27.09.25 Punjabi Morning Murli Om Shanti BapDada Madhuban
ਮਿੱਠੇ ਬੱਚੇ:- ਤੁਸੀਂ
ਹੁਣ ਸੱਚੀ - ਸੱਚੀ ਪਾਠਸ਼ਾਲਾ ਵਿੱਚ ਬੈਠੇ ਹੋ , ਇਹ ਸਤਸੰਗ ਵੀ ਹੈ , ਇੱਥੇ ਤੁਹਾਨੂੰ ਸੱਤ ਬਾਪ ਦਾ
ਸੰਗ ਮਿਲਿਆ ਹੈ , ਜੋ ਪਾਰ ਲਗਾ ਦਿੰਦਾ ਹੈ
ਪ੍ਰਸ਼ਨ:-
ਹਿਸਾਬ - ਕਿਤਾਬ
ਦੇ ਖੇਡ ਵਿੱਚ ਮਨੁੱਖਾਂ ਦੀ ਸਮਝ ਅਤੇ ਤੁਹਾਡੀ ਸਮਝ ਵਿੱਚ ਕਿਹੜਾ ਫ਼ਰਕ ਹੈ?
ਉੱਤਰ:-
ਮਨੁੱਖ ਸਮਝਦੇ
ਹਨ - ਇਹ ਜੋ ਦੁੱਖ - ਸੁੱਖ ਦਾ ਖੇਡ ਚਲਦਾ ਹੈ, ਇਹ ਦੁੱਖ - ਸੁੱਖ ਸਭ ਪਰਮਾਤਮਾ ਹੀ ਦਿੰਦੇ ਹਨ ਅਤੇ
ਤੁਸੀਂ ਬੱਚੇ ਸਮਝਦੇ ਹੋ ਕਿ ਇਹ ਹਰ ਇੱਕ ਦੇ ਕਰਮਾਂ ਦੇ ਹਿਸਾਬ ਦਾ ਖੇਡ ਹੈ। ਬਾਪ ਕਿਸੀ ਨੂੰ ਵੀ
ਦੁੱਖ ਨਹੀਂ ਦਿੰਦੇ। ਉਹ ਤਾਂ ਆਉਂਦੇ ਹੀ ਹਨ ਸੁਖ ਦਾ ਰਸਤਾ ਦੱਸਣ। ਬਾਬਾ ਕਹਿੰਦੇ ਹਨ - ਬੱਚੇ, ਮੈਂ
ਕਿਸੇ ਨੂੰ ਵੀ ਦੁਖੀ ਨਹੀਂ ਕੀਤਾ ਹੈ। ਇਹ ਤਾਂ ਤੁਹਾਡੇ ਹੀ ਕਰਮਾਂ ਦਾ ਫਲ ਹੈ।
ਗੀਤ:-
ਇਸ ਪਾਪ ਕਿ
ਦੁਨੀਆ ਸੇ…
ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਨੇ ਗੀਤ ਸੁਣਿਆ। ਕਿਸ ਨੂੰ ਪੁਕਾਰਦੇ ਹਨ? ਬਾਪ ਨੂੰ। ਬਾਬਾ ਆਕੇ
ਇਸ ਪਾਪ ਦੀ ਕਲਯੁਗੀ ਦੁਨੀਆਂ ਤੋਂ ਸਤਯੁਗੀ ਪੁੰਨਯ ਦੀ ਦੁਨੀਆਂ ਵਿੱਚ ਲੈ ਚੱਲੋ। ਹੁਣ ਜੀਵ ਆਤਮਾਵਾਂ
ਸਭ ਕਲਯੁਗੀ ਹਨ। ਉਨ੍ਹਾਂ ਦੀ ਬੁੱਧੀ ਉੱਪਰ ਜਾਂਦੀ ਹੈ। ਬਾਪ ਕਹਿੰਦੇ ਹਨ ਮੈਂ ਜੋ ਹਾਂ, ਜਿਵੇਂ ਦਾ
ਹਾਂ, ਇਵੇਂ ਕੋਈ ਨਹੀਂ ਜਾਣਦੇ ਹਨ। ਰਿਸ਼ੀ - ਮੁਨੀ ਵੀ ਕਹਿੰਦੇ ਹਨ ਅਸੀਂ ਰਚਤਾ ਮਾਲਿਕ ਅਰਥਾਤ
ਬੇਹੱਦ ਦੇ ਬਾਪ ਅਤੇ ਉਨ੍ਹਾਂ ਦੀ ਬੇਹੱਦ ਦੀ ਰਚਨਾ ਦੇ ਆਦਿ - ਮੱਧ - ਅੰਤ ਨੂੰ ਨਹੀਂ ਜਾਣਦੇ ਹਾਂ।
ਆਤਮਾਵਾਂ ਜਿਥੇ ਰਹਿੰਦੀ ਹਨ ਉਹ ਹੈ ਬ੍ਰਹਮ ਮਹਾਂਤਤ੍ਵ, ਜਿਥੇ ਸੂਰਜ ਚੰਦ ਨਹੀਂ ਹੁੰਦੇ ਹਨ। ਨਾ
ਮੂਲਵਤਨ, ਨਾ ਸੁਖ਼ਸ਼ਮਵਤਨ ਵਿੱਚ। ਬਾਕੀ ਇਸ ਮਾਂਡਵੇ ਵਿੱਚ ਤਾਂ ਬਿਜਲੀਆਂ ਆਦਿ ਸਭ ਚਾਹੀਦੀਆਂ ਹਨ ਨਾ।
ਤਾਂ ਇਸ ਮਾਂਡਵੇ ਨੂੰ ਬਿਜਲੀ ਮਿਲਦੀ ਹੈ - ਰਾਤ ਨੂੰ ਚੰਦ ਸਿਤਾਰੇ, ਦਿਨ ਵਿਚ ਸੂਰਜ। ਇਹ ਹਨ ਬੱਤੀਆਂ।
ਇਨ੍ਹਾਂ ਬੱਤੀਆਂ ਦੇ ਹੁੰਦੇ ਹੋਏ ਵੀ ਹਨ੍ਹੇਰਾ ਕਿਹਾ ਜਾਂਦਾ ਹੈ। ਰਾਤ ਨੂੰ ਤਾਂ ਫਿਰ ਵੀ ਬੱਤੀ
ਜਗਾਉਣੀ ਪੈਂਦੀ ਹੈ। ਸਤਯੁਗ ਤ੍ਰੇਤਾ ਨੂੰ ਕਿਹਾ ਜਾਂਦਾ ਹੈ ਦਿਨ ਅਤੇ ਭਗਤੀ ਮਾਰਗ ਨੂੰ ਕਿਹਾ ਜਾਂਦਾ
