28.10.26 Punjabi Morning Murli Om Shanti BapDada Madhuban
ਮਿੱਠੇ ਬੱਚੇ:- "ਮਿੱਠੇ
ਬੱਚੇ :- ਬਾਬਾ ਕਿੰਨੀ ਦੂਰ ਤੋਂ ਤੁਹਾਨੂੰ ਪੜ੍ਹਾਉਣ ਆਉੱਦੇ ਹਨ, ਪੜ੍ਹਾਈ ਦੀ ਫ਼ੀਸ ਵੀ ਨਹੀਂ ਲੈਂਦੇ
ਤਾਂ ਕਿੰਨਾ ਪਿਆਰ ਨਾਲ ਪੜ੍ਹਨਾ ਚਾਹੀਦਾ ਹੈ"
ਪ੍ਰਸ਼ਨ:-
ਰੂਹਾਨੀ
ਗੌਰਮਿੰਟ ਨੇ ਸਾਰੀ ਦੁਨੀਆਂ ਦੇ ਲਈ ਇਹ ਫ੍ਰੀ ਸਕੂਲ ਖੋਲਿਆ ਹੈ - ਕਿਉਂ?
ਉੱਤਰ:-
ਕਿਉਂਕਿ ਸਾਰੇ
ਆਰਫਨ, ਨਿਧਨ ਦੇ ਬਣ ਗਏ ਹਨ। ਬਾਪ ਅਜਿਹੇ ਗਰੀਬ ਬੱਚਿਆਂ ਤੋਂ ਫੀਸ ਕੀ ਲੈਣਗੇ। ਇਸ ਅੰਤਿਮ ਜਨਮ
ਵਿੱਚ ਬਾਪ ਅਜਿਹੀ ਪੜ੍ਹਾਈ ਪੜ੍ਹਾਉਂਦੇ ਹਨ। ਜਿਸ ਨਾਲ ਤੁਸੀਂ ਵਿਸ਼ਵ ਦੇ ਮਾਲਿਕ ਬਣ ਜਾਂਦੇ ਹੋ। ਜੋ
ਨਵੇਂ - ਨਵੇਂ ਬੱਚੇ ਪੜ੍ਹਨ ਦੇ ਲਈ ਆਉਂਦੇ ਹਨ। ਉਹਨਾਂ ਨੂੰ ਵੀ ਕੋਈ ਘਾਟਾ ਨਹੀਂ ਹੁੰਦਾ। ਭਾਵੇਂ
ਪਿਛਾੜੀ ਵਿੱਚ ਆਏ ਹਨ ਪਰ ਥੋੜੀ ਮਿਹਨਤ ਕਰ ਪੁਰਾਣਿਆਂ ਨਾਲੋਂ ਵੀ ਅੱਗੇ ਜਾ ਸਕਦੇ ਹਨ।
ਗੀਤ:-
ਜਾਗ ਸਜਨੀਆਂ
ਜਾਗ...
ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਨੇ ਗੀਤ ਸੁਣਿਆ। ਰੂਹਾਨੀ ਬਾਪ ਨੇ ਕਿਹਾ, ਇੱਥੇ ਤੁਸੀਂ ਬੱਚਿਆਂ
ਨੂੰ ਆਤਮ - ਅਭਿਮਾਨੀ ਹੋ ਬੈਠਣਾ ਹੁੰਦਾ ਹੈ। ਪਰਮਪਿਤਾ ਪਰਮਾਤਮਾ ਅਤੇ ਬੱਚੇ ਆਕੇ ਮਿਲੇ ਹਨ। ਇਸਨੂੰ
ਕਿਹਾ ਜਾਂਦਾ ਹੈ ਆਤਮਾਵਾਂ ਅਤੇ ਪਰਮਪਿਤਾ ਪਰਮਾਤਮਾ ਦਾ ਇਸ ਸ੍ਰਿਸ਼ਟੀ ਤੇ ਮੇਲਾ ਹੈ। ਇਹ ਮੇਲਾ ਇੱਕ
ਹੀ ਵਾਰ ਹੁੰਦਾ ਹੈ। ਅਧਾਕਲਪ ਸਤਿਯੁਗ ਤ੍ਰੇਤਾ ਵਿਚ ਕੋਈ ਬੁਲਾਉਂਦੇ ਹੀ ਨਹੀਂ। ਤੁਸੀਂ ਬੱਚੇ ਸੁਖੀ
ਰਹਿੰਦੇ ਹੋ, ਜੋ ਸੁੱਖ ਤੁਸੀਂ ਆਤਮਾਵਾਂ ਹੁਣੇ ਪਾ ਰਹੀਆਂ ਹੋ। ਤੁਸੀਂ ਪਹਿਲਾ ਸਤੋਪ੍ਰਧਾਨ ਸੀ, ਹੁਣ
ਤਮੋਪ੍ਰਧਾਨ ਪਤਿਤ ਬਣ ਗਏ ਹੋ ਫਿਰ ਬਾਪ ਪਾਵਨ ਬਣਾਉਂਦੇ ਹਨ। ਜਦੋਂ ਪੁਜਾਰੀ ਬਣਦੇ ਹੋ ਤਾਂ ਦੁਖੀ
ਹੁੰਦੇ ਹੋ। 5 ਵਿਕਾਰਾਂ ਦੇ ਕਾਰਨ ਹੀ ਦੁੱਖ ਹੁੰਦਾ ਹੈ। ਜਿੰਨਾ - ਜਿਨ੍ਹਾਂ ਪੌੜ੍ਹੀ ਉਤਰਦੇ ਜਾਂਦੇ
ਹੋ ਉਤਨਾ ਦੁਖੀ ਹੁੰਦੇ ਜਾਂਦੇ ਹੋ। ਹੁਣ ਤੁਸੀਂ ਜਾਣਦੇ ਹੋ ਦੁੱਖ ਦੇ ਪਹਾੜ ਡਿੱਗਣੇ ਹਨ। ਇਸ ਪੁਰਾਣੀ
ਦੁਨੀਆਂ ਦਾ ਹੁਣ ਵਿਨਾਸ਼ ਹੋਣਾ ਹੈ। ਤੁਹਾਡੀ ਬੁੱਧੀ ਜਾਣਦੀ ਹੈ - ਬਾਬਾ ਹੈ ਨਿਰਾਕਾਰ, ਉਹ ਟੀਚਰ
ਬਣਕੇ ਸਾਨੂੰ ਸਾਲੀਗ੍ਰਾਮਾਂ ਨੂੰ ਪੜ੍ਹਾਉਂਦੇ ਹਨ। ਕਹਿੰਦੇ ਹਨ ਬੱਚਿਓ, ਮੈਂ ਫਿਰ ਤੋਂ ਤੁਹਾਨੂੰ
