23.06.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਹਾਡਾ ਪਹਿਲਾ - ਪਹਿਲਾ ਸਬਕ (ਪਾਠ) ਹੈ - ਮੈ ਆਤਮਾ ਹਾਂ, ਸ਼ਰੀਰ ਨਹੀਂ, ਆਤਮ - ਅਭਿਮਾਨੀ ਹੋਕੇ ਰਹੋ ਤਾਂ ਬਾਪ ਦੀ ਯਾਦ ਰਹੇਗੀ"

ਪ੍ਰਸ਼ਨ:-
ਤੁਸੀਂ ਬੱਚਿਆਂ ਦੇ ਕੋਲ ਕਿਹੜਾ ਗੁਪਤ ਖਜਾਨਾ ਹੈ, ਜੋ ਮਨੁੱਖਾਂ ਦੇ ਕੋਲ ਨਹੀਂ ਹੈ?

ਉੱਤਰ:-
ਤੁਹਾਨੂੰ ਭਗਵਾਨ ਬਾਪ ਪੜ੍ਹਾਉਂਦੇ ਹਨ, ਉਸ ਪੜ੍ਹਾਈ ਦੀ ਖੁਸ਼ੀ ਦਾ ਗੁਪਤ ਖਜਾਨਾ ਤੁਹਾਡੇ ਕੋਲ ਹੈ। ਤੁਸੀਂ ਜਾਣਦੇ ਹੋ ਅਸੀਂ ਜੋ ਪੜ੍ਹ ਰਹੇ ਹਨ, ਭਵਿੱਖ ਅਮਰਲੋਕ ਦੇ ਲਈ ਨਾ ਕਿ ਇਸ ਮ੍ਰਿਤੂਲੋਕ ਦੇ ਲਈ। ਬਾਪ ਕਹਿੰਦੇ ਹਨ ਸਵੇਰੇ - ਸਵੇਰੇ ਉੱਠ ਕੇ ਘੁੰਮੋ ਫਿਰੋ, ਸਿਰਫ ਪਹਿਲਾ - ਪਹਿਲਾ ਪਾਠ ਯਾਦ ਕਰੋ ਤਾਂ ਖੁਸ਼ੀ ਦਾ ਖਜਾਨਾ ਜਮਾ ਹੁੰਦਾ ਜਾਏਗਾ।

ਓਮ ਸ਼ਾਂਤੀ
ਬਾਪ ਬੱਚਿਆਂ ਤੋਂ ਪੁੱਛਦੇ ਹਨ - ਬੱਚੇ, ਆਤਮ - ਅਭਿਮਾਨੀ ਹੋ ਬੈਠੇ ਹੋ? ਆਪਣੇ ਨੂੰ ਆਤਮਾ ਸਮਝ ਬੈਠੇ ਹੋ? ਅਸੀਂ ਆਤਮਾਵਾਂ ਨੂੰ ਪਰਮਾਤਮਾ ਬਾਪ ਪੜ੍ਹਾ ਰਹੇ ਹਨ, ਬੱਚਿਆਂ ਨੂੰ ਇਹ ਸਮ੍ਰਿਤੀ ਆਈ ਹੈ ਅਸੀਂ ਦੇਹ ਨਹੀਂ, ਆਤਮਾ ਹਾਂ। ਬੱਚਿਆਂ ਨੂੰ ਦੇਹੀ - ਅਭਿਮਾਨੀ ਬਣਾਉਣ ਦੇ ਲਈ ਹੀ ਮਿਹਨਤ ਕਰਨੀ ਪੈਂਦੀ ਹੈ। ਬੱਚੇ ਆਤਮ - ਅਭਿਮਾਨੀ ਰਹਿ ਨਹੀਂ ਸਕਦੇ। ਘੜੀ - ਘੜੀ ਦੇਹ - ਅਭਿਮਾਨ ਵਿੱਚ ਆ ਜਾਂਦੇ ਹਨ ਇਸਲਈ ਬਾਬਾ ਪੁੱਛਦੇ ਹਨ - ਆਤਮ - ਅਭਿਮਾਨੀ ਹੋ ਰਹਿੰਦੇ ਹੋ? ਆਤਮ - ਅਭਿਮਾਨੀ ਹੋਣਗੇ ਤਾਂ ਬਾਪ ਦੀ ਯਾਦ ਆਏਗੀ, ਜੇ ਦੇਹ - ਅਭਿਮਾਨੀ ਹੋਣਗੇ ਤਾਂ ਲੌਕਿਕ ਸੰਬੰਧੀ ਯਾਦ ਆਉਣਗੇ। ਪਹਿਲੇ - ਪਹਿਲੇ ਇਹ ਸ਼ਬਦ ਯਾਦ ਰੱਖਣਾ ਪਵੇ, ਅਸੀਂ ਆਤਮਾ ਹਾਂ। ਮੈ ਆਤਮਾ ਵਿੱਚ ਹੀ 84 ਜਨਮਾਂ ਦਾ ਪਾਰ੍ਟ ਭਰਿਆ ਹੋਇਆ ਹੈ। ਇਹ ਪੱਕਾ ਕਰਨਾ ਹੈ। ਅਸੀਂ ਆਤਮਾ ਹਾਂ। ਅੱਧਾਕਲਪ ਤੁਸੀਂ ਦੇਹ - ਅਭਿਮਾਨ ਹੋ ਰਹੇ ਹੋ। ਹੁਣ ਸਿਰਫ ਸੰਗਮਯੁਗ ਤੇ ਹੀ ਬੱਚਿਆਂ ਨੂੰ ਆਤਮ - ਅਭਿਮਾਨੀ ਬਣਾਇਆ ਜਾਂਦਾ ਹੈ। ਆਪਣੇ ਨੂੰ ਦੇਹ ਸਮਝਣ ਨਾਲ ਬਾਪ ਯਾਦ ਨਹੀਂ ਆਏਗਾ, ਇਸਲਈ ਪਹਿਲੇ - ਪਹਿਲੇ ਇਹ ਸ਼ਬਕ (ਪਾਠ) ਪੱਕਾ ਕਰ ਲੋ - ਅਸੀਂ ਆਤਮਾ ਬੇਹੱਦ ਬਾਪ ਦੇ ਬੱਚੇ ਹਾਂ। ਦੇਹ ਦੇ ਬਾਪ ਨੂੰ ਯਾਦ ਕਰਨਾ ਕਦੀ ਸਿਖਾਇਆ ਨਹੀ ਜਾਂਦਾ ਹੈ। ਹੁਣ ਬਾਪ ਕਹਿੰਦੇ ਹਨ ਮੈਨੂੰ ਪਾਰਲੌਕਿਕ ਬਾਪ ਨੂੰ ਯਾਦ ਕਰੋ, ਆਤਮ - ਅਭਿਮਾਨੀ ਬਣੋ। ਦੇਹ - ਅਭਿਮਾਨੀ ਬਣਨ ਨਾਲ ਦੇਹ ਦੇ ਸੰਬੰਧ ਯਾਦ ਆਉਣਗੇ, ਆਪਣੇ ਨੂੰ ਆਤਮਾ ਸਮਝ ਅਤੇ ਬਾਪ ਨੂੰ ਯਾਦ ਕਰੋ, ਇਹ ਹੀ ਮਿਹਨਤ ਹੈ। ਇਹ ਕੌਣ ਸਮਝਾ ਰਹੇ ਹਨ. ਅਸੀਂ ਆਤਮਾਵਾਂ ਦਾ ਬਾਪ, ਜਿਨ੍ਹਾਂ ਨੂੰ ਸਭ ਯਾਦ ਕਰਦੇ ਹਨ ਬਾਬਾ ਆਓ, ਆਕੇ ਇਸ ਦੁੱਖ ਤੋਂ ਲਿਬਰੇਟ ਕਰੋ। ਬੱਚੇ ਜਾਣਦੇ ਹਨ ਇਸ ਪੜ੍ਹਾਈ ਨਾਲ ਅਸੀਂ ਭਵਿੱਖ ਦੇ ਲਈ ਉੱਚ ਪਦ ਪਾਉਂਦੇ ਹਾਂ।

ਹੁਣ ਤੁਸੀਂ ਪੁਰਸ਼ੋਤਮ ਸੰਗਮਯੁਗ ਤੇ ਹੋ। ਅਸੀਂ ਮ੍ਰਿਤੂਲੋਕ ਵਿੱਚ ਹੁਣ ਬਿਲਕੁਲ ਰਹਿਣਾ ਨਹੀਂ ਹੈ। ਇਹ ਸਾਡੀ ਪੜ੍ਹਾਈ ਹੈ ਹੀ ਭਵਿੱਖ 21 ਜਨਮ ਲਈ। ਅਸੀਂ ਸਤਯੁਗ ਅਮਰਲੋਕ ਦੇ ਲਈ ਪੜ੍ਹ ਰਹੇ ਹਾਂ। ਅਮਰ ਬਾਬਾ ਸਾਨੂੰ ਗਿਆਨ ਸੁਣਾ ਰਿਹਾ ਹੈ ਤਾਂ ਇੱਥੇ ਜੱਦ ਬੈਠਦੇ ਹੋ ਪਹਿਲੇ - ਪਹਿਲੇ ਆਪਣੇ ਨੂੰ ਆਤਮਾ ਸਮਝ ਬਾਪ ਦੀ ਯਾਦ ਵਿੱਚ ਰਹਿਣਾ ਹੈ ਤਾਂ ਵਿਕਰਮ ਵਿਨਾਸ਼ ਹੋਣਗੇ। ਅਸੀਂ ਹੁਣ ਸੰਗਮਯੁਗ ਤੇ ਹਾਂ। ਬਾਬਾ ਸਾਨੂੰ ਪੁਰਸ਼ੋਤਮ ਬਣਾ ਰਹੇ ਹਨ। ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਸੀਂ ਪੁਰਸ਼ੋਤਮ ਬਣ ਜਾਓਗੇ। ਮੈ ਆਇਆ ਹਾਂ ਮਨੁੱਖ ਤੋਂ ਦੇਵਤਾ ਬਣਾਉਣ। ਸਤਯੁਗ ਵਿੱਚ ਤੁਸੀਂ ਦੇਵਤਾ ਸੀ, ਹੁਣ ਜਾਣਦੇ ਹੋ ਕਿਵੇਂ ਪੌੜ੍ਹੀ ਉਤਰੇ ਹੋ। ਸਾਡੀ ਆਤਮਾ ਵਿੱਚ 84 ਜਨਮਾਂ ਦਾ ਪਾਰ੍ਟ ਨੂੰਧਿਆ ਹੋਇਆ ਹੈ। ਦੁਨੀਆਂ ਵਿੱਚ ਕੋਈ ਨਹੀਂ ਜਾਣਦੇ, ਉਹ ਭਗਤੀ ਮਾਰਗ ਵੱਖ ਹੈ, ਇਹ ਗਿਆਨ ਮਾਰਗ ਵੱਖ ਹੈ। ਜਿਨ੍ਹਾਂ ਆਤਮਾਵਾਂ ਨੂੰ ਬਾਪ ਪੜ੍ਹਾਉਂਦੇ ਹਨ ਉਹ ਜਾਨਣ, ਹੋਰ ਨਾ ਜਾਣੇ ਕੋਈ। ਇਹ ਹੈ ਗੁਪਤ ਖਜਾਨਾ ਭਵਿੱਖ ਦੇ ਲਈ। ਤੁਸੀਂ ਪੜ੍ਹਦੇ ਹੀ ਹੋ ਅਮਰਲੋਕ ਦੇ ਲਈ, ਨਾ ਕਿ ਇਸ ਮ੍ਰਿਤੂਲੋਕ ਦੇ ਲਈ। ਹੁਣ ਬਾਪ ਕਹਿੰਦੇ ਹਨ ਸਵੇਰੇ ਉੱਠ ਕੇ ਘੁੰਮੋ, ਫਿਰੋ। ਪਹਿਲਾ - ਪਹਿਲਾ ਸਬਕ ਇਹ ਯਾਦ ਕਰੋ ਕਿ ਅਸੀਂ ਆਤਮਾ ਹਾਂ, ਨਾ ਕਿ ਸ਼ਰੀਰ। ਸਾਡਾ ਰੂਹਾਨੀ ਬਾਬਾ ਸਾਨੂੰ ਪੜ੍ਹਾਉਂਦੇ ਹਨ। ਇਹ ਦੁੱਖ ਦੀ ਦੁਨੀਆਂ ਹੁਣ ਬਦਲਣੀ ਹੈ। ਸਤਯੁਗ ਹੈ ਸੁੱਖ ਦੀ ਦੁਨੀਆਂ, ਬੁੱਧੀ ਵਿੱਚ ਸਾਰਾ ਗਿਆਨ ਹੈ। ਇਹ ਹੈ ਰੂਹਾਨੀ ਸਪ੍ਰਿਚੂਲ ਨਾਲੇਜ। ਬਾਪ ਗਿਆਨ ਦਾ ਸਾਗਰ ਸਪ੍ਰਿਚੂਲ ਫਾਦਰ ਹੈ। ਉਹ ਹੈ ਦੇਹੀ ਦਾ ਬਾਪ। ਬਾਕੀ ਤਾਂ ਸਾਰੇ ਦੇਹ ਦੇ ਹੀ ਸੰਬੰਧੀ ਹਨ। ਹੁਣ ਦੇਹ ਦੇ ਸੰਬੰਧ ਤੋੜ ਇੱਕ ਨਾਲ ਜੋੜਨਾ ਹੈ। ਗਾਉਂਦੇ ਵੀ ਹਨ ਮੇਰਾ ਤਾਂ ਇੱਕ ਦੂਜਾ ਨਾ ਕੋਈ। ਅਸੀਂ ਇੱਕ ਬਾਪ ਨੂੰ ਹੀ ਯਾਦ ਕਰਦੇ ਹਾਂ। ਦੇਹ ਨੂੰ ਵੀ ਯਾਦ ਨਹੀਂ ਕਰਦੇ। ਇਹ ਪੁਰਾਣੀ ਦੇਹ ਤਾਂ ਛੱਡਣੀ ਹੈ। ਇਹ ਵੀ ਤੁਹਾਨੂੰ ਗਿਆਨ ਮਿਲਦਾ ਹੈ। ਇਹ ਸ਼ਰੀਰ ਕਿਵੇਂ ਛਡਣਾ ਹੈ। ਯਾਦ ਕਰਦੇ - ਕਰਦੇ ਸ਼ਰੀਰ ਛੱਡ ਦੇਣਾ ਹੈ ਇਸਲਈ ਬਾਬਾ ਕਹਿੰਦੇ ਹਨ ਦੇਹੀ - ਅਭਿਮਾਨੀ ਬਣੋ। ਆਪਣੇ ਅੰਦਰ ਘੋਟਦੇ ਰਹੋ - ਬਾਪ, ਬੀਜ ਅਤੇ ਝਾੜ ਨੂੰ ਯਾਦ ਕਰਨਾ ਹੈ। ਸ਼ਾਸਤਰਾਂ ਵਿੱਚ ਇਹ ਕਲਪ ਬ੍ਰਿਖ ਦਾ ਵ੍ਰਿਤਾਂਤ ਹੈ।

ਇਹ ਵੀ ਬੱਚੇ ਜਾਣਦੇ ਹਨ ਸਾਨੂੰ ਗਿਆਨ ਸਾਗਰ ਬਾਪ ਪੜ੍ਹਾਉਂਦੇ ਹਨ। ਕੋਈ ਮਨੁੱਖ ਨਹੀਂ ਪੜ੍ਹਾਉਂਦੇ ਹਨ। ਇਹ ਪੱਕਾ ਕਰ ਲੈਣਾ ਹੈ। ਪੜ੍ਹਣਾ ਤਾਂ ਹੈ ਨਾ। ਸਤਯੁਗ ਵਿੱਚ ਵੀ ਦੇਹਧਾਰੀ ਪੜ੍ਹਾਉਂਦੇ ਹਨ, ਇਹ ਦੇਹਧਾਰੀ ਨਹੀਂ ਹੈ। ਇਹ ਕਹਿੰਦੇ ਹਨ ਮੈ ਪੁਰਾਣੀ ਦੇਹ ਦਾ ਅਧਾਰ ਲੈ ਤੁਹਾਨੂੰ ਪੜ੍ਹਾਉਂਦਾ ਹਾਂ। ਕਲਪ - ਕਲਪ ਮੈ ਤੁਹਾਨੂੰ ਇਵੇਂ ਪੜ੍ਹਾਉਂਦਾ ਹਾਂ। ਫਿਰ ਕਲਪ ਬਾਦ ਵੀ ਇਵੇਂ ਪੜ੍ਹਾਵਾਂਗਾ ਹੁਣ ਮੈਨੂੰ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ, ਮੈ ਹੀ ਪਤਿਤ - ਪਾਵਨ ਹਾਂ। ਮੈਨੂੰ ਹੀ ਸਰਵ ਸ਼ਕਤੀਮਾਨ ਕਹਿੰਦੇ ਹਨ। ਪਰ ਮਾਇਆ ਵੀ ਘੱਟ ਨਹੀਂ ਹੈ, ਉਹ ਵੀ ਸ਼ਕਤੀਮਾਨ ਹੈ, ਕਿਥੋਂ ਸੁੱਟਿਆ ਹੈ। ਹੁਣ ਯਾਦ ਆਉਂਦਾ ਹੈ ਨਾ। 84 ਦੇ ਚੱਕਰ ਦਾ ਵੀ ਗਾਇਨ ਹੈ। ਇਹ ਮਨੁੱਖਾਂ ਦੀ ਹੀ ਗੱਲ ਹੈ। ਬਹੁਤ ਪੁੱਛਦੇ ਹਨ, ਜਾਨਵਰਾਂ ਦਾ ਕੀ ਹੋਵੇਗਾ? ਅਰੇ ਇਥੇ ਜਾਨਵਰ ਦੀ ਗੱਲ ਨਹੀਂ ਹੈ। ਬਾਪ ਵੀ ਬੱਚਿਆਂ ਨਾਲ ਗੱਲ ਕਰਦੇ ਹਨ, ਬਾਹਰ ਵਾਲੇ ਤਾਂ ਬਾਪ ਨੂੰ ਜਾਣਦੇ ਹੀ ਨਹੀਂ, ਤਾਂ ਉਹ ਕੀ ਗੱਲ ਕਰਨਗੇ। ਕੋਈ ਕਹਿਣਗੇ ਅਸੀਂ ਬਾਬਾ ਨਾਲ ਮਿਲਣਾ ਚਾਹੁੰਦੇ ਹਾਂ, ਹੁਣ ਜਾਣਦੇ ਕੁਝ ਵੀ ਨਹੀਂ, ਬੈਠ ਕੇ ਉਲਟੇ - ਸੁਲਟੇ ਪ੍ਰਸ਼ਨ ਕਰਨਗੇ। 