ਹੈ ਰਾਤ। ਇਹ ਵੀ ਸਮਝ ਦੀ ਗੱਲ ਹੈ। ਨਵੀਂ ਦੁਨੀਆਂ ਸੋ ਫਿਰ ਪੁਰਾਣੀ ਜਰੂਰ ਬਣੇਗੀ। ਫਿਰ ਨਵੀਂ
ਹੋਵੇਗੀ ਤਾਂ ਪੁਰਾਣੀ ਦਾ ਜਰੂਰ ਵਿਨਾਸ਼ ਹੋਵੇਗਾ। ਇਹ ਹੈ ਬੇਹੱਦ ਦੀ ਦੁਨੀਆਂ। ਮਕਾਨ ਵੀ ਕੋਈ ਬਹੁਤ
ਵੱਡੇ - ਵੱਡੇ ਹੁੰਦੇ ਹਨ ਰਾਜਿਆਂ ਆਦਿ ਦੇ। ਇਹ ਹੈ ਬੇਹੱਦ ਦਾ ਘਰ, ਮਾਂਡਵਾ ਅਥਵਾ ਸਟੇਜ, ਇਸ ਨੂੰ
ਕ੍ਰਮਸ਼ੇਤਰ ਵੀ ਕਿਹਾ ਜਾਂਦਾ ਹੈ। ਫਿਰ ਵੀ ਕਰਮ ਤਾਂ ਜਰੂਰ ਕਰਨਾ ਹੁੰਦਾ ਹੈ। ਸਭ ਮਨੁੱਖਾਂ ਦੇ ਲਈ
ਇਹ ਕ੍ਰਮਸ਼ੇਤਰ ਹੈ। ਸਭ ਨੂੰ ਕਰਮ ਕਰਨਾ ਹੀ ਹੈ, ਪਾਰ੍ਟ ਵਜਾਉਣਾ ਹੀ ਹੈ। ਪਾਰ੍ਟ ਹਰ ਇੱਕ ਆਤਮਾ ਨੂੰ
ਪਹਿਲੇ ਤੋਂ ਮਿਲਿਆ ਹੋਇਆ ਹੈ। ਤੁਹਾਡੇ ਵਿੱਚ ਕਈ ਹਨ ਜੋ ਇਨ੍ਹਾਂ ਗੱਲਾਂ ਨੂੰ ਚੰਗੀ ਤਰ੍ਹਾਂ ਨਾਲ
ਸਮਝ ਸਕਦੇ ਹਨ। ਅਸਲ ਵਿੱਚ ਇਹ ਗੀਤਾ ਪਾਠਸ਼ਾਲਾ ਹੈ। ਪਾਠਸ਼ਾਲਾ ਵਿੱਚ ਕਦੀ ਬੁੱਢੇ ਆਦਿ ਪੜ੍ਹਦੇ ਹਨ
ਕੀ? ਇੱਥੇ ਤਾਂ ਬੁੱਢੇ, ਜਵਾਨ ਆਦਿ ਸਾਰੇ ਪੜ੍ਹਦੇ ਹਨ। ਵੇਦਾਂ ਦੀ ਪਾਠਸ਼ਾਲਾ ਨਹੀਂ ਕਹਾਂਗੇ। ਉੱਥੇ
ਕੋਈ ਵੀ ਏਮ ਆਬਜੈਕਟ ਹੁੰਦਾ ਨਹੀਂ ਹੈ। ਅਸੀਂ ਇੰਨੇ ਵੇਦ - ਸ਼ਾਸਤਰ ਆਦਿ ਪੜ੍ਹਦੇ ਹਾਂ, ਇਸ ਤੋਂ ਕੀ
ਬਣੋਗੇ - ਉਹ ਜਾਣਦੇ ਨਹੀਂ। ਕੋਈ ਵੀ ਜੋ ਸਤਸੰਗ ਹੈ, ਏਮ ਆਬਜੈਕਟ ਹੁੰਦਾ ਨਹੀਂ ਹੈ। ਹੁਣ ਤਾਂ ਉਨ੍ਹਾਂ
ਨੂੰ ਸਤਸੰਗ ਕਹਿਣ ਨਾਲ ਲੱਜਾ ਆਉਂਦੀ ਹੈ। ਸੱਤ ਤਾਂ ਇੱਕ ਬਾਪ ਹੀ ਹੈ, ਜਿਸ ਦੇ ਲਈ ਕਿਹਾ ਜਾਂਦਾ ਹੈ
ਸੰਗ ਤਾਰੇ।…ਕੁਸੰਗ ਬੋਰੇ...। ਕੁਸੰਗ ਕਲਯੁਗੀ ਮਨੁੱਖਾਂ ਦਾ। ਸਤ ਦਾ ਸੰਗ ਤਾਂ ਇੱਕ ਹੀ ਹੈ। ਹੁਣ
ਤੁਹਾਨੂੰ ਵੰਡਰ ਲਗਦਾ ਹੈ। ਸਾਰੇ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਗਿਆਨ ਕਿਵੇਂ ਬਾਪ ਦਿੰਦੇ ਹਨ,
ਤੁਹਾਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਹੈ। ਤੁਸੀਂ ਸੱਚੀ - ਸੱਚੀ ਪਾਠਸ਼ਾਲਾ ਵਿੱਚ ਬੈਠੇ ਹੋ। ਬਾਕੀ ਸਭ
ਹਨ ਝੂਠੀਆਂ ਪਾਠਸ਼ਾਲਾ, ਉਨਾਂ ਸਤਸੰਗਾਂ ਆਦਿ ਤੋਂ ਕੁਝ ਵੀ ਬਣਕੇ ਨਿਕਲਦੇ ਨਹੀਂ। ਸਕੂਲ - ਕਾਲੇਜ ਆਦਿ
ਤੋਂ ਫਿਰ ਵੀ ਕੁਝ ਬਣਕੇ ਨਿਕਲਦੇ ਹਨ ਕਿਉਂਕਿ ਪੜ੍ਹਦੇ ਹਨ। ਬਾਕੀ ਕਿਤੇ ਵੀ ਪੜ੍ਹਾਈ ਨਹੀਂ ਹੈ।
ਸਤਸੰਗ ਨੂੰ ਪੜ੍ਹਾਈ ਨਹੀਂ ਕਹਾਂਗੇ। ਸ਼ਾਸਤਰ ਆਦਿ ਤਾਂ ਪੜ੍ਹਕੇ ਫਿਰ ਦੁਕਾਨ ਖੋਲ ਬੈਠਦੇ ਹਨ, ਪੈਸਾ
