28.11.25 Punjabi Morning Murli Om Shanti BapDada Madhuban
ਮਿੱਠੇ ਬੱਚੇ:- ਇਹ ਭੁੱਲ
- ਭੁਲਾਇਆ ਦਾ ਖੇਡ ਹੈ , ਤੁਸੀਂ ਘੜੀ - ਘੜੀ ਬਾਪ ਨੂੰ ਭੁੱਲ ਜਾਂਦੇ ਹੋ , ਨਿਸਚੇ ਬੁੱਧੀ ਬਣੋ ਤਾਂ
ਇਸ ਖੇਡ ਵਿੱਚ ਫਸੋਗੇ ਨਹੀਂ "
ਪ੍ਰਸ਼ਨ:-
ਕਿਆਮਤ ਦੇ ਵੇਲੇ
ਨੂੰ ਵੇਖਦੇ ਹੋਏ ਤੁਸੀ ਬੱਚਿਆਂ ਦਾ ਕ੍ਰਤਵਿਆ ਕੀ ਹੈ?
ਉੱਤਰ:-
ਤੁਹਾਡਾ ਫਰਜ਼
ਹੈ- ਆਪਣੀ ਪੜ੍ਹਾਈ ਵਿੱਚ ਚੰਗੀ ਤਰ੍ਹਾਂ ਲੱਗ ਜਾਣਾ। ਹੋਰਾਂ ਗੱਲਾਂ ਵਿੱਚ ਨਹੀਂ ਜਾਣਾ ਹੈ। ਬਾਪ
ਤੁਹਾਨੂੰ ਨੈਣਾ ਤੇ ਬਿਠਾ ਕੇ, ਗਲੇ ਦਾ ਹਾਰ ਬਣਾ ਕੇ ਨਾਲ ਲੈ ਜਾਣਗੇ। ਬਾਕੀ ਤਾਂ ਸਭ ਨੂੰ ਆਪਣਾ -
ਆਪਣਾ ਹਿਸਾਬ - ਕਿਤਾਬ ਚੁਕਤੁ ਕਰਕੇ ਜਾਣਾ ਹੀ ਹੈ। ਬਾਪ ਆਏ ਹਨ ਸਭ ਨੂੰ ਆਪਣੇ ਨਾਲ ਲੈ ਜਾਣ।
ਗੀਤ:-
ਦੂਰ ਦੇਸ਼ ਦਾ
ਰਹਿਣ ਵਾਲਾ…
ਓਮ ਸ਼ਾਂਤੀ
ਰੂਹਾਨੀ ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ - ਭਾਰਤ ਖਾਸ ਅਤੇ ਦੁਨੀਆਂ ਆਮ ਸਾਰੇ ਵਿਸ਼ਵ ਵਿੱਚ
ਸ਼ਾਂਤੀ ਚਾਹੁੰਦੇ ਹਨ। ਹੁਣ ਇਹ ਤਾਂ ਸਮਝਣਾ ਚਾਹੀਦਾ ਹੈ - ਜ਼ਰੂਰ ਵਿਸ਼ਵ ਦਾ ਮਾਲਿਕ ਹੀ ਵਿਸ਼ਵ ਵਿੱਚ
ਸ਼ਾਂਤੀ ਸਥਾਪਣ ਕਰਦੇ ਹਨ। ਗਾਡ ਫਾਦਰ ਨੂੰ ਹੀ ਪੁਕਾਰਨਾ ਚਾਹੀਦਾ ਹੈ ਕਿ ਆ ਕੇ ਵਿਸ਼ਵ ਵਿੱਚ ਸ਼ਾਂਤੀ
ਫੈਲਾਓ। ਕਿਸਨੂੰ ਪੁਕਾਰਣ ਇਹ ਵੀ ਵਿਚਾਰਿਆਂ ਨੂੰ ਪਤਾ ਨਹੀਂ ਹੈ। ਸਾਰੇ ਵਿਸ਼ਵ ਦੀ ਗੱਲ ਹੈ ਨਾ। ਹੁਣ
ਸ਼ਾਂਤੀ ਦਾ ਧਾਮ ਤੇ ਵੱਖ ਹੈ, ਜਿੱਥੇ ਬਾਪ ਤੇ ਤੁਸੀਂ ਆਤਮਾਵਾਂ ਰਹਿੰਦੀਆਂ ਹੋ। ਇਹ ਵੀ ਬੇਹੱਦ ਦਾ
ਬਾਪ ਹੀ ਸਮਝਾਉਂਦੇ ਹਨ। ਹੁਣ ਇਸ ਦੁਨੀਆਂ ਵਿੱਚ ਤੇ ਢੇਰ ਦੇ ਢੇਰ ਮਨੁੱਖ ਹਨ, ਅਨੇਕ ਧਰਮ ਹਨ।
ਕਹਿੰਦੇ ਹਨ - ਇੱਕ ਧਰਮ ਹੋ ਜਾਏ ਤਾਂ ਸ਼ਾਂਤੀ ਹੋਵੇ। ਸਭ ਧਰਮ ਮਿਲਕੇ ਇੱਕ ਤਾਂ ਹੋ ਨਹੀਂ ਸਕਦੇ।
ਤ੍ਰਿਮੂਰਤੀ ਦੀ ਮਹਿਮਾ ਵੀ ਹੈ। ਤ੍ਰਿਮੂਰਤੀ ਦੇ ਚਿੱਤਰ ਬਹੁਤ ਰੱਖਦੇ ਹਨ। ਇਹ ਵੀ ਜਾਣਦੇ ਹਨ ਬ੍ਰਹਮਾ
ਦੁਆਰਾ ਸਥਾਪਨਾ। ਕਿਸਦੀ? ਸਿਰਫ ਸ਼ਾਂਤੀ ਦੀ ਥੋੜੀ ਹੀ ਹੋਵੇਗੀ। ਸ਼ਾਂਤੀ ਅਤੇ ਸੁਖ ਦੀ ਸਥਾਪਨਾ ਹੁੰਦੀ
ਹੈ। ਇਸ ਭਾਰਤ ਵਿੱਚ 5 ਹਜ਼ਾਰ ਵਰ੍ਹੇ ਪਹਿਲੇ ਜੱਦ ਇਨ੍ਹਾਂ ਦਾ ਰਾਜ ਸੀ ਤਾਂ ਜਰੂਰ ਬਾਕੀ ਸਭ ਜੀਵ
