24.09.25 Punjabi Morning Murli Om Shanti BapDada Madhuban
ਮਿੱਠੇ ਬੱਚੇ:- ਬਾਪ ਆਏ
ਹਨ ਤੁਹਾਡੀ ਬੈਟਰੀ ਚਾਰਜ ਕਰਨ , ਜਿਨ੍ਹਾਂ ਤੁਸੀਂ ਯਾਦ ਵਿੱਚ ਰਹੋਗੇ ਉਨੀਂ ਬੈਟਰੀ ਚਾਰਜ ਹੁੰਦੀ
ਰਹੇਗੀ "
ਪ੍ਰਸ਼ਨ:-
ਤੁਹਾਡੀ ਸੱਚ ਦੀ
ਬੇੜੀ ( ਨਾਂਵ ) ਨੂੰ ਤੁਫ਼ਾਨ ਕਿਉਂ ਲੱਗਦਾ ਹੈ ?
ਉੱਤਰ:-
ਕਿਉਂਕਿ ਇਸ ਸਮੇਂ
ਆਰਟੀਫਿਸ਼ਲ ਬਹੁਤ ਨਿਕਲ ਪਏ ਹਨ। ਕੋਈ ਆਪਣੇ ਨੂੰ ਭਗਵਾਨ ਕਹਿੰਦੇ, ਕੋਈ ਰਿੱਧੀ ਸਿੱਧੀ ਦਿਖਾਉਂਦੇ ਹਨ,
ਇਸ ਲਈ ਮਨੁੱਖ ਸੱਚ ਨੂੰ ਪਰਖ਼ ਨਹੀ ਸਕਦੇ। ਸੱਚ ਦੀ ਬੇੜੀ ਨੂੰ ਹਿਲਾਉਣ ਦੀ ਕੋਸ਼ਿਸ਼ ਕਰਦੇ ਹਨ। ਪ੍ਰੰਤੂ
ਤੁਸੀਂ ਜਾਣਦੇ ਹੋ ਕੀ ਸਾਡੀ ਸੱਚ ਦੀ ਨਾਂਵ ਡੁੱਬ ਨਹੀ ਸਕਦੀ। ਅੱਜ ਜੋ ਵਿਘਣ ਪਾਉਂਦੇ ਹਨ, ਉਹ ਕੱਲ
ਸਮਝਣਗੇ ਕੀ ਸਦਗਤੀ ਦਾ ਰਸਤਾ ਇੱਥੋਂ ਹੀ ਮਿਲਣਾ ਹੈ। ਸਭਦੇ ਲਈ ਇਹ ਇੱਕ ਹੀ ਹੱਟੀ ਹੈ।
ਓਮ ਸ਼ਾਂਤੀ
ਰੂਹਾਨੀ ਬੱਚਿਆਂ ਪ੍ਰਤੀ ਮਤਲਬ ਰੂਹਾਂ ਪ੍ਰਤੀ ਕਿਉਂਕਿ ਰੂਹ ਮਤਲਬ ਆਤਮਾ ਸੁਣਦੀ ਹੈ ਕੰਨਾਂ ਦੁਆਰਾ।
ਧਾਰਨਾ ਆਤਮਾ ਵਿੱਚ ਹੁੰਦੀ ਹੈ। ਬਾਪ ਦੀ ਆਤਮਾ ਵਿੱਚ ਵੀ ਗਿਆਨ ਭਰਿਆ ਹੋਇਆ ਹੈ। ਬੱਚਿਆਂ ਨੂੰ ਆਤਮ
- ਅਭਿਮਾਨੀ ਬਣਨਾ ਹੈ ਇਸ ਜਨਮ ਵਿੱਚ। ਭਗਤੀ ਮਾਰਗ ਦੇ 63 ਜਨਮ, ਦਵਾਪਰ ਯੁਗ ਤੋਂ ਤੁਸੀਂ ਦੇਹ
ਅਭਿਮਾਨ ਵਿੱਚ ਰਹਿੰਦੇ ਹੋ। ਆਤਮਾ ਕੀ ਹੈ, ਇਹ ਪਤਾ ਨਹੀਂ ਰਹਿੰਦਾ ਹੈ। ਆਤਮਾ ਹੈ ਜਰੂਰ। ਆਤਮਾ
ਸ਼ਰੀਰ ਵਿੱਚ ਪ੍ਰਵੇਸ਼ ਕਰਦੀ ਹੈ। ਦੁੱਖ ਵੀ ਆਤਮਾ ਨੂੰ ਹੀ ਹੁੰਦਾ ਹੈ। ਕਿਹਾ ਵੀ ਜਾਂਦਾ ਹੈ ਪਤਿਤ
ਆਤਮਾ, ਪਾਵਨ ਆਤਮਾ। ਪਤਿਤ ਪਰਮਾਤਮਾ ਕਦੀ ਨਹੀਂ ਸੁਣਿਆ ਹੋਣਾ। ਸਭ ਦੇ ਅੰਦਰ ਪਰਮਾਤਮਾ ਜੇਕਰ ਹੁੰਦਾ
ਤੇ ਪਤਿਤ ਪਰਮਾਤਮਾ ਹੋ ਜਾਵੇ। ਤਾਂ ਮੁੱਖ ਗੱਲ ਹੈ ਆਤਮ - ਅਭਿਮਾਨੀ ਬਣਨਾ। ਆਤਮਾ ਕਿੰਨੀ ਛੋਟੀ ਹੈ,
ਉਸ ਵਿੱਚ ਕਿਵੇਂ ਪਾਰ੍ਟ ਭਰਿਆ ਹੋਇਆ ਹੈ। ਇਹ ਕਿਸੇ ਨੂੰ ਵੀ ਪਤਾ ਨਹੀਂ ਹੈ। ਤੁਸੀਂ ਤਾਂ ਨਵੀਆਂ
ਗੱਲਾਂ ਸੁਣਦੇ ਹੋ। ਇਹ ਯਾਦ ਦੀ ਯਾਤਰਾ ਬਾਪ ਹੀ ਸਿਖਾਉਂਦੇ ਹਨ, ਹੋਰ ਕੋਈ ਸਿਖਾ ਨਾ ਸਕੇ। ਮਿਹਨਤ
ਵੀ ਹੈ ਇਸ ਵਿੱਚ। ਘੜੀ - ਘੜੀ ਆਪਣੇ ਨੂੰ ਆਤਮਾ ਸਮਝਣਾ ਹੈ। ਜਿਸ ਤਰ੍ਹਾਂ ਦੇਖੋ ਇਹ ਐਮਰਜੰਸੀ ਲਾਇਟ
ਆਈ ਹੈ, ਜੋ ਬੈਟਰੀ ਤੇ ਚੱਲਦੀ ਹੈ। ਇਸ ਨੂੰ ਫਿਰ ਚਾਰਜ ਕਰਦੇ ਹਨ। ਬਾਪ ਹੈ ਸਭ ਤੋਂ ਵੱਡੀ ਪਾਵਰ।
