26.11.25 Punjabi Morning Murli Om Shanti BapDada Madhuban
ਮਿੱਠੇ ਬੱਚੇ:- ਤੁਸੀਂ
ਹੁਣ ਵਰਲਡ ਸਰਵੈਂਟ ਹੋ , ਤੁਹਾਨੂੰ ਕਿਸੇ ਵੀ ਗੱਲ ਵਿੱਚ ਦੇਹ - ਅਭਿਮਾਨ ਨਹੀਂ ਆਉਣਾ ਚਾਹੀਦਾ "
ਪ੍ਰਸ਼ਨ:-
ਕਿਹੜੀ ਇੱਕ ਆਦਤ
ਈਸ਼ਵਰੀ ਕਾਇਦੇ ਦੇ ਵਿਰੁੱਧ ਹੈ, ਜਿਸ ਨਾਲ ਬਹੁਤ ਨੁਕਸਾਨ ਹੁੰਦਾ ਹੈ?
ਉੱਤਰ:-
ਕੋਈ ਵੀ ਫ਼ਿਲਮੀ
ਕਹਾਣੀਆਂ ਸੁਣਨਾ ਜਾਂ ਪੜ੍ਹਨਾ, ਨਾਵਲਸ ਪੜ੍ਹਨਾ… ਇਹ ਆਦਤ ਬਿਲਕੁਲ ਬੇਕਾਇਦੇ ਹਨ, ਇਸ ਨਾਲ ਬਹੁਤ
ਨੁਕਸਾਨ ਹੁੰਦਾ ਹੈ। ਬਾਬਾ ਦੀ ਮਨਾ ਹੈ - ਬੱਚੇ, ਤੁਹਾਨੂੰ ਇਵੇਂ ਕੋਈ ਕਿਤਾਬਾਂ ਨਹੀਂ ਪੜ੍ਹਨੀਆਂ
ਹਨ। ਜੇਕਰ ਕੋਈ ਬੀ. ਕੇ. ਇਵੇਂ ਪੁਸਤਕਾਂ ਪੜ੍ਹਦਾ ਹੈ ਤਾਂ ਤੁਸੀਂ ਇੱਕ - ਦੋ ਨੂੰ ਸਾਵਧਾਨ ਕਰੋ।
ਗੀਤ:-
ਮੁਖੜਾ ਦੇਖ ਲੇ
ਪ੍ਰਾਣੀ…
ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਪ੍ਰਤੀ ਰੂਹਾਨੀ ਬਾਪ ਕਹਿੰਦੇ ਹਨ - ਆਪਣੀ ਜਾਂਚ ਕਰੋ ਕਿ ਯਾਦ ਦੀ
ਯਾਤਰਾ ਨਾਲ ਅਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਵੱਲ ਕਿੰਨਾ ਅੱਗੇ ਵਧੇ ਹਾਂ ਕਿਓਂਕਿ ਜਿੰਨਾ -
ਜਿੰਨਾ ਯਾਦ ਕਰਨਗੇ ਉੰਨਾ ਪਾਪ ਕੱਟਦੇ ਜਾਣਗੇ। ਹੁਣ ਇਹ ਅੱਖਰ ਕਿੱਥੇ ਕੋਈ ਸ਼ਾਸਤਰ ਆਦਿ ਵਿੱਚ ਲਿਖੇ
ਹੋਏ ਹਨ? ਕਿਓਂਕਿ ਜਿਸ - ਜਿਸ ਨੇ ਧਰਮ ਸਥਾਪਨ ਕੀਤਾ, ਉਸ ਨੇ ਜੋ ਸਮਝਾਇਆ ਉਸ ਦੇ ਸ਼ਾਸਤਰ ਬਣੇ ਹੋਏ
ਹਨ ਜੋ ਫਿਰ ਬੈਠ ਪੜ੍ਹਦੇ ਹਨ। ਪੁਸਤਕ ਦੀ ਪੂਜਾ ਕਰਦੇ ਹਨ। ਹੁਣ ਇਹ ਵੀ ਸਮਝਣ ਦੀ ਗੱਲ ਹੈ, ਜੱਦ ਕਿ
ਇਹ ਲਿਖਿਆ ਹੋਇਆ ਹੈ। ਦੇਹ ਸਾਹਿਤ ਦੇਹ ਦੇ ਸਰਵ ਸੰਬੰਧ ਛੱਡ ਆਪਣੇ ਨੂੰ ਆਤਮਾ ਸਮਝੋ। ਬਾਪ ਯਾਦ
ਦਿਵਾਉਂਦੇ ਹਨ - ਤੁਸੀਂ ਬੱਚੇ ਪਹਿਲੇ - ਪਹਿਲੇ ਅਸ਼ਰੀਰੀ ਆਏ ਸੀ, ਉੱਥੇ ਤਾਂ ਪਵਿੱਤਰ ਹੀ ਰਹਿੰਦੇ
ਹਨ। ਮੁਕਤੀ - ਜੀਵਨਮੁਕਤੀ ਵਿੱਚ ਪਤਿਤ ਆਤਮਾ ਕੋਈ ਜਾ ਨਹੀਂ ਸਕਦੀ। ਉਹ ਹੈ ਨਿਰਾਕਾਰੀ, ਨਿਰਵਿਕਾਰੀ
ਦੁਨੀਆਂ। ਇਸ ਨੂੰ ਕਿਹਾ ਜਾਂਦਾ ਹੈ ਸਕਾਰੀ ਵਿਕਾਰੀ ਦੁਨੀਆਂ ਫਿਰ ਸਤਯੁਗ ਵਿੱਚ ਇਹ ਹੀ ਨਿਰਵਿਕਾਰੀ
ਦੁਨੀਆਂ ਬਣਦੀ ਹੈ। ਸਤਯੁਗ ਵਿੱਚ ਰਹਿਣ ਵਾਲੇ ਦੇਵਤਾਵਾਂ ਦੀ ਤਾਂ ਬਹੁਤ ਮਹਿਮਾ ਹੈ। ਹੁਣ ਬੱਚਿਆਂ
