22.02.26     Avyakt Bapdada     Punjabi Murli     05.02.2009    Om Shanti     Madhuban


ਸੇਵਾ ਕਰਦੇ ਡਬਲ ਲਾਈਟ ਸਥਿਤੀ ਦ੍ਵਾਰਾ ਫਰਿਸ਼ਤੇਪਨ ਦੀ ਅਵਸਥਾ ਵਿੱਚ ਰਹੋ , ਅਸ਼ਰੀਰੀ ਬਣਨ ਦਾ ਅਭਿਆਸ ਕਰੋ


ਅੱਜ ਬਾਪਦਾਦਾ ਚਾਰੋਂ ਪਾਸੇ ਦੇ ਬੱਚਿਆਂ ਦੇ ਤਿੰਨ ਰੂਪ ਵੇਖ ਰਹੇ ਹਨ - ਜਿਵੇਂ ਬਾਪ ਦੇ ਤਿੰਨ ਰੂਪ ਜਾਣਦੇ ਹੋ, ਇਵੇਂ ਬੱਚਿਆਂ ਦੇ ਵੀ ਤਿੰਨ ਰੂਪ ਵੇਖ ਰਹੇ ਹਨ। ਜੋ ਇਸ ਸੰਗਮਯੁੱਗ ਦਾ ਲਕਸ਼ ਅਤੇ ਲਕਸ਼ਣ ਹੈ, ਪਹਿਲਾ ਸਵਰੂਪ ਬ੍ਰਾਹਮਣ, ਦੂਸਰਾ ਫਰਿਸ਼ਤਾ, ਤੀਸਰਾ ਦੇਵਤਾ। ਬ੍ਰਾਹਮਣ ਸੋ ਫਰਿਸ਼ਤਾ, ਫਰਿਸ਼ਤਾ ਸੋ ਦੇਵਤਾ। ਤਾਂ ਵਰਤਮਾਨ ਸਮੇਂ ਹੁਣ ਵਿਸ਼ੇਸ਼ ਕੀ ਲਕਸ਼ ਸਾਮ੍ਹਣੇ ਰਹਿੰਦਾ ਹੈ? ਕਿਉਂਕਿ ਫਰਿਸ਼ਤਾ ਬਣਨ ਦੇ ਬਿਨਾਂ ਦੇਵਤਾ ਨਹੀਂ ਬਣ ਸਕਦੇ। ਤਾਂ ਵਰਤਮਾਨ ਸਮੇਂ ਅਤੇ ਖੁਦ ਦੇ ਪੁਰਸ਼ਾਰਥ ਪ੍ਰਮਾਣ ਹੁਣ ਲਕਸ਼ ਇਹ ਹੀ ਹੈ ਫਰਿਸ਼ਤਾ। ਸੰਗਮਯੁੱਗ ਦਾ ਸੰਪੰਨ ਸਵਰੂਪ ਫਰਿਸ਼ਤਾ ਸੋ ਦੇਵਤਾ ਬਣਨਾ ਹੈ। ਫਰਿਸ਼ਤੇ ਦੀ ਪਰਿਭਾਸ਼ਾ ਜਾਣਦੇ ਵੀ ਹੋ, ਫਰਿਸ਼ਤਾ ਮਤਲਬ ਪੁਰਾਣੀ ਦੁਨੀਆਂ ਦੇ ਸੰਬੰਧ, ਸੰਸਕਾਰ, ਸੰਕਲਪ ਤੋਂ ਹਲਕਾ ਹੋਵੇ। ਪੁਰਾਣੇ ਸੰਸਕਾਰ ਸਭ ਵਿਚ ਹਲਕੇ ਹੋਣ। ਸਿਰਫ ਆਪਣੇ ਸੰਸਕਾਰ ਸੁਭਾਅ, ਸੰਸਾਰ ਵਿੱਚ ਹਲਕਾਪਨ ਨਹੀਂ, ਲੇਕਿਨ ਫਰਿਸ਼ਤਾ ਮਤਲਬ ਸਰਵ ਦੇ ਸੰਬੰਧ ਵਿੱਚ ਆਉਂਦੇ ਸਰਵ ਦੇ ਸੁਭਾਅ ਸੰਸਕਾਰ ਵਿਚ ਹਲਕਾਪਨ। ਇਸ ਹਲਕੇਪਣ ਦੀ ਨਿਸ਼ਾਨੀ ਕੀ ਹੈ? ਉਹ ਫਰਿਸ਼ਤਾ ਆਤਮਾ ਸਭ ਦੇ ਪਿਆਰੇ ਹੋਣਗੇ। ਕਿਸੇ - ਕਿਸੇ ਦੇ ਪਿਆਰੇ ਨਹੀਂ, ਸਭ ਦੇ ਪਿਆਰੇ। ਜਿਵੇਂ ਬ੍ਰਹਮਾ ਬਾਪ ਨੂੰ ਹਰ ਇੱਕ ਸਮਝਦਾ ਹੈ ਮੇਰਾ ਹੈ। ਮੇਰਾ ਬਾਬਾ ਕਹਿੰਦੇ ਹਨ। ਇਵੇਂ ਫਰਿਸ਼ਤਾ ਮਤਲਬ ਸਭ ਦੇ ਪਿਆਰੇ। ਕਈ ਬੱਚੇ ਸੋਚਦੇ ਹਨ ਕਿ ਬ੍ਰਹਮਾ ਬਾਬਾ ਤਾਂ ਬ੍ਰਹਮਾ ਹੀ ਸੀ, ਲੇਕਿਨ ਤੁਸੀ ਸਭ ਨੇ ਆਪਣੇ ਸਮਾਨ ਬ੍ਰਾਹਮਣ ਆਤਮਾਵਾਂ ਵਿੱਚ ਵੇਖਿਆ ਕਿ ਤੁਹਾਡੀ ਸਭ ਦੀ ਪਿਆਰੀ ਦਾਦੀ, ਜਿਸ ਨੂੰ ਸਾਰੇ ਪਿਆਰ ਨਾਲ ਅਨੁਭਵ ਕਰਦੇ ਰਹੇ ਕਿ ਮੇਰੀ ਦਾਦੀ ਹੈ। ਸਭ ਪਾਸੇ ਸੁਭਾਅ, ਸੰਸਕਾਰ ਅਤੇ ਇਸ ਪੁਰਾਣੇ ਸੰਸਾਰ ਵਿੱਚ ਰਹਿੰਦੇ ਨਿਆਰੀ ਅਤੇ ਪਿਆਰੀ, ਸਭ ਹੱਕ ਨਾਲ ਕਹਿੰਦੇ ਸਾਡੀ ਦਾਦੀ। ਤਾਂ ਕਾਰਣ ਕੀ? ਖੁਦ ਸੁਭਾਅ, ਸੰਸਕਾਰ ਵਿਚ ਹਲਕੇ। ਸਭ ਨੂੰ ਮੇਰਾਪਨ ਅਨੁਭਵ ਕਰਵਾਇਆ। ਤਾਂ ਐਗਜੈਂਪਲ ਰਿਹਾ। ਜਗਤ ਅੰਬਾ ਦਾ ਵੀ ਵੇਖਿਆ ਲੇਕਿਨ ਕਈ ਸੋਚਦੇ ਹਨ ਉਹ ਤੇ ਜਗਤ ਅੰਬਾ ਸੀ ਨਾ। ਲੇਕਿਨ ਦਾਦੀ ਤੁਸੀ ਬ੍ਰਾਹਮਣ ਪਰਿਵਾਰ ਵਰਗੀ ਸਾਥੀ ਸੀ। ਉਨ੍ਹਾਂ ਤੋਂ ਜੇਕਰ ਪੁਰਸ਼ਾਰਥ ਸੁਣਦੇ ਜਾਂ ਪੁੱਛਦੇ ਤਾਂ ਉਨ੍ਹਾਂ ਦੇ ਮੁੱਖ ਵਿਚ ਸਦਾ ਇੱਕ ਹੀ ਸ਼ਬਦ ਰਿਹਾ - “ ਹੁਣ ਕਰਮਾਤੀਤ ਬਣਨਾ ਹੈ। “ਕਰਮਾਤੀਤ ਬਣਨ ਦੀ ਲਗਨ ਵਿਚ ਦੂਜਿਆਂ ਨੂੰ ਵੀ ਇਹ ਹੀ ਸ਼ਬਦ ਬਾਰ - ਬਾਰ ਯਾਦ ਦਵਾਉਂਦੀ ਰਹੀ। ਤਾਂ ਹਰ ਬ੍ਰਾਹਮਣ ਦਾ ਹੁਣ ਲਕਸ਼ ਅਤੇ ਲਕਸ਼ਣ ਵਿਸ਼ੇਸ਼ ਇਹ ਹੀ ਰਹਿਣਾ ਚਾਹੀਦਾ, ਹੈ ਵੀ ਲੇਕਿਨ ਨੰਬਰਵਾਰ ਹੈ। ਇਹ ਹੀ ਲਗਨ ਹੋਵੇ ਹੁਣ ਫਰਿਸ਼ਤਾ ਬਣਨਾ ਹੈ ਹੀ ਹੈ। ਫਰਿਸ਼ਤਾ ਮਤਲਬ ਇਸ ਦੇਹ, ਸਾਕਾਰ ਦੇਹ ਤੋਂ ਨਿਆਰਾ, ਸਦਾ ਲਾਈਟ ਦੇ ਦੇਹਧਾਰੀ। ਫਰਿਸ਼ਤਾ ਮਤਲਬ ਇਸ ਕਰਮਿੰਦਰੀਆਂ ਦੇ ਰਾਜਾ।

ਬਾਪਦਾਦਾ ਨੇ ਪਹਿਲੇ ਵੀ ਸੁਣਾਇਆ ਕਿ ਸਾਰੇ ਸ੍ਰਿਸ਼ਟੀ ਚਕ੍ਰ ਦੇ ਅੰਦਰ ਇੱਕ ਹੀ ਬਾਪਦਾਦਾ ਹੈ ਜੋ ਫ਼ਲਕ ਨਾਲ ਕਹਿੰਦੇ ਹਨ ਕਿ ਮੇਰਾ ਇੱਕ - ਇੱਕ ਬੱਚਾ ਰਾਜਾ ਬੱਚਾ ਹੈ। ਸਵਰਾਜ ਅਧਿਕਾਰੀ ਹੈ। ਤਾਂ ਫਰਿਸ਼ਤਾ ਮਤਲਬ ਸਵਰਾਜ ਅਧਿਕਾਰੀ। ਅਜਿਹਾ ਸਵਰਾਜ ਅਧਿਕਾਰੀ ਆਤਮਾ, ਲਾਈਟ ਦੇ ਸਵਰੂਪਧਾਰੀ। ਕੋਈ ਵੀ ਇਵੇਂ ਲਾਈਟ ਦੇ ਡਬਲ ਹਲਕੇਪਨ ਦੀ ਸਥਿਤੀ ਵਿੱਚ ਸਥਿਤ ਹੋਕੇ ਜੇਕਰ ਕੋਈ ਨੂੰ ਵੀ ਮਿਲਦੇ ਹਨ ਤਾਂ ਉਨ੍ਹਾਂ ਦੇ ਮਸਤੱਕ ਵਿਚ ਆਤਮਾ ਜੋਤੀ ਦਾ ਭਾਨ ਚਲਦੇ - ਫਿਰਤੇ ਵੀ ਵਿਖਾਈ ਦੇਵੇਗਾ। ਹੁਣ ਇਹ ਤੀਵ੍ਰ ਪੁਰਸ਼ਾਰਥ ਦਾ ਲਕਸ਼ ਅਤੇ ਲਕਸ਼ਣ ਸਦਾ ਇਮ੍ਰਜ ਰੱਖੋ। ਜਿਵੇਂ ਬ੍ਰਹਮਾ ਬਾਪ ਵਿੱਚ ਵੇਖਿਆ ਜੇਕਰ ਕੋਈ ਵੀ ਮਿਲਦਾ, ਦ੍ਰਿਸ਼ਟੀ ਲੈਂਦਾ ਤਾਂ ਗੱਲ ਕਰਦੇ - ਕਰਦੇ ਕੀ ਵਿਖਾਈ ਦਿੰਦਾ! ਅਤੇ ਲਾਸ੍ਟ ਵਿੱਚ ਅਨੁਭਵ ਕੀਤਾ ਕਿ ਬ੍ਰਹਮਾ ਬਾਪ ਗੱਲ ਕਰਦੇ - ਕਰਦੇ ਵੀ ਮਿੱਠੀ ਅਸ਼ਰੀਰੀ ਸਥਿਤੀ ਵਿੱਚ ਸਥਿਤ ਹੋ ਜਾਂਦਾ। ਭਾਵੇਂ ਕਿੰਨਾਂ ਵੀ ਸਰਵਿਸ ਸਮਾਚਾਰ ਹੋਣ, ਲੇਕਿਨ ਦੂਜਿਆਂ ਨੂੰ ਵੀ ਸੈਕਿੰਡ ਵਿਚ ਅਸ਼ਰੀਰੀਪਨ ਦਾ ਅਨੁਭਵ ਕਰਾਉਂਦੇ ਰਹੇ ਅਤੇ ਕੋਈ ਵੀ ਮੁਰਲੀ ਵਿਚ ਚੈਕ ਕਰੋ, ਤਾਂ ਬਾਰ - ਬਾਰ ਮੈਂ ਅਸ਼ਰੀਰੀ ਆਤਮਾ ਹਾਂ, ਆਤਮਾ ਦਾ ਪਾਠ ਇੱਕ ਹੀ ਮੁਰਲੀ ਵਿਚ ਕਿੰਨੀ ਵਾਰ ਯਾਦ ਦਵਾਉਂਦੇ ਰਹੇ। ਤਾਂ ਹੁਣ ਸਮੇਂ ਅਨੁਸਾਰ ਛੋਟੀ - ਛੋਟੀ ਵਿਸਤਾਰ ਦੀਆਂ ਗੱਲਾਂ, ਸੁਭਾਅ - ਸੰਸਕਾਰ ਦੀਆਂ ਗੱਲਾਂ ਅਸ਼ਰੀਰੀ ਅਵਸਥਾ ਤੋਂ ਦੂਰ ਕਰ ਦਿੰਦੀ ਹਨ। ਹੁਣ ਉਸ ਵਿੱਚ ਪਰਿਵਰਤਨ ਚਾਹੀਦਾ ਹੈ।

