27.06.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਤੁਹਾਡਾ
ਟਾਈਮ ਬਹੁਤ ਵੈਲਿਯੂਏਬਲ ਹੈ, ਇਸਲਈ ਫਾਲਤੂ ਗੱਲਾਂ ਵਿੱਚ ਆਪਣਾ ਟਾਈਮ ਵੇਸਟ ਨਾ ਕਰੋ"
ਪ੍ਰਸ਼ਨ:-
ਮਨੁੱਖ ਤੋਂ
ਦੇਵਤਾ ਬਣਨ ਦੇ ਲਈ ਬਾਪ ਦੀ ਕਿਹੜੀ ਸ਼੍ਰੀਮਤ ਮਿਲੀ ਹੋਈ ਹੈ?
ਉੱਤਰ:-
ਬੱਚੇ, ਤੁਸੀਂ
ਜੱਦ ਕਿ ਮਨੁੱਖ ਤੋਂ ਦੇਵਤਾ ਬਣਦੇ ਹੋ ਤਾਂ ਕੋਈ ਆਸੁਰੀ ਸ੍ਵਭਾਵ ਨਹੀਂ ਹੋਣਾ ਚਾਹੀਦਾ, 2. ਕੋਈ ਤੇ
ਗੁੱਸਾ ਨਹੀਂ ਕਰਨਾ ਹੈ, 3. ਕਿਸੇ ਨੂੰ ਵੀ ਦੁੱਖ ਨਹੀਂ ਦੇਣਾ, 4. ਕੋਈ ਵੀ ਫਾਲਤੂ ਗੱਲਾਂ ਕੰਨ ਤੋਂ
ਨਹੀਂ ਸੁਣਨੀਆਂ ਹਨ। ਬਾਪ ਦੀ ਸ਼੍ਰੀਮਤ ਹੈ ਹਿਅਰ ਨੋ ਇਵਿਲ...
ਓਮ ਸ਼ਾਂਤੀ
ਤੁਸੀਂ ਬੱਚਿਆਂ ਦਾ ਬੈਠਣਾ ਸਿੰਪਲ ਹੈ। ਕਿਥੇ ਵੀ ਬੈਠ ਸਕਦੇ ਹੋ। ਚਾਹੇ ਜੰਗਲ ਵਿੱਚ ਬੈਠੋ, ਪਹਾੜੀ
ਤੇ ਬੈਠੋ, ਘਰ ਵਿੱਚ ਬੈਠੋ ਜਾਂ ਕੁਟੀਆ ਵਿੱਚ ਬੈਠੋ, ਕਿੱਥੇ ਵੀ ਬੈਠ ਸਕਦੇ ਹੋ। ਇਵੇਂ ਬੈਠਣ ਨਾਲ
ਤੁਸੀਂ ਬੱਚੇ ਟਰਾਂਸਫਰ ਹੁੰਦੇ ਹੋ। ਤੁਸੀਂ ਬੱਚੇ ਜਾਣਦੇ ਹੋ ਹੁਣ ਅਸੀਂ ਮਨੁੱਖ, ਭਵਿੱਖ ਦੇ ਲਈ
ਦੇਵਤਾ ਬਣ ਰਹੇ ਹਾਂ। ਅਸੀਂ ਕੰਡਿਆਂ ਤੋਂ ਫੁਲ ਬਣ ਰਹੇ ਹਾਂ। ਬਾਬਾ ਬਾਗਵਾਨ ਵੀ ਹੈ, ਮਾਲੀ ਵੀ ਹੈ।
ਅਸੀਂ ਬਾਪ ਨੂੰ ਯਾਦ ਕਰਨ ਨਾਲ ਅਤੇ 84 ਦਾ ਚੱਕਰ ਫਿਰਾਉਣ ਨਾਲ ਟਰਾਂਸਫਰ ਹੋ ਰਹੇ ਹਾਂ। ਇੱਥੇ ਬੈਠੋ,
ਭਾਵੇਂ ਕਿਥੇ ਵੀ ਬੈਠੋ ਤੁਸੀਂ ਟਰਾਂਸਫਰ ਹੁੰਦੇ - ਹੁੰਦੇ ਮਨੁੱਖ ਤੋਂ ਦੇਵਤਾ ਬਣਦੇ ਜਾਂਦੇ ਹੋ।
ਬੁੱਧੀ ਵਿੱਚ ਏਮ ਆਬਜੈਕਟ ਹੈ, ਅਸੀਂ ਇਹ ਬਣ ਰਹੇ ਹਾਂ। ਕੁਝ ਵੀ ਕੰਮ - ਕਾਜ ਕਰੋ, ਰੋਟੀ ਪਕਾਓ,
ਬੁੱਧੀ ਵਿੱਚ ਸਿਰਫ ਬਾਪ ਨੂੰ ਯਾਦ ਕਰੋ। ਬੱਚਿਆਂ ਨੂੰ ਇਹ ਸ਼੍ਰੀਮਤ ਮਿਲਦੀ ਹੈ - ਚਲਦੇ - ਫਿਰਦੇ ਸਭ
ਕੁਝ ਕਰਦੇ ਸਿਰਫ ਯਾਦ ਵਿੱਚ ਰਹੋ। ਬਾਪ ਦੀ ਯਾਦ ਨਾਲ ਵਰਸਾ ਵੀ ਯਾਦ ਆਉਂਦਾ ਹੈ, 84 ਦਾ ਚੱਕਰ ਵੀ
ਯਾਦ ਆਉਂਦਾ ਹੈ। ਇਸ ਵਿੱਚ ਹੋਰ ਕੀ ਤਕਲੀਫ ਹੈ, ਕੁਝ ਵੀ ਨਹੀਂ। ਜੱਦ ਕਿ ਅਸੀਂ ਦੇਵਤਾ ਬਣਦੇ ਹਾਂ,
ਤਾਂ ਕੋਈ ਆਸੁਰੀ ਸ੍ਵਭਾਵ ਵੀ ਨਹੀਂ ਹੋਣਾ ਚਾਹੀਦਾ ਹੈ। ਕਿਸੇ ਤੇ ਗੁੱਸਾ ਨਹੀਂ ਕਰਨਾ, ਕਿਸੇ ਨੂੰ
ਦੁੱਖ ਨਹੀਂ ਦੇਣਾ, ਕੋਈ ਵੀ ਫਾਲਤੂ ਗੱਲਾਂ ਕੰਨਾਂ ਤੋਂ ਸੁਣਨੀਆਂ ਨਹੀਂ ਹਨ। ਸਿਰਫ ਬਾਪ ਨੂੰ ਯਾਦ