ਕਮਾਉਂਦੇ ਹਨ। ਗ੍ਰੰਥ ਥੋੜਾ ਸਿੱਖਕੇ, ਗੁਰਦੁਆਰਾ ਖੋਲ ਬੈਠ ਜਾਂਦੇ ਹਨ। ਗੁਰਦੁਆਰੇ ਵੀ ਕਿੰਨੇ ਖੋਲਦੇ
ਹਨ। ਗੁਰੂ ਦਾ ਦੁਆਰ ਅਰਥਾਤ ਘਰ ਕਹਾਂਗੇ ਨਾ। ਫਾਟਕ ਖੁਲਦਾ ਹੈ, ਉੱਥੇ ਜਾਕੇ ਸ਼ਾਸਤਰ ਆਦਿ ਪੜ੍ਹਦੇ
ਹਨ। ਤੁਹਾਡਾ ਗੁਰੂਦੁਆਰਾ ਹੈ - ਮੁਕਤੀ ਅਤੇ ਜੀਵਨਮੁਕਤੀ ਧਾਮ, ਸਤਿਗੁਰੂ ਦੁਆਰਾ। ਸਤਿਗੁਰੂ ਦਾ ਨਾਮ
ਕੀ ਹੈ? ਅਕਾਲ ਮੂਰਤ। ਸਤਿਗੁਰੂ ਨੂੰ ਅਕਾਲ ਮੂਰਤ ਕਹਿੰਦੇ ਹਨ, ਉਹ ਆਕੇ ਮੁਕਤੀ - ਜੀਵਨਮੁਕਤੀ ਦਾ
ਦਵਾਰਾ ਖੋਲਦੇ ਹਨ। ਅਕਾਲਮੂਰਤ ਹੈ ਨਾ। ਜਿਸ ਨੂੰ ਕਾਲ ਵੀ ਖਾ ਨਹੀਂ ਸਕਦਾ ਹੈ। ਆਤਮਾ ਹੈ ਹੀ ਬਿੰਦੀ,
ਉਸ ਨੂੰ ਕਾਲ ਕਿਵੇਂ ਖਾਏਗਾ। ਉਹ ਆਤਮਾ ਤਾਂ ਸ਼ਰੀਰ ਛੱਡ ਕੇ ਭੱਜ ਜਾਂਦੀ ਹੈ। ਮਨੁੱਖ ਸਮਝਦੇ ਥੋੜੀ
ਹਨ ਕਿ ਇੱਕ ਪੁਰਾਣਾ ਸ਼ਰੀਰ ਛੱਡ ਫਿਰ ਜਾ ਦੂਜਾ ਲਵੇਗੀ ਫਿਰ ਇਸ ਵਿੱਚ ਰੋਣ ਦੀ ਕੀ ਲੋੜ ਹੈ। ਇਹ ਤੁਸੀਂ
ਜਾਣਦੇ ਹੋ - ਡਰਾਮਾ ਅਨਾਦਿ ਬਣਿਆ ਹੋਇਆ ਹੈ। ਹਰ ਇੱਕ ਨੂੰ ਪਾਰ੍ਟ ਵਜਾਉਣਾ ਹੀ ਹੈ। ਬਾਪ ਨੇ
ਸਮਝਾਇਆ ਹੈ - ਸਤਯੁਗ ਵਿੱਚ ਹੈ ਨਸ਼ਟੋਮੋਹਾ। ਮੋਹਜੀਤ ਦੀ ਵੀ ਕਹਾਣੀ ਹੈ ਨਾ। ਪੰਡਿਤ ਲੋਕ ਸੁਣਾਉਂਦੇ
ਹਨ, ਮਾਤਾਵਾਂ ਵੀ ਸੁਣ - ਸੁਣ ਕੇ ਫਿਰ ਗ੍ਰੰਥ ਰੱਖ ਬੈਠ ਜਾਂਦੀਆਂ ਹਨ - ਸੁਣਾਉਣ ਦੇ ਲਈ। ਬਹੁਤ
ਮਨੁੱਖ ਜਾਕੇ ਸੁਣਦੇ ਹਨ। ਉਸਨੂੰ ਕਿਹਾ ਜਾਂਦਾ ਕੰਨਰਸ। ਡਰਾਮਾ ਪਲਾਨ ਅਨੁਸਾਰ ਮਨੁੱਖ ਤਾਂ ਕਹਿਣਗੇ
ਸਾਡਾ ਦੋਸ਼ ਕੀ ਹੈ। ਬਾਪ ਕਹਿੰਦੇ ਹਨ ਤੁਸੀਂ ਮੈਨੂੰ ਬੁਲਾਉਂਦੇ ਹੋ ਕਿ ਇਥੋਂ ਤੋਂ ਲੈ ਜਾਓ। ਹੁਣ
ਮੈਂ ਆਇਆ ਹਾਂ ਤਾਂ ਮੇਰਾ ਸੁਣਨਾ ਚਾਹੀਦਾ ਹੈ ਨਾ । ਬਾਪ ਬੱਚਿਆਂ ਨੂੰ ਬੈਠ ਸਮਝਾਉਂਦੇ ਹਨ, ਚੰਗੀ
ਮਤ ਮਿਲਦੀ ਹੈ ਤਾਂ ਉਹ ਲੈਣੀ ਚਾਹੀਦੀ ਹੈ ਨਾ। ਤੁਹਾਡਾ ਵੀ ਕੋਈ ਦੋਸ਼ ਨਹੀਂ ਹੈ। ਇਹ ਵੀ ਡਰਾਮਾ ਸੀ।
ਰਾਮ ਰਾਜ, ਰਾਵਣ ਰਾਜ ਦਾ ਖੇਡ ਬਣਿਆ ਹੋਇਆ ਹੈ। ਖੇਡ ਵਿਚ ਕੋਈ ਹਾਰ ਜਾਂਦੇ ਹਨ ਤਾਂ ਉਨ੍ਹਾਂ ਦਾ
ਦੋਸ਼ ਥੋੜੀ ਹੈ। ਜਿੱਤ ਅਤੇ ਹਾਰ ਹੁੰਦੀ ਹੈ, ਇਸ ਵਿੱਚ ਲੜਾਈ ਦੀ ਗੱਲ ਨਹੀਂ। ਤੁਹਾਡੀ ਬਾਦਸ਼ਾਹੀ ਸੀ।
ਇਹ ਵੀ ਅੱਗੇ ਤੁਹਾਨੂੰ ਪਤਾ ਨਹੀਂ ਸੀ, ਹੁਣ ਤੁਸੀਂ ਸਮਝਦੇ ਹੋ ਜੋ ਸਰਵਿਸੇਬਲ ਹਨ, ਜਿਸਦਾ ਨਾਮ ਬਾਲਾ
ਹੈ। ਦੇਹਲੀ ਵਿੱਚ ਸਭ ਤੋਂ ਨਾਮੀਗ੍ਰਾਮੀ ਸਮਝਾਉਣ ਵਾਲਾ ਕੌਣ ਹੈ? ਤਾਂ ਝੱਟ ਨਾਮ ਲੈਣਗੇ ਜਗਦੀਸ਼ ਦਾ।
ਤੁਹਾਡੇ ਲਈ ਮੈਗਜ਼ੀਨ ਵੀ ਨਿਕਾਲਦੇ ਹਨ। ਉਸ ਵਿਚ ਸਭ ਕੁਝ ਆ ਜਾਂਦਾ ਹੈ। ਕਈ ਤਰ੍ਹਾਂ ਦੀ ਪੁਆਇੰਟਸ
