29.06.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਆਪਣੇ
ਨੂੰ ਆਤਮਾ ਸਮਝ ਆਤਮਾ ਨਾਲ ਗੱਲ ਕਰੋ ਤਾਂ ਫੁੱਲ ਵਿੱਚ ਖੁਸ਼ਬੂ ਆਉਂਦੀ ਜਾਵੇਗੀ , ਦੇਹ - ਅਭਿਮਾਨ ਦੀ
ਬਦਬੂ ਨਿਕਲ ਜਾਵੇਗੀ”
ਪ੍ਰਸ਼ਨ:-
ਆਪਣੀ ਖੁਸ਼ਬੂ
ਚਾਰੋਂ ਪਾਸੇ ਫਲਾਉਂਣ ਵਾਲੇ ਸੱਚੇ ਫੁੱਲ ਅਤੇ ਪਰਵਾਨੇ ਕੌਣ ਹਨ?
ਉੱਤਰ:-
ਸੱਚੇ ਫੁੱਲ ਉਹ
ਹਨ ਜੋ ਕਈਆਂ ਨੂੰ ਆਪ ਸਮਾਨ ਖੁਸ਼ਬੂਦਾਰ ਫੁੱਲ ਬਨਾਉਣ। ਸ਼੍ਰੀਮਤ ਤੇ ਚਲ ਸ਼ਮਾ ਤੇ ਜਲ ਮਰਨ ਵਾਲੇ ਮਤਲਬ
ਪੂਰਾ - ਪੂਰਾ ਬਲਿਹਾਰ ਜਾਨ ਵਾਲੇ, ਜਿਉਂਦੇ ਜੀ ਮਰਨ ਵਾਲੇ ਸੱਚੇ ਪਰਵਾਨੇ ਦੀ ਅਤੇ ਅਜਿਹੇ ਫੁੱਲਾਂ
ਦੀ ਖੁਸ਼ਬੂ ਖੁਦ ਹੀ ਚਾਰੋਂ ਪਾਸੇ ਫੈਲਦੀ ਹੈ।
ਗੀਤ:-
ਮਹਿਫ਼ਿਲ ਮੇਂ ਜਲ
ਉਠੀ ਸ਼ਮਾ....
ਓਮ ਸ਼ਾਂਤੀ
ਜਿਵੇਂ ਪਰਵਾਨਿਆਂ ਨੇ ਗੀਤ ਸੁਣਿਆ। ਪਰਵਾਨੇ ਕਹੋ ਜਾਂ ਫੁੱਲ ਕਹੋ ਗੱਲ ਇੱਕ ਹੀ ਹੈ। ਬੱਚੇ ਸਮਝਦੇ
ਹਨ ਅਸੀਂ ਸੱਚਮੁੱਚ ਪਰਵਾਨੇ ਬਣੇ ਹਾਂ ਜਾਂ ਸਿਰਫ ਫੇਰੀ ਪਾਕੇ ਚਲੇ ਜਾਂਦੇ ਹਾਂ? ਸ਼ਮਾ ਨੂੰ ਭੁੱਲ
ਜਾਂਦੇ ਹਨ। ਹਰ ਇੱਕ ਨੂੰ ਆਪਣੀ ਦਿਲ ਤੋਂ ਪੁੱਛਣਾ ਹੈ ਕਿ ਅਸੀਂ ਕਿੱਥੇ ਤੱਕ ਫੁੱਲ ਬਣੇ ਹਾਂ ਅਤੇ
ਗਿਆਨ ਦੀ ਖੁਸ਼ਬੂ ਫੈਲਾਉਂਦੇ ਹਾਂ? ਆਪਣੇ ਵਰਗਾ ਫੁੱਲ ਕਿਸੇ ਨੂੰ ਬਣਾਇਆ ਹੈ? ਇਹ ਤਾਂ ਬੱਚੇ ਜਾਣਦੇ
ਹਨ - ਗਿਆਨ ਦਾ ਸਾਗਰ ਬਾਪ ਹੈ, ਉਨ੍ਹਾਂ ਦੀ ਕਿੰਨੀ ਖੁਸ਼ਬੂ ਹੈ? ਜੋ ਚੰਗੇ ਫੁੱਲ ਜਾਂ ਪਰਵਾਨੇ ਹਨ
ਉਨ੍ਹਾਂ ਦੀ ਜਰੂਰ ਚੰਗੀ ਖੁਸ਼ਬੂ ਆਵੇਗੀ। ਉਹ ਹਮੇਸ਼ਾ ਖੁਸ਼ ਰਹਿਣਗੇ ਹੋਰਾਂ ਨੂੰ ਵੀ ਆਪ ਸਮਾਨ ਫੁੱਲ
ਅਤੇ ਪਰਵਾਨੇ ਬਣਾਉਣਗੇ। ਫੁੱਲ ਨਹੀਂ ਤਾਂ ਕਲੀ ਬਣਾਉਣਗੇ। ਪੂਰੇ ਪਰਵਾਨੇ ਉਹ ਹਨ ਜੋ ਜਿਉਂਦੇ ਜੀ
ਮਰਦੇ ਹਨ। ਬਲੀ ਚੜ੍ਹਦੇ ਹਨ ਅਤੇ ਈਸ਼ਵਰੀ ਔਲਾਦ ਬਣਦੇ ਹਨ। ਕੋਈ ਸਾਹੂਕਾਰ, ਕਿਸੇ ਗਰੀਬ ਦੇ ਬੱਚੇ
ਨੂੰ ਗੋਦ ਵਿੱਚ ਲੈਂਦੇ ਹਨ ਤਾਂ ਬੱਚਿਆਂ ਨੂੰ ਉਸ ਸਾਹੂਕਾਰ ਦੀ ਗੋਦ ਵਿੱਚ ਆਉਣ ਨਾਲ ਫਿਰ ਉਹ ਹੀ
ਮਾਂ - ਬਾਪ ਯਾਦ ਆਉਂਦੇ ਰਹਿੰਦੇ ਹਨ ਅਤੇ ਗਰੀਬ ਦੀ ਯਾਦ ਭੁੱਲ ਜਾਵੇਗੀ। ਜਾਣਦੇ ਹਨ ਕਿ ਸਾਡੇ ਮਾਂ
