22.06.25 Avyakt Bapdada Punjabi Murli
15.12.2005 Om Shanti Madhuban
" ਹੁਣ ਸਨੇਹ ਅਤੇ
ਸਹਿਯੋਗ ਦੀ ਰੂਪਰੇਖਾ ਸਟੇਜ ਤੇ ਲਿਆਓ ਹਰ ਇੱਕ ਨੂੰ ਗੁਣ ਅਤੇ ਸ਼ਕਤੀਆਂ ਦੀ ਗਿਫ਼ਟ ਦਵੋ"
ਅੱਜ ਪਰਮਾਤਮ ਬਾਪ ਆਪਣੇ
ਚਾਰੋਂ ਪਾਸੇ ਦੇ ਪਰਮਾਤਮ ਪਿਆਰ ਦੇ ਅਧਿਕਾਰੀ ਬੱਚਿਆਂ ਨੂੰ ਵੇਖ ਰਹੇ ਹਨ। ਇਹ ਪਰਮਾਤਮ ਪਿਆਰ ਵਿਸ਼ਵ
ਵਿਚ ਕੋਟਾਂ ਵਿੱਚੋ ਕਿਸੇ ਨੂੰ ਪ੍ਰਾਪਤ ਹੁੰਦਾ ਹੈ। ਇਹ ਪਰਮਾਤਮ ਪਿਆਰ ਨਿਸਵਾਰਥ ਪਿਆਰ ਹੈ ਕਿਉਂਕਿ
ਇੱਕ ਪਰਮਾਤਮਾ ਪਿਤਾ ਹੀ ਨਿਰਾਕਾਰ, ਨਿਰਹੰਕਾਰੀ ਹੈ। ਮਨੁੱਖ ਆਤਮਾ ਸ਼ਰੀਰਧਾਰੀ ਹੋਣ ਦੇ ਕਾਰਨ ਕੋਈ
ਨਾ ਕੋਈ ਸਵਾਰਥ ਵਿਚ ਆ ਹੀ ਜਾਂਦਾ ਹੈ। ਪਰਮਾਤਮ ਬਾਪ ਹੀ ਆਪਣੇ ਬੱਚਿਆਂ ਨੂੰ ਅਜਿਹਾ ਨਿਸਵਾਰਥ ਪਿਆਰ
ਦਿੰਦੇ ਹਨ। ਪਰਮਾਤਮ ਪਿਆਰ ਬ੍ਰਾਹਮਣ ਜੀਵਨ ਦਾ ਵਿਸ਼ੇਸ਼ ਆਧਾਰ ਹੈ। ਬ੍ਰਾਹਮਣ ਜੀਵਨ ਦਾ ਜੀਆਦਾਨ
ਹੈ। ਜੇਕਰ ਬ੍ਰਾਹਮਣ ਜੀਵਨ ਵਿਚ ਪਰਮਾਤਮ ਪਿਆਰ ਦਾ ਨੂੰ ਅਨੁਭਵ ਘਟ ਹੈ ਤਾਂ ਪਿਆਰ ਦੇ ਬਿਨਾਂ ਜੀਵਨ
ਰਮਣੀਕ ਨਹੀਂ, ਸੁੱਕਾ ਜੀਵਨ ਹੋ ਜਾਂਦਾ ਹੈ। ਪਰਮਾਤਮ ਪਿਆਰ ਹੀ ਜੀਵਨ ਵਿਚ ਸਦਾ ਸਾਥ ਵੀ ਦਿੰਦਾ ਹੈ
ਅਤੇ ਸਾਥੀ ਬਣ ਸਦਾ ਸਹਿਯੋਗੀ ਰਹਿੰਦਾ ਹੈ। ਜਿੱਥੇ ਪਿਆਰ ਹੈ ਸਾਥ ਹੈ ਉਥੇ ਸਭ ਕੁਝ ਬਹੁਤ ਸਹਿਜ ਅਤੇ
ਸਰਲ ਹੋ ਜਾਂਦਾ ਹੈ। ਮੇਹਨਤ ਦਾ ਅਨੁਭਵ ਨਹੀਂ ਹੁੰਦਾ ਹੈ। ਅਜਿਹਾ ਅਨੁਭਵ ਹੈ ਨਾ! ਪਰਮਾਤਮ ਪਿਆਰ
ਕੋਈ ਵੀ ਵਿਅਕਤੀ ਅਤੇ ਸਾਧਨਾਂ ਦੀ ਆਕਰਸ਼ਣ ਵਿਚ ਨਹੀਂ ਆ ਸਕਦਾ ਕਿਉਂਕਿ ਪਰਮਾਤਮ ਆਕਰਸ਼ਣ, ਪ੍ਰਮਾਤਮ
ਪਿਆਰ ਅਜਿਹਾ ਅਨੁਭਵ ਕਰਾਉਂਦਾ ਹੈ ਜੋ ਸਦਾ ਪਿਆਰ ਦੇ ਕਾਰਨ ਲਵਲੀਨ ਰਹਿੰਦੇ ਹਨ, ਜਿਸ ਨੂੰ ਲੋਕਾਂ
ਨੇ ਪਰਮਾਤਮਾ ਵਿਚ ਲੀਨ ਹੋਣਾ ਸਮਝ ਲਿਆ ਹੈ। ਪਰਮਾਤਮ ਵਿਚ ਲੀਨ ਹੋਣਾ ਸਮਝ ਲਿਆ ਹੈ। ਪਰਮਾਤਮ ਵਿਚ
ਲੀਨ ਨਹੀਂ ਹੁੰਦਾ ਲੇਕਿਨ ਪਰਮਾਤਮ ਪਿਆਰ ਵਿਚ ਲਵਲੀਨ ਹੋ ਜਾਂਦਾ ਹੈ।
ਬਾਪਦਾਦਾ ਚਾਰੋਂ ਪਾਸੇ ਦੇ ਬੱਚਿਆਂ ਨੂੰ ਵੇਖਦੇ ਹਨ - ਪਰਮਾਤਮ ਪਿਆਰੇ ਤੇ ਸਾਰੇ ਬਣੇ ਹਨ ਲੇਕਿਨ
ਇੱਕ ਹਨ ਲਵਲੀ ਬੱਚੇ ਦੂਜੇ ਹਨ ਲਵਲੀਨ ਬੱਚੇ। ਤਾਂ ਆਪਣੇ ਆਪ ਤੋਂ ਪੁੱਛੋ ਲਵਲੀ ਤੇ ਸਾਰੇ ਹਨ,
ਲੇਕਿਨ ਲਵਲੀਨ ਕਿੱਥੋਂ ਤੱਕ ਰਹਿੰਦੇ ਹੋ? ਲਵਲੀਨ ਬੱਚਿਆਂ ਦੀ ਨਿਸ਼ਾਨੀ ਹੈ ਉਹ ਸਦਾ ਪਰਮਾਤਮ
