25.10.26 Avyakt Bapdada Punjabi Murli
19.02.2012 Om Shanti Madhuban
"ਘਰ ਦਾ ਗੇਟ ਖੋਲਣ ਦੇ
ਲਈ ਬੇਹੱਦ ਦਾ ਵੈਰਾਗ ਵ੍ਰਿਤੀ ਦ੍ਵਾਰਾ ਦੇਹ - ਅਭਿਮਾਨ ਦੇ ਮੈਂ ਦਾ ਤਿਆਗ ਕਰੋ, ਬਰਥ ਡੇ ਤੇ
ਦ੍ਰਿੜਤਾ ਦਵਾਰਾ ਕਹਿਣਾ ਅਤੇ ਕਰਨਾ ਇੱਕ ਕਰ ਸਫਲਤਾਮੂਰਤ ਬਣੋ"
ਅੱਜ ਬਾਪਦਾਦਾ ਚਾਰੋਂ
ਪਾਸੇ ਦੇ ਬੱਚਿਆਂ ਨੂੰ ਵੇਖ ਹਰਸ਼ਿਤ ਹੋ ਰਹੇ ਹਨ। ਚਾਰੋਂ ਪਾਸਿਓਂ ਇਹ ਹੀ ਦਿਲ ਦਾ ਆਵਾਜ ਆ ਰਿਹਾ
ਹੈ ਵਾਹ ਬਾਬਾ ਵਾਹ! ਅਤੇ ਬਾਪ ਦੇ ਦਿਲ ਤੋਂ ਇਹ ਹੀ ਆਵਾਜ ਹੈ ਵਾਹ ਬੱਚੇ ਵਾਹ! ਅੱਜ ਸਾਰੇ ਉਮੰਗ
ਉਤਸਾਹ ਨਾਲ ਦਿਵਿਆ ਜਨਮ ਦੀ ਖੁਸ਼ੀ ਮਨਾ ਰਹੇ ਹਨ। ਅੱਜ ਖੁਸ਼ੀ ਮਨਾ ਵੀ ਰਹੇ ਹਨ ਅਤੇ ਨਾਲ ਹੀ ਬਾਪ
ਵੀ ਬੱਚਿਆਂ ਦੀ ਖੁਸ਼ੀ ਮਨਾ ਰਹੇ ਹਨ। ਅੱਜ ਦਾ ਹੀ ਇਹ ਵਚਿੱਤਰ ਜਯੰਤੀ ਦਾ ਦਿਨ ਹੈ ਜੋ ਬਾਪ ਅਤੇ
ਬੱਚਿਆਂ ਦਾ ਇਕੱਠਾ ਦਿਵਿਯ ਜਨਮ ਦਾ ਦਿਨ ਹੈ। ਤਾਂ ਤੁਸੀਂ ਸਭ ਮੁਬਾਰਕ ਦੇ ਵੀ ਰਹੇ ਹੋ ਅਤੇ ਲੈ ਵੀ
ਰਹੇ ਹੋ ਕਿਉਂਕਿ ਬਾਪ ਨੇ ਜਨਮ ਲਿਆ ਹੀ ਹੈ ਯਗ ਰਚਣ ਦੇ ਲਈ। ਤਾਂ ਯਗ ਵਿਚ ਬ੍ਰਾਹਮਣ ਬੱਚੇ ਹੀ
ਚਾਹੀਦੇ ਹਨ। ਤਾਂ ਇਹ ਇੱਕ ਹੀ ਜਯੰਤੀ ਹੈ ਜੋ ਬਾਪ ਅਤੇ ਬੱਚਿਆਂ ਦੀ ਇੱਕਠੀ ਜਯੰਤੀ ਹੈ ਇਸਲਈ ਇਸ
ਸ਼ਿਵ ਜਯੰਤੀ ਨੂੰ ਹੀਰੇ ਤੁਲੱਯ ਜਯੰਤੀ ਕਿਹਾ ਜਾਂਦਾ ਹੈ। ਤਾਂ ਬਾਪ ਵੇਖ ਰਹੇ ਹਨ ਕਿ ਇੱਕ - ਇੱਕ
ਬੱਚਾ ਕਿੰਨੇ ਸਨੇਹ ਨਾਲ ਮੁਬਾਰਕ ਦੇਣ ਆਏ ਹਨ ਅਤੇ ਬਾਪ ਵੀ ਮੁਬਾਰਕ ਦੇਣ ਆਏ ਹਨ। ਇਹ ਜਯੰਤੀ ਅਤੀ
ਸਨੇਹ ਦੀ ਜਯੰਤੀ ਹੈ। ਸਨੇਹੀ ਬੱਚੇ, ਸਨੇਹੀ ਬਾਪ ਅਤੇ ਸਨੇਹੀ ਜਯੰਤੀ ਹੈ।
ਬਾਪਦਾਦਾ ਦੇ ਕੋਲ ਚਾਰੋਂ
ਪਾਸੇ ਦੇ ਦੇਸ਼ ਵਿਦੇਸ਼ ਸਭ ਬੱਚਿਆਂ ਦਾ ਸਨੇਹ ਪਹੁੰਚ ਰਿਹਾ ਹੈ। ਬਾਪ ਇੱਕ - ਇੱਕ ਸਨੇਹੀ ਬੱਚੇ
ਨੂੰ ਪਦਮਗੁਣਾਂ ਸਨੇਹ ਭਰੀ ਮੁਬਾਰਕ ਦੇ ਰਹੇ ਹਨ। ਇਹ ਸਨੇਹ ਹਰ ਬੱਚੇ ਨੂੰ ਸਹਿਜ ਕਰਮਯੋਗੀ ਬਨਾਉਣ
ਵਾਲਾ ਹੈ। ਇਹ ਸਨੇਹ ਸਦਾ ਸਹਿਜ ਬਨਾਉਣ ਵਾਲਾ ਹੈ, ਸ਼ਕਤੀਸ਼ਾਲੀ ਬਨਾਉਣ ਵਾਲਾ ਹੈ। ਬਾਪਦਾਦਾ ਦਾ
ਇਕੱਲਾ ਜਨਮਦਿਨ ਨਹੀਂ ਹੈ ਕਿਉਂਕਿ ਬਾਪ ਸਦਾ ਹੀ ਬੱਚਿਆਂ ਦੇ ਨਾਲ ਰਹਿਣ ਵਾਲੇ ਹਨ। ਨਾਲ ਰਹਾਂਗੇ,
ਨਾਲ ਚੱਲਾਂਗੇ, ਨਾਲ ਰਾਜ ਕਰਾਂਗੇ। ਤੁਹਾਡਾ ਸਭ ਦਾ ਵੀ ਇਹ ਹੀ ਵਾਇਦਾ ਹੈ ਨਾ! ਨਾਲ ਰਹਿਣਾ ਹੈ,
ਨਾਲ ਉਡਨਾ ਹੈ ਤੇ ਨਾਲ ਰਾਜ ਕਰਨਾ ਹੈ।
ਬਾਪਦਾਦਾ ਨੂੰ ਅੱਜ