ਬਾਪਦਾਦਾ ਨੇ ਵੇਖਿਆ ਸੇਵਾ ਵਿਚ ਰਿਜਲਟ ਚੰਗੀ ਹੋ ਰਹੀ ਹੈ, ਸੇਵਾ ਦੇ ਲਈ ਮਿਜੋਰਟੀ ਨੂੰ ਉਮੰਗ ਉਤਸਾਹ ਹੈ, ਪਲਾਨ ਵੀ ਬਣਾਉਂਦੇ ਰਹਿੰਦੇ ਹਨ, ਸੰਦੇਸ਼ ਦੇਣਾ ਇਹ ਵੀ ਜ਼ਰੂਰੀ ਹੈ ਅਤੇ ਬਾਪਦਾਦਾ ਨੇ ਅੱਜ ਵੀ ਵੱਖ - ਵੱਖ ਵਰਗ ਦੀ, ਵੱਖ - ਵੱਖ ਸਥਾਨ ਦੇ ਸੇਵਾ ਦੀ ਚੰਗੀ ਰਿਜਲਟ ਵੇਖੀ ਲੇਕਿਨ ਸੇਵਾ ਦੇ ਨਾਲ ਅਸ਼ਰੀਰੀਪਨ ਦਾ ਵਾਯੂਮੰਡਲ ਮੇਹਨਤ ਘਟ ਅਤੇ ਅਸਰ ਜ਼ਿਆਦਾ ਪਾਉਂਦਾ ਹੈ। ਸੁਣਿਆ ਹੋਇਆ ਚੰਗਾ ਤਾਂ ਲਗਦਾ ਹੈ, ਲੇਕਿਨ ਵਾਯੂਮੰਡਲ ਨਾਲ ਅਸ਼ਰੀਰੀਪਨ ਦਾ ਦ੍ਰਿਸ਼ਟੀ ਨਾਲ ਅਨੁਭਵ ਕਰਦੇ ਹਨ ਅਤੇ ਅਨੁਭਵ ਭੁੱਲਦਾ ਨਹੀਂ ਹੈ। ਤਾਂ ਫਰਿਸ਼ਤਾਪਨ ਦੀ ਧੁਨ ਹੁਣ ਸੇਵਾ ਵਿਚ ਵਿਸ਼ੇਸ਼ ਐਡੀਸ਼ਨ ਕਰੋ। ਕੋਈ ਨਾ ਕੋਈ ਸ਼ਾਂਤੀ ਦਾ, ਖੁਸ਼ੀ ਦਾ, ਸੁਖ ਦਾ, ਆਤਮਿਕ ਪ੍ਰੇਮ ਦਾ ਅਨੁਭਵ ਕਰਵਾਓ। ਚਲਣ ਵਿਚ ਪਿਆਰ ਪ੍ਰੇਮ ਅਤੇ ਜੋ ਖਾਤਰੀ ਕਰਦੇ ਹੋ, ਸੰਬੰਧ ਨਾਲ, ਪਰਿਵਾਰ ਨਾਲ ਉਹ ਤਾਂ ਅਨੁਭਵ ਕਰਕੇ ਜਾਂਦੇ ਹਨ ਲੇਕਿਨ ਅਤੀਦ੍ਰਿਯ ਸੁਖ ਦੀ ਫੀਲਿੰਗ, ਸ਼ਾਂਤੀ ਦਾ ਰੂਹਾਨੀ ਨਸ਼ਾ ਹੁਣ ਵਾਯੂਮੰਡਲ ਅਤੇ ਵਾਇਬ੍ਰੇਸ਼ਨ ਦਵਾਰਾ ਵਿਸ਼ੇਸ਼ ਅਟੈਂਸ਼ਨ ਵਿਚ ਰੱਖੋ। ਵਿਸ਼ੇਸ਼ ਅਨੁਭਵ ਕਰਵਾਓ, ਕੋਈ ਨਾ ਕੋਈ ਅਨੁਭਵ ਕਰਵਾਓ। ਜਿਵੇਂ ਸਿਸਟਮ ਤੋਂ ਪ੍ਰਭਾਵਿਤ ਹੋਕੇ ਜਾਂਦੇ ਹਨ ਅਜਿਹੀ ਸਿਸਟਮ ਪਰਿਵਾਰ ਦੇ ਪਿਆਰ ਦੀ ਹੋਰ ਕਿਧਰੇ ਵੀ ਨਹੀਂ ਮਿਲਦੀ, ਇਵੇਂ ਹੁਣ ਕਿਸੇ ਨਾ ਕਿਸੇ ਸ਼ਕਤੀ ਦਾ, ਕਿਸੇ ਨਾ ਕਿਸੇ ਪ੍ਰਾਪਤੀ ਦਾ ਅਨੁਭਵ ਕਰਕੇ ਜਾਣ। ਹੁਣ 70 - 72 ਵਰ੍ਹੇ ਪੂਰੇ ਹੋ ਰਹੇ ਹਨ, ਇਤਨੇ ਸਮੇਂ ਦੀ ਰਿਜਲਟ ਤੋਂ ਕੀ ਵੇਖਿਆ! ਮੇਹਨਤ ਕੀਤੀ ਹੈ, ਲੇਕਿਨ ਹੁਣ ਤੱਕ ਬ੍ਰਹਮਾਕੁਮਾਰੀਆਂ ਕੰਮ ਕਰ ਰਹੀਆਂ ਹਨ, ਬ੍ਰਹਮਾਕੁਮਾਰੀਆਂ ਦਾ ਗਿਆਨ ਚੰਗਾ ਹੈ। ਦੇਣ ਵਾਲਾ ਕੌਣ! ਚਲਾਉਣ ਵਾਲਾ ਕੌਣ! ਸੋਰਸ ਕੌਣ! ਤੁਹਾਡੇ ਸਭ ਤੋਂ ਬਾਬਾ ਸ਼ਬਦ ਸੁਣ ਕੇ ਕਹਿੰਦੇ ਵੀ ਹਨ ਬਾਬਾ ਹੈ ਇਨ੍ਹਾਂ ਦਾ, ਲੇਕਿਨ ਮੇਰਾ ਉਹ ਹੀ ਬਾਬਾ ਹੈ, ਬਾਪ ਦੀ ਪ੍ਰਤਖ਼ਤਾ ਹਾਲੇ ਗੁਪਤ ਰੂਪ ਵਿੱਚ ਹੈ। ਬਾਬਾ ਬਾਬਾ ਕਹਿੰਦੇ ਹਨ, ਲੇਕਿਨ ਮੇਰਾ ਬਾਬਾ, ਮੈਂ ਬਾਬਾ ਦਾ, ਬਾਬਾ ਮੇਰਾ, ਇਹ ਕੋਟਾਂ ਵਿੱਚੋਂ ਕੋਈ ਦੇ ਮੂੰਹ ਤੋਂ ਨਿਕਲਦਾ ਹੈ।

