29.01.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਆਪਣੇ
ਸਵੀਟ ਬਾਪ ਨੂੰ ਯਾਦ ਕਰੋ ਤਾਂ ਤੁਸੀਂ ਸਤੋਪ੍ਰਧਾਨ ਦੇਵਤਾ ਬਣ ਜਾਵੋਗੇ , ਸਾਰਾ ਮਦਾਰ ਯਾਦ ਦੀ ਯਾਤਰਾ
ਤੇ ਹੈ "
ਪ੍ਰਸ਼ਨ:-
ਜਿਵੇਂ ਬਾਪ ਦੀ
ਕਸ਼ਿਸ਼ ਬੱਚਿਆਂ ਨੂੰ ਹੁੰਦੀ ਹੈ ਉਵੇਂ ਕਿਹੜੇ ਬੱਚਿਆਂ ਦੀ ਕਸ਼ਿਸ਼ ਸਭ ਨੂੰ ਹੋਵੇਗੀ?
ਉੱਤਰ:-
ਜੋ ਫੁੱਲ ਬਣੇ
ਹਨ। ਜਿਵੇਂ ਛੋਟੇ ਬੱਚੇ ਫੁੱਲ ਹੁੰਦੇ ਹਨ, ਉਨ੍ਹਾਂਨੂੰ ਵਿਕਾਰਾਂ ਦਾ ਪਤਾ ਵੀ ਨਹੀਂ ਤਾਂ ਉਹ ਸਭ
ਨੂੰ ਕਸ਼ਿਸ਼ ਕਰਦੇ ਹਨ ਨਾ। ਇਵੇਂ ਤੁਸੀਂ ਬੱਚੇ ਵੀ ਜਦੋਂ ਫੁੱਲ ਮਤਲਬ ਪਵਿੱਤਰ ਬਣ ਜਾਵੋਗੇ ਤਾਂ ਸਭ
ਨੂੰ ਕਸ਼ਿਸ਼ ਹੋਵੇਗੀ। ਤੁਹਾਡੇ ਵਿੱਚ ਵਿਕਾਰਾਂ ਦਾ ਕੋਈ ਵੀ ਕੰਡਾ ਨਹੀਂ ਹੋਣਾ ਚਾਹੀਦਾ।
ਓਮ ਸ਼ਾਂਤੀ
ਰੂਹਾਨੀ ਬੱਚੇ ਜਾਣਦੇ ਹਨ ਕਿ ਇਹ ਪੁਰਸ਼ੋਤਮ ਸੰਗਮਯੁਗ ਹੈ। ਆਪਣੇ ਭਵਿੱਖ ਦਾ ਪੁਰਸ਼ੋਤਮ ਮੂੰਹ ਵੇਖਦੇ
ਹੋ? ਪੁਰਸ਼ੋਤਮ ਚੋਲਾ ਵੇਖਦੇ ਹੋ? ਫੀਲ ਕਰਦੇ ਹੋ ਅਸੀਂ ਫਿਰ ਨਵੀਂ ਦੁਨੀਆਂ ਸਤਿਯੁਗ ਵਿੱਚ ਇਨ੍ਹਾਂ
ਦੀ ( ਲਕਸ਼ਮੀ - ਨਾਰਾਇਣ ) ਦੀ ਵੰਸ਼ਾਵਲੀ ਵਿੱਚ ਜਾਵਾਂਗੇ ਮਤਲਬ ਸੁਖਧਾਮ ਵਿੱਚ ਜਾਵਾਂਗੇ ਅਤੇ
ਪੁਰਸ਼ੋਤਮ ਬਣਾਂਗੇ। ਬੈਠੇ - ਬੈਠੇ ਇਹ ਵਿਚਾਰ ਆਉਂਦੇ ਹਨ? ਸਟੂਡੈਂਟ ਜੋ ਪੜ੍ਹਦੇ ਹਨ ਤਾਂ ਜੋ ਦਰਜਾ
ਪੜ੍ਹਦੇ ਹਨ, ਉਹ ਜਰੂਰ ਬੁੱਧੀ ਵਿੱਚ ਹੋਵੇਗਾ ਨਾ - ਮੈਂ ਬੈਰਿਸਟਰ ਜਾਂ ਫਲਾਣਾ ਬਣਾਂਗਾ ਨਾ। ਉਵੇਂ
ਤੁਸੀਂ ਵੀ ਜਦੋਂ ਇੱਥੇ ਬੈਠਦੇ ਹੋ ਤਾਂ ਇਹ ਜਾਣਦੇ ਹੋ ਅਸੀਂ ਵਿਸ਼ਨੂੰ ਡਾਇਨੇਸਟੀ ਵਿੱਚ ਜਾਵਾਂਗੇ।
ਵਿਸ਼ਨੂੰ ਦੇ ਦੋ ਰੂਪ ਹਨ - ਲਕਸ਼ਮੀ - ਨਾਰਾਇਣ, ਦੇਵੀ - ਦੇਵਤਾ। ਤੁਹਾਡੀ ਬੁੱਧੀ ਹੁਣ ਅਲੌਕਿਕ ਹੈ।
ਹੋਰ ਕਿਸੇ ਮਨੁੱਖ ਦੀ ਬੁੱਧੀ ਵਿੱਚ ਇਹ ਗੱਲਾਂ ਨਹੀਂ ਰਮਣ ਕਰਦੀਆਂ ਹੋਣਗੀਆਂ। ਤੁਸੀਂ ਬੱਚਿਆਂ ਦੀ
ਬੁੱਧੀ ਵਿੱਚ ਇਹ ਸਭ ਗੱਲਾਂ ਹਨ। ਇਹ ਕੋਈ ਕਾਮਨ ਸਤਸੰਗ ਨਹੀਂ ਹੈ। ਇੱਥੇ ਬੈਠੇ ਹੋ ਸਮਝਦੇ ਹੋ ਸੱਤ
ਬਾਬਾ ਜਿਸਨੂੰ ਸ਼ਿਵ ਕਿਹਾ ਜਾਂਦਾ ਹੈ, ਉਨ੍ਹਾਂ ਦੇ ਸੰਗ ਵਿੱਚ ਬੈਠੇ ਹਾਂ। ਸ਼ਿਵਬਾਬਾ ਹੀ ਰਚਤਾ ਹੈ,
ਉਹ ਹੀ ਰਚਨਾ ਦੇ ਆਦਿ - ਮੱਧ - ਅੰਤ ਨੂੰ ਜਾਣਦੇ ਹਨ ਅਤੇ ਇਹ ਨਾਲੇਜ਼ ਦਿੰਦੇ ਹਨ। ਜਿਵੇਂਕਿ ਕਲ ਦੀ
ਗੱਲ ਸੁਣਾਉਂਦੇ ਹਨ। ਇੱਥੇ ਬੈਠੇ ਹੋ ਤਾਂ ਇਹ ਤਾਂ ਯਾਦ ਹੋਵੇਗਾ ਨਾ ਕਿ ਅਸੀਂ ਆਏ ਹਾਂ - ਰਿਜੁਵਨੇਟ
ਹੋਣ ਮਤਲਬ ਇਹ ਸ਼ਰੀਰ ਬਦਲ ਦੇਵਤਾ ਸ਼ਰੀਰ ਲੈਣ। ਆਤਮਾ ਕਹਿੰਦੀ ਹੈ ਸਾਡਾ ਇਹ ਤਮੋਪ੍ਰਧਾਨ ਪੁਰਾਣਾ
ਸ਼ਰੀਰ ਹੈ। ਇਸਨੂੰ ਬਦਲ ਅਜਿਹਾ ਲਕਸ਼ਮੀ - ਨਾਰਾਇਣ ਬਣਨ ਦਾ ਹੈ। ਏਮ ਅਬਜੈਕਟ ਕਿੰਨੀ ਸ੍ਰੇਸ਼ਠ ਹੈ।
ਪੜ੍ਹਾਉਣ ਵਾਲਾ ਟੀਚਰ ਜਰੂਰ ਪੜ੍ਹਨ ਵਾਲੇ ਸਟੂਡੈਂਟ ਤੋਂ ਹੁਸ਼ਿਆਰ ਹੋਵੇਗਾ ਨਾ। ਪੜ੍ਹਾਉਂਦੇ ਹਨ,
ਚੰਗੇ ਕਰਮ ਸਿਖਾਉਂਦੇ ਹਨ ਤਾਂ ਜਰੂਰ ਉੱਚ ਹੋਵੇਗਾ ਨਾ। ਤੁਸੀਂ ਜਾਣਦੇ ਹੋ ਸਾਨੂੰ ਸਭ ਤੋਂ ਉੱਚ ਤੋਂ
ਉੱਚ ਭਗਵਾਨ ਪੜ੍ਹਾਉਂਦੇ ਹਨ। ਭਵਿੱਖ ਵਿੱਚ ਅਸੀਂ ਸੋ ਦੇਵਤਾ ਬਣਾਂਗੇ। ਅਸੀਂ ਜੋ ਪੜ੍ਹਦੇ ਹਾਂ ਸੋ
ਭਵਿੱਖ ਨਵੀਂ ਦੁਨੀਆਂ ਦੇ ਲਈ। ਹੋਰ ਕਿਸੇ ਨੂੰ ਨਵੀਂ ਦੁਨੀਆਂ ਦਾ ਪਤਾ ਵੀ ਨਹੀਂ ਹੈ। ਤੁਹਾਡੀ ਬੁੱਧੀ
ਵਿੱਚ ਹੁਣ ਆਉਂਦਾ ਹੈ ਇਹ ਲਕਸ਼ਮੀ - ਨਾਰਾਇਣ ਨਵੀਂ ਦੁਨੀਆਂ ਦੇ ਮਾਲਿਕ ਸਨ। ਤਾਂ ਜਰੂਰ ਫਿਰ ਰਪੀਟ
ਹੋਵੇਗਾ। ਤਾਂ ਬਾਪ ਸਮਝਾਉਂਦੇ ਹਨ ਤੁਹਾਨੂੰ ਪੜ੍ਹਾਕੇ ਮਨੁੱਖ ਤੋਂ ਦੇਵਤਾ ਬਣਾਉਂਦਾ ਹਾਂ। ਦੇਵਤਾਵਾਂ
ਵਿੱਚ ਵੀ ਜਰੂਰ ਨੰਬਰਵਾਰ ਹੋਣਗੇ। ਦੈਵੀ ਰਾਜਧਾਨੀ ਹੁੰਦੀ ਹੈ ਨਾ। ਤੁਹਾਡਾ ਸਾਰਾ ਦਿਨ ਖਿਆਲਾਤ ਚਲਦਾ
ਹੋਵੇਗਾ ਨਾ ਕਿ ਅਸੀਂ ਆਤਮਾ ਹਾਂ। ਸਾਡੀ ਆਤਮਾ ਜੋ ਬਹੁਤ ਪਤਿਤ ਸੀ, ਸੋ ਹੁਣ ਪਾਵਨ ਬਣਨ ਦੇ ਲਈ ਬਾਪ
ਨੂੰ ਯਾਦ ਕਰਦੀ ਹੈ। ਯਾਦ ਦਾ ਅਰਥ ਵੀ ਸਮਝਣਾ ਹੈ। ਆਤਮਾ ਯਾਦ ਕਰਦੀ ਹੈ ਆਪਣੇ ਸਵੀਟ ਬਾਪ ਨੂੰ। ਬਾਪ
ਖ਼ੁਦ ਕਹਿੰਦੇ ਹਨ - ਬੱਚੇ, ਮੈਨੂੰ ਯਾਦ ਕਰਨ ਨਾਲ ਤੁਸੀਂ ਸਤੋਪ੍ਰਧਾਨ ਦੇਵਤਾ ਬਣ ਜਾਵੋਗੇ। ਸਾਰਾ
ਮਦਾਰ ਯਾਦ ਦੀ ਯਾਤ੍ਰਾ ਤੇ ਹੈ। ਬਾਪ ਜਰੂਰ ਪੁੱਛਣਗੇ ਨਾ - ਬੱਚੇ ਕਿੰਨਾ ਸਮਾਂ ਯਾਦ ਕਰਦੇ ਹੋ? ਯਾਦ
ਕਰਨ ਵਿੱਚ ਹੀ ਮਾਇਆ ਦੀ ਲੜ੍ਹਾਈ ਹੁੰਦੀ ਹੈ ਨਾ। ਤੁਸੀਂ ਖੁਦ ਸਮਝਦੇ ਹੋ ਇਹ ਯਾਤ੍ਰਾ ਨਹੀਂ ਬਲਕਿ
ਲੜ੍ਹਾਈ ਹੈ, ਇਸ ਵਿੱਚ ਵਿਘਨ ਬਹੁਤ ਪੈਂਦੇ ਹਨ। ਯਾਦ ਦੀ ਯਾਤ੍ਰਾ ਤੇ ਰਹਿਣ ਨਾਲ ਹੀ ਮਾਇਆ ਵਿਘਨ
ਪਾਉਂਦੀ ਹੈ ਮਤਲਬ ਯਾਦ ਭੁਲਾ ਦਿੰਦੀ ਹੈ। ਕਹਿੰਦੇ ਵੀ ਹਨ ਬਾਬਾ ਸਾਨੂੰ ਤੁਹਾਡੀ ਯਾਦ ਵਿੱਚ ਰਹਿਣ
ਨਾਲ ਮਾਇਆ ਦੇ ਤੂਫਾਨ ਬਹੁਤ ਲਗਦੇ ਹਨ। ਨੰਬਰਵਨ ਤੂਫ਼ਾਨ ਹਨ ਦੇਹ - ਅਭਿਮਾਨ ਦਾ। ਫਿਰ ਹੈ ਕਾਮ,
ਕ੍ਰੋਧ, ਲੋਭ, ਮੋਹ...। ਅੱਜ ਕਾਮ ਦਾ ਤੂਫ਼ਾਨ, ਕਲ ਕ੍ਰੋਧ ਦਾ ਤੂਫ਼ਾਨ, ਲੋਭ ਦਾ ਤੂਫ਼ਾਨ ਆਇਆ… ਅੱਜ
