29.03.26 Avyakt Bapdada Punjabi Murli
25.10.2009 Om Shanti Madhuban
ਸਰਵ ਖਜ਼ਾਨਿਆਂ ਨਾਲ
ਸੰਪੰਨ ਆਪਣੇ ਚੇਹਰੇ ਅਤੇ ਚੱਲਣ ਤੋਂ ਅਲੌਕਿਕਤਾ ਦਾ ਸਾਕਸ਼ਾਤਕਾਰ ਕਰਾਓ
ਅੱਜ ਸਰਵ ਖਜ਼ਾਨਿਆਂ ਦੇ
ਦਾਤਾ ਆਪਣੇ ਖਜ਼ਾਨਿਆਂ ਦੇ ਮਾਲਿਕ ਬੱਚਿਆਂ ਨੂੰ ਦੇਖ ਰਹੇ ਹਨ। ਹਰ ਇੱਕ ਬੱਚਾ ਸਰਵ ਖਜ਼ਾਨਿਆਂ ਨਾਲ
ਸੰਪੰਨ ਹੈ ਕਿਉਂਕਿ ਬਾਪ ਨੇ ਸਰਵ ਬੱਚਿਆਂ ਨੂੰ ਇੱਕ ਵਰਗੇ ਇੱਕ ਹੀ ਸਮੇਂ ਵਿਚ ਸਰਵ ਖਜ਼ਾਨੇ ਦਿੱਤੇ
ਹਨ। ਤਾਂ ਬਾਪਦਾਦਾ ਆਪਣੇ ਬਾਲਕ ਸੋ ਮਾਲਿਕ ਬੱਚਿਆਂ ਨਾਲ ਮਿਲਣ ਆਏ ਹਨ। ਬੱਚਿਆਂ ਨੇ ਬੁਲਾਇਆ ਤਾਂ
ਬਾਪ ਬੱਚਿਆਂ ਦੇ ਸਨੇਹ ਵਿੱਚ ਪਹੁੰਚ ਗਏ ਹਨ। ਖਜ਼ਾਨੇ ਤਾਂ ਬਹੁਤ ਹਨ, ਸਭਤੋਂ ਪਹਿਲਾ ਖਜ਼ਾਨਾ ਹੈ
ਗਿਆਨ ਧਨ, ਜਿਸ ਧਨ ਨਾਲ ਮਾਲਾਮਾਲ ਹੋ ਗਏ, ਮਹਾਦਾਨੀ ਬਣ ਹੋਰਾਂ ਨੂੰ ਵੀ ਵੰਡਦੇ ਰਹਿੰਦੇ ਹੋ। ਜਿਸ
ਗਿਆਨ ਦੇ ਖਜ਼ਾਨੇ ਨਾਲ ਵੱਖ - ਵੱਖ ਬੰਧਨਾਂ ਵਿੱਚ ਫਸੀ ਹੋਈ ਆਤਮਾ, ਉਹਨਾਂ ਸਭ ਬੰਧਨਾਂ ਤੋਂ ਮੁਕਤ
ਹੋ ਗਈ। ਬੰਧਨਯੁਕਤ ਤੋਂ ਬੰਧਨਮੁਕਤ ਹੋ ਗਏ। ਸਾਥ ਵਿੱਚ ਯੋਗ ਮਤਲਬ ਯਾਦ ਦਾ ਖਜ਼ਾਨਾ, ਜਿਸ ਨਾਲ ਅਨੇਕ
ਸ਼ਕਤੀਆਂ ਪ੍ਰਾਪਤ ਕੀਤੀਆਂ ਹਨ। ਅਜਿਹੀ ਹੀ ਧਾਰਨਾ ਦਵਾਰਾ ਸਰਵ ਗੁਣਾਂ ਦੀ ਅਨੁਭੂਤੀ ਮਤਲਬ ਖਜ਼ਾਨਾ
ਮਿਲਿਆ ਹੈ। ਨਾਲ ਹੀ ਧਾਰਨਾ ਦੀ ਸ਼ਕਤੀ ਨਾਲ ਸਰਵ ਦੇ ਸਨੇਹ ਦੀ ਸ਼ਕਤੀ, ਸਰਵ ਦੇ ਪਿਆਰੇ ਅਤੇ ਨਿਆਰੇਪਨ
ਦੀ ਸ਼ਕਤੀ ਦਾ ਖਜ਼ਾਨਾ ਪ੍ਰਾਪਤ ਕੀਤਾ, ਸਰਵ ਦੇ ਸਨੇਹ ਦਾ ਖਜ਼ਾਨਾ ਅਨੁਭਵ ਕੀਤਾ। ਨਾਲ ਹੀ ਸਰਵ
ਬ੍ਰਾਹਮਣ ਸੰਬੰਧ ਨਾਲ ਅਪਾਰ ਖੁਸ਼ੀ ਦਾ ਖਜ਼ਾਨਾ ਅਨੁਭਵ ਕੀਤਾ। ਪਰ ਸਰਵ ਖਜ਼ਾਨਿਆਂ ਦੇ ਨਾਲ ਜੋ ਵਿਸ਼ੇਸ਼
ਖਜ਼ਾਨਾ ਹੈ ਉਹ ਹੈ ਸੰਗਮ ਦੇ ਸਮੇਂ ਦਾ ਖਜ਼ਾਨਾ। ਜਿਸ ਆਤਮਾ ਨੂੰ ਸਮੇਂ ਦੇ ਖਜ਼ਾਨੇ ਦਾ ਮਹੱਤਵ ਹੈ ਉਹ
ਸਦਾ ਅਨੇਕ ਪ੍ਰਾਪਤੀਆਂ ਦੇ ਮਾਲਿਕ ਬਣ ਜਾਂਦੇ ਹਨ। ਕਿਉਂਕਿ ਸੰਗਮਯੁਗ ਦਾ ਸਮੇਂ ਬਹੁਤ ਛੋਟਾ ਹੈ ਪਰ
ਸਮੇਂ ਨਾਲ ਪ੍ਰਾਪਤੀਆਂ ਜ਼ਿਆਦਾ ਹਨ। ਸਭਤੋਂ ਜ਼ਿਆਦਾ ਸੰਗਮਯੁਗ ਦੀ ਸ਼੍ਰੇਸ਼ਠ ਤੋਂ ਸ਼੍ਰੇਸ਼ਠ ਪ੍ਰਾਪਤੀ ਹੈ
ਖੁਦ ਭਗਵਾਨ ਬਾਪ ਰੂਪ ਵਿੱਚ, ਸਿੱਖਿਅਕ ਰੂਪ ਵਿੱਚ, ਸਤਿਗੁਰੂ ਦੇ ਰੂਪ ਵਿੱਚ ਪ੍ਰਾਪਤ ਹੁੰਦਾ ਹੈ।
ਸੰਗਮਯੁਗ ਵਿੱਚ ਛੋਟੇ ਜਿਹੇ ਜਨਮ ਵਿੱਚ 21 ਜਨਮ ਦੀ ਪ੍ਰਾਪਤੀ, ਜਿਸ ਵਿੱਚ ਤਨ, ਮਨ, ਧਨ, ਜਨ ਸਰਵ
