23.03.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਚੁੱਪ
ਰਹਿਣਾ ਵੀ ਬਹੁਤ ਵੱਡਾ ਗੁਣ ਹੈ , ਤੁਸੀਂ ਚੁੱਪ ਰਹਿ ਕੇ ਬਾਪ ਨੂੰ ਯਾਦ ਕਰਦੇ ਰਹੋ ਤਾਂ ਬਹੁਤ ਕਮਾਈ
ਜਮਾਂ ਕਰ ਲਵੋਗੇ "
ਪ੍ਰਸ਼ਨ:-
ਕਿਹੜੇ ਬੋਲ ਕਰਮ
ਸੰਨਿਆਸ ਨੂੰ ਸਿੱਧ ਕਰਦੇ ਹਨ, ਉਹ ਬੋਲ ਤੁਸੀਂ ਨਹੀਂ ਬੋਲ ਸਕਦੇ?
ਉੱਤਰ:-
ਡਰਾਮੇ ਵਿੱਚ
ਹੋਵੇਗਾ ਤਾਂ ਕਰ ਲਵਾਂਗੇ, ਬਾਬਾ ਕਹਿੰਦੇ ਇਹ ਤਾਂ ਕਰਮ ਸੰਨਿਆਸ ਹੋ ਗਿਆ। ਤੁਹਾਨੂੰ ਕਰਮ ਤਾਂ ਜਰੂਰ
ਕਰਨਾ ਹੈ। ਬਿਨਾਂ ਪੁਰਾਸ਼ਰਥ ਦੇ ਤਾਂ ਪਾਣੀ ਵੀ ਨਹੀਂ ਮਿਲ ਸਕਦਾ, ਇਸਲਈ ਡਰਾਮਾ ਕਹਿ ਕੇ ਛੱਡ ਨਹੀਂ
ਦੇਣਾ ਹੈ। ਨਵੀਂ ਰਾਜਧਾਨੀ ਵਿੱਚ ਉੱਚ ਪਦਵੀ ਪਾਣੀ ਹੈ ਤਾਂ ਖੂਬ ਪੁਰਾਸ਼ਰਥ ਕਰੋ।
ਓਮ ਸ਼ਾਂਤੀ
ਪਹਿਲਾਂ - ਪਹਿਲਾਂ ਬੱਚਿਆਂ ਨੂੰ ਸਾਵਧਾਨੀ ਮਿਲਦੀ ਹੈ - ਬਾਪ ਨੂੰ ਯਾਦ ਕਰੋ ਅਤੇ ਵਰਸੇ ਨੂੰ ਯਾਦ
ਕਰੋ। ਮਨਮਨਾਭਵ। ਇਹ ਅੱਖਰ ਵਿਆਸ ਨੇ ਲਿਖਿਆ ਹੈ। ਸੰਸਕ੍ਰਿਤ ਵਿੱਚ ਤਾਂ ਬਾਪ ਨੇ ਸਮਝਾਇਆ ਨਹੀਂ ਹੈ।
ਬਾਪ ਤੇ ਹਿੰਦੀ ਵਿੱਚ ਹੀ ਸਮਝਾਉਂਦੇ ਹਨ। ਬੱਚਿਆਂ ਨੂੰ ਕਹਿੰਦੇ ਹਨ ਕਿ ਬਾਪ ਅਤੇ ਵਰਸੇ ਨੂੰ ਯਾਦ
ਕਰੋ। ਇਹ ਸਹਿਜ ਅੱਖਰ ਹੈ ਕਿ ਹੇ ਬੱਚਿਓ ਮੈਨੂੰ ਬਾਪ ਨੂੰ ਯਾਦ ਕਰੋ। ਲੌਕਿਕ ਬਾਪ ਇੰਝ ਨਹੀਂ ਕਹਿਣਗੇ
ਕਿ ਹੇ ਬੱਚਿਓ ਮੈਨੂੰ ਬਾਪ ਨੂੰ ਯਾਦ ਕਰੋ। ਇਹ ਹੈ ਨਵੀਂ ਗੱਲ। ਬਾਪ ਕਹਿੰਦੇ ਹਨ ਹੇ ਬੱਚਿਓ ਮੈਨੂੰ
ਆਪਣੇ ਨਿਰਾਕਾਰ ਬਾਪ ਨੂੰ ਯਾਦ ਕਰੋ। ਇਹ ਵੀ ਬੱਚੇ ਸਮਝਦੇ ਹਨ ਕਿ ਰੂਹਾਨੀ ਬਾਪ ਸਾਨੂੰ ਰੂਹਾਂ ਨਾਲ
ਗੱਲ ਕਰਦੇ ਹਨ। ਘੜੀ - ਘੜੀ ਬੱਚਿਆਂ ਨੂੰ ਕਹਿਣਾ ਕਿ ਬਾਪ ਨੂੰ ਯਾਦ ਕਰੋ, ਇਹ ਸ਼ੋਭਦਾ ਨਹੀਂ ਹੈ।
ਜਦੋਂਕਿ ਬੱਚੇ ਜਾਣਦੇ ਹਨ ਸਾਡਾ ਫਰਜ਼ ਹੈ ਕਿ ਬਾਪ ਨੂੰ ਯਾਦ ਕਰਨਾ, ਤਾਂ ਹੀ ਵਿਕਰਮ ਵਿਨਾਸ਼ ਹੋਣਗੇ।
ਬੱਚਿਆਂ ਨੂੰ ਨਿਰੰਤਰ ਯਾਦ ਕਰਨ ਦੀ ਕੋਸ਼ਿਸ਼ ਕਰਨੀ ਪਵੇ। ਇਸ ਸਮੇਂ ਕੋਈ ਨਿਰੰਤਰ ਯਾਦ ਕਰ ਨਹੀਂ ਸਕਦਾ,
ਟਾਈਮ ਲੱਗਦਾ ਹੈ। ਇਹ ਬਾਬਾ ਕਹਿੰਦੇ ਹਨ ਮੈਂ ਵੀ ਨਿਰੰਤਰ ਯਾਦ ਕਰ ਨਹੀਂ ਸਕਦਾ ਹਾਂ। ਉਹ ਅਵਸਥਾ
ਪਿਛਾੜੀ ਵਿੱਚ ਆਵੇਗੀ। ਤੁਹਾਨੂੰ ਬੱਚਿਆਂ ਨੂੰ ਪਹਿਲਾ ਪੁਰਾਸ਼ਰਥ ਬਾਪ ਨੂੰ ਯਾਦ ਕਰਨ ਦਾ ਹੀ ਕਰਨਾ
ਹੈ। ਸ਼ਿਵਬਾਬਾ ਤੋਂ ਵਰਸਾ ਮਿਲਦਾ ਹੈ। ਭਾਰਤਵਾਸੀਆਂ ਦੀ ਹੀ ਗੱਲ ਹੈ। ਇਹ ਸਥਾਪਨਾ ਹੁੰਦੀ ਹੈ, ਦੈਵੀ
ਰਾਜਧਾਨੀ ਦੀ ਹੋਰ ਜੋ ਧਰਮ ਸਥਾਪਨ ਕਰਦੇ ਹਨ, ਉਸ ਵਿੱਚ ਕੋਈ ਡਿਫੀਕਲਟੀ ਨਹੀਂ ਹੁੰਦੀ ਹੈ, ਉਨ੍ਹਾਂ
ਦੇ ਪਿਛਾੜੀ ਆਉਂਦੇ ਹੀ ਰਹਿੰਦੇ ਹਨ। ਇੱਥੇ ਦੇਵੀ - ਦੇਵਤਾ ਧਰਮ ਵਾਲੇ ਜੋ ਹਨ ਉਨ੍ਹਾਂ ਨੂੰ ਗਿਆਨ
ਨਾਲ ਉਠਾਉਣਾ ਪੈਂਦਾ ਹੈ। ਮਿਹਨਤ ਲੱਗਦੀ ਹੈ। ਗੀਤਾ, ਭਾਗਵਤ ਸ਼ਾਸਤਰਾਂ ਵਿੱਚ ਇਹ ਨਹੀਂ ਹੈ ਕਿ ਬਾਪ
ਸੰਗਮ ਤੇ ਰਾਜਧਾਨੀ ਸਥਾਪਨ ਕਰਦੇ ਹਨ। ਗੀਤਾ ਵਿੱਚ ਲਿਖਿਆ ਹੈ ਕਿ ਪਾਂਡਵ ਪਹਾੜਾਂ ਤੇ ਚਲੇ ਗਏ, ਪਰਲੈ
ਹੋਈ ਆਦਿ - ਆਦਿ... । ਅਸਲ ਵਿੱਚ ਇਹ ਗੱਲ ਤਾਂ ਹੈ ਨਹੀਂ। ਤੁਸੀਂ ਹੁਣ ਪੜ੍ਹ ਰਹੇ ਹੋ ਭਵਿੱਖ 21
ਜਨਮਾਂ ਦੇ ਲਈ। ਹੋਰਾਂ ਸਕੂਲਾਂ ਵਿੱਚ ਇਥੋਂ ਦੇ ਲਈ ਹੀ ਪੜ੍ਹਾਉਂਦੇ ਹਨ। ਸਾਧੂ ਸੰਤ ਆਦਿ ਜੋ ਵੀ ਹਨ
ਉਹ ਭਵਿੱਖ ਦੇ ਲਈ ਹੀ ਪੜ੍ਹਾਉਂਦੇ ਹਨ ਕਿਉਂਕਿ ਉਹ ਸਮਝਦੇ ਹਨ ਕਿ ਅਸੀਂ ਸ਼ਰੀਰ ਛੱਡ ਮੁਕਤੀਧਾਮ ਵਿੱਚ
ਚਲੇ ਜਾਵਾਂਗੇ, ਬ੍ਰਹਮ ਵਿੱਚ ਲੀਨ ਹੋ ਜਾਵਾਂਗੇ। ਆਤਮਾ ਪਰਮਾਤਮਾ ਵਿੱਚ ਮਿਲ ਜਾਵੇਗੀ। ਤਾਂ ਉਹ ਵੀ
ਹੋਇਆ ਭਵਿੱਖ ਦੇ ਲਈ। ਪਰੰਤੂ ਭਵਿੱਖ ਦੇ ਲਈ ਪੜ੍ਹਾਉਣ ਵਾਲਾ ਇੱਕ ਹੀ ਬਾਪ ਹੈ। ਦੂਸਰਾ ਕੋਈ ਨਹੀਂ।
ਗਾਇਆ ਵੀ ਹੋਇਆ ਹੈ ਕਿ ਸ੍ਰਵ ਦਾ ਸਦਗਤੀ ਦਾਤਾ ਇੱਕ ਹੀ ਹੈ। ਉਹ ਤਾਂ ਸਾਰੇ ਅਯਥਾਰਥ ਹੋ ਜਾਂਦੇ ਹਨ।
ਇਹ ਬਾਪ ਹੀ ਆਕੇ ਸਮਝਾਉਂਦੇ ਹਨ। ਉਹ ਵੀ ਸਾਧਨਾ ਕਰਦੇ ਰਹਿੰਦੇ ਹਨ। ਬ੍ਰਹਮ ਵਿੱਚ ਲੀਨ ਹੋਣ ਦੀ
ਸਾਧਨਾ ਹੈ ਅਯਥਾਰਥ। ਲੀਨ ਤੇ ਕਿਸੇ ਨੂੰ ਹੋਣਾ ਨਹੀਂ ਹੈ। ਬ੍ਰਹਮ ਮਹਾ ਤੱਤਵ ਕੋਈ ਭਗਵਾਨ ਨਹੀਂ ਹੈ।
ਇਹ ਸਭ ਹੈ ਝੂਠ। ਝੂਠਖੰਡ ਵਿੱਚ ਹਨ ਸਾਰੇ ਝੂਠ ਬੋਲਣ ਵਾਲੇ। ਸੱਚਖੰਡ ਵਿੱਚ ਹਨ ਸਾਰੇ ਸੱਚ ਬੋਲਣ
ਵਾਲੇ। ਤੁਸੀਂ ਜਾਣਦੇ ਹੋ ਸੱਚਖੰਡ ਭਾਰਤ ਵਿੱਚ ਸੀ, ਹੁਣ ਹੈ ਝੂਠਖੰਡ। ਬਾਪ ਵੀ ਭਾਰਤ ਵਿੱਚ ਹੀ
ਆਉਂਦੇ ਹਨ। ਸ਼ਿਵ ਜਯੰਤੀ ਮਨਾਉਂਦੇ ਹਨ ਪ੍ਰੰਤੂ ਇਹ ਥੋੜ੍ਹੀ ਨਾ ਜਾਣਦੇ ਹਨ ਕਿ ਸ਼ਿਵ ਨੇ ਆਕੇ ਭਾਰਤ
ਨੂੰ ਸੱਚਖੰਡ ਬਣਾਇਆ ਹੈ। ਉਹ ਸਮਝਦੇ ਹਨ ਆਉਂਦਾ ਹੀ ਨਹੀਂ ਹੈ।
ਉਹ ਨਾਮ ਰੂਪ ਤੋਂ ਨਿਆਰਾ
ਹੈ। ਸਿਰ੍ਫ ਮਹਿਮਾ ਜੋ ਗਾਉਂਦੇ ਹਨ ਪਤਿਤ - ਪਾਵਨ, ਗਿਆਨ ਦਾ ਸਾਗਰ। ਸੋ ਇਵੇਂ ਹੀ ਤੋਤੇ ਮਿਸਲ ਕਹਿ
ਦਿੰਦੇ ਹਨ। ਬਾਪ ਹੀ ਆਕੇ ਸਮਝਾਉਂਦੇ ਹਨ। ਕ੍ਰਿਸ਼ਨ ਜਯੰਤੀ ਮਨਾਉਂਦੇ ਹਨ, ਗੀਤਾ ਜਯੰਤੀ ਵੀ ਹੈ।