ਨੂੰ ਸਮਝਾਇਆ ਜਾਂਦਾ ਹੈ - ਚੰਗੀ ਰੀਤੀ ਧਾਰਨ ਕਰ ਹੋਰਾਂ ਨੂੰ ਸਮਝਾਓ। ਤੁਸੀਂ ਆਤਮਾਵਾਂ ਜਿਥੋਂ ਆਈਆਂ
ਹੋ, ਪਵਿੱਤਰ ਹੀ ਆਈਆਂ ਹੋ। ਫਿਰ ਇੱਥੇ ਆਕੇ ਅਪਵਿੱਤਰ ਵੀ ਜਰੂਰ ਹੋਣਾ ਹੈ। ਸਤਯੁਗ ਨੂੰ ਵਾਈਸਲੈਸ
ਵਰਲਡ, ਕਲਯੁਗ ਨੂੰ ਵਿਸ਼ਸ਼ ਵਰਲਡ ਕਿਹਾ ਜਾਂਦਾ ਹੈ। ਹੁਣ ਤੁਸੀਂ ਪਤਿਤ - ਪਾਵਨ ਬਾਪ ਨੂੰ ਯਾਦ ਕਰਦੇ
ਹੋ ਕਿ ਸਾਨੂੰ ਪਾਵਨ ਵਾਈਸਲੈਸ ਬਣਾਉਣ ਤੁਸੀਂ ਵਿਸ਼ਸ਼ ਦੁਨੀਆਂ, ਵਿਸ਼ਸ਼ ਸ਼ਰੀਰ ਵਿੱਚ ਆਓ। ਬਾਪ ਖੁਦ ਬੈਠ
ਸਮਝਾਉਂਦੇ ਹਨ - ਬ੍ਰਹਮਾ ਦੇ ਚਿੱਤਰ ਤੇ ਹੀ ਮੁੰਝਦੇ ਹਨ ਕਿ ਦਾਦਾ ਨੂੰ ਕਿਓਂ ਬਿਠਾਇਆ ਹੈ। ਸਮਝਾਉਣਾ
ਚਾਹੀਦਾ ਇਹ ਤਾਂ ਭਗੀਰਥ ਹੈ। ਸ਼ਿਵ ਭਗਵਾਨੁਵਾਚ ਹੈ - ਇਹ ਰਥ ਮੈ ਲਿੱਤਾ ਹੈ ਕਿਓਂਕਿ ਮੈਨੂੰ
ਪ੍ਰਕ੍ਰਿਤੀ ਦਾ ਆਧਾਰ ਜਰੂਰ ਚਾਹੀਦਾ ਹੈ। ਨਹੀਂ ਤਾਂ ਮੈ ਤੁਹਾਨੂੰ ਪਤਿਤ ਤੋਂ ਪਾਵਨ ਕਿਵੇਂ ਬਣਾਵਾਂ।
ਰੋਜ਼ ਪੜ੍ਹਾਉਣਾ ਵੀ ਜਰੂਰ ਹੈ। ਹੁਣ ਬਾਪ ਤੁਸੀਂ ਬੱਚਿਆਂ ਨੂੰ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝ
ਮਾਮੇਕਮ ਯਾਦ ਕਰੋ। ਸਾਰੀ ਆਤਮਾਵਾਂ ਨੂੰ ਆਪਣੇ ਬਾਪ ਨੂੰ ਯਾਦ ਕਰਨਾ ਹੈ । ਕ੍ਰਿਸ਼ਨ ਨੂੰ ਸਾਰੀ
ਆਤਮਾਵਾਂ ਦਾ ਬਾਪ ਨਹੀਂ ਕਹਾਂਗੇ। ਉਨ੍ਹਾਂ ਨੂੰ ਤਾਂ ਆਪਣਾ ਸ਼ਰੀਰ ਹੈ। ਤਾਂ ਇਹ ਬਾਪ ਬਹੁਤ ਸਹਿਜ
ਸਮਝਾਉਂਦੇ ਹਨ - ਜੱਦ ਵੀ ਕਿਸੇ ਨੂੰ ਸਮਝਾਓ ਤਾਂ ਬੋਲੋ - ਬਾਪ ਕਹਿੰਦੇ ਹਨ ਤੁਸੀਂ ਅਸ਼ਰੀਰੀ ਆਏ,
ਹੁਣ ਅਸ਼ਰੀਰੀ ਬਣ ਕੇ ਜਾਣਾ ਹੈ। ਉੱਥੋਂ ਤਾਂ ਪਵਿੱਤਰ ਆਤਮਾ ਹੀ ਆਉਂਦੀ ਹੈ। ਭਾਵੇਂ ਕਲ ਕੋਈ ਆਉਂਦੇ
ਤਾਂ ਵੀ ਪਵਿੱਤਰ ਹਨ, ਤਾਂ ਉਨ੍ਹਾਂ ਦੀ ਮਹਿਮਾ ਜਰੂਰ ਹੋਵੇਗੀ। ਸੰਨਿਆਸੀ, ਉਦਾਸੀ, ਗ੍ਰਹਿਸਥੀ
ਜਿਨ੍ਹਾਂ ਦਾ ਨਾਮ ਹੁੰਦਾ ਹੈ, ਜਰੂਰ ਉਨ੍ਹਾਂ ਦਾ ਇਹ ਪਹਿਲਾ ਜਨਮ ਹੈ ਨਾ। ਉਨ੍ਹਾਂ ਨੂੰ ਆਉਣਾ ਹੀ
ਹੈ ਧਰਮ ਸਥਾਪਨ ਕਰਨ । ਜਿਵੇਂ ਬਾਬਾ ਗੁਰੂਨਾਨਕ ਦੇ ਲਈ ਸਮਝਾਉਂਦੇ ਹਨ। ਹੁਣ ਗੁਰੂ ਅੱਖਰ ਵੀ ਕਹਿਣਾ
ਪੈਂਦਾ ਹੈ ਕਿਓਂਕਿ ਨਾਨਕ ਨਾਮ ਤਾਂ ਬਹੁਤਿਆਂ ਦਾ ਹੈ ਨਾ। ਜੱਦ ਕਿਸੇ ਦੀ ਮਹਿਮਾ ਕੀਤੀ ਜਾਂਦੀ ਹੈ
ਤਾਂ ਉਸ ਮਤਲਬ ਲਈ ਕਿਹਾ ਜਾਂਦਾ ਹੈ। ਨਾ ਕਹਿਣ ਤਾਂ ਚੰਗਾ ਨਹੀਂ। ਅਸਲ ਵਿੱਚ ਬੱਚਿਆਂ ਨੂੰ ਸਮਝਾਇਆ
ਹੈ - ਗੁਰੂ ਕੋਈ ਵੀ ਹੈ ਨਹੀਂ, ਸਿਵਾਏ ਇੱਕ ਦੇ। ਜਿਨ੍ਹਾਂ ਦੇ ਨਾਮ ਤੇ ਹੀ ਗਾਉਂਦੇ ਹਨ ਸਤਿਗੁਰੂ
ਅਕਾਲ… ਉਹ ਅਕਾਲਮੂਰਤ ਹੈ ਅਰਥਾਤ ਜਿਸ ਨੂੰ ਕਾਲ ਨਾ ਖਾਏ, ਉਹ ਹੈ ਆਤਮਾ, ਇਸਲਈ ਇਹ ਕਹਾਣੀਆਂ ਆਦਿ
ਬੈਠ ਬਣਾਈਆਂ ਹਨ। ਫ਼ਿਲਮੀ ਕਹਾਣੀਆਂ ਦੀ ਕਿਤਾਬ, ਨਾਵਲ੍ਸ ਆਦਿ ਵੀ ਬਹੁਤ ਪੜ੍ਹਦੇ ਹਨ। ਬਾਬਾ ਬੱਚਿਆਂ
ਨੂੰ ਖ਼ਬਰਦਾਰ ਕਰਦੇ ਹਨ। ਕਦੀ ਵੀ ਕੋਈ ਨਾਵਲ ਆਦਿ ਨਹੀਂ ਪੜ੍ਹਨਾ ਹੈ। ਕੋਈ - ਕੋਈ ਨੂੰ ਆਦਤ ਹੁੰਦੀ
ਹੈ। ਇੱਥੇ ਤਾਂ ਤੁਸੀਂ ਸੋਭਾਗਸ਼ਾਲੀ ਬਣਦੇ ਹੋ। ਕੋਈ ਬੀ.ਕੇ. ਵੀ ਨਾਵਲ੍ਸ ਪੜ੍ਹਦੇ ਹਨ ਇਸਲਈ ਬਾਬਾ
ਸਭ ਬੱਚਿਆਂ ਨੂੰ ਕਹਿੰਦੇ ਹਨ - ਕਦੀ ਵੀ ਕਿਸ ਨੂੰ ਨਾਵਲ ਪੜ੍ਹਦਾ ਵੇਖੋ ਤਾਂ ਝੱਟ ਉਠਾਕੇ ਫਾੜ ਦੋ,
ਇਸ ਵਿੱਚ ਡਰਨਾ ਨਹੀਂ ਹੈ। ਸਾਨੂੰ ਕੋਈ ਸ਼ਰਾਪ ਨਾ ਦੇਵੇ ਜਾਂ ਗੁੱਸੇ ਨਾ ਹੋਵੇ, ਅਜਿਹੀ ਕੋਈ ਗੱਲ ਨਹੀਂ।
ਤੁਹਾਡਾ ਕੰਮ ਹੈ - ਇੱਕ - ਦੋ ਨੂੰ ਸਾਵਧਾਨ ਕਰਨਾ। ਫਿਲਮ ਦੀ ਕਹਾਣੀਆਂ ਸੁਣਨਾ ਜਾਂ ਪੜ੍ਹਨਾ
ਬੇਕਾਇਦੇ ਹਨ। ਬੇਕਾਇਦੇ ਕੋਈ ਚਲਣ ਹੈ ਤਾਂ ਝੱਟ ਰਿਪੋਰਟ ਕਰਨੀ ਚਾਹੀਦੀ ਹੈ। ਨਹੀਂ ਤਾਂ ਸੁਧਰਨਗੇ
ਕਿਵੇਂ? ਆਪਣਾ ਨੁਕਸਾਨ ਕਰਦੇ ਰਹਿਣਗੇ। ਆਪਣੇ ਵਿੱਚ ਹੀ ਯੋਗਬਲ ਨਹੀਂ ਹੋਵੇਗਾ ਤਾਂ ਇੱਥੇ ਕੀ ਬੈਠ
ਸਿਖਾਉਣਗੇ। ਬਾਬਾ ਦੀ ਮਨਾਂ ਹੈ। ਜੇ ਫਿਰ ਅਜਿਹਾ ਕੰਮ ਕਰਨਗੇ ਤਾਂ ਅੰਦਰ ਦਿਲ ਜਰੂਰ ਖਾਂਦੀ ਰਹੇਗੀ।
ਆਪਣਾ ਨੁਕਸਾਨ ਹੋਵੇਗਾ ਇਸਲਈ ਕੋਈ ਵਿੱਚ ਵੀ ਕੋਈ ਅਵਗੁਣ ਵੇਖਦੇ ਹੋ ਤਾਂ ਲਿਖਣਾ ਚਾਹੀਦਾ ਹੈ। ਕੋਈ
ਬੇਕਾਇਦੇ ਚਲਣ ਤਾਂ ਨਹੀਂ ਚਲਦੇ? ਕਿਓਂਕਿ ਬ੍ਰਾਹਮਣ ਇਸ ਸਮੇਂ ਸਰਵੈਂਟ ਹਨ ਨਾ। ਬਾਬਾ ਵੀ ਕਹਿੰਦੇ
ਹਨ ਬੱਚੇ ਨਮਸਤੇ। ਅਰਥ ਸਾਹਿਤ ਸਮਝਾਉਂਦੇ ਹਨ। ਬੱਚੀਆਂ ਪੜ੍ਹਾਉਣ ਵਾਲੀਆਂ ਜੋ ਹਨ - ਉਨ੍ਹਾਂ ਵਿੱਚ
ਦੇਹ - ਅਭਿਮਾਨ ਨਹੀਂ ਆਉਣਾ ਚਾਹੀਦਾ ਹੈ। ਟੀਚਰ ਵੀ ਸਟੂਡੈਂਟ ਦਾ ਸਰਵੈਂਟ ਹੁੰਦਾ ਹੈ ਨਾ। ਗਵਰਨਰ
ਆਦਿ ਵੀ ਚਿੱਠੀ ਲਿਖਦੇ ਹਨ, ਹੇਠਾਂ ਸਹੀ ਕਰਨਗੇ ਆਈ ਏਮ ਓਬੀਡੀਐਂਟ ਸਰਵੈਂਟ। ਬਿਲਕੁਲ ਸੱਮੁਖ ਨਾਮ
ਲਿਖਣਗੇ। ਬਾਕੀ ਕਲਰਕ ਲਿਖੇਗਾ - ਆਪਣੇ ਹੱਥ ਨਾਲ। ਕਦੀ ਆਪਣੀ ਵਡਿਆਈ ਨਹੀਂ ਲਿਖਣਗੇ। ਅੱਜਕਲ ਗੁਰੂ
ਤਾਂ ਆਪਣੇ ਆਪ ਨੂੰ ਆਪ ਹੀ ਸ਼੍ਰੀ - ਸ਼੍ਰੀ ਲਿੱਖ ਦਿੰਦੇ। ਇੱਥੇ ਵੀ ਕਈ ਅਜਿਹੇ ਹਨ - ਸ਼੍ਰੀ ਫਲਾਣਾ
