23.11.25     Avyakt Bapdada     Punjabi Murli     31.12.2007    Om Shanti     Madhuban


ਨਵੇਂ ਵਰ੍ਹੇ ਵਿਚ ਅਖੰਡ ਮਹਾਦਾਨੀ , ਅਖੰਡ ਨਿਰਵਿਘਨ , ਅਖੰਡ ਯੋਗੀ , ਅਤੇ ਸਦਾ ਸਫਲਤਾ ਮੂਰਤ ਬਣਨਾ। ”


ਅੱਜ ਬਾਪਦਾਦਾ ਆਪਣੇ ਸਾਹਮਣੇ ਡਬਲ ਸਭਾ ਨੂੰ ਦੇਖ ਰਹੇ ਹਨ। ਇੱਕ ਤਾਂ ਸਾਕਾਰ ਵਿੱਚ ਸਮੁੱਖ ਬੈਠੇ ਹਨ ਅਤੇ ਦੂਸਰੇ ਦੂਰ ਬੈਠ ਵੀ ਦਿਲ ਦੇ ਸਮੀਪ ਦਿਖਾਈ ਦੇ ਰਹੇ ਹਨ। ਦੋਵੇਂ ਸਭਾਵਾਂ ਦੀ ਸ਼੍ਰੇਸ਼ਠ ਆਤਮਾਵਾਂ ਦੇ ਮੱਥੇ ਵਿੱਚ ਆਤਮ ਦੀਪਕ ਚਮਕ ਰਿਹਾ ਹੈ। ਕਿੰਨਾ ਸੁੰਦਰ ਚਮਕਦਾ ਹੋਇਆ ਨਜ਼ਾਰਾ ਹੈ। ਐਨੇ ਸਭ ਇੱਕ ਸੰਕਲਪ, ਇਕਰਸ ਸਥਿਤੀ ਵਿੱਚ ਸਥਿਤ ਪਰਮਾਤਮ ਪਿਆਰ ਵਿੱਚ ਲਵਲੀਨ ਇਕਾਗਰ ਬੁੱਧੀ ਨਾਲ ਸਨੇਹ ਵਿੱਚ ਸਮਾਏ ਹੋਏ ਕਿੰਨੇ ਪਿਆਰੇ ਲਗ ਰਹੇ ਹਨ। ਤੁਸੀਂ ਸਭ ਵੀ ਅੱਜ ਵਿਸ਼ੇਸ਼ ਨਵਾਂ ਵਰਾਂ ਮਨਾਉਣ ਦੇ ਲਈ ਪਹੁੰਚ ਗਏ ਹੋ। ਬਾਪਦਾਦਾ ਵੀ ਸਭ ਬੱਚਿਆਂ ਦਾ ਉਮੰਗ -ਉਤਸ਼ਾਹ ਦੇਖ, ਚਮਕਦੇ ਹੋਏ ਆਤਮ ਦੀਪ ਨੂੰ ਦੇਖ ਹਰਸ਼ਿਤ ਹੋ ਰਹੇ ਹਨ।

ਅੱਜ ਦਾ ਦਿਨ ਸੰਗਮ ਦਾ ਦਿਨ ਹੈ। ਇੱਕ ਵਰ੍ਹੇ ਦੀ, ਪੁਰਾਣੇ ਦੀ ਵਿਦਾਈ ਹੈ ਅਤੇ ਨਵੇਂ ਵਰ੍ਹੇ ਦੀ ਵਧਾਈ ਹੋਣ ਵਾਲੀ ਹੈ। ਨਵਾਂ ਵਰਾਂ ਮਤਲਬ ਨਵਾਂ ਉਮੰਗ ਅਤੇ ਉਤਸ਼ਾਹ, ਖੁਦ ਪਰਿਵਰਤਨ ਦਾ ਉਮੰਗ ਹੈ, ਸਰਵ ਪ੍ਰਾਪਤੀਆਂ ਨੂੰ ਖੁਦ ਵਿੱਚ ਪ੍ਰਾਪਤ ਦੇਖ ਦਿਲ ਵਿੱਚ ਉਤਸ਼ਾਹ ਹੈ। ਦੁਨੀਆਂ ਵਾਲੇ ਵੀ ਇਹ ਉਤਸਵ ਮਨਾਉਂਦੇ ਹਨ, ਉਹਨਾਂ ਦੇ ਲਈ ਇੱਕ ਦਿਨ ਦਾ ਉਤਸ਼ਵ ਹੈ ਅਤੇ ਤੁਸੀਂ ਲਕੀ ਲਵਲੀ ਬੱਚਿਆਂ ਦੇ ਲਈ ਸੰਗਮਯੁਗ ਦਾ ਹਰ ਦਿਨ ਉਤਸਵ ਹੈ ਕਿਉਂਕਿ ਖੁਸ਼ੀ ਦਾ ਉਤਸ਼ਾਹ ਹੈ। ਦੁਨੀਆਂ ਵਾਲੇ ਤਾਂ ਬੁਝੇ ਹੋਏ ਦੀਪਕ ਨੂੰ ਜਲਾਕੇ ਵਰਾਂ ਮਨਾਉਦੇ ਹਨ ਅਤੇ ਬਾਪਦਾਦਾ ਅਤੇ ਤੁਸੀਂ ਐਨੇ ਸਾਰੇ ਚਾਰੋਂ ਪਾਸੇ ਦੇ ਜਗੇ ਹੋਏ ਦੀਪਕਾਂ ਦੇ ਨਾਲ ਨਵਾਂ ਸਾਲ ਦਾ ਉਤਸਵ ਮਨਾਉਣ ਆਏ ਹਨ। ਇਹ ਤਾਂ ਰੀਤੀ ਰਸਮ ਮਨਾਉਣ ਦੇ ਲਈ ਨਿਮਿਤ ਮਾਤਰ ਕਰਦੇ ਹੋ ਪਰ ਤੁਸੀਂ ਸਭ ਜਗੇ ਹੋਏ ਦੀਪਕ ਹੋ। ਆਪਣਾ ਚਮਕਦਾ ਹੋਇਆ ਦੀਪ ਦਿਖਾਈ ਦਿੰਦਾ ਹੈ ਨਾ! ਜੋ ਅਵਿਨਾਸ਼ੀ ਦੀਪ ਹੈ।