ਵਿਸ਼ਵ ਦਾ ਮਾਲਿਕ ਬਣਾਉਣ ਆਇਆ ਹਾਂ। 5 ਹਜ਼ਾਰ ਵਰ੍ਹੇ ਪਹਿਲੇ ਵੀ ਤੁਸੀਂ ਸਵਰਗ ਦੇ ਮਾਲਿਕ ਸੀ, ਯਾਦ
ਹੈ ਨਾ। ਸੰਗਮ ਤੇ ਹੀ ਤੁਹਾਨੂੰ ਬਣਾਇਆ ਸੀ। ਹੁਣ ਫਿਰ ਤੋਂ ਤੁਹਾਨੂੰ ਮਨੁੱਖ ਤੋਂ ਦੇਵਤਾ, ਬੈਕੁੰਠ
ਸਵਰਗ ਦਾ ਮਾਲਿਕ ਬਣਾਉਣ ਆਇਆ ਹਾਂ। ਤੁਹਾਨੂੰ ਇਹ ਵਰਸਾ ਦਿੱਤਾ ਸੀ ਫਿਰ ਤੁਹਾਨੂੰ 84 ਜਨਮ ਲੈਣੇ ਪਏ।
ਹੁਣ ਤੁਹਾਡੇ 84 ਜਨਮ ਪੂਰੇ ਹੋਏ ਹਨ। ਹੁਣ ਮੈਂ ਆਇਆ ਹਾਂ, ਫਿਰ ਤੁਹਾਨੂੰ ਪਹਿਲੇ ਨੰਬਰ ਜਨਮ ਤੋਂ
ਸ਼ੁਰੂ ਕਰਨਾ ਹੈ। ਮੈਂ ਤੁਹਾਡਾ ਬਾਪ ਤੁਹਾਨੂੰ ਪੜ੍ਹਾਉਂਦਾ ਵੀ ਹਾਂ। ਹੁਣ ਬਾਪ ਪੜ੍ਹਾਉਣ ਦੀ ਫ਼ੀਸ
ਬੱਚਿਆਂ ਤੋਂ ਲੈਣਗੇ? ਬੱਚਿਆਂ ਕੋਲੋਂ ਫ਼ੀਸ ਕਿਵੇਂ ਲੈਣਗੇ! ਇੱਕ ਪਾਈ ਵੀ ਫ਼ੀਸ ਨਹੀਂ ਲੈਂਦੇ ਹਨ।
ਕਿੰਨਾ ਦੂਰ ਪਰਮਧਾਮ ਤੋਂ ਆਉਂਦਾ ਹਾਂ ਤੁਹਾਨੂੰ ਪੜ੍ਹਾਉਣ। ਇਹ ਨੌਕਰੀ ਕਰਨ ਰੋਜ਼ ਆਉਂਦਾ ਹਾਂ। ਕਿਸੇ
ਦੀ ਨੌਕਰੀ ਕਿਤੇ ਦੂਰ ਹੁੰਦੀ ਹੈ ਤਾਂ ਰੋਜ਼ ਆਉਣਾ - ਜਾਣਾ ਹੁੰਦਾ ਹੈ ਨਾ। ਤੁਸੀਂ ਜਾਣਦੇ ਹੋ ਬਾਬਾ
ਗਿਆਨ ਦਾ ਸਾਗਰ ਹੈ, ਜੋ ਸਾਨੂੰ ਸ੍ਰਿਸ਼ਟੀ ਦੇ ਆਦਿ ਮੱਧ ਅੰਤ ਦਾ ਗਿਆਨ ਦਿੰਦੇ ਹਨ। ਭਗਵਾਨੁਵਾਚ -
ਮੈਂ ਨਿਰਾਕਾਰ ਪਰਮਾਤਮਾ ਹਾਂ, ਨਾ ਕਿ ਕ੍ਰਿਸ਼ਨ। ਤੁਸੀਂ ਜਿਸ ਕ੍ਰਿਸ਼ਨ ਨੂੰ ਭਗਵਾਨ ਸਮਝਦੇ ਹੋ, ਉਹ
ਭਗਵਾਨ ਹੋ ਨਾ ਸਕੇ। ਉਹ ਤਾਂ ਪੂਰੇ 84 ਜਨਮ ਲੈਂਦੇ ਹਨ। ਭਗਵਾਨ ਨੂੰ ਆਪਣਾ ਸ਼ਰੀਰ ਨਹੀਂ ਹੈ। ਜਿਵੇਂ
ਤੁਸੀਂ ਆਤਮਾ ਹੋ ਉਹ ਵੀ ਆਤਮਾ ਹੈ। ਪਰ ਸਿਰਫ਼ ਆਤਮਾ ਕਹਿਣ ਨਾਲ ਸਭ ਦੇ ਨਾਲ ਮਿਲ ਜਾਣਗੇ ਇਸਲਈ ਮੈਨੂੰ
ਪਰਮ ਆਤਮਾ ਕਹਿੰਦੇ ਹਨ। ਡਰਾਮਾ ਪਲੈਨ ਅਨੁਸਾਰ ਮੇਰਾ ਆਤਮਾ ਦਾ ਨਾਮ ਸ਼ਿਵ ਹੈ। ਮੈਂ ਹਾਂ ਨਿਰਾਕਾਰ।
ਮੈਨੂੰ ਬੁਲਾਉਂਦੇ ਹੀ ਹਨ - ਸ਼ਿਵਬਾਬਾ। ਅਸਲ ਮੇਰਾ ਨਾਮ ਇੱਕ ਹੀ ਹੈ। ਬਾਕੀ ਵੱਖ - ਵੱਖ ਨਾਮ ਰੱਖ
ਦਿੱਤੇ ਹਨ। ਮੇਰਾ ਨਾਮ ਕੋਈ ਰੂਦ੍ਰ ਹੈ ਨਹੀਂ। ਨਾ ਕ੍ਰਿਸ਼ਨ ਨੇ ਕੋਈ ਯੱਗ ਰਚਿਆ ਹੈ। ਇਹ ਸਭ ਹੈ ਝੂਠ।
ਮੈਂ ਹੀ ਆਕੇ ਤੁਹਾਨੂੰ ਸੱਚ ਦੱਸਦਾ ਹਾਂ। ਤੁਹਾਨੂੰ ਸੱਚ - ਸੱਚ ਨਰ ਤੋਂ ਨਾਰਾਇਣ ਬਨਾਉਣ ਆਇਆ ਹਾਂ।
ਮੇਰਾ ਘਰ ਬਹੁਤ ਦੂਰ ਹੈ। ਇੱਥੇ ਆਕੇ ਇਸ ਸ਼ਰੀਰ ਦਵਾਰਾ ਤੁਹਾਨੂੰ ਪੜ੍ਹਾਉਂਦਾ ਹਾਂ। ਸਾਰਾ ਦਿਨ ਇਸ
ਵਿੱਚ ਬੈਠਦਾ ਨਹੀਂ ਹਾਂ। ਚੱਕਰ ਲਗਾਉਂਦਾ ਰਹਿੰਦਾ ਹਾਂ। ਮੇਰੀ ਗਲਾਨੀ ਕਰਨ ਦੇ ਕਾਰਨ ਤੁਸੀਂ ਬਹੁਤ