ਫ਼ਰਮਾਨ ਵਿਚ ਸਹਿਜ ਚਲਦੇ ਹਨ। ਫ਼ਰਮਾਨ ਵਿਚ ਵੀ ਰਹਿੰਦੇ ਅਤੇ ਦੇਹਭਾਨ ਤੋਂ ਕੁਰਬਾਨ ਵੀ ਰਹਿੰਦੇ ਹਨ
ਕਿਉਂਕਿ ਪਿਆਰ ਵਿਚ ਕੁਰਬਾਨ ਹੋਣਾ ਮੁਸ਼ਕਿਲ ਨਹੀਂ ਹੈ। ਸਭ ਤੋਂ ਪਹਿਲਾ ਫ਼ਰਮਾਨ ਹੈ - ਯੋਗੀ ਭਵ,
ਪਵਿੱਤਰ ਭਵ। ਬਾਪ ਦਾ ਬੱਚਿਆਂ ਨਾਲ ਪਿਆਰ ਹੋਣ ਦੇ ਕਾਰਨ ਬਾਪ ਬੱਚਿਆਂ ਨੂੰ ਮੇਹਨਤ ਕਰਦੇ ਵੇਖ ਨਹੀਂ
ਸਕਦੇ ਕਿਉਂਕਿ ਬਾਪ ਜਾਣਦੇ ਹਨ 63 ਜਨਮ ਬਹੁਤ ਮੇਹਨਤ ਕੀਤੀ, ਹੁਣ ਇਹ ਅਲੌਕਿਕ ਜਨਮ ਮੇਹਨਤ ਤੋਂ
ਮੁਕਤ ਹੋ ਅਤਿੰਦਰੀਏ ਸੁਖ ਦੀ ਮੌਜ ਮਨਾਉਣ ਦਾ ਹੈ। ਤਾਂ ਮੌਜ ਮਨਾ ਰਹੇ ਹੋ ਜਾਂ ਮਿਹਨਤ ਕਰਨੀ ਪੈਂਦੀ
ਹੈ? ਪਿਆਰ ਵਿਚ ਫ਼ਰਮਾਨ ਤੇ ਚਲਣਾ ਮੇਹਨਤ ਨਹੀਂ ਲਗਦੀ। ਜੇਕਰ ਮੇਹਨਤ ਕਰਨੀ ਪੈਂਦੀ ਹੈ ਤਾਂ ਪਿਆਰ
ਦੀ ਪ੍ਰਸੈਂਟੇਜ ਘਟ ਹੈ। ਕਿਤੇ ਨਾ ਕਿਤੇ ਪਿਆਰ ਵਿਚ ਕੁਝ ਨਾ ਕੁਝ ਲੀਕੇਜ ਹੈ। ਦੋ ਗੱਲਾਂ ਦੀ ਲੀਕੇਜ
ਮੇਹਨਤ ਕਰਾਉਂਦੀ ਹੈ - ਇੱਕ ਪੁਰਾਣੀ ਸੰਸਾਰ ਦੀ ਆਕਰਸ਼ਣ, ਸੰਸਾਰ ਵਿੱਚ ਸੰਬੰਧ, ਪਦਾਰਥ ਸਭ ਆ ਜਾਂਦਾ
ਹੈ। ਅਤੇ ਦੂਜਾ - ਪੁਰਾਣੀ ਸੰਸਕਾਰ ਦੀ ਆਕਰਸ਼ਣ। ਇਹ ਪੁਰਾਣਾ ਸੰਸਾਰ ਅਤੇ ਪੁਰਾਣੀ ਸੰਸਕਾਰ ਆਪਣੇ
ਵੱਲ ਆਕਰਸ਼ਿਤ ਕਰ ਦਿੰਦੇ ਹਨ ਤਾਂ ਪਰਮਾਤਮ ਪਿਆਰ ਵਿਚ ਪਰਸੈਂਟੇਜ ਹੋ ਜਾਂਦੀ ਹੈ। ਚੈਕ ਕਰੋ - ਇਨ੍ਹਾਂ
ਦੋਵਾਂ ਲੀਕੇਜ ਤੋਂ ਮੁਕਤ ਹੋ? ਯਾਦ ਕਰੋ ਤੁਸੀਂ ਆਤਮਾ ਦੇ ਅਨਾਦਿ ਸੰਸਕਾਰ ਅਤੇ ਆਦਿ ਸੰਸਕਾਰ ਕੀ ਸਨ
ਅਤੇ ਹੁਣ ਅੰਤ ਦੇ ਬ੍ਰਾਹਮਣ ਜੀਵਨ ਦੇ ਸੰਸਕਾਰ ਕੀ ਹਨ? ਅਨਾਦਿ ਵੀ ਹਨ, ਆਦਿ ਵੀ ਹਨ ਅਤੇ ਅੰਤ ਵਿਚ
ਵੀ ਸ੍ਰੇਸ਼ਠ ਸੰਸਕਾਰ ਹਨ। ਇਹ ਪੁਰਾਣੇ ਸੰਸਕਾਰ ਮੱਧ ਦੇ ਹਨ, ਨਾ ਅਨਾਦਿ ਹਨ, ਨਾ ਆਦਿ ਹਨ, ਨਾ ਅੰਤ
ਦੇ ਹਨ। ਲੇਕਿਨ ਸਭ ਦਾ ਲਕੇਸ਼ ਕੀ ਹੈ? ਕਿਸੇ ਵੀ ਬੱਚੇ ਤੋਂ ਪੁੱਛੋ ਤਾਂ ਇੱਕ ਹੀ ਉੱਤਰ ਦਿੰਦੇ ਹਨ
- ਲਕਸ਼ ਬਾਪ ਸਮਾਨ ਬਣਨ ਦਾ ਹੈ। ਇਹ ਹੀ ਹੈ ਨਾ! ਤਾਂ ਹੱਥ ਉਠਾਓ। ਇਹ ਹੀ ਲਕਸ਼ ਹੈ ਪੱਕਾ? ਜਾਂ
ਵਿਚ - ਵਿਚ ਸੀ ਬਦਲੀ ਹੋ ਜਾਂਦਾ ਹੈ।
ਤਾਂ ਬਾਪ ਬੱਚਿਆਂ ਨੂੰ ਪੁੱਛਦੇ ਹਨ ਕਿ ਬਾਪ ਅਤੇ ਦਾਦਾ ਦੋਵਾਂ ਦੇ ਸਮਾਨ ਸੰਸਕਾਰ ਕਿਹੜੇ ਹਨ? ਸਦਾ
ਬਾਪ ਹਰ ਆਤਮਾ ਦੇ ਪ੍ਰਤੀ ਉਦਾਰਚਿੱਤ ਰਹੇ ਹਨ। ਹਰ ਆਤਮਾ ਦੇ ਪ੍ਰਤੀ ਸਨੇਹ ਅਤੇ ਸਨਮਾਨ ਸਵਰੂਪ ਵਿਚ
ਸਹਿਯੋਗੀ ਰਹੇ ਹਨ। ਅਜਿਹੇ ਖੁਦ ਵੀ ਆਪਣੇ ਨੂੰ ਹਰ ਆਤਮਾ ਦੇ ਪ੍ਰਤੀ ਸਹਿਯੋਗੀ ਅਨੁਭਵ ਕਰਦੇ ਹੋ?
