27.10.26        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ :- ਆਪਣੀ ਬੁੱਧੀ ਨੂੰ ਗਿਆਨ ਮੰਥਨ ਵਿੱਚ ਬੀਜੀ ਰੱਖੋ ਤਾਂ ਸਭ ਫਿਕਰਾਤਾਂ ਤੋਂ ਫ਼ਾਰਿਗ਼ ਹੋ ਜਾਵੋਗੇ, ਹਮੇਸ਼ਾ ਖੁਸ਼ੀ ਬਣੀ ਰਹੇਗੀ"

ਪ੍ਰਸ਼ਨ:-
ਜੋ ਆਪਣੇ ਨੂੰ ਸ਼ਿਵਬਾਬਾ ਦੇ ਯੱਗ ਦਾ ਸਰਵੈਂਟ ਸਮਝਦੇ ਹਨ ਉਨ੍ਹਾਂ ਦੀ ਨਿਸ਼ਾਨੀ ਸੁਣਾਓ?

ਉੱਤਰ:-
ਸ਼ਿਵਬਾਬਾ ਇਸ ਬ੍ਰਹਮਾ ਮੁੱਖ ਨਾਲ ਜੋ ਕੁਝ ਬੋਲਣਗੇ, ਉਸ ਨੂੰ ਉਹ ਫੋਰਨ ਮੰਨ ਲੈਣਗੇ। ਜੋ ਕਹੇ - ਉਸ ਨੂੰ ਮੰਨਣਾ, ਇਸ ਨੂੰ ਹੀ ਸ਼੍ਰੀਮਤ ਕਿਹਾ ਜਾਂਦਾ ਹੈ। ਸ਼੍ਰੀ - ਸ਼੍ਰੀ ਸ਼ਿਵਬਾਬਾ ਦੀ ਮੱਤ ਤੇ ਚਲਣ ਨਾਲ ਹੀ ਤੁਸੀਂ ਸ਼੍ਰੇਸ਼ਠ ਬਣਦੇ ਹੋ। ਸ਼੍ਰੇਸ਼ਠ ਬਣਨਾ ਮਾਨਾ ਵਿਜੈ ਮਾਲਾ ਵਿੱਚ ਆਉਣਾ।

ਗੀਤ:-
ਓਮ ਨਮੋ ਸਿਵਾਏ...

ਓਮ ਸ਼ਾਂਤੀ
ਸਾਲੀਗ੍ਰਾਮ ਪ੍ਰਤੀ ਸ਼ਿਵ ਭਗਵਾਨੁਵਾਚ। ਰੂਹਾਨੀ ਬੱਚਿਆਂ ਪ੍ਰਤੀ ਰੂਹਾਨੀ ਬਾਪ ਸਮਝਾ ਰਹੇ ਹਨ। ਹੁਣ ਤੁਸੀਂ ਬੱਚੇ ਜਾਣ ਗਏ ਹੋ ਕਿ ਸਾਨੂੰ ਇੱਥੇ ਆਤਮਾ ਸਮਝਕੇ ਬੈਠਣਾ ਹੈ। ਸਾਰੀ ਦੁਨੀਆਂ ਵਿੱਚ ਇੱਕ ਵੀ ਮਨੁੱਖ ਨਹੀਂ ਹੋਵੇਗਾ ਜੋ ਆਪਣੇ ਨੂੰ ਆਤਮਾ ਸਮਝਦਾ ਹੋਵੇ। ਆਤਮਾ ਕੀ ਹੈ, ਇਹ ਹੀ ਨਹੀਂ ਜਾਣਦੇ ਤਾਂ ਪਰਮਾਤਮਾ ਨੂੰ ਫਿਰ ਕਿਵੇਂ ਜਾਨਣਗੇ। ਬਾਪ ਦਵਾਰਾ ਹੀ ਤੁਹਾਨੂੰ ਆਤਮਾ ਦੀ ਸਮਝਾਉਣੀ ਮਿਲਦੀ ਹੈ ਕਿ ਮੂਲ ਕੀ ਚੀਜ਼ ਹੈ। ਮਨੁੱਖਾਂ ਨੂੰ ਹੁਣ ਕੁਝ ਵੀ ਪਤਾ ਨਾ ਹੋਣ ਦੇ ਕਾਰਨ ਕਿੰਨੇ ਦੁਖੀ ਹਨ। ਤੁਸੀਂ ਬੱਚੇ ਜਾਣਦੇ ਹੋ ਇਸ ਡਰਾਮਾ ਅਤੇ ਸ੍ਰਿਸ਼ਟੀ ਰੂਪੀ ਕਲਪ ਵਰੀਕ੍ਸ਼ ਦੀ ਉਮਰ 5 ਹਜਾਰ ਵਰ੍ਹੇ ਹੈ। ਜਿਵੇਂ ਅੰਬ ਦਾ ਬੀਜ ਹੈ, ਉਹ ਚੇਤੰਨ ਹੁੰਦਾ ਤਾਂ ਸਮਝਾਉਂਦਾ ਕਿ ਅਸੀਂ ਬੀਜ ਹਾਂ, ਸਾਡੇ ਤੋਂ ਇਹ ਝਾੜ ਇਵੇਂ ਨਿਕਲਿਆ ਹੈ। ਪਰ ਉਹ ਹੈ ਜੜ। ਚੇਤੰਨ ਝਾੜ ਇੱਕ ਹੀ ਹੈ। ਸ਼ੁਰੂ ਵਿੱਚ ਲੈਕੇ ਅੰਤ ਤੱਕ ਇਸ ਸਾਰੇ ਝਾੜ ਦਾ ਤੁਹਾਨੂੰ ਗਿਆਨ ਮਿਲਿਆ ਹੋਇਆ ਹੈ। ਨੰਬਰਵਾਰ ਪੁਰਸ਼ਾਰਥ ਅਨੁਸਾਰ ਸਮਝ ਸਕਦੇ ਹੋ। ਬਾਪ ਕਹਿੰਦੇ ਹਨ ਮੈਂ ਇਸ ਮਨੁੱਖ ਸ੍ਰਿਸ਼ਟੀ ਦਾ ਬੀਜ ਸੱਤ ਚਿੱਤ ਅਨੰਦ ਸਵਰੂਪ ਹਾਂ। ਮੈਨੂੰ ਗਿਆਨ ਦਾ ਸਾਗਰ ਕਿਹਾ ਜਾਂਦਾ ਹੈ। ਇਹ ਨਿਰਾਕਾਰ ਦੇ ਲਈ ਮਹਿਮਾ ਹੈ। ਤੁਸੀਂ ਜਾਣਦੇ ਹੋ ਬਾਪ ਦੀ ਇਹ ਮਹਿਮਾ ਸਭ ਤੋਂ ਨਿਆਰੀ ਹੈ। ਮਨੁੱਖ ਤਾਂ ਬਾਪ ਦੀ ਮਹਿਮਾ ਨੂੰ ਬਿਲਕੁਲ ਹੀ ਨਹੀਂ ਜਾਣਦੇ। ਭਾਵੇਂ ਇਹ ਲਕਸ਼ਮੀ - ਨਰਾਇਣ ਆਦਿ ਦੇਵਤਾ ਹਨ। ਉਨ੍ਹਾਂ ਨੂੰ ਵੀ ਇਹ ਨਾਲੇਜ ਨਹੀਂ ਹੈ। ਇਹ ਡਰਾਮਾ ਦਾ ਗਿਆਨ ਤੁਹਾਨੂੰ ਮਿਲਿਆ ਹੈ। ਤੁਸੀਂ ਜਾਣਦੇ ਹੋ ਇਹ ਸ੍ਰਿਸ਼ਟੀ ਦਾ ਚੱਕਰ ਕਿਵੇਂ ਫਿਰਦਾ ਹੈ ਫਿਰ ਦੇਵਤਾ ਬਣਨਗੇ ਤਾਂ ਇਹ ਗਿਆਨ ਰਹੇਗਾ ਨਹੀਂ। ਵੰਡਰ ਹੈ ਨਾ। ਤੁਸੀਂ ਇਸ ਡਰਾਮਾ ਦੇ ਐਕਟਰਸ ਹੋ ਨਾ। ਤੁਹਾਨੂੰ ਰਚਤਾ ਅਤੇ ਰਚਨਾ ਦੇ ਆਦਿ - ਮੱਧ - ਅੰਤ ਦਾ ਗਿਆਨ ਹੈ। ਬਾਕੀ ਨਾ ਸ਼ੂਦ੍ਰ ਵਰਨ ਨੂੰ, ਨਾ ਦੇਵਤਾ ਵਰਨ ਨੂੰ ਇਹ ਗਿਆਨ ਹੈ। ਇਵੇਂ ਨਹੀਂ ਕਿ ਗਿਆਨ ਪਰਮਪਰਾ ਚਲਦਾ ਹੈ। ਜਿਵੇਂ ਤਿਓਹਾਰਾਂ ਦੇ ਲਈ ਕਹਿੰਦੇ ਹਨ ਪਰੰਪਰਾ ਤੋਂ ਚਲਦੇ ਆਏ ਹਨ। ਹੁਣ ਤੁਸੀਂ ਸਮਝਦੇ ਹੋ ਸਤਿਯੁਗ ਵਿੱਚ ਤਾਂ ਇਨ੍ਹਾਂ ਤਿਓਹਾਰਾਂ ਨੂੰ ਕੋਈ ਜਾਣਦੇ ਹੀ ਨਹੀਂ। ਉੱਥੇ ਕੁਝ ਵੀ ਯਾਦ ਨਹੀਂ ਰਹੇਗਾ। ਉੱਥੇ ਤਾਂ ਰਾਜ ਕਰਦੇ ਹਨ। ਤੁਸੀਂ ਹਰ ਇੱਕ ਦੀ ਬੁੱਧੀ ਦਾ ਤਾਲਾ ਖੁੱਲਿਆ ਹੋਇਆ ਹੈ। ਮੁੱਖ ਕ੍ਰੀਏਟਰ, ਡਾਇਰੈਕਟਰ, ਪ੍ਰਿੰਸੀਪਲ ਐਕਟਰ ਨੂੰ ਤੁਸੀਂ ਜਾਣਦੇ ਹੋ। ਤੁਹਾਨੂੰ ਕਿੰਨੀ ਚੰਗੀ ਨਾਲੇਜ ਮਿਲਦੀ ਹੈ, ਇਸ ਨਾਲੇਜ ਨੂੰ ਜੋ ਨਹੀਂ ਜਾਣਦੇ ਹਨ, ਉਹ ਹਨ ਬੇਸਮਝ। ਤੁਸੀਂ ਵੀ ਬੇਸਮਝ ਸੀ। ਹੁਣ ਦੇਵਤਾ ਬਣ ਰਹੇ ਹੋ। ਇਹ ਨਾਲੇਜ ਜਿਸ ਦੀ ਬੁੱਧੀ ਵਿੱਚ ਟਪਕਦੀ ਰਹੇਗੀ ਉਨ੍ਹਾਂ ਨੂੰ ਅਪਾਰ ਖੁਸ਼ੀ ਹੋਵੇਗੀ। ਤੁਹਾਡੇ ਸਿਵਾਏ ਕੋਈ ਨਹੀਂ ਜੋ ਇਹ ਨਾਲੇਜ ਸਮਝ ਸਕਣ। ਗੌਡ ਫਾਦਰ ਨੂੰ ਹੀ ਵਰਲਡ ਆਲਮਾਈਟੀ ਅਥਾਰਿਟੀ, ਨਾਲੇਜਫੁਲ ਕਿਹਾ ਜਾਂਦਾ ਹੈ, ਨਾਲੇਜ ਕਿਸ ਦੀ ਹੈ? ਸਾਰੇ ਵੇਦਾਂ ਸ਼ਾਸਤਰਾਂ, ਸ੍ਰਿਸ਼ਟੀ ਦੇ ਆਦਿ ਮੱਧ ਅੰਤ ਦੀ ਨਾਲੇਜ ਉਸ ਨੂੰ ਹੈ। ਸ਼ਾਸਤਰਾਂ ਵਿੱਚ ਵੀ ਰਚਤਾ ਅਤੇ ਰਚਨਾ ਦੀ ਨਾਲੇਜ ਨਹੀਂ ਹੈ, ਤਾਂ ਤੇ ਰਿਸ਼ੀ ਮੁਨੀ ਆਦਿ ਕਹਿੰਦੇ ਆਏ ਹਨ ਅਸੀਂ ਰਚਤਾ ਅਤੇ ਰਚਨਾ ਨੂੰ ਨਹੀਂ ਜਾਣਦੇ ਹਾਂ। ਸਮਝਾਉਣ ਵਾਲਾ ਇੱਕ ਹੀ ਹੈ ਤਾਂ ਹੋਰ ਕੋਈ ਜਾਨਣਗੇ ਕਿਵੇਂ। ਇਹ ਨਾਲੇਜ ਸਿਵਾਏ ਤੁਸੀਂ ਬੱਚਿਆਂ ਦੇ ਕੋਈ ਦੇ ਨਾ ਸਕੇ। ਤੁਹਾਨੂੰ ਦੇਣ ਵਾਲਾ ਫਿਰ ਹੈ ਬਾਪ। ਉਹ ਕਿੰਨਾ ਵੱਡਾ ਨਾਲੇਜਫੁਲ ਹੈ। ਕਿੰਨਾ ਤੁਸੀਂ ਮਰਤਬਾ ਪਾਉਂਦੇ ਹੋ। ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਅਸੀਂ ਬੇਹੱਦ ਦੇ ਬਾਪ ਦੀ ਸੰਤਾਨ ਹਾਂ। ਗਿਆਨ ਨਾਲ ਬੁੱਧੀ ਭਰਪੂਰ ਹੋਣੀ ਚਾਹੀਦੀ ਹੈ। ਅਜਿਹੀ ਕੋਈ ਚੀਜ਼ ਨਹੀਂ ਜਿਸ ਨੂੰ ਤੁਸੀਂ ਨਹੀਂ ਜਾਣਦੇ ਹੋ। ਹੁਣ ਤੁਸੀਂ ਮਾਸਟਰ ਨਾਲੇਜਫੁਲ ਬਣ ਰਹੇ ਹੋ। ਜੋ ਆਤਮਾ ਤਮੋਪ੍ਰਧਾਨ ਬਣੀ ਹੈ ਉਹ ਬਾਪ ਨੂੰ ਯਾਦ ਕਰਦੇ - ਕਰਦੇ ਸਤੋਪ੍ਰਧਾਨ ਬਣ ਜਾਵੇਗੀ। ਸਤੋਪ੍ਰਧਾਨ ਬੁੱਧੀ ਕਿਸੇ ਦੀ ਹੈ ਨਹੀਂ। ਸਤੋਪ੍ਰਧਾਨ ਜਦੋਂ ਬਣ ਜਾਵੇਗੀ ਤਾਂ ਤੁਹਾਡੀ ਕਰਮਾਤੀਤ ਅਵਸਥਾ ਹੋ ਜਾਵੇਗੀ। ਫਿਰ ਤਾਂ ਨਵੀਂ ਦੁਨੀਆਂ ਚਾਹੀਦੀ ਹੈ - ਰਾਜ ਕਰਨ ਦੇ ਲਈ। ਇਹ ਯੱਗ ਜਦੋਂ ਪੂਰਾ ਹੁੰਦਾ ਹੈ ਤਾਂ ਇਸ ਵਿੱਚ ਸਾਰੀ ਪੁਰਾਣੀ ਦੁਨੀਆਂ ਦੀ ਅਹੁਤੀ ਪੈ ਜਾਂਦੀ ਹੈ। ਫਿਰ ਪੜ੍ਹਾਈ ਵੀ ਪੂਰੀ ਹੋ ਜਾਂਦੀ ਹੈ - ਨੰਬਰਵਾਰ ਪੁਰਸ਼ਾਰਥ ਅਨੁਸਾਰ। ਜਿਵੇਂ ਸਕੂਲ ਵਿੱਚ ਸਟੂਡੈਂਟ ਸਮਝਦੇ ਹਨ ਅਸੀਂ ਇਹ ਇਮਤਿਹਾਨ ਪਾਸ ਕਰ ਫਿਰ ਉਸ ਕਲਾਸ ਵਿੱਚ ਟਰਾਂਸਫਰ ਹੋਵਾਂਗੇ। ਤੁਹਾਡੀ ਵੀ ਜਦੋਂ ਕਰਮਾਤੀਤ ਅਵਸਥਾ ਹੋਵੇਗੀ ਤਾਂ ਇਸ ਮ੍ਰਿਤੂਲੋਕ ਤੋਂ ਟਰਾਂਸਫਰ ਹੋ ਅਮਰਪੂਰੀ ਵਿੱਚ ਚਲੇ ਜਾਵਾਂਗੇ। ਤੁਸੀਂ ਜਾਣਦੇ ਹੋ - ਹੁਣ ਇੱਥੇ ਤੋਂ ਟਰਾਂਸਫਰ ਹੋਣ ਦਾ ਹੈ। ਪਵਿੱਤਰ ਹੋਕੇ ਅਮਰਲੋਕ ਵਿੱਚ ਚਲੇ ਜਾਵਾਂਗੇ। ਅਸਲ ਅਸੀਂ ਸ਼ਾਂਤੀਧਾਮ ਦੇ ਰਹਿਵਾਸੀ ਸੀ ਫਿਰ ਪਾਰ੍ਟ ਵਜਾਉਂਦੇ ਵਜਾਉਂਦੇ ਅਮਰਲੋਕ ਤੋਂ ਮ੍ਰਿਤੂਲੋਕ ਵਿੱਚ ਆਕੇ ਪਹੁੰਚੇ ਹਾਂ। ਤਾਂ ਇਹ ਸਾਰੀ ਨਾਲੇਜ ਬੁੱਧੀ ਵਿੱਚ ਰਹਿਣ ਨਾਲ ਖੁਸ਼ੀ ਰਹੇਗੀ। ਸਿਵਾਏ ਨਾਲੇਜ ਦੇ ਹੋਰ ਕੁਝ ਸੁਝੇਗਾ ਹੀ ਨਹੀਂ। ਹੁਣ ਅਸੀਂ ਪੜ੍ਹਕੇ ਨਵੀਂ ਦੁਨੀਆਂ ਦੇ ਮਾਲਿਕ ਬਣਾਂਗੇ, ਇਹ ਵੀ ਸਮਝਾਉਣਾ ਚਾਹੀਦਾ ਹੈ। ਇੱਥੇ ਹੈ ਹੀ ਪਤਿਤ। ਦੇਵਤਾ ਤਾਂ ਕੋਈ ਹੈ ਨਹੀਂ। ਮਨੁੱਖ ਤੋਂ ਦੇਵਤਾ ਕੌਣ ਬਣਾਏਗਾ? ਬਾਪ ਹੀ ਬਣਾ ਸਕਦੇ ਹਨ। ਹੁਣ ਤੁਸੀਂ ਸਮਝਾ ਸਕਦੇ ਹੋ ਬਰੋਬਰ ਸ੍ਵਰਗ ਸੀ, ਜਿਸ ਵਿੱਚ ਲਕਸ਼ਮੀ - ਨਾਰਾਇਣ ਦਾ ਰਾਜ ਸੀ। ਉਸ ਦੀ ਸਥਾਪਨਾ ਕਿਸ ਨੇ ਕੀਤੀ? ਹੈਵਿਨਲੀ ਗੌਡ ਫਾਦਰ ਨੇ ਪੈਰਾਡਾਈਜ਼ ਸਥਾਪਨ ਕੀਤਾ ਹੈ। ਜਿੱਥੇ ਦੇਵੀ - ਦੇਵਤਾ ਰਾਜ ਕਰਨਗੇ ਤਾਂ ਹੋਰ ਕੋਈ ਧਰਮ ਨਹੀਂ ਹੋਵੇਗਾ। ਇਹ ਵੱਡਾ ਬੇਹੱਦ ਦਾ ਨਾਟਕ ਹੈ। ਤੁਸੀਂ ਚੇਤੰਨ ਹੋ ਨਾ। ਜਾਣਦੇ ਹੋ ਇਸ ਝਾੜ ਦਾ ਬੀਜ ਉੱਪਰ ਵਿੱਚ ਹੈ। ਬਾਪ ਵੀ ਇਮਪ੍ਰੇਸੀਬਲ ਅਵਿਨਾਸ਼ੀ ਹੈ। ਤੁਸੀਂ ਵੀ ਇਮਪ੍ਰੇਸੀਬਲ ਹੋ। ਹੁਣ ਸਾਰਾ ਝਾੜ ਜੜਜੜੀਭੂਤ ਅਵਸਥਾ ਨੂੰ ਪਾਇਆ ਹੈ। ਇਸ ਸਮੇਂ ਸਭ ਮਨੁੱਖ ਕੰਡੇ ਮਿਸਲ ਬਣ ਗਏ ਹਨ। ਕੰਡਿਆਂ ਦਾ ਜੰਗਲ ਹੈ ਨਾ। ਸਭ ਇੱਕ ਦੋ ਨੂੰ ਦੁੱਖ ਦੇਣ ਵਾਲੇ ਹਨ। ਬਾਪ ਹੀ ਬਾਗਵਾਨ ਹੈ, ਉਨ੍ਹਾਂਨੂੰ ਖਵਈਆ ਵੀ ਕਹਿੰਦੇ ਹਨ। ਤੁਸੀਂ ਵੀ ਬੋਟ ਚਲਾਉਣਾ ਸਿੱਖ ਰਹੇ ਹੋ। ਹਰ ਇੱਕ ਦੀ ਨਾਂਵ ਪਾਰ ਕਿਵੇਂ ਹੋਵੇ, ਸੋ ਤੁਹਾਨੂੰ ਬੈਠ ਸਮਝਾਉਂਦੇ ਹਨ। ਨਾਂਵ ਕੋਈ ਸ਼ਰੀਰ ਨਹੀਂ ਹੈ। ਨਾਂਵ ਆਤਮਾ ਅਤੇ ਸ਼ਰੀਰ ਦੋ ਚੀਜ਼ ਦੀ ਬਣੀ ਹੋਈ ਹੈ। ਗਾਉਂਦੇ ਵੀ ਹਨ ਨਈਆ ਮੇਰੀ ਪਾਰ ਲਗਾਓ। ਹੁਣ ਆਤਮਾ ਵੀ ਪਤਿਤ ਹੈ ਤਾਂ ਸ਼ਰੀਰ ਵੀ ਪਤਿਤ ਹੈ। ਹੁਣ ਪਾਰ ਕਿਵੇਂ ਹੋਵੇ, ਅਤੇ ਕਿੱਥੇ ਜਾਏ? ਹੁਣ ਤੁਸੀਂ ਮੂਲਵਤਨ, ਸੂਕ੍ਸ਼੍ਮਵਤਨ… ਸਤਿਯੁਗ ਤੋਂ ਲੈਕੇ ਕਲਯੁਗ ਤੱਕ ਸਭ ਰਾਜ਼ ਨੂੰ ਜਾਣ ਗਏ ਹੋ। ਫਿਰ ਵੀ ਬੁੱਧੀ ਵਿੱਚ ਇਹ ਕਿਓਂ ਨਹੀਂ ਰਹਿੰਦਾ! ਤੁਸੀਂ ਭੁੱਲ ਕਿਓਂ ਜਾਂਦੇ ਹੋ? ਹਮੇਸ਼ਾ ਬੁੱਧੀ ਵਿੱਚ ਇਹ ਟਪਕਦਾ ਰਹੇ ਤਾਂ ਤੁਸੀਂ ਖੁਸ਼ੀ ਵਿੱਚ ਰਹੋਗੇ, ਫਿਕਰ ਤੋਂ ਫ਼ਾਰਿਗ਼ ਹੋ ਜਾਵੋਗੇ।

ਤੁਸੀਂ ਜਾਣਦੇ ਉਹ ਬਾਬਾ ਆਇਆ ਹੋਇਆ ਹੈ, ਸਾਨੂੰ ਲੈ ਜਾਣ। ਜੋ ਨਾਲੇਜ ਬਾਪ ਵਿੱਚ ਹੈ ਉਹ ਸਾਨੂੰ ਦੇ ਰਹੇ ਹਨ। ਇਹ ਹੈ ਬਿਲਕੁਲ ਨਵੀਆਂ ਗੱਲਾਂ, ਜੋ ਬਾਪ ਦੇ ਸਿਵਾਏ ਹੋਰ ਕੋਈ ਸਮਝਾ ਨਹੀਂ ਸਕਦੇ। ਨਿਰਾਕਾਰ ਬਾਪ ਸਾਕਾਰ ਦਵਾਰਾ ਸੁਣਾਉਂਦੇ ਹਨ। ਤੁਸੀਂ ਵੀ ਇਸ ਸ਼ਰੀਰ ਦੇ ਦਵਾਰਾ ਸੁਣਦੇ ਹੋ। ਤਾਂ ਬਾਪ ਤੁਸੀਂ ਬੱਚਿਆਂ ਨੂੰ ਵੀ ਆਪ ਸਮਾਨ ਬਣਾਉਂਦੇ ਹਨ। ਜੋ ਬਾਪ ਦੀ ਮਹਿਮਾ ਉਹ ਤੁਹਾਡੀ ਵੀ ਹੋਣੀ ਚਾਹੀਦੀ ਹੈ। ਕੋਈ ਫਰਕ ਨਹੀਂ ਹੈ। ਸਿਰਫ ਬਾਪ ਕਹਿੰਦੇ ਹਨ ਮੈਂ ਜਨਮ - ਮਰਨ ਵਿੱਚ ਨਹੀਂ ਆਉਂਦਾ ਹਾਂ, ਤੁਸੀਂ ਜਨਮ - ਮਰਨ ਵਿਚ ਆਉਂਦੇ ਹੋ। ਤੁਸੀਂ ਮੈਨੂੰ ਕਹਿੰਦੇ ਹੋ ਗਿਆਨ ਦਾ ਸਾਗਰ, ਸੁੱਖ ਦਾ ਸਾਗਰ ਤਾਂ ਜਰੂਰ ਮੈਂ ਤੁਹਾਨੂੰ ਗਿਆਨ ਦਵਾਂਗਾ, ਕਲਪ - ਕਲਪ ਦਿੰਦਾ ਹਾਂ। ਤੁਸੀਂ ਸਮਝ ਗਏ ਹੋ ਬਰੋਬਰ 84 ਦਾ ਚੱਕਰ ਖਾਏ ਹੁਣ ਅਸੀਂ ਅੰਤ ਵਿੱਚ ਹਾਂ। ਫਿਰ ਬਾਪ ਸਾਨੂੰ ਪਹਿਲੇ ਨੰਬਰ ਵਿੱਚ ਲੈ ਜਾਂਦੇ ਹਨ। ਇਹ ਨਾਲੇਜ ਹੈ ਨਾ। ਨਾਲੇਜ ਹੈ ਸੋਰਸ ਆਫ ਇਨਕਮ। ਜੋ ਜਿੰਨਾ - ਜਿੰਨਾ ਪੜ੍ਹਦਾ ਹੈ, ਉਨ੍ਹਾਂ ਦੀ ਇਨਕਮ ਵੈਸੀ ਹੁੰਦੀ ਹੈ। ਇਹ ਨਿਲਜ ਵੀ ਹੈ, ਧੰਧਾ ਵੀ ਹੈ। ਤੁਸੀਂ ਕੂੜਾ - ਕਿਚੜਾ ਦਿੰਦੇ ਹੋ ਬਾਬਾ ਨੂੰ। ਜਦੋਂ ਕੋਈ ਮਰਦਾ ਹੈ ਤਾਂ ਕਰਨੀਘੋਰ ਨੂੰ ਦਿੰਦੇ ਹਨ ਨਾ। ਇੱਥੇ ਤੁਹਾਨੂੰ ਜਿਉਂਦੇ ਜੀ ਦੇਣਾ ਹੈ। ਅਸਲ ਵਿੱਚ ਗੱਲ ਹੁਣ ਦੀ ਹੈ। ਬਾਪ ਕਹਿੰਦੇ ਹਨ - ਤੁਹਾਡੇ ਕੋਲ ਜੋ ਕੁਝ ਹੈ, ਮਰਨ ਤੋਂ ਪਹਿਲੇ ਦੇ ਦਵੋ। ਤੁਸੀਂ ਟ੍ਰਸਟੀ ਬਣ ਜਾਓ। ਨਹੀਂ ਤਾਂ ਤੁਹਾਡੇ ਕੋਲ ਜੋ ਪਿਆ ਹੋਵੇਗਾ ਉਹ ਅੰਤ ਵਿੱਚ ਯਾਦ ਆਵੇਗਾ। ਜਿਵੇਂ ਕੋਈ ਸਾਹੂਕਾਰ ਆਦਮੀ ਹੈ, ਉਹ ਗਿਆਨ ਨਹੀਂ ਲੈਣਗੇ। ਉਨ੍ਹਾਂ ਦੀ ਸਾਹੂਕਾਰੀ ਵੀ ਇੱਕ ਜਨਮ ਦੇ ਲਈ ਹੈ ਨਾ। ਸ਼ਰੀਰ ਤਾਂ ਛੱਡ ਨਹੀਂ ਦੇਣਗੇ, ਪਤਾ ਨਹੀਂ ਕਰਮਾਂ ਅਨੁਸਾਰ ਕਿੱਥੇ ਜਾਕੇ ਜਨਮ ਲੈਣਗੇ। ਤੁਸੀਂ ਤਾਂ ਜਾਣਦੇ ਹੋ ਅਸੀਂ ਹੁਣ ਜਿੰਨਾ ਪੁਰਸ਼ਾਰਥ ਕਰਾਂਗੇ ਉੰਨਾ ਪ੍ਰਾਲਬੱਧ ਪਾਵਾਂਗੇ। ਇਸ ਸਮੇਂ ਹੈ ਸਭ ਜਿਸਮਾਨੀ ਸਰਵਿਸ ਕਰਨ ਵਾਲੇ। ਰੂਹਾਨੀ ਸਰਵਿਸ ਨੂੰ ਕੋਈ ਜਾਣਦੇ ਹੀ ਨਹੀਂ। ਸੁਪ੍ਰੀਮ ਰੂਹ ਆਕੇ ਤੁਹਾਨੂੰ ਨਾਲੇਜ ਸਮਝਾਉਂਦੇ ਹਨ। ਉਹ ਹੈ ਸੁੱਖ ਦਾ ਸਾਗਰ, ਦੁੱਖ ਹਰਤਾ ਸੁੱਖ ਕਰਤਾ। ਉਨ੍ਹਾਂ ਦੀ ਸ਼ਿਵ ਜਯੰਤੀ ਵੀ ਮਨਾਉਂਦੇ ਹਨ, ਪਰ ਬੁੱਧੀ ਵਿੱਚ ਨਹੀਂ ਆਉਂਦਾ ਹੈ। ਹੁਣ ਤੁਹਾਡੀ ਬੁੱਧੀ ਵਿੱਚ ਇਹ ਗਿਆਨ ਹੈ ਕਿ ਬਾਬਾ ਸਾਨੂੰ ਫਿਰ 5 ਹਜਾਰ ਵਰ੍ਹੇ ਬਾਦ ਆਕੇ ਸੁਣਾਉਣਗੇ। ਸਤਿਯੁਗ ਵਿੱਚ ਇਹ ਗਿਆਨ ਨਹੀਂ ਹੈ ਤਾਂ ਕਲਯੁਗ ਵਿਚ ਫਿਰ ਕਿਥੋਂ ਆਵੇਗਾ। ਦੁਨੀਆਂ ਵਿੱਚ ਇਹ ਕੋਈ ਨਹੀਂ ਜਾਣਦੇ ਕਿ ਲਕਸ਼ਮੀ - ਨਾਰਾਇਣ ਦਾ ਮੰਦਿਰ ਅਸੀਂ ਕਿਓਂ ਬਣਾਉਂਦੇ ਹਾਂ। ਇਹ ਕੌਣ ਸੀ, ਇਨ੍ਹਾਂ ਨੂੰ ਇਹ ਰਾਜ ਕਿਸ ਨੇ ਦਿੱਤਾ? ਇਹ ਕਰਮਾਂ ਦਾ ਫਲ ਹੈ ਨਾ। ਬਾਪ ਬੈਠ ਹੁਣ ਤੁਹਾਨੂੰ ਕਰਮ, ਅਕਰਮ, ਵਿਕਰਮ ਦੀ ਗਤੀ ਸਮਝਾਉਂਦੇ ਹਨ। ਭਗਵਾਨੁਵਾਚ ਹੈ ਨਾ। ਗੀਤਾ ਤੋਂ ਹੀ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੀ ਸਥਾਪਨਾ ਹੁੰਦੀ ਹੈ। ਉੱਥੇ ਮਨੁੱਖ ਥੋੜੇ ਹੁੰਦੇ ਹਨ। ਬਾਕੀ ਸਭ ਜਰੂਰ ਮੁਕਤੀ ਨੂੰ ਪਾਉਂਦੇ ਹੋਣਗੇ। ਮਹਾਭਾਰਤ ਲੜਾਈ ਵੀ ਲਿਖੀ ਹੋਈ ਹੈ, ਬਹੁਤ ਆਫ਼ਤਾਂ ਆਉਣਗੀਆਂ। ਨੈਚੁਰਲ ਕਲਾਮੀਟੀਜ਼ ਆਏਗੀ। ਪੁਰਾਣੀ ਦੁਨੀਆਂ ਖਤਮ ਹੋਵੇਗੀ। ਇਹ ਉਹ ਹੀ ਬੰਬਸ, ਮਿਸਾਇਲਸ ਹੈ, ਇਹ ਉਹ ਹੀ ਵਿਨਾਸ਼ ਦਾ ਸਮੇਂ ਹੈ ਜਦੋਂਕਿ ਭਗਵਾਨ ਨੇ ਆਕੇ ਰੁਦ੍ਰ ਗਿਆਨ ਯੱਗ ਰਚਿਆ ਸੀ ਜਿਸ ਤੋਂ ਵਿਨਾਸ਼ ਜਵਾਲਾ ਨਿਕਲੀ। ਭਗਵਾਨ ਯੱਗ ਰਚਦੇ ਹਨ ਸੁੱਖ - ਸ਼ਾਂਤੀ ਦੇ ਲਈ। ਬਾਕੀ ਦੁੱਖ ਅਸ਼ਾਂਤੀ ਦਾ ਜਰੂਰ ਵਿਨਾਸ਼ ਹੋਣਾ ਚਾਹੀਦਾ ਹੈ। ਇਸ ਈਸ਼ਵਰੀ ਗਿਆਨ ਯੱਗ ਵਿੱਚ ਸਾਰੀ ਸ੍ਰਿਸ਼ਟੀ ਸਵਾਹਾ ਹੋ ਜਾਵੇਗੀ। ਇਹ ਗੱਲਾਂ ਤੁਹਾਡੀ ਬੁੱਧੀ ਵਿੱਚ ਹਨ।

