29.10.26        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ :- ਬੇਹੱਦ ਦਾ ਬਾਪ ਆਇਆ ਹੈ ਤੁਸੀਂ ਬੱਚਿਆਂ ਨੂੰ ਆਪਣੇ ਨਾਲ ਲੈ ਜਾਣ, ਇਸਲਈ ਹੁਣ ਬਾਪ ਦਾ ਬਣਕੇ ਉਨ੍ਹਾਂ ਦੀ ਸ਼੍ਰੀਮਤ ਤੇ ਚੱਲੋ"

ਪ੍ਰਸ਼ਨ:-
ਬਾਪ ਆਪਣੇ ਬੱਚਿਆਂ ਦੀ ਤਕਦੀਰ ਉੱਚੀ ਬਣਾਉਣ ਦੇ ਲਈ ਕਿਹੜੀ ਸ਼੍ਰੇਸ਼ਠ ਮੱਤ ਦਿੰਦੇ ਹਨ?

ਉੱਤਰ:-
ਮਿੱਠੇ ਬੱਚੇ ਮੌਤ ਦੇ ਪਹਿਲੇ ਜਿੰਨਾਂ ਹੋ ਸਕੇ ਯਾਦ ਵਿੱਚ ਰਹਿਣ ਦਾ ਪੁਰਸ਼ਾਰਥ ਕਰ ਲੋ, ਇਸ ਨਾਲ ਹੀ ਤੁਹਾਡੀ ਕਮਾਈ ਹੈ। ਮੇਰਾ ਬੱਚਾ ਬਣਕੇ ਕਦੀ ਭੁੱਲ ਨਾਲ ਵੀ ਕੋਈ ਪਾਪ ਕਰਮ ਨਹੀਂ ਕਰਨਾ ਹੈ। ਭਾਵੇਂ ਮਾਇਆ ਦੇ ਕਿੰਨੇ ਵੀ ਤੂਫ਼ਾਨ ਆਉਣ ਪਰ ਪਤਿਤ ਤਾਂ ਕਦੀ ਨਹੀਂ ਬਣਨਾ।

ਓਮ ਸ਼ਾਂਤੀ
ਸ਼ਿਵ ਭਗਵਾਨੁਵਾਚ। ਤੁਸੀਂ ਬੱਚੇ ਤਾਂ ਸਮਝੋਗੇ ਸ਼ਿਵਬਾਬਾ ਸਾਨੂੰ ਸਮਝਾਉਂਦੇ ਹਨ। ਤੁਸੀਂ ਹੋ ਸੰਗਮਯੁਗੀ। ਸ਼ਿਵਬਾਬਾ ਦੇ ਸਨਮੁੱਖ ਬੈਠੇ ਹੋ। ਉਹ ਕਲਯੁਗੀ ਮਨੁੱਖ ਸ਼ਿਵਬਾਬਾ ਦੇ ਜੜ ਮੰਦਿਰ ਵਿੱਚ ਜਾਕੇ ਬੈਠਦੇ ਹਨ। ਫਰਕ ਸਮਝਦੇ ਹੋ ਨਾ। ਬੁੱਧੀ ਦਾ ਤਾਲਾ ਕੁਝ ਖੋਲੋ ਵੀ। ਤੁਸੀਂ ਸਮਝਦੇ ਹੋ ਅਸੀਂ ਚੇਤੰਨ ਸ਼ਿਵਬਾਬਾ ਦੇ ਕੋਲ ਬੈਠੇ ਹਾਂ। ਬਾਬਾ ਸਾਡੇ ਸਮੁੱਖ ਵਾਰਤਾਲਾਪ ਕਰ ਰਹੇ ਹਨ। ਸ਼ਿਵਬਾਬਾ ਬ੍ਰਹਮਾ ਦਵਾਰਾ ਰਾਜਯੋਗ ਸਿਖਾ ਰਹੇ ਹਨ ਅਤੇ ਦੂਜੇ ਪਾਸੇ ਵੇਖੋ ਮਨੁੱਖ ਸ਼ਿਵਬਾਬਾ ਦੀ ਪੂਜਾ ਕਰ ਰਹੇ ਹਨ। ਅਮਰਨਾਥ ਤੇ, ਕਾਸ਼ੀ ਤੇ ਜਾ ਰਹੇ ਹਨ ਲੱਭਣ। ਫਿਰ ਤੁਸੀਂ ਇਹ ਘੜੀ - ਘੜੀ ਭੁੱਲ ਕਿਓਂ ਜਾਂਦੇ ਹੋ ਕਿ ਅਸੀਂ ਸ਼ਿਵਬਾਬਾ ਦੇ ਕੋਲ ਬੈਠੇ ਹਾਂ, ਜਿਸ ਨੂੰ ਪਰਮਪਿਤਾ ਪਰਮਾਤਮਾ ਕਿਹਾ ਜਾਂਦਾ ਹੈ। ਉਨ੍ਹਾਂ ਦੀ ਕਿੰਨੀ ਮਹਿਮਾ ਹੈ। ਉਨ੍ਹਾਂ ਨੂੰ ਤੁਸੀਂ ਬਾਬਾ - ਬਾਬਾ ਕਹਿੰਦੇ ਹੋ। ਜਾਣਦੇ ਹੋ ਅਸੀਂ ਸ਼ਿਵਬਾਬਾ ਦੀ ਮੱਤ ਤੇ ਚਲ ਵਿਸ਼ਵ ਦੇ ਮਾਲਿਕ ਬਣਨ ਦਾ ਵਰਸਾ ਲੈ ਰਹੇ ਹਾਂ। ਉਹ ਮੰਦਿਰਾਂ, ਤੀਰਥਾਂ ਆਦਿ ਤੇ ਧੱਕੇ ਖਾਂਦੇ ਰਹਿੰਦੇ ਹਨ ਅਤੇ ਤੁਸੀਂ ਵਰਸਾ ਲੈ ਰਹੇ ਹੋ। ਫਰਕ ਵੇਖੋ ਕਿੰਨਾ ਹੈ। ਤੁਹਾਡੀ ਭੇਂਟ ਵਿੱਚ ਉਹ ਕਿੰਨੇ ਬੁੱਧੂ ਹਨ। ਸ਼ਿਵਬਾਬਾ ਕਹਿੰਦੇ ਹਨ ਮੈਂ ਤੁਹਾਡਾ ਓਬੀਡੀਐਂਟ ਸਰਵੈਂਟ ਹਾਂ। ਮੈਂ ਤੁਹਾਨੂੰ ਵਰਸਾ ਦੇਣ ਆਇਆ ਹਾਂ। ਉਹ ਗੌਡ ਫਾਦਰ ਨੂੰ ਬੁਲਾਉਂਦੇ ਰਹਿੰਦੇ ਹਨ। ਇੱਥੇ ਤਾਂ ਤੁਸੀਂ ਗੌਡ ਫਾਦਰ ਦੇ ਸਨਮੁੱਖ ਬੈਠੇ ਹੋ। ਇੱਥੇ ਬੁੱਧੀ ਵਿਚ ਬੈਠਦਾ ਹੈ ਫਿਰ ਘਰ ਜਾਣ ਨਾਲ ਭੁੱਲ ਕਿਓਂ ਜਾਂਦੇ ਹੋ! ਇੱਥੇ ਤੁਹਾਡੇ ਲਈ ਦਿਨ ਹੈ, ਉੱਥੇ ਉਨ੍ਹਾਂ ਦੇ ਲਈ ਰਾਤ ਹੈ। ਉਹ ਚਿੱਲਾਉਂਦੇ ਰਹਿੰਦੇ ਹਨ, ਤੁਸੀਂ ਸਨਮੁੱਖ ਵਿੱਚ ਬੈਠੇ ਹੋ ਕਹਿੰਦੇ ਹੋ ਤੁਮਹੀ ਸੇ ਬੈਠੂੰ, ਤੁਮਹੀ ਸੇ ਸੁਣੁ। ਪਰ ਘਰ ਜਾਕੇ ਭੁੱਲ ਜਾਂਦੇ ਹਨ। ਮਾਇਆ ਬੜੀ ਪ੍ਰਬਲ ਹੈ। ਸ਼ਿਵਬਾਬਾ ਦੇ ਬੱਚੇ ਬਣ ਪੁਜਾਰੀ ਤੋਂ ਪੂਜਯ ਬਣਨ ਦਾ ਪੁਰਸ਼ਾਰਥ ਵੀ ਕਰਦੇ ਹਨ ਫਿਰ ਬਾਹਰ ਜਾਕੇ ਪੁਜਾਰੀ ਬਣ ਪੈਂਦੇ ਹਨ। ਸ਼ਿਵਬਾਬਾ ਦੇ ਜੜ ਮੰਦਿਰ ਵਿੱਚ ਜਾਂਦੇ ਰਹਿੰਦੇ ਹਨ।

ਇੱਥੇ ਤਾਂ ਬਾਪ ਸਮਝਾਉਂਦੇ ਹਨ ਬੱਚੇ, ਸ਼੍ਰੀਮਤ ਤੇ ਚੱਲਣ ਨਾਲ ਹੀ ਤੁਸੀਂ ਸ਼੍ਰੇਸ਼ਠ ਬਣੋਂਗੇ। ਮੁੱਖ ਹੈ ਹੀ ਪਵਿੱਤਰਤਾ। ਉੱਥੇ ਜੜ ਚਿੱਤਰਾਂ ਦੇ ਅੱਗੇ ਜਾਕੇ ਕਾਸ਼ੀ ਕਲਵਟ ਖਾਂਦੇ ਹਨ। ਇੱਥੇ ਤਾਂ ਚੇਤੰਨ ਵਿੱਚ ਬੈਠੇ ਹਨ। ਇੱਥੇ ਕਾਸ਼ੀ ਕਲਵਟ ਖਾਨ ਦੀ ਗੱਲ ਨਹੀਂ। ਇਹ ਹੈ ਜਿਉਂਦੇ ਜੀ ਮਰਨਾ। ਬਾਪ ਕਹਿੰਦੇ ਹਨ - ਸ਼੍ਰੀਮਤ ਤੇ ਚੱਲੋ। ਇੱਥੇ ਤੋਂ ਬਾਹਰ ਜਾਣ ਨਾਲ ਹੀ ਬਾਪ ਨੂੰ ਭੁੱਲ ਜਾਂਦੇ ਹਨ। ਕਦੀ ਚਿੱਠੀ ਆਦਿ ਵੀ ਨਹੀਂ ਲਿਖਦੇ। ਕੋਈ ਤਾਂ ਇਵੇਂ ਦੇ ਹਨ ਜੋ ਕਦੀ ਵੇਖੇ ਵੀ ਨਹੀਂ ਹਨ। ਉਹ ਤੜਫਦੇ - ਤੜਫਦੇ ਚਿੱਠੀਆਂ ਲਿਖਦੇ ਰਹਿੰਦੇ ਹਨ ਅਤੇ ਜੋ ਸਨਮੁੱਖ ਮਿਲਕੇ ਜਾਂਦੇ ਹਨ ਉਹ ਫਿਰ ਇੱਕਦਮ ਭੁੱਲ ਜਾਂਦੇ ਹਨ। ਤੁਹਾਨੂੰ ਤਾਂ ਸ਼ਿਵਬਾਬਾ ਤੇ ਬਲੀ ਚੜ੍ਹਨਾ ਹੈ ਨਾ। ਭਗਤੀ ਮਾਰਗ ਵਿੱਚ ਸ਼ਿਵਬਾਬਾ ਨੂੰ ਮਿਲਣ ਦੇ ਲਈ ਕਾਸ਼ੀ ਕਲਵਟ ਖਾਂਦੇ ਸੀ ਪਰ ਉਹ ਤਾਂ ਮਿਲ ਨਹੀਂ ਸਕਦੇ। ਹੁਣ ਬਾਪ ਚੇਤੰਨ ਵਿੱਚ ਆਕੇ ਕਹਿੰਦੇ ਹਨ ਬੱਚੇ ਮੇਰਾ ਬਣੋ। ਮੈਂ ਆਇਆ ਹਾਂ ਲੈ ਜਾਣ। ਬਗੈਰ ਪਵਿੱਤਰ ਬਣੇ ਤਾਂ ਚਲ ਨਹੀਂ ਸਕਦੇ। ਪਵਿੱਤਰ ਬਣਾਉਣ ਮੈਨੂੰ ਹੀ ਆਉਣਾ ਪੈਂਦਾ ਹੈ। ਸਰਵ ਦਾ ਸਦਗਤੀ ਦਾਤਾ ਬਾਪ ਤੁਹਾਡੇ ਕੋਲ ਬੈਠਾ ਹੈ। ਤੁਹਾਨੂੰ ਰਾਜਯੋਗ ਸਿਖਾ ਰਹੇ ਹਨ, ਜੋ ਗੀਤਾ ਦੇ ਭਗਵਾਨ ਨੇ ਸਿਖਾਇਆ ਸੀ। ਉਨ੍ਹਾਂ ਨੇ ਕ੍ਰਿਸ਼ਨ ਨੂੰ ਭਗਵਾਨ ਕਹਿ ਦਿੱਤਾ ਹੈ। ਤੁਸੀਂ ਜਾਣਦੇ ਹੋ ਗੀਤਾ ਦਾ ਭਗਵਾਨ ਸ਼ਿਵਬਾਬਾ ਹੈ। ਤੁਸੀਂ ਚਿਠੀ ਵੀ ਇਵੇਂ ਲਿਖਦੇ ਹੋ - ਸ਼ਿਵਬਾਬਾ ਕੇਯਰ ਆਫ਼ ਬ੍ਰਹਮਾ। ਤੁਹਾਨੂੰ ਸਨਮੁੱਖ ਬੈਠ ਬਾਪ ਸਮਝਾਉਂਦੇ ਹਨ। ਫਿਰ ਵੀ ਨਸ਼ਾ ਨਹੀਂ ਚੜ੍ਹਦਾ ਹੈ। ਓਹੋ! ਸ਼ਿਵਬਾਬਾ ਨੇ ਸਾਨੂੰ ਗੋਦ ਵਿੱਚ ਲਿੱਤਾ ਹੈ। ਧਰਮ ਦਾ ਬੱਚਾ ਬਣਾਇਆ ਹੈ। ਪਰ ਸਭ ਨੂੰ ਇੱਥੇ ਤੇ ਨਹੀਂ ਰੱਖਣਗੇ ਨਾ। ਹਜਾਰਾਂ ਬੱਚੇ ਹਨ। ਸਭ ਨੂੰ ਇੱਥੇ ਕਿਵੇਂ ਰੱਖਣਗੇ, ਇੰਨੀ ਜਗ੍ਹਾ ਕਿੱਥੇ ਹੈ! ਬਾਪ ਕਹਿੰਦੇ ਹਨ - ਤੁਹਾਨੂੰ ਰਹਿਣਾ ਆਪਣੇ ਘਰ ਵਿੱਚ ਹੀ ਹੈ। ਬਾਪ ਨੂੰ ਯਾਦ ਕਰਨਾ ਹੈ। ਸਭ ਤੋਂ ਮਿੱਠਾ ਜੋ ਬੇਹੱਦ ਦਾ ਬਾਪ ਹੈ, ਉਨ੍ਹਾਂ ਦੇ ਤੁਸੀਂ ਬੱਚੇ ਬਣੇ ਹੋ।

ਬਾਪ ਸਮਝਾਉਂਦੇ ਹਨ ਬੱਚੇ, ਤੁਸੀਂ ਕਾਮ - ਚਿਤਾ ਤੇ ਬੈਠ ਸੜ੍ਹ ਮਰੇ ਹੋ। ਹੁਣ ਤੁਸੀਂ ਗਿਆਨ ਚਿਤਾ ਤੇ ਬੈਠ ਦੇਵਤਾ ਬਣੋਂ। ਦੇਵਤਾਵਾਂ ਦੀ ਪੂਜਾ ਵੀ ਕਰਦੇ ਹਨ, ਪਰ ਸਮਝਦੇ ਕੁਝ ਵੀ ਨਹੀਂ। ਇਹ ਵੀ ਡਰਾਮਾ ਦੀ ਭਾਵੀ ਕਹਾਂਗੇ। ਹੁਣ ਤੁਸੀਂ ਚੇਤੰਨ ਸ਼ਿਵਬਾਬਾ ਦੇ ਕੋਲ ਬੈਠੇ ਹੋ। ਗਾਇਆ ਵੀ ਜਾਂਦਾ ਹੈ ਸ਼ਿਵਬਾਬਾ ਬ੍ਰਹਮਾ ਦਵਾਰਾ ਵਿਸ਼ਨੂਪੁਰੀ ਦੀ ਸਥਾਪਨਾ ਕਰਦੇ ਹਨ। ਬਾਪ ਸਮਝਾਉਂਦੇ ਹਨ ਬੱਚਿਓ, ਕੋਈ ਵੀ ਪਾਪ ਕਰਮ ਨਹੀਂ ਕਰੋ। ਦੇਹ - ਅਭਿਮਾਨ ਵਿੱਚ ਨਹੀਂ ਆਓ। ਤੁਹਾਨੂੰ ਤਾਂ ਚਲਦੇ ਫਿਰਦੇ ਸਾਜਨ ਨੂੰ ਯਾਦ ਕਰਨਾ ਹੈ। ਜਿਸ ਨੂੰ ਤੁਸੀਂ ਅੱਧਾਕਲਪ ਤੋਂ ਯਾਦ ਕਰਦੇ ਸੀ, ਉਹ ਹੁਣ ਤੁਹਾਡੀ ਸਰਵਿਸ ਵਿੱਚ ਹਾਜ਼ਿਰ ਹਨ। ਰੂਹਾਨੀ ਸੋਸ਼ਲ ਵਰਕਰ ਹੈ। ਤੁਹਾਨੂੰ ਰੂਹਾਨੀ ਸਰਵਿਸ ਸਿਖਾਉਂਦੇ ਹਨ। ਸੋਸ਼ਲ ਵਰਕਰ ਦੇ ਹੇਡਸ ਵੀ ਹੁੰਦੇ ਹਨ ਨਾ। ਇਹ ਹੈ ਰੂਹਾਨੀ। ਉਹ ਹੁੰਦੇ ਹਨ ਮਨੁੱਖ ਸੋਸਾਇਟੀ ਦੀ ਜਿਸਮਾਨੀ ਸਰਵਿਸ ਕਰਨ ਵਾਲੇ। ਹੁਣ ਵੇਖੋ ਉਹ ਕਹਿੰਦੇ ਹਨ ਗਊ ਦਾ ਕੋਸ ਕਰਨਾ ਬੰਦ ਕਰੋ। ਤੁਸੀਂ ਲਿਖ ਸਕਦੇ ਹੋ ਕਿ ਇੱਕ ਦੋ ਤੇ ਕਾਮ ਕਟਾਰੀ ਚਲਾਉਣਾ - ਇਹ ਸਭ ਤੋਂ ਵੱਡਾ ਕੋਸ ਹੈ। ਪਹਿਲੇ ਤਾਂ ਇਹ ਬੰਦ ਕਰੋ। ਜਿਸ ਦੇ ਲਈ ਹੀ ਭਗਵਾਨ ਨੇ ਕਿਹਾ ਹੈ ਕਾਮ ਮਹਾਸ਼ਤ੍ਰੁ ਆਦਿ - ਮੱਧ - ਅੰਤ ਦੁੱਖ ਦੇਣ ਵਾਲਾ ਹੈ। ਤੁਸੀਂ ਗੀਤਾ ਦੇ ਭਗਵਾਨ ਨੂੰ ਭੁੱਲ ਗਏ ਹੋ। ਬਾਬਾ ਨੂੰ ਤਾਂ ਵੰਡਰ ਲੱਗਦਾ ਹੈ। ਇੱਕ ਤਾਂ ਅਮਰਨਾਥ ਤੇ, ਪਹਾੜਾਂ ਤੇ ਧੱਕੇ ਖਾਂਦੇ ਰਹਿੰਦੇ ਹਨ, ਸਮਝਦੇ ਹਨ ਪਾਰਵਤੀ ਨੂੰ ਉੱਥੇ ਅਮਰਕਥਾ ਸੁਣਾਈ। ਹੁਣ ਇੱਕ ਪਾਰਵਤੀ ਨੂੰ ਸੁਣਾਉਣ ਨਾਲ ਕੀ ਹੋਵੇਗਾ! ਬਾਪ ਸਮਝਾਉਂਦੇ ਹਨ ਇਹ ਸਭ ਪਾਰਵਤੀਆਂ ਹਨ। ਸਭ ਨੂੰ ਅਮਰਕਥਾ ਸੁਣਾ ਰਹੇ ਹਨ। ਬਾਪ ਕਹਿੰਦੇ ਹਨ - ਬੱਚੇ 84 ਜਨਮ ਲੈਂਦੇ - ਲੈਂਦੇ ਹੁਣ ਮ੍ਰਿਤੂਲੋਕ ਵਿੱਚ ਆਕੇ ਪਹੁੰਚੇ ਹੋ। ਅੱਛਾ ਲਕਸ਼ਮੀ - ਨਾਰਾਇਣ ਕਿਥੇ ਗਏ, ਕੀ ਵਾਪਿਸ ਗਏ ਅਤੇ ਜਯੋਤੀ ਜੋਤ ਸਮਾਏ? ਸੂਰਜਵੰਸ਼ੀ ਰਾਜਾ - ਰਾਣੀ, ਪ੍ਰਜਾ ਉਹ ਸਭ ਗਏ ਕਿੱਥੇ? ਜਰੂਰ ਸਤੋਪ੍ਰਧਾਨ ਤੋਂ 84 ਜਨਮ ਲੈਂਦੇ - ਲੈਂਦੇ ਤਮੋਪ੍ਰਧਾਨ ਬਣ ਗਏ ਹੋਣਗੇ। ਸਮਝਦੇ ਹੋ ਨਾ! ਇਹ ਬ੍ਰਹਮਾ ਦਵਾਰਾ ਸ਼ਿਵਬਾਬਾ ਬੈਠ ਸਮਝਾਉਂਦੇ ਹਨ। ਬੱਚਿਓ, ਹੁਣ ਮੈਂ ਤੁਹਾਡੀ ਤਕਦੀਰ ਬਣਾਉਣ ਆਇਆ ਹਾਂ, ਫਿਰ ਤੁਸੀਂ ਤਕਦੀਰ ਨੂੰ ਲਕੀਰ ਕਿਓਂ ਲਗਾਉਂਦੇ ਹੋ! ਕੁਝ ਤਾਂ ਸਮਝੋ। ਮੈਂ ਤੁਹਾਨੂੰ ਸ੍ਵਰਗ ਦਾ ਮਾਲਿਕ ਬਣਾਉਣ ਆਇਆ ਹਾਂ। ਤੁਸੀਂ ਮੇਰੀ ਮੱਤ ਤੇ ਨਹੀਂ ਚੱਲੋਗੇ! ਘਰ ਜਾਣ ਨਾਲ ਯਾਦ ਕਿਓਂ ਭੁੱਲ ਜਾਂਦੇ ਹੋ! ਬਾਪ ਬਾਰ - ਬਾਰ ਸਮਝਾਉਂਦੇ ਹਨ ਬੱਚੇ, ਹੁਣ ਤੁਸੀਂ ਸੰਗਮਯੁਗੀ ਹੋ। ਉਹ ਕਲਯੁਗੀ ਹੈ। ਤੁਸੀਂ ਪੂਜਯ, ਉਹ ਪੁਜਾਰੀ। ਤੁਹਾਡਾ ਭਟਕਣਾ ਹੁਣ ਬੰਦ ਹੈ। ਭਾਵੇਂ ਉਹ ਤੁਹਾਨੂੰ ਨਾਸਤਿਕ ਸਮਝਦੇ ਹਨ, ਤੁਸੀਂ ਉਨ੍ਹਾਂ ਨੂੰ ਕਹਿੰਦੇ ਹੋ ਨਾਸਤਿਕ। ਉਹ ਕਹਿੰਦੇ ਹਨ ਤੁਸੀਂ ਭਗਤੀ ਨਹੀਂ ਕਰਦੇ ਹੋ ਇਸਲਈ ਨਾਸਤਿਕ ਹੋ। ਤੁਸੀਂ ਕਹਿੰਦੇ ਹੋ ਤੁਸੀਂ ਬਾਪ ਨੂੰ ਨਹੀਂ ਜਾਣਦੇ ਹੋ ਇਸਲਈ ਨਾਸਤਿਕ ਹੋ। ਤੁਸੀਂ ਕਹਿੰਦੇ ਹੋ ਅਸੀਂ ਆਸਤਿਕ ਹਾਂ। ਬਾਪ ਨੂੰ ਜਾਣਕੇ ਵਰਸਾ ਲੈਂਦੇ ਹਾਂ। ਤੁਸੀਂ ਨਹੀਂ ਜਾਣਦੇ ਹੋ ਤਾਂ ਧੱਕੇ ਖਾਂਦੇ ਰਹਿੰਦੇ ਹੋ। ਕੁੰਭ ਦੇ ਮੇਲੇ ਤੇ ਵੀ ਕਿੰਨਾ ਜਾਂਦੇ ਹਨ, ਫਿਰ ਦਾਨ - ਪੁੰਨ ਕਰਦੇ ਹਨ। ਹੁਣ ਬਾਪ ਕਹਿੰਦੇ ਹਨ ਇਹ ਸਭ ਗੱਲਾਂ ਛੱਡੋ। ਤੁਹਾਨੂੰ ਗਿਆਨ ਦਾ ਸਾਗਰ ਮਿਲਿਆ ਹੈ ਫਿਰ ਹੋਰ ਕਿੱਥੇ ਜਾਵੋਗੇ। ਇਹ ਗਿਆਨ ਨਦੀਆਂ ਹਨ। ਗਿਆਨ ਸਾਗਰ ਦੇ ਕੋਲ ਗਿਆਨ ਸਨਾਨ ਕਰਾਉਣ ਤੁਹਾਨੂੰ ਲੈ ਆਉਂਦੇ ਹਨ। ਕਿੰਨੇ ਚੰਗੇ - ਚੰਗੇ ਬੱਚੇ ਬਾਪ ਦੇ ਕੋਲ ਆਕੇ ਫਿਰ ਜਾਏ ਗੰਦ ਕਰਦੇ ਹਨ। ਕਈ ਤਾਂ ਬਾਪ ਦੀ ਮੱਤ ਤੇ ਚਲਦੇ ਹਨ। ਪੁੱਛਦੇ ਹਨ ਬਾਬਾ ਵਿਨਾਸ਼ੀ ਧਨ ਕਿਵੇਂ ਕਰੀਏ! ਤਾਂ ਫਿਰ ਉਨ੍ਹਾਂ ਨੂੰ ਸਮਝਾਇਆ ਜਾਂਦਾ ਹੈ - ਡੁੱਬੀ ਨਾਂਵ ਤੋਂ ਜਿੰਨਾਂ ਵੀ ਨਿਕਲੇ ਉਹ ਚੰਗਾ ਹੈ। ਭਾਰਤ ਦੀ ਸੇਵਾ ਵਿੱਚ ਲਗਾਕੇ ਉਨ੍ਹਾਂ ਨੂੰ ਸਫਲ ਕਰ ਦੋ, ਕੋਈ ਸੈਂਟਰ ਖੋਲ ਦੋ। ਇਹ ਚਿੱਤਰ ਵੀ ਕਿੰਨੇ ਬਣਦੇ ਰਹਿੰਦੇ ਹਨ। ਬਾਬਾ ਕੋਲ ਇਵੇਂ - ਇਵੇਂ ਦੇ ਬੱਚੇ ਹਨ - ਜੋ ਕਹਿੰਦੇ ਹਨ ਜਦੋਂ ਜਰੂਰਤ ਪਵੇ ਤਾਂ ਬਾਬਾ ਮੈਨੂੰ ਯਾਦ ਕਰਨਾ, ਅਸੀਂ ਮਦਦ ਕਰਨ ਦੇ ਲਈ ਹਾਜ਼ਿਰ ਹਾਂ। ਯੱਗ ਦੇ ਲਈ ਚੰਗੇ - ਚੰਗੇ ਕੰਮ ਦੇ ਲਈ ਲੋੜ ਹੋਵੇ ਤਾਂ ਮੈਨੂੰ ਯਾਦ ਕਰਨਾ। ਬਾਬਾ ਕਹਿੰਦੇ ਹਨ - ਅਸੀਂ ਕਿਸ ਨੂੰ ਯਾਦ ਨਹੀਂ ਕਰਦੇ - ਜੋ ਕਰਨਾ ਹੈ ਸੋ ਕਰੋ। ਅਸੀਂ ਤਾਂ ਦਾਤਾ ਹਾਂ। ਅਸੀਂ ਤਾਂ ਆਏ ਹੀ ਹਾਂ ਭਾਰਤ ਨੂੰ ਸ੍ਵਰਗ ਬਣਾਉਣ, ਤੁਸੀਂ ਵੀ ਸ੍ਵਰਗ ਵਿੱਚ ਜਾਓਗੇ। ਜਿੰਨਾ ਕਰੋਂਗੇ ਉੰਨਾ ਪਾਓਗੇ। ਪਰ ਜਨਮ - ਜਨਮਾਂਤਰ ਦੇ ਪਾਪਾਂ ਦਾ ਬੋਝ ਸਿਰ ਤੇ ਹੈ, ਉਸ ਨੂੰ ਉਤਾਰਨਾ ਹੈ। ਨਹੀਂ ਤਾਂ ਉਸ ਦੀਆਂ ਬਹੁਤ ਸਜਾਵਾਂ ਹਨ। ਸ੍ਵਰਗ ਵਿੱਚ ਤਾਂ ਜਾਣਗੇ ਪਰ ਸਜਾਵਾਂ ਰਹਿ ਗਈਆਂ ਤਾਂ ਪਦਵੀ ਨਹੀਂ ਪਾ ਸਕਣਗੇ। ਇਹ ਤਾਂ ਗਾਇਨ ਹੈ ਸਾਂਵਲਸ਼ਾਲ ਦੀ ਹੁੰਡੀ ਸਕਾਰੀ। ਇਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ ਹੈ। ਬਾਬਾ ਕਹਿੰਦੇ ਹਨ ਹੁੰਡੀ ਆਪੇ ਹੀ ਭਰੇਗੀ।

ਤੁਸੀਂ ਬੱਚਿਆਂ ਨੂੰ ਸ਼੍ਰੀਮਤ ਤੇ ਚਲਣਾ ਹੈ, ਇਸ ਵਿੱਚ ਹੀ ਕਲਿਆਣ ਹੈ। ਅਕਲਿਆਣ ਕਦੀ ਨਾ ਸਮਝੋ। ਸਮਝੋ ਦਿੱਲੀ ਜਾਂਦੇ ਰਸਤੇ ਵਿੱਚ ਟੰਗ ਟੁੱਟ ਪੈਂਦੀ ਹੈ। ਇਸ ਵਿੱਚ ਵੀ ਸਮਝੋ ਕਲਿਆਣ ਹੈ। ਆਤਮਾ ਤਾਂ ਨਹੀਂ ਟੁੱਟੀ ਨਾ। ਟੰਗ ਟੁੱਟੀ, ਹਰਜ ਨਹੀਂ। ਮੈਂ ਤਾਂ ਤੁਹਾਡੀ ਆਤਮਾ ਨਾਲ ਗੱਲ ਕਰਦਾ ਹਾਂ। ਬਾਪ ਸਮਝਾਉਂਦੇ ਹਨ ਇਹ ਰਾਵਣ ਰਾਜ ਹੈ ਤਾਂ ਤੇ ਸਾੜਦੇ ਹਨ। ਅਸੀਂ ਕੀ ਸੀ, ਬਾਬਾ ਨੇ ਸਾਨੂੰ ਕੀ ਤੋਂ ਕੀ ਬਣਾ ਦਿੱਤਾ ਹੈ। ਦੁਨੀਆਂ ਦੀ ਹਾਲਤ ਤਾਂ ਵੇਖੋ ਕੀ ਹੈ! ਹੁਣ ਬਾਪ ਤੁਹਾਨੂੰ ਸ੍ਵਰਗ ਦਾ ਮਾਲਿਕ ਬਣਾਉਂਦੇ ਹਨ ਤਾਂ ਉਨ੍ਹਾਂ ਦੀ ਮੱਤ ਤੇ ਚਲਣਾ ਚਾਹੀਦਾ ਹੈ। ਕੋਈ ਪਾਪ ਦਾ ਕੰਮ ਨਹੀਂ ਕਰਨਾ ਚਾਹੀਦਾ ਹੈ। ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ ਪਵਿੱਤਰ ਬਣੋ। ਬਸ ਇਹ ਸੱਤ ਨਾਰਾਇਣ ਦੀ ਕਥਾ ਸੁਣਦੇ ਰਹੋ। ਇਹ ਕਿੰਨੀ ਲੰਬੀ ਹੈ। ਸਾਰਾ ਸਾਗਰ ਸਿਆਹੀ ਬਣਾਓ ਤਾਂ ਵੀ ਐਂਡ ਨਹੀਂ ਹੋ ਸਕਦੀ। ਤਾਂ ਬਾਪ ਦੀ ਮੱਤ ਤੇ ਚਲਣਾ ਚਾਹੀਦਾ ਹੈ ਨਾ। ਤੁਸੀਂ ਜਾਣਦੇ ਹੋ ਅਸੀਂ ਭਗਵਾਨ ਦੀ ਸ਼੍ਰੀਮਤ ਤੇ ਰਜਾਈ ਪਾਉਂਦੇ ਹਾਂ, ਮਨੁੱਖ ਤੋਂ ਦੇਵਤਾ ਬਣਦੇ ਹਾਂ। ਮੌਤ ਤਾਂ ਸਾਹਮਣੇ ਖੜ੍ਹਾ ਹੈ। ਅਚਾਨਕ ਹਾਰਟ ਫੇਲ ਹੁੰਦੇ ਰਹਿੰਦੇ, ਐਕਸੀਡੈਂਟ ਵਿੱਚ ਮਰ ਜਾਂਦੇ ਹਨ। ਬਾਪ ਕਹਿੰਦੇ ਹਨ - ਮਰਨ ਤੋੰ ਪਹਿਲੇ ਖੂਬ ਪੁਰਸ਼ਾਰਥ ਕਰੋ। ਬਾਪ ਨੂੰ ਯਾਦ ਕਰਦੇ - ਕਰਦੇ ਆਪਣੀ ਕਮਾਈ ਕਰ ਲੋ। ਬੇਹੱਦ ਦੇ ਬਾਪ ਦਾ ਬਣਕੇ ਫਿਰ ਪਾਪ ਕੀਤਾ ਤਾਂ ਇੱਕ ਦਾ ਸੌ ਗੁਣਾ ਹੋ ਜਾਵੇਗਾ। ਫਿਰ ਲੱਜਾ ਵੀ ਆਵੇਗਾ ਕਿ ਮਨੁੱਖ ਕੀ ਕਹਿਣਗੇ? ਸ਼ਿਵਬਾਬਾ ਕਹਿੰਦੇ ਹਨ - ਮੈਂ ਧਰਮਰਾਜ ਤੋਂ ਬਹੁਤ ਕੜੀ ਸਜਾਵਾਂ ਦਿਲਵਾਉਂਦਾ ਹਾਂ। ਫਿਰ ਉਸ ਸਮੇਂ ਇਵੇਂ ਥੋੜੀ ਕਹਾਂਗੇ ਇਹ ਸਾਡਾ ਬੱਚਾ ਹੈ। ਇਸ ਵਿੱਚ ਬੜੇ ਕਾਇਦੇ ਹਨ। ਜੱਜ ਦਾ ਬੱਚਾ ਪਾਪ ਕਰੇ, ਕੁਝ ਕਰ ਥੋੜੀ ਸਕਣਗੇ। ਸਜਾ ਭੋਗਣੀ ਹੀ ਪਵੇ। ਤਾਂ ਬਾਪ ਰੋਜ਼ ਸਮਝਾਉਂਦੇ ਹਨ, ਬੱਚੇ ਪਾਪ ਦਾ ਕੰਮ ਬਿਲਕੁਲ ਨਹੀਂ ਕਰਨਾ ਹੈ। ਸਭ ਤੋਂ ਵੱਡਾ ਵਿਕਾਰ ਦਾ ਪਾਪ ਹੈ। ਭਾਵੇਂ ਤੂਫ਼ਾਨ ਬਹੁਤ ਆਉਣਗੇ, ਬਾਹਰ ਬਹੁਤ ਗੰਦ ਲੱਗਿਆ ਹੋਇਆ ਹੈ। ਗੱਲ ਨਾ ਪੁੱਛੋ। ਇਹ ਹੈ ਹੀ ਵੈਸ਼ਾਲਿਆ। ਸਮਝੋ ਕੋਈ ਵੱਡੇ ਆਦਮੀ ਨੂੰ ਤੁਸੀਂ ਸਮਝਾਉਂਦੇ ਹੋ ਅਤੇ ਉਹ ਸਟੂਡੈਂਟ ਬਣ ਜਾਂਦਾ ਹੈ ਤਾਂ ਕਹਿਣਗੇ ਬ੍ਰਹਮਾਕੁਮਾਰੀਆਂ ਦਾ ਇਨ੍ਹਾਂ ਨੂੰ ਜਾਦੂ ਲੱਗਿਆ ਹੈ। ਵੱਡੇ - ਵੱਡੇ ਲੋਕ ਆਕੇ ਲਿਖਦੇ ਵੀ ਹਨ ਬਰੋਬਰ ਤੁਸੀਂ ਸੱਚ ਕਹਿੰਦੇ ਹੋ। ਗੀਤਾ ਦਾ ਭਗਵਾਨ ਬਰੋਬਰ ਸ਼ਿਵ ਹੈ, ਨਾ ਕਿ ਸ਼੍ਰੀਕ੍ਰਿਸ਼ਨ। ਅੱਛਾ ਫਿਰ ਆਪਣੇ ਘਰ ਗਏ ਖਲਾਸ। ਬਹੁਤ ਮਿਹਨਤ ਕਰਨੀ ਪੇਂਦੀ ਹੈ।