ਸਹਿਯੋਗ ਦੇ ਤਾਂ ਸਹਿਯੋਗੀ ਬਣੇ, ਨਹੀਂ। ਸਨੇਹ ਦੇ ਤਾਂ ਸਨੇਹੀ ਬਣੇ, ਨਹੀ। ਜਿਵੇਂ ਬ੍ਰਹਮਾ ਬਾਪ ਹਰ
ਬੱਚੇ ਦੇ ਪ੍ਰਤੀ ਸਹਿਯੋਗੀ ਬਣੇ, ਸਨੇਹੀ ਬਣੇ, ਇਵੇਂ ਸਰਵ ਦੇ ਸਦਾ ਸਨੇਹੀ ਅਤੇ ਸਹਿਯੋਗੀ, ਇਸ ਨੂੰ
ਕਿਹਾ ਜਾਂਦਾ ਹੈ ਸਮਾਨ ਬਣਨਾ। ਜੇਕਰ ਕਿਸੇ ਵੀ ਬੱਚੇ ਨੂੰ ਸੰਸਕਾਰ ਪਰਿਵਰਤਨ ਕਰਨ ਵਿਚ ਮੇਹਨਤ ਕਰਨੀ
ਪੈਂਦੀ ਹੈ ਤਾਂ ਉਸ ਦਾ ਕਾਰਨ ਕੀ ਹੈ? ਬ੍ਰਹਮਾ ਬਾਪ ਨੇ ਆਪਣੇ ਉੱਪਰ ਅਟੈਂਸ਼ਨ ਰੱਖਿਆ ਲੇਕਿਨ ਮੇਹਨਤ
ਨਹੀਂ ਕੀਤੀ। ਸੰਸਕਾਰ ਪਰਿਵਰਤਨ ਵਿਚ ਮੇਹਨਤ ਦਾ ਕਾਰਨ ਹੈ - ਲਵਲੀ ਬਣੇ ਹਨ, ਲਵਲੀਨ ਨਹੀਂ ਬਣੇ ਹਨ।
ਬਾਪਦਾਦਾ ਤਾਂ ਹਰ ਬੱਚੇ ਨੂੰ ਲਵਲੀ ਬੱਚੇ ਸਮਝਦੇ ਹਨ, ਜਾਣਦੇ ਵੀ ਹਨ, ਜਨਮਪਤਰੀ ਹਰ ਇੱਕ ਦੀ ਜਾਣਦੇ
ਹਨ ਫਿਰ ਵੀ ਕੀ ਕਹਿਣਗੇ? ਲਵਲੀ ਹਨ। ਬਾਪਦਾਦਾ ਹਰ ਬੱਚੇ ਨੂੰ ਇੱਕ ਹੀ ਪੜਾਈ, ਇੱਕ ਹੀ ਪਾਲਣਾ, ਇੱਕ
ਹੀ ਵਰਦਾਨ ਸਦਾ ਦਿੰਦੇ ਹਨ। ਭਾਵੇਂ ਜਾਣਦੇ ਵੀ ਹਨ ਕਿ ਇਹ ਲਾਸ੍ਟ ਨੰਬਰ ਹੈ ਫਿਰ ਵੀ ਬਾਪਦਾਦਾ ਕਿਸੇ
ਵੀ ਬੱਚੇ ਦਾ ਅਵਗੁਣ , ਕਮਜੋਰੀ ਸੰਕਲਪ ਵਿਚ ਵੀ ਨਹੀਂ ਰੱਖਦੇ। ਲਾਡਲਾ ਹੈ, ਸਿਕਿਲਧਾ ਹੈ, ਮਿੱਠਾ -
ਮਿੱਠਾ ਹੈ... ਇਸੇ ਦ੍ਰਿਸ਼ਟੀ ਅਤੇ ਵ੍ਰਿਤੀ ਨਾਲ ਵੇਖਦੇ ਕਿਉਂਕਿ ਬਾਪਦਾਦਾ ਜਾਣਦੇ ਹਨ ਇਸੇ ਵ੍ਰਿਤੀ
ਅਤੇ ਸ੍ਰੇਸ਼ਠ ਦ੍ਰਿਸ਼ਟੀ ਨਾਲ ਕਮਜੋਰ ਮਹਾਵੀਰ ਬਣ ਜਾਵੇਗਾ। ਇਵੇਂ ਹੀ ਆਪਣੀ ਸ੍ਰੇਸ਼ਠ ਵ੍ਰਿਤੀ ਅਤੇ
ਸ਼ੁਭ ਭਾਵਨਾ, ਸ਼ੁਭ ਕਾਮਨਾ ਦ੍ਵਾਰਾ ਕਿਸੇ ਦਾ ਵੀ ਪਰਿਵਰਤਨ ਕਰ ਸਕਦੇ ਹੋ। ਜਦੋਂ ਤੁਸੀਂ ਚੈਲੇਂਜ
ਕੀਤਾ ਹੈ ਕਿ ਪ੍ਰਾਕ੍ਰਿਤੀ ਨੂੰ ਵੀ ਪਰਿਵਰਤਨ ਕਰਕੇ ਵਿਖਾਓਗੇ ਤਾਂ ਕੀ ਆਤਮਾਵਾਂ ਦਾ ਪਰਿਵਰਤਨ ਨਹੀਂ
ਕਰ ਸਕਦੇ! ਪ੍ਰਾਕ੍ਰਿਤੀ ਜਿੱਤ ਬਣਦੇ ਹੋ ਤਾਂ ਆਤਮਾ, ਆਤਮਾ ਦੀ ਸ੍ਰੇਸ਼ਠ ਭਾਵਨਾ ਨਾਲ, ਕਲਿਆਣ ਦੀ
ਭਾਵਨਾ ਨਾਲ ਪਰਿਵਰਤਨ ਨਹੀਂ ਕਰ ਸਕਦੇ।
ਹੁਣ ਨਵਾਂ ਵਰ੍ਹਾ ਸ਼ੁਰੂ ਹੋਣ ਵਾਲਾ ਹੈ ਨਾ - ਤਾਂ ਨਵੇਂ ਵਰ੍ਹੇ ਵਿੱਚ ਸਰਵ ਬੇਹੱਦ ਦੇ ਬ੍ਰਾਹਮਣ
ਪਰਿਵਾਰ ਦੇ ਵਿਚ ਇੱਕ ਦੂਜੇ ਡੇ ਪ੍ਰਤੀ ਸ਼ੁਭ ਭਾਵਨਾ, ਸ੍ਰੇਸ਼ਠ ਕਾਮਨਾ ਦ੍ਵਾਰਾ ਹਰੇਕ ਇੱਕ ਦੋ ਨੂੰ
ਪਰਿਵਰਤਨ ਕਰਨ ਵਿਚ ਸਹਿਯੋਗੀ ਬਣੋ, ਭਾਵੇਂ ਕਮਜੋਰ ਹਨ, ਜਾਣਦੇ ਹੋ ਇਸ ਦੇ ਸੰਸਕਾਰ ਵਿਚ ਇਹ ਕਮਜੋਰੀ
ਹੈ ਲੇਕਿਨ ਤੁਸੀ ਸਨੇਹ ਅਤੇ ਸਹਿਯੋਗ ਦੀ ਸ਼ਕਤੀ ਦ੍ਵਾਰਾ ਸਹਿਯੋਗੀ ਬਣੋ। ਇੱਕ ਦੋ ਨੂੰ ਸਹਿਯੋਗ ਦਾ
ਹੱਥ ਮਿਲਾਓ। ਇਸ ਸਹਿਯੋਗ ਦੇ ਹੱਥ ਮਿਲਾਉਣ ਦਾ ਦ੍ਰਿਸ਼ ਅਜਿਹਾ ਬਣ ਜਾਵੇਗਾ ਜਿਵੇਂ ਹੱਥ ਵਿਚ ਹੱਥ