ਲਿਖ ਦਿੰਦੇ ਹਨ। ਅਸਲ ਵਿੱਚ ਇਵੇਂ ਵੀ ਲਿਖਣਾ ਨਹੀਂ ਚਾਹੀਦਾ। ਨਾ ਫੀਮੇਲ ਸ਼੍ਰੀਮਤੀ ਲਿਖ ਸਕਦੀ ਹੈ।
ਸ਼੍ਰੀਮਤ ਤਾਂ ਮਿਲੇ ਜੱਦ ਸ਼੍ਰੀ - ਸ਼੍ਰੀ ਖੁਦ ਆਕੇ ਮੱਤ ਦੇਵੇ। ਤੁਸੀਂ ਸਮਝਾ ਸਕਦੇ ਹੋ ਕਿ ਜਰੂਰ ਕੋਈ
ਦੀ ਮੱਤ ਤੋਂ ਇਹ (ਦੇਵਤਾ) ਬਣੇ ਹੈ ਨਾ। ਭਾਰਤ ਵਿੱਚ ਕਿਸੇ ਨੂੰ ਵੀ ਇਹ ਪਤਾ ਨਹੀਂ ਕਿ ਇਹ ਇੰਨਾ
ਉੱਚ ਵਿਸ਼ਵ ਦੇ ਮਾਲਿਕ ਕਿਵੇਂ ਬਣੇ। ਤੁਹਾਨੂੰ ਤਾਂ ਇਹ ਹੀ ਨਸ਼ਾ ਚੜ੍ਹਨਾ ਚਾਹੀਦਾ ਹੈ। ਇਹ ਏਮ
ਆਬਜੈਕਟ ਦਾ ਚਿੱਤਰ ਹਮੇਸ਼ਾ ਛਾਤੀ ਨਾਲ ਲੱਗਿਆ ਹੋਣਾ ਚਾਹੀਦਾ ਹੈ। ਕਿਸੇ ਨੂੰ ਵੀ ਦੱਸੋ - ਸਾਨੂੰ
ਭਗਵਾਨ ਪੜ੍ਹਾਉਂਦੇ ਹਨ, ਜਿਸ ਤੋਂ ਅਸੀਂ ਵਿਸ਼ਵ ਦਾ ਮਹਾਰਾਜਾ ਬਣਦੇ ਹਾਂ। ਬਾਪ ਆਏ ਹਨ ਇਸ ਰਾਜ ਦੀ
ਸਥਾਪਨਾ ਕਰਨ। ਇਸ ਪੁਰਾਣੀ ਦੁਨੀਆਂ ਦਾ ਵਿਨਾਸ਼ ਸਾਹਮਣੇ ਖੜਿਆ ਹੈ। ਤੁਸੀਂ ਛੋਟੀ - ਛੋਟੀ ਬੱਚਿਆਂ
ਤੋਤਲੀ ਭਾਸ਼ਾ ਵਿੱਚ ਕਿਸੇ ਨੂੰ ਵੀ ਸਮਝਾ ਸਕਦੇ ਹੋ। ਵੱਡੇ - ਵੱਡੇ ਸੰਮੇਲਨ ਆਦਿ ਹੁੰਦੇ ਹਨ, ਉਨ੍ਹਾਂ
ਵਿੱਚ ਤੁਹਾਨੂੰ ਬੁਲਾਉਂਦੇ ਹਨ। ਇਹ ਚਿੱਤਰ ਤੁਸੀਂ ਲੈ ਜਾਓ ਅਤੇ ਬੈਠ ਕੇ ਸਮਝਾਓ। ਭਾਰਤ ਵਿੱਚ ਫਿਰ
ਤੋਂ ਇਨ੍ਹਾਂ ਦਾ ਰਾਜ ਸਥਾਪਨ ਹੋ ਰਿਹਾ ਹੈ। ਕਿੱਥੇ ਵੀ ਭਰੀ ਸਭਾ ਵਿੱਚ ਤੁਸੀਂ ਸਮਝਾ ਸਕਦੇ ਹੋ।
ਸਾਰਾ ਦਿਨ ਸਰਵਿਸ ਦਾ ਹੀ ਨਸ਼ਾ ਰਹਿਣਾ ਚਾਹੀਦਾ ਹੈ। ਭਾਰਤ ਵਿੱਚ ਇਨ੍ਹਾਂ ਦਾ ਰਾਜ ਸਥਾਪਨ ਹੋ ਰਿਹਾ
ਹੈ। ਬਾਬਾ ਸਾਨੂੰ ਰਾਜਯੋਗ ਸਿਖਾ ਰਹੇ ਹਨ। ਸ਼ਿਵ ਭਗਵਾਨੁਵਾਚ - ਹੇ ਬੱਚਿਓ, ਤੁਸੀਂ ਆਪਣੇ ਨੂੰ ਆਤਮਾ
ਸਮਝ ਮੈਨੂੰ ਯਾਦ ਕਰੋ। ਤਾਂ ਤੁਸੀਂ ਇਹ ਬਣ ਜਾਓਗੇ 21 ਪੀੜੀ ਦੇ ਲਈ। ਦੈਵੀ ਗੁਣ ਵੀ ਧਾਰਨ ਕਰਨੇ ਹਨ।
ਹੁਣ ਤਾਂ ਸਭਦੇ ਆਸੁਰੀ ਗੁਣ ਹਨ। ਸ੍ਰੇਸ਼ਠ ਬਣਾਉਣ ਵਾਲਾ ਤਾਂ ਇੱਕ ਹੀ ਸ਼੍ਰੀ - ਸ਼੍ਰੀ ਸ਼ਿਵਬਾਬਾ ਹੈ।
ਉਹ ਹੀ ਉੱਚ ਤੋਂ ਉੱਚ ਬਾਪ ਸਾਨੂੰ ਪੜ੍ਹਾਉਂਦੇ ਹਨ। ਸ਼ਿਵ ਭਗਵਾਨੁਵਾਚ, ਮਨਮਨਾਭਵ। ਭਗਰੀਥ ਤਾਂ
ਮਸ਼ਹੂਰ ਹੈ। ਭਗੀਰਥ ਨੂੰ ਹੀ ਬ੍ਰਹਮਾ ਕਿਹਾ ਜਾਂਦਾ ਹੈ, ਜਿਸ ਨੂੰ ਮਹਾਵੀਰ ਵੀ ਕਹਿੰਦੇ ਹਨ। ਇੱਥੇ
ਦਿਲਵਾੜਾ ਮੰਦਿਰ ਵਿੱਚ ਬੈਠੇ ਹੋਏ ਹੈ ਨਾ। ਜੈਨੀ ਆਦਿ ਜੋ ਮੰਦਿਰ ਬਣਾਉਣ ਵਾਲੇ ਹਨ ਉਹ ਕੋਈ ਵੀ