ਤਾਂ ਨਵੇਂ ਵਰ੍ਹੇ ਹਰ ਇੱਕ ਦੇ ਦਿਲ ਵਿੱਚ ਖੁਦ ਪ੍ਰੀਤ, ਵਿਸ਼ਵ ਦੀਆਂ ਆਤਮਾਵਾਂ ਪ੍ਰਤੀ ਕੋਈ ਨਵਾਂ ਪਲੈਨ ਬਣਾਇਆ ਹੈ? 12 ਵੱਜੇ ਦੇ ਬਾਅਦ ਨਵਾਂ ਵਰਾਂ ਸ਼ੁਰੂ ਹੋ ਜਾਏਗਾ ਤਾਂ ਇਸ ਵਰ੍ਹੇ ਨੂੰ ਵਿਸ਼ੇਸ਼ ਕਿਸ ਰੂਪ ਵਿੱਚ ਮਨਾਓਗੇ? ਜਿਵੇਂ ਪੁਰਾਣਾ ਸਾਲ ਵਿਦਾਈ ਲਵੇਗਾ ਤਾਂ ਤੁਸੀਂ ਸਭਨੇ ਵੀ ਪੁਰਾਣੇ ਸੰਕਲਪ, ਪੁਰਾਣੇ ਸੰਸਕਾਰ ਉਹਨਾਂ ਨੂੰ ਵਿਦਾਈ ਦੇਣ ਦਾ ਸੰਕਲਪ ਕੀਤਾ। ਵਰ੍ਹੇ ਦੇ ਨਾਲ -ਨਾਲ ਤੁਸੀਂ ਵੀ ਪੁਰਾਣੇ ਨੂੰ ਵਿਦਾਈ ਦੇ ਨਵੇਂ ਉਮੰਗ -ਉਤਸ਼ਾਹ ਦੇ ਸੰਕਲਪਾਂ ਨੂੰ ਪ੍ਰੈਕਟੀਕਲ ਵਿੱਚ ਲਿਆਉਗੇ ਨਾ! ਤਾਂ ਸੋਚੋ ਆਪਣੇ ਵਿੱਚ ਕੀ ਨਵੀਨਤਾ ਲਿਆਉਗੇ? ਕਿਹੜੇ ਨਵੇਂ ਉਮੰਗ- ਉਤਸ਼ਾਹ ਦੀ ਲਹਿਰ ਫੈਲਾਓਗੇ? ਕਿਹੜੇ ਵਿਸ਼ੇਸ਼ ਸੰਕਲਪ ਦਾ ਵਾਈਬ੍ਰੇਸ਼ਨ ਫੈਲਾਓਗੇ? ਸੋਚਿਆ ਹੈ? ਕਿਉਂਕਿ ਤੁਸੀਂ ਸਭ ਬ੍ਰਾਹਮਣ ਸਾਰੇ ਵਿਸ਼ਵ ਦੀ ਆਤਮਾਵਾਂ ਦੇ ਲਈ ਪਰਿਵਰਤਨ ਨਿਮਿਤ ਆਤਮਾਵਾਂ ਹੋ। ਵਿਸ਼ਵ ਦੇ ਫਾਊਡੇਸ਼ਨ ਹੋ, ਪੂਰਵਜ ਹੋ, ਪੂਜਯ ਹੋ। ਤਾਂ ਇਸ ਵਰ੍ਹੇ ਆਪਣੀ ਸ਼੍ਰੇਸ਼ਠ ਵ੍ਰਿਤੀ ਦਵਾਰਾ ਕੀ ਵਾਈਬ੍ਰੇਸ਼ਨ ਫੈਲਾਓਗੇ ? ਜਿਵੇਂ ਪ੍ਰਕ੍ਰਿਤੀ ਚਾਰੋਂ ਪਾਸੇ ਕਦੀ ਗਰਮੀ ਦਾ, ਕਦੀ ਸਰਦੀ ਦਾ, ਕਦੀ ਬਹਾਰ ਦਾ ਵਾਈਬ੍ਰੇਸ਼ਨ ਫੈਲਾਉਦੀ ਹੈ। ਤਾਂ ਤੁਸੀਂ ਪ੍ਰਕ੍ਰਿਤੀ ਦੇ ਮਾਲਿਕ ਪ੍ਰਕ੍ਰਿਤੀਜਿੱਤ ਕਿਹੜਾ ਵਾਈਬ੍ਰੇਸ਼ਨ ਫੈਲਾਓਗੇ? ਜਿਸਨਾਲ ਆਤਮਾਵਾਂ ਨੂੰ ਥੋੜੇ ਸਮੇਂ ਦੇ ਲਈ ਵੀ ਸੁਖ -ਚੈਨ ਦਾ ਅਨੁਭਵ ਹੋ। ਇਸਦੇ ਲਈ ਬਾਪਦਾਦਾ ਇਹ ਹੀ ਇਸ਼ਾਰਾ ਦੇ ਰਹੇ ਹਨ ਕਿ ਜੋ ਵੀ ਖਜ਼ਾਨੇ ਪ੍ਰਾਪਤ ਹੋਏ ਹਨ ਉਹਨਾਂ ਖਜ਼ਾਨਿਆਂ ਨੂੰ ਸਫ਼ਲ ਕਰੋ ਅਤੇ ਸਫ਼ਲਤਾ ਸਵਰੂਪ ਬਣੋ। ਵਿਸ਼ੇਸ਼ ਸਮੇਂ ਦਾ ਖਜ਼ਾਨਾ ਕਦੀ ਵੀ ਵਿਅਰਥ ਨਾ ਜਾਏ। ਇੱਕ ਸੈਕਿੰਡ ਵੀ ਵਿਅਰਥ ਨੂੰ ਕੰਮ ਵਿੱਚ ਲਗਾਓ। ਸਮੇਂ ਨੂੰ ਸਫ਼ਲ ਕਰੋ, ਹਰ ਸ਼ਵਾਸ਼ ਨੂੰ ਸਫ਼ਲ ਕਰੋ, ਹਰ ਸੰਕਲਪ ਨੂੰ ਸਫਲ ਕਰੋ. ਹਰ ਸ਼ਕਤੀ ਨੂੰ ਸਫ਼ਲ ਕਰੋ, ਹਰ ਗੁਣ ਨੂੰ ਸਫ਼ਲ ਕਰੋ। ਸਫ਼ਲਤਾਮੂਰਤ ਬਣਨ ਦਾ ਇਹ ਵਿਸ਼ੇਸ਼ ਵਰਾਂ ਮਨਾਓ ਕਿਉਂਕਿ ਸਫਲਤਾ ਤੁਹਾਡਾ ਜਨਮ ਸਿੱਧ ਅਧਿਕਾਰ ਹੈ। ਉਸ ਅਧਿਕਾਰ ਨੂੰ ਆਪਣੇ ਕੰਮ ਵਿੱਚ ਲਗਾਏ ਸਫ਼ਲਤਾਮੂਰਤ ਬਣੋ ਕਿਉਂਕਿ ਹੁਣ ਦੀ ਸਫ਼ਲਤਾ ਤੁਹਡੇ ਅਨੇਕ ਜਨਮ ਨਾਲ ਰਹਿਣ ਵਾਲੀ ਹੈ। ਤੁਹਾਡੇ ਸਮੇਂ ਦੀ ਸਫ਼ਲਤਾ ਦਾ ਪ੍ਰਾਲਬੱਧ ਪੂਰਾ ਅੱਧਾਕਲਪ ਸਫ਼ਲਤਾ ਦਾ ਫ਼ਲ ਪ੍ਰਾਪਤ ਹੋਵੇਗਾ।ਹੁਣ ਦੇ ਸਮੇਂ ਦੀ ਸਫ਼ਲਤਾ ਦਾ ਪ੍ਰਾਲਬੱਧ ਪੂਰਾ ਸਮੇਂ ਹੀ ਪ੍ਰਾਪਤ ਹੋਵੇਗਾ। ਸ਼ਵਾਸ ਨੂੰ ਸਫ਼ਲ ਕਰਨ ਨਾਲ ਭਵਿੱਖ ਵਿੱਚ ਵੀ ਦੇਖੋ ਤੁਹਾਡੇ ਸ਼ਵਾਸ ਦੀ ਸਫਲਤਾ ਦਾ ਪਰਿਣਾਮ ਭਵਿੱਖ ਵਿੱਚ ਸਭ ਆਤਮਾਵਾਂ ਪੂਰਾ ਸਮੇਂ ਤਦਰੁਸਤ ਰਹਿੰਦੀਆਂ ਹੈ। ਬਿਮਾਰੀ ਦਾ ਨਾਮ ਨਹੀਂ। ਡਾਕਟਰਸ ਦੀ ਡਿਪਾਰਟਮੈਂਟ ਹੀ ਨਹੀਂ ਕਿਉਂਕਿ ਡਾਕ੍ਟਰ੍ਸ ਕੀ ਬਣ ਜਾਓਗੇ? ਰਾਜਾ ਬਣ ਜਾਓਗੇ ਨਾ! ਵਿਸ਼ਵ ਦੇ ਮਾਲਿਕ ਬਣ ਜਾਣਗੇ। ਪਰ ਇਸ ਸਮੇਂ ਤੁਸੀਂ ਸ਼ਵਾਸ ਸਫ਼ਲ ਕਰਦੇ ਹੋ ਤਾਂ ਸਰਵ ਆਤਮਾਵਾਂ ਨੂੰ ਸਵਸਥ ਰਹਿਣ ਦਾ ਪ੍ਰਾਲਬੱਧ ਪ੍ਰਾਪਤ ਹੁੰਦਾ ਹੈ। ਇਵੇਂ ਹੀ ਗਿਆਨ ਦਾ ਖਜ਼ਾਨਾ, ਉਸਦੇ ਫਲ ਸਵਰੂਪ ਸਵਰਗ ਵਿੱਚ ਤੁਹਾਡੇ ਆਪਣੇ ਰਾਜ ਵਿੱਚ ਐਨੇ ਸਮਝਦਾਰ, ਸ਼ਕਤੀਵਾਣ ਬਣ ਜਾਂਦੇ ਜੋ ਉੱਥੇ ਕੋਈ ਵਜ਼ੀਰ ਤੋਂ ਰਾਏ ਲੈਣ ਦੀ ਜ਼ਰੂਰਤ ਨਹੀਂ, ਖੁਦ ਹੀ ਸਮਝਦਾਰ ਸ਼ਕਤੀਵਾਂਨ ਹੁੰਦੇ ਹਨ। ਸ਼ਕਤੀਆਂ ਨੂੰ ਸਫ਼ਲ ਕਰਦੇ ਹੋ, ਉਸਦੀ ਪ੍ਰਲਬੱਧ ਉੱਥੇ ਸਭ ਸ਼ਕਤੀਆਂ ਵਿਸ਼ੇਸ਼ ਧਰਮ ਸਤਾ, ਰਾਜ ਸਤਾ ਦੋਵੇਂ ਹੀ ਵਿਸ਼ੇਸ਼ ਸ਼ਕਤੀਆਂ, ਸਤਾਵਾਂ ਉੱਥੇ ਪ੍ਰਾਪਤ ਹੋਣਗੀਆਂ। ਗੁਣਾਂ ਦਾ ਖਜ਼ਾਨਾ ਸਫ਼ਲ ਕਰਦੇ ਹੋ ਤਾਂ ਉਸਦੀ ਪ੍ਰਾਲਬੱਧ ਦੇਵਤਾ ਪਦਵੀ ਦਾ ਅਰਥ ਹੀ ਹੈ ਦਿਵਯਗੁਣਧਾਰੀ ਅਤੇ ਨਾਲ-ਨਾਲ ਹੁਣ ਲਾਸ੍ਟ ਜਨਮ ਵਿੱਚ ਤੁਹਾਡੇ ਜੜ੍ਹ ਮੂਰਤੀ ਦਾ ਪੂਜਨ ਕਰਦੇ ਹਨ ਤਾਂ ਕੀ ਮਹਿਮਾ ਕਰਦੇ ਹਨ? ਸਰਵਗੁਣ ਸੰਪੰਨ। ਤਾਂ ਇਸ ਸਮੇਂ ਦੀ ਸਫ਼ਲਤਾ ਦੀ ਪ੍ਰਾਲਬੱਧ ਖੁਦ ਹੀ ਪ੍ਰਾਪਤ ਹੋ ਜਾਂਦੀ ਇਸਲਈ ਚੈਕ ਕਰੋ ਖਜ਼ਾਨੇ ਮਿਲੇ, ਖਜ਼ਾਨਿਆਂ ਨਾਲ ਸੰਪੰਨ ਹੋਏ ਹਨ ਪਰ ਖੁਦ ਪ੍ਰਤੀ ਜਾਂ ਵਿਸ਼ਵ ਪ੍ਰਤੀ ਕਿੰਨਾ ਸਫ਼ਲ ਕੀਤਾ ਹੈ? ਪੁਰਾਣੇ ਵਰ੍ਹੇ ਨੂੰ ਵਿਦਾਈ ਦਵੋਗੇ ਤਾਂ ਪੁਰਾਣੇ ਵਰ੍ਹੇ ਵਿੱਚ ਕੀ ਜਮਾਂ ਕੀਤਾ ਹੋਇਆ ਖਜ਼ਾਨਾ ਸਫ਼ਲ ਕੀਤਾ? ਕਿੰਨਾ ਕੀਤਾ? ਇਹ ਚੈਕ ਕਰਨਾ ਅਤੇ ਆਉਣ ਵਾਲੇ ਵਰ੍ਹੇ ਵਿੱਚ ਵੀ ਇਹਨਾਂ ਖਜ਼ਾਨਿਆਂ ਨੂੰ ਵਿਅਰਥ ਦੇ ਬਜਾਏ ਸਫ਼ਲ ਕਰਨਾ ਹੀ ਹੈ। ਇੱਕ ਸੈਕਿੰਡ ਵੀ ਹੋਰ ਕੋਈ ਖਜ਼ਾਨਾ ਵਿਅਰਥ ਨਾ ਜਾਏ। ਪਹਿਲੇ ਦੱਸਿਆ ਹੈ ਕਿ ਸੰਗਮ ਸਮੇਂ ਦਾ ਸੈਕਿੰਡ, ਸੈਕਿੰਡ ਨਹੀਂ ਹੈ ਵਰ੍ਹੇ ਦੇ ਬਰਾਬਰ ਹੈ। ਇਵੇਂ ਨਹੀਂ ਸਮਝਣਾ ਇੱਕ ਸੈਕਿੰਡ, ਇੱਕ ਮਿੰਟ ਹੀ ਤਾਂ ਗਿਆ, ਵਿਅਰਥ ਜਾਣਾ ਇਸਨੂੰ ਹੀ ਤੇ ਅਲਬੇਲਾਪਨ ਕਿਹਾ ਜਾਂਦਾ ਹੈ। ਤੁਸੀਂ ਸਭਦਾ ਲਕਸ਼ ਹੈ ਕਿ ਬ੍ਰਹਮਾ ਬਾਪ ਸਮਾਨ ਸੰਪੰਨ ਸੰਪੂਰਨ ਬਣਨਾ ਹੈ। ਤਾਂ ਬ੍ਰਹਮਾ ਬਾਪ ਨੇ ਸਰਵ ਖਜ਼ਾਨੇ ਆਦਿ ਤੋਂ ਅੰਤਿਮ ਦਿਨ ਤੱਕ ਸਫ਼ਲ ਕੀਤਾ, ਇਸਦਾ ਪ੍ਰਤੱਖ ਪ੍ਰਮਾਣ ਦੇਖਿਆ -ਸੰਪੂਰਨ ਫਰਿਸ਼ਤਾ ਬਣ ਗਿਆ। ਆਪਣੀ ਪਿਆਰੀ ਦਾਦੀ ਨੂੰ ਵੀ ਦੇਖਿਆ ਸਫ਼ਲ ਕੀਤਾ ਅਤੇ ਹੋਰਾਂ ਨੂੰ ਵੀ ਸਫ਼ਲ ਕਰਨ ਦਾ ਸਦਾ ਉਮੰਗ -ਉਤਸ਼ਾਹ ਵਧਾਇਆ। ਤਾਂ ਡਰਾਮੇਅਨੁਸਾਰ ਵਿਸ਼ੇਸ਼ ਵਿਸ਼ਵ ਸੇਵਾ ਦੇ ਅਲੌਕਿਕ ਪਾਰ੍ਟ ਦੇ ਨਿਮਿਤ ਬਣੀ।

