25.08.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਬਾਪ ਅਤੇ
ਵਰਸੇ ਨੂੰ ਯਾਦ ਕਰਨ ਵਿੱਚ ਤੁਹਾਡੀ ਕਮਾਈ ਵੀ ਹੈ ਤੇ ਤੰਦਰੁਸਤੀ ਵੀ ਹੈ , ਤੁਸੀਂ ਅਮਰ ਬਣ ਜਾਂਦੇ
ਹੋ”
ਪ੍ਰਸ਼ਨ:-
ਦਿਲ ਨੂੰ ਸ਼ੁੱਧ
ਬਣਾਉਣ ਦੀ ਸਹਿਜ ਯੁਕਤੀ ਕਿਹੜੀ ਹੈ?
ਉੱਤਰ:-
ਕਿੱਥੇ ਵੀ ਰਹੋ
ਟ੍ਰਸਟੀ ਹੋਕੇ ਰਹੋ। ਹਮੇਸ਼ਾ ਸਮਝੋ ਅਸੀਂ ਸ਼ਿਵਬਾਬਾ ਦੇ ਭੰਡਾਰੇ ਤੋਂ ਖਾਂਦੇ ਹਾਂ। ਸ਼ਿਵਬਾਬਾ ਦੇ
ਭੰਡਾਰੇ ਦਾ ਭੋਜਨ ਖਾਨ ਵਾਲਿਆਂ ਦਾ ਦਿਲ ਸ਼ੁੱਧ ਹੁੰਦਾ ਜਾਂਦਾ ਹੈ। ਪ੍ਰਵ੍ਰਿਤੀ ਵਿੱਚ ਰਹਿੰਦੇ ਜੇ
ਸ਼੍ਰੀਮਤ ਪ੍ਰਮਾਣ ਡਾਇਰੈਕਸ਼ਨ ਤੇ ਟ੍ਰਸਟੀ ਬਣਕੇ ਰਹਿੰਦੇ ਤਾਂ ਉਹ ਵੀ ਸ਼ਿਵਬਾਬਾ ਦਾ ਭੰਡਾਰਾ ਹੈ, ਮਨ
ਤੋਂ ਸਰੈਂਡਰ ਹਨ।
ਓਮ ਸ਼ਾਂਤੀ
ਜਨਮ - ਜਨਮਾਂਤਰ ਅੱਧਾਕਲਪ ਬੱਚਿਆਂ ਨੇ ਸਤਸੰਗ ਕੀਤੇ ਹਨ, ਸਾਧੂ - ਸੰਤ, ਪੰਡਿਤ ਆਦਿ ਸਭ ਮਨੁੱਖਾਂ
ਦਾ ਸਤਸੰਗ ਹੁੰਦਾ ਹੈ, ਇਹ ਕੋਈ ਵੀ ਮਨੁੱਖ ਦਾ ਸਤਸੰਗ ਨਹੀਂ । ਇਸ ਨੂੰ ਕਿਹਾ ਜਾਂਦਾ ਹੈ ਰੂਹਾਨੀ
ਸਤਸੰਗ। ਸੁਪਰੀਮ ਰੂਹ ਰੂਹਾਂ ਦੇ ਨਾਲ ਰੂਹਰਿਹਾਨ ਮਤਲਬ ਸਤਸੰਗ ਕਰਦੇ ਹਨ। ਇੱਥੇ ਤੁਸੀਂ ਕੋਈ ਮਨੁੱਖ
ਤੋਂ ਨਹੀਂ ਸੁਣਦੇ ਹੋ, ਨਾ ਦੇਵਤਾਵਾਂ ਤੋਂ ਸੁਣਦੇ ਹੋ। ਤੁਸੀਂ ਸੁਣਦੇ ਹੋ ਭਗਵਾਨ ਤੋਂ। ਭਗਵਾਨ ਨੂੰ
ਹਮੇਸ਼ਾ ਨਿਰਾਕਾਰ ਕਿਹਾ ਜਾਂਦਾ ਹੈ ਅਤੇ ਭਗਵਾਨ ਆਉਂਦੇ ਹੀ ਉਦੋਂ ਹਨ ਜਦੋਂ ਬੱਚਿਆਂ ਨੂੰ ਭਗਵਾਨ -
ਭਗਵਤੀ ਬਣਾਉਣ ਦੇ ਲਈ ਪੜ੍ਹਾਉਣਾ ਹੈ। ਭਗਵਾਨ ਅਤੇ ਭਗਵਤੀ ਦੀ ਪਦਵੀ ਸਿਵਾਏ ਭਗਵਾਨ ਦੇ ਕੋਈ ਦੇ ਨਾ
ਸਕੇ। ਤੁਸੀਂ ਬੱਚੇ ਜਾਣਦੇ ਹੋ ਕਲਪ - ਕਲਪ ਸੰਗਮਯੁਗ ਹੁੰਦਾ ਹੈ ਤਾਂ ਨਿਰਾਕਾਰ ਭਗਵਾਨ ਆਕੇ ਸਾਨੂੰ
ਗਿਆਨ ਦਿੰਦੇ ਹਨ। ਇਹ ਵੀ ਸਿਰਫ ਤੁਸੀਂ ਹੀ ਸਮਝਦੇ ਹੋ, ਦੂਜਾ ਕੋਈ ਮੁਸ਼ਕਿਲ ਸਮਝ ਸਕੇ। ਸ਼ਿਵਬਾਬਾ
ਆਉਂਦੇ ਹਨ ਜਰੂਰ, ਪਰ ਉਨ੍ਹਾਂ ਦੇ ਬਦਲੇ ਕ੍ਰਿਸ਼ਨ ਨੂੰ ਗੀਤਾ ਦਾ ਭਗਵਾਨ ਕਹਿ ਦਿੱਤਾ ਹੈ। ਤਾਂ ਜਰੂਰ
ਸਭ ਦੀ ਬੁੱਧੀ ਵਿੱਚ ਮਨੁੱਖ ਤਨ ਹੀ ਆਉਂਦਾ ਹੋਵੇਗਾ। ਤੁਸੀਂ ਹੀ ਦੈਵੀਗੁਣ ਵਾਲੇ ਸੀ ਅਤੇ ਹੁਣ ਆਸੁਰੀ
ਗੁਣ ਵਾਲੇ ਬਣੇ ਹੋ। ਫਿਰ ਹੁਣ ਦੈਵੀਗੁਣ ਵਾਲੇ ਬਣਦੇ ਹੋ। ਦੈਵੀਗੁਣ ਵਾਲਿਆਂ ਨੂੰ ਈਸ਼ਵਰੀ ਸੰਪਰਦਾਏ,
ਆਸੁਰੀ ਗੁਣ ਵਾਲਿਆਂ ਨੂੰ ਆਸੁਰੀ ਸੰਪਰਦਾਏ ਕਿਹਾ ਜਾਂਦਾ ਹੈ। ਹੁਣ ਨਿਰਾਕਾਰ ਬਾਪ ਨਿਰਾਕਾਰ
ਸੰਪਰਦਾਏ ਮਤਲਬ ਆਤਮਾਵਾਂ ਨੂੰ ਪੜ੍ਹਾਉਂਦੇ ਹਨ, ਇਸਲਈ ਕਿਹਾ ਜਾਂਦਾ ਹੈ ਈਸ਼ਵਰੀ ਸੰਪਰਦਾਏ ਅਤੇ
ਰੂਹਾਨੀ ਸੰਪਰਦਾਏ, ਜਿਨ੍ਹਾਂ ਨੂੰ ਰੂਹਾਨੀ ਬਾਪ ਆਕੇ ਪੜ੍ਹਾਉਂਦੇ ਹਨ। ਹੁਣ ਤੁਸੀਂ ਰੂਹ - ਅਭਿਮਾਨੀ
ਬਣਦੇ ਹੋ। ਅਸੀਂ ਆਤਮਾ ਹਾਂ, ਬਾਪ ਸਾਨੂੰ ਪੜ੍ਹਾਉਂਦੇ ਹਨ। ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ
ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਰੂਹਾਂ ਨੂੰ ਹੀ ਪੜ੍ਹਾਉਂਦੇ ਹਨ, ਉਹ ਹੀ ਨਾਲੇਜਫੁਲ ਹੈ ਅਤੇ ਰਿਸ਼ੀ
- ਮੁਨੀ ਆਦਿ ਤਾਂ ਸਭ ਨੇਤੀ - ਨੇਤੀ ਕਹਿੰਦੇ ਗਏ ਮਤਲਬ ਅਸੀਂ ਰੂਹ ਨੂੰ ਨਹੀਂ ਜਾਣਦੇ ਹਾਂ। ਜੱਦ
ਤੱਕ ਉਹ ਗਿਆਨ ਸਾਗਰ ਸਾਹਮਣੇ ਨਾ ਆਵੇ ਉਦੋਂ ਤੱਕ ਕਿਵੇਂ ਸਮਝਾਈਏ। ਇਹ ਚੰਗੀ ਤਰ੍ਹਾਂ ਸਮਝਣ ਦੀਆਂ
ਗੱਲਾਂ ਹਨ। ਸਾਨੂੰ ਕੋਈ ਮਨੁੱਖ ਨਹੀਂ ਪੜ੍ਹਾਉਂਦੇ ਹਨ, ਸਾਨੂੰ ਬਾਪ ਪੜ੍ਹਾਉਂਦੇ ਹਨ। ਉਹ ਹੈ ਬੇਹੱਦ
ਦਾ ਬਾਪ ਨਿਰਾਕਾਰ। ਇਹ ਵੀ ਬੱਚਿਆਂ ਨੂੰ ਸਮਝਾਇਆ ਹੈ, ਸਾਕਾਰ ਅਤੇ ਨਿਰਾਕਾਰ ਦੋ ਬਾਪ ਹਰ ਇੱਕ ਦੇ
ਹੁੰਦੇ ਹਨ। ਇੱਕ ਰੂਹਾਨੀ ਅਤੇ ਦੂਜਾ ਜਿਸਮਾਨੀ। ਰੂਹਾਨੀ ਬਾਪ ਹੀ ਆਕੇ ਰੂਹਾਂ ਨੂੰ ਪਾਵਨ ਬਣਾਉਂਦੇ
ਹਨ। ਤੁਸੀਂ ਜਾਣਦੇ ਹੋ ਅਸੀਂ ਪਾਵਨ ਸੀ, ਪਤਿਤ ਬਣੇ ਫਿਰ ਪਤਿਤ ਤੋਂ ਪਾਵਨ ਕਿਵੇਂ ਬਣਦੇ ਹਾਂ।
ਚਿੱਤਰ ਵੀ ਸਾਹਮਣੇ ਹੈ, ਬਾਬਾ ਰਾਏ ਦਿੰਦੇ ਹਨ ਕਿ ਘੜੀ - ਘੜੀ ਚੱਕਰ ਦੇ ਸਾਹਮਣੇ ਜਾਕੇ ਬੈਠੋ ਤਾਂ
ਬੁੱਧੀ ਵਿੱਚ ਸਾਰਾ ਗਿਆਨ ਆ ਜਾਵੇਗਾ ਕਿ ਅਸੀਂ ਹੁਣ ਸੰਗਮਯੁਗ ਤੇ ਬੈਠੇ ਹਾਂ ਹੋਰ ਸਾਰੇ ਆਪਣੇ ਨੂੰ
ਕਲਯੁਗ ਵਿੱਚ ਸਮਝਦੇ ਹਨ। ਕਲਯੁਗ ਨੂੰ ਘੋਰ ਹਨ੍ਹੇਰਾ ਕਿਹਾ ਜਾਂਦਾ ਹੈ। ਹੁਣ ਤੁਸੀਂ ਹੋ ਸੰਗਮ ਤੇ।
ਹੁਣ ਤੁਹਾਨੂੰ ਰੋਸ਼ਨੀ ਹੈ, ਸਤਿਯੁਗ ਵਿੱਚ ਫਿਰ ਤੁਹਾਨੂੰ ਇਹ ਗਿਆਨ ਨਹੀਂ ਮਿਲਦਾ ਹੈ। ਬਾਪ ਜਦੋਂ
ਆਉਂਦੇ ਹਨ ਫਿਰ ਹੀ ਘੋਰ ਸੋਝਰਾ ਹੁੰਦਾ ਹੈ। ਇਹ ਸੰਗਮਯੁਗ ਹੈ ਹੀ ਕਲਿਆਣਕਾਰੀ ਯੁਗ। ਇਨ੍ਹਾਂ ਵਰਗਾ
ਯੁਗ ਕੋਈ ਹੁੰਦਾ ਹੀ ਨਹੀਂ, ਜੱਦ ਕਿ ਬਾਪ ਆਉਂਦੇ ਹਨ। ਸਤਿਯੁਗ ਨੂੰ ਕਲਿਆਣਕਾਰੀ ਨਹੀਂ ਕਹਾਂਗੇ,
ਉੱਥੇ ਕਿਸੇ ਦਾ ਕਲਿਆਣ ਨਹੀਂ ਹੁੰਦਾ ਹੈ। ਕਲਿਆਣ ਸੰਗਮ ਤੇ ਹੀ ਹੁੰਦਾ ਹੈ। ਸਤਿਯੁਗ ਵਿੱਚ ਤਾਂ ਹੈ
ਹੀ ਕਲਿਆਣ। ਸੰਗਮ ਤੇ ਕਲਯੁਗ ਨੂੰ ਸਤਿਯੁਗ, ਕਲਿਆਣਕਾਰੀ ਬਣਾਉਂਦੇ ਹਨ। ਤਾਂ ਹੁਣ ਤੁਹਾਡਾ ਵੇਖੋ
ਕਿੰਨਾ ਕਲਿਆਣ ਹੁੰਦਾ ਹੈ, ਸਿਰਫ ਬਾਪ ਅਤੇ ਵਰਸੇ ਨੂੰ ਯਾਦ ਕਰਨ ਵਿੱਚ ਕਿੰਨੀ ਤੁਹਾਡੀ ਕਮਾਈ ਹੈ।
ਕਮਾਈ ਦੀ ਕਮਾਈ ਵੀ ਹੈ ਅਤੇ ਤੰਦਰੁਸਤੀ ਦੀ ਤੰਦਰੁਸਤੀ ਵੀ ਹੈ। ਤੁਹਾਡਾ ਜੀਵਨ ਅਮਰ ਬਣਦਾ ਹੈ।
ਤੁਹਾਡੀ ਹੁਣ ਅਕਾਲੇ ਮ੍ਰਿਤੂ ਨਹੀਂ ਹੁੰਦੀ ਹੈ। ਤਾਂ ਬੱਚਿਆਂ ਨੂੰ ਕਿੰਨੀ ਖੁਸ਼ੀ ਰਹਿਣੀ ਚਾਹੀਦੀ ਹੈ
ਕਿਓਂਕਿ ਤੁਹਾਡੀ ਬੁੱਧੀ ਵਿੱਚ ਸਾਰੀ ਨਾਲੇਜ ਹੈ। ਇੱਥੇ ਤੁਸੀਂ ਬੱਚੇ ਆਉਂਦੇ ਹੋ ਤਾਂ ਪੁਰਸ਼ਾਰਥ ਕਰ
ਮਯੂਜ਼ਿਯਮ ਵਿੱਚ ਚਿਤਰਾਂ ਤੇ ਸਮਝਾਉਣ ਦੇ ਲਾਇਕ ਬਣਨਾ ਚਾਹੀਦਾ ਹੈ। ਆਪਣੇ ਨੂੰ ਲਾਇਕ ਬਣਾਉਣ ਦੇ ਲਈ
7 - 8 ਰੋਜ਼ ਬੈਠਕੇ ਸਿੱਖੋ। ਪ੍ਰੈਕਟਿਸ ਹੋਈ, ਝੱਟ ਭੱਜਿਆ ਸਰਵਿਸ ਤੇ। ਸਰਵਿਸ ਕਰਕੇ ਫਿਰ ਮੁੜ ਆਏ।
ਇਹ ਸਿੱਖਣਾ ਤਾਂ ਬਹੁਤ ਸਹਿਜ ਹੈ। ਚਿੱਤਰ ਨੂੰ ਸਾਹਮਣੇ ਵੇਖਣ ਨਾਲ ਹੀ ਬੁੱਧੀ ਵਿੱਚ ਆ ਜਾਂਦਾ ਹੈ
