27.09.26     Avyakt Bapdada     Punjabi Murli     15.12.2011    Om Shanti     Madhuban


“ਸਦਾ ਫਖੁਰ ਵਿਚ ਰਹਿ ਬੇਫ਼ਿਕਰ ਬਾਦਸ਼ਾਹ ਬਣੋ , ਤੀਵ੍ਰ ਪੁਰਸ਼ਾਰਥ ਦ੍ਵਾਰਾ ਸੰਪੰਨ ਅਤੇ ਸਮਾਨ ਬਣ ਨਾਲ ਚੱਲਣ ਦੀ ਤਿਆਰੀ ਕਰੋ”


ਅੱਜ ਬਾਪਦਾਦਾ ਬੇਫ਼ਿਕਰ ਬਾਦਸ਼ਾਹਾਂ ਦੀ ਸਭਾ ਨੂੰ ਦੇਖ ਰਹੇ ਹਨ। ਇਹ ਸਭਾ ਇਸ ਸਮੇਂ ਹੀ ਲੱਗਦੀ ਹੈ ਕਿਉਂਕਿ ਸਭ ਬੱਚਿਆਂ ਨੇ ਆਪਣੇ ਫ਼ਿਕਰ ਬਾਪ ਨੂੰ ਦੇਕੇ ਬਾਪ ਤੋਂ ਫਾਖ਼ੁਰ ਲੈ ਲਿਆ ਹੈ। ਇਹ ਸਭਾ ਹੁਣ ਹੀ ਲੱਗਦੀ ਹੈ। ਤੁਸੀਂ ਵੀ ਹਰ ਇੱਕ ਸਵੇਰੇ ਤੋਂ ਉੱਠਦੇ ਕਰਮ ਕਰਦੇ ਵੀ ਬੇਫ਼ਿਕਰ ਅਤੇ ਬਾਦਸ਼ਾਹ ਬਣ ਚੱਲਦੇ ਹੋ ਨਾ! ਇਹ ਬੇਫ਼ਿਕਰ ਦਾ ਜੀਵਨ ਕਿੰਨਾ ਪਿਆਰਾ ਲੱਗਦਾ ਹੈ। ਬੇਫ਼ਿਕਰ ਦੀ ਨਿਸ਼ਾਨੀ ਕੀ ਦਿਖਾਈ ਦਿੰਦੀ ਹੈ? ਹਰ ਇੱਕ ਦੇ ਮੱਥੇ ਵਿੱਚ ਲਾਇਟ, ਆਤਮਾ ਚਮਕਦੀ ਹੋਈ ਦਿਖਾਈ ਦਿੰਦੀ ਹੈ। ਇਹ ਬੇਫ਼ਿਕਰ ਜੀਵਨ ਕਿਵੇਂ ਬਣੀ? ਬਾਪ ਨੇ ਸਭ ਬੱਚਿਆਂ ਦੇ ਜੀਵਨ ਤੋਂ ਫ਼ਿਕਰ ਲੈਕੇ ਫਾਖ਼ੁਰ ਦੇ ਦਿੱਤਾ ਹੈ। ਜਿਨ੍ਹਾਂ ਦੇ ਜੀਵਨ ਵਿੱਚ ਫ਼ਾਖ਼ੁਰ ਨਹੀਂ ਫ਼ਿਕਰ ਹੈ ਉਹਨਾਂ ਦੇ ਮੱਥੇ ਵਿੱਚ ਲਾਇਟ ਨਹੀਂ ਚਮਕਦੀ ਹੈ। ਉਹਨਾਂ ਦੇ ਮੱਥੇ ਵਿੱਚ ਬੋਝ ਦੀਆਂ ਰੇਖਾਵਾਂ ਦੇਖਣ ਵਿੱਚ ਆਉਦੀਆਂ ਹਨ। ਤਾਂ ਦੱਸੋ ਤੁਹਾਨੂੰ ਕੀ ਪਸੰਦ ਹੈ? ਲਾਇਟ ਜਾਂ ਬੋਝ? ਜੇਕਰ ਕੋਈ ਬੋਝ ਵੀ ਆਉਂਦਾ ਹੈ ਮਤਲਬ ਫ਼ਿਕਰ ਬਾਪ ਨੂੰ ਦੇਕੇ ਫ਼ਾਖ਼ੁਰ ਲੈ ਸਕਦੇ ਹੋ। ਤੁਸੀਂ ਸਭਨੂੰ ਬੇਫਿਕਰ ਲਾਇਟ ਪਸੰਦ ਹੈ ਨਾ! ਦੇਖਣ ਵਾਲੇ ਵੀ ਬੇਫ਼ਿਕ ਲਾਇਟ ਪਸੰਦ ਕਰਦੇ ਹਨ।

ਤਾਂ ਅੱਜ ਬਾਪਦਾਦਾ ਚਾਰੋਂ ਪਾਸੇ ਦੇ ਬੱਚਿਆਂ ਦੇ ਭਾਵੇਂ ਸਮੁੱਖ ਹਨ, ਭਾਵੇਂ ਜਿੱਥੇ ਵੀ ਬੈਠੇ ਹਨ, ਉਹਨਾਂ ਦੇ ਮੱਥੇ ਵਿੱਚ ਚਮਕਦੀ ਹੋਈ ਲਾਇਟ ਹੀ ਦੇਖ ਰਹੇ ਹਨ। ਤਾਂ ਸਦਾ ਬੇਫ਼ਿਕਰ ਰਹਿੰਦੇ ਹੋ ਜਾਂ ਕਦੀ ਕੋਈ ਫ਼ਿਕਰ ਵੀ ਆਉਂਦਾ ਹੈ? ਹੈ ਕੋਈ ਫ਼ਿਕਰ? ਜਦੋਂ ਬਾਪ ਨੇ ਪ੍ਰਕ੍ਰਿਤੀਜਿੱਤ, ਵਿਕਾਰਾਂ ਤੋਂ ਜਿੱਤ ਬਣਾ ਦਿੱਤਾ ਤਾਂ ਫ਼ਿਕਰ ਕਿਵੇਂ ਆ ਸਕਦੀ ਹੈ? ਤਾਂ ਹੱਥ ਉਠਾਓ ਬੇਫ਼ਿਕਰ ਬਣੇ ਹੋ? ਬਣੇ ਹੋ ਸਦਾ? ਸਦਾ ਬਣੇ ਹੋ ਜਾਂ ਕਦੀ -ਕਦੀ? ਕਦੀ -ਕਦੀ ਵਾਲੇ ਹੋ? ਹੱਥ ਤਾਂ ਨਹੀਂ ਉਠਾਉਂਦੇ, ਬਾਪਦਾਦਾ ਵੀ ਨਹੀਂ ਦੇਖਣਾ ਚਾਹੁੰਦੇ ਹਨ। ਬਾਪਦਾਦਾ ਹਰ ਇਕ ਬੱਚੇ ਨੂੰ ਬੇਫ਼ਿਕਰ ਬਾਦਸ਼ਾਹ ਦੇਖਣਾ ਚਾਹੁੰਦੇ ਹਨ। ਜੇਕਰ ਕਦੀ -ਕਦੀ ਵਾਲੇ ਵੀ ਹਨ ਤਾਂ ਬਹੁਤ ਸਹਿਜ ਵਿਧੀ ਹੈ ਜੋ ਵੀ ਥੋੜਾ ਬਹੁਤ ਫ਼ਿਕਰ ਆਉਂਦਾ ਹੈ ਮੇਰੇ ਨੂੰ ਤੇਰੇ ਵਿੱਚ ਬਦਲ ਲਵੋ। ਇਹ ਹੱਦ ਦੇ ਮੇਰੇਪਨ ਨੂੰ, ਮੇਰੇ ਨੂੰ ਤੇਰੇ ਵਿੱਚ ਬਦਲਣ ਦੀ ਬਹੁਤ ਸਹਿਜ ਵਿਧੀ ਹੈ। ਤੁਸੀਂ ਤਾਂ ਕਹਿੰਦੇ ਹੀ ਹੋ ਮੇਰਾ ਬਾਬਾ।

ਤਾਂ ਬਾਪਦਾਦਾ ਨੇ ਦੇਖਿਆ ਮੈਜੋਰਿਟੀ ਬੱਚਿਆਂ ਨੇ ਹੱਦ ਦੇ ਮੇਰੇ ਨੂੰ ਤੇਰਾ ਬਣਾਇਆ ਇਸਲਈ ਕੀ ਬਣ ਗਏ? ਬੇਫ਼ਿਕਰ ਬਾਦਸ਼ਾਹ। ਤਾਂ ਅੱਜ ਬਾਪਦਾਦਾ ਬੱਚਿਆਂ ਨੂੰ ਬੇਫ਼ਿਕਰ ਬਾਦਸ਼ਾਹ ਸਵਰੂਪ ਵਿਚ ਵੇਖ ਰਹੇ ਹਨ। ਵੇਖੋ, ਭਗਤੀ ਮਾਰਗ ਵਿਚ ਵੀ ਤੁਹਾਡੇ ਚਿੱਤਰ ਬਣਾਉਂਦੇ ਹਨ ਤਾਂ ਡਬਲ ਤਾਜ ਵਿਖਾਉਂਦੇ ਹਨ। ਇੱਕ ਤਾਂ ਲਾਈਟ ਦਾ ਤਾਜ ਹੈ ਹੀ ਕਿਉਂਕਿ ਬੇਫ਼ਿਕਰ ਆਤਮਾ ਦੀ ਨਿਸ਼ਾਨੀ ਹੈ ਮੱਥੇ ਤੇ ਲਾਈਟ ਚਮਕਦੀ ਹੈ ਅਤੇ ਦੂਜਾ ਤਾਜ ਵਿਕਾਰਾਂ ਤੇ ਵਿਜੇਈ ਬਣੇ ਹੋ ਇਸਲਈ ਤਾਜ ਵਿਖਾਇਆ ਹੈ ਇਸਲਈ ਇਹ ਅਟੇਂਸ਼ਨ ਰੱਖੋ ਕਿ ਜਦੋਂ ਬਾਪਦਾਦਾ ਨੇ ਫ਼ਿਕਰ ਲੈਕੇ ਫਖੁਰ ਦੇ ਦਿੱਤਾ ਤਾਂ ਕੀ ਬਣ ਗਏ? ਬੇਫ਼ਿਕਰ ਬਾਦਸ਼ਾਹ। ਬਾਦਸ਼ਾਹ ਬਣੇ ਹੋ ਤਾਂ ਤਖ਼ਤ ਵੀ ਚਾਹੀਦਾ ਹੈ ਨਾ! ਤਾਂ ਬਾਪਦਾਦਾ ਨੇ ਤਿੰਨ ਤਖ਼ਤ ਦੇ ਮਾਲਿਕ ਬਣਾਇਆ ਹੈ। ਜਾਣਦੇ ਹੋ ਤਿੰਨ ਤਖ਼ਤ ਕਿਹੜੇ ਹਨ? ਇੱਕ ਤਖ਼ਤ ਭ੍ਰਕੁਟੀ ਦਾ, ਇਹ ਤੇ ਸਭ ਨੂੰ ਹੈ ਹੀ। ਦੂਸਰਾ ਤਖ਼ਤ ਹੈ ਬਾਪਦਾਦਾ ਦਾ ਦਿਲਤਖ਼ਤ ਅਤੇ ਤੀਸਰਾ ਹੈ ਵਿਸ਼ਵ ਦਾ ਤਖ਼ਤ, ਰਾਜ ਦਾ ਤਖ਼ਤ। ਤਾਂ ਤੁਹਾਨੂੰ ਸਭ ਨੂੰ ਇਹ ਤਿੰਨ ਤਖ਼ਤ ਪ੍ਰਾਪਤ ਹਨ ਨਾ! ਸਭ ਤੋਂ ਸ੍ਰੇਸ਼ਠ ਹੈ ਬਾਪਦਾਦਾ ਦਾ ਦਿਲਤਖਤ। ਤਾਂ ਚੈਕ ਕਰੋ ਤਖ਼ਤ ਤੇ ਰਹਿੰਦੇ ਹੋ? ਕਿਉਂਕਿ ਬਾਪ

ਦਾਦਾ ਦੇ ਦਿਲਤਖਤ ਤੇ ਕੌਣ ਬੈਠਦਾ ਹੈ? ਜਿਸ ਨੇ ਸਦਾ ਖੁਦ ਵੀ ਬਾਪਦਾਦਾ ਨੂੰ ਆਪਣੇ ਦਿਲ ਤਖ਼ਤ ਵਿਚ ਬਿਠਾਇਆ ਹੈ, ਜੋ ਸਦਾ ਸ੍ਰੇਸ਼ਠ ਸਥਿਤੀ ਵਿਚ ਮਾਸਟਰ ਸਰਵਸ਼ਕਤੀਮਾਨ ਹੈ। ਤਾਂ ਚੈਕ ਕਰੋ ਕਿ ਸਦਾ ਤਖਤਨਸ਼ੀਂਨ ਹੋ? ਜਾਂ ਕਦੇ ਮਿੱਟੀ ਵਿਚ ਵੀ ਆ ਜਾਂਦੇ ਹੋ। ਇਹ ਦੇਹਭਾਨ ਮਿੱਟੀ ਹੈ। ਬਹੁਤ ਸਮੇਂ ਮਿੱਟੀ ਵਿਚ ਰਹੇ ਹੋ ਤਾਂ ਕਦੇ - ਕਦੇ ਮਿੱਟੀ ਵਿਚ ਤੇ ਨਹੀਂ ਚਲੇ ਜਾਂਦੇ।

ਤਾਂ ਬਾਪਦਾਦਾ ਸਾਰੇ ਬੱਚਿਆਂ ਨੂੰ ਸਮੇਂ ਦਾ ਇਸ਼ਾਰਾ ਦੇ ਰਹੇ ਹਨ। ਅਚਾਨਕ ਦਾ ਪਾਠ ਪੱਕਾ ਕਰਵਾ ਰਹੇ ਹਨ, ਇਸ ਦੇ ਲਈ ਇਸ ਸੰਗਮ ਦੇ ਸਮੇਂ ਦਾ ਬਹੁਤ - ਬਹੁਤ ਮਹੱਤਵ ਰੱਖਣਾ ਹੈ ਕਿਉਂਕਿ ਇਸ ਇੱਕ ਜਨਮ ਵਿਚ ਅਨੇਕ ਜਨਮਾਂ ਦੀ ਪ੍ਰਾਲਬਧ ਬਨਾਉਣੀ ਹੈ ਇਸਲਈ ਬਾਪਦਾਦਾ ਨੇ ਇਸ਼ਾਰਾ ਦਿੱਤਾ ਸੀ ਤਾਂ ਸੰਗਮ ਦੇ ਸਮੇਂ ਵਿਚ ਦੋ ਗੱਲਾਂ ਦਾ ਹਰ ਵੇਲੇ ਅਟੈਂਸ਼ਨ ਦੇਣਾ ਹੈ। ਉਹ ਦੋ ਗੱਲਾਂ ਤੇ ਯਾਦ ਹੋਣਗੀਆਂ - ਸਮੇਂ ਤੇ ਸੰਕਲਪ। ਬਾਪਦਾਦਾ ਨੇ ਸਭ ਨੂੰ ਵਿਅਰਥ ਸੰਕੱਲਪ, ਸੰਕਲਪ ਦ੍ਵਾਰਾ ਦੇਣ ਦੀ ਹਿੰਮਤ ਰੱਖੀ ਸੀ। ਤਾਂ ਚੈਕ ਕਰੋ ਹਿੰਮਤ ਸਦਾ ਕਾਇਮ ਹੈ? ਕਿਉਂਕਿ ਹਿੰਮਤੇ ਬੱਚੇ ਇੱਕ ਵਾਰੀ ਤੇ ਬਾਪ ਹਜਾਰ ਵਾਰੀ ਮਦਦਗਾਰ ਹਨ। ਤਾਂ ਹੁਣ ਕੀ ਸਮਝਦੇ ਹੋ? ਵਿਅਰਥ ਸੰਕਲਪ ਦਾ ਜੋ ਹਿੰਮਤ ਰੱਖ ਬਾਪ ਦੇ ਅੱਗੇ ਸੰਕਲਪ ਕੀਤਾ ਉਹ ਕਾਇਮ ਹੈ? ਆਤਮਾਵਾਂ ਨੂੰ ਸੰਦੇਸ਼ ਦੇਣ ਦਾ। ਤਾਂ ਵਿਅਰਥ ਸੰਕਲਪ ਨੂੰ ਖਤਮ ਕਰਨਾ ਹੈ, ਤਾਂ ਦੁਖੀ ਆਤਮਾਵਾਂ ਨੂੰ ਸੁਖ ਸ਼ਾਂਤੀ ਦਾ ਅਨੁਭਵ ਕਰਵਾ ਸਕੋਗੇ। ਬਾਪਦਾਦਾ ਨੂੰ ਦੁਖੀ ਬੱਚਿਆਂ ਨੂੰ ਵੇਖ ਤਰਸ ਪੈਂਦਾ ਹੈ। ਤੁਹਾਨੂੰ ਵੀ ਆਪਣੇ ਭਾਈ ਭੈਣਾਂ ਨੂੰ ਵੇਖ ਤਰਸ ਤਾਂ ਪੈਂਦਾ ਹੈ ਨਾ!

ਬਾਪਦਾਦਾ ਨੇ ਵੇਖਿਆ ਕਿ ਵਰਤਮਾਨ ਸਮੇਂ ਸਭ ਨੂੰ ਰੂਚੀ ਹੈ, ਪਲਾਨ ਬਣਾਇਆ ਵੀ ਹੈ, ਪ੍ਰੈਕਟਿਕਲ ਕੀਤਾ ਵੀ ਹੈ। ਸਭ ਪ੍ਰੋਗਰਾਮ ਚੰਗੇ ਕੀਤੇ ਹਨ, ਇਸ ਦੀ ਮੁਬਾਰਕ ਵੀ ਦੇ ਰਹੇ ਹਨ। ਲੇਕਿਨ ਹੁਣ ਸਮੇਂ ਦੇ ਅਨੁਸਾਰ ਜਲਦੀ - ਜਲਦੀ ਉਨ੍ਹਾਂ ਨੂੰ ਵਾਰਿਸ ਬਣਾਓ, ਜੋ ਕੁਝ ਨਾ ਕੁਝ ਵਰਸੇ ਦੇ ਅਧਿਕਾਰੀ ਬਣ ਜਾਣ। ਚੰਗਾ - ਚੰਗਾ ਬਹੁਤ ਕਹਿੰਦੇ ਹਨ, ਬਾਪਦਾਦਾ ਨੇ ਵੀ ਬੱਚਿਆਂ ਦੇ ਸੇਵਾ ਦਾ ਇਹ ਰਿਜਲਟ ਤਾਂ ਵੇਖਿਆਂ ਹੈ ਅਤੇ ਬਾਪ ਬੱਚਿਆਂ ਤੇ ਖੁਸ਼ ਵੀ ਹੈ। ਦਿਲ ਨਾਲ ਕਰ ਰਹੇ ਹਨ ਅਤੇ ਹੁਣ ਸਮੇਂ ਅਨੁਸਾਰ ਸੁਣਦੇ ਵੀ ਰੂਚੀ ਨਾਲ ਹਨ। ਇਨਾਂ ਫਰਕ ਤੇ ਆਇਆ ਹੈ। ਚੰਗਾ - ਚੰਗਾ ਲਗਦਾ ਹੈ ਲੇਕਿਨ ਚੰਗਾ ਬਣਾਕੇ ਕੁਝ ਨਾ ਕੁਝ ਵਰਸੇ ਦੇ ਅਧਿਕਾਰੀ ਬਣਾਓ। ਇਸ ਦੇ ਲਈ ਬਾਪਦਾਦਾ ਨੇ ਪਹਿਲੇ ਵੀ ਇਸ਼ਾਰਾ ਦਿੱਤਾ ਹੈ ਕਿ ਹੁਣ ਸਮੇਂ ਤੀਵ੍ਰ ਪੁਰਸ਼ਾਥੀ ਬਣਨ ਦੀ ਲੋੜ ਹੈ। ਤੀਵ੍ਰ ਪੁਰਸ਼ਾਰਥੀ ਬਣਨ ਦੇ ਲਈ ਮੁੱਖ ਪੁਰਸ਼ਾਰਥ ਹੈ ਸੈਕਿੰਡ ਦੇ ਵਿਚ ਬਿੰਦੀ ਲਗਾਉਣਾ। ਸੈਕਿੰਡ ਅਤੇ ਬਿੰਦੀ ਦੋਵੇਂ ਸਮਾਨ। ਤਾਂ ਹੁਣ ਬਾਪਦਾਦਾ ਬੱਚਿਆਂ ਦਾ ਤੇ ਬੇਫ਼ਿਕਰ ਬਾਦਸ਼ਾਹ ਦਾ ਰੂਪ ਵੇਖ ਰਿਹਾ ਹੈ। ਹੁਣ ਇਸੇ ਰੂਪ ਨੂੰ ਸਦਾ ਅਨੁਭਵ ਕਰੋ। ਕੋਈ ਵੀ ਕੁਝ ਵੀ ਆਵੇ ਤਾਂ ਮੇਰੇ ਨੂੰ ਤੇਰੇ ਵਿਚ ਸਮਾ ਦਵੋ।