ਸਾਡੀ ਅਵਸਥਾ ਚੰਗੀ ਰਹੀ, ਕੋਈ ਵੀ ਤੂਫ਼ਾਨ ਨਹੀਂ ਆਇਆ। ਯਾਦ ਦੀ ਯਾਤ੍ਰਾ ਵਿੱਚ ਸਾਰਾ ਦਿਨ ਰਹੇ,
ਬਹੁਤ ਖੁਸ਼ੀ ਸੀ। ਬਾਬਾ ਨੂੰ ਬਹੁਤ ਯਾਦ ਕੀਤਾ। ਯਾਦ ਵਿੱਚ ਪ੍ਰੇਮ ਦੇ ਅੱਥਰੂ ਬਹਿੰਦੇ ਰਹਿੰਦੇ ਹਨ।
ਬਾਪ ਦੀ ਯਾਦ ਵਿੱਚ ਰਹਿਣ ਨਾਲ ਤੁਸੀਂ ਮਿੱਠੇ ਬਣ ਜਾਵੋਗੇ।
ਤੁਸੀਂ ਬੱਚੇ ਇਹ ਵੀ
ਸਮਝਦੇ ਹੋ ਕਿ ਅਸੀਂ ਮਾਇਆ ਤੋਂ ਹਾਰ - ਖਾਂਦੇ ਕਿਥੋਂ ਤੱਕ ਆਕੇ ਪਹੁੰਚੇ ਹਾਂ। ਬੱਚੇ ਹਿਸਾਬ ਕੱਢਦੇ
ਹਨ। ਕਲਪ ਵਿੱਚ ਕਿੰਨੇਂ ਮਹੀਨੇ, ਕਿੰਨੇਂ ਦਿਨ.. ਹਨ। ਬੁੱਧੀ ਵਿੱਚ ਆਉਂਦਾ ਹੈ ਨਾ। ਜੇਕਰ ਕੋਈ ਕਹੇ
ਲੱਖਾਂ ਵਰ੍ਹੇ ਉਮਰ ਹੈ ਤਾਂ ਫਿਰ ਕੋਈ ਹਿਸਾਬ ਥੋੜ੍ਹੀ ਨਾ ਕਰ ਸਕੇ। ਬਾਪ ਸਮਝਾਉਂਦੇ ਹਨ - ਇਹ
ਸ੍ਰਿਸ਼ਟੀ ਦਾ ਚੱਕਰ ਫਿਰਦਾ ਰਹਿੰਦਾ ਹੈ। ਇਸ ਸਾਰੇ ਚੱਕਰ ਵਿੱਚ ਅਸੀਂ ਕਿੰਨੇਂ ਜਨਮ ਲੈਂਦੇ ਹਾਂ।
ਕਿਵੇਂ ਡਾਇਨੇਸਟੀ ਵਿੱਚ ਜਾਂਦੇ ਹਾਂ। ਇਹ ਤਾਂ ਜਾਣਦੇ ਹੋ ਨਾ। ਇਹ ਬਿਲਕੁਲ ਨਵੀਆਂ ਗੱਲਾਂ, ਨਵੀਂ
ਨਾਲੇਜ਼ ਹੈ ਨਵੀਂ ਦੁਨੀਆਂ ਦੇ ਲਈ। ਨਵੀਂ ਦੁਨੀਆਂ ਸਵਰਗ ਨੂੰ ਕਿਹਾ ਜਾਂਦਾ ਹੈ। ਤੁਸੀਂ ਕਹੋਗੇ ਅਸੀਂ
ਹਾਲੇ ਮਨੁੱਖ ਹਾਂ, ਦੇਵਤਾ ਬਣ ਰਹੇ ਹਾਂ। ਦੇਵਤਾ ਪਦਵੀ ਉੱਚ ਹੈ। ਤੁਸੀਂ ਬੱਚੇ ਜਾਣਦੇ ਹੋ ਅਸੀਂ ਸਭ
ਤੋਂ ਨਿਆਰੀ ਨਾਲੇਜ ਲੈ ਰਹੇ ਹਾਂ। ਸਾਨੂੰ ਪੜ੍ਹਾਉਣ ਵਾਲਾ ਬਿਲਕੁਲ ਨਿਆਰਾ ਵਚਿੱਤਰ ਹੈ। ਉਨ੍ਹਾਂ
ਕੋਲ ਇਹ ਸਾਕਾਰ ਚਿੱਤਰ ਨਹੀਂ ਹੈ। ਉਹ ਹਨ ਹੀ ਨਿਰਾਕਾਰ। ਤਾਂ ਡਰਾਮੇ ਵਿੱਚ ਵੇਖੋ ਕਿਵੇਂ ਚੰਗਾ
ਪਾਰ੍ਟ ਰੱਖਿਆ ਹੋਇਆ ਹੈ। ਬਾਪ ਪੜ੍ਹਾਉਣ ਕਿਵੇਂ? ਤਾਂ ਖ਼ੁਦ ਦੱਸਦੇ ਹਨ - ਮੈਂ ਫਲਾਣੇ ਤਨ ਵਿੱਚ
ਆਉਂਦਾ ਹਾਂ। ਕਿਸ ਤਨ ਵਿੱਚ ਆਉਂਦਾ ਹਾਂ, ਉਹ ਵੀ ਦੱਸਦੇ ਹਨ। ਮਨੁੱਖ ਮੂੰਝਦੇ ਹਨ - ਕੀ ਇੱਕ ਹੀ
ਸ਼ਰੀਰ ਵਿੱਚ ਆਵੇਗਾ! ਪ੍ਰੰਤੂ ਇਹ ਤੇ ਡਰਾਮਾ ਹੈ ਨਾ। ਇਸ ਵਿੱਚ ਚੇਂਜ ਹੋ ਨਹੀਂ ਸਕਦੀ। ਇਹ ਗੱਲਾਂ
ਤੁਸੀਂ ਹੀ ਸੁਣਦੇ ਹੋ ਅਤੇ ਧਾਰਨਾ ਕਰਦੇ ਹੋ ਅਤੇ ਸੁਣਾਉਂਦੇ ਹੋ - ਕਿਵੇਂ ਸਾਨੂੰ ਸ਼ਿਵਬਾਬਾ
ਪੜ੍ਹਾਉਂਦੇ ਹਨ? ਅਸੀਂ ਫਿਰ ਹੋਰ ਆਤਮਾਵਾਂ ਨੂੰ ਪੜ੍ਹਾਉਂਦੇ ਹਾਂ। ਪੜ੍ਹਦੀ ਆਤਮਾ ਹੈ। ਆਤਮਾ ਹੀ
ਸਿਖਦੀ, ਸਿਖਾਉਂਦੀ ਹੈ। ਆਤਮਾ ਮੋਸ੍ਟ ਵੇਲਯੂਬਲ ਹੈ। ਆਤਮਾ ਅਵਿਨਾਸ਼ੀ, ਅਮਰ ਹੈ, ਸਿਰ੍ਫ ਸ਼ਰੀਰ ਖਤਮ