- ਬਾਪ ਗਰੀਬ ਹਨ ਪਰ ਯਾਦ ਸਾਹੂਕਾਰ ਮਾਂ - ਬਾਪ ਨੂੰ ਕਰਨਗੇ, ਜਿਸ ਤੋਂ ਧਨ ਮਿਲਦਾ ਹੈ। ਸਾਧੂ -
ਸੰਨਿਆਸੀ ਆਦਿ ਹਨ ਉਹ ਸਾਧਨਾ ਕਰਦੇ ਹਨ ਮੁਕਤੀਧਾਮ ਵਿੱਚ ਜਾਨ ਲਈ। ਸਭ ਮੁਕਤੀ ਦੇ ਲਈ ਹੀ ਪੁਰਸ਼ਾਰਥ
ਕਰਦੇ ਹਨ ਪਰ ਮੁਕਤੀ ਦਾ ਅਰਥ ਨਹੀਂ ਸਮਝਦੇ। ਕੋਈ ਕਹਿੰਦੇ ਹਨ ਜਯੋਤੀ ਜੋਤ ਸਮਾਉਣਗੇ। ਕੋਈ ਸਮਝਦੇ
ਹਨ ਪਾਰ ਨਿਰਵਾਣਧਾਮ ਜਾਂਦੇ ਹਾਂ। ਨਿਰਵਾਣਧਾਮ ਵਿੱਚ ਜਾਨ ਨੂੰ ਜਯੋਤੀ ਵਿੱਚ ਸਮਾਉਣਾ ਜਾਂ ਮਿਲ ਜਾਣਾ
ਨਹੀਂ ਕਿਹਾ ਜਾਂਦਾ। ਤੁਸੀਂ ਸਮਝਦੇ ਹੋ - ਅਸੀਂ ਦੂਰ ਦੇਸ਼ ਦੇ ਰਹਿਣ ਵਾਲੇ ਹਾਂ। ਇਸ ਗੰਦੀ ਦੁਨੀਆਂ
ਵਿੱਚ ਰਹਿਕੇ ਕੀ ਕਰਾਂਗੇ। ਬੱਚਿਆਂ ਨੂੰ ਸਮਝਾਇਆ ਹੈ ਜੱਦ ਕਿਸੇ ਨੂੰ ਮਿਲੋ ਤਾਂ ਇਹ ਸਮਝਾਉਣਾ ਪਵੇ
ਕਿ ਇਹ ਬਣਾ ਬਣਾਇਆ ਡਰਾਮਾ ਹੈ। ਸਤਿਯੁਗ ਤ੍ਰੇਤਾ... ਫਿਰ ਸੰਗਮਯੁਗ। ਇਹ ਵੀ ਸਮਝਾਇਆ ਹੈ ਸਤਿਯੁਗ
ਦੇ ਬਾਦ ਤ੍ਰੇਤਾ ਦਾ ਸੰਗਮ ਹੁੰਦਾ ਹੈ। ਉਹ ਯੁਗ ਫਿਰਦਾ ਹੈ ਅਤੇ ਇਹ ਕਲਪ ਫਿਰਦਾ ਹੈ। ਬਾਪ ਯੁਗੇ -
ਯੁਗੇ ਨਹੀਂ ਆਉਂਦੇ ਹਨ। ਜਿਵੇਂ ਮਨੁੱਖ ਸਮਝਦੇ ਹਨ। ਬਾਪ ਕਹਿੰਦੇ ਹਨ - ਜੱਦ, ਸਭ ਤਮੋਪ੍ਰਧਾਨ ਬਣ
ਜਾਂਦੇ ਹਨ, ਕਲਯੁਗ ਦਾ ਅੰਤ ਹੁੰਦਾ ਹੈ, ਉਸ ਕਲਪ ਦੇ ਸੰਗਮ ਤੇ ਆਉਂਦਾ ਹਾਂ। ਯੁਗ ਪੂਰਾ ਹੁੰਦਾ ਹੈ
ਤਾਂ ਕਲਾਵਾਂ ਘੱਟ ਹੁੰਦੀਆਂ ਹਨ । ਇਹ ਤਾਂ ਜੱਦ ਪੂਰਾ ਗ੍ਰਹਿਣ ਲੱਗ ਜਾਂਦਾ ਹੈ ਤੱਦ ਮੈਂ ਆਉਂਦਾ
ਹਾਂ। ਮੈਂ ਯੁਗੇ - ਯੁਗੇ ਨਹੀਂ ਆਉਂਦਾ ਹਾਂ। ਇਹ ਬਾਪ ਬੈਠ ਪਰਵਾਨਿਆਂ ਨੂੰ ਸਮਝਾਉਂਦੇ ਹਨ।
ਪਰਵਾਨਿਆਂ ਵਿੱਚ ਵੀ ਨੰਬਰਵਾਰ ਹਨ। ਕੋਈ ਤਾਂ ਸੜ੍ਹ ਮਰਦੇ ਹਨ, ਕੋਈ ਫੇਰੀ ਪਾਕੇ ਚਲੇ ਜਾਂਦੇ ਹਨ।
ਸ਼੍ਰੀਮਤ ਤੇ ਤੁਸੀਂ ਹੀ ਚਲ ਸਕਦੇ ਹੋ। ਜੇਕਰ ਕਿਥੇ ਵੀ ਸ਼੍ਰੀਮਤ ਤੇ ਨਾ ਚੱਲੇ ਤਾਂ ਮਾਇਆ ਪਿਛਾੜਦੀ
ਰਹੇਗੀ। ਸ਼੍ਰੀਮਤ ਦਾ ਬਹੁਤ ਗਾਇਨ ਹੈ। ਸ਼੍ਰੀਮਤ ਭਗਵਤ ਗੀਤਾ ਕਿਹਾ ਜਾਂਦਾ ਹੈ। ਸ਼ਾਸਤਰ ਤਾਂ ਬਾਦ
ਵਿੱਚ ਬੈਠ ਜਿਨ੍ਹਾਂਨੇ ਬਣਾਏ ਤਾਂ ਉਸ ਸਮੇਂ ਬੁੱਧੀ ਰਜੋ ਹੋਣ ਕਾਰਨ ਸਮਝਿਆ ਕਿ ਕ੍ਰਿਸ਼ਨ ਦਵਾਪਰ
ਵਿੱਚ ਆਇਆ। ਮੈਂ ਆਉਂਦਾ ਹੀ ਉਦੋਂ ਹਾਂ ਜਦੋੰ ਆਦਿ - ਸਨਾਤਨ ਦੇਵੀ - ਦੇਵਤਾ ਧਰਮ ਪ੍ਰਯਾਏ ਲੋਪ ਹੋ