ਲਿਖਦੇ ਹਨ। ਬ੍ਰਿਜਮੋਹਨ ਵੀ ਲਿਖਦੇ ਹਨ। ਲਿਖਣਾ ਕੋਈ ਮਾਸੀ ਦਾ ਘਰ ਥੋੜੀ ਹੀ ਹੈ। ਜਰੂਰ ਵਿਚਾਰ
ਸਾਗਰ ਮੰਥਨ ਕਰਦੇ ਹਨ, ਚੰਗੀ ਸਰਵਿਸ ਕਰਦੇ ਹਨ। ਕਿੰਨੇ ਲੋਕ ਪੜ੍ਹਕੇ ਖੁਸ਼ ਹੁੰਦੇ ਹਨ। ਬੱਚਿਆਂ ਨੂੰ
ਵੀ ਰਿਫਰੈਸ਼ਮੈਂਟ ਮਿਲਦੀ ਹੈ। ਕੋਈ ਕੋਈ ਪ੍ਰਦਰਸ਼ਨੀ ਵਿੱਚ ਬਹੁਤ ਮੱਥਾ ਮਾਰਦੇ ਹਨ, ਕੋਈ - ਕੋਈ
ਕਰਮਬੰਧਨ ਵਿੱਚ ਫੱਸੇ ਹੋਏ ਹਨ, ਇਸਲਈ ਇੰਨਾ ਉਠਾ ਨਹੀਂ ਸਕਦੇ ਹਨ। ਇਹ ਵੀ ਕਹਾਂਗੇ ਡਰਾਮਾ, ਅਬਲਾਵਾਂ
ਤੇ ਵੀ ਅਤਿਆਚਾਰ ਹੋਣ ਦਾ ਡਰਾਮਾ ਵਿਚ ਪਾਰ੍ਟ ਹੈ। ਅਜਿਹਾ ਪਾਰ੍ਟ ਕਿਓਂ ਵਜਾਇਆ, ਇਹ ਪ੍ਰਸ਼ਨ ਹੀ ਨਹੀਂ
ਉੱਠਦਾ। ਇਹ ਤਾਂ ਅਨਾਦਿ ਬਣਿਆ- ਬਣਾਇਆ ਡਰਾਮਾ ਹੈ। ਉਨ੍ਹਾਂ ਨੂੰ ਕੁਝ ਕਰ ਥੋੜੀ ਸਕਦੇ ਹਾਂ। ਕੋਈ
ਕਹਿੰਦੇ ਹਨ ਅਸੀਂ ਕੀ ਗੁਨਾਹ ਕੀਤਾ ਹੈ ਜੋ ਅਜਿਹਾ ਪਾਰ੍ਟ ਮਿਲਿਆ ਹੈ। ਹੁਣ ਗੁਨਾਹ ਦੀ ਤਾਂ ਗੱਲ
ਨਹੀਂਇਹ ਤਾਂ ਪਾਰ੍ਟ ਹੈ। ਅਬਲਾਵਾਂ ਕੋਈ ਤਾਂ ਨਿਮਿਤ ਬਣਨਗੀਆਂ, ਜਿਨ੍ਹਾਂ ਤੇ ਸਿਤਮ ਹੋਣਗੇ। ਇਵੇਂ
ਤਾਂ ਫਿਰ ਸਭ ਕਹਿਣਗੇ ਸਾਨੂੰ ਇਹ ਪਾਰ੍ਟ ਕਿਉਂ? ਨਹੀਂ, ਇਹ ਬਣਿਆ - ਬਣਾਇਆ ਡਰਾਮਾ ਹੈ। ਪੁਰਸ਼ਾਂ ਤੇ
ਵੀ ਅਤਿਆਚਾਰ ਹੁੰਦੇ ਹਨ। ਇਨ੍ਹਾਂ ਗੱਲਾਂ ਵਿਚ ਸਹਿਣਸ਼ੀਲਤਾ ਕਿੰਨੀ ਰੱਖਣੀ ਪੈਂਦੀ ਹੈ। ਬਹੁਤ
ਸਹਿਣਸ਼ੀਲਤਾ ਚਾਹੀਦੀ ਹੈ। ਮਾਇਆ ਦੇ ਵਿਘਨ ਤਾਂ ਬਹੁਤ ਪੈਂਣਗੇ। ਵਿਸ਼ਵ ਦੀ ਬਾਦਸ਼ਾਹੀ ਲੈਂਦੇ ਹੋ ਤਾਂ
ਕੁਝ ਮਿਹਨਤ ਕਰਨੀ ਪਵੇ। ਡਰਾਮਾ ਵਿਚ ਆਪਦਾਵਾਂ, ਖਿਟਪਿਟ ਆਦਿ ਕਿੰਨੀਆਂ ਹਨ। ਅਬਲਾਵਾਂ ਤੇ ਅਤਿਆਚਾਰ
ਲਿਖਿਆ ਹੋਇਆ ਹੈ। ਖ਼ੂਨ ਦੀਆਂ ਨਦੀਆਂ ਵੀ ਵਗਣਗੀਆਂ। ਕਿੱਥੇ ਵੀ ਸੇਫਟੀ ਨਹੀਂ ਰਹੇਗੀ। ਹੁਣ ਤਾਂ
ਸਵੇਰ ਨੂੰ ਕਲਾਸ ਆਦਿ ਵਿੱਚ ਜਾਂਦੇ ਹੋ, ਸੈਂਟਰਜ਼ ਤੇ। ਉਹ ਵੀ ਸਮੇਂ ਆਏਗਾ ਜੋ ਤੁਸੀਂ ਬਾਹਰ ਨਿਕਲ
ਵੀ ਨਹੀਂ ਸਕੋਗੇ। ਦਿਨ - ਪ੍ਰਤੀਦਿਨ ਜਮਾਨਾ ਵਿਗੜਦਾ ਜਾਂਦਾ ਹੈ ਅਤੇ ਵਿਗੜਨਾ ਹੈ। ਦੁੱਖ ਦੇ ਦਿਨ
ਬਹੁਤ ਜ਼ੋਰ ਨਾਲ ਆਉਣਗੇ । ਬਿਮਾਰੀ ਆਦਿ ਵਿਚ ਦੁੱਖ ਹੁੰਦਾ ਹੈ ਤਾਂ ਫਿਰ ਭਗਵਾਨ ਨੂੰ ਯਾਦ ਕਰਦੇ,
ਪੁਕਾਰਦੇ ਹਨ। ਹੁਣ ਤੁਹਾਨੂੰ ਪਤਾ ਹੈ ਬਾਕੀ ਥੋੜੇ ਦਿਨ ਹੈ। ਫਿਰ ਅਸੀਂ ਸ਼ਾਂਤੀਧਾਮ, ਸੁਖਧਾਮ ਜਰੂਰ
ਜਾਵਾਂਗੇ। ਦੁਨੀਆਂ ਨੂੰ ਤਾਂ ਇਹ ਵੀ ਪਤਾ ਨਹੀਂ ਹੈ। ਹੁਣ ਤੁਸੀਂ ਬੱਚੇ ਫੀਲ ਕਰਦੇ ਹੋ ਨਾ। ਹੁਣ