ਹੁੰਦਾ ਹੈ। ਅਸੀਂ ਆਤਮਾਵਾਂ ਆਪਣੇ ਪਰਮਪਿਤਾ ਪ੍ਰਮਾਤਮਾ ਤੋਂ ਨਾਲੇਜ਼ ਲੈ ਰਹੀਆਂ ਹਾਂ। ਰਚਤਾ ਅਤੇ
ਰਚਨਾ ਦੇ ਆਦਿ - ਮੱਧ - ਅੰਤ, 84 ਜਨਮਾਂ ਦੀ ਨਾਲੇਜ ਲੈ ਰਹੇ ਹਾਂ। ਨਾਲੇਜ ਕੌਣ ਲੈਂਦੇ ਹਨ? ਆਤਮਾ।
ਆਤਮਾ ਅਵਿਨਾਸ਼ੀ ਹੈ। ਮੋਹ ਵੀ ਰੱਖਣਾ ਚਾਹੀਦਾ ਹੈ। ਅਵਿਨਾਸ਼ੀ ਚੀਜ਼ ਵਿੱਚ, ਨਾਕਿ ਵਿਨਾਸ਼ੀ ਚੀਜ਼ ਵਿੱਚ।
ਇੰਨਾਂ ਸਮਾਂ ਤੁਸੀਂ ਵਿਨਾਸ਼ੀ ਚੀਜ਼ ਵਿੱਚ ਮੋਹ ਰੱਖਦੇ ਆਏ ਹੋ। ਹੁਣ ਸਮਝਦੇ ਹੋ - ਅਸੀਂ ਆਤਮਾ ਹਾਂ,
ਸ਼ਰੀਰ ਦਾ ਭਾਨ ਛੱਡਣਾ ਹੈ। ਕੋਈ - ਕੋਈ ਬੱਚੇ ਲਿੱਖਦੇ ਵੀ ਹਨ ਮੈਂ ਆਤਮਾ ਨੇ ਇਹ ਕੰਮ ਕੀਤਾ। ਮੈਂ
ਆਤਮਾ ਨੇ ਅੱਜ ਇਹ ਭਾਸ਼ਣ ਕੀਤਾ। ਮੈਂ ਆਤਮਾ ਨੇ ਅੱਜ ਬਾਬਾ ਨੂੰ ਬਹੁਤ ਯਾਦ ਕੀਤਾ। ਇਹ ਹੈ ਸੁਪ੍ਰੀਮ
ਆਤਮਾ ਨਾਲੇਜਫੁਲ। ਤੁਸੀਂ ਬੱਚਿਆਂ ਨੂੰ ਕਿੰਨੀ ਨਾਲੇਜ ਦਿੰਦੇ ਹਨ। ਮੂਲਵਤਨ, ਸੁਖਸ਼ਮਵਤਨ ਨੂੰ ਤੁਸੀਂ
ਜਾਣਦੇ ਹੋ। ਮਨੁੱਖਾਂ ਦੀ ਬੁੱਧੀ ਵਿੱਚ ਤੇ ਕੁਝ ਵੀ ਨਹੀਂ ਹੈ। ਤੁਹਾਡੀ ਬੁੱਧੀ ਵਿੱਚ ਹੈ ਰਚਤਾ ਕੌਣ
ਹੈ? ਇਸ ਮਨੁੱਖ ਸ੍ਰਿਸ਼ਟੀ ਦਾ ਕ੍ਰਿਏਟਰ ਗਾਇਆ ਜਾਂਦਾ ਹੈ, ਤਾਂ ਜਰੂਰ ਕਰਤੱਵਿਆ ਵਿੱਚ ਆਉਂਦੇ ਹਨ।
ਤੁਸੀਂ ਜਾਣਦੇ ਹੋ ਕੋਈ
ਮਨੁੱਖ ਨਹੀਂ ਜਿਸਨੂੰ ਆਤਮਾ ਅਤੇ ਪਰਮਾਤਮਾ ਬਾਪ ਯਾਦ ਹੋਵੇ। ਬਾਪ ਹੀ ਨਾਲੇਜ ਦਿੰਦੇ ਹਨ ਕਿ ਆਪਣੇ
ਨੂੰ ਆਤਮਾ ਸਮਝੋ। ਤੁਸੀਂ ਆਪਣੇ ਨੂੰ ਸ਼ਰੀਰ ਸਮਝ ਉਲਟੇ ਲਟਕ ਪਏ ਹੋ। ਆਤਮਾ ਸਤ, ਚਿਤ, ਆਨੰਦ ਸਵਰੂਪ
ਹੈ। ਆਤਮਾ ਦੀ ਸਭ ਤੋਂ ਜ਼ਿਆਦਾ ਮਹਿਮਾ ਹੈ। ਇੱਕ ਬਾਪ ਦੀ ਆਤਮਾ ਦੀ ਕਿੰਨੀ ਮਹਿਮਾ ਹੈ। ਉਹ ਹੀ
ਦੁਖਹਰਤਾ, ਸੁਖ ਕਰਤਾ ਹੈ। ਮੱਛਰ ਆਦਿ ਦੀ ਤੇ ਮਹਿਮਾ ਨਹੀਂ ਕਰਾਂਗੇ ਕਿ ਉਹ ਦੁਖਹਰਤਾ ਸੁਖ ਕਰਤਾ
ਹੈ, ਗਿਆਨ ਦਾ ਸਾਗਰ ਹੈ। ਨਹੀਂ, ਇਹ ਬਾਪ ਦੀ ਮਹਿਮਾ ਹੈ। ਤੁਸੀਂ ਵੀ ਹਰ ਇੱਕ ਖ਼ੁਦ ਦੁਖ ਹਰਤਾ, ਸੁਖ
ਕਰਤਾ ਹੋ ਕਿਉਂਕਿ ਉਸ ਬਾਪ ਦੇ ਬੱਚੇ ਹੋ ਨਾ, ਜੋ ਸਭ ਦਾ ਦੁਖ ਹਰਕੇ ਅਤੇ ਸੁਖ ਦਿੰਦੇ ਹਨ। ਉਹ ਵੀ
ਅੱਧਾਕਲਪ ਦੇ ਲਈ ਇਹ ਨਾਲੇਜ਼ ਹੋਰ ਕਿਸੇ ਵਿੱਚ ਹੈ ਨਹੀਂ। ਨਾਲੇਜ਼ਫੁਲ ਇੱਕ ਹੀ ਬਾਪ ਹੈ। ਸਾਡੇ ਵਿੱਚ
ਨੌ ਨਾਲੇਜ। ਇੱਕ ਬਾਪ ਨੂੰ ਹੀ ਨਹੀਂ ਜਾਣਦੇ ਹਨ ਤਾਂ ਬਾਕੀ ਫਿਰ ਕੀ ਨਾਲੇਜ ਹੋਵੇਗੀ। ਹੁਣ ਤੁਸੀਂ
ਫੀਲ ਕਰਦੇ ਹੋ ਅਸੀਂ ਪਹਿਲਾਂ ਨਾਲੇਜ ਲੈਂਦੇ ਸੀ, ਕੁਝ ਵੀ ਨਹੀਂ ਜਾਣਦੇ ਸੀ। ਬੇਬੀ ਵਿੱਚ ( ਛੋਟੇਪਨ