ਜਾਂਦਾ ਹੈ। ਬਾਕੀ ਸਾਰੇ ਧਰਮ ਰਹਿੰਦੇ ਹਨ। ਇਵੇਂ ਨਹੀਂ ਕਿ ਉਹ ਦੇਵਤਾ ਧਰਮ ਵਾਲੇ ਮਨੁੱਖ ਗੁੰਮ ਹੋ
ਜਾਂਦੇ ਹਨ ਪ੍ਰੰਤੂ ਇਹ ਭੁੱਲ ਜਾਂਦੇ ਹਨ ਕਿ ਅਸੀਂ ਦੇਵੀ - ਦੇਵਤਾ ਧਰਮ ਦੇ ਸੀ। ਆਪਣਾ ਹਿੰਦੂ ਧਰਮ
ਕਹਿ ਦਿੰਦੇ ਹਨ, ਇਹ ਵੀ ਡਰਾਮੇ ਵਿੱਚ ਨੂੰਧ ਹੈ। ਜਦੋਂ ਭੁੱਲਣ ਤਾਂ ਫਿਰ ਮੈਂ ਆਕੇ ਦੇਵੀ - ਦੇਵਤਾ
ਧਰਮ ਦੀ ਸਥਾਪਨਾ ਕਰਾਂ। ਇਹ ਇੱਕ ਹੀ ਬਾਪ ਹੈ ਜੋ ਆਕੇ ਦੁਖਧਾਮ ਤੋਂ ਸੁਖਧਾਮ ਦਾ ਮਾਲਿਕ ਬਣਾਉਂਦੇ
ਹਨ। ਤੁਸੀਂ ਕਹੋਗੇ ਹੁਣ ਅਸੀਂ ਨਰਕ ਦੇ ਮਾਲਿਕ ਹਾਂ। ਦੁਨੀਆਂ ਨੂੰ ਤਮੋਪ੍ਰਧਾਨ ਤਾਂ ਬਣਨਾ ਹੀ ਹੈ।
ਸਾਰੇ ਪਤਿਤ ਹਨ ਤਾਂ ਹੀ ਤੇ ਭਗਵਾਨ ਦੇ ਅੱਗੇ ਜਾਕੇ ਨਮਸਤੇ ਕਰਦੇ ਹਨ। ਹੁਣ ਬਾਪ ਕਹਿੰਦੇ ਹਨ
ਸ਼੍ਰੀਮਤ ਤੇ ਚੱਲੋ। ਜਨਮ - ਜਨਮਾਂਤ੍ਰ ਦਾ ਬੋਝਾ ਸਿਰ ਤੇ ਬਹੁਤ ਹੈ। ਨਹੀਂ ਤਾਂ ਤ੍ਰਾਹ - ਤ੍ਰਾਹ
ਕਰਨਾ ਪਵੇਗਾ। ਉਹ ਤਾਂ ਸਮਝਦੇ ਹਨ, ਆਤਮਾ ਨਿਰਲੇਪ ਹੈ ਪਰੰਤੂ ਨਹੀਂ, ਆਤਮਾ ਹੀ ਸੁਖ - ਦੁਖ ਵੇਖਦੀ
ਹੈ। ਇਹ ਕੋਈ ਸਮਝਦੇ ਨਹੀਂ। ਬਾਬਾ ਬਾਰ - ਬਾਰ ਸਮਝਾਉਂਦੇ ਹਨ - ਮੰਜਿਲ ਬਹੁਤ ਭਾਰੀ ਹੈ। ਇਸ ਸਮੇਂ
ਤੁਸੀਂ ਪੁਰਸ਼ਾਰਥ ਕਰਦੇ ਹੋ ਜਦੋਂਕਿ ਦੁਖੀ ਹੋ। ਜਾਣਦੇ ਹੋ, ਸਤਿਯੁਗ ਵਿੱਚ ਅਸੀਂ ਬਹੁਤ ਸੁਖੀ ਰਹਾਂਗੇ।
ਉੱਥੇ ਇਹ ਪਤਾ ਨਹੀਂ ਰਹੇਗਾ ਕਿ ਸਾਨੂੰ ਫਿਰ ਦੁਖਧਾਮ ਵਿੱਚ ਜਾਣਾ ਹੈ। ਅਸੀਂ ਸੁਖ ਵਿੱਚ ਕਿਵੇਂ ਆਏ
ਹਾਂ, ਕਿੰਨੇ ਜਨਮ ਲਵਾਂਗੇ, ਕੁਝ ਵੀ ਨਹੀਂ ਜਾਣਦੇ। ਹੁਣ ਤੁਸੀਂ ਜਾਣਦੇ ਹੋ ਤਾਂ ਉੱਚ ਕੌਣ ਠਹਿਰੇ?
ਤੁਸੀਂ ਈਸ਼ਵਰ ਦੀ ਉਲਾਦ ਹੋਣ ਦੇ ਕਾਰਨ ਜਿਵੇੰ ਈਸ਼ਵਰ ਨਾਲੇਜਫੁਲ ਹੈ, ਇਵੇਂ ਤੁਸੀਂ ਵੀ ਨਾਲੇਜਫੁਲ
ਠਹਿਰੇ। ਹੁਣ ਤੁਸੀਂ ਈਸ਼ਵਰੀਏ ਉਲਾਦ ਹੋ ਪਰੰਤੂ ਨੰਬਰਵਾਰ। ਕਈ ਤਾਂ ਬਹੁਤ ਮਸਤ ਹਨ, ਸਮਝਦੇ ਹਨ ਅਸੀਂ
ਬਾਬਾ ਦੀ ਮੱਤ ਤੇ ਚਲਦੇ ਰਹਿੰਦੇ ਹਾਂ। ਜਿਤਨਾ ਮਤ ਤੇ ਚੱਲਣਗੇ ਉਨਾਂ ਸ੍ਰੇਸ਼ਠ ਬਣੋਗੇ। ਬਾਪ ਸਾਹਮਣੇ
ਬੈਠ ਬੱਚਿਆਂ ਨੂੰ ਸਮਝਾਉਂਦੇ ਹਨ। ਬੱਚੇ ਦੇਹ - ਅਭਿਮਾਨ ਛੱਡ ਦਵੋ, ਦੇਹੀ - ਅਭਿਮਾਨੀ ਬਣੋ,
ਨਿਰੰਤਰ ਯਾਦ ਕਰੋ। ਬਾਪ ਤਾਂ ਸਦੈਵ ਹੈ ਹੀ ਸੁਖਦਾਤਾ। ਇਵੇਂ ਨਹੀਂ ਕਿ ਦੁਖ ਵੀ ਬਾਪ ਹੀ ਦਿੰਦੇ ਹਨ।