ਆਤਮਾਵਾਂ, ਜੀਵ ਨੂੰ ਛੱਡ ਆਪਣੇ ਘਰ ਗਈਆਂ ਹੋਣਗੀਆਂ। ਹੁਣ ਚਾਹੁੰਦੇ ਹਨ ਇੱਕ ਧਰਮ, ਇੱਕ ਰਾਜ ਇੱਕ
ਭਾਸ਼ਾ। ਹੁਣ ਤੁਸੀਂ ਬੱਚੇ ਜਾਣਦੇ ਹੋ - ਬਾਪ ਸ਼ਾਂਤੀ, ਸੁੱਖ, ਸੰਪਤੀ ਦੀ ਸਥਾਪਨਾ ਕਰ ਰਹੇ ਹਨ। ਇੱਕ
ਰਾਜ ਵੀ ਜ਼ਰੂਰ ਇੱਥੇ ਹੀ ਹੋਵੇਗਾ ਨਾ। ਇੱਕ ਰਾਜ ਦੀ ਸਥਾਪਨਾ ਹੋ ਰਹੀ ਹੈ - ਇਹ ਕੋਈ ਨਵੀ ਗੱਲ ਨਹੀਂ।
ਅਨੇਕ ਵਾਰ ਇੱਕ ਰਾਜ ਸਥਾਪਨ ਹੋਇਆ ਹੈ। ਫਿਰ ਅਨੇਕ ਧਰਮਾਂ ਦੀ ਵ੍ਰਿਧੀ ਹੁੰਦੇ - ਹੁੰਦੇ ਝਾੜ ਵੱਡਾ
ਹੋ ਜਾਂਦਾ ਹੈ ਫਿਰ ਬਾਪ ਨੂੰ ਆਉਣਾ ਪੈਂਦਾ ਹੈ । ਆਤਮਾ ਹੀ ਸੁਣਦੀ ਹੈ, ਪੜ੍ਹਦੀ ਹੈ, ਆਤਮਾ ਵਿੱਚ
ਹੀ ਸੰਸਕਾਰ ਹੁੰਦੇ ਹਨ। ਅਸੀਂ ਆਤਮਾਵਾਂ ਵੱਖਰੇ - ਵੱਖਰੇ ਸ਼ਰੀਰ ਧਾਰਣ ਕਰਦੀਆਂ ਹਾਂ। ਬੱਚਿਆਂ ਨੂੰ
ਇਸ ਨਿਸ਼ਚੇਬੁੱਧੀ ਹੋਣ ਵਿੱਚ ਵੀ ਬੜੀ ਮਿਹਨਤ ਲਗਦੀ ਹੈ। ਕਹਿੰਦੇ ਹਨ ਬਾਬਾ ਘੜੀ - ਘੜੀ ਭੁੱਲ ਜਾਂਦੇ
ਹਾਂ। ਬਾਪ ਸਮਝਾਉਂਦੇ ਹਨ - ਇਹ ਖੇਲ੍ਹ ਭੁੱਲ - ਭੁਲਾਇਆ ਦਾ ਹੈ। ਇਸ ਵਿੱਚ ਤੁਸੀਂ ਜਿਵੇਂ ਫ਼ਸ ਗਏ
ਹੋ, ਪਤਾ ਨਹੀਂ ਹੈ ਕਿ ਅਸੀਂ ਆਪਣੇ ਘਰ ਅਤੇ ਰਾਜਧਾਨੀ ਵਿੱਚ ਕਿਸ ਤਰ੍ਹਾਂ ਜਾਵਾਂਗੇ। ਹੁਣ ਬਾਪ ਨੇ
ਸਮਝਾਇਆ ਹੈ ਅੱਗੇ ਤੁਸੀਂ ਕੁੱਝ ਨਹੀਂ ਸੀ ਜਾਣਦੇ। ਆਤਮਾ ਕਿੰਨੀ ਪੱਥਰ ਬੁੱਧੀ ਬਣ ਜਾਂਦੀ ਹੈ।
ਪੱਥਰਬੁੱਧੀ ਅਤੇ ਪਾਰਸਬੁੱਧੀ ਦਾ ਭਾਰਤ ਵਿੱਚ ਹੀ ਗਾਇਨ ਹੈ। ਪਥਰਬੁੱਧੀ ਰਾਜੇ ਅਤੇ ਪਾਰਸਬੁੱਧੀ ਰਾਜੇ
ਇੱਥੇ ਹੀ ਹਨ। ਪਾਰਸਨਾਥ ਦਾ ਮੰਦਿਰ ਵੀ ਹੈ। ਹੁਣ ਤੁਸੀਂ ਜਾਣਦੇ ਹੋ ਅਸੀਂ ਆਤਮਾਵਾਂ ਕਿਥੋਂ ਆਇਆ
ਹਾਂ ਪਾਰ੍ਟ ਵਜਾਉਣ। ਅੱਗੇ ਤਾਂ ਕੁੱਝ ਵੀ ਨਹੀਂ ਜਾਣਦੇ ਸੀ। ਇਨ੍ਹਾਂ ਨੂੰ ਕਹਿੰਦੇ ਹਨ ਕੰਡਿਆਂ ਦਾ
ਜੰਗਲ। ਇਹ ਸਾਰੀ ਦੁਨੀਆਂ ਕੰਡਿਆਂ ਦਾ ਜੰਗਲ ਹੈ। ਫੁੱਲਾਂ ਦਾ ਬਗ਼ੀਚੇ ਨੂੰ ਅੱਗ ਲੱਗੀ, ਇਵੇਂ ਕਦੀ
ਸੁਣਿਆਂ ਨਹੀਂ ਹੋਵੇਗਾ। ਹਮੇਸ਼ਾ ਜੰਗਲ ਨੂੰ ਅੱਗ ਲੱਗਦੀ ਹੈ। ਇਹ ਵੀ ਜੰਗਲ ਹੈ, ਇਸ ਨੂੰ ਅੱਗ ਲਗਨੀ
ਹੈ ਜਰੂਰ। ਭੰਭੋਰ ਨੂੰ ਅੱਗ। ਲਗਨੀ ਹੈ। ਇਸ ਸਾਰੀ ਦੁਨੀਆਂ ਨੂੰ ਹੀ ਭੰਭੋਰ ਕਿਹਾ ਜਾਂਦਾ ਹੈ। ਹੁਣ
ਤੁਸੀਂ ਬੱਚਿਆਂ ਨੇ ਬਾਪ ਨੂੰ ਜਾਣ ਲਿਆ ਹੈ। ਸਾਹਮਣੇ ਬੈਠੇ ਹੋ। ਜੋ ਗਾਉਂਦੇ ਸਨ ਤੁਮੀ ਸੇ ਬੈਠਾਂ।...।
ਉਹ ਸਭ ਕੁੱਝ ਹੋ ਰਿਹਾ ਹੈ। ਭਗਵਾਨੁਵਾਚ ਤਾਂ ਜਰੂਰ ਪੜ੍ਹੋਗੇ ਨਾ। ਭਗਵਾਨੁਵਾਚ ਬੱਚਿਆਂ ਲਈ ਹੀ