ਕਰੋ। ਬਾਕੀ ਸੰਸਾਰ ਦੀ ਝਰਮੁਈ - ਝਗਮੁਈ ਤਾਂ ਬਹੁਤ ਸੁਣੀ ਹੈ। ਅੱਧਾਕਲਪ ਤੋਂ ਇਹ ਸੁਣਦੇ - ਸੁਣਦੇ
ਤੁਸੀਂ ਥੱਲੇ ਡਿੱਗੇ ਹੋ। ਹੁਣ ਬਾਪ ਕਹਿੰਦੇ ਹਨ ਇਹ ਝਰਮੁਈ - ਝਗਮੁਈ ਤਾਂ ਬਹੁਤ ਸੁਣੀ। ਅੱਧਾਕਲਪ
ਤੋਂ ਇਹ ਸੁਣਦੇ - ਸੁਣਦੇ ਤੁਸੀਂ ਥੱਲੇ ਡਿੱਗਦੇ ਹੋ। ਹੁਣ ਬਾਪ ਕਹਿੰਦੇ ਹਨ ਇਹ ਝਰਮੁਈ - ਝਗਮੁਈ ਨਾ
ਕਰੋ। ਫਲਾਣਾ ਇਵੇਂ ਹੈ, ਇਨ੍ਹਾਂ ਵਿੱਚ ਇਹ ਹੈ। ਕੋਈ ਵੀ ਫਾਲਤੂ ਗੱਲਾਂ ਨਹੀਂ ਕਰਨੀਆਂ ਹਨ। ਇਹ ਜਿਵੇਂ
ਕਿ ਆਪਣਾ ਟਾਈਮ ਵੇਸਟ ਕਰਨਾ ਹੈ। ਤੁਹਾਡਾ ਟਾਈਮ ਬਹੁਤ ਵੈਲਿਊਏਬਲ ਹੈ। ਪੜ੍ਹਾਈ ਨਾਲ ਹੀ ਆਪਣਾ
ਕਲਿਆਣ ਹੈ, ਇਸ ਤੋਂ ਹੀ ਪਦ ਪਾਵਾਂਗੇ। ਉਸ ਪੜ੍ਹਾਈ ਵਿੱਚ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਮਤਿਹਾਨ
ਪਾਸ ਕਰਨ ਵਿਲਾਇਤ ਵਿੱਚ ਜਾਂਦੇ ਹਨ। ਤੁਹਾਨੂੰ ਤਾਂ ਕੋਈ ਤਕਲੀਫ ਨਹੀਂ ਦਿੰਦੇ। ਬਾਪ ਆਤਮਾਵਾਂ ਨੂੰ
ਕਹਿੰਦੇ ਹਨ ਮੈਨੂੰ ਬਾਪ ਨੂੰ ਯਾਦ ਕਰੋ, ਇੱਕ - ਦੂਜੇ ਨੂੰ ਸਾਹਮਣੇ ਬਿਠਾਉਂਦੇ ਹਨ, ਤਾਂ ਵੀ ਬਾਪ
ਦੀ ਯਾਦ ਵਿੱਚ ਰਹੋ। ਯਾਦ ਵਿੱਚ ਬੈਠਦੇ - ਬੈਠਦੇ ਤੁਸੀਂ ਕੰਡਿਆਂ ਤੋਂ ਫੁੱਲ ਬਣਦੇ ਹੋ। ਕਿੰਨੀ ਚੰਗੀ
ਯੁਕਤੀ ਹੈ, ਤਾਂ ਬਾਪ ਦੀ ਸ਼੍ਰੀਮਤ ਤੇ ਚੱਲਣਾ ਚਾਹੀਦਾ ਹੈ ਨਾ। ਹਰ ਇੱਕ ਦੀ ਵੱਖ - ਵੱਖ ਬਿਮਾਰੀ
ਹੁੰਦੀ ਹੈ। ਤਾਂ ਹਰ ਇੱਕ ਬਿਮਾਰੀ ਦੇ ਲਈ ਸਰਜਨ ਹਨ। ਵੱਡੇ - ਵੱਡੇ ਆਦਮੀਆਂ ਦੇ ਖਾਸ ਸਰਜਨ ਹੁੰਦੇ
ਹਨ ਨਾ। ਤੁਹਾਡਾ ਸਰਜਨ ਕੌਣ ਬਣਿਆ ਹੈ? ਭਗਵਾਨ। ਉਹ ਹੈ ਅਵਿਨਾਸ਼ੀ ਸਰਜਨ। ਕਹਿੰਦੇ ਹਨ ਅਸੀਂ ਤੁਹਾਨੂੰ
ਅੱਧਾਕਲਪ ਦੇ ਲਈ ਨਿਰੋਗੀ ਬਣਾਉਂਦੇ ਹਾਂ। ਸਿਰਫ ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਤੁਸੀਂ
21 ਜਨਮ ਦੇ ਲਈ ਨਿਰੋਗੀ ਬਣ ਜਾਵੋਗੇ। ਇਹ ਗੰਢ ਬੰਨ ਦੇਣੀ ਚਾਹੀਦੀ ਹੈ। ਯਾਦ ਨਾਲ ਹੀ ਤੁਸੀਂ ਨਿਰੋਗੀ
ਬਣ ਜਾਓਗੇ। ਫਿਰ 21 ਜਨਮ ਲਈ ਕੋਈ ਵੀ ਰੋਗ ਨਹੀਂ ਹੋਵੇਗਾ। ਭਾਵੇਂ ਆਤਮਾ ਤਾਂ ਅਵਿਨਸ਼ੀ ਹੈ, ਸ਼ਰੀਰ
ਹੀ ਰੋਗੀ ਬਣਦਾ ਹੈ। ਪਰ ਭੋਗਦੀ ਤਾਂ ਆਤਮਾ ਹੈ ਨਾ। ਉੱਥੇ ਅੱਧਾਕਲਪ ਤੁਸੀਂ ਕਦੀ ਵੀ ਰੋਗੀ ਨਹੀਂ