ਬਾਪ ਕੱਦੇ ਬੱਚਿਆਂ ਨੂੰ ਦੁੱਖ ਨਹੀਂ ਦੇਣਗੇ। ਬੱਚੇ ਆਪਣੀ ਉਲਟੀ ਚਲਣ ਨਾਲ ਦੁੱਖ ਪਾਉਂਦੇ ਹਨ। ਬਾਪ
ਦੁਖ ਨਹੀਂ ਦੇ ਸਕਦੇ। ਕਹਿੰਦੇ ਹਨ ਭਗਵਾਨ ਬੱਚਾ ਦਵੋ ਤਾਂ ਕੁੱਲ ਵ੍ਰਿਧੀ ਨੂੰ ਪਾਵੇਗਾ। ਬੱਚੇ ਨੂੰ
ਬਹੁਤ ਪਿਆਰ ਕਰਦੇ ਹਨ। ਬਾਕੀ ਦੁਖ ਆਪਣੇ ਕਰਮਾਂ ਦਾ ਹੀ ਪਾਉਂਦੇ ਹਨ। ਹੁਣ ਬਾਪ ਤੁਸੀਂ ਬੱਚਿਆਂ ਨੂੰ
ਬਹੁਤ ਸੁਖੀ ਬਨਾਉਂਦੇ ਹਨ। ਕਹਿੰਦੇ ਹਨ ਸ਼੍ਰੀਮਤ ਤੇ ਚੱਲੋ। ਆਸੁਰੀ ਮਤ ਤੇ ਚੱਲਣ ਨਾਲ ਤੁਸੀਂ ਦੁਖ
ਪਾਉਂਦੇ ਹੋ। ਬੱਚੇ, ਬਾਪ ਅਤੇ ਟੀਚਰ ਅਤੇ ਵੱਡਿਆਂ ਦੀ ਆਗਿਆ ਨਾ ਮੰਨਨ ਨਾਲ ਦੁੱਖੀ ਹੁੰਦੇ ਹਨ।
ਦੁੱਖਦਾਈ ਖੁਦ ਬਣਦੇ ਹਨ, ਮਾਇਆ ਦੇ ਬਣ ਪੈਂਦੇ ਹਨ। ਈਸ਼ਵਰ ਦੀ ਮੱਤ ਹੁਣ ਹੀ ਤੁਹਾਨੂੰ ਮਿਲਦੀ ਹੈ।
ਈਸ਼ਵਰੀਏ ਮੱਤ ਦੀ ਰਿਜ਼ਲਟ 21 ਜਨਮ ਚਲਦੀ ਹੈ ਫਿਰ ਅਧਾਕਲਪ ਮਾਇਆ ਦੀ ਮੱਤ ਤੇ ਚੱਲਦੇ ਹਨ। ਈਸ਼ਵਰ ਇੱਕ
ਹੀ ਵਾਰੀ ਆਕੇ ਮੱਤ ਦਿੰਦੇ ਹਨ। ਮਾਇਆ ਤਾਂ ਅਧਾਕਲਪ ਤੋਂ ਮੱਤ ਦਿੰਦੀ ਹੀ ਰਹਿੰਦੀ ਹੈ। ਬਾਪ ਇੱਕ ਹੀ
ਵਾਰ ਮੱਤ ਦਿੰਦੇ ਹਨ। ਮਾਇਆ ਦੀ ਮੱਤ ਤੇ ਚੱਲਦੇ 100 ਪ੍ਰਤੀਸ਼ਤ ਦੁਰਭਾਗਿਆਸ਼ਾਲੀ ਬਣ ਪੈਂਦੇ ਹਨ। ਤਾਂ
ਜੋ ਚੰਗੇ - ਚੰਗੇ ਫੁੱਲ ਹਨ ਉਹ ਉਸੇ ਖੁਸ਼ੀ ਵਿੱਚ ਸਦੈਵ ਮਸਤ ਰਹਿਣਗੇ। ਨੰਬਰਵਾਰ ਹਨ ਨਾ। ਪਰਵਾਨੇ
ਕਈ ਤਾਂ ਬਾਪ ਦੇ ਬਣਕੇ ਸ਼੍ਰੀਮਤ ਤੇ ਚੱਲ ਪੈਂਦੇ ਹਨ। ਗਰੀਬ ਹੀ ਆਪਣਾ ਪੋਤਾਮੇਲ ਲਿਖਦੇ ਹਨ।
ਸਾਹੂਕਾਰਾਂ ਨੂੰ ਡਰ ਲਗਦਾ ਹੈ ਕਿ ਇੱਥੇ ਸਾਡੇ ਪੈਸੇ ਲੈ ਨਾ ਲੈਣ। ਸਾਹੂਕਾਰਾਂ ਦੇ ਲਈ ਬਹੁਤ
ਮੁਸ਼ਕਿਲ ਹੈ। ਬਾਪ ਕਹਿੰਦੇ ਹਨ - ਮੈਂ ਗਰੀਬ ਨਵਾਜ਼ ਹਾਂ। ਦਾਨ ਵੀ ਹਮੇਸ਼ਾਂ ਗਰੀਬਾਂ ਨੂੰ ਹੀ ਦਿੱਤਾ
ਜਾਂਦਾ ਹੈ। ਸੁਦਾਮਾ ਦੀ ਗੱਲ ਹੈ ਨਾ - ਚਾਵਲ ਚਪਟੀ ਦੇ ਉਸਨੂੰ ਮਹਿਲ ਦੇ ਦਿੱਤੇ। ਤੁਸੀਂ ਹੋ ਗਰੀਬ।
ਸਮਝੋ ਕਿਸੇ ਦੇ ਕੋਲ 25 - 30 ਰੁਪਏ ਹਨ, ਉਨ੍ਹਾਂ ਵਿਚੋਂ 20 - 25 ਪੈਸੇ ਦਿੰਦਾ ਹੈ। ਸ਼ਾਹੂਕਾਰ 50
ਹਜਾਰ ਦੇਵੇ ਤਾਂ ਵੀ ਇਕਵਲ ਹੋ ਜਾਂਦਾ ਹੈ ਇਸਲਈ ਗਰੀਬ ਨਵਾਜ਼ ਨਾਮ ਗਾਇਆ ਹੋਇਆ ਹੈ। ਸਾਹੂਕਾਰ ਲੋਕ