ਪ੍ਰਾਪਤੀ ਹੈ ਅਤੇ ਗਰੰਟੀ ਹੈ 21 ਜਨਮ ਫੁੱਲ, ਅੱਧਾ ਨਹੀਂ, ਪੌਣਾ ਨਹੀਂ ਪਰ ਫੁੱਲ 21 ਜਨਮ ਦੀ ਗਰੰਟੀ
ਹੈ। ਤਾਂ ਸਭਤੋਂ ਜ਼ਿਆਦਾ ਜੋ ਮਹੱਤਵ ਹੈ ਸੰਗਮਯੁਗ ਦਾ ਇੱਕ -ਇੱਕ ਸੈਕਿੰਡ ਅਨੇਕ ਵਰ੍ਹਿਆਂ ਦੇ ਸਮਾਨ
ਹੈ। ਤਾਂ ਬੋਲੋ, ਸਰਵ ਖਜ਼ਾਨਿਆਂ ਨਾਲ ਸੰਪੰਨ ਤਾਂ ਹਨ? ਸੰਪੰਨ ਹਨ ਨਾ? ਇਸਲਈ ਬਾਪਦਾਦਾ ਸਦਾ ਸਮੇਂ
ਦੀ ਸਮ੍ਰਿਤੀ ਦਵਾ ਰਹੇ ਹਨ। ਕਈ ਬੱਚੇ ਸਮਝਦੇ ਹਨ ਕਿ ਇੱਕ ਦੋ ਮਿੰਟ ਜੇਕਰ ਹੋਰ ਕੁਝ ਸੋਚ ਲਿਆ, ਤਾਂ
2 ਮਿੰਟ ਹੀ ਤਾਂ ਹੈ। ਪਰ ਜਿਨਾਂ ਸਮੇਂ ਦਾ ਮਹੱਤਵ ਹੈ ਉਸ ਅਨੁਸਾਰ ਤਾਂ 2 ਮਿੰਟ ਨਹੀਂ, 2ਮਹੀਨੇ ਵੀ
ਨਹੀਂ, 2 ਵਰ੍ਹੇ ਦੇ ਸਮਾਨ ਹਨ। ਐਨਾ ਮਹੱਤਵ ਹੈ ਸੰਗਮ ਦੇ ਸਮੇਂ ਦਾ। ਸਰਵ ਸ਼ਕਤੀਆਂ ਦੀ, ਸਰਵ ਗੁਣਾਂ
ਦੀ, ਪਰਮਾਤਮ ਪਿਆਰ ਦੀ, ਬ੍ਰਾਹਮਣ ਪਰਿਵਾਰ ਦੇ ਪਿਆਰ ਦੀ ਅਤੇ ਕਲਪ ਪਹਿਲੇ ਵਾਲੇ ਈਸ਼ਵਰੀ ਹੱਕ ਦੀ,
ਇਹ ਸਰਵ ਪ੍ਰਾਪਤੀਆਂ ਇਸ ਛੋਟੇ ਜਿਹੇ ਯੁਗ ਵਿੱਚ ਹਨ ਹੋਰ ਕਿਸੇ ਯੁਗ ਵਿੱਚ ਇਹ ਸਰਵ ਪ੍ਰਾਪਤੀਆਂ ਨਹੀਂ।
ਰਾਜ ਭਾਗ ਹੋਵੇਗਾ, ਤੁਹਾਡਾ ਸਭਦਾ ਰਾਜ ਹੋਵੇਗਾ, ਸੁਖ ਸ਼ਾਂਤੀ ਸਭ ਹੋਵੇਗਾ ਪਰ ਪਰਮਾਤਮ ਮਿਲਣ ਦਾ,
ਅਤਿਇੰਦਰੀਏ ਸੁਖ ਦਾ, ਸਰਵ ਬ੍ਰਾਹਮਣ ਪਰਿਵਾਰ ਦਾ ਪਿਆਰ ਦਾ, ਆਦਿ ਮੱਧ ਅੰਤ ਦੀ ਨਾਲੇਜ਼ ਦਾ ਭਾਗ ਹੁਣ
ਸੰਗਮ ਤੇ ਹੀ ਮਿਲਿਆ ਹੈ, ਹਰ ਕਲਪ ਮਿਲਦਾ ਰਹੇਗਾ।
ਬਾਪਦਾਦਾ ਹਰ ਬੱਚੇ ਦੇ
ਚੇਹਰੇ ਤੋਂ ਦੇਖਦੇ ਹਨ ਕਿ ਖਜ਼ਾਨੇ ਜਮਾਂ ਕਿੰਨੇ ਹਨ? ਖਜ਼ਾਨੇ ਤਾਂ ਮਿਲੇ ਪਰ ਹਰ ਇੱਕ ਨੇ ਕਿੰਨਾ ਜਮਾਂ
ਦਾ ਖਾਤਾ ਵਧਾਇਆ ਹੈ, ਉਹ ਹਰ ਇੱਕ ਦੇ ਚੇਹਰੇ ਤੋਂ, ਚੱਲਣ ਤੋਂ ਦਿਖਾਈ ਦਿੰਦਾ ਹੈ। ਤੁਸੀਂ ਸਭ ਵੀ
ਆਪਣੇ ਆਪ ਨੂੰ ਜਾਣਦੇ ਹੋ ਕਿ ਮੈਂ ਕਿੰਨਾ ਜਮਾਂ ਕੀਤਾ ਹੈ! ਹੁਣ ਬਾਪਦਾਦਾ ਦੇ ਦਿਲ ਦੀ ਇਹ ਹੀ ਆਸ਼
ਹੈ ਕਿ ਖਜ਼ਾਨੇ ਮਿਲੇ ਤਾਂ ਹਨ ਪਰ ਹੁਣ ਸਮੇਂ ਸਿਰਫ਼ ਵਰਨਣ ਕਰਨ ਦਾ ਨਹੀਂ ਹੈ ਪਰ ਤੁਹਾਡਾ ਚੇਹਰੇ ਅਤੇ
ਚੱਲਣ ਤੋਂ ਪ੍ਰਤੱਖ ਅਨੁਭਵ ਕਰਾਏ ਕਿ ਇਹ ਆਤਮਾਵਾਂ ਕੋਈ ਵਿਸ਼ੇਸ਼ ਹਨ, ਨਿਆਰੇ ਹਨ ਅਤੇ ਪਰਮਾਤਮ ਪਿਆਰੇ
ਹਨ ਕਿਉਂਕਿ ਅੱਗੇ ਚੱਲਕੇ ਸਮੇਂ ਪਰਿਵਰਤਨ ਹੋਣ ਨਾਲ ਤੁਹਾਡੀ ਸੇਵਾ ਸਿਰਫ਼ ਵਰਨਣ ਕਰਨ ਨਾਲ ਨਹੀਂ, ਸਮੇਂ
ਨਾਜ਼ੁਕ ਹੋਣ ਕਾਰਣ ਐਨਾ ਸਮੇਂ ਕੋਈ ਕੱਢ ਨਹੀਂ ਸਕੇਗਾ ਪਰ ਤੁਹਾਡੇ ਖਜ਼ਾਨੇ ਸਿਰਫ਼ ਸੰਪੰਨ ਚੇਹਰੇ ਨਾਲ,