ਬਣੋਗੇ। ਸਿਰਫ ਯਾਦ ਵਿੱਚ ਤਤਪਰ ਰਹੋ। ਸਰਵਿਸ ਤਾਂ ਬੱਚਿਆਂ ਨੂੰ ਕਰਨੀ ਹੀ ਹੈ। ਪ੍ਰਦਰਸ਼ਨੀ ਵਿੱਚ
ਸਰਵਿਸ ਕਰਦੇ - ਕਰਦੇ ਬੱਚਿਆਂ ਦੇ ਗਲ਼ੇ ਘੁੱਟ ਜਾਂਦੇ ਹਨ। ਕਈ ਬੱਚੇ ਫਿਰ ਸਮਝਦੇ ਹਨ ਅਸੀਂ ਸਰਵਿਸ
ਕਰਦੇ - ਕਰਦੇ ਚਲੇ ਜਾਵਾਂਗੇ ਬਾਬਾ ਦੇ ਕੋਲ। ਇਹ ਵੀ ਬਹੁਤ ਚੰਗਾ ਹੈ, ਸਰਵਿਸ ਦਾ ਤਰੀਕਾ। ਪ੍ਰਦਰਸ਼ਨੀ
ਵਿੱਚ ਵੀ ਬੱਚਿਆਂ ਨੂੰ ਸਮਝਾਉਣਾ ਹੈ। ਪ੍ਰਦਰਸ਼ਨੀ ਵਿੱਚ ਪਹਿਲੇ - ਪਹਿਲੇ ਇਹ ਲਕਸ਼ਮੀ - ਨਾਰਾਇਣ ਦਾ
ਚਿੱਤਰ ਵਿਖਾਉਣਾ ਚਾਹੀਦਾ ਹੈ। ਇਹ ਏ- ਵਨ ਚਿੱਤਰ ਹੈ। ਭਾਰਤ ਵਿੱਚ ਅੱਜ ਤੋਂ 5 ਹਜ਼ਾਰ ਵਰ੍ਹੇ ਪਹਿਲੇ
ਬਰੋਬਰ ਇਨ੍ਹਾਂ ਦਾ ਰਾਜ ਸੀ। ਅਥਾਹ ਧਨ ਸੀ। ਪਵਿੱਤਰਤਾ - ਸੁੱਖ - ਸ਼ਾਂਤੀ ਸਭ ਸੀ। ਪਰ ਭਗਤੀ ਮਾਰਗ
ਵਿੱਚ ਸਤਯੁਗ ਨੂੰ ਲੱਖਾਂ ਵਰ੍ਹੇ ਦੇ ਦਿਤੇ ਹਨ ਤਾਂ ਕੋਈ ਵੀ ਗੱਲ ਯਾਦ ਕਿਵੇਂ ਆਏ, ਇਹ ਲਕਸ਼ਮੀ -
ਨਾਰਾਇਣ ਦਾ ਫਸਟਕਲਾਸ ਚਿੱਤਰ ਹੈ। ਸਤਯੁਗ ਵਿੱਚ 1250 ਵਰ੍ਹੇ ਇਸ ਡਾਇਨੈਸਟੀ ਨੇ ਰਾਜ ਕੀਤਾ ਸੀ।
ਅੱਗੇ ਤੁਸੀਂ ਵੀ ਨਹੀਂ ਜਾਣਦੇ ਸੀ। ਹੁਣ ਬਾਪ ਨੇ ਤੁਸੀਂ ਬੱਚਿਆਂ ਨੂੰ ਸਮ੍ਰਿਤੀ ਦਵਾਈ ਹੈ ਕਿ ਤੁਸੀਂ
ਸਾਰੇ ਵਿਸ਼ਵ ਤੇ ਰਾਜ ਕੀਤਾ ਸੀ, ਕੀ ਤੁਸੀਂ ਭੁੱਲ ਗਏ ਹੋ। 84 ਜਨਮ ਵੀ ਤੁਸੀਂ ਲੀਤੇ ਹਨ। ਤੁਸੀਂ ਹੀ
ਸੂਰਜਵੰਸ਼ੀ ਸੀ। ਪੁਨਰਜਨਮ ਤਾਂ ਲੈਂਦੇ ਹੀ ਹਨ। 84 ਜਨਮ ਤੁਸੀਂ ਕਿਵੇਂ ਲੈਂਦੇ ਹੋ, ਇਹ ਬਹੁਤ ਸਿੰਪਲ
ਗੱਲ ਹੈ ਸਮਝਣ ਦੀ। ਥੱਲੇ ਉਤਰਦੇ ਆਏ, ਹੁਣ ਫਿਰ ਬਾਪ ਚੜ੍ਹਦੀ ਕਲਾ ਵਿੱਚ ਲੈ ਜਾਂਦੇ ਹਨ। ਗਾਉਂਦੇ
ਵੀ ਹਨ ਚੜ੍ਹਦੀ ਕਲਾ ਤੇਰੇ ਭਾਣੇ ਸਭ ਦਾ ਭਲਾ। ਫਿਰ ਸ਼ੰਖ ਆਦਿ ਵਜਾਉਂਦੇ ਹਨ। ਹੁਣ ਤੁਸੀਂ ਬੱਚੇ
ਜਾਣਦੇ ਹੋ ਹਾਹਾਕਾਰ ਹੋਵੇਗਾ, ਪਾਕਿਸਤਾਨ ਵਿੱਚ ਵੇਖੋ ਕੀ ਹੋ ਗਿਆ ਸੀ - ਸਭ ਦੇ ਮੁੱਖ ਤੋਂ ਇਹ ਹੀ
ਨਿਕਲਦਾ ਸੀ ਹੇ ਭਗਵਾਨ, ਹਾਏ ਰਾਮ ਹੁਣ ਕੀ ਹੋਵੇਗਾ। ਹੁਣ ਇਹ ਵਿਨਾਸ਼ ਤਾਂ ਬਹੁਤ ਵੱਡਾ ਹੈ, ਪਿੱਛੇ
ਫਿਰ ਜੈ ਜੈਕਾਰ ਹੋਣੀ ਹੈ। ਬਾਪ ਬੱਚਿਆਂ ਨੂੰ ਸਮਝਾਉਂਦੇ ਹਨ - ਇਸ ਬੇਹੱਦ ਦੀ ਦੁਨੀਆਂ ਦਾ ਹੁਣ
ਵਿਨਾਸ਼ ਹੋਣਾ ਹੈ। ਬੇਹੱਦ ਦਾ ਬਾਪ ਬੇਹੱਦ ਦਾ ਗਿਆਨ ਤੁਹਾਨੂੰ ਸੁਣਾਉਂਦੇ ਹਨ। ਹੱਦ ਦੀ ਗੱਲਾਂ