ਅਸੀਂ ਬ੍ਰਾਹਮਣ ਹਾਂ। ਇਸ ਸ਼ਿਵਬਾਬਾ ਦੇ ਯੱਗ ਵਿੱਚ ਅਸੀਂ ਬ੍ਰਾਹਮਣ ਸਰਵੈਂਟ ਹਾਂ। ਅਸੀਂ ਹਾਂ ਸੱਚੇ - ਸੱਚੇ ਵੰਸ਼ਾਵਲੀ ਬ੍ਰਾਹਮਣ। ਤੁਸੀਂ ਬੱਚਿਆਂ ਨੂੰ ਬਾਪ ਜੋ ਮੂੰਹ ਤੋਂ ਕਹੇ ਉਹ ਮੰਨਣਾ ਚਾਹੀਦਾ ਹੈ। ਸ਼੍ਰੀਮਤ ਤੇ ਹੀ ਸਾਨੂੰ ਚਲਣਾ ਹੈ। ਇਹ ਵੀ ਤੁਸੀਂ ਜਾਣਦੇ ਹੋ ਸ਼੍ਰੀ - ਸ਼੍ਰੀ ਸ਼ਿਵਬਾਬਾ ਦੀ ਮਤ ਤੇ ਅਸੀਂ ਸ਼੍ਰੇਸ਼ਠ ਬਣਕੇ ਮਾਲਾ ਦੇ ਦਾਣੇ ਬਣਾਂਗੇ। ਮਾਲਾ ਦੇ ਦਾਣੇ ਕਿਹਾ ਜਾਂਦਾ ਹੈ ਸਿਜਰੇ ਨੂੰ। ਸੀਜਰ ਹੁੰਦਾ ਹੈ ਨਾ ਫਿਰ ਉਹ ਵੱਧਦਾ ਜਾਂਦਾ ਹੈ। ਬਾਬਾ ਨੇ ਆਪ ਸਿਜਰਾ ਬਣਾਇਆ ਹੈ, ਇਹ ਵੀ ਸਿਜਰਾ ਹੈ। ਉੱਪਰ ਵਿੱਚ ਹੈ ਨਿਰਾਕਾਰੀ ਸ਼ਿਵਬਾਬਾ, ਫਿਰ ਹਨ ਆਤਮਾਵਾਂ। ਨਿਰਾਕਾਰੀ ਸਿਜਰਾ ਫਿਰ ਸਾਕਾਰੀ ਹੁੰਦਾ ਹੈ। ਪਹਿਲੇ - ਪਹਿਲੇ ਨੰਬਰ ਵਿੱਚ ਹੈ ਪ੍ਰਜਾਪਿਤਾ, ਉਹ ਜਿਸਮਾਨੀ ਉਹ ਰੂਹਾਨੀ। ਰੂਹਾਨੀ ਬਾਪ ਆਕੇ ਪ੍ਰਜਾਪਿਤਾ ਬ੍ਰਹਮਾ ਦਵਾਰਾ ਰਚਦੇ ਹਨ। ਕਹਿੰਦੇ ਵੀ ਹਨ ਪਤਿਤ ਦੁਨੀਆਂ ਨੂੰ ਆਕੇ ਪਾਵਨ ਬਣਾਓ। ਪ੍ਰਲ੍ਯ ਤਾਂ ਕਦੀ ਹੁੰਦੀ ਨਹੀਂ। ਵਰਲਡ ਦੀ ਹਿਸਟਰੀ ਜਾਗਰਫ਼ੀ ਰਿਪੀਟ ਹੁੰਦੀ ਹੈ। ਪੁਰਾਣੀ ਦੁਨੀਆਂ ਸੋ ਫਿਰ ਨਵੀਂ ਬਣਦੀ ਹੈ। ਹੁਣ ਤੁਸੀਂ ਪੁਰਸ਼ਾਰਥ ਕਰ ਰਹੇ ਹੋ ਨਵੀਂ ਦੁਨੀਆਂ ਦੇ ਲਈ। ਇਹ ਬੇਹੱਦ ਦੀ ਨਾਲੇਜ ਬੇਹੱਦ ਦਾ ਬਾਪ ਹੀ ਦਿੰਦੇ ਹਨ। ਹੱਦ ਦਾ ਵਰਸਾ ਹੁੰਦੇ ਵੀ ਬੇਹੱਦ ਦੇ ਬਾਪ ਨੂੰ ਯਾਦ ਕਰਦੇ ਹਨ। ਹੇ ਭਗਵਾਨ ਕਹਿੰਦੇ ਹਨ ਨਾ। ਜਦੋਂ ਕੋਈ ਮਰਦੇ ਹਨ ਤਾਂ ਕਹਿੰਦੇ ਹਨ - ਗੌਡ ਫਾਦਰ ਨੂੰ ਯਾਦ ਕਰੋ ਤਾਂ ਦੋ ਫਾਦਰ ਸਿੱਧ ਹੁੰਦੇ ਹਨ ਨਾ। ਸਾਰੀਆਂ ਆਤਮਾਵਾਂ ਬ੍ਰਦਰ੍ਸ ਹਨ। ਆਤਮਾ ਹੀ ਪੁਕਾਰਦੀ ਹੈ ਹੇ ਦੁੱਖ ਹਰਤਾ ਸੁੱਖ ਕਰਤਾ, ਹੇ ਲਿਬ੍ਰੇਟਰ ਆਓ,, ਸਾਨੂੰ ਘਰ ਜਾਣ ਦੇ ਲਈ ਗਾਈਡ ਕਰੋ। ਸਾਨੂੰ ਘਰ ਯਾਦ ਹੈ ਪਰ ਜਾ ਨਹੀਂ ਸਕਦੇ ਕਿਓਂਕਿ ਮਾਇਆ ਨੇ ਪੰਖ ਤੋੜ ਦਿੱਤੇ ਹਨ। ਕੋਈ ਘਰ ਵਾਪਿਸ ਜਾ ਨਹੀਂ ਸਕਦੇ। ਹੁਣ ਤੁਹਾਨੂੰ ਆਪਣੀ ਜਯੋਤੀ ਨੂੰ ਆਪ ਹੀ ਜਗਾਉਣਾ ਹੈ। ਬਾਪ ਨੂੰ ਯਾਦ ਕਰਨ ਨਾਲ ਘ੍ਰਿਤ ਪੈ ਜਾਵੇਗਾ। ਜੋਤ ਇੱਕਦਮ ਬੁਝ ਨਹੀਂ ਸਕਦੀ। ਕੋਈ ਮਰਦਾ ਹੈ ਤਾਂ ਦਿਵਾ ਜਗਾਉਂਦੇ ਹਨ। ਖਾਸ ਉੱਥੇ ਇੱਕ ਨੂੰ ਮੁਕਰਰ ਰੱਖਦੇ ਹਨ ਕਿ ਇਸ ਵਿਚ ਘ੍ਰਿਤ ਪਾਉਂਦੇ ਜਾਓ, ਨਹੀਂ ਤਾਂ ਹਨ੍ਹੇਰਾ ਹੋ ਜਾਵੇ। ਹੁਣ ਤਾਂ ਤੁਹਾਨੂੰ ਯੋਗਬਲ ਨਾਲ ਘ੍ਰਿਤ ਪਾਉਂਣਾ ਹੈ ਤਾਂ ਘੋਰ ਹਨ੍ਹੇਰੇ ਤੋਂ ਸੋਝਰਾ, ਦੀਪ ਮਾਲਾ ਹੋ ਜਾਵੇਗੀ। ਦੀਪਮਾਲਾ ਸਤਿਯੁਗ ਵਿੱਚ ਹੋਵੇਗੀ। ਇੱਥੇ ਨਹੀਂ। ਉਤਸਵ ਜੋ ਵੀ ਮਨਾਏ ਜਾਂਦੇ ਹਨ, ਉਨ੍ਹਾਂ ਦਾ ਵੀ ਰਹੱਸ ਤੁਸੀਂ ਸਮਝਿਆ ਹੈ। ਉਹ ਤਾਂ ਕੁਝ ਵੀ ਸਮਝਦੇ ਨਹੀਂ। ਫਿਰ ਵੀ ਸਮਝਾਇਆ ਜਾਂਦਾ ਹੈ ਇਹ ਰਾਖੀ ਆਦਿ ਹੈ ਪਵਿੱਤਰਤਾ ਵਿਚ ਰਹਿਣ ਦੇ ਲਈ। ਮਨੁੱਖਾਂ ਨੂੰ ਗਿਆਨ ਦਾ ਇੰਜੈਕਸ਼ਨ ਅਜਿਹੀ ਯੁਕਤੀ ਨਾਲ ਲਗਾਉਣਾ ਚਾਹੀਦਾ ਹੈ ਜੋ ਫੀਲ ਕਰਨ ਕਿ ਬਰੋਬਰ ਅਸੀਂ ਤਾਂ ਭ੍ਰਿਸ਼ਟਾਚਾਰੀ ਹਾਂ। ਸ਼੍ਰੇਸ਼ਠਾਚਾਰੀ ਬਾਪ ਹੀ ਬਣਾਉਂਦੇ ਹਨ। ਬਾਪ ਕਹਿੰਦੇ ਹਨ - ਮਨਮਨਾਭਵ - ਤਾਂ ਤੁਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਵੋਗੇ। ਯੁਕਤੀ ਨਾਲ ਤੀਰ ਲਗਾਉਣਾ ਚਾਹੀਦਾ ਹੈ, ਗੱਲ ਕਰਨ ਦੀ ਤਾਕਤ ਚਾਹੀਦੀ ਹੈ। ਹੁਣ ਤੁਸੀਂ ਸਰਵਸ਼ਕਤੀਮਾਨ ਬਾਪ ਤੋਂ ਸ਼ਕਤੀ ਪਾਏ ਮਾਇਆ ਤੇ ਜਿੱਤ ਪਾਉਂਦੇ ਹੋ। ਫਿਰ ਤੁਹਾਨੂੰ ਰਾਜ - ਭਾਗ ਮਿਲ ਸਕਦਾ ਹੈ, ਸਿਵਾਏ ਬਾਪ ਦੇ ਹੋਰ ਕੋਈ ਜਿੱਤ ਪਾ ਨਾ ਸਕੇ। ਬਾਪ ਕਹਿੰਦੇ ਹਨ ਵੇਖੋ - ਬੱਚੇ ਤੁਹਾਨੂੰ ਕੀ ਤੋਂ ਕੀ ਬਣਾਉਂਦਾ ਹਾਂ। ਹੁਣ ਅਜਿਹੇ ਬਾਪ ਨੂੰ ਨਿਰੰਤਰ ਯਾਦ ਜਰੂਰ ਕਰਨਾ ਹੈ ਤਾਂ ਵਿਕਰਮ ਵਿਨਾਸ਼ ਹੋਣਗੇ। ਬਾਪ ਕਹਿੰਦੇ ਹਨ - ਮਾਮੇਕਮ ਯਾਦ ਕਰੋ ਤਾਂ ਅੰਤ ਮਤਿ ਸੋ ਗਤੀ ਹੋ ਜਾਵੇਗੀ। ਜਿਵੇਂ ਚਿੰਤਨ ਕੀਤਾ ਜਾਂਦਾ ਹੈ ਉਵੇਂ ਬਣ ਜਾਂਦੇ ਹਨ, ਤਾਂ ਬਾਪ ਕਹਿੰਦੇ ਹਨ ਮੈਨੂੰ ਯਾਦ ਕਰਦੇ - ਕਰਦੇ ਤੁਸੀਂ ਵੀ ਬਣ ਜਾਵੋਗੇ। ਯਾਦ ਨਾਲ ਵਿਰਕਮ ਵੀ ਵਿਨਾਸ਼ ਹੋਣਗੇ ਅਤੇ ਆਪਣੇ ਘਰ ਵਾਪਿਸ ਚਲੇ ਜਾਵੋਗੇ। ਇਹ ਨਾਲੇਜ ਸੋਰਸ ਓਫ ਇਨਕਮ ਹੈ। ਹੈਲਥ ਵੈਲਥ ਹੈ ਤਾਂ ਹੈਪੀਨੈਸ ਵੀ ਹੈ। ਉੱਥੇ ਕਿੰਨੀ ਵੱਡੀ ਉਮਰ ਹੁੰਦੀ ਹੈ। ਯੋਗੇਸ਼ਵਰ ਕ੍ਰਿਸ਼ਨ ਨੂੰ ਨਹੀਂ ਕਹਾਂਗੇ। ਯੋਗੇਸ਼ਵਰ ਤੁਸੀਂ ਹੋ। ਈਸ਼ਵਰ ਤੁਹਾਨੂੰ ਯੋਗ ਸਿੱਖਾ ਰਹੇ ਹਨ। ਇਹ ਰਾਜਯੋਗ ਹੈ। ਯੋਗ ਲਗਾਕੇ ਤੁਸੀਂ ਰਾਜਭਾਗ ਪਾਉਂਦੇ ਹੋ। ਈਸ਼ਵਰ ਤੁਹਾਨੂੰ ਯੋਗ ਸਿਖਾਏ ਰਜਾਈ ਦਾ ਵਰਸਾ ਦਿੰਦੇ ਹਨ। ਤੁਹਾਨੂੰ ਰਾਜ ਕਿਸ ਨੇ ਦਿੱਤਾ? ਬਾਪ ਨੇ। ਬਾਪ ਕਹਿੰਦੇ ਹਨ - ਅਲਫ਼ ਨੂੰ ਯਾਦ ਕਰੋ। ਬਾਪ ਅਤੇ ਵਰਸੇ ਨੂੰ ਯਾਦ ਕਰੋ ਤਾਂ ਪਾਪ ਕੱਟਦੇ ਜਾਣਗੇ। ਇਹ ਤਾਂ ਬਹੁਤ ਸਹਿਜ ਹੈ। ਤੁਹਾਡੀ ਬੁੱਧੀ ਵਿਚ ਕਿੰਨਾ ਗਿਆਨ ਹੈ। ਭਗਵਾਨ ਦੇ ਬੱਚੇ ਮਾਸਟਰ ਗੌਡ ਠਹਿਰੇ। ਬਾਪ ਦੇ ਕੋਲ ਬੈਠ ਥੋੜੀ ਹੀ ਜਾਣਾ ਹੈ। ਸਾਨੂੰ ਤਾਂ ਪਾਰ੍ਟ ਵਜਾਉਣਾ ਹੈ, ਇਸ ਵਿੱਚ ਦੇਹੀ - ਅਭਿਮਾਨੀ ਬਣਨਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬਾਪ ਜੋ ਗਿਆਨ ਦਿੰਦੇ ਹਨ, ਉਸ ਦਾ ਹੀ ਹਮੇਸ਼ਾ ਮੰਥਨ ਕਰਨਾ ਹੈ। ਯੁਕਤੀ ਨਾਲ ਗੱਲਾਂ ਕਰਨੀਆਂ ਹਨ। ਬਹੁਤ ਪਿਆਰ ਨਾਲ ਸਮਝਾਉਣਾ ਹੈ।

2. ਆਪਣੇ ਕੋਲ ਜੋ ਕੁਝ ਹੈ ਉਹ ਜਿਉਂਦੇ ਜੀ ਬਾਪ ਨੂੰ ਦੇਕੇ ਟ੍ਰਸਟੀ ਬਣ ਇੱਕ ਬਾਪ ਨੂੰ ਯਾਦ ਕਰਨਾ ਹੈ।

ਵਰਦਾਨ:-
ਦੇਹ - ਅਭਿਮਾਨ ਦੀ ਸੰਪੂਰਨ ਆਹੂਤੀ ਪਾਉਣ ਵਾਲੇ ਧਾਰਨਾ ਸਵਰੂਪ ਭਵ।

ਜਦੋਂ ਸੰਕਲਪ ਅਤੇ ਸੁਪਨੇ ਵਿਚ ਵੀ ਦੇਹ - ਅਭਿਮਾਨ ਦਾ ਮੈਂਪਨ ਨਾ ਹੋਵੇ, ਅਨਾਦਿ ਆਤਮਿਕ ਸਵਰੂਪ ਦੀ ਸਮ੍ਰਿਤੀ ਹੋਵੇ। ਬਾਬਾ - ਬਾਬਾ ਦਾ ਅਨਹਦ ਸ਼ਬਦ ਨਿਕਲਦਾ ਰਹੇ ਤਾਂ ਕਹਾਂਗੇ ਧਾਰਨਾ ਸਵਰੂਪ, ਸੱਚੇ ਬ੍ਰਾਹਮਣ। ਮੈਂਪਨ ਮਤਲਬ ਪੁਰਾਣੇ ਸੁਭਾਅ, ਸੰਸਕਾਰ ਰੂਪੀ ਸ੍ਰਿਸ਼ਟੀ ਨੂੰ ਜਦੋਂ ਤੁਸੀ ਬ੍ਰਾਹਮਣ ਇਸ ਮਹਾਯਗ ਵਿਚ ਸਵਾਹਾ ਕਰੋਂਗੇ ਤਾਂ ਇਸ ਪੁਰਾਣੀ ਸ੍ਰਿਸ਼ਟੀ ਦੀ ਆਹੂਤੀ ਪਵੇਗੀ। ਤਾਂ ਜਿਵੇਂ ਯਗ ਰਚਣ ਦੇ ਨਿਮਿਤ ਬਣੇ ਹੋ, ਇਵੇਂ ਹੁਣ ਅੰਤਿਮ ਆਹੂਤੀ ਪਾ ਕੇ ਸਮਾਪਤੀ ਦੇ ਵੀ ਨਿਮਿਤ ਬਣੋ।

ਸਲੋਗਨ:-
ਖੁਦ ਤੋਂ, ਸੇਵਾ ਤੋਂ ਅਤੇ ਸਰਵ ਤੋਂ ਸੰਤੁਸ਼ਟਤਾ ਦਾ ਸਰਟੀਫਿਕੇਟ ਲੈਣਾ ਹੀ ਸਿੱਧੀ ਸਵਰੂਪ ਬਣਨਾ ਹੈ।

ਇਹ ਅਵਿਅਕਤ ਇਸ਼ਾਰੇ - ਪਰੋਪਕਾਰ ਦੀ ਭਾਵਨਾ ਨਾਲ ਸੰਪੰਨ ਬਣ ਅਪਕਾਰੀ ਤੇ ਵੀ ਉਪਕਾਰ ਕਰੋ।

ਯੋਗੀ ਜੀਵਨ ਦੀ ਉੱਚੀ ਮੰਜਿਲ ਨੂੰ ਪ੍ਰਾਪਤ ਕਰਨ ਵਾਲੀ ਆਤਮਾ ਨਿੰਦਾ ਨੂੰ ਸਥਿਤੀ ਵਿਚ, ਗਲਾਨੀ ਨੂੰ ਗਾਇਨ ਵਿਚ, ਠੁਕਰਾਉਣ ਨੂੰ ਸਤਿਕਾਰ ਵਿਚ, ਅਪਮਾਨ ਨੂੰ ਸਵ - ਅਭਿਮਾਨ ਵਿਚ, ਅਪਕਾਰ ਨੂੰ ਉਪਕਾਰ ਵਿਚ ਪ੍ਰਵਰਤਿਤ ਕਰ ਬਾਪ ਸਮਾਨ ਸਦਾ ਵਿਜੇਈ, ਅਸ਼ਟ ਰਤਨ ਅਤੇ ਭਗਤਾਂ ਦੇ ਇਸ਼ਟ ਬਣੋ। ਇਹ ਭਾਵਨਾ ਨਹੀਂ ਰੱਖੋ ਕਿ ਇਹ ਵੀ ਤਾਂ ਕੁਝ ਬਦਲੇ, ਤਾਂ ਮੈਂ ਬਦਲਾਂ, ਇਹ ਲੈਣ ਦੀ ਭਾਵਨਾ ਹੈ। ਮੈਂ ਵਾਈਬ੍ਰੇਸ਼ਨ ਦੇਣਾ ਹੈ। ਮੈਨੂੰ ਰਹਿਮਦਿਲ ਬਣਨਾ ਹੈ। ਮੈਂ ਗੁਣਾਂ ਦਾ , ਸ਼ਕਤੀਆਂ ਦਾ ਸਹਿਯੋਗ ਦੇਣਾ ਹੈ, ਇਸ ਵਿੱਚ ਮਾਸਟਰ ਦਾਤਾ, ਫ੍ਰਾਕਦਿਲ ਬਣੋ।