28.09.25 Avyakt Bapdada Punjabi Murli
15.02.2007 Om Shanti Madhuban
ਅਲਬੇਲੇਪਨ , ਆਲਸ , ਅਤੇ
ਬਹਾਨੇਬਾਜੀ ਦੀ ਨੀਂਦ ਤੋਂ ਜਾਗਣਾ ਹੀ ਸ਼ਿਵਰਾਤ੍ਰੀ ਦਾ ਸੱਚਾ ਜਾਗਰਣ ਹੈ
ਅੱਜ ਬਾਪਦਾਦਾ ਵਿਸ਼ੇਸ਼
ਆਪਣੇ ਚਾਰੋਂ ਪਾਸੇ ਦੇ ਅਤੀ ਲਾਡਲੇ, ਅਤੀ ਸਿਕੀਲੱਧੇ, ਪਰਮਾਤਮ ਪਿਆਰ ਦੇ ਪਾਤਰ ਬੱਚਿਆਂ ਨੂੰ ਮਿਲਣ
ਅਤੇ ਵਿਚਿੱਤਰ ਬੱਚਿਆਂ ਦੇ ਬਰਥ ਡੇ ਮਨਾਉਣ ਆਏ ਹਨ। ਤੁਸੀਂ ਸਭ ਵੀ ਅੱਜ ਵਿਸ਼ੇਸ਼ ਵਿਚਿੱਤਰ ਬਰਥ ਡੇ
ਮਨਾਉਣ ਆਏ ਹੋ ਨਾ! ਇਹ ਬਰਥ ਡੇ ਸਾਰੇ ਕਲਪ ਵਿੱਚ ਕਿਸੇ ਦਾ ਨਹੀਂ ਹੁੰਦਾ। ਕਦੀ ਵੀ ਨਹੀਂ ਸੁਣਿਆ
ਹੋਵੇਗਾ ਕਿ ਬਾਪ ਅਤੇ ਬੱਚਿਆਂ ਦਾ ਇੱਕ ਹੀ ਦਿਨ ਵਿੱਚ ਬਰਥ ਡੇ ਹੋਵੇ। ਤਾਂ ਤੁਸੀਂ ਸਭ ਬਾਪ ਦਾ ਬਰਥ
ਡੇ ਮਨਾਉਣ ਆਏ ਹੋ ਜਾਂ ਬੱਚਿਆਂ ਦਾ ਵੀ ਮਨਾਉਣ ਆਏ ਹੋ? ਕਿਉਂਕਿ ਸਾਰੇ ਕਲਪ ਵਿੱਚ ਪਰਮਾਤਮ ਬਾਪ ਅਤੇ
ਪਰਮਾਤਮ ਬੱਚਿਆਂ ਦਾ ਐਨਾ ਅਥਾਹ ਪਿਆਰ ਹੈ ਜੋ ਜਨਮ ਵੀ ਨਾਲ -ਨਾਲ ਹੈ। ਬਾਪ ਨੂੰ ਇੱਕਲਾ ਵਿਸ਼ਵ
ਪਰਿਵਰਤਨ ਦਾ ਕੰਮ ਨਹੀਂ ਕਰਨਾ ਹੈ, ਬੱਚਿਆਂ ਦੇ ਨਾਲ -ਨਾਲ ਕਰਨਾ ਹੈ। ਇਹ ਅਲੌਕਿਕ ਨਾਲ ਰਹਿਣ ਦਾ
ਪਿਆਰ, ਸਾਥੀ ਬਣਨ ਦਾ ਪਿਆਰ ਇਸ ਸੰਗਮ ਤੇ ਹੀ ਅਨੁਭਵ ਕਰਦੇ ਹੋ। ਬਾਪ ਅਤੇ ਬੱਚਿਆਂ ਦਾ ਐਨਾ ਗਹਿਰਾ
ਪਿਆਰ ਹੈ, ਜਨਮ ਵੀ ਨਾਲ ਹੈ ਅਤੇ ਰਹਿੰਦੇ ਵੀ ਕਿੱਥੇ ਹੋ? ਇਕਲੇ ਜਾਂ ਨਾਲ? ਹਰ ਇੱਕ ਬੱਚਾ ਉਮੰਗ -ਉਤਸ਼ਾਹ
ਨਾਲ ਕਹਿੰਦੇ ਹਨ ਕਿ ਅਸੀਂ ਬਾਪ ਦੇ ਨਾਲ ਕੰਮਬਾਇੰਡ ਹਾਂ। ਕੰਮਬਾਇੰਡ ਰਹਿੰਦੇ ਹੋ ਨਾ! ਇਕਲੇ ਤੇ ਨਹੀਂ
ਰਹਿੰਦੇ ਹੋ ਨਾ! ਨਾਲ ਜਨਮ ਹੈ, ਨਾਲ ਰਹਿੰਦੇ ਹਨ ਅਤੇ ਅੱਗੇ ਵੀ ਕੀ ਵਾਇਦਾ ਹੈ? ਨਾਲ ਹਨ, ਨਾਲ
ਰਹਾਂਗੇ, ਨਾਲ ਚੱਲਾਂਗੇ ਆਪਣੇ ਸਵੀਟ ਹੋਮ ਵਿੱਚ। ਐਨਾ ਪਿਆਰ ਕਿਸੇ ਹੋਰ ਬਾਪ ਅਤੇ ਬੱਚਿਆਂ ਦਾ
ਦੇਖਿਆ ਹੈ? ਕੋਈ ਵੀ ਬੱਚਾ ਹੋਵੇ, ਕਿੱਥੇ ਵੀ ਹੋਵੇ, ਕਿਵੇਂ ਵੀ ਹੋਵੇ, ਪਰ ਨਾਲ ਹੈ ਅਤੇ ਨਾਲ ਹੀ
ਚੱਲਣ ਵਾਲੇ ਹਨ। ਤਾਂ ਅਜਿਹਾ ਇਹ ਵਿਚਿੱਤਰ ਅਤੇ ਪਿਆਰੇ ਤੇ ਪਿਆਰਾ ਜਨਮ ਦਿਨ ਮਨਾਉਣ ਆਏ ਹਨ। ਭਾਵੇਂ
ਸਮੁੱਖ ਮਨਾ ਰਹੇ ਹੋ, ਭਾਵੇਂ ਦੇਸ਼ ਵਿਦੇਸ਼ ਵਿੱਚ ਚਾਰੋਂ ਪਾਸੇ ਇੱਕ ਹੀ ਸਮੇਂ ਨਾਲ -ਨਾਲ ਮਨਾ ਰਹੇ
ਹਨ।
ਬਾਪਦਾਦਾ ਚਾਰੋਂ ਪਾਸੇ
ਦੇਖ ਰਹੇ ਹਨ ਕਿ ਕਿਵੇਂ ਸਭ ਬੱਚੇ ਉਮੰਗ -ਉਤਸ਼ਾਹ ਨਾਲ ਦਿਲ ਹੀ ਦਿਲ ਵਿੱਚ ਵਾਹ ਬਾਬਾ! ਵਾਹ ਬਾਬਾ!
