26.06.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਹੁਣ ਤੁਹਾਨੂੰ ਨਿੰਦਾ ਸਤੂਤੀ ਮਾਨ - ਅਪਮਾਨ ਸਭ ਕੁਝ ਸਹਿਣ ਕਰਨਾ ਹੈ ਤੁਹਾਡੇ ਸੁੱਖ ਦੇ ਦਿਨ ਹੁਣ ਨੇੜ੍ਹੇ ਆ ਰਹੇ ਹਨ"

ਪ੍ਰਸ਼ਨ:-
ਬਾਪ ਆਪਣੇ ਬ੍ਰਾਹਮਣ ਬੱਚਿਆਂ ਨੂੰ ਕਿਹੜੀ ਇੱਕ ਵਾਰਨਿੰਗ ਦਿੰਦੇ ਹਨ?

ਉੱਤਰ:-
ਬੱਚਿਓ ਕਦੇ ਵੀ ਬਾਪ ਨਾਲ ਰੁਸਣਾ ਨਹੀਂ। ਜੇਕਰ ਬਾਪ ਨਾਲ ਰੁਸੋਗੇ ਤਾਂ ਸਦਗਤੀ ਨਾਲ ਵੀ ਰੁਸ ਜਾਵੋਗੇ। ਬਾਪ ਵਾਰਨਿੰਗ ਦਿੰਦੇ ਹਨ - ਰੁਸਨ ਵਾਲਿਆਂ ਨੂੰ ਬਹੁਤ ਕਠਿਨ ਸਜਾ ਮਿਲੇਗੀ। ਆਪਸ ਵਿੱਚ ਜਾਂ ਬ੍ਰਾਹਮਣੀ ਨਾਲ ਵੀ ਰੁਸੇ ਤਾਂ ਫੁੱਲ ਬਣਦੇ - ਬਣਦੇ ਕੰਡਾ ਬਣ ਜਾਵੋਗੇ, ਇਸਲਈ ਬਹੁਤ - ਬਹੁਤ ਖ਼ਬਰਦਾਰ ਰਹੋ।

ਗੀਤ:-
ਧੀਰਜ ਧਰ ਮਨੁਵਾ...

ਓਮ ਸ਼ਾਂਤੀ
ਮਿੱਠੇ - ਮਿੱਠੇ ਸਿਕਿਲੱਧੇ ਬੱਚਿਆਂ ਨੇ ਗੀਤ ਸੁਣਿਆ, ਤੁਹਾਨੂੰ ਬੱਚਿਆਂ ਨੂੰ ਜੋ ਵੀ ਜਨਮ - ਜਨਮਾਂਤਰ ਦੇ ਦੁਖ਼ ਹਨ ਸਭ ਦੂਰ ਹੋ ਜਾਣੇ ਚਾਹੀਦੇ ਹਨ। ਇਸ ਗੀਤ ਦੀ ਲਾਈਨ ਸੁਣੀ, ਤੁਸੀ ਜਾਣਦੇ ਹੋ ਹੁਣ ਸਾਡਾ ਦੁੱਖ ਦਾ ਪਾਰਟ ਪੂਰਾ ਹੁੰਦਾ ਹੈ ਅਤੇ ਸੁੱਖ ਦਾ ਪਾਰਟ ਸ਼ੁਰੂ ਹੁੰਦਾ ਹੈ। ਜੋ ਪੂਰੇ ਤਰੀਕੇ ਨਹੀਂ ਜਾਣਦੇ ਹਨ ਉਹ ਕਿਸੇ ਨਾ ਕਿਸੇ ਗੱਲ ਵਿਚ ਦੁਖ਼ ਜਰੂਰ ਵੇਖਦੇ ਹਨ। ਇੱਥੇ ਬਾਬਾ ਦੇ ਕੋਲ ਆਉਣ ਨਾਲ ਵੀ ਕਿਸੇ ਨਾ ਕਿਸੇ ਤਰ੍ਹਾਂ ਦਾ ਦੁਖ਼ ਜਰੂਰ ਮਹਿਸੂਸ ਹੋਵੇਗਾ। ਬਾਬਾ ਸਮਝ ਸਕਦੇ ਹਨ, ਬਹੁਤ ਬੱਚਿਆਂ ਨੂੰ ਤਕਲੀਫ ਹੁੰਦੀ ਹੋਵੇਗੀ। ਜਦੋਂ ਤੀਰਥ ਯਾਤਰਾ ਤੇ ਜਾਂਦੇ ਹਨ ਤਾਂ ਕਿਤੇ ਭੀੜ ਹੁੰਦੀ ਹੈ, ਮੀਂਹ ਵਰ ਜਾਂਦਾ ਹੈ, ਕਦੇ ਤੂਫ਼ਾਨ ਲਗ ਪੈਂਦੇ ਹਨ। ਜੋ ਸੱਚੇ ਭਗਤ ਹੋਣਗੇ ਕਹਿਣਗੇ ਕੀ ਹਰਜਾ ਹੈ, ਭਗਵਾਨ ਦੇ ਕੋਲ ਜਾਂਦੇ ਹਾਂ। ਭਗਵਾਨ ਸਮਝਕੇ ਹੀ ਯਾਤ੍ਰਾ ਤੇ ਜਾਂਦੇ ਹਨ। ਢੇਰ ਦੇ ਢੇਰ ਭਗਵਾਨ ਹਨ ਮਨੁੱਖਾਂ ਦੇ। ਤਾਂ ਜਿਹੜ੍ਹੇ ਚੰਗੇ ਮਜ਼ਬੂਤ ਹੁੰਦੇ ਹਨ ਉਹ ਕਹਿੰਦੇ ਹਨ ਕੋਈ ਹਰਜਾ ਨਹੀਂ, ਚੰਗੇ ਕੰਮ ਵਿੱਚ ਸਦਾ ਵਿਘਨ ਪੈਂਦੇ ਹਨ, ਵਾਪਿਸ ਮੁੜਕੇ ਥੋੜ੍ਹੀ ਨਾ ਜਾਵਾਂਗੇ। ਕੋਈ - ਕੋਈ ਤੇ ਮੁੜ ਵੀ ਪੈਂਦੇ ਹਨ। ਕਦੇ ਵਿਘਨ ਪੈਂਦੇ ਹਨ, ਕਦੇ ਨਹੀਂ ਵੀ ਪੈਂਦੇ ਹਨ। ਬਾਪ ਕਹਿੰਦੇ ਹਨ ਬੱਚੇ ਇਹ ਵੀ ਤੁਹਾਡੀ ਯਾਤ੍ਰਾ ਹੈ। ਤੁਸੀ ਕਹੋਗੇ ਅਸੀਂ ਬੇਹੱਦ ਦੇ ਬਾਪ ਕੋਲ ਜਾਂਦੇ ਹਾਂ, ਉਹ ਬਾਪ ਸਭਦੇ ਦੁਖ਼ ਹਰਨ ਵਾਲਾ ਹੈ। ਇਹ ਨਿਸ਼ਚੇ ਹੈ, ਅੱਜਕਲ ਵੇਖੋ ਮਧੂਬਨ ਦੇ ਵਿੱਚ ਕਿੰਨੀ ਭੀੜ ਹੈ, ਬਾਬਾ ਨੂੰ ਓਨਾ ਰਹਿੰਦਾ ਹੈ, ਬਹੁਤਿਆਂ ਨੂੰ ਤਕਲੀਫ ਵੀ ਹੁੰਦੀ ਹੋਵੇਗੀ। ਪਟ ਵਿੱਚ ਸੌਣਾ ਪੈਂਦਾ ਹੈ। ਬਾਬਾ ਥੋੜ੍ਹੀ ਨਾ ਚਾਹੁੰਦਾ ਹੈ ਕਿ ਬੱਚਿਆਂ ਨੂੰ ਪਟ ਵਿੱਚ ਸੁਲਾਉਣ। ਪਰੰਤੂ ਡਰਾਮੇ ਮੁਤਾਬਿਕ ਭੀੜ ਹੋ ਗਈ ਹੈ, ਕਲਪ ਪਹਿਲੇ ਵੀ ਹੋਈ ਸੀ ਫਿਰ ਹੋਵੇਗੀ, ਇਸ ਵਿੱਚ ਕੋਈ ਦੁਖ਼ ਨਹੀਂ ਹੋਣਾ ਚਾਹੀਦਾ। ਇਹ ਤਾਂ ਜਾਣਦੇ ਹਨ ਪੜ੍ਹਨ ਵਾਲੇ ਕੋਈ ਤੇ ਰਾਜਾ ਬਣਨਗੇ ਕੋਈ ਫਿਰ ਰੰਕ ਵੀ ਬਣਨਗੇ। ਕਿਸੇ ਦਾ ਉੱਚਾ ਮਰਤਬਾ ਕਿਸੇ ਦਾ ਘੱਟ। ਪਰੰਤੂ ਸੁਖ ਜਰੂਰ ਹੋਵੇਗਾ। ਇਹ ਵੀ ਬਾਬਾ ਜਾਣਦੇ ਹਨ, ਕੋਈ ਬਹੁਤ ਕੱਚੇ ਹਨ, ਜੋ ਕੁਝ ਵੀ ਸਹਿਣ ਨਹੀਂ ਕਰ ਸਕਦੇ ਹਨ। ਉਨ੍ਹਾਂ ਨੂੰ ਕੁਝ ਤਕਲੀਫ ਹੋਵੇਗੀ, ਕਹਿਣਗੇ ਅਸੀਂ ਤਾਂ ਐਵੇਂ ਆਏ ਜਾਂ ਕਹਿਣਗੇ ਸਾਨੂੰ ਬ੍ਰਾਹਮਣੀ ਜ਼ੋਰ ਦੇਕੇ ਲੈ ਆਈ ਹੈ। ਅਜਿਹੇ ਵੀ ਹੋਣਗੇ ਜੋ ਕਹਿਣਗੇ ਸਾਨੂੰ ਤੇ ਬ੍ਰਾਹਮਣੀ ਨੇ ਐਵੇਂ ਫਸਾਇਆ। ਪੂਰੀ ਪਹਿਚਾਣ ਨਹੀਂ ਕਿ ਵਿਸ਼ਵ ਵਿੱਦਿਆਲਿਆ ਵਿਚ ਆਏ ਹਾਂ। ਇਸ ਵਕਤ ਦੀ ਪੜ੍ਹਾਈ ਨਾਲ ਕੋਈ ਤਾਂ ਰਾਵ ਬਣਨਗੇ। ਕੋਈ ਰੰਕ ਵੀ ਬਣਨ ਵਾਲੇ ਹਨ ਭਵਿੱਖ ਵਿੱਚ। ਇਥੋਂ ਦੇ ਰੰਕ ਅਤੇ ਰਾਵ ਵਿੱਚ ਅਤੇ ਉਥੋਂ ਦੇ ਰੰਕ ਅਤੇ ਰਾਵ ਵਿੱਚ ਰਾਤ ਦਿਨ ਦਾ ਫਰਕ ਹੁੰਦਾ ਹੈ। ਇਥੋਂ ਦੇ ਰਾਵ ਵੀ ਦੁਖੀ ਹਨ ਅਤੇ ਰੰਕ ਵੀ ਦੁਖੀ ਹਨ। ਉੱਥੇ ਦੋਵੇਂ ਸੁਖੀ ਰਹਿੰਦੇ ਹਨ। ਇੱਥੇ ਤਾਂ ਹੈ ਹੀ ਪਤਿਤ ਵਿਕਾਰੀ ਦੁਨੀਆਂ। ਭਾਵੇਂ ਕਿਸੇ ਦੇ ਕੋਲ ਬਹੁਤ ਧਨ ਹੈ, ਬਾਪ ਸਮਝਾਉਂਦੇ ਹਨ ਇਹ ਧਨ ਮਾਲ ਸਭ ਮਿੱਟੀ ਵਿੱਚ ਮਿਲ ਜਾਣਾ ਹੈ। ਇਹ ਸ਼ਰੀਰ ਵੀ ਖਤਮ ਹੋ ਜਾਵੇਗਾ। ਆਤਮਾ ਤੇ ਮਿੱਟੀ ਵਿੱਚ ਨਹੀਂ ਮਿਲਦੀ, ਕਿੰਨੇ ਵੱਡੇ - ਵੱਡੇ ਸ਼ਾਹੂਕਾਰ ਹਨ, ਬਿਰਲਾ ਵਰਗੇ, ਪਰ ਉਨ੍ਹਾਂ ਨੂੰ ਕੀ ਪਤਾ ਕਿ ਇਹ ਪੁਰਾਣੀ ਦੁਨੀਆਂ ਬਦਲ ਰਹੀ ਹੈ। ਪਤਾ ਹੁੰਦਾ ਤਾਂ ਝੱਟ ਆ ਜਾਂਦੇ। ਕਹਿੰਦੇ ਇੱਥੇ ਭਗਵਾਨ ਆਇਆ ਹੋਇਆ ਹੈ ਫਿਰ ਵੀ ਜਾਣਗੇ ਕਿੱਥੇ? ਸਿਵਾਏ ਬਾਪ ਦੇ ਕੋਈ ਨੂੰ ਸਦਗਤੀ ਮਿਲ ਨਾ ਸਕੇ। ਜੇ ਕੋਈ ਰੁਸ ਗਿਆ ਤਾਂ ਕਹਿਣਗੇ ਸਦਗਤੀ ਤੋਂ ਰੁਸ ਗਿਆ। ਇਵੇਂ ਬਹੁਤ ਰੁੱਸਦੇ ਰਹਿਣਗੇ, ਡਿੱਗਦੇ ਰਹਿਣਗੇ। ਆਸ਼ਚਰਿਆਵਤ, ਸੁਨੰਤੀ, ਨਿਸ਼ਚੈ ਹੋਵੰਤੀ... ਕੋਈ ਤਾਂ ਸਮਝਦੇ ਹਨ ਬਰੋਬਰ ਇਨ੍ਹਾਂ ਬਗੈਰ ਕੋਈ ਰਸਤਾ ਹੈ ਨਹੀਂ। ਇਨ੍ਹਾਂ ਤੋਂ ਤਾਂ ਸੁੱਖ ਅਤੇ ਸ਼ਾਂਤੀ ਦਾ ਵਰਸਾ ਮਿਲੇਗਾ। ਇਨ੍ਹਾਂ ਬਗੈਰ ਸੁੱਖ - ਸ਼ਾਂਤੀ ਅਸੰਭਵ ਹੈ। ਜੱਦ ਧਨ ਬਹੁਤ ਹੋਵੇ ਤਾਂ ਤੇ ਸੁੱਖ ਮਿਲੇ। ਧਨ ਵਿੱਚ ਹੀ ਸੁੱਖ ਹੁੰਦਾ ਹੈ ਨਾ। ਉੱਥੇ (ਮੂਲਵਤਨ) ਵਿਚ ਤਾਂ ਆਤਮਾਵਾਂ ਸ਼ਾਂਤੀ ਵਿੱਚ ਬੈਠੀਆਂ ਹਨ। ਕੋਈ ਕਹੇ ਸਾਡਾ ਪਾਰ੍ਟ ਨਹੀਂ ਹੁੰਦਾ ਤਾਂ ਹਮੇਸ਼ਾ ਅਸੀਂ ਉੱਥੇ ਰਹਿੰਦੇ, ਪਰ ਇਵੇਂ ਕਹਿਣ ਨਾਲ ਥੋੜੀ ਹੋਵੇਗਾ। ਬੱਚਿਆਂ ਨੂੰ ਸਮਝਾਇਆ ਗਿਆ ਹੈ - ਇਹ ਬਣਿਆ - ਬਣਾਇਆ ਖੇਡ ਹੈ। ਬਹੁਤ ਹਨ ਜੋ ਕਿਸੇ ਨਾ ਕਿਸੇ ਸੰਸ਼ੇ ਵਿੱਚ ਆਕੇ ਛੱਡ ਜਾਂਦੇ ਹਨ। ਬ੍ਰਾਹਮਣੀ ਤੋਂ ਰੁਸ ਜਾਂਦੇ ਹਨ ਜਾਂ ਆਪਸ ਵਿੱਚ ਰੁਸਕੇ ਪੜ੍ਹਾਈ ਛੱਡ ਦਿੰਦੇ ਹਨ।

ਹੁਣ ਤੁਸੀਂ ਇੱਥੇ ਫੁਲ ਬਣਨ ਦੇ ਲਈ ਆਏ ਹੋ। ਮਹਿਸੂਸ ਕਰਦੇ ਹੋ - ਬਰੋਬਰ ਅਸੀਂ ਕੰਡਿਆਂ ਤੋਂ ਫੁਲ ਬਣ ਰਹੇ ਹਾਂ। ਫੁੱਲ ਜਰੂਰ ਬਣਨਾ ਹੈ। ਕਿਸੇ ਨੂੰ ਕੁਝ ਸੰਸ਼ੇ ਹੈ, ਫਲਾਣਾ ਇਹ ਕਰਦੇ ਹਨ, ਇਹ ਇਵੇਂ ਹਨ, ਇਸਲਈ ਅਸੀਂ ਨਹੀਂ ਆਵਾਂਗੇ। ਬਸ ਰੁੱਸਕੇ ਘਰ ਵਿੱਚ ਬੈਠ ਜਾਂਦੇ ਹਨ। ਬਾਪ ਕਹਿੰਦੇ ਹਨ ਹੋਰ ਸਭ ਤੋਂ ਤਾਂ ਭਾਵੇਂ ਰੁਸੋ ਪਰ ਇੱਕ ਬਾਪ ਨਾਲ ਕਦੇ ਨਹੀਂ ਰੁਸਣਾ। ਬਾਬਾ ਵਾਰਨਿੰਗ ਦਿੰਦੇ ਹਨ, ਸਜ਼ਾਵਾਂ ਬਹੁਤ ਕਠਿਨ ਹਨ। ਗਰਭ ਵਿੱਚ ਵੀ ਜੋ ਸਜ਼ਾਵਾਂ ਮਿਲਦੀਆਂ ਹਨ, ਸਭ ਸਾਕ੍ਸ਼ਾਤ੍ਕਰ ਕਰਾਉਂਦੇ ਹਨ। ਬਗੈਰ ਸਾਕਸ਼ਾਤਕਾਰ ਦੇ ਸਜ਼ਾ ਮਿਲ ਨਹੀਂ ਸਕਦੀ। ਇੱਥੇ ਦਾ ਵੀ ਸਾਕਸ਼ਾਤਕਾਰ ਹੋਵੇਗਾ। ਤੁਸੀਂ ਪੜ੍ਹਦੇ - ਪੜ੍ਹਦੇ ਆਪਸ ਵਿਚ ਲੜ - ਝਗੜਕੇ, ਰੁਸਕੇ ਪੜ੍ਹਾਈ ਛੱਡ ਦਿੱਤੀ ਸੀ। ਤੁਸੀਂ ਬੱਚੇ ਸਮਝਦੇ ਹੋ ਸਾਨੂੰ ਫਾਦਰ ਤੋਂ ਪੜ੍ਹਨਾ ਹੈ। ਪੜ੍ਹਾਈ ਕਦੀ ਛੱਡਣੀ ਨਹੀਂ ਹੈ। ਤੁਸੀਂ ਇੱਥੇ ਪੜ੍ਹਦੇ ਹੀ ਹੋ ਮਨੁੱਖ ਤੋਂ ਦੇਵਤਾ ਬਣਨ ਲਈ। ਅਜਿਹੇ ਉੱਚ ਤੇ ਉੱਚ ਬਾਪ ਦੇ ਕੋਲ ਤੁਸੀਂ ਮਿਲਣ ਆਉਂਦੇ ਹੋ। ਕਦੀ ਜਾਸਤੀ ਆ ਜਾਂਦੇ ਹਨ, ਡਰਾਮਾ ਅਨੁਸਾਰ ਕੁਝ ਤਕਲੀਫ ਹੋ ਪੈਂਦੀ ਹੈ। ਬੱਚਿਆਂ ਨੂੰ ਕਈ ਤੂਫ਼ਾਨ ਆਉਂਦੇ ਹਨ। ਫਲਾਣੀ ਚੀਜ਼ ਨਾ ਮਿਲੀ, ਇਹ ਨਹੀਂ ਮਿਲਿਆ, ਇਹ ਤਾਂ ਕੁਝ ਵੀ ਨਹੀਂ ਹੈ। ਜੱਦ ਮੌਤ ਦਾ ਸਮੇਂ ਆਏਗਾ ਤਾਂ ਅਗਿਆਨੀ ਮਨੁੱਖ ਕਹਿਣਗੇ ਅਸੀਂ ਕੀ ਗੁਨਾਹ ਕੀਤਾ ਹੈ, ਨਾਹਕ ਜੋ ਸਾਨੂੰ ਮਾਰਦੇ ਹਨ। ਉਸ ਪਿਛਾੜੀ ਦੇ ਪਾਰ੍ਟ ਨੂੰ ਹੀ ਕਿਹਾ ਜਾਂਦਾ ਹੈ ਖੂਨੇ ਨਾਹਕ ਪਾਰ੍ਟ। ਅਚਾਨਕ ਬੰਬਜ਼ ਡਿੱਗਣਗੇ। ਢੇਰ ਦੇ ਢੇਰ ਮਰਨਗੇ। ਇਹ ਖੂਨੇ ਨਾਹਕ ਹੋਇਆ ਨਾ। ਅਗਿਆਨੀ ਮਨੁੱਖ ਇਵੇਂ ਚਿੱਲਾਉਣਗੇ। ਤੁਸੀਂ ਬੱਚੇ ਤਾਂ ਬਹੁਤ ਖੁਸ਼ ਹੁੰਦੇ ਹੋ, ਕਿਓਂਕਿ ਤੁਸੀਂ ਜਾਣਦੇ ਹੋ ਇਸ ਦੁਨੀਆਂ ਦਾ ਵਿਨਾਸ਼ ਹੋਣਾ ਹੀ ਹੈ, ਕਈ ਧਰਮਾਂ ਦਾ ਵਿਨਾਸ਼ ਨਾ ਹੋਵੇ ਤਾਂ ਇੱਕ ਸੱਤ ਧਰਮ ਦੀ ਸਥਾਪਨਾ ਕਿਵੇਂ ਹੋਵੇਗੀ। ਸਤਯੁਗ ਵਿੱਚ ਇੱਕ ਆਦਿ ਸਨਾਤਨ ਦੇਵੀ - ਦੇਵਤਾ ਧਰਮ ਸੀ। ਕਿਸੇ ਨੂੰ ਕੀ ਪਤਾ ਸਤਯੁਗ ਆਦਿ ਕੀ ਸੀ। ਇਹ ਹੈ ਪੁਰਸ਼ੋਤਮ ਸੰਗਮਯੁਗ। ਬਾਪ ਆਏ ਹੀ ਹਨ ਸਭ ਨੂੰ ਪੁਰਸ਼ੋਤਮ ਬਣਾਉਣ। ਸਭ ਦਾ ਬਾਪ ਹੈ ਨਾ। ਡਰਾਮਾ ਨੂੰ ਤਾਂ ਤੁਸੀਂ ਜਾਣ ਗਏ ਹੋ। ਸਭ ਤਾਂ ਸਤਯੁਗ ਵਿੱਚ ਨਹੀਂ ਆਉਣਗੇ। ਇੰਨੀਆਂ ਕਰੋੜਾਂ ਆਤਮਾਵਾਂ ਸਤਯੁਗ ਵਿੱਚ ਥੋੜੀ ਆਉਣਗੀਆਂ। ਇਹ ਹੈ ਡਿਟੇਲ ਦੀਆਂ ਗੱਲਾਂ। ਬਹੁਤ ਬੱਚੀਆਂ ਹਨ ਜੋ ਕੁਝ ਵੀ ਸਮਝਦੀਆਂ ਨਹੀਂ। ਭਗਤੀ ਮਾਰਗ ਦੇ ਹਿਰੇ ( ਆਦਤ ਪਈ ) ਹੋਏ ਹਨ। ਗਿਆਨ ਬੁੱਧੀ ਵਿੱਚ ਬੈਠ ਨਾ ਸਕੇ। ਭਗਤੀ ਦੀ ਆਦਤ ਪਈ ਹੋਈ ਹੈ। ਕਹਿੰਦੇ ਹਨ ਰੱਬ ਕੀ ਨਹੀਂ ਕਰ ਸਕਦਾ। ਮਰੇ ਹੋਏ ਨੂੰ ਜਿੰਦਾ ਕਰ ਸਕਦੇ ਹਨ। ਬਾਬਾ ਦੇ ਕੋਲ ਆਉਂਦੇ ਹਨ, ਕਹਿੰਦੇ ਹਨ ਫਲਾਣੇ ਮਨੁੱਖ ਨੇ ਮਰੇ ਹੋਏ ਨੂੰ ਜਗਾਇਆ ਤਾਂ ਕੀ ਭਗਵਾਨ ਨਹੀਂ ਕਰ ਸਕਦਾ ਹੈ। ਕਿਸੇ ਨੇ ਚੰਗਾ ਕੰਮ ਕੀਤਾ ਤਾਂ ਬਸ ਉਸ ਦੀ ਮਹਿਮਾ ਕਰਨ ਲੱਗ ਪੈਂਦੇ ਹਨ। ਫਿਰ ਉਨ੍ਹਾਂ ਦੇ ਹਜ਼ਾਰਾਂ ਫਾਲੋਅਰਸ ਬਣ ਜਾਣਗੇ। ਤੁਹਾਡੇ ਕੋਲ ਤਾਂ ਬਹੁਤ ਥੋੜੇ ਆਉਂਦੇ ਹਨ। ਰੱਬ ਪੜ੍ਹਾਉਂਦੇ ਹਨ ਫਿਰ ਇੰਨੇ ਥੋੜੇ ਕਿਉਂ? ਇਵੇਂ ਬਹੁਤ ਕਹਿੰਦੇ ਹਨ। ਅਰੇ, ਇੱਥੇ ਤਾਂ ਮਰਨਾ ਹੁੰਦਾ ਹੈ। ਉੱਥੇ ਤਾਂ ਕੰਨ ਰਸ ਹੈ। ਬੜੇ ਭਭਕੇ ਨਾਲ ਬੈਠ ਗੀਤਾ ਸੁਣਾਉਂਦੇ ਹਨ, ਭਗਤ ਲੋਕ ਸੁਣਦੇ ਹਨ। ਇੱਥੇ ਕੰਨਰਸ ਦੀ ਗੱਲ ਨਹੀਂ। ਤੁਹਾਨੂੰ ਸਿਰਫ ਕਿਹਾ ਜਾਂਦਾ ਹੈ ਬਾਪ ਨੂੰ ਯਾਦ ਕਰੋ। ਗੀਤਾ ਵਿੱਚ ਵੀ ਇਹ ਅੱਖਰ ਹੈ ਮਨਮਨਾਭਵ। ਬਾਪ ਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਬਾਪ ਕਹਿੰਦੇ ਹਨ ਅੱਛਾ ਬ੍ਰਾਹਮਣੀ ਨਾਲ ਜਾਂ ਸੈਂਟਰ ਨਾਲ ਰੁਸ ਜਾਂਦੇ ਹੋ, ਅੱਛਾ ਇਹ ਤਾਂ ਕੰਮ ਕਰੋ ਹੋਰ ਸੰਗ ਤੋੜ ਆਪਣੇ ਨੂੰ ਆਤਮਾ ਸਮਝੋ, ਇੱਕ ਬਾਪ ਨੂੰ ਯਾਦ ਕਰੋ। ਬਾਪ ਹੀ ਪਤਿਤ - ਪਾਵਨ ਹੈ। ਬਸ ਬਾਪ ਨੂੰ ਯਾਦ ਕਰਦੇ ਰਹੋ। ਸਵਦਰਸ਼ਨ ਚੱਕਰ ਫਿਰਾਉਂਦੇ ਰਹੋ। ਇੰਨਾ ਯਾਦ ਕੀਤਾ ਤਾਂ ਵੀ ਸ੍ਵਰਗ ਵਿੱਚ ਜਰੂਰ ਆਓਗੇ। ਸਵਰਗ ਵਿੱਚ ਉੱਚ ਪਦ ਤਾਂ ਪੁਰਸ਼ਾਰਥ ਦੇ ਅਨੁਸਾਰ ਹੀ ਮਿਲੇਗਾ। ਪ੍ਰਜਾ ਬਣਾਉਣੀ ਪਵੇ। ਨਹੀਂ ਤਾਂ ਰਾਜਾਈ ਕਿਸ ਤੇ ਕਰਾਂਗੇ। ਜੋ ਬਹੁਤ ਮਿਹਨਤ ਕਰਦੇ ਹਨ, ਉੱਚ ਪਦ ਵੀ ਉਹ ਹੀ ਪਾਉਣਗੇ। ਉੱਚ ਪਦ ਦੇ ਲਈ ਹੀ ਕਿੰਨਾ ਮੱਥਾ ਮਾਰਨਾ ਪੈਂਦਾ ਹੈ। ਪੁਰਸ਼ਾਰਥ ਬਗੈਰ ਕੋਈ ਰਹਿ ਨਹੀਂ ਸਕਦਾ। ਤੁਸੀਂ ਬੱਚੇ ਜਾਣਦੇ ਹੋ ਉੱਚ ਤੇ ਉੱਚ ਪਤਿਤ - ਪਾਵਨ ਬਾਪ ਹੈ। ਮਨੁੱਖ ਮਹਿਮਾ ਭਾਵੇਂ ਗਾਉਂਦੇ ਹਨ ਪਰ ਅਰਥ ਨਹੀਂ ਸਮਝਦੇ ਹਨ। ਭਾਰਤ ਕਿੰਨਾ ਸਾਹੂਕਾਰ ਸੀ, ਭਾਰਤ ਹੈ ਸ੍ਵਰਗ, ਵੰਡਰ ਆਫ ਵਰਲਡ। ਉਹ 7 ਵੰਡਰਸ ਮਾਇਆ ਦੇ। ਸਾਰੇ ਡਰਾਮਾ ਵਿੱਚ ਉੱਚ ਤੇ ਉੱਚ ਹੈ ਸ੍ਵਰਗ, ਥੱਲੇ ਤੋਂ ਥੱਲੇ ਹੈ ਨਰਕ। ਹੁਣ ਤੁਸੀਂ ਬਾਪ ਦੇ ਕੋਲ ਆਏ ਹੋ, ਜਾਣਦੇ ਹੋ ਮਿੱਠਾ ਬਾਬਾ ਇੰਨਾ ਉੱਚ ਤੇ ਉੱਚ ਲੈ ਜਾਂਦੇ ਹਨ। ਉਨ੍ਹਾਂ ਨੂੰ ਕੌਣ ਭੁੱਲਣਗੇ। ਭਾਵੇਂ ਕਿੱਥੇ ਵੀ ਬਾਹਰ ਜਾਓ ਸਿਰ੍ਫ ਇੱਕ ਗੱਲ ਯਾਦ ਰੱਖੋ, ਬਾਪ ਨੂੰ ਯਾਦ ਕਰੋ। ਬਾਪ ਹੀ ਸ਼੍ਰੀਮਤ ਦਿੰਦੇ ਹਨ - ਭਗਵਾਨੁਵਾਚ, ਨਾ ਕਿ ਬ੍ਰਹਮਾ ਭਗਵਾਨੁਵਾਚ।