ਤੁਹਾਡੇ ਭਗਤ ਵੀ ਵਿਸ਼ੇਸ਼ ਯਾਦ ਆ ਰਹੇ ਹਨ ਕਿਉਂਕਿ ਤੁਹਾਡੇ ਭਗਤਾਂ ਨੇ ਜੋ ਤੁਸੀ ਕੀਤਾ ਹੈ ਉਹ ਕਾਪੀ
ਬਹੁਤ ਚੰਗੀ ਕੀਤੀ ਹੈ ਕਿਉਂਕਿ ਦਵਾਪਰ ਵਿਚ ਪਰਮਧਾਮ ਤੋਂ ਪਹਿਲੇ ਤੋਂ ਪਹਿਲੇ ਆਏ ਹਨ ਤਾਂ ਪਹਿਲਾ
ਜਨਮ ਸਦਾ ਸਤੋਪ੍ਰਧਾਨ ਹੁੰਦਾ ਹੈ ਇਸਲਈ ਉਨ੍ਹਾਂ ਨੇ ਕਾਪੀ ਬਹੁਤ ਚੰਗੀ ਕੀਤੀ ਹੈ। ਤਾਂ ਅੱਜ ਦੇ ਦਿਨ
ਬੱਚਿਆਂ ਦੇ ਨਾਲ ਤੁਹਾਡੇ ਭਗਤ ਵੀ ਯਾਦ ਆ ਰਹੇ ਹਨ। ਵਤਨ ਵਿਚ ਤੇ ਅੱਜ ਅੰਮ੍ਰਿਤਵੇਲੇ ਤੋਂ ਬਹੁਤ
ਬੱਚਿਆਂ ਦੀ ਰੌਣਕ ਸੀ। ਹਰ ਬੱਚਾ ਸਮਝਦਾ ਸੀ ਕਿ ਮੈਂ ਬਾਪਦਾਦਾ ਨੂੰ ਆਪਣੀ ਮੁਬਾਰਕ ਦੇਵਾਂ ਅਤੇ
ਬਾਪਦਾਦਾ ਨੇ ਵੀ ਹਰ ਬੱਚੇ ਦੀ ਮੁਬਾਰਕ ਅਤੀ ਸਨੇਹ ਨਾਲ ਸਵੀਕਾਰ ਕੀਤੀ। ਤਾਂ ਵਤਨ ਵਿਚ ਅੱਜ ਇਹ ਮੇਲਾ
ਲੱਗਿਆ ਹੋਇਆ ਸੀ। ਇੱਕ ਪਾਸੇ ਤੁਸੀਂ ਬੱਚੇ ਸੀ, ਦੂਜੇ ਪਾਸੇ ਏਡਵਾਂਸ ਵਿਚ ਗਏ ਹੋਏ ਤੁਹਾਡੇ ਸਾਥੀ
ਨਾਲ ਆਏ ਹੋਏ ਸਨ। ਬਾਪਦਾਦਾ ਨੇ ਵੇਖਿਆ ਕਿ ਤੁਹਾਡੀ ਦਾਦੀਆਂ ਅਤੇ ਅਨੰਨਿਆ ਭਾਈਆਂ ਦੀ ਲਿਸਟ ਬਹੁਤ
ਵੱਡੀ ਸੀ। ਇੱਕ - ਇੱਕ ਦਾਦੀਆਂ ਬਾਪਦਾਦਾ ਨੂੰ ਵੀ ਮੁਬਾਰਕ ਦੇ ਰਹੇ ਸਨ ਲੇਕਿਨ ਨਾਲ ਹੀ ਤੁਸੀ ਸਾਰੇ
ਭਾਗਵਾਨ ਬੱਚਿਆਂ ਨੂੰ ਵੀ ਮੁਬਾਰਕ ਦੇ ਰਹੇ ਸਨ। ਤਾਂ ਵਤਨ ਵਿਚ ਅੱਜ ਮੁਬਾਰਕਾਂ ਦਾ ਮੇਲਾ ਸੀ। ਸਾਰੇ
ਏਡਵਾਂਸ ਪਾਰਟੀ ਦੇ ਵਿਸ਼ੇਸ਼ ਦਾਦੀਆਂ ਤੇ ਭਾਈ ਤੁਸੀ ਵਿਸ਼ੇਸ਼ ਨਿਮਿਤ ਨਾਲ ਰਹਿਣ ਵਾਲੀਆਂ ਆਤਮਾਵਾਂ
ਨੂੰ ਯਾਦ ਕਰਦੇ ਹੋਏ ਬਹੁਤ ਦਿਲ ਤੋਂ ਮੁਬਾਰਕ ਦੇ ਰਹੇ ਸਨ। ਤਾਂ ਤੁਸੀਂ ਸਭ ਨੂੰ ਬਾਪਦਾਦਾ ਸਭ ਦੀ
ਵਲੋਂ ਤੋਂ ਵੀ ਮੁਬਾਰਕਾਂ ਦੇ ਰਹੇ ਹਨ। ਸਵੀਕਾਰ ਕੀਤਾ?
ਸਭ ਦਾ ਵਿਸ਼ੇਸ਼ ਭਾਈਆਂ
ਅਤੇ ਭੈਣਾਂ ਦਾ ਇੱਕ ਹੀ ਆਵਾਜ ਸੀ ਕਿ ਹੁਣ ਘਰ ਦਾ ਗੇਟ ਕਦੋਂ ਖੋਲੋਂਗੇ! ਤਾਂ ਵਿਸ਼ੇਸ਼ ਦਾਦੀ ਦੀਦੀ
ਕਹਿ ਰਹੀ ਸੀ ਕਿ ਸਾਡੀਆਂ। ਸਖੀਆਂ ਨੂੰ, ਭਰਾਵਾਂ ਨੂੰ ਸਾਡੇ ਵਲੋਂ ਇਹ ਕਹਿਣਾ ਕਿ ਘਰ ਚੱਲਣ ਦੇ ਲਈ
ਕਿਹੜੀ ਤਾਰੀਖ ਫਿਕਸ ਕੀਤੀ ਹੈ? ਸਭ ਇੱਕਠੇ ਚੱਲਾਂਗੇ ਨਾ! ਵੱਖ - ਵੱਖ ਤੇ ਨਹੀਂ ਜਾਵਾਂਗੇ? ਦਰਵਾਜਾ
ਖੋਲਣ ਦੇ ਲਈ ਸਾਰੇ ਇਕਠੇ ਹੋ ਜਾਣਗੇ। ਤਾਂ ਡੇਟ ਮੰਗ ਰਹੇ ਸਨ। ਬਾਪਦਾਦਾ ਮੁਸਕੁਰਾਏ ਕਿਉਂਕਿ ਬਾਪ
ਵੀ ਚਾਹੁੰਦੇ ਹਨ ਕਿ ਹੁਣ ਗੇਟ ਖੋਲਣ ਦੇ ਲਈ ਸਾਰੇ ਬੱਚਿਆਂ ਨੂੰ ਬੇਹੱਦ ਦੀ ਵੈਰਾਗ ਵ੍ਰਿਤੀ ਚਾਹੀਦੀ,
ਇਹ ਹੀ ਚਾਬੀ ਹੈ ਗੇਟ ਖੋਲਣ ਦੀ। ਬਾਪਦਾਦਾ ਤੇ ਸਦਾ ਕਹਿੰਦੇ ਰਹਿੰਦੇ ਹਨ ਕਿ ਬੇਹੱਦ ਦੇ ਵੈਰਾਗੀ ਬਣ
ਵੇਸਟ ਸੰਕਲਪ ਅਤੇ ਵੇਸਟ ਸਮੇਂ ਦੋਵਾਂ ਨੂੰ ਮਿਲਕੇ ਜਲਦੀ ਤੋਂ ਜਲਦੀ ਤਿਆਗ ਕਰਨਾ ਮਤਲਬ ਬੇਹੱਦ ਦੇ
ਵੈਰਾਗੀ ਬਣਨਾ। ਕਿਉਂਕਿ ਬਾਪਦਾਦਾ ਨੇ ਵੇਖਿਆ ਹੈ ਕਿ ਸਭ ਤੋਂ ਵੱਡਾ ਵਿਘਣ ਦੇਹ ਅਭਿਮਾਨ ਹੈ। ਇਸ
ਦੇਹ ਅਭਿਮਾਨ ਨੂੰ ਤਿਆਗਣਾ ਚਲਦੇ - ਫਿਰਦੇ ਦੇਹੀ - ਅਭਿਮਾਨੀ ਬਣਨਾ, ਇਹ ਹੀ ਬੇਹੱਦ ਦਾ ਵੈਰਾਗ ਹੈ।
ਤਾਂ ਸਾਰੇ ਕਹਿੰਦੇ ਤਾਂ
ਹਨ ਮੇਰਾ ਬਾਬਾ, ਮਿੱਠਾ ਬਾਬਾ, ਪਿਆਰਾ ਬਾਬਾ। ਜਦ ਦਿਲ ਤੋਂ ਕਹਿੰਦੇ ਹਨ ਮੇਰਾ ਤਾਂ ਇਹ ਦੇਹ
ਅਭਿਮਾਨ ਜੋ “ ਮੈਂ ” ਦੇ ਰੂਪ ਵਿਚ ਆਉਂਦਾ ਹੈ, ਬਾਪ ਸਦਾ ਕਹਿੰਦੇ ਹਨ ਕਿ ਇਹ “ ਮੈਂ” ਦਾ ਭਾਨ ਜੋ
ਆ ਜਾਂਦਾ ਹੈ, ਮੈਂ ਜੋ ਕਰਦਾ ਹਾਂ, ਮੈਂ ਜੋ ਕਹਿੰਦਾ ਹਾਂ, ਉਹ ਹੀ ਠੀਕ ਹੈ। ਇੱਕ ਮੈਂ ਹੈ ਕਾਮਨ,
ਮੈਂ ਆਤਮਾ ਹਾਂ ਅਤੇ ਇਹ ਮੇਰਾ ਸ਼ਰੀਰ ਹੈ। ਦੂਸਰਾ ਮਹੀਨ ਮੈਂ, ਜੋ ਸੁਣਾਇਆ ਮੈਂ ਇਹ ਕੀਤਾ, ਮੈਂ ਇਹ
ਕਰ ਸਕਦਾ ਹਾਂ, ਮੈਂ ਹੀ ਠੀਕ ਹਾਂ� ਇਹ ਮਹੀਨ ਮੈ। ਇਸ ਨੂੰ ਖਤਮ ਕਰਨਾ ਹੈ। ਇਹ ਦੇਹ ਅਭਿਮਾਨ ਇਸ
ਰੂਪ ਵਿਚ ਆਉਂਦਾ ਹੈ। ਤਾਂ ਅੱਜ ਦੇ ਦਿਨ ਇਹ ਮਹੀਨ ਮੈਂ, ਜੋ ਕਦੇ ਬਾਪ ਦੀ ਵਿਸ਼ੇਸ਼ਤਾ ਨੂੰ ਵੀ ਮੇਰਾ
ਮੰਨਕੇ “ਮੈਂ” ਦਾ ਭਾਨ ਰੱਖਦੇ ਹਨ, ਇਸ ਨੂੰ ਸਮਾਪਤ ਕਰਨਾ ਹੈ। ਵੇਖੋ, ਯਾਦਗਰ ਜੋ ਬਣਾਉਂਦੇ ਹਨ ਉਸ
ਵਿੱਚ ਵੀ ਜਦੋਂ ਬਲੀ ਚੜਾਉਂਦੇ ਹਨ ਤਾਂ ਖੁਦ ਨਹੀਂ ਬਲੀ ਚੜਦੇ ਹਨ ਲੇਕਿਨ ਕਿਸ ਨੂੰ ਬਲੀ ਚੜਾਉਂਦੇ
ਹਨ? ਬਕਰੇ ਨੂੰ। ਬਕਰੇ ਨੂੰ ਕਿਉਂ ਲੱਭਿਆ? ਕਿਉਂਕਿ ਬਕਰਾ ਮੈਂ ਮੈਂ ਹੀ ਕਰਦਾ ਹੈ। ਭਗਤਾਂ ਨੇ ਕਾਪੀ
ਤੇ ਬਹੁਤ ਵਧੀਆ ਕੀਤੀ ਹੈ। ਤਾਂ ਅੱਜ ਦੇ ਦਿਨ ਇਹ ਦੇਹ - ਅਭਿਮਾਨ ਦਾ ਮੈਂ ਕੀ ਪੁਰਸ਼ਾਰਥ ਕਰਕੇ
ਸਮਾਪਤ ਕਰ ਸਕਦੇ ਹੋ? ਬਾਪ ਦੇ ਬਰਥ ਡੇ ਤੇ ਆਏ ਹੋ ਤਾਂ ਕੋਈ ਸੌਗ਼ਾਤ ਤੇ ਦਵੋਗੇ ਨਾ! ਤਾਂ ਬਾਪ ਨੂੰ
ਹੋਰ ਸੌਗ਼ਾਤ ਨਹੀਂ ਚਾਹੀਦੀ, ਇਹ ਮਹੀਨ ਮੈਂਪਨ, ਇਹ ਹੀ ਬਾਪ ਕਹਿੰਦੇ ਹਨ ਅੱਜ ਦੇ ਜਨਮ ਦਿਨ ਤੇ ਬਾਪ
ਨੂੰ ਸੌਗ਼ਾਤ ਦੇ ਦਵੋ। ਦੇ ਸਕਦੇ ਹੋ? ਦੇਣਾ ਹੈ? ਹੈ ਹਿੰਮਤ?ਹੈ ਹਿੰਮਤ? ਹੱਥ ਉਠਾਓ। ਹੱਥ ਉਠਾ ਕੇ
ਤਾਂ ਖੁਸ਼ ਕਰ ਦਿੱਤਾ। ਹੱਥ ਉਠਾਇਆ, ਤਾਂ ਸੌਗ਼ਾਤ ਦੇ ਦਿੱਤੀ ਨਾ! ਦਿੱਤੀ ਹੋਈ ਸੌਗ਼ਾਤ ਕੋਈ ਵਾਪਿਸ
ਲੈਂਦਾ ਹੈ ਕੀ? ਕਈ ਬੱਚੇ ਕਹਿੰਦੇ ਹਨ ਬਾਬਾ ਅਸੀਂ ਚਾਹੁੰਦੇ ਨਹੀਂ ਹਾਂ ਲੇਕਿਨ ਆ ਜਾਂਦੀ ਹੈ। ਕਾਰਣ