ਹੋਵੇਗਾ ਨਾ। ਤੁਸੀਂ ਜਾਣਦੇ ਹੋ ਭਗਵਾਨ ਪੜ੍ਹਾਉਦੇ ਹਨ। ਭਗਵਾਨ ਕੌਣ ਹੈ? ਨਿਰਾਕਾਰ ਸ਼ਿਵ ਨੂੰ ਹੀ
ਕਹਾਂਗੇ। ਭਗਵਾਨ ਸ਼ਿਵ ਦੀ ਪੂਜਾ ਵੀ ਇੱਥੇ ਹੀ ਹੁੰਦੀ। ਸਤਯੁਗ ਵਿੱਚ ਪੂਜਾ ਆਦਿ ਨਹੀਂ ਹੁੰਦੀ। ਯਾਦ
ਵੀ ਨਹੀਂ ਕਰਦੇ। ਭਗਤਾਂ ਨੂੰ ਸਤਯੁਗ ਦੀ ਰਾਜਧਾਨੀ ਦਾ ਫ਼ਲ ਮਿਲਦਾ ਹੈ। ਤੁਸੀਂ ਸਮਝਦੇ ਹੋ ਅਸੀਂ ਸਭ
ਤੋਂ ਵੱਧ ਭਗਤੀ ਕੀਤੀ ਹੈ ਇਸਲਈ ਅਸੀਂ ਹੀ ਪਹਿਲਾਂ - ਪਹਿਲਾਂ ਬਾਪ ਦੇ ਕੋਲ ਆਏ ਹਾਂ। ਫਿਰ ਅਸੀਂ ਹੀ
ਰਾਜਧਾਨੀ ਵਿੱਚ ਆਵਾਂਗੇ। ਤਾਂ ਬੱਚਿਆਂ ਨੂੰ ਪੂਰਾ ਪੁਰਸ਼ਾਰਥ ਕਰਨਾ ਚਾਹੀਦਾ ਹੈ - ਨਵੀਂ ਦੁਨੀਆਂ
ਵਿੱਚ ਉੱਚ ਪਦ ਪਾਉਣ ਲਈ। ਬੱਚਿਆਂ ਦੀ ਦਿਲ ਹੁੰਦੀ ਹੈ ਹੁਣ ਅਸੀਂ ਜਲਦੀ ਨਵੇਂ ਘਰ ਵਿੱਚ ਜਾਈਏ। ਸ਼ੁਰੂ
ਵਿੱਚ ਹੀ ਨਵਾਂ ਘਰ ਹੋਵੇਗਾ ਫੇਰ ਪੁਰਾਣਾ ਹੁੰਦਾ ਜਾਵੇਗਾ। ਘਰ ਵਿੱਚ ਬੱਚਿਆਂ ਦੀ ਵ੍ਰਿਧੀ ਹੁੰਦੀ
ਜਾਵੇਗੀ। ਪੁੱਤਰ, ਪੋਤਰੇ, ਪਰ - ਪੋਤਰੇ ਉਹ ਤਾਂ ਪੁਰਾਣੇ ਘਰ ਵਿੱਚ ਆਉਣਗੇ ਨਾ। ਕਹਿਣਗੇ ਸਾਡੇ ਦਾਦਾ,
ਪੜਦਾਦਾ ਦਾ ਇਹ ਮਕਾਨ ਹੈ। ਪਿੱਛੇ ਆਉਣ ਵਾਲੇ ਵੀ ਬਹੁਤ ਹੁੰਦੇ ਹਨ ਨਾ। ਜਿਨ੍ਹਾਂ ਜ਼ੋਰ ਨਾਲ
ਪੁਰਸ਼ਾਰਥ ਕਰਾਂਗੇ ਤਾਂ ਪਹਿਲਾਂ ਨਵੇਂ ਘਰ ਵਿੱਚ ਆਵਾਂਗੇ। ਪੁਰਸ਼ਾਰਥ ਦੀ ਯੁਕਤੀ ਬਾਪ ਬਹੁਤ ਸਹਿਜ
ਦੱਸਦੇ ਹਨ। ਭਗਤੀ ਵਿੱਚ ਵੀ ਪੁਰਸ਼ਾਰਥ ਕਰਦੇ ਹਨ ਨਾ। ਬਹੁਤ ਭਗਤੀ ਕਰਨ ਵਾਲਿਆਂ ਦਾ ਨਾਮ ਬਾਲਾ ਹੁੰਦਾ
ਹੈ। ਕਈ ਭਗਤਾਂ ਦੀ ਸਟੈਮਪ ਵੀ ਕਢਦੇ ਹਨ। ਗਿਆਨ ਦੀ ਮਾਲਾ ਦਾ ਤਾਂ ਕਿਸੇ ਨੂੰ ਵੀ ਪਤਾ ਨਹੀਂ ।
ਪਹਿਲਾਂ ਹੈ, ਗਿਆਨ, ਪਿੱਛੇ ਹੈ ਭਗਤੀ। ਇੱਥੇ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ। ਅੱਧਾ ਸਮੇਂ ਹੈ
ਗਿਆਨ - ਸਤਯੁਗ - ਤ੍ਰੇਤਾ। ਹੁਣ ਤੁਸੀਂ ਬੱਚੇ ਨਾਲੇਜ਼ਫੂਲ ਬਣਦੇ ਜਾਂਦੇ ਹੋ। ਟੀਚਰ ਸਦੈਵ ਫੁੱਲ
ਨਾਲੇਜ਼ ਦੇਣ ਵਾਲੇ ਹੁੰਦੇ ਹਨ। ਸਟੂਡੈਂਟਸ ਨੰਬਰਵਾਰ ਮਾਰਕਸ ਲੈਂਦੇ ਹਨ। ਇਹ ਹੈ ਬੇਹੱਦ ਦਾ ਟੀਚਰ।
ਤੁਸੀਂ ਹੋ ਬੇਹੱਦ ਦੇ ਸਟੂਡੈਂਟਸ, ਸਟੂਡੈਂਟਸ ਤਾਂ ਨੰਬਰਵਾਰ ਹੀ ਪਾਸ ਹੋਣਗੇ। ਜਿਸ ਤਰ੍ਹਾਂ ਕਲਪ
ਪਹਿਲਾਂਂ ਹੋਏ ਹੋਣਗੇ। ਬਾਪ ਸਮਝਾਉਂਦੇ ਹਨ ਤੁਸੀਂ ਹੀ 84 ਜਨਮ ਲਏ ਹਨ। 84 ਜਨਮਾਂ ਵਿੱਚ 84 ਟੀਚਰ