ਜਾਣਦੇ ਥੋੜੀ ਹਨ। ਤੁਸੀਂ ਛੋਟੀ - ਛੋਟੀ ਬੱਚੀਆਂ ਕਿਸੇ ਤੋਂ ਵੀ ਵਿਜਿਟ ਲੈ ਸਕਦੀ ਹੋ। ਹੁਣ ਤੁਸੀਂ
ਬਹੁਤ ਸ਼੍ਰੇਸ਼ਠ ਬਣ ਰਹੇ ਹੋ। ਇਹ ਭਾਰਤ ਦੀ ਏਮ ਆਬਜੈਕਟ ਹੈ ਨਾ। ਕਿੰਨਾ ਨਸ਼ਾ ਚੜ੍ਹਨਾ ਚਾਹੀਦਾ ਹੈ।
ਇਥੇ ਬਾਬਾ ਚੰਗੀ ਰੀਤੀ ਨਸ਼ਾ ਚੜ੍ਹਾਉਂਦੇ ਹਨ। ਸਭ ਕਹਿੰਦੇ ਹਨ ਅਸੀਂ ਤਾਂ ਲਕਸ਼ਮੀ - ਨਾਰਾਇਣ ਬਣਾਂਗੇ।
ਰਾਮ - ਸੀਤਾ ਬਣਨ ਦੇ ਲਈ ਕੋਈ ਵੀ ਹੱਥ ਨਹੀਂ ਉਠਾਉਂਦੇ। ਹੁਣ ਤਾਂ ਤੁਸੀਂ ਹੋ ਅਹਿੰਸਕ, ਸ਼ਤ੍ਰੀਯ।
ਤੁਸੀਂ ਅਹਿੰਸਕ ਸ਼ਤ੍ਰੀਆਂ ਨੂੰ ਕੋਈ ਵੀ ਨਹੀਂ ਜਾਣਦੇ। ਇਹ ਤੁਸੀਂ ਹੁਣ ਸਮਝਦੇ ਹੋ। ਗੀਤਾ ਵਿੱਚ ਵੀ
ਅੱਖਰ ਹੈ ਮਨਮਨਾਭਵ। ਆਪਣੇ ਨੂੰ ਆਤਮਾ ਸਮਝੋ। ਇਹ ਤਾਂ ਸਮਝਣ ਦੀ ਗੱਲ ਹੈ ਨਾ ਹੋਰ ਕੋਈ ਵੀ ਸਮਝ ਨਹੀਂ
ਸਕਦੇ। ਬਾਪ ਬੈਠ ਬੱਚਿਆਂ ਨੂੰ ਸਿੱਖਿਆ ਦਿੰਦੇ ਹਨ - ਬੱਚੇ ਆਤਮ - ਅਭਿਮਾਨੀ ਬਣੋ। ਇਹ ਆਦਤ ਤੁਹਾਡੀ
ਫਿਰ 21 ਜਨਮ ਦੇ ਲਈ ਚਲਦੀ ਹੈ। ਤੁਹਾਨੂੰ ਸਿਖਿਆ ਮਿਲਦੀ ਹੀ ਹੈ 21 ਜਨਮਾਂ ਦੇ ਲਈ।
ਬਾਬਾ ਘੜੀ - ਘੜੀ ਮੂਲ
ਗੱਲ ਸਮਝਾਉਂਦੇ ਹਨ - ਆਪਣੇ ਨੂੰ ਆਤਮਾ ਸਮਝ ਕੇ ਬੈਠੋ। ਪਰਮਾਤਮਾ ਬਾਪ ਸਾਨੂੰ ਆਤਮਾਵਾਂ ਨੂੰ ਬੈਠ
ਸਮਝਾਉਂਦੇ ਹਨ, ਤੁਸੀਂ ਘੜੀ - ਘੜੀ ਦੇਹ - ਅਭਿਮਾਨ ਵਿੱਚ ਆ ਜਾਂਦੇ ਹੋ ਫਿਰ ਘਰ ਬਾਰ ਆਦਿ ਯਾਦ ਆ
ਜਾਂਦਾ ਹੈ। ਇਹ ਹੁੰਦਾ ਹੈ। ਭਗਤੀ ਮਾਰਗ ਵਿੱਚ ਵੀ ਭਗਤੀ ਕਰਦੇ - ਕਰਦੇ ਬੁੱਧੀ ਕਿਤੇ ਹੋਰ ਚਲੀ
ਜਾਂਦੀ ਹੈ। ਇੱਕ ਟਿਕ ਸਿਰਫ ਨੌਧਾ ਭਗਤੀ ਵਾਲੇ ਹੀ ਬੈਠ ਸਕਦੇ ਹਨ, ਜਿਸ ਨੂੰ ਤੀਵਰ ਭਗਤੀ ਕਿਹਾ
ਜਾਂਦਾ ਹੈ। ਇੱਕਦਮ ਲਵਲੀਨ ਹੋ ਜਾਂਦੇ ਹਨ। ਤੁਸੀਂ ਜਿਵੇਂ ਯਾਦ ਵਿੱਚ ਬੈਠਦੇ ਹੋ ਤਾਂ ਕੋਈ ਸਮੇਂ
ਇੱਕਦਮ ਅਸ਼ਰੀਰੀ ਬਣ ਜਾਂਦੇ ਹੋ। ਜੋ ਚੰਗੇ ਬੱਚੇ ਹੋਣਗੇ - ਉਹ ਹੀ ਇਵੇਂ ਅਵਸਥਾ ਵਿੱਚ ਬੈਠਣਗੇ। ਦੇਹ
ਦਾ ਭਾਨ ਨਿਕਲ ਜਾਏਗਾ। ਅਸ਼ਰੀਰੀ ਹੋ ਉਸ ਮਸਤੀ ਵਿੱਚ ਬੈਠ ਰਹਿਣਗੇ। ਇਹ ਆਦਤ ਪੈ ਜਾਏਗੀ। ਸੰਨਿਆਸੀ
ਹੈ ਤੱਤਵ ਗਿਆਨੀ ਜਾਂ ਬ੍ਰਹਮ ਗਿਆਨੀ। ਉਹ ਕਹਿੰਦੇ ਹਨ ਅਸੀਂ ਲੀਨ ਹੋ ਜਾਵਾਂਗੇ। ਇਹ ਪੁਰਾਣਾ ਸ਼ਰੀਰ
ਛੱਡ ਬ੍ਰਹਮ ਤਤ੍ਵ ਵਿੱਚ ਲੀਨ ਹੋ ਜਾਵਾਂਗੇ। ਸਭ ਦਾ ਆਪਣਾ - ਆਪਣਾ ਧਰਮ ਹੈ ਨਾ। ਕੋਈ ਵੀ ਦੂਜੇ ਧਰਮ