ਕੀ? ਕਾਰਣ ਜੇਕਰ ਪੁੱਛੋ ਤਾਂ ਜਵਾਬ ਬਹੁਤ ਚੰਗਾ ਦਿੰਦੇ ਹਨ। ਕਹਿੰਦੇ ਹਨ ਜਾਣਦੇ ਵੀ ਹਾਂ, ਮੰਨਦੇ
ਵੀ ਹਾਂ ਲੇਕਿਨ ਕੀ ਕਰੀਏ ਵਾਪਿਸ ਆ ਜਾਂਦਾ ਹੈ। ਸੋਚੋ! ਦਿੱਤੀ ਹੋਈ ਚੀਜ ਜੇਕਰ ਤੁਹਾਡੇ ਕੋਲ ਆ ਜਾਵੇ
ਤਾਂ ਕੀ ਦਿੱਤੀ ਹੋਈ ਚੀਜ ਆਪਣੇ ਕੋਲ ਰਖੋਂਗੇ? ਤਾਂ ਜੇਕਰ ਤੁਸੀਂ ਦਿਲ ਤੋਂ ਦਿੱਤੀ, ਜੇਕਰ ਵਾਪਿਸ ਆ
ਵੀ ਜਾਂਦੀ, ਤਾਂ ਰੱਖੋਗੇ ਆਪਣੇ ਕੋਲ? ਕਾਰਣ ਕੀ ਹੈ? ਬਾਪ ਨਾਲ ਪਿਆਰ ਹੈ ਨਾ ਤਾਂ ਪਿਆਰ ਦੇ ਕਾਰਣ
ਜੋ ਬਾਪ ਕਹਿੰਦੇ ਹਨ ਉਹ ਕਰਨਾ ਚਾਹੁੰਦੇ ਹਨ, ਇਹ ਬਾਪ ਦੇ ਕੋਲ ਵੀ ਰਿਜਲਟ ਆਉਂਦੀ ਹੈ ਲੇਕਿਨ ਕੀ
ਹੈ, ਦ੍ਰਿੜਤਾ ਘਟ ਹੈ, ਦ੍ਰਿੜਤਾ ਨੂੰ ਯੂਜ ਕਰੋ। ਸੰਕਲਪ ਕਰਦੇ ਹੋ ਲੇਕਿਨ ਇੱਕ ਹੈ ਸੰਕਲਪ ਕਰਨਾ,
ਦੂਸਰਾ ਹੈ ਦ੍ਰਿੜ ਸੰਕਲਪ ਕਰਨਾ। ਤਾਂ ਬਾਰ - ਬਾਰ ਕੀਤੇ ਹੋਏ ਸੰਕਲਪ ਵਿਚ ਦ੍ਰਿੜਤਾ ਲਿਆਉਣਾ, ਇਹ
ਅਟੈਂਸ਼ਨ ਘਟ ਹੈ। ਦ੍ਰਿੜਤਾ ਸਫਲਤਾ ਦੀ ਚਾਬੀ ਹੈ। ਤਾਂ ਅੱਜ ਕੀ ਕਰੋਗੇ? ਸੰਕਲਪ ਕਰੋਗੇ ਜਾਂ ਦ੍ਰਿੜ
ਸੰਕਲਪ ਕਰੋਂਗੇ? ਜੇਕਰ ਤੁਹਾਡਾ ਦ੍ਰਿੜ ਸੰਕਲਪ ਹੈ ਤਾਂ ਉਸ ਦੀ ਨਿਸ਼ਾਨੀ ਹੈ ਦ੍ਰਿੜਤਾ ਸਫਲਤਾ ਦੀ
ਚਾਬੀ ਹੈ। ਤਾਂ ਚਾਬੀ ਲਗਾਉਣ ਵਿਚ ਕੋਈ ਕਮੀਂ ਰਹਿ ਜਾਂਦੀ ਹੈ ਇਸਲਈ ਸੰਪੂਰਨ ਸਫਲਤਾ ਨਹੀਂ ਮਿਲਦੀ
ਹੈ।
ਤਾਂ ਅੱਜ ਬਾਪਦਾਦਾ ਦੇ
ਨਾਲ ਬੱਚਿਆਂ ਦਾ ਵੀ ਬਰਥ ਡੇ ਹੈ, ਬਾਪ ਦਾ ਵੀ ਬਰਥ ਡੇ ਹੈ। ਤਾਂ ਇਹ ਵਿਸ਼ੇਸ਼ ਦਿਨ ਹੈ ਨਾ! ਸਾਰੇ
ਕਲਪ ਵਿਚ ਤੁਸੀ ਬੱਚਿਆਂ ਦਾ ਇਕ ਸਮੇਂ ਜਨਮ ਇਹ ਇਸੇ ਬਰਥ ਡੇ ਦੀ ਵਿਸ਼ੇਸ਼ਤਾ ਹੈ। ਤਾਂ ਅੱਜ ਦੇ ਦਿਨ
ਬਾਪ ਇਹ ਹੀ ਚਾਹੁੰਦੇ ਹਨ ਕਿ ਹਰ ਬੱਚਾ ਅੱਜ ਆਪਣੇ ਦਿਲ ਵਿਚ ਦ੍ਰਿੜਤਾ ਨੂੰ ਲਿਆਕੇ ਇਹ ਦ੍ਰਿੜ
ਸੰਕਲਪ ਕਰੇ ਕਿ ਸਾਨੂੰ ਵਿਅਰਥ ਸੰਕਲਪ ਅਤੇ ਵਿਅਰਥ ਸਮੇਂ ਨਹੀਂ ਗਵਾਉਣਾ ਹੈ ਕਿਓਂਕੀ ਜੇਕਰ ਸਾਰੇ
ਦਿਨ ਨੂੰ ਅਟੈਂਸ਼ਨ ਨਾਲ ਚੈਕ ਕਰੋ ਤਾਂ ਵਿਚ - ਵਿਚ ਸਮੇਂ ਅਤੇ ਸੰਕਲਪ ਵਿਅਰਥ ਜਾਂਦਾ ਹੈ। ਬਾਪਦਾਦਾ
ਤੇ ਸਭ ਦਾ ਰਜਿਸਟਰ ਵੇਖਦੇ ਹਨ ਨਾ! ਉਸ ਨੂੰ ਬਚਾਉਣਾ ਮਤਲਬ ਸਮਾਪਤੀ ਦਾ ਸਮੇਂ ਨੇੜੇ ਲਿਆਉਣਾ। ਤਿਆਰ
ਹੋ? ਕਿ ਹੁਣ ਵੀ ਕਹੋਗੇ ਆ ਜਾਂਦੇ ਹਨ, ਕੀ ਕਰੀਏ? ਵਿਅਰਥ ਦਾ ਕੰਮ ਹੈ ਆਉਣਾ, ਤੁਹਾਡਾ ਕੰਮ ਕੀ ਹੈ,
ਬਿਠਾਉਣਾ? ਤਾਂ ਬੈਠਾ ਦਿੰਦੇ ਹੋ ਤਾਂ ਹੀ ਤੇ ਉਸ ਨੇ ਵੀ ਘਰ ਬਣਾ ਦਿੱਤਾ ਹੈ। ਉਹ ਵੀ ਸਮਝ ਗਏ ਹਨ
ਕਿ ਦ੍ਰਿੜਤਾ ਨਹੀਂ ਹੈ ਇਸਲਈ ਅੱਜ ਦੇ ਸਨੇਹ ਦੇ ਦਿਨ ਸਭ ਦੇ ਦਿਲ ਵਿਚ ਹੁਣ ਕੀ ਹੈ? ਅਮ੍ਰਿਤਵੇਲੇ
ਤੋਂ ਲੈਕੇ ਅੱਜ ਦਿਲ ਵਿਚ ਬਾਰ - ਬਾਰ ਆ ਰਿਹਾ ਹੈ? ਮੇਰਾ ਬਾਬਾ, ਮੇਰਾ ਬਾਬਾ, ਮੇਰਾ ਬਾਬਾ। ਬਾਪ
ਦੇ ਦਿਲ ਵਿਚ ਵੀ ਹੈ ਮੇਰੇ ਬੱਚੇ, ਮੇਰੇ ਬੱਚੇ, ਮੇਰੇ ਬੱਚੇ..। ਤਾਂ ਜਿਵੇਂ ਮਿਜੋਰਟੀ ਬਾਪ ਦੀ ਯਾਦ
ਵਿੱਚ ਰਹੇ ਹਨ। ਦਿਨ ਦਾ ਪ੍ਰਭਾਵ ਹੈ, ਬਾਪਦਾਦਾ ਨੇ ਨੋਟ ਕੀਤਾ। ਸਨੇਹ ਦਾ ਦਿਨ ਹੋਣ ਦੇ ਕਾਰਣ ਬਾਰ
- ਬਾਰ ਸਭ ਨੂੰ ਮੇਰਾ ਬਾਬਾ, ਮੇਰਾ ਬਾਬਾ ਕਾਫੀ ਸਮੇਂ ਯਾਦ ਰਿਹਾ ਹੈ। ਇਵੇਂ ਹੈ? ਇਸ ਵਿੱਚ ਹੱਥ
ਉਠਾਓ। ਅੱਜ ਦੇ ਦਿਨ ਦੀ ਗੱਲ ਹੈ। ਮੇਰਾ ਬਾਬਾ ਯਾਦ ਰਿਹਾ? ਹੋਰ ਕੁਝ ਯਾਦ ਰਿਹਾ? ਨਹੀਂ। ਇਵੇਂ -
ਇਵੇਂ ਹੱਥ ਕਰ ਰਹੇ ਹਨ, ਬਹੁਤ ਅੱਛਾ। ਤਾਂ ਜੇਕਰ ਰੋਜ ਬਾਰ - ਬਾਰ ਚੈਕ ਕਰੋ, ਸੰਗਮ ਦਾ ਹਰ ਦਿਨ
ਬਾਪ ਦੇ ਸਨੇਹ ਦਾ ਦਿਨ ਹੈ। ਜਿਵੇਂ ਅੱਜ ਵਿਸ਼ੇਸ਼ ਦਿਨ ਹੋਣ ਦੇ ਕਾਰਣ ਜਿਆਦਾ ਯਾਦ ਰਿਹਾ ਨਾ! ਇਵੇਂ
ਸਦਾ ਅੰਮ੍ਰਿਤਵੇਲੇ ਇਹ ਸਮ੍ਰਿਤੀ ਵਿਚ ਰੱਖੋ ਕਿ ਇਹ ਸੰਗਮ ਦਾ ਇੱਕ - ਇੱਕ ਦਿਨ ਕਿੰਨਾਂ ਮਹਾਨ ਹੈ।
ਇੱਕ ਛੋਟੇ ਜਿਹੇ ਜਨਮ ਵਿਚ 21 ਜਨਮ ਦੀ ਪ੍ਰਾਪਤੀ ਦੀ ਗਰੰਟੀ ਹੈ। ਤਾਂ ਇੱਕ - ਇੱਕ ਦਿਨ ਦਾ ਕਿੰਨਾਂ
ਮਹੱਤਵ ਹੋਇਆ! ਕਿੱਥੇ 21 ਜਨਮ ਅਤੇ ਕਿੱਥੇ ਇਹ ਛੋਟਾ ਜਿਹਾ ਇਕ ਜਨਮ।
ਤਾਂ ਬਾਪਦਾਦਾ ਅੱਜ ਤੁਸੀਂ
ਬੱਚਿਆਂ ਤੋਂ ਬ੍ਰਥ ਡੇ ਦੀ ਇਹ ਹੀ ਸੌਗ਼ਾਤ ਚਾਹੁੰਦੇ ਹਨ। ਦਵੋਗੇ ਸੌਗ਼ਾਤ? ਹੱਥ ਉਠਾਓ। ਦ੍ਰਿੜ
ਨਿਸ਼ਚੇ ਦਾ ਹੱਥ। ਵੇਖਾਂਗੇ ਕਰੋਂਗੇ ਕਿ ਨਹੀਂ। ਕਰਨਾ ਹੀ ਹੈ। ਕੁਝ ਵੀ ਹੋ ਜਾਵੇ ਤਿਆਗ ਤੇ ਤਿਆਗ
ਹੈ। ਇਹ ਤਿਆਗ ਨਹੀਂ ਲੇਕਿਨ ਭਾਗ ਹੈ। ਤਾਂ ਅੱਜ ਦਾ ਦਿਨ ਜੇਕਰ ਸਹੀ ਹੱਥ ਉਠਾਇਆ ਤਾਂ ਮਹੱਤਵ ਦਾ
ਦਿਨ ਹੈ ਨਾ! ਹੁਣੇ ਤੋਂ ਤੁਹਾਡੇ ਚੇਹਰੇ ਤੇ ਵਿਅਰਥ ਦੀ ਸਮਾਪਤੀ ਅਤੇ ਸਦਾ ਸਮ੍ਰਿਤੀ ਸਵਰੂਪ ਦੀ ਝਲਕ
ਚੇਹਰੇ ਅਤੇ ਚਲਣ ਵਿਚ ਆਉਣੀ ਚਹਿਦੀ। ਇਹ ਮਾਇਆ ਦੇ ਜੋ ਸ਼ਬਦ ਹਨ ਨਾ! ਕੀ,ਕਿਉਂ, ਕਦੋਂ , ਕਿਵੇਂ�
ਇਹ ਸਮਾਪਤ ਹੋ ਜਾਣ ਤਾਂ ਚੇਹਰਾ ਅਤੇ ਚਲਣ ਸੇਵਾ ਕਰਨਗੇ। ਹੁਣ ਜਿਆਦਾ ਪ੍ਰਭਾਵ ਭਾਸ਼ਨਾਂ ਦਾ ਹੈ।
ਬਾਪਦਾਦਾ ਖੁਸ਼ ਹਨ ਭਾਸ਼ਣ ਬਹੁਤ ਚੰਗਾ ਕਰ ਰਹੇ ਹੋ ਲੇਕਿਨ ਦਿਨ ਪ੍ਰਤੀਦਿਨ ਹੁਣ ਜਿਵੇਂ ਇਹ ਭਾਸ਼ਨਾਂ
ਦ੍ਵਾਰਾ, ਵਾਣੀ ਦ੍ਵਾਰਾ ਸੇਵਾ ਦਾ ਉਮੰਗ ਚੰਗਾ ਰੱਖਿਆ ਅਤੇ ਸਫਲਤਾ ਵੀ ਪਾਈ। ਇਵੇਂ ਹੀ ਹੁਣ ਸਮੇਂ