ਦੁੱਖੀ, ਮਹਾਨ ਪਤਿਤ ਬਣ ਗਏ ਹੋ। ਬ੍ਰਹਮਾ ਨੂੰ ਵੀ ਕੋਈ ਆਦਿ ਦੇਵ ਕਹਿੰਦੇ, ਕੋਈ ਐਡਮ ਕਹਿੰਦੇ, ਕੋਈ
ਮਹਾਵੀਰ ਕਹਿੰਦੇ, ਤੁਸੀਂ ਪ੍ਰਜਾਪਿਤਾ ਕਹਿੰਦੇ ਹੋ। ਤੁਸੀਂ ਮੈਨੂੰ ਅੱਧਾਕਲਪ ਯਾਦ ਕੀਤਾ ਹੈ, ਇਸਲਈ
ਮੈਨੂੰ ਇਸ ਪਰਾਏ ਦੇਸ਼ ਵਿੱਚ ਆਉਣਾ ਪੈਂਦਾ ਹੈ। ਸਾਰੇ ਪਤਿਤ ਦੁੱਖੀ ਹਨ। ਆਰਫ਼ਨਸ ਹਨ। ਧਨੀ - ਧੋਰੀ
ਹੈ ਨਹੀਂ। ਆਰਫਨ ਨੂੰ ਪੜ੍ਹਾਉਣ ਦੇ ਲਈ ਗੌਰਮਿੰਟ ਵੀ ਫੀਸ ਨਹੀਂ ਲੈਂਦੀ ਹੈ। ਇਹ ਤਾਂ ਬਹੁਤ ਵੱਡੀ
ਰੂਹਾਨੀ ਗੌਰਮਿੰਟ ਹੈ। ਬੇਹੱਦ ਦੇ ਬਾਪ ਨੂੰ ਕੋਈ ਜਾਣਦੇ ਨਹੀਂ ਹਨ। ਕਿੰਨੇ ਜਪ - ਤਪ - ਦਾਨ- ਪੁੰਨ
ਆਦਿ ਕਰਦੇ ਹਨ। ਪੁੱਛਿਆ ਜਾਂਦਾ ਹੈ ਇਹ ਕਿਉਂ ਕਰਦੇ ਹੋ? ਤਾਂ ਕਹਿਣਗੇ ਇਸ ਨਾਲ ਭਗਵਾਨ ਦੇ ਕੋਲ
ਪਹੁੰਚ ਜਾਵਾਂਗੇ। ਕੋਈ ਜਪ - ਤਪ ਕਰਨ ਨਾਲ ਪਹੁੰਚੇਗਾ, ਕੋਈ ਸ਼ਾਸ਼ਤਰ ਪੜ੍ਹਣ ਨਾਲ। ਬਾਪ ਕਹਿੰਦੇ ਹਨ
- ਇਵੇਂ ਤਾਂ ਹੈ ਨਹੀਂ। ਭਗਤੀ ਕਰਦੇ - ਕਰਦੇ ਤਾਂ ਤੁਸੀਂ ਹੋਰ ਹੀ ਪਤਿਤ ਬਣ ਗਏ ਹੋ। ਪੰਖ ਟੁੱਟ ਗਏ
ਹਨ। ਤੁਸੀਂ ਉੱਡ ਨਹੀਂ ਸਕਦੇ ਹੋ, ਜਦੋਂ ਤੱਕ ਤੁਹਾਡੇ ਵਿੱਚ ਗਿਆਨ - ਘ੍ਰਿਤ ਨਾ ਪਵੇ। ਘ੍ਰਿਤ ਮਤਲਬ
ਪੈਟ੍ਰੋਲ ਖਤਮ ਹੋਣ ਨਾਲ ਜੋਤੀ ਬੁਝ ਗਈ ਹੈ। ਫਿਰ ਤੋਂ ਆਕੇ ਮੈਂ ਭਰਦਾ ਹਾਂ।
ਤੁਸੀਂ ਜਾਣਦੇ ਹੋ - ਬਾਬਾ
ਆਇਆ ਹੋਇਆ ਹੈ। ਇੱਥੇ ਤੁਸੀਂ ਖੁਸ਼ੀ ਨਾਲ ਰਹਿੰਦੇ ਹੋ। ਘਰ ਵਿੱਚ ਜਾਣ ਨਾਲ ਤੁਸੀਂ ਭੁੱਲ ਜਾਂਦੇ ਹੋ।
ਤੁਹਾਡੇ ਤੋੰ ਮੈਂ ਇਸ ਪੜ੍ਹਾਈ ਦੀ ਫ਼ੀਸ ਨਹੀਂ ਲੈਂਦਾ ਹੈ। ਤੁਸੀਂ ਕਹਿੰਦੇ ਹੋ ਇਹ ਚਾਵਲ ਮੁੱਠੀ
ਦਿੰਦੇ ਹਾਂ। ਇਹ ਚਾਵਲ ਮੁੱਠੀ ਤਾਂ ਤੁਸੀਂ ਭਗਤੀ ਮਾਰਗ ਵਿੱਚ ਦਿੰਦੇ ਆਏ ਹੋ, ਜਿਸਦਾ ਰਿਟਰਨ ਫਿਰ
ਦੂਸਰੇ ਜਨਮ ਵਿੱਚ ਮਿਲਦਾ ਹੈ। ਹੁਣ ਤੁਸੀਂ ਜਾਣਦੇ ਹੋ - ਬਾਪ ਸਮੁੱਖ ਬੈਠੇ ਹਨ, ਫ੍ਰੀ ਪੜ੍ਹਾਉਂਦੇ
ਹਨ ਕਿਉਂਕਿ ਜਾਣਦੇ ਹਨ ਇਹਨਾਂ ਦੇ ਕੋਲ ਰੱਖਿਆ ਹੀ ਕੀ ਹੈ। ਤਾਂ ਬਾਪ ਥੋੜੇ ਹੀ ਤੁਹਾਡੇ ਤੋਂ ਕੁਝ
ਲੈਣਗੇ। ਉਸ ਪੜ੍ਹਾਈ ਤੇ ਤਾਂ ਕਿੰਨਾ ਖਰਚਾ ਕਰਨਾ ਪੈਂਦਾ ਹੈ। ਕਿੰਨੇ ਇਮਤਿਹਾਨ ਪਾਸ ਕਰਨੇ ਪੈਂਦੇ
ਹਨ। ਮੈਂ ਤਾਂ ਇੱਕ ਹੀ ਪੜ੍ਹਾਈ ਪੜ੍ਹਾਉਂਦਾ ਹਾਂ। ਸਕੂਲ ਵਿੱਚ ਜੋ ਆਉਂਦੇ ਜਾਂਦੇ ਹਨ, ਉਹਨਾਂ ਨੂੰ
ਐਡ ਕਰਦਾ ਜਾਂਦਾ ਹਾਂ। ਹਾਂ ਜੋ ਲੇਟ ਆਉਂਦੇ ਹਨ, ਉਹਨਾਂ ਨੂੰ ਥੋੜ੍ਹੀ ਮਿਹਨਤ ਜਾਸਤੀ ਕਰਨੀ ਪੈਂਦੀ