ਤਾਂ ਇਸ ਵਰ੍ਹੇ, ਕਲ ਤੋਂ ਹਰ ਦਿਨ ਆਪਣਾ ਚਾਰਟ ਰੱਖਣਾ - ਸਫ਼ਲ ਅਤੇ ਵਿਅਰਥ … ਕੀ ਹੋਇਆ ਕਿੰਨਾ ਹੋਇਆ? ਅੰਮ੍ਰਿਤਵੇਲੇ ਹੀ ਦ੍ਰਿੜ੍ਹ ਸੰਕਲਪ ਕਰਨਾ, ਸਮ੍ਰਿਤੀ ਸਵਰੂਪ ਬਣਨਾ ਕਿ ਸਫ਼ਲਤਾ ਮੇਰਾ ਜਨਮ ਸਿੱਧ ਅਧਿਕਾਰ ਹੈ। ਸਫ਼ਲਤਾ ਮੇਰੇ ਗਲੇ ਦਾ ਹਾਰ ਹੈ। ਸਫ਼ਲਤਾ ਸਵਰੂਪ ਹੀ ਸਮਾਨ ਬਣਨਾ ਹੈ। ਬ੍ਰਹਮਾ ਬਾਪ ਨਾਲ ਪਿਆਰ ਹੈ ਨਾ। ਤਾਂ ਬ੍ਰਹਮਾ ਬਾਪ ਦਾ ਸਭਤੋਂ ਜ਼ਿਆਦਾ ਪਿਆਰ ਕਿਸਸੇ ਸੀ? ਕਿਸਨਾਲ ਪਿਆਰ ਸੀ? ਮੁਰਲੀ ਨਾਲ। ਲਾਸ੍ਟ ਦਿਨ ਵੀ ਮੁਰਲੀ ਦਾ ਪਾਠ ਮਿਸ ਨਹੀਂ ਕੀਤਾ। ਸਮਾਨ ਬਣਨ ਵਿੱਚ ਇਹ ਚੈਕ ਕਰਨਾ - ਬ੍ਰਹਮਾ ਬਾਪ ਦਾ ਜਿਸਨਾਲ ਪਿਆਰ ਰਿਹਾ, ਬ੍ਰਹਮਾ ਬਾਪ ਦੇ ਪਿਆਰ ਦਾ ਸਬੂਤ ਹੈ - ਜਿਸਨਾਲ ਬਾਪ ਦਾ ਪਿਆਰ ਸੀ ਉਸਨਾਲ ਮੇਰਾ ਪਿਆਰ ਖੁਦ ਹੀ ਸਹਿਜ ਹੋਣਾ ਚਾਹੀਦਾ। ਬ੍ਰਹਮਾ ਬਾਪ ਦੀ ਹੋਰ ਵਿਸ਼ੇਸ਼ਤਾ ਕੀ ਰਹੀ? ਸਦਾ ਅਲਰਟ, ਅਲਬੇਲੇਪਨ ਨਹੀਂ। ਲਾਸ੍ਟ ਦਿਨ ਵੀ ਕਿੰਨਾ ਅਲਰਟ ਰੂਪ ਵਿੱਚ ਆਪਣੇ ਸੇਵਾ ਦਾ ਪਾਰ੍ਟ ਵਜਾਇਆ। ਸ਼ਰੀਰ ਕਮਜ਼ੋਰ ਹੁੰਦੇ ਵੀ ਕਿਵੇਂ ਅਲਰਟ ਹੋਕੇ, ਅਧਾਰ ਲੈਕੇ ਨਹੀਂ ਬੈਠੇ ਅਤੇ ਅਲਰਟ ਕਰਕੇ ਗਏ। ਤਿੰਨ ਗੱਲ ਦਾ ਮੰਤਰ ਦੇਕੇ ਗਏ। ਯਾਦ ਹੈ ਨਾ ਸਭਨੂੰ। ਤਾਂ ਜਿਨਾਂ ਅਲਰਟ ਰਹੋਂਗੇ, ਫਾਲੋ ਕਰੋਗੇ, ਅਲਬੇਲਾਪਨ ਖ਼ਤਮ ਹੋਵੇਗਾ। ਅਲਬੇਲੇਪਨ ਦੇ ਵਿਸ਼ੇਸ਼ ਬੋਲ ਬਾਪਦਾਦਾ ਬਹੁਤ ਸੁਣਦੇ ਰਹਿੰਦੇ ਹਨ। ਜਾਣਦੇ ਹੋ ਨਾ! ਜੇਕਰ ਇਹਨਾਂ ਤਿੰਨ ਸ਼ਬਦ ਨੂੰ (ਨਿਰਾਕਾਰੀ, ਨਿਰਵਿਕਾਰੀ ਅਤੇ ਨਿਰਹੰਕਾਰੀ) ਸਦਾ ਆਪਣੇ ਮਨ ਵਿੱਚ ਰਿਵਾਇਜ ਅਤੇ ਰਿਅਲਾਇਜ਼ ਕਰਦੇ ਚਲੋ ਤਾਂ ਆਟੋਮੇਲਟੀਕਲੀ ਸਹਿਜ ਅਤੇ ਖੁਦ ਸਮਾਨ ਬਣ ਜੀ ਜਾਣਗੇ। ਤਾਂ ਇੱਕ ਗੱਲ ਸਫ਼ਲਤਾਮੂਰਤ ਬਣੋ।

ਬਾਪਦਾਦਾ ਨੇ ਬੱਚਿਆਂ ਦੀ ਵਰ੍ਹੇ ਦੀ ਰਿਜ਼ਲਟ ਦੇਖੀ। ਕੀ ਦੇਖਿਆ? ਮਹਾਦਾਨੀ ਬਣੇ ਹੋ, ਪਰ ਅਖੰਡ ਮਹਾਦਾਨੀ ਅਖੰਡ ਅੰਡਰਲਾਇਨ, ਅਖੰਡ ਮਹਾਦਾਨੀ, ਅਖੰਡ ਯੋਗੀ, ਅਖੰਡ ਨਿਰਵਿਗਣ ਹੁਣ ਇਸਦੀ ਜ਼ਰੂਰਤ ਹੈ। ਕੀ ਅਖੰਡ ਹੋ ਸਕਦਾ ਹੈ? ਹੋ ਸਕਦਾ ਹੈ? ਪਹਿਲੀ ਲਾਇਨ ਵਾਲੇ ਦਸੋ ਕਿ ਅਖੰਡ ਹੋ ਸਕਦਾ ਹੈ? ਹੱਥ ਉਠਾਓ ਜੇਕਰ ਹੋ ਸਕਦਾ ਹੈ ਤਾਂ। ਜੋ ਕਰ ਸਕਦਾ ਹੈ, ਕਰ ਸਕਦੇ ਹੋ? ਮਧੂਬਨ ਵਾਲੇ ਵੀ ਉਠਾ ਰਹੇ ਹਨ। ਬਾਪਦਾਦਾ ਮਧੂਬਨ ਵਲਿਆ ਨੂੰ ਪਹਿਲੇ ਦੇਖਦਾ ਹੈ। ਮਧੂਬਨ ਵਾਲਿਆਂ ਨਾਲ ਪਿਆਰ ਹੈ। ਸ਼ਾਂਤੀਵਨ ਜਾਂ ਪਾਂਡਵ ਭਵਨ ਜਾਂ ਜੋ ਵੀ ਦਾਦੀ ਦੀਆਂ ਭੁਜਾਵਾਂ ਹਨ, ਸਭਨੂੰ ਧਿਆਨ ਨਾਲ ਦੇਖਦੇ ਹਨ। ਜੇਕਰ ਅਖੰਡ ਹੋ ਗਿਆ, ਮਨਸਾ ਨਾਲ ਸ਼ਕਤੀ ਫੈਲਾਉਣ ਦੀ ਸੇਵਾ ਵਿੱਚ ਬਿਜ਼ੀ ਰਹੋ, ਵਾਚਾ ਨਾਲ ਗਿਆਨ ਦੀ ਸੇਵਾ ਅਤੇ ਕਰਮ ਨਾਲ ਗੁਣਦਾਨ ਅਤੇ ਗੁਣ ਦਾ ਸਹਿਯੋਗ ਦੇਣ ਦੀ ਸੇਵਾ ਕਰੋ।