ਬਾਪ ਨੂੰ ਪੂਰੀ ਤਰ੍ਹਾਂ ਜਾਣ ਗਏ ਹਨ। ਉਹ ਸਭ ਤਾਂ ਸਮਝਦੇ ਹਨ ਪਰਮਾਤਮਾ ਲਿੰਗ ਹੈ। ਸ਼ਿਵਲਿੰਗ ਦੀ
ਪੂਜਾ ਵੀ ਕਰਦੇ ਹਨ। ਤੁਸੀਂ ਸ਼ਿਵ ਦੇ ਮੰਦਿਰ ਵਿਚ ਜਾਂਦੇ ਸੀ, ਕਦੀ ਇਹ ਖਿਆਲ ਕੀਤਾ ਕਿ ਸ਼ਿਵਲਿੰਗ ਕੀ
ਚੀਜ਼ ਹੈ? ਜਰੂਰ ਇਹ ਜੜ ਹੈ ਤਾਂ ਚੈਤੰਨ ਵੀ ਹੋਵੇਗਾ! ਇਹ ਫਿਰ ਕੀ ਹੈ? ਭਗਵਾਨ ਤਾਂ ਰਚਤਾ ਹੈ ਉੱਪਰ
ਵਿੱਚ। ਉਨ੍ਹਾਂ ਦੀ ਨਿਸ਼ਾਨੀ ਹੈ ਸਿਰਫ ਪੂਜਾ ਦੇ ਲਈ। ਪੂਜਯ ਹੋਣਗੇ ਤਾਂ ਫਿਰ ਇਹ ਚੀਜ਼ਾਂ ਨਹੀਂ
ਹੋਣਗੀਆਂ। ਸ਼ਿਵ ਕਾਸ਼ੀ ਦੇ ਮੰਦਿਰ ਵਿੱਚ ਜਾਂਦੇ ਹਨ, ਕਿਸੇ ਨੂੰ ਪਤਾ ਥੋੜੀ ਹੈ ਭਗਵਾਨ ਨਿਰਾਕਾਰ ਹੈ।
ਅਸੀਂ ਵੀ ਉਨ੍ਹਾਂ ਦੇ ਬੱਚੇ ਹਾਂ। ਬਾਪ ਦੇ ਬੱਚੇ ਹੋਕੇ ਫਿਰ ਅਸੀਂ ਦੁਖੀ ਕਿਓਂ ਹਾਂ? ਵਿਚਾਰ ਕਰਨ
ਦੀ ਗੱਲ ਹੈ ਨਾ। ਆਤਮਾ ਕਹਿੰਦੀ ਹੈ ਅਸੀਂ ਪਰਮਾਤਮਾ ਦੀ ਸੰਤਾਨ ਹਾਂ ਫਿਰ ਅਸੀਂ ਦੁਖੀ ਕਿਓਂ ਹਾਂ?
ਬਾਪ ਤਾਂ ਹੈ ਹੀ ਸੁਖ ਦੇਣ ਵਾਲਾ। ਬੁਲਾਉਂਦੇ ਵੀ ਹਨ - ਹੇ ਭਗਵਾਨ, ਸਾਡੇ ਦੁੱਖ ਮਿਟਾਓ। ਉਹ ਕਿਵੇਂ
ਮਿਟਾਵੇ? ਦੁੱਖ - ਸੁਖ ਇਹ ਤਾਂ ਆਪਣੇ ਕਰਮਾਂ ਦਾ ਹਿਸਾਬ ਹੈ। ਮਨੁੱਖ ਸਮਝਦੇ ਹਨ ਸੁਖ ਦਾ ਏਵਜਾ ਸੁਖ,
ਦੁੱਖ ਦਾ ਏਵਜਾ ਦੁੱਖ ਪਰਮਾਤਮਾ ਹੀ ਦਿੰਦੇ ਹਨ। ਉਨ੍ਹਾਂ ਤੇ ਰੱਖ ਦਿੰਦੇ ਹਨ, ਬਾਪ ਕਹਿੰਦੇ ਹਨ ਮੈਂ
ਕਦੀ ਦੁੱਖ ਨਹੀਂ ਦਿੰਦਾ ਹਾਂ। ਮੈ ਤਾਂ ਅੱਧਾਕਲਪ ਦੇ ਲਈ ਸੁਖ ਦੇਕੇ ਜਾਂਦਾ ਹਾਂ। ਇਹ ਫਿਰ ਸੁਖ ਅਤੇ
ਦੁੱਖ ਦਾ ਖੇਡ ਹੈ। ਸਿਰਫ ਸੁਖ ਦਾ ਹੀ ਖੇਡ ਹੁੰਦਾ ਫਿਰ ਤਾਂ ਇਹ ਭਗਤੀ ਆਦਿ ਕੁਝ ਨਾ ਹੋਵੇ, ਭਗਵਾਨ
ਨੂੰ ਮਿਲਣ ਦੇ ਲਈ ਹੀ ਇਹ ਭਗਤੀ ਆਦਿ ਸਭ ਕਰਦੇ ਹਨ ਨਾ। ਹੁਣ ਬਾਪ ਬੈਠ ਸਾਰਾ ਸਮਾਚਾਰ ਸੁਣਾਉਂਦੇ ਹਨ।
ਬਾਪ ਕਹਿੰਦੇ ਹਨ ਤੁਸੀਂ ਬੱਚੇ ਕਿੰਨੇ ਭਾਗਿਆਸ਼ਾਲੀ ਹੋ। ਉਨ੍ਹਾਂ ਰਿਸ਼ੀ - ਮੁਨੀਆਂ ਆਦਿ ਦਾ ਕਿੰਨਾ
ਨਾਮ ਹੈ। ਤੁਸੀਂ ਹੋ ਰਾਜਰਿਸ਼ੀ, ਉਹ ਹੈ ਹਠਯੋਗ ਰਿਸ਼ੀ। ਰਿਸ਼ੀ ਮਤਲਬ ਪਵਿੱਤਰ। ਤੁਸੀਂ ਸ੍ਵਰਗ ਦੇ ਰਾਜਾ
ਬਣਦੇ ਹੋ ਤਾਂ ਪਵਿੱਤਰ ਜਰੂਰ ਬਣਨਾ ਪਵੇ। ਸਤਯੁਗ - ਤ੍ਰੇਤਾ ਵਿੱਚ ਜਿਨ੍ਹਾਂ ਦਾ ਰਾਜ ਸੀ ਉਨ੍ਹਾਂ
ਦਾ ਹੀ ਫਿਰ ਹੋਵੇਗਾ। ਬਾਕੀ ਸਭ ਪਿਛੇ ਆਉਣਗੇ। ਤੁਸੀਂ ਹੁਣ ਕਹਿੰਦੇ ਹੋ ਅਸੀਂ ਸ਼੍ਰੀਮਤ ਤੇ ਆਪਣਾ
ਰਾਜ ਸਥਾਪਨ ਕਰ ਰਹੇ ਹਾਂ। ਪੁਰਾਣੀ ਦੁਨੀਆਂ ਦਾ ਵਿਨਾਸ਼ ਹੋਣ ਵਿੱਚ ਵੀ ਸਮੇਂ ਤਾਂ ਲੱਗੇਗਾ ਨਾ।