ਹੈ। ਉਹਨਾਂ ਦੇ ਬਦਲੇ ਵਿੱਚ ਦੇਰੀ ਤੋਂ ਆਉਣ ਵਾਲਿਆਂ ਨੂੰ ਚੰਗੀ ਪੋਆਇੰਟਸ ਮਿਲਦੀ ਹੈ। ਜੋ ਜਲਦੀ -
ਜਲਦੀ ਪੜ੍ਹਦੇ ਹਨ ਉਹਨਾਂ ਨੂੰ ਕੁੱਝ ਘਾਟਾ ਨਹੀਂ ਹੈ। ਨਵੀਂ - ਨਵੀਂ ਚੰਗੀਆਂ ਪੋਆਇੰਟਸ ਮਿਲਣ ਨਾਲ
ਪੁਰਾਣਿਆਂ ਤੋਂ ਵੀ ਤਿੱਖੇ ਜਾਂਦੇ ਹਨ। ਬਾਪ ਕਹਿੰਦੇ ਹਨ - ਸ਼ੁਰੂ ਵਿੱਚ ਜੋ ਆਏ ਉਹ ਕਿੰਨੇ ਭਗੰਤੀ
ਹੋ ਗਏ। ਚੰਗਾ ਹੋਇਆ ਜੋ ਤੁਸੀਂ ਦੇਰੀ ਨਾਲ ਆਏ ਸੋ ਫਿਰ ਤੁਹਾਨੂੰ ਗੁਹੇ ਤੇ ਗੁਹੇ ਪੁਆਇੰਟਸ ਮਿਲਦੀਆਂ
ਹਨ। ਬਾਪ ਕਹਿੰਦੇ ਹਨ - ਜਿਸਮਾਨੀ ਪੜ੍ਹਾਈ ਵੀ ਪੜ੍ਹੋ। ਸ਼ਰੀਰ ਨਿਰਵਾਹ ਅਰਥ ਧੰਧਾ ਧੋਰੀ ਭਾਵੇਂ ਕਰੋ
ਸਿਰਫ਼ ਮੈਨੂੰ ਯਾਦ ਕਰੋ ਅਤੇ ਚੱਕਰ ਨੂੰ ਯਾਦ ਕਰੋ। ਇਹ ਭੁੱਲਣਾ ਨਹੀਂ ਚਾਹੀਦਾ ਹੈ। ਇਹ ਤਾਂ ਸਮਝਦੇ
ਹੋ ਨਾ ਕਿ ਹੁਣ ਸਾਡੇ 84 ਜਨਮਾਂ ਦਾ ਅੰਤ ਹੈ।
ਬਾਪ ਸਮਝਾਉਂਦੇ ਹਨ ਮੈਨੂੰ
ਯਾਦ ਕਰੋ ਤਾਂ ਤੁਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਵੋਗੇ ਯਾਦ ਤਾਂ ਤੁਸੀਂ ਬਾਪ ਨੂੰ ਵੀ ਕਰਦੇ
ਹੋ, ਪਤੀ ਨੂੰ ਵੀ ਕਰਦੇ ਹੋ। ਹੁਣ ਮੈਂ ਤੁਹਾਡਾ ਪਤੀਆਂ ਦਾ ਪਤੀ ਹਾਂ, ਬਾਪਾਂ ਦਾ ਬਾਪ ਹਾਂ, ਟੀਚਰ
ਵੀ ਹਾਂ ਮੈਂ ਤੁਹਾਡਾ ਸਭ ਕੁਝ ਹਾਂ ਸੁੱਖ ਦੇਣ ਵਾਲਾ ਹਾਂ ਉਹ ਪਤਿਤ ਸੰਬੰਧੀ ਆਦਿ ਤਾਂ ਤੁਹਾਨੂੰ
ਦੁੱਖ ਹੀ ਦੇਣਗੇ ਸਤਿਯੁਗ ਵਿੱਚ ਕੋਈ ਕਿਸ ਨੂੰ ਦੁੱਖ ਨਹੀਂ ਦਿੰਦੇ। ਹੁਣ ਮੈਂ ਆਇਆ ਹਾਂ ਸਤਿਯੁਗ ਦਾ
ਰਾਜ - ਭਾਗ ਦੇਣ। ਤੁਸੀਂ ਜਾਣਦੇ ਹੋ ਇਸ ਸੰਗਮ ਤੇ ਹੀ ਬਾਪ ਤੋਂ ਅਸੀਂ ਵਰਸਾ ਲੈਂਦੇ ਹਾਂ। ਹੁਣ
ਜਿੰਨਾ ਤੁਸੀਂ ਪੜੋਗੇ। ਪੜ੍ਹਾਈ ਵੀ ਬਹੁਤ ਸਹਿਜ ਹੈ। ਇਹ ਹੈ ਹੀ ਸਹਿਜ ਗਿਆਨ, ਸਹਿਜ ਯਾਦ। ਮੌਤ ਵੀ
ਸਾਹਮਣੇ ਖੜਾ ਹੈ। ਮੈਂ ਆਇਆ ਹਾਂ ਤੁਸੀਂ ਸਭ ਨੂੰ ਲੈ ਜਾਣ ਇਸਲਈ ਮੈਨੂੰ ਕਾਲਾਂ ਦਾ ਕਾਲ ਵੀ ਕਹਿੰਦੇ
ਹਨ। ਇਹ ਵੀ ਕਹਿੰਦੇ ਹਨ ਕਿ ਇਨ੍ਹਾਂ ਨੂੰ ਕਾਲ ਖਾ ਗਿਆ। ਕਾਲ ਸ਼ਰੀਰ ਨੂੰ ਖਾਂਦਾ ਹੈ, ਆਤਮਾ ਨੂੰ
ਤਾਂ ਖਾ ਨਾ ਸਕੇ। ਆਤਮਾ ਤਾਂ ਇੱਕ ਸ਼ਰੀਰ ਛੱਡ ਦੂਜਾ ਜਾਕੇ ਲੈਂਦੀ ਹੈ। ਪਾਰ੍ਟ ਵਜਾਉਂਦੀ ਹੈ। ਹੁਣ
ਤੁਸੀਂ ਜਾਣਦੇ ਹੋ ਇੱਕ ਹੀ ਧੱਕ ਨਾਲ ਇਹ ਸਭ ਖਲਾਸ ਹੋ ਜਾਵੇਗਾ, ਮੌਤ ਇਵੇਂ ਹੋਣਾ ਹੈ ਜੋ ਕੋਈ ਕਿਸ
ਦੇ ਲਈ ਰੋਏਗਾ ਨਹੀਂ। ਸਾਰਿਆਂ ਨੂੰ ਵਾਪਿਸ ਜਾਣਾ ਹੀ ਹੈ। ਰੋਂਦੇ ਤਾਂ ਹਨ ਜਦਕਿ ਪੁਨਰਜਨਮ ਫਿਰ ਫਿਰ