ਵੀ ਕਹਿੰਦੇ ਹਨ, ਸਾਨੂੰ ਫੁਰਸਤ ਨਹੀਂ ਮਿਲਦੀ ਕਿਉਂਕਿ ਪੂਰਾ ਨਿਸ਼ਚੇ ਨਹੀਂ ਹੈ। ਤੁਸੀਂ ਹੋ ਗਰੀਬ।
ਗਰੀਬਾਂ ਨੂੰ ਧਨ ਮਿਲਣ ਨਾਲ ਖੁਸ਼ੀ ਹੁੰਦੀ ਹੈ। ਬਾਬਾ ਨੇ ਸਮਝਾਇਆ ਹੈ ਇੱਥੇ ਦੇ ਗਰੀਬ ਉੱਥੇ
ਸ਼ਾਹੂਕਾਰ ਬਣ ਜਾਂਦੇ ਹਨ ਅਤੇ ਇੱਥੇ ਦੇ ਸਾਹੂਕਾਰ ਉੱਥੇ ਗਰੀਬ ਬਣ ਜਾਂਦੇ ਹਨ।
ਕਈ ਕਹਿੰਦੇ ਹਨ ਅਸੀਂ ਯਗ
ਦਾ ਖਿਆਲ ਰੱਖੀਏ ਕੇ ਕਟੁੰਬ ਦਾ ਖਿਆਲ ਰੱਖੀਏ? ਬਾਬਾ ਕਹਿੰਦੇ ਤੁਸੀ ਆਪਣੇ ਕਟੁੰਬ ਦੀ ਬਹੁਤ ਚੰਗੀ
ਸੰਭਾਲ ਕਰੋ। ਚੰਗਾ ਹੈ ਜੋ ਇਸ ਸਮੇਂ ਗਰੀਬ ਹੋ। ਸ਼ਾਹੂਕਾਰ ਹੁੰਦੇ ਤਾਂ ਬਾਪ ਤੋਂ ਪੂਰਾ ਵਰਸਾ ਲੈ ਨਹੀਂ
ਸਕਦੇ ਸੀ। ਸੰਨਿਯਾਸੀ ਇਵੇਂ ਨਹੀਂ ਕਹਿਣਗੇ। ਉਹ ਤਾਂ ਪੈਸੇ ਲੈ ਕੇ ਆਪਣੀ ਜਾਗੀਰ ਬਨਾਉਂਦੇ ਹਨ।
ਸ਼ਿਵਬਾਬਾ ਥੋੜ੍ਹੀ ਨਾ ਬਣਾਉਣਗੇ। ਇਹ ਮਕਾਨ ਆਦਿ ਤੁਸੀਂ ਬੱਚਿਆਂ ਨੇ ਆਪਣੇ ਲਈ ਬਣਾਏ ਹਨ। ਇਹ ਕਿਸੇ
ਦੀ ਜਗੀਰ ਨਹੀਂ, ਇਹ ਤੇ ਟੈਮਪਰੇਰੀ ਹਨ ਕਿਉਂਕਿ ਅੰਤ ਸਮੇਂ ਬੱਚਿਆਂ ਨੇ ਇੱਥੇ ਆਕੇ ਰਹਿਣਾ ਹੈ। ਸਾਡਾ
ਯਾਦਗਰ ਵੀ ਇੱਥੇ ਹੈ। ਤਾਂ ਪਿਛਾੜੀ ਇੱਥੇ ਆਕੇ ਵਿਸ਼ਰਾਮ ਲੈਣਗੇ। ਬਾਪ ਦੇ ਕੋਲ ਭੱਜਣਗੇ ਉਹ ਜੋ
ਯੋਗਯੁਕਤ ਹੋਣਗੇ। ਉਨ੍ਹਾਂ ਨੂੰ ਮਦਦ ਵੀ ਮਿਲੇਗੀ। ਬਾਪ ਦੀ ਬਹੁਤ ਮਦਦ ਮਿਲਦੀ ਹੈ। ਤੁਹਾਨੂੰ ਇੱਥੇ
ਬੈਠ ਵਿਨਾਸ਼ ਵੇਖਣਾ ਹੈ। ਜਿਵੇੰ ਸ਼ੁਰੂ ਵਿੱਚ ਬਾਪ ਨੇ ਤੁਹਾਨੂੰ ਬੱਚਿਆਂ ਨੂੰ ਬਹਿਲਾਇਆ ਸੀ ਫਿਰ
ਪਿਛਾੜੀ ਵਿੱਚ ਬਹਿਲਾਉਣਾ ਸ਼ੁਰੂ ਕਰਨਗੇ। ਬਹੁਤ ਪਿਆਰ ਕਰਨਗੇ। ਜਿਵੇੰ ਬੈਕੁੰਠ ਵਿੱਚ ਬੈਠੇ ਹਨ,
ਬਹੁਤ ਨੇੜੇ ਹੁੰਦੇ ਜਾਣਗੇ। ਇਹ ਤਾਂ ਸਮਝਦੇ ਹਨ ਕਿ ਅਸੀਂ ਯਾਤਰਾ ਤੇ ਹਾਂ। ਥੋੜ੍ਹੇ ਸਮੇਂ ਦੇ ਬਾਦ
ਵਿਨਾਸ਼ ਹੋਵੇਗਾ। ਤੁਸੀਂ ਬਹੁਤ ਖੁਸ਼ ਹੋ ਜਾਵੋਗੇ। ਬਸ ਅਸੀਂ ਜਾਕੇ ਪ੍ਰਿੰਸ ਬਣਾਂਗੇ। ਕਿਸਮ - ਕਿਸਮ
ਦੇ ਫੁੱਲ ਹਨ। ਹਰ ਇੱਕ ਬੱਚੇ ਨੂੰ ਸਮਝਣਾ ਚਾਹੀਦਾ ਹੈ - ਮੈਂ ਕਿੰਨੀ ਗਿਆਨ ਦੀ ਖੁਸ਼ਬੂ ਦੇ ਰਿਹਾ
ਹਾਂ। ਕਿਸੇ ਨੂੰ ਗਿਆਨ ਅਤੇ ਯੋਗ ਦੀ ਸਿੱਖਿਆ ਦਿੰਦਾ ਹਾਂ। ਜੋ ਕਰਦੇ ਹਨ ਉਹ ਅੰਦਰ ਪ੍ਰਫੁਲਿਤ
ਰਹਿੰਦੇ ਹਨ। ਬਾਬਾ ਜਾਣ ਜਾਂਦੇ ਹਨ ਕਿ ਇਹ ਕਿਸ ਅਵਸਥਾ ਵਿੱਚ ਰਹਿੰਦੇ ਹਨ। ਇਨ੍ਹਾਂ ਦੀ ਅਵਸਥਾ