ਸਨੇਹ ਦਾ ਮਿਲਣਾ, ਸਹਿਯੋਗ ਦਾ ਮਿਲਣਾ, ਮਾਲਾ ਬਣ ਜਾਵੇ। ਸਿੱਖਿਆ ਨਹੀਂ ਦਵੋ, ਸਨੇਹ ਭਰਾ ਸਹਿਯੋਗ
ਦਵੋ। ਨਿਆਰਾ ਨਹੀਂ ਬਣੋ, ਕਿਨਾਰਾ ਨਹੀਂ ਕਰੋ, ਸਹਾਰਾ ਬਣੋ ਕਿਉਂਕਿ ਤੁਹਾਡਾ ਯਾਦਗਰ ਵਿਜੇਮਾਲਾ ਹੈ।
ਹਰ ਇੱਕ ਮਣਕਾ, ਮਣਕੇ ਦੇ ਸਾਥੀ ਸਹਿਯੋਗੀ ਹਨ ਤਾਂ ਮਾਲਾ ਦਾ ਚਿੱਤਰ ਬਣਿਆ ਹੈ।
ਤਾਂ ਸਾਰੇ ਬਾਪਦਾਦਾ ਤੋਂ ਪੁੱਛਦੇ ਹਨ ਨਵੇਂ ਸਾਲ ਵਿਚ ਕੀ ਕਰਨਾ ਹੈ? ਸੰਦੇਸ਼ ਦੇਣ ਦਾ ਕੰਮ ਤੇ
ਬਹੁਤ ਕੀਤਾ, ਕਰ ਰਹੇ ਹੋ, ਕਰਦੇ ਰਹੋਗੇ। ਹੁਣ ਸੰਦੇਸ਼ - ਵਾਹਕਾਂ ਦੇ ਸਹਿਯੋਗ ਅਤੇ ਸਨੇਹ ਦੀ
ਰੂਪਰੇਖਾ ਸਟੇਜ ਤੇ ਲਿਆਓ। ਮਹਾਦਾਨੀ ਬਣੋ, ਆਪਣੇ ਗੁਣਾਂ ਦਾ ਸਹਿਯੋਗੀ ਬਣੋ, ਬਣਾਓ। ਇਵੇਂ ਆਪਣੇ
ਗੁਣਾਂ ਦਾ , ਹਨ ਤੇ ਪਰਮਾਤਮ ਗੁਣ ਲੇਕਿਨ ਜੋ ਗੁਣ ਤੁਸੀ ਆਪਣੇ ਵਿਚ ਬਣਾਏ ਹਨ, ਉਸ ਗੁਣ ਦੀ ਸ਼ਕਤੀ
ਨਾਲ ਉਨ੍ਹਾਂ ਦੀ ਕਮਜੋਰੀ ਦੂਰ ਕਰੋ। ਇਹ ਕਰ ਸਕਦੇ ਹੋ? ਕਰ ਸਕਦੇ ਹੋ ਜਾਂ ਮੁਸ਼ਕਿਲ ਹੈ? ਟੀਚਰਜ਼
ਦੱਸੋ, ਕਰ ਸਕਦੇ ਹੋ? ਕਰ ਸਕਦੇ ਹੋ ਜਾਂ ਕਰਨਾ ਹੀ ਹੈ? ਕਰਨਾ ਹੀ ਹੈ। ਕੋਈ ਕਮਜੋਰ ਨਹੀਂ ਰਹੇ,
ਕਿਉਂਕਿ ਕੋਟਾਂ ਵਿੱਚੋ ਕੋਈ ਹੋ ਨਾ! ਭਾਵੇਂ ਲਾਸ੍ਟ ਦਾਣਾ ਵੀ ਹਨ, ਤਾਂ ਵੀ ਕੋਟਾਂ ਵਿੱਚੋ ਕੋਈ।
ਤੁਹਾਡਾ ਟਾਈਟਲ ਹੀ ਹੈ - ਮਾਸਟਰ ਸਰਵਸ਼ਕਤੀਮਾਨ। ਤਾਂ ਸਰਵਸ਼ਕਤੀਮਾਨ ਦਾ ਕਰਤਵਿਆ ਕੀ ਹੈ? ਸ਼ਕਤੀ
ਦੀ ਲੈਣ - ਦੇਣ ਕਰਨਾ। ਬਾਪ ਦਵਰਾ ਮਿਲਿਆ ਹੋਇਆ ਗੁਣ ਆਪਸ ਵਿੱਚ ਲੈਣ - ਦੇਣ ਕਰੋ। ਇਹ ਹੀ ਸਹਿਯੋਗ
ਦੀ ਗਿਫ਼ਟ ਇੱਕ ਦੋ ਵਿਚ ਦਵੋ। ਨਵੇਂ ਵਰ੍ਹੇ ਵਿੱਚ ਇੱਕ ਦੂਜੇ ਨੂੰ ਗਿਫ਼ਟ ਦਿੰਦੇ ਹਨ ਨਾ! ਤਾਂ ਇਸ
ਵਰ੍ਹੇ ਇੱਕ ਦੋ ਵਿਚ ਗੁਣਾਂ ਦੀ ਗਿਫ਼ਟ ਦਵੋ। ਜੇਕਰ ਕਲੀਆਣ ਦੀ ਭਾਵਨਾ ਰੱਖੋਗੇ ਤਾਂ ਜਿਵੇਂ ਭਾਸ਼ਣ
ਕਰਕੇ ਵਾਣੀ ਦ੍ਵਾਰਾ ਸੰਦੇਸ਼ ਦਿੰਦੇ ਹੋ ਨਾ, ਉਵੇਂ ਆਪਣੇ ਕਲਿਆਣ ਦੀ ਭਾਵਨਾ ਦ੍ਵਾਰਾ, ਕਲਿਆਣ ਦੀ
ਵ੍ਰਿਤੀ ਦ੍ਵਾਰਾ, ਕਲਿਆਣ ਦੇ ਵਾਯੂਮੰਡਲ ਦ੍ਵਾਰਾ ਇਹ ਗੁਣਾਂ ਦੀ ਗਿਫ਼ਟ ਦਵੋ, ਸ਼ਕਤੀਆਂ ਦੀ ਗਿਫ਼ਟ
ਦਵੋ। ਕਮਜੋਰ ਨੂੰ ਸਹਿਯੋਗ ਦੇਣਾ, ਇਹ ਸਮੇਂ ਤੇ ਗਿਫ਼ਟ ਦੇਣਾ ਹੈ, ਡਿੱਗੇ ਹੋਏ ਨੂੰ ਡਿਗਾਓ ਨਹੀਂ,
ਚੜਾਓ, ਉੱਚਾ ਚੜਾਓ। ਇਹ ਅਜਿਹਾ ਹੈ, ਇਹ ਅਜਿਹਾ ਹੈ... ਨਹੀਂ। ਇਹ ਪ੍ਰਭੂ ਪਿਆਰ ਦੇ ਪਾਤਰ ਹਨ, ਕੋਟਾਂ
ਵਿੱਚੋ ਕੋਈ ਆਤਮਾ ਹੈ, ਵਿਸ਼ੇਸ਼ ਆਤਮਾ ਹੈ, ਵਿਜੇਈ ਬਣਨ ਵਾਲੀ ਆਤਮਾ ਹੈ, ਇਹ ਦ੍ਰਿਸ਼ਟੀ ਰੱਖੋ।