ਕਿ ਅਸੀਂ ਸੰਗਮ ਤੇ ਬੈਠੇ ਹਾਂ। ਅੱਜ ਦੀ ਦੁਨੀਆਂ ਵਿੱਚ ਬਹੁਤ ਮਨੁੱਖ ਹਨ, ਕਲ ਬਹੁਤ ਥੋੜੇ ਹੋਣਗੇ।
ਇੰਨੇ ਇਹ ਸਭ ਵਾਪਿਸ ਜਾਣੇ ਹਨ। ਹੁਣ ਬਾਪ ਆਪ ਆਏ ਹਨ, ਬੱਚਿਆਂ ਦੀ ਕਿੰਨੀ ਇੱਜਤ ਰੱਖਦੇ ਹਨ।
ਦੂਰਦੇਸ਼ ਦੇ ਰਹਿਣ ਵਾਲਾ ਆਇਆ ਦੇਸ਼ ਪਰਾਏ… ਰਾਵਣ ਦਾ ਦੇਸ਼ ਪਰਾਇਆ ਦੇਸ਼ ਹੈ ਨਾ। ਰਾਮ ਦੇ ਦੇਸ਼ ਵਿੱਚ
ਤਾਂ ਕਦੀ ਰਾਵਣ ਆ ਨਾ ਸਕੇ। ਇਸ ਤੇ ਇੱਕ ਕਹਾਣੀ ਅਤੇ ਕਥਾ ਵੀ ਸੁਣਾਉਂਦੇ ਹਨ, ਜੋ ਵੀ ਕਥਾਵਾਂ
ਸੁਣਾਉਂਦੇ ਹਨ ਉਹ ਸਭ ਹੈ ਕਹਾਣੀਆਂ। ਨਾ ਨਾਵਲਜ਼ ਵਿੱਚ ਕੋਈ ਸਾਰ ਹੈ। ਨਾਵਲਜ਼ ਵੀ ਕਿੰਨੇ ਢੇਰ ਵਿਕਦੇ
ਹਨ। ਸਿਰਫ ਨਾਵਲਜ਼ ਵੇਚਣ ਵਾਲੇ ਲੱਖਪਤੀ ਹੋ ਜਾਂਦੇ ਹਨ।
ਹੁਣ ਤੁਸੀਂ ਬੱਚਿਆਂ ਦੀ
ਪਰਵਰਿਸ਼ ਤਾਂ ਬਾਪ ਦੇ ਹੱਥ ਵਿੱਚ ਹੈ। ਬਸ ਤੁਹਾਡੇ ਤੋਂ ਖਾਂਵਾਂ ਅਤੇ ਤੁਹਾਡੇ ਹੀ ਭੰਡਾਰੇ ਤੋਂ ਖਾਵਾ…
ਤੁਹਾਡੀ ਸਾਰੀ ਪਰਵਰਿਸ਼ ਇੱਥੇ ਹੀ ਹੁੰਦੀ ਹੈ। ਜੋ ਸਰੈਂਡਰ ਹੋ ਜਾਂਦੇ ਹਨ ਉਨ੍ਹਾਂ ਦੀ ਪਰਵਰਿਸ਼ ਤਾਂ
ਹੁੰਦੀ ਹੀ ਹੈ ਪਰ ਜੋ ਮਨ ਤੋਂ ਵੀ ਸਮਝਦੇ ਹਨ ਕਿ ਇਹ ਸਭ ਕੁਝ ਈਸ਼ਵਰ ਦਾ (ਬਾਪ ਦਾ) ਹੈ, ਮੈਂ ਟ੍ਰਸਟੀ
ਹਾਂ, ਅਸੀਂ ਸ਼੍ਰੀਮਤ ਤੇ ਹੀ ਚਲਕੇ ਖਰਚਾ ਆਦਿ ਕਰਦੇ ਹਾਂ। ਇਵੇਂ ਜੋ ਸਮਝਦੇ ਹਨ ਉਹ ਵੀ ਸ਼ਿਵਬਾਬਾ ਦੇ
ਭੰਡਾਰੇ ਤੋਂ ਖਾਂਦੇ ਹਨ। ਸ਼ਿਵਬਾਬਾ ਦੇ ਭੰਡਾਰੇ ਤੋਂ ਖਾਨ ਨਾਲ ਦਿਲ ਸ਼ੁੱਧ ਹੁੰਦਾ ਹੈ। ਇਵੇਂ ਨਹੀ
ਕਿ ਉਹ ਸ਼ਿਵਬਾਬਾ ਦੇ ਭੰਡਾਰੇ ਤੋਂ ਨਹੀਂ ਖਾਂਦੇ ਹਨ। ਬਾਪ ਦੇ ਡਾਇਰੈਕਸ਼ਨ ਤੇ ਚੱਲਣ ਵਾਲੇ ਵੀ ਜਿਵੇਂ
ਕਿ ਬਾਪ ਦੇ ਭੰਡਾਰੇ ਤੋਂ ਖਾਂਦੇ ਹਨ। ਜਿਸ ਭੰਡਾਰੇ ਤੋਂ ਖਾਇਆ, ਉਹ ਭੰਡਾਰਾ ਭਰਪੂਰ ਕਾਲ ਕੰਟਕ ਦੂਰ….
ਉਸ ਦੇ ਬਾਦ ਤੁਸੀਂ ਕਦੀ ਵੀ ਅਕਾਲੇ ਮ੍ਰਿਤੂ ਨੂੰ ਨਹੀਂ ਪਾਵੋਗੇ। ਇਸ ਸਮੇਂ ਹੀ ਸ਼ਿਵਬਾਬਾ ਆਉਂਦੇ ਹਨ,
ਉਨ੍ਹਾਂ ਦੀ ਮਹਿਮਾ ਵੀ ਗਾਈ ਹੋਈ ਹੈ। ਸ਼ਿਵ ਜਯੰਤੀ ਵੀ ਮਨਾਉਂਦੇ ਹਨ ਪਰ ਉਨ੍ਹਾਂ ਦਾ ਭੰਡਾਰਾ ਕਿਵੇਂ
ਦਾ ਹੁੰਦਾ ਹੈ, ਇਹ ਕੋਈ ਵੀ ਨਹੀਂ ਜਾਣਦੇ ਹਨ। ਬਾਬਾ ਵੀ ਬਰੋਬਰ ਆਉਂਦੇ ਹਨ ਨਾ। ਬੱਚੇ ਜੋ ਵੀ ਆਉਂਦੇ
ਹਨ ਉਨ੍ਹਾਂ ਨੂੰ ਸ਼ਿਵਬਾਬਾ ਦੇ ਭੰਡਾਰੇ ਤੋਂ ਖਾਣਾ ਮਿਲਦਾ ਹੈ। ਅੱਛਾ ਮੇਲ ਸਰੈਂਡਰ ਹੁੰਦਾ ਹੈ ਤਾਂ
ਠੀਕ ਹੈ, ਜੇਕਰ ਉਹ ਸਰੈਂਡਰ ਨਹੀਂ ਹੁੰਦਾ ਤਾਂ ਮਾਤਾਵਾਂ ਕੀ ਕਰਨ? ਕਿਓਂਕਿ ਕਮਾਈ ਹੈ ਪਤੀ ਦੀ। ਉਹ
ਤਾਂ ਸਰੈਂਡਰ ਹੁੰਦਾ ਨਹੀਂ। ਉਹ ਤਾਂ ਜੱਦ ਆਮਦਨੀ ਕਰੇ ਤਾਂ ਇਸਤਰੀ ਖਾਏ। ਹਾਂ, ਜੋੜਾ ਸਰੈਂਡਰ ਹੈ
ਤਾਂ ਫਿਰ ਸ਼ਿਵਬਾਬਾ ਦੇ ਭੰਡਾਰੇ ਤੋਂ ਪਰਵਰਿਸ਼ ਹੋ ਸਕਦੀ ਹੈ। ਇਹ ਬਾਪ ਬੱਚਿਆਂ ਨੂੰ ਚੰਗੀ ਤਰ੍ਹਾਂ
ਸਮਝਾਉਂਦੇ ਹਨ। ਬੁੱਧੀ ਵਿੱਚ ਰੱਖਣਾ ਹੈ ਅਸੀਂ ਬਾਪ ਦੇ ਕੋਲ ਬੈਠੇ ਹਾਂ ਜੱਦ ਤੱਕ ਕਰਮਾਤੀਤ ਅਵਸਥਾ