ਪ੍ਰਮਾਣ ਤੁਹਾਡੀ ਜਿਆਦਾ ਸੇਵਾ ਚੇਹਰੇ ਅਤੇ ਚਲਣ ਤੋਂ ਹੋਵੇਗੀ। ਉਸ ਦਾ ਅਭਿਆਸ, ਜਿਵੇਂ ਭਾਸ਼ਨਾਂ ਦਾ
ਅਭਿਆਸ ਕਰਦੇ - ਕਰਦੇ ਹੁਸ਼ਿਆਰ ਹੋ ਗਏ ਹੋ ਨਾ! ਇਵੇਂ ਹੁਣ ਚੇਹਰੇ ਅਤੇ ਚਲਣ ਤੋਂ ਕਿਸੇ ਨੂੰ ਖੁਸ਼ੀ
ਦਾ ਵਰਦਾਨ ਦਵੋ, ਇਹ ਅਭਿਆਸ ਕਰੋ ਕਿਉਂਕਿ ਸਮੇਂ ਘਟ ਮਿਲੇਗਾ ਇਸਲਈ ਸਮੇਂ ਅਤੇ ਸੰਕਲਪ ਦਾ ਮਹੱਤਵ
ਰੱਖਦੇ ਹੋਏ ਅੱਗੇ ਵਧਦੇ ਜਾਵੋ। ਹੋਣਾ ਸਭ ਅਚਾਨਕ ਹੈ ਇਸਲਈ ਬਰਥ ਡੇ ਤੇ ਯਾਦ ਰਹਿੰਦਾ ਹੈ ਨਾ! ਬਰਥ
ਡੇ ਆਉਣਾ ਹੈ, ਆਉਣਾ ਹੈ, ਕਿੰਨਾਂ ਸਮੇਂ ਯਾਦ ਆਇਆ? ਬਾਪਦਾਦਾ ਆਉਣਾ ਹੈ, ਆਉਣਾ ਹੈ, ਮਿਲਣਾ ਹੈ ਇਹ
ਕਿੰਨੇ ਸਮੇਂ ਤੋਂ ਯਾਦ ਰੱਖਿਆ? ਹੁਣ ਇਹ ਸੰਕਲਪ ਕਰੋ, ਦ੍ਰਿੜਤਾ ਨਾਲ ਵਿਅਰਥ ਸਮੇਂ ਅਤੇ ਸੰਕਲਪ ਨੂੰ
ਸਮਾਪਤ ਕਰਨਾ ਹੈ। ਮੇਰਾ ਬਾਬਾ, ਮੇਰਾ ਬਾਬਾ ਦਿਲ ਵਿਚ ਸਮਾਉਂਦੇ, ਕਹਿਣਾ ਵੱਖ ਚੀਜ ਹੈ ਲੇਕਿਨ ਦਿਲ
ਵਿਚ ਸਮਾਉਣਾ, ਦਿਲ ਦੀ ਗੱਲ ਕਦੇ ਭੁੱਲਦੀ ਨਹੀਂ ਹੈ। ਮੁੱਖ ਦੀ ਗੱਲ ਭੁੱਲ ਸਕਦੀ ਹਰ ਲੇਕਿਨ ਦਿਲ ਦੀ
ਗੱਲ ਚੰਗੀ ਜਾਂ ਵਿਅਰਥ ਦੋਵੇਂ ਨਹੀਂ ਭੁੱਲਦੀਆਂ। ਤਾਂ ਅੱਜ ਬਾਪਦਾਦਾ ਨੂੰ ਸੌਗ਼ਾਤ ਤਾਂ ਦਿੱਤੀ ਹੈ
ਨਾ! ਦੋ - ਦੋ ਹੱਥ ਉਠਾਓ। ਅਰੇ ਵਾਹ! ਇਹ ਫੋਟੋ ਨਿਕਾਲੋ। ਬਾਪਦਾਦਾ ਸਿਰਫ ਹੱਥ ਨੂੰ ਨਹੀਂ ਵੇਖਦੇ,
ਬਾਪਦਾਦਾ ਤੁਹਾਡੇ ਦਿਲ ਨੂੰ ਵੇਖ ਰਹੇ ਹਨ।
ਤਾਂ ਅੱਜ ਦੇ ਦਿਨ ਦੀ
ਸੌਗ਼ਾਤ ਆਪਣੇ ਨੂੰ ਵੀ ਦਿੱਤੀ ਤੇ ਬਾਪ ਨੂੰ ਵੀ ਦਿੱਤੀ। ਜੇਕਰ ਤੁਹਾਡਾ ਵਿਅਰਥ ਸਮੇਂ ਅਤੇ ਸੰਕਲਪ
ਬਚ ਗਿਆ ਤਾਂ ਤੁਹਾਡਾ ਦਿਨ ਕਿਵੇਂ ਬੀਤੇਗਾ? ਸਦਾ ਖੁਸ਼ਨਸੀਬ ਅਤੇ ਖੁਸ਼ਨੁਮਾ ਬਣ ਜਾਵੋਗੇ। ਤਾਂ ਹੁਣ
ਅੰਮ੍ਰਿਤਵੇਲੇ ਬਾਪਦਾਦਾ ਨਾਲ ਮਿਲਣ ਮਨਾਉਣ ਦੇ ਬਾਅਦ ਇਹ ਸੰਕਲਪ ਰੋਜ ਸਮ੍ਰਿਤੀ ਵਿਚ ਲਿਆਉਣਾ ਅਤੇ
ਸਾਰੇ ਦਿਨ ਵਿੱਚ - ਵਿੱਚ ਦੀ ਚੈਕ ਕਰਨਾ। ਬਾਪਦਾਦਾ ਟਾਇਮ ਫ਼ਿਕਸ ਨਹੀਂ ਕਰਦੇ ਲੇਕਿਨ ਤੁਸੀਂ ਆਪਣਾ
ਟਾਇਮ ਫਿਕਸ ਕਰੋ। ਵਿੱਚ - ਵਿੱਚ ਦੀ ਚੈਕ ਕਰਨਾ ਤਾਂ ਜੋ ਬਾਪਦਾਦਾ ਦੇ ਅੱਗੇ ਬਰਥ ਡੇ ਤੇ ਵਾਇਦਾ
ਕੀਤਾ, ਉਹ ਵਾਇਦਾ ਨਿਭਾ ਰਹੇ ਹੋ? ਇਹ ਆਪਣੇ ਆਪ ਦਾ ਚੈਕ ਕਰਨਾ। ਚਾਹੁੰਦੇ ਤੇ ਸਾਰੇ ਹਨ। ਬਾਪਦਾਦਾ
ਅੱਜ ਸ਼ਕਲਾਂ ਵੇਖ ਰਹੇ ਹਨ ਕਿ ਚਾਹੁੰਦੇ ਹਨ ਹਾਂ ਕਰਨਗੇ, ਕਰਨਗੇ, ਕਰਨਗੇ ਲੇਕਿਨ ਵੇਸਟ ਆ ਜਾਂਦਾ
ਹੈ ਨਾ ਤਾਂ ਬਾਪ ਨਾਲ ਕੀਤਾ ਹੋਇਆ ਵਾਇਦਾ ਵੀ ਭੁਲਾ ਦਿਨ ਹੈ। ਤਾਂ ਵੇਸਟ ਖਤਮ। ਹੁਣ ਵੀ ਇੱਕ ਮਿੰਟ