ਅੱਜਕਲ ਭਾਵੇਂ ਅਗਿਆਨੀ ਆਤਮਾਵਾਂ ਹੈ, ਭਾਵੇਂ ਬ੍ਰਾਹਮਣ ਆਤਮਾਵਾਂ ਹਨ ਸਭ ਨੂੰ ਗੁਣਾਂ ਦਾ ਦਾਨ, ਗੁਣਾਂ ਦਾ ਸਹਿਯੋਗ ਦੇਣਾ ਜ਼ਰੂਰੀ ਹੈ। ਜੇਕਰ ਖੁਦ ਸਹਿਜ ਸਿਮਪਲ ਰੂਪ ਵਿੱਚ ਸੈਮਪਲ ਬਣਕੇ ਰਹੇ ਤਾਂ ਆਟੋਮੈਟਿਕ ਦੂਸਰੇ ਨੂੰ ਤੁਹਾਡੇ ਗੁਣਮੂਰਤ ਦਾ ਸਹਿਯੋਗ ਖੁਦ ਹੀ ਮਿਲੇਗਾ। ਅੱਜਕਲ ਬ੍ਰਾਹਮਣ ਆਤਮਾਵਾਂ ਵੀ ਸੈਮਪਲ ਦੇਖਣਾ ਚਾਹੁੰਦੀ ਹੈ, ਸੁਣਨਾ ਨਹੀਂ ਚਾਹੁੰਦੀ ਹੈ। ਆਪਸ ਵਿੱਚ ਵੀ ਕੀ ਕਹਿੰਦੇ ਹੋ? ਕੌਣ ਬਣਿਆ ਹੈ? ਤਾਂ ਪ੍ਰਤੱਖ ਰੂਪ ਵਿੱਚ ਗੁਣਮੂਰਤ ਦੇਖਣਾ ਚਾਹੁੰਦੇ ਹਨ। ਤਾਂ ਕਰਮ ਨਾਲ ਵਿਸ਼ੇਸ਼ ਗੁਣਾਂ ਦਾ ਸਹਿਯੋਗ, ਗੁਣਾਂ ਦਾ ਦਾਨ ਦੇਣ ਦੀ ਜ਼ਰੂਰਤ ਹੈ। ਸੁਣਨਾ ਕੋਈ ਨਹੀਂ ਚਾਹੁੰਦਾ, ਦੇਖਣਾ ਚਾਹੁੰਦਾ ਹੈ। ਤਾਂ ਹੁਣ ਇਹ ਵਿਸ਼ੇਸ਼ ਧਿਆਨ ਵਿੱਚ ਰੱਖਣਾ ਕਿ ਮੈਨੂੰ ਗਿਆਨ ਨਾਲ, ਵਾਚਾ ਨਾਲ ਤਾਂ ਸੇਵਾ ਕਰਦੇ ਹੀ ਰਹਿੰਦੇ ਹੋ ਅਤੇ ਕਰਦੇ ਹੀ ਰਹਿਣਾ ਹੈ, ਛੱਡਣਾ ਨਹੀਂ ਹੈ ਪਰ ਹੁਣ ਮਨਸਾ ਅਤੇ ਕਰਮ, ਮਨਸਾ ਦਵਾਰਾ ਵਾਈਬ੍ਰੇਸ਼ਨ ਫੈਲਾਓ। ਸਾਕਸ਼ ਫੈਲਾਓ। ਵਾਈਬ੍ਰੇਸ਼ਨ ਅਤੇ ਸਾਕਸ਼ ਦੂਰ ਬੈਠੇ ਵੀ ਪਹੁੰਚਾ ਸਕਦੇ ਹੋ। ਸ਼ੁਭ ਭਾਵਨਾ, ਸ਼ੁਭ ਕਾਮਨਾ ਦਵਾਰਾ ਕਿਸੇ ਵੀ ਆਤਮਾ ਨੂੰ ਮਨਸਾ ਸੇਵਾ ਦਵਾਰਾ ਵਾਈਬ੍ਰੇਸ਼ਨ ਅਤੇ ਸਾਕਸ਼ ਦੇ ਸਕਦੇ ਹੋ। ਤਾਂ ਹੁਣ ਇਸ ਵਰ੍ਹੇ ਇਕ ਮਨਸਾ ਸ਼ਕਤੀਆਂ ਦਾ ਵਾਈਬ੍ਰੇਸ਼ਨ, ਸ਼ਕਤੀਆਂ ਦਵਾਰਾ ਸਾਕਸ਼ ਅਤੇ ਕਰਮ ਦਵਾਰਾ ਗੁਣ ਦਾ ਸਹਿਯੋਗ ਅਤੇ ਅਗਿਆਨੀ ਆਤਮਾਵਾਂ ਨੂੰ ਗੁਣਦਾਨ ਦਵੋ।