ਚਲਣ ਨਾਲ ਤੁਹਾਡੀ ਅਲੌਕਿਕਤਾ ਦਾ ਦੂਰ ਤੋਂ ਹੀ ਸਾਕਸ਼ਾਤਕਾਰ ਹੋਵੇਗਾ। ਤਾਂ ਅਜਿਹਾ ਪੁਰਸ਼ਾਰਥ ਹੁਣ
ਆਪਣਾ ਪ੍ਰਤੱਖ ਕਰੋ। ਜਿਵੇਂ ਬ੍ਰਹਮਾ ਬਾਪ ਨੇ ਦੇਖਿਆ, ਭਾਵੇਂ ਸੰਗਠਨ ਦੇ ਵਿੱਚ ਵੀ ਰਿਹਾ ਤਾਂ ਵੀ
ਦੂਰ ਤੋਂ ਉਹ ਪਰਸਨੈਲਿਟੀ, ਚਮਕ ਅਨੁਭਵ ਹੋਈ। ਇਵੇਂ ਹੁਣ ਡਬਲ ਵਿਦੇਸ਼ੀ ਵਿਸ਼ੇਸ਼ ਡਬਲ ਪੁਰਸ਼ਾਰਥ ਕਰੋ।
ਬਾਪਦਾਦਾ ਡਬਲ ਪੁਰਸ਼ਾਰਥ ਕਹਿੰਦੇ ਹਨ ਤਾਂ ਬਾਪਦਾਦਾ ਨਿਮਿਤ ਅੱਜ ਡਬਲ ਵਿਦੇਸ਼ੀ ਬੱਚਿਆਂ ਨੂੰ ਦੇਖ
ਖੁਸ਼ ਹਨ। ਵ੍ਰਿਧੀ ਦਾ ਪੁਰਸ਼ਾਰਥ ਚੰਗਾ ਕਰ ਰਹੇ ਹਨ, ਨਿਮਿਤ ਬਣੀ ਹੋਈ ਆਤਮਾਵਾਂ ਤੋਂ ਪਾਲਣਾ ਵੀ ਸਭ
ਨੂੰ ਬਹੁਤ ਵਧੀਆ ਮਿਲ ਰਹੀ ਹੈ ਅਤੇ ਬਾਪਦਾਦਾ ਨੂੰ ਇੱਕ ਗੱਲ ਸਭ ਦੀ ਬਹੁਤ ਚੰਗੀ ਲਗਦੀ ਹੈ ਕਿ ਸਰਵ
ਆਤਮਾਵਾਂ ਹਰ ਵਰ੍ਹੇ ਆਪਣਾ ਸੰਗਠਨ ਦਾ ਮਿਲਣ ਮਧੂਬਨ ਵਿੱਚ ਵਿਸ਼ੇਸ਼ ਕਰਦੇ ਹਨ ਕਿਉਕਿ ਮਧੂਬਨ ਦਾ
ਵਾਯੂਮੰਡਲ ਰਿਫ੍ਰੇਸ਼ਮੈਂਟ ਵਿੱਚ ਬਹੁਤ ਸਹਿਯੋਗ ਦਿੰਦਾ ਹੈ ਅਤੇ ਇੱਕ ਹੀ ਜਿੰਮੇਵਾਰੀ ਹੈ - ਖੁਦ -ਪਰਿਵਰਤਨ,
ਮਨਸਾ ਸੇਵਾ, ਇੱਕ ਦੋ ਦੇ ਅਨੁਭਵ ਦਾ ਵੀ ਚੰਗਾ ਚਾਂਸ ਮਿਲਦਾ ਹੈ। ਤਾਂ ਬਾਪਦਾਦਾ ਇਸ ਗੱਲ ਦੀ
ਮੁਬਾਰਕ ਦਿੰਦੇ ਹਨ।
ਹੁਣ ਕੁਝ ਕਮਾਲ ਆਪਣੇ -ਆਪਣੇ
ਸਥਾਨ ਤੇ ਜਾਕੇ ਕਰਨਾ, ਕੁਝ ਨਿਆਰਾਪਨ ਜੋ ਬਾਪ ਦਾ ਪਿਆਰਾ ਹੈ। ਉਹ ਪ੍ਰੈਕਟੀਕਲ ਵਿੱਚ ਅਨੁਭਵ ਕਰਾਉਣਾ
ਜਿਸ ਨਾਲ ਮਧੂਬਨ ਦੀ ਰਿਫਰੇਸ਼ਮੈਂਟ ਦਾ ਸਹਿਯੋਗ ਉੱਥੇ ਵੀ ਅਨੁਭਵ ਕਰਦੇ ਰਹਿਣਗੇ। ਤਾਂ ਅੱਜ ਵਿਸ਼ੇਸ਼
ਡਬਲ ਪੁਰਸ਼ਾਰਥੀ ਗਰੁੱਪ ਦਾ ਮਿਲਣ ਹੈ ਅਤੇ ਦੇਖੋ ਤੁਸੀਂ ਸਭ ਨਾਲ ਇੰਡਿਆ ਵਾਲੇ ਬੱਚਿਆਂ ਦਾ ਐਨਾ
ਪਿਆਰ ਹੈ ਜੋ ਪਹਿਲਾ ਚਾਂਸ ਤੁਹਾਨੂੰ ਹੀ ਦਿੰਦੇ ਹਨ। ਤਾਂ ਪਹਿਲੇ ਚਾਂਸ ਦੀ ਰਿਜ਼ਲਟ ਪਹਿਲਾ ਨੰਬਰ
ਲੈਣਾ ਹੈ। ਚੰਗਾ ਲੱਗਦਾ ਹੈ, ਬਾਪਦਾਦਾ ਨੇ ਪਹਿਲੇ ਵੀ ਸੁਣਾਇਆ ਹੈ ਕਿ ਡਬਲ ਵਿਦੇਸ਼ੀ ਜਾਂ ਡਬਲ
ਪੁਰਸ਼ਾਰਥੀ ਬੱਚਿਆਂ ਨੇ ਬਾਪ ਦਾ ਇੱਕ ਵਿਸ਼ੇਸ਼ ਟਾਈਟਲ ਪ੍ਰਤੱਖ ਕੀਤਾ ਹੈ। ਜੋ ਵਿਦੇਸ਼ ਵਿੱਚ ਮੈਜੋਰਿਟੀ
ਵਲ ਦੇ ਬਾਪ ਦੇ ਬੱਚਿਆਂ ਨੂੰ ਕੱਢ ਉਹਨਾਂ ਦੀ ਵੀ ਤਕਦੀਰ ਦੀ ਤਸਵੀਰ ਬਣਾ ਦਿੱਤੀ ਹੈ, ਇਸਲਈ ਲਗਨ
ਨਾਲ ਜੋ ਚਾਰੋਂ ਪਾਸੇ ਮਿਹਨਤ ਕਰ ਰਹੇ ਹਨ, ਉਸ ਨਾਲ ਬਾਪ ਦਾ ਵਿਸ਼ਵ ਕਲਿਆਣਕਾਰੀ ਕਰਤਵ ਪ੍ਰਸਿੱਧ ਕੀਤਾ
ਹੈ ਇਸਲਈ ਬਾਪਦਾਦਾ ਹਰ ਇੱਕ ਬੱਚੇ ਨੂੰ ਵਾਹ! ਬੱਚਾ ਵਾਹ! ਦੀ ਮੁਬਾਰਕ ਦਿੰਦੇ ਹਨ। ਹੁਣ ਵੀ ਜਿਵੇਂ
ਭਾਰਤ ਦੇ ਕੋਨੇ -ਕੋਨੇ ਤੋਂ ਸੰਦੇਸ਼ ਦੇਣ ਦੀ ਸੇਵਾ ਚੱਲਦੀ ਰਹਿੰਦੀ ਹੈ ਇਵੇਂ ਉੱਥੇ ਵੀ ਉਮੰਗ -ਉਤਸ਼ਾਹ
ਹੈ ਕਿ ਰਹੇ ਹੋਏ ਦੇਸ਼ ਵਿੱਚ ਸੰਦੇਸ਼ ਦੇ ਦੇਣ ਕਿਉਂਕਿ ਸਮੇਂ ਦਾ ਕੋਈ ਭਰੋਸਾ ਨਹੀਂ। ਬਾਪਦਾਦਾ ਨੇ
ਪਹਿਲੇ ਤੋਂ ਹੀ ਕਿਹਾ ਹੈ ਕਿ ਅਚਾਨਕ ਕੁਝ ਵੀ ਹੋ ਸਕਦਾ ਹੈ ਇਸਲਈ ਸੰਦੇਸ਼ ਦੇਣ ਦਾ ਅਤੇ ਆਪਣੇ
ਪ੍ਰੋਗ੍ਰੈਸ ਦਾ ਹੁਣ -ਹੁਣ, ਕਦੀ -ਕਦੀ ਨਹੀਂ, ਬਾਪਦਾਦਾ ਨੇ ਕਿਹਾ ਹੀ ਹੈ ਕਿ ਅਸਲ ਵਿੱਚ ਬ੍ਰਾਹਮਣਾਂ
ਦੀ ਡਿਕਸ਼ਨਰੀ ਵਿੱਚ ਕਦੀ -ਕਦੀ ਸ਼ਬਦ ਸ਼ੋਭਦਾ ਨਹੀਂ ਹੈ, ਹੁਣੇ -ਹੁਣੇ ਸੰਕਲਪ ਕੀਤਾ ਕਰਨਾ ਹੀ ਹੈ।
ਦੇਖਣਗੇ, ਕਰਨਗੇ, ਇਹ ਗੇ -ਗੇ ਦਾ ਸ਼ਬਦ ਹੀ ਨਹੀਂ ਹੈ ਇਸਲਈ ਤੁਹਾਡੀ ਮੰਮਾ ਨੇ ਵੀ ਇਹ ਹੀ ਲਕਸ਼
ਰੱਖਿਆ ਅਤੇ ਸਭਨੂੰ ਯਾਦ ਦਵਾਇਆ ਕਿ “ ਅਬ ਨਹੀਂ ਤਾਂ ਕਬ ਨਹੀਂ।
ਤਾਂ ਡਬਲ ਪੁਰਸ਼ਾਰਥੀ ਬੱਚੇ
ਹੁਣੇ-ਹੁਣੇ ਕਰਨ ਵਾਲੇ ਹਨ ਜਾਂ ਕਦੀ -ਕਦੀ? ਜੋ ਸਮਝਦੇ ਹਨ ਕਿ ਹੁਣੇ-ਹੁਣੇ ਕਰਕੇ ਦਿਖਾਉਣ ਵਾਲੇ ਹਨ,
ਉਹ ਹੱਥ ਉਠਾਓ। ਕਰਨਾ ਹੀ ਹੈ। ਕਰਨਾ ਹੀ ਹੈ। ਕਰੇਂਗੇ ਨਹੀਂ, ਕਰਨਾ ਹੀ ਹੈ। ਯਾਦ ਰੱਖਣਾ, ਤੁਸੀਂ
ਆਪੇ ਹੀ ਆਪਣਾ ਚਾਰਟ ਰੱਖਣਾ ਅਤੇ ਬਾਪਦਾਦਾ ਨੇ ਪਹਿਲੇ ਹੀ ਸੁਣਾਈ ਹੈ ਕਿ ਹਰ ਰਾਤ ਬਾਪਦਾਦਾ ਨੂੰ
ਆਪਣੇ ਸਾਰੇ ਦਿਨ ਦਾ ਚਾਰਟ ਸੁਨਾਉਣ ਦੇ ਬਾਅਦ ਆਪਣਾ ਦਿਮਾਗ਼ ਖਾਲੀ ਕਰਕੇ ਸੌਣ ਨਾਲ ਤੁਹਾਨੂੰ ਨੀਂਦ
ਵੀ ਚੰਗੀ ਆਏਗੀ ਅਤੇ ਨਾਲ ਰੋਜ਼ ਦਾ ਹਾਲਚਾਲ ਦੇਣ ਨਾਲ ਦੂਸਰੇ ਦਿਨ ਯਾਦ ਰਹਿੰਦਾ ਹੈ ਕਿ ਬਾਬਾ ਨੇ
ਸਾਨੂੰ ਆਪਣਾ ਕਿਹਾ ਹੈ, ਤਾਂ ਉਹ ਸਮ੍ਰਿਤੀ ਸਹਿਯੋਗ ਦਿੰਦੀ ਹੈ। ਫਿਰ ਧਰਮਰਾਜਪੁਰੀ ਵਿੱਚ ਜਾਣਾ ਨਹੀਂ
ਪਵੇਗਾ। ਦੇ ਦਿੱਤਾ ਨਾ ਅਤੇ ਪਰਿਵਰਤਨ ਕਰ ਲਿਆ ਤਾਂ ਧਰਮਰਾਜਪੂਰੀ ਤੋਂ ਬੱਚ ਜਾਓਗੇ। ਹੁਣ ਦੂਸਰੇ
ਵਰ੍ਹੇ, ਦੇਖਿਆ ਤਾਂ ਕਿਸਨੇ ਨਹੀਂ ਹੈ ਪਰ ਲਕਸ਼ ਰੱਖੋ, ਵਰ੍ਹੇ ਨੂੰ ਛੱਡੋ, ਘੱਟ ਤੋਂ ਘੱਟ ਜਿੰਨੇ
ਥੋੜ੍ਹੇ ਸਮੇਂ ਵਿੱਚ ਬਾਪ ਦੀ ਜੋ ਆਸ਼ ਹੈ ਕਿ ਚਿਹਰਾ ਵਿਖਾਈ ਦੇਵੇ, ਚੱਲਣ ਦਿਖਾਈ ਦਵੇ, ਉਹ ਜਲਦੀ
ਤੋਂ ਜਲਦੀ ਪ੍ਰੈਕਟੀਕਲ ਵਿੱਚ ਕਰਕੇ ਦਿਖਾਓ। ਹਿੰਮਤ ਹੈ, ਤਾਂ ਹੱਥ ਉਠਾਓ। ਹਿੰਮਤ ਹੈ? ਹਿੰਮਤ ਹੈ?