ਦੁੱਖ ਦੀ ਦੁਨੀਆਂ ਵਿੱਚ ਹੀ ਲੈਂਦੇ ਹਨ। ਤੁਸੀਂ ਬਾਪ ਨੂੰ ਬੁਲਾਉਂਦੇ ਵੀ ਇਸਲਈ ਹੀ ਹੋ ਕਿ ਬਾਬਾ
ਸਾਨੂੰ ਆਪਣੇ ਨਾਲ ਲੈ ਜਾਓ। ਤਾਂ ਹੁਣ ਬਾਬਾ ਆਇਆ ਹੋਇਆ ਹੈ, ਜੋ ਵੀ ਮਨੁੱਖ ਮਾਤਰ ਹਨ ਸਭ ਨੂੰ ਲੈ
ਜਾਂਦੇ ਹਨ। ਵਿਨਾਸ਼ ਹੋਵੇਗਾ ਤਾਂ ਸਭ ਮਰਨਗੇ। ਰਹੇਗਾ ਕੋਈ ਨਹੀਂ। ਗੌਰਮਿੰਟ ਆਪਣੀ ਪਲਾਨ ਬਣਾ ਰਹੀ
ਹੈ। ਮਨੁੱਖ ਸ੍ਰਿਸ਼ਟੀ ਤਾਂ ਵਧਦੀ ਹੀ ਜਾਂਦੀ ਹੈ। ਛੋਟੀ - ਛੋਟੀ ਟਾਲ ਟਾਲੀਆਂ ਵਿੱਚ ਵੀ ਕਿੰਨੇ ਪੱਤੇ
ਨਿਕਲ ਆਉਂਦੇ ਹਨ। ਝਾੜ ਤਾਂ ਵਧੇਗਾ ਹੀ। ਪਰ ਉਨ੍ਹਾਂ ਦੀ ਉਮਰ ਵੀ ਜਰੂਰ ਹੈ। ਕਲਪ ਵਰੀਕ੍ਸ਼ ਦੀ ਉਮਰ
ਕੋਈ ਲੱਖਾਂ ਵਰ੍ਹੇ ਥੋੜੀ ਹੋ ਸਕਦੀ ਹੈ। ਹੁਣ ਬਾਪ ਤੁਹਾਨੂੰ ਪੜ੍ਹਾ ਰਹੇ ਹਨ, ਪੂਜਯ ਦੇਵੀ - ਦੇਵਤਾ
ਬਣਾਉਣ ਦੇ ਲਈ। ਪਹਿਲੇ - ਪਹਿਲੇ ਬਾਪ ਤੁਹਾਨੂੰ ਹੀ ਮਿਲਦਾ ਹੈ ਹੋਰ ਧਰਮ ਵਾਲੇ ਤਾਂ ਆਉਂਦੇ ਹੀ
ਪਿਛਾੜੀ ਵਿੱਚ ਹਨ। ਸਤਿਯੁਗ ਵਿੱਚ ਤੁਸੀਂ ਆਉਂਦੇ ਹੋ। ਪੜ੍ਹਾਉਂਦਾ ਵੀ ਤੁਹਾਨੂੰ ਹਾਂ। ਸਿਰਫ ਕਹਿੰਦਾ
ਹਾਂ ਪਾਵਨ ਦੁਨੀਆਂ ਵਿੱਚ ਚਲਣਾ ਹੈ ਤਾਂ ਵਿਕਾਰ ਵਿੱਚ ਨਾ ਜਾਓ। ਫਿਰ ਵੀ ਤੁਸੀਂ ਮੰਨਦੇ ਕਿਓਂ ਨਹੀਂ
ਹੋ, ਵਿਸ਼ ਬਿਨਾਂ ਤੁਸੀਂ ਰਹਿ ਨਹੀਂ ਸਕਦੇ ਹੋ? ਮੇਰੀ ਮੱਤ ਤੇ ਨਹੀਂ ਚੱਲੋਗੇ ਤਾਂ ਉੱਚ ਪਦਵੀ ਵੀ ਨਹੀਂ
ਪਾਵੋਗੇ। ਤੁਹਾਡੀ ਆਸ਼ਾ ਹੀ ਸੀ ਕ੍ਰਿਸ਼ਨਪੁਰੀ ਵਿੱਚ ਜਾਣ ਦੀ। ਤਾਂ ਕ੍ਰਿਸ਼ਨ ਦੀ ਰਾਜਧਾਨੀ ਵਿਚ ਜਾਵੋਗੇ
ਜਾਂ ਪ੍ਰਜਾ ਵਿੱਚ? ਕ੍ਰਿਸ਼ਨ ਦੇ ਨਾਲ ਖੇਡ - ਪਾਲ ਪ੍ਰਿੰਸ - ਪ੍ਰਿੰਸੇਜ ਹੀ ਕਰਨਗੇ। ਪ੍ਰਜਾ ਥੋੜੀ
ਕਰੇਗੀ। ਇਹ ਮੰਮਾ ਬਾਬਾ ਵੀ ਪੜ੍ਹ ਰਹੇ ਹਨ। ਤੁਸੀਂ ਜਾਣਦੇ ਹੋ ਇਹ ਰਾਧੇ - ਕ੍ਰਿਸ਼ਨ ਫਿਰ ਸਵੰਬਰ ਦੇ
ਬਾਦ ਲਕਸ਼ਮੀ - ਨਾਰਾਇਣ ਬਣਨਗੇ। ਰਾਜਾਈ ਵਾਲਿਆਂ ਦੀ ਹੀ ਮਾਲਾ ਬਣਦੀ ਹੈ ਨਾ। 8 ਦਾਣੇ ਵਿੱਚ ਆਓ,
ਅੱਛਾ 8 ਵਿੱਚ ਨਹੀਂ ਤਾਂ 108 ਵਿੱਚ ਤਾਂ ਆਓ। ਘੱਟ ਤੋਂ ਘੱਟ 16108 ਵਿੱਚ ਤਾਂ ਆਓ। ਇਹ ਹੈ ਹੀ
ਰਾਜਯੋਗ। ਬਾਪ ਦੀ ਸ਼੍ਰੀਮਤ ਤੇ ਚਲਣਾ ਚਾਹੀਦਾ ਹੈ। ਘਰ ਦੇ ਭਾਤੀਆਂ ਨੂੰ ਵੀ ਸਮਝਾਓ। ਬਾਪ ਤੁਹਾਨੂੰ
ਸਮਝਾਉਂਦੇ ਹਨ, ਹੋਰਾਂ ਨੂੰ ਸਮਝਾਉਣ ਦੇ ਲਈ। ਪੁਰਾਣੀ ਦੁਨੀਆਂ ਦਾ ਵਿਨਾਸ਼ ਹੋਣਾ ਹੀ ਹੈ। ਮਹਾਭਾਰਤ
ਦੀ ਲੜਾਈ ਵੀ ਪ੍ਰਸਿੱਧ ਹੈ ਜਦਕਿ ਭਗਵਾਨ ਆਇਆ ਸੀ। ਭਗਵਾਨ ਨੇ ਹੀ ਆਕੇ ਰਾਜਯੋਗ ਸਿਖਾਇਆ ਸੀ, ਸ੍ਵਰਗ