ਵਾਹ ਬਰਥ ਡੇ! ਦਾ ਗੀਤ ਗਾ ਰਹੇ ਹਨ। ਜੇਕਰ ਸਵਿੱਚ ਖੋਲਦੇ ਹਨ ਤਾਂ ਚਾਰੋਂ ਪਾਸੇ ਦੇ ਆਵਾਜ਼, ਦਿਲ ਦੇ
ਆਵਾਜ਼, ਉਮੰਗ -ਉਤਸ਼ਾਹ ਦੇ ਆਵਾਜ਼ ਬਾਪਦਾਦਾ ਦੇ ਕੰਨਾਂ ਵਿੱਚ ਸੁਣਾਈ ਦੇ ਰਹੇ ਹਨ। ਬਾਪਦਾਦਾ ਸਭ
ਬੱਚਿਆਂ ਦਾ ਉਤਸ਼ਾਹ ਦੇਖ ਬੱਚਿਆਂ ਨੂੰ ਵੀ ਆਪਣੇ ਦਿਵਯ ਜਨਮ ਦੀ ਪਦਮ -ਪਦਮਗੁਣਾਂ ਵਧਾਈਆਂ ਦੇ ਰਹੇ
ਹਨ। ਅਸਲ ਵਿੱਚ ਉਤਸਵ ਦਾ ਅਰਥ ਹੀ ਹੈ ਉਮੰਗ -ਉਤਸ਼ਾਹ ਵਿੱਚ ਰਹਿਣਾ। ਤਾਂ ਤੁਸੀਂ ਸਭ ਉਤਸ਼ਾਹ ਨਾਲ ਇਹ
ਉਤਸ਼ਵ ਮਨਾ ਰਹੇ ਹੋ। ਨਾਮ ਵੀ ਭਗਤਾਂ ਨੇ ਸ਼ਿਵਰਾਤਰੀ ਰੱਖਿਆ ਹੈ।
ਅੱਜ ਬਾਪਦਾਦਾ ਉਸ ਭਗਤ
ਆਤਮਾ ਨੂੰ ਮੁਬਾਰਕ ਦੇ ਰਹੇ ਸਨ, ਜਿਸਨੇ ਤੁਹਾਡੇ ਇਸ ਵਿਚਿਤ੍ਰ ਜਨਮ ਦਿਨ ਮਨਾਉਣ ਦੀ ਕਾਪੀ ਬਹੁਤ
ਚੰਗੀ ਕੀਤੀ ਹੈ। ਤੁਸੀਂ ਗਿਆਨ ਅਤੇ ਪ੍ਰੇਮ ਰੂਪ ਵਿੱਚ ਮਨਾਉਦੇ ਅਤੇ ਉਸ ਭਗਤ ਆਤਮਾ ਨੇ ਭਾਵਨਾ, ਸ਼ਰਧਾਂ
ਦੇ ਰੂਪ ਵਿੱਚ ਤੁਹਾਡੇ ਮਨਾਉਣ ਦੀ ਕਾਪੀ ਕੀਤੀ ਹੈ। ਤਾਂ ਅੱਜ ਉਸ ਬੱਚੇ ਨੂੰ ਮੁਬਾਰਕ ਦੇ ਰਹੇ ਸਨ
ਕਿ ਕਾਪੀ ਕਰਨ ਦਾ ਚੰਗਾ ਪਾਰ੍ਟ ਵਜਾਇਆ ਹੈ। ਦੇਖੋ ਹਰ ਗੱਲ ਵਿੱਚ ਕਾਪੀ ਕੀਤੀ ਹੈ। ਕਾਪੀ ਕਰਨ ਦਾ
ਵੀ ਤਾਂ ਅਕਲ ਚਾਹੀਦਾ ਹੈ ਨਾ! ਮੁਖ ਗੱਲ ਤਾਂ ਇਸ ਦਿਨ ਭਗਤ ਲੋਕ ਵੀ ਵਰਤ ਰੱਖਦੇ ਹਨ, ਉਹ ਵਰਤ ਖਾਣ
-ਪੀਣ ਦਾ ਰੱਖਦੇ ਹਨ, ਭਾਵਨਾ ਵਿੱਚ ਵ੍ਰਿਤੀ ਨੂੰ ਸ਼੍ਰੇਸ਼ਠ ਬਣਾਉਣ ਦੇ ਲਈ ਵਰਤ ਰੱਖਦੇ ਹਨ, ਉਹਨਾਂ
ਨੂੰ ਹਰ ਸਾਲ ਰੱਖਣਾ ਪੈਂਦਾ ਹੈ ਅਤੇ ਤੁਸੀਂ ਕੀ ਵਰਤ ਲਿਆ? ਇੱਕ ਹੀ ਵਾਰ ਵਰਤ ਲੈਂਦੇ ਹੋ, ਵਰ੍ਹੇ -ਵਰ੍ਹੇ
ਵਰਤ ਨਹੀਂ ਲੈਂਦੇ। ਇੱਕ ਹੀ ਵਾਰ ਵਰਤ ਲਿਆ ਪਵਿੱਤਰਤਾ ਦਾ ਸੰਪੂਰਨ । ਸਭ ਨੇ ਪਵਿੱਤਰਤਾ ਦਾ ਵਰਤ
ਲਿਆ ਹੈ, ਪੱਕਾ ਲਿਆ ਹੈ? ਜਿਨ੍ਹਾਂ ਨੇ ਪੱਕਾ ਲਿਆ ਹੈ ਉਹ ਹੱਥ ਉਠਾਓ, ਪੱਕਾ, ਥੋੜਾ ਵੀ ਕੱਚਾ ਨਹੀਂ।
ਪੱਕਾ? ਅੱਛਾ। ਦੂਸਰਾ ਵੀ ਪ੍ਰਸ਼ਨ ਹੈ, ਅੱਛਾ ਵਰਤ ਤਾਂ ਲਿਆ ਹੈ ਮੁਬਾਰਕ ਹੋਵੇ। ਪਰ ਅਪਵਿਤ੍ਰਤਾ ਦੇ
ਮੁਖ ਪੰਜ ਸਾਥੀ ਹਨ, ਠੀਕ ਹੈ ਨਾ! ਕੰਧਾਂ ਹਿਲਾਓ। ਅੱਛਾ ਪੰਜਾਂ ਦਾ ਵਰਤ ਲਿਆ ਹੈ? ਜਾਂ ਦੋ ਤਿੰਨ
ਦਾ ਲਿਆ ਹੈ? ਕਿਉਂਕਿ ਜਿੱਥੇ ਪਵਿੱਤਰਤਾ ਹੈ ਉੱਥੇ ਜੇਕਰ ਅੰਸ਼ ਮਾਤਰ ਵੀ ਅਪਵਿਤ੍ਰਤਾ ਹੈ ਤਾਂ ਕੀ
ਸੰਪੂਰਨ ਪਵਿੱਤਰ ਆਤਮਾ ਕਿਹਾ ਜਾਏਗਾ? ਅਤੇ ਤੁਸੀਂ ਬ੍ਰਾਹਮਣ ਆਤਮਾਵਾਂ ਦੀ ਪਵਿੱਤਰਤਾ ਬ੍ਰਾਹਮਣ ਜਨਮ
ਦੀ ਪ੍ਰਾਪਰਟੀ ਹੈ, ਪਰਸਨੈਲਿਟੀ ਹੈ, ਰੌਇਲਟੀ ਹੈ। ਤਾਂ ਚੈਕ ਕਰੋ - ਕਿ ਮੁੱਖ ਪਵਿਰਤਾ ਦੇ ਉੱਪਰ ਤੇ
ਅਟੇੰਸ਼ਨ ਹੈ ਪਰ ਸੰਪੂਰਨ ਪਵਿੱਤਰਤਾ ਦੇ ਲਈ ਹੋਰ ਵੀ ਜੋ ਸਾਥੀ ਹਨ, ਉਹਨਾਂ ਨੂੰ ਹਲਕਾ ਤੇ ਨਹੀਂ
ਛੱਡਿਆ ਹੈ? ਛੋਟੀਆਂ ਨਾਲ ਪਿਆਰ ਰੱਖਿਆ ਹੈ ਅਤੇ ਵੱਡਿਆਂ ਨੂੰ ਠੀਕ ਕੀਤਾ ਹੈ। ਤਾਂ ਕੀ ਬਾਪ ਦੀ
ਛੁੱਟੀ ਹੈ ਕਿ ਹੋਰ ਜੋ ਚਾਰ ਹਨ ਉਹਨਾਂ ਨੂੰ ਭਾਵੇਂ ਸਾਥੀ ਬਣਾਓ? ਪਵਿੱਤਰਤਾ ਸਿਰਫ਼ ਬ੍ਰਹਮਚਾਰਯ ਨੂੰ
ਨਹੀਂ ਕਿਹਾ ਜਾਂਦਾ ਪਰ ਬ੍ਰਹਮਚਾਰਯ ਦੇ ਨਾਲ ਬ੍ਰਹਮਾਚਾਰੀ ਬਣਨਾ ਮਤਲਬ ਪਵਿੱਤਰਤਾ ਦਾ ਵਰਤ ਪਾਲਣ
ਕੀਤਾ। ਕਈ ਬੱਚੇ ਰੂਹਰਿਹਾਂਨ ਵਿੱਚ ਕਹਿੰਦੇ ਹਨ, ਰੂਹਰਿਹਾਂਨ ਤਾਂ ਸਭ ਕਰਦੇ ਹਨ ਨਾ। ਤਾਂ ਬਹੁਤ
ਮਿੱਠੀਆਂ -ਮਿੱਠੀਆਂ ਗਲਾਂ ਕਰਦੇ ਹਨ। ਕਹਿੰਦੇ ਹਨ ਬਾਬਾ ਮੁਖ ਤਾਂ ਚੰਗਾ ਹੈ ਨਾ, ਬਾਕੀ ਛੋਟੇ -ਛੋਟੇ
ਇਵੇਂ ਮਨਸਾ ਸੰਕਲਪ ਵਿੱਚ ਆ ਜਾਂਦੇ ਹਨ। ਮਨਸਾ ਵਿੱਚ ਆਉਂਦੇ ਹਨ, ਵਾਚਾ ਵਿੱਚ ਨਹੀਂ ਆਉਂਦੇ ਅਤੇ
ਮਨਸਾ ਨੂੰ ਤਾਂ ਕੋਈ ਦੇਖਦਾ ਨਹੀਂ ਹੈ। ਹੋਰ ਕਈ ਫਿਰ ਕਹਿੰਦੇ ਹਨ ਕਿ ਛੋਟੇ ਛੋਟੇ ਬਾਲ ਬੱਚਿਆਂ ਨਾਲ
ਪਿਆਰ ਹੁੰਦਾ ਹੈ ਨਾ। ਤਾਂ ਇਹਨਾਂ ਚਾਰੋਂ ਨਾਲ ਵੀ ਪਿਆਰ ਹੋ ਜਾਂਦਾ ਹੈ। ਕ੍ਰੋਧ ਆ ਜਾਂਦਾ ਹੈ, ਮੋਹ
ਆ ਜਾਂਦਾ ਹੈ, ਚਾਹੁੰਦੇ ਨਹੀਂ ਹਾਂ ਆ ਜਾਂਦਾ ਹੈ। ਬਾਪਦਾਦਾ ਕਹਿੰਦੇ ਹਨ ਕੋਈ ਵੀ ਆਉਂਦਾ ਹੈ ਤਾਂ
ਤੁਸੀਂ ਦਰਵਾਜਾ ਖੋਲਿਆ ਹੈ ਉਦੋ ਆਉਂਦਾ ਹੈ ਨਾ! ਤਾਂ ਦਰਵਾਜਾ ਖੋਲਿਆ ਕਿਉਂ ਹੈ? ਕਮਜ਼ੋਰੀ ਦਾ ਦਰਵਾਜਾ
ਖੋਲਿਆ ਹੈ, ਤਾਂ ਕਮਜ਼ੋਰੀ ਦਾ ਦਰਵਾਜਾ ਖੋਲ੍ਹਣਾ ਮਤਲਬ ਆਹਵਾਨ ਕਰਨਾ।
ਤਾਂ ਅੱਜ ਦੇ ਦਿਨ ਬਾਪ
ਦਾ ਅਤੇ ਆਪਣਾ ਬਰਥ ਡੇ ਤਾਂ ਮਨਾ ਰਹੇ ਹੋ ਪਰ ਜੋ ਜਨਮਦੇ ਵਰਤ ਦਾ ਵਾਇਦਾ ਕੀਤਾ ਹੈ। ਪਹਿਲਾ -ਪਹਿਲਾ
ਬਾਪ ਨੇ ਕੀ ਦਿੱਤਾ, ਯਾਦ ਹੈ? ਬਰਥ ਡੇ ਦਾ ਵਰਦਾਨ ਯਾਦ ਹੈ? ਕੀ ਦਿੱਤਾ? ਪਵਿੱਤਰ ਭਵ , ਯੋਗੀ ਭਵ।
ਸਭ ਨੂੰ ਵਰਦਾਨ ਯਾਦ ਹੈ ਨਾ? ਯਾਦ ਹੈ ਭੁੱਲ ਤੇ ਨਹੀਂ ਗਏ? ਪਵਿੱਤਰ ਭਵ ਦਾ ਵਰਦਾਨ ਇੱਕ ਦਾ ਨਹੀਂ
ਦਿੱਤਾ, ਪੰਜਾਂ ਦਾ ਦਿੱਤਾ। ਤਾਂ ਅੱਜ ਬਾਪਦਾਦਾ ਕੀ ਚਾਹੁੰਦੇ ਹਨ? ਬਰਥ ਡੇ ਮਨਾਉਣ ਆਏ ਹੋ, ਬਾਪ ਦਾ
ਵੀ ਮਨਾਉਣ ਆਏ ਹੋ ਨਾ। ਸ਼ਿਵਰਾਤਰੀ ਮਨਾਉਣ ਆਏ ਹੋ, ਤਾਂ ਬਰਥ ਡੇ ਦੀ ਸੌਗਾਤ ਲਿਆਏ ਹੋ ਜਾਂ ਖਾਲੀ
ਹੱਥ ਆਏ ਹਨ? 70 ਵਰ੍ਹੇ ਸਥਾਪਨਾ ਦੇ ਖ਼ਤਮ ਹੋ ਰਹੇ ਹਨ। ਯਾਦ ਹੈ ਨਾ! 70 ਵਰ੍ਹੇ ਸੋਚੋ, ਭਾਵੇ ਤੁਸੀਂ
ਪਿੱਛੇ ਆਏ ਹੋ ਪਰ ਸਥਾਪਨਾ ਦੇ ਤਾਂ 70 ਵਰ੍ਹੇ ਹੋ ਗਏ ਨਾ! ਭਾਵੇਂ ਹਾਲੇ ਆਏ ਹੋ, ਪਰ ਸਥਾਪਨਾ ਦੇ
ਕਰਤਵ ਵਿੱਚ ਤੁਸੀਂ ਸਭ ਸਾਥੀ ਹੋ ਨਾ! ਸਾਥੀ ਤਾਂ ਹੋ ਨਾ! ਭਾਵੇਂ ਅੱਜ ਪਹਿਲੀ ਵਾਰ ਆਏ ਹਨ। ਜੋ
ਮਧੂਬਨ ਵਿੱਚ ਪਹਿਲੀ ਵਾਰੀ ਮਿਲਣ ਆਏ ਹਨ, ਉਹ ਲੰਬਾ ਹੱਥ ਉਠਾਓ। ਅੱਛਾ। ਭਾਵੇਂ ਤੁਸੀਂ ਸਭ ਨੂੰ ਹਾਲੇ
ਇੱਕ ਸਾਲ ਹੋਇਆ ਹੈ, ਦੋ ਸਾਲ ਹੋਇਆ ਹੈ ਪਰ ਆਪਣੇ ਨੂੰ ਕੀ ਕਹਾਉਦੇ ਹੋ? ਬ੍ਰਹਮਾਕੁਮਾਰੀ,
ਬ੍ਰਹਮਾਕੁਮਾਰ ਜਾਂ ਪੁਰਸ਼ਾਰਥੀ ਕੁਮਾਰ ਕੁਮਾਰੀ? ਕਿ ਕਹਾਉਂਦੇ ਹੋ? ਕੋਈ ਆਪਣੇ ਨੂੰ ਪੁਰਸ਼ਾਰਥੀ
ਕੁਮਾਰ ਕਹਿੰਦੇ ਹਨ ਕੀ! ਬ੍ਰਹਮਾਕੁਮਾਰ ਦਾ ਸਾਈਨ ਲਗਾਉਦੇ ਹੋ ਨਾ! ਸਭ ਬੀ. ਕੇ. ਲਿਖਦੇ ਹੋ ਜਾਂ
ਪੀ. ਕੇ. ਲਿਖਦੇ ਹੋ? ਪੁਰਸਾਥੀ ਕੁਮਾਰ। ਤਾਂ ਵਾਇਦਾ ਕੀ ਹੈ? ਸਾਥੀ ਰਹਿਣਗੇ, ਨਾਲ ਚੱਲਣਗੇ,
ਕਮਬਾਇੰਡ ਰਹੋਗੇ, ਤਾਂ ਕਮਬਾਇੰਡ ਵਿੱਚ ਸਮਾਨਤਾ ਤਾਂ ਚਾਹੀਦੀ ਹੈ ਨਾ!
