੰਨ ਅਨੁਭਵ ਕਰਦੇ ਹੋ? ਖਜਾਨਿਆਂ ਨੂੰ ਜਮਾ ਕਰਨ ਦੀ
ਸਹਿਜ ਵਿਧੀ ਵੀ ਬਾਪਦਾਦਾ ਨੇ ਸੁਣਾਈ - ਜੋ ਹੀ ਅਵਿਨਾਸ਼ੀ ਖਜਾਨੇ ਹਨ ਉਨ੍ਹਾਂ ਸਾਰਿਆਂ ਖਜਨਿਆਂ ਨੂੰ
ਪ੍ਰਾਪਤ ਕਰਨ ਦੀ ਵਿਧੀ ਹੈ - ਬਿੰਦੀ। ਜਿਵੇਂ ਵਿਨਾਸ਼ੀ ਖਜਨਾਇਆਂ ਵਿਚ ਵੀ ਬਿੰਦੀ ਲਗਾਉਂਦੇ ਜਾਵੋ
ਤਾਂ ਵਧਦਾ ਜਾਂਦਾ ਹੈ ਨਾ। ਤਾਂ ਅਵਿਨਾਸ਼ੀ ਖਜਾਨਿਆਂ ਨੂੰ ਜਮਾ ਕਰਨ ਦੀ ਵਿਧੀ ਹੈ ਬਿੰਦੀ ਲਗਾਉਣਾ।
ਤਿੰਨ ਬਿੰਦੀਆਂ ਹਨ - ਇੱਕ ਮੈਂ ਆਤਮਾ ਬਿੰਦੀ, ਬਾਪ ਵੀ ਬਿੰਦੀ ਅਤੇ ਡਰਾਮਾ ਵਿਚ ਜੋ ਵੀ ਬੀਤ ਜਾਂਦਾ
ਉਹ ਫੁਲਸਟਾਪ ਮਤਲਬ ਬਿੰਦੀ। ਤਾਂ ਬਿੰਦੀ ਦੀ ਲਗਾਉਣੀ ਆਉਂਦੀ ਹੈ? ਸਭ ਤੋਂ ਸੌਖੀ ਮਾਤਰਾ ਕਿਹੜੀ ਹੈ?
ਬਿੰਦੀ ਲਗਾਉਣਾ ਨਾ! ਤਾਂ ਆਤਮਾ ਬਿੰਦੀ ਹਾਂ, ਬਾਪ ਵੀ ਬਿੰਦੀ ਹੈ, ਇਸ ਸਮ੍ਰਿਤੀ ਨਾਲ ਖੁਦ ਹੀ ਖਜਾਨੇ
ਜਮਾ ਹੋ ਜਾਂਦੇ ਹਨ। ਤਾਂ ਬਿੰਦੀ ਨੂੰ ਸੈਕਿੰਡ ਵਿਚ ਯਾਦ ਕਰਨ ਨਾਲ ਕਿੰਨੀ ਖੁਸ਼ੀ ਹੁੰਦੀ ਹੈ। ਇਹ
ਸਭ ਖਜਾਨੇ ਤੁਹਾਡੇ ਬ੍ਰਾਹਮਣ ਜੀਵਨ ਦਾ ਅਧਿਕਾਰ ਹਨ ਕਿਉਂਕਿ ਬੱਚੇ ਬਣਨਾ ਮਤਲਬ ਅਧਿਕਾਰੀ ਬਣਨਾ। ਅਤੇ
ਵਿਸ਼ੇਸ਼ ਤਿੰਨ ਸੰਬੰਧ ਦਾ ਅਧਿਕਾਰ ਪ੍ਰਾਪਤ ਹੁੰਦਾ ਹੈ - ਪ੍ਰਮਾਤਮਾ ਨੂੰ ਬਾਪ ਵੀ ਬਣਾਇਆ ਹੈ,
ਸਿੱਖਿਅਕ ਵੀ ਬਣਾਇਆ ਹੈ ਅਤੇ ਸਦਗੁਰੂ ਵੀ ਬਣਾਇਆ ਹੈ। ਇਨ੍ਹਾਂ ਤਿੰਨਾਂ ਸੰਬੰਧਾਂ ਨਾਲ ਪਾਲਣ, ਪੜਾਈ
ਨਾਲ ਸੋਰਸ ਆਫ ਇੰਨਕਮ ਅਤੇ ਸਤਿਗੁਰੂ ਦ੍ਵਾਰਾ ਵਰਦਾਨ ਮਿਲਦਾ ਹੈ। ਕਿੰਨਾਂ ਸਹਿਜ ਵਰਦਾਨ ਮਿਲਦਾ ਹੈ?