ਕਹਿੰਦੇ ਹਨ ਕ੍ਰਿਸ਼ਨ ਨੇ ਆਕੇ ਗੀਤਾ ਸੁਣਾਈ। ਸ਼ਿਵ ਜਯੰਤੀ ਦੇ ਲਈ ਕਿਸੇ ਨੂੰ ਪਤਾ ਨਹੀਂ ਕਿ ਸ਼ਿਵ ਕੀ
ਆਕੇ ਕਰਦੇ ਹਨ। ਆਉਣਗੇ ਵੀ ਕਿਵੇਂ? ਜਦਕਿ ਕਹਿੰਦੇ ਹਨ ਨਾਮ ਰੂਪ ਤੋਂ ਨਿਆਰਾ ਹੈ। ਬਾਪ ਕਹਿੰਦੇ ਹਨ
ਮੈਂ ਹੀ ਆਕੇ ਬੱਚਿਆਂ ਨੂੰ ਸਮਝਾਉਂਦਾ ਹਾਂ ਫਿਰ ਇਹ ਗਿਆਨ ਪਰਾਏ ਲੋਪ ਹੋ ਜਾਂਦਾ ਹੈ। ਬਾਪ ਖ਼ੁਦ
ਦੱਸਦੇ ਹਨ ਕਿ ਮੈਂ ਆਕੇ ਭਾਰਤ ਨੂੰ ਫਿਰ ਤੋਂ ਸਵਰਗ ਬਣਾਉਂਦਾ ਹਾਂ। ਕੋਈ ਤਾਂ ਪਤਿਤ - ਪਾਵਨ ਹੋਵੇਗਾ
ਨਾ। ਮੁੱਖ ਭਾਰਤ ਦੀ ਹੀ ਗੱਲ ਹੈ। ਭਾਰਤ ਹੀ ਪਤਿਤ ਹੈ। ਪਤਿਤ - ਪਾਵਨ ਨੂੰ ਵੀ ਭਾਰਤ ਵਿੱਚ ਹੀ
ਪੁਕਾਰਦੇ ਹਨ। ਖੁਦ ਕਹਿੰਦੇ ਹਨ - ਵਿਸ਼ਵ ਵਿੱਚ ਸ਼ੈਤਾਨ ਦਾ ਰਾਜ ਚੱਲ ਰਿਹਾ ਹੈ। ਬੋਮਬਜ਼ ਆਦਿ ਬਨਾਉਂਦੇ
ਰਹਿੰਦੇ ਹਨ। ਉਨ੍ਹਾਂ ਤੋਂ ਵਿਨਾਸ਼ ਹੋਣਾ ਹੈ। ਤਿਆਰੀਆਂ ਕਰ ਰਹੇ ਹਨ। ਜਿਵੇਂ ਉਹ ਰਾਵਣ ਤੋਂ
ਪ੍ਰੇਰਿਤ ਕੀਤੇ ਹੋਏ ਹਨ । ਰਾਵਣ ਦਾ ਰਾਜ ਕਦੋਂ ਖ਼ਲਾਸ ਹੋਵੇਗਾ? ਭਾਰਤ ਵਾਸੀ ਕਹਿਣਗੇ ਜਦੋਂ ਕ੍ਰਿਸ਼ਨ
ਆਵੇਗਾ। ਤੁਸੀਂ ਸਮਝਾਉਂਦੇ ਹੋ ਸ਼ਿਵਬਾਬਾ ਆਇਆ ਹੋਇਆ ਹੈ। ਉਹ ਹੀ ਸਭ ਦਾ ਸਦਗਤੀ ਦਾਤਾ ਹੈ। ਬਾਪ
ਕਹਿੰਦੇ ਹਨ ਮੈਨੂੰ ਯਾਦ ਕਰੋ। ਇਹ ਅੱਖਰ ਦੂਜਾ ਕੋਈ ਕਹਿ ਨਹੀਂ ਸਕਦਾ। ਬਾਪ ਹੀ ਕਹਿੰਦੇ ਹਨ ਮੈਨੂੰ
ਯਾਦ ਕਰੋ ਤਾਂ ਖਾਦ ਨਿਕਲੇਗੀ, ਤੁਸੀਂ ਸਤੋਪ੍ਰਧਾਨ ਸੀ, ਹੁਣ ਤੁਹਾਡੀ ਆਤਮਾ ਵਿੱਚ ਖਾਦ ਪਈ ਹੋਈ ਹੈ।
ਉਹ ਯਾਦ ਨਾਲ ਹੀ ਨਿਕਲੇਗੀ, ਇਸਨੂੰ ਯਾਦ ਦੀ ਯਾਤ੍ਰਾ ਕਿਹਾ ਜਾਂਦਾ ਹੈ। ਮੈਂ ਹੀ ਪਤਿਤ - ਪਾਵਨ
ਹਾਂ। ਮੈਨੂੰ ਯਾਦ ਕਰਨ ਨਾਲ ਤੁਹਾਡੇ ਵਿਕਰਮ ਵਿਨਾਸ਼ ਹੋਣਗੇ, ਇਸਨੂੰ ਯੋਗ ਅਗਨੀ ਕਿਹਾ ਜਾਂਦਾ ਹੈ।
ਸੋਨੇ ਨੂੰ ਅੱਗ ਵਿੱਚ ਪਾਕੇ ਉਸ ਵਿਚੋਂ ਕਿਚੜ੍ਹਾ ਕੱਢਦੇ ਹਨ। ਫਿਰ ਸੋਨੇ ਵਿੱਚ ਖ਼ਾਦ ਪਾਉਣ ਲਈ ਵੀ
ਅੱਗ ਵਿੱਚ ਪਾਉਂਦੇ ਹਨ। ਬਾਪ ਕਹਿੰਦੇ ਹਨ ਉਹ ਹੈ ਕਾਮ ਚਿਤਾ। ਇਹ ਹੈ ਗਿਆਨ ਚਿਤਾ। ਇਸ ਯੋਗ ਅਗਨੀ
ਨਾਲ ਖਾਦ ਨਿਕਲੇਗੀ ਅਤੇ ਤੁਸੀਂ ਕ੍ਰਿਸ਼ਨਪੁਰੀ ਵਿੱਚ ਜਾਣ ਦੇ ਲਾਇਕ ਬਣੋਗੇ। ਕ੍ਰਿਸ਼ਨ ਜਯੰਤੀ ਤੇ
ਕ੍ਰਿਸ਼ਨ ਨੂੰ ਬੁਲਾਉਂਦੇ ਹਨ। ਤੁਸੀਂ ਜਾਣਦੇ ਹੋ ਕ੍ਰਿਸ਼ਨ ਨੂੰ ਵੀ ਬਾਪ ਤੋਂ ਵਰਸਾ ਮਿਲਦਾ ਹੈ
ਕ੍ਰਿਸ਼ਨ ਸ੍ਵਰਗ ਦਾ ਮਾਲਿਕ ਸੀ। ਬਾਪ ਨੇ ਕ੍ਰਿਸ਼ਨ ਨੂੰ ਇਹ ਪਦਵੀ ਦਿੱਤੀ। ਰਾਧੇ - ਕ੍ਰਿਸ਼ਨ ਹੀ ਫਿਰ