ਹੋ ਜਾਵੇ। ਦਿਨ - ਪ੍ਰਤੀਦਿਨ ਅਸੀਂ ਆਪਣੇ ਸਵਰਾਜ ਦੇ ਨਜਦੀਕ ਆਉਂਦੇ ਜਾਂਦੇ ਹਾਂ। ਸਮੇਂ ਬੀਤਦਾ
ਜਾਂਦਾ ਹੈ, ਤੁਸੀਂ ਨਜਦੀਕ ਆਉਂਦੇ ਜਾਂਦੇ ਹੋ। ਸਤਿਯੁਗ ਦੇ ਪਹਿਲੇ ਵਰ੍ਹੇ ਵਿੱਚ ਹੁਣ ਕਿੰਨੇ ਵਰ੍ਹੇ
ਕਹਿਣਗੇ? ਹੁਣ ਕਿੰਨਾ ਨੇੜ੍ਹੇ ਆ ਗਏ ਹਨ? ਬਾਪ ਕਹਿੰਦੇ ਹਨ ਬੱਚੇ ਹੁਣ ਤੁਹਾਡਾ 84 ਦਾ ਚੱਕਰ ਪੂਰਾ
ਹੁੰਦਾ ਹੈ। ਤੁਹਾਨੂੰ ਹੁਣ 84 ਜਨਮਾਂ ਦੇ ਚੱਕਰ ਨੂੰ ਜਾਣਿਆ ਹੈ। ਚੱਕਰ ਨੂੰ ਵੇਖਣ ਨਾਲ ਹੀ ਕਹਿਣਗੇ
ਅਸੀਂ ਹੁਣ ਸੰਗਮ ਤੇ ਹਾਂ। ਇਸ ਪਾਸੇ ਹੈ ਕਲਯੁਗ, ਉਸ ਪਾਸੇ ਹੈ ਸਤਿਯੁਗ। ਕਲ ਅਸੀਂ ਆਪਣੇ ਸੁੱਖਧਾਮ
ਵਿੱਚ ਹੋਵਾਂਗੇ। ਦੁਨੀਆਂ ਨੂੰ ਪਤਾ ਨਹੀਂ ਹੈ, ਉਹ ਤਾਂ ਬਿਲਕੁਲ ਹੀ ਘੋਰ ਹਨ੍ਹੇਰੇ ਵਿੱਚ ਹਨ। ਤੁਸੀਂ
ਬੱਚਿਆਂ ਨੂੰ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ। ਬੇਹੱਦ ਦੇ ਬਾਦ ਤੋਂ ਅਸੀਂ 21 ਜਨਮ ਦੀ ਕਮਾਈ ਕਰਦੇ
ਹਾਂ। ਹਮੇਸ਼ਾ ਸੁੱਖ ਦਾ ਵਰਸਾ ਪਾ ਰਹੇ ਹਾਂ - ਇਹ ਖੁਸ਼ੀ ਰਹਿੰਦੀ ਹੈ। ਸ੍ਵਰਗਵਾਸੀ ਬਣਨਾ, ਇਹ ਤੁਹਾਡੀ
ਹੀ ਤਕਦੀਰ ਵਿੱਚ ਹੈ। ਸ੍ਵਰਗ ਇੱਕ ਵੰਡਰਫੁੱਲ ਚੀਜ਼ ਹੈ। ਜਿਵੇਂ 7 ਵੰਡਰਸ ਵਿਖਾਉਂਦੇ ਹਨ ਨਾ। ਇਹ
ਤਾਂ ਸਭ ਤੋਂ ਵੱਡਾ ਵੰਡਰ ਹੈ। ਚਿੱਤਰ ਵੀ ਹੈ ਵੰਡਰਫੁੱਲ ਸ੍ਵਰਗ ਦੇ। ਇਹ ਲਕਸ਼ਮੀ - ਨਾਰਾਇਣ ਸ੍ਵਰਗ
ਦੇ ਮਾਲਿਕ ਸਨ ਇਸਲਈ ਬਾਬਾ ਨੇ ਲਿਖਿਆ ਸੀ - ਉੱਪਰ ਵਿੱਚ ਸੂਰਜਵੰਸ਼ੀ ਦਾ ਲਿਖੋ ਉਸ ਦੇ ਥੱਲੇ
ਚੰਦ੍ਰਵੰਸ਼ੀ ਦਾ ਲਿਖੋ ਤਾਂ ਅੱਧਾਕਲਪ ਪੂਰਾ ਹੋ ਜਾਵੇਗਾ। ਸੂਰਜਵੰਸ਼ੀ, ਚੰਦ੍ਰਵੰਸ਼ੀ 1250 ਵਰ੍ਹੇ।
ਤਾਂ ਫਿਰ ਲੱਖਾਂ ਵਰ੍ਹੇ ਦੀ ਤਾਂ ਗੱਲ ਹੀ ਉੱਡ ਜਾਵੇ। ਉੱਥੇ ਬਾਹੂਬਲ ਵਿੱਚ ਕਿੰਨਾ ਖਰਚਾ ਹੁੰਦਾ
ਹੈ। ਇੱਥੇ ਸ਼ੁਰੂ ਤੋਂ ਲੈਕੇ ਅੰਤ ਤੱਕ ਕੁਝ ਵੀ ਖਰਚਾ ਨਹੀਂ ਹੁੰਦਾ ਹੈ। ਇਹ ਤਾਂ ਬਾਪ ਅਤੇ ਬੱਚਿਆਂ
ਦਾ ਹਿਸਾਬ ਹੈ, ਖਰਚੇ ਦੀ ਗੱਲ ਹੀ ਨਹੀਂ। ਇੱਥੇ ਬੱਚੇ ਆਕੇ ਰਿਫਰੇਸ਼ ਹੋਣ ਇਸਲਈ ਮਕਾਨ ਆਦਿ ਬਣਾਉਂਦੇ
ਹਨ। ਬੱਚਿਆਂ ਦਾ ਹੀ ਪੈਸਾ ਹੈ ਸੋ ਵੀ ਕਿੰਨੇ ਦਿਨ ਤਾਂ ਪਾਸ ਹੋ ਗਏ। ਬਾਕੀ ਥੋੜੇ ਦਿਨ ਹਨ, ਖਰਚਾ
ਕੁਝ ਵੀ ਨਹੀਂ । ਤੁਸੀਂ ਜੀਵਨਮੁਕਤੀ ਪਾਉਂਦੇ ਹੋ, ਬਗੈਰ ਕੌਡੀ ਖਰਚੇ। ਇਸ ਵਿੱਚ ਸਿਰਫ ਮਿਹਨਤ ਦੀ
ਗੱਲ ਹੈ। ਭਗਵਾਨ ਨੂੰ ਤਾਂ ਸਭ ਭਗਤ ਯਾਦ ਕਰਦੇ ਹਨ ਪਰ ਇਹ ਨਹੀਂ ਜਾਣਦੇ ਕਿ ਭਗਵਾਨ ਕੌਣ ਹੈ? ਭਗਵਾਨ
ਨੂੰ ਨਾ ਜਾਨਣ ਦੇ ਕਾਰਨ ਬਹੁਤਿਆਂ ਨੂੰ ਭਗਵਾਨ ਮੰਨ ਲੈਂਦੇ ਹਨ। ਹੁਣ ਤੁਸੀਂ ਬੱਚਿਆਂ ਨੂੰ ਸੱਚੇ
ਬਾਪ ਦਾ ਪਰਿਚੈ ਦੇਣਾ ਹੈ। ਬਾਬਾ ਨੇ ਕਿੰਨੀ ਵਾਰ ਸਮਝਾਇਆ ਹੈ, ਵੱਡੇ - ਵੱਡੇ ਚਿੱਤਰ ਮੁੱਖ ਸਥਾਨਾਂ
ਤੇ ਲਗਾਓ। ਜਿਵੇਂ ਐਰੋਡਰਾਮ ਹੈ, ਐਰੋਡਰਾਮ ਵਾਲੇ ਕੀ ਲੈਣਗੇ? ਉਨ੍ਹਾਂ ਨੂੰ ਸਮਝਾਵੋ ਇਹ ਤਾਂ ਸਭ
ਮਨੁੱਖਾਂ ਦੇ ਕਲਿਆਣ ਦੇ ਲਈ ਹੈ। ਇਨ੍ਹਾਂ ਨੂੰ ਸਮਝਣ ਨਾਲ ਹੀ ਮਨੁੱਖ ਬਾਪ ਤੋਂ ਵਰਸਾ ਲੈ ਵਿਸ਼ਵ ਦਾ