ਪਾਵਰਫੁੱਲ ਆਤਮਾ ਬਣ ਸੰਕਲਪ ਕਰੋ ਵੇਸਟ ਨੂੰ ਖਤਮ ਕਰਨਾ ਹੀ ਹੈ ( ਬਾਪਦਾਦਾ ਨੇ ਡਰਿੱਲ ਕਰਵਾਈ) ਅੱਛਾ।
ਬਾਪਦਾਦਾ ਇੱਕ ਵੀ ਬੱਚੇ
ਨੂੰ ਆਪਣੇ ਸਮਾਨ ਬਨਾਉਣ ਦੇ ਬਿਨਾਂ ਰਹਿਣਾ ਨਹੀਂ ਚਾਹੁੰਦੇ। ਪਿਆਰ ਹੈ ਨਾ! ਵੇਖੋ ਪਿਆਰ ਦੀ ਨਿਸ਼ਾਨੀ
ਅੱਜ ਦਾ ਦਿਨ ਹੈ। ਬਾਪ ਅਤੇ ਬੱਚੇ ਦਾ ਸਾਰੇ ਕਲਪ ਵਿਚ ਅਜਿਹਾ ਦਿਨ ਨਹੀਂ ਹੁੰਦਾ ਜੋ ਬਾਪ ਅਤੇ ਬੱਚੇ
ਦਾ ਜਨਮ ਹੀ ਇੱਕ ਦਿਨ ਹੋਵੇ। ਬਾਪ ਦਾ ਇੱਕ - ਇੱਕ ਬੱਚੇ ਨਾਲ ਦਿਲ ਦਾ ਪਿਆਰ ਹੈ ਕਿ ਮੇਰਾ ਬੱਚਾ
ਪਰਮਾਤਮਾ ਦ ਬੱਚਾ, ਜੋ ਸੰਕਲਪ ਕਰੋ ਉਹ ਸੰਕਲਪ ਸਫਲ ਹੋਵੇ। ਇੱਕ - ਇੱਕ ਸੰਕਲਪ ਵਿਚ ਸ਼ਕਤੀ ਹੋਵੇ,
ਕਹਿਣਾ ਅਤੇ ਕਰਨਾ ਇੱਕ ਹੋਵੇ। ਕਿਹਾ ਮਤਲਬ ਹੋਇਆ। ਸ਼ੁੱਧ ਸੰਕਲਪ ਹੋਵੇ। ਤਾਂ ਵਿਅਰਥ ਆਪੇ ਹੀ ਖਤਮ
ਹੋ ਜਾਵੇਗਾ ਕਿਉਂਕਿ ਐਡਵਾਂਸ ਪਾਰਟੀ ਡੇਟ ਚਾਹੁੰਦੀ ਹੈ। ਤਾਂ ਤੁਹਾਡੀਆਂ ਜਿਹੜੀਆਂ ਵੱਡੀਆਂ -
ਵੱਡੀਆਂ ਦਾਦੀਆਂ ਹਨ, ਵੱਡੇ - ਵਦੇ ਭਾਈ ਹਨ, ਉਨ੍ਹਾਂ ਨਾਲ ਪਿਆਰ ਤੇ ਹੈ ਨਾ। ਕਿੰਨਾਂ ਯਾਦ ਕਰਦੇ
ਹਨ, ਦਾਦੀ ਨੂੰ, ਦੀਦੀ ਨੂੰ, ਚੰਦਰਮਨੀ ਨੂੰ। ਸਭ ਦੇ ਨਾਮ ਲੈਂਦੈ ਜਾਵੋ। ਸਭ ਨੂੰ ਯਾਦ ਕਰਦੇ ਹਨ।
ਤਾਂ ਉਹ ਜੋ ਚਾਹੁੰਦੀ ਹੈ ਉਹ ਕਰਕੇ ਵਿਖਾਓ ਨਾ। ਤਾਂ ਅੱਜ ਦਾ ਸੰਕਲਪ ਕੀ ਰਿਹਾ? ਕਹਿਣਾ ਅਤੇ ਕਰਨ
ਇੱਕ ਹੋਵੇ। ਠੀਕ ਹੈ! ਤਾਂ ਅੱਜ ਚਾਰੋਂ ਪਾਸੇ ਦੇ ਬੱਚਿਆਂ ਨੂੰ ਬਾਪਦਾਦਾ ਬਰਥ ਡੇ ਦੀ ਸੌਗ਼ਾਤ ਇਹ
ਹੀ ਦੇ ਰਹੇ ਹਨ “ ਕਹਿਣਾ ਅਤੇ ਕਰਨਾ” ਇੱਕ ਕਰੋ। ਦ੍ਰਿੜਤਾ ਦੀ ਸੌਗਾਤ ਅੱਜ ਦੇ ਦਿਨ ਦੀ ਬਾਪਦਾਦਾ
ਹਰ ਬੱਚੇ ਨੂੰ ਦੇ ਰਹੇ ਹਨ। ਸ਼ੁਭ ਕੰਮ ਦ੍ਰਿੜਤਾ ਨਾਲ ਕਰੋ।
ਬਾਕੀ ਜੋ ਵੀ ਅੱਜ ਪਹਿਲੇ
ਵਾਰੀ ਆਏ ਹਨ, ਉਹ ਉੱਠੋ। ਹੱਥ ਹਿਲਾਓ। ਬਾਪਦਾਦਾ ਆਉਣ ਵਾਲੇ ਬੱਚਿਆਂ ਨੂੰ ਆ ਗਏ, ਜਾਣ ਕਿਸ, ਮੇਰਾ
ਬਾਬਾ, ਇਸ ਦੀ ਬਹੁਤ - ਬਹੁਤ ਮੁਬਾਰਕ ਦੇ ਰਹੇ ਹਨ। ਬਾਪਦਾਦਾ ਨੂੰ ਖੁਸ਼ੀ ਹੈ ਫਿਰ ਵੀ ਹਲਚਲ ਜੋ
ਹੋਣੀ ਹੈ ਉਸ ਤੋਂ ਪਹਿਲੇ ਪਹੁੰਚ ਗਏ ਹੋ, ਇਸ ਦੀ ਮੁਬਾਰਕ ਹੋਵੇ। ਹੁਣ ਆਉਣ ਵਾਲਾ ਹਰ ਬੱਚਾ ਇਹ
ਸੰਕਲਪ ਕਰੋ ਦ੍ਰਿੜ, ਸਧਾਰਨ ਸੰਕਲਪ ਨਹੀਂ, ਦ੍ਰਿੜ ਸੰਕਲਪ ਕਰੋ ਕਿ ਤੀਵ੍ਰ ਪੁਰਸ਼ਾਰਥੀ ਬਣਨਾ ਹੀ
ਹੈ। ਤੀਵ੍ਰ ਸਧਾਰਨ ਨਹੀਂ। ਤਾਂ ਆਉਣ ਵਾਲੇ ਆਪਣੇ ਰਾਜ ਵਿਚ ਆ ਜਾਵੋਗੇ ਇਸਲਈ ਸਧਾਰਨ ਸੰਕਲਪ ਦਾ ਸਮੇਂ
