24.06.25     Avyakt Bapdada     Punjabi Murli      Om Shanti     Madhuban


"ਮਾਤੇਸ਼ਵਰੀ ਜੀ ਦੇ ਪੁੰਨ ਸਮ੍ਰਿਤੀ ਦਿਵਸ ਤੇ ਪ੍ਰਾਤਾ ਕਲਾਸ ਵਿੱਚ ਸੁਨਾਉਣ ਦੇ ਲਈ ਮਧੁਰ ਮਹਾਵਾਕ"


ਗੀਤ:- ਮੇਰਾ ਛੋਟਾ - ਸਾ ਦੇਖੋ ਇਹ ਸੰਸਾਰ ਹੈ

ਇਹ ਗੀਤ ਕਿਹੜੇ ਸਮੇਂ ਦਾ ਗਾਇਆ ਹੋਇਆ ਹੈ ਕਿਉਂਕਿ ਇਸ ਸੰਗਮ ਸਮੇਂ ਹੀ ਅਸੀਂ ਬ੍ਰਾਹਮਣ ਕੁਲ ਦਾ ਇਹ ਛੋਟਾ - ਜਿਹਾ ਸੰਸਾਰ ਹੈ। ਇਹ ਸਾਡਾ ਕਿਹੜਾ ਪਰਿਵਾਰ ਹੈ, ਇਹ ਨੰਬਰਵਾਰ ਦਸਦੇ ਹਨ। ਅਸੀਂ ਪਰਮਪਿਤਾ ਪ੍ਰਮਾਤਮਾ ਸ਼ਿਵ ਦੇ ਪੋਤਰੇ ਹਾਂ, ਬ੍ਰਹਮਾ ਸਰਸਵਤੀ ਦੀ ਮੁੱਖ ਸੰਤਾਨ ਹਾਂ ਅਤੇ ਵਿਸ਼ਣੂ ਸ਼ੰਕਰ ਸਾਡੇ ਤਾਇਆ ਜੀ ਹਨ ਅਤੇ ਅਸੀਂ ਆਪਸ ਵਿੱਚ ਸਾਰੇ ਭਾਈ - ਭੈਣ ਠਹਿਰੇ। ਇਹ ਹੈ ਆਪਣਾ ਛੋਟਾ ਜਿਹਾ ਸੰਸਾਰ… ਇਨ੍ਹਾਂ ਦੇ ਅੱਗੇ ਹੋਰ ਸੰਬੰਧ ਰਚਿਆ ਹੀ ਨਹੀਂ ਹੈ, ਇਸੇ ਸਮੇਂ ਦਾ ਇਤਨਾ ਹੀ ਸੰਬੰਧ ਕਹਾਂਗੇ। ਦੇਖੋ ਸਾਡਾ ਸੰਬੰਧ ਕਿੰਨੀ ਵੱਡੀ ਅਥਾਰਟੀ ਨਾਲ ਹੈ! ਸਾਡਾ ਗ੍ਰੈਂਡ ਪਾਪਾ ਹੈ ਸ਼ਿਵ, ਉਨ੍ਹਾਂ ਦਾ ਨਾਮ ਕਿੰਨਾਂ ਹੈ, ਉਹ ਸਾਰੀ ਮਨੁੱਖ ਸ੍ਰਿਸ਼ਟੀ ਦਾ ਬੀਜਰੂਪ ਹੈ। ਸਰਵ ਆਤਮਾਵਾਂ ਦਾ ਕਲਿਆਣਕਾਰੀ ਹੋਣ ਦੇ ਕਾਰਨ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਹਰ ਹਰ ਭੋਲਾਨਾਥ ਸ਼ਿਵ ਮਹਾਦੇਵ। ਉਹ ਸਾਰੀ ਸ੍ਰਿਸ਼ਟੀ ਦਾ ਦੁੱਖ ਹਰਤਾ, ਸੁਖ ਕਰਤਾ ਹੈ, ਉਸ ਦੇ ਦ੍ਵਾਰਾ ਸਾਨੂੰ ਸੁਖ - ਸ਼ਾਂਤੀ - ਪਵਿੱਤਰਤਾ ਦਾ ਬੜਾ ਹੱਕ ਮਿਲਦਾ ਹੈ, ਸ਼ਾਂਤੀ ਵਿਚ ਫਿਰ ਕੋਈ ਕਰਮਬੰਧਨ ਦਾ ਹਿਸਾਬ - ਕਿਤਾਬ ਨਹੀਂ ਰਹਿੰਦਾ। ਪ੍ਰੰਤੂ ਇਹ ਦੋਵੇਂ ਚੀਜ਼ਾਂ ਪਵਿੱਤਰਤਾ ਦੇ ਆਧਾਰ ਤੇ ਰੱਖਦੇ ਹਨ। ਜਦੋਂ ਤੱਕ ਪਿਤਾ ਦੀ ਪਰਵਰਿਸ਼ ਦਾ ਪੂਰਨ ਵ੍ਰਸਾ ਲੈਕੇ, ਪਿਤਾ ਤੋਂ ਸਰਟੀਫਿਕੇਟ ਨਹੀਂ ਮਿਲਿਆ ਹੈ, ਉਦੋਂ ਤੱਕ ਉਹ ਵ੍ਰੱਸਾ ਮਿਲ ਨਹੀਂ ਸਕਦਾ। ਦੇਖੋ ਬ੍ਰਹਮਾ ਦੇ ਉੱਪਰ ਕਿੰਨਾ ਵੱਡਾ ਕੰਮ ਹੈ - ਮਲੇਛ 5 ਵਿਕਾਰਾਂ ਵਿਚ ਮੈਲੀ ਅਪਵਿਤ੍ਰ ਆਤਮਾਵਾਂ ਨੂੰ ਗੁਲਗੁਲ ਬਣਾਉਂਦੇ ਹਨ, ਜਿਸ ਅਲੌਕਿਕ ਕੰਮ ਦਾ ਉਜੂਰਾ ਫਿਰ ਸਤਿਯੁਗ ਦਾ ਪਹਿਲਾ ਨੰਬਰ ਸ਼੍ਰੀਕ੍ਰਿਸ਼ਨ ਪਦ ਮਿਲਦਾ ਹੈ। ਹੁਣ ਵੇਖੋ ਉਸ ਪਿਤਾ ਦੇ ਨਾਲ ਤੁਹਾਡਾ ਕਿਵੇਂ ਦਾ ਸੰਬੰਧ ਹੈ! ਤਾਂ ਕਿੰਨਾ ਬੇਫ਼ਿਕਰ ਅਤੇ ਖੁਸ਼ ਹੋਣਾ ਚਾਹੀਦਾ ਹੈ। ਹੁਣ ਹਰ ਇੱਕ ਆਪਣੇ ਦਿਲ ਤੋਂ ਪੁੱਛੇ ਅਸੀਂ ਉਨ੍ਹਾਂ ਦੇ ਪੂਰਨ ਤਰ੍ਹਾਂ ਨਾਲ ਹੋ ਚੁੱਕੇ ਹਾਂ?