ਕਿਉਂਕਿ ਬੱਚੇ ਦਾ ਜਨਮ ਸਿੱਧ ਅਧਿਕਾਰੀ ਹੈ ਬਾਪ ਦੇ ਵਰਦਾਨ ਪ੍ਰਾਪਤ ਕਰਨ ਦਾ।
ਬਾਪਦਾਦਾ ਹਰ ਬੱਚੇ ਦਾ
ਜਮਾ ਦਾ ਖਾਤਾ ਚੈਕ ਕਰਦੇ ਹਨ। ਤੁਸੀ ਸਭ ਵੀ ਆਪਣੇ ਹਰ ਵਕਤ ਦਾ ਜਮਾ ਦਾ ਖਾਤਾ ਚੈਕ ਕਰੋ। ਜਮਾ ਹੋਇਆ
ਜਾਂ ਨਹੀਂ ਹੋਇਆ, ਉਸ ਦੀ ਵਿਧੀ ਜੋ ਵੀ ਕਰਮ ਕੀਤਾ, ਉਸ ਕਰਮ ਵਿਚ ਖੁਦ ਵੀ ਸੰਤੁਸ਼ਟ ਅਤੇ ਜਿਸ ਦੇ
ਨਾਲ ਕਰਮ ਕੀਤਾ ਉਹ ਵੀ ਸੰਤੁਸ਼ਟ। ਜੇਕਰ ਦੋਵਾਂ ਵਿਚ ਸੰਤੁਸ਼ਟਤਾ ਹੈ ਤਾਂ ਸਮਝੋ ਕਰਮ ਦਾ ਖਾਤਾ ਜਮਾ
ਹੋਇਆ। ਜੇਕਰ ਖੁਦ ਵਿਚ ਜਾਂ ਜਿਸ ਨਾਲ ਸੰਬੰਧ ਹੈ, ਉਸ ਵਿੱਚ ਸੰਤੁਸ਼ਟਤਾ ਨਹੀਂ ਆਈ ਤਾਂ ਜਮਾ ਨਹੀਂ
ਹੁੰਦਾ।
ਬਾਪਦਾਦਾ ਸਾਰੇ ਬੱਚਿਆਂ
ਨੂੰ ਸੂਚਨਾ ਵੀ ਦਿੰਦੇ ਰਹਿੰਦੇ ਹਨ। ਇਹ ਵਰਤਮਾਨ ਸੰਗਮ ਦਾ ਸਮਾਂ ਸਾਰੇ ਕਲਪ ਵਿਚ ਸ੍ਰੇਸ਼ਠ ਤੋਂ
ਸ੍ਰੇਸ਼ਠ ਸਮਾਂ ਹੈ ਕਿਉਂਕਿ ਇਹ ਸੰਗਮ ਹੀ ਸ੍ਰੇਸ਼ਠ ਕਰਮਾ ਦੇ ਬੀਜ ਬਾਊਣ ਦਾ ਸਮਾਂ ਹੈ। ਪ੍ਰਤੱਖ ਫਲ
ਪ੍ਰਾਪਤ ਕਰਨ ਦਾ ਸਮਾਂ ਹੈ। ਇਸ ਸੰਗਮ ਸਮੇਂ ਵਿੱਚ ਇੱਕ - ਇੱਕ ਸੈਕਿੰਡ ਸ੍ਰੇਸ਼ਠ ਤੇ ਸ੍ਰੇਸ਼ਠ ਹੈ।
ਸਾਰੇ ਇੱਕ ਸੈਕਿੰਡ ਵਿਚ ਅਸ਼ਰੀਰੀ ਸਥਿਤੀ ਵਿਚ ਸਥਿਤ ਹੋ ਸਕਦੇ ਹੋ? ਬਾਪਦਾਦਾ ਨੇ ਸਹਿਜ ਵਿਧੀ ਦੱਸੀ
ਹੈ ਕਿ ਨਿਰੰਤਰ ਯਾਦ ਦੇ ਲਈ ਇੱਕ ਵਿਧੀ ਬਣਾਓ - ਸਾਰੇ ਦਿਨ ਵਿਚ ਦੋ ਸ਼ਬਦ ਸਾਰੇ ਬੋਲਦੇ ਹੋ ਅਤੇ ਕਈ
ਵਾਰੀ ਬੋਲਦੇ ਹੋ ਉਹ ਦੋ ਸ਼ਬਦ ਹਨ “ ਮੈਂ” ਅਤੇ “ ਮੇਰਾ ” ਤਾਂ ਜਦੋਂ ਮੈਂ ਸ਼ਬਦ ਬੋਲਦੇ ਹੋ ਤਾਂ
ਬਾਪ ਨੇ ਪਰਿਚੈ ਦੇ ਦਿੱਤਾ ਹੈ ਕਿ ਮੈਂ ਆਤਮਾ ਹਾਂ। ਤਾਂ ਜਦੋਂ ਵੀ ਮੈਂ ਸ਼ਬਦ ਬੋਲਦੇ ਹੋ ਤਾਂ ਇਹ
ਯਾਦ ਕਰੋ ਕਿ ਮੈਂ ਆਤਮਾ ਹਾਂ। ਇੱਕੱਲਾ ਮੈਂ ਨਹੀਂ ਸੋਚੋ, ਮੈਂ ਆਤਮਾ ਹਾਂ, ਇਹ ਵੀ ਨਾਲ ਸੋਚੋ ਕਿਉਕਿ
ਤੁਸੀ ਤੇ ਜਾਣਦੇ ਹੋ ਨਾ ਕਿ ਮੈਂ ਸ੍ਰੇਸ਼ਠ ਆਤਮਾ ਹਾਂ, ਪਰਮਾਤਮ ਪਾਲਣਾ ਦੇ ਅੰਦਰ ਰਹਿਣ ਵਾਲੀ ਆਤਮਾ
ਹਾਂ ਅਤੇ ਜਦੋਂ ਮੇਰਾ ਸ਼ਬਦ ਬੋਲਦੇ ਹੋ ਤਾਂ ਮੇਰਾ ਕੌਣ? ਮੇਰਾ ਬਾਬਾ ਮਤਲਬ ਬਾਪ ਪਰਮਾਤਮਾ। ਤਾਂ ਜਦ
ਵੀ ਮੈਂ ਅਤੇ ਮੇਰਾ ਸ਼ਬਦ ਕਹਿੰਦੇ ਹੋ ਉਸ ਵੇਲੇ ਇਹ ਐਡੀਸਨ ਕਰੋ, ਮੈਂ ਆਤਮਾ ਅਤੇ ਮੇਰਾ ਬਾਬਾ।