ਹਿਸ੍ਟ੍ਰੀ ਜੋਗ੍ਰਾਫੀ ਤਾਂ ਸੁਣਦੇ ਆਏ ਹੋ। ਇਹ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਲਕਸ਼ਮੀ - ਨਾਰਾਇਣ
ਨੇ ਰਾਜ ਕਿਵੇਂ ਕੀਤਾ। ਇਨ੍ਹਾਂ ਦੀ ਹਿਸ੍ਟ੍ਰੀ - ਜੋਗ੍ਰਾਫੀ ਕੋਈ ਵੀ ਨਹੀਂ ਜਾਣਦੇ। ਤੁਸੀਂ ਚੰਗੀ
ਰੀਤੀ ਜਾਣਦੇ ਹੋ - ਇੰਨੇ ਜਨਮ ਰਾਜ ਕੀਤਾ ਫਿਰ ਇਹ ਧਰਮ ਹੁੰਦੇ ਹਨ, ਇਸ ਨੂੰ ਕਿਹਾ ਜਾਂਦਾ ਹੈ
ਸਪ੍ਰਿਚੂਅਲ ਨਾਲੇਜ, ਜੋ ਸੁਪ੍ਰਿਚੂਅਲ ਫਾਦਰ ਬੱਚਿਆਂ ਨੂੰ ਬੈਠ ਦਿੰਦੇ ਹਨ। ਉੱਥੇ ਤਾਂ ਮਨੁੱਖ,
ਮਨੁੱਖ ਨੂੰ ਪੜ੍ਹਾਉਂਦੇ ਹਨ, ਇੱਥੇ ਅਸੀਂ ਆਤਮਾਵਾਂ ਨੂੰ ਪਰਮਾਤਮਾ ਆਪ ਸਮਾਨ ਬਣਾ ਰਹੇ ਹਨ। ਟੀਚਰ
ਜਰੂਰ ਆਪਸਮਾਨ ਬਣਾਉਣਗੇ।
ਬਾਪ ਕਹਿੰਦੇ ਹਨ ਮੈ
ਤੁਹਾਨੂੰ ਆਪਣੇ ਤੋਂ ਵੀ ਉੱਚ ਡਬਲ ਸਿਰਤਾਜ ਬਣਾਉਂਦਾ ਹਾਂ। ਲਾਈਟ ਦਾ ਤਾਜ ਮਿਲਦਾ ਹੈ ਯਾਦ ਨਾਲ, ਅਤੇ
84 ਦੇ ਚੱਕਰ ਨੂੰ ਜਾਨਣ ਨਾਲ ਤੁਸੀਂ ਚੱਕਰਵਰਤੀ ਬਣਦੇ ਹੋ, ਹੁਣ ਤੁਸੀਂ ਬੱਚਿਆਂ ਨੂੰ ਕਰ - ਅਕਰਮ -
ਵਿਕਰਮ ਦੀ ਗਤੀ ਵੀ ਸਮਝਾਈ ਹੈ। ਸਤਯੁਗ ਵਿੱਚ ਕਰਮ - ਅਕਰਮ ਹੁੰਦਾ ਹੈ। ਰਾਵਣ ਰਾਜ ਵਿੱਚ ਹੀ ਕਰਮ -
ਵਿਕਰਮ ਹੁੰਦਾ ਹੈ। ਪੌੜ੍ਹੀ ਉਤਰਦੇ ਆਉਂਦੇ ਹਨ, ਕਲਾ ਘੱਟ ਹੁੰਦੇ - ਹੁੰਦੇ ਉਤਰਨਾ ਹੀ ਹੈ। ਕਿੰਨਾ
ਛੀ - ਛੀ ਬਣ ਜਾਂਦੇ ਹਨ। ਫਿਰ ਬਾਪ ਆਕੇ ਭਗਤਾਂ ਨੂੰ ਫਲ ਦਿੰਦੇ ਹਨ। ਦੁਨੀਆਂ ਵਿੱਚ ਭਗਤ ਤਾਂ ਸਭ
ਹਨ। ਸਤਯੁਗ ਵਿੱਚ ਭਗਤ ਕੋਈ ਹੁੰਦਾ ਨਹੀਂ। ਭਗਤੀ ਕਲਟ ਇੱਥੇ ਹੈ। ਉੱਥੇ ਤਾਂ ਗਿਆਨ ਦੀ ਪ੍ਰਾਲੱਬਧ
ਹੁੰਦੀ ਹੈ। ਹੁਣ ਤੁਸੀਂ ਜਾਣਦੇ ਹੋ ਅਸੀਂ ਬਾਪ ਤੋਂ ਬੇਹੱਦ ਦੀ ਪ੍ਰਾਲੱਬਧ ਲੈ ਰਹੇ ਹਾਂ। ਕਿਸੇ ਨੂੰ
ਵੀ ਪਹਿਲੇ - ਪਹਿਲੇ ਇਸ ਲਕਸ਼ਮੀ - ਨਾਰਾਇਣ ਦੇ ਚਿੱਤਰ ਤੇ ਸਮਝਾਓ। ਅੱਜ ਤੋਂ 5 ਹਜ਼ਾਰ ਵਰ੍ਹੇ ਪਹਿਲੇ
ਇਨ੍ਹਾਂ ਦਾ ਰਾਜ ਸੀ, ਵਿਸ਼ਵ ਵਿੱਚ ਸੁਖ ਸ਼ਾਂਤੀ - ਪਵਿੱਤਰਤਾ ਸਭ ਸੀ, ਹੋਰ ਕੋਈ ਧਰਮ ਨਹੀਂ ਸੀ। ਇਸ
ਸਮੇਂ ਤਾਂ ਕਈ ਧਰਮ ਹਨ, ਉਹ ਪਹਿਲੇ ਧਰਮ ਹਨ ਨਹੀਂ ਫਿਰ ਇਸ ਧਰਮ ਨੂੰ ਆਉਣਾ ਹੈ ਜਰੂਰ। ਹੁਣ ਬਾਪ
ਕਿੰਨਾ ਪਿਆਰ ਨਾਲ ਪੜ੍ਹਾਉਂਦੇ ਹਨ। ਕੋਈ ਲੜਾਈ ਦੀ ਗੱਲ ਨਹੀਂ, ਬੇਗਰ ਲਾਈਫ ਹੈ, ਪਰਾਇਆ ਰਾਜ ਹੈ,
ਆਪਣਾ ਸਭ ਕੁਝ ਗੁਪਤ ਹੈ। ਬਾਬਾ ਵੀ ਗੁਪਤ ਆਇਆ ਹੋਇਆ ਹੈ। ਆਤਮਾਵਾਂ ਨੂੰ ਬੈਠ ਸਮਝਾਉਂਦੇ ਹਨ। ਆਤਮਾ
ਹੀ ਸਭ ਕੁਝ ਕਰਦੀ ਹੈ। ਸ਼ਰੀਰ ਦੁਆਰਾ ਪਾਰ੍ਟ ਵਜਾਉਂਦੀ ਹੈ। ਉਹ ਹੁਣ ਦੇਹ - ਅਭਿਆਨ ਵਿੱਚ ਆਈ ਹੈ।
ਹੁਣ ਬਾਪ ਕਹਿੰਦੇ ਹਨ ਦੇਹੀ - ਅਭਿਮਾਨੀ ਬਣੋ। ਬਾਪ ਹੋਰ ਕੋਈ ਜ਼ਰਾ ਵੀ ਤਕਲੀਫ ਨਹੀਂ ਦਿੰਦੇ ਹਨ।
ਬਾਪ ਜੱਦ ਗੁਪਤ ਰੂਪ ਵਿੱਚ ਆਉਂਦੇ ਹਨ ਤਾਂ ਤੁਸੀਂ ਬੱਚਿਆਂ ਨੂੰ ਗੁਪਤ ਦਾਨ ਵਿੱਚ ਵਿਸ਼ਵ ਦੀ ਬਾਦਸ਼ਾਹੀ
ਦਿੰਦੇ ਹਨ। ਤੁਹਾਡਾ ਸਭ ਗੁਪਤ ਹੈ ਇਸਲਈ ਰਸਮ ਦੇ ਰੂਪ ਵਿੱਚ ਕੰਨਿਆ ਨੂੰ ਜੱਦ ਦਹੇਜ ਦਿੰਦੇ ਹਨ ਤਾਂ
ਗੁਪਤ ਹੀ ਦਿੰਦੇ ਹਨ। ਵਾਸਤਵ ਵਿੱਚ ਗਾਇਆ ਜਾਂਦਾ ਹੈ - ਗੁਪਤ ਦਾਨ ਮਹਾਂਪੁੰਨ। ਦੋ - ਚਾਰ ਨੂੰ ਪਤਾ
ਚੱਲਿਆ ਤਾਂ ਉਹ ਤਾਕਤ ਘਟ ਹੋ ਜਾਂਦੀ ਹੈ।
ਬਾਪ ਕਹਿੰਦੇ ਹਨ ਬੱਚੇ
ਤੁਸੀਂ ਪ੍ਰਦਰਸ਼ਨੀ ਵਿੱਚ ਪਹਿਲੇ - ਪਹਿਲੇ ਇਸ ਲਕਸ਼ਮੀ - ਨਾਰਾਇਣ ਦੇ ਚਿੱਤਰ ਤੇ ਸਭ ਨੂੰ ਸਮਝਾਓ।
ਤੁਸੀਂ ਚਾਹੁੰਦੇ ਹੋ ਨਾ - ਵਿਸ਼ਵ ਵਿੱਚ ਸ਼ਾਂਤੀ ਹੋਵੇ। ਪਰ ਉਹ ਕੱਦ ਸੀ, ਇਹ ਕਿਸੇ ਦੀ ਬੁੱਧੀ ਵਿੱਚ
ਨਹੀਂ ਹੈ। ਹੁਣ ਤੁਸੀਂ ਜਾਣਦੇ ਹੋ - ਸਤਯੁਗ ਵਿਚ ਪਵਿੱਤਰਤਾ, ਸੁਖ, ਸ਼ਾਂਤੀ ਸਭ ਸੀ, ਯਾਦ ਵੀ ਕਰਦੇ
ਹਨ ਫਲਾਣਾ ਸ੍ਵਰਗਵਾਸੀ ਹੋਇਆ, ਸਮਝਦੇ ਕੁਝ ਨਹੀਂ। ਜਿਸ ਨੂੰ ਜੋ ਆਇਆ ਕਹਿ ਦਿੰਦੇ, ਅਰਥ ਕੁਝ ਨਹੀਂ।
ਇਹ ਹੈ ਡਰਾਮਾ। ਮਿੱਠੇ - ਮਿੱਠੇ ਬੱਚਿਆਂ ਨੂੰ ਬੁੱਧੀ ਵਿੱਚ ਗਿਆਨ ਹੈ ਕਿ ਅਸੀਂ 84 ਦਾ ਚੱਕਰ
ਲਗਾਉਂਦੇ ਹਾਂ। ਹੁਣ ਬਾਪ ਆਏ ਹਨ - ਪਤਿਤ ਦੁਨੀਆਂ ਤੋਂ ਪਾਵਨ ਦੁਨੀਆਂ ਵਿੱਚ ਲੈ ਜਾਣ। ਬਾਪ ਦੀ ਯਾਦ
ਵਿੱਚ ਰਹਿੰਦੇ ਟਰਾਂਸਫਰ ਹੁੰਦੇ ਜਾਂਦੇ ਹਨ। ਕੰਡੇ ਤੋਂ ਫੁਲ ਬਣਦੇ ਹਨ। ਫਿਰ ਅਸੀਂ ਚੱਕਰਵਰਤੀ ਰਾਜਾ
ਬਣਾਂਗੇ। ਬਣਾਉਣ ਵਾਲਾ ਬਾਪ ਹੈ। ਉਹ ਪਰਮ ਆਤਮਾ ਤਾਂ ਹਮੇਸ਼ਾ ਪਿਓਰ ਹੈ। ਉਹ ਹੀ ਆਉਂਦੇ ਹਨ ਪਿਓਰ
ਬਣਾਉਣ। ਸਤਯੁਗ ਵਿੱਚ ਤੁਸੀਂ ਖੂਬਸੂਰਤ ਬਣ ਜਾਵੋਗੇ। ਉੱਥੇ ਨੈਚੁਰਲ ਬਿਊਟੀ ਰਹਿੰਦੀ ਹੈ। ਅੱਜ ਕਲ
ਤਾਂ ਆਰਟੀਫਿਸ਼ਲ ਸ਼ਿੰਗਾਰ ਕਰਦੇ ਹਨ ਨਾ। ਕੀ - ਕੀ ਫੈਸ਼ਨ ਨਿਕਲਿਆ ਹੈ। ਕਿਵੇਂ - ਕਿਵੇਂ ਡਰੈਸ ਪਾਉਂਦੇ
ਹਨ। ਅੱਗੇ ਫੀਮੇਲਸ ਬਹੁਤ ਪਰਦੇ ਵਿੱਚ ਰਹਿੰਦੀ ਸੀ, ਕਿ ਕੋਈ ਦੀ ਨਜ਼ਰ ਨਾ ਪਵੇ। ਹੁਣ ਤਾਂ ਹੋਰ ਹੀ
ਖੁੱਲਾ ਕਰ ਦਿੱਤਾ ਹੈ, ਤਾਂ ਜਿੱਥੇ ਕਿਤੇ ਗੰਦ ਵੱਧ ਗਿਆ ਹੈ। ਬਾਪ ਕਹਿੰਦੇ ਹਨ - ਹਿਯਰ ਨੋ ਇਵਿਲ।
ਰਾਜਾ ਵਿੱਚ ਪਾਵਰ ਰਹਿੰਦੀ
ਹੈ। ਈਸ਼ਵਰ ਅਰਥ ਦਾਨ ਕਰਦੇ ਹਨ ਤਾਂ ਉਸ ਵਿੱਚ ਪਾਵਰ ਰਹਿੰਦੀ ਹੈ। ਇੱਥੇ ਤਾਂ ਕੋਈ ਵਿੱਚ ਪਾਵਨ ਹੈ
ਨਹੀਂ, ਜਿਸ ਨੂੰ ਜੋ ਆਇਆ ਕਰਦੇ ਰਹਿੰਦੇ ਹਨ। ਬਹੁਤ ਗੰਦੇ ਮਨੁੱਖ ਹਨ। ਤੁਸੀਂ ਬਹੁਤ ਸੋਭਾਗਸ਼ਾਲੀ ਹੋ
ਜੋ ਖਵਈਆ ਨੇ ਹੱਥ ਫੜਿਆ ਹੈ। ਤੁਸੀਂ ਹੀ ਕਲਪ - ਕਲਪ ਨਿਮਿਤ ਬਣਦੇ ਹੋ। ਤੁਸੀਂ ਜਾਣਦੇ ਹੋ ਪਹਿਲੇ
ਮੁੱਖ ਹੈ ਦੇਹ - ਅਭਿਮਾਨ, ਉਸ ਦੇ ਬਾਦ ਹੀ ਸਭ ਭੂਤ ਆਉਂਦੇ ਹਨ। ਮਿਹਨਤ ਕਰਨੀ ਹੈ ਆਪਣੇ ਨੂੰ ਆਤਮਾ
ਸਮਝ ਬਾਪ ਨੂੰ ਯਾਦ ਕਰੋ, ਇਹ ਕੋਈ ਕੌੜੀ ਦਵਾਈ ਨਹੀਂ ਹੈ। ਸਿਰਫ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝ
ਬਾਪ ਨੂੰ ਯਾਦ ਕਰੋ। ਫਿਰ ਕਿੰਨਾ ਵੀ ਪੈਦਲ ਬਾਬਾ ਦੀ ਯਾਦ ਵਿੱਚ ਕਰਦੇ ਜਾਓ, ਕਦੀ ਲੱਤਾਂ ਥੱਕਣਗੀਆਂ
ਨਹੀਂ। ਹਲਕੇ ਹੋ ਜਾਵੋਗੇ। ਬਹੁਤ ਮਦਦ ਮਿਲਦੀ ਹੈ। ਤੁਸੀਂ ਮਾਸਟਰ ਸਰਵਸ਼ਕਤੀਮਾਨ ਬਣ ਜਾਂਦੇ ਹੋ। ਤੁਸੀਂ
ਜਾਣਦੇ ਹੋ ਅਸੀਂ ਵਿਸ਼ਵ ਦਾ ਮਾਲਿਕ ਬਣਦੇ ਹੋ, ਬਾਪ ਦੇ ਕੋਲ ਆਏ ਹਨ ਅਤੇ ਕੋਈ ਤਕਲੀਫ ਨਹੀਂ ਦਿੰਦੇ
ਹਨ। ਸਿਰਫ ਬੱਚਿਆਂ ਨੂੰ ਕਹਿੰਦੇ ਹਨ ਹਿਯਰ ਨੋ ਇਵਿਲ। ਜੋ ਸਰਵਿਸਏਬਲ ਬੱਚੇ ਹਨ ਉਨ੍ਹਾਂ ਦੇ ਮੁੱਖ
ਤੋਂ ਤਾਂ ਹਮੇਸ਼ਾ ਰਤਨ ਹੀ ਨਿਕਲਣਗੇ। ਗਿਆਨ ਦੀਆਂ ਗੱਲਾਂ ਦੇ ਸਿਵਾਏ ਹੋਰ ਕੋਈ ਗੱਲ ਮੁੱਖ ਤੋਂ ਨਹੀਂ
ਨਿਕਲ ਸਕਦੀ। ਤੁਹਾਨੂੰ ਵਾਹਯਾਤ ਝਰਮੁਈ - ਝਗਮੁਈ ਦੀਆਂ ਗੱਲਾਂ ਕਦੀ ਨਹੀਂ ਸੁਣਨੀ ਹੈ। ਸਰਵਿਸ ਕਰਨ
ਵਾਲਿਆਂ ਦੇ ਮੁੱਖ ਤੋਂ ਹਮੇਸ਼ਾ ਰਤਨ ਹੀ ਨਿਕਲਦੇ ਹਨ ਗਿਆਨ। ਗਿਆਨ ਦੀਆਂ ਗੱਲਾਂ ਦੇ ਸਿਵਾਏ ਬਾਕੀ ਹੈ
ਪੱਥਰ ਮਾਰਨਾ। ਪੱਥਰ ਨਹੀਂ ਮਾਰਦੇ ਤਾਂ ਜਰੂਰ ਗਿਆਨ ਰਤਨ ਦਿੰਦੇ ਹਨ ਜਾਂ ਪੱਥਰ ਮਾਰਨਗੇ ਜਾਂ
ਅਵਿਨਾਸ਼ੀ ਗਿਆਨ ਰਤਨ ਦੇਣਗੇ, ਜਿਸ ਦੀ ਵੈਲ੍ਯੂ ਕਥਨ ਨਹੀਂ ਕਰ ਸਕਦੇ। ਬਾਪ ਆਕੇ ਤੁਹਾਨੂੰ ਗਿਆਨ ਰਤਨ
ਦਿੰਦੇ ਹਨ। ਉਹ ਹੈ ਭਗਤੀ। ਪੱਥਰ ਹੀ ਲਗਾਉਂਦੇ ਰਹਿੰਦੇ ਹਨ।
ਬੱਚੇ ਜਾਣਦੇ ਹਨ ਬਾਬਾ