ਚੰਗਾ ਮੁਬਾਰਕ ਹੋਵੇ। ਬਾਪਦਾਦਾ ਤਾਂ ਹਰ ਬੱਚੇ ਵਿੱਚ ਨਿਸ਼ਚੇ ਅਤੇ ਹਿੰਮਤ ਦਾ ਉਮੰਗ -ਉਤਸ਼ਾਹ ਹੁਣੇ -ਹੁਣੇ
ਦੇਖ ਰਿਹਾ ਹੈ। ਪਰ ਜਾਂਦੇ - ਜਾਂਦੇ ਪਲੇਨ ਵਿੱਚ ਥੋੜ੍ਹਾ ਘੱਟ ਨਹੀਂ ਕਰਨਾ। ਵੱਧਦੇ ਰਹਿਣਾ।
ਬਾਪਦਾਦਾ ਨੇ ਜੋ ਜੋ ਦ੍ਰਿੜ੍ਹ ਸੰਕਲਪ ਦੀ ਚਾਬੀ ਦਿੱਤੀ ਹੈ ਉਸਨੂੰ ਸਦਾ ਹੀ ਕਾਇਮ ਰੱਖਣਾ। ਕਰਨਾ ਹੀ
ਹੈ, ਹੁਣੇ -ਹੁਣੇ, ਗੇ ਗੇ ਨਹੀਂ। ਉਹ ਸਮੇਂ ਹੁਣ ਗਿਆ। ਹੋ ਜਾਏਗਾ ਨਹੀਂ, ਹੋਣਾ ਹੀ ਹੈ। ਬਾਪਦਾਦਾ
ਨੇ ਡਬਲ ਪੁਰਸ਼ਾਰਥੀ ਦਾ ਟਾਈਟਲ ਜੋ ਦਿੱਤਾ ਹੈ, ਉਸਨੂੰ ਸਦਾ ਯਾਦ ਰੱਖਣਾ। ਬਾਕੀ ਬਾਪਦਾਦਾ ਨੇ ਰਿਜ਼ਲਟ
ਸੁਣੀ, ਬਾਪਦਾਦਾ ਨੇ ਜੋ ਸੇਵਾ ਦਾ ਪਲੈਨ ਦਿੱਤਾ, ਉਸ ਵਿੱਚ ਭਾਰਤ ਨੇ ਵੀ ਘੱਟ ਨਹੀਂ ਕੀਤਾ ਅਤੇ
ਵਿਦੇਸ਼ ਨੇ ਵੀ ਘੱਟ ਨਹੀਂ ਕੀਤਾ। ਇਸ ਵਰਦਾਨ ਨੂੰ ਮੈਜੋਰਿਟੀ ਸਥਾਨਾਂ ਵਿੱਚ ਉਮੰਗ -ਉਤਸ਼ਾਹ ਨਾਲ ਕੀਤਾ
ਹੈ ਅਤੇ ਰਿਜ਼ਲਟ ਵੀ ਵੱਖ -ਵੱਖ ਸਥਾਨ ਦੀ ਆ ਰਹੀ ਹੈ। ਤਾਂ ਬਾਪਦਾਦਾ ਭਾਵੇਂ ਭਾਰਤ ਦੇ ਬੱਚਿਆਂ ਨੂੰ,
ਭਾਵੇਂ ਵਿਦੇਸ਼ ਦੇ ਬੱਚਿਆਂ ਨੂੰ ਵਰਦਾਨ ਨੂੰ ਪਦਮ -ਪਦਮਗੁਣਾਂ ਪ੍ਰੈਕਟੀਕਲ ਵਿਚ ਲਿਆਉਣ ਦੀ ਮੁਬਾਰਕ
ਦੇ ਰਹੇ ਹਨ।
ਹੁਣ ਇਸ ਵਰ੍ਹੇ ਵਿੱਚ
ਵਿਸ਼ੇਸ਼ ਕਿਹੜੀ ਗੱਲ ਪ੍ਰੈਕਟੀਕਲ ਵਿੱਚ ਕਰਨੀ ਹੈ, ਉਹ ਸੁਣਾ ਦਿੱਤਾ ਕਿ ਹੁਣ ਤੁਹਾਨੂੰ ਜੋ ਵੀ ਦੇਖੇ
ਉਸਨੂੰ ਤੁਹਾਡੇ ਚੇਹਰੇ ਵਿੱਚ ਚਮਕ ਦਿਖਾਈ ਦਵੇ। ਪ੍ਰਤਖਤਾ ਦੇ ਨਿਮਿਤ ਬਣਨਾ ਹੈ, ਬਾਪ ਨੂੰ ਪ੍ਰਤੱਖ
ਕਰਨਾ ਹੈ ਤਾਂ ਕੀ ਕਰਨਾ ਹੈ? ਸਦਾ ਮੁਸ੍ਕੁਰਾਉਦਾ ਹੋਇਆ ਚੇਹਰਾ, ਕੋਈ ਚਿੰਤਨ ਵਿੱਚ, ਕੋਈ ਉਲਝਣ
ਵਿੱਚ ਨਹੀਂ। ਬਾਪਦਾਦਾ ਨੇ ਸੁਣਾਇਆ ਸੀ ਕਿ ਹੁਣ ਦੋ ਸ਼ਬਦ ਯਾਦ ਕਰੋ - ਮਾਇਆ ਨੂੰ ਇਸ਼ਾਰਾ ਕਰੋ
ਗੇਟਆਊਟ ਅਤੇ ਆਪਣੇ ਨੂੰ ਗੈਸਟ ਹਾਊਸ ਵਿੱਚ ਅਨੁਭਵ ਕਰੋ। ਇਹ ਦੁਨੀਆਂ ਤੁਹਾਡੀ ਨਹੀਂ ਹੈ, ਗੈਸਟ
ਹਾਊਸ ਹੈ, ਹੁਣ ਤੇ ਘਰ ਜਾਣਾ ਹੀ ਹੈ। ਘਰ ਦੇ ਨਜ਼ਾਰੇ ਮਨ ਵਿੱਚ ਬੁੱਧੀ ਵਿੱਚ ਦਿਖਾਈ ਦੇਣ। ਤਾਂ
ਆਟੋਮੈਟਿਕਲੀ ਘਰ ਆਇਆ ਕਿ ਆਇਆ। ਤੁਹਾਡਾ ਇੱਕ ਗੀਤ ਹੈ - ਹੁਣ ਘਰ ਚੱਲਣਾ ਹੈ। ਤਾਂ ਇਹ ਲਹਿਰ ਹਰ