7 ਦਿਨ ਦਾ ਕੋਰਸ ਕਰਨ ਦੇ ਬਾਦ ਵੀ ਪੂਰਾ ਕੁਝ ਸਮਝਦੇ ਨਹੀਂ ਹਨ ਕਿ ਇਹ ਸਾਡਾ ਬੇਹੱਦ ਦਾ ਬਾਪ ਹੈ। ਜੋ ਪੁਰਾਣੇ ਭਗਤ ਹਨ, ਜਿਨ੍ਹਾਂ ਨੇ ਬਹੁਤ ਭਗਤੀ ਕੀਤੀ ਹੋਈ ਹੈ ਉਨ੍ਹਾਂ ਦੀ ਬੁੱਧੀ ਵਿੱਚ ਤਾਂ ਗਿਆਨ ਦੀਆਂ ਸਭ ਗੱਲਾਂ ਬੈਠ ਜਾਂਦੀਆਂ ਹਨ। ਭਗਤੀ ਘੱਟ ਕੀਤੀ ਹੋਵੇਗੀ ਤਾਂ ਬੁੱਧੀ ਵਿੱਚ ਘੱਟ ਬੈਠੇਗਾ। ਤੁਸੀਂ ਹੋ ਸਭ ਤੋਂ ਜਾਸਤੀ ਪੁਰਾਣੇ ਭਗਤ। ਗਾਇਆ ਵੀ ਜਾਂਦਾ ਹੈ ਭਗਵਾਨ ਭਗਤੀ ਦਾ ਫਲ ਦੇਣ ਆਉਂਦੇ ਹਨ। ਪਰ ਕਿਸੇ ਨੂੰ ਇਹ ਥੋੜੀ ਪਤਾ ਹੈ। ਗਿਆਨ ਮਾਰਗ ਅਤੇ ਭਗਤੀ ਮਾਰਗ ਬਿਲਕੁਲ ਹੀ ਵੱਖ ਹੈ। ਸਾਰੀ ਦੁਨੀਆਂ ਹੈ ਭਗਤੀ ਮਾਰਗ ਵਿਚ। ਕਰੋੜਾਂ ਵਿੱਚੋਂ ਕੋਈ ਆਕੇ ਇਹ ਪੜ੍ਹਦੇ ਹਨ। ਸਮਝਾਉਣੀ ਤਾਂ ਬਹੁਤ ਮਿੱਠੀ ਹੈ। 84 ਜਨਮਾਂ ਦਾ ਚੱਕਰ ਵੀ ਮਨੁੱਖ ਹੀ ਜਾਨਣਗੇ ਨਾ। ਤੁਸੀਂ ਅੱਗੇ ਕੁਝ ਨਹੀਂ ਜਾਣਦੇ ਸੀ, ਸ਼ਿਵ ਨੂੰ ਵੀ ਨਹੀਂ ਜਾਣਦੇ ਸੀ। ਸ਼ਿਵ ਦੇ ਮੰਦਿਰ ਕਿੰਨੇ ਢੇਰ ਹਨ। ਸ਼ਿਵ ਦੀ ਪੂਜਾ ਕਰਦੇ, ਜਲ ਪਾਉਂਦੇ ਹਨ, ਸ਼ਿਵਾਏ ਨਮ: ਕਰਦੇ, ਕਿਓਂ ਪੂਜਦੇ ਹਨ, ਕੁਝ ਪਤਾ ਨਹੀਂ। ਲਕਸ਼ਮੀ - ਨਾਰਾਇਣ ਦੀ ਪੂਜਾ ਕਿਓਂ ਕਰਦੇ, ਉਹ ਕਿੱਥੇ ਗਏ, ਕੁਝ ਪਤਾ ਨਹੀਂ। ਭਾਰਤਵਾਸੀ ਹੀ ਹਨ ਜੋ ਆਪਣੇ ਪੂਜਯ ਨੂੰ ਬਿਲਕੁਲ ਨਹੀਂ ਜਾਣਦੇ ਹਨ। ਕ੍ਰਿਸ਼ਚਨ ਜਾਣਦੇ ਹਨ, ਕਰਾਈਸਟ ਫਲਾਣੇ ਸੰਵਤ ਵਿੱਚ ਆਇਆ, ਆਕੇ ਸਥਾਪਨਾ ਕੀਤੀ। ਸ਼ਿਵਬਾਬਾ ਨੂੰ ਕੋਈ ਵੀ ਨਹੀਂ ਜਾਣਦੇ। ਪਤਿਤ - ਪਾਵਨ ਵੀ ਸ਼ਿਵ ਨੂੰ ਹੀ ਕਹਿੰਦੇ ਹਨ। ਉਹ ਹੀ ਉੱਚ ਤੇ ਉੱਚ ਹੈ ਨਾ। ਉਸ ਦੀ ਸਭ ਤੋਂ ਜਾਸਤੀ ਸੇਵਾ ਕਰਦੇ ਹਨ। ਸਰਵ ਦਾ ਸਦਗਤੀ ਦਾਤਾ ਹੈ। ਤੁਹਾਨੂੰ ਵੇਖੋ ਕਿਵੇਂ ਪੜ੍ਹਾਉਂਦੇ ਹਨ। ਬਾਪ ਨੂੰ ਬੁਲਾਉਂਦੇ ਵੀ ਹਨ ਕਿ ਆਕੇ ਪਾਵਨ ਬਣਾਓ। ਮੰਦਿਰ ਵਿੱਚ ਕਿੰਨੀ ਪੂਜਾ ਕਰਦੇ ਹਨ, ਕਿੰਨੀ ਧੂਮਧਾਮ, ਕਿੰਨਾ ਖਰਚਾ ਕਰਦੇ ਹਨ। ਸ਼੍ਰੀ ਨਾਥ ਦੇ ਮੰਦਿਰ ਵਿੱਚ, ਜਗਨਨਾਥ ਦੇ ਮੰਦਿਰ ਵਿੱਚ ਜਾਕੇ ਵੇਖੋ। ਹੈ ਤਾਂ ਇੱਕ ਹੀ। ਜਗਨਨਾਥ (ਜਗਤ ਨਾਥ) ਦੇ ਕੋਲ ਚਾਵਲ ਦਾ ਹਾਂਡਾ ਚੜ੍ਹਾਉਂਦੇ ਹਨ। ਸ਼੍ਰੀਨਾਥ ਤੇ ਤਾਂ ਬਹੁਤ ਮਾਲ ਬਣਾਉਂਦੇ ਹਨ। ਫਰਕ ਕੀ ਹੁੰਦਾ ਹੈ? ਕਾਰਨ ਚਾਹੀਦਾ ਹੈ ਨਾ। ਸ਼੍ਰੀ ਨਾਥ ਨੂੰ ਵੀ ਕਾਲਾ, ਜਗਨਨਾਥ ਨੂੰ ਵੀ ਕਾਲਾ ਕਰ ਦਿੰਦੇ ਹਨ। ਕਾਰਨ ਤਾਂ ਕੁਝ ਵੀ ਨਹੀਂ ਸਮਝਦੇ। ਜਗਤ - ਨਾਥ ਲਕਸ਼ਮੀ ਨਾਰਾਇਣ ਨੂੰ ਹੀ ਕਹਿੰਦੇ ਹਨ ਜਾਂ ਰਾਧੇ - ਕ੍ਰਿਸ਼ਨ ਨੂੰ ਕਹਾਂਗੇ? ਰਾਧੇ - ਕ੍ਰਿਸ਼ਨ, ਲਕਸ਼ਮੀ - ਨਾਰਾਇਣ ਦਾ ਸੰਬੰਧ ਕੀ ਹੈ, ਇਹ ਵੀ ਕੋਈ ਨਹੀਂ ਜਾਣਦੇ ਹਨ। ਹੁਣ ਤੁਸੀਂ ਬੱਚਿਆਂ ਨੂੰ ਪਤਾ ਪੈਂਦਾ ਹੈ ਕਿ ਅਸੀਂ ਪੂਜਯ ਦੇਵਤਾ ਸੀ ਫਿਰ ਪੁਜਾਰੀ ਬਣੇ ਹਾਂ। ਚੱਕਰ ਲਾਇਆ। ਹੁਣ ਫਿਰ ਦੇਵਤਾ ਬਣਨ ਦੇ ਲਈ ਅਸੀਂ ਪੜ੍ਹਦੇ ਹਾਂ। ਇਹ ਕੋਈ ਮਨੁੱਖ ਨਹੀਂ ਪੜ੍ਹਾਉਂਦੇ ਹਨ। ਭਗਵਾਨੁਵਾਚ ਹੈ। ਗਿਆਨ ਸਾਗਰ ਵੀ ਰੱਬ ਨੂੰ ਕਿਹਾ ਜਾਂਦਾ ਹੈ। ਇੱਥੇ ਤਾਂ ਭਗਤੀ ਦੇ ਸਾਗਰ ਬਹੁਤ ਹਨ ਜੋ ਪਤਿਤ - ਪਾਵਨ ਗਿਆਨ ਸਾਗਰ ਬਾਪ ਨੂੰ ਯਾਦ ਕਰਦੇ ਹਨ। ਤੁਸੀਂ ਪਤਿਤ ਬਣੇ ਫਿਰ ਪਾਵਨ ਜਰੂਰ ਬਣਨਾ ਹੈ। ਇਹ ਹੈ ਹੀ ਪਤਿਤ ਦੁਨੀਆਂ। ਇਹ ਸ੍ਵਰਗ ਨਹੀਂ ਹੈ। ਬੈਕੁੰਠ ਕਿੱਥੇ ਹੈ, ਇਹ ਕਿਸੇ ਨੂੰ ਪਤਾ ਨਹੀਂ ਹੈ। ਕਹਿੰਦੇ ਹਨ ਬੈਕੁੰਠ ਗਿਆ। ਤਾਂ ਫਿਰ ਨਰਕ ਦਾ ਭੋਜਨ ਆਦਿ ਤੁਸੀਂ ਉਨ੍ਹਾਂ ਨੂੰ ਕਿਓਂ ਖਵਾਉਂਦੇ ਹੋ। ਸਤਯੁਗ ਵਿੱਚ ਤਾਂ ਬਹੁਤ ਹੀ ਫਲ - ਫੂਲ ਆਦਿ ਹੁੰਦੇ ਹਨ। ਇੱਥੇ ਕੀ ਹੈ? ਇਹ ਹੈ ਨਰਕ। ਹੁਣ ਤੁਸੀਂ ਜਾਣਦੇ ਹੋ ਬਾਬਾ ਦੁਆਰਾ ਅਸੀਂ ਸ੍ਵਰਗਵਾਸੀ ਬਣਨ ਦਾ ਪੁਰਸ਼ਾਰਥ ਕਰ ਰਹੇ ਹਾਂ। ਪਤਿਤ ਤੋਂ ਪਾਵਨ ਬਣਨਾ ਹੈ। ਬਾਪ ਨੇ ਯੁਕਤੀ ਤਾਂ ਦੱਸੀ ਹੈ - ਕਲਪ - ਕਲਪ ਬਾਪ ਵੀ ਯੁਕਤੀ ਦੱਸਦੇ ਹਨ। ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਹੁਣ ਤੁਸੀਂ ਜਾਣਦੇ ਹੋ ਅਸੀਂ ਪੁਰਸ਼ੋਤਮ ਸੰਗਮਯੁਗ ਤੇ ਹਾਂ। ਤੁਸੀਂ ਹੀ ਕਹਿੰਦੇ ਹੋ ਬਾਬਾ ਅਸੀਂ 5 ਹਜ਼ਾਰ ਵਰ੍ਹੇ ਪਹਿਲੇ ਇਹ ਬਣੇ ਸੀ। ਤੁਸੀਂ ਹੀ ਜਾਣਦੇ ਹੋ ਕਲਪ - ਕਲਪ ਇਹ ਅਮਰਕਥਾ ਬਾਬਾ ਤੋਂ ਸੁਣਦੇ ਹਾਂ। ਸ਼ਿਵਬਾਬਾ ਹੀ ਅਮਰਨਾਥ ਹੈ। ਬਾਕੀ ਇਵੇਂ ਨਹੀਂ ਕਿ ਪਾਰਵਤੀ ਨੂੰ ਬੈਠ ਕਥਾ ਸੁਣਾਉਂਦੇ ਹਨ। ਉਹ ਹੈ ਭਗਤੀ। ਗਿਆਨ ਅਤੇ ਭਗਤੀ ਨੂੰ ਤੁਸੀਂ ਸਮਝਿਆ ਹੈ। ਬ੍ਰਾਹਮਣਾਂ ਦਾ ਦਿਨ ਅਤੇ ਫਿਰ ਬ੍ਰਾਹਮਣਾਂ ਦੀ ਰਾਤ। ਬਾਪ ਸਮਝਾਉਂਦੇ ਹਨ ਤੁਸੀਂ ਬ੍ਰਾਹਮਣ ਹੋ ਨਾ। ਆਦਿ ਦੇਵ ਵੀ ਬ੍ਰਾਹਮਣ ਹੀ ਸੀ, ਦੇਵਤਾ ਨਹੀਂ ਕਹਾਂਗੇ। ਆਦਿ ਦੇਵ ਦੇ ਕੋਲ ਵੀ ਜਾਂਦੇ ਹਨ, ਦੇਵੀਆਂ ਦੇ ਵੀ ਕਿੰਨੇ ਨਾਮ ਹਨ। ਤੁਸੀਂ ਸਰਵਿਸ ਕੀਤੀ ਹੈ ਤੱਦ ਤੁਹਾਡਾ ਗਾਇਨ ਹੈ, ਭਾਰਤ ਜੋ ਵਾਈਸਲੈਸ ਸੀ ਉਹ ਫਿਰ ਵਿਸ਼ਸ਼ ਬਣ ਜਾਂਦਾ ਹੈ। ਹੁਣ ਰਾਵਣਰਾਜ ਹੈ ਨਾ।