ਹੁੰਦੇ ਹਨ। ਪੁਨਰਜਨਮ ਤਾਂ ਜਰੂਰ ਲੈਣਾ ਹੀ ਹੈ। ਪਹਿਲਾਂ ਜਰੂਰ ਸਤੋਪ੍ਰਧਾਨ ਦੁਨੀਆਂ ਹੁੰਦੀ ਹੈ ਫਿਰ
ਪੁਰਾਣੀ ਤਮੋਪ੍ਰਧਾਨ ਦੁਨੀਆਂ ਹੁੰਦੀ ਹੈ। ਮਨੁੱਖ ਵੀ ਤਮੋਪ੍ਰਧਾਨ ਹੋਣਗੇ ਨਾ। ਝਾੜ ਵੀ ਪਹਿਲਾਂ ਨਵਾਂ
ਫੇਰ ਸਤੋਪ੍ਰਧਾਨ ਹੁੰਦਾ ਹੈ। ਨਵੇਂ ਪੱਤੇ ਬਹੁਤ ਵਧੀਆ - ਵਧੀਆ ਹੁੰਦੇ ਹਨ। ਇਹ ਤਾਂ ਬੇਹੱਦ ਦਾ ਝਾੜ
ਹੈ। ਢੇਰ ਧਰਮ ਹਨ। ਤੁਹਾਡੀ ਬੁੱਧੀ ਹੁਣ ਬੇਹੱਦ ਦੀ ਤਰਫ ਜਾਏਗੀ। ਕਿੰਨਾ ਵੱਡਾ ਝਾੜ ਹੈ। ਪਹਿਲਾਂ -
ਪਹਿਲਾਂ ਆਦਿ ਸਨਾਤਨ ਦੇਵੀ - ਦੇਵਤਾ ਧਰਮ ਹੀ ਹੋਵੇਗਾ। ਫੇਰ ਵਰੇਇਟੀ ਧਰਮ ਹੀ ਆਉਣਗੇ। ਤੁਸੀਂ ਹੀ
84 ਵਰੇਇਟੀ ਜਨਮ ਲਏ ਹਨ। ਉਹ ਵੀ ਅਵਿਨਾਸ਼ੀ ਹੈ। ਤੁਸੀਂ ਜਾਣਦੇ ਹੋ ਕਲਪ - ਕਲਪ 84 ਦਾ ਚੱਕਰ ਅਸੀਂ
ਫਿਰਦੇ ਰਹਿੰਦੇ ਹਾਂ। 84 ਦੇ ਚੱਕਰ ਵਿੱਚ ਅਸੀਂ ਹੀ ਆਉਂਦੇ ਹਾਂ। 84 ਲੱਖ ਜਨਮ ਕਿਸੇ ਮਨੁੱਖ ਦੀ
ਆਤਮਾ ਨਹੀਂ ਲੈਂਦੀ ਹੈ। ਉਹ ਤਾਂ ਵਰੇਇਟੀ ਜਾਨਵਰ ਆਦਿ ਢੇਰ ਹਨ। ਉਨ੍ਹਾਂ ਦੀ ਕੋਈ ਗਿਣਤੀ ਵੀ ਨਹੀਂ
ਕਰ ਸਕਦੇ। ਮਨੁੱਖ ਦੀ ਆਤਮਾ 84 ਜਨਮ ਲੈਂਦੀ ਹੈ। ਤਾਂ ਇਹ ਪਾਰ੍ਟ ਵਜਾਉਂਦੇ - ਵਜਾਉਂਦੇ ਇੱਕਦਮ ਜਿਵੇਂ
ਟਾਯਰਡ ਹੋ ਗਏ ਹਨ। ਦੁੱਖੀ ਬਣ ਗਏ ਹਨ। ਸੀੜੀ ਉਤਰਨ ਨਾਲ ਸਤੋਪ੍ਰਧਾਨ ਤੋਂ ਤਮੋਂਪ੍ਰਧਾਨ ਬਣ ਹਨ।
ਬਾਪ ਫਿਰ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਾਉਦੇ ਹਨ। ਬਾਪ ਕਹਿੰਦੇ ਹਨ - ਮੈਂ ਤਮੋਪ੍ਰਧਾਨ ਸ਼ਰੀਰ
ਤਮੋਪ੍ਰਧਾਨ ਦੁਨੀਆਂ ਵਿੱਚ ਆਇਆ ਹਾਂ। ਹੁਣ ਸਾਰੀ ਦੁਨੀਆਂ ਤਮੋਪ੍ਰਧਾਨ ਹੈ। ਮਨੁੱਖ ਤਾਂ ਇਸ ਤਰ੍ਹਾਂ
ਕਹਿ ਦਿੰਦੇ ਹਨ - ਸਾਰੇ ਵਿਸ਼ਵ ਵਿੱਚ ਸ਼ਾਂਤੀ ਕਿਵੇਂ ਹੋਵੇ। ਸਮਝਦੇ ਨਹੀਂ ਕਿ ਵਿਸ਼ਵ ਵਿੱਚ ਸ਼ਾਂਤੀ ਕਦੋ
ਸੀ। ਬਾਪ ਕਹਿੰਦੇ ਹਨ ਤੁਹਾਡੇ ਘਰ ਵਿੱਚ ਤਾਂ ਚਿੱਤਰ ਰੱਖੇ ਹਨ ਨਾ। ਇਨ੍ਹਾਂ ਦਾ ਰਾਜ ਸੀ - ਤਾਂ
ਸਾਰੇ ਵਿਸ਼ਵ ਵਿੱਚ ਸ਼ਾਂਤੀ ਸੀ, ਉਸਨੂੰ ਸਵਰਗ ਕਿਹਾ ਜਾਂਦਾ ਹੈ। ਨਵੀਂ ਦੁਨੀਆਂ ਨੂੰ ਹੀ ਹੈਵਨ ਗੋਲਡਨ
ਏਜ਼ ਕਿਹਾ ਜਾਂਦਾ ਹੈ। ਹੁਣ ਇਹ ਪੁਰਾਣੀ ਦੁਨੀਆਂ ਬਦਲਣੀ ਹੈ। ਉਹ ਰਾਜਧਾਨੀ ਸਥਾਪਨ ਹੋ ਰਹੀ ਹੈ।
ਵਿਸ਼ਵ ਵਿੱਚ ਰਾਜ ਤਾਂ ਇਨ੍ਹਾਂ ਦਾ ਹੀ ਸੀ। ਲੱਛਮੀ - ਨਾਰਾਇਣ ਦੇ ਮੰਦਰ ਵਿੱਚ ਤਾਂ ਬਹੁਤ ਮਨੁੱਖ