ਬਾਪ ਸਮਝਾਉਂਦੇ ਹਨ ਮਿੱਠੇ - ਮਿੱਠੇ ਬੱਚੇ ਭੁੱਲੋ ਨਾ। ਮਾਇਆ ਬੜੀ ਪ੍ਰਬਲ ਹੈ। ਬਾਬਾ ਦੀ ਯਾਦ ਪਾਰੇ ਮਿਸਲ ਹੈ, ਝੱਟ ਭੁੱਲ ਜਾਂਦੀ ਹੈ। ਬਾਪ ਕਹਿੰਦੇ ਹਨ - ਭਾਵੇਂ ਗ੍ਰਹਿਸਥ - ਵਿਵਹਾਰ ਵਿੱਚ ਰਹੋ, ਸਿਰਫ ਪਵਿੱਤਰ ਬਣੋ। ਪੁਰਸ਼ਾਰਥ ਤਾਂ ਕਰਨਾ ਹੈ ਨਾ। ਬਾਪ ਤਾਂ ਇੱਕ - ਇੱਕ ਬੱਚੇ ਨੂੰ ਬਹੁਤ ਪਿਆਰ ਨਾਲ ਕਹਿੰਦੇ ਹਨ, ਹੁਣ ਮੇਰਾ ਬੱਚਾ ਬਣ ਫਿਰ ਕੋਈ ਪਾਪ ਦਾ ਕੰਮ ਨਹੀਂ ਕਰਨਾ। ਬਾਪ ਨੂੰ ਤਾਂ ਜਾਣ ਗਏ ਹੋ ਨਾ। ਸ੍ਰਿਸ਼ਟੀ ਚੱਕਰ ਦਾ ਵੀ ਰਾਜ ਬੁੱਧੀ ਵਿੱਚ ਹੈ। ਵਿਦਵਾਨ, ਪੰਡਿਤ, ਆਚਾਰਯ ਤਾਂ ਆਪਣੇ ਨੂੰ ਸ਼ਿਵੋਹਮ ਕਹਿ ਬੈਠ ਪੂਜਾ ਕਰਾਉਂਦੇ ਹਨ। ਬਹੁਤ ਕਰਕੇ ਸੰਨਿਆਸੀ ਲੋਕ ਹਰਿਦਵਾਰ ਵਿੱਚ ਜਾਕੇ ਰਹਿੰਦੇ ਹਨ। ਸਾਰਾ ਦਿਨ ਕਹਿੰਦੇ ਰਹਿੰਦੇ ਹਨ ਸ਼ਿਵ ਕਾਸ਼ੀ ਵਿਸ਼ਵਨਾਥ ਗੰਗਾ। ਬਾਪ ਕਿੰਨਾ ਚੰਗੀ ਤਰ੍ਹਾਂ ਬੈਠ ਸਮਝਾਉਂਦੇ ਹਨ। ਗਾਉਂਦੇ ਵੀ ਹਨ ਅਕਾਲਮੂਰਤ। ਅਕਾਲ ਤਖਤ ਕੋਈ ਸੰਦਲ ਨਹੀਂ ਹੁੰਦਾ। ਅਕਾਲ ਮੂਰਤ ਬਾਪ ਦਾ ਇਹ ਰਥ ਤਖਤ ਹੈ। ਜਿਵੇਂ ਤੁਹਾਡਾ ਇਹ ਰਥ ਹੈ। ਬਾਬਾ ਵੀ ਕਹਿੰਦੇ ਹਨ ਮੈਂ ਰਥ ਲਿੱਤਾ ਹੈ। ਭ੍ਰਿਕੁਟੀ ਵਿੱਚ, ਇੱਕ ਪਾਸੇ ਚੇਲਾ, ਇੱਕ ਪਾਸੇ ਗੁਰੂ ਬੈਠਾ ਹੈ। ਜਰੂਰ ਇਨ੍ਹਾਂ ਦੇ ਬਾਜੂ ਵਿੱਚ ਹੀ ਆਕੇ ਬੈਠਾਂਗੇ ਨਾ। ਮੈਂ ਵੀ ਹਾਂ ਬਿੰਦੀ। ਕੋਈ ਇੰਨਾ ਵੱਡਾ ਨਹੀਂ ਹਾਂ।

ਮਿੱਠੇ - ਮਿੱਠੇ ਬੱਚੇ ਇਹ ਤੁਹਾਡੀ ਸੱਚੀ - ਸੱਚੀ ਚੇਤੰਨ ਯਾਤਰਾ ਹੈ ਯਾਦ ਦੀ। ਬਾਪਦਾਦਾ ਦੋਨੋ ਮਿਲੇ ਹੋਏ ਹਨ। ਬਾਪ - ਦਾਦਾ ਦਾ ਅਰਥ ਕੋਈ ਸਮਝ ਨਾ ਸਕੇ। ਤਾਰ ਵਿੱਚ ਸਹੀ ਕਰਦੇ ਹਨ, ਬਾਪਦਾਦਾ। ਕੋਈ ਸਮਝ ਨਾ ਸਕੇ। ਅਰੇ ਸ਼ਿਵਬਾਬਾ ਤੁਹਾਡਾ ਬਾਬਾ ਹੈ। ਪ੍ਰਜਾਪਿਤਾ ਬ੍ਰਹਮਾ ਦਾਦਾ ਹੈ ਨਾ। ਤਾਂ ਬਾਪਦਾਦਾ ਹੋਏ ਨਾ। ਹੁਣ ਬਾਪ ਕਹਿੰਦੇ ਹਨ ਮੈਂ ਆਇਆ ਹਾਂ - ਇਨ੍ਹਾਂ ਦਵਾਰਾ ਤੁਹਾਨੂੰ ਵਰਸਾ ਦੇਣ। ਸ਼ਿਵਬਾਬਾ ਤੁਹਾਡਾ ਵੀ ਹੈ। ਪ੍ਰਜਾਪਿਤਾ ਬ੍ਰਹਮਾ ਵੀ ਸਭ ਦਾ ਬਾਪ ਹੋ ਗਿਆ। ਵਰਸਾ ਸ਼ਿਵਬਾਬਾ ਤੋਂ ਮਿਲਦਾ ਹੈ। ਤਾਂ ਸਹੀ ਇਵੇਂ ਕਰਨਗੇ ਨਾ। ਬਾਪਦਾਦਾ ਕਿਹਾ ਜਾਂਦਾ ਹੈ। ਸ਼ਿਵਬਾਬਾ ਕਹਿੰਦੇ ਹਨ ਮਾਮੇਕਮ ਯਾਦ ਕਰੋ ਤਾਂ ਵੀ ਬੁੱਧੀ ਵਿੱਚ ਬੈਠਦਾ ਨਹੀਂ ਹੈ। ਪ੍ਰਦਰਸ਼ਨੀ ਵਿੱਚ ਹਜਾਰਾਂ ਆਉਂਦੇ ਹਨ। ਉਨ੍ਹਾਂ ਤੋਂ 8 - 10 ਸਮਝਣ ਦੇ ਲਈ ਆਉਂਦੇ ਹਨ। ਉਨ੍ਹਾਂ ਤੋਂ ਵੀ ਅਹਿਸਤੇ - ਅਹਿਸਤੇ ਬਾਕੀ ਜਾਕੇ ਇੱਕ ਦੋ ਬਚਦੇ ਹਨ। ਕੋਟਾਂ ਵਿੱਚ ਕੋਈ ਗਾਇਆ ਹੋਇਆ ਹੈ। ਤਾਂ ਕਿੰਨੀ ਪ੍ਰਦਰਸ਼ਨੀ ਕਰਨੀ ਪਵੇ, ਜੋ ਕੋਟਾਂ ਵਿੱਚੋਂ ਕੋਈ ਨਿਕਲੇ। ਕਈ ਤਾਂ 4 - 5 ਵਰ੍ਹੇ ਆਕੇ ਵੀ ਗੁੱਮ ਹੋ ਜਾਂਦੇ ਹਨ। ਬਾਪ ਨੂੰ ਫਾਰਕਤੀ ਦੇ ਦਿੰਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸ਼ਿਵਬਾਬਾ ਤੇ ਪੂਰਾ ਪੂਰਾ ਬਲੀ ਚੜ੍ਹਨਾ ਹੈ ਮਤਲਬ ਜਿਉਂਦੇ ਜੀ ਮਰਨਾ ਹੈ। ਸ਼੍ਰੀਮਤ ਤੇ ਚਲਣਾ ਹੈ।

2. ਸ਼ਿਵਬਾਬਾ ਦੇ ਬੱਚੇ ਬਣੇ ਹੋ ਤਾਂ ਕੋਈ ਵੀ ਪਾਪ ਦਾ ਕੰਮ ਨਹੀਂ ਕਰਨਾ ਹੈ। ਪਵਿੱਤਰ ਬਣ ਆਪਣਾ ਕਲਿਆਣ ਕਰਨਾ ਹੈ।

ਵਰਦਾਨ:-
ਗਿਆਨ ਦੀਆਂ ਗੁਪਤ ਗੱਲਾਂ ਨੂੰ ਸੁਣਕੇ ਉਨ੍ਹਾਂ ਨੂੰ ਸਵਰੂਪ ਵਿਚ ਲਿਆਉਣ ਵਾਲੇ ਗਿਆਨੀ ਤੂ ਆਤਮਾ ਭਵ।

ਗਿਆਨੀ ਤੂ ਆਤਮਾਵਾਂ ਹਰ ਗੱਲ ਦੇ ਸਵਰੂਪ ਦਾ ਅਨੁਭਵ ਕਰਦੀਆਂ ਹਨ। ਜਿਵੇਂ ਸੁਣਨਾ ਚੰਗਾ ਲਗਦਾ ਹੈ, ਗੁਹੀਏ ਵੀ ਲਗਦਾ ਹੈ ਲੇਕਿਨ ਸੁਣਨ ਦੇ ਨਾਲ - ਨਾਲ ਸਮਾਉਣਾ ਮਤਲਬ ਸਵਰੂਪ ਬਣਨਾ - ਇਸ ਦਾ ਵੀ ਅਭਿਆਸ ਹੋਣਾ ਚਾਹੀਦਾ ਹੈ। ਮੈਂ ਆਤਮਾ ਨਿਰਾਕਾਰ ਹੈ - ਇਹ ਬਾਰ - ਬਾਰ ਸੁਣਦੇ ਹੋ ਲੇਕਿਨ ਨਿਰਾਕਾਰ ਸਥਿਤੀ ਦੇ ਅਨੁਭਵੀ ਬਣਕੇ ਸੁਣੋ। ਜਿਵੇਂ ਪੁਆਇੰਟ ਉਵੇਂ ਅਨੁਭਵ। ਇਸ ਨਾਲ ਸ਼ੁੱਧ ਸੰਕਲਪਾਂ ਦਾ ਖਜਾਨਾ ਜਮਾ ਹੁੰਦਾ ਜਾਵੇਗਾ ਅਤੇ ਬੁੱਧੀ ਇਸ ਵਿੱਚ ਬਿਜੀ ਹੋਵੇਗੀ ਤਾਂ ਵਿਅਰਥ ਸੰਕਲਪਾਂ ਤੋਂ ਸਹਿਜ ਕਿਨਾਰਾ ਹੋ ਜਾਵੇਗਾ।

ਸਲੋਗਨ:-
ਨਾਲੇਜ ਅਤੇ ਅਨੁਭਵ ਦੀ ਡਬਲ ਅਥਾਰਟੀ ਵਾਲੇ ਹੀ ਮਸਤ ਫਕੀਰ ਰਮਤਾ ਯੋਗੀ ਹਨ।

ਇਹ ਅਵਿਅਕਤ ਇਸ਼ਾਰੇ - ਪਰੋਪਕਾਰ ਦੀ ਭਾਵਨਾ ਨਾਲ ਸੰਪੰਨ ਬਣ ਅਪਕਾਰੀ ਤੇ ਵੀ ਉਪਕਾਰ ਕਰੋ।

ਕੋਈ ਵੀ ਗੱਲ ਫ਼ੀਲ ਕਰਨਾ ਫੇਲ ਦੀ ਨਿਸ਼ਾਨੀ ਹੈ। ਕਿੰਨਾ ਵੀ ਕੋਈ ਅੱਪਕਾਰੀ ਹੋਵੇ ਲੇਕਿਨ ਤੁਹਾਡੀ ਦ੍ਰਿਸ਼ਟੀ ਅਤੇ ਵ੍ਰਿਤੀ ਉਪਕਾਰੀ ਹੋਵੇ। ਜਿਨਾਂ ਅਧਿਕਾਰੀ ਉਨਾਂ ਨਿਰਹੰਕਾਰੀ। ਗਿਆਨ ਵਿਚ ਚੱਲਣ ਦੇ ਬਾਦ ਜੋ ਸਵ ਅਭਿਮਾਨ ਆ ਜਾਂਦਾ ਹੈ, ਉਸ ਦਾ ਵੀ ਤਿਆਗ। ਜਦ ਇੰਨੀ ਤਿਆਗ ਦੀ ਵ੍ਰਿਤੀ ਅਤੇ ਦ੍ਰਿਸ਼ਟੀ ਹੋਵੇ ਤਾਂ ਸਮ੍ਰਿਤੀ ਵਿਚ ਬਾਪਦਾਦਾ ਰਹੇਗਾ ਅਤੇ ਮੂੰਹ ਤੇ ਵੀ ਇਹ ਹੀ ਬੋਲ ਰਹਿਣਗੇ।