ਨੂੰ ਨਹੀਂ ਮੰਨਦੇ ਹਨ। ਆਦਿ - ਸਨਾਤਨ ਦੇਵੀ - ਦੇਵਤਾ ਧਰਮ ਵਾਲੇ ਵੀ ਤਮੋਪ੍ਰਧਾਨ ਬਣ ਗਏ ਹਨ। ਗੀਤਾ
ਦਾ ਭਗਵਾਨ ਕਦੋਂ ਆਇਆ ਸੀ? ਗੀਤਾ ਦਾ ਯੁਗ ਕਦੋਂ ਸੀ? ਕੋਈ ਵੀ ਨਹੀਂ ਜਾਣਦੇ। ਤੁਸੀਂ ਜਾਣਦੇ ਹੋ ਇਸ
ਸੰਗਮਯੁਗ ਤੇ ਹੀ ਬਾਪ ਆਕੇ ਰਾਜਯੋਗ ਸਿਖਾਉਂਦੇ ਹਨ। ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਾਉਂਦੇ ਹਨ।
ਭਾਰਤ ਦੀ ਗੱਲ ਹੈ। ਕਈ ਧਰਮ ਵੀ ਸਨ ਜਰੂਰ। ਗਾਇਨ ਹੈ ਇੱਕ ਧਰਮ ਦੀ ਸਥਾਪਨਾ ਕਈ ਧਰਮਾਂ ਦਾ ਵਿਨਾਸ਼।
ਸਤਯੁਗ ਵਿੱਚ ਸੀ ਇੱਕ ਧਰਮ। ਹੁਣ ਕਲਯੁਗ ਵਿੱਚ ਹੈ ਕਈ ਧਰਮ। ਫਿਰ ਇੱਕ ਧਰਮ ਦੀ ਸਥਾਪਨਾ ਹੁੰਦੀ ਹੈ।
ਇੱਕ ਧਰਮ ਸੀ , ਹੁਣ ਨਹੀਂ ਹੈ। ਬਾਕੀ ਸਭ ਖੜੇ ਹਨ। ਬੋੜ ਦੇ ਝਾੜ ਦਾ ਮਿਸਾਲ ਵੀ ਬਿਲਕੁਲ ਠੀਕ ਹੈ।
ਫਾਊਂਡੇਸ਼ਨ ਹੈ ਨਹੀਂ। ਬਾਕੀ ਸਾਰਾ ਝਾੜ ਖੜਿਆ ਹੈ । ਉਵੇਂ ਇਸ ਵਿੱਚ ਵੀ ਦੇਵੀ - ਦੇਵਤਾ ਧਰਮ ਹੈ ਨਹੀਂ।
ਆਦਿ ਸਨਾਤਨ ਦੇਵੀ ਦੇਵਤਾ ਧਰਮ ਜੋ ਤਨਾ ਸੀ - ਉਹ ਹੁਣ ਪਰਾਏ ਲੋਪ ਹੋ ਗਿਆ ਹੈ। ਫਿਰ ਤੋਂ ਬਾਪ
ਸਥਾਪਨਾ ਕਰਦੇ ਹਨ। ਬਾਕੀ ਇੰਨੇ ਸਭ ਧਰਮ ਤਾਂ ਪਿੱਛੋਂ ਆਏ ਹਨ ਫਿਰ ਚੱਕਰ ਨੂੰ ਰਿਪੀਟ ਜਰੂਰ ਕਰਨਾ
ਹੈ ਅਰਥਾਤ ਪੁਰਾਣੀ ਦੁਨੀਆਂ ਤੋਂ ਫਿਰ ਨਵੀਂ ਦੁਨੀਆਂ ਹੋਣੀ ਹੈ। ਨਵੀਂ ਦੁਨੀਆਂ ਵਿੱਚ ਇਨ੍ਹਾਂ ਦਾ
ਰਾਜ ਸੀ। ਤੁਹਾਡੇ ਕੋਲ ਵੱਡੇ ਚਿੱਤਰ ਵੀ ਹਨ, ਛੋਟੇ ਵੀ ਹੈ। ਵੱਡੀ ਚੀਜ਼ ਹੋਵੇਗੀ ਤਾਂ ਵੇਖ ਕੇ
ਪੁੱਛਣਗੇ - ਇਹ ਕੀ ਉਠਾਇਆ ਹੈ। ਬੋਲੋ, ਅਸੀਂ ਉਹ ਚੀਜ਼ ਉਠਾਈ ਹੈ, ਜਿਸ ਨਾਲ ਮਨੁੱਖ ਬੈਗਰ ਟੂ
ਪ੍ਰਿੰਸ ਬਣ ਜਾਣ। ਦਿਲ ਵਿੱਚ ਬਹੁਤ ਉਮੰਗ, ਬਹੁਤ ਖੁਸ਼ੀ ਰਹਿਣੀ ਚਾਹੀਦੀ ਹੈ। ਅਸੀਂ ਆਤਮਾਵਾਂ ਭਗਵਾਨ
ਦੇ ਬੱਚੇ ਹਾਂ। ਆਤਮਾਵਾਂ ਨੂੰ ਭਗਵਾਨ ਪੜ੍ਹਾਉਂਦੇ ਹਨ। ਬਾਬਾ ਸਾਨੂੰ ਨੈਣਾਂ ਤੇ ਬਿਠਾਏ ਲੈ ਜਾਣਗੇ।
ਇਸ ਛੀ - ਛੀ ਦੁਨੀਆਂ ਵਿੱਚ ਤਾਂ ਸਾਨੂੰ ਰਹਿਣਾ ਨਹੀਂ ਹੈ। ਅੱਗੇ ਚਲ ਤ੍ਰਾਹਿ - ਤ੍ਰਾਹਿ ਕਰਨਗੇ,
ਗੱਲ ਨਾ ਪੁਛੋ। ਕਰੋੜਾਂ ਮਨੁੱਖ ਮਰਦੇ ਹਨ। ਇਹ ਤਾਂ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ। ਅਸੀਂ
ਇਨ੍ਹਾਂ ਅੱਖਾਂ ਤੋਂ ਜੋ ਵੇਖਦੇ ਹਾਂ ਇਹ ਕੁਝ ਵੀ ਰਹਿਣਾ ਨਹੀਂ ਹੈ। ਇੱਥੇ ਤਾਂ ਮਨੁੱਖ ਹੈ ਕੰਡਿਆਂ
