22.03.26     Avyakt Bapdada     Punjabi Murli     07.04.2009    Om Shanti     Madhuban


ਕਾਰਣ ਸ਼ਬਦ ਤੋਂ ਮੁਕਤ ਰਹਿ ਚਲਣ ਅਤੇ ਚੇਹਰੇ ਤੋਂ ਮੁਕਤੀ ਦੇਣ ਵਾਲੇ ਮੁਕਤੀਦਾਤਾ ਬਣੋ , ਸੇਵਾ ਦੇ ਉਮੰਗ - ਉਤਸਾਹ ਦੇ ਨਾਲ ਸਦਾ ਬੇਹੱਦ ਦੀ ਵੈਰਾਗ ਵ੍ਰਿਤੀ ਵਿਚ ਰਹੋ।


ਅੱਜ ਬਾਪਦਾਦਾ ਚਾਰੋਂ ਪਾਸੇ ਦੇ ਬੱਚੇ ਜੋ ਡਬਲ ਮਾਲਿਕ ਹਨ, ਉਸ ਹਰ ਇੱਕ ਬੱਚੇ ਨੂੰ ਵੇਖ ਰਹੇ ਹਨ। ਇੱਕ ਤੇ ਬਾਪ ਦੇ ਸਰਵ ਖਜ਼ਾਨਿਆਂ ਦੇ ਮਾਲਿਕ ਹਨ ਦੂਸਰਾ ਸਵਰਾਜ ਦੇ ਮਾਲਿਕ ਹਨ। ਦੋਵੇਂ ਮਾਲਿਕਪਨ ਹਰ ਬੱਚੇ ਨੂੰ ਬਾਪ ਦ੍ਵਾਰਾ ਮਿਲਿਆ ਹੋਇਆ ਹੈ। ਬਾਲਕ ਵੀ ਹਨ ਅਤੇ ਮਾਲਿਕ ਵੀ ਹਨ। ਮੇਰਾ ਬਾਬਾ ਕਿਹਾ ਅਤੇ ਬਾਪ ਨੇ ਵੀ ਮੇਰਾ ਬੱਚਾ ਕਿਹਾ, ਤਾਂ ਬਾਲਿਕ ਅਤੇ ਮਾਲਿਕ ਦੋਵੇਂ ਅਨੁਭਵ ਹਨ।

ਅੱਜ ਬਹੁਤ - ਬਹੁਤ ਬੱਚੇ ਆਏ ਹਨ, ਇਸ ਵਰ੍ਹੇ ਦਾ ਲਾਸ੍ਟ ਟਰਨ ਹੈ। ਤਾਂ ਅੱਜ ਬਾਪਦਾਦਾ ਨੇ ਹਰ ਇੱਕ ਦਾ ਪੁਰਸ਼ਾਰਥ ਚੈਕ ਕੀਤਾ। ਤਾਂ ਦੱਸੋ ਕਿ ਵੇਖਿਆ ਹੋਵੇਗਾ? ਹਰ ਇੱਕ ਆਪਣੇ ਤੋਂ ਪੁੱਛੇ ਮੇਰਾ ਪੁਰਸ਼ਾਰਥ ਕੀ? ਬਾਪਦਾਦਾ ਸਾਰੇ ਬੱਚਿਆਂ ਨੂੰ ਵੇਖ ਖੁਸ਼ ਵੀ ਹੋਏ ਲੇਕਿਨ ਇੱਕ ਆਸ਼ ਬਾਪ ਦੀ ਹੈ, ਦੱਸੀਏ ਉਹ ਕੀ ਹੈ! ਬਾਪ ਦੀ ਆਸ ਨੂੰ ਪੂਰੀ ਕਰਗੇ ਨਾ! ਇੱਕ ਹੀ ਆਸ ਹੈ ਦੱਸੀਏ! ਹੱਥ ਉਠਾਓ ਜੋ ਆਸ ਪੂਰੀ ਕਰਨਗੇ! ਬਹੁਤ ਚੰਗਾ। ਛੋਟੀ ਜਿਹੀ ਆਸ ਹੈ, ਉਹ ਹੈ ਅੱਜ ਤੋਂ। ਇੱਕ ਸ਼ਬਦ ਬਦਲੀ ਕਰੋ, ਕਿਹੜਾ ਸ਼ਬਦ? ਜੋ ਬਾਰ - ਬਾਰ ਹੇਠਾਂ ਲੈ ਆਉਂਦਾ ਹੈ, ਉਹ ਸ਼ਬਦ ਹੈ “ ਕਾਰਣ” ਇਸ ਕਾਰਣ ਸ਼ਬਦ ਨੂੰ ਪਰਿਵਰਤਨ ਕਰ ਨਿਵਾਰਣ ਸ਼ਬਦ ਸਦਾ ਧਾਰਨ ਕਰੋ, ਕਿਉਂਕਿ ਹੁਣ ਤੁਹਾਡੀ ਸੇਵਾ ਵੀ ਕਿਹੜੀ ਹੈ? ਵਿਸ਼ਵ ਦੀਆਂ ਆਤਮਾਵਾਂ ਦੀ, ਸਭ ਦੀ ਸਮੱਸਿਆ ਦਾ ਕਾਰਣ ਨਿਵਾਰਣ ਕਰ, ਨਿਵਾਰਣ ਕਰਦੇ ਹੀ ਨਿਰਵਾਣਧਾਮ ਵਿਚ ਲੈ ਜਾਣਾ ਹੈ ਕਿਉਂਕਿ ਤੁਸੀਂ ਸਾਰੇ ਮੁਕਤੀਦਾਤਾ ਹੋ। ਤਾਂ ਜਦ ਦੂਜਿਆਂ ਨੂੰ ਵੀ ਮੁਕਤੀ ਦਵਾਉਣ ਵਾਲੇ ਹੈ ਤਾਂ ਖੁਦ ਹੀ ਕਾਰਣ ਨੂੰ ਨਿਵਾਰਣ ਕਰੋਂਗੇ ਤਾਂ ਹੀ ਹੋਰਾਂ ਨੂੰ ਮੁਕਤੀ ਦਵਾ ਸਕੋਗੇ, ਨਿਰਵਾਣ ਵਿਚ ਭੇਜ ਸਕੋਗੇ। ਤਾਂ ਇਸ ਇੱਕ ਸ਼ਬਦ ਦਾ ਅੰਤਰ ਕਰਨਾ ਮੁਸ਼ਕਿਲ ਹੈ ਕਿ ਸਹਿਜ ਹੈ? ਸੋਚੋ।

ਅੱਜ ਜੋ ਵੀ ਆਏ ਹਨ ਜਾਂ ਆਪਣੇ ਸਥਾਨ ਤੇ ਵੇਖ ਰਹੇ ਹਨ, ਸੁਣ ਰਹੇ ਹਨ, ਉਨ੍ਹਾਂ ਸਭਨਾਂ ਤੋਂ ਬਾਪ ਦਾਦਾ ਇੱਕ ਸ਼ਬਦ ਦਾ ਪਰਿਵਰਤਨ ਚਾਹੁੰਦੇ ਹਨ ਕਿਉਂਕਿ ਕਾਰਣ ਹੀ ਹੇਠਾਂ ਲੈ ਆਉਂਦਾ ਹੈ। ਕਾਰਣ ਵਿਚ ਤੇ ਅਧਾਕਲਪ ਰਹੇ, ਹੁਣ ਨਿਵਾਰਣ ਕਰਨ ਦਾ ਸਮਾਂ ਹੈ। ਨਿਵਾਰਣ ਅਤੇ ਨਿਰਵਾਣ, ਮੁਕਤੀ। ਤਾਂ ਅੱਜ ਬਾਪ ਨੂੰ ਇਹ ਦੇਣ ਦੀ ਹਿੰਮਤ ਹੈ? ਲਾਸ੍ਟ ਟਰਨ ਹੈ ਨਾ, ਸਾਰੇ ਉਮੰਗ ਉਤਸਾਹ ਨਾਲ ਆਏ ਹਨ ਅਤੇ ਬਾਪਦਾਦਾ ਇੱਕ - ਇੱਕ ਨੂੰ ਮੁਬਾਰਕ ਦੇ ਰਹੇ ਹਨ। ਸੋਨ ਦੀ ਖਾਣਾ ਖਾਣ ਦੀ ਮੁਸ਼ਕਿਲ ਹੀ ਹੈ ਲੇਕਿਨ ਸਭ ਸਨੇਹ ਨਾਲ, ਸਨੇਹ ਦੇ ਪਲਾਨ ਨੇ ਤੁਸੀਂ ਸਭ ਨੂੰ ਮਧੁਬਨ ਵਿਚ ਪਹੁੰਚ ਦਿੱਤਾ ਹੈ। ਬਾਪਦਾਦਾ ਹਰ ਇੱਕ ਦਾ ਸਨੇਹ ਵੇਖ, ਹਰ ਇੱਕ ਨੂੰ ਪਦਮ ਗੁਣਾਂ ਸਨੇਹ ਨਾਲ ਮੁਬਾਰਕ ਦੇ ਰਹੇ ਹਨ। ਲੇਕਿਨ ਸਨੇਹ ਵਿਚ ਤੁਸੀਂ ਕੀ ਕਰਦੇ ਹੋ? ਜਿਸ ਨਾਲ ਸਨੇਹ ਹੁੰਦਾ ਹੈ ਨਾ, ਉਸ ਨੂੰ ਸਨੇਹ ਵਿਚ ਸੌਗ਼ਾਤ ਵੀ ਦਿੱਤੀ ਜਾਂਦੀ ਹੈ। ਤਾਂ ਅੱਜ ਬਾਪ ਦਾਦਾ ਸੌਗ਼ਾਤ ਵਿਚ ਇਹ ਕਾਰਣ ਸ਼ਬਦ ਲੈਣਾ ਚਾਉਂਦੇ ਹਨ। ਇਹ ਆਸ ਬਾਪਦਾਦਾ ਦੀ ਪੂਰਨ ਕਰਨਾ ਹੈ ਨਾ, ਫਿਰ ਹੱਥ ਉਠਾਓ, ਇੱਥੇ ਹੀ ਛੱਡ ਕੇ ਜਾਣਾ ਹੈ। ਇੱਥੇ ਗੇਟ ਤੋਂ ਨਿਕਲੋ ਤਾਂ ਕਾਰਣ ਸ਼ਬਦ ਖਤਮ ਹੋਵੇ। ਗਲਤੀ ਨਾਲ ਆ ਵੀ ਜਾਵੇ ਤਾਂ ਬਾਪ ਨੂੰ ਦਿੱਤੀ ਹੋਈ ਚੀਜ਼ ਅਮਾਨਤ ਹੈ। ਤਾਂ ਅਮਾਨਤ ਵਿਚ ਕੀ ਕੀਤਾ ਜਾਂਦਾ ਹੈ? ਵਾਪਿਸ ਲਿਆ ਜਾਂਦਾ ਹੈ? ਤਾਂ ਸਭ ਨੇ ਦ੍ਰਿੜ ਸੰਕਲਪ ਕੀਤਾ? ਕੀਤਾ? ਹੱਥ ਉਠਾਓ ਫਿਰ ਤੋਂ। ਪਿੱਛੇ ਵਾਲੇ ਹੱਥ ਹਿਲਾਓ ( ਅੱਜ ਸ਼ਾਂਤੀਵਨ ਵਿਚ ਤਕਰੀਬਨ 28 - 29 ਹਜਾਰ ਭਾਈ - ਭੈਣਾਂ ਅੰਦਰ ਬਾਹਰ ਬੈਠਕੇ ਮੁਰਲੀ ਸੁਣ ਰਹੇ ਹਨ, ਸਾਰੇ ਹੱਥ ਹਿਲਾ ਰਹੇ ਹਨ) ਚੰਗਾ, ਬਹੁਤ ਚੰਗਾ, ਕਿਉਂਕਿ ਹੁਣ ਸਮੇਂ ਅਨੁਸਾਰ ਤੁਹਾਡੇ ਕੋਲ ਕਿਉ ਲੱਗੇਗੀ। ਕਿਸਲਈ ਕਿਉ ਲੱਗੇਗੀ? ਹੇ ਮੁਕਤੀਦਾਤਾ ਮੁਕਤੀ ਦਵੋ। ਤਾਂ ਦੇਣ ਵਾਲੇ ਮੁਕਤੀਦਾਤਾ ਪਹਿਲੇ ਪਹਿਲੇ ਤੁਸੀਂ ਇੱਕ ਸ਼ਬਦ ਤੋਂ ਮੁਕਤ ਬਣੋਗੇ ਤਾਂ ਮੁਕਤੀ ਦੇ ਸਕੋਗੇ।

ਬਾਪਦਾਦਾ ਇਹ ਹੀ ਚਾਹੁੰਦੇ ਹਨ ਕੀ ਹੁਣ ਇਸ ਵਰ੍ਹੇ ਦਾ ਹੋਮਵਰਕ ਇਹ ਹੀ ਰਹੇ ਕਿ ਮੈਨੂੰ ਮੁਕਤ ਬਣ ਮੁਕਤੀ ਦਵਾਉਣਾ ਹੈ ਕਿਉਂਕਿ ਸਮੱਸਿਆਵਾਂ ਦਿਨ ਪ੍ਰਤੀ ਦਿਨ ਬਹੁਤ ਵਧਣੀਆਂ ਹਨ। ਤਾਂ ਸਮੱਸਿਆ ਸਮਾਧਾਨ ਰੂਪ ਵਿਚ ਬਦਲ ਜਾਵੇ। ਮੇਹਨਤ ਅਤੇ ਸਮੇਂ ਸਮੱਸਿਆ ਮਿਟਾਉਣ ਵਿਚ ਨਹੀਂ ਲੱਗੇ। ਕੀ ਤੁਹਾਨੂੰ ਆਪਣੇ ਭਗਤਾਂ ਦੀ ਅਤੇ ਸਮੇਂ ਦੀ ਪੁਕਾਰ ਸੁਣਾਈ ਨਹੀਂ ਦਿੰਦੀ! ਤਾਂ ਹੁਣ ਸਮੇਂ ਅਨੁਸਾਰ ਕੀ ਪਰਿਵਰਤਨ ਕਰਨਾ ਜਰੂਰੀ ਹੈ? ਕਿਉਂਕਿ ਹੁਣ ਹਰ ਇੱਕ ਨੂੰ ਅਨੁਭਵੀ ਮੂਰਤ ਬਣ ਕੋਈ ਨਾ ਕੋਈ ਨੂੰ ਅਨੁਭਵ ਕਰਾਉਣ ਦੀ ਲੋੜ ਹੈ। ਤਾਂ ਬਾਬਾ ਹੁਣ ਚਾਹੁੰਦਾ ਹੈ ਕਿ ਤੁਹਾਡਾ ਸਭ ਦਾ ਚਿਹਰਾ, ਚਲਣ ਅਜਿਹਾ ਸਪੱਸ਼ਟ ਵਿਖਾਈ ਦੇਵੇ ਕਿ ਇਹ ਮੁਕਤੀਦਾਤਾ ਦੇ ਬੱਚੇ ਮੁਕਤੀ ਦੇਣ ਵਾਲੇ ਹਨ। ਤੁਹਾਡੇ ਮੱਥੇ ਤੋਂ ਚਮਕਦੇ ਹੋਏ ਸਿਤਾਰੇ ਦਾ ਅਨੁਭਵ ਹੋਵੇ। ਸਿਰਫ਼ ਸੁਣਨ ਨਾਲ ਨਹੀਂ ਪਰ ਚੇਹਰੇ ਤੋਂ ਹੀ ਅਨੁਭਵ ਹੋਵੇ ਕਿਉਂਕਿ ਨਜ਼ਦੀਕ ਲੈ ਆਉਂਦਾ ਹੈ।ਤਾਂ ਇਹ ਅਨੁਭਵ ਚੇਹਰੇ ਅਤੇ ਚੱਲਣ ਤੋਂ ਦਿਖਾਓ। ਜਿਵੇਂ ਦੇਖੋ ਸਾਇੰਸ ਦੇ ਸਾਧਨ ਅਨੁਭਵ ਕਰਦੇ ਹਨ ਨਾ, ਹੁਣ ਗਰਮੀ ਦੀ ਸੀਜ਼ਨ ਹੈ ਤਾਂ ਗਰਮੀ ਦੀ ਸੀਜਨ ਹੈ ਤਾਂ ਗਰਮੀ ਦਾ ਅਤੇ ਸਰਦੀ ਦਾ ਅਨੁਭਵ ਕਰਾ ਰਹੇ ਹਨ ਨਾ। ਜਦੋਂ ਸਾਇੰਸ ਦੇ ਸਾਧਨ ਅਨੁਭਵੀ ਬਣਾਉਦੇ ਹਨ ਤਾਂ ਕੀ ਸਾਈਲੈਂਸ ਦੀ ਪਾਵਰ, ਸ਼ਕਤੀ ਦਾ ਅਉਭਵ ਨਹੀਂ ਕਰਾ ਸਕਦੀ ! ਤਾਂ ਬਾਪਦਾਦਾ ਹੁਣ ਬੱਚਿਆਂ ਤੋਂ ਇਹ ਹੀ ਚਾਹੁੰਦੇ ਹਨ ਕਿ ਅਨੁਭਵ ਦੀ ਸਥਿਤੀ ਵਿੱਚ ਸਥਿਤ ਰਹਿ ਨੈਣਾਂ ਨਾਲ, ਮੱਥੇ ਨਾਲ ਕੋਈ ਨਾ ਕੋਈ ਸ਼ਕਤੀ ਦਾ ਅਨੁਭਵ ਕਰਾਓ। ਸੁਣੀ ਹੋਈ ਗੱਲ, ਸੁਣਨ ਦੇ ਸਮੇਂ ਦੇ ਲਈ ਚੰਗੀ ਲੱਗਦੀ ਹੈ ਪਰ ਫਿਰ ਕੋਈ ਸਮੱਸਿਆ ਆਉਂਦੀ ਹੈ ਤਾਂ ਭੁੱਲ ਵੀ ਜਾਂਦੇ ਹਨ। ਪਰ ਅਨੁਭਵ ਜੀਵਨ ਭਰ ਤੱਕ ਨਹੀਂ ਭੁਲਦਾ ਨਹੀਂ ਹੈ।

ਬਾਪਦਾਦਾ ਨੇ ਇੱਕ ਕਾਰਨ ਦੇਖਿਆ। ਰਿਜ਼ਲਟ ਵੀ ਦੇਖੀ, ਇੱਕ ਰਿਜ਼ਲਟ ਦੇਖ ਬਹੁਤ -ਬਹੁਤ ਮੁਬਾਰਕ ਦਿੱਤੀ। ਕਿਹੜੀ ਰਿਜ਼ਲਟ? ਅੱਜ ਤੱਕ ਸੇਵਾ ਦਾ ਉਮੰਗ -ਉਠਸ਼ਾਹ ਚੰਗਾ ਹੈ। ਤਾਂ ਬਾਪਦਾਦਾ ਮੁਬਾਰਕ ਵੀ ਦਿੰਦੇ ਹਨ, ਸੇਵਾ ਵਧਾਉਂਦੇ ਵੀ ਹਨ ਅਤੇ ਪਲੈਨ ਵੀ ਚੰਗੇ ਬਣਾਉਂਦੇ ਹਨ, ਰਿਜ਼ਲਟ ਵੀ ਯਥਾ ਸ਼ਕਤੀ ਮਿਲਦੀ ਹੈ ਪਰ ਇੱਕ ਗੱਲ ਅਨੁਭਵ ਕਰਨ ਦੇ ਲਈ ਆਪਣੇ ਵਿੱਚ ਅਟੇੰਸ਼ਨ ਦੇਣਾ ਪਵੇਗਾ। ਜਿਵੇਂ ਸੇਵਾ ਤੁਹਾਡੀ ਹੁਣ ਪ੍ਰਸਿੱਧ ਹੁੰਦੀ ਜਾਂਦੀ ਹੈ। ਖੁਸ਼ ਵੀ ਹੁੰਦੇ ਰਹਿੰਦੇ ਹਨ ਅਤੇ ਅੱਜਕਲ ਇੰਟਰਨੇਟ ਵੀ ਵੱਧਦਾ ਜਾਂਦਾ ਹੈ। ਹੁਣ ਬਾਕੀ ਅਨੁਭਵ ਕਰਾਉਣ ਦੀ ਵਿਧੀ ਕੀ ਹੈ? ਉਹ ਹੈ ਉਮੰਗ -ਉਤਸ਼ਾਹ ਸਹਿਤ, ਜਿਨਾਂ ਉਮੰਗ ਓਨਾ ਹੀ ਸਮੇਂ ਅਨੁਸਾਰ ਹੁਣ ਬੇਹੱਦ ਦੀ ਵੈਰਾਗ ਵ੍ਰਿਤੀ ਵੀ ਚਾਹੀਦੀ ਹੈ। ਪੁਰਸ਼ਾਰਥ ਵਿੱਚ ਕੋਈ ਸਮੱਸਿਆ ਰੂਪ ਬਣਦਾ ਹੈ ਤਾਂ ਉਸਦਾ ਕਾਰਨ ਹੈ ਬੇਹੱਦ ਦੇ ਵੈਰਾਗ ਵ੍ਰਿਤੀ ਵਿੱਚ ਕਮੀ। ਹੁਣ ਬੇਹੱਦ ਦਾ ਵੈਰਾਗ ਚਾਹੀਦਾ ਹੈ। ਬੇਹੱਦ ਦਾ ਵੈਰਾਗ ਸਦਾਕਾਲ ਚੱਲਦਾ ਹੈ। ਜੇਕਰ ਸਮੇਂ ਤੇ ਹੁੰਦਾ ਹੈ ਤਾਂ ਸਮੇਂ ਨੰਬਰਵਨ ਹੋ ਜਾਂਦਾ ਹੈ ਅਤੇ ਤੁਸੀਂ ਨੰਬਰ ਟੁ ਵਿੱਚ ਹੋ ਜਾਂਦੇ ਹੋ। ਸਮੇਂ ਨੇ ਤੁਹਨੂੰ ਵੈਰਾਗ ਦਵਾਇਆ। ਬੇਹੱਦ ਦਾ ਵੈਰਾਗ ਸਦਾਕਾਲ ਹੁੰਦਾ ਹੈ। ਇੱਕ ਪਾਸੇ ਉਮੰਗ -ਉਤਸ਼ਾਹ, ਖੁਸ਼ੀ ਅਤੇ ਦੂਸਰੇ ਪਾਸੇ ਬੇਹੱਦ ਦਾ ਵੈਰਾਗ। ਬੇਹੱਦ ਦਾ ਵੈਰਾਗ ਸਦਾ ਨਾ ਰਹਿਣ ਦਾ ਕਾਰਨ? ਬਾਪਦਾਦਾ ਨੇ ਦੇਖਿਆ ਕਿ ਕਾਰਨ ਹੈ ਦੇਹ -ਅਭਿਮਾਨ। ਦੇਹ ਸ਼ਬਦ ਸਭ ਗੱਲਾਂ ਵਿੱਚ ਆਉਂਦਾ ਹੈ -ਜਿਵੇਂ ਦੇਹ ਦੇ ਸੰਬੰਧ, ਦੇਹ ਦੇ ਪਦਾਰਥ, ਦੇਹ ਦੇ ਸੰਸਕਾਰ, ਦੇਹ ਸ਼ਬਦ ਸਭ ਵਿੱਚ ਆਉਂਦਾ ਹੈ ਅਤੇ ਵਿਸ਼ੇਸ਼ ਦੇਹ - ਅਭਿਮਾਨ ਕਿਸ ਗੱਲ ਵਿੱਚ ਆਉਂਦਾ ਹੈ, ਜੋ ਦੇਹੀ -ਅਭਿਮਾਨੀ ਨਾਲ ਦੇਹ - ਅਭਿਮਾਨ ਵਿੱਚ ਲੈ ਆਉਂਦਾ ਹੈ, ਉਹ ਹੁਣ ਤੱਕ ਬਾਪਦਾਦਾ ਨੇ ਚੈਕ ਕੀਤਾ ਕਿ ਮੂਲ ਕਾਰਨ ਪੁਰਾਣੇ ਸੰਸਕਾਰ ਥੱਲੇ ਲੈ ਆਉਂਦੇ ਹਨ। ਸੰਸਕਾਰ ਮਿਟਾਏ ਹਨ ਪਰ ਕੋਈ ਨਾ ਕੋਈ ਸੰਸਕਾਰ ਨੇਚਰ ਦੇ ਰੂਪ ਵਿੱਚ ਹੁਣ ਵੀ ਕੰਮ ਕਰ ਲੈਂਦਾ ਹੈ। ਜਿਵੇਂ ਦੇਹ ਅਭਿਮਾਨ ਦੀ ਨੇਚਰ ਨੇਚਰੁਲ ਹੋ ਗਈ ਹੈ, ਇਵੇਂ ਦੇਹੀ -ਅਭਿਮਾਨੀ ਦੀ ਨੇਚਰ ਨੇਚਰੁਲ ਨਹੀਂ ਹੋਈ ਹੈ। ਕਹਿੰਦੇ ਹਨ ਅਸੀਂ ਸਭ ਖ਼ਤਮ ਕੀਤਾ ਹੈ ਪਰ ਇਕਦਮ ਬੀਜ਼ ਨੂੰ ਭਸਮ ਨਹੀਂ ਕੀਤਾ ਹੈ। ਇਸਲਈ ਸਮੇਂ ਆਉਣ ਤੇ ਫਿਰ ਉਹ ਦੇਹਭਾਨ ਦੇ ਸੰਸਕਾਰ ਇਮਰਜ਼ ਹੋ ਜਾਂਦੇ ਹਨ। ਤਾਂ ਹੁਣ ਜ਼ਰੂਰਤ ਹੈ ਇਸ ਦੇਹ ਭਾਨ ਦੀ ਨੇਚਰ ਨੂੰ ਪਾਵਰਫੁੱਲ ਦੇਹੀ -ਅਭਿਮਾਨੀ ਦੀ ਸ਼ਕਤੀ ਨਾਲ ਵੰਸ਼ -ਸਹਿਤ ਨਾਸ਼ ਕਰਨ ਦੀ, ਕਿਉਂਕਿ ਬੱਚੇ ਕਹਿੰਦੇ ਹਨ ਚਾਹੁੰਦੇ ਨਹੀਂ ਹਾਂ ਪਰ ਕਦੀ ਕਦੀ ਨਿਕਲ ਆਉਂਦਾ ਹੈ। ਕਿਉਂ ਨਿਕਲਦਾ? ਅੰਸ਼ ਹੈ ਤਾਂ ਵੰਸ਼ ਹੋਕੇ ਨਿਕਲ ਜਾਂਦਾ। ਤਾਂ ਹੁਣ ਜ਼ਰੂਰਤ ਹੈ ਸ਼ਕਤੀ ਸਵਰੂਪ ਬਣਨ ਦੀ, ਅਧਾਰ ਹੈ ਆਪਣੇ ਆਪ ਨੂੰ ਚੈਕ ਕਰੋ ਕਿ ਕਿਸੇ ਵੀ ਸਵਰੂਪ ਵਿੱਚ ਅੰਸ਼ਮਾਤਰ ਵੀ ਪੁਰਾਣਾ ਦੇਹ ਭਾਨ ਦਾ ਸੰਸਕਾਰ ਰਿਹਾ ਹੋਇਆ ਤਾਂ ਨਹੀਂ ਹੈ? ਅਤੇ ਉਹ ਖ਼ਤਮ ਹੋਵੇਗਾ ਬੇਹੱਦ ਦੀ ਵੈਰਾਗ ਵ੍ਰਿਤੀ ਨਾਲ। ਸਰਵਿਸ ਦੇਖ ਸੁਨ ਬਾਪਦਾਦਾ ਖੁਸ਼ ਹਨ ਪਰ ਹੁਣ ਬਾਪ ਦੀ ਇਹ ਹੀ ਚਾਹੁਣਾ ਹੈ ਕਿ ਜਿਵੇਂ ਸਰਵਿਸ ਦੀ ਫ਼ਲਕ, ਝਲਕ ਹੁਣ ਲੋਕਾਂ ਵਿੱਚ ਦਿਖਾਈ ਦਿੰਦੀ ਹੈ। ਅਨੁਭਵ ਹੁੰਦਾ ਹੈ ਸੇਵਾ ਦਾ, ਇਵੇਂ ਬੇਹੱਦ ਦੀ ਵੈਰਾਗ ਵ੍ਰਿਤੀ ਦਾ ਪ੍ਰਭਾਵ ਹੋਵੇ ਕਿਉਕਿ ਅਜਕਲ ਸੇਵਾ ਦਵਾਰਾ ਤੁਹਾਡੀ ਪ੍ਰਸ਼ੰਸਾ ਵਧੇਗੀ, ਤੁਹਾਡੀ ਪ੍ਰਕ੍ਰਿਤੀ ਦਾਸੀ ਹੋਵੇਗੀ। ਅਨੁਭਵ ਕਰਨਗੇ ਸਾਧਨ ਵਧਣਗੇ ਪਰ ਬੇਹੱਦ ਦੀ ਵੈਰਾਗ ਵ੍ਰਿਤੀ ਨਾਲ ਸਾਧਨ ਅਤੇ ਸਾਧਨਾ ਦਾ ਬੈਲੇਂਸ ਰਹੇਗਾ। ਜਿਵੇਂ ਤੁਸੀਂ ਲੋਕ ਪ੍ਰਕ੍ਰਿਤੀ ਵਿੱਚ ਰਹਿਣ ਵਾਲਿਆਂ ਨੂੰ ਦ੍ਰਿਸ਼ਟਾਂਤ ਦਿੰਦੇ ਹੋ ਕਿ ਸਭ ਕੁਝ ਕਰਦੇ ਕਰਮਯੋਗੀ ਕਮਲ ਪੁਸ਼ਪ ਦੇ ਸਮਾਨ ਰਹੋ। ਇਵੇਂ ਤੁਸੀਂ ਸਭ ਸਭ ਨੂੰ ਵੀ ਸੇਵਾ ਕਰਦੇ, ਸਾਧਨ ਮਿਲਦੇ, ਸਾਧਨਾ ਅਤੇ ਸਾਧਨ ਦਾ ਬੈਲੇਂਸ ਰਹੇਗਾ। ਤਾਂ ਅੱਜ ਐਡੀਸ਼ਨ ਸੇਵਾ ਦੇ ਨਾਲ ਬੇਹੱਦ ਦੀ ਵੈਰਾਗ ਵ੍ਰਿਤੀ ਵੀ ਜ਼ਰੂਰੀ ਹੈ। ਚੱਲਦੇ ਫਿਰਦੇ ਵੀ ਅਨੁਭਵ ਕਰੇ ਕਿ ਇਹ ਵਿਸ਼ੇਸ਼ ਆਤਮਾਵਾਂ ਹਨ। ਸਿਰਫ਼ ਯੋਗ ਵਿੱਚ ਬੈਠਣ ਦੇ ਟਾਇਮ ਨਹੀਂ, ਭਾਸ਼ਣ ਕਰਨ ਦੇ ਟਾਇਮ ਨਹੀਂ ਪਰ ਚੱਲਦੇ ਫਿਰਦੇ ਵੇ ਤੁਹਾਡੇ ਮੱਥੇ ਤੋਂ ਸ਼ਾਂਤੀ, ਸ਼ਕਤੀ, ਖੁਸ਼ੀ ਦੀ ਅਨੁਭੂਤੀ ਹੋਵੇ ਕਿਉਂਕਿ ਸਮੇਂ ਪ੍ਰਤੀ ਸਮੇਂ ਹੁਣ ਸਮੇਂ ਬਦਲਦਾ ਜਾਏਗਾ।

ਤਾਂ ਬਾਪਦਾਦਾ ਨੇ ਸਮੇਂ ਪ੍ਰਤੀ ਇਸ਼ਾਰਾ ਤੇ ਦੇ ਦਿੱਤਾ ਹੈ ਪਰ ਅੱਜ ਵਿਸ਼ੇਸ਼ ਬਾਪਦਾਦਾ ਇੱਕ ਤਾਂ ਬੇਹੱਦ ਦੇ ਵੈਰਾਗ ਵਲ ਇਸ਼ਾਰਾ ਦੇ ਰਿਹਾ ਹੈ, ਇਸਦੇ ਲਈ ਹੁਣ ਆਪਣੇ ਨੂੰ ਚੈਕ ਕਰਕੇ ਦੇਹੀ - ਅਭਿਮਾਨੀ ਬਣਨ ਵਿੱਚ ਜੋ ਦੇਹ - ਅਭਿਮਾਨ ਦਾ ਵਿਗਣ ਹੈ, ਅਨੇਕ ਤਰਾਂ ਦੇ ਦੇਹ -ਅਭਿਮਾਨ ਦਾ ਅਨੁਭਵ ਹੈ, ਇਸਦਾ ਪਰਿਵਰਤਨ ਕਰੋ। ਅਤੇ ਦੂਸਰੀ ਗੱਲ ਬਹੁਤ ਸਮੇਂ ਦਾ ਵੀ ਆਪਣਾ ਸੋਚੋ। ਬਹੁਤ ਸਮੇਂ ਦਾ ਅਭਿਆਸ ਚਾਹੀਦਾ ਹੈ। ਬਹੁਤ ਸਮੇਂ ਪੁਰਸ਼ਾਰਥ, ਬਹੁਤ ਸਮੇਂ ਦਾ ਪ੍ਰਾਲਬੱਧ। ਜੇਕਰ ਹੁਣ ਬਹੁਤਕਾਲ ਦਾ ਅਟੇੰਸ਼ਨ ਘੱਟ ਦਵੋਗੇ ਤਾਂ ਅੰਤਿਮ ਕਾਲ ਵਿੱਚ ਬਹੁਤਕਾਲ ਦਾ ਜਮਾਂ ਨਹੀਂ ਕਰ ਸਕੋਗੇ। ਟੁਲੇਟ ਦਾ ਬੋਰਡ ਲੱਗ ਜਾਏਗਾ ਇਸਲਈ ਬਾਪਦਾਦਾ ਅੱਜ ਦੂਸਰੇ ਵਰ੍ਹੇ ਦੇ ਲਈ ਹੋਮਵਰਕ ਦੇ ਰਹੇ ਹਨ। ਇਹ ਦੇਹ - ਅਭਿਮਾਨ ਸਭ ਸਮਸਿਆਵਾਂ ਦਾ ਕਾਰਨ ਬਣਦਾ ਹੈ ਅਤੇ ਫਿਰ ਬੱਚੇ ਰਮਣੀਕ ਹਨ ਨਾ, ਤਾਂ ਬਾਪ ਨੂੰ ਵੀ ਦਿਲਾਸਾ ਦਵਾਉਦੇ ਹਨ ਕਿ ਸਮੇਂ ਤੇ ਅਸੀਂ ਠੀਕ ਹੋ ਜਾਵਾਂਗੇ। ਬਾਪਦਾਦਾ ਕਹਿੰਦੇ ਹਨ ਕਿ ਕੀ ਸਮੇਂ ਤੁਹਾਡਾ ਟੀਚਰ ਹੈ? ਸਮੇਂ ਤੇ ਠੀਕ ਹੋ ਜਾਓਗੇ ਤਾਂ ਤੁਹਾਡਾ ਟੀਚਰ ਕੌਣ ਹੋਇਆ? ਤੁਹਾਡੀ ਕਰਿਏਸ਼ਨ ਸਮੇਂ ਤੁਹਾਡਾ ਟੀਚਰ ਹੋਵੇ, ਇਹ ਚੰਗਾ ਲਗੇਗਾ? ਇਸਲਈ ਸਮੇਂ ਨੂੰ ਤੁਹਾਨੂੰ ਨਜ਼ਦੀਕ ਲਿਆਉਣਾ ਹੈ। ਤੁਸੀਂ ਸਮੇਂ ਨੂੰ ਨਜ਼ਦੀਕ ਲਿਆਉਣ ਵਾਲੇ ਹੋ। ਸਮੇਂ ਤੇ ਰਹਿਣ ਵਾਲੇ ਨਹੀਂ। ਸਮੇਂ ਨੂੰ ਟੀਚਰ ਨਹੀਂ ਬਣਾਓ। ਤਾਂ ਬਾਪਦਾਦਾ ਅੱਜ ਇਹ ਹੀ ਬਾਰ -ਬਾਰ ਇਸ਼ਾਰਾ ਦੇ ਰਹੇ ਹਨ ਕਿ ਖੁਦ ਨੂੰ ਚੈਕ ਕਰੋ, ਬਾਰ -ਬਾਰ ਚੈਕ ਕਰੋ ਅਤੇ ਪਰਿਵਰਤਨ ਕਰੋ। ਬਹੁਤਕਾਲ ਦਾ ਪਰਿਵਰਤਨ ਬਹੁਤਕਾਲ ਦੇ ਪ੍ਰਾਲਬੱਧ ਦਾ ਅਧਿਕਾਰੀ ਬਣਦਾ ਹੈ। ਤਾਂ ਕੋਈ ਬੱਚਾ ਭਾਵੇਂ ਹੁਣ ਤੱਕ ਢਿਲਾ ਢਾਲਾ ਪੁਰਸ਼ਾਰਥੀ ਹੋਵੇ ਪਰ ਲਾਸ੍ਟ ਨੰਬਰ ਵਾਲੇ ਬੱਚੇ ਨਾਲ ਵੀ ਬਾਪ ਦਾ ਸਨੇਹ ਹੈ। ਸਨੇਹ ਹੈ ਤਾਂ ਹੀ ਤਾਂ ਬਾਪ ਦਾ ਬਣਿਆ ਹੈ, ਬਾਪ ਨੂੰ ਪਹਿਚਾਣਿਆ ਹੈ, ਮੇਰਾ ਬਾਬਾ ਤਾਂ ਕਹਿੰਦਾ ਹੈ ਇਸਲਈ ਸਮੇਂ ਤੇ ਨਹੀਂ ਛੱਡੋ। ਸਮੇਂ ਆਏਗਾ ਨਹੀਂ, ਸਾਨੂੰ ਸੰਪੂਰਨਤਾ ਦਾ ਸਮੇਂ ਸਮੀਪ ਲਿਆਉਣਾ ਹੈ। ਬਾਪਦਾਦਾ ਦੇ ਵਿਸ਼ਵ ਪਰਿਵਰਤਨ ਦੇ ਕੰਮ ਦੇ ਤੁਸੀਂ ਸਭ ਸਾਥੀ ਹੋ। ਇੱਕਲਾ ਬਾਪ ਕੰਮ ਨਹੀਂ ਕਰ ਸਕਦਾ, ਬੱਚਿਆਂ ਦਾ ਸਾਥ ਹੈ। ਬਾਪ ਤਾਂ ਕਹਿੰਦੇ ਹਨ ਪਹਿਲੇ ਬੱਚੇ, ਅੱਗੇ ਬੱਚੇ। ਤਾਂ ਹੁਣ ਜੇਕਰ ਦੂਸਰੇ ਵਰ੍ਹੇ ਵਿੱਚ ਆਉਣਾ ਹੀ ਹੈ ਤਾਂ ਇਹ ਹੋਮ ਵਰਕ ਕਰਕੇ ਰੱਖਣਗੇ! ਕਰੋਂਗੇ? ਹਾਂ, ਹੱਥ ਉਠਾਓ। ਅੱਛਾ। ਪਿੱਛੇ ਵਾਲੇ ਵੀ ਹੱਥ ਉਠਾ ਰਹੇ ਹਨ।

ਦੇਖੋ, ਅੱਜ ਸੰਖਿਆਂ ਵੱਧ ਗਈ ਹੈ ਤਾਂ ਬਾਪਦਾਦਾ ਨੇ ਬੱਚਿਆਂ ਨੂੰ ਇਸ਼ਾਰਾ ਦਿੱਤਾ ਕਿ ਚੱਕਰ ਲਗਾਕੇ ਦੇਖਕੇ ਆਓ, ਕਿੱਥੇ - ਕਿਥੇ ਸੁਤੇ ਹਨ, ਕਿਵੇਂ ਲਾਇਨ ਵਿੱਚ ਖਾਂਦੇ ਹਨ। ਲੰਬੀ ਲਾਇਨ। ਪਰ ਸਭਦੇ ਚੇਹਰੇ ਤੇ ਖੁਸ਼ੀ ਹੈ - ਮਧੂਬਨ ਵਿੱਚ ਤਾਂ ਹੈ। ਪਰ ਇਹ ਖੁਸ਼ੀ ਮਧੂਬਨ ਵਿੱਚ ਹੀ ਛੱਡਕੇ ਨਹੀਂ ਜਾਣਾ, ਨਾਲ ਲੈ ਜਾਣਾ। ਬਾਪਦਾਦਾ ਨੇ ਵਤਨ ਵਿੱਚ ਬੈਠੇ ਤੁਸੀਂ ਸਭਦੇ ਸੋਨ ਦਾ, ਖਾਣਾ ਖਾਣ ਦਾ ਕੁਓ ਦਾ ਨਜ਼ਾਰਾ ਦੇਖਿਆ। ਬਾਪਦਾਦਾ ਨੂੰ ਇਵੇਂ ਸੰਕਲਪ ਹੁੰਦਾ ਕਿ ਹੁਣ ਹੁਣ ਰਜਾਈਆਂ ਦੀ, ਗਦੇਲਿਆਂ ਦੀ ਬਰਸਾਤ ਪੈ ਜਾਏ। ਪਰ ਇਹ ਵੀ ਮੌਜਾਂ ਦਾ ਮੇਲਾ ਹੈ ਅਤੇ ਚੰਗੀ ਤਰਾਂ ਨਾਲ ਬਾਪਦਾਦਾ ਨੇ ਦੇਖਿਆ, ਜਿੱਥੇ ਵੀ ਮਿਲਿਆ, ਜਿਵੇਂ ਵੀ ਮਿਲਿਆ ਹੈ, ਸਭ ਮਜ਼ੋਰੀਟੀ ਚੰਗੀ ਤਰਾਂ ਪਾਸ ਹਨ। ਤਾੜੀ ਵਜਾਓ। ਪਰ ਇਹ ਹੋਮਵਰਕ ਭੁਲਣਾ ਨਹੀਂ, ਇਸਵਿੱਚ ਤਾੜੀ ਨਹੀਂ ਵਜਾਉਦੇ। ਬਾਪਦਾਦਾ ਅਤੇ ਵਿਸ਼ੇਸ਼ ਬ੍ਰਹਮਾ ਬਾਪ ਹਮੇਸ਼ਾ ਬੱਚਿਆਂ ਨੂੰ ਮਧੂਬਨ ਦਾ ਸ਼ਿੰਗਾਰ ਕਹਿੰਦੇ ਹਨ। ਤਾਂ ਤੁਸੀਂ ਸਭ ਮਧੂਬਨ ਵਿੱਚ ਆਏ, ਬਾਪਦਾਦਾ ਵੀ ਸਾਕਾਰ ਰੂਪ ਨਾਲ ਐਨੇ ਪਰਿਵਾਰ ਨੂੰ ਦੇਖ ਖੁਸ਼ ਹਨ। ਸਹਿਣ ਕਰਨਾ ਪਿਆ ਹੈ, ਪਰ ਇਹ ਸਹਿਣ ਸਦਾ ਦੇ ਲਈ ਸਹਿਣਸ਼ਕਤੀ ਵਧਾਏਗਾ। ਸਭ ਖੁਸ਼ ਹੋ ਨਾ! ਤਕਲੀਫ ਤੇ ਨਹੀਂ ਹੋਈ। ਅਤੇ ਦੇਖੋ ਐਨੇ ਪਰਿਵਾਰ ਵਿੱਚ ਪਾਣੀ ਫਿਰ ਵੀ ਮਿਲਦਾ ਥੋੜ੍ਹਾ ਘੱਟ ਹੈ ਤਾਂ ਧਿਆਨ ਰੱਖਣਾ ਪਵੇਗਾ ਪਰ ਅੱਜਕਲ ਗਾਂਵ ਵਿੱਚ ਪੀਣ ਦਾ ਪਾਣੀ ਵੀ ਨਹੀਂ ਮਿਲਦਾ, ਇੱਥੇ ਤਾਂ ਤੁਹਾਨੂੰ ਕਪੜੇ ਧੋਣ ਦਾ ਵੀ ਪਾਣੀ ਮਿਲਿਆ। ਅਤੇ ਐਨਾ ਪਰਿਵਾਰ ਦੇਖ ਖੁਸ਼ੀ ਵੀ ਹੁੰਦੀ ਹੈ। ਸਾਰੇ ਕਲਪ ਵਿੱਚ ਬਾਪਦਾਦਾ ਨੂੰ ਇਹ ਫਾਖ਼ੁਰ ਹੈ ਕਿ ਐਨਾ ਵੱਡਾ ਪਰਿਵਾਰ ਕਿਸੇ ਦਾ ਨਹੀਂ ਹੈ। ਅੱਛਾ।

