28.03.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਹਰ ਇੱਕ
ਦੇ ਪਾਪ ਚੂਸਣ ਵਾਲਾ ਫਸਟਕਲਾਸ ਬਲਾਟਿੰਗ ਪੇਪਰ ਇੱਕ ਸ਼ਿਵਬਾਬਾ ਹੈ , ਉਸ ਨੂੰ ਯਾਦ ਕਰੋ ਤਾਂ ਪਾਪ
ਖਤਮ ਹੋਣ ”
ਪ੍ਰਸ਼ਨ:-
ਆਤਮਾ ਤੇ ਸਭ
ਤੋਂ ਗਹਿਰੇ ਦਾਗ ਕਿਹੜੇ ਹਨ, ਉਸ ਨੂੰ ਮਿਟਾਉਣ ਦੇ ਲਈ ਕਿਹੜੀ ਮਿਹਨਤ ਕਰੋ?
ਉੱਤਰ:-
ਆਤਮਾ ਤੇ ਦੇਹ -
ਅਭਿਮਾਨ ਦੇ ਬਹੁਤ ਗਹਿਰੇ ਦਾਗ ਪਏ ਹੋਏ ਹਨ, ਘੜੀ - ਘੜੀ ਕਿਸੇ ਦੇਹਧਾਰੀ ਦੇ ਨਾਮ - ਰੂਪ ਵਿੱਚ ਫਸ
ਪੈਂਦੀ ਹੈ। ਬਾਪ ਨੂੰ ਯਾਦ ਨਾ ਕਰ ਦੇਹਧਾਰੀਆਂ ਨੂੰ ਯਾਦ ਕਰਦੀ ਰਹਿੰਦੀ ਹੈ। ਇੱਕ ਦੋ ਦੀ ਯਾਦ ਦਿਲ
ਨੂੰ ਦੁੱਖ ਦਿੰਦੀ ਹੈ। ਇਸ ਦਾਗ ਨੂੰ ਮਿਟਾਉਣ ਦੇ ਲਈ ਦੇਹੀ - ਅਭਿਮਾਨੀ ਬਣਨ ਦੀ ਮਿਹਨਤ ਕਰੋ।
ਗੀਤ:-
ਮੁਖੜਾ ਦੇਖ ਲੇ
ਪ੍ਰਾਣੀ...
ਓਮ ਸ਼ਾਂਤੀ
ਮਿੱਠੇ - ਮਿੱਠੇ ਸਾਰੇ ਸੈਂਟਰਜ਼ ਦੇ ਬੱਚਿਆਂ ਨੇ ਗੀਤ ਸੁਣਿਆ। ਹੁਣ ਆਪਣੇ ਨੂੰ ਵੇਖ ਲੳ ਕਿ ਕਿੰਨੇ
ਪੁੰਨ ਹਨ ਅਤੇ ਕਿੰਨੇ ਪਾਪ ਮਿਟੇ ਹਨ। ਸਾਰੀ ਦੁਨੀਆਂ ਸਾਧੂ ਸੰਤ ਆਦਿ ਪੁਕਾਰਦੇ ਹਨ ਕਿ ਹੇ ਪਤਿਤ -
ਪਾਵਨ, ਇੱਕ ਹੀ ਪਤਿਤ ਤੋਂ ਪਾਵਨ ਬਣਾਉਣ ਵਾਲਾ ਬਾਪ ਹੈ। ਬਾਕੀ ਸਾਰੇ ਹਨ ਪਾਪ। ਇਹ ਤਾਂ ਤੁਸੀਂ
ਜਾਣਦੇ ਹੋ ਕਿ ਆਤਮਾ ਵਿੱਚ ਹੀ ਪਾਪ ਹੈ। ਪੁੰਨ ਵੀ ਆਤਮਾ ਵਿੱਚ ਹੈ। ਆਤਮਾ ਹੀ ਪਾਵਨ, ਆਤਮਾ ਹੀ
ਪਤਿਤ ਬਣਦੀ ਹੈ। ਇੱਥੇ ਸਭ ਆਤਮਾਵਾਂ ਪਤਿਤ ਹਨ। ਪਾਪਾਂ ਦੇ ਦਾਗ ਲੱਗੇ ਹੋਏ ਹਨ ਇਸ ਲਈ ਪਾਪ ਆਤਮਾ
ਕਿਹਾ ਜਾਂਦਾ ਹੈ। ਹੁਣ ਪਾਪ ਨਿਕਲਣ ਕਿਵੇਂ? ਜਦ ਕੋਈ ਚੀਜ਼ ਤੇ ਸਿਆਹੀ ਜਾਂ ਤੇਲ ਡਿੱਗ ਜਾਂਦਾ ਹੈ
ਤਾਂ ਬਲਾਟਿੰਗ ਪੇਪਰ (ਸੋਖਤਾ) ਰੱਖਦੇ ਹਨ। ਉਹ ਸਾਰਾ ਚੂਸ ਲੈਂਦਾ ਹੈ। ਹੁਣ ਸਾਰੇ ਮਨੁੱਖ ਯਾਦ ਕਰਦੇ
ਹਨ ਇੱਕ ਨੂੰ ਕਿਓਂਕਿ ਉਹ ਹੀ ਬਲਾਟਿੰਗ ਪੇਪਰ ਹੈ, ਪਤਿਤ - ਪਾਵਨ ਹੈ। ਸਿਵਾਏ ਉਸ ਇੱਕ ਦੇ ਹੋਰ ਕੋਈ
ਬਲਾਟਿੰਗ ਪੇਪਰ ਹੈ ਨਹੀਂ। ਉਹ ਤਾਂ ਜਨਮ - ਜਨਮ ਗੰਗਾ ਸ਼ਨਾਨ ਕਰਦੇ ਹੋਰ ਹੀ ਪਤਿਤ ਹੋਏ ਹਨ। ਪਤਿਤਾਂ
ਨੂੰ ਪਾਵਨ ਕਰਨ ਵਾਲਾ ਇੱਕ ਹੀ ਸ਼ਿਵਬਾਬਾ ਬਲਾਟਿੰਗ ਪੇਪਰ ਹੈ। ਹੈ ਵੀ ਛੋਟੇ ਤੇ ਛੋਟੀ ਇੱਕ ਬਿੰਦੀ।
ਸਭ ਦਾ ਪਾਪ ਨਸ਼ਟ ਕਰਦੇ ਹਨ। ਕਿਸ ਯੁਕਤੀ ਨਾਲ? ਸਿਰਫ ਕਹਿੰਦੇ ਹਨ ਮੈਨੂੰ ਬਲਾਟਿੰਗ ਪੇਪਰ ਨੂੰ ਯਾਦ