ਜਿੰਨਾਂ ਬਾਪ ਵਿਚ ਮੇਰਾਪਣ ਲਿਆਓ ਗੇ, ਉਤਨਾ ਯਾਦ ਸਹਿਜ ਹੁੰਦੀ ਜਾਵੇਗੀ ਕਿਉਂਕਿ ਮੇਰਾ ਕਦੇ ਭੁੱਲਦਾ
ਨਹੀਂ ਹੈ। ਸਾਰੇ ਦਿਨ ਵਿਚ ਵੇਖੋ ਮੇਰਾ ਹੀ ਯਾਦ ਆਉਂਦਾ ਹੈ। ਤਾਂ ਇਸ ਵਿਧੀ ਨਾਲ ਸਹਿਜ ਨਿਰੰਤਰ ਯੋਗੀ
ਬਣ ਸਕਦੇ ਹੋ। ਬਾਪਦਾਦਾ ਨੇ ਹਰ ਬੱਚੇ ਨੂੰ ਸਵਮਾਨ ਦੀ ਸੀਟ ਤੇ ਬਿਠਾਇਆ ਹੈ। ਸਵਮਾਨ ਦੀ ਲਿਸਟ ਜੇਕਰ
ਸਮ੍ਰਿਤੀ ਵਿਚ ਲਿਆਓ ਤਾਂ ਕਿੰਨੀ ਲੰਬੀ ਹੈ! ਕਿਉਂਕਿ ਸਵਮਾਨ ਵਿਚ ਸਥਿਤ ਹੋ ਤਾਂ ਦੇਹ - ਅਭਿਮਾਨ ਨਹੀਂ
ਆ ਸਕਦਾ। ਜਾਂ ਦੇਹ - ਅਭਿਮਾਨ ਹੋਵੇਗਾ ਜਾਂ ਸਵਮਾਨ ਹੋਵੇਗਾ। ਸਵਮਾਨ ਦਾ ਅਰਥ ਹੀ ਹੈ - ਸਵ ਮਤਲਬ
ਆਤਮਾ ਦਾ ਸ੍ਰੇਸ਼ਠ ਸਮ੍ਰਿਤੀ ਦਾ ਸਥਾਨ। ਤਾਂ ਸਾਰੇ ਆਪਣੇ ਸਵਮਾਨ ਵਿਚ ਸਥਿਤ ਹੋ? ਜਿੰਨਾਂ ਸਵਮਾਨ
ਵਿਚ ਸਥਿਤ ਹੋਵੋਗੇ ਉਤਨਾ ਦੂਜੇ ਨੂੰ ਸੰਮਾਨ ਦੇਣਾ ਖੁਦ ਹੀ ਹੋ ਜਾਂਦਾ ਹੈ। ਤਾਂ ਸਵਮਾਨ ਵਿਚ ਸਥਿਤ
ਰਹਿਣਾ ਕਿੰਨਾਂ ਸਹਿਜ ਹੈ!
ਤਾਂ ਸਾਰੇ ਖੁਸ਼ਨੁਮਾ
ਰਹਿੰਦੇ ਹੋ? ਕਿਉਕਿ ਖੁਸ਼ਨੁਮਾ ਰਹਿਣ ਵਾਲਾ ਦੂਜੇ ਨੂੰ ਵੀ ਖੁਸ਼ਨੁਮਾ ਬਣਾ ਦਿੰਦਾ ਹੈ। ਬਾਪਦਾਦਾ
ਸਦਾ ਕਹਿੰਦੇ ਹਨ ਕਿ ਸਾਰੇ ਦਿਨ ਵਿਚ ਖੁਸ਼ੀ ਕਦੇ ਨਹੀਂ ਗਵਾਓ। ਕਿਉਂ? ਖੁਸ਼ੀ ਅਜਿਹੀ ਚੀਜ ਹੈ ਜੋ
ਇੱਕ ਹੀ ਖੁਸ਼ੀ ਵਿੱਚ ਹੈਲਥ ਵੀ ਹੈ, ਵੈਲਥ ਵੀ ਹੈ ਅਤੇ ਹੈਪੀ ਵੀ ਹੈ। ਖੁਸ਼ੀ ਨਹੀਂ ਹੈ ਤਾਂ ਜੀਵਨ
ਨੀਰਸ ਰਹਿੰਦੀ ਹੈ। ਖੁਸ਼ੀ ਨੂੰ ਹੀ ਕਿਹਾ ਜਾਂਦਾ ਹੈ “- ਖੁਸ਼ੀ ਜਿਹਾ ਖਜਾਨਾ ਨਹੀਂ। “ ਕਿੰਨੇ ਵੀ
ਖਜਾਨੇ ਹੋਣ ਲੇਕਿਨ ਖੁਸ਼ੀ ਨਹੀਂ ਤਾਂ ਖਜਾਨੇ ਤੋਂ ਵੀ ਪ੍ਰਾਪਤੀ ਨਹੀਂ ਕਰ ਸਕਦੇ ਹਨ। ਖੁਸ਼ੀ ਦੇ ਲਈ
ਕਿਹਾ ਜਾਂਦਾ ਹੈ - “ਖੁਸ਼ੀ ਵਰਗੀ ਖੁਰਾਕ ਨਹੀਂ”. ਤਾਂ ਵੈਲਥ ਵੀ ਹੈ ਖੁਸ਼ੀ ਅਤੇ ਖੁਸ਼ੀ ਹੈਲਥ ਵੀ
ਹੈ ਅਤੇ ਨਾਮ ਹੀ ਖੁਸ਼ੀ ਹੈ ਤਾਂ ਹੈਪੀ ਤਾਂ ਹੋ ਹੀ। ਤਾਂ ਖੁਸ਼ੀ ਵਿੱਚ ਤਿੰਨੇ ਹੀ ਚੀਜਾਂ ਹਨ। ਅਤੇ
ਬਾਪ ਨੇ ਅਵਿਨਾਸ਼ੀ ਖੁਸ਼ੀ ਦਾ ਖਜਾਨਾ ਦਿੱਤਾ ਹੈ, ਬਾਪ ਦਾ ਖਜਾਨਾ ਗਵਾਉਣਾ ਨਹੀਂ। ਤਾਂ ਸਦਾ ਖੁਸ਼੍
ਰਹਿੰਦੇ ਹੋ?