ਲਕਸ਼ਮੀ - ਨਾਰਾਇਣ ਬਣਦੇ ਹਨ ਰਾਧੇ - ਕ੍ਰਿਸ਼ਨ ਦਾ ਜਨਮ ਦਿਨ ਮਨਾਉਂਦੇ ਹਨ। ਲਕਸ਼ਮੀ - ਨਾਰਾਇਣ ਦਾ
ਕਿਸੇ ਨੂੰ ਵੀ ਪਤਾ ਨਹੀਂ। ਮਨੁੱਖ ਬਿਲਕੁਲ ਮੁੰਝੇ ਹੋਏ ਹਨ। ਹੁਣ ਤੁਸੀਂ ਬੱਚੇ ਸਮਝਦੇ ਹੋ ਤੇ ਹੋਰਾਂ
ਨੂੰ ਵੀ ਸਮਝਾਉਂਦੇ ਹੋ। ਪਹਿਲੇ - ਪਹਿਲੇ ਪੁੱਛਣਾ ਹੈ ਗੀਤਾ ਵਿੱਚ ਜੋ ਕਿਹਾ - ਮਾਮੇਕਮ ਯਾਦ ਕਰੋ,
ਇਹ ਕਿਸ ਨੇ ਕਿਹਾ ਹੈ? ਉਹ ਸਮਝਦੇ ਹਨ ਕ੍ਰਿਸ਼ਨ ਨੇ ਕਿਹਾ ਹੈ। ਤੁਸੀਂ ਸਮਝਦੇ ਹੋ ਭਗਵਾਨ ਨਿਰਾਕਾਰ
ਹੈ। ਉਨ੍ਹਾਂ ਤੋਂ ਹੀ ਉੱਚ ਅਰਥਾਤ ਸ਼੍ਰੇਸ਼ਠ ਮੱਤ ਮਿਲਦੀ ਹੈ। ਉੱਚ ਤੇ ਉੱਚ ਪਰਮਪਿਤਾ ਪਰਮਾਤਮਾ ਹੀ
ਹੈ। ਉਨ੍ਹਾਂ ਦੀ ਹੀ ਜਰੂਰ ਸ਼੍ਰੇਸ਼ਠ ਤੇ ਸ਼੍ਰੇਸ਼ਠ ਉੱਚੀ ਤੇ ਉੱਚੀ ਮੱਤ ਹੈ। ਉਸ ਇੱਕ ਦੀ ਸ਼੍ਰੀਮਤ ਨਾਲ
ਹੀ ਸਰਵ ਦੀ ਸਦਗਤੀ ਹੁੰਦੀ ਹੈ। ਗੀਤਾ ਦਾ ਭਗਵਾਨ ਬ੍ਰਹਮਾ - ਵਿਸ਼ਨੂੰ - ਸ਼ੰਕਰ ਨੂੰ ਵੀ ਨਹੀਂ ਕਹਿ
ਸਕਦੇ। ਉਹ ਫਿਰ ਸ਼ਰੀਰਧਾਰੀ ਕ੍ਰਿਸ਼ਨ ਨੂੰ ਕਹਿ ਦਿੰਦੇ ਹਨ। ਤਾਂ ਇਸ ਤੋਂ ਸਿੱਧ ਹੈ ਕਿ ਭੁੱਲ ਹੈ
ਜਰੂਰ। ਤੁਸੀਂ ਸਮਝਦੇ ਹੋ ਮਨੁੱਖਾਂ ਦੀ ਬੜੀ ਭੁੱਲ ਹੈ। ਰਾਜਯੋਗ ਤਾਂ ਬਾਪ ਨੇ ਸਿਖਾਇਆ ਹੈ, ਉਹ ਹੀ
ਪਤਿਤ ਪਾਵਨ ਹੈ। ਬੜੀ ਭਾਰੀ - ਭਾਰੀ ਜੋ ਭੁੱਲਾਂ ਹਨ ਉਨ੍ਹਾਂ ਤੇ ਜ਼ੋਰ ਦੇਣਾ ਹੈ। ਇੱਕ ਤੇ ਈਸ਼ਵਰ
ਨੂੰ ਸਰਵਵਿਆਪੀ ਕਹਿਣਾ, ਦੂਜਾ ਫਿਰ ਗੀਤਾ ਦਾ ਭਗਵਾਨ ਕ੍ਰਿਸ਼ਨ ਨੂੰ ਕਹਿਣਾ, ਕਲਪ ਲੱਖਾਂ ਵਰ੍ਹਿਆਂ
ਦਾ ਕਹਿਣਾ - ਇਹ ਬੜੀ ਭਾਰੀ ਭੁੱਲਾਂ ਹਨ। ਕਲਪ ਲੱਖਾਂ ਵਰ੍ਹਿਆਂ ਦਾ ਹੋ ਨਹੀਂ ਸਕਦਾ ਹੈ। ਪਰਮਾਤਮਾ
ਸਰਵ ਵਿਆਪੀ ਹੋ ਨਹੀਂ ਸਕਦਾ। ਕਹਿੰਦੇ ਹਨ ਉਹ ਪ੍ਰੇਰਣਾ ਨਾਲ ਸਭ ਕੁਝ ਕਰਦੇ ਹਨ, ਪਰ ਨਹੀਂ। ਪ੍ਰੇਰਣਾ
ਨਾਲ ਥੋੜੀ ਪਾਵਨ ਬਣਾ ਦੇਣਗੇ। ਇਹ ਤਾਂ ਬਾਪ ਬੈਠ ਸਮੁੱਖ ਸਮਝਾਉਂਦੇ ਹਨ ਮਾਮੇਕਮ ਯਾਦ ਕਰੋ। ਪ੍ਰੇਰਣਾ
ਅੱਖਰ ਰੋਂਗ ਹੈ। ਭਾਵੇਂ ਕਿਹਾ ਵੀ ਜਾਂਦਾ ਹੈ ਸ਼ੰਕਰ ਦੀ ਪ੍ਰੇਰਣਾ ਨਾਲ ਬੰਬ ਆਦਿ ਬਣਦੇ ਹਨ। ਪਰ ਇਹ
ਡਰਾਮਾ ਵਿੱਚ ਸਾਰੀ ਨੂੰਧ ਹੈ। ਇਸ ਯਗਿਆ ਦੇ ਨਾਲ ਹੀ ਇਹ ਵਿਨਾਸ਼ ਜਵਾਲਾ ਨਿਕਲੀ ਹੈ। ਪ੍ਰੇਰਣਾ ਨਹੀਂ
ਕਰਦੇ। ਇਹ ਤਾਂ ਵਿਨਾਸ਼ ਅਰਥ ਨਿਮਿਤ ਬਣਦੇ ਹਨ। ਡਰਾਮਾ ਵਿੱਚ ਨੂੰਧ ਹੈ। ਸ਼ਿਵਬਾਬਾ ਦਾ ਹੀ ਸਾਰਾ
ਪਾਰ੍ਟ ਹੈ। ਉਨ੍ਹਾਂ ਦੇ ਬਾਦ ਫਿਰ ਪਾਰ੍ਟ ਹੈ ਬ੍ਰਹਮਾ ਵਿਸ਼ਨੂੰ ਸ਼ੰਕਰ ਦਾ। ਬ੍ਰਹਮਾ ਬ੍ਰਾਹਮਣ ਰੱਚਦੇ