ਮਾਲਿਕ ਬਣ ਸਕਦੇ ਹਨ। ਮੁੱਖ ਹੈ ਦਿੱਲੀ। ਦਿੱਲੀ ਕੈਪੀਟਲ ਹੈ ਨਾ। ਉੱਥੇ ਸਭ ਇਕੱਠੇ ਹੁੰਦੇ ਹਨ। ਉੱਥੇ
ਟੀਨ ਦੇ ਉੱਪਰ ਅਜਿਹੇ ਵੱਡੇ - ਵੱਡੇ ਚਿੱਤਰ ਹੋਣ। ਮੁੱਖ ਹੈ ਹੀ ਤ੍ਰਿਮੂਰਤੀ, ਗੋਲਾ ਅਤੇ ਝਾੜ। ਇਹ
ਸੀੜੀ ਤਾਂ ਕਮਾਲ ਦੀ ਹੈ, ਇਸ ਵਿੱਚ ਵਿਨਾਸ਼ ਆਦਿ ਵੀ ਚੰਗੀ ਤਰ੍ਹਾਂ ਲਿਖਿਆ ਹੋਇਆ ਹੈ ਅਤੇ ਪਤਿਤ -
ਪਾਵਨ ਪਰਮਪਿਤਾ ਪਰਮਾਤਮਾ ਹੈ ਜਾਂ ਪਾਣੀ ਦੀ ਗੰਗਾ? ਜੱਜ ਕਰੋ। ਬ੍ਰਹਮਾਕੁਮਾਰ ਕੁਮਾਰੀਆਂ ਪੁੱਛਦੇ
ਹਨ - ਈਸ਼ਵਰ ਸਰਵਵਿਆਪੀ ਹੈ ਅਤੇ ਇੱਕ ਨਿਰਾਕਾਰ ਪਰਮਪਿਤਾ ਪਰਮਾਤਮਾ ਹੈ? ਬਾਪ ਤੋਂ ਤਾਂ ਬੱਚਿਆਂ ਨੂੰ
ਵਰਸਾ ਮਿਲਦਾ ਹੈ। ਮੁੱਖ ਹੈ ਹੀ ਇਹ ਚਿੱਤਰ। ਤ੍ਰਿਮੂਰਤੀ ਦਾ ਚਿੱਤਰ ਵੀ ਬਹੁਤ - ਬਹੁਤ ਵੈਲਯੂਬਲ
ਹੈ। ਬ੍ਰਹਮਾ ਦਵਾਰਾ ਵਿਸ਼ਨੂੰਪੂਰੀ ਦੀ ਸਥਾਪਨਾ ਹੁੰਦੀ ਹੈ, ਫਿਰ ਉਹ ਹੀ ਪਾਲਣਾ ਵੀ ਕਰਨਗੇ।
ਬੱਚਿਆਂ ਨੂੰ ਅਥਾਹ ਖੁਸ਼ੀ
ਰਹਿਣੀ ਚਾਹੀਦੀ ਹੈ - ਬੇਹੱਦ ਦਾ ਬਾਬਾ ਸਾਨੂੰ ਪੜ੍ਹਾਉਂਦੇ ਹਨ, ਸ੍ਵਰਗ ਦਾ ਮਾਲਿਕ ਬਨਾਉਣ ਦੇ ਲਈ।
ਬਾਬਾ ਆਕੇ ਸ੍ਵਰਗ ਦੀ ਸਥਾਪਨਾ ਅਤੇ ਨਰਕ ਦਾ ਵਿਨਾਸ਼ ਕਰਾਉਂਦੇ ਹਨ ਇਸਲਈ ਮਹਾਭਾਰਤ ਲੜਾਈ ਵੀ ਨਾਲ
ਵਿੱਚ ਹੈ। ਹਰ 5 ਹਜਾਰ ਵਰ੍ਹੇ ਬਾਦ ਇਹ ਚੱਕਰ ਫਿਰਦਾ ਹੈ। ਬਾਪ ਵੀ ਕਲਪ - ਕਲਪ, ਕਲਪ ਦੇ ਸੰਗਮਯੁਗੇ
ਆਉਂਦੇ ਹਨ। ਗੀਤਾ ਵਿੱਚ ਉਨ੍ਹਾਂ ਨੇ ਫਿਰ ਯੁਗੇ - ਯੁਗੇ ਲਿੱਖ ਦਿੱਤਾ ਹੈ ਸੋ ਵੀ 5 ਯੁਗ ਹਨ, ਪੰਜ
ਵਾਰ ਆਏ। ਫਿਰ 24 ਅਵਤਾਰ, ਫਲਾਣਾ ਅਵਤਾਰ ਕਿਓਂ ਲਿੱਖ ਦਿੱਤਾ ਹੈ! ਮਨੁੱਖ ਕਿੰਨੇ ਯਗ, ਤਪ, ਤੀਰਥ
ਆਦਿ ਕਰਦੇ ਹਨ, ਸਮਝਦੇ ਹਨ ਇਹ ਸਭ ਰਸਤੇ ਭਗਵਾਨ ਨੂੰ ਮਿਲਣ ਦੇ ਹਨ। ਪਰ ਭਗਵਾਨ ਦੇ ਕੋਲ ਤਾਂ ਕੋਈ
ਵੀ ਜਾ ਨਹੀਂ ਸਕਦੇ ਹਨ। ਅੱਧਾਕਲਪ ਕਿੰਨਾ ਮੱਥਾ ਮਾਰਿਆ ਹੈ। ਜਨਮ - ਜਨਮਾਂਤਰ ਫੇਰੇ ਲਗਾਏ, ਇਹ ਕੀਤਾ…
ਫਿਰ ਵੀ ਬਾਪ ਨਹੀਂ ਮਿਲਿਆ। ਹੁਣ ਬਾਪ ਤੁਸੀਂ ਬੱਚਿਆਂ ਦੇ ਕਿੰਨਾ ਨੇੜ੍ਹੇ ਹੈ। ਤੁਹਾਡੇ ਨਾਲ ਗੱਲ
ਕਰ ਰਹੇ ਹਨ, ਤੁਹਾਨੂੰ ਸਮਝਾ ਰਹੇ ਹਨ। ਤੁਸੀਂ ਸਮਝਦੇ ਹੋ ਕਲਪ - ਕਲਪ ਹੂਬਹੂ ਅਸੀਂ ਇਵੇਂ ਮਿਲਦੇ
ਹਾਂ ਜੋ ਕੁਝ ਬੀਤਿਆ, ਕਲਪ - ਕਲਪ ਹੋਵੇਗਾ। ਉਹ ਹੀ ਦਾਦਾ ਜੌਹਰੀ ਹੋਵੇਗਾ। ਫਿਰ ਉਸ ਵਿੱਚ ਹੀ ਬਾਬਾ
ਪ੍ਰਵੇਸ਼ ਕਰਨਗੇ, ਫਿਰ ਉਹ ਹੀ ਬੱਚੇ ਆਕੇ ਬਾਪ ਦੇ ਬਣਨਗੇ ਅਤੇ ਫਿਰ ਤੋਂ ਸ੍ਵਰਗ ਦਾ ਵਰਸਾ ਲੈਣਗੇ।
ਇਹ ਬਾਪ ਦਾ ਤੁਸੀਂ ਬੱਚਿਆਂ ਦੇ ਨਾਲ ਅਨਾਦਿ ਅਵਿਨਾਸ਼ੀ ਪਾਰ੍ਟ ਕਲਪ - ਕਲਪ ਇਵੇਂ ਹੀ ਰਪੀਟ ਹੁੰਦਾ
ਰਹਿੰਦਾ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਇਹ
ਕਲਿਆਣਕਾਰੀ ਸੰਗਮਯੁਗ ਹੈ, ਇਸ ਵਿੱਚ ਹਰ ਗੱਲ ਵਿੱਚ ਕਲਿਆਣ ਹੈ, ਕਮਾਈ ਹੀ ਕਮਾਈ ਹੈ। ਬਾਪ ਅਤੇ ਵਰਸੇ
ਨੂੰ ਯਾਦ ਕਰ 21 ਜਨਮ ਦੇ ਲਈ ਜੀਵਨ ਨੂੰ ਅਮਰ ਬਨਾਉਣਾ ਹੈ।