ਹੁਣ ਵ੍ਰਿਤੀ, ਦ੍ਰਿਸ਼ਟੀ, ਵਾਯੂਮੰਡਲ ਚੇਂਜ ਕਰੋ। ਕੁਝ ਨਵੀਨਤਾ ਕਰਨੀ ਚਾਹੀਦੀ ਹੈ ਨਾ! ਕਮਜੋਰੀ
ਵੇਖਦੇ, ਦੇਖੋ ਨਹੀਂ, ਉਮੰਗ ਦਵੋ, ਸਹਿਯੋਗ ਦਵੋ। ਅਜਿਹੇ ਬ੍ਰਾਹਮਣ ਸੰਗਠਨ ਤਿਆਰ ਕਰੋ ਤਾਂ ਬਾਪਦਾਦਾ
ਵਿਜੇ ਦੀ ਤਾਲੀ ਵਜਾਵੇਗਾ। ਤੁਸੀਂ ਵੀ ਬਾਰ - ਬਾਰ ਤਾਲੀਆਂ ਵਜਾਉਂਦੇ ਹੋ ਨਾ, ਬਾਪ ਦਾਦਾ ਵੀ ਵਧਾਈ
ਹੋਵੇ ਗ੍ਰਿਟਿੰਗਜ ਹੋਵੇ, ਉਸਦੀਆਂ ਤਾਲੀਆਂ ਵਜਾਵੇਗਾ। ਤੁਸੀਂ ਵੀ ਨਾਲ ਤਾਲੀ ਵਜਾਉਗੇ ਨਾ। ਹੁਣ ਤਾਲੀ
ਵਜਾਈ ਤੇ ਚੰਗਾ ਕੀਤਾ ਲੇਕਿਨ ਵਿਸ਼ਵ ਦੇ ਅੱਗੇ ਤਾਲੀ ਵਜੇ। ਸਭ ਦੇ ਮੂੰਹ ਤੋਂ ਇਹ ਹੀ ਆਵਾਜ ਨਿਕਲੇ,
ਸਾਡੇ ਇਸ਼ਟ ਆ ਗਏ। ਸਾਡੇ ਪੂਜੀਏ ਆ ਗਏ। ਲਕਸ਼ ਪੱਕਾ ਹੈ ਨਾ! ਪੱਕਾ ਹੈ ਲਕਸ਼, ਕਰਨਾ ਹੀ ਹੈ? ਜਾਂ
ਦੇਖਾਂ ਗੇ, ਪਲਾਨ ਬਣਾਵਾਂਗੇ! ਕਰਨਾ ਹੀ ਹੈ, ਪਲਾਨ ਕੀ, ਕਰਨਾ ਕੀ ਹੈ। ਹੁਣ ਸਭ ਇੰਤਜਾਰ ਕਰ ਰਹੇ
ਹਨ, ਹੁਣ ਇਨ੍ਹਾਂ ਦਾ ਇੰਤਜਾਰ ਖਤਮ ਕਰੋ। ਪ੍ਰਤੱਖ ਹੋਣ ਦਾ ਇੰਤਜਾਮ ਖਤਮ ਕਰੋ। ਦੇਖੋ ਪ੍ਰਕ੍ਰਿਤੀ
ਵੀ ਕਿੰਨੀ ਤੰਗ ਹੋ ਰਹੀ ਹੈ। ਤਾਂ ਪ੍ਰਕ੍ਰਿਤੀ ਨੂੰ ਵੀ ਸ਼ਾਂਤ ਬਣਾ ਦਵੋ। ਤੁਸੀਂ ਪ੍ਰਤੱਖ ਹੋ
ਜਾਵੋਗੇ ਤਾਂ ਵਿਸ਼ਵ ਸ਼ਾਂਤੀ ਖੁਦ ਹੀ ਹੋ ਜਾਵੇਗੀ। ਅੱਛਾ।
ਅੱਜਕਲ ਵਿਸ਼ਵ ਵਿਚ ਦੋ ਗੱਲਾਂ ਵਿਸ਼ੇਸ਼ ਚਲਦੀਆਂ ਹਨ - ਇੱਕ ਐਕਸਰਸਾਈਜ਼ ਅਤੇ ਦੂਸਰਾ ਭੋਜਨ ਦੇ
ਉੱਪਰ ਅਟੈਂਸ਼ਨ। ਤਾਂ ਤੁਸੀ ਵੀ ਇਹ ਦੋਵੇਂ ਗੱਲਾਂ ਕਰਦੇ ਹੋ? ਤੁਹਾਡੀ ਐਕਸਰਸਾਈਜ ਕਿਹੜੀ ਹੈ?
ਸਰੀਰਿਕ ਐਕਸਰਸਾਈਜ਼ ਤਾ ਸਭ ਕਰਦੇ ਹਨ ਲੇਕਿਨ ਮਨ ਦੀ ਐਕਸਰਸਾਈਜ਼ ਹੁਣੇ - ਹੁਣੇ ਬ੍ਰਾਹਮਣ,
ਬ੍ਰਾਹਮਣ ਸੋ ਫਰਿਸ਼ਤਾ ਅਤੇ ਫਰਿਸ਼ਤਾ ਸੋ ਦੇਵਤਾ। ਇਹ ਮਨਸਾ ਡਰਿੱਲ ਦਾ ਅਭਿਆਸ ਸਦਾ ਕਰਦੇ ਰਹੋ। ਅਤੇ
ਸ਼ੁੱਧ ਭੋਜਨ, ਮਨ ਦਾ ਸ਼ੁੱਧ ਸੰਕਲਪ। ਜੇਕਰ ਵਿਅਰਥ ਸੰਕਲਪ, ਨੈਗੇਟਿਵ ਸੰਕਲਪ ਚਲਦਾ ਹੈ ਤਾਂ ਇਹ ਮਨ
ਦਾ ਅਸ਼ੁੱਧ ਭੋਜਨ ਹੈ। ਤਾਂ ਮਨ ਵਿਚ ਸਦਾ ਸ਼ੁੱਧ ਸੰਕਲਪ ਰਹੇ, ਦੋਵੇਂ ਕਰਨੇ ਆਉਂਦੇ ਹਨ ਨਾ! ਜਿਨਾਂ
ਸਮੇਂ ਚਾਹੋ ਉਨਾਂ ਸਮੇਂ ਸ਼ੁੱਧ ਸੰਕਲਪ ਰੂਪ ਬਣ ਜਾਵੋ। ਅੱਛਾ।
ਚਾਰੋਂ ਪਾਸੇ ਦੇ ਪਰਮਾਤਮ ਪਿਆਰ ਦੇ ਅਧਿਕਾਰੀ ਵਿਸ਼ੇਸ਼ ਆਤਮਾਵਾਂ ਨੂੰ, ਸਦਾ ਇੱਕ ਦੋ ਦੇ ਸਹਿਯੋਗੀ
ਬਣਨ ਵਾਲੇ ਬਾਪ ਦੇ ਸਨੇਹੀ ਅਤੇ ਸਹਿਯੋਗੀ ਆਤਮਾਵਾਂ ਨੂੰ, ਸਦਾ ਵਿਜੇਈ ਹਾਂ ਅਤੇ ਵਿਜੇ ਦਾ ਝੰਡਾ
ਵਿਸ਼ਵ ਵਿਚ ਫੈਲਾਉਣਾ ਹੈ, ਇਸ ਲਕਸ਼ ਨੂੰ ਪ੍ਰੈਕਟਿਕਲ ਵਿਚ ਲਿਆਉਣ ਵਾਲੇ ਵਿਜੇਈ ਬੱਚਿਆਂ ਨੂੰ, ਸਦਾ