ਮਿਸਲ। ਸਤਯੁਗ ਹੈ ਫੁੱਲਾਂ ਦਾ ਬਗੀਚਾ। ਫਿਰ ਸਾਡੇ ਨੈਣ ਹੀ ਠੰਡੇ ਹੋ ਜਾਣਗੇ। ਬਗੀਚੇ ਵਿੱਚ ਜਾਣ
ਨਾਲ ਨੈਣ ਠੰਡੇ ਸ਼ੀਤਲ ਹੋ ਜਾਂਦੇ ਹਨ ਨਾ। ਤਾਂ ਤੁਸੀਂ ਹੁਣ ਪਦਮਾਪਦਮ ਭਾਗਸ਼ਾਲੀ ਬਣ ਰਹੇ ਹੋ।
ਬ੍ਰਾਹਮਣ ਜੋ ਵੱਡੇ ਹਨ ਉਨ੍ਹਾਂ ਦੇ ਪਾਂਵ ਵਿੱਚ ਪਦਮ ਹੈ। ਤੁਸੀਂ ਬੱਚਿਆਂ ਨੂੰ ਸਮਝਾਉਣਾ ਚਾਹੀਦਾ
ਹੈ - ਅਸੀਂ ਇਹ ਰਾਜ ਸਥਾਪਨ ਕਰ ਰਹੇ ਹਾਂ, ਇਸਲਈ ਬਾਬਾ ਨੇ ਬੈਜ ਬਣਵਾਏ ਹਨ। ਸਫੇਦ ਸਾੜ੍ਹੀ ਪਹਿਨੀ
ਹੋਈ ਹੋਵੇ, ਬੈਜ ਲਗਾ ਹੋਵੇ, ਇਸ ਨਾਲ ਖੁਦ ਹੀ ਸੇਵਾ ਹੁੰਦੀ ਰਹੇਗੀ। ਮਨੁੱਖ ਗਾਉਂਦੇ ਹਨ - ਆਤਮਾ
ਪਰਮਾਤਮਾ ਵੱਖ ਰਹੇ ਬਹੁਕਾਲ... ਪਰ ਬਹੁਕਾਲ ਦਾ ਅਰਥ ਕੋਈ ਵੀ ਸਮਝਦੇ ਨਹੀਂ ਹਨ। ਤੁਹਾਨੂੰ ਬਾਪ ਨੇ
ਦੱਸਿਆ ਹੈ ਕਿ ਬਹੁਕਾਲ ਅਰਥਾਤ 5 ਹਜ਼ਾਰ ਵਰ੍ਹੇ ਦੇ ਬਾਪ ਤੁਸੀਂ ਬੱਚੇ ਬਾਪ ਨਾਲ ਮਿਲਦੇ ਹੋ। ਤੁਸੀਂ
ਇਹ ਵੀ ਜਾਣਦੇ ਹੋ ਕਿ ਇਸ ਸ੍ਰਿਸ਼ਟੀ ਵਿੱਚ ਸਭ ਤੋਂ ਨਾਮੀਗ੍ਰਾਮੀ ਹਨ ਇਹ ਰਾਧੇ ਕ੍ਰਿਸ਼ਨ। ਇਹ ਸਤਯੁਗ
ਦੇ ਫਸਟ ਪ੍ਰਿੰਸ ਪ੍ਰਿੰਸੇਜ ਹਨ। ਕਦੀ ਕਿਸੇ ਨੇ ਖਿਆਲ ਵਿੱਚ ਵੀ ਨਹੀਂ ਆਏਗਾ ਕਿ ਇਹ ਕਿਥੋਂ ਤੋਂ ਆਏ।
ਸਤਯੁਗ ਦੇ ਅੱਗੇ ਜਰੂਰ ਕਲਯੁਗ ਹੋਵੇਗਾ। ਉਨ੍ਹਾਂ ਨੇ ਕੀ ਕਰਮ ਕੀਤੇ ਜੋ ਵਿਸ਼ਵ ਦੇ ਮਾਲਿਕ ਬਣੇ।
ਭਾਰਤਵਾਸੀ ਕੋਈ ਇਨ੍ਹਾਂ ਨੂੰ ਵਿਸ਼ਵ ਦਾ ਮਾਲਿਕ ਨਹੀਂ ਸਮਝਦੇ ਹਨ। ਇਨ੍ਹਾਂ ਦਾ ਜਦੋਂ ਰਾਜ ਸੀ ਤਾਂ
ਭਾਰਤ ਵਿੱਚ ਹੋਰ ਕੋਈ ਧਰਮ ਸੀ ਨਹੀਂ। ਹੁਣ ਤੁਸੀਂ ਬੱਚੇ ਜਾਣਦੇ ਹੋ - ਬਾਪ ਸਾਨੂੰ ਰਾਜਯੋਗ ਸਿਖਾ
ਰਹੇ ਹਨ। ਸਾਡੀ ਏਮ ਆਬਜੈਕਟ ਇਹ ਹੈ। ਭਾਵੇਂ ਮੰਦਿਰਾਂ ਵਿੱਚ ਉਨ੍ਹਾਂ ਦੇ ਚਿੱਤਰ ਆਦਿ ਹਨ। ਪਰ ਇਹ
ਥੋੜੀ ਸਮਝਦੇ ਹਨ ਕਿ ਇਸ ਸਮੇਂ ਇਹ ਸਥਾਪਨਾ ਹੋ ਰਹੀ ਹੈ। ਤੁਹਾਡੇ ਵਿੱਚ ਵੀ ਨੰਬਰਵਾਰ ਸਮਝਦੇ ਹਨ।
ਕੋਈ ਤਾਂ ਬਿਲਕੁਲ ਹੀ ਭੁੱਲ ਜਾਂਦੇ ਹਨ। ਚਲਣ ਇਵੇਂ ਹੁੰਦੀ ਹੈ ਜਿਵੇਂ ਪਹਿਲੇ ਸੀ। ਇੱਥੇ ਸਮਝਦੇ
ਤਾਂ ਬਹੁਤ ਚੰਗਾ ਹਨ, ਇੱਥੇ ਤੋਂ ਬਾਹਰ ਨਿਕਲ ਖਲਾਸ। ਸਰਵਿਸ ਦਾ ਸ਼ੌਂਕ ਰਹਿਣਾ ਚਾਹੀਦਾ ਹੈ। ਸਭ ਨੂੰ
ਇਹ ਪੈਗਾਮ ਦੇਣ ਦੀ ਯੁਕਤੀ ਰਚਣ। ਮਿਹਨਤ ਕਰਨੀ ਹੈ। ਨਸ਼ੇ ਨਾਲ ਦੱਸਣਾ ਚਾਹੀਦਾ ਹੈ - ਸ਼ਿਵਬਾਬਾ
ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਪਾਪ ਮਿਟ ਜਾਣਗੇ। ਅਸੀਂ ਇੱਕ ਸ਼ਿਵਬਾਬਾ ਦੇ ਸਿਵਾਏ ਹੋਰ ਕਿਸੇ