ਕਰੋ। ਮੈਂ ਤਾਂ ਚੇਤੰਨ ਹਾਂ ਨਾ। ਤੁਹਾਨੂੰ ਹੋਰ ਕੋਈ ਤਕਲੀਫ ਨਹੀਂ ਦਿੰਦਾ ਹਾਂ। ਤੁਸੀਂ ਵੀ ਆਤਮਾ
ਬਿੰਦੀ, ਬਾਪ ਵੀ ਬਿੰਦੀ ਹੈ। ਕਹਿੰਦੇ ਹਨ - ਸਿਰਫ ਮੈਨੂੰ ਯਾਦ ਕਰੋ ਤਾਂ ਤੁਹਾਡੇ ਸਭ ਪਾਪ ਮਿਟ
ਜਾਣਗੇ। ਹੁਣ ਹਰ ਇੱਕ ਆਪਣੀ ਦਿਲ ਤੋਂ ਪੁੱਛੇ ਕਿ ਯਾਦ ਨਾਲ ਕਿੰਨੇ ਪਾਪ ਮਿਟੇ ਹਨ? ਅਤੇ ਕਿੰਨੇ ਅਸੀਂ
ਕੀਤੇ ਹਨ? ਬਾਕੀ ਕਿੰਨੇ ਪਾਪ ਰਹੇ ਹਨ? ਇਹ ਪਤਾ ਪਵੇ ਕਿਵੇਂ? ਦੂਜੇ ਨੂੰ ਵੀ ਰਸਤਾ ਦੱਸਦੇ ਰਹੋ ਕਿ
ਇੱਕ ਬਲਾਟਿੰਗ ਪੇਪਰ ਦੀ ਯਾਦ ਕਰੋ। ਸਭ ਨੂੰ ਇਹ ਰਾਏ ਦੇਣਾ ਤਾਂ ਚੰਗਾ ਹੈ ਨਾ, ਇਹ ਵੀ ਵੰਡਰ ਹੈ,
ਜਿਨ੍ਹਾਂ ਨੂੰ ਰਾਏ ਦਿੰਦੇ ਹਨ ਉਹ ਤਾਂ ਬਾਪ ਨੂੰ ਯਾਦ ਕਰਨ ਵਿੱਚ ਲੱਗ ਜਾਂਦੇ ਹਨ, ਹੋਰ ਰਾਏ ਦੇਣ
ਵਾਲੇ ਖੁਦ ਯਾਦ ਨਹੀਂ ਕਰਦੇ ਹਨ ਇਸਲਈ ਪਾਪ ਕੱਟਦੇ ਨਹੀਂ ਹਨ। ਪਤਿਤ - ਪਾਵਨ ਤਾਂ ਇੱਕ ਨੂੰ ਹੀ ਕਿਹਾ
ਜਾਂਦਾ ਹੈ। ਕਈ ਪਾਪ ਲੱਗੇ ਹੋਏ ਹਨ। ਕਾਮ ਦਾ ਪਾਪ, ਦੇਹ - ਅਭਿਮਾਨ ਦਾ ਤਾਂ ਪਹਿਲੇ ਨੰਬਰ ਪਾਪ ਹੈ,
ਜੋ ਸਭ ਤੋਂ ਖਰਾਬ ਹੈ। ਹੁਣ ਬਾਪ ਕਹਿੰਦੇ ਹਨ ਦੇਹੀ - ਅਭਿਮਾਨੀ ਬਣੋ। ਜਿੰਨਾ ਮਾਮੇਕਮ ਯਾਦ ਕਰੋਗੇ
ਤਾਂ ਜੋ ਤੁਹਾਡੇ ਵਿੱਚ ਖਾਦ ਪਈ ਹੈ, ਉਹ ਭਸਮ ਹੋਵੇਗੀ। ਯਾਦ ਕਰਨਾ ਹੈ। ਹੋਰਾਂ ਨੂੰ ਵੀ ਇਹ ਰਸਤਾ
ਦੱਸਣਾ ਹੈ। ਜਿੰਨਾ ਹੋਰਾਂ ਨੂੰ ਸਮਝਾਵੋਗੇ ਤਾਂ ਤੁਹਾਡਾ ਵੀ ਭਲਾ ਹੋਵੇਗਾ। ਇਸ ਧੰਧੇ ਵਿੱਚ ਹੀ ਲੱਗ
ਜਾਵੋ। ਹੋਰਾਂ ਨੂੰ ਵੀ ਇਹ ਸਮਝਾਉਣਾ ਹੈ ਕਿ ਬਾਪ ਨੂੰ ਯਾਦ ਕਰੋ ਤਾਂ ਪੁੰਨ ਆਤਮਾ ਬਣ ਜਾਵੋਗੇ।
ਤੁਹਾਡਾ ਕੰਮ ਹੈ ਦੂਜਿਆਂ ਨੂੰ ਵੀ ਇਹ ਦੱਸਣਾ ਹੈ ਕਿ ਪਤਿਤ - ਪਾਵਨ ਇੱਕ ਹੈ। ਭਾਵੇਂ ਤੁਸੀਂ ਗਿਆਨ
ਨਦੀਆਂ ਕਈ ਹੋ ਪਰ ਤੁਸੀਂ ਸਭ ਨੂੰ ਕਹਿੰਦੇ ਹੋ ਕਿ ਇੱਕ ਨੂੰ ਯਾਦ ਕਰੋ। ਉਹ ਇੱਕ ਹੀ ਪਤਿਤ - ਪਾਵਨ
ਹੈ। ਉਨ੍ਹਾਂ ਦੀ ਬਹੁਤ ਮਹਿਮਾ ਹੈ। ਗਿਆਨ ਦਾ ਸਾਗਰ ਵੀ ਉਹ ਹੈ। ਉਸ ਇੱਕ ਬਾਪ ਨੂੰ ਯਾਦ ਕਰਨਾ ਹੈ,
ਦੇਹੀ - ਅਭਿਮਾਨੀ ਹੋ ਰਹਿਣਾ ਹੈ - ਇਕ ਹੀ ਗੱਲ ਡਿਫਿਕਲਟ ਹੈ। ਬਾਪ ਸਿਰਫ ਤੁਹਾਡੇ ਲਈ ਨਹੀਂ ਕਹਿੰਦੇ,
ਪਰ ਬਾਬਾ ਦੇ ਧਿਆਨ ਵਿੱਚ ਤਾਂ ਸਾਰਿਆਂ ਸੈਂਟਰਾਂ ਦੇ ਬੱਚੇ ਹਨ। ਬਾਪ ਤਾਂ ਸਭ ਬੱਚਿਆਂ ਨੂੰ ਵੇਖਦੇ
ਹਨ ਨਾ। ਜਿੱਥੇ ਚੰਗੇ ਸਰਵਿਸੇਬਲ ਬੱਚੇ ਰਹਿੰਦੇ ਹਨ, ਸ਼ਿਵਬਾਬਾ ਦੀ ਫੁਲਵਾੜੀ ਹੈ ਨਾ। ਜੋ ਚੰਗੀ
ਫੁਲਵਾੜੀ ਹੋਵੇਗੀ ਉਨ੍ਹਾਂ ਨੂੰ ਹੀ ਬਾਬਾ ਯਾਦ ਕਰਨਗੇ। ਸਾਹੂਕਾਰ ਆਦਮੀ ਨੂੰ 4 - 5 ਬੱਚੇ ਹੋਣਗੇ
ਤਾਂ ਜੋ ਵੱਡਾ ਬੱਚਾ ਹੋਵੇਗਾ ਉਨ੍ਹਾਂ ਨੂੰ ਯਾਦ ਕਰਨਗੇ। ਫੁੱਲਾਂ ਦੀ ਵਰਾਇਟੀ ਹੁੰਦੀ ਹੈ ਨਾ। ਤਾਂ
ਬਾਬਾ ਵੀ ਆਪਣੇ ਵੱਡੇ ਬਗੀਚਿਆਂ ਨੂੰ ਯਾਦ ਕਰਦੇ ਹਨ। ਕਿਸੇ ਨੂੰ ਵੀ ਇਹ ਰਸਤਾ ਦੱਸਣਾ ਸਹਿਜ ਹੈ,
ਸ਼ਿਵਬਾਬਾ ਨੂੰ ਯਾਦ ਕਰੋ। ਉਹ ਹੀ ਪਤਿਤ - ਪਾਵਨ ਹਨ। ਆਪ ਕਹਿੰਦੇ ਹਨ ਮੈਨੂੰ ਯਾਦ ਕਰਨ ਨਾਲ ਤੁਹਾਡੇ
ਪਾਪ ਭਸਮ ਹੋਣਗੇ। ਕਿੰਨਾ ਫਸਟਕਲਾਸ ਬਲਾਟਿੰਗ ਪੇਪਰ ਹੈ ਸਾਰੀ ਦੁਨੀਆਂ ਦੇ ਲਈ। ਸਾਰੇ ਉਨ੍ਹਾਂ ਨੂੰ
ਯਾਦ ਕਰਦੇ ਹਨ। ਕਿਸੇ ਨੂੰ ਵੀ ਇਹ ਰਸਤਾ ਦੱਸਣਾ ਸਹੀ ਹੈ, ਸ਼ਿਵਬਾਬਾ ਨੂੰ ਯਾਦ ਕਰੋ।
ਬਾਪ ਨੇ ਯੁਕਤੀ ਦੱਸੀ ਹੈ
ਕਿ ਮੈਨੂੰ ਯਾਦ ਕਰਨ ਨਾਲ ਤੁਹਾਡੇ ਤੇ ਜੋ ਦੇਹ - ਅਭਿਮਾਨ ਦੇ ਦਾਗ ਹਨ ਉਹ ਮਿੱਟ ਜਾਣਗੇ। ਮਿਹਨਤ ਹੈ
ਦੇਹੀ - ਅਭਿਮਾਨੀ ਬਣਨ ਦੀ। ਬਾਬਾ ਨੂੰ ਕੋਈ ਸੱਚ ਦੱਸਦੇ ਨਹੀਂ ਹਨ। ਕੋਈ - ਕੋਈ ਚਾਰਟ ਲਿਖ ਭੇਜਦੇ
ਹਨ ਫਿਰ ਥੱਕ ਜਾਂਦੇ ਹਨ। ਵੱਡੀ ਮੰਜ਼ਿਲ ਹੈ। ਮਾਇਆ ਨਸ਼ਾ ਇੱਕਦਮ ਤੋੜ ਦਿੰਦੀ ਹੈ ਤਾਂ ਫਿਰ ਲਿਖਣਾ ਵੀ
ਛੱਡ ਦਿੰਦੇ ਹਨ। ਅੱਧਾਕਲਪ ਦਾ ਦੇਹ - ਅਭਿਮਾਨ ਹੈ, ਉਹ ਛੁੱਟਦਾ ਨਹੀਂ ਹੈ। ਬਾਪ ਕਹਿੰਦੇ ਹਨ ਸਿਰਫ
ਇਹ ਹੀ ਧੰਧਾ ਕਰਦੇ ਰਹੋ। ਬਾਪ ਨੂੰ ਯਾਦ ਕਰੋ ਅਤੇ ਦੂਜਿਆਂ ਨੂੰ ਕਰਵਾਓ। ਬਸ ਸਭ ਤੋਂ ਉੱਚ ਧੰਧਾ ਹੈ
ਇਹ। ਜੋ ਆਪ ਯਾਦ ਨਹੀਂ ਕਰਦੇ ਉਹ ਇਹ ਧੰਧਾ ਕਰਨਗੇ ਹੀ ਨਹੀਂ। ਬਾਪ ਦੀ ਯਾਦ - ਇਹ ਹੈ ਯੋਗ ਅਗਨੀ,
ਜਿਸ ਨਾਲ ਪਾਪ ਭਸਮ ਹੋਣਗੇ ਇਸਲਈ ਪੁੱਛਿਆ ਜਾਂਦਾ ਹੈ ਕਿੱਥੇ ਤੱਕ ਪਾਪ ਭਸਮ ਹੋਏ ਹਨ? ਜਿੰਨਾ ਬਾਪ
ਨੂੰ ਯਾਦ ਕਰੋਂਗੇ ਉੰਨਾ ਖੁਸ਼ੀ ਦਾ ਪਾਰਾ ਚੜ੍ਹਦਾ ਰਹੇਗਾ। ਹਰ ਇੱਕ ਦੀ ਦਿਲ ਨੂੰ ਜਾਣ ਸਕਦੇ ਹਨ।
ਦੂਜੇ ਨੂੰ ਵੀ ਉਨ੍ਹਾਂ ਦੀ ਸਰਵਿਸ ਨਾਲ ਜਾਣ ਸਕਦੇ ਹੋ - ਬਾਬਾ ਨੂੰ ਯਾਦ ਕਰੋ। ਉਹ ਪਤਿਤ ਪਾਵਨ ਹੈ।
ਇੱਥੇ ਇਹ ਤਾਂ ਹੈ ਪਤਿਤ ਤਮੋਪ੍ਰਧਾਨ ਦੁਨੀਆਂ। ਸਾਰੀਆਂ ਆਤਮਾਵਾਂ ਅਤੇ ਸ਼ਰੀਰ ਤਮੋਪ੍ਰਧਾਨ ਹਨ। ਹੁਣ
ਵਾਪਿਸ ਜਾਣਾ ਹੈ। ਉੱਥੇ ਸਾਰੀਆਂ ਆਤਮਾਵਾਂ ਪਵਿੱਤਰ ਰਹਿੰਦੀਆਂ ਹਨ। ਜੇ ਪਵਿੱਤਰ ਬਣਨ ਤਾਂ ਘਰ ਜਾਣ।
ਦੂਜਿਆਂ ਨੂੰ ਵੀ ਇਹ ਹੀ ਰਸਤਾ ਵਿਖਾਉਣਾ ਚਾਹੀਦਾ ਹੈ। ਬਾਪ ਯੁਕਤੀ ਤਾਂ ਬਹੁਤ ਸਹਿਜ ਦੱਸਦੇ ਹਨ।
ਸ਼ਿਵਬਾਬਾ ਨੂੰ ਯਾਦ ਕਰੋ। ਇਹ ਹੀ ਬਲਾਟਿੰਗ ਪੇਪਰ ਰੱਖੋ ਤਾਂ ਸਭ ਪਾਪ ਚੁਸੇ ਜਾਣਗੇ। ਤੁਹਾਡੇ ਵਿਕਰਮ
ਵਿਨਾਸ਼ ਹੋਣਗੇ। ਮੂਲ ਗੱਲ ਹੈ ਪਾਵਨ ਬਣਨਾ। ਮਨੁੱਖ ਪਤਿਤ ਬਣੇ ਹਨ ਤਾਂ ਹੀ ਤੇ ਬੁਲਾਉਂਦੇ ਹਨ ਹੇ
ਪਤਿਤ - ਪਾਵਨ ਆਓ, ਆਕੇ ਸਾਰਿਆਂ ਨੂੰ ਪਾਵਨ ਬਣਾਓ ਨਾਲ ਲੈ ਜਾਓ। ਲਿਖਿਆ ਹੋਇਆ ਵੀ ਹੈ। ਸਭ ਆਤਮਾਵਾਂ
ਨੂੰ ਪਾਵਨ ਬਣਾਏ ਲੈ ਜਾਂਦੇ ਹਨ ਫਿਰ ਕੋਈ ਵੀ ਪਤਿਤ ਆਤਮਾ ਰਹਿੰਦੀ ਨਹੀਂ ਹੈ। ਇਹ ਵੀ ਸਮਝਾਇਆ ਹੈ
ਪਹਿਲੇ - ਪਹਿਲੇ ਸ੍ਵਰਗਵਾਸੀ ਹੀ ਆਉਣਗੇ। ਬਾਪ ਜੋ ਦਵਾਈ ਦਿੰਦੇ ਹਨ - ਇਹ ਸਭ ਦੇ ਲਈ ਹੈ। ਜੋ ਵੀ
ਮਿਲੇ ਉਨ੍ਹਾਂ ਨੂੰ ਇਹ ਦਵਾਈ ਦੇਣੀ ਹੈ। ਤੁਸੀਂ ਫਾਦਰ ਕੋਲ ਜਾਣਾ ਚਾਹੁੰਦੇ ਹੋ - ਪਰ ਆਤਮਾ ਪਤਿਤ
ਹੈ ਇਸਲਈ ਜਾ ਨਹੀਂ ਸਕਦੀ। ਪਾਵਨ ਬਣੋ ਤਾਂ ਜਾ ਸਕੋ। ਹੇ ਆਤਮਾਓੰ ਮੈਨੂੰ ਯਾਦ ਕਰੋ ਤਾਂ ਮੈਂ ਲੈ
ਜਾਵਾਂਗਾ ਫਿਰ ਉਥੋਂ ਤੁਹਾਨੂੰ ਸੁੱਖ ਵਿੱਚ ਲੈ ਜਾਵਾਂਗੇ ਫਿਰ ਜਦੋੰ ਪੁਰਾਣੀ ਦੁਨੀਆਂ ਹੁੰਦੀ ਹੈ
ਤੱਦ ਤੁਸੀਂ ਦੁੱਖ ਪਾਉਂਦੇ ਹੋ। ਮੈਂ ਕਿਸੇ ਨੂੰ ਦੁੱਖ ਨਹੀਂ ਦਿੰਦਾ ਹਾਂ। ਹਰ ਇੱਕ ਖ਼ੁਦ ਨੂੰ ਵੇਖੇ
ਮੈਂ ਯਾਦ ਕਰਦਾ ਹਾਂ? ਜਿੰਨਾ ਯਾਦ ਕਰੋਂਗੇ ਉੰਨਾ ਖੁਸ਼ੀ ਦਾ ਪਾਰਾ ਚੜ੍ਹੇਗਾ। ਕਿੰਨੀ ਸਹਿਜ ਦਵਾਈ
ਹੈ, ਅਤੇ ਕੋਈ ਸਾਧੂ ਸੰਤ ਆਦਿ ਇਸ ਦਵਾਈ ਨੂੰ ਨਹੀਂ ਜਾਣਦੇ ਹਨ। ਕਿਧਰੇ ਵੀ ਲਿਖਿਆ ਹੋਇਆ ਨਹੀਂ ਹੈ।
ਇਹ ਬਿਲਕੁਲ ਨਵੀਂ ਗੱਲ ਹੈ। ਪਾਪ ਦਾ ਖਾਤਾ ਕੋਈ ਸ਼ਰੀਰ ਵਿੱਚ ਲੱਗਿਆ ਹੋਇਆ ਨਹੀਂ ਹੈ। ਇੰਨੀ ਛੋਟੀ
ਆਤਮਾ ਬਿੰਦੀ ਵਿੱਚ ਹੀ ਸਾਰਾ ਪਾਰ੍ਟ ਭਰਿਆ ਹੋਇਆ ਹੈ। ਆਤਮਾ ਪਤਿਤ ਹੋਵੇਗੀ ਤਾਂ ਜੀਵ ਤੇ ਵੀ ਅਸਰ
ਪਵੇਗਾ। ਆਤਮਾ ਪਾਵਨ ਬਣ ਜਾਂਦੀ ਹੈ - ਫਿਰ ਸ਼ਰੀਰ ਵੀ ਪਵਿੱਤਰ ਮਿਲਦਾ ਹੈ। ਦੁਖੀ, ਸੁਖੀ ਆਤਮਾ ਬਣਦੀ
ਹੈ। ਸ਼ਰੀਰ ਨੂੰ ਸੱਟ ਲੱਗਣ ਤੇ ਆਤਮਾ ਨੂੰ ਦੁੱਖ ਫੀਲ ਹੁੰਦਾ ਹੈ। ਕਿਹਾ ਵੀ ਜਾਂਦਾ ਹੈ ਇਹ ਦੁਖੀ