ਉਸ ਪੁਰਾਣੇ ਸੰਸਾਰ ਅਤੇ ਸੰਸਕਾਰ ਦੇ ਆਕਰਸ਼ਣ ਤੋਂ ਪਰੇ ਰਹਿਣ ਵਾਲੇ ਬਾਪ ਸਮਾਨ ਬੱਚਿਆਂ ਨੂੰ
ਦਿਲਾਰਾਮ ਬਾਪ ਦਾ ਦਿਲ ਤੋਂ ਯਾਦਪਿਆਰ ਅਤੇ ਨਮਸਤੇ।
ਦਾਦੀ ਜੀ ਨਾਲ :- ਬਹੁਤ ਵਧੀਆ ਪਾਰਟ ਵਜਾ ਰਹੀ ਹੋ। ਤੁਹਾਨੂੰ ਵੇਖਕੇ ਸਭ ਨੂੰ ਫਰਿਸ਼ਤਾ ਲਾਈਫ ਯਾਦ
ਆਉਂਦੀ ਹੈ। ਨਿਆਰਾ ਅਤੇ ਪਿਆਰਾ।
ਗੁਜਰਾਤ ਦੀ ਮੁੱਖ 13 ਭੈਣਾਂ ਨਾਲ :- ਚੰਗੇ - ਚੰਗੇ ਮਹਾਵੀਰ ਹਨ। ਮਹਾਵੀਰ ਦਾ ਕੰਮ ਹੈ ਵਿਜੇਈ ਬਣ
ਵਿਜੇਈ ਬਨਾਉਣਾ। ਤਾਂ ਸਾਰੇ ਚੰਗੀ ਸੇਵਾ ਕਰ ਰਹੇ ਹੋ ਅਤੇ ਅੱਗੇ ਵੀ ਸੇਵਾ ਹੁੰਦੀ ਰਹੇਗੀ। ਬਾਪਦਾਦਾ
ਬੱਚਿਆਂ ਦੇ ਉਮੰਗ - ਉਤਸਾਹ ਨੂੰ ਵੇਖ ਖੁਸ਼ ਹੁੰਦੇ ਹਨ। ਚੰਗਾ ਗੁਜਰਾਤ ਵਿਚ ਫੈਲਾ ਰਹੇ ਹੋ ਅਤੇ
ਅੱਗੇ ਫੈਲਾਉਂਦੇ ਰਹੋਗੇ। ਬਾਪਦਾਦਾ ਨੂੰ ਸਾਰੇ ਬੱਚੇ ਆਸ਼ਾਵਾਂ ਦੇ ਦੀਪਕ ਲਗ ਰਹੇ ਹਨ। ਚੰਗਾ ਹੈ।
ਸੰਗਠਨ ਵੀ ਚੰਗਾ ਹੈ। ਇੱਕ - ਇੱਕ ਦੀ ਵਿਸ਼ੇਸ਼ਤਾ ਹੈ। ਚੰਗਾ। ਖੁਸ਼, ਖੁਸ਼ੀ ਵੰਡਣ ਵਾਲੇ। ( ਸਰਲਾ
ਦੀਦੀ ਪੁੱਛ ਰਹੀ ਹੈ, ਦਾਦੀ ਮਾਲਾ ਵਿਚ ਕਿਸ ਨੂੰ ਰੱਖਿਆ ਹੈ ) ਤੁਸੀਂ ਕੀ ਸਮਝਦੇ ਹੋ? ਅਸੀਂ ਤਾਂ
ਹੋਵਾਂਗੇ ਹੀ ਨਹੀਂ, ਅਜਿਹਾ ਸਮਝਦੀ ਹੋ? ਥੋੜ੍ਹਾ ਬਹੁਤ ਇੱਕ ਦੋ ਨੂੰ ਸਹਿਯੋਗ ਦੇ ਅਤੇ ਜੋ ਕੁਝ ਵੀ
ਰਿਹਾ ਹੋਇਆ ਹੈ, ਉਹ ਖਤਮ ਹੋ ਜਾਵੇਗਾ। ਸਭ ਬਾਪ ਸਮਾਨ ਬਣਨ ਵਾਲੇ ਹੀ ਹਨ (ਨਵੀਨਤਾ ਕੀ ਕਰੀਏ)
ਸੁਣਾਇਆ ਨਾ - ਇੱਕ - ਇੱਕ ਸੈਂਟਰ ਘਟ ਤੋਂ ਘਟ ਇੱਕ ਵਾਰਿਸ ਤੇ ਤਿਆਰ ਕਰੇ। ਤਾਂ ਇਸ ਵਰ੍ਹੇ ਉਹ ਲੈਕੇ
ਆਉਣਾ, 21 ਵਾਰਿਸ ਤੇ ਲੈਕੇ ਆਉਣਾ। ਇਹ ਸ਼ੁਰੂ ਕਰੋ। ਪਹਿਲਾ ਨੰਬਰ ਆਵੋ। ਸਾਰੇ ਹਾਂ ਕਰ ਰਹੇ ਹਨ।
ਵਾਰਿਸ ਦੀ ਕੁਵਾਲੀਫਿਕੇਸ਼ਨ ਜਾਣਦੇ ਹੋ ਨਾ। ਇਹ ਸਭ ਬਾਬਾ ਦੇ ਹੀ ਬਣਾਓਗੇ ਨਾ, ਆਪਣੇ ਤੇ ਬਣਾਓਗੀ
ਨਹੀਂ। ਚੰਗਾ। ਓਮ ਸ਼ਾਂਤੀ।
ਗੁਜਰਾਤ ਦੀ ਹੀ ਸੇਵਾ ਹੈ, ਗੁਜਰਾਤ ਵਾਲੇ ਹੀ ਮਿਲਣ ਮਨਾਉਣ ਆਏ ਹਨ :- ਗੁਜਰਾਤ ਵਾਲੇ ਜੋ ਵੀ ਹਨ,
ਭਾਵੇਂ ਆਏ ਹਨ, ਭਾਵੇਂ ਸੇਵਾ ਵਿਚ ਆਏ ਹਨ, ਉਹ ਹੱਥ ਉਠਾਓ। ਬਹੁਤ ਹਨ, ਬਹੁਤ ਚੰਗਾ। ਚੰਗਾ ਚਾਂਸ
ਲਿਆ ਹੈ। ਗੁਜਰਾਤ ਨੂੰ ਬਾਪਦਾਦਾ ਕਹਿੰਦੇ ਹਨ, ਸਿੰਧੀ ਵਿਚ ਕਹਾਵਤ ਹੈ ਜੋ ਚੁਲ ਤੇ ਸੋ ਦਿਲ ਤੇ।
ਤਾਂ ਸਭ ਤੋਂ ਨੇੜੇ ਤੋਂ ਨੇੜੇ ਗੁਜਰਾਤ ਹੈ। ਜੋ ਨੇੜੇ ਹੁੰਦਾ ਹੈ ਨਾ, ਉਸਨੂੰ ਕਿਹਾ ਜਾਂਦਾ ਹੈ
ਸ਼ਡਪੰਦ ਤੇ (ਬਿਲਕੁਲ ਨੇੜੇ ) ਹੈ, ਬੁਲਾਓ ਅਤੇ ਪਹੁੰਚ ਜਾਣ। ਤਾਂ ਗੁਜਰਾਤ ਵਾਲੇ ਇਵੇਂ ਦੇ ਐਵਰੇਡੀ