ਕਿੱਥੇ ਤੱਕ ਗੈਲਪ ਕਰੇਗੀ! ਗੈਲਪ ਉਨ੍ਹਾਂ ਦੀ ਕਰੇਗੀ ਜੋ ਪਰਵਾਨਾ ਬਣ ਚੁੱਕਾ ਹੋਵੇਗਾ। ਬਾਪ
ਸਮਝਾਉਂਦੇ ਹਨ - ਮਾਇਆ ਦੇ ਤੂਫਾਨ ਤਾਂ ਬਹੁਤ ਆਉਣਗੇ, ਉਸ ਤੋਂ ਆਪਣੇ ਨੂੰ ਬਚਾਉਣਾ ਹੈ। ਹੁਣ ਇਹ
ਰਾਜਯੋਗ ਪਰਮਪਿਤਾ ਪ੍ਰਮਾਤਮਾ ਆਕੇ ਸਿਖਾਉਂਦੇ ਹਨ। ਪਰਮਾਤਮਾ ਆਕੇ ਆਤਮਾਵਾਂ ਨੂੰ ਸਮਝਾਉਂਦੇ ਹਨ।
ਆਤਮਾ ਨੂੰ ਗਿਆਨ ਹੈ - ਮੈਂ ਆਤਮਾ ਆਪਣੇ ਇਸ ਬ੍ਰਦਰ ਆਤਮਾ ਨੂੰ ਸਮਝਾਉਂਦੀ ਹਾਂ। ਜਿਵੇੰ ਪਰਮਾਤਮਾ
ਬਾਪ ਸਾਨੂੰ ਆਤਮਾਵਾਂ ਬੱਚਿਆਂ ਨੂੰ ਸਮਝਾਉਂਦੇ ਹਨ। ਅਸੀਂ ਵੀ ਆਤਮਾ ਹਾਂ। ਬਾਬਾ ਸਾਨੂੰ ਸਿੱਖਲਾਉਂਦੇ
ਹਨ। ਅਸੀਂ ਫਿਰ ਇਨ੍ਹਾਂ ਆਤਮਾਵਾਂ ਨੂੰ ਸਮਝਾਉਂਦੇ ਹਾਂ ਪਰੰਤੂ ਇਹ ਆਤਮਾ-ਪਨ ਦਾ ਨਿਸ਼ਚੇ ਨਾ ਹੋਣ
ਨਾਲ ਆਪਣੇ ਨੂੰ ਮਨੁੱਖ ਸਮਝ, ਮਨੁੱਖ ਨੂੰ ਹੀ ਸਮਝਾਉਂਦੇ ਹਨ। ਮੈਂ ਪਰਮ ਆਤਮਾ ਤੁਸੀਂ ਆਤਮਾਵਾਂ ਨਾਲ
ਗੱਲ ਕਰਦਾ ਹਾਂ। ਤੁਸੀਂ ਆਤਮਾ ਨੂੰ ਸੁਣਾਉਂਦੇ ਹੋ। ਇਵੇਂ ਤੁਸੀਂ ਦੇਹੀ - ਅਭਿਮਾਨੀ ਹੋਕੇ ਕਿਸੇ
ਨੂੰ ਸੁਣਾਓਗੇ ਤਾਂ ਝੱਟ ਤੀਰ ਲੱਗੇਗਾ। । ਜੇਕਰ ਖੁਦ ਹੀ ਦੇਹੀ - ਅਭਿਮਾਨੀ ਨਹੀਂ ਰਹਿ ਸਕਦੇ ਤਾਂ
ਧਾਰਨਾ ਕਰਵਾ ਨਹੀਂ ਸਕਦੇ। ਇਹ ਬੜੀ ਉੱਚੀ ਮੰਜਿਲ ਹੈ। ਬੁੱਧੀ ਵਿੱਚ ਇਹ ਰਹਿਣਾ ਚਾਹੀਦਾ ਹੈ ਕਿ ਅਸੀਂ
ਇਹਨਾਂ ਆਰਗੰਜ ਨਾਲ ਸੁਣਦੇ ਹਾਂ। ਬਾਪ ਕਹਿੰਦੇ ਹਨ - ਮੈਂ ਆਤਮਾਵਾਂ ਬੱਚਿਆਂ ਨਾਲ ਗੱਲ ਕਰਦਾ ਹਾਂ।
ਬਾਬਾ ਦਾ ਫਰਮਾਨ ਹੈ ਅਸ਼ਰੀਰੀ (ਨੰਗੇ) ਬਣੋ। ਦੇਹ- ਅਭਿਮਾਨ ਛੱਡੋ, ਮੈਨੂੰ ਯਾਦ ਕਰੋ - ਇਹ ਬੁੱਧੀ
ਵਿੱਚ ਆਉਣਾ ਚਾਹੀਦਾ ਹੈ। ਮੈਂ ਆਤਮਾ ਨਾਲ ਗੱਲ ਕਰਦਾ ਹਾਂ, ਸ਼ਰੀਰ ਨਾਲ ਨਹੀਂ। ਭਾਵੇਂ ਫੀਮੇਲ ਹੈ,
ਉਨ੍ਹਾਂ ਦੀ ਵੀ ਆਤਮਾ ਨਾਲ ਗੱਲ ਕਰਦੇ ਹਾਂ। ਤੁਸੀਂ ਬੱਚੇ ਸਮਝਦੇ ਹੋ - ਅਸੀਂ ਬਾਬਾ ਦੇ ਤਾਂ ਬਣ ਗਏ
ਪਰੰਤੂ ਨਹੀਂ, ਇਸ ਵਿੱਚ ਬੜੀ ਸੁਖਸ਼ਮ ਬੁੱਧੀ ਚਲਦੀ ਹੈ। ਮੈਂ ਆਤਮਾ ਹਾਂ, ਮੈਂ ਇਨ੍ਹਾਂ ਦੀ ਆਤਮਾ
ਨੂੰ ਸਮਝਾਉਂਦਾ ਹਾਂ। ਇਹ ਸਾਡਾ ਭਰਾ ਹੈ, ਇਸਨੂੰ ਰਾਹ ਦੱਸਣਾ ਹੈ। ਆਤਮਾ ਸਮਝ ਰਹੀ ਹੈ। ਇਵੇਂ ਸਮਝੋ
ਤਾਂ ਆਤਮਾ ਨੂੰ ਤੀਰ ਲੱਗੇ। ਦੇਹ ਨੂੰ ਵੇਖ ਕੇ ਸੁਣਾਉਂਦੇ ਹੋ ਤਾਂ ਆਤਮਾ ਸੁਣਦੀ ਨਹੀਂ ਹੈ। ਪਹਿਲਾਂ
