25.06.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਮਿੱਠੇ
ਬੱਚੇ ਬਾਪ ਤੁਹਾਨੂੰ ਨਵੀਂ ਦੁਨੀਆਂ ਦੇ ਲਈ ਰਾਜਯੋਗ ਸਿਖਾ ਰਹੇ ਹਨ, ਇਸਲਈ ਇਸ ਪੁਰਾਣੀ ਦੁਨੀਆਂ ਦਾ
ਵਿਨਾਸ਼ ਵੀ ਜਰੂਰ ਹੋਣਾ ਹੈ"
ਪ੍ਰਸ਼ਨ:-
ਮਨੁੱਖਾਂ ਨੂੰ
ਕਿਹੜੀ ਇੱਕ ਚੰਗੀ ਆਦਤ ਪਈ ਹੋਈ ਹੈ ਪਰ ਉਸ ਨਾਲ ਦੀ ਪ੍ਰਾਪਤੀ ਨਹੀਂ ਹੁੰਦੀ?
ਉੱਤਰ:-
ਮਨੁੱਖਾਂ ਨੂੰ
ਭਗਵਾਨ ਨੂੰ ਯਾਦ ਕਰਨ ਦੀ ਜਿਵੇਂ ਆਦਤ ਪਈ ਹੋਈ ਹੈ, ਜਦੋਂ ਕੋਈ ਗੱਲ ਹੁੰਦੀ ਹੈ ਤਾਂ ਕਹਿ ਦਿੰਦੇ ਹਨ
- ਹੇ ਭਗਵਾਨ! ਸਾਮ੍ਹਣੇ ਸ਼ਿਵਲਿੰਗ ਆ ਜਾਂਦਾ ਹੈ ਪਰ ਪਹਿਚਾਣ ਸਹੀ ਨਾ ਹੋਣ ਦੇ ਕਾਰਣ ਪ੍ਰਾਪਤੀ ਨਹੀਂ
ਹੁੰਦੀ ਹੈ ਫਿਰ ਕਹਿ ਦਿੰਦੇ ਹਨ ਸੁੱਖ - ਦੁੱਖ ਸਭ ਉਹ ਹੀ ਦਿੰਦਾ ਹੈ। ਤੁਸੀਂ ਬੱਚੇ ਹੁਣ ਇੰਵੇਂ ਨਹੀਂ
ਕਹੋਗੇ।
ਓਮ ਸ਼ਾਂਤੀ
ਬਾਪ ਜਿਸਨੂੰ ਰਚਤਾ ਕਿਹਾ ਜਾਂਦਾ ਹੈ, ਕਿਸ ਦਾ ਰਚਿਅਤਾ? ਨਵੀਂ ਦੁਨੀਆਂ ਦਾ ਰਚਿਅਤਾ। ਨਵੀਂ ਦੁਨੀਆਂ
ਨੂੰ ਕਿਹਾ ਜਾਂਦਾ ਹੈ ਸ੍ਵਰਗ ਜਾਂ ਸੁੱਖਧਾਮ, ਨਾਮ ਕਹਿੰਦੇ ਹਨ ਪਰ ਸਮਝਦੇ ਕੁਝ ਨਹੀਂ ਹਨ। ਕ੍ਰਿਸ਼ਨ
ਦੇ ਮੰਦਿਰ ਨੂੰ ਵੀ ਸੁੱਖਧਾਮ ਕਹਿੰਦੇ ਹਨ। ਹੁਣ ਉਹ ਤਾਂ ਹੋ ਗਿਆ ਛੋਟਾ ਮੰਦਿਰ। ਕ੍ਰਿਸ਼ਨ ਤਾਂ ਵਿਸ਼ਵ
ਦਾ ਮਾਲਿਕ ਸੀ। ਬੇਹੱਦ ਦੇ ਮਾਲਿਕ ਨੂੰ ਜਿਵੇਂਕਿ ਹੱਦ ਦਾ ਮਾਲਿਕ ਬਣਾ ਦਿੰਦੇ ਹਨ। ਕ੍ਰਿਸ਼ਨ ਦੇ ਛੋਟੇ
ਜਿਹੇ ਮੰਦਿਰ ਨੂੰ ਸੁੱਖਧਾਮ ਕਹਿੰਦੇ ਹਨ। ਬੁੱਧੀ ਵਿੱਚ ਇਹ ਨਹੀਂ ਆਉਂਦਾ ਹੈ ਕਿ ਉਹ ਤਾਂ ਵਿਸ਼ਵ ਦਾ
ਮਾਲਿਕ ਸੀ। ਭਾਰਤ ਵਿੱਚ ਹੀ ਰਹਿਣ ਵਾਲਾ ਸੀ। ਤੁਹਾਨੂੰ ਵੀ ਪਹਿਲਾਂ ਕੁਝ ਪਤਾ ਨਹੀਂ ਸੀ, ਉਹ
ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਨੂੰ ਜਾਣਦੇ ਹਨ। ਹੁਣ ਤੁਸੀਂ ਬੱਚੇ ਜਾਣਦੇ ਹੋ, ਦੁਨੀਆਂ ਵਿੱਚ
ਤਾਂ ਇਹ ਵੀ ਕਿਸੇ ਨੂੰ ਪਤਾ ਨਹੀਂ ਹੈ - ਬ੍ਰਹਮਾ - ਵਿਸ਼ਨੂੰ - ਸ਼ੰਕਰ ਕੌਣ ਹਨ? ਸ਼ਿਵ ਤਾਂ ਹੈ ਉੱਚ
ਤੋਂ ਉੱਚ ਭਗਵਾਨ। ਅੱਛਾ, ਫਿਰ ਪ੍ਰਜਾਪਿਤਾ ਬ੍ਰਹਮਾ ਕਿਥੋਂ ਆਇਆ? ਹੈ ਤਾਂ ਮਨੁੱਖ ਹੀ। ਪ੍ਰਜਾਪਿਤਾ
ਬ੍ਰਹਮਾ ਤਾਂ ਜਰੂਰ ਇੱਥੇ ਹੀ ਚਾਹੀਦਾ ਹੈ ਜਿਸਤੋਂ ਬ੍ਰਾਹਮਣ ਪੈਦਾ ਹੋਏ। ਪ੍ਰਜਾਪਿਤਾ ਮਤਲਬ ਹੀ