ਨਵੇਂ ਵਰ੍ਹੇ ਦੀ ਗਿਫ਼੍ਟ ਵੀ ਦਿੰਦੇ ਹੋ ਨਾ। ਤਾਂ ਇਸ ਵਰ੍ਹੇ ਗੁਣਮੂਰਤ ਬਣ ਗੁਣਾਂ ਦੀ ਗਿਫ਼੍ਟ ਦੇਣਾ। ਗੁਣਾਂ ਦੀ ਟੋਲੀ ਖਿਲਾਉਦੇ ਹੋ ਨਾ। ਮਿਲਦੇ ਹੋ ਤਾਂ ਟੋਲੀ ਖਿਲਾਉਦੇ ਹੋ ਨਾ। ਟੋਲੀ ਖਿਲਾਉਣ ਵਿੱਚ ਖੁਸ਼ ਹੋ ਜਾਂਦੇ ਹਨ ਨਾ। ਕਈ ਆਤਮਾਵਾਂ, ਭਗੰਤੀ ਵੀ ਟੋਲੀ ਨੂੰ ਯਾਦ ਕਰਦੇ ਹਨ। ਅਤੇ ਗੱਲਾਂ ਭੁੱਲ ਜਾਂਦੇ ਹਨ ਪਰ ਟੋਲੀ ਯਾਦ ਆਉਂਦੀ ਹੈ। ਤਾਂ ਇਸ ਵਰ੍ਹੇ ਕਿਹੜੀ ਟੋਲੀ ਖਿਲਾਓਗੇ? ਗੁਣਾਂ ਦੀ ਟੋਲੀ ਖਿਲਾਉਣਾ। ਗੁਣਾਂ ਦੀ ਪਿਕਨਿੱਕ ਕਰਨਾ ਕਿਉਂਕਿ ਬਾਪ ਸਮਾਨ ਸਮੇਂ ਦੀ ਸਮੀਪਤਾ ਪ੍ਰਮਾਣ ਅਤੇ ਦਾਦੀ ਦੇ ਇਸ਼ਾਰੇ ਪ੍ਰਮਾਣ ਸਮੇਂ ਦੀ ਸਮਪਨਤਾ ਅਚਾਨਕ ਕਦੀ ਵੀ ਹੋਣਾ ਸੰਭਵ ਹੈ ਇਸਲਈ ਬਾਪ ਸਮਾਨ ਬਣਨਾ ਹੈ ਅਤੇ ਦਾਦੀ ਨੂੰ ਪਿਆਰ ਦਾ ਰਿਟਰਨ ਦੇਣਾ ਹੈ ਤਾਂ ਜੋ ਜ਼ਰੂਰੀ ਹੈ -ਮਨਸਾ ਅਤੇ ਕਰਮ ਦਵਾਰਾ ਸਹਿਯੋਗੀ ਬਣਨ ਦੀ, ਕੋਈ ਕਿਵੇਂ ਦਾ ਵੀ ਹੈ ਇਹ ਨਹੀਂ ਸੋਚੋਂ, ਇਹ ਬਣੇ ਤਾਂ ਮੈਂ ਬਣਾ। ਨੰਬਰਵਨ ਬਣਨਾ ਹੈ ਤਾਂ ਕਦੀ ਇਹ ਨਹੀਂ ਸੋਚਣਾ ਕਿ ਇਹ ਬਣੇ ਤਾਂ ਬਣਾ। ਪਹਿਲਾ ਨੰਬਰ ਤਾਂ ਬਣਨ ਵਾਲਾ ਬਨ ਜਾਏਗਾ, ਫਿਰ ਤੁਹਾਡਾ ਨੰਬਰ ਤਾਂ ਦੂਸਰਾ ਹੀ ਜਾਏਗਾ। ਕੀ ਤੁਸੀਂ ਦੂਸਰਾ ਨੰਬਰ ਬਣਨਾ ਚਾਹੁੰਦੇ ਹੋ ਕਿ ਪਹਿਲਾ ਨੰਬਰ ਬਣਨਾ ਚਾਹੁੰਦੇ ਹੋ? ਉਵੇਂ ਜੇਕਰ ਕਿਸੇਨੂੰ ਕਹੋ ਤੁਸੀਂ ਦੂਸਰਾ ਨੰਬਰ ਲੈ ਲਵੋ ਤਾਂ ਲੈਣਗੇ ? ਸਭ ਇਹ ਕਹਿਣਗੇ ਪਹਿਲਾ ਨੰਬਰ ਲੈਣਾ ਹੈ। ਤਾਂ ਪਹਿਲਾ ਨਿਮਿਤ ਬਣਨਾ ਹੈ। ਦੂਸਰੇ ਨੂੰ ਨਿਮਿਤ ਕਿਉਂ ਬਣਾਉਂਦੇ ਹੋ, ਆਪਣੇ ਨੂੰ ਨਿਮਿਤ ਬਣਾਓ ਨਾ। ਬ੍ਰਹਮਾ ਬਾਪ ਨੇ ਕੀ ਕਿਹਾ? ਹਰ ਗੱਲ ਵਿੱਚ ਖੁਦ ਨਿਮਿਤ ਬਣ ਕੇ ਨਿਮਿਤ ਬਣਾਇਆ। ਹੇ ਅਰਜੁਨ ਬਣ ਪਾਰ੍ਟ ਵਜਾਇਆ। ਮੈਨੂੰ ਨਿਮਿਤ ਬਣਨਾ ਹੈ। ਮੈਨੂੰ ਕਰਨਾ ਹੈ। ਦੂਸਰਾ ਕਰੇਗਾ, ਮੈਨੂੰ ਦੇਖਕੇ ਹੋਰ ਕਰਨਗੇ, ਅਤੇ ਹੋਰਾਂ ਨੂੰ ਦੇਖਕੇ ਮੈਂ ਕਰਾਂਗਾ, ਨਹੀਂ। ਮੈਨੂੰ ਦੇਖ ਹੋਰ ਕਰਨਗੇ। ਇਹ ਬ੍ਰਹਮਾ ਬਾਪ ਦਾ ਪਹਿਲਾ ਪਾਠ ਹੈ। ਤਾਂ ਸੁਣਿਆ ਕੀ ਕਰਨਾ ਹੈ? ਸਫ਼ਲਤਾਮੂਰਤ, ਸਫਲ ਸਫ਼ਲਤਾਮੂਰਤ, ਅਖੰਡ ਮਹਾਦਾਨੀ, ਮਾਇਆ ਦੇ ਆਉਣ ਦੀ ਹਿੰਮਤ ਹੀ ਨਹੀਂ ਹੋਵੇਗੀ। ਜਦੋਂ ਅਖੰਡ ਮਹਾਦਾਨੀ ਬਣ ਜਾਣਗੇ, ਨਿਰੰਤਰ ਸੇਵਾਧਾਰੀ ਰਹਿਣਗੇ, ਬਿਜ਼ੀ ਰਹਿਣਗੇ, ਮਨ ਬੁੱਧੀ ਸੇਵਾਧਾਰੀ ਰਹੇਗਾ ਤਾਂ ਮਾਇਆ ਕਿੱਥੇ ਆਏਗੀ। ਤਾਂ ਹੁਣ ਇਸ ਵਰ੍ਹੇ ਕੀ ਬਣਨਾ ਹੈ? ਸਭਦਾ ਇੱਕ ਆਵਾਜ਼ ਦਿਲ ਤੋਂ ਨਿਕਲੇ, ਇਹ ਬਾਪਦਾਦਾ ਚਾਹੁੰਦਾ ਹੈ, ਉਹ ਕੀ? ਨੋ ਪ੍ਰੋਬਲਮ, ਕਮਪਲੀਟ। ਪ੍ਰਾਲਬਮ ਨਹੀਂ ਪਰ ਕਮਪਲੀਟ ਬਣਨਾ ਹੀ ਹੈ। ਦ੍ਰਿੜ੍ਹ ਨਿਸ਼ਚੇਬੁੱਧੀ, ਵਿਜੇਮਾਲਾ ਦੇ ਨਜ਼ਦੀਕ ਮਨਕਾ ਬਣਨਾ ਹੀ ਹੈ। ਠੀਕ ਹੈ ਨਾ! ਬਣਨਾ ਹੈ ਨਾ! ਮਧੂਬਨ ਵਾਲੇ ਬਣਨਾ ਹੈ! ਨੋ ਕਮਪਲੇਨ। ਹਿੰਮਤ ਰੱਖਣ ਵਾਲੇ ਹੱਥ ਉਠਾਓ। ਨੋ ਪ੍ਰਾਬਲਮ। ਵਾਹ! ਮੁਬਾਰਕ ਹੋ, ਮੁਬਾਰਕ ਹੋ, ਮੁਬਾਰਕ ਹੋ।