ਵਿੱਚ) ਨਾਲੇਜ ਨਹੀਂ ਹੁੰਦੀ ਹੈ ਹੋਰ ਕੋਈ ਅਵਗੁਣ ਵੀ ਨਹੀਂ ਹੁੰਦਾ ਹੈ, ਇਸਲਈ ਉਨ੍ਹਾਂਨੂੰ ਮਹਾਤਮਾ
ਕਿਹਾ ਜਾਂਦਾ ਹੈ ਕਿਉਂਕਿ ਪਵਿੱਤਰ ਹਨ। ਜਿਨ੍ਹਾਂ ਛੋਟਾ ਬੱਚਾ ਉਤਨਾ ਨੰਬਰਵਨ ਫੁੱਲ। ਬਿਲਕੁਲ ਹੀ
ਜਿਵੇਂ ਕਰਮਾਤੀਤ ਅਵਸਥਾ ਹੈ। ਕਰਮ, ਵਿਕਰਮ ਨੂੰ ਕੁਝ ਨਹੀਂ ਜਾਣਦੇ। ਸਿਰ੍ਫ ਆਪਣੇ ਨੂੰ ਹੀ ਜਾਣਦੇ
ਹਨ। ਉਹ ਫੁੱਲ ਹਨ ਇਸਲਈ ਸਭਨੂੰ ਕਸ਼ਿਸ਼ ਕਰਦੇ ਹਨ। ਜਿਵੇਂ ਹੁਣ ਬਾਬਾ ਕਸ਼ਿਸ਼ ਕਰਦੇ ਹਨ। ਬਾਪ ਆਏ ਹੀ
ਹਨ ਤੁਹਾਨੂੰ ਸਭਨੂੰ ਫ਼ੁੱਲ ਬਣਾਉਣ। ਤੁਹਾਡੇ ਵਿੱਚ ਕਈ ਬਹੁਤ ਖਰਾਬ ਕੰਡੇ ਵੀ ਹਨ। 5 ਵਿਕਾਰ ਰੂਪੀ
ਕੰਡੇ ਹਨ ਨਾ। ਇਸ ਸਮੇਂ ਤੁਹਾਨੂੰ ਫੁੱਲਾਂ ਅਤੇ ਕੰਡਿਆਂ ਦਾ ਗਿਆਨ ਹੈ। ਕੰਡਿਆਂ ਦਾ ਜੰਗਲ ਵੀ ਹੁੰਦਾ
ਹੈ। ਬਬੂਲ ਦਾ ਕੰਡਾ ਸਭ ਤੋਂ ਵੱਡਾ ਹੁੰਦਾ ਹੈ। ਉਨ੍ਹਾਂ ਕੰਡਿਆਂ ਤੋਂ ਵੀ ਬਹੁਤ ਚੀਜਾਂ ਬਣਦੀਆਂ ਹਨ।
ਤੁਲਨਾ ਕੀਤੀ ਜਾਂਦੀ ਹੈ ਮਨੁੱਖਾਂ ਦੀ। ਬਾਪ ਸਮਝਾਉਂਦੇ ਹਨ, ਇਸ ਸਮੇਂ ਬਹੁਤ ਦੁੱਖ ਦੇਣ ਵਾਲੇ
ਮਨੁੱਖ ਕੰਡੇ ਹਨ ਇਸਲਈ ਇਸਨੂੰ ਦੁਖ ਦੀ ਦੁਨੀਆਂ ਕਿਹਾ ਜਾਂਦਾ ਹੈ। ਕਹਿੰਦੇ ਵੀ ਹਨ ਬਾਪ ਸੁਖਦਾਤਾ
ਹੈ। ਮਾਇਆ ਰਾਵਨ ਦੁਖ ਦਿੰਦੀ ਹੈ। ਫਿਰ ਸਤਿਯੁਗ ਵਿੱਚ ਇਹ ਮਾਇਆ ਨਹੀਂ ਹੋਵੇਗੀ ਤਾਂ ਇਹ ਕੁਝ ਵੀ
ਗੱਲਾਂ ਨਹੀਂ ਹੋਣਗੀਆਂ। ਡਰਾਮੇ ਵਿੱਚ ਇੱਕ ਪਾਰ੍ਟ ਦੋ ਵਾਰੀ ਨਹੀਂ ਹੋ ਸਕਦਾ। ਬੁੱਧੀ ਵਿੱਚ ਹੈ ਸਾਰੀ
ਦੁਨੀਆਂ ਵਿੱਚ ਜੋ ਪਾਰ੍ਟ ਵਜਦਾ ਹੈ, ਉਹ ਸਾਰਾ ਨਵਾਂ। ਤੁਸੀਂ ਵਿਚਾਰ ਕਰੋ - ਸਤਿਯੁਗ ਤੋਂ ਲੈਕੇ
ਇੱਥੇ ਤੱਕ ਦੇ ਦਿਨ ਹੀ ਬਦਲ ਜਾਂਦੇ, ਐਕਟੀਵਿਟੀ ਬਦਲ ਜਾਂਦੀ। 5 ਹਜ਼ਾਰ ਵਰ੍ਹੇ ਦੀ ਪੂਰੀ ਐਕਟੀਵਿਟੀ
ਦਾ ਰਿਕਾਰਡ ਆਤਮਾ ਵਿੱਚ ਭਰਿਆ ਹੋਇਆ ਹੈ, ਇਹ ਬਦਲ ਨਹੀਂ ਸਕਦਾ। ਹਰ ਆਤਮਾ ਵਿੱਚ ਆਪਣਾ ਪਾਰ੍ਟ ਭਰਿਆ
ਹੋਇਆ ਹੈ। ਇਹ ਇੱਕ ਗੱਲ ਵੀ ਕੋਈ ਸਮਝ ਨਹੀਂ ਸਕਦੇ। ਹੁਣ ਆਦਿ -ਮੱਧ - ਅੰਤ ਨੂੰ ਤੁਸੀਂ ਜਾਣਦੇ ਹੋ।
ਇਹ ਸਕੂਲ ਹੈ ਨਾ। ਸ੍ਰਿਸ਼ਟੀ ਦੇ ਆਦਿ -ਮੱਧ - ਅੰਤ ਨੂੰ ਤੁਸੀਂ ਜਾਨਣਾ ਹੈ ਅਤੇ ਫਿਰ ਬਾਪ ਨੂੰ ਯਾਦ
ਕਰ ਪਵਿੱਤਰ ਬਣਨ ਦੀ ਪੜ੍ਹਾਈ ਹੈ। ਇਸਤੋਂ ਪਹਿਲਾਂ ਜਾਣਦੇ ਸੀ ਕਿ - ਸਾਨੂੰ ਇਹ ਬਣਨਾ ਹੈ। ਬਾਪ
ਕਿੰਨਾਂ ਕਲੀਅਰ ਕਰ ਸਮਝਾਉਂਦੇ ਹਨ। ਤੁਸੀਂ ਪਹਿਲੇ ਨੰਬਰ ਵਿੱਚ ਇਹ ਸੀ ਫਿਰ ਤੁਸੀਂ ਹੇਠਾਂ ਉੱਤਰਦੇ