ਸਤਯੁਗ ਆਉਣਾ ਹੈ, ਕਲਯੁਗ ਜਾਣਾ ਹੈ।
ਕਿੰਨੀ ਵੱਡੀ ਦੁਨੀਆਂ
ਹੈ। ਇੱਕ - ਇੱਕ ਸ਼ਹਿਰ ਮਨੁੱਖਾਂ ਨਾਲ ਕਿੰਨਾ ਭਰਿਆ ਹੋਇਆ ਹੈ। ਧਨਵਾਨ ਆਦਮੀ ਦੁਨੀਆਂ ਦਾ ਚੱਕਰ
ਲਗਾਉਂਦੇ ਹਨ। ਪਰ ਇੱਥੇ ਸਾਰੀ ਦੁਨੀਆਂ ਨੂੰ ਕੋਈ ਵੇਖ ਨਾ ਸਕੇ। ਹਾਂ ਸਤਯੁਗ ਵਿੱਚ ਵੇਖ ਸਕਦੇ ਹਨ
ਕਿਓਂਕਿ ਸਤਯੁਗ ਵਿੱਚ ਹੈ ਹੀ ਇੱਕ ਰਾਜ, ਇੰਨੇ ਥੋੜੇ ਰਾਜੇ ਹੋਣਗੇ, ਇੱਥੇ ਤਾਂ ਵੇਖੋ ਕਿੰਨੀ ਵੱਡੀ
ਦੁਨੀਆਂ ਹੈ। ਇੰਨੀ ਵੱਡੀ ਦੁਨੀਆਂ ਦਾ ਚੱਕਰ ਕੌਣ ਲਗਾਏ। ਉੱਥੇ ਤੁਹਾਨੂੰ ਸਮੁੰਦਰ ਵਿੱਚ ਜਾਣ ਦਾ ਨਹੀਂ
ਹੈ। ਉਥੇ ਸਿਲੋਨ, ਬਰਮਾ ਆਦਿ ਹੋਣਗੇ? ਨਹੀਂ, ਕੁਝ ਵੀ ਨਹੀਂ। ਇਹ ਕਰਾਚੀ ਨਹੀਂ ਹੋਵੇਗੀ। ਤੁਸੀਂ ਸਭ
ਮਿੱਠੀ ਨਦੀਆਂ ਦੇ ਕਿਨਾਰੇ ਤੇ ਰਹਿੰਦੇ ਹੋ। ਖੇਤੀ ਬਾੜੀ ਆਦਿ ਸਭ ਹੁੰਦੇ ਹਨ, ਸ੍ਰਿਸ਼ਟੀ ਤਾਂ ਵੱਡੀ
ਹੈ। ਮਨੁੱਖ ਬਹੁਤ ਥੋੜੇ ਰਹਿੰਦੇ ਹਨ ਫਿਰ ਪਿਛੇ ਵ੍ਰਿਧੀ ਹੁੰਦੀ ਹੈ। ਫਿਰ ਉੱਥੇ ਜਾਕੇ ਆਪਣਾ ਰਾਜ
ਸਥਾਪਨ ਕੀਤਾ। ਹੋਲੀ - ਹੋਲੀ ਹਪ ਕਰਦੇ ਗਏ। ਆਪਣਾ ਰਾਜ ਸਥਾਪਨ ਕਰ ਦਿੱਤਾ। ਹੁਣ ਤਾਂ ਸਭ ਨੂੰ ਛੱਡਣਾ
ਪੈਣਾ ਹੈ। ਇੱਕ ਭਾਰਤ ਹੀ ਹੈ, ਜਿਸ ਨੇ ਕਿਸੇ ਦਾ ਵੀ ਰਾਜ ਖੋਇਆ ਨਹੀਂ ਹੈ ਕਿਓਂਕਿ ਭਾਰਤ ਅਸਲ ਵਿੱਚ
ਅਹਿੰਸਕ ਹੈ ਨਾ। ਭਾਰਤ ਹੀ ਸਾਰੀ ਦੁਨੀਆਂ ਦਾ ਮਾਲਿਕ ਸੀ ਬਾਕੀ ਸਭ ਪਿਛੇ ਆਏ ਹਨ ਜੋ ਟੁਕੜੇ - ਟੁਕੜੇ
ਲੈਂਦੇ ਗਏ ਹਨ। ਤੁਸੀਂ ਕਿਸੇ ਨੂੰ ਹਪ ਨਹੀਂ ਕੀਤਾ ਹੈ, ਅੰਗ੍ਰੇਜਾਂ ਨੇ ਹਪ ਕਰ ਲਿਆ ਹੈ। ਤੁਸੀਂ
ਭਾਰਤਵਾਸੀਆਂ ਨੂੰ ਤਾਂ ਬਾਪ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਤੁਸੀਂ ਕਿਧਰੇ ਗਏ ਥੋੜੀ ਹੀ ਹੋ। ਤੁਸੀਂ
ਬੱਚਿਆਂ ਦੀ ਬੁੱਧੀ ਵਿੱਚ ਇਹ ਸਾਰੀਆਂ ਗੱਲਾਂ ਹਨ, ਬੁੱਢੀਆਂ ਮਾਤਾਵਾਂ ਤਾਂ ਇੰਨਾ ਸਭ ਸਮਝ ਨਾ ਸਕਣ।
ਬਾਪ ਕਹਿੰਦੇ ਹਨ ਚੰਗਾ ਹੈ ਜੋ ਤੁਸੀਂ ਕੁਝ ਵੀ ਪੜ੍ਹੀ ਨਹੀਂ ਹੋ। ਪੜ੍ਹਿਆ ਹੋਇਆ ਸਭ ਬੁੱਧੀ ਤੋਂ
ਕੱਢਣਾ ਪੈਂਦਾ ਹੈ, ਇੱਕ ਗੱਲ ਸਿਰਫ ਧਾਰਨ ਕਰਨੀ ਹੈ - ਮਿੱਠੇ ਬੱਚੇ ਬਾਪ ਨੂੰ ਯਾਦ ਕਰੋ। ਤੁਸੀਂ
ਕਹਿੰਦੇ ਵੀ ਸੀ ਨਾ ਬਾਬਾ ਤੁਸੀਂ ਆਓਗੇ ਤਾਂ ਅਸੀਂ ਵਾਰੀ ਜਾਵਾਂਗੇ, ਕੁਰਬਾਨ ਜਾਵਾਂਗੇ। ਤੁਹਾਨੂੰ
ਫਿਰ ਸਾਡੇ ਤੇ ਕੁਰਬਾਨ ਜਾਣਾ ਹੈ। ਲੈਣ - ਦੇਣ ਹੁੰਦੀ ਹੈ ਨਾ। ਸ਼ਾਦੀ ਦੇ ਟਾਈਮ ਇਸਤਰੀ - ਪੁਰਸ਼ ਇੱਕ