ਬਾਪਦਾਦਾ ਨੇ ਹੋਮ ਵਰਕ
ਦਿੱਤਾ ਤਾਂ ਖੁਸ਼ ਰਹਿਣਾ ਹੈ ਅਤੇ ਖੁਸ਼ੀ ਵੰਡਣੀ ਹੈ ਕਿਉਂਕਿ ਖੁਸ਼ੀ ਅਜਿਹੀ ਚੀਜ ਹੈ ਜੋ ਜਿੰਨੀ
ਵੰਡੋਗੇ ਉਤਨੀ ਵਧੇਗੀ। ਅਨੁਭਵ ਕਰਕੇ ਵੇਖਿਆ ਹੈ! ਕੀਤਾ ਹੈ ਨਾ ਅਨੁਭਵ? ਜੇਕਰ ਖੁਸ਼ੀ ਵੰਡਦੇ ਹੋ
ਤਾਂ ਵੰਡਣ ਤੋਂ ਪਹਿਲਾਂ ਆਪਣੇ ਕੋਲ ਵਧਦੀ ਹੈ। ਖੁਸ਼ ਕਰਨ ਵਾਲੇ ਤੋਂ ਪਹਿਲਾਂ ਖੁਦ ਖੁਸ਼ ਹੁੰਦੇ ਹਨ।
ਤਾਂ ਸਭ ਹੋਮਵਰਕ ਕੀਤਾ ਹੈ? ਕੀਤਾ ਹੈ? ਜਿਸ ਨੇ ਕੀਤਾ ਹੈ ਉਹ ਹੱਥ ਉਠਾਓ। ਜਿਸਨੇ ਕੀਤਾ ਹੈ - ਖੁਸ਼
ਰਹਿਣਾ ਹੈ, ਕਾਰਣ ਨਹੀਂ ਨਿਵਾਰਣ ਕਰਨਾ ਹੈ, ਸਮਾਧਾਨ ਸਵਰੂਪ ਬਣਨਾ ਹੈ। ਹੱਥ ਉਠਾਓ। ਹੁਣ ਇਹ ਤਾਂ
ਨਹੀਂ ਕਹੋਗੇ ਨਾ - ਇਹ ਹੋ ਗਿਆ! ਬਾਪਦਾਦਾ ਦੇ ਕੋਲ ਕਈ ਬੱਚਿਆਂ ਨੇ ਆਪਣੇ ਰਿਜਲਟ ਵੀ ਲਿਖੀ ਹੈ ਕਿ
ਅਸੀਂ ਕਿੰਨੇ ਪ੍ਰਤੀਸ਼ਤ ਓ . ਕੇ. ਰਹੇ ਹਾਂ। ਅਤੇ ਲਕਸ਼ ਰੱਖੋਗੇ ਤਾਂ ਲਕਸ਼ ਨਾਲ ਲਕਸ਼ਨ ਆਪੇ ਹੀ
ਆਉਂਦੇ ਹਨ। ਅੱਛਾ।
ਡਬਲ ਵਿਦੇਸ਼ੀ ਭਾਈ ਭੈਣਾਂ
ਨਾਲ :-
ਵਿਦੇਸ਼ੀਆਂ ਨੂੰ ਆਪਣਾ ਓਰੀਜਨਲ ਵਿਦੇਸ਼ ਤੇ ਨਹੀਂ ਭੁੱਲਦਾ ਹੋਵੇਗਾ। ਓਰੀਜਨਲ ਤੁਸੀ ਕਿਸ ਦੇਸ਼ ਦੇ
ਹੋ, ਉਹ ਤਾਂ ਯਾਦ ਰਹਿੰਦਾ ਹੈ ਨਾ ਇਸਲਈ ਸਾਰੇ ਤੁਹਾਨੂੰ ਕਹਿੰਦੇ ਹਨ ਡਬਲ ਵਿਦੇਸ਼ੀ। ਸਿਰਫ ਵਿਦੇਸ਼ੀ
ਨਹੀਂ ਹੋ, ਡਬਲ ਵਿਦੇਸ਼ੀ। ਤਾਂ ਤੁਹਾਨੂੰ ਆਪਣਾ ਸਵੀਟ ਹੋਮ ਕਦੇ ਭੁੱਲਦਾ ਨਹੀਂ ਹੋਵੇਗਾ। ਤਾਂ ਕਿੱਥੇ
ਰਹਿੰਦੇ ਹੋ? ਬਾਪਦਾਦਾ ਦੇ ਤਖਤਨਸ਼ੀਨ ਹੋ ਨਾ। ਬਾਪਦਾਦਾ ਕਹਿੰਦੇ ਹਨ ਜਦੋਂ ਕੋਈ ਵੀ ਛੋਟੀ ਮੋਟੀ