ਅੱਜ ਬਾਪਦਾਦਾ ਨੇ ਵੇਖਿਆ, ਗੁਰੂਵਾਰ ਦਾ ਦਿਨ ਹੈ ਬਹੁਤ ਬੱਚੇ ਬਾਪਦਾਦਾ ਦੇ ਕੋਲ ਪਹੁੰਚੇ, ਤਾਂ ਬਾਪਦਾਦਾ ਨੇ ਕਿਹਾ ਹਫਤੇ ਦੇ ਦੋ ਦਿਨ ਵਿਸ਼ੇਸ਼ ਹਨ। ਇੱਕ ਗੁਰੂਵਾਰ ਦੂਸਰਾ ਇਤਵਾਰ, ਸੰਡੇ। ਤਾਂ ਗੁਰੂਵਾਰ ਦੇ ਦਿਨ ਗੁਰੂ ਦਾ ਦਿਨ ਹੈ, ਗੁਰੂ ਤੋਂ ਕੀ ਮਿਲਦਾ ਹੈ? ਵਰਦਾਨ। ਤਾਂ ਗੁਰੁਵਾਰ ਦੇ ਦਿਨ ਵਰਦਾਨ ਦਾ ਦਿਨ ਵਿਸ਼ੇਸ਼ ਹੈ, ਇਸ ਰੂਪ ਨਾਲ ਗੁਰੂਵਾਰ ਨੂੰ ਮਨਾਓ। ਕੋਈ ਨਾ ਕੋਈ ਵਿਸ਼ੇਸ਼ ਵਰਦਾਨ ਅੰਮ੍ਰਿਤਵੇਲੇ ਤੋਂ ਆਪਣੀ ਬੁੱਧੀ ਵਿਚ ਇਮਰਜ ਰੱਖੋ। ਵਰਦਾਨ ਤਾਂ ਅਨੇਕ ਹਨ ਲੇਕਿਨ ਵਿਸ਼ੇਸ਼ ਇੱਕ ਵਰਦਾਨ ਆਪਣੇ ਲਈ ਬੁੱਧੀ ਵਿਚ ਰੱਖ ਚੈਕ ਕਰੋ ਕਿ ਵਰਦਾਨੀ ਦਿਨ ਵਿਚ ਵਰਦਾਨ ਸਵਰੂਪ ਬਣ, ਵਰਦਾਨ ਨੂੰ ਰਪੀਟ ਨਹੀਂ ਕਰਨਾ ਹੈ ਲੇਕਿਨ ਵਰਦਾਨ ਸਵਰੂਪ ਬਣਨਾ ਹੈ ਅਤੇ ਚੈਕ ਕਰਦੇ ਰਹੋ ਤਾਂ ਅੱਜ ਕਿੰਨਾਂ ਸਮੇਂ ਵਰਦਾਨ ਸਵਰੂਪ ਰਹੇ? ਸੰਡੇ ਦਾ ਦਿਨ ਵਿਸ਼ੇਸ਼ ਦੁਨੀਆਂ ਵਿੱਚ ਛੁੱਟੀ ਦਾ ਦਿਨ ਹੁੰਦਾ ਹੈ। ਤਾਂ ਸੰਡੇ ਦੇ ਦਿਨ ਮਨਾਓ ਜੋ ਕੁਝ ਵੀ ਆਪਣੇ ਜੀਵਨ ਵਿੱਚ ਸੰਕਲਪ ਮਾਤ੍ਰ ਵੀ ਕਮਜੋਰੀ ਹੋਵੇ, ਸਵਪਨ ਮਾਤ੍ਰ ਵੀ ਕਮਜੋਰੀ ਹੋਵੇ ਉਸ ਨੂੰ ਛੁੱਟੀ ਦੇਣਾ ਹੈ। ਤਾਂ ਜਿਵੇਂ ਲੋਕੀ ਇਹ ਦੋਵੇਂ ਹੀ ਦਿਨ ਚੰਗੇ ਬਿਤਾਉਂਦੇ ਹਨ, ਇਵੇਂ ਤੁਸੀ ਵੀ ਇਨ੍ਹਾਂ ਦੋਵੇਂ ਦਿਨਾਂ ਵਿਚ ਵਿਸ਼ੇਸ਼ ਇਹ ਲਕਸ਼ ਅਤੇ ਲਕਸ਼ਨ ਸਿਰਫ ਲਕਸ਼ ਨਹੀਂ ਲੇਕਿਨ ਲਕਸ਼ ਦੇ ਨਾਲ ਲਕਸ਼ਨ ਨੂੰ ਅਟੈਂਸ਼ਨ ਵਿਚ ਰੱਖੋ। ਬਾਪਦਾਦਾ ਨੇ ਸਾਰੇ ਬੱਚਿਆਂ ਨੂੰ ਨਾਲ ਲੈ ਜਾਣ ਦਾ ਵਾਇਦਾ ਕੀਤਾ ਹੈ। ਇਸ ਦੇ ਲਈ ਨਾਲ ਚੱਲਣ ਦੀ ਤਿਆਰੀ ਕੀ ਕਰਨੀ ਹੈ? ਬਾਪ ਤੇ ਸੈਕਿੰਡ ਵਿਚ ਅਸ਼ਰੀਰੀ ਬਣ ਜਾਣਗੇ ਲੇਕਿਨ ਤੁਸੀਂ ਜੋ ਵਾਇਦਾ ਕੀਤਾ ਹੈ, ਬਾਪ ਨੇ ਵੀ ਵਾਇਦਾ ਕੀਤਾ ਹੈ ਨਾਲ ਚੱਲਾਂਗੇ, ਤਾਂ ਚੈਕ ਕਰੋ ਉਸ ਦੀ ਤਿਆਰੀ ਹੈ? ਸੈਕਿੰਡ ਵਿਚ ਬਿੰਦੀ ਲਗਾਈ, ਸੰਪੰਨ ਅਤੇ ਸੰਪੂਰਨ ਬਣ ਚੱਲਿਆ। ਤਾਂ ਅਜਿਹੀ ਤਿਆਰੀ ਹੈ? ਨਾਲ ਤੇ ਚਲਣਾ ਹੈ ਨਾ! ਚਲਣਾ ਹੈ? ਕਾਂਧ ਹਿਲਾਓ। ਚਲਣਾ ਹੈ, ਅੱਛਾ। ਪੱਕਾ? ਹੱਥ ਵਿਚ ਹੱਥ ਦੇਣਾ, ਇਸ ਦਾ ਅਰਥ ਹੈ ਸਮਾਨ ਬਣਨਾ। ਤਾਂ ਚੈਕ ਕਰੋ ਸਮੇਂ ਤੇ ਅਚਾਨਕ ਆਉਣਾ ਹੈ, ਤਾਂ ਇਤਨੀ ਤਿਆਰੀ ਹੈ ਜੋ ਨਾਲ ਚੱਲੋ?