ਹਨ ਉਹ ਫਿਰ ਵਿਸ਼ਨੂੰਪੁਰੀ ਦੇ ਮਾਲਿਕ ਬਣਦੇ ਹਨ। ਫਿਰ 84 ਜਨਮਾਂ ਦਾ ਚੱਕਰ ਲਗਾਕੇ ਤੁਸੀਂ ਆਕੇ
ਬ੍ਰਹਮਾ ਵੰਸ਼ੀ ਬਣੇ ਹੋ। ਲਕਸ਼ਮੀ - ਨਰਾਇਣ ਸੋ ਫਿਰ ਆਕੇ ਬ੍ਰਹਮਾ - ਸਰਸਵਤੀ ਬਣਦੇ ਹਨ। ਇਹ ਵੀ
ਸਮਝਾਇਆ ਹੈ ਕਿ ਇਨ੍ਹਾਂ ਦਵਾਰਾ ਐਡੋਪਟ ਕਰਦੇ ਹਨ ਇਸਲਈ ਵੱਡੀ ਮਮਾ ਕਹਿੰਦੇ ਹਨ। ਉਹ ਫਿਰ ਨਿਮਿਤ ਬਣੀ
ਹੋਈ ਹੈ। ਕਲਸ਼ ਮਾਤਾਵਾਂ ਨੂੰ ਦਿੱਤਾ ਜਾਂਦਾ ਹੈ। ਸਭ ਤੋਂ ਵੱਡੀ ਸਿਤਾਰ ਸਰਸਵਤੀ ਨੂੰ ਦਿੱਤੀ ਹੈ ਸਭ
ਤੋਂ ਤਿੱਖੀ ਹੈ। ਬਾਕੀ ਸਿਤਾਰ ਅਤੇ ਵਾਜਾ ਆਦਿ ਕੁਝ ਹੈ ਨਹੀਂ। ਸਰਸਵਤੀ ਦੀ ਗਿਆਨ ਮੁਰਲੀ ਚੰਗੀ ਸੀ।
ਮਹਿਮਾ ਉਨ੍ਹਾਂ ਦੀ ਵਧੀਆ ਸੀ। ਨਾਮ ਤਾਂ ਬਹੁਤ ਪਾ ਦਿੱਤੇ ਹਨ। ਦੇਵੀਆਂ ਦੀ ਪੂਜਾ ਹੁੰਦੀ ਹੈ। ਤੁਸੀਂ
ਹੁਣ ਜਾਣਦੇ ਹੋ ਅਸੀਂ ਹੀ ਇਹ ਪੂਜਯ ਬਣਦੇ ਹਾਂ ਫਿਰ ਪੁਜਾਰੀ ਬਣ ਆਪਣੀ ਹੀ ਪੂਜਾ ਕਰਾਂਗੇ। ਹੁਣ ਅਸੀਂ
ਬ੍ਰਾਹਮਣ ਹਾਂ ਫਿਰ ਅਸੀਂ ਦੇਵੀ ਦੇਵਤਾ ਬਣਾਂਗੇ, ਯਥਾ ਰਾਜਾ ਰਾਣੀ ਤਥਾ ਪ੍ਰਜਾ। ਦੇਵੀਆਂ ਵਿੱਚ ਜੋ
ਉੱਚ ਪਦਵੀ ਪਾਉਂਦੇ ਹਨ ਤਾਂ ਮੰਦਿਰ ਵੀ ਉਨ੍ਹਾਂ ਦੇ ਬਹੁਤ ਬਣਦੇ ਹਨ, ਨਾਮ ਬਾਲਾ ਵੀ ਉਨ੍ਹਾਂ ਦਾ
ਹੁੰਦਾ ਹੈ ਜੋ ਚੰਗੀ ਰੀਤੀ ਪੜ੍ਹਦੇ ਹਨ। ਤਾਂ ਹੁਣ ਤੁਸੀਂ ਜਾਣਦੇ ਹੋ ਪੂਜਯ ਪੁਜਾਰੀ ਅਸੀਂ ਹੀ ਬਣਦੇ
ਹਾਂ। ਸ਼ਿਵਬਾਬਾ ਤੇ ਸਦੈਵ ਪੂਜਯ ਹਨ। ਸ਼ੂਰਜਵੰਸ਼ੀ ਜੋ ਦੇਵੀ ਦੇਵਤਾ ਸੀ ਉਹ ਹੀ ਫਿਰ ਪੁਜਾਰੀ ਭਗਤ ਬਣਦੇ
ਹਨ। ਆਪੇਹੀ ਪੂਜਯ ਆਪੇਹੀ ਪੁਜਾਰੀ ਦੀ ਸੀੜੀ ਬੜੀ ਚੰਗੀ ਰੀਤੀ ਸਮਝਦੇ ਹਨ। ਬਿਗਰ ਚਿੱਤਰ ਵੀ ਤੁਸੀਂ
ਕਿਸੇ ਨੂੰ ਸਮਝਾ ਸਕਦੇ ਹੋ। ਜੋ ਸਿੱਖਕੇ ਜਾਂਦੇ ਹਨ ਉਨ੍ਹਾਂ ਦੀ ਬੁੱਧੀ ਵਿੱਚ ਸਾਰੀ ਨਾਲੇਜ ਹੈ। 84
ਜਨਮਾਂ ਦੀ ਸੀੜੀ ਭਾਰਤਵਾਸੀ ਹੀ ਚੜਦੇ ਉੱਤਰਦੇ ਹਨ। ਉਨ੍ਹਾਂ ਦੇ 84 ਜਨਮ ਹਨ। ਪੂਜਯ ਸੀ ਫੇਰ ਅਸੀਂ
ਪੁਜਾਰੀ ਬਣੇ। ਹਮ ਸੋ, ਸੋ ਹਮ ਦਾ ਅਰਥ ਵੀ ਤੁਸੀਂ ਬਹੁਤ ਚੰਗੀ ਤਰ੍ਹਾਂ ਸਮਝਿਆ ਹੈ। ਆਤਮਾ ਸੋ
ਪਰਮਾਤਮਾ ਹੋ ਨਾ ਸਕੇ। ਬਾਪ ਨੇ ਹਮ ਸੋ, ਸੋ ਹਮ ਦਾ ਅਰਥ ਸਮਝਇਆ ਹੈ। ਹਮ ਸੋ ਦੇਵਤਾ, ਸੋ ਸ਼ਤ੍ਰੀਯ
..ਬਣੇ। ਹਮ ਸੋ ਦਾ ਦੂਸਰਾ ਕੋਈ ਅਰਥ ਹੈ ਨਹੀਂ। ਪੂਜਯ, ਪੁਜਾਰੀ ਵੀ ਭਾਰਤਵਾਸੀ ਹੀ ਬਣਦੇ ਹਨ ਅਤੇ
ਹੋਰ ਧਰਮ ਵਿੱਚ ਕੋਈ ਪੂਜਯ ਪੁਜਾਰੀ ਨਹੀਂ ਬਣਦੇ ਹਨ। ਤੁਸੀਂ ਹੀ ਸੂਰਜਵੰਸ਼ੀ, ਚੰਦ੍ਰਵੰਸ਼ੀ ਬਣਦੇ ਹੋ।