ਸਮੱਸਿਆ ਆਵੇ ਤਾਂ, ਸਮੱਸਿਆ ਨਹੀਂ ਹੈ ਪਰ ਪੇਪਰ ਹੈ ਅੱਗੇ ਵਧਾਉਣ ਦੇ ਲਈ। ਤਾਂ ਬਾਪਦਾਦਾ ਦਾ
ਦਿਲਤਖ਼ਤ ਤਾਂ ਤੁਹਾਡਾ ਅਧਿਕਾਰ ਹੈ। ਦਿਲ ਤਖਤਨਸ਼ੀਨ ਬਣ ਜਾਵੋ ਤਾਂ ਸਮੱਸਿਆ ਖਿਲੌਣਾ ਬਣ ਜਾਵੇਗੀ।
ਸਮੱਸਿਆ ਤੋਂ ਘਬਰਾਉਂਗੇ ਨਹੀਂ, ਖੇਲੋਗੇ। ਖਿਲੌਣਾ ਹੈ। ਸਭ ਉੱਡਦੀ ਕਲਾ ਵਾਲੇ ਹੋ ਨਾ? ਉੱਡਦੀ ਕਲਾ
ਹੈ? ਜਾਂ ਚੱਲਣ ਵਾਲੇ ਹੋ? ਉੱਡਣ ਵਾਲੇ ਹੋ ਜਾਂ ਚੱਲਣ ਵਾਲੇ ਹੋ? ਜੋ ਉੱਡਣ ਵਾਲੇ ਹਨ ਉਹ ਹੱਥ ਉਠਾਓ।
ਉੱਡਣ ਵਾਲੇ। ਅੱਧਾ - ਅੱਧਾ ਹੱਥ ਉੱਠਾ ਰਹੇ ਹਨ। ਉੱਡਣ ਵਾਲੇ ਹੋ? ਚੰਗਾ। ਕਦੇ - ਕਦੇ ਉੱਡਣਾ ਛੱਡਦੇ
ਹੋ ਕੀ? ਚੱਲ ਰਹੇ ਹੋ ਨਹੀਂ, ਕਈ ਬਾਪਦਾਦਾ ਨੂੰ ਕਹਿੰਦੇ ਹਨ ਅਸੀਂ ਬਹੁਤ ਚੰਗੇ ਚੱਲ ਰਹੇ ਹਾਂ। ਤਾਂ
ਬਾਪਦਾਦਾ ਕਹਿੰਦੇ ਹਨ ਚੱਲ ਰਹੇ ਹੋ ਜਾਂ ਉੱਡ ਰਹੇ ਹੋ? ਹੁਣ ਚੱਲਣ ਦਾ ਸਮਾਂ ਨਹੀਂ ਹੈ ਉੱਡਣ ਦਾ ਸਮਾਂ
ਹੈ। ਉਮੰਗ - ਉਤਸਾਹ ਦੇ, ਹਿੰਮਤ ਦੇ ਪੰਖ ਹਰ ਇੱਕ ਨੂੰ ਲੱਗੇ ਹੋਏ ਹਨ। ਤਾਂ ਪੰਖਾਂ ਨਾਲ ਉੱਡਣਾ
ਹੁੰਦਾ ਹੈ। ਤਾਂ ਰੋਜ਼ ਚੈਕ ਕਰੋ, ਉੱਡਦੀ ਕਲਾ ਵਿਚ ਉੱਡ ਰਹੇ ਹੋ? ਅੱਛਾ ਹੈ, ਰਿਜਲਟ ਵਿਚ ਬਾਪਦਾਦਾ
ਨੇ ਵੇਖਿਆ ਹੈ ਕਿ ਸੇਂਟਰਜ ਵਿਦੇਸ਼ ਵਿਚ ਵੀ ਵੱਧ ਰਹੇ ਹਨ। ਅਤੇ ਵੱਧਦੇ ਜਾਣੇ ਹੀ ਹਨ। ਜਿਵੇਂ ਡਬਲ
ਵਿਦੇਸ਼ੀ ਹਨ ਉਵੇਂ ਡਬਲ ਸੇਵਾ ਮਨਸਾ ਵੀ, ਵਾਚਾ ਵੀ ਨਾਲ - ਨਾਲ ਕਰਦੇ ਚੱਲੋ। ਮਨਸਾ ਸ਼ਕਤੀ ਦ੍ਵਾਰਾ
ਆਤਮਾਵਾਂ ਦੀ ਆਤਮਿਕ ਵ੍ਰਿਤੀ ਬਣਾਓ। ਵਾਯੂਮੰਡਲ ਬਣਾਓ। ਹੁਣ ਦੁੱਖ ਵਧਦਾ ਹੋਇਆ ਵੇਖ ਰਹਿਮ ਨਹੀਂ
