28.08.26        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਤੁਸੀਂ ਡਰਾਮਾ ਦੇ ਗੁਪਤ ਰਾਜ਼ ਨੂੰ ਜਾਣਦੇ ਹੋ ਕਿ ਇਹ ਸੰਗਮਯੁਗ ਹੀ ਚੜ੍ਹਦੀ ਕਲਾ ਦਾ ਯੁਗ ਹੈ , ਸਤਿਯੁਗ ਤੋਂ ਲੈਕੇ ਕਲਾਵਾਂ ਘੱਟ ਹੁੰਦੀਆਂ ਜਾਂਦੀਆ ਹਨ ”

ਪ੍ਰਸ਼ਨ:-
ਸਭ ਤੋਂ ਉੱਤਮ ਸੇਵਾ ਕਿਹੜੀ ਹੈ ਅਤੇ ਉਹ ਸੇਵਾ ਕੌਣ ਕਰਦਾ ਹੈ?

ਉੱਤਰ:-
ਭਾਰਤ ਨੂੰ ਸ੍ਵਰਗ ਬਨਾਉਣਾ, ਰੰਕ ਨੂੰ ਰਾਵਣ ਬਨਾਉਣਾ, ਪਤਿਤ ਨੂੰ ਪਾਵਨ ਬਨਾਉਣਾ - ਇਹ ਹੈ ਸਭ ਤੋਂ ਉੱਤਮ ਸੇਵਾ। ਅਜਿਹੀ ਸੇਵਾ ਇੱਕ ਬਾਪ ਦੇ ਸਿਵਾਏ ਹੋਰ ਕੋਈ ਵੀ ਨਹੀਂ ਕਰ ਸਕਦਾ। ਬਾਪ ਨੇ ਅਜਿਹੀ ਮਹਾਨ ਸੇਵਾ ਦਿਤੀ ਹੈ ਤਾਂ ਤੇ ਬੱਚੇ ਉਨ੍ਹਾਂ ਦੀ ਇੱਜਤ ਕਰਦੇ ਹਨ, ਸਭ ਤੋਂ ਪਹਿਲੇ ਸੋਮਨਾਥ ਦਾ ਮੰਦਿਰ ਬਣਾਕੇ ਉਨ੍ਹਾਂ ਦੀ ਪੂਜਾ ਕਰਦੇ ਹਨ।

ਗੀਤ:-
ਆਖਿਰ ਉਹ ਦਿਨ ਆਇਆ ਅੱਜ…

ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਨੇ ਇਹ ਗੀਤ ਸੁਣਿਆ। ਜਿਵੇਂ ਆਤਮਾ ਗੁਪਤ ਹੈ ਅਤੇ ਸ਼ਰੀਰ ਪ੍ਰਤੱਖ ਹੈ, ਆਤਮਾ ਇਨ੍ਹਾਂ ਅੱਖਾਂ ਨਾਲ ਵੇਖਣ ਵਿੱਚ ਨਹੀਂ ਆਉਂਦੀ ਹੈ, ਇੰਕਾਗਨੀਟੋ ਹੈ। ਹੈ ਜਰੂਰ ਪਰ ਇਸ ਸ਼ਰੀਰ ਵਿਚ ਢਕੀ ਹੋਈ ਹੈ, ਇਸਲਈ ਕਿਹਾ ਜਾਂਦਾ ਹੈ ਆਤਮਾ ਗੁਪਤ ਹੈ। ਆਤਮਾ ਆਪ ਕਹਿੰਦੀ ਹੈ ਮੈਂ ਨਿਰਾਕਰ ਹਾਂ, ਇੱਥੇ ਸਾਕਾਰ ਵਿੱਚ ਆਕੇ ਗੁਪਤ ਬਣੀ ਹਾਂ। ਆਤਮਾਵਾਂ ਦੀ ਨਿਰਾਕਾਰੀ ਦੁਨੀਆਂ ਹੈ। ਉੱਥੇ ਤਾਂ ਗੁਪਤ ਦੀ ਗੱਲ ਨਹੀਂ। ਪਰਮਪਿਤਾ ਪਰਮਾਤਮਾ ਵੀ ਉੱਥੇ ਰਹਿੰਦੇ ਹਨ, ਉਨ੍ਹਾਂ ਨੂੰ ਕਿਹਾ ਜਾਂਦਾ ਹੈ - ਸੁਪ੍ਰੀਮ। ਉੱਚ ਤੇ ਉੱਚ ਆਤਮਾ। ਪਰੇ ਤੇ ਪਰੇ ਰਹਿਣ ਵਾਲਾ ਹੈ ਪਰਮਪਿਤਾ ਪਰਮਾਤਮਾ। ਬਾਪ ਕਹਿੰਦੇ ਹਨ - ਜਿਵੇਂ ਤੁਸੀਂ ਗੁਪਤ ਹੋ, ਮੈਨੂੰ ਵੀ ਗੁਪਤ ਆਉਣਾ ਪਵੇ। ਮੈਂ ਗਰਭਜੇਲ ਵਿੱਚ ਨਹੀਂ ਆਉਂਦਾ ਹਾਂ। ਮੇਰਾ ਨਾਮ ਇੱਕ ਹੀ ਸ਼ਿਵ ਚਲਿਆ ਆਉਂਦਾ ਹੈ। ਮੈਂ ਇਸ ਵਿੱਚ ਆਉਂਦਾ ਹਾਂ ਤਾਂ ਮੇਰਾ ਨਾਮ ਨਹੀਂ ਬਦਲਦਾ। ਇਨ੍ਹਾਂ ਦੀ ਆਤਮਾ ਦਾ ਜੋ ਸ਼ਰੀਰ ਹੈ, ਉਨ੍ਹਾਂ ਦਾ ਨਾਮ ਬਦਲਦਾ ਹੈ। ਮੈਨੂੰ ਤਾਂ ਸ਼ਿਵ ਹੀ ਕਹਿੰਦੇ ਹਨ, ਸਾਰੀਆਂ ਆਤਮਾਵਾਂ ਦਾ ਬਾਪ। ਤਾਂ ਤੁਸੀਂ ਆਤਮਾਵਾਂ ਇਸ ਸ਼ਰੀਰ ਵਿੱਚ ਗੁਪਤ ਹੋ। ਇਸ ਸ਼ਰੀਰ ਦਵਾਰਾ ਕਰਮ ਕਰਦੀ ਹੋ। ਮੈਂ ਵੀ ਗੁਪਤ ਹਾਂ। ਤੁਸੀਂ ਬੱਚਿਆਂ ਨੂੰ ਇਹ ਗਿਆਨ ਹੁਣ ਮਿਲ ਰਿਹਾ ਹੈ ਕਿ ਮੈਂ ਆਤਮਾ ਇਸ ਸ਼ਰੀਰ ਨਾਲ ਢਕੀ ਹੋਈ ਹਾਂ। ਆਤਮਾ ਹੈ - ਇੰਕਾਗਨੀਟੋ। ਸ਼ਰੀਰ ਹੈ ਕਾਗਨੀਟੋ। ਮੈਂ ਵੀ ਅਸ਼ਰੀਰੀ ਹਾਂ। ਬਾਪ ਇੰਕਾਗਨੀਟੋ ਇਸ ਸ਼ਰੀਰ ਦਵਾਰਾ ਸੁਣਾਉਂਦੇ ਹਨ। ਤੁਸੀਂ ਵੀ ਇੰਕਾਗਨੀਟੋ ਹੋ, ਸ਼ਰੀਰ ਦਵਾਰਾ ਸੁਣਦੇ ਹੋ। ਤੁਸੀਂ ਜਾਣਦੇ ਹੋ ਬਾਬਾ ਆਇਆ ਹੋਇਆ ਹੈ। ਬਾਪ ਆਉਂਦੇ ਹਨ ਭਾਰਤ ਨੂੰ ਫਿਰ ਤੋਂ ਗਰੀਬ ਤੋਂ ਸਾਹੂਕਾਰ ਬਨਾਉਣ। ਤੁਸੀਂ ਕਹੋਗੇ ਸਾਡਾ ਭਾਰਤ ਗਰੀਬ ਹੈ। ਸਭ ਜਾਣਦੇ ਹਨ ਪਰ ਉਨ੍ਹਾਂ ਨੂੰ ਕੋਈ ਪਤਾ ਹੀ ਨਹੀਂ ਹੈ ਕਿ ਸਾਡਾ ਭਾਰਤ ਸਾਹੂਕਾਰ ਕਦੋਂ ਸੀ, ਕਿਵੇਂ ਸੀ। ਤੁਸੀਂ ਬੱਚਿਆਂ ਨੂੰ ਬਹੁਤ ਨਸ਼ਾ ਹੈ - ਸਾਡਾ ਭਾਰਤ ਤਾਂ ਬਹੁਤ ਸਾਹੂਕਾਰ ਸੀ। ਦੁੱਖ ਦੀ ਗੱਲ ਨਹੀਂ ਸੀ। ਸਤਿਯੁਗ ਵਿੱਚ ਦੂਜਾ ਕੋਈ ਧਰਮ ਨਹੀਂ ਸੀ। ਇੱਕ ਹੀ ਦੇਵੀ - ਦੇਵਤਾ ਧਰਮ ਸੀ, ਇਹ ਕਿਸੇ ਨੂੰ ਪਤਾ ਨਹੀਂ। ਇਹ ਜੋ ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਹੈ, ਇਹ ਕੋਈ ਨਹੀਂ ਜਾਣਦੇ ਹਨ। ਹੁਣ ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋ ਸਾਡਾ ਭਾਰਤ ਬਹੁਤ ਸਾਹੂਕਾਰ ਸੀ। ਹੁਣ ਬਹੁਤ ਗਰੀਬ ਹੈ। ਹੁਣ ਫਿਰ ਬਾਪ ਆਏ ਹਨ ਸਾਹੂਕਾਰ ਬਨਾਉਣ। ਭਾਰਤ ਸਤਿਯੁਗ ਵਿੱਚ ਬਹੁਤ ਸਾਹੂਕਾਰ ਸੀ, ਜੱਦ ਕਿ ਦੇਵੀ - ਦੇਵਤਾਵਾਂ ਦਾ ਰਾਜ ਸੀ ਫਿਰ ਰਾਜ ਕਿੱਥੇ ਚਲਾ ਗਿਆ। ਇਹ ਕੋਈ ਨਹੀਂ ਜਾਣਦੇ ਹਨ। ਰਿਸ਼ੀ - ਮੁਨੀ ਆਦਿ ਵੀ ਕਹਿੰਦੇ ਹਨ ਅਸੀਂ ਰਚਤਾ ਅਤੇ ਰਚਨਾ ਨੂੰ ਨਹੀਂ ਜਾਣਦੇ ਹਾਂ। ਬਾਪ ਕਹਿੰਦੇ ਹਨ - ਸਤਿਯੁਗ ਵਿੱਚ ਇਨ੍ਹਾਂ ਦੇਵੀ - ਦੇਵਤਾਵਾਂ ਨੂੰ ਰਚਤਾ - ਰਚਨਾ ਦਾ ਗਿਆਨ ਨਹੀਂ ਸੀ। ਆਦਿ - ਮੱਧ - ਅੰਤ ਨੂੰ ਨਹੀਂ ਜਾਣਦੇ। ਜੇਕਰ ਉਨ੍ਹਾਂ ਨੂੰ ਇਹ ਗਿਆਨ ਹੋਵੇ ਕਿ ਅਸੀਂ ਸੀੜੀ ਉਤਰਦੇ ਰਸਾਤਲ ਵਿੱਚ ਜਾਵਾਂਗੇ ਤਾਂ ਬਾਦਸ਼ਾਹੀ ਦਾ ਸੁੱਖ ਵੀ ਨਾ ਰਹੇ। ਚਿੰਤਾ ਲਗ ਜਾਵੇ।

ਹੁਣ ਤੁਹਾਨੂੰ ਚਿੰਤਾ ਲੱਗੀ ਹੋਈ ਹੈ ਕਿ ਅਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਕਿਵੇਂ ਬਣੀਏ। ਅਸੀਂ ਆਤਮਾਵਾਂ ਜੋ ਨਿਰਾਕਾਰੀ ਦੁਨੀਆਂ ਵਿੱਚ ਰਹਿੰਦੀਆਂ ਸੀ ਉੱਥੇ ਤੋਂ ਫਿਰ ਕਿਵੇਂ ਸੁੱਖਧਾਮ ਵਿੱਚ ਆਈ - ਇਹ ਵੀ ਗਿਆਨ ਹੈ । ਅਸੀਂ ਹੁਣ ਚੜ੍ਹਦੀ ਕਲਾ ਵਿੱਚ ਹਾਂ। ਇਹ 84 ਜਨਮਾਂ ਦੀ ਸੀੜੀ ਹੈ, ਇਸ ਦੇ ਵਿੱਚ ਕੀ ਹੁੰਦਾ ਹੈ, ਇਹ ਵੀ ਤੁਸੀਂ ਜਾਣਦੇ ਹੋ। ਸਤਿਯੁਗ ਵਿੱਚ ਸਭ ਤਾਂ ਨਹੀਂ ਆਉਣਗੇ। ਡਰਾਮਾ ਅਨੁਸਾਰ ਹਰ ਇੱਕ ਐਕਟਰ ਨੰਬਰਵਾਰ ਆਪਣੇ - ਆਪਣੇ ਸਮੇਂ ਤੇ ਆਕੇ ਪਾਰ੍ਟ ਵਜਾਉਂਣਗੇ।

ਹੁਣ ਤੁਸੀਂ ਬੱਚੇ ਜਾਣਦੇ ਹੋ ਗਰੀਬ ਨਿਵਾਜ਼ ਕਿਸ ਨੂੰ ਕਿਹਾ ਜਾਂਦਾ ਹੈ, ਦੁਨੀਆਂ ਨਹੀਂ ਜਾਣਦੀ। ਗੀਤਾ ਵਿੱਚ ਵੀ ਸੁਣਿਆ - ਆਖਿਰ ਉਹ ਦਿਨ ਆਇਆ ਅੱਜ… ਇਹ ਸਭ ਹੈ ਭਗਤੀ। ਭਗਵਾਨ ਕਦੋਂ ਆਕੇ ਅਸੀਂ ਭਗਤਾਂ ਨੂੰ ਇਸ ਭਗਤੀ ਮਾਰਗ ਤੋਂ ਛੁੱਡਾਕੇ ਸਦਗਤੀ ਵਿੱਚ ਲੈ ਜਾਂਦੇ ਹਨ, ਇਹ ਵੀ ਸਮਝਾਇਆ ਹੈ। ਰਾਮਰਾਜ, ਰਾਵਣਰਾਜ ਕਿਸ ਚੀਜ਼ ਦਾ ਨਾਮ ਹੈ, ਇਹ ਵੀ ਕੋਈ ਮਨੁੱਖ ਨਹੀਂ ਜਾਣਦੇ। ਹੁਣ ਤੁਸੀਂ ਬੱਚੇ ਸਮਝਦੇ ਹੋ - ਬਾਬਾ ਫਿਰ ਤੋਂ ਆ ਗਿਆ ਹੈ ਇਸ ਸ਼ਰੀਰ ਵਿੱਚ। ਸ਼ਿਵ ਜਯੰਤੀ ਵੀ ਮਨਾਉਂਦੇ ਹਨ ਤਾਂ ਸ਼ਿਵ ਜਰੂਰ ਆਉਂਦੇ ਹਨ। ਇਵੇਂ ਵੀ ਨਹੀਂ ਕਹਿੰਦੇ ਮੈਂ ਕ੍ਰਿਸ਼ਨ ਦੇ ਤਨ ਵਿੱਚ ਆਉਂਦਾ ਹਾਂ, ਨਹੀਂ। ਬਾਪ ਕਹਿੰਦੇ ਹਨ - ਕ੍ਰਿਸ਼ਨ ਦੀ ਆਤਮਾ ਨੇ 84 ਜਨਮ ਲਿੱਤੇ ਹਨ। ਜੋ ਪਹਿਲੇ ਨੰਬਰ ਵਿੱਚ ਸੀ ਉਹ ਹੁਣ ਅੰਤ ਵਿੱਚ ਹੈ, ਤਤ੍ਵਮ। ਮੈਂ ਤਾਂ ਆਉਂਦਾ ਹੀ ਹਾਂ ਸਾਧਾਰਨ ਤਨ ਵਿੱਚ। ਤੁਹਾਨੂੰ ਆਕੇ ਦੱਸਦਾ ਹਾਂ, ਤੁਸੀਂ ਕਿਵੇਂ 84 ਜਨਮ ਭੋਗਦੇ ਹੋ। ਇਸ ਸਮੇਂ ਦੇਵਤਾ ਧਰਮ ਦਾ ਤਾਂ ਇੱਕ ਵੀ ਆਪਣੇ ਨੂੰ ਸਮਝਦੇ ਨਹੀਂ ਹਨ ਕਿਓਂਕਿ ਸਤਿਯੁਗ ਨੂੰ ਬਹੁਤ ਦੂਰ ਲੈ ਗਏ ਹਨ। ਕਲਪ ਦੀ ਉਮਰ ਲੱਖਾਂ ਵਰ੍ਹੇ ਲਿੱਖ ਦਿੱਤੀ ਹੈ। ਅਸਲ ਵਿੱਚ ਡਰਾਮਾ ਦੀ ਹਿਸਟਰੀ ਤਾਂ ਬਹੁਤ ਛੋਟੀ ਹੈ। ਇਸ ਵਿੱਚ ਕੋਈ ਧਰਮ ਦੀ 500 ਵਰ੍ਹੇ ਦੀ, ਕੋਈ ਦੀ 2500 ਵਰ੍ਹੇ ਦੀ ਹਿਸਟਰੀ ਹੈ। ਤੁਹਾਡੀ ਹਿਸਟਰੀ ਹੈ - 5 ਹਜਾਰ ਵਰ੍ਹੇ ਦੀ। ਦੇਵਤਾ ਧਰਮ ਵਾਲੇ ਹੀ ਸ੍ਵਰਗ ਵਿੱਚ ਆਉਣਗੇ ਹੋਰ ਧਰਮ ਤਾਂ ਆਉਂਦੇ ਹੀ ਬਾਦ ਵਿੱਚ ਹਨ। ਦੇਵਤਾ ਧਰਮ ਵਾਲੇ ਹੀ ਹੋਰ ਧਰਮਾਂ ਵਿੱਚ ਕਨਵਰਟ ਹੋ ਗਏ ਹਨ। ਡਰਾਮਾ ਅਨੁਸਾਰ ਫਿਰ ਵੀ ਇਵੇਂ ਹੀ ਕਨਵਰਟ ਹੋ ਜਾਣਗੇ। ਫਿਰ ਆਪਣੇ - ਆਪਣੇ ਧਰਮ ਵਿੱਚ ਵਾਪਿਸ ਆਉਣਗੇ। ਬਾਪ ਸਮਝਾਉਂਦੇ ਹਨ ਬੱਚੇ, ਤੁਸੀਂ ਤਾਂ ਵਿਸ਼ਵ ਦੇ ਮਾਲਿਕ ਸੀ। ਤੁਸੀਂ ਹੁਣ ਸਮਝਦੇ ਹੋ ਬਾਬਾ ਸ੍ਵਰਗ ਦੀ ਸਥਾਪਨਾ ਕਰਨ ਵਾਲਾ ਹੈ ਤਾਂ ਅਸੀਂ ਕਿਓਂ ਨਹੀਂ ਸ੍ਵਰਗ ਵਿੱਚ ਹੋਵਾਂਗੇ। ਬਾਪ ਤੋਂ ਅਸੀਂ ਵਰਸਾ ਜਰੂਰ ਲਵਾਂਗੇ। ਤਾਂ ਇਸ ਤੋਂ ਸਿੱਧ ਹੁੰਦਾ ਹੈ ਕਿ ਇਹ ਸਾਡੇ ਧਰਮ ਦਾ ਹੈ, ਜੋ ਨਹੀਂ ਹੋਵੇਗਾ ਉਹ ਆਉਣਗੇ ਹੀ ਨਹੀਂ। ਕਹਿਣਗੇ ਪਰਾਏ ਧਰਮ ਵਿੱਚ ਕਿਓਂ ਜਾਈਏ। ਤੁਸੀਂ ਬੱਚੇ ਜਾਣਦੇ ਹੋ ਸਤਿਯੁਗ ਨਵੀਂ ਦੁਨੀਆਂ ਵਿੱਚ ਦੇਵਤਾਵਾਂ ਨੂੰ ਬਹੁਤ ਸੁੱਖ ਸੀ। ਸੋਨੇ ਦੇ ਮਹਿਲ ਸਨ। ਸੋਮਨਾਥ ਦੇ ਮੰਦਿਰ ਵਿੱਚ ਕਿੰਨਾ ਸੋਨਾ ਸੀ। ਅਜਿਹਾ ਕੋਈ ਦੂਜਾ ਮੰਦਿਰ ਹੁੰਦਾ ਹੀ ਨਹੀਂ। ਉਸ ਵਿੱਚ ਬਹੁਤ ਹੀਰੇ ਜਵਾਹਰਾਤ ਸੀ। ਬੌਧ ਆਦਿ ਦੇ ਕੋਈ ਹੀਰੇ ਜਵਾਹਰਾਂ ਦੇ ਮਹਿਲ ਨਹੀਂ ਹੋਣਗੇ। ਤੁਸੀਂ ਬੱਚਿਆਂ ਨੂੰ ਜਿਸ ਬਾਪ ਨੇ ਇੰਨਾ ਉੱਚ ਬਣਾਇਆ ਹੈ ਉਨ੍ਹਾਂ ਦੀ ਤੁਸੀਂ ਕਿੰਨੀ ਇੱਜਤ ਰੱਖੀ ਹੈ। ਜੋ ਚੰਗਾ ਕਰਮ ਕਰਕੇ ਜਾਂਦੇ ਹਨ ਉਨ੍ਹਾਂ ਦੀ ਇੱਜਤ ਰੱਖੀ ਜਾਂਦੀ ਹੈ। ਹੁਣ ਤੁਸੀਂ ਜਾਣਦੇ ਹੋ ਸਭ ਤੋਂ ਚੰਗੇ ਕਰਮ ਪਤਿਤ - ਪਾਵਨ ਬਾਪ ਹੀ ਕਰਕੇ ਜਾਂਦੇ ਹਨ। ਤੁਹਾਡੀ ਆਤਮਾ ਕਹਿੰਦੀ ਹੈ ਸਭ ਤੋਂ ਉੱਤਮ ਤੋਂ ਉੱਤਮ ਸੇਵਾ ਬੇਹੱਦ ਦਾ ਬਾਪ ਆਕੇ ਕਰਦੇ ਹਨ। ਸਾਨੂੰ ਰੰਕ ਤੋਂ ਰਾਵ, ਬੇਗਰ ਤੋਂ ਪ੍ਰਿੰਸ ਬਣਾ ਦਿੰਦੇ ਹਨ। ਜੋ ਭਾਰਤ ਨੂੰ ਸ੍ਵਰਗ ਬਣਾਉਂਦੇ ਹਨ ਉਨ੍ਹਾਂ ਦੀ ਵੀ ਇੱਜਤ ਕੋਈ ਨਹੀਂ ਰੱਖਦੇ। ਤੁਸੀਂ ਜਾਣਦੇ ਹੋ ਉੱਚ ਤੇ ਉੱਚ ਮੰਦਿਰ ਗਾਇਆ ਹੋਇਆ ਹੈ ਸੋਮਨਾਥ ਦਾ, ਜਿਸ ਨੂੰ ਲੁੱਟ ਲੈ ਗਏ। ਲਕਸ਼ਮੀ - ਨਾਰਾਇਣ ਦੇ ਮੰਦਿਰ ਨੂੰ ਕਦੀ ਕਿਸੇ ਨੇ ਲੁੱਟਿਆ ਨਹੀਂ ਹੈ। ਸੋਮਨਾਥ ਦੇ ਮੰਦਿਰ ਨੂੰ ਲੁੱਟਿਆ ਹੈ। ਭਗਤੀ ਮਾਰਗ ਵਿੱਚ ਇਹ ਬਹੁਤ ਧਨਵਾਨ ਹੁੰਦੇ ਹਨ। ਰਾਜਾਵਾਂ ਵਿੱਚ ਵੀ ਨੰਬਰਵਾਰ ਹੁੰਦੇ ਹਨ ਨਾ। ਜੋ ਉੱਚ ਮਰਤਬੇ ਵਾਲੇ ਹੁੰਦੇ ਹਨ ਉਨ੍ਹਾਂ ਦੀ ਛੋਟੇ ਮਰਤਬੇ ਵਾਲੇ ਇੱਜਤ ਕਰਦੇ ਹਨ। ਦਰਬਾਰ ਵਿੱਚ ਵੀ ਨੰਬਰਵਾਰ ਬੈਠਦੇ ਹਨ। ਬਾਬਾ ਤਾਂ ਅਨੁਭਵੀ ਹੈ ਨਾ। ਇੱਥੇ ਦੀ ਦਰਬਾਰ ਹੈ, ਪਤਿਤ ਰਾਜਾਵਾਂ ਦੀ। ਪਾਵਨ ਰਾਜਾਵਾਂ ਦੀ ਦਰਬਾਰ ਕਿਵੇਂ ਹੋਵੇਗੀ। ਜੱਦ ਕਿ ਉਨ੍ਹਾਂ ਦੇ ਕੋਲ ਇੰਨਾ ਧਨ ਹੋਵੇਗਾ ਤਾਂ ਉਨ੍ਹਾਂ ਦਾ ਘਰ ਵੀ ਇੰਨਾ ਹੀ ਚੰਗਾ ਹੋਵੇਗਾ। ਹੁਣ ਤੁਸੀਂ ਜਾਣਦੇ ਹੋ ਬਾਬਾ ਸਾਨੂੰ ਪੜ੍ਹਾ ਰਹੇ ਹਨ, ਸ੍ਵਰਗ ਦੀ ਸਥਾਪਨਾ ਕਰ ਰਹੇ ਹਨ। ਅਸੀਂ ਮਹਾਰਾਜਾ - ਮਹਾਰਾਣੀ ਸ੍ਵਰਗ ਦੇ ਬਣਦੇ ਹਾਂ ਫਿਰ ਅਸੀਂ ਡਿੱਗਦੇ ਹਾਂ, ਫਿਰ ਅਸੀਂ ਪਹਿਲੇ - ਪਹਿਲੇ ਸ਼ਿਵਬਾਬਾ ਦੇ ਪੁਜਾਰੀ ਬਣਾਂਗੇ। ਜਿਸ ਨੇ ਸ੍ਵਰਗ ਦਾ ਮਾਲਿਕ ਬਣਾਇਆ, ਉਨ੍ਹਾਂ ਦੀ ਅਸੀਂ ਪੂਜਾ ਕਰਾਂਗੇ। ਉਹ ਸਾਨੂੰ ਬਹੁਤ ਸਾਹੂਕਾਰ ਬਣਾਉਂਦੇ ਹਨ। ਹੁਣ ਭਾਰਤ ਕਿੰਨਾ ਗਰੀਬ ਹੈ। ਅੱਗੇ ਇੰਨਾ ਗਰੀਬ ਨਹੀਂ ਸੀ। ਬਹੁਤ ਖੁਸ਼ੀ ਵਿੱਚ ਰਹਿੰਦੇ ਸੀ। ਜੋ ਜਮੀਨ 500 ਰੁਪਏ ਵਿੱਚ ਲਿੱਤੀ ਸੀ, ਉਹ ਅੱਜ 5 ਹਜਾਰ ਵਿੱਚ ਵੀ ਨਹੀਂ ਮਿਲਦੀ ਹੈ। ਉੱਥੇ ਤਾਂ ਧਰਨੀ ਦਾ ਮੁੱਲ ਹੁੰਦਾ ਨਹੀਂ, ਜਿਸ ਨੂੰ ਜਿੰਨਾ ਚਾਹੀਦਾ ਲੈ ਲਵੇ। ਢੇਰ ਦੀ ਢੇਰ ਜਮੀਨ ਪਈ ਹੋਵੇਗੀ। ਮਿੱਠੀ ਨਦੀਆਂ ਤੇ ਤੁਹਾਡੇ ਮਹਿਲ ਹੋਣਗੇ ਨਾ। ਮਨੁੱਖ ਬਹੁਤ ਥੋੜੇ ਹੋਣਗੇ, ਪ੍ਰਕ੍ਰਿਤੀ ਦਾਸੀ ਹੋਵੇਗੀ, ਫਲ ਫੁੱਲ ਬਹੁਤ ਚੰਗੇ ਮਿਲਦੇ ਰਹਿੰਦੇ ਹਨ। ਹੁਣ ਤੁਸੀਂ ਕਿੰਨੀ ਮਿਹਨਤ ਕਰਦੇ ਹੋ। ਪਰ ਸੁੱਖਾ ਪੈ ਜਾਂਦਾ ਹੈ ਤਾਂ ਅੰਨ ਨਹੀਂ ਮਿਲਦਾ ਹੈ। ਤਾਂ ਗੀਤ ਸੁਣਨ ਨਾਲ ਤੁਹਾਡੇ ਰੋਮਾਂਚ ਖੜੇ ਹੋ ਜਾਣੇ ਚਾਹੀਦੇ ਹਨ। ਬਾਪ ਨੂੰ ਗਰੀਬ - ਨਿਵਾਜ਼ ਕਹਿੰਦੇ ਹੋ। ਹੁਣ ਅਰਥ ਸਮਝਿਆ ਨਾ। ਕਿਸ ਨੂੰ ਸਾਹੂਕਾਰ ਬਣਾਉਂਦੇ ਹਨ? ਜਰੂਰ ਇੱਥੇ ਜੋ ਆਉਣਗੇ ਉਨ੍ਹਾਂਨੂੰ ਸਾਹੂਕਾਰ ਬਣਾਉਣਗੇ ਨਾ। ਤੁਸੀਂ ਬੱਚੇ ਜਾਣਦੇ ਹੋ ਸਾਨੂੰ ਪਾਵਨ ਤੋਂ ਪਤਿਤ ਬਣਨ ਵਿੱਚ 5 ਹਜਾਰ ਵਰ੍ਹੇ ਲੱਗੇ ਹਨ। ਹੁਣ ਫਿਰ ਫੱਟ ਤੋਂ ਬਾਬਾ ਪਤਿਤ ਤੋਂ ਪਾਵਨ ਬਣਾਉਂਦੇ ਹਨ। ਉੱਚ ਤੇ ਉੱਚ ਬਣਾਉਂਦੇ ਹਨ। ਇੱਕ ਸੇਕੇਂਡ ਵਿੱਚ ਜੀਵਨਮੁਕਤੀ ਮਿਲ ਜਾਂਦੀ ਹੈ। ਕਹਿੰਦੇ ਹਨ ਬਾਬਾ ਅਸੀਂ ਆਪ ਦੇ ਹਾਂ। ਬਾਪ ਕਹਿੰਦੇ ਹਨ - ਬੱਚੇ ਤੁਸੀਂ ਵਿਸ਼ਵ ਦੇ ਮਾਲਿਕ ਹੋ। ਬੱਚਾ ਪੈਦਾ ਹੋਇਆ ਅਤੇ ਵਾਰਿਸ ਬਣਿਆ। ਕਿੰਨੀ ਖੁਸ਼ੀ ਹੁੰਦੀ ਹੈ। ਪਰ ਬੱਚੀ ਨੂੰ ਵੇਖ ਚਿਹਰਾ ਹੀ ਉਤਰ ਜਾਂਦਾ ਹੈ। ਇੱਥੇ ਤਾਂ ਸਾਰੀਆਂ ਆਤਮਾਵਾਂ ਬੱਚੇ ਹਨ। ਅਸੀਂ ਸ੍ਵਰਗ ਦੇ ਮਾਲਿਕ ਬਣ ਗਏ, ਹੁਣ ਪਤਾ ਪਿਆ ਹੈ ਕਿ ਅਸੀਂ 5 ਹਜਾਰ ਵਰ੍ਹੇ ਪਹਿਲੇ ਸ੍ਵਰਗ ਦੇ ਮਾਲਿਕ ਸੀ। ਬਾਬਾ ਨੇ ਇਵੇਂ ਬਣਾਇਆ ਸੀ। ਸ਼ਿਵ ਜਯੰਤੀ ਵੀ ਮਨਾਉਂਦੇ ਹਨ - ਪਰ ਇਹ ਨਹੀਂ ਜਾਣਦੇ ਕਿ ਉਹ ਕਦੋਂ ਆਇਆ ਸੀ। ਲਕਸ਼ਮੀ - ਨਾਰਾਇਣ ਦਾ ਰਾਜ ਕਦੋਂ ਸੀ, ਕੁਝ ਨਹੀਂ ਜਾਣਦੇ। ਅਸਲ ਵਿੱਚ ਭਾਰਤ ਦੀ ਅਬਾਦੀ ਸਭ ਤੋਂ ਵੱਡੀ ਹੋਣੀ ਚਾਹੀਦੀ ਹੈ। ਭਾਰਤ ਦੀ ਜਮੀਨ ਵੀ ਸਭ ਤੋਂ ਵੱਡੀ ਹੋਣੀ ਚਾਹੀਦੀ ਹੈ। ਲੱਖਾਂ ਵਰ੍ਹੇ ਹੋਣ ਫਿਰ ਤਾਂ ਬਹੁਤ ਜਮੀਨ ਚਾਹੀਦੀ ਹੈ। ਸਾਰੀ ਦੁਨੀਆਂ ਦੀ ਵੀ ਜਮੀਨ ਪੂਰੀ ਨਾ ਹੋਵੇ। ਲੱਖਾਂ ਵਰ੍ਹੇ ਵਿੱਚ ਕਿੰਨੇ ਮਨੁੱਖ ਪੈਦਾ ਹੋ ਜਾਂਦੇ ਹਨ। ਅਣਗਿਣਤ ਮਨੁੱਖ ਹੋ ਜਾਣ। ਇੰਨੇ ਤਾਂ ਹੈ ਨਹੀਂ। ਇਹ ਸਭ ਗੱਲਾਂ ਬਾਪ ਬੈਠ ਸਮਝਾਉਂਦੇ ਹਨ। ਮਨੁੱਖ ਸੁਣਦੇ ਹਨ ਤਾਂ ਕਹਿੰਦੇ ਹਨ ਇਹ ਗੱਲਾਂ ਤਾਂ ਕਦੇ ਨਹੀਂ ਸੁਣੀਆਂ, ਨਾ ਕੋਈ ਸ਼ਾਸਤਰਾਂ ਤੋਂ ਪੜ੍ਹੀਆਂ, ਇਹ ਤਾਂ ਵੰਡਰਫੁਲ ਗੱਲਾਂ ਹਨ।

ਹੁਣ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਸਾਰੇ ਚੱਕਰ ਦੀ ਨਾਲੇਜ ਹੈ। ਇਹ ਬਹੁਤ ਜਨਮਾਂ ਦੇ ਅੰਤ ਵਿੱਚ ਹੁਣ ਪਤਿਤ ਆਤਮਾ ਹੈ, ਜੋ ਸਤੋਪ੍ਰਧਾਨ ਸੀ ਸੋ ਹੁਣ ਤਮੋਪ੍ਰਧਾਨ ਹੈ, ਫਿਰ ਸਤੋਪ੍ਰਧਾਨ ਬਣਨਾ ਹੈ। ਤੁਸੀਂ ਆਤਮਾਵਾਂ ਨੂੰ ਹੁਣ ਸਿੱਖਿਆ ਮਿਲ ਰਹੀ ਹੈ - ਆਤਮਾ ਸ਼ਰੀਰ ਦਵਾਰਾ ਸੁਣਦੀ ਹੈ ਤਾਂ ਸ਼ਰੀਰ ਝੂਲਦਾ ਹੈ ਕਿਓਂਕਿ ਆਤਮਾ ਸੁਣਦੀ ਹੈ ਨਾ। ਬਰੋਬਰ ਅਸੀਂ ਆਤਮਾ ਨੇ 84 ਜਨਮ ਲਿੱਤੇ ਹਨ, 84 ਮਾਂ ਬਾਪ ਜਰੂਰ ਮਿਲੇ ਹੋਣਗੇ। ਇਹ ਵੀ ਹਿਸਾਬ ਹੈ ਨਾ। ਬੁੱਧੀ ਵਿੱਚ ਆਉਂਦਾ ਹੈ 84 ਜਨਮ ਲੈਂਦੇ ਹਾਂ ਫਿਰ ਹੋਰ ਘੱਟ ਜਨਮ ਵਾਲੇ ਵੀ ਹੋਣਗੇ। ਮਿਨੀਮਮ, ਮੈਕ੍ਸੀਮਮ ਦਾ ਹਿਸਾਬ ਹੋਵੇਗਾ ਨਾ। ਬਾਪ ਬੈਠ ਸਮਝਾਉਂਦੇ ਹਨ ਸ਼ਾਸਤਰਾਂ ਵਿੱਚ ਕੀ - ਕੀ ਲਿਖ ਦਿੱਤਾ ਹੈ। ਤੁਹਾਡੇ ਲਈ ਤਾਂ ਫਿਰ ਵੀ 84 ਜਨਮ ਕਹਿੰਦੇ ਹਨ, ਮੇਰੇ ਲਈ ਤਾਂ ਅਣਗਿਣਤ, ਬੇਸ਼ੁਮਾਰ ਜਨਮ ਕਹਿ ਦਿੱਤਾ ਹੈ। ਕਨ - ਕਨ ਵਿੱਚ ਬਸ ਜਿਧਰ ਵੇਖਦਾ ਹਾਂ, ਤੂੰ ਹੀ ਤੂੰ… ਕ੍ਰਿਸ਼ਨ ਹੀ ਕ੍ਰਿਸ਼ਨ ਹੈ। ਮਥੁਰਾ ਵ੍ਰਿੰਦਾਵਨ ਵਿੱਚ ਕਹਿੰਦੇ ਹਨ - ਕ੍ਰਿਸ਼ਨ ਸ੍ਰਵਵਿਆਪੀ ਹੈ। ਰਾਧੇ ਪੰਥ ਵਾਲੇ ਫਿਰ ਕਹਿਣਗੇ ਰਾਧੇ ਹੀ ਰਾਧੇ। ਕਹਿਣਗੇ ਅਸੀਂ ਰਾਧਾ - ਸਵਾਮੀ ਹਾਂ। ਕ੍ਰਿਸ਼ਨ ਸਵਾਮੀ ਹੋਰ ਹੈ। ਉਹ ਰਾਧੇ ਨੂੰ ਮੰਨਦੇ ਹਨ, ਜਿੱਧਰ ਵੇਖਦਾ ਹਾਂ ਰਾਧੇ ਹੀ ਰਾਧੇ। ਤੁਸੀਂ ਵੀ ਰਾਧੇ ਅਸੀਂ ਵੀ ਰਾਧੇ।