ਆਤਮਾ ਹੈ, ਇਹ ਸੁਖੀ ਆਤਮਾ ਹੈ। ਇੰਨੀ ਛੋਟੀ ਜਿਹੀ ਆਤਮਾ ਕਿੰਨਾ ਪਾਰ੍ਟ ਵਜਾਉਂਦੀ ਹੈ, ਵੰਡਰ ਹੈ
ਨਾ। ਬਾਪ ਹੈ ਹੀ ਸੁੱਖ ਦੇਣ ਵਾਲਾ, ਇਸਲਈ ਉਨ੍ਹਾਂ ਨੂੰ ਯਾਦ ਕਰਦੇ ਹਨ। ਦੁੱਖ ਦੇਣ ਵਾਲਾ ਰਾਵਣ ਹੈ।
ਸਭ ਤੋਂ ਪਹਿਲੇ ਆਉਂਦਾ ਹੈ ਦੇਹ - ਅਭਿਮਾਨ। ਹੁਣ ਬਾਪ ਸਮਝਾਉਂਦੇ ਹਨ ਤੁਹਾਨੂੰ ਆਤਮ ਅਭਿਮਾਨੀ ਬਣਨਾ
ਹੈ, ਇਸ ਵਿੱਚ ਬਹੁਤ ਮਿਹਨਤ ਹੈ। ਬਾਬਾ ਜਾਣਦੇ ਹਨ ਸੱਚੀ ਦਿਲ ਨਾਲ ਜਿਸ ਯੁਕਤੀ ਨਾਲ ਯਾਦ ਕਰਨਾ
ਚਾਹੀਦਾ ਹੈ, ਕੋਈ ਮੁਸ਼ਕਿਲ ਯਾਦ ਕਰਦਾ ਹੈ। ਇੱਥੇ ਰਹਿੰਦੇ ਵੀ ਬਹੁਤ ਭੁੱਲ ਜਾਂਦੇ ਹਨ। ਜੇਕਰ ਦੇਹੀ
ਅਭਿਮਾਨੀ ਹੁੰਦੇ ਤਾਂ ਕੋਈ ਪਾਪ ਨਹੀਂ ਕਰਦੇ। ਬਾਪ ਦਾ ਫਰਮਾਨ ਹੈ ਹਿਯਰ ਨੋ ਇਵਿਲ… ਬੰਦਰ ਦੇ ਲਈ
ਤਾਂ ਨਹੀਂ ਹੈ। ਇਹ ਤਾਂ ਮਨੁੱਖ ਦੇ ਲਈ ਹੈ। ਮਨੁੱਖ ਬੰਦਰ ਮਿਸਲ ਹੈ ਤਾਂ ਬੰਦਰ ਦਾ ਚਿੱਤਰ ਬਣਾਇਆ
ਹੈ। ਬਹੁਤ ਹਨ ਜੋ ਸਾਰਾ ਦਿਨ ਝਰਮੁਈ ਝਗਮੁਈ ਕਰਦੇ ਹਨ। ਤਾਂ ਬਾਪ ਨੂੰ ਸਮਝਾਉਣੀ ਦੇਣੀ ਹੁੰਦੀ ਹੈ।
ਸਭ ਸੈਂਟਰਜ਼ ਤੇ ਕੋਈ ਨਾ ਕੋਈ ਅਜਿਹੇ ਰਹਿੰਦੇ ਹਨ ਜੋ ਇੱਕ ਦੋ ਨੂੰ ਦੁੱਖ ਹੀ ਦਿੰਦੇ ਰਹਿੰਦੇ ਹਨ।
ਕੋਈ ਚੰਗੇ ਵੀ ਹਨ ਜੋ ਬਾਪ ਦੀ ਯਾਦ ਵਿੱਚ ਰਹਿੰਦੇ ਹਨ। ਸਮਝਦੇ ਹਨ ਮਨਸਾ, ਵਾਚਾ, ਕਰਮਣਾ ਕਿਸੇ ਨੂੰ
ਦੁੱਖ ਨਹੀਂ ਦੇਣਾ ਹੈ। ਵਾਚਾ ਵੀ ਕਿਸੇ ਨੂੰ ਦੁੱਖ ਦੇਣਗੇ ਤਾਂ ਦੁਖੀ ਹੋਕੇ ਮਰਨਗੇ। ਬਾਪ ਕਹਿੰਦੇ
ਹਨ ਤੁਸੀਂ ਬੱਚਿਆਂ ਨੂੰ ਸਭ ਨੂੰ ਸੁੱਖ ਦੇਣਾ ਹੈ। ਸਭ ਨੂੰ ਕਹਿਣਾ ਹੈ ਕਿ ਦੇਹੀ ਅਭਿਮਾਨੀ ਬਣੋ।
ਬਾਪ ਨੂੰ ਯਾਦ ਕਰੋ ਅਤੇ ਕੋਈ ਪੈਸੇ ਦੇ ਲੈਣ ਦੇਣ ਦੀ ਗੱਲ ਨਹੀਂ। ਸਿਰਫ ਲਵਲੀ ਬਾਪ ਨੂੰ ਯਾਦ ਕਰੋ
ਤਾਂ ਤੁਹਾਡੇ ਵਿਕਰਮ ਭਸਮ ਹੋ ਜਾਣਗੇ। ਤੁਸੀਂ ਵਿਸ਼ਵ ਦੇ ਮਾਲਿਕ ਬਣ ਜਾਵੋਗੇ। ਭਗਵਾਨੁਵਾਚ -
ਮਨਮਨਾਭਵ ਇੱਕ ਬਾਪ ਨੂੰ ਅਤੇ ਵਰਸੇ ਨੂੰ ਯਾਦ ਕਰੋ। ਹੋਰ ਕੁਝ ਵੀ ਆਪਸ ਵਿੱਚ ਨਾ ਬੋਲੋ ਸਿਰਫ ਬਾਪ
ਨੂੰ ਯਾਦ ਕਰੋ। ਦੂਜੇ ਦਾ ਕਲਿਆਣ ਕਰੋ। ਤੁਹਾਡੀ ਅਵਸਥਾ ਇਵੇਂ ਮਿੱਠੀ ਹੋਵੇ ਜੋ ਕੋਈ ਵੀ ਆਕੇ ਵੇਖੇ,
ਬੋਲੇ ਬਾਬਾ ਦੇ ਬੱਚੇ ਤਾ ਬਲਾਟਿੰਗ ਪੇਪਰਸ ਹਨ। ਹਾਲੇ ਉਹ ਅਵਸਥਾ ਨਹੀਂ ਹੈ। ਬਾਬਾ ਤੋਂ ਕੋਈ ਪੁੱਛੇ
ਤਾਂ ਬਲਾਟਿੰਗ ਪੇਪਰ ਤਾਂ ਕੀ ਹੁਣ ਕਾਗਜ ਵੀ ਨਹੀਂ ਹੈ। ਬਾਬਾ ਸਾਰੇ ਸੈਂਟਰਜ਼ ਦੇ ਬੱਚਿਆਂ ਨੂੰ