ਬੇਹੱਦ ਦਾ ਬਾਪ ਬੱਚਿਆਂ ਤੋਂ ਪੁੱਛਦੇ ਹਨ - ਬੱਚੇ, ਅਸੀਂ ਤੁਹਾਨੂੰ ਇੰਨਾ ਸਾਹੂਕਾਰ ਬਣਾਕੇ ਗਏ ਫਿਰ ਤੁਹਾਡੀ ਦੁਰਗਤੀ ਕਿਵੇਂ ਹੋਈ? ਪਰ ਸੁਣਦੇ ਇਵੇਂ ਹਨ ਜਿਵੇਂ ਕੁਝ ਵੀ ਸਮਝਦੇ ਨਹੀਂ। ਤਾਂ ਬੱਚਿਆਂ ਨੂੰ ਥੋੜੀ ਤਕਲੀਫ ਹੁੰਦੀ ਹੈ, ਦੁੱਖ - ਸੁੱਖ, ਸਤੂਤੀ - ਨਿੰਦਾ ਵੀ ਸਭ ਸਹਿਣ ਕਰਨਾ ਪੈਂਦਾ ਹੈ। ਇੱਥੇ ਦੇ ਮਨੁੱਖ ਵੇਖੋ ਕਿਵੇਂ ਹਨ ਪ੍ਰਾਈਮ ਮਨਿਸਟਰ ਨੂੰ ਵੀ ਪੱਥਰ ਮਾਰਨ ਵਿੱਚ ਦੇਰੀ ਨਹੀਂ ਕਰਦੇ ਹਨ। ਕਹਿੰਦੇ ਹਨ - ਸਕੂਲ ਦੇ ਬੱਚਿਆਂ ਦਾ ਨਿਊ ਬਲੱਡ ਹੈ। ਬਹੁਤ ਮਹਿਮਾ ਕਰਦੇ ਹਨ ਉਨ੍ਹਾਂ ਦੀ। ਸਮਝਦੇ ਹਨ ਇਹ ਫਿਊਚਰ ਦਾ ਨਿਊ ਬਲੱਡ ਹੈ। ਪਰ ਉਹ ਹੀ ਸਟੂਡੈਂਟ ਦੁੱਖ ਦੇਣ ਵਾਲੇ ਨਿਕਲ ਪੈਂਦੇ ਹਨ। ਕਾਲਜਾਂ ਨੂੰ ਅੱਗ ਲਾ ਦਿੰਦੇ ਹਨ। ਇੱਕ - ਦੋ ਨੂੰ ਗਾਲੀਆਂ ਦਿੰਦੇ ਰਹਿੰਦੇ ਹਨ। ਬਾਪ ਸਮਝਾਉਂਦੇ ਹਨ ਦੁਨੀਆਂ ਦਾ ਕੀ ਹਾਲ ਹੈ। ਡਰਾਮਾ ਦਾ ਐਕਟਰ ਹੋਕੇ ਵੀ ਡਰਾਮਾ ਦੇ ਆਦਿ - ਮੱਧ - ਅੰਤ ਅਤੇ ਮੁੱਖ ਐਕਟਰਸ ਆਦਿ ਨੂੰ ਨਹੀਂ ਜਾਣਦੇ ਹਨ ਤਾਂ ਉਨ੍ਹਾਂ ਨੂੰ ਕੀ ਕਹੀਏ! ਵੱਡੇ ਤੋਂ ਵੱਡੇ ਕੌਣ ਹਨ ਉਸ ਦੀ ਬਾਇਉਗ੍ਰਾਫੀ ਤਾਂ ਜਾਣਨੀ ਚਾਹੀਦੀ ਹੈ ਨਾ। ਕੁਝ ਵੀ ਨਹੀਂ ਜਾਣਦੇ। ਬ੍ਰਹਮਾ - ਵਿਸ਼ਨੂੰ - ਸ਼ੰਕਰ ਦਾ ਕੀ ਪਾਰ੍ਟ ਹੈ, ਧਰਮ ਸਥਾਪਕਾਂ ਦਾ ਕੀ ਪਾਰ੍ਟ ਹੈ। ਮਨੁੱਖ ਤਾਂ ਅੰਧਸ਼ਰਧਾ ਵਿੱਚ ਆਕੇ ਸਭ ਨੂੰ ਪਰਿਸੇਪਟਰ ਕਹਿ ਦਿੰਦੇ ਹਨ। ਗੁਰੂ ਤਾਂ ਉਹ ਜੋ ਸਦਗਤੀ ਕਰਦਾ ਹੈ। ਹੁਣ ਸਰਵ ਦਾ ਸਦਗਤੀ ਦਾਤਾ ਤਾਂ ਇੱਕ ਹੀ ਪਰਮਪਿਤਾ ਪਰਮਾਤਮਾ ਹੈ। ਉਹ ਪਰਮ ਗੁਰੂ ਵੀ ਹੈ, ਫਿਰ ਨਾਲੇਜ ਵੀ ਦਿੰਦੇ ਹਨ। ਤੁਸੀਂ ਬੱਚਿਆਂ ਨੂੰ ਪੜ੍ਹਾਉਂਦੇ ਵੀ ਹਨ, ਉਨ੍ਹਾਂ ਦਾ ਪਾਰ੍ਟ ਹੀ ਵੰਡਰਫੁਲ ਹੈ। ਧਰਮ ਵੀ ਸਥਾਪਨ ਕਰਦੇ ਹਨ ਅਤੇ ਸਾਰੇ ਧਰਮਾਂ ਨੂੰ ਖਤਮ ਵੀ ਕਰਦੇ ਹਨ। ਹੋਰ ਤਾਂ ਸਿਰਫ ਧਰਮ ਸਥਾਪਨ ਕਰਦੇ ਹਨ, ਸਥਾਪਨਾ ਅਤੇ ਵਿਨਾਸ਼ ਕਰਨ ਵਾਲੇ ਨੂੰ ਹੀ ਗੁਰੂ ਕਹਾਂਗੇ ਨਾ। ਬਾਪ ਕਹਿੰਦੇ ਹਨ ਮੈ ਕਾਲਾਂ ਦਾ ਕਾਲ ਹਾਂ। ਇੱਕ ਧਰਮ ਦੀ ਸਥਾਪਨਾ ਅਤੇ ਬਾਕੀ ਸਾਰੇ ਧਰਮਾਂ ਦਾ ਵਿਨਾਸ਼ ਹੋ ਜਾਏਗਾ ਅਰਥਾਤ ਇਸ ਗਿਆਨ ਯਗਿਆ ਵਿੱਚ ਸਵਾਹ ਹੋ ਜਾਣਗੇ। ਫਿਰ ਨਾ ਕੋਈ ਲੜਾਈ ਲੱਗੇਗੀ, ਨਾ ਯਗਿਆ ਰਚਿਆ ਜਾਏਗਾ। ਤੁਸੀਂ ਸਾਰੇ ਵਿਸ਼ਵ ਦੇ ਆਦਿ - ਮੱਧ - ਅੰਤ ਨੂੰ ਜਾਣਦੇ ਹੋ। ਹੋਰ ਤਾਂ ਸਾਰੇ ਨੇਤੀ - ਨੇਤੀ ਕਹਿੰਦੇ ਹਨ। ਤੁਸੀਂ ਇਵੇਂ ਥੋੜੀ ਕਹੋਗੇ। ਬਾਪ ਬਗੈਰ ਹੋਰ ਕੋਈ ਸਮਝਾ ਨਾ ਸਕੇ। ਤਾਂ ਤੁਸੀਂ ਬੱਚਿਆਂ ਨੂੰ ਬੜੀ ਖੁਸ਼ੀ ਹੋਣੀ ਚਾਹੀਦੀ ਹੈ ਪਰ ਮਾਇਆ ਦਾ ਸਾਹਮਣਾ ਇਵੇਂ ਹੁੰਦਾ ਹੈ ਜੋ ਯਾਦ ਹੀ ਮਿਟਾ ਦਿੰਦੀ ਹੈ। ਤੁਸੀਂ ਬੱਚਿਆਂ ਨੂੰ ਦੁੱਖ - ਸੁੱਖ, ਮਾਨ - ਅਪਮਾਨ, ਸਹਿਣ ਕਰਨਾ ਹੈ। ਉਵੇਂ ਤਾਂ ਇੱਥੇ ਕੋਈ ਅਪਮਾਨ ਕੀਤਾ ਨਹੀਂ ਜਾਂਦਾ। ਜੇ ਕੋਈ ਵੀ ਗੱਲ ਹੈ ਤਾਂ ਬਾਪ ਨੂੰ ਰਿਪੋਰਟ ਕਰਨੀ ਚਾਹੀਦੀ ਹੈ। ਰਿਪੋਰਟ ਨਹੀਂ ਕਰਦੇ ਤਾਂ ਵੱਡਾ ਪਾਪ ਲੱਗਦਾ ਹੈ। ਬਾਪ ਨੂੰ ਸੁਣਾਉਣ ਨਾਲ ਝੱਟ ਉਨ੍ਹਾਂ ਨੂੰ ਸਾਵਧਾਨੀ ਮਿਲੇਗੀ। ਇਸ ਸਰਜਨ ਤੋਂ ਛਿਪਾਉਣਾ ਨਹੀਂ ਚਾਹੀਦਾ। ਬੜਾ ਭਾਰੀ ਸਰਜਨ ਹੈ। ਗਿਆਨ ਇੰਜੈਕਸ਼ਨ, ਇਨ੍ਹਾਂ ਨੂੰ ਅੰਜਨ ਵੀ ਕਹਿੰਦੇ ਹਨ। ਅੰਜਨ ਨੂੰ ਗਿਆਨ - ਸੂਰਮਾ ਵੀ ਕਿਹਾ ਜਾਂਦਾ ਹੈ। ਜਾਦੂ ਆਦਿ ਦੀ ਤਾਂ ਗੱਲ ਹੀ ਨਹੀਂ ਹੈ। ਬਾਪ ਕਹਿੰਦੇ ਹਨ ਮੈ ਆਇਆ ਹਾਂ ਤੁਹਾਨੂੰ ਪਤਿਤ ਤੋਂ ਪਾਵਨ ਹੋਣ ਦੀ ਯੁਕਤੀ ਦੱਸਣ। ਪਵਿੱਤਰ ਨਹੀਂ ਬਣਨਗੇ ਤਾਂ ਧਾਰਨਾ ਵੀ ਨਹੀਂ ਹੋਵੇਗੀ। ਇਸੇ ਕਾਮ ਦੇ ਕਾਰਨ ਹੀ ਫਿਰ ਪਾਪ ਹੁੰਦੇ ਹਨ। ਇਨ੍ਹਾਂ ਤੇ ਜਿੱਤ ਪਾਉਣੀ ਹੈ। ਆਪ ਹੀ ਵਿਕਾਰ ਵਿੱਚ ਜਾਂਦਾ ਹੋਵੇਗਾ ਤਾਂ ਦੂਜਾ ਕੋਈ ਨੂੰ ਕਹਿ ਨਹੀਂ ਸਕੇਗੇ। ਉਹ ਤਾਂ ਮਹਾਂਪਾਪ ਹੋ ਜਾਏ। ਬਾਪ ਕਹਾਣੀ ਵੀ ਸੁਣਾਉਂਦੇ ਹਨ - ਪੰਡਿਤ ਨੇ ਕਿਹਾ ਰਾਮ - ਰਾਮ ਕਹਿਣ ਨਾਲ ਸਾਗਰ ਪਾਰ ਹੋ ਜਾਵੋਗੇ। ਮਨੁੱਖ ਸਮਝਦੇ ਹਨ ਪਾਣੀ ਦਾ ਸਾਗਰ। ਜਿਵੇਂ ਅਕਾਸ਼ ਦਾ ਅੰਤ ਨਹੀਂ ਵੈਸੇ ਸਾਗਰ ਦੀ ਵੀ ਅੰਤ ਨਹੀਂ ਪਾ ਸਕਦੇ ਹਨ। ਬ੍ਰਹਮ ਮਹਾਤਤ੍ਵ ਦਾ ਵੀ ਅੰਤ ਨਹੀਂ। ਇੱਥੇ ਮਨੁੱਖ ਅੰਤ ਪਾਉਣ ਦਾ ਪੁਰਸ਼ਾਰਥ ਕਰਦੇ ਹਨ, ਉੱਥੇ ਕੋਈ ਪੁਰਸ਼ਾਰਥ ਨਹੀਂ ਕਰਦੇ। ਇੱਥੇ ਕਿੰਨਾ ਵੀ ਦੂਰ ਜਾਂਦੇ ਹਨ ਫਿਰ ਮੁੜ ਆਉਂਦੇ ਹਨ। ਪੈਟਰੋਲ ਹੀ ਨਹੀਂ ਹੋਵੇਗਾ ਤਾਂ ਆਉਣਗੇ ਕਿਵੇਂ? ਇਹ ਹੈ ਸਾਇੰਸ ਵਾਲਿਆਂ ਦਾ ਅਤਿ ਹੰਕਾਰ, ਉਸ ਨਾਲ ਵਿਨਾਸ਼ ਕਰ ਦਿੰਦੇ ਹਨ। ਐਰੋਪਲੇਨ ਤੋਂ ਸੁੱਖ ਵੀ ਹੈ ਫਿਰ ਉਸ ਤੋਂ ਅਤੀ ਦੁੱਖ ਵੀ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਕਿਸੇ ਵੀ ਕਾਰਨ ਨਾਲ ਪੜ੍ਹਾਈ ਨਹੀਂ ਛੱਡਣੀ ਹੈ। ਸਜ਼ਾਵਾਂ ਬਹੁਤ ਕਠਿਨ ਹਨ ਉਨ੍ਹਾਂ ਤੋਂ ਬਚਨ ਲਈ ਹੋਰ ਸਭ ਸੰਗ ਤੋੜ ਇੱਕ ਬਾਪ ਨੂੰ ਯਾਦ ਕਰਨਾ ਹੈ। ਰੁਸਨਾ ਨਹੀਂ ਹੈ।

2. ਗਿਆਨ ਇੰਜੈਕਸ਼ਨ ਜਾਂ ਅੰਜਨ ਦੇਣ ਵਾਲਾ ਇੱਕ ਬਾਪ ਹੈ, ਉਸ ਅਵਿਨਾਸ਼ੀ ਸਰਜਨ ਤੋਂ ਕੋਈ ਗੱਲ ਛਿਪਾਉਣੀ ਨਹੀਂ ਹੈ। ਬਾਪ ਨੂੰ ਸੁਣਾਉਣ ਨਾਲ ਝੱਟ ਸਾਵਧਾਨੀ ਮਿਲ ਜਾਵੇਗੀ।

ਵਰਦਾਨ:-
ਤਨ ਦੀ ਤੰਦਰੁਸਤੀ, ਮਨ ਦੀ ਖੁਸ਼ੀ ਅਤੇ ਧਨ ਦੀ ਸਮ੍ਰਿਧੀ ਦ੍ਵਾਰਾ ਸ੍ਰੇਸ਼ਠ ਭਾਗਵਾਨ ਭਵ।

ਸੰਗਮ੍ਯੁਗ ਤੇ ਸਦਾ ਖੁਦ ਵਿੱਚ ਸਥਿਤ ਰਹਿਣ ਨਾਲ ਤਨ ਦਾ ਕਰਮਭੋਗ ਸੂਲੀ ਤੋਂ ਕੰਡਾ ਹੋ ਜਾਂਦਾ ਹੈ, ਤਨ ਦਾ ਰੋਗ ਯੋਗ ਵਿਚ ਪਰਿਵਰਤਤ ਕਰ ਦਿੰਦੇ ਹੋ ਇਸਲਈ ਸਦਾ ਸਵਸਥ ਹੋ। ਮਨਮਨਾਭਵ ਹੋਣ ਦੇ ਕਾਰਨ ਖ਼ੁਸ਼ੀਆਂ ਦੀ ਖ਼ਾਨ ਨਾਲ ਸਦਾ ਸੰਪੰਨ ਹੋ ਇਸਲਈ ਮਨ ਦੀ ਖੁਸ਼ੀ ਵੀ ਪ੍ਰਾਪਤ ਹੈ ਅਤੇ ਗਿਆਨ ਧਨ ਸਭ ਧੰਨਾ ਤੋਂ ਸ੍ਰੇਸ਼ਠ ਹੈ। ਗਿਆਨ ਧਨ ਵਾਲਿਆਂ ਦੀ ਪ੍ਰਕ੍ਰਿਤੀ ਸਵਤਾ ਦਾਸੀ ਬਣ ਜਾਂਦੀ ਹੈ ਅਤੇ ਸਾਰੇ ਸੰਬੰਧ ਵੀ ਇੱਕ ਦੇ ਨਾਲ ਹਨ, ਸੰਪਰਕ ਵੀ ਹੌਲੀ ਹੰਸਾਂ ਨਾਲ ਹੈ… ਇਸਲਈ ਸ੍ਰੇਸ਼ਠ ਭਾਗਵਾਨ ਦਾ ਵਰਦਾਨ ਆਪੇ ਪ੍ਰਾਪਤ ਹੈ।

ਸਲੋਗਨ:-
ਯਾਦ ਅਤੇ ਸੇਵਾ ਦੋਵਾਂ ਦਾ ਬੈਲੈਨ੍ਸ ਹੀ ਡਬਲ ਲਾਕ ਹੈ।

ਅਵਿਅਕਤ ਇਸ਼ਾਰੇ:- ਆਤਮਿਕ ਸਥਿਤੀ ਵਿਚ ਰਹਿਣ ਦਾ ਅਭਿਆਸ ਕਰੋ, ਅੰਤਰਮੁੱਖੀ ਬਣੋ।

ਜਿਵੇਂ ਅਨੇਕ ਜਨਮ ਆਪਣੀ ਦੇਹ ਦੇ ਸਵਰੂਪ ਦੀ ਸਮ੍ਰਿਤੀ ਨੇਚੂਰਲ ਰਹੀ ਹੈ ਉਵੇਂ ਹੀ ਆਪਣੇ ਅਸਲੀ ਸਵਰੂਪ ਦੀ ਸਮ੍ਰਿਤੀ ਦਾ ਅਨੁਭਵ ਥੋੜ੍ਹਾ ਸਮੇਂ ਵੀ ਨਹੀਂ ਕਰਨਗੇ ਕੀ? ਇਹ ਪਹਿਲਾ ਪਾਠ ਕੰਮਪਲੀਟ ਕਰੋ ਤਾਂ ਆਪਣੀ ਆਤਮ - ਅਭਿਮਾਨੀ ਸਥਿਤੀ ਦ੍ਵਾਰਾ ਸਰਵ ਆਤਮਾਵਾਂ ਨੂੰ ਸਾਖਸ਼ਾਤਕਾਰ ਕਰਵਾਉਣ ਦੇ ਨਿਮਿਤ ਬਣੋਗੇ।