ਹੁਣ ਬਾਪ ਬੈਠ ਸਮਝਾਉਂਦੇ ਹਨ ਬਰੋਬਰ ਮੈਂ ਗਰੀਬ ਨਿਵਾਜ਼ ਹਾਂ ਨਾ। ਭਾਰਤ ਹੀ ਸਭ ਤੋਂ ਸਾਹੂਕਾਰ ਸੀ। ਹੁਣ ਸਭ ਤੋਂ ਗਰੀਬ ਹੈ ਇਸਲਈ ਮੈਨੂੰ ਭਾਰਤ ਵਿੱਚ ਹੀ ਆਉਣਾ ਪਵੇ। ਇਹ ਬਣਾ ਬਣਾਇਆ ਡਰਾਮਾ ਹੈ, ਇਸ ਵਿੱਚ ਜਰਾ ਵੀ ਫਰਕ ਨਹੀਂ ਹੋ ਸਕਦਾ ਹੈ। ਇਹ ਹਯੂਜ਼ ਡਰਾਮਾ ਹੈ। ਡਰਾਮਾ ਜੋ ਸ਼ੂਟ ਹੋਇਆ ਉਹ ਹੂਬਹੂ ਰਿਪੀਟ ਹੋਵੇਗਾ। ਡਰਾਮਾ ਦਾ ਵੀ ਪਤਾ ਹੋਣਾ ਚਾਹੀਦਾ ਹੈ। ਡਰਾਮਾ ਮਾਨਾ ਡਰਾਮਾ। ਉਹ ਹੁੰਦਾ ਹੈ ਹੱਦ ਦਾ ਡਰਾਮਾ, ਇਹ ਹੈ ਬੇਹੱਦ ਦਾ ਡਰਾਮਾ। ਇਸ ਦਾ ਆਦਿ - ਮੱਧ - ਅੰਤ ਨੂੰ ਕੋਈ ਨਹੀਂ ਜਾਣਦੇ। ਤਾਂ ਗਰੀਬ ਨਿਵਾਜ਼ ਨਿਰਾਕਾਰ ਭਗਵਾਨ ਨੂੰ ਹੀ ਮੰਨਣਗੇ, ਕ੍ਰਿਸ਼ਨ ਨੂੰ ਨਹੀਂ ਮੰਨਣਗੇ। ਕ੍ਰਿਸ਼ਨ ਤਾਂ ਧਨਵਾਨ ਸਤਿਯੁਗ ਦਾ ਪ੍ਰਿੰਸ ਬਣਦਾ ਹੈ। ਭਗਵਾਨ ਨੂੰ ਤਾਂ ਆਪਣਾ ਸ਼ਰੀਰ ਹੈ ਨਹੀਂ, ਉਹ ਆਕੇ ਤੁਸੀਂ ਬੱਚਿਆਂ ਨੂੰ ਧਨਵਾਨ ਬਣਾਉਂਦੇ ਹਨ। ਤੁਹਾਨੂੰ ਰਾਜਯੋਗ ਦੀ ਸਿੱਖਿਆ ਦਿੰਦੇ ਹਾਂ। ਉਹ ਵੀ ਪੜ੍ਹਾਈ ਨਾਲ ਬੈਰਿਸਟਰ ਆਦਿ ਬਣਦੇ ਹਨ ਫਿਰ ਕਮਾਈ ਕਰਦੇ ਹਨ। ਬਾਪ ਵੀ ਤੁਹਾਨੂੰ ਹੁਣ ਪੜ੍ਹਾਉਂਦੇ ਹਨ। ਤੁਸੀਂ ਭਵਿੱਖ ਵਿੱਚ ਨਰ ਤੋਂ ਨਾਰਾਇਣ ਬਣਦੇ ਹੋ। ਤੁਹਾਡਾ ਜਨਮ ਤਾਂ ਹੋਵੇਗਾ ਨਾ। ਇਵੇਂ ਤਾਂ ਨਹੀਂ ਸ੍ਵਰਗ ਕੋਈ ਸਮੁੰਦਰ ਤੋਂ ਨਿਕਲ ਆਵੇਗਾ। ਕ੍ਰਿਸ਼ਨ ਨੇ ਵੀ ਜਨਮ ਲਿੱਤਾ ਨਾ। ਕੰਸਪੁਰੀ ਆਦਿ ਤਾਂ ਉਸ ਸਮੇਂ ਸੀ ਨਹੀਂ। ਕ੍ਰਿਸ਼ਨ ਦਾ ਕਿੰਨਾ ਨਾਮ ਗਾਇਆ ਜਾਂਦਾ ਹੈ। ਉਨ੍ਹਾਂ ਦੇ ਬਾਪ ਦਾ ਨਾਮ ਹੀ ਨਹੀਂ, ਉਨ੍ਹਾਂ ਦਾ ਬਾਪ ਕਿੱਥੇ ਹੈ। ਜਰੂਰ ਰਾਜਾ ਦਾ ਬੱਚਾ ਹੋਵੇਗਾ ਨਾ। ਉੱਥੇ ਵੱਡੇ ਰਾਜਾ ਦੇ ਘਰ ਵਿੱਚ ਜਨਮ ਹੁੰਦਾ ਹੈ। ਪਰ ਉਹ ਪਤਿਤ ਰਾਜਾ ਹੋਣ ਕਾਰਨ ਉਨ੍ਹਾਂ ਦਾ ਨਾਮ ਥੋੜੀ ਹੋਵੇਗਾ। ਕ੍ਰਿਸ਼ਨ ਜੱਦ ਹੈ ਉਦੋਂ ਥੋੜੇ ਪਤਿਤ ਵੀ ਰਹਿੰਦੇ ਹਨ। ਜੱਦ ਉਹ ਬਿਲਕੁਲ ਖਲਾਸ ਹੋ ਜਾਂਦੇ ਹਨ ਉਦੋਂ ਉਹ ਗੱਦੀ ਤੇ ਬੈਠਦੇ ਹਨ, ਆਪਣਾ ਰਾਜ ਲੈ ਲੈਂਦੇ ਹਨ ਫਿਰ ਹੀ ਉਨ੍ਹਾਂ ਦਾ ਸੰਵਤ ਸ਼ੁਰੂ ਹੁੰਦਾ ਹੈ। ਲਕਸ਼ਮੀ - ਨਾਰਾਇਣ ਤੋਂ ਸੰਵਤ ਸ਼ੁਰੂ ਹੁੰਦਾ ਹੈ। ਤੁਸੀਂ ਪੂਰਾ ਹਿਸਾਬ ਲਿਖਦੇ ਹੋ। ਇਨ੍ਹਾਂ ਦਾ ਰਾਜ ਇੰਨਾ ਸਮੇਂ ਫਿਰ ਇਨ੍ਹਾਂ ਦਾ ਇੰਨਾ ਸਮੇਂ ਤਾਂ ਮਨੁੱਖ ਸਮਝਣਗੇ ਇਹ ਤਾਂ ਕਲਪ ਦੀ ਉਮਰ ਵੱਡੀ ਹੋ ਹੀ ਨਹੀਂ ਸਕਦੀ ਹੈ। 