2. ਪ੍ਰਵ੍ਰਿਤੀ ਵਿੱਚ
ਰਹਿੰਦੇ ਮਨ - ਬੁੱਧੀ ਤੋਂ ਸਰੈਂਡਰ ਹੋਣਾ ਹੈ। ਸ਼੍ਰੀਮਤ ਤੇ ਖਰਚਾ ਕਰਨਾ ਹੈ, ਪੂਰਾ ਟ੍ਰਸਟੀ ਹੋਕੇ
ਰਹਿਣਾ ਹੈ।
ਵਰਦਾਨ:-
ਸਹਿਯੋਗ ਦੀ ਸ਼ਕਤੀ ਨਾਲ , ਅਸਹਿਯੋਗੀਆਂ ਨੂੰ ਸਹਿਯੋਗੀ ਬਨਾਉਣ ਵਾਲੇ ਬਾਪ ਸਮਾਨ ਪਰੋਪਕਾਰੀ ਭਵ।
ਸਹਿਯੋਗੀਆਂ ਦੇ ਨਾਲ
ਸਹਿਯੋਗੀ ਬਣਨਾ - ਇਹ ਕੋਈ ਮਹਾਵੀਰਤਾ ਨਹੀਂ ਹੈ ਲੇਕਿਨ ਜਿਵੇਂ ਬਾਪ ਅਪਕਾਰੀਆਂ ਤੇ ਉਪਕਾਰ ਕਰਦੇ ਹਨ
ਇਵੇਂ ਤੁਸੀਂ ਬੱਚੇ ਵੀ ਬਾਪ ਸਮਾਨ ਬਣੋ। ਕੋਈ ਕਿੰਨਾਂ ਵੀ ਅਸਹਿਯੋਗੀ ਬਣੇ,, ਤੁਸੀਂ ਆਪਣੇ ਸਹਿਯੋਗ
ਦੀ ਸ਼ਕਤੀ ਨਾਲ ਅਸਹਿਯੋਗੀ ਨੂੰ ਸਹਿਯੋਗੀ ਬਣਾ ਦਵੋ, ਇਵੇਂ ਨਹੀਂ ਸੋਚੋ ਕਿ ਇਸ ਕਾਰਣ ਨਾਲ ਇਹ ਅੱਗੇ
ਨਹੀਂ ਵਧਦਾ ਹੈ। ਕਮਜ਼ੋਰ ਨੂੰ ਕਮਜੋਰ ਸਮਝਕੇ ਛੱਡ ਨਾ ਦਵੋ ਲੇਕਿਨ ਉਸ ਨੂੰ ਬਲ ਦੇਕੇ ਬਲਵਾਨ ਬਣਾਓ।
ਇਸ ਗੱਲ ਤੇ ਅਟੈਂਸ਼ਨ ਦਵੋ ਤਾਂ ਸਰਵਿਸ ਦੇ ਪਲਾਂਸ ਰੂਪੀ ਜ਼ੇਵਰਾਂ ਤੇ ਹੀਰੇ ਚਮਕ ਜਾਣਗੇ ਮਤਲਬ
ਸਹਿਜ ਪ੍ਰਤੱਖਤਾ ਹੋ ਜਾਵੇਗੀ।
ਸਲੋਗਨ:-
ਕ੍ਰੋਧ ਦਾ ਕਾਰਣ
ਹੈ ਸਵਾਰਥ ਅਤੇ ਈਰਖਾ - ਇਹ ਚਿੜਚਿੜੇਪਨ ਦੀ ਜੜ ਹੈ, ਪਹਿਲਾਂ ਇਸ ਨੂੰ ਹੀ ਖਤਮ ਕਰੋ।
ਇਹ ਅਵਿਅਕਤ ਇਸ਼ਾਰੇ :-
ਅਪਵਿੱਤਰਤਾ ਦੇ ਬੀਜ ਨੂੰ ਵੀ ਸਮਾਪਤ ਕਰ ਸੰਪੂਰਨ ਸਵੱਛ ( ਪਵਿਤ੍ਰ) ਬਣੋ।
ਪਵਿੱਤਰਤਾ ਫਾਉਂਡੇਸ਼ਨ
ਹੈ ਅਤੇ ਫਾਉਂਡੇਸ਼ਨ ਦਾ ਬ੍ਰਹਮਚਰਿਆ ਵਰਤ ਧਾਰਨ ਕਰਨਾ ਇਹ ਕਾਮਨ ਗੱਲ ਹੈ ਲੇਕਿਨ ਹੁਣ ਅੱਗੇ ਵਧੇ ਹੋ
ਤਾਂ ਬਚਪਨ ਦੀ ਸਟੇਜ ਨਹੀਂ ਹੈ, ਹੁਣ ਤੇ ਵਾਣਪ੍ਰਸਥ ਸਥਿਤੀ ਵਿਚ ਜਾਣਾ ਹੈ। ਮੈਂ ਬ੍ਰਹਮਚਾਰੀ ਤੇ
ਰਹਿੰਦਾ ਹਾਂ, ਪਵਿੱਤਰਤਾ ਤੇ ਹੈ ਹੀ, ਸਿਰਫ ਇਸ ਵਿੱਚ ਖੁਸ਼ ਨਹੀਂ ਹੋ ਜਾਵੋ। ਮੂਲ ਫਾਉਂਡੇਸ਼ਨ ਆਪਣੇ
ਸੰਕਲਪ ਨੂੰ ਸ਼ੁੱਧ ਬਣਾਓ, ਗਿਆਨ ਸਵਰੂਪ ਬਣਾਓ, ਸ਼ਕਤੀ ਸਵਰੂਪ ਬਣਾਓ।
“ਸੰਪੂਰਨਤਾ ਨੂੰ ਪ੍ਰਾਪਤ
ਕਰਨ ਲਈ ਦਾਦੀ ਪ੍ਰਕਾਸ਼ਮਨੀ ਜੀ ਦਾ ਗੁਪਤ ਪੁਰਸ਼ਾਰਥ”
( 19ਵੇਂ ਪੁੰਨ ਸਮ੍ਰਿਤੀ ਦਿਵਸ ਨਿਮਿਤ ਵਿਸ਼ੇਸ਼ ਧਾਰਨਾਵਾਂ )
1.ਦਾਦੀ ਜੀ ਨੇ ਸਭ ਜਵਾਬਦਾਰੀਆਂ ਸੰਭਾਲਦੇ ਹੋਏ ਲਕਸ਼ ਰੱਖਿਆ ਕਿ ਮੈਨੂੰ ਸਰਵਗੁਣ ਸੰਪੰਨ, ਸਰਵ
ਕਲਾਵਾਂ ਵਿਚ ਸੰਪੰਨ, ਨਿਰਵਿਕਾਰਿਤਾ ਵਿਚ ਵੀ ਸੰਪੰਨ…ਬਣ ਸੰਪੂਰਨਤਾ ਦੀ ਮੰਜਿਲ ਨੂੰ ਪ੍ਰਾਪਤ ਕਰਨਾ
ਹੀ ਹੈ।
2.ਦਾਦੀ ਜੀ ਨੇ ਮਨ ਵਚਨ
ਕਰਮ ਨਾਲ ਡਬਲ ਅਹਿੰਸਕ ਬਣ, ਸਭ ਨੂੰ ਸੁਖ ਦਿੱਤਾ ਅਤੇ ਸੁਖ ਲਿਆ। ਮਨਸਾ ਤੋਂ ਵੀ ਕਿਸੇ ਆਤਮਾ ਨੂੰ
ਨਾ ਦੁੱਖ ਦਿੱਤਾ ਕਰੋ ਅਤੇ ਨਾ ਦੁੱਖ ਲਿਆ ਕਰੋ।
3. ਦਾਦੀ ਜੀ ਸਦਾ ਇੱਕ ਬਾਪ ਦੀ ਹੀ ਆਕਰਸ਼ਣ ਵਿਚ ਰਹਿ, ਉਨ੍ਹਾਂ ਨੂੰ ਕਿਸੇ ਵੀ ਪੁਰਾਣੀ ਚੀਜ,
ਵਿਅਕਤੀ ਜਾਂ ਤਤਵਾਂ ਨੇ ਆਪਣੇ ਵੱਲ ਆਕਰਸ਼ਿਤ ਨਹੀਂ ਕੀਤਾ। ਸਦਾ ਇੱਕ ਬਾਪ ਦੀ ਯਾਦ ਵਿੱਚ ਰਹਿ ਆਪਣੀ
ਸੂਕਸ਼ਮ ਵ੍ਰਿਤੀਆਂ ਨੂੰ ਵੀ ਇਕਾਗ੍ਰ ਕੀਤਾ।
4. ਸਦਾ ਸਾਕਸ਼ੀਪਨ ਦੀ ਸਟੇਜ ਵਿਚ ਰਹਿ, ਸਦਾ ਸਾਥੀ ਦੇ ਸਾਥ ਦਾ ਅਨੁਭਵ ਕੀਤਾ। ਉਨ੍ਹਾਂ ਦੀ
ਦ੍ਰਿਸ਼ਟੀ, ਵ੍ਰਿਤੀ ਵਿਚ ਰੂਹਾਨੀਅਤ ਅਤੇ ਅਲੌਕਿਕਤਾ ਸੀ। ਉਨ੍ਹਾਂ ਦੇ ਸੰਸਕਾਰਾਂ ਵਿਚ ਇੰਨੀ ਰੀਆਲਟੀ
ਸੀ ਜੋ ਉਨ੍ਹਾਂ ਦੀ ਅੱਖ ਕਿਸੇ ਵਿਚ ਨਹੀਂ ਡੁੱਬੀ।
5. ਉਨ੍ਹਾਂ ਨੇ ਕਿਸੇ ਦਾ ਅਵਗੁਣ ਚਿੱਤ ਤੇ ਨਹੀਂ ਰੱਖਿਆ। ਕਿਸੇ ਦੇ ਅਵਗੁਣ ਨੋਟ ਨਹੀਂ ਕੀਤੇ। ਸਦਾ
ਪਰਚਿੰਤਨ, ਪਰਦਰਸ਼ਨ ਅਤੇ ਪਰਮਤ ਤੋਂ ਮੁਕਤ ਰਹਿ ਸਵ - ਚਿੰਤਨ ਵਿਚ ਰਹੀ।
6.ਦਾਦੀ ਜੀ ਬ੍ਰਹਮਾ ਬਾਪ ਦੇ ਸਮਾਨ ਸਦਾ ਨਿਰਮੋਹੀ ਰਹੀ। ਨਿਰਾਕਾਰੀ ਅਤੇ ਨਿਰਹਂਕਾਰੀ ਸਥਿਤੀ ਵਿਚ
ਰਹਿਣ ਦਾ ਅਭਿਆਸ ਕੀਤਾ। ਸਦਾ ਖੁਦ ਨੂੰ ਸੇਵਾਧਾਰੀ ਸਮਝਿਆ। ਕਦੇ ਆਪਣੀ ਮਹਿਮਾ ਸਵੀਕਾਰ ਨਹੀਂ ਕੀਤੀ।
ਕਿਸੇ ਨੇ ਨਿੰਦਾ ਕੀਤੀ ਤਾਂ ਘਬਰਾਈ ਨਹੀਂ ਅਤੇ ਮਹਿਮਾ ਵਿਚ ਖੁਸ਼ ਨਹੀਂ ਹੋਈ। ਹਰ ਗੱਲ ਵਿਚ ਆਪਣੀ
ਸਥਿਤੀ ਸਮਾਨ ਰੱਖੀ।
7. ਬਾਪਦਾਦਾ ਤੋਂ ਮਿਲੀ ਹੋਈ ਦਿਵਿਆ ਬੁੱਧੀ ਦੀ ਸੌਗ਼ਾਤ ਨੂੰ ਸੰਭਾਲ ਕੇ ਰੱਖਿਆ। ਸਮਰੱਥ ਸੰਕਲਪ
ਕੀਤੇ। ਹਰ ਕਰਮ ਸ਼੍ਰੀਮਤ ਫ਼ਰਮਾਨ ਹੋਵੇ, ਉਸ ਵਿੱਚ ਜਰਾ ਵੀ ਮਨਮਤ ਜਾਂ ਪਰਮਤ ਮਿਕਸ ਨਾ ਹੋਵੇ,
ਦਿਵਿਆ ਬੁੱਧੀ ਦੇ ਆਧਾਰ ਤੇ ਹਰ ਸੰਕਲਪ ਬੋਲ ਅਤੇ ਕਰਮ ਹੋ ਇਹ ਹੀ ਲਕਸ਼ ਰੱਖ ਸੰਪੂਰਨਤਾ ਨੂੰ
ਪ੍ਰਾਪਤ ਕੀਤਾ।
8. ਸਦਾ ਇੱਕ ਬਲ ਇੱਕ ਭਰੋਸਾ, ਇੱਕ ਨਾਲ ਹੀ ਸਰਵ ਸੰਬੰਧ, ਕਿਸੇ ਪਾਸੇ ਵੀ ਝੁਕਾਵ ਲਗਾਵ ਨਹੀਂ। ਸਦਾ
ਭਾਈ - ਭਾਈ ਦੀ ਵ੍ਰਿਤੀ ਨਾਲ ਸਭ ਨੂੰ ਵੇਖਿਆ ਅਤੇ ਰਹਿਮਦਿਲ ਦੇ ਗੁਣ ਨੂੰ ਧਾਰਨ ਕਰ ਕਮਜੋਰ ਆਤਮਾਵਾਂ
ਵਿਚ ਬਲ ਭਰਿਆ। ਅਪਕਾਰੀਆਂ ਤੇ ਵੀ ਉਪਕਾਰ ਕੀਤਾ।
9. ਹਰ ਛੋਟੀ ਵੱਡੀ ਪ੍ਰਸਥਿਤੀ ਨੂੰ ਨਥਿੰਗ ਨਿਊ ਦੀ ਸਮ੍ਰਿਤੀ ਨਾਲ ਪਾਰ ਕੀਤਾ। ਕੋਈ ਵੀ ਦ੍ਰਿਸ਼
ਨੂੰ ਵੇਖ ਕਿਉਂ, ਕੀ ਦੇ ਪ੍ਰਸ਼ਨਾਂ ਵਿਚ ਉਲਝਣ ਦੀ ਬਜਾਏ ਸਦਾ ਸਾਕਸ਼ੀ ਭਵ ਨੂੰ ਧਾਰਨ ਕਰ, ਸਦਾ
ਹਰਸ਼ਿਤ ਰਹੀ।
10. ਉਨ੍ਹਾਂ ਦੇ ਹਰ ਬੋਲ ਵਿਚ ਰਾਇਲਟੀ ਵਿਖਾਈ ਦਿੰਦੀ ਸੀ। ਕੋਈ ਵੀ ਬੋਲ ਸਧਾਰਨ ਨਹੀਂ ਬੋਲੀ। ਉਨ੍ਹਾਂ
ਦੇ ਮੁੱਖ ਵਿੱਚੋ ਉਹ ਹੀ ਬੋਲ ਨਿਕਲੇ ਜੋ ਹੋਣ ਵਾਲੇ ਹਨ। ਅਜਿਹੀ ਸਿੱਧੀ ਸਵਰੂਪ ਆਤਮਾ ਦੇ ਸੰਕਲਪ
ਸਿੱਧ ਹੋਣ ਕਾਰਣ ਸਹਿਜ ਹੀ ਸੰਪੂਰਨਤਾ ਨੂੰ ਪ੍ਰਾਪਤ ਕਰ ਲਿਆ।
11. ਦਾਦੀ ਜੀ ਸਦਾ ਆਤਮ ਵਿਸ਼ਵਾਸ਼ ਨਾਲ ਭਰਪੂਰ ਹੋਣ ਦੇ ਕਾਰਣ ਉਸ ਸਮ੍ਰਿਤੀ ਵਿਚ ਰਹੀ ਕਿ ਅਸੀਂ
ਤਾਂ ਕਲਪ - ਕਲਪ ਦੀ ਵਿਜੇਈ ਆਤਮਾ ਹਾਂ। ਕੋਈ ਵੀ ਪੁਰਾਣੇ ਸੰਸਕਾਰ - ਸੁਭਾਅ ਜਾਂ ਹਿਸਾਬ - ਕਿਤਾਬ
ਦੇ ਅਧੀਨ ਨਹੀਂ ਰਹੀ। ਇਵੇਂ ਅਨੁਭਵ ਕੀਤਾ ਜਿਵੇਂ ਆਤਮਾ ਲਾਈਟ ਦੇ ਸ਼ਰੀਰ ਵਿੱਚ ਨਿਵਾਸ ਕਰ ਰਹੀ ਹੋਵੇ।
12. ਦਾਦੀ ਜੀ ਦੀ ਬੁੱਧੀ ਸਵੱਛ ਸਾਫ਼ ਸ਼ੀਸ਼ੇ ਦੀ ਤਰ੍ਹਾਂ ਸੀ। ਉਹ ਨਿਰੰਤਰ ਤਪਸਵੀ ਮੂਰਤ ਹੋਕੇ ਰਹੀ।