- ਦੂਜੇ ਦੇ ਹੱਥ ਵਿੱਚ ਨਮਕ ਦਿੰਦੇ ਹਨ। ਬਾਪ ਨੂੰ ਵੀ ਕਹਿੰਦੇ ਹਨ, ਅਸੀਂ ਪੁਰਾਣਾ ਸਭ ਕੁਝ ਤੁਹਾਨੂੰ
ਦਿੰਦੇ ਹਾਂ। ਮਰਨਾ ਤਾਂ ਹੈ, ਇਹ ਸਭ ਖਤਮ ਹੋਣਾ ਹੈ। ਤੁਸੀਂ ਸਾਨੂੰ ਫਿਰ ਨਵੀਂ ਦੁਨੀਆਂ ਵਿਚ ਦੇਣਾ।
ਬਾਪ ਆਉਂਦੇ ਹੀ ਹਨ ਸਭ ਨੂੰ ਲੈ ਜਾਣ। ਕਾਲ ਹੈ ਨਾ। ਸਿੰਧ ਵਿੱਚ ਕਹਿੰਦੇ ਸੀ - ਇਹ ਕਿਹੜਾ ਕਾਲ ਹੈ
ਜੋ ਸਭ ਨੂੰ ਭਜਾਕੇ ਲੈ ਜਾਂਦਾ ਹੈ, ਤੁਸੀਂ ਬੱਚੇ ਤਾਂ ਖੁਸ਼ ਹੁੰਦੇ ਹੋ। ਬਾਪ ਆਉਂਦੇ ਹੀ ਹਨ ਲੈ ਜਾਣ।
ਅਸੀਂ ਤਾਂ ਖੁਸ਼ੀ ਨਾਲ ਆਪਣੇ ਘਰ ਜਾਵਾਂਗੇ। ਸਹਿਣ ਵੀ ਕਰਨਾ ਪੈਂਦਾ ਹੈ। ਚੰਗੇ - ਚੰਗੇ ਵੱਡੇ - ਵੱਡੇ
ਘਰ ਦੀਆਂ ਮਾਤਾਵਾਂ ਮਾਰ ਖਾਂਦੀਆਂ ਹਨ। ਤੁਸੀਂ ਸੱਚੀ ਕਮਾਈ ਕਰਦੇ ਹੋ। ਮਨੁੱਖ ਥੋੜੀ ਜਾਣਦੇ ਹਨ, ਉਹ
ਹੈ ਹੀ ਕਲਯੁਗੀ ਸ਼ੂਦ੍ਰ ਸੰਪਰਦਾਏ। ਤੁਸੀਂ ਹੋ ਸੰਗਮਯੁਗੀ, ਪੁਰਸ਼ੋਤਮ ਬਣ ਰਹੇ ਹੋ। ਜਾਣਦੇ ਹੋ ਪਹਿਲੇ
ਨੰਬਰ ਵਿੱਚ ਪੁਰਸ਼ੋਤਮ ਇਹ ਲਕਸ਼ਮੀ - ਨਾਰਾਇਣ ਹੈ ਨਾ। ਫਿਰ ਡਿਗਰੀ ਘਟ ਹੁੰਦੀ ਜਾਵੇਗੀ। ਉੱਪਰ ਤੋਂ
ਥੱਲੇ ਆਉਂਦੇ ਰਹਿਣਗੇ। ਫਿਰ ਹੌਲੀ - ਹੌਲੀ ਡਿੱਗਦੇ ਰਹਿਣਗੇ। ਇਸ ਸਮੇਂ ਸਭ ਡਿੱਗ ਚੁਕੇ ਹਨ। ਝਾੜ
ਪੁਰਾਣਾ ਹੋ ਚੁੱਕਿਆ ਹੈ, ਥੁਰ ਸੜ ਗਿਆ ਹੈ। ਹੁਣ ਫਿਰ ਸਥਾਪਨਾ ਹੁੰਦੀ ਹੈ। ਫਾਊਂਡੇਸ਼ਨ ਲਗਦਾ ਹੈ
ਨਾ। ਕਲਮ ਕਿੰਨਾ ਛੋਟਾ ਹੁੰਦਾ ਹੈ ਫਿਰ ਉਨ੍ਹਾਂ ਤੋਂ ਕਿੰਨਾ ਵੱਡਾ ਝਾੜ ਵੱਧ ਜਾਂਦਾ ਹੈ। ਇਹ ਵੀ
ਝਾੜ ਹੈ, ਸਤਯੁਗ ਵਿੱਚ ਬਹੁਤ ਛੋਟਾ ਝਾੜ ਹੁੰਦਾ ਹੈ। ਹੁਣ ਕਿੰਨਾ ਵੱਡਾ ਝਾੜ ਹੈ। ਵੈਰਾਇਟੀ ਫੁੱਲ
ਕਿੰਨੇ ਹਨ, ਮਨੁੱਖ ਸ੍ਰਿਸ਼ਟੀ ਦੇ। ਇੱਕ ਹੀ ਝਾੜ ਵਿੱਚ ਕਿੰਨੀ ਵੈਰਾਇਟੀ ਹੈ। ਕਈ ਵੈਰਾਇਟੀ ਧਰਮਾਂ
ਦਾ ਝਾੜ ਹੈ ਮਨੁੱਖਾਂ ਦਾ। ਇੱਕ ਸ਼ਕਲ ਨਾ ਮਿਲੇ ਦੂਜੇ ਨਾਲ। ਬਣਿਆ - ਬਣਾਇਆ ਡਰਾਮਾ ਹੈ ਨਾ। ਇੱਕੋ
ਜਿਹਾ ਪਾਰ੍ਟ ਕਿਸੇ ਦਾ ਹੋ ਨਹੀਂ ਸਕਦਾ। ਇਸ ਨੂੰ ਕਿਹਾ ਜਾਂਦਾ ਹੈ ਕੁਦਰਤੀ ਬਣਿਆ - ਬਣਾਇਆ ਬੇਹੱਦ
ਦਾ ਡਰਾਮਾ, ਇਨ੍ਹਾਂ ਵਿੱਚ ਵੀ ਬਣਾਵਟ ਬਹੁਤ ਹੈ। ਜੋ ਚੀਜ਼ ਰਿਯਲ ਹੁੰਦੀ ਹੈ ਉਹ ਖਤਮ ਵੀ ਹੁੰਦੀ ਹੈ।
ਫਿਰ 5 ਹਜ਼ਾਰ ਵਰ੍ਹੇ ਦੇ ਬਾਦ ਰਿੲਲਿਟੀ ਵਿੱਚ ਆਉਣਗੇ । ਚਿੱਤਰ ਆਦਿ ਵੀ ਕੋਈ ਰਿਯਲ ਬਣੇ ਹੋਏ ਥੋੜੀ
ਹੀ ਹਨ। ਬ੍ਰਹਮਾ ਦੀ ਵੀ ਸ਼ਕਲ ਫਿਰ 5 ਹਜ਼ਾਰ ਵਰ੍ਹੇ ਬਾਦ ਤੁਸੀਂ ਵੇਖੋਗੇ। ਇਸ ਡਰਾਮਾ ਦੇ ਰਾਜ ਨੂੰ