ਆਤਮਾਵਾਂ ਕਿੰਨੀਆਂ ਢੇਰ ਹਨ। ਸਭ ਨੂੰ ਉਸ ਪਾਵਰ ਨਾਲ ਭਰਣਾ ਹੈ। ਬਾਪ ਹੈ ਸ੍ਰਵ ਸ਼ਕਤੀਮਾਨ। ਅਸੀਂ
ਆਤਮਾਵਾਂ ਦਾ ਬਾਪ ਨਾਲ ਯੋਗ ਨਹੀਂ ਹੋਵੇਗਾ ਤਾਂ ਆਤਮਾ ਚਾਰਜ ਕਿਵੇਂ ਹੋਵੇਗੀ? ਸਾਰਾ ਕਲਪ ਲਗਦਾ ਹੈ
ਡਿਸਚਾਰਜ ਹੋਣ ਵਿੱਚ। ਹੁਣ ਫਿਰ ਬੈਟਰੀ ਨੂੰ ਚਾਰਜ ਕਰਨਾ ਹੁੰਦਾ ਹੈ। ਬੱਚੇ ਸਮਝਦੇ ਹਨ ਕੀ ਸਾਡੀ
ਬੈਟਰੀ ਡਿਸਚਾਰਜ ਹੋ ਗਈ ਹੈ, ਹੁਣ ਫਿਰ ਚਾਰਜ ਕਰਨੀ ਹੈ। ਕਿਵ਼ੇਂ? ਬਾਬਾ ਕਹਿੰਦੇ ਹਨ ਮੇਰੇ ਨਾਲ
ਯੋਗ ਲਗਾਓ। ਇਹ ਤਾਂ ਬਹੁਤ ਸਹਿਜ ਸਮਝਣ ਦੀ ਗੱਲ ਹੈ। ਬਾਪ ਕਹਿੰਦੇ ਹਨ ਮੇਰੇ ਨਾਲ ਬੁੱਧੀ ਯੋਗ ਲਗਾਓ
ਤੇ ਤੁਹਾਡੀ ਆਤਮਾ ਵਿੱਚ ਪਾਵਰ ਭਰ ਕੇ ਸਤੋਪ੍ਧਾਨ ਬਣ ਜਾਵੇਗੀ। ਪੜ੍ਹਾਈ ਤੇ ਹੈ ਹੀ ਕਮਾਈ। ਯਾਦ ਨਾਲ
ਤੁਸੀਂ ਪਾਵਨ ਬਣਦੇ ਹੋ। ਉਮਰ ਵੱਡੀ ਹੁੰਦੀ ਹੈ। ਬੈਟਰੀ ਚਾਰਜ ਹੁੰਦੀ ਹੈ। ਹਰ ਇੱਕ ਨੂੰ ਵੇਖਣਾ ਹੈ
- ਕਿੰਨਾ ਬਾਪ ਨੂੰ ਯਾਦ ਕਰਦੇ ਹਨ। ਬਾਪ ਨੂੰ ਭੁੱਲ ਜਾਣ ਨਾਲ ਬੈਟਰੀ ਡਿਸਚਾਰਜ ਹੁੰਦੀ ਹੈ, ਕਿਸੇ
ਦਾ ਵੀ ਸੱਚਾ ਕੁਨੈਕਸ਼ਨ ਨਹੀਂ ਹੈ। ਸੱਚਾ ਕੁਨੈਕਸ਼ਨ ਹੈ ਹੀ ਤੁਸੀਂ ਬੱਚਿਆਂ ਦਾ। ਬਾਪ ਨੂੰ ਯਾਦ ਕਰੇ
ਬਿਨਾਂ ਜੋਤੀ ਜਗੇਗੀ ਕਿਵੇਂ? ਗਿਆਨ ਵੀ ਸਿਰਫ ਇੱਕ ਬਾਪ ਹੀ ਦਿੰਦੇ ਹਨ।
ਤੁਸੀਂ ਜਾਣਦੇ ਹੋ ਗਿਆਨ
ਹੈ ਦਿਨ, ਭਗਤੀ ਹੈ ਰਾਤ। ਫਿਰ ਰਾਤ ਨੂੰ ਹੁੰਦਾ ਹੈ ਵੈਰਾਗ, ਫਿਰ ਦਿਨ ਸ਼ੁਰੂ ਹੁੰਦਾ ਹੈ। ਬਾਪ
ਕਹਿੰਦੇ ਹਨ ਰਾਤ ਨੂੰ ਭੁੱਲੋ, ਹੁਣ ਦਿਨ ਨੂੰ ਯਾਦ ਕਰੋ। ਸਵਰਗ ਹੈ ਦਿਨ, ਨਰਕ ਹੈ ਰਾਤ। ਤੁਸੀਂ ਬੱਚੇ
ਹੁਣ ਚੇਤੰਨ ਵਿੱਚ ਹੋ, ਇਹ ਸ਼ਰੀਰ ਤੇ ਵਿਨਾਸ਼ੀ ਹੈ। ਮਿਟ੍ਟੀ ਦਾ ਬਣਦਾ ਹੈ ਮਿਟ੍ਟੀ ਵਿੱਚ ਮਿਲ ਜਾਂਦਾ
ਹੈ। ਆਤਮਾ ਤੇ ਅਵਿਨਾਸ਼ੀ ਹੈ ਨਾ। ਬਾਕੀ ਬੈਟਰੀ ਡਿਸਚਾਰਜ ਹੁੰਦੀ ਹੈ। ਹੁਣ ਤੁਸੀਂ ਕਿੰਨੇ ਸਮਝਦਾਰ
ਬਣਦੇ ਹੋ। ਤੁਹਾਡੀ ਬੁੱਧੀ ਚਲੀ ਜਾਂਦੀ ਹੈ ਘਰ ਵਿੱਚ। ਉਥੋਂ ਦੀ ਅਸੀਂ ਆਏ ਹਾਂ। ਇੱਥੇ ਸੂਖਸ਼ਮ ਵਤਨ
ਦਾ ਤੇ ਪਤਾ ਚੱਲ ਗਿਆ। ਉੱਥੇ ਚਾਰ ਬਾਹਵਾਂ ਵਿਸ਼ਨੂੰ ਦੀਆਂ ਵਿਖਾਉਦੇ ਹਨ। ਇੱਥੇ ਤਾਂ ਚਾਰ ਬਾਹਵਾਂ
ਹੁੰਦੀਆਂ ਨਹੀਂ। ਇਹ ਕਿਸੇ ਦੀ ਵੀ ਬੁੱਧੀ ਵਿੱਚ ਨਹੀਂ ਹੋਵੇਗਾ ਕਿ ਬ੍ਰਹਮਾ - ਸਰਸਵਤੀ ਫਿਰ ਲਕਸ਼ਮੀ
- ਨਾਰਾਇਣ ਬਣਦੇ ਹਨ, ਇਸਲਈ ਵਿਸ਼ਨੂੰ ਨੂੰ ਚਾਰ ਬਾਹਵਾਂ ਦਿੱਤੀਆਂ ਹਨ। ਸਿਵਾਏ ਬਾਪ ਦੇ ਕੋਈ ਸਮਝਾ