ਬਾਪ ਦਾ ਬੱਚਿਆਂ ਨਾਲ ਪਿਆਰ ਹੈ ਨਾ! ਤਾਂ ਬਾਪ ਇੱਕ ਨੂੰ ਵੀ ਨਾਲ ਚੱਲਣ ਵਿਚ ਪਿੱਛੇ ਛੱਡਣਾ ਨਹੀਂ ਚਾਹੁੰਦੇ। ਨਾਲ ਹਾਂ, ਨਾਲ ਰਹਾਂਗੇ, ਨਾਲ ਚੱਲਾਂਗੇ ਅਤੇ ਨਾਲ ਰਾਜਧਾਨੀ ਵਿਚ ਰਾਜ ਘਰਾਣੇ ਵਿਚ ਆਵਾਂਗੇ। ਮਨਜੂਰ ਹੈ ਨਾ! ਮਨਜੂਰ ਹੈ? ਤਿਆਰੀ ਹੈ? ਮੰਜੂਰ ਹੈ ਵਿਚ ਤੇ ਹੱਥ ਉੱਠਾ ਲਵੋਗੇ, ਇਹ ਹੱਥ ਨਹੀਂ ਉਠਾਓ। ਤਿਆਰੀ ਹੈ ਇਸ ਵਿਚ ਹੱਥ ਉਠਾਓ। ਵੱਡਾ ਹੱਥ ਉੱਠੋ। ਅੱਛਾ। ਕੱਲ ਵੀ ਵਿਨਾਸ਼ ਹੋ ਜਾਵੇ ਤਾਂ ਤਿਆਰ ਹੋ? ਲੇਕਿਨ ਆਪਣੀ ਸੇਵਾ ਨੂੰ ਸਮਾਪਤ ਕੀਤਾ ਹੈ? ਸੇਵਾ ਤੇ ਹਾਲੇ ਰਹੀ ਹੋਈ ਹੈ ਜਾਂ ਸੇਵਾ ਸਮਾਪਤ ਹੋ ਗਈ ਹੈ? ਸੰਦੇਸ਼ ਸਭ ਨੂੰ ਪਹੁੰਚ ਗਿਆ ਹੈ? ਸਿਰਫ ਆਪਣੇ ਮੁਹੱਲੇ ਵਿਚ ਹੀ ਵੇਖੋ, ਆਪ ਨੇ ਹਰ ਇੱਕ ਨੂੰ ਬਾਪ ਆ ਗਿਆ ਹੈ, ਵਰਸਾ ਲੈਣਾ ਹੋਵੇ ਤਾਂ ਲੈ ਲਵੋ, ਇਹ ਸੰਦੇਸ਼ ਦਿੱਤਾ ਹੈ? ਅਜੇ ਪਲਾਨ ਬਣ ਰਹੇ ਹੋ। ਬਾਪਦਾਦਾ ਨੇ ਸੁਣਿਆ ਕਿ ਘਰ - ਘਰ ਵਿਚ ਸੰਦੇਸ਼ ਦੇਣ ਦਾ ਪਲਾਨ ਬਣਾ ਰਹੇ ਹਨ। ਚੰਗਾ ਹੈ, ਸੰਦੇਸ਼ ਤੇ ਦੇਣਾ ਹੀ ਹੈ, ਨਹੀਂ ਤਾਂ ਉਲਾਹਮਾ ਮਿਲੇਗਾ। ਪ੍ਰੋਗਰਾਮ ਬਣਾਇਆ ਹੈ ਨਾ! ਉੱਠੋ, ਬਾਪ ਨੇ ਪਲਾਨ ਬਣਾਇਆ ਹੈ ਨਾ! ਉੱਠੋ ( ਮੀਡੀਆ ਵਾਲਿਆਂ ਨੂੰ ਉਠਾਇਆ) ਚੰਗਾ ਹੈ ਉਲਹਨਾ ਪੂਰਾ ਕਰ ਲਵੋ ਕਿਉਂਕਿ ਹੋਣਾ ਤੇ ਅਚਾਨਕ ਹੀ ਹੈ। ਤਾਂ ਆਪਸ ਵਿਚ ਮਿਲ ਕੇ ਇਸੇ ਪਲਾਨ ਨੂੰ ਪ੍ਰੈਕਟਿਕਲ ਵਿਚ ਲਿਆਓ। ਆਪਸ ਵਿੱਚ ਰਾਏ ਸਲਾਹ ਜਲਦੀ ਕਰੋ, ਸਮੇਂ ਲੱਗ ਜਾਂਦਾ ਹੈ ਨਾ ਤਾਂ ਉਮੰਗ ਵੀ ਥੋੜ੍ਹਾ ਘੱਟ ਹੋ ਜਾਂਦਾ ਹੈ। ਬਾਕੀ ਬਾਪਦਾਦਾ ਨੂੰ ਪਸੰਦ ਹੈ ਕਿ ਘਰ - ਘਰ ਵਿਚ ਇਹ ਉਲਾਹਮਾ ਪੂਰਾ ਹੋ ਜਾਵੇ। ਇਵੇਂ ਨਾ ਕਹਿਣ ਕਿ ਸਾਨੂੰ ਤੇ ਪਤਾ ਹੀ ਨਹੀਂ ਪਿਆ, ਬਾਪ ਆਇਆ ਅਤੇ ਚਲਾ ਵੀ ਗਿਆ, ਅਸੀਂ ਵੰਚਿਤ ਰਹਿ ਗਏ! ਸਭ ਨੂੰ ਉਮੰਗ ਹੈ ਨਾ! ਸਭ ਨੂੰ ਉਮੰਗ ਹੈ? ਸੇਵਾ ਕਰਕੇ ਉਲਾਹਮਾ ਪੂਰਾ ਕਰਨਾ ਹੈ। ਉਮੰਗ ਹੈ ਤਾਂ ਬਾਪਦਾਦਾ ਦਾ ਸਹਿਯੋਗ ਵੀ ਹੈ। ਅੱਛਾ।

ਤਾਂ ਬਾਪਦਾਦਾ ਦੇ ਦਿਲ ਦੀ ਆਸ ਨੂੰ ਤਾਂ ਸਭ ਜਾਣਦੇ ਹੀ ਹੋ। ਸਮਾਨ ਅਤੇ ਸੰਪੂਰਨ, ਇਹ ਦੋ ਸ਼ਬਦ ਸਦਾ ਚੈਕ ਕਰੋ ਤਾਂ ਕਿ ਇਹ ਬਾਪਦਾਦਾ ਦੀ ਇਹ ਆਸ਼ਾ ਪੂਰਨ ਕੀਤੀ? ਕਿਉਂਕਿ ਬਾਪ ਦਾਦਾ ਹਰ ਬੱਚੇ ਨੂੰ ਬਾਪ ਦੀਆਂ ਆਸ਼ਾਵਾਂ ਦਾ ਸਿਤਾਰਾ ਸਮਝਦੇ ਹਨ। ਹਰ ਇੱਕ ਬੱਚੇ ਦਾ ਬਾਪ ਨਾਲ ਪਿਆਰ ਹੈ, ਇਹ ਤਾਂ ਬਾਪਦਾਦਾ ਵੀ ਜਾਣਦੇ ਹਨ। ਇਨ੍ਹਾਂ ਸਭ ਨੂੰ ਮਧੂਬਨ ਵਿਚ ਲਿਆਉਣ ਵਾਲਾ ਕੀ ਹੈ? ਇਹ ਪਿਆਰ ਦੀ ਟ੍ਰੇਨ ਵਿਚ ਆਉਂਦੇ ਹਨ। ਪਿਆਰ ਦੇ ਪਲੈਨ ਵਿਚ ਆਉਂਦੇ ਹਨ। ਤਾਂ ਬਾਪ ਵੀ ਬੱਚਿਆਂ ਦੇ ਪਿਆਰ ਦੀ ਸਬਜੈਕਟ ਵਿਚ ਬੱਚਿਆਂ ਤੋਂ ਖੁਸ਼ ਹਨ। ਲੇਕਿਨ ਜੋ ਸ਼ਬਦ ਬਾਪ ਚਾਹੁੰਦੇ ਹਨ ਸਮਾਨ ਅਤੇ ਸੰਪੂਰਨ, ਇਸ ਨੂੰ ਸੰਪੰਨ ਕਰਨਾ ਹੀ ਹੈ। ਤਾਂ ਅੱਜ ਬਾਪਦਾਦਾ ਚਾਰੋ ਪਾਸੇ ਦੇ ਬੱਚਿਆਂ ਨੂੰ ਦਿਲ ਤੋਂ ਸਨੇਹ ਨਾਲ ਦੇਖ ਇੱਕ - ਇੱਕ ਬੱਚੇ ਨੂੰ ਦਿਲ ਦੇ ਪਿਆਰ ਦੀ ਮੁਬਾਰਕ ਦੇ ਰਹੇ ਹਨ। ਅੱਛਾ।