ਜਾਂਦੇ ਹਨ। ਇਹ ਥੋੜੀ ਹੀ ਕਿਸੇ ਦੀ ਬੁੱਧੀ ਵਿੱਚ ਹੈ ਕਿ ਇਹ ਭਾਰਤ ਦੇ ਮਾਲਿਕ ਸੀ - ਇਨ੍ਹਾਂ ਦੇ
ਰਾਜ ਵਿੱਚ ਜ਼ਰੂਰ ਸੁੱਖ - ਸ਼ਾਂਤੀ ਸੀ। 5 ਹਜ਼ਾਰ ਵਰ੍ਹੇ ਦੀ ਗੱਲ ਹੈ - ਜਦੋਂ ਇਨ੍ਹਾਂ ਦਾ ਰਾਜ ਸੀ।
ਅੱਧਾਕਲਪ ਦੇ ਬਾਅਦ ਪੁਰਾਣੀ ਦੁਨੀਆਂ ਕਿਹਾ ਜਾਂਦਾ ਹੈ ਇਸਲਈ ਧੰਧੇ ਵਾਲੇ ਸਵਾਸਤਿਕਾ ਰੱਖਦੇ ਹਨ
ਚੌਪੜੇ ਵਿੱਚ। ਉਨ੍ਹਾਂ ਦਾ ਵੀ ਅਰਥ ਹੈ ਨਾ। ਉਹ ਤਾਂ ਗਣੇਸ਼ ਕਹਿ ਦਿੰਦੇ ਹਨ। ਗਣੇਸ਼ ਨੂੰ ਫੇਰ ਵਿਘਣ
ਵਿਨਾਸ਼ਕ ਦੇਵਤਾ ਸਮਝਦੇ ਹਨ। ਸ੍ਵਾਸ੍ਤਿਕਾ ਵਿਚ ਪੂਰੇ 4 ਭਾਗ ਹੁੰਦੇ ਹਨ। ਇੱਹ ਸਭ ਹੈ ਭਗਤੀ ਮਾਰਗ।
ਹੁਣ ਦੀਵਾਲੀ ਮਨਾਉਂਦੇ ਹਨ, ਅਸਲ ਵਿੱਚ ਸੱਚੀ - ਸੱਚੀ ਦੀਵਾਲੀ ਯਾਦ ਦੀ ਯਾਤਰਾ ਹੀ ਹੈ ਜਿਸ ਨਾਲ
ਆਤਮਾ ਦੀ ਜਯੋਤੀ 21 ਜਨਮਾਂ ਲਈ ਜੱਗ ਜਾਂਦੀ ਹੈ। ਬਹੁਤ ਕਮਾਈ ਹੁੰਦੀ ਹੈ। ਤੁਹਾਨੂੰ ਬੱਚਿਆਂ ਨੂੰ
ਖੁਸ਼ੀ ਹੋਣੀ ਚਾਹੀਦੀ ਹੈ। ਹੁਣ ਤੁਹਾਡਾ ਨਵਾਂ ਖਾਤਾ ਸ਼ੁਰੂ ਹੁੰਦਾ ਹੈ - ਨਵੀਂ ਦੁਨੀਆਂ ਦੇ ਲਈ। 21
ਜਨਮਾਂ ਦੇ ਲਈ ਖਾਤਾ ਹੁਣ ਜਮਾ ਕਰਨਾ ਹੈ। ਹੁਣ ਬਾਪ ਬੱਚਿਆਂ ਨੂੰ ਸਮਝਾਉਂਦੇ ਹਨ, ਆਪਣੇ ਨੂੰ ਆਤਮਾ
ਸਮਝ ਕੇ ਸੁਣ ਰਹੇ ਹੋ। ਆਤਮਾ ਸਮਝ ਕੇ ਸੁਣੋਗੇ ਤਾਂ ਖੁਸ਼ੀ ਵੀ ਰਹੇਗੀ। ਬਾਪ ਸਾਨੂੰ ਪੜਾਉਂਦੇ ਹਨ।
ਭਗਵਾਨੁਵਾਚ ਵੀ ਹੈ ਨਾ। ਭਗਵਾਨ ਤੇ ਇੱਕ ਹੀ ਹੁੰਦਾ ਹੈ। ਜਰੂਰ ਉਹ ਆਕੇ ਸ਼ਰੀਰ ਲੈਂਦਾ ਹੋਵੇਗਾ, ਤਾਂ
ਹੀ ਭਗਵਾਨੁਵਾਚ ਕਿਹਾ ਜਾਂਦਾ ਹੈ। ਇਹ ਵੀ ਕਿਸੇ ਨੂੰ ਪਤਾ ਨਹੀਂ ਹੈ ਤਾਂ ਹੀ ਨੇਤਿ - ਨੇਤਿ ਕਰਦੇ
ਆਏ ਹਨ। ਕਹਿੰਦੇ ਵੀ ਹਨ ਉਹ ਪਰਮਪਿਤਾ ਪਰਮਾਤਮਾ ਹੈ। ਫਿਰ ਕਹਿ ਦਿੰਦੇ - ਅਸੀਂ ਨਹੀਂ ਜਾਣਦੇ।
ਕਹਿੰਦੇ ਵੀ ਹਨ ਸ਼ਿਵਬਾਬਾ,, ਬ੍ਰਹਮਾ ਨੂੰ ਵੀ ਬਾਬਾ ਕਹਿੰਦੇ ਹਨ। ਵਿਸ਼ਨੂੰ ਨੂੰ ਕਦੀ ਬਾਬਾ ਨਹੀਂ
ਕਹਿਣਗੇ। ਪ੍ਰਜਾਪਿਤਾ ਤਾਂ ਬਾਬਾ ਠਹਿਰੀਆਂ ਨਾ। ਤੁਸੀਂ ਹੋ ਬੀ.ਕੇ. ਪ੍ਰਜਾਪਿਤਾ ਨਾਮ ਨਾ ਹੋਣ ਦੇ
ਕਾਰਨ ਸਮਝਦੇ ਨਹੀਂ ਹਨ। ਇੰਨੇ ਢੇਰ ਬੀ. ਕੇ. ਹਨ ਤਾਂ ਜਰੂਰ ਪ੍ਰਜਾਪਿਤਾ ਵੀ ਹੋਵੇਗਾ ਇਸਲਈ
ਪ੍ਰਜਾਪਿਤਾ ਅੱਖਰ ਜਰੂਰ ਪਾਵੋ। ਤਾਂ ਸਮਝਣਗੇ ਪ੍ਰਜਾਪਿਤਾ ਤੇ ਸਾਡਾ ਹੀ ਬਾਪ ਹੈ । ਨਵੀਂ ਸ੍ਰਿਸ਼ਟੀ
ਜਰੂਰ ਪ੍ਰਜਾਪਿਤਾ ਦੁਆਰਾ ਹੀ ਰਚੀ ਜਾਂਦੀ ਹੈ । ਅਸੀਂ ਆਤਮਾਵਾਂ ਭਾਈ - ਭਾਈ ਹਾਂ ਫਿਰ ਸ਼ਰੀਰ ਧਾਰਨ