ਨਾ ਸਕੇ। ਆਤਮਾ ਵਿੱਚ ਹੀ ਸੰਸਕਾਰ ਭਰਦੇ ਹਨ। ਆਤਮਾ ਹੀ ਤਮੋਪ੍ਰਧਾਨ ਤੋਂ ਫਿਰ ਸਤੋਪ੍ਰਧਾਨ ਬਣਦੀ
ਹੈ। ਆਤਮਾਵਾਂ ਹੀ ਬਾਪ ਨੂੰ ਪੁਕਾਰਦੀ ਹੈ - ਓ ਬਾਬਾ ਅਸੀਂ ਡਿਸਚਾਰਜ ਹੋ ਗਏ ਹਾਂ, ਹੁਣ ਆਪ ਆਓ,
ਸਾਨੂੰ ਚਾਰਜ ਹੋਣਾ ਹੈ। ਹੁਣ ਬਾਪ ਕਹਿੰਦੇ ਹਨ - ਜਿੰਨਾ ਯਾਦ ਕਰੋਗੇ ਉੰਨਾ ਤਾਕਤ ਆਏਗੀ। ਬਾਪ ਨਾਲ
ਬਹੁਤ ਲਵ ਹੋਣਾ ਚਾਹੀਦਾ ਹੈ। ਬਾਬਾ ਅਸੀਂ ਤੁਹਾਡੇ ਹਾਂ, ਤੁਹਾਡੇ ਨਾਲ ਹੀ ਘਰ ਜਾਣਾ ਵਾਲੇ ਹਾਂ।
ਜਿਵੇਂ ਪਿਯਰ ਘਰ ਤੋਂ ਸਸੁਰਘਰ ਵਾਲੇ ਲੈ ਜਾਂਦੇ ਹਨ ਨਾ। ਇੱਥੇ ਤੁਹਾਨੂੰ ਦੋ ਬਾਪ ਮਿਲੇ ਹਨ,
ਸ਼ਿੰਗਾਰ ਕਰਾਉਣ ਵਾਲੇ। ਸ਼ਿੰਗਾਰ ਵੀ ਚੰਗਾ ਚਾਹੀਦਾ ਮਤਲਬ ਸ੍ਰਵਗੁਣ ਸੰਪੰਨ ਬਣਨਾ ਹੈ। ਆਪਣੇ ਤੋਂ
ਪੁੱਛਣਾ ਹੈ, ਮੇਰੇ ਵਿੱਚ ਕੋਈ ਅਵਗੁਣ ਤਾਂ ਨਹੀਂ ਹੈ। ਮਨਸਾ ਵਿੱਚ ਭਾਵੇਂ ਤੂਫ਼ਾਨ ਆਉਂਦੇ ਹਨ, ਕਰਮਨਾ
ਤੋਂ ਤਾਂ ਕੁਝ ਨਹੀਂ ਕਰਦਾ ਹਾਂ? ਕਿਸੇ ਨੂੰ ਦੁੱਖ ਤਾਂ ਨਹੀਂ ਦਿੰਦਾ ਹਾਂ? ਬਾਪ ਹੈ ਦੁੱਖ ਹਰਤਾ,
ਸੁਖ ਕਰਤਾ। ਅਸੀਂ ਵੀ ਸਭ ਨੂੰ ਸੁਖ ਦਾ ਰਸਤਾ ਦੱਸਦੇ ਹਾਂ। ਬਾਬਾ ਬਹੁਤ ਯੁਕਤੀਆਂ ਦੱਸਦੇ ਰਹਿੰਦੇ
ਹਨ। ਤੁਸੀਂ ਤਾਂ ਹੋ ਸੈਨਾ। ਤੁਹਾਡਾ ਨਾਮ ਹੀ ਹੈ ਪ੍ਰਜਾਪਿਤਾ ਬ੍ਰਹਮਕੁਮਾਰ - ਕੁਮਾਰੀਆਂ, ਕੋਈ ਵੀ
ਅੰਦਰ ਆਏ, ਪਹਿਲੇ - ਪਹਿਲੇ ਤਾਂ ਇਹ ਪੁੱਛੋ ਕਿ ਕਿਥੋਂ ਆਏ ਹੋ? ਕਿਸ ਦੇ ਕੋਲ ਆਏ ਹੋ? ਕਹਿਣਗੇ ਅਸੀਂ
ਬੀ. ਕੇ. ਦੇ ਕੋਲ ਆਏ ਹਾਂ। ਅੱਛਾ ਬ੍ਰਹਮਾ ਕੌਣ ਹੈ? ਪ੍ਰਜਾਪਿਤਾ ਬ੍ਰਹਮਾ ਦਾ ਨਾਮ ਕਦੀ ਸੁਣਿਆ ਹੈ?
ਹਾਂ ਪ੍ਰਜਾਪਿਤਾ ਦੇ ਤਾਂ ਤੁਸੀਂ ਵੀ ਬੱਚੇ ਹੋ। ਪ੍ਰਜਾ ਤਾਂ ਸਭ ਹੋ ਗਏ ਨਾ। ਤੁਹਾਡਾ ਬਾਪ ਹੈ, ਤੁਸੀਂ
ਸਿਰਫ ਜਾਣਦੇ ਨਹੀਂ ਹੋ। ਬ੍ਰਹਮਾ ਵੀ ਜਰੂਰ ਕਿਸੇ ਦਾ ਬੱਚਾ ਹੋਵੇਗਾ ਨਾ। ਉਨ੍ਹਾਂ ਦੇ ਬਾਪ ਦਾ ਕੋਈ
ਸ਼ਰੀਰ ਤਾਂ ਵੇਖਣ ਵਿਚ ਨਹੀਂ ਆਉਂਦਾ। ਬ੍ਰਹਮਾ - ਵਿਸ਼ਨੂੰ - ਸ਼ੰਕਰ ਇਨ੍ਹਾਂ ਤਿੰਨਾਂ ਦੇ ਉੱਪਰ ਹੈ
ਸ਼ਿਵਬਾਬਾ। ਤ੍ਰਿਮੂਰਤੀ ਸ਼ਿਵ ਕਿਹਾ ਜਾਂਦਾ ਹੈ ਤਿੰਨਾਂ ਦਾ ਰਚਤਾ। ਉੱਪਰ ਵਿਚ ਇੱਕ ਸ਼ਿਵਬਾਬਾ, ਫਿਰ
ਹੈ ਤਿੰਨੋ। ਜਿਵੇਂ ਸਿਜਰਾ ਹੁੰਦਾ ਹੈ ਨਾ। ਬ੍ਰਹਮਾ ਦਾ ਬਾਪ ਜਰੂਰ ਭਗਵਾਨ ਹੀ ਹੋਵੇਗਾ। ਉਹ ਹੈ
ਆਤਮਾਵਾਂ ਦਾ ਪਿਤਾ। ਅੱਛਾ, ਫਿਰ ਬ੍ਰਹਮਾ ਕਿਥੋਂ ਆਇਆ। ਬਾਪ ਕਹਿੰਦੇ ਹਨ ਮੈ ਇਨ੍ਹਾਂ ਵਿੱਚ ਪ੍ਰਵੇਸ਼
ਕਰ, ਇਨ੍ਹਾਂ ਦਾ ਨਾਮ ਰੱਖਦਾ ਹਾਂ ਬ੍ਰਹਮਾ। ਤੁਸੀਂ ਬੱਚਿਆਂ ਦੇ ਨਾਮ ਰੱਖੇ, ਤਾਂ ਇਨ੍ਹਾਂ ਦਾ ਵੀ
ਨਾਮ ਰੱਖਿਆ ਬ੍ਰਹਮਾ। ਕਹਿੰਦੇ ਹਨ ਇਹ ਮੇਰਾ ਦਿਵਯ ਅਲੌਕਿਕ ਜਨਮ ਹੈ। ਤੁਸੀਂ ਬੱਚਿਆਂ ਨੂੰ ਤਾਂ
ਅਡਾਪਟ ਕਰਦਾ ਹਾਂ। ਬਾਕੀ ਇਨ੍ਹਾਂ ਵਿੱਚ ਪ੍ਰਵੇਸ਼ ਕਰਦਾ ਹਾਂ ਫਿਰ ਤੁਹਾਨੂੰ ਸੁਣਾਉਂਦਾ ਹਾਂ ਇਸਲਈ
ਇਹ ਹੋ ਗਏ ਬਾਪ - ਦਾਦਾ। ਜਿਸ ਵਿੱਚ ਪ੍ਰਵੇਸ਼ ਕੀਤਾ ਉਨ੍ਹਾਂ ਦੀ ਆਤਮਾ ਤਾਂ ਹੈ ਨਾ। ਉਨ੍ਹਾਂ ਦੇ
ਬਾਜੂ ਵਿੱਚ ਆਕੇ ਬੈਠਦਾ ਹਾਂ। ਦੋ ਆਤਮਾਵਾਂ ਦਾ ਪਾਰ੍ਟ ਤਾਂ ਇੱਥੇ ਬਹੁਤ ਚਲਦਾ ਹੈ। ਆਤਮਾ ਨੂੰ
ਬੁਲਾਉਂਦੇ ਹਨ ਤਾਂ ਆਤਮਾ ਕਿੱਥੇ ਆਕੇ ਬੈਠੇਗੀ। ਜਰੂਰ ਬ੍ਰਾਹਮਣ ਦੇ ਬਾਜੂ ਵਿੱਚ ਆਕੇ ਬੈਠੇਗੀ। ਇਹ
ਵੀ ਦੋ ਆਤਮਾਵਾਂ ਹਨ ਬਾਪ ਅਤੇ ਦਾਦਾ। ਇਨ੍ਹਾਂ ਦੇ ਲਈ ਬਾਪ ਕਹਿੰਦੇ ਹਨ ਆਪਣੇ ਜਨਮਾਂ ਨੂੰ ਨਹੀਂ
ਜਾਣਦੇ ਹੋ। ਤੁਹਾਨੂੰ ਵੀ ਕਹਿੰਦੇ ਹਨ ਤੁਸੀਂ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਸੀ। ਹੁਣ ਸਮ੍ਰਿਤੀ
ਆਈ ਹੈ ਕਲਪ - ਕਲਪ 84 ਦਾ ਚੱਕਰ ਲਗਾਇਆ ਹੈ, ਫਿਰ ਵਾਪਿਸ ਜਾਂਦੇ ਹਾਂ। ਇਹ ਹੈ ਸੰਗਮਯੁਗ। ਹੁਣ
ਟਰਾਂਸਫਰ ਹੁੰਦੇ ਹਾਂ। ਯੋਗ ਨਾਲ ਤੁਸੀਂ ਸਤੋਪ੍ਰਧਾਨ ਬਣ ਜਾਓਗੇ, ਬੈਟਰੀ ਚਾਰਜ ਹੋ ਜਾਵੇਗੀ। ਫਿਰ
ਸਤਯੁਗ ਵਿੱਚ ਆ ਜਾਵੋਗੇ। ਬੁੱਧੀ ਵਿੱਚ ਸਾਰਾ ਚੱਕਰ ਫਿਰਦਾ ਰਹਿੰਦਾ ਹੈ। ਡਿਟੇਲ ਵਿੱਚ ਤਾਂ ਨਹੀਂ
ਜਾ ਸਕਦੇ । ਝਾੜ ਦੀ ਵੀ ਉਮਰ ਹੁੰਦੀ ਹੈ ਫਿਰ ਸੁੱਕ ਜਾਂਦਾ ਹੈ। ਇੱਥੇ ਵੀ ਸਭ ਮਨੁੱਖ ਜਿਵੇਂ ਸੁੱਕ
ਗਏ ਹਨ। ਸਭ ਇੱਕ ਦੋ ਨੂੰ ਦੁੱਖ ਦਿੰਦੇ ਰਹਿੰਦੇ ਹਨ। ਹੁਣ ਸਭ ਦਾ ਸ਼ਰੀਰ ਖਤਮ ਹੋ ਜਾਵੇਗਾ। ਬਾਕੀ
ਆਤਮਾਵਾਂ ਚਲੀਆਂ ਜਾਣਗੀਆਂ। ਇਹ ਗਿਆਨ ਬਾਪ ਦੇ ਸਿਵਾਏ ਕੋਈ ਦੇ ਨਾ ਸਕੇ। ਬਾਪ ਹੀ ਵਿਸ਼ਵ ਦੀ ਬਾਦਸ਼ਾਹੀ
ਦਿੰਦੇ ਹਨ। ਉਨ੍ਹਾਂ ਨੂੰ ਕਿੰਨਾ ਯਾਦ ਕਰਨਾ ਚਾਹੀਦਾ ਹੈ ਯਾਦ ਵਿੱਚ ਰਹਿਣ ਨਾਲ ਮਾਇਆ ਦਾ ਥੱਪੜ ਲੱਗ
ਜਾਂਦਾ ਹੈ। ਸਭ ਤੋਂ ਕਠਿਨ ਥੱਪੜ ਹੈ ਵਿਕਾਰ ਦਾ। ਯੁੱਧ ਦੇ ਮੈਦਾਨ ਵਿੱਚ ਤੁਸੀਂ ਬ੍ਰਾਹਮਣ ਹੀ ਹੋ
ਨਾ, ਤਾਂ ਤੁਹਾਨੂੰ ਹੀ ਤੂਫ਼ਾਨ ਆਉਣਗੇ। ਪਰ ਕੋਈ ਵਿਕਰਮ ਨਹੀਂ ਕਰਨਾ ਹੈ। ਵਿਕਰਮ ਕੀਤਾ ਤੇ ਹਾਰ ਖਾਧੀ।
ਬਾਬਾ ਤੋਂ ਪੁੱਛਦੇ ਹਨ ਇਹ ਕਰਨਾ ਪੈਂਦਾ ਹੈ। ਬੱਚੇ ਤੰਗ ਕਰਦੇ ਹਨ ਤਾਂ ਗੁੱਸਾ ਆ ਜਾਂਦਾ ਹੈ।