-ਉੱਤਰਦੇ ਕੀ ਬਣ ਗਏ ਹੋ। ਦੁਨੀਆਂ ਨੂੰ ਤਾਂ ਵੇਖੋ ਕੀ ਬਣ ਗਈ ਹੈ! ਕਿੰਨੇਂ ਢੇਰ ਮਨੁੱਖ ਹਨ। ਇਨ੍ਹਾਂ
ਲਕਸ਼ਮੀ - ਨਾਰਾਇਣ ਦੀ ਰਾਜਧਾਨੀ ਦਾ ਵਿਚਾਰ ਕਰੋ - ਕੀ ਹੋਵੇਗਾ! ਇਹ ਜਿੱਥੇ ਰਹਿੰਦੇ ਹੋਣਗੇ ਕਿਵੇਂ
ਦੇ ਹੀਰੇ - ਜਵਾਹਰਤਾਂ ਦੇ ਮਹਿਲ ਹੋਣਗੇ। ਬੁੱਧੀ ਵਿੱਚ ਆਉਂਦਾ ਹੈ - ਹੁਣ ਅਸੀਂ ਸਵਰਗਵਾਸੀ ਬਣ ਰਹੇ
ਹਾਂ। ਉੱਥੇ ਅਸੀਂ ਆਪਣੇ ਮਕਾਨ ਆਦਿ ਬਣਾਵਾਂਗੇ। ਇਵੇਂ ਨਹੀਂ ਕਿ ਹੇਠਾਂ ਤੋਂ ਦਵਾਰਿਕਾ ਨਿਕਲ ਆਵੇਗੀ।
ਜਿਵੇਂ ਸ਼ਾਸਤਰਾਂ ਵਿੱਚ ਵਿਖਾਇਆ ਹੈ। ਸ਼ਾਸਤਰ ਨਾਮ ਹੀ ਚਲਿਆ ਆਉਂਦਾ ਹੈ, ਹੋਰ ਤਾਂ ਕੋਈ ਨਾਮ ਰੱਖ ਨਹੀਂ
ਸਕਦੇ। ਹੋਰ ਕਿਤਾਬਾਂ ਹੁੰਦੀਆਂ ਹਨ ਪੜ੍ਹਾਈ ਦੀਆਂ। ਦੂਸਰੇ ਨਾਵਲਜ਼ ਹੁੰਦੇ ਹਨ। ਬਾਕੀ ਇਨ੍ਹਾਂ ਨੂੰ
ਪੁਸਤਕ ਅਤੇ ਸ਼ਾਸਤਰ ਕਹਿੰਦੇ ਹਨ। ਉਹ ਹਨ ਪੜ੍ਹਾਈ ਦੀਆਂ ਕਿਤਾਬਾਂ। ਸ਼ਾਸਤਰ ਪੜ੍ਹਨ ਵਾਲਿਆਂ ਨੂੰ ਭਗਤ
ਕਿਹਾ ਜਾਂਦਾ ਹੈ। ਭਗਤੀ ਅਤੇ ਗਿਆਨ ਦੋ ਚੀਜਾਂ ਹਨ। ਹੁਣ ਵੈਰਾਗ ਕਿਸ ਦਾ? ਭਗਤੀ ਦਾ ਜਾਂ ਗਿਆਨ ਦਾ?
ਜਰੂਰ ਕਹਿਣਗੇ ਭਗਤੀ ਦਾ। ਹੁਣ ਤੁਹਾਨੂੰ ਗਿਆਨ ਮਿਲ ਰਿਹਾ ਹੈ, ਜਿਸ ਨਾਲ ਤੁਸੀਂ ਇੰਨਾਂ ਉੱਚ ਬਣਦੇ
ਹੋ। ਹੁਣ ਬਾਪ ਤੁਹਾਨੂੰ ਸੁਖਦਾਈ ਬਣਾਉਂਦੇ ਹਨ। ਸੁਖਧਾਮ ਨੂੰ ਹੀ ਸਵਰਗ ਕਿਹਾ ਜਾਂਦਾ ਹੈ। ਸੁਖਧਾਮ
ਵਿੱਚ ਤੁਸੀਂ ਚੱਲਣ ਵਾਲੇ ਹੋ ਤਾਂ ਤੁਹਾਨੂੰ ਹੀ ਪੜ੍ਹਾਉਂਦੇ ਹਨ। ਇਹ ਗਿਆਨ ਵੀ ਤੁਹਾਡੀ ਆਤਮਾ ਲੈਂਦੀ
ਹੈ। ਆਤਮਾ ਦਾ ਕੋਈ ਧਰਮ ਨਹੀਂ ਹੈ। ਉਹ ਤਾਂ ਆਤਮਾ ਹੈ। ਫਿਰ ਆਤਮਾ ਜਦੋਂ ਸ਼ਰੀਰ ਵਿੱਚ ਆਉਂਦੀ ਹੈ
ਤਾਂ ਸ਼ਰੀਰ ਦੇ ਧਰਮ ਵੱਖ ਹੁੰਦੇ ਹਨ। ਆਤਮਾ ਦਾ ਧਰਮ ਕੀ ਹੈ? ਇੱਕ ਤਾਂ ਆਤਮਾ ਬਿੰਦੂ ਮਿਸਲ ਹੈ ਅਤੇ
ਸ਼ਾਂਤ ਸ੍ਵਰੂਪ ਹੈ। ਸ਼ਾਂਤੀਧਾਮ, ਮੁਕਤੀਧਾਮ ਵਿੱਚ ਰਹਿੰਦੀ ਹੈ। ਹੁਣ ਬਾਪ ਸਮਝਾਉਂਦੇ ਹਨ - ਸਾਰੇ
ਬੱਚਿਆਂ ਦਾ ਹੱਕ ਹੈ। ਬਹੁਤ ਬੱਚੇ ਹਨ ਜੋ ਦੂਜੇ ਧਰਮਾਂ ਵਿੱਚ ਕਨਵਰਟ ਹੋ ਗਏ ਹਨ। ਉਹ ਫਿਰ ਨਿਕਲਕੇ
ਆਪਣੇ ਅਸਲੀ ਧਰਮ ਵਿੱਚ ਆ ਜਾਣਗੇ। ਜੋ ਦੇਵੀ - ਦੇਵਤਾ ਧਰਮ ਛੱਡ ਦੂਜੇ ਧਰਮਾਂ ਵਿੱਚ ਗਏ ਹਨ, ਉਹ ਸਭ
ਪੱਤੇ ਵਾਪਿਸ ਆ ਜਾਣਗੇ, ਆਪਣੀ ਜਗ੍ਹਾ ਤੇ। ਇਨ੍ਹਾਂ ਸਾਰੀਆਂ ਗੱਲਾਂ ਨੂੰ ਹੋਰ ਕੋਈ ਸਮਝ ਨਹੀਂ ਸਕਣਗੇ।
ਪਹਿਲਾਂ - ਪਹਿਲਾਂ ਤਾਂ ਬਾਪ ਦਾ ਪਰਿਚੈ ਦੇਣਾ ਹੈ ਇਸ ਵਿੱਚ ਹੀ ਸਾਰੇ ਮੂੰਝ ਪਏ ਹਨ। ਤੁਸੀਂ ਬੱਚੇ
ਜਾਣਦੇ ਹੋ ਹੁਣ ਸਾਨੂੰ ਕੌਣ ਪੜ੍ਹਾਉਂਦੇ ਹਨ? ਬਾਪ ਪੜ੍ਹਾਉਂਦੇ ਹਨ। ਕ੍ਰਿਸ਼ਨ ਤੇ ਦੇਹਧਾਰੀ ਹੈ।
ਇਨ੍ਹਾਂਨੂੰ ( ਬ੍ਰਹਮਾ ਨੂੰ ) ਦਾਦਾ ਕਹਾਂਗੇ। ਸਾਰੇ ਭਾਈ - ਭਾਈ ਹਨ ਨਾ। ਫਿਰ ਹੈ ਮਰਤਬੇ ਦੇ ਉੱਪਰ।
ਇਹ ਭਾਈ ਦਾ ਸ਼ਰੀਰ ਹੈ, ਇਹ ਭੈਣ ਦਾ ਸ਼ਰੀਰ ਹੈ। ਇਹ ਵੀ ਤੁਸੀਂ ਜਾਣਦੇ ਹੋ। ਆਤਮਾ ਤੇ ਇੱਕ ਛੋਟਾ ਜਿਹਾ
ਸਿਤਾਰਾ ਹੈ। ਇੰਨੀ ਸਭ ਨਾਲੇਜ ਛੋਟੇ ਸਿਤਾਰੇ ਵਿੱਚ ਹੈ। ਸਿਤਾਰਾ ਸ਼ਰੀਰ ਤੋਂ ਬਿਨਾਂ ਗੱਲ ਵੀ ਨਹੀਂ
ਕਰ ਸਕਦਾ। ਸਿਤਾਰੇ ਨੂੰ ਪਾਰ੍ਟ ਵਜਾਉਣ ਦੇ ਲਈ ਅੰਗ ਵੀ ਚਾਹੀਦੇ ਹਨ। ਸਿਤਾਰਿਆਂ ਦੀ ਦੁਨੀਆਂ ਹੀ
ਵੱਖ ਹੈ। ਫਿਰ ਇੱਥੇ ਆਕੇ ਆਤਮਾ ਸ਼ਰੀਰ ਧਾਰਨ ਕਰਦੀ ਹੈ। ਉਹ ਹੈ ਆਤਮਾਵਾਂ ਦਾ ਘਰ। ਆਤਮਾ ਛੋਟੀ ਬਿੰਦੀ
ਹੈ। ਸ਼ਰੀਰ ਵੱਡੀ ਚੀਜ਼ ਹੈ। ਤਾਂ ਉਸਨੂੰ ਕਿੰਨਾ ਯਾਦ ਕਰਦੇ ਹਨ! ਹੁਣ ਤੁਸੀਂ ਯਾਦ ਕਰਨਾ ਹੈ ਇੱਕ
ਪਰਮਪਿਤਾ ਪ੍ਰਮਾਤਮਾ ਨੂੰ। ਇਹ ਹੀ ਸੱਚ ਹੈ ਜਦਕਿ ਆਤਮਾ ਅਤੇ ਪ੍ਰਮਾਤਮਾ ਦਾ ਮੇਲਾ ਹੁੰਦਾ ਹੈ। ਗਾਇਨ
ਵੀ ਹੈ ਆਤਮਾ ਅਤੇ ਪ੍ਰਮਾਤਮਾ ਅਲਗ ਰਹੇ ਬਹੂਕਾਲ.. ਅਸੀਂ ਬਾਬਾ ਤੋਂ ਵੱਖ ਹੋਏ ਹਾਂ ਨਾ। ਯਾਦ ਆਉਂਦਾ
ਹੈ ਕਿੰਨਾ ਸਮਾਂ ਵੱਖ ਹੋਏ ਹਾਂ! ਬਾਪ ਜੋ ਕਲਪ - ਕਲਪ ਸੁਣਾਉਂਦੇ ਆਏ ਹਨ, ਉਹ ਹੀ ਆਕੇ ਸੁਣਾਉਂਦੇ
ਹਨ। ਇਸ ਵਿੱਚ ਜ਼ਰਾ ਵੀ ਫਰਕ ਨਹੀਂ ਹੋ ਸਕਦਾ। ਸੈਕਿੰਡ ਬਾਏ ਸੈਕਿੰਡ ਜੋ ਐਕਟ ਚਲਦੀ ਹੈ ਉਹ ਨਵੀਂ।
ਇੱਕ ਸੈਕਿੰਡ ਬੀਤਦਾ ਹੈ, ਮਿੰਟ ਬੀਤਦਾ ਹੈ, ਉਸਨੂੰ ਜਿਵੇਂ ਛੱਡਦੇ ਜਾਂਦੇ ਹਨ। ਪਾਸ ਹੁੰਦਾ ਜਾਂਦਾ
ਹੈ ਤਾਂਕਿ ਕਹਿਣਗੇ - ਇਤਨੇ ਵਰ੍ਹੇ, ਇਤਨੇ ਦਿਨ, ਮਿੰਟ ਅਤੇ ਸੈਕਿੰਡ ਪਾਸ ਕਰ ਆਏ ਹਾਂ। ਪੂਰਾ 5
ਹਜ਼ਾਰ ਵਰ੍ਹਾ ਹੋਵੇਗਾ ਫਿਰ ਇੱਕ ਨੰਬਰ ਤੋਂ ਸ਼ੁਰੂ ਹੋਵੇਗਾ। ਐਕੁਰੇਟ ਹਿਸਾਬ ਹੈ ਨਾ। ਮਿੰਟ ਸੈਕਿੰਡ
ਸਭ ਨੋਟ ਕਰਦੇ ਹਨ। ਹੁਣ ਤੁਹਾਡੇ ਤੋਂ ਕੋਈ ਪੁੱਛੇ - ਇਸਨੇ ਕਦੋਂ ਜਨਮ ਲਿਆ ਸੀ? ਤੁਸੀਂ ਗਿਣਤੀ ਕਰਕੇ
ਦੱਸਦੇ ਹੋ। ਕ੍ਰਿਸ਼ਨ ਨੇ ਪਹਿਲੇ ਨੰਬਰ ਤੇ ਜਨਮ ਲਿਆ ਹੈ। ਸ਼ਿਵ ਦਾ ਤਾਂ ਮਿੰਟ, ਸੈਕਿੰਡ ਕੁਝ ਵੀ ਨਹੀਂ
ਕੱਢ ਸਕਦੇ ਹੋ। ਕ੍ਰਿਸ਼ਨ ਦੀ ਤਿਥੀ - ਤਾਰੀਖ ਪੂਰਾ ਲਿਖਿਆ ਹੋਇਆ ਹੈ। ਮਨੁੱਖਾਂ ਦੀ ਘੜੀ ਵਿੱਚ ਫ਼ਰਕ