ਅੱਜ ਬਾਪਦਾਦਾ ਟੀਚਰਸ ਨੂੰ ਇੱਕ ਵਿਸ਼ੇਸ਼ ਸੇਵਾ ਯਾਦ ਦਿਵਾਉਂਦਾ ਹੈ, ਜੋ ਹੋਮਵਰਕ ਕਰਨਾ। ਟੀਚਰਸ ਦੇ ਲਈ ਹੋਮਵਰਕ ਹੈ ਕਿ ਸਦਾ ਟੀਚਰ ਆਪਣੇ ਨੂੰ ਬਾਪਦਾਦਾ ਦੇ ਸੱਚੇ ਸਾਥੀ, ਸਮੀਪ ਦੇ ਸਾਥੀ ਆਪਣੇ ਦਵਾਰਾ ਬਾਪ ਨੂੰ ਪ੍ਰਤੱਖ ਕਰਨ ਵਾਲੀ, ਕੋਈ ਵੀ ਤੁਹਾਨੂੰ ਦੇਖੇ ਤਾਂ ਇਹਨਾਂ ਨੂੰ ਦੱਸਣ ਵਾਲਾ ਕੌਣ! ਇਹਨਾਂ ਦਾ ਵੀ ਬਾਪ, ਸਿੱਖਿਅਕ,ਸਤਿਗੁਰੁ ਕੌਣ! ਤੁਹਾਨੂੰ ਨਹੀਂ ਦੇਖੇ, ਬਾਪ ਨੂੰ ਦੇਖੇ। ਇਸੀ ਸਵਮਾਨ ਵਿੱਚ ਇਹ 6-7 ਮਾਸ ਜੋ ਮਿਲਣਾ ਹੈ, ਇਹ ਹੋਮਵਰਕ ਕਰਨਾ ਫਿਰ ਬਾਪਦਾਦਾ ਪੁੱਛੇਗਾ ਕਿ ਹਰ ਇੱਕ ਨੇ ਕਿੰਨੇ ਪਰਸੈਂਟ ਕੀਤਾ? ਜ਼ਿਆਦਾ ਸਮਾਚਾਰ ਨਹੀਂ ਪੁੱਛੇਗਾ, ਮਧੂਬਨ ਵਾਲਿਆਂ ਨੂੰ ਵੀ ਬਾਪਦਾਦਾ ਯਾਦਪਿਆਰ ਤਾਂ ਦੇ ਹੀ ਰਹੇ ਹਨ। ਪਰ ਮਧੂਬਨ ਵਾਲੇ ਵੀ ਚਾਰੋਂ ਪਾਸੇ ਦੇ ਇਹ ਸਮਝਣ ਕਿ ਮਧੂਬਨ ਦਾ ਇੱਕ -ਇੱਕ ਰਤਨ ਵਿਸ਼ੇਸ਼ ਬਾਪ ਨੂੰ ਪ੍ਰਤੱਖ ਕਰਨ ਦੇ ਨਿਮਿਤ ਹਨ। ਤਾਂ ਸਾਰਾ ਸਮੇਂ ਮਧੂਬਨ ਵਾਲੇ ਇਵੇਂ ਮਨਸਾ ਸੇਵਾ, ਕਰਮਣਾ ਸੇਵਾ ਅਤੇ ਸਭਨੂੰ ਸਮਾਨ ਬਣਾਉਣ ਦਾ ਏਕਜਾਮਪਲ ਬਣਕੇ ਦਿਖਾਏ। ਤਾਂ ਮਧੂਬਨ ਵਾਲਿਆਂ ਨੂੰ ਇਹ ਰਿਜ਼ਲਟ ਦੇਣੀ ਹੈ ਕਿ ਬਾਪ ਸਮਾਨ ਬਣਨ ਦਾ ਨਕਸ਼ਾ ਆਪਣੇ ਵਿੱਚ ਦਿਖਾਇਆ? ਹਰ ਇੱਕ ਦੇ ਮੁਖ ਤੋਂ ਨਿਕਲੇ ਵਾਹ ਬਾਬਾ ਦੇ ਬੱਚੇ ਵਾਹ! ਅਤੇ ਤੁਸੀਂ ਸਭ ਕੀ ਕਰੋਂਗੇ? ਤੁਸੀਂ ਸਭ ਆਪਣੇ ਨੂੰ ਨੰਬਰਵਾਰ ਨਹੀਂ ਪਰ ਨੰਬਰਵਨ ਬਣਨ ਦਾ ਏਕਜਾਮਪਲ ਬਣਕੇ ਦਿਖਾਉਣਾ। ਨੰਬਰਵਾਰ ਬਣਨ ਵਿੱਚ ਮਜ਼ਾ ਨਹੀਂ, ਬਣਨਾ ਹੈ ਤਾਂ ਨੰਬਰਵਨ। ਨੰਬਰਵਾਰ ਬਣਨਾ ਕੀ ਵੱਡੀ ਗੱਲ! ਤਾਂ ਸਭ ਵਿਨ ਅਤੇ ਵਨ ਇਹ ਰਿਜ਼ਲਟ ਸੁਣਾਉਣਾ। ਅੱਛਾ।

ਸਭ ਵਲ ਦੇ ਬਾਪਦਾਦਾ ਦੇ ਦਿਲਤਖ਼ਤਨਸ਼ੀਂਨ ਅਤੇ ਭ੍ਰਿਕੁਟੀ ਦੇ ਤਖ਼ਤਨਸ਼ੀਨ ਅਤੇ ਭਵਿੱਖ ਦੇ ਵੀ ਰਾਜਤਖ਼ਤਨਸ਼ੀਂਨ ਅਜਿਹੇ ਬਾਪਦਾਦਾ ਦੇ ਸਿਕੀਲੱਧੇ, ਪਦਮ ਪਦਮਗੁਣਾਂ ਭਾਗਸ਼ਾਲੀ ਬੱਚਿਆਂ ਨੂੰ ਸਦਾ ਆਪਣੇ ਨੈਣਾਂ ਦਵਾਰਾ ਰੂਹਾਨੀਅਤ ਦਾ ਅਨੁਭਵ ਕਰਾਉਣ ਵਾਲੇ ਅਤੇ ਚੇਹਰੇ ਦਵਾਰਾ ਸਦਾ ਖੁਸ਼ਕਿਸ਼ਮਤ, ਮਨ ਸਦਾ ਖੁਸ਼ੀ ਵਿੱਚ ਨੱਚਦਾ ਰਹੇ, ਕੋਈ ਵੀ ਸਾਮਹਣੇ ਆਏ, ਅਨੁਭਵ ਕਰੇ ਕਿ ਇਹਨਾਂ ਵਰਗੀ ਖੁਸ਼ੀ ਕਿਥੇ ਵੀ ਨਹੀਂ ਹੈ ਅਤੇ ਸਬਕ (ਪਾਠ) ਸਿੱਖਕੇ ਜਾਣ। ਇਵੇਂ ਹਰ ਬਾਪ ਦੇ ਬੱਚੇ ਆਪਣੇ ਦਵਾਰਾ ਬਾਪ ਦਾ, ਮੁੱਖ ਦਵਾਰਾ ਬਾਪ ਦਾ ਪਰਿਚੇ ਦਿੰਦੇ ਹੋ ਪਰ ਨੈਣਾਂ ਅਤੇ ਚੇਹਰੇ ਦਵਾਰਾ ਬਾਪ ਦਾ ਸਾਕਸ਼ਾਤਕਾਰ ਕਰਾਉਣ ਵਾਲੇ, ਅਜਿਹੇ ਚਾਰੋਂ ਪਾਸੇ ਦੇ ਬੱਚਿਆਂ ਨੂੰ, ਜਿਨਾਂ ਨੇ ਪੱਤਰ ਭੇਜੇ ਹਨ, ਇਮੇਲ ਕੀਤਾ ਹੈ, ਸਭ ਦੇ ਬਾਪਦਾਦਾ ਦੇ ਕੋਲ ਪਹੁੰਚ ਗਏ ਹਨ, ਜਿਸ ਸਮੇਂ ਆਪਣੇ ਸੰਕਲਪ ਕੀਤਾ, ਉਸੀ ਸਮੇਂ ਬਾਪ ਦੇ ਕੋਲ ਪਹੁੰਚ ਗਿਆ ਇਸਲਈ ਬਹੁਤ -ਬਹੁਤ ਮੁਬਾਰਕ ਹੋਵੇ। ਦੇਸ਼ ਵਿਦੇਸ਼ ਦੇ ਸਭ ਬੱਚਿਆਂ ਨੂੰ ਬਾਪ ਦਿਲ ਦੇ ਸਨੇਹ ਦਾ ਰਿਸਪਾਂਡ ਦੇ ਰਹੇ ਹਨ। ਤਾਂ ਚਾਰੋਂ ਪਾਸੇ ਦੇ ਬੱਚਿਆਂ ਨੂੰ ਬਾਪਦਾਦਾ ਦਾ ਪਦਮਗੁਣਾਂ ਦਿਲ ਦਾ ਦੁਲਾਰ, ਦਿਲ ਦਾ ਪਿਆਰ ਦੇ ਰਹੇ ਹਨ ਅਤੇ ਸਭ ਨੂੰ ਨਮਸਤੇ ਕਰ ਰਹੇ ਹਨ।

ਵਰਦਾਨ:-
ਕਰਮ ਕਰਦੇ ਹੋਏ ਕਰਮ ਦੇ ਬੰਧਨ ਤੋਂ ਮੁਕਤ ਰਹਿਣ ਵਾਲੇ ਸਹਿਜਯੋਗੀ ਖੁਦ ਯੋਗੀ ਭਵ।

ਜੋ ਮਹਾਂਵੀਰ ਬੱਚੇ ਹਨ ਉਨ੍ਹਾਂ ਨੂੰ ਸਾਕਾਰੀ ਦੁਨੀਆ ਦੀ ਕੋਈ ਵੀ ਆਕਰਸ਼ਣ ਆਪਣੇ ਵੱਲ ਆਕਰਸ਼ਿਤ ਨਹੀਂ ਕਰ ਸਕਦੀ। ਉਹ ਖੁਦ ਨੂੰ ਇੱਕ ਸੈਕਿੰਡ ਵਿਚ ਨਿਆਰਾ ਅਤੇ ਬਾਪ ਦਾ ਪਿਆਰਾ ਬਣਾ ਸਕਦੇ ਹਨ। ਡਾਇਰੈਕਸ਼ਨ ਮਿਲਦੇ ਹੀ ਸ਼ਰੀਰ ਤੋਂ ਪਰੇ ਅਸ਼ਰੀਰੀ, ਆਤਮ - ਅਭਿਮਾਨੀ, ਬੰਨ - ਮੁਕਤ, ਯੋਗਯੁਕਤ ਸਥਿਤੀ ਦਾ ਅਨੁਭਵ ਕਰਨ ਵਾਲੇ ਹੀ ਸਹਿਜਯੋਗੀ, ਆਪੇ ਯੋਗੀ, ਸਦਾ ਯੋਗੀ, ਕਰਮਯੋਗੀ ਅਤੇ ਸ੍ਰੇਸ਼ਠ ਯੋਗੀ ਹਨ। ਉਹ ਜਦੋਂ ਚਾਹੁਣ ਜਿਨਾਂ ਸਮੇਂ ਚਾਉਣ ਆਪਣੇ ਸੰਕਲਪ, ਸ਼ਵਾਸ ਨੂੰ ਇਕ ਬਾਪ ਦੀ ਯਾਦ ਵਿੱਚ ਸਥਿਤ ਕਰ ਸਕਦੇ ਹਨ।

ਸਲੋਗਨ:-
ਇਕਰਸ ਸਥਿਤੀ ਦੇ ਸ੍ਰੇਸ਼ਠ ਆਸਨ ਤੇ ਵਿਰਾਜਮਾਨ ਰਹਿਣਾ - ਇਹ ਹੀ ਤਪੱਸਵੀ ਆਤਮਾ ਦੀ ਨਿਸ਼ਾਨੀ ਹੈ।

ਇਹ ਅਵਿਅਕਤ ਇਸ਼ਾਰੇ - “ਨਿਸ਼ਚੇ ਦੇ ਫਾਉਂਡੇਸ਼ਨ ਨੂੰ ਮਜ਼ਬੂਤ ਕਰ ਸਦਾ ਨਿਰਭੇ ਅਤੇ ਨਿਸ਼ਚਿੰਤ ਰਹੋ” ਇਹ ਨਿਸ਼ਚੇ ਅਤੇ ਸਮ੍ਰਿਤੀ ਅਤੇ ਸਮਰਥੀ ਰੱਖੋ ਕਿ ਅਨੇਕ ਵਾਰੀ ਬਾਪ ਦੇ ਬਣੇ ਹਾਂ ਅਤੇ ਮਾਇਆ ਜਿੱਤ ਬਣੇ ਹਾਂ, ਤਾਂ ਹੁਣ ਬਣਨਾ ਕੀ ਮੁਸ਼ਕਿਲ ਹੈ! ਕੀ ਇਹ ਸਮ੍ਰਿਤੀ ਸਪੱਸ਼ਟ ਨੀ ਹੈ ਕਿ ਮੁਝ ਸ੍ਰੇਸ਼ਠ ਆਤਮਾ ਨੇ ਵਿਜੇਈ ਬਣਨ ਦਾ ਪਾਰਟ ਅਨੇਕ ਵਾਰ ਵਜਾਇਆ ਹੈ? ਜੇਕਰ ਸਮ੍ਰਿਤੀ ਸਪੱਸ਼ਟ ਨਹੀਂ ਹੈ ਤਾਂ ਇਸ ਤੋਂ ਸਿੱਧ ਹੈ ਕਿ ਬਾਪ ਦੇ ਅੱਗੇ ਖੁਦ ਨੂੰ ਸਪੱਸ਼ਟ ਨਹੀਂ ਕੀਤਾ ਹੈ।