ਆਉਂਦਾ ਹੈ? ਤੁਹਾਡੇ ਜੜ ਚਿੱਤਰਾਂ ਦੇ ਅੱਗੇ ਚਿਲਾਉਦੇ ਰਹਿੰਦੇ ਹਨ, ਮਰਸੀ ਦੋ, ਮਰਸੀ ਦੋ, ਹੁਣ
ਦਿਆਲੂ, ਕ੍ਰਿਪਾਲੂ, ਰਹਿਮਦਿਲ ਬਣੋ। ਆਪਣੇ ਉਪਰ ਵੀ ਰਹਿਮ ਹੋਰ ਆਤਮਾਵਾਂ ਦੇ ਉਪਰ ਵੀ ਰਹਿਮ। ਚੰਗਾ
ਹੈ - ਹਰ ਸੀਜ਼ਨ ਵਿਚ, ਹਰ ਟਰਨ ਵਿਚ ਆ ਜਾਂਦੇ ਹੋ। ਇਹ ਸਭ ਨੂੰ ਖੁਸ਼ੀ ਹੁੰਦੀ ਹੈ। ਤਾਂ ਉੱਡਦੇ
ਚੱਲੋ, ਉਡਾਉਂਦੇ ਚੱਲੋ। ਚੰਗਾ ਹੈ, ਰਿਜਲਟ ਵਿਚ ਵੇਖਿਆ ਹੈ ਕਿ ਹੁਣ ਆਪਣੇ ਨੂੰ ਬਦਲਣ ਵਿਚ ਵੀ ਫਾਸਟ
ਜਾ ਰਹੇ ਹਨ। ਤਾਂ ਖੁਦ ਦੇ ਬਦਲਣ ਦੀ ਗਤੀ ਵਿਸ਼ਵ ਪਰਿਵਰਤਨ ਦੀ ਗਤੀ ਵਧਾਉਂਦਾ ਹੈ। ਚੰਗਾ।
ਜੋ ਪਹਿਲੇ ਵਾਰੀ ਆਏ ਹਨ
ਉਹ ਉੱਠੋ :-
ਤੁਹਾਨੂੰ ਸਭ ਨੂੰ ਬ੍ਰਾਹਮਣ ਜਨਮ ਦੀ ਮੁਬਾਰਕ ਹੋਵੇ। ਚੰਗੇ ਮਿਠਾਈ ਤੇ ਮਿਲੇਗੀ ਲੇਕਿਨ ਬਾਪਦਾਦਾ
ਦਿਲਖੁਸ਼ ਮਿਠਾਈ ਖਿਲਾ ਰਹੇ ਹਨ। ਪਹਿਲੇ ਵਾਰੀ ਮਧੂਬਨ ਆਉਣ ਦੀ ਇਹ ਦਿਲਖੁਸ਼ ਮਿਠਾਈ ਸਦਾ ਯਾਦ ਰੱਖਣਾ।
ਉਹ ਮਿਠਾਈ ਤਾਂ ਮੂੰਹ ਵਿੱਚ ਪਾਈ ਅਤੇ ਖ਼ਤਮ ਹੋ ਜਾਵੇਗੀ ਲੇਕਿਨ ਇਹ ਦਿਲਖੁਸ਼ ਮਿਠਾਈ ਸਦਾ ਨਾਲ
ਰਹੇਗੀ। ਭਲੇ ਆਏ, ਬਾਪਦਾਦਾ ਅਤੇ ਸਾਰਾ ਪਰਿਵਾਰ ਦੇਸ਼ ਵਿਦੇਸ਼ ਵਿਚ ਤੁਸੀਂ ਆਪਣੇ ਭਾਈ ਭੈਣਾਂ ਨੂੰ
ਵੇਖ ਖੁਸ਼ ਹੋ ਰਹੇ ਹੋ। ਸਾਰੇ ਵੇਖ ਰਹੇ ਹਨ, ਅਮਰੀਕਾ ਵੀ ਵੇਖ ਰਹੀ ਹੈ ਤਾਂ ਅਫਰੀਕਾ ਵੀ ਦੇਖ ਰਹੇ
ਹਨ, ਰਸ਼ੀਆ ਵਾਲੇ ਵੀ ਵੇਖ ਰਹੇ ਹਨ ਲੰਦਨ ਵਾਲੇ ਵੀ ਵੇਖ ਰਹੇ ਹਨ, ਪੰਜ ਖੰਡ ਵੀ ਵੇਖ ਰਹੇ ਹਨ। ਤਾਂ
ਜਨਮਦਿਨ ਦੀ ਤੁਹਾਨੂੰ ਸਭ ਨੂੰ ਉੱਥੇ ਬੈਠੇ - ਬੈਠੇ ਮੁਬਾਰਕ ਦੇ ਰਹੇ ਹਨ। ਅੱਛਾ। ਬਾਪਦਾਦਾ ਦੀ