ਅੱਜ ਦੇ 70 ਵਰ੍ਹੇ ਦਾ
ਉਤਸ਼ਵ ਤਾਂ ਮਨਾਂਉਦੇ ਆਉਂਦੇ ਹੋ। ਬਾਪਦਾਦਾ ਨੇ ਦੇਖਿਆ ਹੈ, ਜੋ ਵੀ ਜ਼ੋਨ ਸੇਵਾ ਦਾ ਟਰਨ ਦਿੰਦੇ ਹਨ
ਉਹ 70 ਵਰ੍ਹੇ ਦਾ ਸੱਮਾਨ ਸਮਾਰੋਹ ਮਨਾਉਦੇ ਹਨ। ਸਭ ਮਨਾਉਂਦੇ ਹਨ ਨਾ! ਬਸ ਸਿਰਫ਼ ਛੋਟੀ -ਛੋਟੀ
ਗਿਫ਼੍ਟ ਦੇ ਦਿੰਦੇ ਹਨ, ਬਸ। ਪਰ ਅੱਜ ਇਕ ਤਾਂ ਬਰਥ ਡੇ ਹੈ, ਮਨਾਉਣ ਆਏ ਹੋ ਨਾ, ਪੱਕਾ ਹੈ ਨਾ? ਅਤੇ
ਦੂਸਰਾ 70 ਵਰ੍ਹੇ ਖ਼ਤਮ ਹੋਏ, ਤਾਂ ਸੱਮਾਨ ਸਮਾਰੋਹ ਵੀ ਮਨਾ , ਬਰਥ ਡੇ ਵੀ ਮਨਾ ਰਹੇ ਹੋ, ਉਸਵਿੱਚ
ਸੌਗਾਤ ਕੀ ਦੇਣਗੇ? ਟਰੇ ਦੇ ਦੇਣਗੇ, ਚਾਦਰ ਦੇ ਦੇਣਗੇ? ਕੀ ਸੌਗਾਤ ਲਿਆਏ ਹੋ? ਚਲੋ ਚਾਂਦੀ ਦਾ
ਗਿਲਾਸ ਦੇਣਗੇ। ਪਰ ਅੱਜ ਦੇ ਦਿਨ ਬਾਪਦਾਦਾ ਦੀ ਸ਼ੁਭ ਆਸ਼ ਹੈ ਆਪਣੇ ਆਸ਼ਾਵਾਂ ਦੇ ਦੀਪਕ ਬੱਚਿਆ ਪ੍ਰਤੀ।
ਉਹ ਸ਼ੁਭ ਆਸ਼ ਕਿਹੜੀ ਹੈ, ਦੱਸਣ? ਦੱਸਣਾ ਜਾਂ ਸੁਣਨਾ ਮਤਲਬ ਕੀ? ਇੱਕ ਕੰਨ ਨਾਲ ਸੁਣਨਾ ਅਤੇ ਦਿਲ
ਵਿੱਚ ਸਮਾ ਦੇਣਾ, ਇਵੇਂ? ਨਿਕਾਲਣਗੇ ਤਾਂ ਨਹੀਂ, ਐਨਾ ਤਾਂ ਨਹੀਂ ਹੈ ਪਰ ਦਿਲ ਵਿੱਚ ਹੀ ਸਮਾ ਦਿੰਦੇ
ਹਨ। ਤਾਂ ਅੱਜ ਦੇ ਦਿਨ ਉਹ ਸ਼ੁਭ ਆਸ਼ ਦੱਸਣ, ਪਹਿਲੀ ਲਾਇਨ ਵਾਲੇ ਬੋਲੋ, ਕੰਧਾਂ ਹਿਲਾਓ, ਟੀਚਰਸ ਕੰਧਾਂ
ਹਿਲਾਓ। ਅੱਛਾ ਝੰਡਾ ਹਿਲਾ ਰਹੇ ਹਨ। ਡਬਲ ਫਾਰੇਨਰਸ ਦੱਸਣ? ਆਪਣੇ ਨੂੰ ਬੰਧਨਾਂ ਪਵੇਗਾ, ਤਾਂ ਕਹੋ
ਹਾਂ, ਇਵੇਂ ਨਹੀਂ ਕਹੋ, ਕਿਉਂਕਿ 70 ਵਰ੍ਹੇ ਤੋਂ ਬਾਪਦਾਦਾ ਨੇ ਵੀ ਅਲਬੇਲੇਪਨ, ਆਲਸ ਅਤੇ ਬਹਾਨੇ
ਬਾਜ਼ੀ ਦੇ ਖੇਡ ਦੇਖ ਲਏ। ਚਲੋ 70 ਨਹੀਂ ਤਾਂ 50, 40, 30, 20 ਵਰ੍ਹੇ ਹੋਏ, ਪਰ ਐਨਾ ਸਮਾਂ ਤਾਂ ਇਹ
ਤਿੰਨ ਖੇਡ ਬੱਚਿਆਂ ਦੇ ਖੂਬ ਦੇਖੇ। ਤਾਂ ਅੱਜ ਦੇ ਦਿਨ ਭਗਤ ਜਾਗਰਣ ਕਰਦੇ ਹਨ, ਸੋਂਦੇ ਨਹੀਂ ਹਨ,
ਤਾਂ ਤੁਸੀਂ ਬੱਚਿਆਂ ਦਾ ਜਾਗਰਣ ਕਿਹੜਾ ਹੈ? ਕਿਹੜੀ ਨੀਂਦ ਵਿੱਚ ਘੜੀ -ਘੜੀ ਸੋ ਜਾਂਦੇ ਹੋ,
ਅਲਬੇਲਾਪਨ, ਆਲਸ ਅਤੇ ਬਹਾਨੇ ਬਾਜ਼ੀ ਦੀ ਨੀਂਦ ਵਿੱਚ ਅਰਾਮ ਨਾਲ ਸੋ ਜਾਂਦੇ ਹਨ। ਤਾਂ ਅੱਜ ਬਾਪਦਾਦਾ
ਇਹਨਾਂ ਤਿੰਨ ਗੱਲਾਂ ਦਾ ਹਰ ਸਮੇਂ ਜਾਗਰਣ ਦੇਖਣਾ ਚਾਹੁੰਦੇ ਹਨ। ਕਦੀ ਵੀ ਦੇਖੋ ਕ੍ਰੋਧ ਆਉਂਦਾ ਹੈ,
ਅਭਿਮਾਨ ਆਉਂਦਾ ਹੈ, ਲੋਭ ਆਉਂਦਾ ਹੈ, ਕਾਰਨ ਕੀ ਦੱਸਦੇ ਹਨ? ਬਾਪਦਾਦਾ ਨੂੰ ਇੱਕ ਟ੍ਰੇਡਮਾਰਕ ਦਿਖਾਈ
ਦਿੰਦੀ ਹੈ, ਕੋਈ ਵੀ ਗੱਲ ਹੁੰਦੀ ਹੈ ਨਾ! ਤਾਂ ਕੀ ਕਹਿੰਦੇ ਹਨ, ਇਹ ਤਾਂ ਚੱਲਦਾ ਹੈ … , ਪਤਾ ਨਹੀਂ
ਕਿਸਨੇ ਚਲਾਇਆ ਹੈ? ਪਰ ਸ਼ਬਦ ਇਹ ਹੀ ਕਹਿੰਦੇ ਹਨ - ਇਹ ਤਾਂ ਹੁੰਦਾ ਹੀ ਹੈ, ਇਹ ਤਾਂ ਚੱਲਦਾ ਹੀ ਹੈ।