ਸਥਾਨ ਤੇ ਹੋਵੇ, ਭਾਵੇਂ ਭਾਰਤ, ਭਾਵੇਂ ਵਿਦੇਸ਼, ਹੁਣ ਇਹ ਅਨੁਭਵ ਪ੍ਰਤੱਖ ਕਰਕੇ ਦਿਖਾਓ। ਬੇਹੱਦ ਦਾ
ਵੈਰਾਗ, ਗੈਸਟ ਹਾਊਸ ਵਿੱਚ ਦਿਲ ਨਹੀਂ ਲਗਾਉਣੀ, ਜਾਣਾ ਹੈ, ਜਾਣਾ ਹੈ, ਯਾਦ ਰਹਿੰਦਾ ਹੈ। ਤਾਂ ਇਹ
ਬੇਹੱਦ ਦਾ ਵੈਰਾਗ ਕਿਸੇ ਵੀ ਤਰ੍ਹਾਂ ਦੇ ਮਨ ਦੇ ਸੰਕਲਪਾਂ ਨੂੰ, ਆਪਸ ਵਿੱਚ ਸੰਗਠਨ ਦੇ ਮਾਇਆ ਦੇ
ਵਿਗਣਾ ਨੂੰ ਇਕਦਮ ਖ਼ਤਮ ਕਰ ਦਵੇਗਾ। ਇਹ ਮਾਇਆ ਦੇ ਤੂਫ਼ਾਨ ਤੁਹਾਡੇ ਲਈ ਤੋਹਫ਼ਾ ਬਣ ਜਾਣਗੇ। ਇਹ ਜੋ
ਛੋਟੇ -ਮੋਟੇ ਪੇਪਰ ਆਉਂਦੇ ਹਨ ਇਹ ਪੇਪਰ ਨਹੀਂ ਲੱਗਣਗੇ ਪਰ ਇੱਕ ਅਨੁਭਵ ਵਧਾਉਣ ਦੀ ਲਿਫ਼ਟ ਲੱਗਣਗੇ।
ਗਿਫਟ ਅਤੇ ਲਿਫ਼ਟ। ਸਮਝਾ। ਹੁਣ ਲਕਸ਼ ਰੱਖੋ ਬੇਹੱਦ ਦੇ ਵੈਰਾਗੀ ਅਤੇ ਹਿੰਮਤ ਉਮੰਗ -ਉਤਸ਼ਾਹ ਦੇ ਪੱਖਾਂ
ਨਾਲ ਉਡਦੇ ਰਹੋ ਅਤੇ ਉਡਾਉਦੇ ਰਹੋ। ਹੁਣ ਉੱਡਣ ਦਾ ਸਮਾਂ ਹੈ। ਆਪਣੇ ਪੰਖ ਸਦਾ ਚੈਕ ਕਰੋ ਕਮਜ਼ੋਰ ਤਾਂ
ਨਹੀਂ ਹੋ ਰਹੇ ਹਨ!
ਬਾਪਦਾਦਾ ਡਬਲ ਵਿਦੇਸ਼ੀਆਂ
ਦਾ ਵਿਸਤਾਰ ਦੇਖ ਖੁਸ਼ ਹਨ, ਹੁਣ ਕੀ ਦੇਖਣਾ ਚਾਹੁੰਦੇ ਹਨ? ਹਰ ਬੱਚਾ ਬਾਪ ਸਮਾਨ ਸੰਪੰਨ ਅਤੇ ਸੰਪੂਰਨ,
ਸਰਵ ਖਜ਼ਾਨਿਆਂ ਨਾਲ ਸੰਪੰਨ ਅਤੇ ਹਰ ਸ਼੍ਰੀਮਤ ਜੋ ਮਿਲਦੀ ਰਹੀ ਹੈ? ਉਸਵਿੱਚ ਸੰਪੂਰਨ ਪਸੰਦ ਹੈ ਤਾਂ
ਤਾਲੀ ਵਜਾਓ। ਅੱਛਾ। ਇਹ ਤਾਲੀ ਹਰ ਦਿਨ ਯਾਦ ਰੱਖਣਾ, ਆਪਣੇ ਆਪ ਹੀ ਮਨ ਵਿੱਚ ਵਜਾਣਾ, ਬਾਹਰ ਤੋਂ ਨਹੀਂ
ਮਨ ਵਿੱਚ ਵਜਾਣਾ। ਇਹ ਹੋਮਵਰਕ ਹੈ। ਅੱਛਾ।
90 ਦੇਸ਼ਾ ਤੋਂ 2300 ਭਰਾ
ਭੈਣਾਂ ਆਏ ਹੋਏ ਹਨ:-
(ਪੰਜਾ ਪਾਂਡਵਾਂ ਦੇ ਭਰਾ
ਭੈਣਾਂ ਨੂੰ ਵੱਖ -ਵੱਖ ਗਰੁੱਪ ਵਿੱਚ ਖੜਾ ਕੀਤਾ) 1 - ਅਮੇਰਿਕਾ, ਕੈਨਾਡਾ ਅਤੇ ਕੈਰੋਨਿਅਨ ਦੇ ਭਰਾ
ਭੈਣਾਂ, 2- ਆਸਟ੍ਰੇਲੀਆ, ਏਸ਼ੀਆ, ਨਿਉਜੀਲੈਂਡ, ਫਿਜ਼ੀ, 3- ਯੂਰੋਪ, ਯੁ.ਕੇ., ਮੀਡਲ ਈਸਟ 4- ਅਫ਼ਰੀਕਾ,
ਸਾਊਥ ਅਫ਼ਰੀਕਾ, ਮਾਰੇਸ਼ੀਅਸ, 5- ਰਸ਼ਿਆ, ਸੀ, ਆਈ. ਏਸ.,ਬਾਲਟਿਕ ਕੰਟ੍ਰੀਜ਼
ਸਭ ਨੇ ਅੱਗੇ ਵੱਧਣ ਦਾ ਸੰਕਲਪ ਵੀ ਕੀਤਾ ਹੈ ਅਤੇ ਆਪਸ ਵਿੱਚ ਰੂਹਰਿਹਾਂਨ ਵੀ ਕੀਤੀ ਹੈ। ਬਾਪਦਾਦਾ
ਦੇ ਕੋਲ ਸਮਾਚਾਰ ਆਉਂਦਾ ਰਹਿੰਦਾ ਹੈ। ਹੁਣ ਏਵਰਰੇਡੀ ਗਰੁੱਪ ਬਣਾਓ। ਜੋ ਦੇਸ਼ ਜਿੰਨੇ ਵੀ ਆਏ ਹਨ,
