25.03.26        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਤੁਸੀਂ ਮਹਾਂਵੀਰ ਹੋ, ਤੁਹਾਨੂੰ ਮਾਇਆ ਦੇ ਤੂਫ਼ਾਨਾਂ ਤੋਂ ਡਰਨਾ ਨਹੀਂ ਹੈ, ਇੱਕ ਬਾਪ ਦੇ ਸਿਵਾਏ ਹੋਰ ਕੋਈ ਵੀ ਪ੍ਰਵਾਹ ਨਾ ਕਰ ਪਵਿਤਰ ਜਰੂਰ ਬਣਨਾ ਹੈ।

ਪ੍ਰਸ਼ਨ:-
ਬੱਚਿਆਂ ਵਿਚ ਕਿਹੜੀ ਹਿੰਮਤ ਬਣੀ ਰਹੇ ਤਾਂ ਬਹੁਤ ਉੱਚ ਪਦਵੀ ਪਾ ਸਕਦੇ ਹਨ।

ਉੱਤਰ:-
ਸ਼੍ਰੀਮਤ ਤੇ ਚਲ ਕੇ ਪਵਿੱਤਰ ਬਣਨ ਦੀ। ਭਾਵੇਂ ਕਿੰਨੇ ਵੀ ਹੰਗਾਮੇ ਹੋਣ, ਸਿਤਮ ਸਹਿਣ ਕਰਨੇ ਪੈਣ ਲੇਕਿਨ ਬਾਪ ਨੇ ਜੋ ਪਵਿੱਤਰ ਬਣਨ ਦੀ ਸ੍ਰੇਸ਼ਠ ਮਤ ਦਿੱਤੀ ਹੈ ਉਸ ਤੇ ਨਿਰੰਤਰ ਚਲਦੇ ਰਹੋ ਤਾਂ ਬਹੁਤ ਉੱਚ ਪਦਵੀ ਪਾ ਸਕਦੇ ਹੋ, ਕਿਸੇ ਵੀ ਗਲ ਤੋਂ ਡਰਨਾ ਨਹੀਂ ਹੈ, ਕੁਝ ਵੀ ਹੁੰਦਾ ਹੈ - ਨਥਿੰਗ ਨਿਊ।

ਗੀਤ:-
ਭੋਲੇਨਾਥ ਤੋਂ ਨਿਰਾਲਾ…

ਓਮ ਸ਼ਾਂਤੀ
ਇਹ ਹੈ ਭਗਤੀ ਮਾਰਗ ਵਾਲਿਆਂ ਦਾ ਗੀਤ। ਗਿਆਨ ਮਾਰਗ ਵਿਚ ਗੀਤ ਆਦਿ ਦੀ ਕੋਈ ਲੋੜ ਨਹੀਂ ਹੈ। ਕਿਉਂਕਿ ਗਾਇਆ ਹੋਇਆ ਹੈ ਬਾਪ ਤੋਂ ਸਾਨੂੰ ਬੇਹੱਦ ਦਾ ਵਰਸਾ ਮਿਲਣਾ ਹੈ। ਜੋ ਭਗਤੀ ਮਾਰਗ ਦੀ ਰਸਮ ਰਿਵਾਜ ਹੈ, ਉਹ ਇਸ ਦੇ ਵਿਚ ਨਹੀਂ ਆ ਸਕਦੀ। ਬੱਚੇ ਕਵਿਤਾ ਆਦਿ ਬਣਾਉਂਦੇ ਹਨ ਉਹ ਦੂਜਿਆਂ ਨੂੰ ਸੁਨਾਉਣ ਦੇ ਲਈ। ਉਸ ਦਾ ਵੀ ਅਰਥ ਜਦ ਤੱਕ ਤੁਸੀਂ ਨਾ ਸਮਝਾਓ ਉਦੋਂ ਤੱਕ ਕੋਈ ਸਮਝ ਨਹੀਂ ਸਕਦਾ। ਹੁਣ ਤੁਸੀਂ ਬੱਚਿਆਂ ਨੂੰ ਬਾਪ ਮਿਲਿਆ ਹੈ ਤਾਂ ਖੁਸ਼ੀ ਦਾ ਪਾਰਾ ਚੜਨਾ ਚਾਹੀਦਾ ਹੈ। ਬਾਪ ਨੇ 84 ਜਨਮਾਂ ਦੇ ਚਕ੍ਰ ਦਾ ਨਾਲ਼ੇਜ ਵੀ ਸੁਣਾਇਆ ਹੈ। ਖੁਸ਼ੀ ਹੋਣੀ ਚਾਹੀਦੀ ਹੈ - ਅਸੀਂ ਹੁਣ ਸਵਦਰਸ਼ਨ ਚਕ੍ਰਧਾਰੀ ਬਣੇ ਹਾਂ। ਬਾਪ ਤੋਂ ਵਿਸ਼ਣੂਪੂਰੀ ਦਾ ਵਰਸਾ ਲੈ ਰਹੇ ਹਾਂ। ਨਿਸ਼ਚੇਬੁੱਧੀ ਹੀ ਵਿਜੰਤੀ। ਜਿਨ੍ਹਾਂ ਨੂੰ ਨਿਸ਼ਚੇ ਹੁੰਦਾ ਹੈ ਉਹ ਸਤਿਯੁਗ ਵਿੱਚ ਤੇ ਜਾਣਗੇ ਹੀ। ਤਾਂ ਬੱਚਿਆਂ ਨੂੰ ਸਦਾ ਖੁਸ਼ੀ ਰਹਿਣੀ ਚਾਹੀਦੀ ਹੈ। ਫਾਲੋ ਫਾਦਰ। ਬੱਚੇ ਜਾਣਦੇ ਹਨ ਨਿਰਾਕਾਰ ਸ਼ਿਵਬਾਬਾ ਨੇ ਜਦ ਤੋਂ ਇਨ੍ਹਾਂ ਵਿਚ ਪ੍ਰਵੇਸ਼ ਕੀਤਾ ਹੈ ਤਾਂ ਬਹੁਤ ਹੰਗਾਮੇ ਹੋਏ। ਪਵਿੱਤਰਤਾ ਤੇ ਬਹੁਤ ਝਗੜੇ ਚੱਲੇ। ਬੱਚੇ ਵੱਡੇ ਹੁੰਦੇ ਕਹਿਣਗੇ ਜਲਦੀ ਵਿਆਹ ਕਰੋ। ਵਿਆਹ ਬਿਨਾਂ ਕੰਮ ਕਿਵੇਂ ਚੱਲੇਗਾ। ਭਾਵੇਂ ਮਨੁੱਖ ਗੀਤਾ ਪੜਦੇ ਹਨ ਪਰ ਉਸ ਤੋਂ ਸਮਝਦੇ ਕੁਝ ਨਹੀਂ। ਸਭ ਤੋਂ ਜਿਆਦਾ ਬਾਬਾ ਨੂੰ ਅਭਿਆਸ ਸੀ। ਇੱਕ ਦਿਨ ਵੀ ਗੀਤਾ ਪੜਨਾ ਮਿਸ ਨਹੀਂ ਕਰਦੇ ਸਨ। ਜਦੋਂ ਪਤਾ ਪਿਆ ਗੀਤਾ ਦਾ ਭਗਵਾਨ ਸ਼ਿਵ ਹੈ, ਤਾਂ ਨਸ਼ਾ ਚੜ ਗਿਆ ਅਸੀਂ ਤਾਂ ਵਿਸ਼ਵ ਦੇ ਮਾਲਿਕ ਬਣਦੇ ਹਾਂ। ਇਹ ਤਾਂ ਸ਼ਿਵ ਭਗਵਾਨੁਵਾਚ ਹੈ ਫਿਰ ਪਵਿੱਤਰਤਾ ਦਾ ਬਹੁਤ ਹੰਗਾਮਾ ਹੋਇਆ। ਇਸ ਵਿੱਚ ਬਹਾਦੁਰੀ ਚਾਹੀਦੀ ਹੈ ਨਾ। ਤੁਸੀਂ ਹੋ ਹੀ ਮਹਾਂਵੀਰ -, ਮਹਾਵੀਰਨੀ। ਸਿਵਾਏ ਇੱਕ ਦੇ ਹੋਰ ਕਿਸੇ ਦੀ ਪ੍ਰਵਾਹ ਨਹੀਂ। ਪੁਰਸ਼ ਹੈ ਰਚਤਾ, ਰਚਤਾ ਖੁਦ ਪਾਵਨ ਬਣਦਾ ਹੈ ਤਾਂ ਰਚਨਾ ਨੂੰ ਵੀ ਪਾਵਨ ਬਣਾਉਂਦਾ ਹੈ। ਬਸ ਇਸੇ ਗੱਲ ਤੇ ਹੀ ਬਹੁਤਿਆਂ ਦ ਝਗੜਾ ਚੱਲਿਆ। ਵੱਡੇ - ਵੱਡੇ ਘਰਾਂ ਤੋਂ ਨਿਕਲ ਆਏ। ਕੋਈ ਵੀ ਪ੍ਰਵਾਹ ਨਹੀਂ ਕੀਤੀ। ਜਿਨ੍ਹਾਂ ਦੀ ਤਕਦੀਰ ਵਿਚ ਨਹੀਂ ਹੈ ਤਾਂ ਸਮਝਣ ਵੀ ਕਿਵੇਂ। ਪਵਿੱਤਰ ਰਹਿਣਾ ਹੈ ਤਾਂ ਰਹੋ, ਨਹੀਂ ਤਾਂ ਜਾਕੇ ਆਪਣਾ ਪ੍ਰਬੰਧ ਕਰੋ। ਇਤਨੀ ਹਿੰਮਤ ਚਾਹੀਦੀ ਹੈ ਨਾ। ਬਾਬਾ ਦੇ ਸਾਮ੍ਹਣੇ ਕਿੰਨੇ ਹੰਗਾਮੇ ਹੋਏ। ਬਾਬਾ ਨੂੰ ਕਦੇ ਰੰਜ ਹੋਇਆ ਵੇਖਿਆ ? ਅਮਰੀਕਾ ਤੱਕ ਅਖ਼ਬਾਰਾਂ ਵਿਚ ਨਿਕਲ ਗਿਆ। ਨਥਿੰਗਨਿਊ। ਇਹ ਤਾਂ ਕਲਪ ਪਹਿਲੇ ਤਰ੍ਹਾਂ ਹੁੰਦਾ ਹੈ ਇਸ ਵਿੱਚ ਡਰਨ ਦੀ ਕੀ ਗੱਲ ਹੈ। ਸਾਨੂੰ ਤੇ ਆਪਣੇ ਬਾਪ ਤੋਂ ਵਰਸਾ ਲੈਣਾ ਹੈ। ਆਪਣੀ ਰਚਨਾ ਨੂੰ ਬਚਾਉਣਾ ਹੈ। ਬਾਪ ਜਾਣਦੇ ਹਨ ਸਾਰੀ ਕ੍ਰਿਏਸ਼ਨ ਇਸ ਵੇਲੇ ਪਤਿਤ ਹੈ। ਮੈਨੂੰ ਹੀ ਸਭ ਨੂੰ ਪਾਵਨ ਬਣਾਉਣਾ ਹੈ। ਬਾਪ ਨੂੰ ਹੀ ਸਭ ਕਹਿੰਦੇ ਹਨ, ਹੇ ਪਤਿਤ ਪਾਵਨ, ਲਿਬਰੇਟਰ ਆਓ। ਤਾਂ ਉਨ੍ਹਾਂ ਨੂੰ ਹੀ ਤਰਸ ਪੈਂਦਾ ਹੈ। ਰਹਿਮਦਿਲ ਹੈ ਨਾ। ਤਾਂ ਬਾਪ ਸਮਝਾਉਂਦੇ ਹਨ - ਬੱਚੇ ਕਿਸੇ ਵੀ ਗੱਲ ਤੋਂ ਡਰੋ ਨਹੀਂ। ਡਰਨ ਨਾਲ ਇੰਨਾਂ ਉੱਚ ਪਦਵੀ ਪਾ ਨਹੀਂ ਸਕੋਗੇ। ਮਾਤਾ ਆਂ ਤੇ ਹੀ ਅਤਿਆਚਾਰ ਹੁੰਦੇ ਹਨ। ਇਹ ਵੀ ਨਿਸ਼ਾਨੀ ਹੈ - ਦ੍ਰੋਪਦੀ ਨੂੰ ਨੰਗਨ ਕਰਦੇ ਸਨ। ਬਾਪ 21 ਜਨਮਾਂ ਦੇ ਲਈ ਨੰਗਣ ਹੋਣ ਤੋਂ ਬਚਾਉਂਦੇ ਹਨ। ਦੁਨੀਆ ਇਨ੍ਹਾਂ ਗੱਲਾਂ ਨੂੰ ਨਹੀਂ ਜਾਣਦੀ। ਪਤਿਤ ਤਮੋਪ੍ਰਧਾਨ ਪੁਰਾਣੀ ਸ੍ਰਿਸ਼ਟੀ ਵੀ ਬੰਨਣੀ ਹੀ ਹੈ। ਹਰ ਚੀਜ ਨਵੀਂ ਤੋਂ ਫਿਰ ਪੁਰਾਣੀ ਜਰੂਰ ਹੋਣੀ ਹੈ। ਪੁਰਾਣੇ ਘਰ ਨੂੰ ਛੱਡਣਾ ਹੀ ਪੈਂਦਾ ਹੈ। ਨਵੀਂ ਦੁਨੀਆ ਗੋਲਡਨ ਏਜ, ਪੁਰਾਣੀ ਦੁਨੀਆ ਆਇਰਨ ਏਜ…ਸਦਾ ਤੇ ਰਹਿ ਨਾ ਸਕੇ। ਤੁਸੀ ਬੱਚੇ ਜਾਣਦੇ ਹੋ - ਇਹ ਸ੍ਰਿਸ਼ਟੀ ਚਕ੍ਰ ਹੈ। ਦੇਵੀ - ਦੇਵਤਾਵਾਂ ਦੇ ਰਾਜ ਦੀ ਫਿਰ ਤੋਂ ਸਥਾਪਨਾ ਹੋ ਰਹੀ ਹੈ। ਬਾਪ ਵੀ ਕਹਿੰਦੇ ਹਨ ਫਿਰ ਤੋਂ ਤੁਹਾਨੂੰ ਗੀਤਾ ਦਾ ਗਿਆਨ ਸੁਣਾਉਂਦਾ ਹਾਂ। ਇੱਥੇ ਰਾਵਣ ਰਾਜ ਵਿਚ ਦੁੱਖ ਹੈ। ਰਾਮਰਾਜ ਕਿਸ ਨੂੰ ਕਿਹਾ ਜਾਂਦਾ ਹੈ, ਇਹ ਵੀ ਕੋਈ ਸਮਝਦੇ ਨਹੀਂ। ਬਾਪ ਕਹਿੰਦੇ ਹਨ ਮੈਂ ਸਵਰਗ ਅਤੇ ਰਾਮਰਾਜ ਦੀ ਸਥਾਪਨਾ ਕਰਨ ਆਇਆ ਹਾਂ। ਤੁਸੀਂ ਬੱਚਿਆਂ ਨੇ ਅਨੇਕ ਵਾਰੀ ਰਾਜ ਲਿਆ ਅਤੇ ਗਵਾਇਆ ਹੈ। ਇਹ ਸਭ ਦੀ ਬੁੱਧੀ ਵਿਚ ਹੈ। 21 ਜਨਮ ਸਤਿਯੁਗ ਵਿੱਚ ਅਸੀਂ ਰਹਿੰਦੇ ਹਾਂ ਇਸਨੂੰ ਕਿਹਾ ਜਾਂਦਾ ਹੈ 21 ਪੀੜ੍ਹੀ ਮਤਲਬ ਜਦੋਂ ਬ੍ਰਿਧ ਅਵਸਥਾ ਹੁੰਦੀ ਹੈ ਤਾਂ ਸ਼ਰੀਰ ਛਡਦੇ ਹਨ। ਅਕਾਲੇ ਮ੍ਰਿਤੂ ਕਦੇ ਹੁੰਦੀ ਨਹੀਂ। ਹੁਣ ਤੁਸੀਂ ਜਿਵੇਂ ਤ੍ਰਿਕਾਲਦ੍ਰਸ਼ੀ ਬਣ ਗਏ ਹੋ। ਤੁਸੀਂ ਜਾਣਦੇ ਹੋ ਸ਼ਿਵਬਾਬਾ ਕੌਣ ਹੈ? ਸ਼ਿਵ ਦੇ ਮੰਦਿਰ ਵੀ ਢੇਰ ਬਣਾਏ ਹਨ। ਮੂਰਤੀ ਤਾਂ ਘਰ ਵਿਚ ਵੀ ਰੱਖ ਸਕਦੇ ਹੋ ਨਾ। ਲੇਕਿਨ ਭਗਤੀ ਮਾਰਗ ਦੀ ਵੀ ਡਰਾਮੇ ਵਿਚ ਨੂੰਧ ਹੈ। ਬੁੱਧੀ ਤੋਂ ਕੰਮ ਲਿਆ ਜਾਵੇ। ਸ਼੍ਰੀਕ੍ਰਿਸ਼ਨ ਦੀ ਅਤੇ ਸ਼ਿਵ ਦੀ ਮੂਰਤੀ ਘਰ ਵਿਚ ਵੀ ਰੱਖ ਸਕਦੇ ਹਾਂ। ਚੀਜ ਤਾਂ ਇੱਕ ਹੀ ਹੈ। ਫਿਰ ਇਤਨਾ ਦੂਰ - ਦੂਰ ਕਿਉਂ ਜਾਂਦੇ ਹੋ? ਕੀ ਉਨ੍ਹਾਂ ਦੇ ਕੋਲ ਜਾਣ ਤੇ ਸ਼੍ਰੀਕ੍ਰਿਸ਼ਨਪੁਰੀ ਦਾ ਵਰਸਾ ਮਿਲੇਗਾ। ਹੁਣ ਤੁਸੀਂ ਜਾਣਦੇ ਹੋ ਜਨਮ - ਜਨਮਾਂਤਰ ਅਸੀਂ ਭਗਤੀ ਕਰਦੇ ਆਏ ਹਾਂ। ਰਾਵਣ ਰਾਜ ਦਾ ਵੀ ਭਭਕਾ ਵੇਖੋ ਕਿੰਨਾਂ ਹੈ। ਇਹ ਹੈ ਪਿਛਾੜੀ ਦਾ ਭਭਕਾ। ਰਾਮਰਾਜ ਤਾਂ ਸਤਿਯੁਗ ਵਿੱਚ ਸੀ। ਉੱਥੇ ਇਹ ਵਿਮਾਨ ਆਦਿ ਸਭ ਸਨ ਫਿਰ ਇਹ ਸਭ ਗੁੰਮ ਹੋ ਗਏ। ਫਿਰ ਇਸ ਸਮੇਂ ਇਹ ਸਭ ਨਿੱਕਲੇ ਹਨ। ਹੁਣ ਇਹ ਸਭ ਸਿੱਖ ਰਹੇ ਹਾਂ, ਜੋ ਸਿੱਖਣ ਵਾਲੇ ਹਨ ਉਹ ਸੰਸਕਾਰ ਲੈ ਜਾਣਗੇ। ਉੱਥੇ ਆਕੇ ਫਿਰ ਵਿਮਾਨ ਬਣਾਉਣਗੇ। ਇਹ ਭਵਿੱਖ ਵਿਚ ਤੁਹਾਨੂੰ ਸੁਖ ਦੇਣ ਵਾਲੀਆਂ ਚੀਜਾਂ ਹਨ। ਇਹ ਸਾਇੰਸ ਫਿਰ ਤੁਹਾਨੂੰ ਕੰਮ ਆਉਣਗੀਆਂ। ਹੁਣ ਇਹ ਸਾਇੰਸ ਦੁੱਖ ਦੇ ਲਈ ਹੈ ਫਿਰ ਉਥੇ ਸੁਖ ਦੇ ਲਈ ਹੋਵੇਗੀ। ਹੁਣ ਸਥਾਪਨਾ ਹੋ ਰਹੀ ਹੈ। ਬਾਪ ਨਵੀਂ ਦੁਨੀਆ ਦੇ ਲਈ ਰਾਜਧਾਨੀ ਸਥਾਪਨ ਕਰਦੇ ਹਨ ਤਾਂ ਤੁਸੀਂ ਬੱਚਿਆਂ ਨੂੰ ਮਹਾਂਵੀਰ ਬਣਨਾ ਹੈ। ਦੁਨੀਆ ਵਿਚ ਇਹ ਥੋੜ੍ਹੀ ਨਾ ਕੋਈ ਜਾਣਦੇ ਕੀ ਭਗਵਾਨ ਆਇਆ ਹੋਇਆ ਹੈ।

ਬਾਪ ਕਹਿੰਦੇ ਹਨ ਗ੍ਰਹਿਸਤ ਵਿਵਹਾਰ ਵਿਚ ਰਹਿੰਦੇ ਕਮਲ ਫੁੱਲ ਸਮਾਨ ਪਵਿੱਤਰ ਰਹੋ, ਇਸ ਵਿੱਚ ਡਰਨ ਦੀ ਕੋਈ ਗਲ ਨਹੀਂ। ਕਰਕੇ ਗਾਲੀ ਦੇਣਗੇ। ਗਾਲੀ ਤੇ ਇਨ੍ਹਾਂ ਨੂੰ ਵੀ ਬਹੁਤ ਮਿਲੀ ਹੈ। ਸ਼੍ਰੀਕ੍ਰਿਸ਼ਨ ਨੇ ਗਾਲੀ ਖਾਈ -, ਇਵੇਂ ਵਿਖਾਉਂਦੇ ਹਨ। ਹੁਣ ਸ਼੍ਰੀਕ੍ਰਿਸ਼ਨ ਤਾਂ ਗਾਲੀ ਖਾ ਨਾ ਸਕੇ। ਗਾਲੀ ਤਾਂ ਕਲਿਯੁਗ ਵਿਚ ਖਾਂਦੇ ਹਨ। ਤੁਹਾਡਾ ਰੂਪ ਜੋ ਹੁਣ ਹੈ ਫਿਰ ਕਲਪ ਦੇ ਬਾਦ ਇਸ ਸਮੇਂ ਹੋਵੇਗਾ। ਵਿਚ ਦੀ ਕਦੇ ਹੋ ਨਹੀਂ ਸਕਦਾ। ਜਨਮ ਬਾਏ ਜਨਮ ਫਿਚਰਜ ਬਦਲਦੇ ਜਾਂਦੇ ਹਨ, ਇਹ ਡਰਾਮਾ ਬਣਿਆ ਹੋਇਆ ਹੈ। 