ਤਾਂ ਸੰਗਮਯੁੱਗ ਦਾ ਲਕਸ਼ ਕੀ ਹੈ? ਅਸੀਂ ਸਭ ਆਤਮਾਵਾਂ ਦਾ ਬਾਪ ਆ ਗਿਆ, ਵਰਸਾ ਤਾਂ ਬਾਪ ਦ੍ਵਾਰਾ ਮਿਲੇਗਾ ਨਾ! ਉਹ ਪ੍ਰਭਾਵ ਫਰਿਸ਼ਤਾ ਅਵਸਥਾ ਨਾਲ ਵਾਯੂਮੰਡਲ ਫੈਲੇਗਾ। ਇਨ੍ਹਾਂ ਦੀ ਦ੍ਰਿਸ਼ਟੀ ਨਾਲ ਲਾਈਟ ਮਿਲਦੀ ਹੈ, ਇਨ੍ਹਾਂ ਦੀ ਦ੍ਰਿਸ਼ਟੀ ਵਿਚ ਰੂਹਾਨੀਅਤ ਦੀ ਲਾਈਟ ਨਜ਼ਰ ਆਉਂਦੀ ਹੈ, ਤਾਂ ਹੁਣ ਤੀਵ੍ਰ ਪੁਰਸ਼ਾਰਥ ਦਾ ਇਹ ਹੀ ਲਕਸ਼ ਰੱਖੋ ਮੈਂ ਡਬਲ ਲਾਈਟ ਫਰਿਸ਼ਤਾ ਹਾਂ, ਚਲਦੇ ਫਿਰਦੇ ਫਰਿਸ਼ਤੇ ਸਵਰੂਪ ਦੀ ਅਨੁਭੂਤੀ ਨੂੰ ਵਧਾਓ। ਅਸ਼ਰੀਰੀਪਨ ਦੇ ਅਨੁਭਵ ਨੂੰ ਵਧਾਓ। ਸੈਕਿੰਡ ਵਿਚ ਕੋਈ ਵੀ ਸੰਕਲਪਾਂ ਨੂੰ ਖਤਮ ਕਰਨ ਵਿੱਚ, ਸੰਸਕਾਰ ਸੁਭਾਅ ਵਿੱਚ ਡਬਲ ਲਾਈਟ। ਕਈ ਬੱਚੇ ਕਹਿੰਦੇ ਹਨ ਅਸੀਂ ਤਾਂ ਹਲਕੇ ਰਹਿੰਦੇ ਹਾਂ ਲੇਕਿਨ ਸਾਨੂੰ ਦੂਜੇ ਜਾਣਦੇ ਨਹੀਂ ਹਨ। ਲੇਕਿਨ ਅਜਿਹੇ ਡਬਲ ਲਾਈਟ ਫਰਿਸ਼ਤਾ, ਤਾਂ ਡਬਲ ਲਾਈਟ ਦੀ ਲਾਈਟ ਕੀ ਲੁੱਕ ਸਕਦੀ ਹੈ? ਛੋਟੀ ਜਿਹੀ ਸਥੂਲ ਲਾਈਟ ਟਾਰਚ ਹੋਵੇ ਜਾਂ ਮਾਚਿਸ ਦੀ ਤੀਲੀ ਹੋਵੇ ਲਾਈਟ ਕਿੱਤੇ ਵੀ ਜਗੇਗੀ ਲੁਕੇਗੀ ਨਹੀਂ ਅਤੇ ਇਹ ਤਾਂ ਰੂਹਾਨੀ ਲਾਈਟ ਹੈ, ਤਾਂ ਆਪਣੇ ਵਾਯੂਮੰਡਲ ਨਾਲ ਉਨ੍ਹਾਂ ਨੂੰ ਅਨੁਭਵ ਕਰਵਾਓ ਕਿ ਇਹ ਕੌਣ ਹਨ! ਭਾਵੇਂ ਜਗਦੰਬਾ ਭਾਵੇਂ ਦਾਦੀ ਨੇ ਕਿਹਾ ਨਹੀਂ ਕਿ ਮੈਨੂੰ ਜਾਣਦੇ ਨਹੀਂ ਹਨ। ਆਪਣੇ ਵਾਯੂਮੰਡਲ ਨਾਲ ਸਭ ਦੀ ਪਿਆਰੀ ਰਹੀ, ਇਸਲਈ ਦਾਦੀ ਦਾ ਮਿਸਾਲ ਦਿੰਦੇ ਹਨ ਕਿਉਂਕਿ ਬ੍ਰਹਮਾ ਬਾਪ ਦੇ ਲਈ ਵੀ ਸੋਚਦੇ ਹਨ ਬ੍ਰਹਮਾ ਬਾਬਾ ਵਿਚ ਤੇ ਸ਼ਿਵਬਾਬਾ ਸਨ, ਸ਼ਿਵ ਬਾਪ ਦੇ ਲਈ ਵੀ ਸੋਚਦੇ ਕਿ ਉਹ ਤੇ ਹੈ ਹੀ ਨਿਰਾਕਾਰ, ਨਿਆਰਾ ਅਤੇ ਨਿਰਾਕਾਰ, ਅਸੀਂ ਤਾਂ ਸਥੂਲ ਸ਼ਰੀਰਧਾਰੀ ਹਾਂ। ਇੰਨੇ ਵੱਡੇ ਸੰਗਠਨ ਵਿਚ ਰਹਿਣ ਵਾਲੇ ਹਾਂ, ਹਰ ਇੱਕ ਦੇ ਸੰਸਕਾਰ ਦੇ ਵਿੱਚ ਰਹਿਣ ਵਾਲੇ ਹਾਂ, ਸੰਸਕਾਰ ਨੂੰ ਮਿਲਾਉਣਾ ਮਤਲਬ ਫਰਿਸ਼ਤਾ ਬਣਨਾ। ਸੰਸਕਾਰ ਨੂੰ ਵੇਖ ਕਈ ਬੱਚੇ ਦਿਲਸ਼ਿਕਸਤ ਵੀ ਹੋ ਜਾਂਦੇ ਹਨ, ਬਾਬਾ ਬਹੁਤ ਅੱਛਾ, ਬ੍ਰਹਮਾ ਬਾਪ ਬਹੁਤ ਅੱਛਾ, ਗਿਆਨ ਬਹੁਤ ਅੱਛਾ, ਪ੍ਰਾਪਤੀਆਂ ਬਹੁਤ ਅੱਛੀਆਂ, ਲੇਕਿਨ ਸੁਭਾਅ ,ਸੰਸਕਾਰ ਸੁਭਾਅ ਮਿਲਾਉਣਾ ਮਤਲਬ ਸਭ ਦੇ ਪਿਆਰੇ ਬਣਨਾ। ਕਿਸੇ - ਕਿਸੇ ਦੇ ਪਿਆਰੇ ਨਹੀਂ, ਕਿਉਂਕਿ ਕਈ ਬੱਚੇ ਕਹਿੰਦੇ ਹਨ ਕਿ ਕੋਈ ਕੋਈ ਨਾਲ ਪਿਆਰ ਵਿਸ਼ੇਸ਼ਤਾ ਨੂੰ ਵੇਖ ਕਰਕੇ ਵੀ ਹੋ ਜਾਂਦਾ ਹੈ। ਇਨ੍ਹਾਂ ਦਾ ਭਾਸ਼ਣ ਬਹੁਤ ਚੰਗਾ ਹੈ, ਇਸ ਵਿੱਚ ਫਲਾਣੀ ਵਿਸ਼ੇਸ਼ਤਾ ਬਹੁਤ ਚੰਗੀ ਹੈ, ਵਾਣੀ ਬਹੁਤ ਚੰਗੀ ਹੈ। ਫਰਿਸ਼ਤਾ ਬਣਨ ਵਿਚ ਇਹ ਵਿਘਣ ਆਉਂਦਾ ਹੈ। ਪਿਆਰਾ ਭਾਵੇਂ ਬਣਾਓ, ਲੇਕਿਨ ਮੈਂ ਆਤਮਾ ਨਿਆਰੀ ਹਾਂ, ਨਿਆਰੀ ਸਟੇਜ ਨਾਲ ਪਿਆਰਾ ਬਣਾਓ। ਵਿਸ਼ੇਸ਼ਤਾ ਨਾਲ ਪਿਆਰਾ ਨਹੀਂ। ਇਹ ਇਸ ਦਾ ਗੁਣ ਮੈਨੂੰ ਬਹੁਤ ਚੰਗਾ ਲਗਦਾ ਹੈ ਨਾ, ਉਹ ਧਾਰਨ ਭਾਵੇਂ ਕਰੋ ਲੇਕਿਨ ਇਸ ਦੇ ਕਾਰਣ ਸਿਰਫ ਪਿਆਰਾ ਬਣਨਾ ਉਹ ਰਾਂਗ ਹੈ। ਫਰਿਸ਼ਤਾ ਸਭ ਦਾ ਪਿਆਰਾ। ਹਰ ਇੱਕ ਕਹੇ ਮੇਰਾ, ਆਪਣਾਪਨ ਅਨੁਭਵ ਹੋਵੇ। ਅਜਿਹੀ ਫਰਿਸ਼ਤੇ ਅਵਸਥਾ ਵਿੱਚ ਵਿਘਣ ਦੋ ਚੀਜ਼ਾਂ ਪਾਉਂਦੀਆਂ ਹਨ। ਇੱਕ ਤੇ ਦੇਹਭਾਨ, ਉਹ ਤੇ ਨੈਚੁਰਲ ਸਭ ਨੂੰ ਅਨੁਭਵ ਹੈ, 63 ਜਨਮ ਦਾ ਫਿਰ ਦੇਹਭਾਨ ਪ੍ਰਗਟ ਹੋ ਜਾਂਦਾ ਹੈ ਅਤੇ ਦੂਸਰਾ ਹੈ ਦੇਹ ਅਭਿਮਾਨ, ਦੇਹ ਭਾਨ ਅਤੇ ਦੇਹ ਅਭਿਮਾਨ, ਗਿਆਨ ਵਿੱਚ ਜਿਨਾਂ ਅੱਗੇ ਜਾਂਦੇ ਹਨ, ਤਾਂ ਖੁਦ ਦੇ ਪ੍ਰਤੀ ਵੀ ਕਦੇ - ਕਦੇ ਅਭਿਮਾਨ ਆ ਜਾਂਦਾ ਹੈ, ਇਹ ਅਭਿਮਾਨ ਹੇਠਾਂ ਡਿੱਗਾਉਂਦਾ ਹੈ, ਦੇਹ ਅਭਿਮਾਨ ਕੀ ਆਉਂਦਾ ਹੈ? ਜੋ ਵੀ ਕੋਈ ਵਿਸ਼ੇਸ਼ਤਾ ਹੈ ਨਾ, ਉਸ ਵਿਸ਼ੇਸ਼ਤਾ ਦੇ ਕਾਰਨ ਦੇਹ ਅਭਿਮਾਨ ਰਹਿੰਦਾ ਹੈ। ਮੈਂ ਕੋਈ ਘਟ ਹਾਂ, ਮੇਰਾ ਭਾਸ਼ਣ ਸਭ ਨੂੰ ਪਸੰਦ ਆਉਂਦਾ ਹੈ। ਮੇਰੀ ਸੇਵਾ ਦਾ ਪ੍ਰਭਾਵ ਪੈਂਦਾ ਹੈ, ਕੋਈ ਵੀ ਕਲਾ, ਮੇਰੀ ਹੈਂਡਲਿੰਗ ਬਹੁਤ ਚੰਗੀ ਹੈ, ਮੇਰਾ ਕੋਰਸ ਕਰਵਾਉਣਾ ਬਹੁਤ ਚੰਗਾ ਹੈ। ਕੋਈ ਨਾ ਕੋਈ ਗਿਆਨ ਵਿਚ ਅੱਗੇ ਵਧਾਉਣ ਵਿੱਚ, ਸੇਵਾ ਵਿਚ ਅੱਗੇ ਵਧਣ ਵਿਚ ਇਹ ਅਭਿਮਾਨ ਆਪਣੇ ਪ੍ਰਤੀ ਵੀ ਆਉਂਦਾ ਅਤੇ ਦੂਜੇ ਦੇ ਗੁਣ ਜਾਂ ਕਲਾ ਜਾਂ ਵਿਸ਼ੇਸ਼ਤਾ ਪ੍ਰਤੀ ਵੀ ਪਿਆਰ ਹੋ ਜਾਂਦਾ। ਲੇਕਿਨ ਯਾਦ ਕੌਣ ਆਵੇਗਾ? ਦੇਹਭਾਨ ਹੀ ਯਾਦ ਆਵੇਗਾ ਨਾ, ਫਲਾਣਾ ਬੁੱਧੀ ਦਾ ਬਹੁਤ ਚੰਗਾ ਹੈ, ਮੇਰੀ ਹੈਂਡਲਿੰਗ ਬਹੁਤ ਚੰਗੀ ਹੈ, ਇਹ ਅਭਿਮਾਨ ਸੇਵਾ ਤੇ ਪੁਰਸ਼ਾਰਥ ਵਿਚ ਅੱਗੇ ਵਧਣ ਵਾਲ਼ਿਆਂ ਨੂੰ ਅਭਿਮਾਨ ਦੇ ਰੂਪ ਵਿਚ ਆਉਂਦਾ ਹੈ। ਤਾਂ ਇਹ ਵੀ ਚੈਕ ਕਰਨਾ ਹੈ ਅਤੇ ਅਭਿਮਾਨ ਵਾਲੇ ਨੂੰ ਅਭਿਮਾਨ ਹੈ ਤਾਂ ਇਸ ਨੂੰ ਚੈੱਕ ਕਰਨ ਦਾ ਸਾਧਨ ਹੈ, ਅਭਿਮਾਨ ਵਾਲੇ ਨੂੰ ਜਰਾ ਵੀ ਕੋਈ ਨੇ ਅਪਮਾਨ ਕੀਤਾ, ਉਸ ਦੇ ਵਿਚਾਰ ਦਾ, ਉਸਦੀ ਸਲਾਹ ਦਾ, ਉਸਦੀ ਕਲਾ ਦਾ, ਉਸ ਦੀ ਹੈਂਡਲਿੰਗ ਦਾ ਅਪਮਾਨ ਬਹੁਤ ਜਲਦੀ ਮਹਿਸੂਸ ਹੋਵੇਗਾ। ਅਤੇ ਅਪਮਾਨ ਮਹਿਸੂਸ ਹੋਇਆ, ਉਸਦੀ ਹੋਰ ਸੂਖਸ਼ਮ ਨਿਸ਼ਾਨੀ ਕ੍ਰੋਧ ਦਾ ਅੰਸ਼ ਪੈਦਾ ਹੁੰਦਾ ਹੈ, ਰੌਬ। ਉਹ ਫਰਿਸ਼ਤਾ ਬਣਨ ਨਹੀਂ ਦਿੰਦਾ। ਤਾਂ ਵਰਤਮਾਨ ਸਮੇਂ ਦੇ ਹਿਸਾਬ ਨਾਲ ਬਾਪਦਾਦਾ ਫਿਰ ਤੋਂ ਇਸ਼ਾਰਾ ਦੇ ਰਿਹਾ ਹੈ, ਆਪਣਾ ਸੰਗਮਯੁੱਗ ਦਾ ਲਾਸ੍ਟ ਸਵਰੂਪ ਫਰਿਸ਼ਤਾ ਹੁਣ ਜੀਵਨ ਵਿਚ ਪ੍ਰਤੱਖ ਕਰੋ, ਸਾਕਾਰ ਵਿਚ ਲਿਆਓ। ਫਰਿਸ਼ਤਾ ਬਣਨ ਨਾਲ ਅਸ਼ਰੀਰੀ ਬਣਨਾ ਬਹੁਤ ਸਹਿਜ ਹੋ ਜਾਵੇਗਾ। ਆਪਣੀ ਚੈਕਿੰਗ ਕਰੋ, ਕਿ ਆਪਣੀ ਵਿਸ਼ੇਸ਼ਤਾ ਜਾਂ ਕਿਸੇ ਹੋਰ ਦੀ ਵਿਸ਼ੇਸ਼ਤਾ ਨਾਲ ਸੂਖਸ਼ਮ ਰੂਪ ਵਿੱਚ ਵੀ ਕੋਈ ਲਗਾਵ ਜਾਂ ਅਭਿਮਾਨ ਤਾਂ ਨਹੀਂ ਹੈ? ਕਈ ਬੱਚਿਆਂ ਦੀ ਅਵਸਥਾ ਕੋਈ ਛੋਟੀ ਗੱਲ ਵੀ ਹੋਵੇਗੀ ਨਾ ਤਾਂ ਹੇਠਾਂ ਉਪਰ ਹੋ ਜਾਂਦੀ ਹੈ। ਦਿਲਖੁਸ਼, ਚੇਹਰਾ ਖੁਸ਼… ਉਸ ਦੀ ਬਜਾਏ ਜਾਂ ਚਿੰਤਨ ਵਾਲਾ ਚਿਹਰਾ ਜਾਂ ਚਿੰਤਾ ਵਾਲਾ ਚਿਹਰਾ ਹੋ ਜਾਂਦਾ ਅਤੇ ਚਲਦੇ - ਚਲਦੇ ਦਿਲਸ਼ਿਕਸਤ ਵੀ ਹੋ ਜਾਂਦੇ। ਦਿਲਖੁਸ਼ ਦੀ ਬਜਾਏ ਦਿਲਸ਼ਿਕਸਤ। ਤਾਂ ਸਮਝਾ, ਹੁਣ ਆਪਣੇ ਸੰਗਮਯੁਗ ਦੀ ਲਾਸਟ ਸਟੇਜ ਫਰਿਸ਼ਤੇਪਨ ਦੇ ਸੰਸਕਾਰ ਇਮ੍ਰਜ ਕਰੋ। ਜਿਵੇਂ ਬ੍ਰਹਮਾ ਬਾਪ ਨੂੰ ਦੇਖਿਆ, ਫਾਲੋ ਫਾਦਰ ਕਰਨਾ ਹੈ ਨਾ। ਗੱਲ ਕਰਦੇ - ਕਰਦੇ ਲਾਸ੍ਟ ਵਿਚ ਕਈ ਬੱਚਿਆਂ ਨੂੰ ਅਨੁਭਵ ਹੈ, ਸੁਨਾਉਣ ਆਏ ਸਮਾਚਾਰ ਲੇਕਿਨ ਸਮਾਚਾਰ ਤੋਂ ਪਰੇ, ਆਵਾਜ ਤੋਂ ਪਰੇ ਸਥਿਤੀ ਦਾ ਅਨੁਭਵ ਕੀਤਾ ਹੋਇਆ ਦੇਖਿਆ ਹੈ। ਕਈ ਗੱਲਾਂ ਦਾ ਸਮਾਚਾਰ ਸੁਨਾਉਣੇ, ਬਹੁਤ ਪਲਾਨ ਬਣਕੇ ਆਉਂਦੇ ਇਹ ਦੱਸਾਂਗਾ, ਇਹ ਦੱਸਾਂਗਾ, ਇਹ ਪੁੱਛਾਂਗਾ… ਲੇਕਿਨ ਸਾਮ੍ਹਣੇ ਆਉਂਦੇ ਕੀ ਬੋਲਣਾ ਸੀ ਉਹ ਹੀ ਭੁੱਲ ਜਾਂਦਾ। ਤਾਂ ਇਹ ਹੈ ਫਰਿਸ਼ਤਾ ਅਵਸਥਾ। ਤਾਂ ਅੱਜ ਕੀ ਪਾਠ ਪੱਕਾ ਕੀਤਾ? ਮੈਂ ਕੌਣ? ਫਰਿਸ਼ਤਾ। ਕਿਸੇ ਦੀਆਂ ਗੱਲਾਂ ਤੋਂ, ਕਿਸੇ ਦੀਆਂ ਵਿਸ਼ੇਸ਼ਤਾ ਤੋਂ ਜਾਂ ਆਪਣੀ ਵਿਸ਼ੇਸ਼ਤਾਵਾਂ ਤੋਂ, ਦੇਹ ਅਭਿਮਾਨ ਤੋਂ ਪਰੇ ਡਬਲ ਲਾਈਟ ਫਰਿਸ਼ਤਾ ਕਿਉਂਕਿ ਫਰਿਸ਼ਤਾ ਬਣਨ ਦੇ ਬਿਨਾਂ ਦੇਵਤਾ ਦੀ ਉੱਚੀ ਪਦਵੀ ਵੀ ਨਹੀਂ ਮਿਲੇਗੀ। ਸਤਿਯੁਗ ਵਿੱਚ ਤੇ ਆ ਜਾਵੋਗੇ, ਕਿਉਂਕਿ ਬੱਚੇ ਬਣੇ ਹੋ, ਵਰਸਾ ਤੇ ਮਿਲੇਗਾ ਲੇਕਿਨ ਸ੍ਰੇਸ਼ਠ ਪਦਵੀ ਨਹੀਂ। ਜੋ ਵਾਇਦਾ ਹੈ ਸਦਾ ਨਾਲ ਰਹਾਂਗੇ, ਨਾਲ - ਨਾਲ ਰਾਜ ਕਰਾਂਗੇ, ਤਖ਼ਤ ਤੇ ਭਾਵੇਂ ਨਹੀਂ ਬੈਠੇ ਲੇਕਿਨ ਅਧਿਕਾਰੀ ਬਣੇ, ਉਥੇ ਦੀ ਰਾਜ ਸਭਾ ਵੇਖੀ ਹੈ ਨਾ। ਜੋ ਵੀ ਰਾਜ ਸਭਾ ਦੇ ਅਧਿਕਾਰੀ ਹਨ, ਉਹ ਤਿਲਕ ਅਤੇ ਤਾਜਧਾਰੀ, ਰਾਜ ਦਾ ਤਿਲਕ, ਰਾਜ ਦੀ ਨਿਸ਼ਾਨੀ ਤਾਜ। ਤਾਂ ਬਹੁਤ ਸਮੇਂ ਤੋਂ ਸਵਰਾਜ ਅਧਿਕਾਰੀ, ਵਿਚ - ਵਿਚ ਦੀ ਨਹੀਂ। ਬਹੁਤ ਸਮੇਂ ਦੇ ਸਵਰਾਜ ਅਧਿਕਾਰੀ ਤਖ਼ਤ ਤੇ ਭਾਵੇਂ ਨਹੀਂ ਬੈਠੇ ਲੇਕਿਨ ਰਾਇਲ ਫੈਮਲੀ ਦੇ ਅਧਿਕਾਰ ਬਣ ਜਾਂਦੇ ਹਨ। ਚੰਗਾ।

ਚੰਗਾ, ਅੱਜ ਜੋ ਪਹਿਲੀ ਵਾਰੀ ਆਏ ਹਨ ਉਹ ਉਠੋ। ਅੱਛਾ, ਪੌਣੀ ਸਭਾ ਤੇ ਉੱਠੀ ਹੋਈ ਹੈ। ਅੱਛਾ ਜੋ ਵੀ ਪਹਿਲੀ ਵਾਰੀ ਆਏ ਹਨ। ਉਨ੍ਹਾਂ ਸਭ ਨੂੰ ਬਾਪ ਨਾਲ ਸਾਕਾਰ ਮਿਲਣ ਦੀ, ਪਹਿਲੀ ਵਾਰੀ ਦੀ ਜਨਮ ਦੀ ਮੁਬਾਰਕ ਹੋਵੇ। ਬਾਪਦਾਦਾ ਦਾ ਸਭ ਆਏ ਹੋਏ ਬੱਚਿਆਂ ਨੂੰ ਇਹ ਹੀ ਵਰਦਾਨ ਹੈ ਕਿ ਆਏ ਟੂਲੇਟ ਦੇ ਸਮੇਂ ਤੇ ਹਨ ਲੇਕਿਨ ਨਵੇਂ ਆਏ ਹੋਏ ਬੱਚਿਆਂ ਪ੍ਰਤੀ ਇੱਕ ਵਿਸ਼ੇਸ਼ ਵਰਦਾਨ ਹੈ ਕਿ ਕਦੇ ਵੀ ਇਹ ਸੰਕਲਪ ਨਹੀਂ ਕਰਨਾ ਕਿ ਅਸੀਂ ਅੱਗੇ ਕਿਵੇਂ ਜਾ ਸਕਦੇ? ਟੂਲੇਟ ਆਉਣ ਵਾਲਿਆਂ ਨੂੰ, ਹਾਲੇ ਤੇ ਲੇਟ ਵਿਚ ਆਏ ਹੋ, ਟੂਲੇਟ ਵਿਚ ਨਹੀਂ ਆਏ ਹੋ ਅਤੇ ਹੁਣ ਤੁਸੀਂ ਸਭ ਨੂੰ ਵਿਸ਼ੇਸ਼ ਬਾਪਦਾਦਾ ਅਤੇ ਨਿਮਿਤ ਬਣੇ ਹੋਏ ਬ੍ਰਾਹਮਣ ਪਰਿਵਾਰ ਦੇ ਭਾਈ - ਭੈਣਾਂ ਦੇ ਵਿਸ਼ੇਸ਼ ਸਹਿਯੋਗ ਦੀ ਭਾਵਨਾ ਹੈ ਕਿ ਜੇਕਰ ਤੁਸੀਂ ਥੋੜ੍ਹੇ ਸਮੇਂ ਨੂੰ, ਇੱਕ - ਇੱਕ ਸੈਕਿੰਡ ਨੂੰ ਸਫਲ ਕਰਨ ਦਾ, ਕਿਉਂਕਿ ਥੋੜ੍ਹੇ ਸਮੇਂ ਵਿੱਚ ਬਹੁਤ ਪਾਉਣਾ ਹੈ, ਇੱਕ ਸੈਕਿੰਡ ਵੀ ਵਿਅਰਥ ਨਹੀਂ ਗਵਾਉਣਾ। ਕਰਮਯੋਗੀ ਬਣਕੇ ਚਲਣਾ, ਕਰਮ ਨਹੀਂ ਛੱਡਣਾ ਹੈ ਲੇਕਿਨ ਕਰਮ ਵਿਚ ਯੋਗ ਏਡ ਕਰਦੇ, ਕਰਮ ਅਤੇ ਯੋਗ ਦਾ ਬੈਲੇਂਸ ਰੱਖਣਾ ਹੈ। ਤਾਂ ਬੇਲੇਂਸ ਰੱਖਣ ਵਾਲਿਆਂ ਨੂੰ ਬਲੈਸਿੰਗ ਐਕਸਟ੍ਰਾ ਮਿਲਦੀ ਹੈ। ਤਾਂ ਜੋ ਵੀ ਲੇਟ ਆਏ ਹੋ, ਟੂਲੇਟ ਹਾਲੇ ਅੱਗੇ ਲੱਗਣਾ ਹੈ, ਤੁਹਾਨੂੰ ਚਾਂਸ ਹੈ, ਥੋੜੇ ਸਮੇਂ ਵਿੱਚ ਬਹੁਤ ਪੁਰਸ਼ਾਰਥ ਕਰ ਸਕਦੇ ਹੋ। ਬਾਪਦਾਦਾ ਵਰਦਾਨ ਦਿੰਦੇ ਹਨ ਕਿ ਹਿੰਮਤੇ ਬੱਚੇ ਮਦਦੇ ਬਾਪ ਹੈ ਹੀ।

ਸਾਰੇ ਚਾਰੋਂ ਪਾਸੇ ਦੇ ਬੱਚਿਆਂ ਨੂੰ ਬਾਪਦਾਦਾ ਦੇ ਦਿਲ ਦੀਆਂ ਦੁਆਵਾਂ, ਪਦਮਗੁਣਾ ਵਧਾਈਆਂ ਅਤੇ ਮੁਬਾਰਕ ਦੇ ਰਹੇ ਹਨ ਅਤੇ ਆਉਣ ਵਾਲੇ ਅਤੇ ਜੋ ਪਤ੍ਰ ਈਮੇਲ ਭੇਜਦੇ ਹਨ ਉਨ੍ਹਾਂ ਦਾ ਸੈਕਿੰਡ ਤੋਂ ਵੀ ਘੱਟ ਸਮੇਂ ਵਿੱਚ ਬਾਪਦਾਦਾ ਦੇ ਕੋਲ ਪਹੁੰਚ ਜਾਂਦਾ ਹੈ। ਉਨ੍ਹਾਂ ਨੂੰ ਵੀ ਅਤੇ ਬਾਪਦਾਦਾ ਦੀਆਂ ਪਿਆਸੀਆਂ ਆਤਮਾਵਾਂ, ਬੰਧੇਲੀਆਂ ਜੋ ਮਾਰ ਨੂੰ ਵੀ ਗਲ ਦਾ ਹਾਰ ਬਣਾ ਦਿੰਦੀਆਂ ਹਨ, ਅਜਿਹਿਆਂ ਆਤਮਾਵਾਂ ਨੂੰ ਯਾਦ ਪਿਆਰ ਅਤੇ ਨਵੇਂ - ਨਵੇਂ ਸਨੇਹੀ ਆਤਮਾਵਾਂ ਜੋ ਹੁਣੇ ਨਿਕਲ ਰਹੀਆਂ ਹਨ, ਲੇਕਿਨ ਘਟ। ਸਨੇਹੀ ਅਤੇ ਸਹਿਯੋਗੀ ਡਬਲ ਹੋਣਾ ਚਾਹੀਦਾ। ਤਾਂ ਚਾਰੋਂ ਪਾਸੇ ਦੇ ਸਾਰੇ ਯੁਵਾ, ਬ੍ਰਿਧ, ਬੱਚੇ, ਮਾਤਾਵਾਂ ਪਾਂਡਵ, ਸਭ ਨੂੰ ਮੁਬਾਰਕ ਹੋਵੇ ਅੱਛਾ।

ਵਰਦਾਨ:-
ਸਾਕਾਰ ਅਤੇ ਨਿਰਾਕਾਰ ਬਾਪ ਦੇ ਸਾਥ ਦ੍ਵਾਰਾ ਹਰ ਸੰਕਲਪ ਵਿਚ ਵਿਜੇਈ ਬਣਨ ਵਾਲੇ ਸਦਾ ਸਫਲਤਾ ਮੂਰਤ ਭਵ।

ਜਿਵੇਂ ਨਿਰਾਕਾਰ ਆਤਮਾ ਅਤੇ ਸਾਕਾਰ ਸ਼ਰੀਰ ਦੋਵਾਂ ਦੇ ਸੰਬੰਧ ਨਾਲ ਹਰ ਕੰਮ ਕਰ ਸਕਦੇ ਹੋ, ਇਵੇਂ ਹੀ ਨਿਰਾਕਾਰ ਅਤੇ ਸਾਕਾਰ ਬਾਪ ਦੋਵਾਂ ਨੂੰ ਨਾਲ ਅਤੇ ਸਾਮ੍ਹਣੇ ਰੱਖਦੇ ਹੋਏ ਹਰ ਕਰਮ ਅਤੇ ਸੰਕਲਪ ਕਰੋ ਤਾਂ ਸਫਲਤਾ ਮੂਰਤ ਬਣ ਜਾਵੋਗੇ ਕਿਉਂਕਿ ਜਦੋਂ ਬਾਪਦਾਦਾ ਸਾਮ੍ਹਣੇ ਹਨ ਤਾਂ ਜਰੂਰ ਉਨ੍ਹਾਂ ਤੋਂ ਵੈਰੀਫਾਈ ਕਰਵਾ ਕੇ ਨਿਸ਼ਚੇ ਅਤੇ ਨਿਰਭੈਤਾ ਨਾਲ ਕਰੋਂਗੇ। ਇਸ ਨਾਲ ਸਮੇਂ ਅਤੇ ਸੰਕਲਪ ਦੀ ਬਚਤ ਹੋਵੇਗੀ। ਕੁਝ ਵੀ ਵਿਅਰਥ ਨਹੀਂ ਜਾਵੇਗਾ, ਹਰ ਕਰਮ ਖੁਦ ਸਫਲ ਹੋਵੇਗਾ।

ਸਲੋਗਨ:-
ਰੂਹਾਨੀ ਸਨੇਹ ਸੰਪਤੀ ਨਾਲੋਂ ਵੀ ਜਿਆਦਾ ਮੁੱਲਵਾਨ ਹੈ ਇਸਲਈ ਮਾਸਟਰ ਸਨੇਹ ਦੇ ਸਾਗਰ ਬਣੋ।

ਇਹ ਅਵਿਅਕਤ ਇਸ਼ਾਰੇ :- ਏਕਤਾ ਅਤੇ ਵਿਸ਼ਵਾਸ਼ ਦੀ ਵਿਸ਼ੇਸ਼ਤਾ ਦ੍ਵਾਰਾ ਸਫਲਤਾ ਸੰਪੰਨ ਬਣੋ ਧਰਮ ਸੱਤਾ ਵਾਲ਼ਿਆਂ ਦੇ ਸਾਮ੍ਹਣੇ ਪਵਿੱਤਰਤਾ ਦੀ ਸ਼ਕਤੀ ਅਤੇ ਰਾਜ ਸੱਤਾ ਵਾਲ਼ਿਆਂ ਦੇ ਅੱਗੇ ਏਕਤਾ ਦੀ ਸ਼ਕਤੀ ਨੂੰ ਸਿੱਧ ਕਰੋ। ਇਨ੍ਹਾਂ ਦੋਵਾਂ ਹੀ ਸ਼ਕਤੀਆਂ ਨੂੰ ਸਿੱਧ ਕਰਨ ਨਾਲ ਈਸ਼ਵਰੀਯ ਸੱਤਾ ਦਾ ਝੰਡਾ ਬਹੁਤ ਸਹਿਜ ਲਹਿਰਾ ਜਾਵੇਗਾ। ਹੁਣ ਇਨ੍ਹਾਂ ਦੋਵਾਂ ਦੇ ਵੱਲ ਵਿਸ਼ੇਸ਼ ਅਟੈਂਸ਼ਨ ਚਾਹੀਦਾ ਹੈ। ਜਿਨਾਂ - ਜਿਨਾਂ ਪਿਉਰਟੀ ਅਤੇ ਯੂਨਿਟੀ ਦੀ ਸ਼ਕਤੀ ਨਾਲ ਉਨ੍ਹਾਂ ਦੇ ਨੇੜੇ ਸੰਪਰਕ ਵਿਚ ਆਉਂਦੇ ਰਹੋਗੇ ਉਨਾਂ ਉਹ ਖੁਦ ਹੀ ਆਪਣਾ ਵਰਣਨ ਕਰਨ ਲੱਗਣਗੇ।