ਉਹਨਾਂ ਦੇਸ਼ਾ ਵਿੱਚ ਬਾਪਦਾਦਾ ਪ੍ਰਾਈਜ਼ ਦੇਣਗੇ,ਉਹ ਤਾਂ ਦੇਖਣਗੇ ਉਸ ਸਮੇਂ। ਪਰ ਬਾਪਦਾਦਾ ਡਬਲ
ਪੁਰਸ਼ਾਰਥੀ ਬੱਚਿਆਂ ਦੇ ਹਰ ਹਰ ਏਰੀਆ ਦੇ ਗਰੁੱਪ ਨੂੰ ਇਹ ਹੀ ਕਹਿੰਦੇ ਹਨ ਕਿ ਕੋਈ ਵੀ ਗਰੁੱਪ ਜੋ
ਨੰਬਰਵਨ ਜਾਏਗਾ ਉਸਨੂੰ ਪ੍ਰਾਈਜ਼ ਦੇਣਗੇ। ਇਕ ਦੇਸ਼ ਦੇ ਇੱਕ - ਇਕ ਸ਼ਹਿਰ ਵਿੱਚ ਜਿੰਨੇ ਵੀ ਸੈਂਟਰ ਹਨ,
ਮਨੋ ਅਮੇਰਿਕਾ ਹੈ, ਅਮੇਰਿਕਾ ਦੇ ਕਨੈਕਸ਼ਨ ਵਿੱਚ ਜੋ ਵੀ ਦੇਸ਼ ਹਨ, ਉਹ ਸਭ ਦੇਸ਼ ਆਪਸ ਵਿੱਚ ਰਾਏ ਕਰ
ਪ੍ਰੋਗ੍ਰਾਮ ਬਣਾਏ ਕਿ ਏਥੇ ਸਭ ਨਿਰਵਿਗਣ ਰਹਿਣਗੇ, ਏਵਰਰੇਡੀ ਰਹਿਣਗੇ, ਮਾਇਆਜਿੱਤ ਰਹਿਣਗੇ, ਸਨੇਹੀ
ਅਤੇ ਸੇਵਾ ਵਿੱਚ ਸਹਿਯੋਗੀ ਰਹਿਣਗੇ। ਜੋ ਨੰਬਰਵਨ ਹੋਵੇਗਾ ਉਸਨੂੰ ਬਾਪਦਾਦਾ ਪ੍ਰਾਈਜ਼ ਦਵੇਗਾ। ਚੱਲੋ,
ਇੱਕ ਨਹੀਂ ਤਾਂ ਤਿੰਨ ਨੂੰ ਦੇਣਗੇ। ਇੱਕ ਦੋ ਤਿੰਨ। ਤਿੰਨ ਨੰਬਰ। ਉਵੇਂ ਤਾਂ ਇੱਕ ਨੂੰ ਦਿੱਤਾ ਜਾਂਦਾ
ਹੈ ਪਰ ਡਬਲ ਪੁਰਸ਼ਾਰਥੀ ਹਨ ਨਾ ਤਾਂ ਤਿੰਨ ਨੂੰ ਚਾਂਸ ਦੇਣਗੇ। ਪਸੰਦ ਹੈ? ਹਾਂ ਹੱਥ ਹਿਲਾਓ। ਪਸੰਦ
ਹੈ? ਕਿੰਨਾ ਟਾਇਮ ਚਾਹੀਦਾ? ਇਹ ਟੀਚਰ ਸੁਣਾਏ, ਕਿੰਨਾ ਟਾਇਮ ਚਾਹੀਦਾ ਪ੍ਰਾਈਜ਼ ਲੈਣ ਵਿੱਚ? ਦਸੋ। (ਸਭ
ਨੇ ਕਿਹਾ ਫਰਵਰੀ ਤਕ) ਸਭ ਦੇਸ਼ਾ ਦੀ ਟੀਚਰਸ ਹੱਥ ਉਠਾਓ। ਠੀਕ ਹੈ? ਤਿਆਰ ਹੋਣਗੇ ਨਾ! ਫਿਰ ਬਾਪਦਾਦਾ
ਪ੍ਰਾਈਜ਼ ਦੇਣਗੇ। ਬਹੁਤ ਚੰਗਾ। ਇਸਦੀ ਤਾਲੀ ਵਜਾਓ। ਅੱਛਾ। ਭਾਰਤ ਦਾ ਵੀ ਟਰਨ ਆਏਗਾ। ਹਾਲੇ ਤਾਂ ਤੁਸੀਂ
ਲੋਕਾਂ ਦਾ ਟਰਨ ਹੈ। ਬਾਪਦਾਦਾ ਵੀ ਖੁਸ਼ ਹੁੰਦੇ ਹਨ ਵਾਹ ਤੀਵਰ ਪੁਰਸ਼ਾਰਥੀ ਬੱਚੇ ਵਾਹ! ਅੱਛਾ।
ਦਾਦੀਆਂ ਨਾਲ :-
ਬਾਪ ਦੇ ਨਾਲ ਤੁਹਾਡਾ ਸਭ
ਦਾ ਵੀ ਸਹਿਯੋਗ ਰਿਹਾ ਹੈ ਨਾ। ਬੱਚੇ ਅਤੇ ਬਾਪ ਦੋਵਾਂ ਦੇ ਸਹਿਯੋਗ ਨਾਲ ਯੱਗ ਚਲਿਆ ਹੈ, ਚੱਲਦਾ
ਰਹੇਗਾ। ਨਿਮਿਤ ਤਾਂ ਤੁਸੀਂ ਵੀ ਹੋ ਨਾ। ਸਾਕਾਰ ਵਿੱਚ ਇੱਕ ਨੇ ਕਿਹਾ ਦੂਸਰੇ ਨੇ ਕੀਤਾ। ਇੱਕ ਦੋ ਦੇ
ਸਹਿਯੋਗੀ ਬਣ ਉੱਡ ਰਹੇ ਹੋ। ਬਾਬਾ ਉੱਡਦੇ ਹੋਏ ਦੇਖ ਖੁਸ਼ ਹੁੰਦੇ ਹਨ। (ਦਾਦੀ ਜਾਨਕੀ ਨੇ ਕਿਹਾ ਕਮਾਲ
ਹੈ, ਗੁਲਜ਼ਾਰ ਦਾਦੀ ਦੀ) ਇਹ ਹੈ ਸਾਥ ਵਿੱਚ ਹੈ ਹੀ। ਬਾਪਦਾਦਾ ਦੀ ਇਹ ਸ਼ੁਭ ਇੱਛਾ ਹੈ ਕਿ ਤੁਸੀਂ ਸਭ