ਦੀ ਸਥਾਪਨਾ ਅਤੇ ਨਰਕ ਦਾ ਵਿਨਾਸ਼ ਹੋਇਆ, ਇਹ ਸਮੇਂ ਉਹ ਹੀ ਹੈ। ਫਿਰ ਰਾਜਧਾਨੀ ਸਥਾਪਨ ਹੋ ਜਾਵੇਗੀ।
ਸਤਿਯੁਗ ਵਿੱਚ ਦੂਜਾ ਧਰਮ ਹੁੰਦਾ ਹੀ ਨਹੀਂ। ਭਾਰਤ ਕਿੰਨਾ ਸਿਰਤਾਜ ਸੀ, ਕਿੰਨਾ ਸਾਹੂਕਾਰ ਸੀ,
ਕ੍ਰਿਸ਼ਚਨ ਲੋਕ ਸਭ ਇੱਥੇ ਤੋਂ ਹੀ ਸਾਹੂਕਾਰ ਹੋਏ ਹਨ। ਸੋਮਨਾਥ ਦੇ ਮੰਦਿਰ ਤੋਂ ਵੀ ਕਿੰਨਾ ਮਾਲ ਲੈ
ਗਏ, ਊਂਟ ਭਰਕੇ। ਇਹ ਤਾਂ ਇੱਕ ਮੰਦਿਰ ਦੀ ਗੱਲ ਹੈ। ਭਾਰਤ ਵਿੱਚ ਬਹੁਤ ਮੰਦਿਰ ਸਨ। ਬਾਪ ਸਾਰੇ ਝਾੜ
ਦਾ ਰਾਜ਼ ਸਮਝਾਉਂਦੇ ਹਨ। ਮੈਂ ਬੀਜ ਉੱਪਰ ਵਿੱਚ ਹਾਂ। ਇਹ ਉਲਟਾ ਝਾੜ ਹੈ ਨਾ। ਨਾਲੇਜਫੁਲ ਮੈਂ ਹਾਂ।
ਤੁਸੀਂ ਮੈਨੂੰ ਪੁਕਾਰਦੇ ਹੀ ਹੋ ਪਤਿਤ - ਪਾਵਨ ਆਓ। ਫਿਰ ਵੀ ਕਹਿ ਦਿੰਦੇ ਨਾਮ ਰੂਪ ਤੋਂ ਨਿਆਰਾ ਹੈ।
ਰਾਵਣ ਨੇ ਸਭ ਨੂੰ ਇੱਕਦਮ ਬੇਸਮਝ ਬਣਾ ਦਿੱਤਾ ਹੈ। ਹੁਣ ਤੁਹਾਨੂੰ ਸਮ੍ਰਿਤੀ ਆਈ ਹੈ, ਸਾਡਾ ਬਾਪ ਕੌਣ
ਹੈ। ਇਹ ਚੱਕਰ ਕਿਵੇਂ ਫਿਰਦਾ ਹੈ। ਸਭ ਦੀ ਸਮਝ ਤਾਂ ਇੱਕ ਨਹੀਂ ਹੁੰਦੀ। ਇੱਕ ਦੀ ਸਮਝ ਨਾ ਮਿਲੇ ਦੂਜੇ
ਨਾਲ। ਇੱਕ ਦੇ ਫੀਚਰਜ਼ ਨਾ ਮਿਲਣ ਦੂਜੇ ਨਾਲ। ਤਾਂ ਹੁਣ ਤੁਸੀਂ ਬੱਚਿਆਂ ਨੂੰ ਬਾਪ ਦਾ ਬਣਨਾ ਚਾਹੀਦਾ
ਹੈ ਨਾ। ਉਹ ਬਾਪ ਵੀ ਹੈ, ਟੀਚਰ ਵੀ ਤਾਂ ਸਤਿਗੁਰੂ ਵੀ ਹੈ। ਤੁਸੀਂ ਜਾਣਦੇ ਹੋ ਇਹ ਫੀਸ ਕੁਝ ਲੈਂਦੇ
ਨਹੀਂ ਹਨ। ਬਗੈਰ ਕੌੜੀ ਖਰਚਾ ਤੁਹਾਨੂੰ 21 ਜਨਮਾਂ ਦੇ ਲਈ ਰਜਾਈ ਮਿਲ ਜਾਂਦੀ ਹੈ। ਤੁਸੀਂ ਭਗਤੀ
ਮਾਰਗ ਵਿੱਚ ਈਸ਼ਵਰ ਅਰਥ ਕੁਝ ਦਿੰਦੇ ਸੀ ਤਾਂ ਦੂਜੇ ਜਨਮ ਵਿੱਚ ਤੁਹਾਨੂੰ ਮਿਲਦਾ ਸੀ। ਹੁਣ ਤਾਂ ਮੈਂ
ਡਾਇਰੈਕਟ ਆਕੇ ਭਾਰਤ ਨੂੰ ਸ੍ਵਰਗ ਬਣਾਉਂਦਾ ਹਾਂ। ਇਸ ਵਿਚ ਜੋ ਕੁਝ ਖਰਚਾ ਲੱਗਦਾ ਹੈ, ਉਹ ਬੱਚਿਆਂ
ਦਾ ਹੀ ਲਗਦਾ ਹੈ। ਬੱਚਿਆਂ ਨੂੰ ਹੀ ਕਹਿਣਗੇ ਖਰਚਾ ਕਰਨਾ ਹੈ। ਇਸ ਇੱਕ ਬ੍ਰਹਮਾ ਨੂੰ ਚੰਗੀ ਤਰ੍ਹਾਂ
ਪਕੜਿਆ ਖਰਚਾ ਕਰਨ ਦੇ ਲਈ। ਇਨ੍ਹਾਂ ਵਿਚ ਪ੍ਰਵੇਸ਼ ਕਰ ਇਨ੍ਹਾਂ ਤੋਂ ਸਭ ਕੁਝ ਕਰਾਇਆ। ਇਹ ਤਾਂ ਝੱਟ
ਸਵਾਹਾ ਹੋ ਗਿਆ। ਸਭ ਕੁਝ ਜੋ ਇਨ੍ਹਾਂ ਦੇ ਕੋਲ ਸੀ, ਸਭ ਦੇ ਦਿੱਤਾ। ਬਾਬਾ ਬੋਲੇ, ਬੇਗਰ ਬਣ ਜਾਓ
ਤਾਂ ਫਿਰ ਅਜਿਹਾ ਪ੍ਰਿੰਸ ਬਣਾਵਾਂਗਾ, ਸਾਕਸ਼ਾਤਕਾਰ ਕਰਵਾ ਦਿੱਤਾ। ਖਿਆਲ ਆਇਆ - ਹੁਣ ਇਹ ਕੀ ਕਰਾਂਗੇ।
ਵਿਨਾਸ਼ ਹੋਣਾ ਹੀ ਹੈ। ਬਾਬਾ ਨੇ ਕਿਹਾ ਬੰਦਰ ਮੁਆਫਿਕ ਮੁਠੀ ਬੰਦ ਨਹੀਂ ਕਰੋ, ਖੋਲ ਦੋ। ਝੱਟ ਖੋਲ