ਟੀਚਰਜ਼ ਬਹੁਤ ਆਈਆਂ ਹਨ :- ਟੀਚਰਜ਼ ਨੂੰ ਤੇ ਬਾਪਦਾਦਾ ਸਦਾ ਹੀ ਯਾਦ ਕਰਦੇ ਹਨ, ਪਿਆਰ ਕਰਦੇ ਕਿਉਕਿ ਟੀਚਰਜ਼ ਨਿਮਿਤ ਬਣਦੀ ਹੈ ਹਰ ਭਾਈ ਅਤੇ ਭੈਣਾਂ ਨੂੰ ਅੱਗੇ ਵਧਾਉਣ ਦੇ ਲਈ। ਟੀਚਰ ਨੂੰ ਬਾਪਦਾਦਾ ਗੁਰੂ ਭਾਈ ਕਹਿੰਦੇ ਹਨ। ਗੁਰੂ ਭਾਈ ਦਾ ਅਰਥ ਹੈ ਸਮਾਨ ਕਿਉਂਕਿ ਜਿਵੇਂ ਬਾਪ ਦਾ ਕ੍ਰਤਵਿਆ ਹੈ ਸਦਾ ਸੇਵਾ ਵਿਚ ਬਿਜੀ ਰਹਿਣਾ, ਇਵੇਂ ਦੇ ਯੋਗ ਟੀਚਰਜ਼ ਬਾਪ ਸਮਾਨ ਸਦਾ ਸੇਵਾਦਾਰੀ ਅਤੇ ਸਦਾ ਸਫਲਤਾ ਸਵਰੂਪ ਬਣ ਸਫਲ ਸਵਰੂਪ ਬਣਾਉਣ ਵਾਲੇ ਹਨ। ਬਾਪਦਾਦਾ ਨੂੰ ਟੀਚਰਜ਼ ਪ੍ਰਤੀ ਸਦਾ ਹੀ ਦਿਲ ਵਿਚ ਪਿਆਰ ਹੈ। ਕਿਉਂ? ਟੀਚਰ ਮਤਲਬ ਸਦਾ ਸੇਵਾਦਾਰੀ, ਸਦਾ ਬਾਪ ਸਮਾਨ ਬਨਾਉਣ ਵਾਲੀ ਅਤੇ ਨਵੀਆਂ - ਨਵੀਆਂ ਨੂੰ ਬਾਪ ਦਾ ਪਰਿਚੈ ਦੇ, ਅਨੁਭਵੀ ਬਣਾਕੇ ਬਾਪ ਦੇ ਵਰਸੇ ਦੇ ਅਧਿਕਾਰੀ ਬਨਾਉਣ ਵਾਲੀ। ਤਾਂ ਬਾਪਦਾਦਾ ਟੀਚਰਜ਼ ਤੇ ਖੁਸ਼ ਹਨ ਅਤੇ ਇਹ ਹੀ ਦਿਲ ਦਾ ਪਿਆਰ, ਬਾਪ ਦਾ ਪਿਆਰ ਸਟੂਡੈਂਟ ਵਿਚ ਵੀ ਭਰਕੇ ਉਨ੍ਹਾਂ ਨੂੰ ਬਾਪ ਦੇ ਪੂਰੇ ਵਰਸੇ ਦੇ ਅਧਿਕਾਰੀ ਬਨਾਉਣ ਵਾਲੀਆਂ ਹਨ। ਬਾਪ ਦੀ ਹਰ ਇੱਕ ਟੀਚਰ ਵਿਚ ਉਮੀਦ ਰਹਿੰਦੀ ਹੈ ਕਿ ਇਹ ਹਰ ਇੱਕ ਟੀਚਰ ਜੋ ਬਾਪ ਦੀਆਂ ਆਸ਼ਾਵਾਂ ਹਨ, ਜੋ ਬਾਪ ਚਾਹੁੰਦੇ ਹਨ ਉਹ ਪ੍ਰਤੱਖ ਕਰਨ ਅਤੇ ਕਰਾਉਣ ਵਾਲੀ ਹੈ ਇਸਲਈ ਇੱਕ - ਇੱਕ ਟੀਚਰ ਨੂੰ ਬਾਪਦਾਦਾ ਪਦਮਗੁਣਾ ਮੁਬਾਰਕ ਦੇ ਰਹੇ ਹਨ। ਮੁਬਾਰਕ ਦੇ ਰਹੇ ਹਨ। ਅੱਛਾ।