ਜੋ ਨਿਮਿਤ ਹੈ ਉਹ ਸਦਾ ਇੱਕ ਦਿਖਾਈ ਪਵੇ। ਵੱਖ -ਵੱਖ ਨਹੀਂ, ਇੱਕ ਦਿਖਾਈ ਦਵੇ ਇੱਕ ਨੇ ਕਿਹਾ ਦੂਸਰੇ
ਨੇ ਰਾਏ ਦਿੱਤੀ ਅਤੇ ਇੱਕ ਹੋ ਗਏ। ਤਾਂ ਹੀ ਤੇ ਯੱਗ ਚਲ ਰਿਹਾ ਹੈ ਤੁਹਾਡੀ ਸਭਦੀ ਏਕਤਾ ਨਾਲ ਚਲ ਰਿਹਾ
ਹੈ, ਭਾਵੇਂ ਬਾਹਰ ਤੋਂ ਦਿਖਾਈ ਦਵੇ ਪਰ ਸੰਕਲਪ ਵਿੱਚ, ਵਿਚਾਰਾਂ ਵਿੱਚ ਇੱਕ ਰਹਿ ਕਰਕੇ ਹੋਰ ਅਗੇ
ਵੱਧਣਾ ਹੈ ਕਿਉਕਿ ਹੁਣ ਤੁਹਾਡੇ ਉੱਪਰ ਨਜ਼ਰ ਹੈ। ਅੱਛਾ।
ਵਰਦਾਨ:-
ਆਪਣੀ ਸ੍ਰੇਸ਼ਠ
ਵ੍ਰਿਤੀ ਦ੍ਵਾਰਾ ਸ਼ੁੱਧ ਵਾਯੂਮੰਡਲ ਬਣਾਉਣ ਵਾਲੇ ਸਦਾ ਸ਼ਕਤੀਸ਼ਾਲੀ ਆਤਮਾ ਭਵ
ਜੋ ਸਦਾ ਆਪਣੀ ਸ੍ਰੇਸ਼ਠ
ਵ੍ਰਿਤੀ ਵਿਚ ਸਥਿਤ ਰਹਿੰਦੇ ਹਨ ਉਹ ਕਿਸੇ ਵੀ ਵਾਯੂਮੰਡਲ, ਵਾਈਬ੍ਰੇਸ਼ਨ ਵਿਚ ਡਗਮਗ ਨਹੀਂ ਹੋ ਸਕਦੇ।
ਵ੍ਰਿਤੀ ਤੋਂ ਹੀ ਵਾਯੂਮੰਡਲ ਬਣਦਾ ਹੈ, ਜੇਕਰ ਤੁਹਾਡੀ ਵ੍ਰਿਤੀ ਸ੍ਰੇਸ਼ਠ ਹੈ ਤਾਂ ਵਾਯੂਮੰਡਲ ਸ਼ੁੱਧ
ਬਣ ਜਾਵੇਗਾ। ਕਈ ਵਰਣਨ ਕਰਦੇ ਹਨ ਕਿ ਕੀ ਕਰਾਂ ਵਾਯੂਮੰਡਲ ਹੀ ਅਜਿਹਾ ਹੈ, ਵਾਯੂਮੰਡਲ ਦੇ ਕਾਰਣ ਮੇਰੀ
ਵ੍ਰਿਤੀ ਚੰਚਲ ਹੋਈ - ਤਾਂ ਉਸ ਸਮੇਂ ਸ਼ਕਤੀਸ਼ਾਲੀ ਆਤਮਾ ਦੀ ਬਜਾਏ ਕਮਜੋਰ ਆਤਮਾ ਬਣ ਜਾਂਦੇ ਹਨ,
ਲੇਕਿਨ ਵਰਤ ( ਪ੍ਰਤਿਗਿਆ) ਦੀ ਸਮ੍ਰਿਤੀ ਨਾਲ ਵ੍ਰਿਤੀ ਨੂੰ ਸ੍ਰੇਸ਼ਠ ਬਣਾ ਦਵੋ ਤਾਂ ਸ਼ਕਤੀਸ਼ਾਲੀ
ਬਣ ਜਾਵੋਗੇ।
ਸਲੋਗਨ:-
ਗੁਣਮੂਰਤ ਬਣਕੇ
ਸਰਵ ਨੂੰ ਗੁਣ ਮੂਰਤ ਬਨਾਉਣਾ ਹੀ ਮਹਾਦਾਨੀ ਬਣਨਾ ਹੈ।
ਇਹ ਅਵਿਅਕਤ ਇਸ਼ਾਰੇ -
“ਨਿਸ਼ਚੇ ਦੇ ਫਾਉਂਡੇਸ਼ਨ ਨੂੰ ਮਜ਼ਬੂਤ ਕਰ ਸਦਾ ਨਿਰਭੇ ਅਤੇ ਨਿਸ਼ਚਿੰਤ ਰਹੋ” ਆਪਸ ਵਿੱਚ ਇੱਕ ਦੂਜੇ ਦੇ
ਪ੍ਰਤੀ ਸੱਚਾ ਸਨੇਹ ਹੋਵੇ, ਤਾਂ ਸਨੇਹੀ ਆਤਮਾ ਦੇ ਪ੍ਰਤੀ ਕਦੇ ਅਨੁਮਾਨ ਪੈਦਾ ਨਹੀਂ ਹੋਵੇਗਾ। ਉਨ੍ਹਾਂ
ਦੇ ਸਨੇਹ ਦੇ ਬੋਲ, ਸਧਾਰਨ ਹੁੰਦੇ ਵੀ ਫੀਲ ਨਹੀਂ ਹੋਣਗੇ। ਉਨ੍ਹਾਂ ਦਾ ਹਲਕਾ ਬੋਲ ਵੀ ਇਵੇਂ ਲੱਗੇਗਾ
ਕਿ ਇਸਨੇ ਜਰੂਰ ਕਿਸੇ ਮਤਲਬ ਤੋਂ ਕਿਹਾ ਹੋ। ਬੇਮਤਲਬ, ਵਿਅਰਥ ਨਹੀਂ ਲੱਗੇਗਾ। ਜਿੱਥੇ ਸਨੇਹ ਹੁੰਦਾ
ਹੈ, ਉਥੇ ਫੇਥ ਜਰੂਰ ਹੁੰਦਾ ਹੈ। ਤਾਂ ਬ੍ਰਾਹਮਣ ਪਰਿਵਾਰ ਵਿਚ ਇਕ ਦੂਜੇ ਦੇ ਪ੍ਰਤੀ ਸਨੇਹ ਅਤੇ ਫੇਥ
ਰੱਖ, ਸੰਪੂਰਨ ਨਿਸ਼ਚੇਬੁੱਧੀ ਬਣੋ ਤਾਂ ਬ੍ਰਹਮਾ ਬਾਪ ਦੀਆਂ ਆਸ਼ਾਵਾਂ ਨੂੰ ਪੂਰਾ ਕਰ ਸਕੋਗੇ।