22.11.26     Avyakt Bapdada     Punjabi Murli     03.04.2012    Om Shanti     Madhuban


"ਮੇਰੇ ਨੂੰ ਤੇਰੇ ਵਿਚ ਪਰਿਵਰਤਨ ਕਰ ਬੇਫ਼ਿਕਰ ਬਾਦਸ਼ਾਹ ਬਣੋ, ਬਾਪ ਦੀ ਮੁਹੱਬਤ ਅਤੇ ਸੇਵਾ ਵਿਚ ਮਨ ਨੂੰ ਇਨਾਂ ਬਿਜੀ ਕਰ ਦਵੋ ਜੋ ਵਿਅਰਥ ਆਉਣ ਦੀ ਮਾਰਜਿਣ ਨਾ ਰਹੇ"


ਅੱਜ ਬਾਪਦਾਦਾ ਚਾਰੋਂ ਪਾਸੇ ਦੇ ਬੇਫ਼ਿਕਰ ਬਾਦਸ਼ਾਹਾਂ ਨੂੰ ਵੇਖ ਰਹੇ ਹਨ। ਹਰ ਇੱਕ ਬੱਚਾ ਸਵੇਰੇ ਤੋਂ ਉੱਠ ਬੇਫ਼ਿਕਰ ਸਥਿਤੀ ਵਿਚ ਸਥਿਤ ਹੋ ਕਰਮ ਕਰਦਾ ਹੈ। ਹਰ ਇੱਕ ਬੱਚੇ ਨੂੰ ਅਨੁਭਵ ਹੈ ਕਿ ਇਹ ਬੇਫ਼ਿਕਰ ਬਾਦਸ਼ਾਹ ਦੀ ਜੀਵਨ ਬਾਦਸ਼ਾਹੀ ਵੀ ਅਤੇ ਬੇਫਿਕਰੀ ਵੀ, ਕਿੰਨੀ ਪਿਆਰੀ ਲਗਦੀ ਹੈ ਕਿਉਂਕਿ ਤੁਸੀਂ ਸਭ ਨੇ ਬਾਪ ਨੂੰ ਫ਼ਿਕਰ ਦੇਕੇ ਫਖੁਰ ਲੈ ਲਿਆ ਹੈ। ਫ਼ਖੁਰ ਵੀ ਅਵਿਨਾਸ਼ੀ ਲੈ ਲਿਆ ਹੈ। ਹਰ ਇੱਕ ਅਨੁਭਵ ਕਰਦੇ ਹਨ ਕਿ ਇਹ ਬੇਫ਼ਿਕਰ ਜੀਵਨ ਕਿੰਨੀ ਪਿਆਰੀ ਹੈ। ਦਿਨਰਾਤ ਕੋਈ ਵੀ ਗੱਲ ਦਾ ਫ਼ਿਕਰ ਨਹੀਂ ਲੇਕਿਨ ਫ਼ਖ਼ੁਰ ਹੈ। ਜਾਣਦੇ ਹੋ ਕਿ ਇਹ ਬੇਫ਼ਿਕਰ ਰਹਿਣ ਦੀ ਜੀਵਨ ਬਾਪ ਨੇ ਇਸ ਇੱਕ ਜਨਮ ਦੇ ਲਈ ਨਹੀਂ ਲੇਕਿਨ ਅਨੇਕ ਜਨਮਾਂ ਦੇ ਲਈ ਬੇਫ਼ਿਕਰ ਬਾਦਸ਼ਾਹ ਬਣਾ ਦਿੱਤਾ। ਹੁਣ ਅਨੁਭਵ ਕਰਦੇ ਹੋ ਬੇਫ਼ਿਕਰ ਜੀਵਨ ਜੇਕਰ ਹੈ ਤਾਂ ਸਦਾ ਮਸਤੱਕ ਵਿਚ ਦਿਵਿਆ ਜੋਤੀ ਚਮਕਦੀ ਰਹਿੰਦੀ ਹੈ। ਅਤੇ ਜੇਕਰ ਫ਼ਿਕਰ ਹੈ ਤਾਂ ਮੱਥੇ ਤੇ ਅਨੇਕ ਤਰ੍ਹਾਂ ਦੇ ਦੁਖਾਂ ਦਾ ਟੋਕਰਾ ਭਰਿਆ ਹੋਇਆ ਹੁੰਦਾ ਹੈ। ਇਹ ਬੇਫ਼ਿਕਰ ਜੀਵਨ ਦੀ ਵਿਧੀ ਬਹੁਤ ਸਹਿਜ ਹੈ - ਜੋ ਵੀ ਹੱਦ ਦਾ ਮੇਰਾ - ਮੇਰਾ ਹੈ ਉਸ ਨੂੰ ਤੇਰਾ ਕਰ ਦਿੱਤਾ। ਮੇਰਾ ਅਤੇ ਤੇਰਾ ਵਿਚ ਇੱਕ ਮਾਤਰਾ ਦਾ ਹੀ ਫਰਕ ਹੈ। ਮੇ ਅਤੇ ਤੇ। ਲੇਕਿਨ ਮੇਰੇ ਨੂੰ ਤੇਰਾ ਕਰਨ ਨਾਲ ਜੀਵਨ ਕਿੰਨੀ ਖੁਸ਼ਨੁਮਾ ਬਣ ਜਾਂਦੀ ਹੈ। ਬਣ ਗਈ ਹੈ ਨਾ! ਕਾਂਧ ਹਿਲਾਓ, ਬਣ ਗਈ! ਬੇਫ਼ਿਕਰ ਜੀਵਨ ਬਣ ਗਈ! ਕਿਉਂਕਿ ਫ਼ਿਕਰ ਵਾਲੀ ਜੀਵਨ ਦਾ ਆਧਾਰ ਹੈ ਵਿਅਰਥ ਸੰਕਲਪ। ਤਾਂ ਹੁਣ ਬਾਪਦਾਦਾ ਹਰ ਬੱਚੇ ਤੋਂ ਇਹ ਹੀ ਚਹੁੰਦਾ ਹੈ ਕਿ ਹਰ ਬੱਚੇ ਦੇ ਅੰਦਰ ਵਿਅਰਥ ਸੰਕਲਪ ਦਾ ਨਿਸ਼ਾਨ ਵੀ ਨਹੀਂ ਰਹੇ ਕਿਉਂਕਿ ਜਦ ਮੇਰੇ ਨੂੰ ਤੇਰੇ ਵਿਚ ਬਦਲ ਦਿੱਤਾ ਤਾਂ ਤੁਸੀਂ ਕੀ ਹੋ ਗਏ? ਤੁਸੀਂ ਹੋ ਗਏ ਬੇਫ਼ਿਕਰ ਬਾਦਸ਼ਾਹ ਅਤੇ ਇਹ ਬੇਫ਼ਿਕਰ ਬਾਦਸ਼ਾਹ ਦੀ ਜੀਵਨ ਕਿੰਨੀ ਪਿਆਰੀ ਹੈ। ਹਰ ਕਰਮ ਕਰਦੇ ਬੇਫ਼ਿਕਰ ਬਾਦਸ਼ਾਹ। ਕੋਈ ਫ਼ਿਕਰ ਨਹੀਂ ਕਿਉਂ, ਕੀ, ਕਿਵੇਂ, ਕਦੋਂ ਤੱਕ.. ਇਹ ਸਭ ਸਮਾਪਤ ਹੋ ਗਏ। ਬਾਪਦਾਦਾ ਅੱਜ ਇਸ ਸੀਜਨ ਦੇ ਲਾਸ੍ਟ ਦਿਨ ਇਹ ਹੀ ਚਹੁੰਦੇ ਹਨ ਕਿ ਹਰ ਇੱਕ ਬੱਚਾ ਵਿਅਰਥ ਨੂੰ ਮੇਰੇ ਦੇ ਬਦਲੇ ਤੇਰਾ ਕਰ ਦਵੋ। ਬਾਪ ਆਪੇ ਹੀ ਭਸਮ ਕਰ ਦੇਣਗੇ। ਤੁਸੀ ਸਿਰਫ ਇੱਕ ਮਾਤਰਾ ਦਾ ਅੰਤਰ ਕਰੋ, ਮੰਜੂਰ ਹੈ! ਹੋ ਸਕਦਾ ਹੈ? ਜੇਕਰ ਹੋ ਸਕਦਾ ਹੈ ਤਾਂ ਹੱਥ ਉਠਾਓ। ਬਹੁਤ ਚੰਗਾ ਕਿਉਂਕਿ ਇਹ 5 - 6 ਮਹੀਨੇ ਤੁਸੀ ਸਭ ਨੂੰ ਵਿਸ਼ਵ ਦੇ ਅੱਗੇ ਦੁਖੀ ਆਤਮਾਵਾਂ ਨੂੰ ਪਾਵਰਫੁਲ ਵ੍ਰਿਤੀ ਦ੍ਵਾਰਾ ਸੁਖ ਸ਼ਾਂਤੀ ਦੀਆਂ ਕਿਰਨਾਂ ਦੇਣੀਆਂ ਹਨ। ਇਸੇ ਵਿਚ ਹੀ ਆਪਣਾ ਮਨ ਬਿਜੀ ਰੱਖਣਾ ਹੈ। ਵਿਅਰਥ ਸੰਕਲਪ ਵੀ ਕਿਸ ਵਿਚ ਆਉਂਦੇ ਹਨ? ਮਨ ਵਿਚ ਆਉਂਦੇ ਹਨ ਨਾ! ਤਾਂ ਬਾਪਦਾਦਾ ਇਹ ਹੀ ਚਾਹੁੰਦੇ ਹਨ ਕਿ ਹਰ ਇੱਕ ਬੇਫ਼ਿਕਰ ਬਾਦਸ਼ਾਹ ਬੱਚਾ ਆਪਣੇ ਮਨ ਨੂੰ ਮਤਲਬ ਵ੍ਰਿਤੀ ਨੂੰ ਇਤਨਾ ਬਿਜੀ ਰੱਖੋ ਜੋ ਵਿਅਰਥ ਨੂੰ ਆਉਣ ਦੀ ਮਾਰਜਿੰਨ ਹੀ ਨਹੀਂ ਰਹੇ। ਮੇਹਨਤ ਨਹੀਂ ਕਰਨੀ ਪਵੇ ਲੇਕਿਨ ਬਾਪ ਦੇ ਮੁਹੱਬਤ ਵਿਚ ਇਤਨਾ ਬਿਜੀ ਰਹੋ, ਵ੍ਰਿਤੀ ਦੀ ਸੇਵਾ ਵਿਚ ਇਤਨਾ ਮਨ ਨੂੰ ਬਿਜੀ ਰੱਖੋ ਜੋ ਯੁੱਧ ਵੀ ਨਹੀਂ ਕਰਨੀ ਪਵੇ। ਕਈ ਬੱਚੇ ਕਹਿੰਦੇ ਹਨ ਚਾਹੁੰਦੇ ਨਹੀਂ ਹਾਂ ਲੇਕਿਨ ਆ ਜਾਂਦੇ ਹਨ। ਇਸ ਨੂੰ ਕੀ ਕਹੋਗੇ? ਕੀ ਮਨ ਨੂੰ ਬਾਪ ਦੇ ਪਿਆਰ ਅਤੇ ਸੇਵਾ ਵਿਚ ਬਿਜੀ ਨਹੀਂ ਰੱਖਿਆ। ਸਭ ਨੂੰ ਪੁੱਛਦੇ ਹਨ ਕਿ ਤੁਹਾਡਾ ਪਿਆਰ ਬਾਪ ਨਾਲ ਕਿੰਨਾ ਹੈ? ਤਾਂ ਕੀ ਕਹਿੰਦੇ? ਬੇਹੱਦ ਹੈ। ਤਾਂ ਜਿਸ ਨਾਲ ਪਿਆਰ ਹੁੰਦਾ ਹੈ ਉਸ ਦਾ ਕਹਿਣਾ ਮੰਨਣਾ ਕੋਈ ਮੁਸ਼ਕਲ ਨਹੀਂ ਹੁੰਦਾ। ਤਾਂ ਤੁਸੀਂ ਸਭ ਦਾ ਬਾਪ ਨਾਲ ਅਟੁੱਟ ਪਿਆਰ ਹੈ ! ਕੀ ਕਦੇ - ਕਦੇ ਹੈ? ਸਦਾ ਹੈ ਜਾਂ ਕਦੇ - ਕਦੇ ਹੈ? ਜੋ ਕਹਿੰਦੇ ਹਨ ਸਦਾ ਪਿਆਰ ਹੈ ਉਹ ਹੱਥ ਉਠਾਓ। ਸਦਾ ਪਿਆਰ ਹੈ! ਕੀ ਕਦੇ - ਕਦੇ ਹੈ? ਸਦਾ ਜਾਂ ਕਦੇ - ਕਦੇ ਹਰਾ? ਜੋ ਕਹਿੰਦੇ ਹਨ ਕਿ ਸਦਾ ਸਦਾ ਪਿਆਰ ਹੈ, ਦੇਖੋ ਸੋਚੋ, ਸਦਾ ਪਿਆਰ ਹੈ ਤਾਂ ਬਾਪ ਦਾ ਕਹਿਣਾ ਅਤੇ ਬੱਚੇ ਦਾ ਕਰਨਾ। ਇਹ ਤਾਂ ਜਾਣਦੇ ਹੋ ਨਾ!

ਤਾਂ ਹੁਣ ਇਸ ਸੀਜਨ ਵਿਚ ਬਾਪਦਾਦਾ ਬੱਚਿਆਂ ਨੂੰ ਇਹ ਹੀ ਦ੍ਰਿੜ ਸੰਕਲਪ ਕਰਾਉਣਾ ਚਾਹੁੰਦੇ ਹਨ, ਤਿਆਰ ਹੋ ਨਾ! ਕਾਂਧ ਹਿਲਾਓ। ਤਿਆਰ ਹੋ ਦ੍ਰਿੜ ਸੰਕਲਪ ਕਰਨ ਦੇ ਲਈ? ਪਿੱਛੇ ਵਾਲੇ ਤਿਆਰ ਹੋ? ਮਾਤਾਵਾਂ ਵੀ ਤਿਆਰ ਹੋ? ਪਾਂਡਵ ਵੀ ਤਿਆਰ ਹਨ? ਅੱਛਾ ਹੱਥ ਉਠਾਓ। ਇਸ ਵਿੱਚ ਦੋ - ਦੋ ਹੱਥ ਉਠਾਓ। ਹੱਥ ਉਠਾਉਂਦੇ ਹੋ ਤਾਂ ਬਾਪਦਾਦਾ ਨੂੰ ਖੁਸ਼ ਤਾਂ ਕਰ ਦਿੰਦੇ ਹੋ। ਹੁਣ ਜਿਵੇਂ ਇਹ ਹੱਥ ਉਠਾਇਆ ਇਵੇਂ ਮਨ ਦਾ ਹੱਥ ਉਠਾਓ। ਕਦੇ ਵੀ ਵਿਅਰਥ ਸੰਕਲਪ ਨੂੰ ਆਉਣ ਨਹੀਂ ਦੇਣਗੇ। ਉਨ੍ਹਾਂ ਦਾ ਕੰਮ ਹੈ ਆਉਣਾ, ਤੁਹਾਡਾ ਕੰਮ ਕੀ ਹੈ? ਸਮਾਪਤ ਕਰ ਦੇਣਾ। ਤਾਂ ਇਸ ਸੀਜਨ ਵਿਚ ਬਾਪਦਾਦਾ ਨੇ ਪਹਿਲੇ ਵੀ ਕਿਹਾ ਹੈ ਕਿ ਦੋ ਗੱਲਾਂ ਦਾ ਧਿਆਨ ਰੱਖਣਾ ਹੈ ਇੱਕ ਤਾਂ ਸੰਕਲਪ, ਦੂਸਰਾ ਸਮੇਂ। ਜਾਣਦੇ ਹੋ ਤੁਸੀ, ਇਸ ਸੰਗਮ ਦਾ ਸਮੇਂ ਇੱਕ - ਇੱਕ ਮਿੰਟ ਦਾ ਕੁਨੈਕਸ਼ਨ 21 ਜਨਮ ਦੇ ਨਾਲ ਹੈ। ਅਤੇ ਇਸ ਸਮੇਂ ਬਾਪਦਾਦਾ ਦਾ ਬੱਚਿਆਂ ਨਾਲ, ਬੱਚਿਆਂ ਦਾ ਬਾਪ ਨਾਲ ਪਿਆਰ ਹੈ। ਤਾਂ ਸੰਗਮ ਦਾ ਸਮੇਂ ਇੱਕ ਸੈਕਿੰਡ, ਸੈਕਿੰਡ ਨਹੀਂ ਹੈ ਕਿਉਂਕਿ 21 ਜਨਮਾਂ ਦਾ ਕੁਨੈਕਸ਼ਨ ਹੈ। ਜੇਕਰ ਹੁਣ ਨਹੀਂ ਸਮੇਂ ਨੂੰ ਬਚਾਇਆ ਤਾਂ ਬਾਪ ਨਾਲ ਜੋ ਪਿਆਰ ਹੈ ਅਤੇ ਹਰ ਇੱਕ ਚਾਹੁੰਦਾ ਹੈ ਕਿ ਬਾਪ ਦੇ ਨਾਲ ਹੁਣ ਵੀ ਰਹੀਏ, ਨਾਲ ਵੀ ਚਲੀਏ। ਐਨੇ ਘਰ ਮੁੜਨਾ ਹੈ ਨਾ ਹੁਣ। ਤਾਂ ਘਰ ਵਿਚ ਵੀ ਨਾਲ ਹੀ ਚੱਲੀਏ ਅਤੇ ਫਿਰ ਰਾਜ ਵਿਚ ਵੀ ਬਾਪਦਾਦਾ ਦੇ ਨਾਲ ਵਿਸ਼ੇਸ਼ ਬ੍ਰਹਮਾ ਬਾਬਾ ਦੇ ਨਾਲ ਰਾਜਧਾਨੀ ਵਿਚ ਨੇੜੇ ਨਾਲ ਵਿਚ ਆਉਣ ਇਸਲਈ ਬ੍ਰਹਮਾ ਬਾਪ ਤਾਂ ਫਰਿਸ਼ਤਾ ਰੂਪ ਵਿਚ ਹਨ ਅਤੇ ਤੁਹਾਨੂੰ ਨਾਲ ਚੱਲਣਾ ਹੈ ਤਾਂ ਕੀ ਕਰਨਾ ਪਵੇ। ਫਰਿਸ਼ਤੇ ਬਣਨਾ ਪਵੇ ਨਾ! ਫਰਿਸ਼ਤਾ ਬਣੋਗੇ! ਬਣਨਾ ਹੀ ਹੈ ਨਾ!

ਬਾਪ ਬ੍ਰਹਮਾ ਦੇ ਹੱਥ ਵਿਚ ਹੱਥ ਦੇਕੇ ਨਾਲ ਚਲਣਾ ਹੈ, ਤਾਂ ਹੱਥ ਕੀ ਹੈ? ਫਰਿਸ਼ਤੇ ਨੂੰ ਸਥੂਲ ਹੱਥ ਤੇ ਹੈ ਨਹੀਂ। ਬ੍ਰਹਮਾ ਬਾਪ ਦਾ ਹੱਥ ਕੀ ਹੈ? ਸ਼੍ਰੀਮਤ। ਤਾਂ ਬਾਪਦਾਦਾ ਦੀ ਇਹ ਹੀ ਸ਼੍ਰੀਮਤ ਹੈ ਕਿ ਹੁਣ ਬੇਫ਼ਿਕਰ ਬਾਦਸ਼ਾਹ ਬਣ ਸਦਾ ਜਿਵੇਂ ਤੁਹਾਡੀ ਜਗਦੰਬਾ ਨੇ ਪੁਰਸ਼ਾਰਥ ਕੀਤਾ, ਬਾਪ ਦਾ ਕਹਿਣਾ ਅਤੇ ਜਗਤ ਅੰਬਾ ਦਾ ਕਰਨਾ, ਇਵੇਂ ਜਗਤ ਅੰਬਾ ਨੂੰ ਫਾਲੋ ਕਰੋ। ਸਮੇਂ ਅਤੇ ਸੰਕਲਪ ਨੂੰ ਸਫਲ ਕਰਨਾ ਹੀ ਹੈ। ਵਿਅਰਥ ਨਹੀਂ ਜਾਵੇ। ਸੁਣਾਇਆ ਨਾ - ਇੱਕ - ਇੱਕ ਸੰਕਲਪ ਦਾ 21 ਜਨਮ ਨਾਲ ਕੁਨੈਕਸ਼ਨ ਹੈ। ਤਾਂ ਬਾਪਦਾਦਾ ਇਹ ਹੀ ਚਾਹੁੰਦੇ ਹਨ ਕਿ ਸਦਾ ਮਨ ਨੂੰ ਬਿਜੀ ਰੱਖੋ। ਭਾਵੇਂ ਮੁਰਲੀ ਦੇ ਮਨਨ ਵਿਚ, ਭਾਵੇਂ ਸੇਵਾ ਵਿਚ, ਹਰ ਸਮੇਂ ਬਿਜੀ ਰਹੋ। ਆਪਣਾ ਚਾਰਟ ਬਣਾਓ, ਹਰ ਸਮੇਂ ਵਿੱਚ - ਵਿਚ ਜੋ ਬਾਪਦਾਦਾ ਨੇ ਡਰਿੱਲ ਸੁਣਾਈ ਹੈ ਵੱਖ - ਵੱਖ, ਜਾਣਦੇ ਹੋ ਨਾ ਅਸ਼ਰੀਰੀ ਬਣਨ ਦੀ ਡਰਿੱਲ। ਆਪਣੇ ਤਿੰਨ ਸਵਰੂਪਾਂ ਦੀ ਸਮ੍ਰਿਤੀ ਦੀ ਡਰਿੱਲ, ਜਾਣਦੇ ਹੋ ਨਾ! ਜਿਵੇਂ ਬਾਪ ਦੇ ਤਿੰਨ ਰੂਪ ਹਨ ਇਵੇਂ ਤੁਹਾਡੇ ਵੀ ਤਿੰਨ ਰੂਪ ਹਨ। ਬ੍ਰਾਹਮਣ , ਫਿਰਸ਼ਤਾ, ਅਤੇ ਦੇਵਤਾ, ਇਨ੍ਹਾਂ ਤਿੰਨਾਂ ਰੂਪਾਂ ਵਿੱਚ ਡਰਿੱਲ ਦ੍ਵਾਰਾ ਆਪਣੇ ਮਨ ਨੂੰ ਬਿਜੀ ਰੱਖੋ ਇਸਲਈ ਮਹਾਮੰਤ੍ਰ ਕੀ ਹੈ? ਮਨਮਨਾਭਵ।

ਬਾਕੀ ਬਾਪਦਾਦਾ ਦਾ ਹਰ ਬੱਚੇ ਨਾਲ ਬਹੁਤ - ਬਹੁਤ ਪਿਆਰ ਹੈ ਇਸਲਈ ਬਾਪਦਾਦਾ ਇਹ ਹੀ ਚਾਹੁੰਦੇ ਹਨ ਕਿ ਹਰ ਬੱਚਾ ਵਿਜੇਈ ਭਵ ਦੇ ਵਰਦਾਨੀ ਬਣੇ। ਸੁਣਾਇਆ ਸੀ ਨਾ ਕਿ ਕਈ ਬੱਚੇ
ਸੋਚਦੇ ਹਨ ਅਸੀਂ ਵਿਜੇਈ ਤਾਂ ਬਣੇ ਲੇਕਿਨ ਮਾਲਾ ਤਾਂ 108 ਦੀ ਹੈ, ਤਾਂ ਵਿਜੇਈ ਬਣ ਕੇ ਮਾਲਾ ਵਿਚ ਤੇ ਆ ਨਹੀਂ ਸਕਾਂਗੇ ਲੇਕਿਨ ਬਾਪਦਾਦਾ ਦਾ ਇਤਨਾ ਪਿਆਰ ਹੈ ਕਿ ਤੁਸੀ ਵਿਜੇਈ ਬਣੋ ਤਾਂ ਬਾਪਦਾਦਾ ਮਾਲਾ ਵਿਚ ਵੀ ਲੜੀਆਂ ਲਗਵਾ ਦੇਣਗੇ। ਤੁਸੀਂ ਸਿਰਫ ਵਿਜੇਈ ਬਣੋ। ਤਾਂ ਕੀ ਸੰਕਲਪ ਹੈ? ਵਿਜੇਈ ਬਣਨਾ ਹੀ ਹੈ ਨਾ! ਕੀ ਸਿਰਫ 108 ਵਿਜੇਈ ਬਣਨਗੇ? ਨਹੀਂ। ਬਾਪ ਦਾ ਹਰ ਬੱਚਾ ਵਿਜੇਈ ਹੈ। ਬਾਪਦਾਦਾ ਹਰ ਬੱਚੇ ਦੇ ਮਸਤਕ ਵਿਚ ਕੀ ਵੇਖ ਰਹੇ ਹਨ? ਵਿਜੇ ਦਾ ਤਿਲਕ ਕਿਉਂਕਿ ਸਧਾਰਨ ਰੂਪ ਵਿਚ ਬਾਪ ਨੂੰ ਪਹਿਚਾਣ ਲਿਆ ਹੈ ਨਾ! ਭਾਵੇਂ ਲਾਸ੍ਟ ਬੱਚਾ ਹੈ, ਪੁਰਸ਼ਾਰਥ ਵਿਚ ਢਿੱਲਾ ਹੈ ਲੇਕਿਨ ਇਸ ਵਿੱਚ ਇਹ ਵਿਸ਼ੇਸ਼ਤਾ ਹੈ ਕਿ ਸਧਾਰਨ ਰੂਪ ਵਿਚ ਆਏ ਹੋਏ ਬਾਪ ਨੂੰ ਪਹਿਚਾਣ ਮੇਰਾ ਬਾਬਾ ਤਾਂ ਕਹਿੰਦਾ ਇਸਲਈ ਹਰ ਬੱਚੇ ਨੂੰ ਹਿੰਮਤ ਰੱਖ ਵਿਜੇ ਪ੍ਰਾਪਤ ਕਰਨੀ ਹੀ ਹੈ। ਸਿਰਫ ਕੀ ਕਰਨਾ ਹੈ? ਕੋਈ ਮੇਹਨਤ ਦੀ ਗੱਲ ਨਹੀਂ ਹੈ, ਪਿਆਰ ਦੀ ਗੱਲ ਹੈ। ਬਾਪਦਾਦਾ ਨਾਲ ਪਿਆਰ ਹੈ, ਪਰਿਵਾਰ ਨਾਲ ਪਿਆਰ ਹੈ ਤਾਂ ਪਿਆਰ ਵਾਲੇ ਤੋਂ ਵੱਖ ਨਹੀਂ ਰਿਹਾ ਜਾਂਦਾ ਹੈ। ਤਾਂ ਬ੍ਰਹਮਾ ਬਾਬਾ ਨਾਲ ਕਿੰਨਾ ਪਿਆਰ ਹੈ? ਜੋ ਸਮਝਦੇ ਹਨ ਕਿ ਬ੍ਰਹਮਾ ਬਾਪ ਨਾਲ, ਸ਼ਿਵ ਬਾਪ ਨਾਲ ਸਾਡਾ ਅਟੁੱਟ ਪਿਆਰ ਹੈ ਉਹ ਹੱਥ ਉਠਾਓ। ਅਟੁੱਟ, ਅਟੁੱਟ? ਬਹੁਤ ਚੰਗਾ। ਤਾਂ ਦੂਸਰੀ ਸੀਜਨ ਵਿਚ ਬਾਪਦਾਦਾ ਕੀ ਵੇਖਣਾ ਚਾਹੁੰਦੇ ਹਨ? ਜਾਣਦੇ ਹੋ ਨਾ। ਤੁਹਾਨੂੰ 5 -6 ਮਹੀਨੇ ਮਿਲਣਾ ਹੈ ਵਿਅਰਥ ਤੋਂ ਸਮਰਥ ਸੰਕਲਪ ਕਰਨ ਵਿਚ।

ਤਾਂ ਬੋਲੋ, ਮਧੂਬਨ ਵਾਲੇ ਉੱਠੋ, ਭਾਵੇਂ ਹੇਠਾਂ ਉੱਪਰ। ਬਹੁਤ ਹਨ। ਤਾਂ ਮਧੂਬਨ ਵਾਲੇ ਬਾਪਦਾਦਾ ਨੂੰ ਪਿਆਰੇ ਹਨ। ਇਵੇਂ ਨਹੀਂ ਦੂਜੇ ਪਿਆਰੇ ਨਹੀਂ ਹਨ। ਉਹ ਵੀ ਪਿਆਰੇ ਹਨ ਲੇਕਿਨ ਮਧੂਬਨ ਵਾਲਿਆਂ ਨਾਲ ਇੱਕ ਗੱਲ ਦਾ ਵਿਸ਼ੇਸ਼ ਪਿਆਰ ਹੈ, ਉਹ ਕੀ? ਮਨਸਾ ਵਿਚ ਯਾਦ ਤਾਂ ਸਭ ਕਰਦੇ ਹਨ। ਯੋਗੀ ਤੂੰ ਆਤਮਾਵਾਂ ਤਾਂ ਸਾਰੇ ਹਨ, ਗਿਆਨੀ ਆਤਮਾਵਾਂ ਵੀ ਸਾਰੇ ਹਨ ਲੇਕਿਨ ਮਧੂਬਨ ਵਾਲਿਆਂ ਨੂੰ ਆਪਣਾ ਭਵਿੱਖ ਸਹਿਜ ਬਨਾਉਣ ਦੀ ਇੱਕ ਲਿਫਟ ਹੈ। ਉਹ ਲਿਫਟ ਕੀ ਹੈ? ਜੋ ਵੀ ਮਧੂਬਨ ਵਿਚ ਆਉਂਦੇ ਹਨ, ਉਨ੍ਹਾਂ ਦੀ ਸੇਵਾ ਦੇ ਮਿਨਿਤ ਹਨ। ਜਿਵੇਂ ਖਾਣਾ ਬਨਾਉਣ ਵਾਲੇ ਜੋ ਵੀ ਕੋਈ ਡਿਊਟੀ ਕਰਨ ਵਾਲੇ ਹਨ। ਬਾਪਦਾਦਾ ਤਾਂ ਕਹਿੰਦੇ ਹਨ ਕੋਈ ਝਾੜ੍ਹੂ ਲਗਾਉਣ ਵਾਲਾ ਵੀ ਹੈ ਨਾ, ਉਹ ਵੀ ਭਾਗਵਾਨ ਹੈ, ਕਿਉਂ? ਜੋ ਵੀ ਆਉਂਦੇ ਹਨ ਉਹ ਇਹ ਵਾਯੂਮੰਡਲ ਵੇਖ ਤੁਹਾਡੇ ਦਿਲ ਦੇ ਪਿਆਰ ਦੀ ਸ਼ਕਤੀ ਵੇਖ ਖੁਸ਼ ਹੋ ਜਾਂਦੇ ਹਨ। ਭਾਵੇਂ ਖਾਣਾ ਬਣਾਉਣ ਵਾਲਾ, ਭਾਵੇਂ ਕੋਈ ਡਿਊਟੀ ਵਾਲਾ ਹੈ ਲੇਕਿਨ ਮਧੂਬਨ ਵਾਲਿਆਂ ਨੂੰ ਚਾਂਸ ਹੈ। ਮਧੂਬਨ ਦਾ ਪਿਆਰ ਅਤੇ ਸ਼ਕਤੀਸ਼ਾਲੀ ਵਾਯੂਮੰਡਲ ਬਨਾਉਣ ਦਾ, ਇਸਲਈ ਬਾਪਦਾਦਾ ਮਧੂਬਨ ਵਾਲਿਆਂ ਨੂੰ ਬਹੁਤ - ਬਹੁਤ ਮੁਬਾਰਕ ਦੇ ਰਹੇ ਹਨ ਕਿ ਇਹ ਸੀਜ਼ਨ ਸਮਾਪਤ ਕੀਤੀ ਤੇ ਅੱਗੇ ਦੇ ਲਈ ਵੀ ਆਪਣੇ ਮਨ ਵਿਚ ਆਤਮਾਵਾਂ ਨੂੰ ਸੰਤੁਸ਼ਟ ਕਰਨ ਵਿਚ ਹੋਰ ਸ਼ਕਤੀਸ਼ਾਲੀ ਅਨੁਭਵ ਕਰਾਉਣ ਵਿਚ ਨਿਮਿਤ ਬਣਦੇ ਰਹਿਣਗੇ ਇਸਲਈ ਸਭ ਤਾਲੀ ਵਜਾਓ ਮਧੂਬਨ ਵਾਲਿਆਂ ਦੇ ਲਈ। ਚੰਗਾ।

ਅੱਜ ਅੰਮ੍ਰਿਤਵੇਲੇ ਬਾਪਦਾਦਾ ਨੂੰ ਮਧੂਬਨ ਦੇ ਸੇਵਾਦਾਰੀ ਸਾਮ੍ਹਣੇ ਆਉਣ। ਹਰ ਇੱਕ ਨਾਲ ਬਾਪਦਾਦਾ ਵਤਨ ਵਿਚ ਵੀ ਮਿਲੇ ਅਤੇ ਖ਼ਾਸ ਤੁਹਾਨੂੰ ਪਹਿਲੇ ਵੀ ਦੱਸਿਆ ਹੈ ਕਿ ਚਾਰ ਵਜੇ ਦੇ ਸਮੇਂ ਤੁਹਾਡੀ ਐਡਵਾਂਸ ਵਿਚ ਗਈਆਂ ਹੋਈਆਂ ਵਿਸ਼ੇਸ਼ ਦਾਦੀਆਂ ਜਰੂਰ ਆਉਂਦੀਆਂ ਹਨ। ਤਾਂ ਅੱਜ ਵੀ ਵਿਸ਼ੇਸ਼ ਦਾਦੀਆਂ ਅਤੇ ਵਿਸ਼ੇਸ਼ ਭਾਈ ਪਹੁੰਚੇ ਸਨ। ਉਨ੍ਹਾਂ ਨੇ ਖ਼ਾਸ ਮਧੂਬਨ ਵਾਲਿਆਂ ਨੂੰ ਇਮਰਜ ਕਰਨ ਦੇ ਲਈ ਕਿਹਾ। ਵਿਸ਼ੇਸ਼ ਦੀਦੀ ਅਤੇ ਦਾਦੀ ਦੋਵਾਂ ਨੇ ਅਤੇ ਵਿਸ਼ੇਸ਼ ਭਾਈਆਂ ਨੇ ਵੀ ਮਧੂਬਨ ਵਾਲਿਆਂ ਨੂੰ ਯਾਦ ਕੀਤਾ ਅਤੇ ਦੀਦੀ ਨੇ ਵਿਸ਼ੇਸ਼ ਯਾਦ ਦਿੱਤੀ ਅਤੇ ਨਾਲ ਹੀ ਵਤਨ ਦਾ ਅੰਬ, ਜਾਣਦੇ ਹੋ ਨਾ ਵਤਨ ਦਾ ਫਲ ਕਿੰਨਾਂ ਵਧੀਆ ਹੁੰਦਾ ਹੈ, ਲਾਠੀ ਨਹੀਂ ਲਗਾਉਣੀ ਹੁੰਦੀ ਹੈ, ਜੋ ਫਲ ਚਾਹੀਦਾ ਹੈ ਉਹ ਆਪਣੇ ਹੱਥ ਨਾਲ ਹੀ ਲੈ ਸਕਦੇ ਹੋ। ਤਾਂ ਦਾਦੀ ਨੇ ਕਿਹਾ ਅੱਜ ਮਧੂਬਨ ਵਾਲਿਆਂ ਨਾਲ ਅੰਬ ਦੀ ਪਿਕਨਿਕ ਕਰਦੇ ਹਾਂ। ਦੂਜੀਆਂ ਦਾਦੀਆਂ ਤੇ ਨਾਲ ਸਨ ਤੇ ਵਿਸ਼ੇਸ਼ ਭਾਈ ਵੀ ਸਨ। ਤਾਂ ਬਾਪਦਾਦਾ ਨੇ ਕਿਹਾ ਉਨ੍ਹਾਂ ਨੂੰ ਪੁੱਛੋ ਕਿ ਮਧੂਬਨ ਦੇ ਲਈ ਤੁਹਾਨੂੰ ਮਨ ਵਿਚ ਕੀ ਆਉਂਦਾ ਹੈ? ਤਾਂ ਦਾਦੀ ਕੀ ਬੋਲੀ? ਪਤਾ ਹੈ, ਜਾਣਦੇ ਤਾਂ ਹੋ, ਦਾਦੀ ਨੂੰ ਤੇ ਜਾਣਦੇ ਹੋ ਨਾ! ਦਾਦੀ ਕਹਿੰਦੀ ਸੀ ਮੇਰੀ ਇਹ ਹੁਣ ਤੱਕ ਵੀ ਦਿਲ ਹੈ ਕਿ ਹਰ ਇੱਕ ਮਧੂਬਨ ਵਾਲਾ ਭਾਵੇਂ ਪੁਰਸ਼ਾਰਥ ਵਿਚ ਕੋਈ ਵੀ ਕਮੀ ਹਾਲੇ ਰਹਿ ਗਈ ਹੈ, ਉਸ ਦਾ ਤੇ ਪੁਰਸ਼ਾਰਥ ਕਰਨਾ ਹੈ ਲੇਕਿਨ ਮੈਂ ਇੱਕ ਗੱਲ ਚਾਹੁੰਦੀ ਹਾਂ ਮਧੂਬਨ ਵਾਲਿਆਂ ਤੋਂ। ਉਹ ਕੀ ਚਾਹੁੰਦੀ ਹਾਂ? ਇੱਕ - ਇੱਕ ਮਧੂਬਨ ਵਾਸੀ ਬਾਪ ਸਮਾਨ ਬਣ ਜਾਵੇ। ਉਵੇਂ ਤੇ ਸਭ ਨੂੰ ਬਣਨਾ ਹੈ ਲੇਕਿਨ ਮਧੂਬਨ ਵਿਸ਼ੇਸ਼ ਹੈ, ਮਧੂਬਨ ਵਾਲਿਆਂ ਨੂੰ ਦਾਦੀ ਨਾਲ ਪਿਆਰ ਸੀ, ਉਹ ਦਾਦੀ ਕਹਿੰਦੀ ਸੀ ਮੈਨੂ ਪਤਾ ਹੈ। ਤਾਂ ਪਿਆਰ ਦੇ ਰਿਟਰਨ ਵਿਚ ਮੈਂ ਇਹ ਹੀ ਚਹੁੰਦੀ ਹਾਂ ਕਿ ਜਿਵੇਂ ਮੰਮਾ ਨੇ ਲਕਸ਼ ਰੱਖਿਆ ਬਾਬਾ ਨੇ ਕਿਹਾ ਮੰਮਾ ਨੇ ਕੀਤਾ, ਇਹ ਤਾਂ ਮਧੂਬਨ ਵਾਲੇ ਜਾਣਦੇ ਹੀ ਹਨ। ਇਵੇਂ ਹੀ ਅੰਮ੍ਰਿਤਵੇਲੇ ਤੋਂ ਲੈਕੇ ਰਾਤ ਤੱਕ ਹਰ ਇੱਕ ਮਧੂਬਨ ਵਾਲੇ, ਜੇਕਰ ਬਾਬਾ ਦੇ ਨਾਲ ਮੇਰੇ ਨਾਲ ਵੀ ਪਿਆਰ ਹੈ, ਦਾਦੀਆਂ ਨਾਲ ਵੀ ਪਿਆਰ ਹੈ, ਤਾਂ ਜਿਵੇਂ ਮੰਮਾ ਨੇ ਬਾਪ ਦੀ ਹਰ ਰਾਏ ਜੀਵਨ ਵਿਚ ਲਿਆਂਦੀ, ਇਵੇਂ ਅਸੀਂ ਵੀ ਲਿਆਂਦੀ। ਤਾਂ ਜੇਕਰ ਦਾਦੀਆਂ ਨਾਲ ਪਿਆਰ ਹੈ, ਤਾਂ ਇਹ ਹੀ ਕਰ ਕੇ ਵਿਖਾਵੇਂ, ਸਵੇਰੇ ਤੋਂ ਰਾਤ ਤੱਕ ਅਜਿਹਾ ਕੋਈ ਸੰਕਲਪ, ਬੋਲ, ਕਰਮ ਨਹੀਂ ਲਿਆਵੇ ਜੋ ਦਾਦੀਆਂ ਨੂੰ ਜਾਂ ਬਾਪ ਨੂੰ ਜਾਂ ਕਿਸੇ ਨੂੰ ਵੀ ਪਸੰਦ ਨਹੀਂ ਹੋਵੇ।

ਬਾਕੀ ਟੀਚਰਜ਼ ਨੂੰ ਵੇਖ ਬਾਪਦਾਦਾ ਖੁਸ਼ ਹੁੰਦੇ ਹਨ ਕਿਉਂਕਿ ਬਾਪ ਸਮਾਨ ਸੀਟ ਦਾ ਭਾਗ ਮਿਲਿਆ ਹੈ। ਬਾਪ ਦੀ ਮੁਰਲੀ ਸੁਨਾਉਣ ਦੀ ਸੀਟ ਮਿਲੀ ਹੈ। ਬਾਪ ਸਦਾ ਟੀਚਰਜ਼ ਨੂੰ ਸਾਥੀ ਕਹਿੰਦੇ ਹਨ। ਹੁਣ ਟੀਚਰਜ਼ ਦੇ ਲਈ ਬਾਪਦਾਦਾ ਇੱਕ ਗੱਲ ਚਾਹੁੰਦੇ ਹਨ। ਸੁਣਾਈਏ ਕੀ? ਬਾਪਦਾਦਾ ਚਾਹੁੰਦੇ ਹਨ ਕਿ ਹਰ ਇੱਕ ਟੀਚਰ ਚੇਹਰੇ ਤੋਂ ਬ੍ਰਹਮਾ ਬਾਪ ਸਮਾਨ ਇਵੇਂ ਖੁਸ਼ਨੁਮਾ ਨਜਰ ਆਵੇ। ਅੰਦਰ ਪੁਰਸ਼ਾਰਥ ਹੋਵੇਗਾ ਵੀ ਲੇਕਿਨ ਉਹ ਤੁਹਾਡੀ ਸੂਰਤ ਤੋਂ ਨਜਰ ਆਵੇ, ਬਾਪ ਪ੍ਰਤੱਖ ਹੋਵੇ। ਕਿਸੇ ਨੂੰ ਵੀ ਵੇਖੀਏ ਤਾਂ ਤੁਹਾਡੇ ਵਿਚ ਬਾਪ ਦੀ ਚਮਕ ਵਿਖਾਈ ਦੇਵੇ। ਇਵੇਂ ਚੇਹਰੇ ਤੋਂ ਸੇਵਾ ਕਰਨ ਵਾਲੀ ਬਾਪ ਨੂੰ ਪ੍ਰਤੱਖ ਕਰ ਹੀ ਲਵੇਗੀ। ਹੁਣ ਸਮੇਂ ਆ ਗਿਆ ਹੈ, ਬਾਪ ਨੂੰ ਆਪਣੇ ਚਿਹਰੇ ਤੋਂ ਪ੍ਰਤੱਖ ਕਰਨਾ ਦਾ। ਤਾਂ ਟੀਚਰਜ਼ ਨੂੰ ਸਦਾ ਮੇਰਾ ਬਾਬਾ ਤਾਂ ਆਪੇ ਹੀ ਯਾਦ ਹੈ। ਹੁਣ ਬਾਪ ਨੂੰ ਚੇਹਰੇ ਤੋਂ ਪ੍ਰਤੱਖ ਕਰਨਾ ਹੈ। ਕਰ ਸਕਦੇ ਹੋ ਨਾ! ਕਰ ਸਕਦੇ ਹੋ ਤਾਂ ਕਰੋ। ਵੇਖੋ, ਹੁਣ ਤੱਕ ਦੀ ਰਿਜਲਟ ਵਿਚ ਕੀ ਸਭ ਕਹਿੰਦੇ ਹਨ! ਬ੍ਰਹਮਕੁਮਾਰੀਆਂ ਬਹੁਤ ਵਧੀਆ ਕੰਮ ਕਰ ਰਹੀਆਂ ਹਨ, ਬਾਪ ਪ੍ਰਤੱਖ ਨਹੀਂ ਹੈ। ਉਹ ਹਾਲੇ ਵੀ ਗੁਪਤ ਹੈ। ਤਾਂ ਹੁਣ ਸਮੇਂ ਨੇੜੇ ਆ ਰਿਹਾ ਹੈ, ਤਾਂ ਤੁਹਾਡੇ ਦ੍ਵਾਰਾ ਭਾਵੇਂ ਨਿਮਿਤ ਟੀਚਰਜ਼ ਹਨ ਜਾਂ ਕੋਈ ਵੀ ਬੱਚਾ ਹੈ, ਹੁਣ ਬਾਪ ਨੂੰ ਪ੍ਰਤੱਖ ਕਰੋ। ਬ੍ਰਹਮਾਕੁਮਾਰੀਆਂ ਵਧੀਆ ਕੰਮ ਕਰ ਰਹੀਆਂ ਹਨ, ਇਹ ਤੇ ਹੋ ਗਿਆ। ਇੱਥੇ ਤਾਂ ਪਹੁੰਚ ਗਏ ਹੋ। ਲੇਕਿਨ ਹੁਣ ਇਹ ਪ੍ਰਤੱਖ ਕਰੋ ਕਿ ਖੁਦ ਪਰਮਾਤਮਾ ਬ੍ਰਹਮਾ ਤਨ ਵਿਚ ਪ੍ਰਤੱਖ ਹੋ ਬ੍ਰਹਮਾਕੁਮਾਰੀਆਂ ਨੂੰ ਇਵੇਂ ਯੋਗ ਬਣਾ ਰਹੇ ਹਨ। ਹੁਣ ਇਹ ਪੁਆਇੰਟ ਰਹੀ ਹੋਈ ਹੈ। ਗੀਤ ਤਾਂ ਗਾਉਂਦੇ ਹੋ ਮੇਰਾ ਬਾਬਾ ਆ ਗਿਆ, ਲੇਕਿਨ ਹੁਣ ਦੂਜੀਆਂ ਆਤਮਾਵਾਂ ਦੇ ਅੰਦਰ ਇਹ ਪ੍ਰਤੱਖ ਹੋਵੇ ਕਿ ਭਗਵਾਨ ਖੁਦ ਪ੍ਰਤੱਖ ਹੋਵੇ ਇਹ ਕੰਮ ਭੈਣਾਂ ਦ੍ਵਾਰਾ ਜਾਂ ਭਾਈਆਂ ਦ੍ਵਾਰਾ ਕਰਵਾ ਰਹੇ ਹਨ। ਇਹ ਪ੍ਰਤਖ਼ਤਾ ਕਰਨੀ ਹੈ ਨਾ! ਕਦੋਂ ਕਰੋਂਗੇ? ਹੁਣ। ਕੀ ਕਹਾਂਗੇ? ਹੁਣ ਨਾ? ( ਹੁਣ ਸ਼ੁਰੂ ਕਰੋਂਗੇ, ਅਗਲੀ ਸੀਜਨ ਤੱਕ ਹੋ ਜਾਵੇਗਾ) ਤੁਸੀ ਸਾਰੇ ਨਾਲ ਹੀ ਹੋ, ਅਗਲੀ ਸੀਜਨ ਤੱਕ ਹੋ ਜਾਵੇਗਾ? ਹੱਥ ਉਠਾਓ ਜੋ ਸਮਝਦੇ ਹਨ? ਥੋੜੇ ਹੱਥ ਉੱਠਾ ਰਹੇ ਹਨ। ਜੋ ਹੱਥ ਨਹੀਂ ਉਠਾ ਰਹੇ ਹਨ ਉਹ ਵੇਖਣਗੇ ਤੇ ਤੁਸੀ ਕਰੋਂਗੇ! ਟੀਚਰਜ਼ ਨੇ ਤਾਂ ਸੰਕਲਪ ਕੀਤਾ ਹੈ ਨਾ! ਕਿਉਂਕਿ ਵੇਖ ਰਹੇ ਹੋ ਬਾਪਦਾਦਾ ਤਾਂ ਕਹਿੰਦੇ ਹੀ ਹਨ ਕਿ ਸਭ ਅਚਾਨਕ ਹੋਣਾ ਹੈ। ਕੋਈ ਬੱਚੇ ਸਮਝਦੇ ਹਨ ਅਚਾਨਕ, ਅਚਾਨਕ ਵੀ ਬਹੁਤ ਸਮੇਂ ਹੋ ਗਿਆ ਹੈ। ਹੁਣ ਹੋਣਾ ਚਾਹੀਦਾ ਹੈ। ਲੇਕਿਨ ਅਚਾਨਕ ਤਾਂ ਹੋਵੇ ਜਦ ਬੱਚੇ ਵੀ ਬਾਪ ਸਮਾਨ ਬਣ ਜਾਣ। ਤੁਹਾਡੀ ਸੂਰਤ ਮੂਰਤ ਇੱਕ -, ਇੱਕ ਬੋਲ ਬਾਪ ਨੂੰ ਪ੍ਰਤੱਖ ਕਰੇ। ਹੋ ਜਾਣਾ ਤਾਂ ਹੈ ਹੀ। ਹੋਣਾ ਹੀ ਹੈ ਹੁਣ ਸਿਰਫ ਨਿਮਿਤ ਬਣਨਾ ਹੈ। ਹੁਣ ਅਗਲੀ ਸੀਜਨ ਵਿਚ ਕੀ ਕਰੋਂਗੇ? ਇੱਕ ਤੇ ਆਪਣੇ ਨੂੰ ਬਾਪ ਸਮਾਨ ਬਣਾਓਗੇ। ਜੋ ਵੀ ਕਮੀ ਰਹਿ ਗਈ ਹੈ, ਉਸ ਨੂੰ ਸੰਪੰਨ ਕਰੋਂਗੇ। ਅਤੇ ਬਾਪਦਾਦਾ ਨੂੰ ਖੁਸ਼ੀ ਹੈ ਜਿਸ ਗੱਲ ਦੀ? ਤਾਂ ਬੱਚਿਆਂ ਨੇ ਜਿਵੇਂ ਹੁਣ ਛੋਟੇ ਮੋਟੇ ਸਾਰੇ ਸੈਂਟਰ ਨੇ ਵਾਣੀ ਦ੍ਵਾਰਾ ਪ੍ਰਸਿੱਧ ਕੀਤਾ ਕਿ ਅਸੀਂ ਕੀ ਕੰਮ ਕਰ ਰਹੇ ਹਾਂ। ਵਾਯੂਮੰਡਲ ਨੂੰ ਚੇਂਜ ਕੀਤਾ ਹੈ। ਇਸ ਦੀ ਬਾਪਦਾਦਾ ਮੁਬਾਰਕ ਦੇ ਰਹੇ ਹਨ। ਜਿਨ੍ਹਾਂ ਨੇ ਜਿੱਥੇ ਵੀ ਪ੍ਰੋਗਰਾਮ ਕੀਤੇ ਹਨ, ਚੰਗੇ ਕੀਤੇ ਹਨ, ਹੋਰ ਸਭ ਦੇ ਅਟੈਂਸ਼ਨ ਵਿਚ ਵੀ ਆਇਆ ਹੈ ਕਿ ਬ੍ਰਹਮਕੁਮਾਰੀਆਂ ਸਚਮੁੱਚ ਗੁਪਤ ਰੂਪੀ ਵਿਚ ਆਪਣੇ ਕੰਮ ਦਾ ਸਮੇਂ 75 ਵਰ੍ਹੇ ਪੂਰਾ ਕੀਤਾ ਹੈ। ਹੁਣ ਇਹ ਕਹਿਏ ਕਿ ਬ੍ਰਹਮਾਕੁਮਾਰੀਆਂ ਦਾ ਭਗਵਾਨ ਬਾਬਾ ਆ ਗਿਆ ਹੈ। ਲਕਸ਼ ਹੈ ਨਾ! ਤਾਂ ਅਗਲੇ ਸੀਜਨ ਤੱਕ ਇਹ ਕੰਮ ਸ਼ੁਰੂ ਹੋ ਜਾਣਾਂ ਚਾਹੀਦਾ। ਇਸ ਦਾ ਪ੍ਰਤੱਖ ਪ੍ਰੋਗਰਾਮ ਬਣਾਉਣਾ। ਪ੍ਰੋਗਰਾਮ ਬਣਾਉਂਦੇ ਹੋ ਨਾ, ਮੀਟਿੰਗ ਕਰਦੇ ਹੋ ਨਾ! ਤਾਂ ਮੀਟਿੰਗ ਵਿਚ ਇਹ ਪ੍ਰੋਗਰਾਮ ਬਣਾਓ ਕਿ ਹੁਣ ਸਭ ਬੱਚਿਆਂ ਨੂੰ ਪਤਾ ਤੇ ਪਵੇ ਕਿ ਵਰਸਾ ਦੇਣ ਵਾਲਾ ਬਾਪ ਆ ਗਿਆ। ਵੰਚਿਤ ਨਹੀਂ ਰਹਿ ਜਾਣ। ਬਾਪ ਨੂੰ ਤੇ ਬੱਚਿਆਂ ਦੇ ਦੁੱਖ ਨੂੰ ਵੇਖ ਬਹੁਤ ਤਰਸ ਪੈਂਦਾ ਹੈ। ਜਦ ਦੁੱਖ ਵਿਚ ਚਿਲਾਉਂਦੇ ਹਨ, ਬਾਪ ਨੂੰ ਤਰਸ ਪੈਂਦਾ ਹੈ। ਤੁਸੀ ਦੇਵ ਅਤੇ ਦੇਵੀਆਂ ਨੂੰ ਵੀ ਬਹੁਤ ਪੁਕਾਰਦੇ ਹਨ। ਤਾਂ ਅਗਲੀ ਸੀਜਨ ਵਿਚ ਇੱਕ ਤਾਂ ਵਿਅਰਥ ਦਾ ਨਾਮ ਨਿਸ਼ਾਨ ਨਹੀਂ, ਮਨਜੂਰ ਹੈ? ਮਨਜੂਰ ਹੈ! ਦਿਲ ਦਾ ਹੱਥ ਉਠਾਓ। ਦਿਲ ਦਾ ਹੱਥ ਉਠਾਓ। ਦਿਲ ਦਾ ਹੱਥ ਉਠਾਉਣਾ। ਵਿਅਰਥ ਹੁੰਦਾ ਕੀ ਹੈ, ਇਹ ਮਾਲੂਮ ਹੀ ਗੁੰਮ ਹੋ ਜਾਵੇ। ਜਿਵੇਂ ਸਵਰਗ ਦੀਆਂ ਸਹਿਜਾਦੀਆਂ ਆਉਂਦੀਆਂ ਹਨ ਨਾ ਤਾਂ ਉਨ੍ਹਾਂ ਨੂੰ ਦੁੱਖ ਅਤੇ ਅਸ਼ਾਂਤੀ ਦਾ ਪਤਾ ਹੀ ਨਹੀਂ ਹੈ , ਕਹਿੰਦੇ ਹਨ ਕੀ ਕਹਿੰਦੇ ਹਨ, ਇਹ ਕੀ ਹੁੰਦਾ ਹੈ! ਇਵੇਂ ਹੀ ਬ੍ਰਾਹਮਣ ਪਰਿਵਾਰ ਵਿਚ ਵਿਅਰਥ ਦਾ ਪਤਾ ਹੀ ਨਾ ਹੋਵੇ, ਵਿਅਰਥ ਹੁੰਦਾ ਕੀ ਹੈ। ਸਵਚਿੰਤਨ, ਸਵਚਿੰਤਕ। ਅੱਛਾ।