ਡਬਲ ਵਿਦੇਸ਼ੀ ਭਾਈ - ਭੈਣਾਂ ਨਾਲ :- ਡਬਲ ਵਿਦੇਸ਼ੀ ਵੀ ਬਾਪਦਾਦਾ ਨੇ ਦੇਖਿਆ ਸੇਵਾ ਵਿੱਚ ਭਾਰਤ ਦੀ ਆਤਮਾਵਾਂ ਤੋਂ ਘੱਟ ਨਹੀਂ ਹਨ। ਬਾਪਦਾਦਾ ਬਹੁਤ ਖੁਸ਼ ਹੁੰਦੇ ਹਨ ਕਿ ਹਰ ਇੱਕ ਆਪਣੇ -ਆਪਣੇ ਸਥਾਨ ਵਿੱਚ ਸੇਵਾ ਦੀ ਵ੍ਰਿਧੀ ਵੀ ਕਰ ਰਹੇ ਹਨ ਅਤੇ ਖੁਦ ਨੂੰ ਵੀ ਚੰਗੇ ਉਮੰਗ -ਉਤਸ਼ਾਹ ਵਿੱਚ ਚਲਾ ਰਹੇ ਹਨ। ਡਬਲ ਵਿਦੇਸ਼ੀਆਂ ਦਾ ਇਹ ਸੰਸਕਾਰ ਹੈ ਕਿ ਜੋ ਕਰਾਂਗੇ ਉਹ ਉਮੰਗ ਉਤਸ਼ਾਹ ਨਾਲ ਕਰਕੇ ਪੂਰਾ ਕਰਨਗੇ ਅਤੇ ਪੁਰਸ਼ਾਰਥ ਦੇ ਵਲ ਵੀ ਅਟੇੰਸ਼ਨ ਹੈ। ਤਾਂ ਸਭ ਹੱਥ ਉਠਾਓ ਕਿ ਸਭ ਤੀਵਰ ਪੁਰਸਾਥੀ ਹਨ? ਤੀਵਰ ਪੁਰਸ਼ਾਰਥੀ ਹੋ ? ਅੱਛਾ। ਸਭਦੇ ਵਲੋਂ ਵੀ ਬਹੁਤ -ਬਹੁਤ ਮੁਬਾਰਕ ਹੈ, ਕਿਉਂ? ਤੀਵਰ ਪੁਰਸਾਥੀ ਮਤਲਬ ਹੁਣ ਦੀ ਆਸ਼ਾਵਾਂ ਨੂੰ ਪੂਰਨ ਪ੍ਰੈਕਟੀਕਲ ਕਰਨ ਵਾਲੇ। ਤਾਂ ਬਾਪਦਾਦਾ ਤੀਵਰ ਪੁਰਸ਼ਾਰਥ ਦੀ ਮੁਬਾਰਕ ਦੇ ਰਹੇ ਹਨ। ਤੀਵਰ ਪੁਰਸ਼ਾਰਥੀ ਹਨ ਅਤੇ ਸਦਾ ਤੀਵਰ ਪੁਰਸ਼ਾਰਥੀ ਬਣ ਹੋਰਾਂ ਨੂੰ ਵੀ ਤੀਵਰ ਪੁਰਸ਼ਾਰਥੀ ਬਣਾਉਣਗੇ। ਤਾਂ ਸਾਰਾ ਵਿਦੇਸ਼ ਤੀਵਰ ਪੁਰਸਾਥੀ ਦੀ ਲਿਸਟ ਵਿੱਚ ਆ ਜਾਏ। ਅਜਿਹਾ ਰਿਕਾਰਡ ਕੁਝ ਹੈ ਹੋਰ ਕੁਝ ਦਿਖਾਉਣਾ ਹੈ। ਪਰ ਬਾਪਦਾਦਾ ਪੁਰਸ਼ਾਰਥ ਦੀ ਮੁਬਾਰਕ ਦੇ ਰਹੇ ਹਨ। ਮੁਰਲੀ ਦੇ ਉੱਪਰ ਵੀ ਅਟੇੰਸ਼ਨ ਹੈ, ਇਹ ਬਾਪਦਾਦਾ ਨੂੰ ਮੁਰਲੀ ਦਾ ਸਨੇਹ ਚੰਗਾ ਲੱਗਦਾ ਹੈ। ਮਧੂਬਨ ਨਾਲ ਵੀ ਪਿਆਰ, ਮੁਰਲੀ ਨਾਲ ਵੀ ਪਿਆਰ, ਪਰਿਵਾਰ ਨਾਲ ਵੀ ਪਿਆਰ ਅਤੇ ਮੇਰਾ ਬਾਬਾ ਨਾਲ ਵੀ ਪਿਆਰ। ਹੁਣ ਸੂਕ੍ਸ਼੍ਮ ਪੁਰਸ਼ਾਰਥ ਦੇ ਵਲ ਵੀ ਅਟੇੰਸ਼ਨ ਚੰਗਾ ਹੈ ਅਤੇ ਬਾਪਦਾਦਾ ਨੇ ਦੇਖਿਆ ਕਿ ਜਨਕ ਬੱਚੀ ਦਾ ਵੀ ਬਹੁਤ ਧਿਆਨ ਹੈ। ਇੱਥੇ ਰਹਿੰਦੇ ਵੀ ਹਰ ਕਲਾਸ ਪਹਿਲੇ ਫ਼ਾਰੇੰਨ ਨੂੰ ਪਹੁੰਚਦਾ ਹੈ। ਤਾਂ ਪਾਲਣਾ ਵੀ ਚੰਗੀ ਮਿਲ ਰਹੀ ਹੈ। ਇਹ ਵੀ ਤੁਹਾਡਾ ਲੱਕ ਹੈ। ਲੱਕੀਏਸਟ ਅਤੇ ਸਵੀਟੇਸਟ ਦੋਵੇਂ ਹੀ ਹਨ। ਅੱਛਾ।

ਪਹਿਲੀ ਵਾਰ ਆਉਣ ਵਾਲਿਆਂ ਨਾਲ :- ਇਹ ਤਾਂ ਬਹੁਤ ਹਨ। ਹੱਥ ਹਿਲਾਓ। ਤਾਂ ਸਭ ਆਪਣੇ ਮਧੂਬਨ ਘਰ ਵਿੱਚ ਪਧਾਰੇ ਹਨ, ਉਸਦੀ ਬਾਪਦਾਦਾ ਇੱਕ - ਇੱਕ ਬੱਚੇ ਨੂੰ ਮੁਬਾਰਕ ਦੇ ਰਹੇ ਹਨ ਕਿਉਂਕਿ ਲਾਸ੍ਟ ਸਮੇਂ ਦੇ ਪਹਿਲੇ ਪਹੁੰਚ ਗਏ ਹੋ। ਲਾਸ੍ਟ ਸੋ ਫਾਸਟ ਜਾਣ ਦਾ ਚਾਂਸ ਹੈ। ਬਾਪਦਾਦਾ ਬੱਚਿਆਂ ਨੂੰ ਦੇਖ ਕੇ ਖੁਸ਼ ਹੋ ਰਹੇ ਹਨ। ਆਏ, ਭਾਵੇਂ ਪਧਾਰੇ ਹੋਰ ਅੱਗੇ ਦੇ ਲਈ ਤੀਵ੍ਰ ਪੁਰਸ਼ਾਰਥ ਕਰ ਅੱਗੇ ਤੋਂ ਵੀ ਅੱਗੇ ਜਾਣ ਦਾ ਦ੍ਰਿੜ੍ਹ ਸੰਕਲਪ ਕਰੋ। ਦ੍ਰਿੜ੍ਹਤਾ ਸਫ਼ਲਤਾ ਦੀ ਚਾਬੀ ਹੈ। ਤਾਂ ਬਾਪਦਾਦਾ ਜੋ ਵੀ ਅੱਜ ਬੱਚੇ ਆਏ ਹਨ ਉਹਨਾਂ ਨੂੰ ਵਿਸ਼ੇਸ਼ ਦ੍ਰਿੜ੍ਹਤਾ ਦੀ ਚਾਬੀ ਦੀ ਸੌਗਾਤ ਦੇ ਰਹੇ ਹਨ। ਦ੍ਰਿੜ੍ਹਤਾ ਨੂੰ ਕਦੀ ਵੀ ਹਲਕਾ ਨਹੀਂ ਕਰਨਾ। ਦ੍ਰਿੜ੍ਹਤਾ ਤੁਹਾਨੂੰ ਸਦਾ ਸਹਿਜ ਅੱਗੇ ਵਧਾਉਂਦੀ ਰਹੇਗੀ। ਤਾਂ ਬਾਪਦਾਦਾ ਖੁਸ਼ ਹਨ ਭਾਵੇਂ ਪਧਾਰਨ, ਆਪਣਾ ਵਰਸਾ ਲੈਣ ਦੇ ਲਈ ਆਉਣ, ਇਸਦੀ ਬਹੁਤ -ਬਹੁਤ ਮੁਬਾਰਕ। ਅੱਛਾ।