ਸਮਝਾਉਂਦੇ ਹਨ। ਬੰਬਈ, ਕਲਕੱਤਾ, ਦਿੱਲੀ। ਸਭ ਜਗ੍ਹਾ ਬੱਚੇ ਤਾਂ ਹੈ ਨਾ। ਰਿਪੋਰਟ ਆਉਂਦੀ ਹੈ ਬਾਬਾ
ਫਲਾਣੇ ਬਹੁਤ ਤੰਗ ਕਰਦੇ ਹਨ। ਪੁੰਨ ਆਤਮਾ ਬਣਾਉਣ ਬਦਲੇ ਹੋਰ ਹੀ ਪਾਪ ਆਤਮਾ ਬਣਾ ਦਿੰਦੇ ਹਨ। ਬਾਬਾ
ਤੋਂ ਕੋਈ ਪੁੱਛੇ ਤਾਂ ਝੱਟ ਦੱਸ ਦੇਣਗੇ। ਸ਼ਿਵਬਾਬਾ ਤਾਂ ਸਭ ਕੁਝ ਜਾਣਦੇ ਹਨ। ਉਨ੍ਹਾਂ ਦੇ ਕੋਲ ਸਾਰਾ
ਹਿਸਾਬ - ਕਿਤਾਬ ਹੈ। ਇਹ ਬਾਬਾ ਵੀ ਦੱਸ ਸਕਦੇ ਹਨ। ਸ਼ਕਲ ਤੋਂ ਹੀ ਸਭ ਪਤਾ ਪੈ ਜਾਂਦਾ ਹੈ। ਇਹ ਬਾਬਾ
ਦੀ ਯਾਦ ਵਿੱਚ ਮਸਤ ਹੈ, ਇਨ੍ਹਾਂ ਦਾ ਚਿਹਰਾ ਹੀ ਖੁਸ਼ਨੁਮਾ, ਦੇਵਤਾਵਾਂ ਵਰਗਾ ਹੈ। ਆਤਮਾ ਖੁਸ਼ ਹੋਵੇਗੀ
ਤਾਂ ਸ਼ਰੀਰ ਵੀ ਖੁਸ਼ ਵੇਖਣ ਵਿੱਚ ਆਵੇਗਾ। ਸ਼ਰੀਰ ਨੂੰ ਦੁੱਖ ਹੋਣ ਨਾਲ ਆਤਮਾ ਨੂੰ ਦੁੱਖ ਫੀਲ ਹੁੰਦਾ
ਹੈ। ਇੱਕ ਗੱਲ ਸਭ ਨੂੰ ਸੁਣਾਉਂਦੇ ਰਹੋ ਕਿ ਸ਼ਿਵਬਾਬਾ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਹਾਡੇ
ਪਾਪ ਵਿਨਾਸ਼ ਹੋਣਗੇ। ਉਨ੍ਹਾਂ ਨੇ ਲਿੱਖ ਦਿੱਤਾ ਹੈ ਕ੍ਰਿਸ਼ਨ ਭਗਵਾਨੁਵਾਚ। ਕ੍ਰਿਸ਼ਨ ਨੂੰ ਤਾਂ ਢੇਰ
ਯਾਦ ਕਰਦੇ ਹਨ ਪਰ ਪਾਪ ਤਾਂ ਮਿੱਟਦੇ ਹੀ ਨਹੀਂ ਹੋਰ ਹੀ ਪਤਿਤ ਬਣ ਗਏ ਹਨ। ਇਹ ਪਤਾ ਹੀ ਨਹੀਂ ਕਿ
ਯਾਦ ਕਿਸ ਨੂੰ ਕਰਨਾ ਹੈ। ਪਰਮਾਤਮਾ ਦਾ ਰੂਪ ਕੀ ਹੈ। ਜੇਕਰ ਸਰਵਵਿਆਪੀ ਕਹੀਏ ਤਾਂ ਵੀ ਜਿਵੇਂ ਆਤਮਾ
ਸਟਾਰ ਹੈ ਉਵੇਂ ਪਰਮਾਤਮਾ ਵੀ ਸਟਾਰ ਹੈ ਕਿਓਂਕਿ ਆਤਮਾ ਸੋ ਪਰਮਾਤਮਾ ਕਹਿ ਦਿੰਦੇ ਹਨ ਤਾਂ ਇਸ ਹਿਸਾਬ
ਨਾਲ ਵੀ ਬਿੰਦੀ ਠਹਿਰੀ। ਛੋਟੀ ਜਿਹੀ ਬਿੰਦੀ ਪ੍ਰਵੇਸ਼ ਕਰਦੀ ਹੈ। ਸਭ ਬਿੰਦੀਆਂ ਨੂੰ ਕਹਿੰਦੇ ਬੱਚੇ
ਮਾਮੇਕਮ ਯਾਦ ਕਰੋ। ਆਰਗਨਸ ਦਵਾਰਾ ਬੋਲਦੇ ਹਨ ਆਰਗਨਸ ਬਗੈਰ ਤਾਂ ਆਤਮਾ ਆਵਾਜ਼ ਕਰ ਨਾ ਸਕੇ। ਤੁਸੀਂ
ਕਹਿ ਸਕਦੇ ਹੋ ਆਤਮਾ ਪਰਮਾਤਮਾ ਦਾ ਰੂਪ ਤਾਂ ਇੱਕ ਹੈ ਨਾ। ਪਰਮਾਤਮਾ ਨੂੰ ਵੱਡਾ ਲਿੰਗ ਜਾਂ ਕੁਝ ਕਹਿ
ਨਹੀਂ ਸਕਦੇ। ਬਾਪ ਕਹਿੰਦੇ ਹਨ ਮੈਂ ਵੀ ਇਵੇਂ ਬਿੰਦੀ ਹਾਂ ਪਰ ਮੈਂ ਪਤਿਤ - ਪਾਵਨ ਹਾਂ ਹੋਰ ਤੁਸੀਂ
ਸਭ ਦੀਆਂ ਆਤਮਾਵਾਂ ਪਤਿਤ ਹਨ। ਕਿੰਨੀ ਸਿੱਧੀ ਗੱਲ ਹੈ। ਹੁਣ ਦੇਹੀ - ਅਭਿਮਾਨੀ ਬਣ ਮੈਨੂੰ ਬਾਪ ਨੂੰ