ਬਹੁਤ - ਬਹੁਤ ਮਿੱਠਾ ਹੈ, ਅੱਧਾਕਲਪ ਗਾਉਂਦੇ ਆਉਂਦੇ ਹਨ, ਤੁਸੀਂ ਮਾਤਾ - ਪਿਤਾ… ਪਰ ਅਰਥ ਕੁਝ ਵੀ
ਨਹੀਂ ਸਮਝਦੇ ਸੀ। ਤੋਤੇ ਮਿਸਲ ਗਾਉਂਦੇ ਰਹਿੰਦੇ ਸੀ। ਤੁਸੀਂ ਬੱਚਿਆਂ ਨੂੰ ਕਿੰਨੀ ਖੁਸ਼ੀ ਹੋਣੀ
ਚਾਹੀਦੀ ਹੈ। ਬਾਬਾ ਸਾਨੂੰ ਬੇਹੱਦ ਦਾ ਵਰਸਾ ਵਿਸ਼ਵ ਦੀ ਬਾਦਸ਼ਾਹੀ ਦਿੰਦੇ ਹਨ। 5 ਹਜ਼ਾਰ ਵਰ੍ਹੇ ਪਹਿਲੇ
ਅਸੀਂ ਵਿਸ਼ਵ ਦੇ ਮਾਲਿਕ ਸੀ। ਹੁਣ ਨਹੀਂ ਹਾਂ, ਫਿਰ ਬਣਾਂਗੇ। ਸ਼ਿਵਬਾਬਾ ਬ੍ਰਹਮਾ ਦੁਆਰਾ ਵਰਸਾ ਦਿੰਦੇ
ਹਨ। ਬ੍ਰਾਹਮਣ ਕੁਲ ਚਾਹੀਦਾ ਹੈ ਨਾ। ਭਾਗੀਰਥੀ ਕਹਿਣ ਨਾਲ ਵੀ ਸਮਝ ਨਾ ਸਕਣ ਇਸਲਈ ਬ੍ਰਹਮਾ ਅਤੇ
ਉਨ੍ਹਾਂ ਦਾ ਫਿਰ ਬ੍ਰਾਹਮਣ ਕੁਲ ਹੈ। ਬ੍ਰਹਮਾ ਤਨ ਵਿੱਚ ਪ੍ਰਵੇਸ਼ ਕਰਦੇ ਹਨ ਇਸਲਈ ਉਨ੍ਹਾਂ ਨੂੰ
ਭਾਗੀਰਥੀ ਕਿਹਾ ਜਾਂਦਾ ਹੈ। ਬ੍ਰਹਮਾ ਦੇ ਬੱਚੇ ਬ੍ਰਾਹਮਣ ਹਨ। ਬ੍ਰਾਹਮਣ ਹਨ ਚੋਟੀ। ਵਿਰਾਟ ਰੂਪ ਵੀ
ਇਵੇਂ ਦਾ ਹੁੰਦਾ ਹੈ, ਉਪਰ ਵਿੱਚ ਬਾਬਾ ਫਿਰ ਸੰਗਮਯੁਗੀ ਬ੍ਰਾਹਮਣ ਜੋ ਕਿ ਈਸ਼ਵਰੀ ਸੰਤਾਨ ਬਣਦੇ ਹਨ।
ਤੁਸੀਂ ਜਾਣਦੇ ਹੋ ਹੁਣ ਅਸੀਂ ਈਸ਼ਵਰੀ ਸੰਤਾਨ ਹਾਂ ਫਿਰ ਦੈਵੀ ਸੰਤਾਨ ਬਣਾਂਗੇ ਤਾਂ ਡਿਗਰੀ ਘੱਟ ਹੋ
ਜਾਵੇਗੀ। ਇਹ ਲਕਸ਼ਮੀ - ਨਾਰਾਇਣ ਵੀ ਡਿਗਰੀ ਘੱਟ ਹੈ, ਕਿਓਂਕਿ ਇਨ੍ਹਾਂ ਵਿੱਚ ਗਿਆਨ ਨਹੀਂ ਹੈ। ਗਿਆਨ
ਬ੍ਰਾਹਮਣਾਂ ਵਿੱਚ ਹੈ। ਪਰ ਲਕਸ਼ਮੀ - ਨਾਰਾਇਣ ਨੂੰ ਅਗਿਆਨੀ ਨਹੀਂ ਕਹਾਂਗੇ। ਇਨ੍ਹਾਂ ਨੇ ਗਿਆਨ ਨਾਲ
ਇਹ ਪਦ ਪਾਇਆ ਹੈ। ਤੁਸੀਂ ਬ੍ਰਾਹਮਣ ਕਿੰਨੇ ਉੱਚ ਹੋ ਫਿਰ ਦੇਵਤਾ ਬਣਦੇ ਹੋ ਤਾਂ ਕੁਝ ਵੀ ਗਿਆਨ ਨਹੀਂ
ਰਹਿੰਦਾ, ਉਨ੍ਹਾਂ ਵਿੱਚ ਗਿਆਨ ਹੁੰਦਾ ਤਾਂ ਦੈਵੀ ਵੰਸ਼ ਵਿਚ ਪਰੰਪਰਾ ਤੋਂ ਚੱਲਿਆ ਆਉਂਦਾ ਹੈ। ਮਿੱਠੇ
- ਮਿੱਠੇ ਸਿਕਿਲੱਧੇ ਬੱਚਿਆਂ ਨੂੰ ਸਭ ਰਾਜ਼, ਸਭ ਯੁਕਤੀਆਂ ਦੱਸਦੇ ਹਨ। ਟਰੇਨ ਵਿੱਚ ਬੈਠੇ ਵੀ ਤੁਸੀਂ
ਸਰਵਿਸ ਕਰ ਸਕਦੇ ਹੋ। ਇੱਕ ਚਿੱਤਰ ਤੇ ਹੀ ਆਪਸ ਵਿੱਚ ਬੈਠ ਗੱਲ ਕਰਨਗੇ ਤਾਂ ਢੇਰ ਆਕੇ ਇਕੱਠੇ ਹੋਣਗੇ।
ਜੋ ਇਸ ਕੁਲ ਦਾ ਹੋਵੇਗਾ ਉਹ ਚੰਗੀ ਰੀਤੀ ਧਾਰਨ ਕਰ ਪ੍ਰਜਾ ਬਣ ਜਾਏਗਾ। ਚਿੱਤਰ ਤਾਂ ਬਹੁਤ ਚੰਗੇ -
ਚੰਗੇ ਹਨ ਸਰਵਿਸ ਦੇ ਲਈ। ਅਸੀਂ ਭਾਰਤਵਾਸੀ ਪਹਿਲੇ ਦੇਵੀ - ਦੇਵਤਾ ਸੀ, ਹੁਣ ਤਾਂ ਕੁਝ ਨਹੀਂ ਹੈ।