ਇਹ ਵਾਰਨਿੰਗ ਦਵੋ ਕਿ ਮੈਂ ਆਤਮਾ ਨਾਲ ਗੱਲ ਕਰਦਾ ਹਾਂ। ਆਤਮਾ ਨੂੰ ਨਾ ਤਾਂ ਮੇਲ, ਨਾ ਫੀਮੇਲ ਕਹਾਂਗੇ।
ਆਤਮਾ ਤੇ ਨਿਆਰੀ ਹੈ। ਮੇਲ - ਫੀਮੇਲ ਸ਼ਰੀਰ ਤੋਂ ਨਾਮ ਪੇਂਦਾ ਹੈ। ਜਿਵੇੰ ਬ੍ਰਹਮਾ - ਸਰਸਵਤੀ ਨੂੰ
ਮੇਲ - ਫੀਮੇਲ ਕਹਾਂਗੇ। ਸ਼ਿਵਬਾਬਾ ਨੂੰ ਨਾ ਮੇਲ, ਨਾ ਫੀਮੇਲ ਕਹਾਂਗੇ। ਤਾਂ ਬਾਪ ਆਤਮਾਵਾਂ ਨੂੰ
ਸਮਝਾਉਂਦੇ ਹਨ। ਵੱਡੀ ਮੰਜਿਲ ਹੈ। ਪੁਆਇੰਟ ਬਹੁਤ ਕੜ੍ਹੇ ਹਨ। ਆਤਮਾ ਨੂੰ ਇੰਜੈਕਸ਼ਨ ਲਗਾਉਣਾ ਹੈ,
ਤਾਂ ਦੇਹ - ਅਭਿਮਾਨ ਟੁੱਟਦਾ ਹੈ। ਨਹੀਂ ਤਾਂ ਖੁਸ਼ਬੂ ਨਹੀਂ ਆਵੇਗੀ, ਤਾਕਤ ਨਹੀਂ ਰਹੇਗੀ। ਗੱਲ ਬਹੁਤ
ਛੋਟੀ ਹੈ। ਅਸੀਂ ਆਤਮਾ ਨਾਲ ਗੱਲ ਕਰ ਰਹੇ ਹਾਂ। ਬਾਪ ਕਹਿੰਦੇ ਹਨ - ਤੁਹਾਨੂੰ ਵਾਪਿਸ ਜਾਣਾ ਹੈ
ਇਸਲਈ ਦੇਹੀ - ਅਭਿਮਾਨੀ ਬਣੋਂ। ਮਨਮਨਾ ਭਵ। ਫਿਰ ਆਟੋਮੈਟਿਕਲੀ ਮੱਧਜੀ ਭਵ ਆ ਜਾਂਦਾ ਹੈ। ਹੁਣ ਬਹੁਤ
ਸੁਖਸ਼ਮ ਬੁੱਧੀ ਮਿਲਦੀ ਹੈ। ਸਵੇਰੇ ਬੈਠ ਕੇ ਵਿਚਾਰ ਸਾਗਰ ਮੰਥਨ ਕਰਨਾ ਹੈ। ਦਿਨ ਵਿੱਚ ਤਾਂ ਸਰਵਿਸ
ਕਰਨੀ ਹੈ ਕਿਉਂਕਿ ਕਰਮਯੋਗੀ ਹੋ। ਲਿਖਿਆ ਵੀ ਹੋਇਆ ਹੈ ਕਿ ਨੀਂਦ ਨੂੰ ਜਿੱਤਣ ਵਾਲੇ ਬਣੋਂ। ਰਾਤ ਨੂੰ
ਜਾਗਕੇ ਕਮਾਈ ਕਰੋ। ਦਿਨ ਵਿੱਚ ਤਾਂ ਮਾਇਆ ਦਾ ਬਹੁਤ ਹੀ ਬਖੇੜਾ ਹੈ। ਅਮ੍ਰਿਤਵੇਲੇ ਵਾਯੂਮੰਡਲ ਚੰਗਾ
ਹੁੰਦਾ ਹੈ। ਬਾਬਾ ਨੂੰ ਇਹ ਤਾਂ ਲਿਖਦੇ ਨਹੀਂ ਫਲਾਣੇ ਸਮੇਂ ਉੱਠ ਕੇ ਵਿਚਾਰ ਸਾਗਰ ਮੰਥਨ ਕਰਦੇ ਹਾਂ।
ਬੜੀ ਮਿਹਨਤ ਹੈ ਵਿਸ਼ਵ ਦੇ ਤੁਸੀਂ ਮਾਲਿਕ ਬਣਦੇ ਹੋ। ਇੱਥੇ ਤਾਂ ਹੱਦ ਦੇ ਮਾਲਿਕ ਹੋ। ਪਾਣੀ ਦੀ ਹੱਦ
ਤੇ ਵੀ ਕਿੰਨਾਂ ਝਗੜਾ ਚਲਦਾ ਰਹਿੰਦਾ ਹੈ। ਦੁਸ਼ਮਣੀ ਲੱਗੀ ਪਈ ਹੈ। ਆਪਸ ਵਿੱਚ ਇੱਕ ਦੂਜੇ ਨੂੰ
ਬ੍ਰਦਰਜ਼ ਸਮਝਦੇ ਨਹੀਂ। ਸਿਰ੍ਫ ਉਵੇਂ ਹੀ ਕਹਿ ਦਿੰਦੇ ਹਨ ਕਿ ਅਸੀਂ ਸਭ ਇੱਕ ਹਾਂ। ਇੱਕ ਤਾਂ ਹੋ ਨਾ
ਸਕਣ। ਅਨੇਕ ਆਤਮਾਵਾਂ ਹਨ, ਸਭਦਾ ਆਪਣਾ - ਆਪਣਾ ਪਾਰਟ ਹੈ। ਤੁਸੀਂ ਇੱਥੇ ਬੈਠੇ ਹੋ। ਕਲਪ ਪਹਿਲਾਂ
ਵੀ ਬੈਠੇ ਹੋਵੋਗੇ। ਪੱਤਾ ਹਿੱਲਿਆ ਡਰਾਮੇ ਅਨੁਸਾਰ। ਇਵੇਂ ਨਹੀਂ ਕਿ ਪੱਤੇ - ਪੱਤੇ ਨੂੰ ਪਰਮਾਤਮਾ
ਹਿਲਾਉਂਦੇ ਹਨ। ਅਜਿਹੀਆਂ ਗੱਲਾਂ ਸਮਝ ਕੇ ਫਿਰ ਸਮਝਾਓ। ਹਰ ਇੱਕ ਸਮਝ ਸਕਦੇ ਹਨ ਕਿ ਅਸੀਂ ਪਰਵਾਨਾ