84 ਜਨਮਾਂ ਵਿੱਚ ਜੋ ਫੀਚਰਜ ਵਾਲੇ ਜਨਮ ਲਏ ਹਨ ਉਹ ਹੀ ਲੈਣਗੇ। ਹੁਣ ਤੁਸੀਂ ਜਾਣਦੇ ਹੋ ਇਹ ਹੀ ਫੀਚਰਜ ਬਦਲ ਦੂਜੇ ਜਨਮ ਵਿਚ ਇਹ ਲਕਸ਼ਮੀ - ਨਰਾਇਣ ਦੇ ਫ਼ਿਚਰਜ ਹੋ ਜਾਣਗੇ। ਤੁਹਾਡੀ ਬੁੱਧੀ ਦਾ ਹੁਣ ਤਾਲਾ ਖੁੱਲਿਆ ਹੋਇਆ ਹੈ। ਇਹ ਹੈ ਨਵੀਂ ਗੱਲ। ਬਾਬਾ ਵੀ ਨਵਾਂ, ਗੱਲਾਂ ਵੀ ਨਵੀਆਂ। ਇਹ ਗੱਲਾਂ ਕਿਸੇ ਦੀ ਸਮਝ ਵਿਚ ਜਲਦੀ ਨਹੀਂ ਆਉਂਦੀਆਂ। ਜਦ ਤਕਦੀਰ ਵਿਚ ਹੋਵੇ ਤਾਂ ਕੁਝ ਸਮਝਣ। ਬਾਕੀ ਮਹਾਂਵੀਰ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜੋ ਕਿੰਨੇ ਵੀ ਤੂਫਾਨ ਆਉਣ, ਹਿੱਲਣ ਨਹੀਂ। ਹੁਣ ਉਹ ਅਵਸਥਾ ਹੋ ਨਹੀਂ ਸਕਦੀ। ਹੋਣੀ ਹੈ ਜਰੂਰ। ਮਹਾਂਵੀਰ ਕਿਸੇ ਤੂਫ਼ਾਨ ਤੋਂ ਡਰਨਗੇ ਨਹੀਂ। ਉਹ ਅਵਸਥਾ ਪਿੱਛਾੜੀ ਵਿਚ ਹੋਣੀ ਹੈ ਇਸਲਈ ਗਾਇਆ ਹੋਇਆ ਹੈ ਅਤਿੰਦ੍ਰਿਯ ਸੁਖ ਗੋਪ - ਗੋਪੀਆਂ ਤੋਂ ਪੁੱਛੋ। ਬਾਪ ਆਏ ਹਨ ਤੁਸੀ ਬੱਚਿਆਂ ਨੂੰ ਸਵਰਗ ਦੇ ਲਾਇਕ ਬਨਾਉਣ। ਕਲਪ ਪਹਿਲੇ ਮਿਸਲ ਨਰਕ ਦਾ ਵਿਨਾਸ਼ ਤਾਂ ਹੋਣਾ ਹੀ ਹੈ। ਸਤਿਯੁਗ ਵਿੱਚ ਤੇ ਇੱਕ ਹੀ ਧਰਮ ਹੋਵੇਗਾ। ਚਾਉਂਦੇ ਵੀ ਹਨ ਵਨਨੇਸ, ਇੱਕ ਧਰਮ ਹੋਣਾ ਚਾਹੀਦਾ ਹੈ। ਇਹ ਵੀ ਕਿਸੇ ਨੂੰ ਪਤਾ ਨਹੀਂ ਹੈ ਕਿ ਰਾਮ ਰਾਜ, ਰਾਵਣ ਰਾਜ ਵੱਖ - ਵੱਖ ਹੈ। ਹੁਣ ਬਾਪ ਵਿਚ ਪੂਰਾ ਨਿਸ਼ਚੇ ਹੈ ਤਾਂ ਸ਼੍ਰੀਮਤ ਤੇ ਚਲਣਾ ਪਵੇ। ਹਰ ਇੱਕ ਦੀ ਨਬਜ਼ ਦੇਖੀ ਜਾਂਦੀ ਹੈ। ਉਸ ਅਨੁਸਾਰ ਫਿਰ ਰਾਏ ਵੀ ਦਿੱਤੀ ਜਾਂਦੀ ਹੈ। ਬਾਬਾ ਨੇ ਵੀ ਬੱਚਿਆਂ ਨੂੰ ਕਿਹਾ -ਜੇਕਰ ਸ਼ਾਦੀ ਕਰਨੀ ਹੋ ਤਾਂ ਜਾਕਰ ਕਰੋ। ਬਹੁਤ ਮਿੱਤਰ -ਸੰਬੰਧੀ ਆਦਿ ਬੈਠੇ ਹਨ, ਉਹਨਾਂ ਦਾ ਵਿਆਹ ਕਰਾ ਦੇਣਗੇ। ਫਿਰ ਕੋਈ ਨਾ ਕੋਈ ਨਿਕਲ ਪਿਆ। ਤਾਂ ਹਰ ਇੱਕ ਦੀ ਨਬਜ਼ ਦੇਖੀ ਜਾਂਦੀ ਹੈ। ਪੁੱਛਦੇ ਹਨ ਬਾਬਾ ਇਹ ਹਾਲਤ ਹੈ, ਅਸੀਂ ਪਵਿੱਤਰ ਰਹਿਣਾ ਚਾਹੁੰਦੇ ਹਨ, ਸਾਡੇ ਸੰਬੰਧੀ ਸਾਨੂੰ ਘਰ ਤੋਂ ਕੱਢਦੇ ਹਨ, ਹੁਣ ਕੀ ਕਰਨਾ ਹੈ? ਅਰੇ ਇਹ ਵੀ ਪੁੱਛਦੇ ਹੋ, ਪਵਿੱਤਰ ਰਹਿਣਾ ਹੈ, ਜੇਕਰ ਨਹੀਂ ਰਹਿ ਸਕਦੇ ਹੋ ਤਾਂ ਜਾਕੇ ਸ਼ਾਦੀ ਕਰੋ। ਅੱਛਾ ਸਮਝੋ ਕਿਸੇਦੀ ਸਗਾਈ ਹੋਈ ਹੈ, ਰਾਜ਼ੀ ਕਰਨਾ ਹੈ, ਹਰਜਾਂ ਨਹੀਂ। ਹਥਿਆਲਾ ਜਦੋਂ ਬੰਧਦੇ ਹਨ ਤਾਂ ਉਸ ਸਮੇਂ ਕਹਿੰਦੇ ਹਨ ਇਹ ਪਤੀ ਤੁਹਾਡਾ ਗੁਰੂ ਹੈ। ਅੱਛਾ ਤੁਸੀਂ ਉਹਨਾਂ ਕੋਲੋਂ ਲਿਖਵਾ ਲਵੋ। ਤੁਸੀਂ ਮਨਦੀ ਹੋ ਮੈਂ ਤੁਹਾਡਾ ਗੁਰੂ ਈਸ਼ਵਰ ਹਾਂ ਲਿਖੋ। ਅੱਛਾ ਹੁਣ ਮੈਂ ਹੁਕਮ ਦਿੰਦਾ ਹੈ ਪਵਿੱਤਰ ਰਹਿਣਾ ਹੈ। ਹਿੰਮਤ ਚਾਹੀਦੀ ਹੈ ਨਾ। ਮੰਜ਼ਿਲ ਬਹੁਤ ਭਾਰੀ ਹੈ। ਪ੍ਰਾਪਤੀ ਬਹੁਤ ਜਬਰਦਸਤ ਹੈ। ਕਾਮ ਦੀ ਅੱਗ ਉਦੋਂ ਲੱਗਦੀ ਹੈ ਜਦੋਂ ਪ੍ਰਾਪਤੀ ਦਾ ਪਤਾ ਨਹੀਂ ਹੈ। ਬਾਪ ਕਹਿੰਦੇ ਹਨ ਐਨੀ ਵੱਡੀ ਪ੍ਰਾਪਤੀ ਹੁੰਦੀ ਹੈ ਤਾਂ ਜੇਕਰ ਇੱਕ ਜਨਮ ਪਵਿੱਤਰ ਰਹੇ ਤਾਂ ਕੀ ਵੱਡੀ ਗੱਲ ਹੈ। ਅਸੀਂ ਤੁਹਾਡੇ ਪਤੀ ਈਸ਼ਵਰ ਹੈ। ਸਾਡੀ ਆਗਿਆ ਤੇ ਪਵਿੱਤਰ ਰਹਿਣਾ ਪਵੇਗਾ। ਬਾਬਾ ਯੁਕਤੀਆਂ ਦਸ ਦਿੰਦੇ ਹਨ। ਭਾਰਤ ਵਿੱਚ ਇਹ ਕ਼ਾਇਦਾ ਹੈ - ਇਸਤਰੀ ਨੂੰ ਕਹਿੰਦੇ ਹਨ ਤੁਹਾਡਾ ਪਤੀ ਈਸ਼ਵਰ ਹੈ। ਉਹਨਾਂ ਦੀ ਆਗਿਆ ਵਿੱਚ ਰਹਿਣਾ ਹੈ। ਪਤੀ ਦਾ ਪੈਰ ਦਬਾਉਣਾ ਹੈ ਕਿਉਂਕਿ ਸਮਝਦੇ ਹਨ ਨਾ, ਲਕਸ਼ਮੀ ਨੇ ਵੀ ਨਾਰਾਇਣ ਦੇ ਪੈਰ ਦਬਾਏ ਸਨ। ਇਹ ਆਦਤ ਕਿਥੋਂ ਤੋਂ ਨਿਕਲੀ? ਭਗਤੀ ਮਾਰਗ ਦੇ ਚਿਤਰਾਂ ਤੋਂ। ਸਤਿਯੁਗ ਵਿੱਚ ਤਾਂ ਅਜਿਹੀ ਗੱਲ ਹੁੰਦੀ ਨਹੀਂ। ਨਾਰਾਇਣ ਕਦੀ ਕੋਈ ਥੱਕਦਾ ਹੈ ਕੀ ਜੋ ਲਕਸ਼ਮੀ ਪੈਰ ਦਬਾਏਗੀ। ਥਕਾਵਟ ਦੀ ਗੱਲ ਹੋ ਨਾ ਸਕੇ। ਇਹ ਤਾਂ ਦੁੱਖ ਦੀ ਗੱਲ ਹੋ ਜਾਂਦੀ ਹੈ। ਉੱਥੇ ਦੁੱਖ ਦਰਦ ਕਿਥੋਂ ਤੋਂ ਆਇਆ। ਉਦੋਂ ਬਾਬਾ ਨੇ ਫ਼ੋਟੋ ਤੋਂ ਲਕਸ਼ਮੀ ਦਾ ਚਿੱਤਰ ਹੀ ਉਡਾ ਦਿੱਤਾ। ਨਸ਼ਾ ਤਾਂ ਚੜਦਾ ਹੈ ਨਾ। ਛੋਟੇਪਨ ਤੋਂ ਹੀ ਵੈਰਾਗ ਰਹਿੰਦਾ ਸੀ ਇਸਲਈ ਭਗਤੀ ਬਹੁਤ ਕਰਦੇ ਸਨ। ਤਾਂ ਬਾਬਾ ਯੁਕਤੀ ਬਹੁਤ ਦੱਸਦੇ ਹਨ। ਤੁਸੀਂ ਜਾਣਦੇ ਹੋ ਅਸੀਂ ਇੱਕ ਬਾਪ ਦੇ ਬੱਚੇ ਹਨ ਤਾਂ ਆਪਸ ਵਿੱਚ ਭਰਾ -ਭੈਣ ਹੋ ਗਏ। ਡਾਡੇ ਤੋਂ ਵਰਸਾ ਲੈਂਦੇ ਹਨ। ਬਾਪ ਨੂੰ ਬੁਲਾਉਦੇ ਹੀ ਹਨ ਪਤਿਤ ਦੁਨੀਆਂ ਵਿੱਚ। ਹੇ ਪਤਿਤ -ਪਾਵਨ ਸਭ ਸਿਤਾਵਾਂ ਦੇ ਰਾਮ। ਬਾਪ ਨੂੰ ਕਿਹਾ ਜਾਂਦਾ ਹੈ ਟਰੁੱਥ, ਸੱਚਖੰਡ ਸਥਾਪਨ ਕਰਨ ਵਾਲਾ। ਉਹ ਸਾਰੀ ਸ਼੍ਰਿਸਟੀ ਦੇ ਆਦਿ -ਮੱਧ - ਅੰਤ ਦਾ ਸਤ ਗਿਆਨ ਤੁਹਾਨੂੰ ਦਿੰਦੇ ਹਨ। ਤੁਹਾਡੀ ਆਤਮਾ ਹੁਣ ਗਿਆਨ ਸਾਗਰ ਬਣ ਰਹੀ ਹੈ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸਦਾ ਬਾਪ ਸਮਾਨ ਬਣਨ ਦੀ ਹਿੰਮਤ ਰੱਖਣੀ ਹੈ। ਬਾਪ ਤੇ ਪੂਰਾ ਵਾਰੀ ਜਾਣਾ ਹੈ।

2. ਕਿਸੇ ਵੀ ਗੱਲ ਵਿਚ ਡਰਨਾ ਨਹੀਂ ਹੈ। ਪਵਿੱਤਰ ਜਰੂਰ ਬਣਨਾ ਹੈ।

ਵਰਦਾਨ:-
ਸਮੱਸਿਆਵਾਂ ਨੂੰ ਚੜਦੀ ਕਲਾ ਦਾ ਸਾਧਨ ਅਨੁਭਵ ਕਰ ਸਦਾ ਸੰਤੁਸ਼ਟ ਰਹਿਣ ਵਾਲੇ ਸ਼ਕਤੀਸ਼ਾਲੀ ਭਵ।

ਜੋ ਸ਼ਕਤੀਸ਼ਾਲੀ ਆਤਮਾਵਾਂ ਹਨ ਉਹ ਸਮੱਸਿਆਵਾਂ ਨੂੰ ਇਵੇਂ ਪਾਰ ਕਰ ਲੈਂਦੀ ਹੈ ਜਿਵੇਂ ਕੋਈ ਸਿੱਧਾ ਰਾਹ ਸਹਿਜ ਹੀ ਪਾਰ ਕਰ ਲੈਂਦੇ ਹੈ। ਸਮੱਸਿਆਵਾਂ ਅਨੇਕਾਂ ਲਈ ਚੜਦੀ ਕਲਾ ਦਾ ਸਾਧਨ ਬਣ ਜਾਂਦੀ ਹੈ। ਹਰ ਸਮੱਸਿਆ ਜਾਣੀ ਪਹਿਚਾਣੀ ਅਨੁਭਵ ਹੁੰਦੀ ਹੈ। ਉਹ ਕਦੇ ਵੀ ਅਸ਼ਚਰਿਅਵਤ ਨਹੀਂ ਹੁੰਦੇ ਬਲਕਿ ਸਦਾ ਸੰਤੁਸ਼ਟ ਰਹਿੰਦੇ ਹਨ। ਮੂੰਹ ਤੋਂ ਕਦੇ ਕਾਰਣ ਸ਼ਬਦ ਨਹੀਂ ਨਿਕਲਦਾ ਲੇਕਿਨ ਉਸ ਸਮੇਂ ਕਾਰਨ ਨੂੰ ਨਿਵਾਰਨ ਵਿਚ ਬਦਲ ਦਿੰਦੇ ਹਨ।

ਸਲੋਗਨ:-
ਸਵ - ਸਥਿਤੀ ਵਿਚ ਸਥਿਤ ਰਹਿਕੇ ਸਰਵ ਪ੍ਰਸਥਿਤੀਆਂ ਨੂੰ ਪਾਰ ਕਰਨਾ ਹੀ ਸ੍ਰੇਸ਼ਠਤਾ ਹੈ।

ਮਾਤੇਸ਼ਵਰੀ ਜੀ ਦੇ ਅਨਮੋਲ ਮਹਾਵਾਕ

“ ਪਰਮਾਰਥ ਨਾਲ ਵਿਵਹਾਰ ਆਪੇ ਸਿੱਧ ਹੁੰਦਾ ਹੈ”

ਭਗਵਾਨੂਵਾਚ ਹੈ ਕਿ ਤੁਸੀ ਮੇਰੇ ਦ੍ਵਾਰਾ ਪਰਮ ਅਰਥ ਨੂੰ ਜਾਨਣ ਨਾਲ ਮੇਰੇ ਪਰਮ ਪਦ ਨੂੰ ਪ੍ਰਾਪਤ ਕਰੋਂਗੇ ਮਤਲਬ ਪਰਮਾਰਥ ਨੂੰ ਜਾਨਣ ਨਾਲ ਵਿਵਹਾਰ ਸਿੱਧ ਹੋ ਜਾਂਦਾ ਹੈ। ਦੇਖੋ, ਦੇਵਤਾਵਾਂ ਦੇ ਅੱਗੇ ਪ੍ਰਾਕ੍ਰਿਤੀ ਤਾਂ ਚਰਨਾਂ ਦੀ ਦਾਸੀ ਹੋਕੇ ਰਹਿੰਦੀ ਹੈ, ਇਹ ਪੰਜ ਤੱਤ ਸੁਖ - ਸਵਰੂਪ ਬਣ ਮਨਇੱਛਿਤ ਸੇਵਾ ਕਰਦੇ ਹਨ। ਇਸ ਸਮੇਂ ਵੇਖੋ ਮਨ ਇੱਛਿਤ ਸੁਖ ਨਾ ਮਿਲਣ ਦੇ ਕਾਰਨ ਮਨੁੱਖ ਨੂੰ ਦੁੱਖ, ਅਸ਼ਾਂਤੀ ਪ੍ਰਾਪਤ ਹੁੰਦੀ ਰਹਿੰਦੀ ਹੈ। ਸਤਿਯੁਗ ਵਿੱਚ ਤੇ ਇਹ ਪ੍ਰਾਕ੍ਰਿਤੀ ਬਾ ਅਦਬ ਰਹਿੰਦੀ ਹੈ। ਦੇਖੋ, ਦੇਵਤਾਵਾਂ ਦੇ ਜੜ ਚਿੱਤਰਾਂ ਤੇ ਵੀ ਇੰਨੇ ਹੀਰੇ - ਜਵਾਹਰਾਤ ਲਗਾਉਂਦੇ ਹਨ। ਤਾਂ ਜਦ ਚੇਤੰਨ ਵਿਚ ਪ੍ਰਤੱਖ ਹੋਣਗੇ ਤਾਂ ਉਸ ਵੇਲੇ ਕਿੰਨੇ ਵੈਭਵ ਹੋਣਗੇ? ਇਸ ਵੇਲੇ ਮਨੁੱਖ ਭੁੱਖੇ ਮਰਦੇ ਹਨ ਅਤੇ ਜੜ ਚਿੱਤਰਾਂ ਤੇ ਕਰੋੜਾਂ ਰੁਪਏ ਖਰਚ ਕਰ ਰਹੇ ਹਨ। ਤਾਂ ਇਹ ਕੀ ਫਰਕ ਹੈ! ਜਰੂਰ ਉਨ੍ਹਾਂ ਨੇ ਅਜਿਹੇ ਸ੍ਰੇਸ਼ਠ ਕਰਮ ਕੀਤੇ ਹਨ ਤਾਂ ਹੀ ਤੇ ਉਨ੍ਹਾਂ ਦੇ ਯਾਦਗਰ ਬਣੇ ਹੋਏ ਹਨ। ਉਨ੍ਹਾਂ ਦਾ ਪੂਜਨ ਵੀ ਕਿੰਨਾਂ ਹੁੰਦਾ ਹੈ। ਉਹ ਨਿਰਵਿਕਾਰੀ ਪ੍ਰਵ੍ਰਤੀ ਵਿਚ ਰਹਿੰਦੇ ਵੀ ਕਮਲ ਫੁੱਲ ਸਮਾਨ ਅਵਸਥਾ ਵਿਚ ਸਨ,ਪ੍ਰੰਤੂ ਹੁਣ ਉਹ ਨਿਰਵਿਕਾਰੀ ਪ੍ਰਵ੍ਰਤੀ ਦੇ ਬਦਲੇ ਵਿਕਾਰੀ ਪ੍ਰਵ੍ਰਤੀ ਵਿਚ ਚਲੇ ਗਏ ਹਨ, ਜਿਸ ਕਾਰਨ ਸਾਰੇ ਪਰਮਾਰਥ ਨੂੰ ਭੁੱਲ ਵਿਵਹਾਰ ਵੱਲ ਲੱਗ ਗਏ ਹਨ। ਇਸਲਈ ਰਿਜਲਟ ਉਲਟੀ ਜਾ ਰਹੀ ਹੈ। ਹੁਣ ਆਪਣੇ ਨੂੰ ਖੁਦ ਪਰਮਾਤਮਾ ਆਕੇ ਵਿਕਾਰੀ ਪ੍ਰਵ੍ਰਤੀ ਤੋਂ ਕੱਢ ਕੇ ਨਿਰਵਿਕਾਰੀ ਪ੍ਰਵ੍ਰਤੀ ਸਿਖਾਉਂਦੇ ਹਨ। ਜਿਸ ਨਾਲ ਆਪਣੀ ਜੀਵਨ ਸਦਾਕਾਲ ਦੇ ਲਈ ਸੁਖੀ ਬਣਦੀ ਹੈ ਇਸਲਈ ਪਹਿਲੇ ਚਾਹੀਦਾ ਪਰਮਾਰਥ ਬਾਅਦ ਵਿਚ ਵਿਵਹਾਰ। ਪਰਮਾਰਥ ਵਿਚ ਰਹਿਣ ਨਾਲ ਵਿਵਹਾਰ ਆਟੋਮੈਟਿਕਲੀ ਸਿੱਧ ਹੋ ਜਾਂਦਾ ਹੈ। ਓਮ ਸ਼ਾਂਤੀ।

ਇਹ ਅਵਿਅਕਤ ਇਸ਼ਾਰੇ - “ਨਿਸ਼ਚੇ ਦੇ ਫਾਉਂਡੇਸ਼ਨ ਨੂੰ ਮਜ਼ਬੂਤ ਕਰ ਸਦਾ ਨਿਰਭੇ ਅਤੇ ਨਿਸ਼ਚਿੰਤ ਰਹੋ”

ਜਿਵੇਂ ਡਾਕਟਰ ਪੇਸ਼ੰਟ ਨੂੰ ਪਹਿਲੇ ਫੇਥ ਵਿਚ ਲਿਆਉਂਦੇ ਹਨ, ਉਨ੍ਹਾਂ ਨੂੰ ਵਿਸ਼ਵਾਸ ਹੋ ਜਾਂਦਾ ਹੈ ਕਿ ਇਹ ਡਾਕਟਰ ਬੜਾ ਚੰਗਾ ਹੈ, ਇੱਥੇ ਤੋਂ ਸ਼ਫ਼ਾ ਮਿਲ ਜਾਵੇ ਗੀ। ਉਵੇਂ ਡਾਕਟਰ ਕਿੰਨੀ ਵੀ ਵਧੀਆ ਦਵਾਈ ਦਵੋ ਲੇਕਿਨ ਜੇਕਰ ਫੇਥ ਨਹੀਂ ਹੈ ਤਾਂ ਉਸ ਦਵਾਈ ਦਾ ਅਸਰ ਨਹੀਂ ਹੁੰਦਾ। ਅਜਿਹੇ ਰੂਹਾਨੀ ਡਾਕਟਰੀ ਵਿਚ ਵੀ ਅਜਿਹੀ ਸ਼ਕਤੀਸ਼ਾਲੀ ਸਟੇਜ ਜਿਵੇਂ ਜੋ ਸਭ ਦਾ ਫੇਥ ਹੋ ਜਾਵੇ ਕਿ ਇਥੇ ਪਹੁੰਚੇ ਹਾਂ ਤਾਂ ਜਰੂਰ ਕੋਈ ਨਾ ਕੋਈ ਪ੍ਰਾਪਤੀ ਹੋਵੇਗੀ ਹੀ।