ਹਨ ਨਾ - ਕਦੇ ਵੀ ਬੁਲਾਈਏ ਆ ਜਾਵੋ, ਤਾਂ ਆ ਜਾਵੋਗੇ? ਇਵੇਂ ਹੈ? ਪਰਿਵਾਰ ਨੂੰ ਨਹੀਂ ਵੇਖੋਗੇ ਕੀ
ਕਰੋਗੇ, ਆ ਜਾਵੋਗੇ? ਐਵਰੇਡੀ ਹੋ। ਚੰਗਾ ਹੈ, ਗੁਜਰਾਤ ਸਾਕਾਰ ਬ੍ਰਹਮਾ ਦੀ ਪ੍ਰੇਰਣਾ ਨਾਲ ਸਥਾਪਨ
ਹੋਇਆ ਹੈ। ਗੁਜਰਾਤ ਨੇ ਗੁਜਰਾਤ ਨੂੰ ਨਿਮੰਤਰਣ ਨਹੀਂ ਦਿੱਤਾ, ਬ੍ਰਹਮਾ ਬਾਪ ਨੇ ਗੁਜਰਾਤ ਨੂੰ ਖੋਲਿਆ
ਹੈ। ਤਾਂ ਗੁਜਰਾਤ ਦੇ ਉੱਪਰ ਵਿਸ਼ੇਸ਼ ਬ੍ਰਹਮਾ ਬਾਪ ਦੀ ਨਜਰ ਪਈ ਹੋਈ ਹੈ। ਅਤੇ ਗੁਜਰਾਤ ਨੇ
ਪੁਰਸ਼ਾਰਥ ਵੀ ਕੀਤਾ ਹੈ, ਸੈਂਟਰ ਚੰਗੇ ਖੁੱਲ੍ਹੇ ਹਨ। ਕਿੰਨੇ ਸੈਂਟਰ ਹਨ? ( 300 ਸੇਵਾ ਕੇਂਦ੍ਰ,
ਉਪਸੇਵਾਕੇਂਦ੍ਰ ਹਨ ਅਤੇ ਤਿੰਨ ਹਜਾਰ ਗੀਤਾ ਪਾਠਸ਼ਲਾਵਾਂ ਹਨ) ਅੱਛਾ, ਸਭ ਤੋਂ ਜ਼ਿਆਦਾ ਸੈਂਟਰ ਕਿਸ
ਜੌਨ ਦੇ ਹਨ? ( ਬੰਬਈ - ਮਹਾਰਾਸ਼ਟਰ ਦੇ) ਚੰਗਾ - ਮਹਾਰਾਸ਼ਟਰ ਵਾਲੇ ਆਏ ਹਨ? ( ਅੱਜ ਨਹੀਂ ਆਏ ਹਨ
) ਗੁਜਰਾਤ ਵਾਲੇ ਸੇਵਾ ਤੇ ਚੰਗੀ ਕਰ ਰਹੇ ਹਨ, ਗੁਜਰਾਤ ਦਾ ਵਿਸਤਾਰ ਵੀ ਚੰਗਾ ਹੈ। ਹੁਣ ਕੀ ਕਰਨਾ
ਹੈ? ਵਿਸਤਾਰ ਤੇ ਹੈ, ਵਿਸਤਾਰ ਤੇ ਚੰਗਾ ਕੀਤਾ ਹੈ, ਹੁਣ ਗੁਜਰਾਤ ਵਾਲੇ ਨੰਬਰਵਨ ਵਾਰਿਸ ਤਿਆਰ ਕਰਨ।
ਘਟ ਤੋਂ ਘਟ ਜੋ ਵੱਡੇ ਸੇਵਾਕੇਂਦ੍ਰ ਹਨ, ਜੋ ਪੁਰਾਣੇ ਵਾਰਿਸ ਹਨ, ਉਹ ਤੇ ਹਨ ਹੀ ਲੇਕਿਨ ਨਵਾਂ ਕੋਈ
ਵਾਰਿਸ ਨਿਕਾਲੋ। ਚੱਲੋ ਇੱਕ - ਇੱਕ ਤੇ ਕੱਢੋ, ਕਿਉਂਕਿ ਮਾਲਾ ਵਿਚ ਮਣਕੇ ਉਹ ਹੀ ਬਣਨਗੇ ਜੋ ਵਾਰਿਸ
ਕੁਆਲਟੀ ਹੋਣਗੇ। ਤਾਂ ਮਾਲਾ ਤੇ ਤਿਆਰ ਕਰਨਾ ਹੈ ਨਾ! 16108 ਦੀ ਵੀ ਮਾਲਾ ਬਣੀ ਹੋਈ ਹੈ। ਹੁਣ ਜੇਕਰ
ਬਾਪਦਾਦਾ ਬੋਲਣ 108 ਦੀ ਮਾਲਾ ਬਣਾਓ, ਤਾਂ ਬਣਾ ਸਕਦੇ ਹੋ? ਬਣ ਸਕਦੀ ਹੈ? ਦਾਦੀਆਂ ਦੱਸਣ, 108 ਦੀ
ਮਾਲਾ ਬਣ ਸਕਦੀ ਹੈ? ( ਦਾਦੀ ਜੀ ਨੇ ਕਿਹਾ ਬਣ ਸਕਦੀ ਹੈ) ਤਿਆਰ ਹੈ? 108 ਦੀ ਮਾਲਾ ਤਿਆਰ ਹੋ ਗਈ
ਹੈ? ( ਹਾਂ ਬਾਬਾ ਤਿਆਰ ਹੈ) ਅੱਛਾ ਲਿਖਕੇ ਵਿਖਾਉਣਾ। ਤਿਆਰ ਹੈ ਤਾਂ ਬਹੁਤ ਚੰਗਾ, ਮੁਬਾਰਕ ਹੈ।
ਚੰਗਾ 16 ਹਜਾਰ ਦੀ ਮਾਲਾ, ਅੱਧੇ ਤੱਕ ਬਣੀ ਹੈ? ( ਅੱਧਾ ਤੇ ਕੀ ਉਸ ਤੋਂ ਵੀ ਜਿਆਦਾ ਬਣੀ ਹੈ) ਚੰਗਾ
ਹੈ ਨਾ। ਦੇਖੋ ਗੁਪਤ ਰੂਪ ਵਿਚ ਬਣੀ ਹੇ ਅਤੇ ਤੁਹਾਡੀ ਦਾਦੀ ਨੇ ਵੇਖ ਲਈ ਹੈ। ਚੰਗਾ ਹੈ। ਹੁਣ ਤੁਹਾਡੇ
ਤੋਂ ਸਭ ਪੁੱਛਣਗੇ ਕਿ ਮੇਰਾ ਮਾਲਾ ਵਿਚ ਨਾਮ ਹੈ? ਅੱਛਾ ਹੈ। ਅਜਿਹੀ ਸ਼ੁਭ ਭਾਵਨਾ, ਸ਼ੁਭ ਉਮੀਦਾਂ
ਤਿਆਰ ਹੀ ਕਰ ਲੈਦੀਆਂ ਹਨ। ਹੁਣ ਸਭ ਨੇ ਸੁਣਿਆ ਨਾ, ਆਪਣੇ ਨੂੰ ਚੈਕ ਕਰਨਾ ਮੈਂ ਉਸ ਮਾਲਾ ਵਿਚ
ਐਵਰੇਡੀ ਹਾਂ? ਚੰਗਾ। ਹੋਰ ਕੀ ਕਰਨਾ ਹੈ ?