ਸਮਝਾਓਣੀ ਕਿੰਨੀ ਚੰਗੀ ਮਿਲਦੀ ਹੈ। ਹਮ ਸੋ ਦੇਵੀ ਦੇਵਤਾ ਸੀ। ਅਸੀਂ ਆਤਮਾਵਾਂ ਨਿਰਵਾਣ ਧਾਮ ਵਿੱਚ
ਰਹਿਣ ਵਾਲੀਆਂ ਹਾਂ। ਇਹ ਚੱਕਰ ਫਿਰਦਾ ਰਹਿੰਦਾ ਹੈ। ਜਦੋਂ ਵੀ ਦੁੱਖ ਸਾਹਮਣੇ ਆਉਂਦਾ ਹੈ ਤਾਂ ਬਾਪ
ਨੂੰ ਯਾਦ ਕਰਦੇ ਹਨ। ਬਾਪ ਕਹਿੰਦੇ ਹਨ ਮੈਂ ਦੁੱਖ ਦੇ ਸਮੇਂ ਤੇ ਹੀ ਆਕੇ ਸ੍ਰਿਸ਼ਟੀ ਨੂੰ ਬਦਲਦਾ ਹਾਂ।
ਇਵੇ ਨਹੀਂ ਕਿ ਨਵੀਂ ਸ੍ਰਿਸ਼ਟੀ ਰਚਦਾ ਹਾਂ। ਨਹੀਂ, ਪੁਰਾਣੀ ਨੂੰ ਨਵਾਂ ਬਣਾਉਣ ਆਉਂਦਾ ਹਾਂ। ਬਾਪ
ਆਉਦੇ ਹੀ ਹਨ ਸੰਗਮ ਤੇ। ਹੁਣ ਨਵੀਂ ਦੁਨੀਆਂ ਬਣ ਰਹੀ ਹੈ। ਪੁਰਾਣੀ ਖ਼ਤਮ ਹੋਣੀ ਹੈ। ਇਹ ਹੈ ਬੇਹੱਦ
ਦੀ ਗੱਲ।
ਤੁਸੀਂ ਤਿਆਰ ਹੋ ਜਾਓਗੇ
ਤਾਂ ਸਾਰੀ ਰਾਜਧਾਨੀ ਤਿਆਰ ਹੋ ਜਾਏਗੀ। ਕਲਪ - ਕਲਪ ਜਿਨ੍ਹਾਂ ਨੇ ਜੋ ਪਦਵੀ ਪਾਈ ਹੈ ਉਸ ਅਨੁਸਾਰ
ਪੁਰਸ਼ਾਰਥ ਚੱਲਦਾ ਰਹਿੰਦਾ ਹੈ। ਇਵੇਂ ਨਹੀਂ ਡਰਾਮਾ ਵਿੱਚ ਜੋ ਪੁਰਸ਼ਾਰਥ ਕੀਤਾ ਹੋਵੇਗਾ ਉਹ ਹੋਵੇਗਾ ।
ਪੁਰਸ਼ਾਰਥ ਕਰਨਾ ਹੁੰਦਾ ਹੈ ਫਿਰ ਕਿਹਾ ਜਾਂਦਾ ਹੈ ਕਲਪ ਪਹਿਲਾ ਵੀ ਇੰਝ ਪੁਰਸ਼ਾਰਥ ਕੀਤਾ ਸੀ। ਹਮੇਸ਼ਾ
ਪੁਰਸ਼ਾਰਥ ਨੂੰ ਵੱਡਾ ਰੱਖਿਆ ਜਾਂਦਾ ਹੈ। ਪ੍ਰਾਲੱਬਧ ਨੂੰ ਵੱਡਾ ਰੱਖਿਆ ਜਾਂਦਾ ਹੈ। ਪ੍ਰਾਲੱਬਧ ਤੇ
ਬੈਠ ਨਹੀਂ ਜਾਣਾ ਹੈ। ਪੁਰਸ਼ਾਰਥ ਬਿਗਰ ਪ੍ਰਾਲੱਬਧ ਮਿਲ ਨਾ ਸਕੇ। ਪੁਰਸ਼ਾਰਥ ਕਰੇ ਬਿਗਰ ਪਾਣੀ ਵੀ ਪੀ
ਨਹੀਂ ਸਕਦੇ। ਕਰਮ ਸੰਨਿਆਸ ਅੱਖਰ ਰੌਂਗ ਹੈ। ਬਾਪ ਕਹਿੰਦੇ ਗ੍ਰਹਿਸਤ ਵਿਵਹਾਰ ਵਿੱਚ ਰਹੋ। ਬਾਬਾ
ਸਾਰਿਆਂ ਨੂੰ ਇੱਥੇ ਤਾਂ ਨਹੀਂ ਬਿਠਾ ਦੇਣਗੇ। ਸ਼ਰਨਾਗਤ ਗਾਈ ਹੋਈ ਹੈ। ਭੱਠੀ ਬਣਨੀ ਸੀ ਕਿਉਂਕਿ
ਉਨ੍ਹਾਂ ਨੂੰ ਤੰਗ ਕੀਤਾ ਗਿਆ। ਤਾਂ ਬਾਪ ਦੇ ਕੋਲ ਆਕੇ ਸ਼ਰਨ ਲਈ। ਸ਼ਰਨ ਤਾਂ ਦੇਣੀ ਪਵੇ ਨਾ। ਸ਼ਰਨ ਇੱਕ
ਪਰਮਪਿਤਾ ਪਰਮਾਤਮਾ ਦੀ ਲਈ ਜਾਂਦੀ ਹੈ। ਗੁਰੂ ਆਦਿ ਦੀ ਸ਼ਰਨ ਨਹੀਂ ਲਈ ਜਾਂਦੀ ਹੈ। ਜਦੋਂ ਬਹੁਤ ਦੁੱਖ
ਹੁੰਦਾ ਹੈ ਤਾਂ ਤੰਗ ਆਕੇ ਸ਼ਰਨ ਲੈਂਦੇ ਹਨ। ਗੁਰੂਆਂ ਦੇ ਕੋਲ ਕੋਈ ਤੰਗ ਹੋਕੇ ਨਹੀਂ ਜਾਂਦੇ ਹਨ। ਉੱਥੇ
ਤਾਂ ਇੰਜ ਹੀ ਜਾਂਦੇ ਹਨ। ਤੁਸੀਂ ਰਾਵਣ ਤੋਂ ਬਹੁਤ ਤੰਗ ਹੋਏ ਹੋ। ਹੁਣ ਰਾਮ ਆਇਆ ਹੈ ਰਾਵਣ ਤੋਂ
ਛੁਡਾਉਣ। ਉਹ ਤੁਹਾਨੂੰ ਸ਼ਰਨ ਵਿੱਚ ਲੈਂਦੇ ਹਨ। ਤੁਸੀਂ ਕਹਿੰਦੇ ਹੋ ਬਾਬਾ ਅਸੀਂ ਤੁਹਾਡੇ ਹਾਂ।
ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਵੀ ਸ਼ਰਨ ਅਸੀਂ ਸ਼ਿਵਬਾਬਾ ਦੀ ਲਈ ਹੈ। ਬਾਬਾ ਅਸੀਂ ਤੁਹਾਡੀ ਹੀ ਮਤ
ਤੇ ਚੱਲਾਂਗੇ।
ਬਾਪ ਸ਼੍ਰੀਮਤ ਦਿੰਦੇ ਹਨ
- ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਮੈਨੂੰ ਯਾਦ ਕਰੋ ਹੋਰ ਸਭ ਦੀ ਯਾਦ ਛੱਡ ਦੋਵੋ। ਮੇਰੀ ਯਾਦ ਨਾਲ
ਹੀ ਵਿਕਰਮ ਵਿਨਾਸ਼ ਹੋਣਗੇ। ਸਿਰਫ਼ ਸ਼ਰਨ ਲੈਣ ਦੀ ਗੱਲ ਨਹੀਂ। ਸਾਰਾ ਮਦਾਰ ਯਾਦ ਤੇ ਹੈ। ਬਾਪ ਦੇ
ਸਿਵਾਏ ਅਜਿਹਾ ਕੋਈ ਸਮਝਾ ਨਾ ਸਕੇ। ਬਾਪ ਸਮਝਦੇ ਹਨ ਬਾਪ ਦੇ ਕੋਲ ਇਨੇ ਲੱਖਾਂ ਆਕੇ ਕਿੱਥੇ ਰਹਿਣਗੇ।
ਪਰਜਾ ਵੀ ਆਪਣੇ - ਆਪਣੇ ਘਰ ਰਹਿੰਦੀ ਹੈ, ਰਾਜਾ ਦੇ ਕੋਲ ਥੋੜੀ ਰਹਿੰਦੀ ਹੈ। ਤਾਂ ਤੁਹਾਨੂੰ ਕਿਹਾ
ਜਾਂਦਾ ਹੈ ਇੱਕ ਬਾਪ ਨੂੰ ਯਾਦ ਕਰੋ। ਬਾਬਾ ਅਸੀਂ ਤੁਹਾਡੇ ਹਾਂ। ਤੁਸੀਂ ਹੀ ਸੈਕਿੰਡ ਵਿੱਚ ਸਦਗਤੀ
ਦਾ ਵਰਸਾ ਦੇਣ ਵਾਲੇ ਹੋ। ਰਾਜਯੋਗ ਸਿਖਾ ਕੇ ਰਾਜਿਆਂ ਦਾ ਰਾਜਾ ਬਣਾਉਂਦੇ ਹੋ। ਬਾਪ ਕਹਿੰਦੇ ਹਨ
ਜਿਨ੍ਹਾਂ ਨੇ ਕਲਪ ਪਹਿਲਾ ਬਾਪ ਕੋਲੋਂ ਵਰਸਾ ਲਿਆ ਹੈ ਉਹੀ ਆਕੇ ਲੈਣਗੇ। ਪਿਛਾੜੀ ਤੱਕ ਸਭ ਨੂੰ ਆਕੇ
ਬਾਪ ਕੋਲੋਂ ਵਰਸਾ ਲੈਣਾ ਹੈ। ਹੁਣ ਤੁਸੀਂ ਪਤਿਤ ਹੋਣ ਦੇ ਕਾਰਨ ਆਪਣੇ ਆਪ ਨੂੰ ਦੇਵਤਾ ਕਹਾ ਨਹੀਂ
ਸਕਦੇ। ਬਾਪ ਸਾਰੀਆਂ ਗੱਲਾਂ ਸਮਝਾਉਂਦੇ ਹਨ। ਕਹਿੰਦੇ ਹਨ ਮੇਰੇ ਨੂਰੇ ਰਤਨ, ਜਦੋਂ ਤੁਸੀਂ ਸਤਿਯੁਗ
ਵਿੱਚ ਆਉਂਦੇ ਹੋ ਤੁਸੀਂ ਵਨ - ਵਨ ਤੋਂ ਰਾਜਾਈ ਕਰਦੇ ਹੋ। ਹੋਰਾਂ ਦੀ ਤਾਂ ਜਦੋਂ ਵ੍ਰਿਧੀ ਹੁੰਦੀ
ਹੈ, ਲੱਖਾਂ ਦੇ ਅੰਦਾਜ਼ ਵਿੱਚ ਹੋਵੇ ਤਾਂ ਰਾਜਾਈ ਚਲੇ। ਤੁਹਾਨੂੰ ਲੜਨੇ - ਕਰਨੇ ਦੀ ਦਰਕਾਰ ਨਹੀਂ।
ਤੁਸੀਂ ਯੋਗ ਬੱਲ ਨਾਲ ਬਾਪ ਕੋਲੋਂ ਵਰਸਾ ਲੈਂਦੇ ਹੋ। ਚੁੱਪ ਰਹਿ ਕੇ ਸਿਰਫ਼ ਬਾਪ ਨੂੰ ਤੇ ਵਰਸੇ ਨੂੰ
ਯਾਦ ਕਰੋ। ਪਿਛਾੜੀ ਵਿੱਚ ਤੁਸੀਂ ਚੁੱਪ ਰਹੋਗੇ ਫਿਰ ਇਹ ਚਿੱਤਰ ਆਦਿ ਕੰਮ ਵਿੱਚ ਨਹੀਂ ਆਉਣਗੇ। ਤੁਸੀਂ
ਹੁਸ਼ਿਆਰ ਹੋ ਜਾਵੋਗੇ। ਬਾਪ ਕਹਿੰਦੇ ਹਨ - ਸਿਰਫ ਮੈਨੂੰ ਯਾਦ ਕਰੋ ਤੇ ਵਿਕਰਮ ਵਿਨਾਸ਼ ਹੋ ਜਾਣਗੇ।
ਹੁਣ ਕਰੋ ਨਾ ਕਰੋ ਤੁਹਾਡੀ ਮਰਜੀ। ਕਿਸੇ ਦੇਹਧਾਰੀ ਦੇ ਨਾਮ ਰੂਪ ਵਿੱਚ ਨਹੀਂ ਫਸਨਾਂ ਹੈ। ਬਾਪ ਨੂੰ
ਯਾਦ ਕਰੋ ਤੇ ਅੰਤ ਮਤੀ ਸੋ ਗਤੀ ਹੋ ਜਾਏਗੀ। ਤੁਸੀਂ ਮੇਰੇ ਕੋਲ ਆ ਜਾਓਗੇ। ਫੁਲ ਪਾਸ ਹੋਣ ਵਾਲਿਆਂ
ਨੂੰ ਰਾਜਾਈ ਮਿਲੇਗੀ। ਸਾਰਾ ਮਦਾਰ ਯਾਦ ਦੀ ਯਾਤਰਾ ਤੇ ਹੈ। ਅੱਗੇ ਚਲ ਨਵੇ ਵੀ ਬਹੁਤ ਅੱਗੇ ਨਿਕਲਦੇ
ਜਾਣਗੇ। ਅੱਛਾ !