ਮੁੱਖ ਤੋਂ ਪੈਦਾ ਕਰਨ ਵਾਲਾ, ਤੁਸੀਂ ਹੋ ਮੁੱਖ ਵੰਸ਼ਾਵਲੀ। ਹੁਣ ਤੁਸੀਂ ਜਾਣਦੇ ਹੋ ਕਿਵ਼ੇਂ ਬ੍ਰਹਮਾ
ਨੂੰ ਬਾਪ ਨੇ ਆਪਣਾ ਬਣਾਕੇ ਮੁੱਖ ਵੰਸ਼ਾਵਲੀ ਬਣਾਇਆ ਹੈ, ਇਨ੍ਹਾਂ ਵਿੱਚ ਪ੍ਰਵੇਸ਼ ਵੀ ਕੀਤਾ ਫਿਰ ਕਿਹਾ
ਕਿ ਇਹ ਸਾਡਾ ਬੱਚਾ ਵੀ ਹੈ। ਤੁਸੀਂ ਜਾਣਦੇ ਹੋ ਬ੍ਰਹਮਾ ਨਾਮ ਕਿਵੇਂ ਪਿਆ, ਕਿਵੇਂ ਪੈਦਾ ਹੋਇਆ, ਇਹ
ਹੋਰ ਕੋਈ ਨਹੀਂ ਜਾਣਦੇ ਹਨ। ਸਿਰਫ ਮਹਿਮਾ ਗਾਉਂਦੇ ਹਨ ਕਿ ਪਰਮਪਿਤਾ ਪਰਮਾਤਮਾ ਉੱਚ ਤੇ ਉੱਚ ਹੈ, ਪਰ
ਇਹ ਕਿਸੇ ਦੀ ਬੁੱਧੀ ਵਿੱਚ ਨਹੀਂ ਆਉਂਦਾ ਕਿ ਉੱਚ ਤੇ ਉੱਚ ਬਾਪ ਹਨ। ਸਾਡਾ ਸਭ ਆਤਮਾਵਾਂ ਦੇ ਉਹ ਪਿਤਾ
ਹਨ। ਉਹ ਵੀ ਬਿੰਦੂ ਰੂਪ ਹੀ ਹੈ, ਉਨ੍ਹਾਂ ਵਿੱਚ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਗਿਆਨ ਹੈ। ਇਹ
ਨਾਲੇਜ ਵੀ ਤੁਹਾਨੂੰ ਹੁਣ ਮਿਲੀ ਹੈ। ਪਹਿਲੇ ਜ਼ਰਾ ਵੀ ਇਹ ਗਿਆਨ ਨਹੀਂ ਸੀ। ਮਨੁੱਖ ਸਿਰਫ ਕਹਿੰਦੇ
ਰਹਿੰਦੇ ਹਨ ਬ੍ਰਹਮਾ - ਵਿਸ਼ਨੂੰ ਸ਼ੰਕਰ, ਪਰ ਜਾਣਦੇ ਕੁਝ ਵੀ ਨਹੀਂ। ਤਾਂ ਉਨ੍ਹਾਂ ਨੂੰ ਹੀ ਸਮਝਾਉਣਾ
ਹੈ। ਹੁਣ ਤੁਸੀਂ ਸਮਝਦਾਰ ਬਣੇ ਹੋ ਜਾਣਦੇ ਹੋ ਕਿ ਬਾਪ ਗਿਆਨ ਦਾ ਸਾਗਰ ਹੈ, ਜੋ ਸਾਨੂੰ ਗਿਆਨ
ਸੁਣਾਉਂਦੇ ਹਨ, ਪੜ੍ਹਾਉਂਦੇ ਹਨ। ਇਹ ਰਾਜਯੋਗ ਹੈ ਹੀ ਸਤਯੁਗ ਨਵੀਂ ਦੁਨੀਆਂ ਦੇ ਲਈ ਤਾਂ ਜਰੂਰ
ਪੁਰਾਣੀ ਦੁਨੀਆਂ ਦਾ ਵਿਨਾਸ਼ ਹੋਣਾ ਚਾਹੀਦਾ ਹੈ। ਉਸ ਦੇ ਲਈ ਇਹ ਮਹਾਭਾਰਤ ਲੜਾਈ ਹੈ। ਅੱਧਾਕਲਪ ਤੋਂ
ਲੈਕੇ ਤੁਸੀਂ ਭਗਤੀਮਾਰਗ ਦੇ ਸ਼ਾਸਤਰ ਪੜ੍ਹਦੇ ਆਏ ਹੋ। ਹੁਣ ਤਾਂ ਬਾਪ ਤੋਂ ਡਾਇਰੈਕਟ ਸੁਣਦੇ ਹੋ। ਬਾਪ
ਕੋਈ ਸ਼ਾਸਤਰ ਨਹੀਂ ਬੈਠਕੇ ਸੁਣਾਉਂਦੇ ਹਨ। ਜਪ ਤਪ ਕਰਨਾ, ਸ਼ਾਸਤਰ ਆਦਿ ਪੜ੍ਹਨਾ ਇਹ ਸਭ ਭਗਤੀ ਹੈ।
ਹੁਣ ਭਗਤਾਂ ਨੂੰ ਭਗਤੀ ਦਾ ਫਲ ਚਾਹੀਦਾ ਹੈ ਕਿਓਂਕਿ ਮਿਹਨਤ ਕਰਦੇ ਹੀ ਹਨ ਭਗਵਾਨ ਨੂੰ ਮਿਲਣ ਦੇ ਲਈ।
ਪਰ ਗਿਆਨ ਤੋਂ ਹੈ ਸਦਗਤੀ। ਗਿਆਨ ਅਤੇ ਭਗਤੀ ਦੋਵੇਂ ਇਕੱਠੇ ਚਲ ਨਾ ਸਕਣ। ਹੁਣ ਹੈ ਹੀ ਭਗਤੀ ਦਾ ਰਾਜ।
ਸਭ ਭਗਤ ਹਨ। ਹਰ ਇੱਕ ਦੇ ਮੁੱਖ ਤੋਂ ਓ ਗੋਡ ਫਾਦਰ ਜਰੂਰ ਨਿਕਲੇਗਾ। ਹੁਣ ਤੁਸੀਂ ਬੱਚੇ ਜਾਣਦੇ ਹੋ