ਕਰਨ ਤੋਂ ਬਾਅਦ ਭਾਈ - ਭੈਣ ਹੋ ਜਾਂਦੇ ਹਨ। ਬਾਪ ਦੇ ਬੱਚੇ ਤਾਂ ਅਵਿਨਾਸ਼ੀ ਹਨ ਫਿਰ ਸਾਕਾਰ ਵਿੱਚ
ਭੈਣ - ਭਰਾ ਚਾਹੀਦੇ ਹਨ। ਤਾਂ ਨਾਮ ਹੈ ਪ੍ਰਜਾਪਿਤਾ ਬ੍ਰਹਮਾ। ਪ੍ਰੰਤੂ ਬ੍ਰਹਮਾ ਨੂੰ ਅਸੀਂ ਕੋਈ ਯਾਦ
ਨਹੀਂ ਕਰਦੇ। ਯਾਦ ਲੋਕਿਕ ਨੂੰ ਕਰਦੇ ਅਤੇ ਪਾਰਲੌਕਿਕ ਨੂੰ ਕਰਦੇ ਹਨ। ਪ੍ਰਜਾਪਿਤਾ ਬ੍ਰਹਮਾ ਨੂੰ ਕੋਈ
ਯਾਦ ਨਹੀਂ ਕਰਦੇ। ਦੁੱਖ ਵਿੱਚ ਬਾਪ ਦਾ ਸਿਮਰਨ ਕਰਦੇ ਹਾਂ, ਬ੍ਰਹਮਾ ਦਾ ਨਹੀਂ। ਕਹਿਣਗੇ ਹੇ ਭਗਵਾਨ।
ਹੇ ਬ੍ਰਹਮਾ ਨਹੀਂ ਕਹਿਣਗੇ। ਸੁੱਖ ਵਿੱਚ ਤਾਂ ਕਿਸੇ ਨੂੰ ਵੀ ਯਾਦ ਨਹੀਂ ਕਰਦੇ ਹਨ। ਉੱਥੇ ਸੁੱਖ ਹੀ
ਸੁੱਖ ਹੈ। ਇਹ ਵੀ ਕਿਸੇ ਨੂੰ ਪਤਾ ਨਹੀਂ ਹੈ। ਤੁਸੀਂ ਜਾਣਦੇ ਹੋ ਇਸ ਸਮੇਂ ਹਨ 3 ਬਾਪ। ਭਗਤੀ ਮਾਰਗ
ਵਿੱਚ ਲੌਕਿਕ ਤੇ ਪਾਰਲੌਕਿਕ ਬਾਪ ਨੂੰ ਯਾਦ ਕਰਦੇ ਹਨ।ਸਤਿਯੁਗ ਵਿੱਚ ਸਿਰ੍ਫ ਲੋਕਿਕ ਨੂੰ ਯਾਦ ਕਰਦੇ
ਹਨ। ਸੰਗਮ ਤੇ ਤਿੰਨਾਂ ਨੂੰ ਯਾਦ ਕਰਦੇ ਹਨ। ਲੌਕਿਕ ਵੀ ਹੈ ਪਰ ਜਾਣਦੇ ਹਨ ਉਹ ਹੈ ਹੱਦ ਦਾ ਬਾਪ।
ਉਨ੍ਹਾਂ ਕੋਲੋਂ ਹੱਦ ਦਾ ਵਰਸਾ ਮਿਲਦਾ ਹੈ। ਹੁਣ ਸਾਨੂੰ ਬੇਹੱਦ ਦਾ ਬਾਪ ਮਿਲਿਆ ਹੈ ਜਿਸ ਕੋਲੋਂ
ਬੇਹੱਦ ਦਾ ਵਰਸਾ ਮਿਲਦਾ ਹੈ। ਇਹ ਸਮਝ ਦੀ ਗੱਲ ਹੈ। ਹੁਣ ਬੇਹੱਦ ਦਾ ਬਾਪ ਆਇਆ ਹੈ ਬ੍ਰਹਮਾ ਦੇ ਤਨ
ਵਿੱਚ- ਅਸੀਂ ਬੱਚਿਆਂ ਨੂੰ ਬੇਹੱਦ ਦਾ ਸੁੱਖ ਦੇਣ। ਉਨ੍ਹਾਂ ਦਾ ਬਣਨ ਨਾਲ ਅਸੀਂ ਬੇਹੱਦ ਦਾ ਵਰਸਾ
ਪਾਉਂਦੇ ਹਾਂ। ਇਹ ਜਿਵੇਂ ਦਾਦੇ ਦਾ ਵਰਸਾ ਮਿਲਦਾ ਹੈ - ਬ੍ਰਹਮਾ ਰਾਹੀਂ, ਉਹ ਕਹਿੰਦੇ ਹਨ ਵਰਸਾ
ਤੁਹਾਨੂੰ ਮੈਂ ਦਿੰਦਾ ਹਾਂ। ਪੜ੍ਹਾਉਦਾ ਮੈਂ ਹਾਂ। ਗਿਆਨ ਮੇਰੇ ਕੋਲ ਹੈ। ਬਾਕੀ ਨਾ ਮਨੁੱਖਾਂ ਵਿੱਚ
ਗਿਆਨ ਹੈ, ਨਾ ਦੇਵਤਾਵਾਂ ਵਿੱਚ। ਗਿਆਨ ਹੈ ਮੇਰੇ ਵਿੱਚ। ਜੋ ਮੈਂ ਤੁਹਾਨੂੰ ਬੱਚਿਆਂ ਨੂੰ ਦਿੰਦਾ
ਹਾਂ। ਇਹ ਹੈ ਰੂਹਾਨੀ ਗਿਆਨ।
ਤੁਸੀਂ ਜਾਣਦੇ ਹੋ ਰੂਹਾਨੀ
ਬਾਪ ਦੁਆਰਾ ਸਾਨੂੰ ਇਹ ਪਦਵੀ ਮਿਲਦੀ ਹੈ। ਇੰਜ - ਇਂਜ ਵਿਚਾਰ ਸਾਗਰ ਮਥਨ ਕਰਨਾ ਚਾਹੀਦਾ ਹੈ। ਗਾਇਨ
ਹੈ ਮਨ ਦੀ ਜਿੱਤੇ ਜਿੱਤ, ਮਨ ਦੇ ਹਾਰੇ ਹਾਰ। ਅਸਲ ਵਿੱਚ ਕਹਿਣਾ ਚਾਹੀਦਾ ਹੈ - ਮਾਇਆ ਤੇ ਜਿੱਤ
ਕਿਉਂਕਿ ਮਨ ਨੂੰ ਤਾਂ ਜਿੱਤਿਆ ਨਹੀਂ ਜਾਂਦਾ। ਮਨੁੱਖ ਕਹਿੰਦੇ ਹਨ ਮਨ ਨੂੰ ਸ਼ਾਂਤੀ ਕਿਵੇਂ ਹੋਵੇ?
ਬਾਪ ਕਹਿੰਦੇ ਹਨ ਆਤਮਾ ਕਿਵੇਂ ਕਹੇਂਗੀ ਕਿ ਮਨ ਨੂੰ ਸ਼ਾਂਤੀ ਚਾਹੀਦੀ ਹੈ। ਆਤਮਾ ਤੇ ਹੈ ਸ਼ਾਂਤੀਧਾਮ
ਵਿੱਚ ਰਹਿਣ ਵਾਲੀ। ਆਤਮਾ ਜਦੋਂ ਸ਼ਰੀਰ ਵਿੱਚ ਆਉਂਦੀ ਹੈ ਉਦੋਂ ਕੰਮ ਕਰਨ ਲਗ ਪੈਂਦੀ ਹੈ। ਤੁਸੀਂ ਹੁਣ
ਸਵਧਰ੍ਮ ਵਿੱਚ ਟਿਕੋ, ਆਪਣੇ ਨੂੰ ਆਤਮਾ ਸਮਝੋ। ਆਤਮਾ ਦਾ ਸਵਧਰ੍ਮ ਹੈ ਸ਼ਾਂਤ। ਬਾਕੀ ਸ਼ਾਂਤੀ ਕਿੱਥੋਂ
ਲੱਭਣਗੇ। ਇਸ ਤੇ ਰਾਣੀ ਦਾ ਵੀ ਦ੍ਰਿਸ਼ਟਾਂਤ ਹੈ ਹਾਰ ਦਾ। ਸੰਨਿਆਸੀ ਦ੍ਰਿਸ਼ਟਾਂਤ ਦਿੰਦੇ ਹਨ ਅਤੇ ਫਿਰ
ਖ਼ੁਦ ਜੰਗਲ ਵਿੱਚ ਜਾਕੇ ਸ਼ਾਂਤੀ ਲੱਭਦੇ ਹਨ। ਬਾਪ ਕਹਿੰਦੇ ਹਨ ਤੁਸੀਂ ਆਤਮਾ ਦਾ ਧਰਮ ਹੀ ਸ਼ਾਂਤੀ ਹੈ।
ਸ਼ਾਂਤੀਧਾਮ ਤੁਹਾਡਾ ਘਰ ਹੈ, ਜਿੱਥੇ ਪਾਰ੍ਟ ਵਜਾਉਣ ਤੁਸੀਂ ਆਉਂਦੇ ਹੋ। ਸ਼ਰੀਰ ਨਾਲ ਫੇਰ ਕਰਮ ਕਰਨਾ
ਪੈਂਦਾ ਹੈ। ਸ਼ਰੀਰ ਤੋ ਵੱਖਰੇ ਹੋਣ ਨਾਲ ਸੰਨਾਟਾ ਹੋ ਜਾਂਦਾ ਹੈ। ਆਤਮਾ ਨੇ ਜਾਕੇ ਦੂਸਰਾ ਸ਼ਰੀਰ ਲੀਤਾ
ਤੇ ਫੇਰ ਚਿੰਤਾ ਕਿਉਂ ਕਰਨੀ ਚਾਹੀਦੀ ਹੈ। ਵਾਪਿਸ ਥੋੜੀ ਹੀ ਆਏਗੀ। ਪਰੰਤੂ ਮੋਹ ਸਤਾਉਂਦਾ ਹੈ। ਉੱਥੇ
ਤੁਹਾਨੂੰ ਮੋਹ ਨਹੀਂ ਸਤਾਏਗਾ। ਉੱਥੇ 5 ਵਿਕਾਰ ਹੁੰਦੇ ਨਹੀਂ। ਰਾਵਣਰਾਜ ਹੀ ਨਹੀਂ। ਉਹ ਹੈ ਰਾਮਰਾਜ।
ਹਮੇਸ਼ਾ ਰਾਵਣਰਾਜ ਹੋਵੇ ਤਾਂ ਮਨੁੱਖ ਥੱਕ ਜਾਣ। ਕਦੀ ਸੁਖ ਦੇਖ ਨਾ ਸਕਣ। ਹੁਣ ਤੁਸੀਂ ਆਸਤਿਕ ਬਣੇ ਹੋ
ਅਤੇ ਤ੍ਰਿਕਾਲਦਾਰਸ਼ੀ ਵੀ ਬਣੇ ਹੋ। ਮਨੁੱਖ ਬਾਪ ਨੂੰ ਨਹੀਂ ਜਾਣਦੇ ਇਸਲਈ ਨਾਸਤਿਕ ਕਿਹਾ ਜਾਂਦਾ ਹੈ।
ਹੁਣ ਤੁਸੀਂ ਬੱਚੇ ਜਾਣਦੇ
ਹੋ ਇਹ ਸ਼ਾਸਤਰ ਆਦਿ ਜੋ ਪਾਸਟ ਹੋ ਚੁਕੇ ਹਨ, ਇਹ ਸਭ ਹੈ ਭਗਤੀ ਮਾਰਗ। ਹੁਣ ਤੁਸੀਂ ਹੋ ਗਿਆਨ ਮਾਰਗ
ਵਿੱਚ। ਬਾਪ ਤੁਸੀਂ ਬੱਚਿਆਂ ਨੂੰ ਪਿਆਰ ਨਾਲ ਨੈਣਾ ਤੇ ਬਿਠਾ ਕੇ ਲੈ ਜਾਂਦੇ ਹਨ। ਗਲੇ ਦਾ ਹਾਰ ਬਣਾਕੇ
ਸਭਨੂੰ ਲੈ ਜਾਂਦਾ ਹਾਂ। ਪੁਕਾਰਦੇ ਵੀ ਸਭ ਹਨ। ਜੋ ਕਾਮ ਚਿਤਾ ਤੇ ਬੈਠ ਕਾਲੇ ਹੋ ਗਏ ਹਨ ਉਨ੍ਹਾਂ
ਨੂੰ ਗਿਆਨ ਚਿਤਾ ਤੇ ਬਿਠਾ ਕੇ, ਹਿਸਾਬ - ਕਿਤਾਬ ਚੁਕਤੁ ਕਰ ਵਾਪਿਸ ਲੈ ਜਾਂਦੇ ਹਨ। ਹੁਣ ਤੁਹਾਡਾ
ਕੰਮ ਹੈ ਪੜ੍ਹਣ ਨਾਲ, ਹੋਰ ਗੱਲਾਂ ਵਿੱਚ ਕਿਉਂ ਜਾਣਾ ਚਾਹੀਦਾ ਹੈ। ਕਿਦਾਂ ਮਰਾਂਗੇ, ਕਿ ਹੋਵੇਗਾ…
ਇਨ੍ਹਾਂ ਗੱਲਾਂ ਵਿੱਚ ਅਸੀਂ ਕਿਉਂ ਜਾਈਏ। ਇਹ ਤਾਂ ਕਿਆਮਤ ਦਾ ਸਮੇਂ ਹੈ, ਸਭ ਹਿਸਾਬ - ਕਿਤਾਬ ਚੁਕਤੁ
ਕਰ ਵਾਪਿਸ ਚਲੇ ਜਾਵਾਗੇ। ਇਹ ਬੇਹੱਦ ਦੇ ਡਰਾਮੇ ਦਾ ਰਾਜ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ, ਹੋਰ