ਨੂੰ ਯਾਦ ਨਹੀਂ ਕਰਦੇ ਹਨ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਏਮ ਆਬਜੈਕਟ
ਦਾ ਚਿੱਤਰ ਹਮੇਸ਼ਾ ਨਾਲ ਰੱਖਣਾ ਹੈ। ਨਸ਼ਾ ਰਹੇ ਕਿ ਹੁਣ ਅਸੀਂ ਸ਼੍ਰੀਮਤ ਤੇ ਵਿਸ਼ਵ ਦਾ ਮਾਲਿਕ ਬਣ ਰਹੇ
ਹਾਂ। ਅਸੀਂ ਇਵੇਂ ਦੇ ਫੁੱਲਾਂ ਦੇ ਬਗੀਚੇ ਵਿੱਚ ਜਾਂਦੇ ਹਾਂ - ਜਿੱਥੇ ਸਾਡੇ ਨੈਣ ਹੀ ਸ਼ੀਤਲ ਹੋ
ਜਾਣਗੇ।
2. ਸਰਵਿਸ ਦਾ ਬਹੁਤ -
ਬਹੁਤ ਸ਼ੌਂਕ ਰੱਖਣਾ ਹੈ। ਵੱਡੇ ਦਿਲ ਅਤੇ ਉਮੰਗ ਨਾਲ ਵੱਡੇ - ਵੱਡੇ ਚਿੱਤਰਾਂ ਤੇ ਸਰਵਿਸ ਕਰਨੀ ਹੈ।
ਬੈਗਰ ਟੂ ਪ੍ਰਿੰਸ ਬਣਾਉਣਾ ਹੈ।
ਵਰਦਾਨ:-
ਕਰਮਾਂ ਦੀ ਗਤੀ ਨੂੰ ਜਾਣ ਗਤੀ - ਸਦਗਤੀ ਦਾ ਫੈਸਲਾ ਕਰਨ ਵਾਲੇ ਮਾਸਟਰ ਦੁੱਖ ਹਰਤਾ ਸੁਖ ਕਰਤਾ ਭਵ।
ਹੁਣ ਤੱਕ ਆਪਣੇ ਜੀਵਨ ਦੀ
ਕਹਾਣੀ ਵੇਖਣ ਅਤੇ ਸੁਣਨ ਵਿੱਚ ਬਿਜੀ ਨਹੀਂ ਰਹੋ। ਲੇਕਿਨ ਹਰ ਇੱਕ ਦੇ ਕਰਮ ਨੂੰ ਜਾਣ ਗਤੀ ਸਦਗਤੀ
ਦੇਣ ਦੇ ਫੈਸਲੇ ਕਰੋ। ਮਾਸਟਰ ਦੁੱਖਹਰਤਾ ਸੁਖ ਕਰਤਾ ਦਾ ਪਾਰਟ ਵਜਾਓ। ਆਪਣੀ ਰਚਨਾ ਦੇ ਦੁੱਖ ਅਸ਼ਾਂਤੀ
ਦੀ ਸਮੱਸਿਆ ਨੂੰ ਸਮਾਪਤ ਕਰੋ, ਉਨ੍ਹਾਂ ਨੂੰ ਮਹਾਦਾਨ ਅਤੇ ਵਰਦਾਨ ਦਵੋ। ਖੁਦ ਸੁਵਿਧਾਵਾਂ ਨਾ ਲਵੋ,
ਹੁਣ ਤਾਂ ਦਾਤਾ ਬਣਕੇ ਦਵੋ। ਜੇਕਰ ਸੇਲਵੇਸ਼ਨ ਦੇ ਆਧਾਰ ਤੇ ਖੁਦ ਦੀ ਉੱਨਤੀ ਜਾਂ ਸੇਵਾ ਵਿਚ ਅਲਪਕਾਲ
ਦੇ ਲਈ ਸਫਲਤਾ ਪ੍ਰਾਪਤ ਹੋ ਵੀ ਜਾਵੇ ਤਾਂ ਜੋ ਅੱਜ ਮਹਾਨ ਹੋਣਗੇ ਕਲ ਮਹਾਨਤਾ ਦੀ ਪਿਆਸੀ ਆਤਮਾ ਬਣ
ਜਾਣਗੇ।
ਸਲੋਗਨ:-
ਅਨੁਭੂਤੀ ਨਾ
ਹੋਣਾ - ਯੁੱਧ ਦੀ ਸਟੇਜ ਹੈ, ਯੋਗੀ ਬਣੋ ਯੋਧੇ ਨਹੀਂ।
ਅਵਿਅਕਤ ਇਸ਼ਾਰੇ : -
ਅਸ਼ਰੀਰੀ ਅਤੇ ਵਿਦੇਹੀ ਸਥਿਤੀ ਦਾ ਅਭਿਆਸ ਵਧਾਓ।
ਜਿਵੇਂ ਬ੍ਰਹਮਾ ਬਾਪ
ਅਵਿਅਕਤ ਹਨ ਵਿਦੇਹੀ ਸਥਿਤੀ ਦਵਾਰਾ ਕਰਮਾਤੀਤ ਬਣੇ, ਤਾਂ ਅਵਿਅਕਤ ਬ੍ਰਹਮਾ ਦੀ ਵਿਸ਼ੇਸ਼ ਪਾਲਣਾ ਦੇ
ਪਾਤਰ ਹੋ ਇਸਲਈ ਅਵਿਅਕਤ ਪਾਲਣਾ ਦਾ ਰਿਸਪਾਂਡ ਵਿਦੇਹੀ ਬਣਕੇ ਦਵੋ। ਸੇਵਾ ਅਤੇ ਸਥਿਤੀ ਦਾ ਬੈਲੈਂਸ
ਰੱਖੋ। ਵਿਦੇਹੀ ਮਾਨਾ ਦੇਹ ਤੋਂ ਨਿਆਰਾ। ਸਵਭਾਵ, ਸੰਸਾਕਰ, ਕਮਜੋਰੀਆਂ ਸਭ ਦੇਹ ਦੇ ਨਾਲ ਹਨ ਅਤੇ
ਦੇਹ ਤੋਂ ਨਿਆਰਾ ਹੋ ਗਿਆ, ਇਸਲਈ ਇਹ ਡਰਿੱਲ ਬਹੁਤ ਸਹਿਯੋਗ ਦੇਵੇਗੀ, ਇਸ ਵਿੱਚ ਕਾਂਟ੍ਰੋਲਿੰਗ ਪਾਵਰ।
ਚਾਹੀਦੀ ਹੈ।