ਦੇਖੋ, ਨਿਸ਼ਚੇ ਦਾ ਪ੍ਰਤੱਖ ਪ੍ਰਮਾਣ ਹੈ ਰੂਹਾਨੀ ਨਸ਼ਾ। ਜੇਕਰ ਰੂਹਾਨੀ ਨਸ਼ਾ ਨਹੀਂ ਤਾਂ ਨਿਸ਼ਚੇ ਵੀ ਨਹੀਂ ਹੈ। ਫੁੱਲ ਨਿਸ਼ਚੇ ਨਹੀਂ ਹੈ, ਥੋੜਾ ਬਹੁਤ ਹੈ। ਤਾਂ ਨਸ਼ਾ ਰੱਖੋ ਕੀ ਵੱਡੀ ਗੱਲ ਹੈ! ਕਿੰਨੇ ਕਲਪ ਤੁਸੀਂ ਹੀ ਬਾਪ ਸਮਾਨ ਬਣੇ ਹੋ, ਯਾਦ ਹੈ? ਅਣਗਿਣਤ ਵਾਰ ਬਣੇ ਹੋ। ਤਾਂ ਇਹ ਨਸ਼ਾ ਰੱਖੋ ਅਸੀਂ ਹੀ ਬਣੇ ਹਾਂ, ਅਸੀਂ ਹੀ ਹਾਂ ਅਤੇ ਅਸੀਂ ਹੀ ਬਾਰ -ਬਾਰ ਬਣਦੇ ਰਹਾਂਗੇ। ਇਹ ਨਸ਼ਾ ਸਦਾ ਹੀ ਕਰਮ ਵਿੱਚ ਦਿਖਾਈ ਦਵੇ। ਸੰਕਲਪ ਵਿੱਚ ਨਹੀਂ, ਬੋਲ ਵਿੱਚ ਨਹੀਂ, ਪਰ ਕਰਮ ਵਿੱਚ, ਕਰਮ ਦਾ ਅਰਥ ਹੈ ਚਲਣ ਵਿੱਚ, ਚੇਹਰੇ ਵਿੱਚ ਦਿਖਾਈ ਦਵੇ। ਤਾਂ ਹੋਮਵਰਕ ਮਿਲ ਗਿਆ। ਮਿਲਿਆ ਨਾ? ਹੁਣ ਦੇਖਾਗੇ ਨੰਬਰਵਾਰ ਵਿੱਚ ਆਉਂਦੇ ਹੋ ਜਾਂ ਨੰਬਰਵਨ ਵਿੱਚ ਆਉਂਦੇ ਹੋ। ਅੱਛਾ।

ਬਾਪਦਾਦਾ ਦੇ ਕੋਲ ਕਾਰਡ, ਪੱਤਰ, ਈਮੇਲ, ਯਾਦ- ਪਿਆਰ ਕੰਪਿਊਟਰ ਦਵਾਰਾ ਵੀ ਬਹੁਤ ਆਏ ਹਨ ਅਤੇ ਬਾਪਦਾਦਾ ਦੂਰ ਬੈਠੇ ਦਿਲਤਖਤਨਸ਼ੀਨ ਬੱਚਿਆਂ ਨੂੰ, ਹਰ ਇਕ ਨੂੰ ਨਾਮ ਸਹਿਤ ਵਿਸ਼ੇਸ਼ਤਾ ਸਹਿਤ ਯਾਦਪਿਆਰ ਅਤੇ ਦਿਲ ਦੀਆਂ ਦੁਆਵਾਂ ਸਮੁਖ ਇਮਰਜ਼ ਕਰ ਦੇ ਰਹੇ ਹਨ। ਬਾਪਦਾਦਾ ਜਾਣਦੇ ਹਨ ਕਿ ਪਿਆਰ ਤਾਂ ਸਭਨੂੰ ਰਹਿੰਦਾ ਹੀ ਹੈ ਅਤੇ ਬਾਪਦਾਦਾ ਸਦਾ ਅੰਮ੍ਰਿਤਵੇਲੇ ਵਿਸ਼ੇਸ਼ ਬ੍ਰਾਹਮਣ ਆਤਮਾਵਾਂ ਨੂੰ ਯਾਦਪਿਆਰ ਦਾ ਰਿਸਪਾਂਡ ਵਿਸ਼ੇਸ਼ ਕਰਦਾ ਹੈ। ਇਸਲਈ ਕਾਰਡ ਵੀ ਚੰਗੇ -ਚੰਗੇ ਬਣਾਏ ਹਨ, ਉਹ ਇੱਥੇ (ਸਟੇਜ ਤੇ) ਰੱਖਦੇ ਹਨ ਪਰ ਬਾਪਦਾਦਾ ਦੇ ਕੋਲ ਵਤਨ ਵਿੱਚ ਪਹਿਲੇ ਤੋਂ ਪਹੁੰਚ ਜਾਂਦੇ ਹਨ। ਅੱਛਾ।

ਚਾਰੋਂ ਪਾਸੇ ਦੇ ਚਮਕਦੇ ਹੋਏ ਆਤਮ -ਦੀਪ ਬੱਚਿਆਂ ਨੂੰ, ਸਦਾ ਸਫ਼ਲ ਕਰਨ ਵਾਲੇ ਸਫ਼ਲਤਾ ਸਵਰੂਪ ਬੱਚਿਆਂ ਨੂੰ, ਸਦਾ ਅਖੰਡ ਮਹਾਦਾਨੀ, ਅਖੰਡ ਨਿਰਵਿਗਨ, ਅਖੰਡ ਗਿਆਨ ਅਤੇ ਯੋਗਯੁਕਤ, ਸਦਾ ਇੱਕ ਹੀ ਸਮੇਂ ਵਿੱਚ ਤਿੰਨਾਂ ਸੇਵਾ ਕਰਨ ਵਾਲੇ ਮਨਸਾ ਵਾਈਬ੍ਰੇਸ਼ਨ ਦਵਾਰਾ ਵਾਯੂਮੰਡਲ ਦਵਾਰਾ, ਵਾਚਾ ਵਾਣੀ ਦਵਾਰਾ, ਚੱਲਣ ਅਤੇ ਚੇਹਰੇ ਅਤੇ ਕਰਮ ਦਵਾਰਾ, ਤਿੰਨੋ ਸੇਵਾ ਇਕ ਹੀ ਸਮੇਂ ਇਕੱਠਾ ਹੋਵੇ ਉਦੋਂ ਤੁਹਾਡਾ ਪ੍ਰਭਾਵ ਚੰਗਾ ਕਹਿਣ ਵਾਲੇ ਨਹੀਂ, ਪਰ ਅੱਛਾ ਬਣਨ ਵਾਲਿਆਂ ਦੇ ਉਪਰ ਪਵੇਗਾ। ਤਾਂ ਅਜਿਹੇ ਅਨੁਭਵੀ ਮੂਰਤ ਅਨੁਭਵ ਕਰਾਉਣ ਵਾਲੇ ਬੱਚਿਆਂ ਨੂੰ ਬਾਪਦਾਦਾ ਦਾ ਨਵੇਂ ਵਰ੍ਹੇ ਦੇ ਲਈ ਪਦਮ ਪਦਮਗੁਣਾਂ ਯਾਦਪਿਆਰ, ਦੁਆਵਾਂ ਅਤੇ ਦਿਲ ਦਾ ਤਖ਼ਤ ਸਦਾ ਤਖ਼ਤਨਸ਼ੀਨ ਬਣਾਉਣ ਵਾਲਾ ਹੈ, ਇਸਲਈ ਚਾਰੋਂ ਪਾਸੇ ਦੇ ਬੱਚਿਆਂ ਨੂੰ ਜੋ ਸਮੁੱਖ ਹਨ, ਜਾਂ ਦੂਰ ਬੈਠੇ ਦਿਲਤਖ਼ਤਨਸ਼ੀਂਨ ਤੇ ਹਨ, ਸਭ ਨੂੰ ਨਾਮ ਅਤੇ ਵਿਸ਼ੇਸ਼ਤਾ ਸਹਿਤ ਯਾਦਪਿਆਰ ਅਤੇ ਨਮਸਤੇ।