ਸਦਾ ਇਹ ਹੀ ਸਮ੍ਰਿਤੀ ਰਹੀ ਕਿ ਇਸ ਤਪੱਸਿਆ ਨਾਲ ਹੀ ਵਿਸ਼ਵ ਦਾ ਕਲਿਆਣ ਹੋਵੇਗਾ, ਸੁਖਮਯ ਸੰਸਾਰ
ਆਵੇਗਾ।
13. ਦਾਦੀ ਜੀ ਨੇ ਅੰਤਿਮ ਸਮੇਂ ਨੂੰ ਸਾਮ੍ਹਣੇ ਵੇਖਦੇ ਹੋਏ ਸਦਾ ਸਵ - ਚਿੰਤਨ ਕੀਤਾ। ਸਵ - ਉੱਨਤੀ
ਦੇ ਲਈ ਰੋਜ ਅੰਮ੍ਰਿਤਵੇਲੇ ਬਾਬਾ ਨਾਲ ਮਿੱਠੀ - ਮਿੱਠੀ ਰੂਹਰਿਹਾਨ ਕੀਤੀ, ਬਾਬਾ ਦੇ ਮਹਾਵਾਕਿਆ ਦਾ
ਗਹਿਰਾਈ ਨਾਲ ਅਧਿਐਨ ਕੀਤਾ। ਬਾਬਾ ਦੇ ਨਾਲ ਬਾਬਾ ਦੀ ਮੁਰਲੀ ਨਾਲ ਅਟੁੱਟ ਪਿਆਰ ਰਿਹਾ।
24. ਦਾਦੀ ਜੀ ਨੇ ਆਪਣੀ ਸੰਪੂਰਨ ਸਥਿਤੀ ਬਨਾਉਣ ਦੇ ਲਈ ਦੇਹਭਾਨ ਤੋਂ ਪਰੇ ਰਹਿਣ ਦਾ ਅਭਿਆਸ ਕੀਤਾ।
ਉਨ੍ਹਾਂ ਦੀ ਬੁੱਧੀ ਵਿਚ ਸਦਾ ਇਹ ਹੀ ਰਿਹਾ ਕਿ ਅਸੀਂ ਵਿਸ਼ਵ ਕਲਿਆਣ ਦੇ ਨਿਮਿਤ ਹਾਂ, ਸਾਨੂੰ ਸਵ ਦੀ
ਸਥਿਤੀ ਉੱਚੀ, ਇਕਾਗ੍ਰ, ਇੱਕ੍ਰਸ ਅਤੇ ਸੰਕਲਪਾਂ ਤੋਂ ਪਰੇ ਨਿਰਸੰਕਲਪ ਬਨਾਉਣੀ ਹੈ, ਤਾਂ ਅਸੀਂ ਇਸ
ਪੁਰਾਣੀ ਦੁਨੀਆ ਤੋਂ ਉੱਡਕੇ ਬਾਬਾ ਦੇ ਕੋਲ ਵਤਨ ਵਿਚ ਜਾਕੇ ਬੈਠਾਂਗੇ।
15. ਸਦਾ ਇਸੇ ਲਗਨ ਵਿਚ
ਰਹੀ ਕਿ ਮੈਨੂੰ ਬਾਬਾ ਦੀਆਂ ਯਾਦਾਂ ਵਿਚ ਰਹਿ, ਸਭ ਨੂੰ ਸੰਤੁਸ਼ਟ ਕਰਕੇ ਸਭ ਦੀਆਂ ਦੁਆਵਾਂ ਲੈਣੀਆਂ
ਹਨ। ਕੋਈ ਵੀ ਆਤਮਾ ਕਦੇ ਮੇਰੇ ਤੋਂ ਡਿਸਟਰਬ ਹੋਕੇ ਬਦਦੁਆ ਨਾ ਦੇਵੇ, ਇਸ ਦਾ ਪੂਰਾ - ਪੂਰਾ ਧਿਆਨ
ਰੱਖਿਆ ਸਭ ਦੀਆਂ ਦੁਆਵਾਂ ਦੀ ਪਾਤਰ ਬਣੀ।
26. ਸਦਾ ਇੱਕ ਹੀ ਲਕਸ਼
ਸਾਮ੍ਹਣੇ ਰਿਹਾ ਕਿ ਮੈਨੂੰ ਸੰਪੰਨ ਫਰਿਸ਼ਤਾ ਅਤੇ ਕਰਮਾਤੀਤ ਬਣਨਾ ਹੈ। ਇਹ ਪੁਰਾਣਾ ਤਨ ਛੱਡ ਫਰਿਸ਼ਤਾ
ਬਣ ਅਵਿਅਕਤ ਵਤਨ ਵਾਸੀ ਬਣਨਾ ਹੈ। ਇਹ ਸੇਵਾਵਾਂ ਤਾਂ ਦਿਨ ਰਾਤ ਚਲਦੀਆਂ ਰਹਿਣਗੀਆਂ। ਮੈਨੂੰ ਸੇਵਾ
ਦੇ ਨਾਲ - ਨਾਲ ਖੁਦ ਤੇ ਸੂਕਸ਼ਮ ਅਟੈਂਸ਼ਨ ਰੱਖ ਪਾਸ ਵਿਧ ਆਨਰ ਬਣਨਾ ਹੈ।
17. ਦਾਦੀ ਜੀ ਸਦਾ ਸਰਵ ਵਿਘਨਾਂ ਤੋਂ ਪਾਰ ਨਿਰਵਿਘਨ ਅਵਸਥਾ ਵਿਚ ਰਹਿ ਇਕਾਂਤ ਵਿਚ ਬੈਠ ਆਪਣੇ ਆਪ
ਨੂੰ ਸੂਕਸ਼ਮ ਚੈਕ ਕਰਕੇ, ਆਪਣੀ ਕਮੀ ਕਮਜੋਰੀਆਂ ਨੂੰ, ਆਤਮਾ ਰੂਪੀ ਹੀਰੇ ਦੇ ਦਾਗ ਨੂੰ ਸੰਪੂਰਨ
ਸਮਾਪਤ ਕਰ, ਅਮੁੱਲ ਹੀਰਾ ਬਣ ਗਈ।
18. ਖੁਦ ਨੂੰ ਸੰਪੂਰਨ ਪਾਵਨ, ਲਾਈਟ ਮਾਇਟ ਨਾਲ ਸੰਪੰਨ ਬਨਾਉਣ ਦੇ ਲਈ ਆਂਤਰਿਕ ਵੈਰਾਗ ਵ੍ਰਿਤੀ
ਦ੍ਵਾਰਾ ਸਭ ਗੱਲਾਂ ਤੋਂ ਉਪਰਾਮ ਰਹਿ ਆਪਣੀ ਸੂਕਸ਼ਮ ਦ੍ਰਿਸ਼ਟੀ ਵ੍ਰਿਤੀ ਨੂੰ ਸੰਪੂਰਨ ਪਾਵਨ ਬਨਾਇਆ।
ਪੁਰਾਣੇ ਸੰਸਕਾਰਾਂ ਦੀ ਪ੍ਰਾਕ੍ਰਿਤੀ ਨੂੰ ਪਰਾਜੈ ਕਰ ਪ੍ਰਾਕ੍ਰਿਤੀ ਜਿੱਤ ਬਣ ਬਾਬਾ ਦੀ ਗੋਦ ਵਿਚ ਸਮਾ
ਗਈ।
19. ਮੈਂ ਬਾਬਾ ਦੀ ਹਾਂ, ਮੈਨੂੰ ਬਾਬਾ ਦੇ ਸਮਾਨ ਸੰਪੂਰਨ ਬਣਨਾ ਹੀ ਹੈ, ਇਸਲਈ ਸੂਕਸ਼ਮ ਦੇਹ
ਅਭਿਮਾਨ ਨੂੰ, ਖੁਦ ਦੇ ਸੰਸਕਾਰਾਂ ਨੂੰ, ਮਾਨ - ਸ਼ਾਨ ਅਤੇ ਮਹਿਮਾ ਨੂੰ, ਬੁੱਧੀ ਅਤੇ ਆਦਤਾਂ ਨੂੰ
ਸੰਪੂਰਨ ਸਮਰਪਣ ਕੀਤਾ ਅਤੇ ਬਾਪ ਸਮਾਨ ਬਣ ਅਵਿਅਕਤ ਵਤਨ ਵਾਸੀ ਬਣ ਗਈ। ਅੱਛਾ - ਓਮ ਸ਼ਾਂਤੀ।