ਬੱਚਿਆਂ ਨੂੰ ਚੰਗੀ ਤਰ੍ਹਾਂ ਸੰਭਾਲੋ ਨਹੀਂ ਤਾਂ ਖ਼ਰਾਬ ਹੋ ਜਾਣਗੇ। ਕੋਸ਼ਿਸ਼ ਕਰਕੇ ਥੱਪੜ ਨਹੀ ਲਗਾਓ।
ਕ੍ਰਿਸ਼ਨ ਦੇ ਲਈ ਵੀ ਵਿਖਾਉਂਦੇ ਹਨ ਨਾ ਔਖਲੀ ਨਾਲ ਬੰਨਿਆ। ਰੱਸੀ ਨਾਲ ਬਣੋਂ ਖਾਣਾ ਨਾ ਦੇਵੋ। ਰੋ -
ਰੋ ਕੇ ਆਖਿਰ ਕਹਿਣਗੇ ਅੱਛਾ ਹੁਣ ਨਹੀਂ ਕਰਾਂਗੇ। ਬੱਚਾ ਹੈ ਫਿਰ ਵੀ ਕਰੇਗਾ, ਸਿੱਖਿਆ ਦੇਣੀ ਹੈ।
ਬਾਬਾ ਵੀ ਬੱਚਿਆਂ ਨੂੰ ਸਿੱਖਿਆ ਦਿੰਦੇ ਹਨ - ਬੱਚੇ ਕਦੇ ਵਿਕਾਰ ਵਿੱਚ ਨਾ ਜਾਣਾ, ਕੁਲ ਕਲੰਕਿਤ ਨਹੀਂ
ਬਣਨਾ। ਲੌਕਿਕ ਵਿੱਚ ਕੋਈ ਵੀ ਕਪੂਤ ਬੱਚਾ ਹੁੰਦਾ ਹੈ ਤਾਂ ਮਾਂ - ਬਾਪ ਕਹਿੰਦੇ ਹਨ ਨਾ - ਇਹ ਕੀ
ਕਾਲਾ ਮੂੰਹ ਕਰਦੇ ਹੋ। ਕੁਲ ਨੂੰ ਕਲੰਕ ਲਗਾਉਂਦੇ ਹੋ। ਹਾਰ - ਜਿੱਤ, ਜਿੱਤ - ਹਾਰ, ਹੁੰਦੇ - ਹੁੰਦੇ
ਆਖਰੀਨ ਜਿੱਤ ਹੋ ਜਾਵੇਗੀ। ਸੱਚ ਦੀ ਬੇੜੀ ( ਨਾਂਵ ) ਹੈ, ਤੂਫ਼ਾਨ ਬਹੁਤ ਆਉਣਗੇ ਕਿਉਂਕਿ ਅਰਟੀਫਿਸ਼ਲ
ਬਹੁਤ ਨਿਕਲ ਪਏ ਹਨ। ਕੋਈ ਆਪਣੇ ਨੂੰ ਭਗਵਾਨ ਕਹਿੰਦੇ, ਕੋਈ ਕੀ ਕਹਿੰਦੇ ਹਨ। ਰਿੱਧੀ - ਸਿੱਧੀ ਵੀ
ਬਹੁਤ ਵਿਖਾਉਂਦੇ ਹਨ। ਸਾਖਸ਼ਾਤਕਾਰ ਵੀ ਕਰਾਉਂਦੇ ਹਨ। ਬਾਪ ਆਉਂਦੇ ਹੀ ਹਨ ਸ੍ਰਵ ਦੀ ਸਦਗਤੀ ਕਰਨ।
ਫਿਰ ਨਾ ਤੇ ਇਹ ਜੰਗਲ ਰਹੇਗਾ, ਨਾ ਜੰਗਲ ਵਿੱਚ ਰਹਿਣ ਵਾਲੇ ਹੀ ਰਹਿਣਗੇ। ਹੁਣ ਤੁਸੀਂ ਹੋ ਸੰਗਮਯੁਗ
ਤੇ। ਜਾਣਦੇ ਹੋ ਕਿ ਇਹ ਪੁਰਾਣੀ ਦੁਨੀਆਂ ਕਬ੍ਰਿਸਤਾਨ ਹੋਈ ਪਈ ਹੈ। ਕੋਈ ਮਰਨ ਵਾਲੇ ਨਾਲ ਦਿਲ ਥੋੜ੍ਹੀ
ਲਗਾਉਂਦੇ ਹਨ, ਇਹ ਦੁਨੀਆਂ ਤਾਂ ਗਈ ਕੇ ਗਈ। ਵਿਨਾਸ਼ ਹੋਇਆ ਕੇ ਹੋਇਆ। ਬਾਪ ਆਉਂਦੇ ਹੀ ਉਦੋਂ ਹਨ ਜਦੋਂ
ਨਵੀਂ ਦੁਨੀਆਂ ਪੁਰਾਣੀ ਹੁੰਦੀ ਹੈ। ਬਾਪ ਨੂੰ ਚੰਗੀ ਤਰ੍ਹਾਂ ਯਾਦ ਕਰੋਗੇ ਤਾਂ ਬੈਟਰੀ ਚਾਰਜ ਹੋ
ਜਾਵੇਗੀ। ਭਾਵੇਂ ਵਾਣੀ ਤਾਂ ਬਹੁਤ ਚੰਗੀ - ਚੰਗੀ ਚਲਾਉਂਦੇ ਹਨ। ਪਰ ਯਾਦ ਦਾ ਜੌਹਰ ਨਹੀਂ ਤਾਂ ਉਹ
ਤਾਕਤ ਨਹੀਂ ਰਹਿੰਦੀ ਹੈ। ਜੋਹਰਦਾਰ ਤਲਵਾਰ ਨਹੀਂ। ਬਾਪ ਕਹਿੰਦੇ ਹਨ ਇਹ ਕੋਈ ਨਵੀਂ ਗੱਲ ਨਹੀਂ ਹੈ।
5 ਹਜ਼ਾਰ ਵਰ੍ਹੇ ਪਹਿਲਾਂ ਵੀ ਆਏ ਸਨ। ਬਾਪ ਪੁੱਛਦੇ ਹਨ ਪਹਿਲਾਂ ਕਦੋਂ ਮਿਲੇ ਹੋ? ਤਾਂ ਕਹਿੰਦੇ ਹਨ
ਕਲਪ ਪਹਿਲਾਂ ਮਿਲੇ ਸੀ। ਕੋਈ ਫਿਰ ਕਹਿ ਦਿੰਦੇ ਡਰਾਮਾ ਆਪੇ ਹੀ ਪੁਰਸ਼ਾਰਥ ਕਰਵਾਏਗਾ। ਅੱਛਾ ਹੁਣ
ਡਰਾਮਾ ਪੁਰਸ਼ਾਰਥ ਕਰਵਾ ਰਿਹਾ ਹੈ ਨਾ, ਤਾਂ ਕਰੋ। ਇੱਕ ਜਗ੍ਹਾ ਬੈਠ ਤਾਂ ਨਹੀਂ ਜਾਣਾ ਹੈ।