ਇਹ ਕੋਈ ਨਵੀਂ ਗੱਲ ਥੋੜੀ ਹੀ ਹੈ, ਇਹ ਹੁੰਦਾ ਹੀ ਹੈ। ਇਹ ਕੀ ਹੈ? ਅਲਬੇਲਾਪਨ ਨਹੀਂ ਹੈ? ਇਹ ਵੀ
ਤਾਂ ਕਰਦਾ ਹੈ, ਮਜ਼ੋਰਿਟੀ ਕ੍ਰੋਧ ਤੋਂ ਬੱਚਨ ਦੇ ਲਈ ਇਹ ਕੀਤਾ ਤਾਂ ਹੋਇਆ। ਮੈਂ ਰਾਂਗ ਕੀਤਾ, ਉਹ ਨਹੀਂ
ਕਹਾਂਗੇ। ਇਸਨੇ ਇਹ ਕੀਤਾ ਨਾ, ਇਹ ਹੋਇਆ ਨਾ, ਇਸਲਈ ਹੋਇਆ। ਦੂਸਰੇ ਤੇ ਦੋਸ਼ ਰੱਖਣਾ ਬਹੁਤ ਸਹਿਜ ਹੈ।
ਇਹ ਨਾ ਕਰੇ ਤਾਂ ਨਹੀਂ ਹੋਵੇਗਾ। ਅਤੇ ਬਾਪ ਨੇ ਜੋ ਕਿਹਾ ਉਹ ਨਹੀਂ ਹੋਵੇਗਾ। ਉਹ ਕਰੇ ਤਾਂ ਹੋਵੇਗਾ,
ਬਾਪ ਦੀ ਸ਼੍ਰੀਮਤ ਤੇ ਕੀ ਕ੍ਰੋਧ ਨੂੰ ਨਹੀਂ ਖ਼ਤਮ ਸਕਦੇ? ਅੱਜਕਲ ਕ੍ਰੋਧ ਦਾ ਬੱਚਾ ਰੌਬ, ਰੌਬ ਵੀ ਵੱਖ
-ਵੱਖ ਤਰਾਂ ਦੇ ਹਨ। ਤਾਂ ਕੀ ਅੱਜ ਚਾਰ ਦਾ ਵੀ ਵਰਤ ਲਵੋਂਗੇ? ਜਿਵੇਂ ਪਹਿਲੀ ਗੱਲ ਦਾ ਵਿਸ਼ੇਸ਼
ਦ੍ਰਿੜ੍ਹ ਸੰਕਲਪ ਮਜ਼ੋਰਿਟੀ ਨੇ ਕੀਤਾ ਹੈ। ਕੀ ਇਵੇਂ ਹੀ ਚਾਰ ਦਾ ਵੀ ਸੰਕਲਪ ਕਰੋਂਗੇ! ਇਹ ਬਹਾਨਾ ਨਹੀਂ
ਦੇਣਾ, ਇਸਨੇ ਇਹ ਕੀਤਾ ਤਾਂ ਮੇਰਾ ਹੋਇਆ, ਅਤੇ ਬਾਪ ਜੋ ਬਾਰ -ਬਾਰ ਕਹਿੰਦਾ ਹੈ, ਉਹ ਯਾਦ ਨਹੀਂ,
ਉਸਨੇ ਜੋ ਕੀਤਾ ਉਹ ਯਾਦ ਆ ਗਿਆ, ਤਾਂ ਇਹ ਬਹਾਨੇਬਾਜ਼ੀ ਹੋਈ ਨਾ! ਤਾਂ ਅੱਜ ਬਾਪਦਾਦਾ ਬਰਥ ਡੇ ਗਿਫ਼੍ਟ
ਚਾਹੁੰਦੇ ਹਨ ਇਹ ਤਿੰਨ ਗੱਲਾਂ, ਜੋ ਚਾਰ ਨੂੰ ਹਲਕਾ ਕਰ ਦਿੰਦੀ ਹੈ। ਸੰਸਕਾਰ ਦਾ ਸਾਹਮਣਾ ਤਾਂ ਕਰਨਾ
ਹੀ ਹੈ, ਸੰਸਕਾਰ ਦਾ ਸਾਹਮਣਾ ਨਹੀਂ, ਇਹ ਪੇਪਰ ਹੈ। ਇੱਕ ਜਨਮ ਦੀ ਪੜ੍ਹਾਈ ਅਤੇ ਸਾਰੇ ਕਲਪ ਦੀ
ਪ੍ਰਾਪਤੀ, ਅੱਧਾਕਲਪ ਰਾਜ ਭਾਗ, ਅੱਧਾਕਲਪ ਪੂਜਯ, ਸਾਰੇ ਕਲਪ ਦੀ ਇੱਕ ਜਨਮ ਵਿੱਚ ਪ੍ਰਾਪਤੀ, ਉਹ ਵੀ
ਛੋਟਾ ਜਨਮ, ਫੁੱਲ ਜਨਮ ਨਹੀਂ ਹੈ, ਛੋਟਾ ਜਨਮ ਹੈ। ਤਾਂ ਕੀ ਹਿੰਮਤ ਹੈ? ਜੋ ਸਮਝਦੇ ਹਨ, ਹਿੰਮਤ
ਰੱਖਣਗੇ ਜ਼ਰੂਰ, ਇਵੇਂ ਨਹੀਂ ਪੁਰਸ਼ਾਰਥ ਕਰਨਗੇ, ਅਟੇੰਸ਼ਨ ਰੱਖਣਗੇ …ਗੇ ਗੇ ਨਹੀਂ ਚਾਹੀਦੀ। ਛੋਟੇ ਬੱਚੇ
ਨਹੀਂ ਹੋ, 70 ਵਰ੍ਹੇ ਪੂਰੇ ਹੋ ਰਹੇ ਹਨ। ਉਹ ਤਾਂ ਤਿੰਨ ਚਾਰ ਮਾਸ ਦੇ ਬੱਚੇ ਗੇ ਗੇ ਕਰਦੇ ਹਨ। ਤਾਂ
ਤੁਸੀਂ ਬਾਪ ਦੇ ਸਾਥੀ ਹੋ ਨਾ! ਵਿਸ਼ਵ ਕਲਿਆਣਕਾਰੀ ਹੋ, ਉਸਨੂੰ ਤਾਂ 70 ਵਰ੍ਹੇ ਪੂਰੇ ਹੋ ਰਹੇ ਹਨ।
ਬਾਪਦਾਦਾ ਹੱਥ ਨਹੀਂ ਉਠਾਉਂਦੇ ਕਿਉਂਕਿ ਬਾਪਦਾਦਾ ਨੇ ਦੇਖਿਆ ਹੈ ਹੱਥ ਉਠਾਕੇ ਵੀ ਕਦੀ ਕਦੀ ਅਲਬੇਲੇ
ਹੋ ਜਾਂਦੇ ਹਨ। ਤਾਂ ਕੀ ਸਮਝਦੇ ਹੋ ਕਿ ਕੁਝ ਵੀ ਹੋ ਜਾਏ, ਪਹਾੜ ਵਰਗਾ ਪੇਪਰ ਵੀ ਆ ਜਾਏ ਪਰ ਪਹਾੜ
ਨੂੰ ਰੂਈ ਬਣਾ ਦੇਣਗੇ, ਇਵੇਂ ਦਾ ਦ੍ਰਿੜ੍ਹ ਸੰਕਲਪ ਕਰਨ ਦੀ ਹਿੰਮਤ ਹੈ! ਕਿਉਂਕਿ ਸੰਕਲਪ ਬਹੁਤ ਚੰਗੇ