ਕਿ ਬਾਪ ਨੇ ਆਪਣਾ ਪਰਿਚੈ ਦਿੱਤਾ ਹੈ ਕਿ ਮੈ ਛੋਟੀ ਬਿੰਦੂ ਹਾਂ। ਮੈਨੂੰ ਹੀ ਗਿਆਨ ਦਾ ਸਾਗਰ ਕਹਿੰਦੇ
ਹਨ। ਮੈ ਬਿੰਦੂ ਵਿੱਚ ਸਾਰਾ ਗਿਆਨ ਭਰਿਆ ਹੋਇਆ ਹੈ। ਆਤਮਾ ਵਿੱਚ ਹੀ ਨਾਲੇਜ ਰਹਿੰਦੀ ਹੈ। ਹੁਣ ਤੁਸੀਂ
ਬੱਚੇ ਸਮਝਦੇ ਹੋ ਕਿ ਉਸ ਨੂੰ ਪਰਮਪਿਤਾ ਪਰਮਾਤਮਾ ਕਿਹਾ ਜਾਂਦਾ ਹੈ। ਉਹ ਹੈ ਸੁਪਰੀਮ ਸੋਲ ਅਰਥਾਤ ਸਭ
ਤੋਂ ਉੱਚ ਤੇ ਉੱਚ ਪਤਿਤ - ਪਾਵਨ ਬਾਪ ਹੀ ਸੁਪਰੀਮ ਹੈ ਨਾ। ਮਨੁੱਖ ਹੇ ਰੱਬ ਕਹਿਣਗੇ ਤਾਂ ਸ਼ਿਵਲਿੰਗ
ਹੀ ਯਾਦ ਆਵੇਗਾ। ਉਹ ਵੀ ਸਹੀ ਤਰੀਕੇ ਨਾਲ ਨਹੀਂ। ਇੱਕ ਜਿਵੇਂ ਕਿ ਆਦਤ ਪੈ ਗਈ ਕਿ ਭਗਵਾਨ ਨੂੰ ਯਾਦ
ਕਰਨਾ ਹੈ। ਭਗਵਾਨ ਹੀ ਸੁੱਖ - ਦੁੱਖ ਦਿੰਦੇ ਹਨ। ਹੁਣ ਤੁਸੀਂ ਬੱਚੇ ਇਵੇਂ ਨਹੀਂ ਕਹੋਗੇ। ਤੁਸੀਂ
ਜਾਣਦੇ ਹੋ ਕਿ ਬਾਪ ਤਾਂ ਸੁੱਖਦਾਤਾ ਹੈ। ਸਤਯੁਗ ਵਿੱਚ ਸੁੱਖਧਾਮ ਸੀ। ਉੱਥੇ ਦੁੱਖ ਦਾ ਨਾਮ ਨਹੀਂ
ਸੀ। ਕਲਯੁਗ ਵਿੱਚ ਹੈ ਹੀ ਦੁੱਖ, ਇੱਥੇ ਸੁੱਖ ਦਾ ਨਾਮ ਹੀ ਨਹੀਂ। ਉੱਚ ਤੇ ਉੱਚ ਰੱਬ, ਉਹ ਹੈ ਸਰਵ
ਆਤਮਾਵਾਂ ਦਾ ਬਾਪ। ਇਹ ਕਿਸੇ ਨੂੰ ਪਤਾ ਨਹੀਂ ਹੈ ਕਿ ਆਤਮਾਵਾਂ ਦਾ ਬਾਪ ਵੀ ਹੈ, ਕਹਿੰਦੇ ਵੀ ਹਨ ਅਸੀਂ
ਸਭ ਬ੍ਰਦਰ੍ਸ ਹਾਂ। ਤਾਂ ਜਰੂਰ ਸਭ ਇੱਕ ਬਾਪ ਦੇ ਬੱਚੇ ਠਹਿਰੇ ਨਾ। ਕੋਈ ਫਿਰ ਕਹਿ ਦਿੰਦੇ ਕਿ ਉਹ
ਤਾਂ ਸਰਵ ਵਿਆਪੀ ਹੈ - ਤੇਰੇ ਵਿੱਚ ਵੀ ਹੈ, ਮੇਰੇ ਵਿੱਚ ਵੀ ਹੈ…। ਅਰੇ, ਤੁਸੀਂ ਤਾਂ ਆਤਮਾ ਹੋ, ਇਹ
ਤੁਹਾਡਾ ਸ਼ਰੀਰ ਹੈ ਫਿਰ ਤੀਜੀ ਚੀਜ਼ ਕਿਵੇਂ ਹੋ ਸਕਦੀ ਹੈ! ਆਤਮਾ ਨੂੰ ਪਰਮਾਤਮਾ ਥੋੜੀ ਕਹਾਂਗੇ। ਜੀਵ
ਆਤਮਾ ਕਿਹਾ ਜਾਂਦਾ ਹੈ। ਜੀਵ ਪਰਮਾਤਮਾ ਨਹੀਂ ਕਿਹਾ ਜਾਂਦਾ ਹੈ। ਫਿਰ ਪਰਮਾਤਮਾ ਸਰਵਵਿਆਪੀ ਕਿਵੇਂ
ਹੋ ਸਕਦਾ! ਬਾਪ ਸਰਵਵਿਆਪੀ ਹੁੰਦਾ ਤਾਂ ਫਿਰ ਫਾਦਰਫੁਲ ਹੋ ਜਾਂਦਾ ਹੈ, ਫਾਦਰ ਨੂੰ ਫਾਦਰ ਤੋਂ ਵਰਸਾ
ਥੋੜੀ ਮਿਲੇਗਾ। ਬਾਪ ਤੋਂ ਤਾਂ ਬੱਚਾ ਹੀ ਵਰਸਾ ਲੈਂਦਾ ਹੈ। ਸਭ ਫਾਦਰ ਕਿਵੇਂ ਹੋ ਸਕਦੇ ਹਨ। ਇੰਨੀ
ਛੋਟੀ ਜਿਹੀ ਗੱਲ ਵੀ ਕੋਈ ਨੂੰ ਸਮਝ ਵਿੱਚ ਨਹੀਂ ਆਉਂਦੀ ਹੈ। ਤੱਦ ਬਾਪ ਕਹਿੰਦੇ ਹਨ - ਬੱਚੇ, ਮੈਂ