ਬਣੇ ਹਾਂ। ਅਸੀਂ ਬਾਬਾ ਦੀ ਮੱਤ ਤੇ ਚਲੱਦੇ ਰਹਿੰਦੇ ਹਾਂ! ਫਾਲਤੂ ਗੱਲਾਂ ਤੇ ਨਹੀਂ ਕਰਦੇ ਹਾਂ।
ਕਿੱਧਰੇ ਆਪਣਾ ਪੈਸਾ ਪਾਪ ਵਲ ਤੇ ਨਹੀਂ ਲਗਾ ਰਹੇ ਹਾਂ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਖੁਦ ਨੂੰ
ਆਤਮਾ ਸਮਝ ਆਤਮਾ ਨਾਲ ਗੱਲ ਕਰਨੀ ਹੈ। ਦੇਹੀ - ਅਭਿਮਾਨੀ ਬਣਕੇ ਸੁਣਨ - ਸੁਣਾਉਣ ਨਾਲ ਧਾਰਨਾ ਚੰਗੀ
ਹੋਵੇਗੀ।
2. ਨੀਂਦ ਨੂੰ ਜਿੱਤਣ
ਵਾਲੇ ਬਣਨਾ ਹੈ। ਰਾਤ ਨੂੰ ਜਾਗਕੇ ਕਮਾਈ ਕਰਨੀ ਹੈ। ਵਿਚਾਰ ਸਾਗਰ ਮੰਥਨ ਕਰਨਾ ਹੈ। ਕਿਸੇ ਵੀ ਫਾਲਤੂ
ਗੱਲਾਂ ਵਿੱਚ ਆਪਣਾ ਸਮਾਂ ਨਹੀਂ ਗਵਾਉਣਾ ਹੈ।
ਵਰਦਾਨ:-
ਤਪੱਸਿਆ ਦ੍ਵਾਰਾ ਆਪਣੇ ਵਿਕਰਮ ਅਤੇ ਤਮੋਗੁਣ ਦੇ ਸੰਸਕਾਰਾਂ ਨੂੰ ਭਸਮ ਕਰਨ ਵਾਲੇ ਤਪੱਸਵੀ ਮੂਰਤ ਭਵ।
ਜਿਵੇਂ ਹੁਣ ਈਸ਼ਵਰੀ
ਪਾਲਣਾ ਦਾ ਕਰਤਵਿਆ ਚਲ ਰਿਹਾ ਹੈ ਇਵੇਂ ਲਾਸ੍ਟ ਵਿਚ ਤਪੱਸਿਆ ਦ੍ਵਾਰਾ ਆਪਣੇ ਵਿਕਰਮ ਅਤੇ ਹਰ ਆਤਮਾ
ਦੇ ਤਮੋਗੁਣੀ ਸੰਸਕਾਰ ਅਤੇ ਪ੍ਰਕ੍ਰਿਤੀ ਦੇ ਤਮੋਗੁਣ ਨੂੰ ਭਸਮ ਕਰਨ ਦਾ ਕਰਤਵਿਆ ਚਲਣਾ ਹੈ। ਇਸ ਦੇ
ਲਈ ਸਦਾ ਇਕਰਸ ਸਥਿਤੀ ਦੇ ਆਸਨ ਤੇ ਸਥਿਤ ਹੋ ਆਪਣੇ ਤਪੱਸਵੀ ਰੂਪ ਨੂੰ ਪ੍ਰਤੱਖ ਕਰੋ। ਤੁਹਾਡੀ ਹਰ
ਕਰਮਿੰਦ੍ਰੀ ਤੋਂ ਦੇਹ - ਅਭਿਮਾਨ ਦਾ ਤਿਆਗ ਹੋਵੇ ਅਤੇ ਆਤਮ - ਅਭਿਮਾਨੀ ਬਣਨ ਦੀ ਤਪੱਸਿਆ ਪ੍ਰਤੱਖ
ਰੂਪ ਵਿਚ ਵਿਖਾਈ ਦੇਵੇ।
ਸਲੋਗਨ:-
ਸੰਸਕਾਰਾਂ ਦੀ
ਟੱਕਰ ਤੋਂ ਬਚਨ ਦੇ ਲਈ ਬਾਲਿਕ ਅਤੇ ਮਾਲਿਕਪਨ ਦਾ ਬੇਲੈਂਸ ਰੱਖੋ।
ਇਹ ਅਵਿਅਕਤ ਇਸ਼ਾਰੇ :-
ਸਦਾ ਹਰਸ਼ਿਤ ਰਹਿਣ ਦੇ ਲਈ ਆਪਣੀ ਨੇਚਰ ਨੂੰ ਸਰਲ ਬਣਾਓ, ਸਹਿਣਸ਼ੀਲ ਬਣੋ।
ਬਾਪ ਨੂੰ ਭੋਲਾਨਾਥ
ਕਹਿੰਦੇ ਹਨ ਲੇਕਿਨ ਅਜਿਹਾ ਭੋਲਾ ਨਹੀਂ ਹੈ ਜੋ ਸਾਮਨਾ ਨਾ ਕਰ ਸਕੇ। ਭੋਲਾਨਾਥ ਦੇ ਨਾਲ - ਨਾਲ
ਆਲਮਾਇਟੀ ਵੀ ਹੈ। ਤੁਸੀਂ ਵੀ ਆਪਣੇ ਸ਼ਕਤੀ ਸਵਰੂਪ ਨੂੰ ਭੁੱਲ ਸਿਰਫ ਭੋਲੇ ਨਹੀਂ ਬਣਨਾ, ਨਹੀਂ ਤਾਂ
ਮਾਇਆ ਦ ਗੋਲਾ ਲੱਗ ਜਵੇਗਾ। ਅਜਿਹਾ ਸ਼ਕਤੀ ਸਵਰੂਪ ਬਣੋ ਜੋ ਮਾਇਆ ਸਾਮਨਾ ਕਰਨ ਦੇ ਪਹਿਲੇ ਹੀ
ਨਮਸਕਾਰ ਕਰ ਲਵੇ। ਬਹੁਤ ਸਾਵਧਾਨ, ਖ਼ਬਰਦਾਰ - ਹੁਸ਼ਿਆਰ ਰਹਿਣਾ।