ਸੋਚਣਾ ਚਾਹੀਦਾ ਹੈ ਕਿ ਜਦੋਂ ਪਰਮਾਤਮਾ ਬਾਪ ਆਇਆ ਹੈ ਤਾਂ ਉਨ੍ਹਾਂ ਤੋਂ ਅਸੀਂ ਕੰਪਲੀਟ ਵਰਸਾ ਲੈਅ ਲਈਏ। ਸਟੂਡੈਂਟ ਦਾ ਕੰਮ ਹੈ ਸੰਪੂਰਨ ਪੁਰਸ਼ਾਰਥ ਕਰ ਸਕਾਲਰਸ਼ਿਪ ਲੈਣਾ ਤਾਂ ਅਸੀਂ ਪਹਿਲਾ ਨੰਬਰ ਲਾਟਰੀ ਕਿਉਂ ਨਾ ਵਿਨ ਕਰੀਏ! ਉਹ ਹੈ ਵਿਜੇ ਮਾਲਾ ਵਿਚ ਪਿਰੋਇਆ ਜਾਣਾ। ਬਾਕੀ ਕਈ ਹਨ ਜੋ ਦੋ ਲੱਡੂ ਫੜ੍ਹ ਕੇ ਬੈਠੇ ਹਨ, ਇੱਥੇ ਦਾ ਵੀ ਹੱਦ ਦਾ ਸੁਖ ਲਵਾਂ ਅਤੇ ਉਥੇ ਵੀ ਬੇਕੁੰਠ ਵਿਚ ਕੁਝ ਨਾ ਕੁਝ ਸੁਖ ਲੈਅ ਲਵਾਂ ਗੇ, ਅਜਿਹੇ ਵਿਚਾਰਵਾਨ ਨੂੰ ਮਾਧਿਅਮ ਅਤੇ ਕਨਿਸ਼ਠ ਪੁਰਸ਼ਾਰਥੀ ਕਹਾਂਗੇ, ਨਾ ਕਿ ਸਰਵੋਤਮ ਪੁਰਸ਼ਾਰਥੀ। ਜਦੋਂ ਬਾਪ ਦੇਣ ਵਿਚ ਆਣਾਕਾਨੀ ਨਹੀਂ ਕਰਦਾ ਤਾਂ ਲੈਣ ਵਾਲੇ ਕਿਉਂ ਕਰਦੇ ਹਨ? ਤਾਂ ਗੁਰੂ ਨਾਨਕ ਨੇ ਕਿਹਾ ਪਰਮਾਤਮਾ ਤੇ ਦਾਤਾ ਹੈ, ਸਮਰੱਥ ਹੈ ਪਰ ਆਤਮਾਵਾਂ ਨੂੰ ਲੈਣ ਦੀ ਵੀ ਤਾਕਤ ਨਹੀਂ ਕਹਾਵਤ ਹੈ ਦਿੰਦਾ ਦੇ, ਲੈਂਦਾ ਥੱਕ ਪਾਵੇ। ( ਦੇਣ ਵਾਲਾ ਦਿੰਦਾ ਹੈ, ਲੇਕਿਨ ਲੈਣ ਵਾਲਾ ਥੱਕ ਜਾਂਦਾ ਹੈ) ਤੁਹਾਡੇ ਦਿਲ ਵਿਚ ਆਉਂਦਾ ਹੋਵੇਗਾ ਅਸੀਂ ਕਿਉਂ ਨਹੀਂ ਚਾਹਾਂਗੇ ਕਿ ਅਸੀਂ ਵੀ ਇਹ ਪਦਵੀ ਪਾਈਏ ਪ੍ਰੰਤੂ ਦੇਖੋ, ਬਾਬਾ ਕਿੰਨੀ ਮਹਿਨਤ ਕਰਦਾ ਹੈ, ਫਿਰ ਵੀ ਮਾਇਆ ਕਿੰਨਾਂ ਵਿਘਣ ਪਾਉਂਦੀ ਹੈ, ਕਿਉਂ? ਹੁਣ ਮਾਇਆ ਦਾ ਰਾਜ ਖਤਮ ਹੋਣ ਵਾਲਾ ਹੈ। ਹੁਣ ਮਾਇਆ ਨੇ ਸਾਰਾ ਸਾਰ ਕੱਢ ਦਿੱਤਾ ਹੈ ਤਾਂ ਹੀ ਪਰਮਾਤਮਾ ਆਉਂਦਾ ਹੈ। ਉਸ ਵਿੱਚ ਸਾਰਾ ਰਸ ਸਮਾਇਆ ਹੋਇਆ ਹੈ, ਉਨ੍ਹਾਂ ਨਾਲ ਸਾਰੇ ਸੰਬੰਧਾਂ ਦੀ ਰਸਨਾ ਮਿਲਦੀ ਹੈ ਤਾਂ ਹੀ ਤਵਮੇਵ ਮਾਤਾਸ਼ਚ ਪਿਤਾ… ਆਦਿ ਇਹ ਮਹਿਮਾ ਉਸ ਪਰਮਾਤਮਾ ਦੀ ਗਾਈ ਹੋਈ ਹੈ, ਤਾਂ ਬਲਿਹਾਰੀ ਇਸ ਸਮੇਂ ਦੀ ਹੈ ਜ਼ੋ ਅਜਿਹਾ ਸੰਬੰਧ ਹੋਇਆ ਹੈ।