ਯਾਦ ਕਰੋ, ਹੋਰਾਂ ਨੂੰ ਵੀ ਰਸਤਾ ਦੱਸੋ। ਮੈਂ ਅੱਖਰ ਹੀ ਦੋ ਕਹਿੰਦਾ ਹਾਂ - ਮਨਮਨਾਭਵ। ਫਿਰ ਥੋੜਾ
ਡਿਟੇਲ ਵਿੱਚ ਦੱਸਦਾ ਹਾਂ ਕਿ ਇਹ ਟਾਲ ਟਾਲੀਆਂ ਹਨ। ਪਹਿਲੇ ਸਤੋਪ੍ਰਧਾਨ ਸਤੋ, ਰਜੋ, ਤਮੋ… ਵਿੱਚ
ਆਉਂਦੇ ਹਨ। ਪਾਪ ਆਤਮਾ ਬਣਨ ਨਾਲ ਕਿੰਨੇ ਦਾਗ ਲੱਗ ਜਾਂਦੇ ਹਨ। ਉਹ ਦਾਗ ਮਿਟਣ ਕਿਵੇਂ? ਉਹ ਸਮਝਦੇ
ਹਨ ਗੰਗਾ ਸ਼ਨਾਨ ਨਾਲ ਪਾਪ ਮਿਟਣਗੇ। ਪਰ ਉਹ ਤਾਂ ਸ਼ਰੀਰ ਦਾ ਸ਼ਨਾਨ ਹੈ। ਆਤਮਾ ਬਾਪ ਨੂੰ ਯਾਦ ਕਰਨ ਨਾਲ
ਹੀ ਪਾਵਨ ਬਣ ਸਕਦੀ ਹੈ। ਇਸ ਨੂੰ ਯਾਦ ਯਾਤਰਾ ਕਿਹਾ ਜਾਂਦਾ ਹੈ। ਕਿੰਨੀ ਸਹਿਜ ਗੱਲ ਹੈ, ਜੋ ਰੋਜ਼ -
ਰੋਜ਼ ਬਾਪ ਸਮਝਾਉਂਦੇ ਰਹਿੰਦੇ ਹਨ। ਗੀਤਾ ਵਿੱਚ ਵੀ ਜ਼ੋਰ ਇਸ ਤੇ ਹੈ - ਮਨਮਨਾਭਵ। ਵਰਸਾ ਤਾਂ ਮਿਲੇਗਾ
ਹੀ ਸਿਰਫ ਮੈਨੂੰ ਯਾਦ ਕਰੋ ਤਾਂ ਪਾਪ ਮਿਟਣ। ਬਾਪ ਅਵਿਨਾਸ਼ੀ ਬਲਾਟਿੰਗ ਪੇਪਰ ਹੈ ਨਾ। ਬਾਪ ਕਹਿੰਦੇ
ਹਨ ਮੈਨੂੰ ਯਾਦ ਕਰਨ ਨਾਲ ਤੁਸੀਂ ਪਾਵਨ ਬਣ ਜਾਂਦੇ ਹੋ ਫਿਰ ਰਾਵਣ ਪਤਿਤ ਬਣਾਉਂਦੇ ਹਨ ਤਾਂ ਅਜਿਹੇ
ਬਾਪ ਨੂੰ ਯਾਦ ਕਰਨਾ ਚਾਹੀਦਾ ਹੈ ਨਾ। ਇਵੇਂ ਵੀ ਹੁੰਦਾ ਹੈ ਜੋ ਯਾਦ ਨਹੀਂ ਕਰਦੇ ਹਨ, ਉਨ੍ਹਾਂ ਦਾ
ਕੀ ਹਾਲ ਹੋਵੇਗਾ। ਬਾਪ ਸਮਝਾਉਂਦੇ ਹਨ ਬੱਚਿਓ ਹੋਰ ਸਭ ਗੱਲਾਂ ਨੂੰ ਛੱਡ ਦੇਵੋ। ਸਿਰਫ ਇੱਕ ਗੱਲ ਕਿ
ਦੇਹੀ - ਅਭਿਮਾਨੀ ਬਣੋ, ਮਾਮੇਕਮ ਯਾਦ ਕਰੋ। ਬਸ। ਇਹ ਤਾਂ ਜਾਣਦੇ ਹੋ ਆਤਮਾ ਇੱਕ ਸ਼ਰੀਰ ਛੱਡ ਦੂਜਾ
ਲੈਂਦੀ ਹੈ। ਆਤਮਾ ਹੀ ਦੁੱਖ - ਸੁੱਖ ਭੋਗਦੀ ਹੈ। ਕਦੀ ਵੀ ਇੱਕ ਦੋ ਦੇ ਦਿਲ ਨੂੰ ਨਹੀਂ ਦੁਖਾਉਣਾ
ਚਾਹੀਦਾ ਹੈ। ਇੱਕ ਦੋ ਨੂੰ ਸੁੱਖ ਪਹੁੰਚਾਉਣਾ ਚਾਹੀਦਾ ਹੈ। ਤੁਹਾਡਾ ਧੰਧਾ ਇਹ ਹੀ ਹੈ। ਬਹੁਤ ਹਨ ਜੋ
ਇੱਕ ਦੋ ਨੂੰ ਦੁੱਖ ਦਿੰਦੇ ਰਹਿੰਦੇ ਹਨ। ਇੱਕ ਦੋ ਦੀ ਦੇਹ ਵਿੱਚ ਫਸੇ ਰਹਿੰਦੇ ਹਨ। ਸਾਰਾ ਦਿਨ ਇੱਕ
ਦੋ ਨੂੰ ਯਾਦ ਕਰਦੇ ਰਹਿੰਦੇ ਹਨ। ਮਾਇਆ ਵੀ ਤਿੱਖੀ ਹੈ। ਬਾਬਾ ਦਾ ਨਾਮ ਨਹੀਂ ਲੈਂਦੇ ਹਨ, ਇਸਲਈ ਬਾਬਾ
ਕਹਿੰਦੇ ਹਨ ਬੱਚੇ ਦੇਹੀ - ਅਭਿਮਾਨੀ ਭਵ। ਗਿਆਨ ਤਾਂ ਬੜਾ ਸਹਿਜ ਹੈ। ਯਾਦ ਹੀ ਮੁਸ਼ਕਿਲ ਹੈ। ਉਹ
ਨਾਲੇਜ ਤਾਂ ਫਿਰ ਵੀ 15 - 20 ਵਰ੍ਹੇ ਪੜ੍ਹਦੇ ਹਨ। ਕਿੰਨੇ ਸਬਜੈਕਟ ਹੁੰਦੇ ਹਨ। ਇਹ ਨਾਲੇਜ ਤਾਂ
ਬਹੁਤ ਸਹਿਜ ਹੈ। ਡਰਾਮਾ ਨੂੰ ਜਾਨਣਾ ਇੱਕ ਕਹਾਣੀ ਹੈ। ਮੁਰਲੀ ਚਲਾਉਣਾ ਵੱਡੀ ਗੱਲ ਨਹੀਂ। ਯਾਦ ਦੀ