ਸਮਝਣ ਵਿੱਚ ਬੁੱਧੀ ਬੜੀ ਵਿਸ਼ਾਲ ਚਾਹੀਦੀ ਹੈ। ਹੋਰ ਕੁਝ ਨਾ ਸਮਝੋ ਸਿਰਫ ਇੱਕ ਗੱਲ ਬੁੱਧੀ ਵਿੱਚ ਰੱਖੋ
- ਇਕ ਸ਼ਿਵਬਾਬਾ ਦੂਜਾ ਨਾ ਕੋਈ। ਇਹ ਆਤਮਾ ਨੇ ਕਿਹਾ - ਬਾਬਾ, ਅਸੀਂ ਤੁਹਾਨੂੰ ਹੀ ਯਾਦ ਕਰਾਂਗੇ। ਇਹ
ਤਾਂ ਸਹਿਜ ਹੈ ਨਾ। ਹੱਥਾਂ ਤੋਂ ਕਰਮ ਕਰਦੇ ਰਹੋ ਅਤੇ ਬੁੱਧੀ ਤੋਂ ਬਾਪ ਨੂੰ ਯਾਦ ਕਰਦੇ ਰਹੋ। ਚੰਗਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਸਹਿਣਸ਼ੀਲਤਾ
ਦਾ ਗੁਣ ਧਾਰਨ ਕਰ ਮਾਇਆ ਦੇ ਵਿਘਨਾਂ ਵਿੱਚ ਪਾਸ ਹੋਣਾ ਹੈ। ਕਈ ਆਪਦਾਵਾਂ ਆਉਣਗੀਆਂ, ਅਤਿਆਚਾਰ ਹੋਣਗੇ
- ਇਵੇਂ ਦੇ ਸਮੇਂ ਤੇ ਸਹਿਣ ਕਰਦੇ ਬਾਪ ਦੀ ਯਾਦ ਵਿੱਚ ਰਹਿਣਾ ਹੈ, ਸੱਚੀ ਕਮਾਈ ਕਰਨੀ ਹੈ।
2. ਵਿਸ਼ਾਲ ਬੁੱਧੀ ਬਣ ਇਸ
ਬਣੇ ਬਣਾਏ ਡਰਾਮਾ ਨੂੰ ਚੰਗੀ ਰੀਤੀ ਸਮਝਣਾ ਹੈ, ਇਹ ਕੁਦਰਤੀ ਡਰਾਮਾ ਬਣਿਆ ਹੋਇਆ ਹੈ ਇਸਲਈ ਪ੍ਰਸ਼ਨ
ਉੱਠ ਨਹੀਂ ਸਕਦਾ। ਬਾਪ ਜੋ ਚੰਗੀ ਮਤ ਦਿੰਦੇ ਹਨ, ਉਸ ਤੇ ਚਲਦੇ ਰਹਿਣਾ ਹੈ।
ਵਰਦਾਨ:-
ਮਾਇਆਜਿੱਤ , ਵਿਜੇਈ ਬਣਨ ਦੇ ਨਾਲ - ਨਾਲ ਪਰ ਉਪਕਾਰੀ ਭਵ।
ਹੁਣ ਤੱਕ ਸਵ ਕਲਿਆਣ ਵਿਚ
ਬਹੁਤ ਸਮਾਂ ਜਾ ਰਿਹਾ ਹੈ। ਹੁਣ ਪਰ ਉਪਕਾਰੀ ਬਣੋ। ਮਾਇਆਜਿੱਤ, ਵਿਜੇਈ ਬਣਨ ਦੇ ਨਾਲ - ਨਾਲ ਸਰਵ
ਖਜਾਨਿਆਂ ਦੇ ਰਾਜਾ ਬਣੋ ਮਤਲਬ ਹੈ ਖਜਾਨੇ ਨੂੰ ਕੰਮ ਵਿਚ ਲਗਾਓ। ਖੁਸ਼ੀ ਦਾ ਖਜਾਨਾ, ਸ਼ਾਂਤੀ ਦਾ
ਖਜਾਨਾ, ਸ਼ਕਤੀਆਂ ਦਾ ਖਜਾਨਾ, ਗਿਆਨ ਦਾ ਖਜਾਨਾ, ਗੁਣਾਂ ਦਾ ਖਜਾਨਾ, ਸਹਿਯੋਗ ਦੇਣ ਦਾ ਖਜਾਨਾ ਵੰਡੋ
ਅਤੇ ਵਧਾਓ। ਜਦੋਂ ਹੁਣ ਹੀ ਵਿਧਾਤਾ ਪਨ ਦੀ ਸਥਿਤੀ ਦਾ ਅਨੁਭਵ ਕਰੋਗੇ ਮਤਲਬ ਪਰ ਉਪਕਾਰੀ ਬਣੋਗੇ ਤਾਂ
ਅਨੇਕ ਜਨਮ ਵਿਸ਼ਵ ਰਾਜ ਅਧਿਕਾਰੀ ਬਣੋਗੇ।
ਸਲੋਗਨ:-
ਵਿਸ਼ਵ
ਕਲਿਆਣਕਾਰੀ ਬਣਨਾ ਹੈ ਤਾਂ ਆਪਣੀ ਸਰਵ ਕਮਜੋਰੀਆਂ ਨੂੰ ਸਦਾਕਲ ਦੇ ਲਈ ਵਿਦਾਈ ਦਵੋ
ਅਵਿਅਕਤ ਇਸ਼ਾਰੇ :- ਹੁਣ
ਲਗਨ ਦੀ ਅਗਨੀ ਨੂੰ ਪ੍ਰਜਵਲਿਤ ਕਰ ਯੋਗ ਨੂੰ ਜਵਾਲਾ ਰੂਪ ਬਣਾਓ।
ਜਿਵੇਂ ਕਿਲਾ ਬੰਨਿਆ
ਜਾਂਦਾ ਹੈ, ਜਿਸ ਨਾਲ ਪਰਜਾ ਕਿਲੇ ਦੇ ਅੰਦਰ ਸੇਫ ਰਹੇ। ਇੱਕ ਰਾਜਾ ਦੇ ਲਈ ਕੋਠਰੀ ਨਹੀਂ ਬਣਾਉਂਦੇ,
ਕਿਲਾ ਬਣਾਉਂਦੇ ਹਨ। ਤੁਸੀ ਸਾਰੇ ਵੀ ਖੁਦ ਦੇ ਲਈ, ਸਾਥੀਆਂ ਦੇ ਲਈ, ਦੂਜੀਆਂ ਆਤਮਾਵਾਂ ਦੇ ਲਈ ਜਵਾਲਾ
ਰੂਪੀ ਯਾਦ ਦਾ ਕਿਲਾ ਬੰਨੋ। ਯਾਦ ਦੀ ਸ਼ਕਤੀ ਹੀ ਜਵਾਲਾ ਹੋਵੇ ਤਾਂ ਹਰ ਆਤਮਾ ਸੇਫਟੀ ਦਾ ਅਨੁਭਵ
ਕਰੇਗ।