ਫਿਰ ਹਿਸਟਰੀ ਰਿਪੀਟ ਹੁੰਦੀ ਹੈ। ਵਿੱਚਕਾਰ ਇਹ ਹੈ ਸੰਗਮਯੁਗ, ਜਿਸ ਵਿੱਚ ਤੁਸੀਂ ਪੁਰਸ਼ੋਤਮ ਬਣਦੇ
ਹੋ। ਅੱਛਾ
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਗਿਆਨ ਦੀਆਂ
ਗੱਲਾਂ ਦੇ ਸਿਵਾਏ ਹੋਰ ਕੋਈ ਗੱਲ ਮੁੱਖ ਤੋਂ ਨਹੀਂ ਕੱਢਣੀ ਹੈ। ਝਰਮੁਈ - ਝਗਮੁਈ ਦੀਆਂ ਗੱਲਾਂ ਕਦੀ
ਨਹੀਂ ਸੁਣਨੀਆਂ ਹਨ। ਮੁੱਖ ਤੋਂ ਹਮੇਸ਼ਾ ਰਤਨ ਨਿਕਲਦੇ ਰਹਿਣ, ਪੱਥਰ ਨਹੀਂ।
2. ਸਰਵਿਸ ਦੇ ਨਾਲ -
ਨਾਲ ਯਾਦ ਦੀ ਯਾਤਰਾ ਵਿੱਚ ਰਹਿ ਆਪਣੇ ਨੂੰ ਨਿਰੋਗੀ ਬਣਾਉਣਾ ਹੈ। ਅਵਿਨਾਸ਼ੀ ਸਰਜਨ ਆਪ ਭਗਵਾਨ ਸਾਨੂੰ
ਮਿਲਿਆ ਹੈ 21 ਜਨਮ ਦੇ ਲਈ ਨਿਰੋਗੀ ਬਣਾਉਣ... ਇਸੀ ਨਸ਼ੇ ਵਿਚ ਜਾਂ ਖੁਸ਼ੀ ਵਿੱਚ ਰਹਿਣਾ ਹੈ।
ਵਰਦਾਨ:-
ਹਰ ਕਰਮ ਵਿਚ ਫਾਲੋ ਫਾਦਰ ਕਰ ਸਨੇਹ ਦਾ ਰਿਸਪਾਂਡ ਦੇਣ ਵਾਲੇ ਤੀਵ੍ਰ - ਪੁਰਸ਼ਾਰਥੀ ਭਵ।
ਜਿਸ ਨਾਲ ਸਨੇਹ ਹੁੰਦਾ
ਹੈ ਉਸਨੂੰ ਆਟੋਮੇਟੈਕਲੀ ਫਾਲੋ ਕਰਨਾ ਹੁੰਦਾ ਹੈ। ਸਦਾ ਯਾਦ ਰਹੇ ਕਿ ਇਹ ਕਰਮ ਜੋ ਕਰ ਰਹੇ ਹਾਂ ਇਹ
ਫਾਲੋ ਫਾਦਰ ਹੈ? ਜੇਕਰ ਨਹੀਂ ਹੈ ਤਾਂ ਸਟਾਪ ਕਰ ਦਵੋ। ਬਾਪ ਨੂੰ ਕਾਪੀ ਕਰਦੇ ਬਾਪ ਸਮਾਨ ਬਣੋ। ਕਾਪੀ
ਕਰਨ ਦੇ ਲਈ ਜਿਵੇਂ ਕਾਰਬਨ ਪੇਪਰ ਪਾਉਂਦੇ ਹਨ ਉਵੇਂ ਅਟੈਂਸ਼ਨ ਦਾ ਪੇਪਰ ਪਾਵੋ ਤਾਂ ਕਾਪੀ ਹੋ ਜਾਵੇਗਾ
ਕਿਉਂਕਿ ਹੁਣ ਹੀ ਤੀਵ੍ਰ ਪੁਰਸ਼ਾਰਥੀ ਬਣ ਖੁਦ ਨੂੰ ਹਰ ਸ਼ਕਤੀ ਨਾਲ ਸੰਪੰਨ ਬਣਾਉਣ ਦਾ ਸਮੇਂ ਹੈ।
ਜੇਕਰ ਖੁਦ, ਖੁਦ ਨੂੰ ਸੰਪੰਨ ਨਹੀਂ ਕਰ ਸਕਦੇ ਹੋ ਤਾਂ ਸਹਿਯੋਗ ਲਵੋ। ਨਹੀਂ ਤੇ ਅੱਗੇ ਚਲ ਟੂ ਲੇਟ
ਹੋ ਜਾਵੋਗੇ।
ਸਲੋਗਨ:-
ਸੰਤੁਸ਼ਟਤਾ ਦਾ
ਫਲ ਪ੍ਰਸੰਨਤਾ ਹੈ, ਪ੍ਰਸੰਨਚਿਤ ਬਣਨ ਨਾਲ ਪ੍ਰਸ਼ਨ ਸਮਾਪਤ ਹੋ ਜਾਂਦੇ ਹਨ।
ਅਵਿਅਕਤ ਇਸ਼ਾਰੇ:-
ਆਤਮਿਕ ਸਥਿਤੀ ਵਿਚ ਰਹਿਣ ਦਾ ਅਭਿਆਸ ਕਰੋ, ਅੰਤਰਮੁੱਖੀ ਬਣੋ।
ਕਿਸੇ ਕਮਜੋਰ ਆਤਮਾ ਦੀ
ਕਮਜੋਰੀ ਨੂੰ ਨਾ ਵੇਖੋ। ਇਹ ਸਮ੍ਰਿਤੀ ਵਿਚ ਰਹੇ ਕਿ ਵਰੇਇਟੀ ਆਤਮਾਵਾਂ ਹਨ। ਸਭ ਦੇ ਪ੍ਰਤੀ ਆਤਮਿਕ
ਦ੍ਰਿਸ਼ਟੀ ਰਹੇ। ਆਤਮਾ ਦੇ ਰੂਪ ਵਿਚ ਉਨ੍ਹਾਂ ਨੂੰ ਸਮ੍ਰਿਤੀ ਵਿਚ ਲਿਆਉਣ ਨਾਲ ਪਾਵਰ ਦੇ ਸਕੋਗੇ।
ਆਤਮਾ ਬੋਲ ਰਹੇ ਹੈ, ਆਤਮਾ ਦੇ ਇਹ ਸੰਸਕਾਰ ਹਨ, ਇਹ ਪਾਠ ਪੱਕਾ ਕਰੋ ਤਾਂ ਸਭ ਦੇ ਪ੍ਰਤੀ ਖੁਦ ਸ਼ੁਭ
ਭਾਵਨਾ ਰਹੇਗੀ।