ਕੈਡ ਗਰੁੱਪ ( ਹਾਰਟ ਪੈਸ਼ੈਂਟ ਦਾ ) ਆਇਆ ਹੈ:- ਚੰਗਾ ਹੈ ਇਹ ਵੀ ਆਵਾਜ ਫੈਲਾਉਣ ਦਾ ਸਾਧਨ ਬਹੁਤ
ਚੰਗਾ ਹੈ ਕਿਉਂਕਿ ਪ੍ਰੈਕਟਿਕਲ ਸਬੂਤ ਵੇਖਦੇ ਹਨ ਨਾ ਅਤੇ ਬਿਨਾ ਖਰਚੇ ਦੇ ਮੈਡੀਟੇਸ਼ਨ ਦਵਾਰਾ ਠੀਕ
ਹੋ ਜਾਣਾ, ਤਾਂ ਸਭ ਨੂੰ ਬਹੁਤ ਚੰਗਾ ਲਗਦਾ ਹੈ। ਹੁਣ ਹੌਲੀ - ਹੌਲੀ ਇਸ ਦੀ ਵ੍ਰਿਧੀ ਕਰਦੇ ਜਾਵੋ।
ਸੁਣਿਆ ਹੈ ਕਰ ਰਹੇ ਹਨ ਅਤੇ ਸਫਲਤਾ ਵੀ ਮਿਲ ਰਹੀ ਹੈ ਹੋਰ ਵੀ ਮਿਲਦੀ ਰਹੇਗੀ ਬਾਕੀ ਬਾਪਦਾਦਾ ਇਸ
ਕੰਮ ਦੇ ਲਈ ਨਿਮਿਤ ਬਣਨ ਵਾਲਿਆਂ ਨੂੰ ਮੁਬਾਰਕ ਦੇ ਰਹੇ ਹਨ। ਆਫਿਸ਼ੀਅਲ ਗੌਰਮਿੰਟ ਤੱਕ ਰਿਜਲਟ
ਪਹੁੰਚ ਰਹੀ ਹੈ ਹੋਰ ਵੀ ਫੈਲਾਉਂਦੇ ਰਹੋਗੇ ਤਾਂ ਮੇਡੀਟੇਸ਼ਨ ਦਾ ਮਹੱਤਵ ਵਧਦਾ ਜਾਵੇਗਾ। ਬਾਕੀ
ਬਾਪਦਾਦਾ ਨੂੰ ਇਹ ਵਿਧੀ ਪਸੰਦ ਹੈ। ਅੱਛਾ।
ਵਰਦਾਨ:-
ਮਨ ਦੇ ਮੌਨ ਨਾਲ
ਸੇਵਾ ਦੀ ਨਵੀਂ ਇਨਵੇਂਸ਼ਨ ਕੱਢਣ ਵਾਲੇ ਸਿੱਧੀ ਸਵਰੂਪ ਭਵ।
ਜਿਵੇਂ ਪਹਿਲੇ - ਪਹਿਲੇ
ਮੌਨ ਵਰਤ ਰੱਖਿਆ ਸੀ ਤਾਂ ਸਭ ਫ੍ਰੀ ਹੋ ਗਏ ਸਨ, ਟਾਇਮ ਬਚ ਗਿਆ ਸੀ ਇਵੇਂ ਹੁਣ ਮਨ ਦਾ ਮੌਨ ਰੱਖੋ
ਜਿਸ ਨਾਲ ਵਿਅਰਥ ਸੰਕਲਪ ਆਵੇ ਹੀ ਨਹੀਂ। ਜਿਵੇਂ ਮੂੰਹ ਤੋਂ ਆਵਾਜ ਨਾ ਨਿਕਲੇ ਉਵੇਂ ਵਿਅਰਥ ਸੰਕਲਪ
ਨਾ ਆਵੇ - ਇਹ ਹੈ ਮਨ ਦਾ ਮੌਨ। ਤਾਂ ਸਮੇਂ ਬਚ ਜਾਵੇਗਾ। ਇਸ ਮਨ ਦੇ ਮੌਨ ਨਾਲ ਸੇਵਾ ਦੀ ਅਜਿਹੀ ਨਵੀਂ
ਇਨਵੈਂਸ਼ਨ ਨਿਕਲੇਗੀ ਜ਼ੋ ਸਾਧਨਾ ਘਟ ਅਤੇ ਸਿੱਧੀ ਜਿਆਦਾ ਹੋਵੇਗੀ। ਜਿਵੇਂ ਸਾਇੰਸ ਦੇ ਸਾਧਨ ਸੈਕਿੰਡ
ਵਿਚ ਵਿਧੀ ਨੂੰ ਪ੍ਰਾਪਤ ਕਰਾਉਂਦੇ ਹਨ ਉਵੇਂ ਹੀ ਇਸ ਸਾਇਲੈਂਸ ਦੇ ਸਾਧਨ ਦ੍ਵਾਰਾ ਸੈਕਿੰਡ ਵਿਚ ਵਿਧੀ
ਪ੍ਰਾਪਤ ਹੋਵੇਗੀ।
ਸਲੋਗਨ:-
ਜ਼ੋ ਖੁਦ
ਸਮਰਪਿਤ ਸਥਿਤੀ ਵਿਚ ਰਹਿੰਦੇ ਹਨ - ਸਰਵ ਦਾ ਸਹਿਯੋਗ ਵੀ ਉਨ੍ਹਾਂ ਦੇ ਅੱਗੇ ਸਮਰਪਿਤ ਹੁੰਦਾ ਹੈ।
ਅਵਿਅਕਤ ਇਸ਼ਾਰੇ:-
ਆਤਮਿਕ ਸਥਿਤੀ ਵਿਚ ਰਹਿਣ ਦਾ ਅਭਿਆਸ ਕਰੋ, ਅੰਤਰਮੁੱਖੀ ਬਣੋ। ਅਨੇਕ ਤਰ੍ਹਾਂ ਦੇ ਵਿਅਕਤੀ, ਵੈਭਵ ਅਤੇ
ਅਨੇਕ ਪ੍ਰਕਾਰ ਦੀਆਂ ਵਸਤੂਆਂ ਦੇ ਸੰਪਰਕ ਵਿਚ ਆਉਂਦੇ ਆਤਮਿਕ ਭਾਵ ਅਤੇ ਅਨਾਸਕਤ ਭਾਵ ਧਾਰਨ ਕਰੋ। ਇਹ
ਵੈਭਵ ਅਤੇ ਵਸਤੂਆਂ ਅਨਾਸਕਤ ਦੇ ਅੱਗੇ ਦਾਸੀ ਦੇ ਰੂਪ ਵਿਚ ਹੋਣਗੀਆਂ ਅਤੇ ਆਸਕਤ ਭਾਵ ਵਾਲੇ ਦੇ ਅੱਗੇ
ਚੁੰਬਕ ਦੀ ਤਰ੍ਹਾਂ ਫਸਾਉਣ ਵਾਲੀਆਂ ਹੋਣਗੀਆਂ।