ਕਰਦੇ ਹੋ, ਬਾਪਦਾਦਾ ਵੀ ਖੁਸ਼ ਹੋ ਜਾਂਦੇ ਹਨ, ਜਿਸ ਸਮੇਂ ਸੰਕਲਪ ਕਰਦੇ ਹੋ। ਪਰ ਹੈ ਕੀ, 70 ਵਰ੍ਹੇ
ਤਾਂ ਹਲਕਾ ਛੋੜਾ ਪਰ ਬਾਪਦਾਦਾ ਦੇਖ ਰਹੇ ਹਨ ਕਿ ਸਮੇਂ ਦਾ ਕੋਈ ਭਰੋਸਾ ਨਹੀਂ ਅਤੇ ਇਸ ਗਿਆਨ ਦਾ
ਅਧਾਰ ਤੇ ਹਰ ਪੁਰਸ਼ਾਰਥ ਦੀ ਗੱਲ ਵਿੱਚ ਬਹੁਤਕਾਲ ਦਾ ਹਿਸਾਬ ਹੈ। ਅੱਛਾ ਹਾਲੇ -ਹਾਲੇ ਕਰ ਲੈਣਗੇ, ਪਰ
ਬਹੁਤਕਾਲ ਦਾ ਹਿਸਾਬ ਹੈ ਕਿਉਂਕਿ ਪ੍ਰਾਪਤੀ ਹਰ ਇੱਕ ਕੀ ਚਾਹੁੰਦਾ ਹੈ? ਹਾਲੇ ਹੱਥ ਉਠਵਾਉਦੇ ਹਨ,
ਕੋਈ ਰਾਮ ਸੀਤਾ ਬਣੇਗਾ? ਜੋ ਰਾਮ -ਸੀਤਾ ਬਣਨਾ ਚਾਹੁੰਦੇ ਹਨ ਉਹ ਹੱਥ ਉਠਾਓ, ਰਾਜਾਈ ਮਿਲੇਗੀ। ਕੋਈ
ਹੱਥ ਉਠਾ ਰਹੇ ਹਨ - ਰਾਤ ਸੀਤਾ ਬਣਾਂਗੇ ? ਲਕਸ਼ਮੀ -ਨਾਰਾਇਣ ਨਹੀਂ ਬਣਾਂਗੇ? ਡਬਲ ਫਾਰੇਨਰਸ ਵਿੱਚ
ਕੋਈ ਹੱਥ ਉਠਾਉਦਾ ਹੈ? (ਕੋਈ ਨਹੀਂ) ਜਦੋਂ ਬਹੁਤਕਾਲ ਦਾ ਭਾਗ ਪ੍ਰਾਪਤ ਕਰਨਾ ਚਾਹੁੰਦੇ ਹੋ, ਲਕਸ਼ਮੀ
-ਨਾਰਾਇਣ ਬਣਨਾ ਮਤਲਬ ਬਹੁਤਕਾਲ ਦਾ ਰਾਜ ਭਾਗ ਪ੍ਰਾਪਤ ਕਰਨਾ। ਤਾਂ ਬਹੁਤਕਾਲ ਦੀ ਪ੍ਰਾਪਤੀ ਹੈ। ਤਾਂ
ਹਰ ਗੱਲ ਵਿੱਚ ਬਹੁਤਕਾਲ ਤਾਂ ਚਾਹੀਦਾ ਨਾ! ਹੁਣ 63 ਜਨਮ ਦੇ ਬਹੁਤਕਾਲ ਦਾ ਸੰਸਕਾਰ ਹੈ ਤਾਂ ਕਹਿੰਦੇ
ਹੋ ਨਾ, ਸਾਡਾ ਭਾਵ ਨਹੀਂ ਹੈ, ਭਾਵਨਾ ਨਹੀਂ ਹੈ, ਸੰਸਕਾਰ ਹੈ 63 ਜਨਮ ਦਾ। ਤਾਂ ਬਹੁਤਕਾਲ ਦਾ
ਹਿਸਾਬ ਹੈ ਨਾ ਇਸਲਈ ਬਾਪਦਾਦਾ ਇਹ ਹੀ ਚਾਹੁੰਦੇ ਹਨ ਕਿ ਸੰਕਲਪ ਵਿੱਚ ਦ੍ਰਿੜ੍ਹਤਾ ਹੋਵੇ, ਦ੍ਰਿੜ੍ਹਤਾ
ਦੀ ਹੀ ਕਮੀ ਹੋ ਜਾਂਦੀ ਹੈ ਹੋ ਜਾਏਗਾ …ਚੱਲਦਾ ਹੈ, ਚੱਲਣ ਦਵੋ, ਕੌਣ ਬਣਿਆ ਹੈ, ਅਤੇ ਇੱਕ ਤਾਂ
ਬਹੁਤ ਚੰਗੀ ਗੱਲ ਸਭਨੂੰ ਆਉਦੀ ਹੈ, ਬਾਪਦਾਦਾ ਨੇ ਗੱਲਾਂ ਨੋਟ ਕੀਤਾ ਹੈ, ਆਪਣੀ ਹਿੰਮਤ ਨਹੀਂ ਹੁੰਦੀ
ਹੈ ਤਾਂ ਕਹਿੰਦੇ ਹਨ ਮਹਾਰਥੀ ਵੀ ਇਵੇਂ ਕਰਦੇ ਹਨ, ਅਸੀਂ ਕੀਤਾ ਤਾਂ ਕੀ ਹੋਇਆ? ਪਰ ਬਾਪਦਾਦਾ ਪੁੱਛਦੇ
ਹਨ ਕਿ ਕੀ ਜਿਸ ਸਮੇਂ ਮਹਾਰਥੀ ਗਲਦੀ ਕਰਦਾ ਹੈ, ਉਸ ਸਮੇਂ ਮਹਾਰਥੀ ਹੈ? ਤਾਂ ਮਹਾਰਥੀ ਦਾ ਨਾਮ ਕਿਉਂ
ਖ਼ਰਾਬ ਕਰਦੇ ਹੋ? ਉਸ ਸਮੇਂ ਉਹ ਮਹਾਰਥੀ ਹੈ ਹੀ ਨਹੀਂ, ਤਾਂ ਮਹਾਰਥੀ ਕਹਿਕੇ ਆਪਣੇ ਨੂੰ ਕਮਜ਼ੋਰ ਕਰਨਾ
ਇਹ ਆਪਣੇ ਨੂੰ ਧੋਖਾ ਦੇਣਾ ਹੈ। ਦੂਸਰੇ ਨੂੰ ਦੇਖਣਾ ਸਹਿਜ ਹੁੰਦਾ ਹੈ, ਆਪਣੇ ਨੂੰ ਦੇਖਣ ਲਈ ਥੋੜੀ
ਹਿੰਮਤ ਚਾਹੀਦੀ ਹੈ। ਤਾਂ ਅੱਜ ਬਾਪਦਾਦਾ ਹਿਸਾਬ ਦਾ ਕਿਤਾਬ ਖ਼ਤਮ ਕਰਾਉਣ ਦੀ ਗਿਫ਼੍ਟ ਲੈਣ ਆਏ ਹਨ।
ਕਮਜ਼ੋਰੀ ਅਤੇ ਬਹਾਨੇਬਾਜ਼ੀ ਦਾ ਹਿਸਾਬ -ਕਿਤਾਬ ਦਾ ਬਹੁਤ ਵੱਡਾ ਕਿਤਾਬ ਹੈ, ਉਸਨੂੰ ਖ਼ਤਮ ਕਰਨਾ ਹੈ।
ਤਾਂ ਹਰ ਇੱਕ ਜੋ ਸਮਝਦੇ ਹਨ ਅਸੀਂ ਕਰਕੇ ਦਿਖਾਵਾਂਗੇ, ਕਰਨਾ ਹੀ ਹੈ, ਝੁਕਣਾ ਹੀ ਹੈ, ਬਦਲਣਾ ਹੀ
ਹੈ, ਪਰਿਵਰਤਨ ਸੇਰਾਮਨੀ ਮਨਾਉਣੀ ਹੀ ਹੈ, ਜੋ ਸਮਝਦੇ ਹਨ ਸੰਕਲਪ ਕਰਾਂਗੇ ਉਹ ਹੱਥ ਉਠਾਓ। ਦ੍ਰਿੜ੍ਹ
ਜਾਂ ਚਾਲੂ? ਚਾਲੂ ਸੰਕਲਪ ਵੀ ਹੁੰਦਾ ਹੈ ਅਤੇ ਦ੍ਰਿੜ੍ਹ ਸੰਕਲਪ ਵੀ ਹੁੰਦਾ ਹੈ। ਤਾਂ ਤੁਸੀਂ ਸਭਨੇ
ਦ੍ਰਿੜ੍ਹ ਉਠਾਇਆ ਹੈ? ਦ੍ਰਿੜ੍ਹ ਉਠਾਇਆ ਹੈ? ਮਧੂਬਨ ਵਾਲੇ ਵੱਡਾ ਹੱਥ ਉਠਾਓ। ਇੱਥੇ ਸਾਹਮਣੇ ਮਧੂਬਨ
ਵਾਲੇ ਬੈਠਦੇ ਹਨ, ਬਹੁਤ ਨਜ਼ਦੀਕ ਬੈਠਣ ਦਾ ਚਾਂਸ ਹੈ। ਪਹਿਲੀ ਸੀਟ ਮਧੂਬਨ ਵਾਲਿਆਂ ਵਾਲਿਆਂ ਨੂੰ
ਮਿਲਦੀ ਹੈ, ਬਾਪਦਾਦਾ ਖੁਸ਼ ਹੈ। ਪਹਿਲੇ ਬੈਠੇ ਹੋ, ਪਹਿਲੇ ਹੀ ਰਹਿਣਾ।
ਤਾਂ ਅੱਜ ਦੀ ਗਿਫ਼੍ਟ
ਬਹੁਤ ਵਧੀਆ ਹੋਈ ਨਾ। ਬਾਪਦਾਦਾ ਨੂੰ ਵੀ ਖੁਸ਼ੀ ਹੈ ਕਿਉਂਕਿ ਤੁਸੀਂ ਇੱਕ ਨਹੀਂ ਹੋ। ਤੁਹਾਡੇ ਪਿੱਛੇ
ਆਪਣੀ ਰਾਜਧਾਨੀ ਵਿੱਚ ਤੁਹਾਡੀ ਰੋਇਲ ਫੈਮਿਲੀ, ਤੁਹਾਡੀ ਰੋਇਲ ਪ੍ਰਜਾ, ਫਿਰ ਦਵਾਪਰ ਤੋਂ ਤੁਹਾਡੇ
ਭਗਤ, ਸਤੋ ਰਜੋ ਤਮੋਗੁਣੀ, ਤਿੰਨ ਪ੍ਰਕਾਰ ਦੇ ਭਗਤ, ਤੁਹਾਡੇ ਪਿੱਛੇ ਲੰਮੀ ਲਾਇਨ ਹੈ। ਜੋ ਤੁਸੀਂ
ਕਰੋਂਗੇ ਉਹ ਤੁਹਾਡੇ ਪਿੱਛੇ ਵਾਲੇ ਕਰਦੇ ਹਨ। ਤੁਸੀਂ ਬਹਾਨੇਬਾਜ਼ੀ ਦਿੰਦੇ ਹੋ ਤਾਂ ਤੁਹਾਡੇ ਭਗਤ ਵੀ
ਬਹੁਤ ਬਹਾਨੇਬਾਜ਼ੀ ਕਰਦੇ ਹਨ। ਹੁਣ ਬ੍ਰਾਹਮਣ ਪਰਿਵਾਰ ਵੀ ਤੁਹਾਨੂੰ ਦੇਖ, ਉਲਟੀ ਕਾਪੀ ਕਰਨ ਵਿੱਚ
ਤਾਂ ਹੋਸ਼ਿਆਰ ਹੁੰਦੀ ਹੈ ਨਾ। ਤਾਂ ਹਾਲੇ ਦ੍ਰਿੜ੍ਹ ਸੰਕਲਪ ਕਰੋ, ਸੰਸਕਾਰ ਦਾ ਟੱਕਰ ਹੋ, ਸੁਭਾਵ ਦਾ
ਮਤਭੇਦ ਹੋ, ਤੀਸਰੀ ਗੱਲ ਕਮਜ਼ੋਰੀ ਦੀ ਹੁੰਦੀ ਹੈ, ਕਿਸੇ ਨੇ ਕਿਸੇ ਦੇ ਉਪਰ ਝੂਠੀ ਗੱਲ ਕਹਿ ਦਿੱਤੀ,
ਤਾਂ ਕਈ ਬੱਚੇ ਕਹਿੰਦੇ ਹਨ ਸਾਨੂੰ ਜ਼ਿਆਦਾ ਕ੍ਰੋਧ ਆਉਦਾ ਹੈ ਝੂਠ ਉੱਪਰ। ਪਰ ਸੱਚੇ ਬਾਪ ਨਾਲ
ਵੈਰੀਫਾਏ ਕਰਾਇਆ, ਸੱਚਾ ਬਾਪ ਤੁਹਾਡੇ ਨਾਲ ਹੈ, ਤਾਂ ਸਾਰੀ ਝੂਠੀ ਦੁਨੀਆਂ ਇੱਕ ਪਾਸੇ ਹੋ ਅਤੇ ਇੱਕ
ਬਾਪ ਤੁਹਾਡੇ ਨਾਲ ਹੈ, ਵਿਜੇ ਤੁਹਾਡੀ ਨਿਸ਼ਚਿਤ ਹੋਈ ਪਈ ਹੈ। ਕੋਈ ਤੁਹਾਨੂੰ ਹਿਲਾ ਨਹੀਂ ਸਕਦਾ, ਬਾਪ
ਤੁਹਾਡੇ ਨਾਲ ਹੈ। ਕਹਿ ਰਹੇ ਹਨ ਝੂਠ ਹੈ। ਤਾਂ ਝੂਠ ਨੂੰ ਝੂਠ ਹੀ ਕਰ ਦਵੋ ਨਾ, ਵਧਾਉਦੇ ਕਿਉਂ ਹੋ!
ਤਾਂ ਬਾਪ ਨੂੰ ਬਹਾਨੇਬਾਜ਼ੀ ਚੰਗੀ ਨਹੀਂ ਲੱਗਦੀ, ਇਹ ਹੋਇਆ, ਇਹ ਹੋਇਆ, ਇਹ ਹੋਇਆ … ਇਹ ਇਹ ਦਾ ਗੀਤ
ਹੁਣ ਖ਼ਤਮ ਹੋਣਾ ਚਾਹੀਦਾ ਹੈ। ਅੱਛਾ ਹੋਇਆ, ਅੱਛਾ ਹੋਇਆ, ਅੱਛਾ ਰਹਿਣਗੇ, ਅੱਛਾ ਸਭਨੂੰ ਬਣਾਏਗੇ।
ਅੱਛਾ -ਅੱਛਾ -ਅੱਛਾ ਦਾ ਗੀਤ ਗਾਓ। ਤਾਂ ਪਸੰਦ ਹੈ? ਪਸੰਦ ਹੈ? ਬਹਾਨੇਬਾਜ਼ੀ ਨੂੰ ਖ਼ਤਮ ਕਰੋਂਗੇ?