ਜਿੰਨ੍ਹਾਂਨੇ ਕਲਪ ਪਹਿਲਾਂ ਪੁਰਸ਼ਾਰਥ ਕੀਤਾ ਹੈ, ਉਹੀ ਕਰਣਗੇ। ਹੁਣ ਤਕ ਜੋ ਆਏ ਨਹੀਂ ਹਨ, ਉਹ ਆਉਣਗੇ।
ਜੋ ਚਲਦੇ ਚਲਦੇ ਭੱਜ ਗਏ ਸ਼ਾਦੀ ਆਦਿ ਜਾਕੇ ਕੀਤੀ, ਉਨ੍ਹਾਂ ਦਾ ਵੀ ਡਰਾਮੇ ਵਿੱਚ ਪਾਰ੍ਟ ਹੋਵੇਗਾ ਤਾਂ
ਆਕੇ ਫਿਰ ਪੁਰਸ਼ਾਰਥ ਕਰਨਗੇ, ਜਾਣਗੇ ਕਿੱਥੇ। ਬਾਪ ਦੇ ਕੋਲ ਹੀ ਸਭ ਨੂੰ ਪੂੰਛ ਲਟਕਾਉਣਾ ਪਵੇਗਾ।
ਲਿਖਿਆ ਵੀ ਹੋਇਆ ਹੈ ਭੀਸ਼ਮ - ਪਿਤਾਮਹਾ ਆਦਿ ਵੀ ਅੰਤ ਵਿੱਚ ਆਉਂਦੇ ਹਨ। ਹੁਣ ਤਾਂ ਕਿੰਨਾ ਘਮੰਡ ਹੈ
ਫਿਰ ਉਹ ਘਮੰਡ ਉਨ੍ਹਾਂ ਦਾ ਪੂਰਾ ਹੋ ਜਾਵੇਗਾ। ਤੁਸੀਂ ਵੀ ਹਰ 5 ਹਜ਼ਾਰ ਵਰ੍ਹਿਆਂ ਬਾਦ ਪਾਰ੍ਟ
ਵਜਾਉਂਦੇ ਹੋ, ਰਾਜਾਈ ਲੈਂਦੇ ਹੋ, ਗਵਾਉਂਦੇ ਹੋ। ਦਿਨ - ਪ੍ਰਤੀਦਿਨ ਸੈਂਟਰ ਵੱਧਦੇ ਜਾਂਦੇ ਹਨ।
ਭਾਰਤਵਾਸੀ ਜੋ ਖਾਸ ਦੇਵੀ - ਦੇਵਤਿਆਂ ਦੇ ਪੁਜਾਰੀ ਹਨ ਉਨ੍ਹਾਂਨੂੰ ਸਮਝਾਉਣਾ ਹੈ, ਸਤਿਯੁਗ ਵਿੱਚ
ਦੇਵੀ - ਦੇਵਤਾ ਧਰਮ ਸੀ ਤਾਂ ਉਨ੍ਹਾਂ ਦੀ ਪੂਜਾ ਕਰਦੇ ਹਨ। ਕ੍ਰਿਸ਼ਚਨ ਲੋਕੀ ਕ੍ਰਾਈਸਟ ਦੀ ਮਹਿਮਾ
ਕਰਦੇ, ਅਸੀਂ ਆਦਿ - ਸਨਾਤਨ ਦੇਵੀ - ਦੇਵਤਾ ਧਰਮ ਦੀ ਮਹਿਮਾ ਕਰਦੇ ਹਾਂ। ਉਹ ਕਿਸਨੇ ਸਥਾਪਨ ਕੀਤਾ।
ਉਹ ਲੋਕੀ ਸਮਝਦੇ ਹਨ ਕ੍ਰਿਸ਼ਨ ਨੇ ਸਥਾਪਨ ਕੀਤਾ ਫਿਰ ਉਨ੍ਹਾਂ ਦੀ ਪੂਜਾ ਕਰਦੇ ਰਹਿੰਦੇ। ਤੁਹਾਡੇ
ਵਿੱਚ ਵੀ ਨੰਬਰਵਾਰ ਹਨ। ਕੋਈ ਕਿੰਨੀ ਮਿਹਨਤ ਕਰਦੇ ਹਨ, ਕੋਈ ਕਿੰਨੀ। ਦਿਖਾਉਂਦੇ ਹਨ ਨਾ ਕਿ ਗੋਵਰਧਨ
ਪਰਬਤ ਨੂੰ ਉਂਗਲੀ ਤੇ ਚੁੱਕ ਲਿਆ।
ਹੁਣ ਇਹ ਪੁਰਾਣੀ ਦੁਨੀਆਂ
ਹੈ। ਸਾਰੀਆਂ ਚੀਜ਼ਾਂ ਵਿਚੋਂ ਤਾਕਤ ਨਿਕਲ ਗਈ ਹੈ। ਸੋਨਾ ਵੀ ਖਾਨਾਂ ਵਿਚੋਂ ਨਹੀਂ ਨਿਕਲਦਾ ਹੈ, ਸਵਰਗ
ਵਿੱਚ ਤੇ ਸੋਨੇ ਦੇ ਮਹਿਲ ਬਣਦੇ ਹਨ, ਹੁਣ ਤੇ ਗੌਰਮਿੰਟ ਤੰਗ ਹੋ ਜਾਂਦੀ ਹੈ ਕਿਉਂਕਿ ਕਰਜਾ ਦੇਣਾ
ਪੈਂਦਾ ਹੈ। ਉੱਥੇ ਤਾਂ ਅਥਾਹ ਧਨ ਹੈ। ਦੀਵਾਰਾਂ ਤੇ ਵੀ ਹੀਰੇ - ਜਵਾਹਰਾਤ ਲੱਗੇ ਰਹਿੰਦੇ ਹਨ।
ਹੀਰਿਆਂ ਦੀ ਜੜ੍ਹਤ ਦਾ ਸ਼ੌਂਕ ਰਹਿੰਦਾ ਹੈ। ਉੱਥੇ ਧਨ ਦੀ ਕਮੀ ਹੁੰਦੀ ਨਹੀਂ। ਕਾਰੁਣ ਦਾ ਖਜਾਨਾ
ਰਹਿੰਦਾ ਹੈ।
ਅੱਲ੍ਹਾ ਅਵਲਦੀਨ ਦਾ ਇੱਕ
ਖੇਡ ਵਿਖਾਉਂਦੇ ਹਨ। ਠਕਾ ਕਰਨ ਨਾਲ ਮਹਿਲ ਨਿਕਲ ਆਉਂਦੇ ਹਨ। ਇੱਥੇ ਵੀ ਦਿਵਯ ਦ੍ਰਿਸ਼ਟੀ ਮਿਲਣ ਨਾਲ
ਸਵਰਗ ਵਿੱਚ ਚਲੇ ਜਾਂਦੇ ਹਨ। ਉੱਥੇ ਪ੍ਰਿੰਸ - ਪ੍ਰਿੰਸੇਜ਼ ਦੇ ਕੋਲ ਮੁਰਲੀ ਆਦਿ ਸਭ ਚੀਜ਼ਾਂ ਹੀਰਿਆਂ
ਦੀਆਂ ਰਹਿੰਦੀਆਂ ਹਨ। ਇੱਥੇ ਤਾਂ ਕੋਈ ਅਜਿਹੀ ਚੀਜ਼ ਪਾਕੇ ਬੈਠੇ ਤਾਂ ਲੁੱਟਕੇ ਲੈ ਜਾਣਗੇ। ਉੱਥੇ ਇਹ
ਗੱਲਾਂ ਹੁੰਦੀਆਂ ਨਹੀਂ। ਇਹ ਦੁਨੀਆਂ ਹੀ ਬਹੁਤ ਪੁਰਾਣੀ ਗੰਦੀ ਹੈ। ਇਨ੍ਹਾਂ ਲਕਸ਼ਮੀ - ਨਾਰਾਇਣ ਦੀ
ਦੁਨੀਆਂ ਤਾਂ ਵਾਹ - ਵਾਹ ਸੀ। ਹੀਰੇ - ਜਵਾਹਰਾਤ ਦੇ ਮਹਿਲ ਸਨ। ਇਕੱਲੇ ਤਾਂ ਨਹੀਂ ਹੋਣਗੇ ਨਾ। ਉਸਨੂੰ
ਕਿਹਾ ਜਾਂਦਾ ਸੀ ਸਵਰਗ, ਤੁਸੀਂ ਜਾਣਦੇ ਹੋ ਬਰੋਬਰ ਅਸੀਂ ਸ੍ਵਰਗ ਦੇ ਮਾਲਿਕ ਸੀ। ਅਸੀਂ ਇਹ ਸੋਮਨਾਥ
ਦਾ ਮੰਦਿਰ ਬਣਾਇਆ ਸੀ। ਇਹ ਸਮਝਦੇ ਹਨ - ਅਸੀਂ ਕੀ ਸੀ ਫਿਰ ਭਗਤੀਮਾਰਗ ਵਿੱਚ ਕਿਵੇਂ ਮੰਦਿਰ ਬਣਾ ਕੇ
ਪੂਜਾ ਕੀਤੀ। ਆਤਮਾ ਨੂੰ ਆਪਣੇ 84 ਜਨਮਾਂ ਦਾ ਗਿਆਨ ਹੈ। ਕਿੰਨੇ ਹੀਰੇ - ਜਵਾਹਰਾਤ ਸਨ, ਉਹ ਸਭ
ਕਿੱਥੇ ਗਏ। ਆਹਿਸਤੇ - ਆਹਿਸਤੇ ਸਭ ਖ਼ਤਮ ਹੁੰਦੇ ਗਏ। ਮੁਸਲਮਾਨ ਆਏ, ਇਨ੍ਹਾਂ ਤਾਂ ਲੁੱਟ ਕੇ ਲੈ ਗਏ
ਜੋ ਕਬਰਾਂ ਵਿੱਚ ਜਾਕੇ ਹੀਰੇ ਲਗਾਏ, ਤਾਜ ਮਹਿਲ ਆਦਿ ਬਣਾਏ। ਫਿਰ ਬ੍ਰਿਟਿਸ਼ ਗੌਰਮਿੰਟ ਉਥੋਂ ਖੋਦ ਕੇ
ਲੈ ਗਈ। ਹੁਣ ਤੇ ਕੁਝ ਵੀ ਨਹੀਂ ਹੈ। ਭਾਰਤ ਬੇਗਰ ਹੈ, ਕਰਜਾ ਹੀ ਕਰਜਾ ਲੈਂਦੇ ਰਹਿੰਦੇ ਹਨ। ਅਨਾਜ,
ਚੀਨੀ ਆਦਿ ਕੁਝ ਨਹੀਂ ਮਿਲਦਾ। ਹੁਣ ਵਿਸ਼ਵ ਨੂੰ ਬਦਲਣਾ ਹੈ। ਪ੍ਰੰਤੂ ਉਸ ਤੋਂ ਪਹਿਲਾਂ ਆਤਮਾ ਦੀ
ਬੈਟਰੀ ਨੂੰ ਸਤੋਪ੍ਰਧਾਨ ਬਣਾਉਣ ਲਈ ਚਾਰਜ਼ ਕਰਨਾ ਹੈ। ਬਾਪ ਨੂੰ ਯਾਦ ਕਰਨਾ ਜਰੂਰ ਹੈ। ਬੁੱਧੀ ਦਾ
ਯੋਗ ਬਾਪ ਦੇ ਨਾਲ ਹੋਵੇ, ਉਨ੍ਹਾਂ ਤੋਂ ਹੀ ਤੇ ਵਰਸਾ ਮਿਲਦਾ ਹੈ। ਮਾਇਆ ਦੀ ਇਸ ਵਿੱਚ ਹੀ ਲੜ੍ਹਾਈ
ਹੁੰਦੀ ਹੈ। ਪਹਿਲੋਂ ਇਨ੍ਹਾਂ ਗੱਲਾਂ ਨੂੰ ਤੁਸੀਂ ਥੋੜ੍ਹੇ ਹੀ ਸਮਝਦੇ ਸੀ। ਜਿਵੇਂ ਦੂਜੇ ਸੀ ਉਵੇਂ
ਦੇ ਤੁਸੀਂ ਸੀ। ਤੁਸੀਂ ਹੁਣ ਹੋ ਸੰਗਮਯੁਗੀ ਅਤੇ ਉਹ ਸਭ ਹਨ ਕਲਯੁੱਗੀ। ਮਨੁੱਖ ਕਹਿਣਗੇ ਇਨ੍ਹਾਂਨੂੰ
ਤੇ ਜੋ ਆਉਂਦਾ ਹੈ ਉਹ ਕਹਿੰਦੇ ਰਹਿੰਦੇ ਹਨ । ਪਰ ਸਮਝਾਉਣ ਦੇ ਤਰੀਕੇ ਵੀ ਤਾਂ ਹੁੰਦੇ ਹਨ। ਹੋਲੀ -
ਹੋਲੀ ਤੁਹਾਡੀ ਵ੍ਰਿਧੀ ਹੁੰਦੀ ਜਾਵੇਗੀ। ਹੁਣ ਬਾਬਾ ਵੱਡੀ ਯੂਨੀਵਰਸਿਟੀ ਖੋਲਦੇ ਹਨ। ਇਸ ਵਿੱਚ
ਸਮਝਾਉਣ ਦੇ ਲਈ ਚਿੱਤਰ ਤੇ ਚਾਹੀਦੇ ਨਾ। ਅੱਗੇ ਚੱਲ ਕੇ ਤੁਹਾਡੇ ਕੋਲ ਇਹ ਸਭ ਚਿੱਤਰ ਟ੍ਰਾੰਸਲਾਈਟ
ਦੇ ਬਣ ਜਾਣਗੇ ਜੋ ਫਿਰ ਤੁਹਾਨੂੰ ਸਮਝਾਉਣ ਵਿੱਚ ਵੀ ਸਹਿਜ ਹੋਵੇ।
ਤੁਸੀਂ ਜਾਣਦੇ ਹੋ ਅਸੀਂ
ਆਪਣੀ ਬਾਦਸ਼ਾਹੀ ਫਿਰ ਤੋਂ ਸਥਾਪਨ ਕਰ ਰਹੇ ਹਾਂ, ਬਾਪ ਦੀ ਯਾਦ ਅਤੇ ਗਿਆਨ ਨਾਲ। ਮਾਇਆ ਇਸ ਵਿੱਚ