ਅੱਛਾ - ਜੋ ਪਹਿਲੀ ਵਾਰੀ ਆਏ ਹਨ ਉਹ ਉਠਕੇ ਖੜੇ ਹੋ ਜਾਓ। ਹੱਥ ਹਿਲਾਓ। ਦੇਖੋ ਅੱਧਾ ਕਲਾਸ ਪਹਿਲੀ ਵਾਰੀ ਦਾ ਆਇਆ ਹੈ। ਪਿੱਛੇ ਵਾਲੇ ਹੱਥ ਹਿਲਾਓ। ਦਿਖਾਈ ਦੇ ਰਿਹਾ ਹੈ ਟੀ. ਵੀ. ਵਿੱਚ। ਬਹੁਤ ਹਨ। ਅੱਛਾ ਪਹਿਲੇ ਵੀ ਆਉਣ ਵਾਲਿਆਂ ਨੂੰ ਬਹੁਤ -ਬਹੁਤ ਦਿਲ ਤੋਂ ਮੁਬਾਰਕ ਵੀ ਹੈ, ਅਤੇ ਦਿਲ ਦਾ ਯਾਦਪਿਆਰ ਵੀ ਹੈ। ਜਿਵੇਂ ਹੁਣ ਆਏ ਹੋ, ਤਾਂ ਹੁਣ ਦੇ ਆਉਣ ਵਾਲਿਆਂ ਨੂੰ ਬਾਪਦਾਦਾ ਦਾ ਵਰਦਾਮ ਹੈ -”ਅਮਰ ਭਵ”।

ਵਰਦਾਨ:-
ਗਲਾਨੀ ਕਰਨ ਵਾਲੇ ਨੂੰ ਵੀ ਗੁਣਮਾਲਾ ਪਹਿਨਾਉਣ ਵਾਲੇ ਇਜ਼ਟ ਦੇਵ , ਮਹਾਨ ਆਤਮਾ ਭਵ

ਜਿਵੇਂ ਅੱਜਕਲ ਤੁਸੀਂ ਵਿਸ਼ੇਸ਼ ਆਤਮਾਵਾਂ ਦਾ ਸਵਾਗਤ ਕਰਦੇ ਸਮੇਂ ਕੋਈ ਗਲੇ ਵਿੱਚ ਸਥੂਲ ਮਾਲਾ ਪਾਉਦੇ ਹਨ ਤਾਂ ਤੁਸੀਂ ਪਾਉਣ ਵਾਲੇ ਦੇ ਗਲੇ ਵਿੱਚ ਰਿਟਰਨ ਕਰ ਦਿੰਦੇ ਹੋ, ਇਵੇਂ ਗਲਾਨੀ ਕਰਨ ਵਾਲੇ ਨੂੰ ਵੀ ਤੁਸੀਂ ਗੁਣਮਾਲਾ ਪਹਿਣਾਓ ਤਾਂ ਉਹ ਖੁਦ ਹੀ ਤੁਹਾਨੂੰ ਗੁਣਮਾਲਾ ਰਿਟਰਨ ਕਰਨਗੇ ਕਿਉਂਕਿ ਗਲਾਨੀ ਕਰਨ ਵਾਲੇ ਨੂੰ ਗੁਣਮਾਲਾ ਪਹਿਨਾਉਣਾ ਮਤਲਬ ਜਨਮ -ਜਨਮ ਦੇ ਲਈ ਭਗਤ ਨਿਸ਼ਚਿਤ ਕਰ ਦੇਣਾ ਹੈ। ਇਹ ਦੇਣਾ ਹੀ ਅਨੇਕ ਵਾਰ ਦਾ ਲੈਣਾ ਹੋ ਜਾਂਦਾ ਹੈ। ਇੱਥੇ ਵਿਸ਼ੇਸ਼ ਇਸਟ ਦੇਵ, ਮਹਾਨ ਆਤਮਾ ਬਣਾ ਦਿੰਦੀ ਹੈ।

ਸਲੋਗਨ:-
ਆਪਣੀ ਮਨਸਾ ਵ੍ਰਿਤੀ ਸਦਾ ਚੰਗੀ ਪਾਵਰਫੁੱਲ ਬਣਾਓ ਤਾਂ ਖ਼ਰਾਬ ਵੀ ਚੰਗਾ ਹੋ ਜਾਏਗਾ।

ਅਵਿਅਕਤ ਇਸ਼ਾਰੇ - ਅਸ਼ਰੀਰੀ ਅਤੇ ਵਿਦੇਹੀ ਸਥਿਤੀ ਦਾ ਆਭਾਸ ਵਧਾਓ ਕਿੰਨਾ ਵੀ ਕੰਮ ਦੀ ਚਾਰੋਂ ਪਾਸੇ ਦੀ ਖਿੱਚਾਤਾਨ ਹੋਵੇ, ਬੁੱਧੀ ਸੇਵਾ ਦੇ ਕੰਮ ਵਿੱਚ ਅਤਿ ਬਿਜ਼ੀ ਹੋਵੇ -ਅਜਿਹੇ ਟਾਇਮ ਤੇ ਅਸ਼ਰੀਰੀ ਬਣਨ ਦਾ ਅਭਿਆਸ ਕਰਕੇ ਦੇਖੋ। ਅਸਲ ਸੇਵਾ ਦਾ ਕਦੀ ਬੰਧਨ ਨਹੀਂ ਹੁੰਦਾ ਹੈ ਕਿਉਂਕਿ ਯੋਗ ਯੁਕਤ, ਯੁਕਤੀਯੁਕਤ ਸੇਵਾਧਾਰੀ ਸਦਾ ਸੇਵਾ ਕਰਦੇ ਵੀ ਉਪਰਾਮ ਰਹਿੰਦੇ ਹਨ। ਇਵੇਂ ਨਹੀਂ ਕਿ ਸੇਵਾ ਜ਼ਿਆਦਾ ਹੈ ਇਸਲਈ ਅਸ਼ਰੀਰੀ ਨਹੀਂ ਬਣ ਸਕਦੇ। ਯਾਦ ਰੱਖੋ ਮੇਰੀ ਸੇਵਾ ਨਹੀਂ ਬਾਪ ਨੇ ਦਿੱਤੀ ਹੈ ਤਾਂ ਨਿਰਬੰਧਨ ਰਹੋਂਗੇ।