5 ਹਜਾਰ ਵਰ੍ਹੇ ਦਾ ਪੂਰਾ ਹਿਸਾਬ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਰਚਤਾ ਅਤੇ ਰਚਨਾ ਦਾ ਗਿਆਨ ਬੁੱਧੀ ਵਿੱਚ ਰੱਖ ਸਤੋਪ੍ਰਧਾਨ ਬਣਨ ਦਾ ਪੁਰਸ਼ਾਰਥ ਕਰਨਾ ਹੈ। ਬਸ ਇੱਕ ਹੀ ਚਿੰਤਾ ਰੱਖਣੀ ਹੈ ਕਿ ਅਸੀਂ ਸਤੋਪ੍ਰਧਾਨ ਜਰੂਰ ਬਣਨਾ ਹੈ।

2. ਇਸ ਬੇਹੱਦ ਦੇ ਡਰਾਮਾ ਨੂੰ ਬੁੱਧੀ ਵਿੱਚ ਰੱਖ ਅਪਾਰ ਖੁਸ਼ੀ ਵਿਚ ਰਹਿਣਾ ਹੈ, ਬਾਪ ਸਮਾਨ ਇੱਜਤ ਪਾਉਣ ਲਈ ਪਤਿਤਾਂ ਨੂੰ ਪਾਵਨ ਬਣਾਉਣ ਦੀ ਸੇਵਾ ਕਰਨੀ ਹੈ।

ਵਰਦਾਨ:-
ਅਧਿਕਾਰੀਪਨ ਦੀ ਸਮ੍ਰਿਤੀ ਦ੍ਵਾਰਾ ਸਰਵ ਸ਼ਕਤੀਆਂ ਦਾ ਅਨੁਭਵ ਕਰਨ ਵਾਲੇ ਪ੍ਰਾਪਤੀ ਸਵਰੂਪ ਭਵ।

ਇਹ ਬੁੱਧੀ ਦਾ ਸੰਬੰਧ ਸਦਾ ਇੱਕ ਬਾਪ ਨਾਲ ਲੱਗਿਆ ਹੋਇਆ ਰਹੇ ਤਾਂ ਸਰਵ ਸ਼ਕਤੀਆਂ ਦਾ ਵਰਸਾ ਅਧਿਕਾਰ ਦੇ ਰੂਪ ਵਿਚ ਪ੍ਰਾਪਤ ਹੁੰਦਾ ਹੈ। ਜੋ ਅਧਿਕਾਰੀ ਸਮਝਕੇ ਹਰ ਕਰਮ ਕਰਦੇ ਹਨ ਉਨ੍ਹਾਂ ਨੂੰ ਕਹਿਣ ਜਾਂ ਸੰਕਲਪ ਵਿਚ ਵੀ ਮੰਗਣ ਦੀ ਲੋੜ ਨਹੀਂ ਰਹਿੰਦੀ। ਇਹ ਅਧਿਕਾਰੀਪਨ ਦੀ ਸਮ੍ਰਿਤੀ ਹੀ ਸਰਵ ਸ਼ਕਤੀਆਂ ਦੇ ਪ੍ਰਾਪਤੀ ਦਾ ਅਨੁਭਵ ਕਰਾਉਂਦੀ ਹੈ। ਤਾਂ ਨਸ਼ਾ ਰਹੇ ਕਿ ਸਰਵ ਸ਼ਕਤੀਂਆਂ ਸਾਡਾ ਜਨਮ - ਸਿੱਧ ਅਧਿਕਾਰ ਹਨ। ਅਧਿਕਾਰੀ ਬਣ ਕਰਕੇ ਚੱਲੋ ਤਾਂ ਅਧੀਨਤਾ ਸਮਾਪਤ ਹੋ ਜਾਵੇਗੀ।

ਸਲੋਗਨ:-
ਖੁਦ ਦੇ ਨਾਲ - ਨਾਲ ਪ੍ਰਾਕ੍ਰਿਤੀ ਨੂੰ ਵੀ ਪਾਵਨ ਬਨਾਉਣਾ ਹੈ ਤਾਂ ਸੰਪੂਰਨ ਲਗਾਵ ਮੁਕਤ ਬਣੋ।

ਇਹ ਅਵਿਅਕਤ ਇਸ਼ਾਰੇ :- ਅਪਵਿੱਤਰਤਾ ਦੇ ਬੀਜ ਨੂੰ ਵੀ ਸਮਾਪਤ ਕਰ ਸੰਪੂਰਨ ਸਵੱਛ ( ਪਵਿਤ੍ਰ) ਬਣੋ।

ਜੇਕਰ ਪਵਿੱਤਰਤਾ ਦਾ ਨਿਯਮ ਪੱਕਾ ਹੈ ਤਾਂ ਲਗਾਵ ਮੁਕਤ, ਈਰਖਾ ਅਤੇ ਕ੍ਰੋਧ ਤੋਂ ਵੀ ਮੁਕਤ ਬਣੋ। ਚਿੜਚੜਾਪਨ ਵੀ ਨਾ ਹੋਵੇ। ਇਹ ਵੀ ਲਗਾਵ ਨਹੀਂ ਰੱਖੋ ਕਿ ਇਹ ਹੋਣਾ ਹੀ ਚਾਹੀਦਾ ਹੈ। ਸਵਾਰਥ ਜਾਂ ਈਰਖਾ ਦੇ ਵਸ਼ ਕੋਈ ਗੱਲ ਕਹੋਗੇ ਅਤੇ ਉਹ ਪੂਰੀ ਨਹੀਂ ਹੋਵੇਗੀ ਤਾਂ ਕ੍ਰੋਧ ਪੈਦਾ ਹੋਵੇਗਾ ਇਸਲਈ ਪਵਿੱਤਰਤਾ ਦੇ ਪਿੱਲਰ ਨੂੰ ਪੱਕਾ ਕਰੋ ਤਾਂ ਇਹ ਪਿੱਲਰ ਲਾਈਟ ਹਾਉਸ ਦਾ ਕੰਮ ਕਰੇਗਾ।