ਰੂਹਾਨੀ ਡ੍ਰਿਲ ਯਾਦ ਹੈ ਨਾ! ਹੁਣ ਬਾਪਦਾਦਾ ਹਰ ਬੱਚੇ ਤੋਂ ਭਾਵੇਂ ਨਵੇਂ ਹਨ, ਭਾਵੇਂ ਪੁਰਾਣੇ ਹਨ,
ਭਾਵੇਂ ਛੋਟੇ ਹਨ, ਭਾਵੇਂ ਵੱਡੇ ਹਨ, ਛੋਟੇ ਹੋਰ ਹੀ ਬਾਪ ਸਮਾਨ ਜਲਦੀ ਬਣ ਸਕਦੇ ਹਨ। ਤਾਂ ਹੁਣ
ਸੈਕਿੰਡ ਵਿਚ ਜਿੱਥੇ ਮਨ ਨੂੰ ਲਗਾਉਣਾ ਚਾਹੋ ਉੱਥੇ ਮਨ ਇਕਾਗ੍ਰ ਹੋ ਜਾਵੇ। ਇਹ ਇਕਾਗ੍ਰਤਾ ਦੀ ਡਰਿੱਲ
ਸਦਾ ਹੀ ਕਰਦੇ ਚੱਲੋ। ਹੁਣ ਇੱਕ ਸੈਕਿੰਡ ਵਿਚ ਮਨ ਦੇ ਮਾਲਿਕ ਬਣ ਮੈਂ ਅਤੇ ਮੇਰਾ ਬਾਬਾ ਸੰਸਾਰ ਹੈ,
ਦੂਸਰਾ ਨਾਂ ਕੋਈ, ਇਸ ਇਕਾਗ੍ਰ ਸਮ੍ਰਿਤੀ ਵਿਚ ਸਥਿਤ ਹੋ ਜਾਵੋ। ਅੱਛਾ।
ਚਾਰੋਂ ਪਾਸੇ ਦੇ ਸਰਵ
ਤੀਵ੍ਰ ਪੁਰਸ਼ਾਰਥੀ ਬੱਚਿਆਂ ਨੂੰ ਸਦਾ ਉਮੰਗ - ਉਤਸਾਹ ਦੇ ਪੰਖਾਂ ਨਾਲ ਉੱਡਦੀ ਕਲਾ ਦੇ ਅਨੁਭਵੀ
ਮੂਰਤ ਬੱਚਿਆਂ ਨੂੰ, ਸਦਾ ਆਪਣੇ ਸਵਮਾਨ ਦੀ ਸੀਟ ਤੇ ਸੈਟ ਰਹਿਣ ਵਾਲੇ ਬੱਚਿਆਂ ਨੂੰ, ਸਦਾ ਰਹਿਮਦਿਲ
ਬਣ ਵਿਸ਼ਵ ਦੀਆਂ ਆਤਮਾਵਾਂ ਨੂੰ ਮਨਸਾ ਸ਼ਕਤੀ ਦ੍ਵਾਰਾ ਕੁਝ ਨਾ ਕੁਝ ਅੰਚਲੀ ਸੁਖ - ਸ਼ਾਂਤੀ ਦੀ ਦੇਣ
ਵਾਲੇ ਦਿਆਲੂ, ਕ੍ਰਿਪਾਲੂ ਬੱਚਿਆਂ ਨੂੰ, ਸਦਾ ਬਾਪ ਦੇ ਸਨੇਹ ਵਿਚ ਸਮਾਏ ਹੋਏ ਦਿਲ ਤਖ਼ਤਨਸ਼ੀਨ
ਬੱਚਿਆਂ ਨੂੰ, ਬਾਪਦਾਦਾ ਦਾ ਯਾਦ ਪਿਆਰ ਅਤੇ ਨਮਸਤੇ।
ਚੰਗਾ - ਸਾਰੇ ਬਹੁਤ -
ਬਹੁਤ - ਬਹੁਤ ਖੁਸ਼ ਹਨ! ਬਹੁਤ ਖੁਸ਼ ਹੋ? ਕਿੰਨਾਂ ਬਹੁਤ? ਤਾਂ ਸਦਾ ਇਵੇਂ ਹੀ ਰਹਿਣਾ। ਕੁਝ ਵੀ ਹੋ
ਜਾਵੇ ਹੋਣ ਦਵੋ, ਹੁਣ ਖੁਸ਼ ਰਹਿਣਾ ਹੈ। ਅਸੀਂ ਉੱਡਣਾ ਹੈ, ਕੋਈ ਹੇਠਾਂ ਨਹੀਂ ਲਿਆ ਸਕਦਾ। ਪੱਕਾ!