ਅੱਜ ਤੋਂ 5 ਹਜ਼ਾਰ ਵਰ੍ਹੇ ਪਹਿਲੇ ਤੁਹਾਨੂੰ ਕਿੰਨਾ ਸਮਝਦਾਰ ਬਣਾਇਆ ਸੀ, ਤੁਸੀਂ ਏਵਰ ਹੈਲਦੀ, ਵੈਲਦੀ,
ਸਮਝਦਾਰ ਸੀ। ਇਸ ਤੋਂ ਜਾਸਤੀ ਸਮਝਦਾਰ ਕੋਈ ਹੋ ਨਹੀਂ ਸਕਦਾ। ਤੁਹਾਨੂੰ ਹੁਣ ਜੋ ਸਮਝ ਮਿਲਦੀ ਹੈ ਇਹ
ਫਿਰ ਉੱਥੇ ਨਹੀਂ ਹੋਵੇਗੀ। ਉੱਥੇ ਇਹ ਥੋੜੀ ਪਤਾ ਰਹਿੰਦਾ ਹੈ ਕਿ ਅਸੀਂ ਫਿਰ ਗਿਰਾਂਗੇ। ਇਹ ਪਤਾ ਹੋਵੇ
ਤਾਂ ਫਿਰ ਸੁੱਖ ਦੀ ਭਾਸਨਾ ਹੀ ਨਾ ਆਏ। ਇਹ ਗਿਆਨ ਫਿਰ ਪਰਾਏ ਲੋਪ ਹੋ ਜਾਂਦਾ ਹੈ। ਇਹ ਡਰਾਮਾ ਦਾ
ਗਿਆਨ ਸਿਰਫ ਹੁਣ ਤੁਹਾਡੀ ਬੁੱਧੀ ਵਿੱਚ ਹੈ। ਬ੍ਰਾਹਮਣ ਹੀ ਅਧਿਕਾਰੀ ਰਹਿੰਦੇ ਹਨ। ਤੁਹਾਡੀ ਬੁੱਧੀ
ਵਿੱਚ ਹੈ ਕਿ ਹੁਣ ਅਸੀਂ ਬ੍ਰਾਹਮਣ ਵਰਣ ਦੇ ਹਾਂ। ਬ੍ਰਾਹਮਣਾਂ ਨੂੰ ਹੀ ਬਾਪ ਗਿਆਨ ਸੁਣਾਉਂਦੇ ਹਨ।
ਬ੍ਰਾਹਮਣ ਫਿਰ ਸਭ ਨੂੰ ਸੁਣਾਉਂਦੇ ਹਨ। ਗਾਇਨ ਵੀ ਹੈ ਕਿ ਰੱਬ ਨੇ ਆਕੇ ਸ੍ਵਰਗ ਦੀ ਸਥਾਪਨਾ ਕੀਤੀ
ਸੀ। ਰਾਜਯੋਗ ਸਿਖਾਇਆ ਸੀ। ਵੇਖੋ ਕ੍ਰਿਸ਼ਨ ਜੇਯੰਤੀ ਮਨਾਉਂਦੇ ਹਨ, ਸਮਝਦੇ ਹਨ ਕਿ ਕ੍ਰਿਸ਼ਨ ਬੈਕੁੰਠ
ਦਾ ਮਾਲਿਕ ਸੀ, ਪਰ ਉਹ ਵਿਸ਼ਵ ਦਾ ਮਾਲਿਕ ਸੀ - ਇਹ ਬੁੱਧੀ ਵਿੱਚ ਨਹੀਂ ਆਉਂਦਾ। ਜੱਦ ਉਨ੍ਹਾਂ ਦਾ
ਰਾਜ ਸੀ ਤਾਂ ਹੋਰ ਕੋਈ ਧਰਮ ਨਹੀਂ ਸੀ। ਉਨ੍ਹਾਂ ਦਾ ਹੀ ਸਾਰੇ ਵਿਸ਼ਵ ਤੇ ਰਾਜ ਸੀ ਅਤੇ ਜਮੁਨਾ ਦੇ
ਕਿਨਾਰੇ ਸੀ। ਹੁਣ ਤੁਹਾਨੂੰ ਇਹ ਕੌਣ ਸਮਝਾ ਰਹੇ ਹਨ? ਭਗਵਾਨੁਵਾਚ । ਬਾਕੀ ਉਹ ਜੋ ਵੀ ਵੇਦ - ਸ਼ਾਸਤਰ
ਆਦਿ ਸੁਣਾਉਂਦੇ ਉਹ ਹਨ ਭਗਤੀ ਮਾਰਗ ਦੇ। ਇੱਥੇ ਤਾਂ ਖੁਦ ਭਗਵਾਨ ਤੁਹਾਨੂੰ ਸੁਣਾ ਰਹੇ ਹਨ। ਹੁਣ ਤੁਸੀਂ
ਸਮਝਦੇ ਹੋ ਅਸੀਂ ਪੁਰਸ਼ੋਤਮ ਬਣ ਰਹੇ ਹਾਂ। ਤੁਹਾਨੂੰ ਹੀ ਇਹ ਬੁੱਧੀ ਵਿਚ ਹੈ ਕਿ ਅਸੀਂ ਸ਼ਾਂਤੀਧਾਮ ਦੇ
ਰਹਿਣ ਵਾਲੇ ਹਾਂ ਕਿ ਫਿਰ ਅਸੀਂ ਆਕੇ 21 ਜਨਮਾਂ ਦੀ ਪ੍ਰਾਲਬੱਧ ਭੋਗਾਂਗੇ।
ਤੁਸੀਂ ਬੱਚਿਆਂ ਨੂੰ
ਅੰਦਰ ਵਿੱਚ ਖੁਸ਼ੀ ਨਾਲ ਗਦਗਦ ਹੋਣਾ ਚਾਹੀਦਾ ਹੈ ਕਿ ਬੇਹੱਦ ਦਾ ਬਾਬਾ ਸ਼ਿਵਬਾਬਾ ਸਾਨੂੰ ਪੜ੍ਹਾ ਰਹੇ
ਹਨ, ਉਹ ਗਿਆਨ ਦਾ ਸਾਗਰ ਹੈ, ਸ੍ਰਿਸ਼ਟੀ ਦੇ ਆਦਿ - ਮੁੱਧ - ਅੰਤ ਨੂੰ ਜਾਣਦਾ ਹੈ। ਅਜਿਹਾ ਬਾਬਾ ਸਾਡੇ
ਲਈ ਆਇਆ ਹੈ ਤਾਂ ਖੁਸ਼ੀ ਵਿੱਚ ਗੁਦਗੁਦੀ ਹੁੰਦੀ ਹੈ। ਬਾਬਾ ਨੂੰ ਕਹਿੰਦੇ ਹਨ ਬਾਬਾ ਅਸੀਂ ਤੁਹਾਨੂੰ
ਆਪਣਾ ਵਾਰਿਸ ਬਣਾਇਆ ਹੈ। ਬਾਪ ਬੱਚਿਆਂ ਤੇ ਵਾਰੀ ਜਾਂਦੇ ਹਨ। ਬੱਚੇ ਫਿਰ ਕਹਿੰਦੇ ਹਨ ਕਿ ਭਗਵਾਨ ਆਪ
ਜੱਦ ਆਓਗੇ ਤਾਂ ਅਸੀਂ ਆਪ ਤੇ ਵਾਰੀ ਜਾਵਾਂਗੇ ਅਰਥਾਤ ਬੱਚਾ ਬਣਾਵਾਂਗੇ। ਇਹ ਵੀ ਆਪਣੇ ਬੱਚਿਆਂ ਨੂੰ
ਹੀ ਵਾਰਿਸ ਬਣਾਉਂਦੇ ਹਨ। ਬਾਬਾ ਨੂੰ ਵਾਰਿਸ ਕਿਵੇਂ ਬਣਾਉਣਗੇ। ਇਹ ਵੀ ਗੂੜ ਗੱਲ ਹੈ। ਆਪਣਾ ਸਭ ਕੁਝ
ਐਕਸਚੇਂਜ ਕਰਨਾ - ਇਸ ਵਿੱਚ ਬੁੱਧੀ ਦਾ ਕੰਮ ਹੈ। ਗਰੀਬ ਤਾਂ ਝੱਟ ਐਕਸਚੇਂਜ ਕਰ ਲੈਣਗੇ, ਸਾਹੂਕਾਰ
ਮੁਸ਼ਕਿਲ ਕਰਨਗੇ। ਜੱਦ ਤੱਕ ਪੂਰੀ ਤਰ੍ਹਾਂ ਗਿਆਨ ਨਾ ਲੈਣ। ਇੰਨੀ ਹਿਮੰਤ ਨਹੀਂ ਰਹਿੰਦੀ। ਗ਼ਰੀਬ ਤਾਂ
ਝੱਟ ਕਹਿ ਦਿੰਦੇ ਬਾਬਾ ਅਸੀਂ ਤੁਹਾਨੂੰ ਹੀ ਵਾਰਿਸ ਬਣਾਵਾਂਗੇ। ਸਾਡੇ ਕੋਲ ਪਿਆ ਹੀ ਕੀ ਹੈ। ਵਾਰਿਸ
ਬਣਾਕੇ ਫਿਰ ਆਪਣਾ ਸ਼ਰੀਰ ਨਿਰਵਾਹ ਵੀ ਕਰਨਾ ਹੈ। ਸਿਰ੍ਫ ਟਰੱਸਟੀ ਸਮਝ ਕੇ ਰਹਿਣਾ ਹੈ। ਤਰੀਕੇ ਬਹੁਤ
ਦਸੱਦੇ ਰਹਿੰਦੇ ਹਨ। ਬਾਪ ਤਾਂ ਸਿਰ੍ਫ ਵੇਖਦੇ ਰਹਿੰਦੇ ਹਨ ਕਿ ਕੋਈ ਪਾਪ ਕਰਮ ਵਿੱਚ ਤਾਂ ਪੈਸੇ ਖ਼ਰਾਬ
ਨਹੀਂ ਕਰਦੇ ਹਨ? ਮਨੁੱਖਾਂ ਨੂੰ ਪੁੰਨ ਆਤਮਾ ਬਣਾਉਣ ਵਿੱਚ ਪੈਸਾ ਲਗਾਉਂਦੇ ਹਨ? ਸਰਵਿਸ ਵੀ
ਕਾਇਦੇਸਿਰ ਕਰਦੇ ਹਨ? ਇਹ ਪੂਰੀ ਜਾਂਚ ਕਰਨਗੇ, ਫਿਰ ਸਭ ਸਲਾਹ ਦੇਣਗੇ। ਇਹ ਵੀ ( ਬ੍ਰਹਮਾ ) ਧੰਧੇ
ਵਿੱਚ ਈਸ਼ਵਰ ਅਰਥ ਕੱਢਦੇ ਸਨ ਨਾ। ਉਹ ਤਾਂ ਸੀ ਇੰਡਾਇਰੈਕਟ। ਹੁਣ ਬਾਪ ਡਾਇਰੈਕਟ ਆਏ ਹਨ। ਮਨੁੱਖ
ਸਮਝਦੇ ਹਨ ਅਸੀਂ ਜੋ ਕੁਝ ਕਰਦੇ ਹਾਂ ਉਸ ਦਾ ਫਲ ਈਸ਼ਵਰ ਦੂਸਰੇ ਜਨਮ ਵਿੱਚ ਦਿੰਦੇ ਹਨ। ਕੋਈ ਗਰੀਬ
ਦੁਖੀ ਹੈ ਤਾਂ ਸਮਝਣਗੇ ਕਰਮ ਹੀ ਅਜਿਹਾ ਕੀਤਾ ਹੋਇਆ ਹੈ। ਚੰਗੇ ਕਰਮ ਕੀਤੇ ਹਨ ਤਾਂ ਸੁੱਖੀ ਹਨ। ਬਾਪ
ਤੁਹਾਨੂੰ ਬੱਚਿਆਂ ਨੂੰ ਕਰਮਾਂ ਦੀ ਗਤੀ ਤੇ ਸਮਝਾਉਂਦੇ ਹਨ, ਰਾਵਣ ਰਾਜ ਵਿੱਚ ਤੁਹਾਡੇ ਸਭ ਕਰਮ
ਵਿਕਰਮ ਹੀ ਹੋ ਜਾਂਦੇ ਹਨ। ਸਤਿਯੁਗ ਅਤੇ ਤ੍ਰੇਤਾ ਵਿੱਚ ਰਾਵਣ ਹੀ ਨਹੀਂ ਇਸਲਈ ਉੱਥੇ ਕੋਈ ਕਰਮ
ਵਿਕਰਮ ਨਹੀਂ ਹੁੰਦਾ ਹੈ। ਇੱਥੇ ਜੋ ਚੰਗੇ ਕਰਮ ਕਰਦੇ ਹਨ ਉਨ੍ਹਾਂ ਦਾ ਅਲਪਕਾਲ ਦੇ ਲਈ ਸੁੱਖ ਮਿਲਦਾ
ਹੈ। ਫਿਰ ਵੀ ਕੋਈ ਨਾ ਕੋਈ ਰੋਗ ਖਿਟਪਿਟ ਤਾਂ ਰਹਿੰਦੀ ਹੀ ਹੈ ਨਾ ਕਿਉਂਕਿ ਅਲਪਕਾਲ ਦਾ ਸੁੱਖ ਹੈ।
ਹੁਣ ਬਾਪ ਕਹਿੰਦੇ ਹਨ ਇਹ ਰਾਵਣ ਰਾਜ ਹੀ ਖਤਮ ਹੋਣਾ ਹੈ। ਰਾਮ ਰਾਜ ਦੀ ਸਥਾਪਨਾ ਸ਼ਿਵਬਾਬਾ ਕਰ ਰਹੇ
ਹਨ।
ਤੁਸੀੰ ਜਾਣਦੇ ਹੋ ਇਹ
ਚੱਕਰ ਕਿਵ਼ੇਂ ਫਿਰਦਾ ਹੈ। ਭਾਰਤ ਹੀ ਫਿਰ ਗਰੀਬ ਹੋ ਜਾਂਦਾ ਹੈ। ਭਾਰਤ ਅੱਜ ਤੋਂ 5 ਹਜ਼ਾਰ ਵਰ੍ਹੇ
ਪਹਿਲਾਂ ਸ੍ਵਰਗ ਸੀ, ਇਨ੍ਹਾਂ ਲਕਸ਼ਮੀ - ਨਾਰਾਇਣ ਦਾ ਰਾਜ ਸੀ। ਪਹਿਲੋਂ ਗਦੀ ਇਨ੍ਹਾਂ ਦੀ ਚੱਲੀ ਸੀ।
ਕ੍ਰਿਸ਼ਨ ਪ੍ਰਿੰਸ ਫਿਰ ਸਵੰਬਰ ਕੀਤਾ ਤਾਂ ਰਾਜਾ ਬਣਿਆ। ਨਾਰਾਇਣ ਨਾਮ ਪਿਆ। ਇਹ ਵੀ ਤੁਸੀੰ ਹੁਣ ਸਮਝਦੇ
ਹੋ ਤਾਂ ਵੰਡਰ ਲਗਦਾ ਹੈ। ਬਾਬਾ ਤੁਸੀ ਸਾਰੇ ਰਚਤਾ ਅਤੇ ਰਚਨਾ ਦੀ ਨਾਲੇਜ ਸੁਣਾਉਂਦੇ ਹੋ। ਤੁਸੀੰ
ਸਾਨੂੰ ਕਿੰਨਾ ਉੱਚ ਪੜ੍ਹਾਉਂਦੇ ਹੋ। ਬਲਿਹਾਰ ਜਾਵਾਂ, ਸਾਨੂੰ ਤਾਂ ਸਿਵਾਏ ਇੱਕ ਬਾਪ ਦੇ ਹੋਰ ਕਿਸੇ
ਨੂੰ ਯਾਦ ਨਹੀਂ ਕਰਨਾ ਹੈ। ਅੰਤ ਤੱਕ ਪੜ੍ਹਨਾ ਹੈ ਤਾਂ ਜ਼ਰੂਰ ਟੀਚਰ ਨੂੰ ਯਾਦ ਕਰਨਾ ਹੈ। ਸਕੂਲ ਵਿੱਚ
ਟੀਚਰ ਨੂੰ ਯਾਦ ਕਰਦੇ ਹਨ ਨਾ। ਉਨ੍ਹਾਂ ਸਕੂਲਾਂ ਵਿੱਚ ਤੇ ਕਿੰਨੇ ਟੀਚਰ ਹੁੰਦੇ ਹਨ। ਹਰ ਇੱਕ ਦਰਜੇ
ਦਾ ਟੀਚਰ ਵੱਖ ਹੁੰਦਾ ਹੈ, ਇੱਥੇ ਤਾਂ ਇੱਕ ਹੀ ਟੀਚਰ ਹੈ। ਕਿੰਨਾ ਲਵਲੀ ਹੈ। ਬਾਪ ਲਵਲੀ, ਟੀਚਰ ਲਵਲੀ…
ਪਹਿਲੋਂ ਭਗਤੀਮਾਰਗ ਵਿੱਚ ਅੰਧਸ਼ਰਦਾ ਨਾਲ ਯਾਦ ਕਰਦੇ ਸਨ। ਹੁਣ ਤਾਂ ਡਾਇਰੈਕਟ ਬਾਪ ਪੜ੍ਹਾਉਂਦੇ ਹਨ
ਤਾਂ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ ਫਿਰ ਵੀ ਕਹਿੰਦੇ ਬਾਬਾ ਭੁੱਲ ਜਾਂਦੇ ਹਾਂ। ਪਤਾ ਨਹੀਂ ਸਾਡੀ
ਬੁੱਧੀ ਤੁਹਾਨੂੰ ਕਿਓੰ ਨਹੀਂ ਯਾਦ ਕਰਦੀ ਹੈ। ਗਾਉਂਦੇ ਵੀ ਹਨ ਈਸ਼ਵਰ ਦੀ ਗਤ - ਮਤ ਨਿਆਰੀ ਹੈ। ਬਾਬਾ
ਤੁਹਾਡੀ ਗਤਿ ਅਤੇ ਸਦਗਤੀ ਦੀ ਮਤ ਤਾਂ ਬੜੀ ਵੰਡਰਫੁਲ ਹੈ। ਅਜਿਹੇ ਬਾਪ ਨੂੰ ਯਾਦ ਕਰਨਾ ਚਾਹੀਦਾ ਹੈ।
ਇਸਤ੍ਰੀ ਆਪਣੇ ਪਤੀ ਦੇ ਗੁਣ ਗਾਉਂਦੀ ਹੈ ਨਾ। ਬੜ੍ਹਾ ਵਧੀਆ ਹੈ, ਇਹ - ਇਹ ਉਸਦੀ ਪ੍ਰਾਪਰਟੀ ਹੈ,
ਅੰਦਰ ਵਿੱਚ ਖੁਸ਼ੀ ਰਹਿੰਦੀ ਹੈ ਨਾ। ਇਹ ਤਾਂ ਪਤੀਆਂ ਦਾ ਪਤੀ, ਬਾਪਾਂ ਦਾ ਬਾਪ ਹੈ, ਇਨ੍ਹਾਂ ਤੋਂ
ਸਾਨੂੰ ਕਿੰਨਾ ਸੁੱਖ ਮਿਲਦਾ ਹੈ। ਹੋਰਾਂ ਸਭਨਾ ਤੋਂ ਤਾਂ ਦੁਖ਼ ਮਿਲਦਾ ਹੈ। ਹਾਂ ਟੀਚਰ ਤੋਂ ਸੁੱਖ