ਚਾਰੋਂ ਪਾਸੇ ਦੇ ਸਰਵ ਬ੍ਰਾਹਮਣਾਂ ਨੂੰ ਬਾਪਦਾਦਾ ਦਿਲ ਦਾ ਪਿਆਰ ਅਤੇ ਸਦਾ ਅੱਗੇ ਵਧਣ ਦਾ ਸ਼੍ਰੇਸ਼ਠ ਸੰਕਲਪ ਦੇ ਰਹੇ ਹਨ। ਇੱਕ - ਇੱਕ ਬੱਚੇ ਨੂੰ ਬਾਪ ਦੇਖ ਵੀ ਰਹੇ ਹਨ ਅਤੇ ਦੇਖ -ਦੇਖ ਦਿਲ ਵਿੱਚ ਸਮਾ ਰਹੇ ਹਨ। ਨਜ਼ਦੀਕ ਵਾਲੇ ਤਾਂ ਬਾਪਦਾਦਾ ਨੂੰ ਸਾਹਮਣੇ ਦੇਖ ਰਹੇ ਹਨ ਅਤੇ ਤੁਸੀਂ ਸਭ ਸਾਧਨ ਦਵਾਰਾ ਸਾਮਣੇ ਹੀ ਦੇਖ ਰਹੇ ਹੋ। ਬਾਪਦਾਦਾ ਵੀ ਤੁਸੀਂ ਸਭ ਨੂੰ ਜਿੱਥੇ ਵੀ ਬੈਠੇ ਹੋ ਤਾਂ ਇਵੇਂ ਹੀ ਦੇਖ ਰਿਹਾ ਹੈ ਜਿਵੇਂ ਸਮੁੱਖ ਹੀ ਬੈਠੇ ਹਨ ਅਤੇ ਇੱਕ -ਇਕ ਨੂੰ ਦਿਲ ਦਾ ਪਿਆਰ ਦੇ ਰਹੇ ਹਨ। ਵੱਧਦੇ ਚੱਲੋ, ਤੀਵਰ ਪੁਰਸ਼ਾਰਥ ਕਰ ਅੱਗੇ ਤੋਂ ਅੱਗੇ ਵੱਧਦੇ ਚੱਲੋ। ਅੱਛਾ। ਸਮੁੱਖ ਬੈਠਣ ਵਾਲਿਆਂ ਨੂੰ ਵੀ ਬਾਪਦਾਦਾ ਦਾ ਯਾਦਪਿਆਰ ਅਤੇ ਸਦਾ ਅੱਗੇ ਵੱਧਣ ਦੀ ਮੁਬਾਰਕ ਹੋਏ, ਮੁਬਾਰਕ ਹੋਵੇ, ਮੁਬਾਰਕ ਹੋਵੇ। ਅੱਛਾ।

ਵਰਦਾਨ:-
ਹਰ ਸਿੱਖਿਆ ਨੂੰ ਸਵਰੂਪ ਵਿਚ ਲਿਆ ਕੇ ਸਬੂਤ ਦੇਣ ਵਾਲੇ ਸਪੂਤ ਅਤੇ ਸਾਖਸ਼ਾਤਕਾਰ ਮੂਰਤ ਭਵ।

ਜੋ ਬੱਚੇ ਸਿੱਖਿਆਵਾਂ ਨੂੰ ਸਿਰਫ ਸਿੱਖਿਆ ਦੇ ਢੰਗ ਨਾਲ ਬੁੱਧੀ ਵਿਚ ਨਹੀਂ ਰੱਖਦੇ, ਲੇਕਿਨ ਉਨ੍ਹਾਂ ਨੂੰ ਸਵਰੂਪ ਵਿਚ ਲਿਆਉਂਦੇ ਹਨ ਉਹ ਗਿਆਨ ਸਵਰੂਪ, ਪ੍ਰੇਮ ਸਵਰੂਪ, ਆਨੰਦ ਸਵਰੂਪ ਸਥਿਤੀ ਵਿਚ ਸਥਿਤ ਰਹਿੰਦੇ ਹਨ। ਜੋ ਹਰ ਪੁਆਇੰਟ ਨੂੰ ਸਵਰੂਪ ਵਿਚ ਲਿਆਉਣਗੇ ਉਹ ਹੀ ਪੁਆਇੰਟ ਰੂਪ ਵਿਚ ਸਥਿਤ ਹੋ ਸਕਣਗੇ। ਪੁਆਇੰਟ ਦਾ ਮਨਨ ਅਤੇ ਵਰਣਨ ਕਰਨਾ ਸਹਿਜ ਹੈ ਲੇਕਿਨ ਸਵਰੂਪ ਬਣ ਦੂਜੀਆਂ ਆਤਮਾਵਾਂ ਨੂੰ ਵੀ ਸਵਰੂਪ ਦਾ ਅਨੁਭਵ ਕਰਾਉਣਾ - ਇਹ ਹੀ ਸਬੂਤ ਦੇਣਾ ਮਤਲਬ ਸਪੂਤ ਅਤੇ ਸਾਖਸ਼ਾਤਕਾਰ ਮੂਰਤ ਬਣਨਾ।

ਸਲੋਗਨ:-
ਇਕਾਗ੍ਰਤਾ ਦੀ ਸ਼ਕਤੀ ਨੂੰ ਵਧਾਓ ਤਾਂ ਮਨ - ਬੁੱਧੀ ਦਾ ਭਟਕਣਾ ਬੰਦ ਹੋ ਜਾਵੇਗਾ।

ਇਹ ਅਵਿਅਕਤ ਇਸ਼ਾਰੇ - ਹੁਣ ਆਪਣੇ ਦਾਤਾ ਸਵਰੂਪ ਨੂੰ ਪ੍ਰਤੱਖਸ਼ ਕਰੋ। ਕੋਈ ਵੀ ਨਿਰਬਲ ਆਤਮਾ ਤੁਹਾਡੇ ਸਾਮ੍ਹਣੇ ਆਵੇ ਤਾਂ ਉਸ ਨਿਰਬਲ ਨੂੰ ਬਲ ਦਵੋ। ਸਰਵ ਸ਼ਕਤੀਆਂ ਦਾ ਵਰਸਾ ਜੋ ਪ੍ਰਾਪਤ ਕੀਤਾ ਹੈ ਉਹ ਉਸ ਨੂੰ ਦਵੋ। ਸਰਵ ਆਤਮਾਵਾਂ ਨੂੰ ਬਾਪ ਦਾ ਖਜਾਨਾ ਦੇਣ ਵਾਲੇ ਦਾਤਾ ਬਣੋ, ਆਪਣੀਆਂ ਸ਼ਕਤੀਆਂ ਦ੍ਵਾਰਾ ਪਿਆਸੀ ਜਾਂ ਤੜਫਦੀ ਹੋਈਆਂ ਆਤਮਾਵਾਂ ਨੂੰ ਜੀ - ਦਾਨ ਦਵੋ, ਵਰਦਾਤਾ ਬਣ ਪ੍ਰਾਪਤ ਹੋਏ ਵਰਦਾਨ ਦ੍ਵਾਰਾ ਉਨ੍ਹਾਂ ਨੂੰ ਵੀ ਬਾਪ ਦੇ ਨੇੜੇ ਸੰਬੰਧ ਵਿਚ ਲਿਆਓ, ਇੱਥੇ ਦੇ ਦਾਤਾਪਨ ਦੇ ਸੰਸਕਾਰਾਂ ਨਾਲ ਭਵਿੱਖ ਵਿਚ 21 ਜਨਮਾਂ ਤੱਕ ਰਾਜਪਦ ਪ੍ਰਾਪਤ ਹੋਵੇਗਾ।