ਕੋਈ ਨਹੀਂ ਜਾਣਦੇ। ਬੱਚੇ ਜਾਣਦੇ ਹਨ ਅਸੀਂ ਬਾਬਾ ਦੇ ਕੋਲ ਕਲਪ - ਕਲਪ ਆਉਂਦੇ ਹਾਂ, ਬੇਹੱਦ ਦਾ ਵਰਸਾ
ਲੈਣ। ਅਸੀਂ ਜੀਵ ਦੀਆਂ ਆਤਮਾਵਾਂ ਹਾਂ। ਬਾਬਾ ਨੇ ਵੀ ਦੇਹ ਵਿੱਚ ਆਕੇ ਪ੍ਰਵੇਸ਼ ਕੀਤਾ ਹੈ। ਬਾਪ
ਕਹਿੰਦੇ ਹਨ ਮੈਂ ਸਧਾਰਣ ਤਨ ਵਿੱਚ ਆਉਂਦਾ ਹਾਂ, ਇਨ੍ਹਾਂ ਨੂੰ ਵੀ ਬੈਠ ਸਮਝਾਉਂਦਾ ਹਾਂ ਕਿ ਤੁਸੀਂ
ਆਪਣੇ ਜਨਮਾਂ ਨੂੰ ਨਹੀਂ ਜਾਣਦੇ ਹੋ। ਹੋਰ ਕੋਈ ਇਹ ਕਹਿ ਨਾ ਸਕੇ ਕਿ ਬੱਚਿਓ, ਦੇਹੀ - ਅਭਿਮਾਨੀ ਬਣੋ,
ਬਾਪ ਨੂੰ ਯਾਦ ਕਰੋ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਯਾਦ ਦੀ
ਯਾਤਰਾ ਵਿੱਚ ਰਹਿ ਕੇ ਸੱਚੀ - ਸੱਚੀ ਦੀਵਾਲੀ ਰੋਜ ਮਨਾਉਂਨੀ ਹੈ। ਆਪਣਾ ਨਵਾਂ ਖਾਤਾ 21 ਜਨਮਾਂ ਲਈ
ਜਮਾ ਕਰਨਾ ਹੈ।
2. ਡਰਾਮੇ ਦੇ ਰਾਜ ਨੂੰ
ਬੁੱਧੀ ਵਿੱਚ ਰੱਖ ਪੜ੍ਹਾਈ ਦੇ ਸਿਵਾਏ ਹੋਰ ਕਿਸੇ ਵੀ ਗੱਲ ਵਿੱਚ ਨਹੀਂ ਜਾਣਾ ਹੈ। ਸੱਭ ਹਿਸਾਬ -
ਕਿਤਾਬ ਚੁਕਤੁ ਕਰਨੇ ਹਨ।
ਵਰਦਾਨ:-
ਰੂਹਾਨੀਅਤ ਦੀ ਸਥਿਤੀ ਦ੍ਵਾਰਾ ਵਿਅਰਥ ਗੱਲਾਂ ਦਾ ਸਟਾਕ ਖਤਮ ਕਰਨ ਵਾਲੇ ਖੁਸ਼ੀ ਦੇ ਖਜਾਨੇ ਤੋਂ
ਸੰਪੰਨ ਭਵ।
ਰੂਹਾਨੀਅਤ ਦੀ ਸਥਿਤੀ
ਦ੍ਵਾਰਾ ਵਿਅਰਥ ਗੱਲਾਂ ਦੇ ਸਟਾਕ ਨੂੰ ਖਤਮ ਕਰੋ, ਨਹੀਂ ਤਾਂ ਇੱਕ ਦੋ ਦੇ ਅਵਗੁਣਾਂ ਦਾ ਵਰਣਨ ਕਰਦੇ
ਬਿਮਾਰੀ ਦੇ ਜਰਮਜ ਵਾਯੂਮੰਡਲ ਵਿੱਚ ਫੈਲਦੇ ਰਹਿਣਗੇ, ਇਸ ਨਾਲ ਵਾਤਾਵਰਨ ਪਾਵਰਫ਼ੁਲ ਨਹੀਂ ਬਣੇਗਾ।
ਤੁਹਾਡੇ ਕੋਲ ਅਨੇਕ ਭਾਵਾਂ ਨਾਲ ਅਨੇਕ ਆਤਮਾਵਾਂ ਆਉਣਗੀਆਂ ਲੇਕਿਨ ਤੁਹਾਡੇ ਵਲੋ ਸ਼ੁਭ ਭਾਵਨਾ ਦੀਆਂ
ਗੱਲਾਂ ਹੀ ਲੈਕੇ ਜਾਣ। ਇਹ ਉਦੋਂ ਹੋਵੇਗਾ ਜਦੋਂ ਖੁਦ ਦੇ ਕੋਲ ਖੁਸ਼ੀ ਦੀਆਂ ਗੱਲਾਂ ਦਾ ਸਟਾਕ ਜਮਾ
ਹੋਵੇਗਾ। ਜੇਕਰ ਦਿਲ ਵਿਚ ਕਿਸੇ ਦੇ ਪ੍ਰਤੀ ਵਿਅਰਥ ਗੱਲਾਂ ਹੀ ਹੋਣਗੀਆਂ ਤਾਂ ਜਿੱਥੇ ਗੱਲਾਂ ਹਨ ਉਥੇ
ਬਾਪ ਨਹੀਂ, ਪਾਪ ਹੈ।
ਸਲੋਗਨ:-
ਸਮ੍ਰਿਤੀ ਦਾ
ਸਵਿੱਚ ਆਨ ਹੋਵੇ ਤਾਂ ਮੂਡ ਆਫ ਹੋ ਨਹੀਂ ਸਕਦਾ।
ਅਵਿਅਕਤ ਇਸ਼ਾਰੇ : -
ਅਸ਼ਰੀਰੀ ਅਤੇ ਵਿਦੇਹੀ ਸਥਿਤੀ ਦਾ ਅਭਿਆਸ ਵਧਾਓ।
ਜਿਨਾਂ ਜੋ ਬਿਜੀ ਹੈ,
ਉਤਨਾ ਹੀ ਉਸਨੂੰ ਵਿਚ ਵਿੱਚ ਇਹ ਅਭਿਆਸ ਕਰਨਾ ਜਰੂਰੀ ਹੈ, ਫਿਰ ਸੇਵਾ ਵਿਚ ਜੋ, ਕਦੇ - ਕਦੇ ਥਕਾਵਟ
ਹੁੰਦੀ ਹੈ, ਕਦੇ ਕੁਝ ਨਾ ਕੁਝ ਆਪਸ ਵਿੱਚ ਹਲਚਲ ਹੋ ਜਾਂਦੀ ਹੈ, ਉਹ ਨਹੀਂ ਹੋਵੇਗਾ। ਇੱਕ ਸੈਕਿੰਡ
ਵਿਚ ਨਿਆਰੇ ਹੋਣ ਦਾ ਅਭਿਆਸ ਹੋਵੇਗਾ ਤਾਂ ਕੋਈ ਵੀ ਗਲ ਹੋਈ ਸੈਕਿੰਡ ਵਿਚ ਆਪਣੇ ਅਭਿਆਸ ਨਾਲ ਇਨ੍ਹਾਂ
ਗੱਲਾਂ ਤੋਂ ਦੂਰ ਹੋ ਜਾਵੋਗੇ। ਸੋਚਿਆ ਅਤੇ ਹੋਇਆ। ਯੁੱਧ ਨਹੀਂ ਕਰਨੀ ਪਵੇਗੀ।