ਮਿਲਦਾ ਹੈ ਕਿਉਂਕਿ ਪੜ੍ਹਾਈ ਨਾਲ ਇਨਕਮ ਹੁੰਦੀ ਹੈ। ਗੁਰੂ ਸਦਾ ਕੀਤਾ ਜਾਂਦਾ ਹੈ ਵਾਣਪ੍ਰਸਥ ਵਿੱਚ।
ਬਾਪ ਵੀ ਕਹਿੰਦੇ ਹਨ ਮੈਂ ਵਾਣਪ੍ਰਸਥ ਵਿੱਚ ਆਇਆ ਹਾਂ। ਇਹ ਵੀ ਵਾਣਪ੍ਰਸਥੀ, ਮੈਂ ਵੀ ਵਾਣਪ੍ਰਸਥੀ।
ਇਹ ਸਭ ਬੱਚੇ ਵੀ ਵਾਣਪ੍ਰਸਥੀ ਹਨ। ਬਾਪ, ਟੀਚਰ, ਗੁਰੂ ਤਿੰਨੋਂ ਹੀ ਇਕੱਠੇ ਹਨ। ਬਾਪ ਟੀਚਰ ਵੀ ਬਣਦੇ
ਹਨ ਫਿਰ ਗੁਰੂ ਬਣ ਨਾਲ ਲੈ ਜਾਂਦੇ ਹਨ। ਉਸ ਇੱਕ ਬਾਪ ਦੀ ਹੀ ਮਹਿਮਾ ਹੈ, ਇਹ ਗੱਲਾਂ ਹੋਰ ਕਿਸੇ
ਸ਼ਾਸਤਰ ਵਿੱਚ ਨਹੀਂ ਹਨ। ਬਾਬਾ ਹਰ ਗੱਲ ਚੰਗੀ ਤਰ੍ਹਾਂ ਸਮਝਾਉਂਦੇ ਹਨ। ਇਸ ਤੋਂ ਉੱਚੀ ਨਾਲੇਜ ਕੋਈ
ਹੁੰਦੀ ਨਹੀਂ, ਨਾ ਜਾਨਣ ਦੀ ਲੋੜ ਰਹਿੰਦੀ ਹੈ। ਅਸੀਂ ਸਭ ਕੁਝ ਜਾਣ ਕੇ ਵਿਸ਼ਵ ਦੇ ਮਾਲਿਕ ਬਣ ਜਾਂਦੇ
ਹਾਂ ਹੋਰ ਜ਼ਿਆਦਾ ਕੀ ਕਰਾਂਗੇ। ਬੱਚਿਆਂ ਦੀ ਬੁੱਧੀ ਵਿੱਚ ਹੋਵੇ ਤਾਂ ਖੁਸ਼ੀ ਵਿੱਚ ਅਤੇ ਉਸੇ ਯਾਦ
ਵਿੱਚ ਰਹਿਣ। ਪੁੰਨ ਆਤਮਾ ਬਣਨ ਦੇ ਲਈ ਯਾਦ ਵਿੱਚ ਜਰੂਰ ਰਹਿਣਾ ਚਾਹੀਦਾ ਹੈ। ਮਾਇਆ ਦਾ ਧਰਮ ਹੈ
ਤੁਹਾਡੇ ਯੋਗ ਨੂੰ ਤੋੜਨਾ। ਯੋਗ ਵਿੱਚ ਹੀ ਮਾਇਆ ਵਿਘਨ ਪਾਉਂਦੀ ਹੈ। ਭੁੱਲ ਜਾਂਦੇ ਹੋ। ਮਾਇਆ ਦੇ
ਤੂਫਾਨ ਬਹੁਤ ਆਉਂਦੇ ਹਨ। ਇਹ ਵੀ ਡਰਾਮਾ ਵਿੱਚ ਨੂੰਧ ਹੈ। ਸਭਤੋਂ ਅੱਗੇ ਤਾਂ ਇਹ ਹਨ, ਤਾਂ ਇਹਨਾਂ
ਨੂੰ ਸਭ ਅਨੁਭਵ ਹੁੰਦੇ ਹਨ। ਮੇਰੇ ਕੋਲ ਜਦ ਆਉਣ ਤਾਂ ਹੀ ਤੇ ਸਮਝਾਵਾਂ ਨਾ। ਇਹ ਸਭ ਮਾਇਆ ਦੇ ਤੂਫਾਨ
ਆਉਣਗੇ। ਬਾਬਾ ਦੇ ਕੋਲ ਵੀ ਆਉਂਦੇ ਹਨ। ਤੁਹਾਨੂੰ ਵੀ ਆਉਣਗੇ। ਮਾਇਆ ਦਾ ਤੂਫ਼ਾਨ ਹੀ ਨਾ ਆਵੇ, ਯੋਗ
ਲਗਿਆ ਹੀ ਰਹੇ ਤਾਂ ਕਰਮਤਿਤ ਅਵਸਥਾ ਹੋ ਜਾਵੇ। ਫਿਰ ਅਸੀਂ ਇੱਥੇ ਰਹਿ ਨਾ ਸਕੀਏ। ਕਰਮਾਤੀਤ ਅਵਸਥਾ
ਹੋ ਜਾਵੇਗੀ ਤਾਂ ਫਿਰ ਸਭ ਚਲੇ ਜਾਣਗੇ। ਸ਼ਿਵ ਦੀ ਬਰਾਤ ਗਾਈ ਹੋਈ ਹੈ ਨਾ। ਸ਼ਿਵਬਾਬਾ ਆਉਣ ਤਾਂ ਅਸੀਂ
ਸਭ ਆਤਮਾਵਾਂ ਜਾਈਏ। ਸ਼ਿਵਬਾਬਾ ਆਉਂਦੇ ਹੀ ਹਨ ਸਭ ਨੂੰ ਲੈ ਜਾਣ ਲਈ। ਸਤਿਯੁਗ ਵਿੱਚ ਐਨੀਆਂ ਆਤਮਾਵਾਂ
ਥੋੜ੍ਹੀ ਨਾ ਹੋਣਗੀਆਂ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਸ਼ਿਵਬਾਬਾ
ਨੂੰ ਆਪਣਾ ਵਾਰਿਸ ਬਣਾਕੇ ਸਭ ਕੁਝ ਐਕਸਚੇਂਜ ਕਰ ਦੇਣਾ ਹੈ। ਵਾਰਿਸ ਬਣਾਕੇ ਸ਼ਰੀਰ ਨਿਰਵਾਹ ਵੀ ਕਰਨਾ
ਹੈ, ਟਰੱਸਟੀ ਸਮਝਕੇ ਰਹਿਣਾ ਹੈ। ਪੈਸੇ ਕੋਈ ਵੀ ਪਾਪ ਕਰਮ ਵਿੱਚ ਨਹੀਂ ਲਗਾਉਣੇ ਹਨ।
2. ਅੰਦਰ ਖੁਸ਼ੀ ਨਾਲ
ਗੁਦਗੁਦੀ ਹੁੰਦੀ ਰਹੇ ਕਿ ਖੁਦ ਗਿਆਨ ਸਾਗਰ ਬਾਬਾ ਸਾਨੂੰ ਪੜ੍ਹਾ ਰਹੇ ਹਨ। ਪੁੰਨ ਆਤਮਾ ਬਣਨ ਦੇ ਲਈ
ਯਾਦ ਵਿੱਚ ਰਹਿਣਾ ਹੈ, ਮਾਇਆ ਦੇ ਤੂਫ਼ਾਨਾਂ ਤੋਂ ਡਰਨਾ ਨਹੀਂ ਹੈ।
ਵਰਦਾਨ:-
ਸਤਿਯਤਾ ਦੇ ਆਧਾਰ ਤੇ ਇੱਕ ਬਾਪ ਨੂੰ ਪ੍ਰਤੱਖ ਕਰਨ ਵਾਲੇ, ਨਿਰਭੈ ਅਥਾਰਟੀ ਸਵਰੂਪ ਭਵ।
ਸਤਿਯਤਾ ਹੀ ਪ੍ਰਤਖ਼ਤਾ
ਦਾ ਆਧਾਰ ਹੈ। ਬਾਪ ਨੂੰ ਪ੍ਰਤੱਖ ਕਰਨ ਦੇ ਲਈ ਨਿਰਭੈ ਅਤੇ ਅਥਾਰਟੀ ਸਵਰੂਪ ਬਣਕੇ ਬੋਲੋ, ਸੰਕੋਚ ਨਾਲ
ਨਹੀਂ। ਜਦੋਂ ਅਨੇਕ ਮਤ ਵਾਲੇ ਸਿਰਫ ਇੱਕ ਗੱਲ ਨੂੰ ਮੰਨ ਲੈਣਗੇ ਕਿ ਸਾਡਾ ਸਭ ਦਾ ਬਾਪ ਇੱਕ ਹੈ ਅਤੇ
ਉਹ ਹੀ ਹੁਣ ਕੰਮ ਕਰ ਰਹੇ ਹਨ, ਅਸੀਂ ਸਭ ਇੱਕ ਦੀ ਸੰਤਾਨ ਇੱਕ ਹਾਂ ਅਤੇ ਇਹ ਇੱਕ ਹੀ ਅਸਲ ਹੈ... ਜੋ
ਵਿਜੇ ਦਾ ਝੰਡਾ ਲਹਿਰਾ ਜਾਵੇਗਾ। ਇਸੇ ਸੰਕਲਪ ਨਾਲ ਮੁਕਤੀਧਾਮ ਜਾਵਾਂਗੇ ਅਤੇ ਫਿਰ ਜਦੋਂ ਆਪਣਾ -
ਆਪਣਾ ਪਾਰਟ ਵਜਾਉਣ ਆਉਣਗੇ ਤਾਂ ਪਹਿਲੇ ਇਹ ਹੀ ਸੰਸਕਾਰ ਇਮਰਜ ਹੋਣਗੇ ਕਿ ਗੋਡ ਇਜ ਵਨ। ਇਹ ਹੀ
ਗੋਲਡਨ ਏਜ ਦੀ ਸਮ੍ਰਿਤੀ ਹੈ।
ਸਲੋਗਨ:-
ਸਹਿਣ ਕਰਨਾ ਹੀ
ਖੁਦ ਦੇ ਸ਼ਕਤੀ ਰੂਪ ਨੂੰ ਪ੍ਰਤੱਖ ਕਰਨਾ ਹੈ।
ਅਵਿਅਕਤ ਇਸ਼ਾਰੇ:-
ਆਤਮਿਕ ਸਥਿਤੀ ਵਿਚ ਰਹਿਣ ਦਾ ਅਭਿਆਸ ਕਰੋ, ਅੰਤਰਮੁੱਖੀ ਬਣੋ।
ਜਿਵੇਂ ਇਹ ਦੇਹ ਸਪੱਸ਼ਟ
ਵਿਖਾਈ ਦਿੰਦੀ ਹੈ ਉਵੇਂ ਆਪਣੀ ਆਤਮਾ ਦਾ ਸਵਰੂਪ ਸਪੱਸ਼ਟ ਵਿਖਾਈ ਦੇਵੇ ਮਤਲਬ ਅਨੁਭਵ ਵਿਚ ਆਵੇ।
ਮਸਤਕ ਮਤਲਬ ਬੁੱਧੀ ਦੀ ਸਮ੍ਰਿਤੀ ਅਤੇ ਦ੍ਰਿਸ਼ਟੀ ਨਾਲ ਸਿਵਾਏ ਆਤਮਿਕ ਸਵਰੂਪ ਦੇ ਹੋਰ ਕੁਝ ਵੀ
ਵਿਖਾਈ ਨਾ ਦੇਵੇਂ ਜਾਂ ਸਮ੍ਰਿਤੀ ਵਿਚ ਨਾ ਆਵੇ। ਇਵੇਂ ਨਿਰੰਤਰ ਤਪਸਵੀ ਬਣੋ ਤਾਂ ਹਰ ਆਤਮਾ ਦੇ ਪ੍ਰਤੀ
ਕਲਿਆਣ ਦਾ ਸ਼ੁਭ ਸੰਕਲਪ ਪੈਦਾ ਹੋਵੇਗਾ। ਭਾਵੇਂ ਕੋਈ ਆਪਣੇ ਸੰਸਕਾਰ - ਸਵਭਾਵ ਦੇ ਵਸ਼ ਤੁਹਾਡੇ
ਪੁਰਸ਼ਾਰਥ ਵਿਚ ਪ੍ਰੀਖਿਆ ਦੇ ਨਿਮਿਤ ਬਣਿਆ ਹੋਇਆ ਹੈ, ਨਿਊਜ਼ ਦੇ ਪ੍ਰਤੀ ਵੀ ਸਦਾ ਕਲਿਆਣ ਦਾ ਸੰਕਲਪ
ਪੈਦਾ ਹੋਵੇ।