ਤਾਂ ਪਰਮਾਤਮਾ ਦੇ ਨਾਲ ਇਤਨਾਂ ਸੰਪੂਰਨ ਸੰਬੰਧ ਜੋੜਨਾ ਹੈ ਜ਼ੋ 21 ਜਨਮਾਂ ਦੇ ਲਈ ਸੁਖ ਪ੍ਰਾਪਤ ਹੋ ਜਾਵੇ, ਇਹ ਹੈ ਪੁਰਸ਼ਾਰਥ ਦੀ ਸਿੱਧੀ। ਪ੍ਰੰਤੂ 21 ਜਨਮ ਦਾ ਨਾਮ ਸੁਣ ਠੰਡੇ ਨਾ ਪੈ ਜਾਣਾ। ਇਵੇਂ ਨਹੀਂ ਸੋਚਣਾ ਕਿ 21 ਜਨਮਾਂ ਦੇ ਲਈ ਇਤਨਾ ਇਸ ਸਮੇਂ ਪੁਰਸ਼ਾਰਥ ਵੀ ਕਰੀਏ ਫਿਰ ਵੀ 21 ਜਨਮਾਂ ਦੇ ਬਾਦ ਡਿੱਗਣਾ ਹੀ ਹੈ ਤਾਂ ਸਿੱਧੀ ਕੀ ਹੋਈ? ਪ੍ਰੰਤੂ ਡਰਾਮੇ ਦੇ ਅੰਦਰ ਆਤਮਾਵਾਂ ਦੀ ਜਿੰਨੀ ਸਰਵੋਤਮ ਸਿੱਧੀ ਮੁਕੱਰਰ ਹੈ ਉਹ ਤਾਂ ਮਿਲੇਗੀ ਨਾ! ਬਾਪ ਆਕੇ ਸੰਪੂਰਨ ਸਟੇਜ ਤੇ ਪਹੁੰਚਾ ਦਿੰਦਾ ਹੈ, ਪ੍ਰੰਤੂ ਅਸੀਂ ਬੱਚੇ ਬਾਬਾ ਨੂੰ ਭੁੱਲ ਜਾਂਦੇ ਹਾਂ ਤਾਂ ਜਰੂਰ ਡਿੱਗਾਂਗੇ, ਇਸ ਵਿੱਚ ਬਾਪ ਦਾ ਕੋਈ ਦੋਸ਼ ਨਹੀਂ ਹੈ। ਹੁਣ ਕਮੀ ਹੋਈ ਤਾਂ ਸਾਡੀ ਬੱਚਿਆਂ ਦੀ, ਸਤਿਯੁਗ ਤ੍ਰੇਤਾ ਦਾ ਸਾਰਾ ਸੁਖ ਇਸ ਜਨਮ ਦੇ ਪੁਰਸ਼ਾਰਥ ਤੇ ਆਧਾਰ ਰੱਖਦਾ ਹੈ ਤਾਂ ਕਿਉਂ ਨਹੀਂ ਸੰਪੂਰਨ ਪੁਰਸ਼ਾਰਥ ਕਰ ਆਪਣਾ ਸਰਵੋਤਮ ਪਾਰਟ ਵਜਾਈਏ! ਕਿਉਂ ਨਾ ਪੁਰਸ਼ਾਰਥ ਕਰ ਉਹ ਵਰਸਾ ਲੇਵੈਂ। ਪੁਰਸ਼ਾਰਥ ਮਨੁੱਖ ਸਦਾ ਸੁਖ ਦੇ ਲਈ ਹੀ ਕਰਦਾ ਹੈ, ਸੁਖ ਦੁੱਖ ਤੋਂ ਨਿਆਰੇ ਹੋਣ ਦੇ ਲਈ ਕੋਈ ਪੁਰਸ਼ਾਰਥ ਨਹੀਂ ਕਰਦਾ, ਉਹ ਤਾਂ ਡਰਾਮੇ ਦੇ ਅੰਤ ਵਿਚ ਪਰਮਾਤਮਾ ਆਏ ਸਾਰੀਆਂ ਆਤਮਾਵਾਂ ਨੂੰ ਸਜਾ ਦੇ ਕੇ, ਪਵਿੱਤਰ ਬਣਾਏ ਪਾਰਟ ਤੋਂ ਮੁਕਤ ਕਰਨਗੇ। ਇਹ ਤਾਂ ਪਰਮਾਤਮਾ ਦਾ ਕੰਮ ਹੈ ਉਹ ਆਪਣੇ ਮੁਕੱਰਰ ਸਮੇਂ ਤੇ ਆਪੇ ਹੀ ਆਕੇ ਦਸਦਾ ਹੈ। ਹੁਣ ਜਦੋਂ ਆਤਮਾਵਾਂ ਨੂੰ ਫਿਰ ਵੀ ਪਾਰਟ ਵਿਚ ਆਉਣਾ ਹੀ ਪਵੇਗਾ ਤਾਂ ਕਿਉਂ ਨਾ ਸਰਵੋਤਮ ਪਾਰਟ ਵਜਾਵੇਂ।

ਮਨੁੱਖ ਸ੍ਰਿਸ਼ਟੀ ਨੂੰ ਸੁਖਦਾਈ ਬਨਾਉਣ ਵਾਲਾ ਬਾਪ ਜਾਣਦਾ ਹੈ ਕਿ ਮਨੁੱਖ ਸ੍ਰਿਸ਼ਟੀ ਸੁਖਦਾਈ ਕਿਵੇਂ ਬਣੇਗੀ? ਜਦੋਂ ਤੱਕ ਆਤਮਾਵਾਂ ਸਵੱਛ ਨਹੀਂ ਬਣੀਆਂ ਹਨ ਉਦੋਂ ਤੱਕ ਸੰਸਾਰ ਸੁਖਦਾਈ ਨਹੀਂ ਹੋ ਸਕਦਾ ਹੈ ਇਸਲਈ ਉਹ ਆ ਕਰਕੇ ਪਹਿਲੇ - ਪਹਿਲੇ ਆਤਮਾਵਾਂ ਨੂੰ ਹੀ ਸਵੱਛ ਬਣਾਉਂਦੇ ਹਨ। ਹੁਣ ਆਤਮਾਵਾਂ ਨੂੰ ਇਮਪਿਓਰਟੀ ¹( ਅਸਵੱਛਤਾ ) ਲੱਗੀ ਹੈ। ਪਹਿਲੇ ਉਸ ਇਮਪਿਓਰਟੀ ਨੂੰ ਕੱਢਣਾ ਹੈ। ਫਿਰ ਆਤਮਾ ਦੇ ਬਲ ਨਾਲ ਹਰ ਚੀਜ ਤੋਂ ਉਨ੍ਹਾਂ ਦੀ ਤਮੋਪ੍ਰਧਾਨਤਾ ਬਦਲ ਕਰਕੇ ਸਤੋਪ੍ਰਧਾਨਤਾ ਹੋਵੇਗੀ, ਜਿਸ ਨੂੰ ਕਹਾਂਗੇ ਕਿ ਸਾਰੇ ਗੋਲਡਨ ਏਜ ਵਿਚ ਆ ਜਾਂਦੇ ਹਨ, ਤਾਂ ਇਹ ਤੱਤਵ ਆਦਿ ਸਭ ਗੋਲਡਨ ਏਜ਼ ਸਟੇਜ ਵਿਚ ਆ ਜਾਂਦੇ ਹਨ। ਪ੍ਰੰਤੂ ਪਹਿਲੇ ਆਤਮਾ ਦੀ ਸਟੇਜ ਬਦਲਦੀ ਹੈ। ਤਾਂ ਆਤਮਾਵਾਂ ਨੂੰ ਬਦਲਾਉਣ ਵਾਲਾ ਮਤਲਬ ਆਤਮਾਵਾਂ ਨੂੰ ਪਿਓਰੀਫਾਈ ਬਨਾਉਣ ਵਾਲਾ ਫਿਰ ਅਥਾਰਟੀ ਉਹ ਹੋ ਗਿਆ। ਤੁਸੀ ਵੇਖਦੇ ਹੋ ਨਾ ਕਿ ਹੁਣ ਦੁਨੀਆ ਬਦਲਦੀ ਜਾ ਰਹੀ ਹੈ। ਪਹਿਲੇ ਤੇ ਆਪਣੇ ਨੂੰ ਬਦਲਣਾ ਹੈ, ਜਦੋਂ ਅਸੀਂ ਆਪਣੇ ਨੂੰ ਬਦਲਾਂਗੇ ਤਾਂ ਉਸ ਦੇ ਆਧਾਰ ਤੇ ਦੁਨੀਆ ਬਦਲੇਗੀ। ਜੇਕਰ ਅਜੇ ਤੱਕ ਸਾਡੇ ਵਿਚ ਫਰਕ ਨਹੀਂ ਆਇਆ ਹੈ, ਆਪਣੇ ਨੂੰ ਹੀ ਨਹੀਂ ਬਦਲਿਆ ਹੈ ਤਾਂ ਫਿਰ ਦੁਨੀਆ ਕਿਵੇਂ ਬਦਲੇਗੀ ਇਸਲਈ ਆਪਣੀ ਜਾਂਚ ਰੋਜ ਕਰੋ। ਜਿਵੇਂ ਪੋਤਾਮੇਲ ਰੱਖਣ ਵਾਲੇ ਰਾਤ ਨੂੰ ਆਪਣਾ ਖਾਤਾ ਵੇਖਦੇ ਹਨ ਨਾ ਕਿ ਅੱਜ ਕੀ ਜਮਾ ਹੋਇਆ? ਸਭ ਆਪਣਾ ਹਿਸਾਬ ਰੱਖਦੇ ਹਨ। ਤਾਂ ਇਹ ਵੀ ਆਪਣਾ ਪੋਤਾਮੇਲ ਰੱਖਣਾ ਹੈ ਕਿ ਸਾਰੇ ਦਿਨ ਵਿਚ ਸਾਡਾ ਕਿੰਨਾਂ ਫਾਇਦਾ ਰਿਹਾ, ਕਿੰਨਾਂ ਨੁਕਸਾਨ ਰਿਹਾ? ਜੇਕਰ ਨੁਕਸਾਨ ਵਿਚ ਕੁਝ ਜਿਆਦਾ ਗਿਆ ਤਾਂ ਫਿਰ ਦੂਜੇ ਦਿਨ ਦੇ ਲਈ ਫਿਰ ਖ਼ਬਰਦਾਰ ਰਹਿਣਾ ਹੈ। ਇਸੇ ਤਰ੍ਹਾਂ ਨਾਲ ਆਪਣਾ ਅਟੈਂਸ਼ਨ ਰੱਖਣ ਨਾਲ ਫਿਰ ਅਸੀਂ ਫਾਇਦੇ ਵਿਚ ਜਾਂਦੇ - ਜਾਂਦੇ ਆਪਣੀ ਜੋ ਪੁਜੀਸ਼ਨ ਹੈ ਉਸਨੂੰ ਫੜਦੇ ਜਾਵਾਂਗੇ। ਤਾਂ ਅਜਿਹੀ ਜਾਂਚ ਰੱਖਦੇ ਆਪਣੇ ਨੂੰ ਬਦਲਿਆ ਹੋਇਆ ਮਹਿਸੂਸ ਕਰਨਾ ਚਾਹੀਦਾ ਹੈ। ਇਵੇਂ ਨਹੀਂ ਕਿ ਅਸੀਂ ਤਾਂ ਦੇਵਤਾ ਬਣਾਂਗੇ, ਹੁਣ ਜਿਵੇਂ ਹਾਂ ਉਵੇਂ ਠੀਕ ਹਾਂ…। ਨਹੀਂ। ਹੁਣ ਤੋਂ ਹੀ ਉਹ ਦੇਵਤਾਈ ਸੰਸਕਾਰ ਬਣਾਉਣੇ ਹਨ। ਹੁਣ ਤੱਕ ਜੋ ਪੰਜ ਵਿਕਾਰਾਂ ਦੇ ਵਸ਼ ਸੰਸਕਾਰ ਚਲਦੇ ਸਨ, ਹੁਣ ਵੇਖਣਾ ਹੈ ਕਿ ਉਨ੍ਹਾਂ ਵਿਕਾਰਾਂ ਤੋਂ ਅਸੀਂ ਛੁੱਟਦੇ ਜਾ ਰਹੇ ਹਾਂ? ਸਾਡੇ ਵਿਚ ਜੋ ਕ੍ਰੋਧ ਆਦਿ ਸੀ ਉਹ ਨਿਕਲਦਾ ਜਾ ਰਿਹਾ ਹੈ? । ਲੋਭ ਜਾਂ ਮੋਹ ਆਦਿ ਜੋ ਸੀ ਉਹ ਸਭ ਵਿਕਾਰੀ ਸੰਸਕਾਰ ਬਦਲਦੇ ਜਾ ਰਹੇ ਹਨ? ਜੇਕਰ ਬਦਲਦੇ ਜਾ ਰਹੇ ਹਨ, ਛੁੱਟਦੇ ਜਾ ਰਹੇ ਹਨ ਤਾਂ ਸਮਝੋ ਅਸੀਂ ਬਦਲਦੇ ਜਾ ਰਹੇ ਹਾਂ। ਜੇਕਰ ਨਹੀਂ ਛੁੱਟਦੇ ਹਨ ਤਾਂ ਸਮਝੋ ਕਿ ਅਜੇ ਅਸੀਂ ਬਦਲੇ ਨਹੀਂ ਹਾਂ। ਤਾਂ ਬਦਲਣ ਦਾ ਫ਼ਰਕ ਮਹਿਸੂਸ ਹੋਣਾ ਚਾਹੀਦਾ ਹੈ, ਆਪਣੇ ਵਿਚ ਚੇਂਜ ਆਉਣੀ ਚਾਹੀਦੀ ਹੈ। ਇਵੇਂ ਨਹੀਂ ਕਿ ਸਾਰਾ ਦਿਨ ਵਿਕਾਰੀ ਖਾਤੇ ਵਿਚ ਹੀ ਚਲਦੇ ਰਹੀਏ, ਬਾਕੀ ਸਮਝਣ ਕਿ ਅਸੀਂ ਕੋਈ ਚੰਗਾ ਦਾਨ ਪੁੰਨ ਕੀਤਾ, ਬਸ। ਨਹੀਂ। ਸਾਡਾ ਜੋ ਕਰਮ ਦਾ ਖਾਤਾ ਚਲਦਾ ਇਹ, ਉਸ ਵਿੱਚ ਹੀ ਅਸੀਂ ਸੰਭਲਣਾ ਹੈ। ਅਸੀਂ ਜੋ ਕੁਝ ਕਰਦੇ ਹਾਂ ਉਸ ਵਿੱਚ ਕਿਸੇ ਵਿਕਾਰ ਦੇ ਵਸ਼ ਹੋ ਆਪਣਾ ਵਿਕ੍ਰਮੀ ਖਾਤਾ ਤੇ ਨਹੀਂ ਬਣਾਉਂਦੇ ਹਾਂ? ਇਸ ਵਿੱਚ ਆਪਣੇ ਆਪ ਨੂੰ ਸੰਭਾਲਣਾ ਹੈ। ਇਹ ਸਾਰਾ ਪੋਤਾਮੇਲ ਰੱਖਣਾ ਹੈ ਅਤੇ ਸੋਨ ਤੋਂ ਪਹਿਲਾਂ 10 - 15 ਮਿੰਟ ਆਪਣੇ ਨੂੰ ਵੇਖਣਾ ਚਾਹੀਦਾ ਹੈ ਕਿ ਸਾਰਾ ਦਿਨ ਸਾਡਾ ਕਿਵੇਂ ਲੰਘਿਆ? ਕਈ ਤੇ ਨੋਟ ਵੀ ਕਰਦੇ ਹਨ ਕਿਉਂਕਿ ਪਿਛਲੇ ਪਾਪਾਂ ਦਾ ਜੋ ਸਿਰ ਤੇ ਬੋਝ ਹੈ ਉਸ ਨੂੰ ਵੀ ਮਿਟਾਉਣਾ ਹੈ, ਉਸ ਦੇ ਲਈ ਬਾਪ ਦਾ ਫ਼ਰਮਾਨ ਹੈ ਮੈਨੂੰ ਯਾਦ ਕਰੋ, ਤਾਂ ਉਹ ਵੀ ਅਸੀਂ ਕਿੰਨਾਂ ਵਕਤ ਯਾਦ ਵਿੱਚ ਦਿੱਤਾ? ਕਿਉਂਕਿ ਇਹ ਚਾਰਟ ਰੱਖਣ ਨਾਲ ਦੂਜੇ ਦਿਨ ਦੇ ਲਈ ਸਾਵਧਾਨ ਰਹਾਂਗੇ। ਇਵੇਂ ਸਾਵਧਾਨ ਰਹਿੰਦੇ - ਰਹਿੰਦੇ ਫਿਰ ਸਾਵਧਾਨ ਹੋ ਜਾਵਾਂਗੇ ਫਿਰ ਸਾਡੇ ਕਰਮ ਚੰਗੇ ਰਹਿੰਦੇ ਚੱਲਣਗੇ ਅਤੇ ਫਿਰ ਅਜਿਹਾ ਕੋਈ ਪਾਪ ਨਹੀਂ ਹੋਵੇਗਾ। ਤਾਂ ਪਾਪਾਂ ਤੋਂ ਹੀ ਤੇ ਬਚਣਾ ਹੈ ਨਾ। ਅੱਛਾ - ਮਿੱਠੀ ਮਾਂ ਦਾ ਮਿੱਠੇ - ਮਿੱਠੇ ਬੱਚਿਆਂ ਪ੍ਰਤੀ ਯਾਦਪਿਆਰ ਅਤੇ ਗੁੱਡਮੋਰਨਿੰਗ।