ਪੂਰਾ ਹੋਇਆ। ਹੁਣ ਤਿਵੇਂ ਪੁਰਸ਼ਾਰਥ ਦਾ ਸਮੇਂ ਹੈ, ਚਾਂਸ ਹੈ, ਫਿਰ ਵੀ ਚਾਂਸ ਲੈਣ ਵਾਲੇ ਚਾਂਸਲਰ
ਤੇ ਬਣ ਗਏ। ਤਾਂ ਬਾਪਦਾਦਾ ਹਰ ਬੱਚੇ ਨੂੰ ਵੇਖ ਖੁਸ਼ ਹਨ ਅਤੇ ਹਰ ਬੱਚੇ ਨੂੰ ਕਹਿ ਰਹੇ ਹਨ ਕਿ
ਤੀਵ੍ਰ ਪੁਰਸ਼ਾਰਥ ਕਰੋਂਗੇ ਤਾਂ ਨਾਲ ਜਾਵੋਗੇ, ਨਾਲ ਰਹੋਗੇ। ਤਾਂ ਮੁਬਾਰਕ ਹੋਵੇ, ਮੁਬਾਰਕ ਹੋਵੇ,
ਮੁਬਾਰਕ ਹੋਵੇ।
ਬਾਪਦਾਦਾ ਦਿਲ ਨਾਲ
ਚਾਹੁੰਦੇ ਹਨ ਇੱਕ ਬੱਚਾ ਵੀ ਪਿੱਛੇ ਨਹੀਂ ਰਹਿ ਜਾਵੇ। ਨਾਲ ਹੀ ਚੱਲੇ। ਪਿੱਛੇ - ਪਿੱਛੇ ਆਉਣ ਵਾਲੇ
ਚੰਗੇ ਨਹੀਂ ਲਗਦੇ ਹਨ। ਨਾਲ ਹੋਣ, ਹੱਥ ਹੋਣ, ਚਲਣਾ ਹੈ ਨਾ ਘਰ ਵਿਚ। ਰਿਟਰਨ ਜਰਨੀ ਹੈ। ਉਸ ਦੇ ਲਈ
ਜਿਵੇਂ ਬ੍ਰਹਮਾ ਬਾਪ ਫਰਿਸ਼ਤਾ ਹੈ, ਇਵੇਂ ਫਾਲੋ ਫਾਦਰ। ਸਾਕਾਰ ਵਿਚ ਹੁੰਦਾ ਫਰਿਸ਼ਤਾ, ਜਿਸ ਨੂੰ ਵੀ
ਵੇਖੋ ਫਰਿਸ਼ਤਾ ਹੀ ਫਰਿਸ਼ਤਾ, ਤਾਂ ਗੇਟ ਖੁਲ੍ਹ ਜਾਣਗੇ। ਅੱਛਾ। ਸਾਰੇ ਬੱਚਿਆਂ ਨੂੰ ਸਦਾ ਖੁਸ਼ਨਸੀਬ,
ਖੁਸ਼ਨੁਮਾ ਸਵਰੂਪ ਦੀ ਯਾਦਪਿਆਰ।
ਵਰਦਾਨ:-
ਆਪਣੇ ਇਕਾਗ੍ਰ
ਸਵਰੂਪ ਦ੍ਵਾਰਾ ਸੂਖਸ਼ਮ ਸ਼ਕਤੀ ਦੀਆਂ ਲੀਲਾਵਾਂ ਦਾ ਅਨੁਭਵ ਕਰਨ ਵਾਲੇ ਅੰਤਰਮੁਖੀ ਭਵ।
ਇਕਾਗ੍ਰਤਾ ਦਾ ਆਧਾਰ
ਅੰਤਰਮੁਖਤਾ ਹੈ। ਜੋ ਅੰਤਰਮੁਖੀ ਹਨ ਉਹ ਅੰਦਰ ਹੀ ਅੰਦਰ ਸੂਕਸ਼ਮ ਸ਼ਕਤੀ ਦੀਆਂ ਲੀਲਾਵਾਂ
ਦਾ ਅਨੁਭਵ ਕਰਨਾ, ਆਤਮਾਵਾਂ ਦੇ ਸੰਸਕਾਰ ਸੁਭਾਅ ਨੂੰ ਪਰਿਵਰਤਨ ਕਰਨਾ, ਬਾਪ ਨਾਲ ਕੁਨੈਕਸ਼ਨ
ਜੁੜਵਾਉਣਾ - ਇਵੇਂ ਰੂਹਾਂ ਦੀ ਦੁਨੀਆਂ ਵਿੱਚ ਰੂਹਾਨੀ ਸੇਵਾ ਕਰਨ ਦੇ ਲਈ ਇਕਾਗਰਤਾ ਦੀ ਸ਼ਕਤੀ ਵਧਾਓ,
ਇਸ ਨਾਲ ਸਭ ਤਰ੍ਹਾਂ ਦੇ ਵਿਘਣ ਖੁਦ ਹੀ ਸਮਾਪਤ ਹੋ ਜਾਣਗੇ।
ਸਲੋਗਨ:-
ਸਰਵ ਪ੍ਰਾਪਤੀਆਂ।
ਨੂੰ ਖੁਦ ਵਿੱਚ ਧਾਰਨ ਕਰ ਵਿਸ਼ਵ ਦੀ ਸਟੇਜ ਤੇ ਪ੍ਰਤੱਖ ਹੋਣਾ ਹੀ ਪ੍ਰਤਖਤਾ ਦਾ ਆਧਾਰ ਹੈ।
ਇਹ ਅਵਿਅਕਤ ਇਸ਼ਾਰੇ -
ਪਰੋਪਕਾਰ ਦੀ ਭਾਵਨਾ ਨਾਲ ਸੰਪੰਨ ਬਣ ਅਪਕਾਰੀ ਤੇ ਵੀ ਉਪਕਾਰ ਕਰੋ। ਕੋਈ ਰੋਜ਼ ਤੁਹਾਡੀ ਗਲਾਣੀ ਕਰੇ,
ਤੁਸੀਂ ਉਸ ਤੋਂ ਕਿਨਾਰਾ ਕਰਨ ਦੀ ਬਜਾਏ ਉਸ ਦਾ ਵੀ ਕਲਿਆਣ ਕਰਦੇ ਰਹੋ, ਇਹ ਹੀ ਤੁਸੀ ਗਿਆਨੀ ਤੂ ਆਤਮਾ
ਦਾ ਕਰਤਵਿਆ ਹੈ। ਜਿਵੇਂ ਬਾਪ ਦੀ ਮਹਿਮਾ ਵਿਚ ਵਿਸ਼ੇਸ਼ ਰਹਿਮ ਦਿਲ ਦਾ ਗੁਣ ਗਾਇਆ ਜਾਂਦਾ ਹੈ। ਭਾਵੇਂ
ਦੇਸ਼ ਵਿਚ, ਭਾਵੇਂ ਵਿਦੇਸ਼ ਵਿਚ ਬਾਪ ਦੇ ਅੱਗੇ ਤਾਂ ਰਹਿਮਦਿਲ, ਮਰਸੀਫੁੱਲ ਕਹਾਂਗੇ। ਤਾਂ ਤੁਸੀਂ
ਸਭ ਵੀ ਮਾਸਟਰ ਰਹਿਮਦਿਲ ਹੋ। ਇਵੇਂ ਰਹਿਮ ਦਿਲ ਬਣ ਸਭ ਤੇ ਉਪਕਾਰ ਕਰੋ।