ਪੈ ਸਕਦਾ ਹੈ - ਮਿੰਟ ਸੈਕਿੰਡ ਦਾ। ਸ਼ਿਵਬਾਬਾ ਦੇ ਅਵਤਰਣ ਵਿੱਚ ਤੇ ਕੋਈ ਫ਼ਰਕ ਨਹੀਂ ਪੈ ਸਕਦਾ। ਪਤਾ
ਵੀ ਨਹੀਂ ਪੈਂਦਾ ਹੈ ਕਿ ਕਦੋਂ ਆਇਆ! ਇਵੇਂ ਵੀ ਨਹੀਂ ਕਿ ਸਾਖਸ਼ਤਕਾਰ ਹੋਇਆ ਤਾਂ ਆਇਆ। ਨਹੀਂ, ਅੰਦਾਜੇ
ਨਾਲ ਕਹਿ ਦਿੰਦੇ ਹਨ। ਬਾਕੀ ਇਵੇਂ ਨਹੀਂ ਉਸ ਵੇਲੇ ਪ੍ਰਵੇਸ਼ ਹੋਇਆ। ਸਾਖਸ਼ਤਕਾਰ ਹੋਇਆ ਕਿ ਅਸੀਂ ਫਲਾਣਾ
ਬਣਾਂਗਾ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਸੁਖਧਾਮ
ਵਿੱਚ ਚੱਲਣ ਦੇ ਲਈ ਸੁਖਦਾਈ ਬਣਨਾ ਹੈ। ਸਭਦੇ ਦੁਖ ਹਰਕੇ ਸੁਖ ਦੇਣਾ ਹੈ। ਕਦੇ ਵੀ ਦੁਖਦਾਈ ਕੰਡਾ ਨਹੀਂ
ਬਣਨਾ ਹੈ।
2. ਇਸ ਵਿਨਾਸ਼ੀ ਸ਼ਰੀਰ
ਵਿੱਚ ਆਤਮਾ ਹੀ ਮੋਸ੍ਟ ਵੇਲੂਏਬਲ ਹੈ, ਉਹ ਹੀ ਅਮਰ ਅਵਿਨਾਸ਼ੀ ਹੈ ਇਸਲਈ ਅਵਿਨਾਸ਼ੀ ਚੀਜ਼ ਨਾਲ ਪਿਆਰ
ਰੱਖਣਾ ਹੈ। ਦੇਹ ਦਾ ਭਾਨ ਮਿਟਾ ਦੇਣਾ ਹੈ।
ਵਰਦਾਨ:-
ਆਪਣੇ ਅਨਾਦਿ ਆਦਿ ਸਵਰੂਪ ਦੀ ਸਮ੍ਰਿਤੀ ਤੋਂ ਨਿਰਬੰਧਨ ਬਣਨ ਅਤੇ ਬਨਾਉਣ ਵਾਲੇ ਮਰਜੀਵਾ ਭਵ।
ਜਿਵੇਂ ਬਾਪ ਲੋਂਨ ਲੈਂਦਾ
ਹੈ, ਬੰਧਨ ਵਿੱਚ ਨਹੀਂ ਆਉਂਦਾ, ਇਵੇਂ ਤੁਸੀ ਮਰਜੀਵਾ ਜਨਮ ਵਾਲੇ ਬੱਚੇ ਸ਼ਰੀਰ ਦੇ, ਸੰਸਕਾਰਾਂ ਦੇ,
ਸੁਭਾਅ ਦੇ ਬੰਧਨਾਂ ਤੋਂ ਮੁਕਤ ਬਣੋ, ਜਦੋਂ ਚਾਹੋ ਜਿਵੇਂ ਚਾਹੋ ਉਵੇਂ ਦੇ ਸੰਸਕਾਰ ਬਣਾ ਲਵੋ। ਜਿਵੇਂ
ਬਾਪ ਨਿਰਬੰਧਨ ਹੈ ਇਵੇਂ ਨਿਰਬੰਧਨ ਬਣੋ। ਮੂਲਵਤਨ ਦੀ ਸਥਿਤੀ ਵਿਚ ਸਥਿਤ ਹੋਕੇ ਫਿਰ ਹੇਠਾਂ ਆਵੋ।
ਆਪਣੇ ਅਨਾਦਿ ਆਦਿ ਸਵਰੂਪ ਦੀ ਸਮ੍ਰਿਤੀ ਵਿਚ ਰਹੋ, ਅਵਤਰਿਤ ਹੋਈ ਆਤਮਾ ਸਮਝਕੇ ਕਰਮ ਕਰੋ ਤਾਂ ਹੋਰ
ਵੀ ਤੁਹਾਨੂੰ ਫਾਲੋ ਕਰਨਗੇ।
ਸਲੋਗਨ:-
ਯਾਦ ਦੀ ਵ੍ਰਿਤੀ
ਨਾਲ ਵਾਯੂਮੰਡਲ ਨੂੰ ਪਾਵਰਫੁਲ ਬਨਾਉਣਾ - ਇਹ ਹੀ ਮਨਸਾ ਸੇਵਾ ਹੈ।
ਅਵਿੱਅਕਤ ਇਸ਼ਾਰੇ - ਇਸ
ਅਵਿੱਅਕਤ ਮਹੀਨੇ ਵਿੱਚ ਬੰਧਨਮੁਕਤ ਰਹਿ ਜੀਵਨਮੁਕਤ ਸਥਿਤੀ ਦਾ ਅਨੁਭਵ ਕਰੋ।
ਜਦੋਂ ਤੱਕ ਕਿਸੇ ਵੀ
ਤਰ੍ਹਾਂ ਦਾ ਲਗਾਵ ਹੈ, ਭਾਵੇਂ ਉਹ ਸੰਕਲਪ ਦੇ ਰੂਪ ਵਿਚ, ਭਾਵੇਂ ਸੰਪਰਕ ਦੇ ਰੂਪ ਵਿਚ, ਭਾਵੇਂ ਕੋਈ
ਆਪਣੀ ਵਿਸ਼ੇਸ਼ਤਾ ਦੇ ਵੱਲ ਹੋਵੇ। ਕੋਈ ਵੀ ਲਗਾਵ ਬੰਧਨ - ਯੁਕਤ ਕਰ ਦੇਵੇਗਾ। ਉਹ ਲਗਾਵ ਅਸ਼ਰਿਰੀ
ਬਣਨ ਨਹੀਂ ਦੇਵੇਗਾ ਅਤੇ ਉਹ ਵਿਸ਼ਵ - ਕਲਿਆਣਕਾਰੀ ਵੀ ਨਹੀਂ ਬਣਾ ਸਕੇਗਾ ਇਸਲਈ ਪਹਿਲੇ ਖੁਦ ਲਗਾਵ
ਮੁਕਤ ਬਣੋ ਤਾਂ ਵਿਸ਼ਵ ਨੂੰ ਮੁਕਤੀ ਜਾਂ ਜੀਵਨਮੁਕਤੀ ਦਾ ਵਰਸਾ ਦਵਾ ਸਕੋਗੇ।