ਸੰਦੇਸ਼ੀ ਦੇ ਤਨ ਦ੍ਵਾਰਾ ਸਰਸਵਤੀ ਮਾਂ ਨਾਲ ਅਵਿਅਕਤ ਪ੍ਰਭੂ ਮਿਲਣ ਅਤੇ ਸੰਵਾਦ

ਬੇਟੀ ਸ਼੍ਰੀ ਰਾਧੇ ਦੇਖੋ, ਤੇਰੇ ਕੋਲ ਕੌਣ ਆਕੇ ਪਧਾਰਿਆ ਹੈ? ਕਿੰਨੀ ਵੱਡੀ ਤਾਕਤ ਤੇਰੇ ਨਾਲ ਗੱਲ ਕਰ ਰਹੀ ਹੈ। ਮੇਰੇ ਆਉਣ ਦੇ ਰਾਜ਼ ਤੋਂ ਤੂੰ ਖੁਦ ਨੂੰ ਵੀ ਜਾਣ ਸਕਦੀ ਹੈ। ਆਉਣ ਵਾਲੇ ਦੀ ਪੁਜੀਸ਼ਨ ਦੇ ਨਾਲ ਖੁਦ ਦੀ ਪੁਜੀਸ਼ਨ ਅਤੇ ਪਦਵੀ ਨੂੰ ਵੀ ਜਾਣ ਸਕਦੀ ਹੋ।

ਹੇ ਰਾਧੇ ਬੇਟੀ, ਤੂੰ ਮੇਰਾ ਜਲਵਾ ਵੇਖਣਾ ਚਾਹੁੰਦੀ ਹੈ! ਮੈਂ ਚਾਹਾਂ ਤਾਂ ਇੱਕ ਸੈਕਿੰਡ ਵਿਚ ਵਿਨਾਸ਼ ਕਰ ਸਕਦਾ ਹਾਂ। ਪ੍ਰੰਤੂ ਕਰਦਾ ਨਹੀਂ ਹਾਂ ਕਿਉਂਕਿ ਵਿਰਾਟ ਫਿਲਮ ਅਨੁਸਾਰ ਜ਼ੋ - ਜ਼ੋ ਕਰਤਵਿਆ ਜਿਸ - ਜਿਸ ਦ੍ਵਾਰਾ ਜਿਵੇਂ ਪਲੇ ਹੋਣੇ ਹਨ, ਉਹ ਜਰੂਰ ਪਲੇ ਹੋਣਗੇ। ਅਵਿਅੱਕਤ ਪ੍ਰਭੂ ਅਨਾਦਿ ਕਾਇਦੇ ਕਾਨੂੰਨ ਨੂੰ ਜਾਨਣ ਵਾਲਾ ਹੀ ਅਨਾਦਿ ਕਾਇਦਿਆਂ ਦੀ ਪਹਿਚਾਣ ਆਕੇ ਦਿੰਦਾ ਹੈ। ਇਹ ਸਾਰੀ ਸ੍ਰਿਸ਼ਟੀ ਦਾ ਅਨਾਦਿ ਖੇਲ ਸਟੇਜ ਤੇ ਪਲੇ ਹੁੰਦਾ ਹੈ, ਤਾਂ ਪ੍ਰੈਕਟਿਕਲ ਪਲੇ ਹੋਣੇ ਵਿਚ ਸਮੇਂ ਲੈਂਦਾ ਹੈ, ਜੇਕਰ ਇੰਨੇ ਵਰ੍ਹਿਆਂ ਦਾ ਖੇਲ ਇੱਕ ਸੈਕਿੰਡ ਵਿਚ ਪੂਰਾ ਕਰ ਦਵਾਂ ਤਾਂ ਬਾਕੀ ਖੇਲ ਕੀ ਚੱਲੇ! ਤਾਂ ਜੋ - ਜੋ ਤਕਲੀਫ ਜਿਵੇਂ - ਜਿਵੇਂ ਦੇਖਣੀ ਅਤੇ ਸਹਿਣ ਕਰਨੀ ਹੈ, ਉਹ ਉਵੇਂ ਹੀ ਉਸ ਅਟਪਟੇ ਰਾਜ਼ ਨਾਲ ਰਪੀਟ ਹੁੰਦੀ ਹੈ। ਇਹ ਅਟਪਟੀ ਰਿਪੀਟੇਸ਼ਣ ਹੈ ਜਿਸ ਨੂੰ ਹੇ ਪਿਆਰੀ ਮਮ ਰਾਧੇ ਤੂੰ ਅਤੇ ਮੈਂ ਦੇਖ ਕਿੰਨਾਂ ਖੁਸ਼ ਹੁੰਦਾ ਹਾਂ।