ਕਰੋਂਗੇ? ਦੋਵੇ ਹੱਥ ਉਠਾਓ। ਹਾਂ, ਚੰਗੀ ਤਰ੍ਹਾਂ ਹਿਲਾਓ। ਅੱਛਾ, ਦੇਖਣ ਵਾਲੇ ਵੀ ਹੱਥ ਹਿਲਾ ਰਹੇ
ਹਨ। ਕਿੱਥੇ ਤੋਂ ਵੀ ਦੇਖ ਰਹੇ ਹੋ, ਹੱਥ ਹਿਲਾਓ। ਤੁਸੀਂ ਤਾਂ ਹਿਲਾ ਰਹੇ ਹੋ। ਅੱਛਾ ਦੇਖਣ ਵਾਲੇ ਵੀ
ਹੱਥ ਹਿਲਾ ਰਹੇ ਹਨ। ਕਿੱਥੇ ਵੀ ਦੇਖ ਰਹੇ ਹਨ, ਹੱਥ ਹਿਲਾਓ। ਅੱਛਾ, ਦੇਖਣ ਵਾਲੇ ਵੀ ਹੱਥ ਹਿਲਾ ਰਹੇ
ਹਨ। ਕਿੱਥੇ ਵੀ ਦੇਖ ਰਹੇ ਹਨ ਹੱਥ ਹਿਲਾਓ। ਤੁਸੀਂ ਤੇ ਹਿਲਾ ਰਹੇ ਹੋ। ਅੱਛਾ ਹੁਣ ਥੱਲੇ ਕਰੋ, ਹਾਲੇ
ਆਪਣੇ ਪਰਿਵਰਤਨ ਦੀ ਤਾਲੀ ਵਜਾਓ। (ਸਭ ਨੇ ਜ਼ੋਰਦਾਰ ਤਾਲਿਆਂ ਵਜਾਈ) ਅੱਛਾ।
ਅੱਛਾ ਹੁਣੇ -ਹੁਣੇ ਇੱਕ
ਮਿੰਟ ਦੇ ਲਈ ਦ੍ਰਿੜ੍ਹ ਸੰਕਲਪ ਸਵਰੂਪ ਵਿੱਚ ਬੈਠੋ ਕਿ ਬਹਾਨੇਬਾਜ਼ੀ, ਆਲਸ, ਅਲਬੇਲੇਪਨ ਨੂੰ ਹਰ ਸਮੇਂ
ਦ੍ਰਿੜ੍ਹ ਸੰਕਲਪ ਦਵਾਰਾ ਸਮਾਪਤ ਕਰ ਬਹੁਤਕਾਲ ਦਾ ਹਿਸਾਬ ਜਮਾਂ ਕਰਨਾ ਹੀ ਹੈ। ਕੁਝ ਵੀ ਹੋਵੇ, ਕੁਝ
ਨਹੀਂ ਦੇਖਣਾ ਹੈ ਪਰ ਬਾਪ ਦੇ ਦਿਲਤਖ਼ਤਨਸ਼ੀਨ ਬਣਨਾ ਹੀ ਹੈ, ਵਿਸ਼ਵ ਦੇ ਤਖ਼ਤਨਸ਼ੀਂਨ ਬਣਨਾ ਹੀ ਹੈ। ਇਸ
ਦ੍ਰਿੜ੍ਹ ਸੰਕਲਪ ਸਵਰੂਪ ਵਿੱਚ ਬੈਠੋ। ਅੱਛਾ।
ਚਾਰੋਂ ਪਾਸੇ ਦੇ ਸਦਾ
ਉਮੰਗ -ਉਤਸਾਹ ਦੇ ਅਨੁਭਵ ਵਿੱਚ ਰਹਿਣ ਵਾਲੇ, ਸਦਾ ਦ੍ਰਿੜ੍ਹਤਾ ਸਫ਼ਲਤਾ ਦੀ ਚਾਬੀ ਨੂੰ ਕੰਮ ਵਿੱਚ
ਲਗਾਉਣ ਵਾਲੇ, ਸਦਾ ਬਾਪ ਦੇ ਨਾਲ ਹਰ ਕੰਮ ਵਿੱਚ ਸਾਥੀ ਬਣ ਰਹਿਣ ਵਾਲੇ, ਸਦਾ ਇਕਨਾਮੀ ਅਤੇ ਇਕਾਨਾਮੀ,
ਇਕਾਗਰਤਾ ਸਵਰੂਪ ਵਿੱਚ ਅਗੇ ਤੋਂ ਅਗੇ ਉੱਡਦੇ ਰਹਿਣ ਵਾਲੇ, ਬਾਪਦਾਦਾ ਦੇ ਅਤਿ ਲਾਡਲੇ, ਸਿਕੀਲੱਧੇ,
ਵਿਸ਼ੇਸ਼ ਬੱਚਿਆਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।
ਵਰਦਾਨ:-
ਹੱਦ ਦੀ ਸਰਵ
ਇਛਾਵਾਂ ਦਾ ਤਿਆਗ ਕਰਨ ਵਾਲੇ ਸੱਚੇ ਤੱਪਸਵੀ ਮੂਰਤ ਭਵ
ਹੱਦ ਦੀਆਂ ਇਛਾਵਾਂ ਦਾ
ਤਿਆਗ ਕਰ ਸੱਚੇ -ਸੱਚੇ ਤਪਸਵੀ ਮੂਰਤ ਬਣੋ। ਤੱਪਸਵੀ ਮੂਰਤ ਮਤਲਬ ਹੱਦ ਦੇ ਇੱਛਾ ਮਾਤਰਮ ਅਵਿਧਾ ਰੂਪ।
ਜੋ ਲੈਣ ਦਾ ਸੰਕਲਪ ਕਰਦਾ ਹੈ ਉਹ ਅਲਪਕਾਲ ਦੇ ਲਈ ਲੈਂਦਾ ਹੈ ਪਰ ਸਦਾਕਾਲ ਦੇ ਲਈ ਗਵਾਉਂਦਾ ਹੈ।
ਤਪਸਵੀ ਬਣਨ ਵਿੱਚ ਵਿਸ਼ੇਸ਼ ਵਿਗਣ ਰੂਪ ਇਹ ਹੀ ਅਲਪਕਾਲ ਦੀਆਂ ਇਛਾਵਾਂ ਹਨ ਇਸਲਈ ਹੁਣ ਤੱਪਸਵੀ ਮੂਰਤ
ਬਣਨ ਦਾ ਸਬੂਤ ਦਵੋ ਮਤਲਬ ਹੱਦ ਦੇ ਮਾਨ ਸ਼ਾਨ ਦੇ ਲੇਵਤਾ ਪਨ ਦਾ ਤਿਆਗ ਕਰ ਵਿਧਾਤਾ ਬਣੋ। ਜਦੋਂ
ਵਿਧਾਤਾ ਪਨ ਦੇ ਸੰਸਕਾਰ ਇਮਰਜ਼ ਹੋਣਗੇ ਉਦੋਂ ਸਭ ਸੰਸਕਾਰ ਖੁਦ ਦੱਬ ਜਾਣਗੇ।
ਸਲੋਗਨ:-
ਕਰਮ ਦੇ ਫਲ ਦੀ
ਸੂਕ੍ਸ਼੍ਮ ਕਾਮਨਾ ਰੱਖਣਾ ਵੀ ਫਲ ਨੂੰ ਪੱਕਣ ਤੋਂ ਪਹਿਲੇ ਹੀ ਖਾ ਲੈਣਾ ਹੈ।
ਅਵਿਅਕਤ ਇਸ਼ਾਰੇ :- ਹੁਣ
ਲਗਨ ਦੀ ਅਗਨੀ ਨੂੰ ਪ੍ਰਜਵਲਿਤ ਕਰ ਯੋਗ ਨੂੰ ਜਵਾਲਾ ਰੂਪ ਬਣਾਓ। ਪਾਪ ਕਟੇਸ਼ਵਰ ਅਤੇ ਪਾਪ ਹਰਨੀ ਉਦੋਂ
ਬਣ ਸਕਦੇ ਹੋ ਜਦੋਂ ਯਾਦ ਜਵਾਲਾ ਸਵਰੂਪ ਹੋਵੇਗੀ। ਇਸ ਯਾਦ ਦਵਾਰਾ ਅਨੇਕ ਆਤਮਾਵਾਂ ਦੀ ਨਿਰਬਲਤਾ ਦੂਰ
ਹੋਵੇਗੀ, ਇਸਦੇ ਲਈ ਹਰ ਸੈਕਿੰਡ, ਹਰ ਸ਼ਵਾਸ ਬਾਪ ਅਤੇ ਆਪ ਕਮਬਾਇੰਡ ਹੋਕਰ ਰਹੋ। ਕਿਸੇ ਵੀ ਸਮੇਂ
ਸਾਧਾਰਨ ਯਾਦ ਨਾ ਹੋਵੇ। ਸਨੇਹ ਅਤੇ ਸ਼ਕਤੀ ਦੋਵੇਂ ਰੂਪ ਕਮਬਾਇੰਡ ਹੋਣ।