ਬਹੁਤ ਧੋਖਾ ਦਿੰਦੀ ਹੈ। ਬਾਪ ਕਹਿੰਦੇ ਹਨ ਧੋਖੇ ਤੋਂ ਬੱਚਦੇ ਰਹੋ। ਯੁਕਤੀਆਂ ਤੇ ਦੱਸਦੇ ਰਹਿੰਦੇ ਹਨ।
ਮੁੱਖ ਤੋਂ ਸਿਰ੍ਫ ਇਨ੍ਹਾਂ ਬੋਲੋ ਕਿ ਬਾਪ ਨੂੰ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ ਅਤੇ
ਤੁਸੀਂ ਇਹ ਲਕਸ਼ਮੀ- ਨਾਰਾਇਣ ਬਣ ਜਾਵੋਗੇ। ਇਹ ਬੈਜ਼ਸ ਆਦਿ ਭਗਵਾਨ ਨੇ ਆਪ ਬਣਵਾਏ ਹਨ, ਤਾਂ ਇਨਾਂ ਦਾ
ਕਿੰਨਾ ਕਦਰ ਹੋਣਾ ਚਾਹੀਦਾ ਹੈ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਸਾਰੇ ਗੁਣਾਂ
ਨਾਲ ਆਪਣਾ ਸ਼ਿੰਗਾਰ ਕਰਨਾ ਹੈ, ਕਦੇ ਕਿਸੇ ਨੂੰ ਦੁੱਖ ਨਹੀਂ ਦੇਣਾ ਹੈ। ਸਭ ਨੂੰ ਸੁੱਖ ਦਾ ਰਸਤਾ ਦਸਣਾ
ਹੈ।
2. ਸਾਰੀ ਦੁਨੀਆਂ
ਕਬ੍ਰਿਸਤਾਨ ਹੋਈ ਪਈ ਹੈ। ਇਸਲਈ ਇਸ ਨਾਲ ਦਿਲ ਨਹੀਂ ਲਗਾਉਣੀ ਹੈ। ਸਮ੍ਰਿਤੀ ਰਹੇ ਹੁਣ ਅਸੀਂ
ਟ੍ਰਾੰਸਫਰ ਹੋ ਰਹੇ ਹਾਂ, ਸਾਨੂੰ ਤੇ ਨਵੀਂ ਦੁਨੀਆਂ ਵਿੱਚ ਜਾਣਾ ਹੈ।
ਵਰਦਾਨ:-
ਮਾਇਆ ਅਤੇ ਵਿਘਨਾਂ ਤੋਂ ਸੇਫ ਰਹਿਣ ਵਾਲੇ ਬਾਪਦਾਦਾ ਦੀ ਛਤਰ - ਛਾਂ ਦੇ ਅਧਿਕਾਰੀ ਭਵ।
ਜੋ ਬਾਪਦਾਦਾ ਦੇ
ਸਿਕਿਲ਼ਧੇ ਲਾਡਲੇ ਹਨ ਉਨ੍ਹਾਂ ਨੂੰ ਬਾਪਦਾਦਾ ਦੀ ਛਤਰ - ਛਾਂ ਅਧਿਕਾਰ ਰੂਪ ਵਿਚ ਪ੍ਰਾਪਤ ਹੁੰਦੀ
ਹੈ। ਜਿਸ ਛਤਰ- ਛਾਂ ਵਿੱਚ ਮਾਇਆ ਦੇ ਆਉਣ ਦੀ ਤਾਕਤ ਨਹੀਂ। ਉਹ ਸਦਾ ਮਾਇਆ ਤੇ ਵਿਜੇਈ ਬਣ ਜਾਂਦੇ ਹਨ।
ਇਹ ਯਾਦ ਰੂਪੀ ਛਤਰ- ਛਾਂ ਸਰਵ ਵਿਘਨਾਂ ਤੋਂ ਸੇਫ ਕਰ ਦਿੰਦੀ ਹੈ। ਕਿਸੇ ਵੀ ਤਰ੍ਹਾਂ ਦਾ ਵਿਘਣ ਛਤਰ
- ਛਾਂ ਵਿੱਚ ਰਹਿਣ ਵਾਲੇ ਦੇ ਕੋਲ ਆ ਨਹੀਂ ਸਕਦਾ। ਛਤਰ- ਛਾਂ ਵਿੱਚ ਰਹਿਣ ਵਾਲਿਆਂ ਦੇ ਲਈ ਮੁਸ਼ਕਿਲ
ਤੋਂ ਮੁਸ਼ਕਿਲ ਗੱਲ ਵੀ ਸਹਿਜ ਹੋ ਜਾਂਦੀ ਹੈ। ਪਹਾੜ ਸਮਾਨ ਗੱਲਾਂ ਰੂਈ ਦੀ ਤਰ੍ਹਾਂ ਅਨੁਭਵ ਹੁੰਦੀਆਂ
ਹਨ।
ਸਲੋਗਨ:-
ਪ੍ਰਭੂ ਪ੍ਰਿਅ,
ਲੋਕ ਪ੍ਰਿਅ ਅਤੇ ਖੁਦ ਪ੍ਰਿਅ ਬਣਨ ਦੇ ਲਈ ਸੰਤੁਸ਼ਟਤਾ ਦਾ ਗੁਣ ਧਾਰਨ ਕਰੋ।
ਅਵਿਅਕਤ ਇਸ਼ਾਰੇ :- ਹੁਣ
ਲਗਨ ਦੀ ਅਗਨੀ ਨੂੰ ਪ੍ਰਜਵਲਿਤ ਕਰ ਯੋਗ ਨੂੰ ਜਵਾਲਾ ਰੂਪ ਬਣਾਓ।
ਵਿਸ਼ੇਸ਼ ਯਾਦ ਦੀ ਯਾਤਰਾ
ਨੂੰ ਪਾਵਰਫੁੱਲ ਬਣਾਓ, ਗਿਆਨ ਸਵਰੂਪ ਦੇ ਅਨੁਭਵੀ ਬਣੋ। ਤੁਸੀ ਸ੍ਰੇਸ਼ਠ ਆਤਮਾਵਾਂ ਦੀ ਸ਼ੁਭ ਵ੍ਰਿਤੀ
ਅਤੇ ਸ਼ਕਤੀਸ਼ਾਲੀ ਵਾਤਾਵਰਨ ਅਨੇਕ ਤੜਫਦੀ ਹੋਈ, ਭਟਕਦੀ ਹੋਈ, ਪੁਕਾਰ ਕਰਨ ਵਾਲੀਆਂ ਆਤਮਾਵਾਂ ਨੂੰ
ਆਨੰਦ ਅਤੇ ਸ਼ਕਤੀ ਦੀ ਅਨੁਭੂਤੀ ਕਰਵਾਉਣਗੀਆਂ