ਇਸ ਵਿਰਾਟ ਡਰਾਮੇ ਦੇ ਸਾਰੇ ਪਾਰਟ ਟੈਸਟ ਲੈਣ ਵਾਲੇ ਬਣੇ ਹੋਏ ਹਨ। ਇਸ ਖੇਲ ਨੂੰ ਚਲਾਉਣ ਵਾਲਾ ਜੇਕਰ ਚਾਹੇ ਤਾਂ ਇੱਕ ਸੈਕਿੰਡ ਵਿਚ ਇਸ ਡਰਾਮੇ ਨੂੰ ਡਰਾਪ ਕਰ ਨਵੇਂ ਸਿਰੇ ਤੋਂ ਸ਼ੁਰੂ ਕਰ ਦੇਵੇ, ਪ੍ਰੰਤੂ ਕਰਦਾ ਨਹੀਂ ਹੈ ਕਿਉਂ ਕਿ ਈਸ਼ਵਰ ਨੂੰ ਵੀ ਇਸ ਸਧਾਰਨ ਤਰੀਕੇ ਨਾਲ ਕਰਤਵਿਆ ਚਲਾਉਣਾ ਪੈਂਦਾ ਹੈ। ਖੁਦ ਸਰਵਸ਼ਕਤੀਮਾਨ ਨਿਰਾਕਾਰ ਈਸ਼ਵਰ ਸਾਕਾਰ ਵਿਚ ਹਨ ਪ੍ਰੰਤੂ ਸਧਾਰਨ ਵੇਸ਼ ਵਿਚ! ਇਹ ਹੀ ਤਾਂ ਭੁੱਲ - ਭੁਲਾਇਆ ਦਾ ਖੇਲ ਹੈ, ਜਿਸ ਨੂੰ ਜੋ ਜਾਣੇ ਉਹ ਹੀ ਜਾਨੀ - ਜਾਨਨਹਾਰ।

ਬੇਟੀ ਸ਼੍ਰੀ ਰਾਧੇ, ਪ੍ਰਿਅ ਵਤਸਾਂ ਨੂੰ ਇਹ ਸਹਿਣ ਕਰਨ ਦਾ ਮਾਰਗ ਵੀ ਜਰੂਰ ਤਯ ਕਰਨਾ ਹੈ। ਜੇਕਰ ਮੈਂ ਚਾਹਾਂ ਤਾ ਆਪਣੇ ਵਤਸਾਂ ਪ੍ਰਤੀ ਇਸ ਨੂੰ ਸਹਿਜ ਮਾਰਗ ਵੀ ਬਣਾ ਸਕਦਾ ਹਾਂ ਕਿਉਂਕਿ ਸਾਖਸ਼ਾਤਕਾਰ ਕਰਵਾਉਣ ਦੀ ਚਾਬੀ ਮੇਰੇ ਹੱਥ ਵਿਚ ਹੈ। ਜੇਕਰ ਕਿਸੇ ਵੀ ਧਨਵਾਨ ਭਗਤ ਨੂੰ ਕਿਸੇ ਦੇਵਤਾ ਦਾ ਸਖਾਸ਼ਤਕਾਰ ਕਰਵਾ ਦੇਵਾਂ, ਤਾਂ ਉਹ ਆਪਣਾ ਸਾਰਾ ਧਨ ਲੈਕੇ ਯਗ ਵਿਚ ਆਕੇ ਸਵਾਹਾ ਕਰ ਦੇਵੇ, ਕਿਉਂਕਿ ਈਸ਼ਵਰ ਤਾਂ ਸਾਰੇ ਧਨਵਾਨਾਂ ਦਾ ਧਨਵਾਨ ਹੈ। ਲੇਕਿਨ ਤੇਰਾ ਪਿਤਾ ਚਾਹੁੰਦਾ ਹੈ ਕਿ ਮੈਂ ਆਪਣੇ ਬੈਗਰਜ ਪ੍ਰਿਅ ਵਤਸ਼ਾਂ ਨੂੰ ਪ੍ਰਿੰਸ ਅਤੇ ਪ੍ਰਿੰਸਿਜ ਬਣਾਵਾਂ, ਇਸਲਈ ਤੁਸੀ ਇਹ ਸਭ ਸਹਿਣ ਕਰਨ ਦੇ ਬਾਅਦ ਹੀ ਪ੍ਰਿੰਸ ਅਤੇ ਪ੍ਰਿੰਸਿਜ ਜਾਕੇ ਬਣੋਗੇ। ਪਿਤਾ ਜਾਣਦਾ ਹੈ ਕਿ ਵਤਸਾਂ ਨੂੰ ਸਹਿਣ ਕਰਨ ਦਾ ਮਾਰਗ ਜਰੂਰ ਤਯ ਕਰਨਾ ਹੈ ਕਿਉਂਕਿ ਸਹਿਣ ਕਰਨਾ, ਇਹ ਈਸ਼ਵਰੀ ਅਤੇ ਦੈਵੀ ਗੁਣ ਹਨ, ਜਿਸ ਵਿਚ ਹੀ ਖੁਸ਼ੀ ਸਮਾਈ ਹੋਈ ਹੈ। ਇਸ ਗੁਣ ਨਾਲ ਈਸ਼ਵਰੀ ਸੁਖ ਮਹਿਸੂਸ ਹੁੰਦਾ ਹੈ। ਸਹਿਣ ਕਰਦੇ ਵੀ ਤੁਸੀਂ ਕਿੰਨੀ ਮੌਜ ਮਨਾਉਂਦੇ ਹੋ, ਇਹ ਗੋਪਨੀਯ ਗਿਆਨ ਹੈ। ਅਜਿਹਾ ਅਣਾਸਕਤ ਯੋਗੀ ਹੀ ਸਥਾਈ ਸੁਖ ਨੂੰ ਪ੍ਰਾਪਤ ਕਰਦਾ ਹੈ।

ਹੁਣ ਤਾਂ ਪ੍ਰੀਖਿਆਵਾਂ ਦਾ ਸਮਾਂ ਨੇੜੇ ਆ ਪੁੱਜਾ ਹੈ, ਹਰ ਇੱਕ ਵਤਸ ਆਉਣ ਵਾਲੀਆਂ ਪ੍ਰੀਖਿਆਵਾਂ ਨੂੰ ਇਨਏਡਵਾਂਸ ਸਾਮ੍ਹਣੇ ਰੱਖ ਉਸ ਅਭਿਆਸ ਵਿਚ ਚਲਦਾ ਚੱਲੇ। ਭਾਵੇਂ ਕਿਸੇ ਵੀ ਵਤਸ ਨੂੰ ਖਾਣ - ਪੀਣ ਆਦਿ ਨਾ ਮਿਲੇ, ਲੇਕਿਨ ਖੁਦ ਬੇਪ੍ਰਵਾਹ ਬਾਦਸ਼ਾਹ ਹੋ ਹਾਜਿਰ ਹੋਵੇ। ਅਜਿਹੀ ਆਪਣੀ ਸੁੰਦਰ ਅਵਸਥਾ ਬਹੁਤ ਸਮੇਂ ਤੋਂ ਲੈਕੇ ਧਾਰਨ ਕਰਨੀ ਹੈ, ਜੇਕਰ ਕੋਈ ਸਮਝਦਾ ਹੈ ਕਿ ਉਸ ਵੇਲੇ ਆਪੇ ਹੀ ਚੱਲ ਜਾਵਾਂਗਾ, ਇਹ ਸਮਝ ਬੈਠਣਾ ਖੁਦ ਨੂੰ ਧੋਖਾ ਦੇਣਾ ਹੈ ਇਸਲਈ ਪਹਿਲੇ ਤੋਂ ਹੀ ਸਾਵਧਾਨ ਹੋ ਰਹਿਣਾ ਹੈ।