ਸਾਰੇ ਚਾਰੋਂ ਪਾਸੇ ਦੇ ਬੱਚਿਆਂ ਨੂੰ ਬਾਪਦਾਦਾ ਦਾ ਦਿਲ ਦਾ ਯਾਦਪਿਆਰ ਅਤੇ ਨਾਲ - ਨਾਲ ਬਾਪ ਹਰ ਇੱਕ ਬੱਚੇ ਨੂੰ ਆਪਣੇ ਸਵਮਾਨ ਦੇ ਨਸ਼ੇ ਵਿਚ ਨਿਸ਼ਚੇ ਵਿਚ ਦੇਖ ਹਰਸ਼ਿਤ ਹੁੰਦੇ ਹਨ, ਕਦੇ ਵੀ ਸਵਮਾਨ ਨੂੰ ਨਹੀਂ ਛੱਡਣਾ। ਸਵਮਾਨਧਾਰੀ ਮਤਲਬ ਸਦਾ ਸਰਵ ਪ੍ਰਾਪਤੀਵਾਨ, ਸਵਮਾਨ ਦੀ ਲਿਸਟ ਬਹੁਤ ਲੰਬੀ ਹੈ, ਰੋਜ਼ ਇੱਕ - ਇੱਕ ਸਵਮਾਨ ਸਮ੍ਰਿਤੀ ਵਿਚ ਰੱਖ ਸਵਰੂਪ ਵਿਚ ਲਿਆਉਂਦੇ ਤੀਵ੍ਰ ਪੁਰਸ਼ਾਰਥੀ ਬਣ ਅੱਗੇ ਵਧਦੇ ਚੱਲੋ। ਬਾਪਦਾਦਾ ਨੂੰ ਦਿਲ ਵਿਚ ਬਿਠਾਕੇ ਅਤੇ ਆਪਣੇ ਨੂੰ ਬਾਪਦਾਦਾ ਦੇ ਦਿਲ ਵਿਚ ਬਿਠਾਕੇ ਨਿਰਭੈ ਹੋਕੇ ਮਾਸਟਰ ਸਰਵਸ਼ਕਤੀਮਾਨ ਬਣ ਚਲਦੇ ਰਹੋ, ਉੱਡਦੇ ਰਹੋ ਅਤੇ ਉਡਾਉਂਦੇ ਰਹੇ। ਓਮ ਸ਼ਾਂਤੀ।

ਵਰਦਾਨ:-
ਸੇਵਾ ਦੀ ਸਟੇਜ ਤੇ ਸਮਾਉਣ ਦੀ ਸ਼ਕਤੀ ਦ੍ਵਾਰਾ ਸਫਲਤਾ ਮੂਰਤ ਬਣਨ ਵਾਲੇ ਮਾਸਟਰ ਸਾਗਰ ਭਵ।

ਜਦੋਂ ਸੇਵਾ ਦੀ ਸਟੇਜ ਤੇ ਆਉਂਦੇ ਹੋ ਤਾਂ ਅਨੇਕ ਕਿਸਮ ਦੀਆਂ ਗੱਲਾਂ ਸਾਮ੍ਹਣੇ ਆਉਂਦੀਆਂ ਹਨ, ਉਨ੍ਹਾਂ ਗੱਲਾਂ ਨੂੰ ਖੁਦ ਵਿੱਚ ਸਮਾ ਲਵੋ ਤਾਂ ਸਫਲਤਾ ਮੂਰਤ ਬਣ ਜਾਵੋਗੇ। ਸਮਾਣਾ ਅਰਥਾਤ ਸੰਕਲਪ ਰੂਪ ਵਿਚ ਵੀ ਕਿਸੇ ਦੀ ਵਿਅਕਤ ਗੱਲਾਂ ਅਤੇ ਭਾਵ ਦਾ ਆਂਸ਼ਿਕ ਰੂਪ ਸਮਾਇਆ ਹੋਇਆ ਨਾ ਹੋਵੇ। ਅਕਲਿਆਣਕਾਰੀ ਬੋਲ ਕਲਿਆਣ ਦੀ ਭਾਵਨਾ ਵਿਚ ਅਜਿਹੇ ਬਦਲ ਦਵੋ ਜਿਵੇਂ ਅਕਲਿਆਣ ਦਾ ਬੋਲ ਸੀ ਹੀ ਨਹੀਂ। ਅਵਗੁਣ ਨੂੰ ਗੁਣ ਵਿਚ, ਨਿੰਦਾ ਨੂੰ ਸਤੂਤੀ ਵਿਚ ਬਦਲ ਦਵੋ - ਤਾਂ ਕਹਾਂਗੇ ਮਾਸਟਰ ਸਾਗਰ।

ਸਲੋਗਨ:-
ਵਿਸਤਾਰ ਨੂੰ ਨਾ ਵੇਖ ਸਾਰ ਨੂੰ ਵੇਖਣ ਜਾਂ ਖੁਦ ਵਿੱਚ ਸਮਾਉਣ ਵਾਲੇ ਹੀ ਤੀਵ੍ਰ ਪੁਰਸ਼ਾਰਥੀ ਹਨ।

ਇਹ ਅਵਿਅਕਤ ਇਸ਼ਾਰੇ - ਬ੍ਰਹਮਾ ਬਾਪ ਸਮਾਨ ਸੰਪੰਨ ਅਤੇ ਸੰਪੂਰਨ ਸਥਿਤੀ ਦਾ ਅਨੁਭਵ ਕਰੋ। ਜਿਵੇਂ ਤੁਹਾਡੀ ਰਚਨਾ ਕਛੂਆ ਸੈਕਿੰਡ ਵਿਚ ਸਭ ਅੰਗ ਸਮੇਟ ਲੈਂਦਾ ਹੈ। ਸਮੇਟਣ ਦੀ ਸ਼ਕਤੀ ਰਚਨਾ ਵਿਚ ਵੀ ਹੈ। ਤੁਸੀ ਮਾਸਟਰ ਰਚਤਾ ਸਮੇਟਣ ਦੀ ਸ਼ਕਤੀ ਦੇ ਆਧਾਰ ਨਾਲ ਸੈਕਿੰਡ ਵਿਚ ਸਰਵ ਸੰਕਲਪਾਂ ਨੂੰ ਸਮਾਕੇ ਇੱਕ ਸੰਕਲਪ ਵਿਚ ਸੈਕਿੰਡ ਵਿਚ ਸਥਿਤ ਹੋ ਜਾਵੋ। ਜਦੋਂ ਸਰਵ ਕਰਮਿੰਦਰੀਆਂ ਦੇ ਕਰਮ ਦੀ ਸਮ੍ਰਿਤੀ ਤੋਂ ਪਰੇ ਇੱਕ ਹੀ ਆਤਮਿਕ ਸਵਰੂਪ ਵਿਚ ਸਥਿਤ ਹੋ ਜਾਵੋਗੇ ਤਾਂ ਕਰਮਾਤੀਤ ਮਤਲਬ ਸੰਪੰਨ ਸਥਿਤੀ ਦਾ ਅਨੁਭਵ ਹੋਵੇਗਾ।