ਪੱਕਾ ਵਾਇਦਾ ਹੈ? ਕਿੰਨਾਂ ਪੱਕਾ? ਬਸ, ਖੁਸ਼ ਰਹੋ ਸਭ ਨੂੰ ਖੁਸ਼ੀ ਦਵੋ। ਕੋਈ ਵੀ ਗਲ ਚੰਗੀ ਨਹੀਂ
ਲੱਗੇ ਤਾਂ ਵੀ ਖੁਸ਼ੀ ਨਹੀਂ ਗਵਾਓ। ਗਲ ਨੂੰ ਚੱਲਾ ਲੋ, ਖੁਸ਼ੀ ਨਹੀਂ ਚੱਲੀ ਜਾਵੇ। ਗਲ ਤਾਂ ਖਤਮ ਹੋ
ਹੀ ਜਾਣੀ ਹੈ ਲੇਕਿਨ ਖੁਸ਼ੀ ਤੇ ਨਾਲ ਚਲਣੀ ਹੈ ਨਾ! ਤਾਂ ਜੋ ਨਾਲ ਵਿਚ ਚੱਲਣ ਵਾਲੀ ਹੈ ਉਸਨੂੰ ਛੱਡ
ਦਿੰਦੇ ਹੋ ਅਤੇ ਜੋ ਛੁੱਟਣ ਵਾਲੀ ਹੈ ਉਸ ਛੱਡਣ ਵਾਲੀ ਨੂੰ ਕੋਲ ਰੱਖ ਲੈਂਦੇ ਹੋ। ਇਹ ਨਹੀਂ ਕਰਨਾ।
ਅੰਮ੍ਰਿਤਵੇਲੇ ਰੋਜ਼ ਪਹਿਲੇ ਆਪਣੇ ਆਪ ਨੂੰ ਖੁਸ਼ੀ ਦੀ ਖੁਰਾਕ ਖਿਲਾਓ। ਅੱਛਾ।
ਵਰਦਾਨ:-
ਸਵੀਟ ਸਾਇਲੈਂਸ
ਦੀ ਲਵਲੀਨ ਸਥਿਤੀ ਦ੍ਵਾਰਾ ਨਸ਼ਟੋਮੋਹਾ ਸਮਰੱਥ ਸਵਰੂਪ ਭਵ।
ਦੇਹ, ਦੇਹ ਦੇ ਸਬੰਧ,
ਦੇਹ ਦੇ ਸੰਸਕਾਰ, ਵਿਅਕਤੀ ਜਾਂ ਵੈਭਵ, ਵਾਯੂਮੰਡਲ, ਵਾਇਬ੍ਰੇਸ਼ਨ ਸਭ ਹੁੰਦੇ ਹੋਏ ਵੀ ਆਪਣੇ ਵੱਲ
ਆਕਰਸ਼ਿਤ ਨਾ ਕਰਨ। ਲੋਕੀ ਚਿਲਾਉਂਦੇ ਰਹਿਣ ਅਤੇ ਤੁਸੀਂ ਅਚਲ ਰਹੋ। ਪ੍ਰਾਕ੍ਰਿਤੀ ਮਾਇਆ ਸਭ ਲਾਸ੍ਟ
ਦਾਅ ਲਗਾਉਣ ਦੇ ਲਈ ਆਪਣੇ ਵੱਲ ਕਿੰਨਾਂ ਵੀ ਖਿੱਚੇ ਲੇਕਿਨ ਤੁਸੀ ਨਿਆਰੇ ਅਤੇ ਬਾਪ ਦੇ ਪਿਆਰੇ ਬਣਨ
ਦੀ ਸਥਿਤੀ ਵਿਚ ਲਵਲੀਨ ਰਹੋ - ਇਸ ਨੂੰ ਕਿਹਾ ਜਾਂਦਾ ਹੈ ਵੇਖਦੇ ਹੋਏ ਵੀ ਨਾ ਵੇਖੋ, ਸੁਣਦੇ ਹੋਏ ਵੀ
ਨਾ ਸੁਣੋ। ਇਹ ਸਵੀਟ ਸਾਈਲੈਂਸ ਸਵਰੂਪ ਦੀ ਲਵਲੀਨ ਸਥਿਤੀ ਹੈ, ਜਦੋਂ ਅਜਿਹੀ ਸਥਿਤੀ ਬਣੇਗੀ ਤਾਂ
ਕਹਾਂਗੇ ਨਸ਼ਟੋਮੋਹਾ ਸਮਰੱਥ ਸਵਰੂਪ ਦੀ ਵਰਦਾਨੀ ਆਤਮਾ।
ਸਲੋਗਨ:-
ਹੌਲੀ ਹੰਸ ਬਣ
ਅਵਗੁਣ ਰੂਪੀ ਕੰਕੜ ਨੂੰ ਛੱਡ ਅੱਛਾਈ ਰੂਪੀ ਮੋਤੀ ਚੁਗਦੇ ਚੱਲੋ।
ਅਵਿਅਕਤ ਇਸ਼ਾਰੇ :- ਹੁਣ
ਲਗਨ ਦੀ ਅਗਨੀ ਨੂੰ ਪ੍ਰਜਵਲਿਤ ਕਰ ਯੋਗ ਨੂੰ ਜਵਾਲਾ ਰੂਪ ਬਣਾਓ। ਜਵਾਲਾ - ਰੂਪ ਬਣਨ ਦੇ ਲਈ ਇਹ ਹੀ
ਧੁਨ ਸਦਾ ਰਹੇ ਕਿ ਹੁਣ ਵਾਪਿਸ ਘਰ ਜਾਣਾ ਹੈ। ਜਾਣਾ ਹੈ ਮਤਲਬ ਉਪਰਾਮ। ਜਦੋਂ ਆਪਣੇ ਨਿਰਕਾਰੀ ਘਰ
ਜਾਣਾ ਹੈ ਤਾਂ ਉਵੇਂ ਦਾ ਆਪਣਾ ਵੇਸ ਬਣਾਉਣਾ ਹੈ। ਤਾਂ ਜਾਣਾ ਹੈ ਅਤੇ ਸਭ ਨੂੰ ਵਾਪਿਸ ਲੈਅ ਜਾਣਾ ਹੈ
-;ਇਸ ਸਮ੍ਰਿਤੀ ਨਾਲ ਆਪੇ ਹੀ ਸਰਵ - ਸੰਬੰਧ, ਸਰਵ ਪ੍ਰਾਕ੍ਰਿਤੀ ਦੇ ਆਕਰਸ਼ਣ ਤੋਂ ਉਪਰਾਮ ਮਤਲਬ
ਸਾਖਸ਼ੀ ਬਣ ਜਾਵੋਗੇ। ਸਾਖਸ਼ੀ ਬਣਨ ਨਾਲ ਸਹਿਜ ਹੀ ਬਾਪ ਦੇ ਸਾਥੀ ਅਤੇ ਬਾਪ - ਸਮਾਨ ਬਣ ਜਾਵੋਗੇ।