ਮੇਰੇ ਅਤੀ ਪ੍ਰਿਅ ਵਤਸ ਯਾਦ ਵਿੱਚ ਤੇ ਬੈਠਦੇ ਹਨ ਪ੍ਰੰਤੂ ਹਾਲੇ ਤੱਕ ਉਸ ਲਾਈਟ ਦਾ ਤੇਜ ਮੇਰੇ ਵਤਨ ਤੱਕ ਨਹੀਂ ਪਹੁੰਚਦਾ ਹੈ। ਹਰ ਇੱਕ ਜਦੋਂ ਲਾਈਟ ਸਵਰੂਪ ਹੋਕੇ ਹਾਜਿਰ ਹੋਣਗੇ ਤਾਂ ਉਨ੍ਹਾਂ ਦੇ ਯੋਗ ਦਾ ਤੇਜ ਮੇਰੇ ਵਤਨ ਵਿਚ ਆਵੇਗਾ ਤਾਂ ਹੀ ਉਨ੍ਹਾਂ ਹਰ ਇੱਕ ਦੀ ਸੰਪੂਰਨ ਲਾਈਟ ਉਨ੍ਹਾਂ ਵਿਚ ਪ੍ਰਵੇਸ਼ ਹੋਵੇਗੀ। ਉਸ ਵੇਲੇ ਹੀ ਫਿਰ ਸ਼ਕਤੀਆਂ ਦੀ ਮਹਿਮਾ ਨਿਕਲੇਗੀ। ਤਾਂ ਹਰ ਇੱਕ ਨੂੰ ਆਪਣੇ ਨਿਸ਼ਚੇ ਵਿਚ ਸਥੇਰਿਯਮ ਰਹਿਣਾ ਹੈ, ਜੋ ਮੈਂ ਜੇਕਰ ਉਤਾਰਾਂ ਤਾਂ ਵੀ ਉਤਰ ਨਾ ਸਕੇ।

ਹੇ ਸ਼ਿਰੋਮਣੀ ਸ਼ਕਤੀ ਰਾਧੇ, ਸ਼ਕਤੀਆਂ ਨੂੰ ਗਿਆਨ ਨੇਸ਼ਠਾ ਬਲ ਵਿਚ ਅਤੇ ਮੂੰਹ ਤੋਂ ਗਿਆਨ ਮੁਰਲੀ ਵਜਾਉਣ ਵਿਚ ਤਿਆਰ ਰਹਿਣਾ ਚਾਹੀਦਾ। ਤੁਹਾਨੂੰ ਆਪਣੀ ਇੱਕਰਸ ਈਸ਼ਵਰੀ ਦ੍ਰਿਸ਼ਟੀ ਨਾਲ ਹਰ ਇੱਕ ਨੂੰ ਨਿਹਾਲ ਕਰ ਆਪਣੇ ਮਧੁਰ ਵੀਨਾ ਨਾਲ ਪਹਿਚਾਣ ਦੇਣੀ ਹੈ ਕਿ ਮੈਂ ਕੌਣ ਹਾਂ ਅਤੇ ਮੇਰਾ ਪਿਤਾ ਕੌਣ ਹੈ। ਕਿਵੇਂ ਬ੍ਰਹਮਾ ਵਿਚ ਭਗਵਾਨ ਪ੍ਰਤੱਖ ਹੋਇਆ ਹੈ, ਜੋ ਇਸ ਅੰਤ ਦੇ ਸਮੇਂ ਡੇਵਿਲ ਵਰਲਡ ਨੂੰ ਖਲਾਸ ਕਰ ਆਪਣੇ ਨਿੱਜ ਦੇਸ਼ ਡੀਟੀ ਵਰਲਡ ਵਿੱਚ ਲੈਕੇ ਜਾ ਰਿਹਾ ਹੈ।

ਹੇ ਰਾਧੇ ਬੇਟੀ, ਜਦੋਂ ਹਰ ਇੱਕ ਦੀ ਅਵਸਥਾ ਦੀਪਕ ਦੀ ਲਾਈਟ ਤਰ੍ਹਾਂ ਸਥੇਰੀਯਮ ਰਹੇਗੀ ਤਾਂ ਸੂਕਸ਼ਮ ਅੰਤਾ ਪ੍ਰੇਰਣਾਵਾਂ ਨੂੰ ਫੜਕੇ ਆਪਣਾ ਕੰਮ ਸੰਪੂਰਨ ਤਰੀਕੇ ਨਾਲ ਸਿੱਧ ਕਰ ਸਕਣਗੇ ਜਿੰਨੀ ਗਿਆਨ ਅਨੁਸਾਰ ਅਵਸਥਾ ਹੋਵੇਗੀ, ਉਤਨਾ ਹੀ ਪ੍ਰੇਰਨਾਵਾਂ ਨੂੰ ਫੜ ਸਕਣਗੇ। ਜਿਨਾਂ ਉਸ ਅਵਸਥਾ ਵਿਚ ਲਗਾਤਾਰ ਰਹੋਗੇ ਉਤਨੀ ਸੰਪੂਰਨ ਪ੍ਰੇਰਨਾਵਾਂ ਟਚ ਹੋ ਸਕਣਗੀਆਂ।