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਕਿਸੇ
ਦੇਹਧਾਰੀ ਦੇ ਨਾਮ ਰੂਪ ਵਿੱਚ ਨਹੀਂ ਫਸਣਾ ਹੈ। ਇੱਕ ਬਾਪ ਦੀ ਸ਼੍ਰੀਮਤ ਤੇ ਚਲ ਕੇ ਸਦਗਤੀ ਨੂੰ ਪਾਉਣਾ
ਹੈ। ਚੁੱਪ ਰਹਿਣਾ ਹੈ।
2. ਭਵਿੱਖ 21 ਜਨਮਾਂ ਦੇ
ਲਈ ਚੰਗੀ ਰੀਤੀ ਪੜਣਾ ਅਤੇ ਦੂਸਰਿਆਂ ਨੂੰ ਪੜਾਉਣਾ ਹੈ। ਪੜ੍ਹਨ ਅਤੇ ਪੜ੍ਹਾਉਣ ਨਾਲ ਹੀ ਨਾਮ ਬਾਲਾ
ਹੋਵੇਗਾ।
ਵਰਦਾਨ:-
ਮਨਮਤ , ਪਰਮਤ ਨੂੰ ਖਤਮ ਕਰ ਸ਼੍ਰੀਮਤ ਤੇ ਕਦਮਾਂ ਦੀ ਕਮਾਈ ਜਮਾ ਕਰਨ ਵਾਲੇ ਪਦਮਾਪਦਮ ਭਾਗਸ਼ਾਲੀ ਭਵ।
ਸ਼੍ਰੀਮਤ, ਪਰਮਤ ਨੂੰ
ਖਤਮ ਕਰ ਸ਼੍ਰੀਮਤ ਤੇ ਪਦਮਾਂ ਦੀ ਕਮਾਈ ਜਮਾ ਕਰਨ ਵਾਲੇ ਪਦਮਾਪਦਮ ਭਾਗਸ਼ਾਲੀ ਭਵ। ਸ਼੍ਰੀਮਤ ਤੇ
ਚੱਲਣ ਵਾਲੇ ਇਕ ਸੰਕਲਪ ਵੀ ਮਨਮਤ ਅਤੇ ਪਰਮਤ ਤੇ ਨਹੀਂ ਕਰ ਸਕਦੇ। ਸਥਿਤੀ ਦੀ ਸਪੀਡ ਜੇਕਰ ਤੇਜ ਨਹੀਂ
ਹੁੰਦੀ ਹੈ ਤਾਂ ਜਰੂਰ ਕੁਝ ਨ ਕੁਝ ਸ਼੍ਰੀਮਤ ਵਿਚ ਮਨਮਤ ਅਤੇ ਪਰਮਤ ਮਿਕਸ ਹੈ। ਮਨਮਤ ਮਤਲਬ ਆਲਪਗਿਆ
ਆਤਮਾ ਦੇ ਸੰਸਕਾਰ ਅਨੁਸਾਰ ਜੋ ਸੰਕਲਪ ਉਤਪਨ ਹੁੰਦਾ ਹੈ ਉਹ ਸਥਿਤੀ ਨੂੰ ਡਗਮਗ ਕਰਦਾ ਹੈ ਇਸਲਈ ਚੈਕ
ਕਰੋ ਅਤੇ ਕਰਵਾਓ, ਇੱਕ ਕਦਮ ਵੀ ਸ਼੍ਰੀਮਤ ਦੇ ਬਿਨਾਂ ਨਾ ਹੋਵੇ ਤਾਂ ਪਦਮਾ ਦੀ ਕਮਾਈ ਜਮਾ ਕਰਕੇ
ਪਦਮਾਪਦਮ ਭਾਗਸ਼ਾਲੀ ਬਣ ਸਕੋਗੇ।
ਸਲੋਗਨ:-
ਮਨ ਵਿਚ ਸਰਵ ਦੇ
ਕਲਿਆਣ ਦੀ ਭਾਵਨਾ ਬਣੀ ਰਹੇ - ਇਹ ਹੀ ਵਿਸ਼ਵ ਕਲਿਆਣਕਾਰੀ ਆਤਮਾ ਦਾ ਕ੍ਰਤਵਿਆ ਹੈ।
ਇਹ ਅਵਿਅਕਤ ਇਸ਼ਾਰੇ -
“ਨਿਸ਼ਚੇ ਦੇ ਫਾਉਂਡੇਸ਼ਨ ਨੂੰ ਮਜ਼ਬੂਤ ਕਰ ਸਦਾ ਨਿਰਭੇ ਅਤੇ ਨਿਸ਼ਚਿੰਤ ਰਹੋ”
ਸਰਕਮਸਟਾਂਸ ਭਾਵੇਂ ਕਿਵੇਂ ਵੀ ਹੋਵੇ ਲੇਕਿਨ ਨਿਸ਼ਚੇਬੁੱਧੀ ਬੱਚੇ ਸਰਕਮਸਟਾਂਸ ਵਿਚ ਸਵਸਥਿਤੀ ਦੀ
ਸ਼ਕਤੀ ਨਾਲ ਸਦਾ ਵਿਜੇਈ ਅਨੁਭਵ ਕਰੋਗੇ। ਭਾਵੇਂ ਦੁਨੀਆ ਵਾਲੇ ਲੋਕ ਅਤੇ ਬ੍ਰਾਹਮਣ ਪਰਿਵਾਰ ਦੇ
ਸੰਬੰਧ - ਸੰਪਰਕ ਵਿਚ ਦੂਸਰੇ ਸਮਝਣ ਅਤੇ ਕਹਿਣ ਕਿ ਇਹ ਹਾਰ ਗਿਆ - ਲੇਕਿਨ ਉਹ ਹਾਰ ਨਹੀਂ ਹੈ, ਜਿੱਤ
ਹੈ। ਕੋਈ ਵੀ ਸੇਵਾ ਦੀ, ਸੰਗਠਨ ਦੀ, ਪ੍ਰਾਕ੍ਰਿਤੀ ਦੀ ਪ੍ਰਸਥਿਤੀ ਸਵਸਥਿਤੀ ਨੂੰ ਜਾਂ ਸ੍ਰੇਸ਼ਠ
ਸਥਿਤੀ ਨੂੰ ਡਗਮਗ ਕਰਦੀ ਹੈ ਤਾਂ ਇਹ ਵੀ ਬੰਧਨਮੁਕਤ ਸਥਿਤੀ ਨਹੀਂ ਹੈ। ਇਸ ਬੰਧਨ ਤੋਂ ਵੀ ਮੁਕਤ ਬਣੋ।