ਦਿੱਤੀ। ਨਹੀਂ ਤਾਂ ਇੰਨੇ ਬੱਚਿਆਂ ਦਾ ਖਰਚਾ ਕਿਵੇਂ ਚਲਦਾ। ਬੱਚੂ ਬਾਦਸ਼ਾਹ, ਪੀਰੁ ਵਜੀਰ ਇਹ ਹੋ ਗਿਆ।
ਇੱਕ ਨੂੰ ਹੀ ਪੈਸੇ ਦੇ ਲਈ ਫੜ ਲਿੱਤਾ। ਤੁਸੀਂ ਬੱਚਿਆਂ ਦੀ ਭੱਠੀ ਬਣਨੀ ਸੀ। ਸਕੂਲ ਵੀ ਬਣੇ ਸੀ।
ਹੁਣ ਤੁਸੀਂ ਹੁਸ਼ਿਆਰ ਹੋ ਫਿਰ ਹੋਰਾਂ ਨੂੰ ਵੀ ਪੜ੍ਹਾਉਂਦੇ ਹੋ। ਤੁਸੀਂ ਕਿੰਨਿਆਂ ਦਾ ਕਲਿਆਣ ਕਰਦੇ
ਹੋ। ਬਾਪ ਹੈ ਹੀ ਕਲਿਆਣਕਾਰੀ, ਸਭ ਨੂੰ ਨਰਕ ਤੋਂ ਕੱਢ ਸ੍ਵਰਗ ਵਿੱਚ ਲੈ ਜਾਂਦੇ ਹਨ। ਹੁਣ ਜਿੰਨਾ
ਪੁਰਸ਼ਾਰਥ ਕਰਨਗੇ ਉਨ੍ਹਾਂ ਉੱਚ ਪਦਵੀ ਪਾਉਣਗੇ। ਪ੍ਰਜਾ ਦੇ ਲਈ ਵੀ ਪ੍ਰਦਰਸ਼ਨੀਆਂ ਆਦਿ ਦੀਆਂ ਯੁਕਤੀਆਂ
ਹੋਰ ਵੀ ਨਿਕਲਦੀਆਂ ਰਹਿਣਗੀਆਂ। ਢੇਰ ਪ੍ਰਜਾ ਬਣਦੀ ਜਾਵੇਗੀ। ਰਾਜਾ - ਰਾਣੀ ਤਾਂ ਥੋੜੇ ਹੁੰਦੇ ਹਨ।
ਪ੍ਰਜਾ ਤਾਂ ਕਰੋੜਾਂ ਦੇ ਅੰਦਾਜ ਵਿੱਚ ਹੁੰਦੀ ਹੈ ਨਾ। ਕਿੰਗ ਕਵੀਨ ਤਾਂ ਇੱਕ ਹੈ। ਉੱਥੇ ਲੜਾਈ ਝਗੜਾ
ਆਦਿ ਹੁੰਦਾ ਨਹੀਂ। ਬੱਚੇ ਜਾਣਦੇ ਹਨ - ਹੁਣ ਤਾਂ ਮੌਤ ਸਾਹਮਣੇ ਖੜਿਆ ਹੈ। ਜਿੰਨਾ ਯੋਗ ਵਿੱਚ ਰਹਿਣਗੇ
ਉਤਨਾ ਪਾਪ ਆਤਮਾ ਤੋਂ ਪੁੰਨ ਆਤਮਾ ਬਣਨਗੇ ਹੋਰ ਕੋਈ ਉਪਾਏ ਹੈ ਨਹੀਂ। ਸਪੂਤ ਬੱਚੇ ਮਾਂ - ਬਾਪ ਨੂੰ
ਫਾਲੋ ਕਰਦੇ ਹਨ। ਬਾਪ ਪਾਵਨ ਬਣੇ, ਬੱਚਾ ਨਾ ਬਣੇ ਤਾਂ ਉਹ ਕਪੂਤ ਬੱਚਾ ਠਹਿਰਿਆ ਨਾ। ਇਸ ਵਿੱਚ ਤਾਂ
ਨਸ਼ਟਾਮੋਹਾ ਬਣਨਾ ਹੁੰਦਾ ਹੈ। ਮੇਰਾ ਤਾਂ ਇੱਕ ਸ਼ਿਵਬਾਬਾ ਦੂਜਾ ਨਾ ਕੋਈ। ਵਰਸਾ ਵੀ ਉਹਨਾਂ ਤੋਂ
ਮਿਲੇਗਾ। ਹੁਣ ਬਾਪ ਤੋਂ ਵਰਸਾ ਪਾਉਣਾ ਹੈ ਨਵੀਂ ਦੁਨੀਆਂ ਦਾ, ਤਾਂ ਪਤਿਤ ਨਾ ਬਣੋ। ਪਾਵਨ ਬਣਨ ਬਗੈਰ
ਨਵੀਂ ਦੁਨੀਆਂ ਵਿੱਚ ਜਾ ਨਹੀਂ ਸਕੋਗੇ। ਜਨਮ - ਜਨਮਾਂਤਰ ਦੇ ਪਾਪ ਕੀਤੇ ਹੋਏ ਹਨ, ਉਨ੍ਹਾਂ ਦੀ ਸਜ਼ਾ
ਭੋਗਣੀ ਪੈਂਦੀ ਹੈ। ਜਿਵੇਂ ਕਿ 63 ਜਨਮਾਂ ਦੇ ਪਾਪਾਂ ਦੀ ਸਜਾ ਮਿਲਦੀ ਹੈ। ਗਰਭਜੇਲ ਵਿੱਚ ਵੀ ਸਜਾ
ਭੋਗਦੇ ਹਨ। ਸਤਿਯੁਗ ਵਿੱਚ ਕੋਈ ਜੇਲ ਆਦਿ ਹੁੰਦੀ ਨਹੀਂ ਹੈ। ਹੈ ਹੀ ਸ੍ਵਰਗ। ਹੁਣ ਬਾਪ ਸਾਧਾਰਨ ਤਨ
ਵਿੱਚ ਆਏ ਹਨ, ਇਸਲਈ ਬਾਪ ਨੂੰ ਪਹਿਚਾਣਦੇ ਨਹੀਂ ਹਨ। ਬਾਪ ਦੇ ਨਾਲ ਯੋਗ ਲਗਾਉਣ ਨਾਲ ਹੀ ਆਤਮਾ ਪਾਵਨ
ਬਣੇਗੀ। ਬਾਪ ਕਹਿੰਦੇ ਹਨ - ਮੈਂ ਪਤਿਤ ਦੁਨੀਆਂ, ਪਤਿਤ ਸ਼ਰੀਰ ਵਿੱਚ ਆਉਂਦਾ ਹਾਂ ਫਿਰ ਇਨ੍ਹਾਂ ਨੂੰ
ਨੰਬਰਵਨ ਪਾਵਨ ਬਣਾਉਂਦਾ ਹਾਂ। ਤੱਤ ਤਵਮ। ਤੁਸੀਂ ਵੀ ਪਾਵਨ ਬਣਦੇ ਹੋ। ਤੁਸੀਂ ਬਾਪ ਦੇ ਬੱਚੇ ਬਣੇ