ਹੀ ਬਹੁਤ ਮੁਸ਼ਕਿਲ ਹੈ। ਬਾਬਾ ਫਿਰ ਕਹਿ ਦਿੰਦੇ ਹਨ ਡਰਾਮਾ। ਫਿਰ ਵੀ ਪੁਰਸ਼ਾਰਥ ਕਰਦੇ ਰਹੋ। ਬਾਪ ਨੂੰ
ਯਾਦ ਕਰੋ ਤਾਂ ਯੋਗ ਅਗਨੀ ਨਾਲ ਤੁਹਾਡੇ ਪਾਪ ਭਸਮ ਹੋਣਗੇ ਚੰਗੇ - ਚੰਗੇ ਬੱਚੇ ਇਸ ਵਿੱਚ ਫੇਲ ਹੋ
ਜਾਂਦੇ ਹਨ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਕਦੀ ਵੀ ਕਿਸੀ
ਦੀ ਦਿਲ ਨੂੰ ਦੁਖੀ ਨਹੀਂ ਕਰਨਾ ਹੈ । ਸਭ ਨੂੰ ਸੁੱਖ ਪਹੁੰਚਾਉਣਾ ਹੈ। ਇੱਕ ਬਾਪ ਦੀ ਯਾਦ ਵਿੱਚ
ਰਹਿਣਾ ਅਤੇ ਸਭ ਨੂੰ ਯਾਦ ਦਿਲਾਉਣ ਹੈ।
2. ਪਾਪਾਂ ਦਾ ਦਾਗ
ਮਿਟਾਉਣ ਦੇ ਲਈ ਦੇਹੀ - ਅਭਿਮਾਨੀ ਬਣ ਅਵਿਨਾਸ਼ੀ ਬਲਾਟਿੰਗ ਪੇਪਰ ਬਾਪ ਨੂੰ ਯਾਦ ਕਰਨਾ ਹੈ। ਅਜਿਹੀ
ਮਿੱਠੀ ਅਵਸਥਾ ਬਣਾਉਣੀ ਹੈ ਜੋ ਸਭ ਦਾ ਕਲਿਆਣ ਹੁੰਦਾ ਰਹੇ।
ਵਰਦਾਨ:-
ਆਪਣੀ ਸ੍ਰੇਸ਼ਠਤਾ ਦ੍ਵਾਰਾ ਨਵੀਨਤਾ ਦਾ ਝੰਡਾ ਲਹਿਰਾਉਣ ਵਾਲੇ ਸ਼ਕਤੀ ਸਵਰੂਪ ਭਵ।
ਹੁਣ ਸਮੇਂ ਮੁਤਾਬਿਕ,
ਸਮੀਪਤਾ ਦੇ ਕਰਮਾਂ ਸ਼ਕਤੀ ਰੂਪ ਦਾ ਪ੍ਰਭਾਵ ਜਦ ਦੂਜਿਆਂ ਤੇ ਪਾਵੋਗੇ ਤਾਂ ਅੰਤਿਮ ਪਰਤਖਤਾ ਨੇੜੇ
ਲਿਆ ਸਕੋਗੇ। ਜਿਵੇਂ ਸਨੇਹ ਅਤੇ ਸਹਿਯੋਗ ਨੂੰ ਪ੍ਰਤੱਖ ਕੀਤਾ ਹੈ ਉਵੇਂ ਸਰਵਿਸ ਦੇ ਸਾਈਨ ਵਿਚ ਸ਼ਕਤੀ
ਰੂਪ ਦਾ ਅਨੁਭਵ ਕਰਵਾਓ। ਜਦ ਆਪਣੀ ਸ੍ਰੇਸ਼ਠਤਾ ਦ੍ਵਾਰਾ ਸ਼ਕਤੀ ਰੂਪ ਦੀ ਨਵੀਨਤਾ ਦਾ ਝੰਡਾ
ਲਹਿਰਾਉਣਗੇ ਤਾਂ ਪਰਤਖਤਾ ਹੋਵੇਗੀ। ਆਪਣੇ ਸ਼ਕਤੀ ਸਵਰੂਪ ਨਾਲ ਸਰਵਸ਼ਕਤੀਮਾਨ ਬਾਪ ਦਾ ਸਾਕਸ਼ਾਤਕਾਰ
ਕਰਵਾਓ।
ਸਲੋਗਨ:-
ਮਨਸਾ ਦ੍ਵਾਰਾ
ਸ਼ਕਤੀਆਂ ਦਾ ਅਤੇ ਕਰਮ ਦ੍ਵਾਰਾ ਗੁਣਾਂ ਦਾ ਦਾਨ ਦੇਣਾ ਹੀ ਮਹਾਦਾਨ ਹੈ।
ਇਹ ਅਵਿਅਕਤ ਇਸ਼ਾਰੇ -
“ਨਿਸ਼ਚੇ ਦੇ ਫਾਉਂਡੇਸ਼ਨ ਨੂੰ ਮਜ਼ਬੂਤ ਕਰ ਸਦਾ ਨਿਰਭੇ ਅਤੇ ਨਿਸ਼ਚਿੰਤ ਰਹੋ”
ਬਾਪ ਦਾ ਬੱਚਿਆਂ ਵਿਚ
ਪੂਰਾ ਫੇਥ ਹੈ ਕਿ ਇਹ ਹੀ ਮੇਰੇ ਬੱਚੇ ਵਿਘਣ - ਵਿਨਾਸ਼ਕ ਆਤਮਾਵਾਂ ਹਨ, ਪੂਜੀਏ ਆਤਮਾਵਾਂ ਹਨ, ਇਹ
ਬੱਚੇ ਬਾਪ ਤੋਂ ਵੀ ਅੱਗੇ ਹਨ। ਨਿਮਿਤ ਬਣੇ ਹੋਏ ਸਦਾ ਬਾਪ ਨੂੰ ਵੀ ਨਿਸ਼ਚਿੰਤ ਕਰਨ ਵਾਲੇ ਹਨ, ਸਦਾ
ਖੁਸ਼ਖਬਰੀ ਸੁਨਾਉਣ ਵਾਲੇ ਹਰ ਇੱਕ ਵਿਸ਼ੇਸ਼ ਹਨ। ਖੁਦ ਵਿੱਚ ਵੀ ਅਜਿਹਾ ਫੇਥ ਰੱਖ ਉਸ ਸਮ੍ਰਿਤੀ
ਸਵਰੂਪ ਵਿਚ ਰਹੋ ਤਾਂ ਵਿਜੇਈ ਬਣ ਜਾਵੋਗੇ।