ਔਹੋ ! ਬੇਟੀ ਰਾਧੇ, ਮੇਰਾ ਸਵਰੂਪ ਤਾਂ ਵੇਖੋ, ਕਿ ਵਤਸ ਮੇਰੇ ਸਵਰੂਪ ਨੂੰ ਨਹੀਂ ਵੇਖ ਸਕਦੇ ਕਿ ਕਿਵੇਂ ਅਖੰਡ ਜੋਤੀ ਤੱਤਵ ਤੋਂ ਆਕੇ ਮੈਂ ਸਾਖਸਸ਼ਾਤ ਪ੍ਰਵੇਸ਼ ਹੋ ਆਕੇ ਗੱਲ ਕਰਦਾ ਹਾਂ, ਮੇਰੇ ਦ੍ਵਾਰਾ ਹੀ ਇਹ ਸਭ ਸਾਖਸ਼ਾਤਕਾਰ ਹੁੰਦੇ ਹਨ ਕਿਉਂਕਿ ਮੈਂ ਹੀ ਸਭ ਦਾ ਮੂਲ ਸਮੂਹ ਹਾਂ। ਦੇਖੋ, ਪ੍ਰਾਕ੍ਰਿਤੀ ਦੇ ਵਿਚ ਚਮਕਦੀ ਹੈ ਗਿਆਨ ਲਾਈਟ। ਵਤਸ ਸਿਰਫ ਇਹ ਵਿਚਾਰ ਕਰੋ ਕਿ ਆਹਾ! ਜਿਸਨੂੰ ਸਾਰੀ ਸ੍ਰਿਸ਼ਟੀ ਪੁਕਾਰ ਰਹੀ ਹੈ ਉਹ ਖੁਦ ਸਰਵਸ਼ਕਤੀਮਾਨ ਈਸ਼ਵਰ ਯਗ ਵਿਚ ਅਸੀਂ ਵਤਸਾਂ ਦੇ ਸਾਮ੍ਹਣੇ ਆਏ ਪਧਾਰਿਆ ਹੈ। ਉਸ ਦੀ ਸ਼ੀਤਲ ਗੋਦ ਵਿਚ ਬੈਠਣ ਨਾਲ ਹਿਰਦੇ ਸ਼ਾਂਤ ਹੋ ਜਾਂਦਾ ਹੈ। ਜੇਕਰ ਰਚਨਾ ਨੂੰ ਰਚਨ ਵਾਲਾ ਮਿਲ ਗਿਆ ਤਾਂ ਫਿਰ ਉਸਨੂੰ ਛੱਡ ਉਸਦੀ ਰਚਨਾ ਵਿਚ ਕਿਉਂ ਜਾਵਾਂ! ਹਾਈਏਸਟ ਵਿਚ ਹਾਈਏਸਟ ਅਥਾਰਟੀ ਸਰਵ ਤਾਕਤ ਦਾ ਖੁਦ ਮਾਲਿਕ ਜਿਸ ਤੋਂ ਸਰਵ ਤਾਕਤਾਂ ਪ੍ਰਗਟ ਹੋਈਆਂ ਹਨ, ਉਸ ਪਹਿਚਾਣ ਵਿਚ ਆ ਗਏ ਤਾਂ ਫਿਰ ਇਹ ਗੋਦ ਛੱਡਣਾ ਅਸੰਭਵ ਹੋ ਜਾਵੇਗਾ। ਜਦੋਂ ਦੀ ਕ੍ਰਿਏਟਰ ਦੀ ਪਹਿਚਾਣ ਆ ਜਾਵੇ ਤਾਂ ਤੇ ਸਮਝਣ ਕਿ ਇਹ ਕੌਣ ਹਨ! ਸਮਝਾ, ਸ਼੍ਰੋਮਣੀ ਰਾਧੇ। ਅੱਛਾ।

ਵਰਦਾਨ:-
ਸਦਾ ਅਤਿੰਦ੍ਰੀਏ ਸੁਖ ਦੇ ਝੂਲੇ ਵਿਚ ਝੂਲਣ ਵਾਲੇ ਸੰਗਮਯੁੱਗ ਦੀ ਸਰਵ ਅਲੌਕਿਕ ਪ੍ਰਾਪਤੀਆਂ ਤੋਂ ਸੰਪੰਨ ਭਵ।

ਜੋ ਬੱਚੇ ਅਲੌਕਿਕ ਪ੍ਰਾਪਤੀਆਂ ਤੋਂ ਸਦਾ ਸੰਪੰਨ ਹਨ ਉਹ ਅਤਿੰਦਰੀਏ ਸੁਖ ਦੇ ਝੂਲੇ ਵਿਚ ਝੂਲਦੇ ਰਹਿੰਦੇ ਹਨ। ਜਿਵੇਂ ਜੋ ਲਾਡਲੇ ਬੱਚੇ ਹੁੰਦੇ ਹਨ ਉਨ੍ਹਾਂ ਨੂੰ ਝੂਲੇ ਵਿਚ ਝੁਲਾਉਂਦੇ ਹਨ। ਇਵੇਂ ਸਰਵ ਪ੍ਰਾਪਤੀ ਸੰਪੰਨ ਬ੍ਰਾਹਮਣ ਦਾ ਝੂਲਾ ਅਤਿੰਦਰੀਏ ਸੁਖ ਦਾ ਝੂਲਾ ਹੈ। ਇਸੇ ਝੂਲੇ ਵਿਚ ਸਦਾ ਝੂਲਦੇ ਰਹੋ। ਕਦੇ ਵੀ ਦੇਹ - ਅਭਿਮਾਨ ਵਿਚ ਨਹੀਂ ਆਉਣਾ। ਜੋ ਝੂਲੇ ਤੋਂ ਉਤਰ ਕੇ ਧਰਤੀ ਤੇ ਪੈਰ ਰੱਖਦੇ ਹਨ ਉਹ ਮੈਲੇ ਹੋ ਜਾਂਦੇ ਹਨ। ਉੱਚੇ ਤੋਂ ਉੱਚੇ ਬਾਪ ਦੇ ਸਵੱਛ ਬੱਚੇ ਸਦਾ ਅਤਿੰਦਰੀਏ ਸੁਖ ਦੇ ਝੂਲੇ ਵਿਚ ਝੂਲਦੇ, ਮਿੱਟੀ ਵਿਚ ਪੈਰ ਨਹੀਂ ਰੱਖ ਸਕਦੇ

ਸਲੋਗਨ:-
"ਮੈਂ ਤਿਆਗੀ ਹਾਂ" ਇਸ ਅਭਿਮਾਨ ਦਾ ਤਿਆਗ ਹੀ ਸੱਚਾ ਤਿਆਗ ਹੈ।

ਅਵਿਅਕਤ ਇਸ਼ਾਰੇ:- ਆਤਮਿਕ ਸਥਿਤੀ ਵਿਚ ਰਹਿਣ ਦਾ ਅਭਿਆਸ ਕਰੋ, ਅੰਤਰਮੁੱਖੀ ਬਣੋ। ਜਦੋਂ ਖੁਦ ਨੂੰ ਅਕਾਲਮੂਰਤ ਆਤਮਾ ਸਮਝੋਗੇ ਤਾਂ ਅੱਕਾਲੇਮ੍ਰਿਤੂ ਤੋਂ ਅਕਾਲ ਤੋਂ, ਸਰਵ ਸਮੱਸਿਆਵਾਂ ਤੋਂ ਬਚ ਸਕੋਗੇ ਮਾਨਸਿਕ ਚਿੰਤਾਵਾਂ, ਮਾਨਸਿਕ ਪ੍ਰਸਥਿਤੀਆਂ ਨੂੰ ਹਟਾਉਣ ਦਾ ਇੱਕ ਹੀ ਸਾਧਨ ਹੈ - ਆਪਣੇ ਇਸ ਪੁਰਾਣੇ ਸ਼ਰੀਰ ਦੇ ਭਾਨ ਨੂੰ ਮਿਟਾਉਣਾ। ਦੇਹ - ਅਭਿਮਾਨ ਨੂੰ ਮਿਟਾਉਣ ਨਾਲ ਸਰਵ ਪ੍ਰਸਥਿਤੀਆਂ ਮਿਟ ਜਾਣਗੀਆਂ।