ਹੋ। ਪ੍ਰਜਾਪਿਤਾ ਬ੍ਰਹਮਾ ਦੇ ਵੀ ਬੱਚੇ ਹੋ ਇਸਲਈ ਬਾਪਦਾਦਾ ਕਿਹਾ ਜਾਂਦਾ ਹੈ। ਬਾਪ ਸਮਝਾਉਂਦੇ ਹਨ
ਟਾਈਮ ਬਹੁਤ ਥੋੜਾ ਹੈ। ਸ਼ਰੀਰ ਤੇ ਭਰੋਸਾ ਨਹੀਂ ਹੈ। ਬਾਪ ਨੂੰ ਯਾਦ ਕਰਦੇ ਰਹੋ, ਸਵਦਰਸ਼ਨ ਚੱਕ੍ਰਧਾਰੀ
ਬਣੋ। ਸਾਰਾ ਦਿਨ ਇਹ ਹੀ ਗੱਲਾਂ ਖਿਆਲ ਵਿੱਚ ਰਹਿਣ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਪੂਰਾ - ਪੂਰਾ
ਨਸ਼ਟੋਮੋਹਾ ਬਣਨਾ ਹੈ। ਇੱਕ ਸ਼ਿਵਬਾਬਾ ਦੂਜਾ ਨਾ ਕੋਈ, ਇਹ ਪਾਠ ਪੱਕਾ ਕਰਨਾ ਹੈ। ਸਪੂਤ ਬੱਚਾ ਬਣ ਮਾਤਾ
- ਪਿਤਾ ਨੂੰ ਫਾਲੋ ਕਰਨਾ ਹੈ।
2. ਬਗੈਰ ਕੌੜੀ ਖਰਚੇ
ਪੜ੍ਹਾਈ ਨਾਲ 21 ਜਨਮਾਂ ਦੀ ਰਜਾਈ ਮਿਲਦੀ ਹੈ ਤਾਂ ਬਹੁਤ ਲਗਨ ਨਾਲ ਪੜ੍ਹਾਈ ਪੜ੍ਹਨੀ ਹੈ। ਸਵਦਰਸ਼ਨ
ਚੱਕਰਧਾਰੀ ਬਣਨਾ ਹੈ।
ਵਰਦਾਨ:-
ਸਦਾ ਆਪਣੇ ਸ੍ਰੇਸ਼ਠ ਭਾਗ ਦੇ ਨਸ਼ੇ ਅਤੇ ਖੁਸ਼ੀ ਵਿੱਚ ਰਹਿਣ ਵਾਲੇ ਪਦਮਾਂਪਦਮ ਭਾਗਸ਼ਾਲੀ ਭਵ।
ਸਾਰੇ ਵਿਸ਼ਵ ਵਿਚ ਜੋ ਵੀ
ਧਰਮ ਪਿਤਾ ਅਤੇ ਜਗਤਗੁਰੂ ਕਹਾਉਣ ਵਾਲੇ ਬਣੇ ਹਨ ਕਿਸੇ ਨੂੰ ਵੀ ਮਾਤ - ਪਿਤਾ ਦੇ ਸੰਬੰਧ ਨਾਲ
ਅਲੌਕਿਕ ਜਨਮ ਅਤੇ ਪਾਲਣਾ ਪ੍ਰਾਪਤ ਨਹੀਂ ਹੁੰਦੀ ਹੈ। ਉਹ ਅਲੌਕਿਕ ਮਾਤਾ - ਪਿਤਾ ਦਾ ਅਨੁਭਵ ਸੁਪਨੇ
ਵਿਚ ਵੀ ਨਹੀਂ ਕਰ ਸਕਦੇ ਅਤੇ ਤੁਸੀ ਪਦਮਾਂਪਦਮ ਸ੍ਰੇਸ਼ਠ ਆਤਮਾਵਾਂ ਹਰ ਰੋਜ ਮਾਤ - ਪਿਤਾ ਅਤੇ ਸਰਵ
ਸੰਬੰਧਾਂ ਦੀ ਯਾਦਪਿਆਰ ਲੈਣ ਦੇ ਪਾਤਰ ਹੋ। ਖੁਦ ਸਰਵਸ਼ਕਤੀਮਾਨ ਬਾਪ ਤੁਸੀ ਬੱਚਿਆਂ ਦਾ ਸੇਵਕ ਬਣ ਹਰ
ਕਦਮ ਵਿਚ ਸਾਥ ਨਿਭਾਉਂਦਾ ਹੈ - ਤਾਂ ਇਸੇ ਸ੍ਰੇਸ਼ਠ ਭਾਗ ਦੇ ਨਸ਼ੇ ਅਤੇ ਖੁਸ਼ੀ ਵਿੱਚ ਰਹੋ।
ਸਲੋਗਨ:-
ਤਨ ਅਤੇ ਮਨ ਨੂੰ
ਸਦਾ ਖੁਸ਼ ਰੱਖਣ ਦੇ ਲਈ ਖੁਸ਼ੀ ਦੇ ਹੀ ਸਮਰਥ ਸੰਕਲਪ ਕਰੋ।
ਇਹ ਅਵਿਅਕਤ ਇਸ਼ਾਰੇ -
ਪਰੋਪਕਾਰ ਦੀ ਭਾਵਨਾ ਨਾਲ ਸੰਪੰਨ ਬਣ ਅਪਕਾਰੀ ਤੇ ਵੀ ਉਪਕਾਰ ਕਰੋ।
ਬਾਪਦਾਦਾ ਸਦਾ ਸ਼੍ਰੀਮਤ
ਦਿੰਦੇ ਹਨ ਕਿ ਮਨ ਵਿਚ ਹਰ ਆਤਮਾ ਦੇ ਪ੍ਰਤੀ ਸ਼ੁਭ ਭਾਵਨਾ ਅਤੇ ਸ਼ੁਭ ਕਾਮਨਾ ਰੱਖੋ, ਅਪਕਾਰੀ ਤੇ ਵੀ
ਉਪਕਾਰ ਦੀ ਵ੍ਰਿਤੀ ਰੱਖੋ - ਇਹ ਹੈ ਸਵੱਛ ਮਨ। ਖੁਦ ਦੇ ਪ੍ਰਤੀ ਜਾਂ ਦੂਜਿਆਂ ਦੇ ਪ੍ਰਤੀ ਵਿਅਰਥ
ਸੰਕਲਪ ਆਉਂਦਾ ਹੈ ਤਾਂ ਇਹ ਸਵੱਛ ਮਨ ਨਹੀਂ ਹੈ। ਸਵੱਛ ਮਨ, ਕਲੀਨ ਅਤੇ ਕਲੀਅਰ ਬੁੱਧੀ ਹੋਵੇ ਤਾਂ
ਡਬਲ ਲਾਈਟ ਸਥਿਤੀ ਬਣ ਸਕੇਗੀ। ਬਾਪ ਸਮਾਨ ਸਥਿਤੀ ਬਨਾਉਣ ਦਾ ਇਹ ਹੀ ਸਹਿਜ ਸਾਧਨ ਹੈ।