ਸੰਗਮਯੁਗ ਤੇ ਤੁਸੀਂ ਬੱਚੇ ਹੁਣ ਪੁਰਸ਼ੋਤਮ ਬਣਦੇ ਹੋ, ਤੁਹਾਡੇ ਤੇ ਬ੍ਰਹਿਸਪਤੀ ਦੀ ਦਸ਼ਾ ਅਵਿਨਾਸ਼ੀ ਬੈਠਦੀ ਹੈ ਤੱਦ ਤੁਸੀਂ ਅਮਰਪੁਰੀ ਦੇ ਮਾਲਿਕ ਬਣ ਜਾਂਦੇ ਹੋ। ਬਾਪ ਤੁਹਾਨੂੰ ਪੜ੍ਹਾ ਰਹੇ ਹਨ, ਮਨੁੱਖ ਤੋਂ ਦੇਵਤਾ ਬਣਾਉਣ ਦੇ ਲਈ। ਸ੍ਵਰਗ ਦੇ ਮਾਲਿਕ ਬਣਨ ਨੂੰ ਬ੍ਰਹਿਸਪਤੀ ਦੀ ਦਸ਼ਾ ਕਿਹਾ ਜਾਂਦਾ ਹੈ। ਤੁਸੀਂ ਸ੍ਵਰਗ ਅਮਰਪੁਰੀ ਵਿੱਚ ਤਾਂ ਜਰੂਰ ਜਾਓਗੇ। ਬਾਕੀ ਪੜ੍ਹਾਈ ਵਿੱਚ ਦਸ਼ਾ ਥੱਲੇ - ਉੱਪਰ ਹੁੰਦੀ ਰਹਿੰਦੀ ਹੈ। ਯਾਦ ਵੀ ਭੁੱਲ ਜਾਂਦੀ ਹੈ। ਬਾਪ ਨੇ ਕਿਹਾ ਹੈ ਮੈਨੂੰ ਯਾਦ ਕਰੋ। ਗੀਤਾ ਵਿੱਚ ਵੀ ਭਗਵਾਨੁਵਾਚ - ਕਾਮ ਮਹਾਸ਼ਤ੍ਰੁ ਹੈ। ਪੜ੍ਹਦੇ ਵੀ ਹਨ ਪਰ ਵਿਕਾਰ ਨੂੰ ਜਿੱਤਦੇ ਥੋੜੀ ਹਨ। ਰੱਬ ਨੇ ਕੱਦ ਕਿਹਾ? 5 ਹਜ਼ਾਰ ਵਰ੍ਹੇ ਹੋਏ। ਹੁਣ ਫਿਰ ਰੱਬ ਕਹਿੰਦੇ ਹਨ ਕਾਮ ਮਹਾਸ਼ਤਰੂ ਹੈ, ਇਨ੍ਹਾਂ ਤੇ ਜਿੱਤ ਪਾਉਣੀ ਹੈ। ਇਹ ਆਦਿ -ਮੱਧ - ਅੰਤ ਦੁੱਖ ਦੇਣ ਵਾਲਾ ਹੈ। ਮੁੱਖ ਹੈ ਕਾਮ ਦੀ ਗੱਲ, ਇਸ ਨੂੰ ਹੀ ਪਤਿਤ ਕਿਹਾ ਜਾਂਦਾ ਹੈ। ਹੁਣ ਪਤਾ ਪਿਆ ਹੈ, ਇਹ ਚੱਕਰ ਫਿਰਦਾ ਹੈ। ਅਸੀਂ ਪਤਿਤ ਬਣਦੇ ਹਾਂ, ਫਿਰ ਬਾਪ ਆਕੇ ਪਾਵਨ ਬਣਾਉਂਦੇ ਹਨ - ਡਰਾਮਾ ਅਨੁਸਾਰ। ਬਾਬਾ ਬਾਰ - ਬਾਰ ਕਹਿੰਦੇ ਹਨ ਪਹਿਲੇ - ਪਹਿਲੇ ਅਲਫ਼ ਦੀ ਗੱਲ ਯਾਦ ਕਰੋ, ਸ਼੍ਰੀਮਤ ਤੇ ਚੱਲਣ ਨਾਲ ਹੀ ਤੁਸੀਂ ਸ਼੍ਰੇਸ਼ਠ ਬਣੋਗੇ। ਇਹ ਵੀ ਤੁਸੀਂ ਸਮਝਦੇ ਹੋ ਅਸੀਂ ਪਹਿਲੇ ਸ਼੍ਰੇਸ਼ਠ ਸੀ ਫਿਰ ਭ੍ਰਿਸ਼ਟ ਬਣੇ। ਹੁਣ ਫਿਰ ਸ਼੍ਰੇਸ਼ਠ ਬਣਨ ਦਾ ਪੁਰਸ਼ਾਰਥ ਕਰ ਰਹੇ ਹਨ। ਦੈਵੀਗੁਣ ਧਾਰਨ ਕਰਨਾ ਹੈ। ਕਿਸੇ ਨੂੰ ਵੀ ਦੁੱਖ ਨਹੀਂ ਦੇਣਾ ਹੈ। ਸਭ ਨੂੰ ਰਸਤਾ ਦੱਸਦੇ ਜਾਓ, ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਪਾਪ ਕੱਟ ਜਾਣਗੇ। ਪਤਿਤ - ਪਾਵਨ ਤੁਸੀਂ ਮੈਨੂੰ ਹੀ ਕਹਿੰਦੇ ਹੋ ਨਾ। ਇਹ ਕੋਈ ਨੂੰ ਪਤਾ ਨਹੀਂ ਕਿ ਪਤਿਤ - ਪਾਵਨ ਕਿਵੇਂ ਆਕੇ ਪਾਵਨ ਬਣਾਉਂਦੇ ਹਨ। ਕਲਪ ਪਹਿਲੇ ਵੀ ਬਾਪ ਨੇ ਕਿਹਾ ਸੀ ਮਾਮੇਕਮ ਯਾਦ ਕਰੋ। ਇਹ ਯੋਗ ਅਗਨੀ ਹੈ, ਜਿਸ ਨਾਲ ਪਾਪ ਦਗਧ ਹੁੰਦੇ ਹਨ। ਖਾਦ ਨਿਕਲਣ ਨਾਲ ਆਤਮਾ ਪਵਿੱਤਰ ਬਣ ਜਾਂਦੀ ਹੈ। ਖਾਦ ਸੋਨੇ ਵਿੱਚ ਹੀ ਪਾਉਂਦੇ ਹਨ। ਫਿਰ ਜੇਵਰ ਵੀ ਇਵੇਂ ਬਣਦਾ ਹੈ। ਹੁਣ ਤੁਸੀਂ ਬੱਚਿਆਂ ਨੂੰ ਬਾਪ ਨੇ ਸਮਝਾਇਆ ਹੈ ਆਤਮਾ ਵਿੱਚ ਕਿਵੇਂ ਖਾਦ ਪਈ ਹੈ, ਉਸ ਨੂੰ ਕੱਢਣਾ ਹੈ। ਬਾਪ ਦਾ ਵੀ ਡਰਾਮਾ ਵਿੱਚ ਪਾਰ੍ਟ ਹੈ ਜੋ ਤੁਸੀਂ ਬੱਚਿਆਂ ਨੂੰ ਆਕੇ ਦੇਹੀ - ਅਭਿਮਾਨੀ ਬਣਾਉਂਦੇ ਹਨ। ਪਵਿੱਤਰ ਵੀ ਬਣਨਾ ਹੈ। ਤੁਸੀਂ ਜਾਣਦੇ ਹੋ ਸਤਯੁਗ ਵਿੱਚ ਅਸੀਂ ਵੈਸ਼ਨਵ ਸੀ। ਪਵਿੱਤਰ ਗ੍ਰਹਿਸਥ ਆਸ਼ਰਮ ਸੀ ਹੁਣ ਅਸੀਂ ਅਪਵਿੱਤਰ ਬਣ ਅਤੇ ਵਿਸ਼ਨੂਪੁਰੀ ਦੇ ਮਾਲਿਕ ਬਣਦੇ ਹਾਂ। ਤੁਸੀਂ ਡਬਲ ਵੈਸ਼ਨਵ ਬਣਦੇ ਹੋ। ਸੱਚੇ - ਸੱਚੇ ਵੈਸ਼ਨਵ ਤੁਸੀਂ ਹੋ। ਉਹ ਹੈ ਵਿਕਾਰੀ ਵੈਸ਼ਨਵ ਧਰਮ ਦੇ। ਤੁਸੀਂ ਹੋ ਨਿਰਵਿਕਾਰੀ ਵੈਸ਼ਨਵ ਧਰਮ ਦੇ। ਹੁਣ ਇੱਕ ਤਾਂ ਬਾਪ ਨੂੰ ਯਾਦ ਕਰਦੇ ਹੋ ਅਤੇ ਨਾਲੇਜ ਜੋ ਬਾਪ ਵਿੱਚ ਹੈ, ਉਹ ਤੁਸੀਂ ਧਾਰਨ ਕਰਦੇ ਹੋ। ਤੁਸੀਂ ਰਾਜਾਵਾਂ ਦਾ ਰਾਜਾ ਬਣਦੇ ਹੋ। ਉਹ ਰਾਜਾ ਬਣਦੇ ਹਨ ਅਲਪਕਾਲ, ਇੱਕ ਜਨਮ ਦੇ ਲਈ। ਤੁਹਾਡੀ ਰਾਜਾਈ ਹੈ 21 ਪੀੜ੍ਹੀ ਅਰਥਾਤ ਫੁੱਲ ਏਜ ਪਾਸ ਕਰਦੇ ਹੋ। ਉੱਥੇ ਕਦੇ ਅਕਾਲ ਮ੍ਰਿਤੂ ਨਹੀਂ ਹੋਵੇਗੀ। ਤੁਸੀਂ ਕਾਲ ਤੇ ਜਿੱਤ ਪਾਉਂਦੇ ਹੋ। ਸਮੇਂ ਜਦ ਹੁੰਦਾ ਹੈ ਤਾਂ ਸਮਝਦੇ ਹੋ ਹੁਣ ਇਹ ਪੁਰਾਣੀ ਖਾਲ ਛੱਡ ਨਵੀਂ ਲੈਣੀ ਹੈ। ਤੁਹਾਨੂੰ ਸਾਕ੍ਸ਼ਾਤ੍ਕਾਰ ਹੋਣਗੇ। ਖੁਸ਼ੀ ਦੇ ਵਾਜੇ ਵਜਦੇ ਰਹਿੰਦੇ ਹਨ। ਤਮੋਪ੍ਰਧਾਨ ਸ਼ਰੀਰ ਨੂੰ ਛੱਡ ਸਤੋਪ੍ਰਧਾਨ ਸ਼ਰੀਰ ਲੈਣਾ ਇਹ ਤਾਂ ਖੁਸ਼ੀ ਦੀ ਗੱਲ ਹੈ। ਉੱਥੇ 150 ਵਰ੍ਹੇ ਉਮਰ ਐਵਰੇਜ ਰਹਿੰਦੀ ਹੈ। ਇੱਥੇ ਤਾਂ ਅਕਾਲੇ ਮ੍ਰਿਤੂ ਹੁੰਦੀ ਰਹਿੰਦੀ ਹੈ ਕਿਓਂਕਿ ਭੋਗੀ ਹੈ। ਜਿਨ੍ਹਾਂ ਬੱਚਿਆਂ ਦਾ ਯੋਗ ਯਥਾਰਥ ਹੈ ਉਨ੍ਹਾਂ ਦੀ ਸਰਵ ਕਰਮਿੰਦਰੀਆਂ ਯੋਗਬਲ ਦੇ ਵਸ਼ ਵਿੱਚ ਹੋਣਗੀਆਂ। ਯੋਗ ਵਿੱਚ ਪੂਰਾ ਰਹਿਣ ਨਾਲ ਕਰਮਿੰਦਰੀਆਂ ਸ਼ੀਤਲ ਹੋ ਜਾਂਦੀਆਂ ਹਨ। ਸਤਯੁਗ ਵਿੱਚ ਤੁਹਾਨੂੰ ਕੋਈ ਕਰਮਿੰਦਰੀਆਂ ਧੋਖਾ ਨਹੀਂ ਦਿੰਦੀਆਂ ਹਨ, ਕਦੀ ਇਵੇਂ ਨਹੀਂ ਕਹਿਣਗੇ ਕਿ ਕਰਮਇੰਦਰੀਆਂ ਵਸ ਵਿੱਚ ਨਹੀਂ ਹਨ। ਤੁਸੀਂ ਬਹੁਤ ਉੱਚ ਤੇ ਉੱਚ ਪਦ ਪਾਉਂਦੇ ਹੋ। ਇਨ੍ਹਾਂ ਨੂੰ ਕਿਹਾ ਜਾਂਦਾ ਹੈ ਬ੍ਰਹਿਸਪਤੀ ਦੀ ਅਵਿਨਾਸ਼ੀ ਦਸ਼ਾ। ਬ੍ਰਿਖਪਤੀ ਮਨੁੱਖ ਸ੍ਰਿਸ਼ਟੀ ਦਾ ਬੀਜਰੂਪ ਹੈ ਬਾਪ। ਬੀਜ ਹੈ ਉੱਪਰ ਵਿੱਚ, ਉਨ੍ਹਾਂ ਨੂੰ ਯਾਦ ਵੀ ਉੱਪਰ ਵਿਚ ਕਰਦੇ ਹਨ। ਆਤਮਾ ਬਾਪ ਨੂੰ ਯਾਦ ਕਰਦੀ ਹੈ। ਤੁਸੀਂ ਬੱਚੇ ਜਾਣਦੇ ਹੋ ਬੇਹੱਦ ਦਾ ਬਾਪ ਸਾਨੂੰ ਪੜ੍ਹਾਉਂਦੇ ਹਨ, ਉਹ ਆਉਂਦੇ ਹੀ ਇੱਕ ਵਾਰ ਹਨ ਅਮਰਕਥਾ ਸੁਣਾਉਣ। ਅਮਰਕਥਾ ਕਹੋ, ਸੱਤ ਨਾਰਾਇਣ ਦੀ ਕਥਾ ਕਹੋ, ਉਸ ਕਥਾ ਦਾ ਵੀ ਅਰਥ ਨਹੀਂ ਸਮਝਦੇ ਹਨ। ਸੱਤ ਨਾਰਾਇਣ ਦੀ ਕਥਾ ਤੋਂ ਨਰ ਤੋਂ ਨਾਰਾਇਣ ਬਣਦੇ ਹਨ। ਅਮਰਕਥਾ ਤੋਂ ਤੁਸੀਂ ਅਮਰ ਬਣਦੇ ਹੋ। ਬਾਬਾ ਹਰ ਇੱਕ ਗੱਲ ਕਲੀਅਰ ਕਰ ਸਮਝਾਉਂਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਯੋਗਬਲ ਨਾਲ ਆਪਣੀਆਂ ਸਰਵ ਕਰਮਿੰਦਰੀਆਂ ਨੂੰ ਵਸ ਵਿੱਚ ਕਰਨਾ ਹੈ। ਇੱਕ ਬ੍ਰਿਖਪਤੀ ਬਾਪ ਦੀ ਯਾਦ ਵਿੱਚ ਰਹਿਣਾ ਹੈ। ਸੱਚਾ ਵੈਸ਼ਨਵ ਅਰਥਾਤ ਪਵਿੱਤਰ ਬਣਨਾ ਹੈ।

2. ਸਵੇਰੇ ਉੱਠ ਕੇ ਪਹਿਲਾ ਪਾਠ ਪੱਕਾ ਕਰਨਾ ਹੈ ਕਿ ਮੈ ਆਤਮਾ ਹਾਂ, ਸ਼ਰੀਰ ਨਹੀਂ। ਸਦਾ ਸਾਡਾ ਰੂਹਾਨੀ ਬਾਬਾ ਸਾਨੂੰ ਪੜ੍ਹਾਉਂਦੇ ਹਨ, ਇਹ ਦੁੱਖ ਦੀ ਦੁਨੀਆਂ ਹੁਣ ਬਦਲਣੀ ਹੈ... ਇਵੇਂ ਬੁੱਧੀ ਵਿੱਚ ਸਾਰਾ ਗਿਆਨ ਸਿਮਰਨ ਹੁੰਦਾ ਰਹੇ।

ਵਰਦਾਨ:-
ਹਰ ਖਜਾਨੇ ਨੂੰ ਕੰਮ ਵਿਚ ਲਗਾਕੇ ਪਦਮਾਂ ਦੀ ਕਮਾਈ ਜਮਾ ਕਰਨ ਵਾਲੇ ਪਦਮਾਪਦਮ ਭਾਗਸ਼ਾਲੀ ਭਵ।

ਹਰ ਸੈਕਿੰਡ ਪਦਮਾਂ ਦੀ ਕਮਾਈ ਜਮਾ ਕਰਨ ਦਾ ਵਰਦਾਨ ਡਰਾਮੇ ਵਿਚ ਸੰਗਮ ਦੇ ਸਮੇਂ ਨੂੰ ਮਿਲਿਆ ਹੋਇਆ ਹੈ। ਅਜਿਹੇ ਵਰਦਾਨ ਨੂੰ ਖੁਦ ਪ੍ਰਤੀ ਜਮਾ ਕਰੋ ਅਤੇ ਦੂਜਿਆਂ ਦੇ ਪ੍ਰਤੀ ਦਾਨ ਕਰੋ, ਅਜਿਹੇ ਹੀ ਸੰਕਲਪ ਦੇ ਖਜਾਨੇ ਨੂੰ, ਗਿਆਨ ਦੇ ਖਜਾਨੇ ਨੂੰ, ਸਥੂਲ ਧਨ ਰੂਪੀ ਖਜਾਨੇ ਨੂੰ ਕੰਮ ਵਿਚ ਲਗਾ ਕੇ ਪਦਮਾਂ ਦੀ ਕਮਾਈ ਜਮਾ ਕਰੋ ਕਿਉਂਕਿ ਇਸ ਵੇਲੇ ਸਥੂਲ ਧਨ ਵੀ ਈਸ਼ਵਰ ਅਰਥ ਸਮਰਪਣ ਕਰਨ ਨਾਲ ਇੱਕ ਨਵਾਂ ਪੈਸਾ ਇੱਕ ਰਤਨ ਸਮਾਨ ਵੇਲਿਊ ਦਾ ਹੋ ਜਾਂਦਾ ਹੈ - ਤਾਂ ਇਨ੍ਹਾਂ ਸਰਵ ਖਜਨਾਇਆਂ ਨੂੰ ਖੁਦ ਦੇ ਪ੍ਰਤੀ ਜਾਂ ਸੇਵਾ ਦੇ ਪ੍ਰਤੀ ਕੰਮ ਵਿਚ ਲਗਾਓ ਤਾਂ ਪਦਮਾਪਦਮ ਭਾਗਸ਼ਾਲੀ ਬਣ ਜਾਵੋਗੇ।

ਸਲੋਗਨ:-
ਜਿੱਥੇ ਦਿਲ ਦਾ ਸਨੇਹ ਹੈ ਉਥੇ ਸਭ ਦਾ ਸਹਿਯੋਗ ਸਹਿਜ ਪ੍ਰਾਪਤ ਹੁੰਦਾ ਹੈ।

ਅਵਿਅਕਤ ਇਸ਼ਾਰੇ:- ਆਤਮਿਕ ਸਥਿਤੀ ਵਿਚ ਰਹਿਣ ਦਾ ਅਭਿਆਸ ਕਰੋ, ਅੰਤਰਮੁੱਖੀ ਬਣੋ।

ਹੁਣ ਅਜਿਹੇ ਟਰਾਂਸਪੇਰੈਂਟ ( ਪਾਰਦਰਸ਼ੀ ) ਹੋ ਜਾਵੋ ਜੋ ਤੁਹਾਡੇ ਸਰੀਰ ਦੇ ਅੰਦਰ ਆਤਮਾ ਵਿਰਾਜਮਾਨ ਹੈ, ਉਹ ਸਪੱਸ਼ਟ ਸਭ ਨੂੰ ਵਿਖਾਈ ਦੇਵੇ। ਤੁਹਾਡਾ ਆਤਮਿਕ ਸਵਰੂਪ ਉਨ੍ਹਾਂ ਨੂੰ ਆਪਣੇ ਆਤਮਿਕ ਸਵਰੂਪ ਦਾ ਸਾਖਸ਼ਾਤਕਾਰ ਕਰਾਵੇ, ਇਸਨੂੰ ਹੀ ਕਹਿੰਦੇ ਹਨ ਅਵਿਅਕਤ ਜਾਂ ਆਤਮਿਕ ਸਥਿਤੀ ਦਾ ਅਨੁਭਵ ਕਰਵਾਉਣਾ।